Cbse Result - Sach Kahoon Punjabi
ਹੁਣ ਵਿਦਿਆਰਥੀ ਕਰਾ ਸਕਣਗੇ ਮੁੜ ਮੁਲੰਕਣ | CBSE Board Exam
ਨਵੀਂ ਦਿੱਲੀ (ਏਜੰਸੀ)। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਅੰਕਾਂ ਨੂੰ ਤਸਦੀਕ ਭਾਵ ਵੈਰੀਫਿਕੇਸ਼ਨ ਕਰਨ ਦਾ ਮੌਕਾ ਦਿੱਤਾ ਹੈ। ਅਜਿਹੇ ’ਚ ਜੋ ਵਿਦਿਆਰਥੀ ਆਪਣੇ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਹਨ, ਉਹ ਇਸ ਦਾ ਫਾਇਦਾ ਲੈ ਸਕਦੇ ਹਨ। ਸੀਬੀਐੱਸਈ ਅਨੁਸਾਰ ਅੰਕਾਂ ਦੇ ਮੁੜ ਮੁਲੰਕਣ ਲਈ, 12ਵੀਂ ਜਮਾਤ ਦੇ ਵਿਦਿਆਰਥੀ 17 ਮਈ ਤੋਂ 21 ਮਈ ਰਾਤ 11:59 ਵਜੇ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। (CBSE Board Exam)
12ਵੀਂ ਜਮਾਤ ਲਈ 21 ਮਈ ਤੇ 10ਵੀਂ ਜਮਾਤ ਲਈ 24 ਮਈ ਤੱਕ ਅਪਲਾਈ ਕਰਨ ਦਾ ਮੌਕਾ
ਇਸ ਦੇ ਲਈ ਉਨ੍ਹਾਂ ਨੂੰ ਪ੍ਰਤੀ ਵਿਸ਼ਾ 500 ਰੁਪਏ ਫੀਸ ਦੇਣੀ ਪਵੇਗੀ। ਜੇਕਰ ਬਿਨੈਕਾਰ ਆਪਣੀ ਉੱਤਰ ਪੱਤਰੀ ਦੀ ਫੋਟੋ ਕਾਪੀ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ 1 ਜੂਨ ਤੋਂ 2 ਜੂਨ ਤੱਕ ਅਪਲਾਈ ਕਰਨਾ ਹੋਵੇਗਾ। ਇਸ ਵਿੱਚ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਸ ਲਈ 700 ਰੁਪਏ ਦੇਣੇ ਹੋਣਗੇ। ਇਸ ਤੋਂ ਬਾਅਦ ਹੀ ਵਿਦਿਆਰਥੀਆਂ ਨੂੰ ਮੁੜ ਮੁਲਾਂਕਣ ਦੀ ਸਹੂਲਤ ਵੀ ਮਿਲੇਗੀ। ਇਸ ਲਈ 6 ਜੂਨ ਤੋਂ 7 ਜੂਨ ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। (CBSE Board Exam)
ਮੁੜ ਮੁਲਾਂਕਣ ਲਈ ਵਿਦਿਆਰਥੀਆਂ ਨੂੰ ਪ੍ਰਤੀ ਪ੍ਰਸ਼ਨ 100 ਰੁਪਏ ਫੀਸ ਅਦਾ ਕਰਨੀ ਪਵੇਗੀ। ਜਦੋਂ ਕਿ 10ਵੀਂ ਜਮਾਤ ਦੇ ਵਿਦਿਆਰਥੀ 20 ਮਈ ਤੋਂ 24 ਮਈ ਤੱਕ 11.59 ਵਜੇ ਤੱਕ ਅੰਕਾਂ ਦੀ ਪੜਤਾਲ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਪ੍ਰਤੀ ਵਿਸ਼ਾ 500 ਰੁਪਏ ਫੀਸ ਦੇਣੀ ਪਵੇਗੀ। ਨਾਲ ਹੀ ਜੇਕਰ ਬਿਨੈਕਾਰ ਆਪਣੀ ਉੱਤਰ ਪੱਤਰੀ ਦੀ ਫੋਟੋ ਕਾਪੀ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ 4 ਜੂਨ ਤੋਂ 5 ਜੂਨ ਤੱਕ ਅਪਲਾਈ ਕਰਨਾ ਹੋਵੇਗਾ। ਇਸ ਵਿੱਚ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਸ ਲਈ 500 ਰੁਪਏ ਦੇਣੇ ਹੋਣਗੇ। ਇਸ ਤੋਂ ਬਾਅਦ ਹੀ ਵਿਦਿਆਰਥੀਆਂ ਨੂੰ ਮੁੜ ਮੁਲਾਂਕਣ ਦੀ ਸਹੂਲਤ ਵੀ ਮਿਲੇਗੀ। ਇਸ ਲਈ 9 ਜੂਨ ਤੋਂ 10 ਜੂਨ ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਪੁਨਰ ਮੁਲਾਂਕਣ ਲਈ ਵਿਦਿਆਰਥੀਆਂ ਨੂੰ ਪ੍ਰਤੀ ਪ੍ਰਸ਼ਨ 100 ਰੁਪਏ ਅਦਾ ਕਰਨੇ ਪੈਣਗੇ।
15 ਜੁਲਾਈ ਤੋਂ ਹੋਵੇਗੀ ਸਪਲੀਮੈਂਟਰੀ ਪ੍ਰੀਖਿਆ
ਜੋ ਵਿਦਿਆਰਥੀ ਸੀਬੀਐੱਸਈ ਬੋਰਡ ਦੀ ਪ੍ਰੀਖਿਆ ਵਿੱਚ ਫੇਲ੍ਹ ਹੋਏ ਹਨ, ਉਹ ਕੰਪਾਰਟਮੈਂਟ ਪ੍ਰੀਖਿਆ ਲਈ ਬੈਠ ਸਕਦੇ ਹਨ। ਇਸ ਕਾਰਨ ਉਨ੍ਹਾਂ ਦਾ ਸਾਲ ਬਰਬਾਦ ਨਹੀਂ ਹੋਵੇਗਾ ਅਤੇ ਜੇਕਰ ਨਤੀਜੇ ਵਿੱਚ ਸੁਧਾਰ ਆਇਆ ਤਾਂ ਉਨ੍ਹਾਂ ਨੂੰ ਅਗਲੀ ਜਮਾਤ ਵਿੱਚ ਦਾਖਲਾ ਦਿੱਤਾ ਜਾਵੇਗਾ। ਇਸ ਸਾਲ ਸੀਬੀਐੱਸਈ ਬੋਰਡ ਨੇ 10ਵੀਂ ਜਮਾਤ ਦੇ 1.32 ਲੱਖ ਅਤੇ 12ਵੀਂ ਜਮਾਤ ਦੇ 1.22 ਲੱਖ ਵਿਦਿਆਰਥੀਆਂ ਨੂੰ ਸਪਲੀਮੈਂਟਰੀ ਸ਼੍ਰੇਣੀ ਵਿੱਚ ਰੱਖਿਆ ਹੈ।
Also Read : ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਲਾਗੂ ਹੋਣ ਤੋਂ ਬਾਅਦ ਸੀਬੀਐੱਸਈ ਨੇ ਕੰਪਾਰਟਮੈਂਟ ਪ੍ਰੀਖਿਆ ਦਾ ਨਾਂਅ ਬਦਲ ਕੇ ਪੂਰਕ ਪ੍ਰੀਖਿਆ ਕਰ ਦਿੱਤਾ ਹੈ। ਇਸ ਲਈ ਵਿਦਿਆਰਥੀਆਂ ਨੂੰ ਦੋਵਾਂ ਵਿਚਕਾਰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਮਤਿਹਾਨ ਉਹੀ ਹੈ, ਸਿਰਫ ਨਾਂਅ ਬਦਲਿਆ ਗਿਆ ਹੈ। ਇਸ ਸਾਲ ਸੀਬੀਐੱਸਈ ਦੀ ਸਪਲੀਮੈਂਟਰੀ ਪ੍ਰੀਖਿਆ 15 ਜੁਲਾਈ 2024 ਤੋਂ ਸ਼ੁਰੂ ਹੋਵੇਗੀ। 10ਵੀਂ ਜਮਾਤ ਦੇ ਵਿਦਿਆਰਥੀ, ਜਿਨ੍ਹਾਂ ਨੂੰ ਸਪਲੀਮੈਂਟਰੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਉਹ ਵੱਧ ਤੋਂ ਵੱਧ ਦੋ ਵਿਸ਼ਿਆਂ ਲਈ ਹਾਜ਼ਰ ਹੋ ਸਕਦੇ ਹਨ। ਇਸੇ ਤਰ੍ਹਾਂ 12ਵੀਂ ਜਮਾਤ ਦੇ ਵਿਦਿਆਰਥੀ ਸਿਰਫ਼ ਇੱਕ ਵਿਸ਼ੇ ਲਈ ਪ੍ਰੀਖਿਆ ਦੇ ਸਕਦੇ ਹਨ।
ਤਾਰਾਨਗਰ ਸਕੂਲ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ
10ਵੀਂ ਦੀ ਬੋਰਡ ਪ੍ਰੀਖਿਆ ਵਿੱਚ ਪੂਰੇ ਤਾਰਾਨਗਰ ਵਿੱਚੋਂ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਰਿਹਾ ਮੋਹਰੀ | CBSE Result
ਤਾਰਾਨਗਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਪੇਂਡੂ ਇਲਾਕੇ ਵਿੱਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਿੱਖਿਆ ਦੇ ਖੇਤਰ ਵਿੱਚ ਹਰ ਸਾਲ ਆਪਣੀ ਚਮਕ ਵਧਾ ਰਿਹਾ ਹੈ। ਇਸ ਸਕੂਲ ਨੂੰ ਪੜ੍ਹਾਈ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਹਮੇਸ਼ਾ ਮੋਹਰੀ ਕਿਹਾ ਜਾਂਦਾ ਹੈ। ਇਸੇ ਲੜੀ ਤਹਿਤ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਨੇ ਹਾਲ ਹੀ ਵਿੱਚ ਸੀਬੀਐੱਸਈ ਬੋਰਡ ਪ੍ਰੀਖਿਆ (CBSE Result) ਵਿੱਚ ਬਾਜੀ ਮਾਰ ਕੇ ਆਪਣਾ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ।
ਬੱਚਿਆਂ ਅਤੇ ਸਕੂਲ ਮੈਨੇਜਮੈਂਟ ਨੇ ਸਫਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਨੂੰ ਦਿੱਤਾ। ਸਕੂਲ ਦੀ ਪਿ੍ਰੰਸੀਪਲ ਭਾਰਤੀ ਇੰਸਾਂ ਨੇ ਦੱਸਿਆ ਕਿ 10ਵੀਂ ਵਿੱਚ ਕੁੱਲ 20 ਲੜਕੀਆਂ ਸਨ, ਜਿਨ੍ਹਾਂ ਵਿੱਚ ਅਕਸ਼ਿਤਾ ਨੇ 97%, ਕ੍ਰਤਿਕਾ ਨੇ 92.4%, ਤਨੀਸ਼ਾ ਨੇ 91%, ਪਿ੍ਰਆ ਨੇ 88%, ਬਸੰਤੀ ਪ੍ਰੇਮਚੰਦ ਨੇ 88%, ਰੇਣੂ ਡੁੂਡੀ ਨੇ 88%, ਤਨਵੀ ਨੇ 84.4%, ਗਾਇਤਰੀ ਨੇ 81%, ਅੰਜੀਕਾ ਨੇ 81% ਅਤੇ ਮਨੀਸ਼ਾ ਨੇ 80% ਅੰਕ ਪ੍ਰਾਪਤ ਕੀਤੇ।
ਇਹ ਵੀ ਪੜ੍ਹੋ : ਸ਼ਾਹ ਸਤਿਨਾਮ ਜੀ ਗਰਲਜ਼ ਅਤੇ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਦਾ ਪ੍ਰੀਖਿਆ ਨਤੀਜਾ ਰਿਹਾ 100 ਫੀਸਦੀ
ਇਸ ਤਰ੍ਹਾਂ ਸੀਬੀਐੱਸਈ 10ਵੀਂ ਜਮਾਤ ਦਾ ਪ੍ਰੀਖਿਆ ਦਾ ਨਤੀਜਾ 100% ਰਿਹਾ ਅਤੇ ਅਕਸ਼ਿਤਾ ਪੂਰੇ ਤਾਰਾਨਗਰ ਵਿੱਚ ਟਾਪਰ ਰਹੀ। ਇਸੇ ਤਰ੍ਹਾਂ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦਾ ਸੀਬੀਐਸਈ 12ਵੀਂ ਆਰਟਸ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ ਵਿੱਚ ਪ੍ਰਣਿਕਾ ਸਵਾਮੀ ਨੇ 88.2%, ਸਿਮਰਨਜੀਤ ਨੇ 82.4%, ਵਰਸ਼ਾ ਨੇ 80%, ਸਿੱਕਮ ਨੇ 80% ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ 12ਵੀਂ ਆਰਟਸ ਦਾ ਨਤੀਜਾ ਵੀ 100 ਫੀਸਦੀ ਰਿਹਾ। ਵਿਦਿਆਰਥੀਆਂ, ਸਟਾਫ ਮੈਂਬਰ ਅਤੇ ਪਿ੍ਰੰਸੀਪਲ ਨੇ ਇਸ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ।
ਸਾਹਿਲ ਇੰਸਾਂ ਨੇ 10ਵੀਂ ’ਚ 98.4 ਅੰਕ ਲੈਕੇ ਕੀਤਾ ਜਿਲ੍ਹੇ ’ਚ Top
ਸਾਹਿਲ ਇੰਸਾਂ ਨੇ 10ਵੀਂ ’ਚ 98.4 ਅੰਕ ਲੈਕੇ ਕੀਤਾ ਜਿਲ੍ਹੇ ’ਚ Top
ਸਰਸਾ। Shah Satnam Ji Boys School ਦਾ ਸੀਬੀਐਸਈ ਦਸਵੀਂ ਜਮਾਤ ਦਾ ਨਤੀਜਾ ਵੀ 100 ਫੀਸਦੀ ਰਿਹਾ ਹੈ। ਸਕੂਲ ਦੇ ਸਾਹਿਲ ਇੰਸਾਂ ਪੁੱਤਰ ਪਵਨ ਇੰਸਾਂ ਨੇ 10ਵੀਂ ਜਮਾਤ ਵਿੱਚੋਂ 98.4 ਫ਼ੀਸਦੀ ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਟਾਪ ਕੀਤਾ ਹੈ। ਸਾਹਿਲ ਨੇ ਦੱਸਿਆ ਕਿ ਉਸਨੇ ਬਿਨਾਂ ਕਿਸੇ ਕੋਚਿੰਗ ਦੇ ਸਵੈ ਅਧਿਐਨ ਕਰਕੇ ਪ੍ਰੀਖਿਆ ਪਾਸ ਕੀਤੀ ਹੈ। ਉਸ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਰੋਜ਼ਾਨਾ ਕਰੀਬ 6-7 ਘੰਟੇ ਪੜ੍ਹਾਈ ਕਰਦਾ ਸੀ। ਸਾਹਿਲ ਨੇ ਦੱਸਿਆ ਕਿ ਉਹ ਸਾਫਟਵੇਅਰ ਇੰਜੀਨੀਅਰ ਬਣਨਾ ਚਾਹੁੰਦਾ ਹੈ। ਸਾਹਿਲ ਨੇ ਅੰਗਰੇਜ਼ੀ ਵਿੱਚ 92, ਹਿੰਦੀ ਵਿੱਚ 99, ਗਣਿਤ ਵਿੱਚ 95 ਅਤੇ ਸਮਾਜਿਕ ਵਿਗਿਆਨ ਵਿੱਚ 98 ਅੰਕ ਹਾਸਲ ਕੀਤੇ ਹਨ। ਇਸ ਤੋਂ ਇਲਾਵਾ ਉਸ ਨੇ ਸਾਇੰਸ ਅਤੇ ਕੰਪਿਊਟਰ ਵਿੱਚ 100-100 ਅੰਕਾਂ ਨਾਲ ਪ੍ਰੀਖਿਆ ਪਾਸ ਕੀਤੀ ਹੈ।
ਸਾਹਿਲ ਨੇ ਸਫਲਤਾ ਦਾ ਸਿਹਰਾ ਪੂਜਨੀਕ ਗੁਰੂ ਜੀ ਨੂੰ ਦਿੱਤਾ
ਇਸ ਕਾਮਯਾਬੀ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੰਦੇ ਹੋਏ ਸਾਹਿਲ ਨੇ ਕਿਹਾ ਕਿ ਮੈਂ ਇਹ ਕਾਮਯਾਬੀ ਪੂਜਨੀਕ ਗੁਰੂ ਜੀ ਦੇ ਉਪਦੇਸ਼ਾਂ ਅਤੇ ਅਸ਼ੀਰਵਾਦ ਸਦਕਾ ਹੀ ਹਾਸਲ ਕਰ ਸਕਿਆ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
CBSE ਨੇ 12ਵੀਂ ਦਾ ਨਤੀਜਾ ਕੀਤਾ ਜਾਰੀ : 92.71% ਵਿਦਿਆਰਥੀ ਪਾਸ, 94.54% ਲੜਕੀਆਂ ਅਤੇ 91.25% ਲੜਕੇ ਪਾਸ
CBSE ਨੇ 12ਵੀਂ ਦਾ ਨਤੀਜਾ ਕੀਤਾ ਜਾਰੀ : 92.71% ਵਿਦਿਆਰਥੀ ਪਾਸ, 94.54% ਲੜਕੀਆਂ ਅਤੇ 91.25% ਲੜਕੇ ਪਾਸ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 12ਵੀਂ ਦਾ ਨਤੀਜਾ ਜਾਰੀ ਕੀਤਾ ਹੈ। ਪ੍ਰੀਖਿਆ ’ਚ 92.71% ਵਿਦਿਆਰਥੀ ਪਾਸ ਹੋਏ ਹਨ। ਡਿਜੀਲਾਕਰ ’ਤੇ ਨਤੀਜੇ ਦਾ Çਲੰਕ ਆ ਗਿਆ ਹੈ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ results.cbse.nic.in ’ਤੇ ਨਤੀਜਾ ਦੇਖ ਸਕਦੇ ਹਨ । ਇਸ ਤੋਂ ਇਲਾਵਾ ਨਤੀਜੇ results.gov.in ’ਤੇ ਵੀ ਜਾਰੀ ਕੀਤੇ ਗਏ ਹਨ। ਪਰ ਟ੍ਰੈਫਿਕ ਕਾਰਨ ਵੈੱਬਸਾਈਟ ਕਰੈਸ਼ ਹੋ ਗਈ ਹੈ। 10ਵੀਂ ਦਾ ਨਤੀਜਾ ਵੀ ਅੱਜ ਹੀ ਆਵੇਗਾ।
12 ਵੀਂ ਦੇ ਨਤੀਜੇ ਦੀਆਂ ਝਲਕੀਆਂ
ਲੜਕੀਆਂ ਦਾ ਨਤੀਜਾ ਲੜਕਿਆਂ ਦੇ ਮੁਕਾਬਲੇ 3.29% ਵੱਧ ਰਿਹਾ।
33 ਹਜ਼ਾਰ ਵਿਦਿਆਰਥੀਆਂ ਨੇ 95% ਤੋਂ ਵੱਧ ਅੰਕ ਹਾਸਲ ਕੀਤੇ।
1.32 ਲੱਖ ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਲ ਕੀਤੇ।
ਤ੍ਰਿਵੇਂਦਰਮ ਦਾ ਨਤੀਜਾ ਸਭ ਤੋਂ ਵਧੀਆ ਰਿਹਾ। ਇੱਥੇ 98.83% ਵਿਦਿਆਰਥੀ ਪਾਸ ਹੋਏ।
ਪ੍ਰਯਾਗਰਾਜ ਦਾ ਨਤੀਜਾ ਸਭ ਤੋਂ ਮਾੜਾ ਰਿਹਾ। ਇੱਥੇ 83.71 ਵਿਦਿਆਰਥੀ ਪਾਸ ਹੋਏ।
ਟਰਮ 1 ਦੀ ਪ੍ਰੀਖਿਆ ਨੂੰ 30 ਵੇਟੇਜ ਅਤੇ ਟਰਮ 2 ਨੂੰ 70 ਵੇਟੇਜ ਦਿੱਤਾ ਗਿਆ ਹੈ।
33 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ 95 ਤੋਂ ਵੱਧ, 1.34 ਲੱਖ ਨੇ 90 ਤੋਂ ਵੱਧ ਅੰਕ ਹਾਸਲ ਕੀਤੇ ਹਨ।
35 ਲੱਖ ਵਿਦਿਆਰਥੀਆਂ ਨੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦਿੱਤੀ
ਲਗਭਗ 35 ਲੱਖ ਵਿਦਿਆਰਥੀਆਂ ਨੇ 10ਵੀਂ ਅਤੇ 12ਵੀਂ ਟਰਮ-2 ਦੀ ਪ੍ਰੀਖਿਆ ਦਿੱਤੀ ਹੈ। ਇਸ ਵਿੱਚ 10ਵੀਂ ਦੇ 2116290 ਵਿਦਿਆਰਥੀ ਅਤੇ 12ਵੀਂ ਦੇ 1454370 ਵਿਦਿਆਰਥੀ ਸ਼ਾਮਲ ਹਨ। ਇਹ ਪ੍ਰੀਖਿਆ 26 ਅਪ੍ਰੈਲ, 2022 ਤੋਂ 15 ਜੂਨ, 2022 ਤੱਕ ਦੇਸ਼ ਭਰ ਦੇ ਵੱਖ-ਵੱਖ ਸਥਾਨਾਂ ‘ਤੇ ਹਜ਼ਾਰਾਂ ਕੇਂਦਰਾਂ ‘ਤੇ ਆਯੋਜਿਤ ਕੀਤੀ ਗਈ ਸੀ। CBSE 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਪਾਸਿੰਗ ਅੰਕ 33% ਹਨ। ਪ੍ਰੈਕਟੀਕਲ ਅਤੇ ਥਿਊਰੀ ਦੋਵਾਂ ਵਿਸ਼ਿਆਂ ਵਿੱਚ ਘੱਟੋ-ਘੱਟ 33% ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
CBSE 12ਵੀਂ ਜਮਾਤ ਦਾ ਨਤੀਜਾ ਐਲਾਨਿਆ
CBSE 12ਵੀਂ ਜਮਾਤ ਦਾ ਨਤੀਜਾ ਐਲਾਨਿਆ
ਨਵੀਂ ਦਿੱਲੀ (ਏਜੰਸੀ)। CBSE 12ਵੀਂ 2021 ਟਰਮ-1 ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਨਤੀਜਾ ਦੇਖਣ ਲਈ, ਤੁਸੀਂ CBSE ਬੋਰਡ ਦੀ ਅਧਿਕਾਰਤ ਵੈੱਬਸਾਈਟ cbse.gov.in, cbseresults.nic.in ‘ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹੋ। ਦੱਸਣਯੋਗ ਹੈ ਕਿ ਸੀਬੀਐਸਈ ਟਰਮ 1 ਕਲਾਸ 10 ਦੀ ਪ੍ਰੀਖਿਆ 30 ਨਵੰਬਰ ਤੋਂ 11 ਦਸੰਬਰ 2021 ਤੱਕ ਕਰਵਾਈ ਗਈ ਸੀ। ਜਿਸ ਵਿੱਚ 12ਵੀਂ ਜਮਾਤ ਲਈ ਟਰਮ 1 ਦੀ ਪ੍ਰੀਖਿਆ 1 ਦਸੰਬਰ ਤੋਂ 22 ਦਸੰਬਰ ਤੱਕ ਕਰਵਾਈ ਗਈ ਸੀ। ਸੀਬੀਐਸਈ 10ਵੀਂ ਅਤੇ 12ਵੀਂ ਟਰਮ 1 ਦੀ ਪ੍ਰੀਖਿਆ ਵਿੱਚ ਲਗਭਗ 36 ਲੱਖ ਉਮੀਦਵਾਰਾਂ ਨੇ ਭਾਗ ਲਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸੀਬੀਐੱਸਈ : ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀ ਪੇਂਡੂ ਖੇਤਰ ਤੋਂ
(ਸੱਚ ਕਹੂੰ/ਸੰਦੀਪ ਕੰਬੋਜ਼) ਸਰਸਾ ਕੇਂਦਰੀ ਸਕੂਲ ਸਿੱਖਿਆ ਬੋਰਡ (ਸੀਬੀਐੱਸਈ) 10ਵੀਂ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਹੁੰਦਿਆਂ ਹੀ ਪੇਂਡੂ ਹਲਕੇ ਦੀ ਫਿਜ਼ਾ ‘ਚ ਨਵੇਂ ਸਿਤਾਰੇ ਚਮਕ ਉੱਠੇ ਕਿਉਂਕਿ ਸੈਸ਼ਨ 2017-18 ਦੇ ਨਤੀਜਿਆਂ ‘ਚ ਇਸ ਵਾਰ ਪੇਂਡੂ ਵਿਦਿਆਰਥੀਆਂ ਦਾ ਜਲਵਾ ਦੇਖਣ ਨੂੰ ਮਿਲਿਆ ਹੈ ਇੰਜ ਤਾਂ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਪਿਛਲੇ ਕਈ ਸਾਲਾਂ ਤੋਂ ਪੇਂਡੂ ਹਲਕੇ ‘ਚ ਸਿੱਖਿਆ ਦੀ ਅਲਖ ਜਗਾ ਰਹੇ ਹਨ ਪਰ ਇਸ ਵਾਰ ਦੇ ਸੀਬੀਐੱਸਈ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਇਸ ਵਾਰ ਦਾ ਨਤੀਜਾ ਪਿਛਲੇ ਸਾਲਾਂ ਵਾਂਗ ਹੀ ਬੇਹੱਦ ਹੀ ਸ਼ਾਨਦਾਰ ਰਿਹਾ ਹੈ ਦਸਵੀਂ ਦੀ ਪ੍ਰੀਖਿਆ ‘ਚ ਸਫ਼ਲਤਾ ਦੇ ਨਾਲ ਹੀ ਨਵੇਂ ਸੁਫਨੇ, ਨਵੇਂ ਉਤਸ਼ਾਹ ਤੇ ਭਵਿੱਖ ਦੀਆਂ ਯੋਜਨਾਵਾਂ ਦੀ ਸ਼ੁਰੂਆਤ ਵਿਦਿਆਰਥੀਆਂ ਦੇ ਖਿੜੇ ਚਿਹਰਿਆਂ ‘ਤੇ ਦਿਖਾਈ ਦੇ ਰਹੀ ਹੈ ਨਤੀਜੇ ਐਲਾਨੇ ਜਾਣ ਤੋਂ ਬਾਅਦ ਦੂਜੇ ਦਿਨ ਬੁੱਧਵਾਰ ਨੂੰ ਵੀ ਸਕੂਲਾਂ ‘ਚ ਜਸ਼ਨ ਦਾ ਮਾਹੌਲ ਰਿਹਾ।
ਪੇਂਡੂ ਇਲਾਕਿਆਂ ‘ਚ ਸਥਿਤ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਦੇ ਸ਼ਲਾਘਾਯੋਗ ਨਤੀਜਿਆਂ ਨੇ ਸਫ਼ਲਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਸਫ਼ਨਿਆਂ ਨੂੰ ਵੀ ਖੰਭ ਲਾ ਦਿੱਤੇ ਹਨ ਤੇ ਇਹ ਚਿਹਰੇ ਨਵੇਂ ਆਸਮਾਨ ਦੀ ਉੱਡਾਣ ਲਈ ਤਿਆਰ ਹਨ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ, ਸਰਸਾ ਦੀਆਂ 77 ਵਿਦਿਆਰਥਣਾਂ ਨੇ ਮੈਰਿਟ ‘ਚ ਜਗ੍ਹਾ ਬਣਾਈ ਹੈ ਤੇ 22 ਵਿਦਿਆਰਥਣਾਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ 18 ਵਿਦਿਆਰਥਣਾਂ ਨੇ ਡਿਸਟੀਂਸ਼ਨ ਭਾਵ 75 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ ਤਾਂ 50 ਵਿਦਿਆਰਥਣਾਂ ਨੇ ਪਹਿਲੇ ਦਰਜੇ ‘ਚ ਪ੍ਰੀਖਿਆ ਪਾਸ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ ਨਤੀਜਿਆਂ ‘ਚ ਖਾਸ ਗੱਲ ਇਹ ਹੈ ਕਿ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਇਹ ਵਿਦਿਆਰਥੀ ਜ਼ਿਆਦਾਤਰ ਪੇਂਡੂ ਖੇਤਰ ਤੋਂ ਹਨ ਸਕੂਲ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆਂ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦਾ ਨਤੀਜਾ ਹਰ ਸਾਲ ਵਾਂਗ ਇਸ ਵਾਰ ਵੀ ਸੌ ਫੀਸਦੀ ਰਿਹਾ।
ਉਨ੍ਹਾਂ ਦੱਸਿਆ ਕਿ ਸਕੂਲ ਤੋਂ 153 ਵਿਦਿਆਰਥਣਾਂ ਨੇ ਪ੍ਰੀਖਿਆ ਦਿੱਤੀ ਸੀ, ਜਿਸ ‘ਚੋਂ ਸਕੂਲ ਦੀ ਵਿਦਿਆਰਥਣ ਮੁਸਕਾਨ ਨੇ 95.6 ਫੀਸਦੀ ਅੰਕਾਂ ਨਾਲ ਸਕੂਲ ‘ਚ ਟੌਪ ਕੀਤਾ ਹੈ ਇਸ ਤੋਂ ਇਲਾਵਾ ਸਿਮਰਨ ਨੇ 94.8 ਫੀਸਦੀ ਅੰਕਾਂ ਦੇ ਨਾਲ ਪ੍ਰੀਖਿਆ ਪਾਸ ਕਰਕੇ ਸਕੂਲ ‘ਚ ਦੂਜਾ ਸਥਾਨ ਹਾਸਲ ਕੀਤਾ ਹੈ ਨਵੀਨਦੀਪ ਨੇ 94.6 ਫੀਸਦੀ ਅੰਕਾਂ ਦੇ ਨਾਲ ਸਕੂਲ ‘ਚ ਤੀਜਾ ਸਥਾਨ ਹਾਸਲ ਕੀਤਾ ਹੈ ਸਕੂਲ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਦੀ ਸਫ਼ਲਤਾ ‘ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੇਭਵਿੱਖ ਦੀ ਕਾਮਨਾ ਕੀਤੀ ਸਾਰੇ ਵਿਦਿਆਰਥੀਆਂ ਨੇ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਤੇ ਮਾਰਗਦਰਸ਼ਨ ਨੂੰ ਦਿੱਤਾ ਹੈ।
ਬਰਨਾਲਾ ਦੇ ਪੇਂਡੂ ਖੇਤਰ ਦੀ ਧੀ ਤਰਨਪ੍ਰੀਤ ਕੌਰ ਨੇ ਕੀਤਾ ਪੰਜਾਬ ਟਾਪ
ਸੀਬੀਐਸਈ : ਦਸਵੀਂ ਦੇ ਨਤੀਜਿਆਂ ‘ਚੋਂ 497 ਅੰਕ ਕੀਤੇ ਪ੍ਰਾਪਤ, ਆਈਏਐਸ ਬਣਨਾ ਚਾਹੁੰਦੀ ਹੈ ਤਰਨਪ੍ਰੀਤ | CBSE Result
ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਬਰਨਾਲਾ ਦੇ ਪੇਂਡੂ ਖੇਤਰ ‘ਚ ਵਸਦੇ ਇੱਕ ਕਿਸਾਨ ਪਰਿਵਾਰ ਨਾਲ ਸਬੰਧਿਤ ਇੱਕ ਧੀ ਨੇ ਸੀਬੀਐਸਈ (CBSE) ਦੇ ਤਾਜ਼ਾ ਐਲਾਨੇ ਦਸਵੀਂ ਦੇ ਨਤੀਜਿਆਂ ‘ਚ ਕਮਾਲ ਕਰ ਦਿਖਾਈ ਹੈ। ਤਰਨਪ੍ਰੀਤ ਕੌਰ ਵਜੀਦਕੇ ਖੁਰਦ ਦੀ ਲੜਕੀ ਨੇ ਪੂਰੇ ਭਾਰਤ ‘ਚੋਂ ਤੀਜ਼ਾ ਰੈਂਕ ਅਤੇ ਪੰਜਾਬ ਭਰ ‘ਚੋਂ ਟਾਪ ਕਰਕੇ ਜਿਥੇ ਮਾਪਿਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ ਉਥੇ ਪੇਂਡੂ ਧੀਆਂ ਲਈ ਮਿਸਾਲ ਵੀ ਪੈਦਾ ਕੀਤੀ ਹੈ। ਉਹ ਆਈਏਐਸ ਬਣਨਾ ਚਾਹੁੰਦੀ ਹੈ। (CBSE)
ਬਰਨਾਲਾ ਜਿਲ੍ਹੇ ਦੇ ਪਿੰਡ ਵਜੀਦਕੇ ਖੁਰਦ ਦੀ ਰਹਿਣ ਵਾਲੀ ਤਰਨਪ੍ਰੀਤ ਕੌਰ ਦੇ ਪਿਤਾ ਤਰਲੋਚਨ ਸਿੰਘ ਨੂੰ ਅੱਜ ਕਿਸੇ ਵਿਅਕਤੀ ਨੇ ਫੋਨ ਕਰਕੇ ਉਸਦੀ ਧੀ ਦੇ ਨਾਂਅ ਦੀ ਪਹਿਚਾਣ ਲੈਂਦਿਆਂ ਉਸ ਦੀ ਪ੍ਰਾਪਤੀ ਦੱਸੀ ਤਾਂ ਪੂਰਾ ਪਰਿਵਾਰ ਖੁਸ਼ੀ ‘ਚ ਖੀਵਾ ਹੋ ਗਿਆ। ਇੰਟਰਨੈਟ ਰਾਹੀਂ ਤੁਰੰਤ ਪਤਾ ਕਰਨ ‘ਤੇ ਪਤਾ ਲੱਗਿਆ ਕਿ 16 ਸਾਲ ਦੀ ਧੀ ਤਰਨਪ੍ਰੀਤ ਕੌਰ (ਰੋਲ ਨੰਬਰ 2295580) ਨੇ 497/500 ਅੰਕ ਪ੍ਰਾਪਤ ਕਰਕੇ ਮਾਅਰਕਾ ਮਾਰਿਆ ਹੈ। ਤਰਨਪ੍ਰੀਤ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਉਹ ਬਰਨਾਲਾ ਦੇ ਪੇਂਡੂ ਖੇਤਰ ‘ਚ ਰਹਿ ਰਹੀ ਹੈ ਅਤੇ ਪੇਂਡੂ ਖੇਤਰ ‘ਚ ਹੀ ਬਰੌਡਵੇਅ ਪਬਲਿਕ ਸਕੂਲ ਮਨਾਲ (ਬਰਨਾਲਾ) ਵਿਖੇ ਪੜ੍ਹਦੀ ਹੈ। (CBSE)
ਇਹ ਵੀ ਪੜ੍ਹੋ : ਗੈਂਗਸਟਰ ਮੁਖਤਾਰ ਅੰਸਾਰੀ ਮਾਮਲੇ ’ਚ ਮੁੱਖ ਮੰਤਰੀ ਮਾਨ ਦਾ ਐਲਾਨ, ਇਨ੍ਹਾਂ ਤੋਂ ਵਸੂਲਿਆ ਜਾਵੇਗਾ ਖਰਚਾ
ਉਸਦੇ ਪਿਤਾ ਤਰਲੋਚਨ ਸਿੰਘ ਖੇਤੀਬਾੜੀ ਨਾਲ ਸਬੰਧਿਤ ਹਨ ਅਤੇ ਉਸਦੀ ਮਾਂ ਘਰੇਲੂ ਕੰਮ ਕਾਜ਼ ਸਾਂਭਦੀ ਹੈ। ਉਸਨੇ ਦੱਸਿਆ ਕਿ ਪੇਪਰ ਤਾਂ ਬਹੁਤ ਵਧੀਆ ਹੋਏ ਸਨ ਪ੍ਰੰਤੂ ਇਸ ਪ੍ਰਾਪਤੀ ਦਾ ਉਸਨੂੰ ਇਲਮ ਨਹੀਂ ਸੀ। ਉਸਨੇ ਦੱਸਿਆ ਕਿ ਇਸ ਪ੍ਰਾਪਤੀ ਪਿੱਛੇ ਸਕੂਲ ਪ੍ਰਿੰਸੀਪਲ ਮੁਹੰਮਦ ਆਰਿਫ਼ ਸੈਫੀ ਤੇ ਸਮੂਹ ਸਟਾਫ਼ ਤੋਂ ਇਲਾਵਾ ਮਾਪਿਆਂ ਦਾ ਹੱਥ ਹੈ। ਤਰਨਪੀ੍ਰਤ ਨੇ ਪੰਜਾਬ ਭਰ ‘ਚੋਂ ਹੀ ਨਹੀਂ ਸਗੋਂ ਪੰਚਕੂਲਾ ਰੀਜ਼ਨ ‘ਚੋਂ ਵੀ ਟਾਪ ਕੀਤਾ ਹੈ। (CBSE)
(CBSE Result) ਬਰੌਡਵੇਅ ਪਬਲਿਕ ਸਕੂਲ ਮਨਾਲ (ਬਰਨਾਲਾ) ਦੇ ਚੇਅਰਮੈਨ ਰਣਜੀਤ ਸਿੰਘ ਚੀਮਾ, ਸਕੂਲ ਪ੍ਰਿੰਸੀਪਲ ਮੁਹੰਮਦ ਆਰਿਫ਼ ਸੈਫੀ ਤੇ ਸਮੂਹ ਸਟਾਫ਼ ਨੇ ਜਿਥੇ ਵਿਦਿਆਰਥਣ ਤਰਨਪ੍ਰੀਤ ਕੌਰ ਨੂੰ ਵਧਾਈ ਦਿੱਤੀ ਉਥੇ ਉਸ ਦੀ ਪ੍ਰਾਪਤੀ ਨੂੰ ਮਿਹਨਤ ਦਾ ਮੁੱਲ ਦੱਸਿਆ ਅਤੇ ਹੋਰਨਾਂ ਵਿਦਿਆਰਥੀਆਂ ਲਈ ਇਸ ਪ੍ਰਾਪਤੀ ਨੂੰ ਪ੍ਰੇਰਨਾਸਰੋਤ ਕਿਹਾ। ਧੀ ਦੀ ਪ੍ਰਾਪਤੀ ‘ਤੇ ਮਣਾਂਮੂੰਹੀਂ ਮਾਣ ਕਰ ਰਹੀ ਉਸ ਦੀ ਮਾਂ ਹਰਪ੍ਰੀਤ ਕੌਰ ਤੇ ਪਿਤਾ ਤਰਲੋਚਨ ਸਿੰਘ ਨੇ ਕਿਹਾ ਕਿ ਧੀਆਂ ਨੂੰ ਮੌਕਾ ਤੇ ਮਹੌਲ ਤੇ ਪਿਆਰ ਦੇਣਾ ਚਾਹੀਦਾ ਹੈ ਅਤੇ ਧੀਆਂ ਮਾਪਿਆਂ ਦਾ ਨਾਂਅ ਜ਼ਰੂਰ ਉੱਚਾ ਕਰ ਦਿੰਦੀਆਂ ਹਨ। (CBSE)
ਸੀਬੀਐੱਸਈ 12ਵੀਂ ਜਮਾਤ ਦਾ ਨਤੀਜਾ ਅੱਜ
(ਏਜੰਸੀ) ਨਵੀਂ ਦਿੱਲੀ। ਅੜਿੱਕਿਆਂ ਦਰਮਿਆਨ ਸੀਬੀਐੱਸਈ ਬੋਰਡ ਨੇ ਐਤਵਾਰ ਨੂੰ 12ਵੀਂ ਜਮਾਤ ਦਾ ਨਤੀਜਾ ਐਲਾਨੇ ਜਾਣ ਦਾ ਐਲਾਨ ਕੀਤਾ ਹੈ ਬੋਰਡ ਦੀ ਵੈੱਬਸਾਈਟ ਦੇ ਅਨੁਸਾਰ ਦੁਪਹਿਰ ਬਾਅਦ ਨਤੀਜਾ ਬੋਰਡ ਦੀ ਵੈੱਬਸਾਈਟ ‘ਤੇ ਦੇਖਿਆ ਜਾ ਸਕੇਗਾ ਜ਼ਿਕਰਯੋਗ ਹੈ ਕਿ ਗਰੇਸ ਮਾਰਕ ਦੇ ਨਾਲ ਨਤੀਜੇ ਐਲਾਨਣ ਨੂੰ ਲੈ ਕੇ ਹਾਈਕੋਰਟ ਵੱਲੋਂ ਬੋਰਡ ਨੂੰ ਦਿੱਤੇ ਗਏ ਨਿਰਦੇਸ਼ ਤੋਂ ਬਾਅਦ ਪ੍ਰੀਖਿਆ ਨਤੀਜੇ ਇੱਕ ਵਾਰੀ ਰੁਕ ਗਏ ਸਨ ਬੋਰਡ ਵੱਲੋਂ ਵੀ ਹਾਈਕੋਰਟ ਦੇ ਇਸ ਨਿਰਦੇਸ਼ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦੇਣ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਵੀਂ ਦਿੱਲੀ (ਏਜੰਸੀ)। ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਅੱਜ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਪ੍ਰੀਖਿਆ ਨਤੀਜੇ ‘ਚ ਦੇਰੀ ਨਹੀਂ ਹੋਵੇਗੀ ਤੇ ਸਭ ਨਾਲ ਨਿਆਂ ਹੋਵੇਗਾ ਮਨੁੱਖੀ ਵਸੀਲੇ ਵਿਕਾਸ ਮੰਤਰੀ ਦਾ ਇਹ ਭਰੋਸਾ ਅਜਿਹੇ ਸਮੇਂ ‘ਚ ਸਾਹਮਣੇ ਆਇਆ ਹੈ ਜਦੋਂ ਦਿੱਲੀ ਹਾਈਕੋਰਟ ਨੇ ਸੀਬੀਐਸਈ ਨੂੰ ਗਰੇਸ ਅੰਕ ਦੀ ਨੀਤੀ ਨੂੰ ਸਮਾਪਤ ਕਰਨ ਦੇ ਨਿਰਮਾਣ ‘ਤੇ ਅੱਗੇ ਨਾ ਵਧਣ ਦਾ ਆਦੇਸ਼ ਦਿੱਤਾ ਹੈ ਤੇ ਇਸਦੇ ਕਾਰਨ ਵਿਦਿਆਰਥੀਆਂ ‘ਚ ਅਨਿਸ਼ਿਚਤਾ ਦਾ ਮਾਹੌਲ ਬਣ ਗਿਆ ਹੈ ਜਾਵਡੇਕਰ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਪ੍ਰੀਖਿਆ ਨਤੀਜੇ ਸਮੇਂ ‘ਤੇ ਨਿਕਲਣਗੇ, ਤੇ ਇਸ ‘ਚ ਦੇਰੀ ਨਹੀਂ ਹੋਵੇਗੀ
ਸੀਬੀਐਸਈ ਇਸ ਸਬੰਧੀ ਛੇਤੀ ਐਲਾਨ ਕਰੇਗੀ ਵਿਦਿਆਰਥੀਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਸਭ ਦੇ ਨਾਲ ਨਿਆਂ ਹੋਵੇਗਾ ਬੋਰਡ ਇਸ ਸਬੰਧੀ ਦਿੱਲੀ ਹਾਈਕੋਰਟ ਦੇ ਫੈਸਲੇ ਖਿਲਾਫ਼ ਸੁਪਰੀਮ ਕੋਰਟ ਜਾ ਸਕਦਾ ਹੈ ਹਾਲਾਂਕਿ ਸੀਬੀਐਸਈ ਦੇ ਅਧਿਕਾਰੀ ਇਸ ਸਬੰਧੀ ਅਧਿਕਾਰਿਕ ਰੂਪ ਨਾਲ ਕੁਝ ਨਹੀਂ ਕਹਿ ਰਹੇ ਹਨ ਮੰਤਰੀ ਦੀ ਪ੍ਰਧਾਨਗੀ ‘ਚ ਉੱਚ ਪੱਧਰੀ ਮੀਟਿੰਗ ‘ਚ ਇਹ ਫੈਸਲਾ ਕੀਤਾ ਗਿਆ ਹੈ ਕਿ ਅੱਗੇ ਕਦਮ ਵਧਾਉਣ ਨਾਲ ਨਹਿਲੇ ਬੋਰਡ ਕਾਨੂੰਨੀ ਰਾਏ ਲਵੇਗੀ ਸੂਤਰ ਨੇ ਦੱਸਿਆ ਕਿ ਕਾਨੂੰਨੀ ਸਲਾਹ ਲਈ ਗਈ ਹੈ ਤੇ ਇਹ ਤੈਅ ਕੀਤਾ ਗਿਆ ਹੈ ਕਿ ਇਸ ਆਦੇਸ਼ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ