punjabs - Sach Kahoon Punjabi
ਪਿੰਡ ਗੱਜੂਮਾਜਰਾ ਬਣਿਆ ਪੰਜਾਬ ਦਾ ਪਹਿਲਾ ਡਿਜ਼ੀਟਲ ਤੇ ਕੈਸ਼ਲੈੱਸ ਪਿੰਡ
ਪਿੰਡ ਦੇ ਨੌਜਵਾਨਾਂ ਵੱਲੋਂ ਯੋਨੋ ਐਪ ਰਾਹੀਂ ਕੀਤੀ ਜਾ ਰਹੀ ਟਰਾਜੈਕਸ਼ਨ
ਖੁਸ਼ਵੀਰ ਸਿੰਘ ਤੂਰ/ਪਟਿਆਲਾ।  ਪਟਿਆਲਾ ਜ਼ਿਲ੍ਹੇ ਦਾ ਪਿੰਡ ਗੱਜੂਮਾਜਰਾ ਪੰਜਾਬ ਦਾ ਪਹਿਲਾ ਡਿਜ਼ੀਟਲ ਅਤੇ ਕੈਸ਼ਲੈਸ ਪਿੰਡ ਬਣ ਗਿਆ ਹੈ। ਇੱਥੋਂ ਤੱਕ ਕਿ ਪਿੰਡ ‘ਚ ਕੁਲਚਿਆਂ ਦੀ ਰੇਹੜੀ ਲਗਾਉਣ ਵਾਲਾ ਵੀ 10 ਰੁਪਏ ਤੱਕ ਦੀ ਪੇਮੈਂਟ ਡਿਜ਼ੀਟਲ ਹੀ ਲੈਂਦਾ ਹੈ। ਪਿੰਡ ਦੀਆਂ ਔਰਤਾਂ ਸਮਾਨ ਖਰੀਦਣ ਲਈ ਅੰਗੂਠਾ ਲਗਾਕੇ ਆਪਣੇ ਖਾਤੇ ਰਾਹੀਂ ਹੀ ਪੈਸੇ ਦਾ ਭੁਗਤਾਨ ਕਰਦੀਆਂ ਹਨ। ਡਿਜ਼ੀਟਲ ਅਤੇ ਕੈਸ਼ਲੈਸ ਬਣਨ ਵਾਲਾ ਇਹ ਪਿੰਡ ਸਟੇਟ ਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ ਹੀ ਪੰਜਾਬ ਦਾ ਪਹਿਲਾ ਪਿੰਡ ਬਣਿਆ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਲਗਭਗ 3 ਹਜ਼ਾਰ ਦੀ ਅਬਾਦੀ ਵਾਲਾ ਪਿੰਡ ਗੱਜੂਮਾਜਰਾ ਪਟਿਆਲਾ ਤੋਂ ਲਗਭਗ 30 ਕਿਲੋਮੀਟਰ ਦੂਰ ਸੰਗਰੂਰ ਜ਼ਿਲ੍ਹੇ ਦੀ ਹੱਦ ਨਾਲ ਲੱਗਦਾ ਹੈ। ਇਸ ਪਿੰਡ ਦੀ ਖਾਸ ਵਿਸ਼ੇਸਤਾ ਇਹ ਹੈ ਕਿ ਪਿੰਡ ਵਿੱਚ ਐਸਬੀਆਈ ਦੀ ਬ੍ਰਾਂਚ, ਕੋਆਪਰੇਟਿਵ ਬੈਂਕ, ਡਾਕਖਾਨਾ, ਟੈਲੀਫੋਨ ਐਕਸਚੇਂਜ਼, ਬਿਜਲੀ ਗ੍ਰਿੱਡ ਆਦਿ ਸਹੂਲਤਾਂ ਹਨ। ਇਸ ਪਿੰਡ ਨੂੰ ਡਿਜ਼ੀਟਲ ਬਣਾਉਣ ਦਾ ਬੀੜਾ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਚੁੱਕਿਆ ਗਿਆ, ਜੋ ਕਿ ਦੋ ਮਹੀਨਿਆਂ ਦੀ ਜੱਦੋਂ ਜ਼ਹਿਦ ਤੋਂ ਬਾਅਦ ਇਹ ਪਿੰਡ 8 ਨਵੰਬਰ ਨੂੰ ਪੰਜਾਬ ਦਾ ਪਹਿਲਾ ਡਿਜੀਟਲ ਪਿੰਡ ਬਣ ਗਿਆ। ਪਿੰਡ ਵਿੱਚ ਲਗਭਗ 15 ਦੁਕਾਨਾਂ ਹਨ, ਜਿਨ੍ਹਾਂ ਵਿੱਚ ਕਰਿਆਣਾ ਸਟੋਰ, ਜਨਰਲ ਸਟੋਰ, ਨਾਈ ਦੀਆਂ ਦੁਕਾਨਾਂ, ਫਾਸਟਫੂਡ ਆਦਿ ਸ਼ਾਮਲ ਹਨ, ਜਿੱਥੇ ਕਿ ਡਿਜੀਟਲ ਪੇਮੈਂਟ ਦਾ ਹੀ ਭੁਗਤਾਨ ਹੁੰਦਾ ਹੈ।
ਇਨ੍ਹਾਂ ਦੁਕਾਨਦਾਰਾਂ ਵੱਲੋਂ ਐਸਬੀਆਈ ਦਾ ਮੋਬਾਇਲ ਐਪਲੀਕੇਸ਼ਨ ਡਾਊਨਲੋਡ ਕੀਤਾ ਹੋਇਆ ਹੈ, ਜਿਸ ਨਾਲ ਕਿ ਇਨ੍ਹਾਂ ਦਾ ਖਾਤਾ ਜੁੜਿਆ ਹੋਇਆ ਹੈ। ਪਿੰਡ ‘ਚ ਕੁਲਚਿਆਂ ਦੀ ਰੇਹੜੀ ਲਾਉਣ ਵਾਲੇ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਕੁਝ ਮੁਸ਼ਕਿਲ ਆਈ ਸੀ, ਪਰ ਹੁਣ ਜਿਆਦਾਤਰ ਲੋਕ ਡਿਜੀਟਲ ਹੀ ਭਗਤਾਨ ਕਰਦੇ ਹਨ। ਦੂਜੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਆਮ ਲੋਕਾਂ ਵਿੱਚ ਕੈਸਲੈਸ ਦਾ ਰੁਝਾਨ ਵੱਧ ਗਿਆ ਹੈ ਅਤੇ ਡਿਜੀਟਲ ਅਦਾਇਗੀ ਹੀ ਕੀਤੀ ਜਾ ਰਹੀ ਹੈ। ਕਰਿਆਣਾ ਦੁਕਾਨਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਖਾਤੇ ਅਧਾਰ ਕਾਰਡ ਨਾਲ ਲਿੰਕ ਹੋਣ ਕਾਰਨ ਥੰਬ ਲਗਾਉਣ ਤੋਂ ਬਾਅਦ ਸਬੰਧਿਤ ਪੈਮੇਂਟ ਦਾ ਭੁਗਤਾਨ ਹੋ ਜਾਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਟੂਰਨਾਮੈਂਟ ਕਰਾਉਣ ਦਾ ਐਲਾਨ
ਸੁਖਜੀਤ ਮਾਨ/ਚੰਡੀਗੜ੍ਹ/ਬਠਿੰਡਾ। ਕਰੀਬ ਤਿੰਨ ਸਾਲਾਂ ਬਾਅਦ ਪੰਜਾਬ ਦੀ ਧਰਤੀ ‘ਤੇ ਫਿਰ ਕਬੱਡੀ ਦੇ ਕੌਮਾਂਤਰੀ ਮੁਕਾਬਲਿਆਂ ‘ਚ ਖਿਡਾਰੀ ਭਿੜਨਗੇ ਜਦੋਂ ਅਕਾਲੀ-ਭਾਜਪਾ ਸਰਕਾਰ ਵੱਲੋਂ ਕਬੱਡੀ ਵਿਸ਼ਵ ਕੱਪ ਕਰਵਾਇਆ ਜਾਂਦਾ ਸੀ ਤਾਂ ਲੋਕਾਂ ‘ਚ ਕਬੱਡੀ ਪ੍ਰਤੀ ਕਾਫੀ ਜਨੂੰਨ ਪੈਦਾ ਹੋਇਆ ਸੀ ਹੁਣ ਕਾਂਗਰਸ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੌਮਾਂਤਰੀ ਪੱਧਰ ਦੇ ਕਬੱਡੀ ਮੁਕਾਬਲੇ ਕਰਵਾਉਣ ਦਾ ਐਲਾਨ ਕੀਤਾ ਹੈ ਇਨ੍ਹਾਂ ਮੁਕਾਬਲਿਆਂ ਦਾ ਐਲਾਨ ਅੱਜ ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਚੰਡੀਗੜ੍ਹ ‘ਚ ਪੰਜਾਬ ਭਵਨ ਵਿਖੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਅਤੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਦੌਰਾਨ ਕੀਤਾ । Kabaddi
ਇਹ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 1 ਦਸੰਬਰ ਤੋਂ 10 ਦਸੰਬਰ ਤੱਕ ਕਰਵਾਇਆ ਜਾਵੇਗਾ ਟੂਰਨਾਮੈਂਟ ਦਾ ਉਦਘਾਟਨ 1 ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ ਅਤੇ ਇਸ ਦਿਨ ਚਾਰ ਕਬੱਡੀ ਮੈਚ ਖੇਡੇ ਜਾਣਗੇ। ਟੂਰਨਾਮੈਂਟ ਦਾ ਸਮਾਪਨ ਸਮਾਰੋਹ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਡੇਰਾ ਬਾਬਾ ਨਾਨਕ ਵਿਖੇ ਹੋਵੇਗਾ ਅਤੇ ਇਸ ਦਿਨ ਫਾਈਨਲ ਮੈਚ ਤੋਂ ਇਲਾਵਾ ਤੀਜੇ ਅਤੇ ਚੌਥੇ ਸਥਾਨ ਲਈ ਮੈਚ ਹੋਣਗੇ। ਇਸ ਤੋਂ ਇਲਾਵਾ ਦੋ ਮੈਚ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ, ਦੋ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ, ਦੋ ਸਪੋਰਟਸ ਸਟੇਡੀਅਮ ਬਠਿੰਡਾ, ਦੋ ਸਪੋਰਟਸ ਸਟੇਡੀਅਮ ਵਾਈ.ਪੀ.ਐਸ. ਪਟਿਆਲਾ ਅਤੇ ਸੈਮੀ ਫਾਈਨਲ ਚਰਨ ਗੰਗਾ ਸਪੋਰਟਸ ਸਟੇਡੀਅਮ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣਗੇ। Kabaddi
ਖੇਡ ਮੰਤਰੀ ਨੇ ਅੱਜ ਡਿਪਟੀ ਕਮਿਸ਼ਨਰਾਂ ਅਤੇ ਖੇਡ ਵਿਭਾਗ ਦੇ ਸੀਨੀਅਰ ਅਧਿਕਾਰੀ ਦੀ ਉੱਚ ਪੱਧਰ ਮੀਟਿੰਗ ਦੌਰਾਨ ਖੇਡ ਮੰਤਰੀ ਨੇ ਇਸ ਟੂਰਨਾਮੈਂਟ ਨੂੰ ਯਾਦਗਾਰੀ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਸ ਸਬੰਧ ਵਿੱਚ ਕੋਈ ਵੀ ਢਿੱਲਮੱਠ ਨਾ ਵਰਤਣ ਲਈ ਆਖਦੇ ਹੋਏ ਸਾਰੇ ਪ੍ਰਬੰਧ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਇਸ ਮੌਕੇ ਐਡੀਸ਼ਨਲ ਚੀਫ ਸੈਕਟਰੀ ਖੇਡਾਂ ਸੰਜੇ ਕੁਮਾਰ, ਡਾਇਰੈਕਟਰ ਖੇਡਾਂ ਸੰਜੇ ਪੋਪਲੀ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ, ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਅਤੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਵੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਦੇ ਨਵੇਂ ਲੋਕਪਾਲ ਵਿਨੋਦ ਕੁਮਾਰ ਸ਼ਰਮਾ ਨੇ ਅਹੁਦੇ ਦੀ ਸਹੁੰ ਚੁੱਕੀ
ਲੈਫਟੀਨੈਂਟ ਜਨਰਲ (ਸੇਵਾ ਮੁਕਤ) ਅਜੈ ਕੁਮਾਰ ਸ਼ਰਮਾ ਨੇ ਵੀ ਪੰਜਾਬ ਦੇ ਸੂਚਨਾ ਕਮਿਸ਼ਨਰ ਵਜੋਂ ਚੁੱਕੀ ਸਹੁੰ
ਅਸ਼ਵਨੀ ਚਾਵਲਾ/ਚੰਡੀਗੜ੍ਹ। ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਜਸਟਿਸ(ਸੇਵਾ ਮੁਕਤ) ਵਿਨੋਦ ਕੁਮਾਰ ਸ਼ਰਮਾ ਨੂੰ ਪੰਜਾਬ ਦੇ ਲੋਕਪਾਲ ਅਤੇ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਅਜੈ ਕੁਮਾਰ ਸ਼ਰਮਾ ਨੂੰ ਪੰਜਾਬ ਦੇ ਨਵੇਂ ਸੂਚਨਾ ਕਮਿਸ਼ਨਰ ਵਜੋਂ ਸਹੁੰ ਚੁਕਾਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਾਸ ਤੌਰ ‘ਤੇ ਹਾਜ਼ਰ ਸਨ। ਇਹ ਸਹੁੰ ਚੁੱਕ ਸਮਾਗਮ ਪੰਜਾਬ ਰਾਜ ਭਵਨ ਹੋਇਆ। Punjab’s
ਇਸ ਤੋਂ ਪਹਿਲਾਂ ਪੰਜਾਬ ਕੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਰਾਜਪਾਲ ਤੋਂ ਪ੍ਰਵਾਨਗੀ ਲੈ ਕੇ ਇਸ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਸ਼ੁਰੂ ਕੀਤੀ। ਇਸ ਤੋਂ ਬਾਅਦ ਜਸਟਿਸ(ਸੇਵਾ ਮੁਕਤ) ਵਿਨੋਦ ਕੁਮਾਰ ਸ਼ਰਮਾ ਨੇ ਪੰਜਾਬ ਦੇ ਲੋਕਪਾਲ ਅਤੇ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਅਜੈ ਕੁਮਾਰ ਸ਼ਰਮਾ ਨੇ ਪੰਜਾਬ ਦੇ ਨਵੇਂ ਸੂਚਨਾ ਕਮਿਸ਼ਨਰ ਵਜੋਂ ਰਾਜਪਾਲ ਦੀ ਹਾਜ਼ਰੀ ਵਿੱਚ ਦਸਤਖ਼ਤ ਕਰਕੇ ਸਹੁੰ ਚੁੱਕੀ। ਜਸਟਿਸ ਵਿਨੋਦ ਕੁਮਾਰ ਸ਼ਰਮਾ ਨੇ ਸਾਲ 2006 ਤੋਂ 2010 ਤੱਕ ਪੰਜਾਬ ਤੇ ਹਰਿਆਣਾ ਵਿੱਚ ਬਤੌਰ ਜੱਜ ਸੇਵਾ ਨਿਭਾਈ ਸੀ। ਇਸ ਤੋਂ ਬਾਅਦ ਉਨ੍ਹਾਂ ਸਾਲ 2010 ਤੋਂ 2013 ਤੱਕ ਹਾਈ ਕੋਰਟ ਮਦਰਾਸ ਵਿਖੇ ਪਰਮਾਨੈਂਟ ਜੱਜ ਵਜੋਂ ਸੇਵਾ ਨਿਭਾਈ ਸੀ। ਸਾਲ 2013 ਵਿੱਚ ਉਨ੍ਹਾਂ ਨੂੰ ਮਾਣਯੋਗ ਸੁਪਰੀਮ ਕੋਰਟ ਨੇ ਸੀਨੀਅਰ ਐਡਵੋਕੇਟ  ਦੇ ਅਹੁਦੇ ਨਾਲ ਨਿਵਾਜ਼ਿਆ ਸੀ। Punjab’s
ਲੈਫਟੀਨੈਂਟ ਜਨਰਲ (ਸੇਵਾ ਮੁਕਤ) ਅਜੈ ਕੁਮਾਰ ਸ਼ਰਮਾ ਨੇ ਫੌਜ ਵਿੱਚ 38 ਸਾਲ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਈਆਂ । ਉਨ੍ਹਾਂ ਨੇ ਉੱਤਰ-ਪੂਰਬ ਵਿੱਚ ਇਨਫੈਨਟਰੀ ਬ੍ਰਿਗੇਡ ਦੀ ਅਗਵਾਈ ਕੀਤੀ ਅਤੇ ਸੰਯੁਕਤ ਰਾਸ਼ਟਰ ਦੇ ਹਿੱਸੇ ਵਜੋਂ ਡੀ.ਆਰ. ਕਾਂਗੋ ਵਿੱਚ ਮਲਟੀ ਨੈਸ਼ਨਲ ਬ੍ਰਿਗੇਡ ਦੀ ਵੀ ਬੜੇ ਗੌਰਵਮਈ ਢੰਗ ਨਾਲ ਅਗਵਾਈ ਕੀਤੀ। ਲੈਫਟੀਨੈਂਟ ਜਨਰਲ (ਸੇਵਾ ਮੁਕਤ) ਅਜੈ ਕੁਮਾਰ ਸ਼ਰਮਾ ਨੇ ਸਾਲ 2005 ਵਿੱਚ ਕਾਰਜਸ਼ੀਲ ਹੋਏ ਰਾਈਟ ਟੂ ਇਨਫਰਮੇਸ਼ਨ ਐਕਟ ਨੂੰ ਫੌਜ ਵਿੱਚ ਲਾਗੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਸਮਾਗਮ ਤੋਂ ਬਾਅਦ ਰਾਜ ਭਵਨ ਵਿੱਚ ਸਾਰੇ ਮਹਿਮਾਨਾਂ ਨੂੰ ਚਾਹ ਦਾ ਸੱਦਾ ਦਿੱਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੈਰਾ ਏਸ਼ੀਆਈ ਖੇਡਾਂ; ਪੰਜਾਬ ਦੇ ਸੰਦੀਪ ਦਾ ਵਿਸ਼ਵ ਰਿਕਾਰਡ, ਭਾਰਤ ਨੂੰ 5 ਸੋਨ
ਸੁਧਾਰ ਦੇ ਸੰਦੀਪ ਚੌਧਰੀ ਨੇ ਐਫ 42-44/61-61 ਜੈਵਲਿਨ ਥਰੋਅ ਈਵੇਂਟ ‘ਚ  60.01 ਮੀਟਰ ਥਰੋ ਦਾ ਵਿਸ਼ਵ ਰਿਕਾਰਡ ਬਣਾ ਕੇ 38 ਸਾਲ ਪਹਿਲਾਂ ਚੀਨੀ ਖਿਡਾਰੀ ਦੇ ਰਿਕਾਰਡ ਨੂੰ ਤੋੜਿਆ
ਜਕਾਰਤਾ, 12 ਅਕਤੂਬਰ
ਭਾਰਤ ਨੇ ਇੰਡੋਨੇਸ਼ੀਆ ਦੇ ਜਕਾਰਤਾ ‘ਚ ਚੱਲ ਰਹੀਆਂ ਪੈਰਾ ਏਸ਼ੀਆਈ ਖੇਡਾਂ ‘ਚ ਸ਼ਤਰੰਜ਼, ਬੈਡਮਿੰਟਨ ਅਤੇ ਅਥਲੈਟਿਕਸ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜ ਸੋਨ ਤਮਗੇ ਜਿੱਤ ਲਏ ਭਾਰਤ ਨੇ ਸ਼ਤਰੰਜ਼ ‘ਚ ਦੋ ਸੋਨ, ਬੈਡਮਿੰਟਨ ‘ਚ 1 ਸੋਨਾ ਅਤੇ ਪੈਰਾ ਅਥਲੈਟਿਕਸ ‘ਚ ਦੋ ਸੋਨ ਤਮਗੇ ਹਾਸਲ ਕੀਤੇ ਭਾਰਤ ਦੀ ਹੁਣ ਕੁੱਲ ਤਮਗਾ ਗਿਣਤੀ 13 ਸੋਨ, 20 ਚਾਂਦੀ ਅਤੇ 20 ਕਾਂਸੀ ਤਮਗਿਆਂ ਸਮੇਤ ਕੁੱਲ 63 ਤਮਗੇ ਪਹੁੰਚ ਗਈ ਹੈ
ਅਥਲੈਟਿਕਸ ‘ਚ ਭਾਰਤ ਦੇ ਨੀਰਜ ਯਾਦਵ ਨੇ ਨੇਜਾ ਸੁੱਟਣ ਦੀ ਐਫ 55 ਈਵੇਂਟ ‘ਚ ਸੋਨਾ ਅਤੇ ਅਮਿਤ ਬਾਲਿਆਨ ਨੇ ਚਾਂਦੀ ਤਮਗਾ ਜਿੱਤਿਆ ਜਦੋਂਕਿ ਅਮਿਤ ਕੁਮਾਰ ਨੇ ਪੁਰਸ਼ ਕਲੱਬ ਐਫ 51 ਈਵੇਂਟ ‘ਚ ਸੋਨ ਅਤੇ ਧਰਮਬੀਰ ਨੇ ਚਾਂਦੀ ਜਿੱਤਿਆ ਨੀਰਜ਼ ਨੇ 29.84 ਮੀਟਰ ਦਾ ਨਵਾਂ ਗੇਮਜ਼ ਰਿਕਾਰਡ ਬਣਾਉਂਦੇ ਹੋਏ ਸੋਨ ਤਮਗਾ ਜਿੱਤਿਆ ਅਮਿਤ ਨੇ 29.79 ਮੀਟਰ ਥ੍ਰੋ ਦਾ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਤਮਗਾ ਜੱਤਿਆ ਅਮਿਤ ਨੇ ਕਲੱਬ ਈਵੇਂਟ ‘ਚ 29.47 ਮੀਟਰ ਨੇਜਾ ਸੁੱਟ ਕੇ ਨਵਾਂ ਰਿਕਾਰਡ ਬਣਾਉਂਦੇ ਹੋਏ ਸੋਨਾ ਜਿੱਤਿਆ
ਜਦੋਂਕਿ ਧਰਮਬੀਰ ਨੇ 24.81 ਮੀਟਰ ਦੀ ਥ੍ਰੋ ਨਾਲ ਚਾਂਦੀ ਤਮਗਾ ਆਪਣੇ ਨਾਂਅ ਕੀਤਾ ਇਸ ਤੋਂ ਇਲਾਵਾ ਦੀਪਾ ਮਲਿਕ ਨੇ ਡਿਸਕਸ ਥ੍ਰੋ ਐਫ 51/52/53 ‘ਚ ਕਾਂਸੀ ਤਮਗਾ ਜਿੱਤਿਆ ਅਤੇ ਨਿਧੀ ਨੇ ਐਫ11 ‘ਚ ਕਾਂਸੀ ਤਮਗਾ ਜਿੱਤਿਆ ਭਾਰਤ ਨੇ ਅਥਲੈਟਿਕਸ ‘ਚ 7 ਸੋਨ, 13 ਚਾਂਦੀ ਅਤੇ 16 ਕਾਂਸੀ ਤਮਗਿਆਂ ਸਮੇਤ 36 ਤਮਗੇ ਜਿੱਤ ਲਏ ਹਨ
ਇਸ ਤੋਂ ਇਲਾਵਾ ਗੁਰੂ ਹਰਿਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ ਦੇ ਬੀ.ਪੀ.ਐੱਡ ਪਹਿਲੇ ਸਾਲ ਦੇ ਵਿਦਿਆਰਥੀ ਸੰਦੀਪ ਚੌਧਰੀ ਨੇ ਐਫ 42-44/61-61 ਜੈਵਲਿਨ ਥਰੋਅ ਈਵੇਂਟ ‘ਚ  60.01 ਮੀਟਰ ਥਰੋ ਦਾ ਵਿਸ਼ਵ ਰਿਕਾਰਡ ਬਣਾ ਕੇ ਭਾਰਤ ਦੀ ਝੋਲੀ ‘ਚ ਸੋਨ ਤਮਗਾ ਪਾਇਆ ਇਸ ਤੋਂ ਪਹਿਲਾਂ ਇਹ ਰਿਕਾਰਡ 38 ਸਾਲ ਪਹਿਲਾਂ 1980 ਵਿਚ ਚੀਨ ਦੇ ਮਿੰਗਜ਼ੀ(59.82 ਮੀਟਰ)  ਦੇ ਨਾਂਅ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਸ਼ੀਆਡ 7ਵਾਂ ਦਿਨ : ਪੰਜਾਬ ਦੇ ਤੂਰ ਨੇ ਏਸ਼ੀਆਈ ਰਿਕਾਰਡ ਤੋੜ ਜਿੱਤਿਆ ਸੋਨਾ
ਭਾਰਤ ਨੇ 7ਵੇਂ ਦਿਨ ਸੋਨਾ ਅਤੇ ਤਿੰਨ ਕਾਂਸੀ ਤਗਮੇ ਜਿੱਤੇ | Asian Games
7ਵੇਂ ਦਿਨ ਭਾਰਤ 8ਵੇਂ ਸਥਾਨ ‘ਤੇ | Asian Games
ਜਕਾਰਤਾ, (ਏਜੰਸੀ)। ਭਾਰਤ ਦੇ ਤੇਜਿੰਦਰ ਪਾਲ ਸਿੰਘ ਤੂਰ ਨੇ ਏਸ਼ੀਆਈ ਖੇਡਾਂ ਦੇ 7ਵੇਂ ਦਿਨ ਪੁਰਸ਼ ਸ਼ਾੱਟਪੁੱਟ ‘ਚ ਸੋਨ ਤਗਮਾ ਜਿੱਤ ਲਿਆ ਪੰਜਾਬ ਦੇ ਤੇਜਿੰਦਰ ਨੇ ਆਪਣੀ ਪੰਜਵੀਂ ਕੋਸ਼ਿਸ਼ ‘ਚ 20.75 ਮੀਟਰ ਗੋਲਾ ਸੁੱਟ ਕੇ ਏਸ਼ੀਆਡ ਦਾ ਰਿਕਾਰਡ ਤੋੜਣ ਦਾ ਇਤਿਹਾਸ ਰਚ ਦਿੱਤਾ ਇਸ ਤੋਂ ਪਹਿਲਾਂ 2010 ਦੀਆਂ ਏਸ਼ੀਆਈ ਖੇਡਾਂ ‘ਚ ਸਉਦੀ ਅਰਬ ਦੇ ਸੁਲਤਾਨ ਅਬਦੁਲ ਮਜ਼ੀਦ ਨੇ 20.57 ਮੀਟਰ ਦਾ ਰਿਕਾਰਡ ਬਣਾਇਆ। ਇਸ ਦੇ ਨਾਲ ਭਾਰਤ ਦੇ 7 ਸੋਨ ਸਮੇਤ 29 ਤਗਮੇ ਹੋ ਗਏ ਹਨ ਸਕਵਾੱਸ਼ ‘ਚ ਦੀਪਿਕਾ ਪੱਲੀਕਲ ਅਤੇ ਜੋਸ਼ਨਾ ਚਿਨੱਪਾ ਸੈਮੀਫਾਈਨਲ ‘ਚ ਹਾਰ ਗਈਆਂ ਦੋਵਾਂ ਨੂੰ ਕਾਂਸੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਅਨਸ, ਰਾਜੀਵ ਅਤੇ ਚੇਤਨ ਨੇ ਕੀਤਾ ਕੁਆਲੀਫਾਈ। (Asian Games)
ਭਾਰਤ ਦੇ ਮੁਹੰਮਦ ਅਨਸ ਯਾਹੀਆ ਨੇ ਪੁਰਸ਼ਾਂ ਦੀ 400 ਮੀਟਰ ਦੌੜ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਉਹ ਹੀਟ 1 ‘ਚ 45.63 ਸੈਕਿੰਡ ਦਾ ਸਮਾਂ ਕੱਢ ਕੇ ਪਹਿਲੇ ਸਥਾਨ ‘ਤੇ ਰਹੇ ਹੀਟ 4 ‘ਚ ਭਾਰਤ ਦੇ ਰਾਜੀਵ ਅਕੋਰਿਆ ਦੂਸਰੇ ਸਥਾਨ ‘ਤੇ ਰਹੇ ਉਹ 46.82 ਦਾ ਸਮਾਂ ਕੱਢ ਕੇ ਆਖ਼ਰੀ 4 ‘ਚ ਜਗ੍ਹਾ ਬਣਾਉਣ ‘ਚ ਸਫ਼ਲ ਰਹੇ ਟਰੈਕ ਐਂਡ ਫੀਲਡ ‘ਚ ਭਾਰਤ ਨੂੰ ਇੱਕ ਹੋਰ ਕਾਮਯਾਬੀ ਓਦੋਂ ਮਿਲੀ, ਜਦੋਂ ਪੁਰਸ਼ਾਂ ਦੀ ਉੱਚੀ ਛਾਲ ‘ਚ ਚੇਤਨ ਵੀ ਕੁਆਲੀਫਾਈ ਕਰਨ ‘ਚ ਸਫ਼ਲ ਰਹੇ।
ਕੋਰੀਆ ਨੂੰ ਹਰਾ ਮਹਿਲਾਵਾਂ ਹਾੱਕੀ ਦੇ ਸੈਮੀਫਾਈਨਲ ‘ਚ ਜਕਾਰਤਾ
ਗੁਰਜੀਤ ਕੌਰ ਦੇ ਦੋ ਗੋਲਾਂ ਦੀ ਮੱਦਦ ਨਾਲ ਭਾਰਤੀ ਮਹਿਲਾ ਹਾੱਕੀ ਟੀਮ ਨੇ ਕੋਰੀਆ ਨੂੰ 4-1 ਨਾਲ ਹਰਾ ਕੇ ਹਾੱਕੀ ਮੁਕਾਬਲਿਆਂ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਭਾਰਤ ਦੀ ਪੂਲ ਬੀ ‘ਚ ਇਹ ਲਗਾਤਾਰ ਤੀਸਰੀ ਜਿੱਤ ਹੈ ਅਤੇ ਉਹ 9 ਅੰਕਾਂ ਨਾਲ ਸੂਚੀ ‘ਚ ਚੋਟੀ ‘ਤੇ ਆ ਗਿਆ ਹੈ ਕੋਰੀਆ ਨੂੰ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਛੇ ਅੰਕਾਂ ਨਾਲ ਦੂਸਰੇ ਸਥਾਨ ‘ਤੇ ਹੈ ਪਹਿਲੇ ਕੁਅਰਾਟਰ ‘ਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ।
ਦੂਜੇ ਅੱਧ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ‘ਤੇ ਸਨ ਤੀਸਰਾ ਕੁਆਟਰ ਵੀ ਬਰਾਬਰੀ ‘ਤੇ ਲੰਘਿਆ ਪਰ ਭਾਰਤ ਨੇ ਆਖ਼ਰੀ ਸੱਤ ਮਿੰਟ ‘ਚ ਤਿੰਨ ਗੋਲ ਕਰਕੇ ਮੈਚ ਆਪਣੇ ਪੱਖ ‘ਚ ਕਰ ਲਿਆ ਗੁਰਜੀਤ ਕੌਰ ਨੇ 54ਵੇਂ ਮਿੰਟ ‘ਚ ਦੂਸਰਾ ਅਤੇ 55ਵੇਂ ਮਿੰਟ ‘ਚ ਤੀਸਰਾ ਗੋਲ ਕਰਕੇ ਭਾਰਤ ਦੀ ਸਥਿਤੀ ਮਜ਼ਬੂਤ ਕਰ ਦਿੱਤੀ ਗੁਰਜੀਤ ਨੇ ਦੋਵੇਂ ਗੋਲ ਪੈਨਲਟੀ ਕਾਰਨਰ ‘ਤੇ ਕੀਤੇ ਵੰਦਨਾ ਕਟਾਰੀਆ ਨੇ 56ਵੇਂ ਮਿੰਟ ‘ਚ ਭਾਰਤ ਦਾ ਚੌਥਾ ਗੋਲ ਕਰਕੇ ਕੋਰੀਆ ਦਾ ਸੰਘਰਸ਼ ਖ਼ਤਮ ਕਰ ਦਿੱਤਾ (Asian Games)
ਸਿੰਧੂ, ਸਾਇਨਾ ਕੁਆਟਰਫਾਈਨਲ ‘ਚ | Asian Games
ਭਾਰਤ ਦੀ ਓਲੰਪਿਕ ਤਗਮਾ ਜੇਤੂ ਸ਼ਟਲਰ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਨੇ ਇੱਥੇ ਆਪਣੀ ਜੇਤੂ ਲੈਅ ਕਾਇਮ ਰੱਖਦੇ ਹੋਏ 18ਵੀਆਂ ਏਸ਼ੀਆਈ ਖੇਡਾਂ ਦੀ ਬੈਡਮਿੰਟਨ ਈਵੇਂਟ ਦੇ ਮਹਿਲਾ ਸਿੰਗਲ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ। ਤੀਸਰਾ ਦਰਜਾ ਪ੍ਰਾਪਤ ਸਿੰਧੂ ਨੇ ਮਹਿਲਾ ਸਿੰਗਲ ਦੇ ਗੇੜ 16 ਮੁਕਾਬਲੇ ‘ਚ ਇੰਡੋਨੇਸ਼ੀਆ ਦੀ ਮਰਿਸਕਾ ਗ੍ਰੇਗੋਰਿਆ ਨੂੰ 34 ਮਿੰਟ ਤੱਕ ਚੱਲੇ ਮੁਕਾਬਲੇ ‘ਚ 21-2, 21-15 ਨਾਲ ਲਗਾਤਾਰ ਗੇਮਾਂ ‘ਚ ਹਰਾਇਆ ਇਸ ਤੋਂ ਪਹਿਲਾਂ ਵਿਸ਼ਵ ਵਿੱਚ 10ਵਾਂ ਦਰਜਾ ਪ੍ਰਾਪਤ ਸਾਇਨਾ ਨੇ ਵੀ ਮੇਜ਼ਬਾਨ ਦੇਸ਼ ਦੀ ਫਿਤਰਾਨੀ ਨੂੰ 2-0 ਨਾਲ ਹਰਾਇਆ ਉਸਨੇ ਫਿਤਰਾਨੀ ਨੂੰ 31 ਮਿੰਟ ‘ਚ ਲਗਾਤਾਰ ਗੇਮਾਂ ‘ਚ 21-6, 21-14 ਨਾਲ ਆਸਾਨੀ ਨਾਲ ਹਰਾ ਦਿੱਤਾ।
ਸਿੰਧੂ ਵਿਰੁੱਧ ਤੁਨਜੁੰਗ ਨੇ ਚੁਣੌਤੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕੋਰਟ ‘ਤੇ ਕਾਫ਼ੀ ਸੰਘਰਸ਼ ਕਰਦੀ ਦਿਸੀ ਅਤੇ ਕਈ ਵਾਰ ਫਿਸਲ ਵੀ ਗਈ ਸਿੰਧੂ ਨੇ ਦੂਸਰੇ ਗੇਮ ‘ਚ ਅੰਕ ਜਿੱਤਿਆ ਅਤੇ ਕੁੱਲ 25 ਸਰਵਿਸ ਅੰਕ ਜੁਟਾਏ ਓਲੰਪਿਕ ਚਾਂਦੀ ਤਗਮਾ ਜੇਤੂ ਸਿੰਧੂ ਨੇ ਮੈਚ ‘ਚ ਸ਼ੁਰੂਆਤ ਤੋਂ ਵਾਧਾ ਬਣਾ ਕੇ ਖੇਡਿਆ ਅਤੇ ਕੁਆਰਟਰਫਾਈਨਲ ‘ਚ ਪ੍ਰਵੇਸ਼ ਕੀਤਾ। ਸਾਇਨਾ ਨੇ ਇੰਡੋਨੇਸ਼ੀਆ ਖਿਡਾਰੀ ਵਿਰੁੱਧ ਪਹਿਲੀ ਗੇਮ ‘ਚ ਇੱਕ ਗੇਮ ਅੰਕ ਅਤੇ ਦੂਸਰੀ ਗੇਮ ‘ਚ ਇੱਕ ਮੈਚ ਅੰਕ ਜਿੱਤਿਆ ਉਸਨੇ ਸਰਵਿਸ ‘ਤੇ ਕੁੱਲ 26 ਅੰਕ ਲਏ। ਪੁਰਸ਼ ਡਬਲਜ਼ ‘ਚ ਹਾਲਾਂਕਿ ਸਾਤਵਿਕਸੇਰਾਜ ਰੈਂਕੀਰੈਡੀ ਅਤੇ ਚਿਰਾਗ ਸ਼ੈੱਟੀ ਦੀ ਚੁਣੌਤੀ ਗੇੜ 16 ‘ਚ ਕੋਰੀਆ ਵਿਰੁੱਧ 1-2 ਦੀ ਹਾਰ ਨਾਲ ਸਮਾਪਤ ਹੋ ਗਈ ਨੌਜਵਾਨ ਭਾਰਤੀ ਜੋੜੀ ਨੇ ਸੋਲਗਿਊ ਅਤੇ ਮਿਨਯੁਕ ਦੀ ਕੋਰਿਆਈ ਜੋੜੀ ਵਿਰੁੱਧ ਤਿੰਨ ਗੇਮਾਂ ਤੱਕ ਸੰਘਰਸ਼ ਕੀਤਾ ਪਰ ਦੂਸਰੀ ਗੇਮ ‘ਚ ਬਰਾਬਰੀ ਦੇ ਬਾਵਜ਼ੂਦ ਉਹ 21-17, 19-21, 21-17 ਨਾਲ 58 ਮਿੰਟ ‘ਚ ਮੈਚ ਹਾਰ ਗਏ।
ਪਵਿੱਤਰਾ ਪਾਕਿਸਤਾਨੀ ਮੁੱਕੇਬਾਜ਼ ਨੂੰ ਹਰਾ ਕੁਆਰਟਰ ‘ਚ | Asian Games
ਭਾਰਤ ਦੀ ਪਵਿੱਤਰਾ ਨੇ ਪਾਕਿਸਤਾਨੀ ਖਿਡਾਰੀ ਰੁਖ਼ਸਾਨਾ ਪਰਵੀਨ ‘ਤੇ ਆਪਣੇ ਮੁੱਕੇ ਜੜਦਿਆਂ ਏਸ਼ੀਆਈ ਖੇਡਾਂ ‘ਚ ਮਹਿਲਾ ਮੁੱਕੇਬਾਜ਼ੀ ਦੇ 60 ਕਿਗ੍ਰਾ ਲਾਈਟਵੇਟ ਵਰਗ ਦੇ ਕੁਆਰਟਰ ਫਾਈਨਲ ‘ਚ ਜਗ੍ਹਾ ਪੱਕੀ ਕਰ ਲਈ ਭਾਰਤੀ ਮੁੱਕੇਬਾਜ ਪਵਿੱਤਰਾ ਨੇ ਗੇੜ 16 ਦੀ ਬਾਊਟ ‘ਚ 10-8, 10-8, 10-8 ਨਾਲ ਤਿੰਨ ਜੱਜਾਂ ਦੀ ਸਹਿਮਤੀ ਨਾਲ ਜਿੱਤ ਦਰਜ ਕੀਤੀ ਅਤੇ ਕੁਆਰਟਰਫਾਈਨਲ ‘ਚ ਪ੍ਰਵੇਸ਼ ਕੀਤਾ ਉਹ ਹੁਣ ਅਗਲੀ ਬਾਊਟ ‘ਚ ਇੰਡੋਨੇਸ਼ੀਆ ਦੀ ਹੁਸਵਾਤੁਨ ਵਿਰੁੱਧ ਮੰਗਲਵਾਰ ਨੂੰ ਨਿੱਤਰੇਗੀ। (Asian Games)