Kabaddi - Sach Kahoon Punjabi
Kabaddi Punjab News: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵਿਧਾਇਕ ਗੁਰਲਾਲ ਘਨੌਰ ਸਰਬ ਸੰਮਤੀ ਨਾਲ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਬਣੇ ਪ੍ਰਧਾਨ
ਤੇਜਿੰਦਰ ਸਿੰਘ ਮਿੱਡੂ ਖੇੜਾ ਬਣੇ ਜਨਰਲ ਸਕੱਤਰ
Kabaddi Punjab News: (ਅਜਯ ਕਮਲ) ਰਾਜਪੁਰਾ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਹਲਕਾ ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ ਨੂੰ ਸਰਬ ਸੰਮਤੀ ਨਾਲ ਕਬੱਡੀ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਚੁਣਿਆ ਗਿਆ ਹੈ। ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਰਾਜਪੁਰਾ ਵਿਖੇ ਕੀਤੀ ਮੀਟਿੰਗ ਦੌਰਾਨ ਇਹ ਚੋਣ ਸਰਬਸੰਮਤੀ ਕੀਤੀ। ਇਸ ਮੌਕੇ ਤੇਜਿੰਦਰ ਸਿੰਘ ਮਿੱਡੂ ਖੇੜਾ ਨੂੰ ਜਨਰਲ ਸਕੱਤਰ ਚੁਣਿਆ ਗਿਆ। ਕਬੱਡੀ ਐਸੋਸੀਏਸ਼ਨ ਪੰਜਾਬ ਦੀ ਇਹ ਚੋਣ ਮੁੱਖ ਚੋਣ ਅਧਿਕਾਰੀ ਦਲ ਸਿੰਘ ਬਰਾੜ, ਚੋਣ ਅਬਜਰਵਰ ਉਪਕਾਰ ਸਿੰਘ ਵਿਰਕ ਅਤੇ ਜ਼ਿਲ੍ਹਾ ਖੇਡ ਅਫਸਰ ਪਟਿਆਲਾ ਹਰਪਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਪੰਜਾਬ ਦੇ ਕੁੱਲ 23 ਜ਼ਿਲ੍ਹਿਆਂ ਵਿੱਚੋਂ 18 ਜ਼ਿਲ੍ਹਿਆਂ ਦੇ 36 ਮੈਂਬਰਾਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ।
ਪੰਜਾਬ ’ਚ ਤੇ ਦੋ ਕੌਮੀ ਪੱਧਰ ਦੇ ਕਬੱਡੀ ਟੂਰਨਾਮੈਂਟ ਕਰਵਾਏ ਜਾਣਗੇ ਤੇ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ ਕਰਨ ਦੇ ਲਈ ਉਪਰਾਲੇ ਜਾਰੀ ਰਹਿਣਗੇ : ਗੁਰਲਾਲ ਘਨੌਰ
ਜਿਸ ਵਿੱਚ ਸਰਬਸੰਮਤੀ ਦੇ ਨਾਲ ਚੋਣ ਪ੍ਰਕਿਰਿਆ ਆਰੰਭੀ ਗਈ ਜਿਸ ਤਹਿਤ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ ਨੂੰ ਕਬੱਡੀ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ, ਤੇਜਿੰਦਰ ਸਿੰਘ ਮਿੱਡੂ ਖੇੜਾ ਜਰਨਲ ਸਕੱਤਰ, ਬਲਜੀਤ ਸਿੰਘ ਅਤੇ ਇਕਬਾਲ ਸਿੰਘ ਸੀਨੀਅਰ ਵਾਈਸ ਪ੍ਰਧਾਨ, ਭੁਪਿੰਦਰ ਸਿੰਘ ਕਮਲਪ੍ਰੀਤ ਸਿੰਘ ਹਰਜੀਤ ਸਿੰਘ ਅਤੇ ਨਿਰਮਲ ਸਿੰਘ ਵਾਈਸ ਪ੍ਰਧਾਨ, ਕਮਲਜੀਤ ਸਿੰਘ ਕੁਲਦੀਪ ਸਿੰਘ ਬਲਜਿੰਦਰ ਸਿੰਘ ਅਤੇ ਜਸਕਰਨ ਕੌਰ ਜੁਆਇੰਟ ਸਕੱਤਰ ਅਤੇ ਚਰਨ ਸਿੰਘ ਨੂੰ ਖਜਾਨਚੀ ਚੁਣ ਲਿਆ ਗਿਆ।
ਇਹ ਵੀ ਪੜ੍ਹੋ: Agriculture News: ਡੀਸੀ ਅਤੇ ਐਸਡੀਐਮ ਨੇ ਅਗਾਂਹਵਧੂ ਕਿਸਾਨ ਸੁਰਜੀਤ ਸਾਧੂਗੜ੍ਹ ਦੇ ਫਾਰਮ ਦਾ ਕੀਤਾ ਦੌਰਾ
ਨਵੇਂ ਚੁਣੇ ਗਏ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਲਾਲ ਸਿੰਘ ਘਨੌਰ ਨੇ ਕਿਹਾ ਕਿ ਅੱਜ ਦੀ ਚੋਣ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਨੇਪਰੇ ਚੜੀ ਹੈ। ਉਨ੍ਹਾਂ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਹੁਤ ਜਲਦ ਪੰਜਾਬ ਪੱਧਰ ਉੱਤੇ ਦੋ ਨੈਸ਼ਨਲ ਪੱਧਰ ਦੇ ਕਬੱਡੀ ਟੂਰਨਾਮੈਂਟ ਕਰਵਾਏ ਜਾਣਗੇ ਇਸ ਤੋਂ ਇਲਾਵਾ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ ਕਰਨ ਦੇ ਲਈ ਵੱਖ-ਵੱਖ ਉਪਰਾਲੇ ਕੀਤੇ ਜਾਣਗੇ। ਗੁਰਲਾਲ ਘਨੌਰ ਨੇ ਕਿਹਾ ਕਿ ਭਾਵੇਂ ਕਿ ਐਸੋਸੀਏਸ਼ਨ ਦੀ ਚੋਣ ਚਾਰ ਸਾਲਾਂ ਦੇ ਲਈ ਹੁੰਦੀ ਹੈ ਪਰ ਹੁਣ ਲੰਬੇ ਸਮੇਂ ਤੋਂ ਐਸੋਸੀਏਸ਼ਨ ਦੀ ਚੋਣ ਨਹੀਂ ਹੋਈ ਸੀ ਜਿਸ ਦੇ ਚੱਲਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਉਪਰਾਲਿਆਂ ਸਦਕਾ ਕਬੱਡੀ ਐਸੋਸੀਏਸ਼ਨ ਪੰਜਾਬ ਦੀ ਚੋਣ ਨੇਪਰੇ ਚੜ੍ਹੀ ਹੈ। Kabaddi Punjab News
ਇਸ ਮੌਕੇ ਗੁਰਤਾਜ ਸਿੰਘ ਸੰਧੂ, ਰਣਜੋਧ ਸਿੰਘ ਵਿਰਕ, ਗੁਰਮੀਤ ਸਿੰਘ ਢੰਡਾ, ਮਨਜੀਤ ਸਿੰਘ ਦਰਸਨ ਮਜੋਲੀ, ਇੰਦਰਜੀਤ ਸਿੰਘ ਸਿਆਲੂ, ਨਿਸ਼ਾਨ ਸਿੰਘ ਸੰਧੂ, ਡਿੰਪਲ ਸੁਹਰੋ, ਚਰਨਜੀਤ ਸਿੰਘ, ਗੁਰਨਾਮ ਸਿੰਘ, ਲਾਲਾ ਸੰਧਾਰਸੀ, ਦਮਨਪ੍ਰੀਤ ਸਿੰਘ ਖੇੜੀ, ਰਛਪਾਲ ਸਿੰਘ,ਪਿੰਦਰ ਬਘੋਰਾ, ਰੋਡੀ ਗੁਰਨਾ ਖੇੜੀ, ਗੁਰਪ੍ਰੀਤ ਸਿੰਘ ਢਿਲੋਂ, ਵਰਿੰਦਰ ਲੋਚਮਾ, ਐਡਵੋਕੇਟ ਪਰਮਵੀਰ ਸਿੰਘ, ਸੰਦੀਪ ਜਰੀਕਪੁਰ, ਸਤਨਾਮ ਸਿੰਘ ਹਰਪਾਲਾ, ਸਰਬਾ ਨਰੜੂ, ਮਨਦੀਪ ਸਿੰਘ ਢਿੱਲੋਂ, ਸਮੇਤ ਵੱਡੀ ਗਿਣਤੀ ਵਿਚ ਸਾਬਕਾ ਖਿਡਾਰੀ ਪੰਚ ਸਰਪੰਚ ਅਤੇ ਹਲਕਾ ਨਿਵਾਸੀ ਮੌਜੂਦ ਸਨ।
ਸਰਕਲ ਸਟਾਇਲ ਕਬੱਡੀ ਦੀ ਪਹਿਲੀ ‘ਬਠਿੰਡਾ ਕਬੱਡੀ ਲੀਗ’ ਦਾ ਹੋਇਆ ਆਗਾਜ਼
(ਸੁਖਜੀਤ ਮਾਨ) ਬਠਿੰਡਾ। ਸਰਕਲ ਸਟਾਇਲ ਕਬੱਡੀ ਦੀ ਪਹਿਲੀ ‘ਬਠਿੰਡਾ ਕਬੱਡੀ ਲੀਗ’ ਦਾ ਅੱਜ ਆਗਾਜ਼ ਹੋ ਗਿਆ। ਲੀਗ ਦਾ ਮਕਸਦ ਨਵੇਂ ਖਿਡਾਰੀਆਂ ਨੂੰ ਮੁਕਾਬਲੇਬਾਜ਼ੀ ਲਈ ਯੋਗ ਬਣਾਉਣਾ ਤੇ ਅੱਗੇ ਵਧਣ ਦਾ ਮੌਕਾ ਪ੍ਰਦਾਨ ਕਰਨਾ ਹੈ। ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਬੱਡੀ ਕੋਚ ਪ੍ਰੋ. ਮਦਨ ਲਾਲ ਦੀ ਅਗਵਾਈ ਵਿੱਚ ਸਥਾਨਕ ਡੀਏਵੀ ਕਾਲਜ ਵਿਖੇ ਹੋਈ ਬਠਿੰਡਾ ਕਬੱਡੀ ਲੀਗ ਦਾ ਆਗਾਜ਼ ਸੇਵਾ ਮੁਕਤ ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਸੈਕਟਰੀ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਨੇ ਸਮੂਹ ਟੀਮਾਂ ਦੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਕੇ ਕੀਤਾ। Bathinda Kabaddi League
ਇਹ ਵੀ ਪੜ੍ਹੋ: IND Vs ZIM : ਭਾਰਤ ਨੇ ਕੀਤਾ ਲਡ਼ੀ ’ਤੇ ਕਬਜ਼ਾ, ਜ਼ਿੰਬਾਬਾਵੇ ਨੂੰ 10 ਵਿਕਟਾਂ ਨਾਲ ਹਰਾਇਆ
ਅੱਜ ਖੇਡੇ ਗਏ ਪਹਿਲੇ ਮੈਚ ਵਿੱਚ ਸੰਤ ਹਜ਼ਾਰਾ ਸਿੰਘ ਕਬੱਡੀ ਕਲੱਬ ਤੁੰਗਵਾਲੀ ਨੇ ਡੀਏਵੀ ਰੈੱਡ ਨੂੰ ਸਾਢੇ 46-27 ਅੰਕਾਂ ਦੇ ਫ਼ਰਕ ਨਾਲ ਹਰਾਇਆ। ਦੂਜੇ ਮੁਕਾਬਲੇ ਵਿੱਚ ਬਾਪੂ ਘੁੰਮਣ ਸ਼ਾਹ ਕਬੱਡੀ ਕਲੱਬ ਜੀਦਾ ਨੇ ਅਮੋਹਾ ਲੀਫ਼ ਦੀ ਟੀਮ ਨੂੰ 38-ਸਾਢੇ 33 ਅੰਕਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਤੀਜੇ ਮੈਚ ਵਿੱਚ ਦੀਪ ਸਿੱਧੂ ਕਬੱਡੀ ਕਲੱਬ ਕਾਲੌਕੇ ਨੇ ਡੀਏਵੀ ਓਰੈਂਜ ਨੂੰ 38- ਸਾਢੇ 28 ਅੰਕਾਂ ਨਾਲ ਮਾਤ ਦਿੱਤੀ ਜਦਕਿ ਚੌਥੇ ਮੈਚ ਵਿੱਚ ਪੀਜੇ ਟਾਈਗਰ ਦੀ ਟੀਮ ਨੇ ਬਾਜ਼ੀ ਮਾਰੀ, ਜਿਸ ਨੇ ਬਾਬਾ ਭਾਈ ਰਾਮ ਸਿੰਘ ਸਪੋਰਟਸ ਕਲੱਬ ਕੋਟਫੱਤਾ ਖਿਲਾਫ਼ ਸਾਢੇ 42-29 ਅੰਕਾਂ ਨਾਲ ਜਿੱਤ ਦਰਜ ਕੀਤੀ ਹੈ। ਆਖਰੀ ਮੈਚ ਵਿਚ ਮੀਰੀ ਪੀਰੀ ਕਬੱਡੀ ਕਲੱਬ ਬਠਿੰਡਾ ਨੇ ਭਾਗੀਵਾਂਦਰ ਕਲੱਬ ਨੂੰ ਸਾਢੇ 41-29 ਦੇ ਅੰਤਰ ਨਾਲ ਹਰਾਇਆ ਹੈ। Bathinda Kabaddi League
ਇਸ ਮੌਕੇ ਉਨ੍ਹਾਂ ਨਾਲ ਡੀਏਵੀ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਪ੍ਰਵੀਨ ਕੁਮਾਰ ਗਰਗ, ਪ੍ਰੋ. ਮਦਨ ਲਾਲ, ਪ੍ਰੋ. ਨਿਰਮਲ ਸਿੰਘ, ਗੁਰਜੀਤ ਮਾਨ ਤੁੰਗਵਾਲੀ, ਸੁਖਮੰਦਰ ਖਾਨ ਕੋਟਫੱਤਾ, ਲੈਕਚਰਾਰ ਵਰਿੰਦਰ ਬਨੀ, ਛਿੰਦਾ ਪੱਕਾ, ਗੁਰਸ਼ਰਨ ਗੋਲਡੀ, ਹਰਪ੍ਰੀਤ ਪੱਕਾ, ਜਸਵੀਰ ਸੇਖੂ, ਪ੍ਰਿਤਪਾਲ ਸਿੰਘ ਬੀਬੀਵਾਲਾ ਵੀ ਮੌਜੂਦ ਰਹੇ।
ਕਬੱਡੀ ਖੇਡ ਮੇਲੇ ’ਚ ਖਿਡਾਰੀਆਂ ਦਾ ਹੌਂਸਲਾ ਵਧਾਉਣ ਪਹੁੰਚੇ ਕੈਬਨਿਟ ਮੰਤਰੀ ਧਾਲੀਵਾਲ
ਨੌਜਵਾਨਾਂ ਨੂੰ ਉਸਾਰੂ ਸੋਚ ਨਾਲ ਜੋੜਨਾ ਹੈ ਸਮੇਂ ਦੀ ਮੁੱਖ ਲੋੜ : ਧਾਲੀਵਾਲ
(ਰਾਜਨ ਮਾਨ) ਅੰਮਿ੍ਤਸਰ। ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਗਈ “ਨਸ਼ਾ ਮੁਕਤ ਪੰਜਾਬ” ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਦਾ ਹੈ ਜਦੋਂ ਪਿੰਡਾਂ ਦੇ ਮੋਹਤਬਰ ਪਾਰਟਬਾਜੀ ਤੋਂ ਉਪਰ ਉਠ ਕੇ ਵੱਡੇ-ਵੱਡੇ ਖੇਡ ਮੇਲੇ ਆਪਣੇ ਪੱਧਰ ਉਤੇ ਕਰਵਾਉਣ ਲਈ ਅੱਗੇ ਆ ਜਾਣ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਵੱਲੋਂ ਆਈਟੀਆਈ ਅਜਨਾਲਾ ਵਿਖੇ ਕਬੱਡੀ ਦੇ ਕਰਵਾਏ ਗਏ ਖੇਡ ਮੇਲੇ ਵਿੱਚ ਸ਼ਿਰਕਤ ਕਰਦੇ ਕੀਤਾ। (Kabaddi)
ਖੇਡ ਮੇਲੇ ਕਰਵਾਉਣੇ ਅੱਜ ਦੇ ਸਮੇਂ ਦੀ ਵੱਡੀ ਮੰਗ (Kabaddi)
ਉਨ੍ਹਾਂ ਨੇ ਸੰਬੋਧਨ ਕਰਦਿਆਂ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਲਈ ਸੱਦਾ ਦਿੱਤਾ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਦੀ ਨਸ਼ਿਆਂ ਖਿਲਾਫ਼ ਵਿੱਢੀ ਗਈ “ਨਸ਼ਾ ਮੁਕਤ ਪੰਜਾਬ” ਜਾਗਰੂਕਤਾ ਮੁਹਿੰਮ ਵਿੱਚ ਵੀ ਪ੍ਰਸ਼ਾਸਨ ਦਾ ਵੱਧ ਤੋਂ ਵੱਧ ਸਾਥ ਦੇਣ। ਉਨ੍ਹਾਂ ਕਿਹਾ ਕਿ ਅਧਿਆਪਕਾਂ, ਮਾਪਿਆਂ ਅਤੇ ਸਾਨੂੰ ਸਾਰਿਆਂ ਨੂੰ ਰਲ ਕੇ ਆਪਣਾ ਰਸਤਾ ਭਟਕ ਚੁੱਕੇ ਨੌਜਵਾਨਾਂ ਨੂੰ ਮੋਟੀਵੇਟ ਕਰਕੇ ਉਨ੍ਹਾਂ ਨੂੰ ਸਹੀ ਸੇਧ ਵੱਲ ਲਿਆਉਣ ਲਈ ਵੀ ਅੱਗੇ ਆਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਹਰਪ੍ਰੀਤ ਕੌਰ ਨੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦਾ ਅਹੁਦਾ ਸੰਭਾਲਿਆ
ਸ ਧਾਲੀਵਾਲ ਨੇ ਕਿਹਾ ਕਿ ਮਾਪਿਆਂ ਦੁਆਰਾ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਵੱਧ ਤੋਂ ਵੱਧ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਪਣਾ ਵਾਧੂ ਸਮਾਂ ਸਰੀਰਕ ਤੌਰ ਉਤੇ ਤੰਦਰੁਸਤ ਰਹਿਣ ਲਈ ਖੇਡ ਮੈਦਾਨ ਵਿੱਚ ਬਤੀਤ ਕਰਨ। ਸ ਧਾਲੀਵਾਲ ਜਿੰਨਾ ਨੇ ਪਿਛਲੇ ਸਾਲ ਇਸ ਟੂਰਨਾਮੈਂਟ ਮੌਕੇ ਆਪਣੇ ਵੱਲੋਂ ਕਲੱਬ ਨੂੰ ਦੋ ਲੱਖ ਰੁਪਏ ਦੀ ਰਾਸ਼ੀ ਦਿੱਤੀ ਸੀ ਨੇ ਇਸ ਵਾਰ ਵੀ ਇਕ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। (Kabaddi)
ਇਸ ਮੌਕੇ ਸ੍ਰੀ ਖੁਸ਼ਪਾਲ ਸਿੰਘ ਧਾਲੀਵਾਲ, ਚੇਅਰਮੈਨ ਬਲਦੇਵ ਸਿੰਘ ਮਿਆਦੀਆਂ, ਓਐਸਡੀ ਚਰਨਜੀਤ ਸਿੰਘ ਸਿੱਧੂ, ਗੁਰਜੰਟ ਸਿੰਘ ਸੋਹੀ, ਜਸਪਾਲ ਸਿੰਘ ਢਿੱਲੋ ਪ੍ਰਧਾਨ ਨਗਰ ਪੰਚਾਇਤ ਅਜਨਾਲਾ, ਬਲਦੇਵ ਸਿੰਘ ਬੱਬੂ ਚੇਤਨਪੁਰਾ ਚੇਅਰਮੈਨ ਮਾਰਕੀ ਕਮੇਟੀ, ਤਜਿੰਦਰ ਸਿੰਘ ਢਿੱਲੋ ਕਲੱਬ ਪ੍ਰਧਾਨ, ਸਲਵਿੰਦਰ ਸਿੰਘ ਸਰਪੰਚ ਕੋਟਲੀ, ਗੁਰਜੰਟ ਸਿੰਘ ਜੰਟਾ, ਹਰਪ੍ਰੀਤ ਸਿੰਘ ਕੋਟਲੀ, ਐਸ.ਐਚ.ਓ ਸੁਖਜਿੰਦਰ ਸਿੰਘ ਖਹਿਰਾ ਸਮੇਤ ਵੱਡੀ ਗਿਣਤੀ ਚ ਖੇਡ ਪ੍ਰੇਮੀ ਹਾਜ਼ਰ ਸਨ। ਇਸ ਮੌਕੇ ਪਹੁੰਚੀਆਂ ਸ਼ਖਸੀਅਤਾਂ, ਜੇਤੂ ਖਿਡਾਰੀਆਂ ਤੇ ਕੋਚ ਸਹਿਬਾਨਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ।
ਮੋਗਾ ਕਬੱਡੀ ਖਿਡਾਰੀ ’ਤੇ ਫਾਇਰਿੰਗ ਕਰਨ ਵਾਲੇ ਗ੍ਰਿਫਤਾਰ
(ਸੱਚ ਕਹੂੰ ਨਿਊਜ਼) ਮੋਗਾ। ਮੋਗਾ ’ਚ ਕਬੱਡੀ ਖਿਡਾਰੀ ’ਤੇ ਫਾਇਰਿੰਗ ਕਰਨ ਵਾਲੇ ਮੁਲਜ਼ਮਾਂ ਨੇ ਪੁਲਿਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ 24 ਘੰਟਿਆਂ ਅੰਦਰ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਫਾਇਰਿੰਗ ਕਰਨ ਵਾਲੇ ਮੁਲਜ਼ਮਾਂ ਨੂੰ ਫੜਨ ਲਈ ਥਾਂ-ਥਾਂ ਨਾਕਾਬੰਦੀ ਕੀਤੀ ਗਈ ਸੀ।
ਇਹ ਵੀ ਪੜ੍ਹੋ : ਬਰਨਾਲਾ ਹੌਲਦਾਰ ਕਤਲ ਕੇਸ ਨਾਲ ਜੁੜੀ ਵੱਡੀ ਖਬਰ
ਜਿਕਰਯੋਗ ਹੈ ਕਿ ਬੀਤੇ ਦਿਨਾਂ ਕਬੱਡੀ ਖਿਡਾਰੀ ਦੇ ਦਿਨ ਦਿਹਾੜੇ ਫਾਇਰਿੰਗ ਕਰਕੇ ਜਖਮੀ ਕਰ ਦਿੱਤਾ ਗਿਆ ਸੀ। ਫਾਇਰਿੰਗ ਕਰੋਨ ਤੋਂ ਬਾਅਦ ਹਮਲਵਾਰ ਫਰਾਰ ਹੋ ਗਏ ਸਨ। ਜਿਸ ਤੋਂ ਬਾਅਦ ਕਬੱਡੀ ਖਿਡਾਰੀ ਨੂੰ ਜਖਮੀ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਧੂਰਕੋਟ ਰਣਸੀਹ ’ਚ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰੂ ਦੇ ਘਰ ਦੋ ਬਦਮਾਸ਼ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤੇ ਉਨਾਂ ਨੇ ਘਰ ਆ ਆਵਾਜ਼ ਲਗਾਈ ਜਿਸ ਤੋਂ ਬਾਅਦ ਬਿੰਦਰੂ ਬਾਹਰ ਗੇਟ ’ਤੇ ਆਇਆ ਤੇ ਬਦਮਾਸ਼ਾਂ ਨੇ ਆਉਂਦੇ ਸਾਰ ਹੀ ਉਸ ‘ਤੇ ਗੋਲੀਆਂ ਚਲਾ ਦਿੱਤੀ। ਇੱਕ ਗੋਲੀ ਹਰਵਿੰਦਰ ਸਿੰਘ ਦੀ ਲੱਤ ’ਚ ਵੱਜੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਮੋਟਰਸਾਈਕਲ ’ਤੇ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸੇ ਦੇਈਏ ਕਿ ਬਿੰਦਰੂ ਪਿੰਡ ਧੂੜਕੋਟ ਰਣ ਸਿੰਘ ਦਾ ਰਹਿਣ ਵਾਲਾ ਹੈ। ਉਹ ਆਮ ਆਦਮੀ ਪਾਰਟੀ ਨਾਲ ਜੁੜਿਆ ਹੈ। (Moga News )
ਕਬੱਡੀ ਖਿਡਾਰੀ ’ਤੇ ਚਲਾਈਆਂ ਗੋਲੀਆਂ, ਹਾਲਾਤ ਗੰਭੀਰ
(ਸੱਚ ਕਹੂੰ ਨਿਊਜ਼) ਮੋਗਾ। ਮੋਗਾ ’ਚ ਕਬੱਡੀ ਖਿਡਾਰੀ ’ਤੇ ਦਿਨ ਦਿਹਾੜੇ ਗੋਲੀਆਂ ਚਲਾ ਕੇ ਹਮਲਾ ਕੀਤਾ ਗਿਆ। Moga News  ਇਸ ਦੌਰਾਨ ਕਬੱਡੀ ਖਿਡਾਰੀ ਦੇ ਗੋਲੀ ਵੱਜੀ ਜਿਸ ਨੂੰ ਜਖਮੀ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਾਤ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ : ਚਾਕੂ ਨਾਲ ਦੁਕਾਨਦਾਰ ਨੂੰ ਕੀਤਾ ਜ਼ਖ਼ਮੀ, ਪਿਸਤੌਲ ਦੀ ਨੋਕ ਤੇ ਲੁਟੇਰੇ ਪੈਸੇ ਲੁੱਟ ਹੋਏ ਫ਼ਰਾਰ
ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਧੂਰਕੋਟ ਰਣਸੀਹ ’ਚ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰੂ ਦੇ ਘਰ ਦੋ ਬਦਮਾਸ਼ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤੇ ਉਨਾਂ ਨੇ ਘਰ ਆ ਆਵਾਜ਼ ਲਗਾਈ ਜਿਸ ਤੋਂ ਬਾਅਦ ਬਿੰਦਰੂ ਬਾਹਰ ਗੇਟ ’ਤੇ ਆਇਆ ਤੇ ਬਦਮਾਸ਼ਾਂ ਨੇ ਆਉਂਦੇ ਸਾਰ ਹੀ ਉਸ ‘ਤੇ ਗੋਲੀਆਂ ਚਲਾ ਦਿੱਤੀ। ਇੱਕ ਗੋਲੀ ਹਰਵਿੰਦਰ ਸਿੰਘ ਦੀ ਲੱਤ ’ਚ ਵੱਜੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਮੋਟਰਸਾਈਕਲ ’ਤੇ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸੇ ਦੇਈਏ ਕਿ ਬਿੰਦਰੂ ਪਿੰਡ ਧੂੜਕੋਟ ਰਣ ਸਿੰਘ ਦਾ ਰਹਿਣ ਵਾਲਾ ਹੈ। ਉਹ ਆਮ ਆਦਮੀ ਪਾਰਟੀ ਨਾਲ ਜੁੜਿਆ ਹੈ। (Moga News )
ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਮੌਤ
ਅੰਮ੍ਰਿਤਸਰ ’ਚ ਟੂਰਨਾਮੈਂਟ ਦੌਰਾਨ ਲੱਗੀ ਸਿਰ ’ਚ ਸੱਟ | Kabaddi Player
ਅੰਮ੍ਰਿਤਸਰ, (ਸੱਚ ਕਹੂੰ ਨਿਊਜ਼)। ਗੁਰਦਾਸਪੁਰ ਦੇ ਪਿੰਡ ਥਾਣਾਂ ’ਚ ਰਹਿਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਪ੍ਰੀਤ ਉਰਫ ਮੰਨੂ ਮਸਾਨਾ ਦੀ ਸਿਰ ’ਚ ਸੱਟ ਲੱਗਣ ਕਾਰਨ ਮੌਤ ਹੋ ਗਈ ਹੈ। ਉਹ ਉਸ ਸਮੇਂ ਪਿੰਡ ਖਤਰਾਏ ਕਲਾਂ ਜ਼ਿਲ੍ਹਾ ਅੰਮਿ੍ਰਤਸਰ ’ਚ ਚੱਲ ਰਹੇ ਕਬੱਡੀ ਕੱਪ ਮੈਚ ਦੌਰਾਨ ਖੇਡ ਰਹੇ ਸਨ। ਮਨੂ ਮਸਾਨਾ ਨੇ ਆਪਣਾ ਪਹਿਲਾ ਮੈਚ ਨਿਊਜੀਲੈਂਡ ’ਚ ਖੇਡਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਚਰਚਾ ਪੂਰੇ ਕਬੱਡੀ ਖੇਤਰ ’ਚ ਹੋਣ ਲੱਗੀ ਸੀ। ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਹਲਕੇ ਨਾਂਲ ਸਬੰਧਿਤ ਮਸਾਨਾ ਪਿੰਡ ਦੇ ਸਰਪੰਚ ਬਿਕਰਮਜੀਤ ਸਿੰਘ ਨੇ ਕਿਹਾ ਕਿ ਮੰਨੂ ਪਿੰਡ ਦੇ ਹੋਣਹਾਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਨ। ਉਨ੍ਹਾਂ ਨੂੰ ਕਬੱਡੀ ’ਚ ਜਾਫੀ ਦੇ ਤੌਰ ’ਚ ਮੰਨਿਆਂ ਜਾਂਦਾ ਸੀ। (Kabaddi Player)
ਪਿਛਲੇ ਮਹੀਨੇ ਹੀ ਹੋਈ ਹੈ ਪਿਤਾ ਦੀ ਮੌਤ | Kabaddi Player
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਮੋਹਨ ਸਿੰਘ ਦੀ ਪਿਛਲੇ ਮਹੀਨੇ ਮੌਤ ਹੋ ਗਈ ਹੈ। ਉਹ ਵੀ ਕੁਝ ਸਮਾਂ ਪਹਿਲਾਂ ਹੀ ਨਿਊਜੀਲੈਂਡ ਤੋਂ ਕਬੱਡੀ ਖੇਡ ਕੇ ਵਾਪਸ ਪਰਤਿਆ ਹੈ। ਉਨ੍ਹਾਂ ਦੇ ਪਰਿਵਾਰ ’ਚ ਉਨ੍ਹਾਂ ਦਾ ਛੋਟਾ ਭਰਾ, ਪਤਨੀ ਅਤੇ ਇੱਕ ਬੱਚਾ ਹੈ। (Kabaddi Player)
ਇਹ ਵੀ ਪੜ੍ਹੋ : ਅਮਰੀਕਾ ’ਚ ਭਿਆਨਕ ਤੂਫਾਨ, 6 ਲੋਕਾਂ ਦੀ ਦਰਦਨਾਕ ਮੌਤ
ਅੰਤਰਰਾਸ਼ਟਰੀ ਕਬੱਡੀ ਕੋਚ ਦਾ ਦੇਹਾਂਤ
(ਰਾਜ ਸਿੰਗਲਾ) ਲਹਿਰਗਾਗਾ। ਅੰਤਰਰਾਸ਼ਟਰੀ ਕਬੱਡੀ ਕੋਚ ਗੁਰਮੇਲ ਸਿੰਘ ਦਿੜ੍ਹਬਾ ਦਾ ਦੇਹਾਂਤ ਹੋ ਗਿਆ। ਪਿਛਲੇ ਕਈ ਮਹੀਨਿਆਂ ਤੋਂ ਗੁਰਮੇਲ ਸਿੰਘ ਇੱਕ ਭਿਆਨਕ ਬਿਮਾਰੀ ਨਾਲ ਜੁਝ ਰਹੇ ਸਨ 20 ਜੁਲਾਈ ਨੂੰ ਸਵੇਰੇ ਤਕਰੀਬਨ 10 ਵਜੇ ਉਨ੍ਹਾਂ ਦਾ ਸੰਸਕਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Flood Update : ਫਤਿਹਾਬਾਦ ਪਹੁੰਚਿਆ ਹੜ੍ਹ ਦਾ ਪਾਣੀ, ਸਕੂਲਾਂ ’ਚ ਛੁੱਟੀਆਂ ਦਾ ਐਲਾਨ
ਗੁਰਮੇਲ ਸਿੰਘ ਦਿੜ੍ਹਬਾ ਦੇ ਜਾਣ ਨਾਲ ਜਿੱਥੇ ਪੂਰੇ ਖੇਡ ਜਗਤ ਨੂੰ ਘਾਟਾ ਪਿਆ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਸ ਦਾ ਬਹੁਤ ਗਹਿਰਾ ਦੁੱਖ ਹੋਇਆ ਹੈ। ਓਧਰ ਜਦੋਂ ਇਹ ਮੰਦਭਾਗੀ ਖਬਰ ਸਾਹਮਣੇ ਆਈ ਤਾਂ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਪਈ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਕਰਨ ਘੁਮਾਣ ਅਤੇ ਹੋਰਾਂ ਨੇ ਗੁਰਮੇਲ ਸਿੰਘ ਨੂੰ ਪਿਆਰ ਕਰਨ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦਾ ਅੰਤਿਮ ਸਸਕਾਰ 20 ਜੁਲਾਈ ਨੂੰ ਸਵੇਰੇ ਤਕਰੀਬਨ 10 ਬਜੇ ਦਿੜ੍ਹਬਾ ਵਿਖੇ ਹੀ ਕੀਤਾ ਜਾਵੇਗਾ।
ਕਬੱਡੀ ਪ੍ਰਮੋਟਰ ਜਸਦੇਵ ਸਿੰਘ ਗੋਲਾ ਦੀ ਸੜਕ ਹਾਦਸੇ ਦੌਰਾਨ ਮੌਤ
ਕਬੱਡੀ ਪ੍ਰਮੋਟਰ ਜਸਦੇਵ ਸਿੰਘ ਗੋਲਾ ਦੀ ਸੜਕ ਹਾਦਸੇ ਦੌਰਾਨ ਮੌਤ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਕਬੱਡੀ ਪ੍ਰਮੋਟਰ ਜਸਦੇਵ ਸਿੰਘ ਗੋਲਾ ਦੀ ਇੱਕ ਸੜਕ ਹਾਦਸੇ (Road Accident) ‘ਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਗੋਲਾ ਅਮਰੀਕਾ ਤੋਂ ਆਪਣੇ ਪਿੰਡ ਕਬੱਡੀ ਟੂਰਨਾਮੈਂਟ ‘ਚ ਹਿੱਸਾ ਲੈਣ ਆ ਰਹੇ ਸਨ।
ਪ੍ਰਾਪਤ ਜਾਣਕਾਰੀ ਮੁਤਾਬਕ ਜਸਦੇਵ ਸਿੰਘ ਗੋਲਾ ਜੋ ਇਸ ਸਮੇਂ ਅਮਰੀਕਾ ਵਿਖੇ ਰਹਿ ਰਹੇ ਸਨ, ਆਪਣੇ ਪਿੰਡ ਝਾੜ ਸਾਹਿਬ ਵਿਖੇ ਹੋਣ ਵਾਲੇ ਕਬੱਡੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਦੇਰ ਰਾਤ ਆਪਣੇ ਪਿੰਡ ਵੱਲ ਨੂੰ ਜਾ ਰਹੇ ਸਨ, ਜਿਉਂ ਹੀ ਉਹ ਪਿੰਡ ਪਵਾਤ ਲਾਗੇ ਨਹਿਰ ਦੇ ਪੁਲ ਨਜਦੀਕ ਪਹੁੰਚੇ ਤਾਂ ਅਚਾਨਕ ਹੀ ਇੱਕ ਬੇਸਹਾਰਾ ਪਸੂ ਉਹਨਾਂ ਦੀ ਗੱਡੀ ਦੇ ਸਾਹਮਣੇ ਆ ਗਿਆ।
ਜਿਸ ਕਾਰਨ ਉਹਨਾਂ ਦਾ ਗੱਡੀ ਬੇਕਾਬੂ ਹੋ ਗਈ ਤੇ ਉਸ ਨੂੰ ਪਿੱਛੇ ਆ ਰਹੇ ਇੱਕ ਟਰੱਕ ਨੇ ਜੋਰਦਾਰ ਟੱਕਰ ਮਾਰ ਦਿੱਤੀ। ਜਿਸ ਕਾਰਨ ਜਸਦੇਵ ਸਿੰਘ ਗੋਲਾ ਗੰਭੀਰ ਰੂਪ ਵਿਚ ਜਖਮੀ ਹੋ ਗਏ। ਜਿੰਨਾ ਨੂੰ ਰਾਹਗੀਰਾਂ ਨੇ ਤੁਰੰਤ ਹਸਪਤਾਲ ਪਹੁੰਚਾਇਆ ਪਰ ਤੇ ਤਕ ਜਸਦੇਵ ਸਿੰਘ ਗੋਲਾ ਜਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਜਸਦੇਵ ਸਿੰਘ ਗੋਲਾ ਜੋ ਖੁਦ ਅੰਤਰਰਾਸਟਰੀ ਪੱਧਰ ਦੇ ਕਬੱਡੀ ਦੇ ਖਿਡਾਰੀ ਹਨ, ਦੀ ਮੌਤ ਦੀ ਖਬਰ ਸੁਣਦਿਆਂ ਹੀ ਖੇਡ ਪ੍ਰੇਮੀਆਂ ’ਚ ਸੋਗ ਦੇ ਲਹਿਰ ਦੌੜ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ
ਦੇਧਨਾ ਦੇ ਕਬੱਡੀ ਮਹਾਂਕੁੰਭ ’ਤੇ ਬੈਸਟ ਰੇਡਰ ਤੇ ਜਾਫੀ ਨੂੰ ਕੰਬਾਈਨਾਂ ਨਾਲ ਨਿਵਾਜਿਆਂ ਜਾਵੇਗਾ
(ਮਨੋਜ ਕੁਮਾਰ ਗੋਇਲ) ਘੱਗਾ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਚਾਹੁੰਦੇ ਹਨ ਕਿ ਪੰਜਾਬ ’ਚ ਖੇਡ ਸੱਭਿਆਚਾਰ ਬਣਾਇਆ ਜਾਵੇ ਤਾਂ ਕਿ ਪੰਜਾਬੀ ਵੀ ਓਲੰਪਿਕ ਤੱਕ ਖੇਡ ਕੇ ਤਗਮੇ ਜਿੱਤ ਸਕਣ ਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਤੇ ਹੁਣ ਉਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਹੀ 20-21 ਫ਼ਰਵਰੀ ਨੂੰ ਮੀਰੀ ਪੀਰੀ ਸਪੋਰਟਸ ਕਲੱਬ ਪਿੰਡ ਦੇਧਨਾ ਦੇ ਖੇਡ ਗ੍ਰਾਊਂਡ ’ਚ ਸੰਸਾਰ ਪੱਧਰ ਦਾ ਕਬੱਡੀ ਮਹਾਂਕੁੰਭ ਕਰਵਾਇਆ ਜਾ ਰਿਹਾ ਹੈ ।
ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਕਬੱਡੀ ਪ੍ਰਮੋਟਰ ਤੇ ਲੋਕ ਸਭਾ ਪਟਿਆਲ਼ਾ ਤੋਂ ਆਪ ਦੇ ਸੀਨੀਅਰ ਆਗੂ ਦਲਬੀਰ ਗਿੱਲ ਯੁਕੇ ਨੇ ਖੇਡ ਗਰਾਂਉੂਡ ’ਚ ਤਿਆਰੀਆਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਪ੍ਰਸਤੀ ਹੇਠ ਹੋਣ ਵਾਲੇ ਇਸ ਕਬੱਡੀ ਮਹਾਂਕੁੰਭ ਚ 20 ਫ਼ਰਵਰੀ ਨੂੰ ਵਾਲੀਬਾਲ , ਕਬੱਡੀ 65 ਕਿੱਲੋ ਤੇ 21 ਫ਼ਰਵਰੀ ਨੂੰ 85 ਕਿੱਲੋ ਤੇ ਆਲ ਓਪਨ ਕਲੱਬਾਂ ਦੇ ਮੈਚ ਕਰਵਾਏ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਕਬੱਡੀ ਆਲ ਓਪਨ ਕਲੱਬਾਂ ਦੀਆਂ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਕ੍ਰਮਵਾਰ ਇਕ ਲੱਖ ਤੇ 75 ਹਜ਼ਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ਤੇ ਕਬੱਡੀ ਆਲ ਓਪਨ ਕਲੱਬਾਂ ਦੇ ਮੈਚਾਂ ਚ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਕੰਬਾਂਇਨਾਂ ਨਾਲ ਨਿਵਾਜਿਆ ਜਾਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ 2018 ’ਚ ਕੰਬਾਈਨਾਂ ਦਿੱਤੀਆਂ ਗਈਆਂ ਸਨ । ਇਸ ਮੌਕੇ ਉਨ੍ਹਾਂ ਨਾਲ ਮੀਰੀ-ਪੀਰੀ ਸਪੋਰਟਸ ਕਲੱਬ ਦੇਧਨਾ ਦੇ ਮੁੱਖ ਪ੍ਰਬੰਧਕ ਸੰਦੀਪ ਸਾਂਵਰਾ , ਪ੍ਰਧਾਨ ਬਲਦੇਵ ਦੇਧਨਾ , ਮੇਜਰ ਸਿੰਘ ਨਿੱਕਾ , ਸੀਸ਼ਪਾਲ ਸਾਂਗੂ , ਗੁਰਮੇਲ ਸਿੰਘ ਘੱਗਾ , ਪ੍ਰੋ ਸੇਵਕ ਸ਼ੇਰਗੜ , ਕਾਲਾ ਢਿੱਲੋਂ , ਚਮਕੌਰ ਨਾੜੂ ਤੇ ਪਰਮਿੰਦਰ ਮੌਦਗਿੱਲ ਆਦਿ ਹਾਜ਼ਰ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਪਟਿਆਲਾ ’ਚ ਕਬੱਡੀ ਕਲੱਬ ਦੇ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ
ਪਟਿਆਲਾ ’ਚ ਕਬੱਡੀ ਕਲੱਬ ਦੇ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ
ਪਟਿਆਲਾ। (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਕਤਲ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਇਸੇ ਤਹਿਤ ਹੀ ਪਟਿਆਲਾ ਵਿਖੇ ਇੱਕ ਕਬੱਡੀ ਕਲੱਬ ਦੇ ਪ੍ਰਧਾਨ ਦਾ ਬੀਤੀ ਦੇਰ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਜਾਣਕਾਰੀ ਅਨੁਸਾਰ ਨੇੜਲੇ ਪਿੰਡ ਦੌਣਕਲਾਂ ਦੇ 35 ਸਾਲਾ ਧਰਮਿੰਦਰ ਸਿੰਘ ਭਿੰਦਾ ਪੁੱਤਰ ਧਨੰਤਰ ਸਿੰਘ ਨੂੰ ਲੰਘੀ ਰਾਤ ਗਿਆਰਾਂ ਵਜੇ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਚਾਰ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਸਬੰਧੀ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਦੌਣਕਲਾਂ ਦੇ ਹੀ ਵਸਨੀਕ ਤੇਜਿੰਦਰ ਸਿੰਘ ਫੌਜੀ ਅਤੇ ਹਰਵੀਰ ਸਿੰਘ ਸਮੇਤ ਧਰੇੜੀ ਜੱਟਾਂ ਵਾਸੀ ਬੋਨੀ ਅਤੇ ਹਰਮਨ ਨਾਮ ਦੇ ਨੌਜਵਾਨਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਭਿੰਦਾ ਪਿੰਡ ਦੌਣ ਕਲਾਂ ਵਿਖੇ ਯੂਥ ਕਲੱਬ ਦਾ ਪ੍ਰਧਾਨ ਵੀ ਰਿਹਾ ਹੈ, ਜਿਸ ਦੌਰਾਨ ਉਹ ਖੇਡਾਂ ਕਰਵਾਉਣ ਵਿੱਚ ਵੀ ਅੱਗੇ ਰਹਿੰਦਾ ਸੀ । ਇਸੇ ਤਰ੍ਹਾਂ ਹੀ ਇਕ ਹੋਰ ਵਿਅਕਤੀ ਦਾ ਇੱਥੇ ਕਾਲੀ ਮਾਤਾ ਮੰਦਰ ਨੇੜੇ ਅਣਪਛਾਤਿਆਂ ਵੱਲੋਂ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਖੇਡ ਕਬੱਡੀ ਦੀ ਬਹੁਪੱਖੀ ਸ਼ਖਸੀਅਤ, ਰਾਜ ਕਕਰਾਲਾ
ਖੇਡ ਕਬੱਡੀ ਦੀ ਬਹੁਪੱਖੀ ਸ਼ਖਸੀਅਤ, ਰਾਜ ਕਕਰਾਲਾ
ਮਾਂ ਖੇਡ ਕਬੱਡੀ ਅਜੋਕੇ ਦੌਰ ਵਿੱਚ ਕਾਫੀ ਸਿਖਰਾਂ ਤੱਕ ਪਹੁੰਚ ਗਈ ਹੈ ਤੇ ਇਸ ਨੂੰ ਪਿਆਰ ਕਰਨ ਵਾਲੇ ਦਰਸ਼ਕ ਤੇ ਇਸ ਖੇਡ ਨੂੰ ਪ੍ਰਫੁਲਿਤ ਕਰਨ ਲਈ ਬਹੁਤ ਸਾਰੇ ਖਿਡਾਰੀਆਂ ਦੇ ਯੋਗਦਾਨ ਸਦਕਾ ਅੱਜ ਇਹ ਖੇਡ ਕੱਖਾਂ ਤੋਂ ਲੱਖਾਂ ਦੀ ਹੋ ਚੁੱਕੀ ਹੈ, ਤੇ ਅਜੋਕੇ ਸਮੇਂ ਖੇਡ ਪ੍ਰੇਮੀਆਂ ਦੇ ਸਿਰ ਇਸ ਖੇਡ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਹੈ। ਇਸੇ ਕਤਾਰ ਵਿੱਚ ਦੇ ਸੁਪਰ-ਸਟਾਰ ਰੇਡਰ ਜੋਗੀ ਦੇਧਣਾਂ ਦੇ ਗੁਆਂਢੀ ਪਿੰਡ ਕਕਰਾਲਾ (ਭਾਈਕਾ) ਦਾ ਜੰਮਪਲ ਰਾਜਵੀਰ ਸਿੰਘ ਕਕਰਾਲਾ ਜੋ ਕਿ ਸ਼ੁਰੂਆਤੀ ਦੌਰ ਤੋਂ ਹੀ ਕਬੱਡੀ ਖਿਡਾਰੀ ਹੋਣ ਦੇ ਨਾਲ-ਨਾਲ ਹੁਣ ਵਰਤਮਾਨੀ ਸਮੇਂ ਬਹੁਤ ਹੀ ਸਫਲ ਕਬੱਡੀ ਰੈਫਰੀ ਵਜੋਂ ਆਪਣੀ ਪਹਿਚਾਣ ਬਣਾ ਰਿਹਾ ਹੈ। ਇਸ ਖਿਡਾਰੀ ਦਾ ਜਨਮ 5 ਮਈ 1979 ਨੂੰ ਸਮਾਣਾ ਨੇੜੇ ਪਿੰਡ ਕਕਰਾਲਾ ਭਾਈਕਾ ਵਿਖੇ ਪਿਤਾ ਸ੍ਰ: ਕਰਨੈਲ ਸਿੰਘ ਦੇ ਘਰ ਮਾਤਾ ਬਲਵਿੰਦਰ ਕੋਰ ਦੀ ਕੁੱਖੋਂ ਹੋਇਆ। ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ, ਇਸ ਸ਼ਖਸੀਅਤ ਨੂੰ ਇਲਾਕੇ ਵਿੱਚ ਰਾਜ ਕਕਰਾਲਾ ਦੇ ਨਾਂਅ ਨਾਲ ਹੀ ਜਾਣਿਆ ਜਾਂਦਾ ਹੈ।
ਇਸ ਖਿਡਾਰੀ ਨੇ ਆਪਣੇ ਹੀ ਪਿੰਡ ਦੇ ਸ੍ਰ: ਅਮਰੀਕ ਸਿੰਘ ਧਾਲੀਵਾਲ ਜੀ ਦੀ ਪ੍ਰੇਰਨਾ ਸਦਕਾ 28 ਕਿੱਲੋ ਵਜਨ ਤੋਂ ਪਿੰਡ ਦੁਗਾਲ ਤੋਂ ਕਬੱਡੀ ਦੀ ਸ਼ੁਰੂਆਤ ਕੀਤੀ ਅਤੇ ਆਪਣੀ ਅਣਥੱਕ ਮਿਹਨਤ ਸਦਕਾ ਹਰ ਵਜਨ ਦੀ ਕਬੱਡੀ ਖੇਡੀ, ਅਤੇ 62 ਕਿਲੋ ਵਜਨੀ ਕਬੱਡੀ ਵਿੱਚ ਇਸ ਖਿਡਾਰੀ ਦੀ ਸ਼ਾਨਦਾਰ ਕਬੱਡੀ ਸਦਕਾ ਕਕਰਾਲਾ ਦੀ ਟੀਮ ਪੂਰੇ ਪੰਜਾਬ ਵਿੱਚ ਆਪਣੀ ਉੱਚ ਖੇਡ ਸਦਕਾ ਆਪਣਾ ਵੱਖਰਾ ਸਥਾਨ ਰੱਖਦੀ ਸੀ। ਭਾਵੇਂ ਟੀਮ ਵਿੱਚ ਹੋਰ ਵੀ ਬਹੁਤ ਸਾਰੇ ਖਿਡਾਰੀ ਸਨ, ਪਰ ਇਸ ਖਿਡਾਰੀ ਦਾ ਯੋਗਦਾਨ ਬਹੁਤ ਅਹਿਮ ਸੀ। ਵਜਨੀ ਕਬੱਡੀ ਵਿੱਚ ਆਪਣੀ ਵੱਖਰੀ ਛਾਪ ਛੱਡਣ ਤੋਂ ਬਾਅਦ ਰਾਜਵੀਰ ਨੇ ਓਪਨ ਕਬੱਡੀ ਵਿੱਚ ਪੈਰ ਰੱਖਿਆ ਤੇ ਉਸੇ ਸਮੇਂ ਤੋਂ ਹੀ ਆਪਣੀ ਕੈਂਚੀ ਰੂਪੀ ਦਾਅ ਨਾਲ ਕਾਫੀ ਪ੍ਰਸਿੱਧੀ ਹਾਸਲ ਕੀਤੀ।
ਅਕੈਡਮੀ ਸਥਾਪਨਾ: ਕਬੱਡੀ ਜਗਤ ਦੇ ਥੰਮ੍ਹ ਵਜੋਂ ਜਾਣੇ ਜਾਂਦੇ ਗੁਰਮੇਲ ਸਿੰਘ ਪ੍ਰਧਾਨ ਦਿੜ੍ਹਬਾ ਨੇ ਸੰਨ 2006 ਤੋਂ ਇੱਕੋ ਟੀਮ ਦੇ ਚਾਰ ਖਿਡਾਰੀ ਰਾਜ ਕਕਰਾਲਾ ਤੇ ਉਸਦੇ ਸਾਥੀ ਖਿਡਾਰੀਆਂ ਮੇਜਰ ਕਕਰਾਲਾ, ਮੌੜ ਕਕਰਾਲਾ ਤੇ ਕਾਲਾ ਝਨੇੜੀ ਨੂੰ ਲੈ ਕੇ ਕਬੱਡੀ ਅਕੈਡਮੀ ਦੀ ਸਥਾਪਨਾ ਕੀਤੀ, ਤੇ ਇਹ ਅਕੈਡਮੀ ਅੱਜ ਪੂਰੇ ਵਿਸ਼ਵ ਵਿੱਚ ਤੇ ਕਬੱਡੀ ਜਗਤ ਵਿੱਚ ਬਹੁਤ ਅਹਿਮ ਕਬੱਡੀ ਦੀ ਸੰਸਥਾ ਵਜੋਂ ਸਥਾਨ ਰੱਖਦੀ ਹੈ। ਰਾਜ ਨੇ ਦਿੜ੍ਹਬਾ ਵੱਲੋਂ ਖੇਡਦੇ ਹੋਏ ਉਸ ਸਮੇਂ ਦੇ ਸਾਰੇ ਚੋਟੀ ਦੇ ਰੇਡਰਾਂ ਤੋਂ ਆਪਣਾ ਲੋਹਾ ਮਨਵਾਇਆ, ਤੇ ਉਸ ਸਮੇਂ ਦੇ ਬਹੁਤ ਚੋਟੀ ਦੇ ਖਿਡਾਰੀ ਰਾਜ ਨੂੰ ਟੱਚ ਲੈਣ ਤੋਂ ਖੌਫ ਖਾਂਦੇ ਸਨ। ਤੇ ਇਸ ਤਰ੍ਹਾਂ ਆਪਣੀ ਸ਼ਾਨਦਾਰ ਖੇਡ ਦੀ ਬਦੌਲਤ ਕਬੱਡੀ ਦੇ ਹਰ ਮੈਦਾਨ ਵਿੱਚ ਕਬੱਡੀ ਨੂੰ ਚਾਹੁਣ ਵਾਲਿਆਂ ਵਿੱਚ ਰਾਜ ਦੇ ਜੱਫਿਆਂ ਦੀ ਚਰਚਾ ਹੋਣ ਲੱਗੀ।
ਉਸ ਸਮੇਂ ਦੇ ਮਸ਼ਹੂਰ ਕਬੱਡੀ ਖਿਡਾਰੀ ਕਿੰਦਾ ਬਿਹਾਰੀਪੁਰੀਆ, ਸੰਦੀਪ ਲੁੱਧਰ ਤੇ ਜੋਗੀ ਦੇਧਣਾਂ ਬਾਬਾ ਜਲਾਲਦੀਵਾਲ, ਗੁਲਜਾਰੀ ਮੂਣਕ ਅਤੇ ਹੋਰ ਕਈ ਨਾਮੀ ਕਬੱਡੀ ਜਗਤ ਦੀਆਂ ਹਸਤੀਆਂ ਨੂੰ ਫੜ੍ਹ-ਫੜ੍ਹ ਕੇ ਆਪਣਾ ਨਾਂਅ ਚੰਗੇ ਖਿਡਾਰੀਆਂ ਵਿੱਚ ਸ਼ਾਮਲ ਕੀਤਾ।
ਜੀਵਨ ਘਟਨਾਵਾਂ: ਜਿਸ ਸਮੇਂ ਰਾਜ ਕਕਰਾਲਾ ਦੀ ਖੇਡ ਸਿਖਰਾਂ ’ਤੇ ਸੀ ਤੇ ਜਿਸ ਸਦਕਾ ਉਸਨੇ ਮੈਦਾਨਾਂ ਵਿੱਚ ਆਪਣੀ ਧਾਕ ਕਾਇਮ ਕੀਤੀ ਹੋਈ ਸੀ ਤੇ ਉਸ ਸਮੇਂ ਦੌਰਾਨ ਉਹ ਮੈਚ ਦੌਰਾਨ ਹੀ ਗੋਡੇ ਦੀ ਸੱਟ ਦਾ ਸ਼ਿਕਾਰ ਹੋ ਗਿਆ। ਜਿਸ ਕਾਰਨ ਰਾਜ ਨੂੰ ਕਾਫੀ ਸਮਾਂ ਖੇਡ ਦੇ ਮੈਦਾਨ ਤੋਂ ਬਾਹਰ ਰਹਿਣਾ ਪਿਆ। ਬਚਪਨ ਤੋਂ ਹੀ ਦਿਨ-ਰਾਤ ਮਿਹਨਤ ਕਰਕੇ ਇਸ ਮੁਕਾਮ ’ਤੇ ਪਹੁੰਚੇ ਰਾਜ ਲਈ ਇਹ ਬਹੁਤ ਵੱਡਾ ਦੁੱਖ ਸੀ, ਪਰ ਰਾਜ ਨੇ ਆਪਣੇ ਦੋਸਤਾਂ-ਮਿੱਤਰਾਂ ਤੇ ਪਰਿਵਾਰ ਦੀ ਸਪੋਟ ਸਦਕਾ ਗੋਡੇ ਦੀ ਸੱਟ ਦੇ ਇਲਾਜ ਤੋਂ ਤਕਰੀਬਨ ਇੱਕ ਸਾਲ ਬਾਅਦ ਮੁੜ ਮੈਦਾਨ ’ਚ ਵਾਪਸੀ ਕੀਤੀ। ਸੱਟ ਤੋਂ ਬਾਅਦ ਇਸ ਖਿਡਾਰੀ ਨੇ ਬਹੁਤ ਜੋਸ਼ੀਲੇ ਅੰਦਾਜ ਵਿੱਚ ਵਾਪਸੀ ਕੀਤੀ।
ਇੱਕ ਵਿਰਾਮ ਤੋਂ ਬਾਅਦ ਇਸ ਖਿਡਾਰੀ ਨੇ ਦੁਬਾਰਾ ਫਿਰ ਰੇਡਰਾਂ ਤੇ ਆਪਣੇ ਚਾਹੁਣ ਵਾਲਿਆਂ ਵਿੱਚ ਕਾਫੀ ਚਰਚਾ ਤੇ ਆਪਣੀ ਚੰਗੀ ਖੇਡ ਸਦਕਾ ਆਪਣਾ ਰੁਤਬਾ ਬਰਕਰਾਰ ਰੱਖਿਆ। ਘੱਟ ਵਜਨ ਹੋਣ ਦੇ ਬਾਵਜੂਦ ਆਪਣੀ ਮਿਹਨਤ ਨਾਲ ਹੱਥੀਂ ਕਿਰਤ ਕਰਨ ਵਿੱਚ ਵਿਸ਼ਵਾਸ ਨਾਲ ਆਪਣੇ ਹੱਥਾਂ ਨੂੰ ਲੋਹਾ ਬਣਾਇਆ ਤੇ ਮੈਦਾਨਾਂ ਵਿੱਚ ਕਹਿੰਦੇ-ਕਹਾਉਂਦੇ ਰੇਡਰਾਂ ਨੂੰ ਧੌਲਾਂ ਮਾਰ ਕੇ ਚੱਕਰ ਲਿਆਉਣ ਕਾਰਨ ਕਈ ਖਿਡਾਰੀ ਰਾਜ ਕਕਰਾਲਾ ਦਾ ਟੱਚ ਲੈਣੋ ਬਹੁਤ ਡਰਦੇ ਸਨ।
ਪਰ ਲੱਗਦਾ ਤਕਦੀਰ ਨੂੰ ਕੁੱਝ ਹੋਰ ਹੀ ਮਨਜੂਰ ਸੀ ਸੱਟ ਤੋਂ ਉੁਭਰਨ ਤੋਂ ਬਾਅਦ ਜਦੋਂ ਰਾਜ ਕਕਰਾਲਾ ਦੀ ਖੇਡ ਮੁੜ ਸਿਖਰਾਂ ਛੂਹਣ ਲੱਗੀ ਤਾਂ ਉਹ ਮੁੜ ਦੂਸਰੀ ਵਾਰ ਗੋਡੇ ’ਤੇ ਸੱਟ ਖਾ ਬੈਠਾ, ਜਿਸ ਤੋਂ ਉੁਭਰਨ ਵਿੱਚ ਇਸ ਖਿਡਾਰੀ ਨੂੰ ਕਾਫੀ ਸਮਾਂ ਲੱਗ ਗਿਆ। ਇਹ ਸੱਟ ਸਿਰਫ ਰਾਜ ਦੀ ਗੋਡੇ ’ਤੇ ਹੀ ਨਹੀਂ ਲੱਗੀ ਸਗੋਂ ਉਸਦੀ ਮਿਹਨਤ ਤੇ ਉਮੀਦ ਨੂੰ ਵੀ ਲੱਗੀ ਸੀ, ਜੋ ਕਿ ਉਸਨੇ ਇਸ ਮੁਕਾਮ ਤੱਕ ਪਹੁੰਚਣ ਲਈ ਕੀਤੀ ਸੀ। ਰਾਜ ਨੇ ਸੱਟ ਤੋਂ ਉੱਭਰਨ ਲਈ ਮੈਦਾਨਾਂ ’ਚ ਖਿਡਾਰੀ ਵਜੋਂ ਵਾਪਸੀ ਕਰਨ ਦੀ ਕੋਸਿਸ਼ ਕੀਤੀ ਪਰੰਤੂ ਇਸ ਸੱਟ ਨੇ ਕਬੱਡੀ ਜਗਤ ਦੇ ਸਟਾਰ ਜਾਫੀ ਦੇ ਕਾਰਵੇਂ ’ਤੇ ਵਿਰਾਮ ਲਾ ਦਿੱਤਾ ਸੀ। ਜਿਹੜਾ ਖਿਡਾਰੀ ਪੂਰੇ ਵਿਸ਼ਵ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਿੱਚ ਵਿਸਵਾਸ਼ ਰੱਖਦਾ ਸੀ। ਉਹ ਸੱਟਾਂ ਦੇ ਬਦਲਦੇ ਕਬੱਡੀ ਸਮੀਕਰਨਾਂ ਵਿੱਚ ਗੁੰਮਨਾਮ ਹੋ ਗਿਆ।
ਬੇਸ਼ੱਕ ਇਸ ਖਿਡਾਰੀ ਨੂੰ ਸੱਟਾਂ ਕਾਰਨ ਕਬੱਡੀ ਖੇਡਣੀ ਛੱਡਣੀ ਪਈ ਪਰ ਅੱਜ ਵੀ ਰਾਜ ਪਿੰਡਾਂ ਵਿੱਚ ਕਬੱਡੀ ਦੇ ਕੈਂਪ ਲਾ ਕੇ, ਨਵੇਂ ਖਿਡਾਰੀ ਪੈਦਾ ਕਰਨ ਵਿੱਚ ਯੋਗਦਾਨ ਪਾ ਰਿਹਾ ਹੈ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣਾ ਅਹਿਮ ਰੋਲ ਅਦਾ ਕਰ ਰਿਹਾ ਹੈ। ਕਬੱਡੀ ਸਿਖਲਾਈ ਤੋਂ ਇਲਾਵਾ ਰਾਜ ਕਕਰਾਲਾ ਮਾਲਵੇ ਖੇਤਰ ਦੇ ਕਬੱਡੀ ਟੂਰਨਾਮੈਂਟਾਂ ਵਿੱਚ ਬਤੋਰ ਰੈਫਰੀ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਆਪਣੀਆਂ ਨਿਰੋਲ ਤੇ ਨਿਰਪੱਖ ਕਬੱਡੀ ਟੂਰਨਾਮੈਂਟਾਂ ਦੀਆਂ ਸੇਵਾਵਾਂ ਸਦਕਾ ਹੁਣ ਰਾਜ ਪੂਰੇ ਮਾਲਵੇ ਦੇ ਚੋਟੀ ਦੇ ਰੈਫਰੀਆਂ ਵਿੱਚ ਸ਼ੁਮਾਰ ਹੋ ਚੁੱਕਾ ਹੈ ।
ਰਾਜਵੀਰ ਸਿੰਘ ਕਕਰਾਲਾ ਇੱਕ ਬਹੁਤ ਨੇਕਦਿਲ ਤੇ ਹਸਮੁੱਖ ਸ਼ਖਸੀਅਤ ਹੋਣ ਦੇ ਨਾਤੇ ਆਪਣੇ ਇਲਾਕੇ ਦਾ ਹਰਮਨਪਿਆਰਾ ਵਿਅਕਤੀਤਵ ਪਾਤਰ ਹੈ। ਇੱਕ ਨਿੱਜੀ ਮੁਲਾਕਾਤ ਵਿੱਚ ਰਾਜ ਕਕਰਾਲਾ ਨੇ ਦੱਸਿਆ ਆਪਣੀ ਜਿੰਦਗੀ ਵਿੱਚ ਆਪਣੀ ਮਿਹਨਤ ਤੇ ਜਨੂੰਨ ਦੇ ਬਲਬੂਤੇ ਆਪਣੀ ਸੰਘਰਸ਼ਮਈ ਜਿੰਦਗੀ ਦੇ ਨਾਲ ਅਤੇ ਮਾੜੇ-ਚੰਗੇ ਸਮੇਂ ਨੂੰ ਹੱਸ ਕੇ ਪ੍ਰਵਾਨ ਕਰਨ ਨੂੰ ਹੀ ਆਪਣੀ ਜਿੰਦਗੀ, ਅਤੇ ਜਿੰਦਗੀ ਦੇ ਉਤਰਾਅ-ਚੜ੍ਹਾਅ ਵਿੱਚ ਖੁਸ਼ ਹੋ ਕੇ ਜਿਊਣ ਨੂੰ ਆਪਣਾ ਜੀਵਨ ਸਿਧਾਂਤ ਮੰਨਦਾ ਹੈ।
ਅਸਲ ਵਿੱਚ ਇਸ ਕਬੱਡੀ ਖਿਡਾਰੀ ਦਾ ਜੀਵਨ-ਪੱਥ ਕਾਫੀ ਸੰਘਰਸ਼ ਵਾਲਾ ਬੀਤਿਆ ਜੋ ਕਿ ਕਾਫੀ ਮਿਹਨਤ ਨਾਲ ਇਸ ਮੁਕਾਮ ’ਤੇ ਪਹੁੰਚਿਆ, ਤੇ ਜਿੰਦਗੀ ਦੀਆਂ ਰੁਕਾਵਟਾਂ ਨੂੰ ਪਾਰ ਕਰਕੇ ਮੁੜ ਮੈਦਾਨਾਂ ਵਿੱਚ ਇੱਕ ਸਫਲ ਰੈਫਰੀ ਵਜੋਂ ਮੱਲਾਂ ਮਾਰ ਰਿਹਾ ਹੈ, ਉੱਥੇ ਅਵਤਾਰ ਸਿੰਘ ਪੋਜੇਵਾਲ ਦੀ ਅੰਡਰ 21 ਕਬੱਡੀ ਟੀਮ ਦੇ ਬਤੌਰ ਕੋਚ ਦੇ ਤੌਰ ’ਤੇ ਵੀ ਸੇਵਾਵਾਂ ਵੀ ਨਿਭਾ ਰਿਹਾ ਹੈ ਤੇ ਇਸ ਪ੍ਰਕਾਰ ਮਾਂ ਖੇਡ ਕਬੱਡੀ ਨੂੰ ਅਰਸ਼ਾਂ ’ਤੇ ਪਹੁੰਚਾਉਣ ’ਚ ਆਪਣਾ ਯੋਗਦਾਨ ਪਾਉਣ ਵਾਲੇ ਅਜਿਹੇ ਸਿਤਾਰੇ ਹੋਰ ਤਰੱਕੀਆਂ ਕਰਦੇ ਰਹਿਣ। ਇਹੀ ਅਰਦਾਸ ਹੈ।
ਦਰਸ਼ਨ ਗਿੱਲ ਦੁਤਾਲ, ਪਾਤੜਾਂ
ਮੋ. 99880-32249
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਲੱਤ ‘ਚ ਵੱਜੀਆਂ ਗੋਲੀਆਂ
ਬਟਾਲਾ। ਪੰਜਾਬ ‘ਚ ਹੁਣ ਆਏ ਦਿਨ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਹੁਣ ਬਟਾਲਾ ‘ਚ ਇਕ ਕਬੱਡੀ ਖਿਡਾਰੀ ਨੂੰ ਦੋ ਨੌਜਵਾਨਾਂ ਵੱਲੋਂ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਕਬੱਡੀ ਖਿਡਾਰੀ ਸੁਖਰਾਜ ਸਿੰਘ ਉਰਫ ਸੁੱਖਾ ਪੁੱਤਰ ਗੁਰਪਾਲ ਸਿੰਘ ਵਾਸੀ ਜੌੜਾ ਸਿੰਘਾ ਆਪਣੇ ਦੋਸਤ ਗੁਰਕਮਲ ਸਿੰਘ ਨਾਲ ਬੀਤੀ ਰਾਤ ਆਪਣੀ ਗੱਡੀ ‘ਚ ਜਾ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਪਿੰਡ ਗਾਦੜੀਆਂ ਨੇੜੇ ਪੁੱਜੇ ਤਾਂ ਇਸ ਸਾਹਮਣੇ ਤੋਂ ਟਰੈਕਟਰ ਆ ਰਿਹਾ ਸੀ। Kabaddi
ਰਸਤਾ ਥੋੜਾ ਹੋਣ ਕਾਰਨ ਕਬੱਡੀ ਖਿਡਾਰੀ ਨੇ ਗੱਡੀ ਇਕ ਪਾਸੇ ਰੋਕ ਕੇ ਲਾਈਟਾਂ ਬੰਦ ਕਰ ਲਈਆਂ ਪਰ ਟਰੈਕਟਰ ਚਾਲਕ ਦਲਬੀਰ ਸਿੰਘ ਅਤੇ ਬਲਜੀਤ ਸਿੰਘ ਉਸ ਨਾਲ ਝਗੜ ਪਏ ਤੇ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਕਬੱਡੀ ਖਿਡਾਰੀ ਤੇ ਉਸ ਦਾ ਸਾਥੀ ਗੱਡੀ ਛੱਡ ਕੇ ਭੱਜਣ ਲੱਗੇ ਪਰ ਫਿਰ ਵੀ ਦੋ ਗੋਲੀਆਂ ਕਬੱਡੀ ਖਿਡਾਰੀ ਦੀ ਲੱਤ ‘ਚ ਲੱਗ ਗਈਆਂ ਤੇ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਦੂਜੀ ਧਿਰ ਦਾ ਕਹਿਣਾ ਹੈ ਕਿ ਕਬੱਡੀ ਖਿਡਾਰੀ ਤੇ ਉਸ ਦੇ ਸਾਥੀ ਨੇ ਉਨ੍ਹਾਂ ‘ਤੇ ਹਮਲਾ ਕੀਤਾ ਹੈ, ਜਿਸ ਕਾਰਨ ਉਹ ਜ਼ਖਮੀ ਹੋਏ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Kabaddi
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।