Anniversary - Sach Kahoon Punjabi
ਚਿਲਡਰਨ ਟਰੈਫਿਕ ਟ੍ਰੇਨਿੰਗ ਪਾਰਕ ਨੇ ਵਰ੍ਹੇਗੰਢ ਮੌਕੇ ਕਰਵਾਇਆ ਸਵਾਲ-ਜਵਾਬ ਸੈਸ਼ਨ
ਹਿੱਸਾ ਲੈਣ ਵਾਲਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਕੀਤਾ ਗਿਆ ਸਨਮਾਨਿਤ (Traffic Training)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਚਿਲਡਰਨ ਟਰੈਫਿਕ ਟ੍ਰੇਨਿੰਗ ਪਾਰਕ ਹੌਂਡਾ ਵੱਲੋਂ ਆਪਣੀ 8ਵੀਂ ਵਰ੍ਹੇਗੰਢ ਦੇ ਮੌਕੇ ’ਤੇ ਪਾਰਕ ਦੀ ਇੰਚਾਰਜ ਇਕਵਾਲ ਰਾਣੀ ਦੀ ਅਗਵਾਈ ’ਚ ਸਵਾਲ-ਜਵਾਬ ਸੈਸ਼ਨ ਕਰਵਾਇਆ ਗਿਆ। ਜਿਸ ’ਚ ਰਾਮਗੜ੍ਹੀਆ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਹਿੱਸਾ ਲੈ ਕੇ ਸਵਾਲ-ਜਵਾਬ ਦਰਮਿਆਨ ਹੀ ਆਵਾਜਾਈ ਨਿਯਮਾਂ ਬਾਰੇ ਹੋਰ ਵਿਸਥਾਰ ’ਚ ਜਾਣਕਾਰੀ ਹਾਸਲ ਕੀਤੀ। (Traffic Training)
ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸਡੀਓ ਪੰਕੁਸ਼ ਨੰਦਾ ਪਹੁੰਚੇ, ਜਿੰਨ੍ਹਾਂ ਨੇ ਹਾਜ਼ਰੀਨ ਨੂੰ ਟੈ੍ਰਫਿਕ ਨਿਯਮਾਂ ਦੀ ਖੁਦ ਅਤੇ ਹੋਰਨਾਂ ਨੂੰ ਵੀ ਪਾਲਣਾ ਕਰਨ ਲਈ ਪ੍ਰੇਰਿਤ ਕਰਨ ਲਈ ਕਿਹਾ। ਪਾਰਕ ਇੰਚਾਰਜ ਇਕਵਾਲ ਰਾਣੀ ਨੇ ਕਿਹਾ ਕਿ ਕਿਸੇ ਵੀ ਵਾਹਨ ਨੂੰ ਚਲਾਉਣ ਤੋਂ ਪਹਿਲਾਂ ਨਿਯਮਾਂ ਸਬੰਧੀ ਵਿਸਥਾਰ ਜਾਣਕਾਰੀ ਹੋਣੀ ਬੇਹੱਦ ਲਾਜ਼ਮੀ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਡਰਾਇਵਿੰਗ ਕਰਦੇ ਸਮੇਂ ਦੁਰਘਟਨਾ ਦੇ ਵਾਪਰਨ ਦਾ ਡਰ ਹਰ ਸਮੇਂ ਬਣਿਆ ਰਹਿੰਦਾ ਹੈ। (Traffic Training)
ਇਹ ਵੀ ਪੜ੍ਹੋ: ਕੌਮਾਂਤਰੀ ਲਗਜ਼ਰੀ ਕਾਰ ਚੋਰ ਗਿਰੋਹ ਦਾ ਪਰਦਾਫਾਸ਼, ਚੋਰੀ ਦੀਆਂ ਕਾਰਾਂ ਸਮੇਤ ਦੋ ਜਣੇ ਕਾਬੂ
ਉਨ੍ਹਾਂ ਹਾਲ ਹੀ ’ਚ ਪੰਜਾਬ ਪੁਲਿਸ ਵੱਲੋਂ ਨਬਾਲਿਗਾਂ ਦੇ ਵਾਹਨ ਚਲਾਉਣ ’ਤੇ ਲਗਾਈ ਗਈ ਪਾਬੰਧੀ ਅਤੇ ਨਿਯਮਾਂ ਦੀ ਅਣਦੇਖੀ ਕਰਨ ’ਤੇ ਹੋਣ ਵਾਲੀ ਸਜ਼ਾ ਤੇ ਜੁਰਮਾਨੇ ਸਬੰਧੀ ਵੀ ਹਾਜ਼ਰੀਨ ਨੂੰ ਵਿਸਥਾਰ ਵਿੱਚ ਜਾਣੂੰ ਕਰਵਾਇਆ। ਉਨ੍ਹਾਂ ਟੈ੍ਰਫਿਕ ਸਿਗਨਲਜ਼/ ਟੈ੍ਰਫਿਕ ਲਾਈਟਜ਼ ਆਦਿ ਵੀ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਟ੍ਰੇਨਿੰਗ ਪਾਰਕ ਵਿੱਚ ਸਾਲ ਭਰ ਵਿੱਚ 40 ਹਜ਼ਾਰ ਦੇ ਕਰੀਬ ਬੱਚਿਆਂ/ ਮਹਿਲਾਵਾਂ ਨੂੰ ਆਵਾਜਾਈ ਨਿਯਮਾਂ ਸਬੰਧੀ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ। ਸੈਸ਼ਨ ਦੌਰਾਨ ਹੌਂਡਾ ਵੱਲੋਂ ਗੁੜਗਾਓਂ ਤੋਂ ਹਰਪ੍ਰੀਤ ਸਿੰਘ, ਪੂਨਮ ਰਾਣੀ ਤੇ ਹਿੰਮਾਸੂ ਲੁਬਾਣਾ ਵੀ ਉਚੇਚੇ ਤੌਰ ’ਤੇ ਪਹੁੰਚੇ। ਇਸ ਮੌਕੇ ਪੰਕਜ ਕੁਮਾਰ ਤੋਂ ਇਲਾਵਾ ਕਾਲਜ ਵੱਲੋਂ ਕਿਰਨ ਠਾਕੁਰ ਤੇ ਵਿਦਿਆਰਥਣਾਂ ਵੀ ਹਾਜ਼ਰ ਸਨ। (Traffic Training)
ਬਰਸੀ ਬਣੀ ਭਲਾਈ ਦਾ ਮਹਾਂਯੱਗ, 3126 ਯੂਨਿਟ ਖੂਨਦਾਨ
ਖੂਨਦਾਨ ਤੇ ਕੈਂਸਰ ਸਕ੍ਰੀਨਿੰਗ ਕੈਂਪ ਰਾਹੀਂ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਨੂੰ ਦਿੱਤੀ ਸ਼ਰਧਾਂਜਲੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ  ਪੂਜਨੀਕ ਪਿਤਾ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ 15ਵੀਂ ਪਵਿੱਤਰ ਬਰਸੀ ‘ਤੇ ਅੱਜ ਡੇਰਾ ਸੱਚਾ ਸੌਦਾ ਵੱਲੋਂ ‘ਪਰਮਾਰਥੀ ਦਿਵਸ’ ਮਨਾÎÂਆ ਗਿਆ ਇਸ ਦੌਰਾਨ ਸ਼ਾਹ ਸਤਿਨਾਮ ਜੀ ਧਾਮ ‘ਚ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ, ਜਿਸ ਦਾ ਸ਼ੁੱਭ ਆਰੰਭ ਸ਼ਾਹੀ ਪਰਿਵਾਰ ਤੋਂ ਸਾਹਿਬਜ਼ਾਦੇ ਜਸਮੀਤ ਸਿੰਘ ਜੀ ਇੰਸਾਂ ਤੇ ਉਨ੍ਹਾਂ ਦੇ ਪੂਜਨੀਕ ਮਾਤਾ ਹਰਜੀਤ ਕੌਰ ਜੀ ਇੰਸਾਂ, ਉਨ੍ਹਾਂ ਦੀ ਧਰਮ ਪਤਨੀ ਆਦਰਯੋਗ ਹੁਸਨਮੀਤ ਕੌਰ ਜੀ ਇੰਸਾਂ, ਸਾਹਿਬਜ਼ਾਦੀਆਂ ਚਰਨਪ੍ਰੀਤ ਕੌਰ ਜੀ ਇੰਸਾਂ, ਅਮਰਪ੍ਰੀਤ ਕੌਰ ਜੀ ਇੰਸਾਂ, ਪੂਜਨੀਕ ਗੁਰੂ ਜੀ ਦੇ ਆਦਰਯੋਗ ਦਾਮਾਦ- ਡਾ. ਸ਼ਾਨ-ਏ-ਮੀਤ ਜੀ ਇੰਸਾਂ, ਰੂਹ-ਏ-ਮੀਤ ਜੀ ਇੰਸਾਂ ਸਮੇਤ ਸਮੂਹ ਸ਼ਾਹੀ ਪਰਿਵਾਰ, ਪ੍ਰਬੰਧਕੀ ਕਮੇਟੀ ਤੇ ਸਾਧ-ਸੰਗਤ ਵੱਲੋਂ ਪਵਿੱਤਰ  ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਾਰਾ’ ਤੇ ਬੇਨਤੀ ਦਾ ਸ਼ਬਦ ਬੋਲ ਕੇ ਕੀਤਾ ਗਿਆ ਇਸ ਤੋਂ ਬਾਅਦ ਖੂਨਦਾਨ ਕੈਂਪ ‘ਚ ਪਹੁੰਚੇ ਹਜ਼ਾਰਾਂ ਡੇਰਾ ਸ਼ਰਧਾਲੂਆਂ, ਜਿਨ੍ਹਾਂ ਨੂੰ ਪੂਜਨੀਕ ਗੁਰੂ ਜੀ ਵੱਲੋਂ ਟ੍ਰਿਊ ਬਲੱਡ ਪੰਪ ਦਾ ਨਾਂਅ ਦਿੱਤਾ ਗਿਆ ਹੈ, ਨੇ ਖੂਨਦਾਨ ਕਰਕੇ ਪੂਜਨੀਕ ਬਾਪੂ ਜੀ ਨੂੰ ਸ਼ਰਧਾਂਜਲੀ ਦਿੱਤੀ ਖੂਨਦਾਨ ਕੈਂਪ ਦੌਰਾਨ ਖੂਨਦਾਨੀਆਂ ‘ਚ ਉਤਸ਼ਾਹ ਵੀ ਦੇਖਣ ਨੂੰ ਮਿਲਿਆ ਖੂਨਦਾਨੀ ਖੂਨਦਾਨ ਕਰਨ ਲਈ ਲੰਮੀਆਂ-ਲੰਮੀਆਂ ਕਤਾਰਾਂ ‘ਚ ਖੜ੍ਹੇ ਆਪਣੀ-ਆਪਣੀ ਵਾਰੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਖੂਨਦਾਨ ਲਈ ਔਰਤਾਂ ‘ਚ ਵੀ ਉਤਸ਼ਾਹ ਪਾਇਆ ਗਿਆ
ਖੂਨਦਾਨ ਲੈਣ ਪਹੁੰਚੀਆਂ ਟੀਮਾਂ ਵੱਲੋਂ 3126 ਯੂਨਿਟ ਖੂਨ ਇਕੱਠਾ ਕੀਤਾ ਗਿਆ ਪਰਮਾਰਥੀ ਦਿਵਸ ਮੌਕੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵੱਲੋਂ ਲਾਏ ਗਏ ਕੈਂਸਰ ਸਕ੍ਰੀਨਿੰਗ ਕੈਂਪ ‘ਚ 474 ਵਿਅਕਤੀਆਂ ਨੂੰ ਜਾਗਰੂਕ ਕੀਤਾ ਗਿਆ ਕੈਂਪ ‘ਚ ਡਾ. ਨੇਹਾ ਗੁਪਤਾ, ਡਾ. ਦੇਪੇਂਦਰਜੀਤ ਕੌਰ, ਡਾ. ਜੋਤੀ ਸਮੇਤ ਹੋਰ ਡਾਕਟਰਾਂ ਨੇ ਔਰਤਾਂ ਨੂੰ ਛਾਤੀ ਕੈਂਸਰ ਦੇ ਲੱਛਣ ਤੇ ਉਨ੍ਹਾਂ ਦੀ ਰੋਕਥਾਮ ਸਬੰਧੀ ਜਾਗਰੂਕ ਕੀਤਾ
ਸ਼ਾਹੀ ਪਰਿਵਾਰ ਦੇ ਮੈਂਬਰਾਂ ਵੱਲੋਂ ਖੂਨਦਾਨ ਦੀ ਸ਼ੁਰੂਆਤ
ਸ਼ਾਹ ਸਤਿਨਾਮ ਜੀ ਧਾਮ ‘ਚ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ‘ਚ ਲਾਏ ਗਏ ਖੂਨਦਾਨ ਕੈਂਪ ਦਾ ਸ਼ੁੱਭ ਆਰੰਭ ਆਦਰਯੋਗ ਸ਼ਾਹੀ ਪਰਿਵਾਰ ਦੇ ਮੈਂਬਰਾਂ ਨੇ ਖੁਦ ਖੂਨਦਾਨ ਕਰਕੇ ਕੀਤਾ ਪੂਜਨੀਕ ਗੁਰੂ ਜੀ ਦੇ ਸਾਹਿਬਜ਼ਾਦੇ ਜਸਮੀਤ ਸਿੰਘ ਜੀ ਇੰਸਾਂ, ਪੂਜਨੀਕ ਗੁਰੂ ਜੀ ਦੇ ਆਦਰਯੋਗ ਦਾਮਾਦ ਡਾ. ਸ਼ਾਨ-ਏ-ਮੀਤ ਜੀ ਇੰਸਾਂ, ਰੂਹ-ਏ-ਮੀਤ ਜੀ ਇੰਸਾਂ ਨੇ ਇਸ ਮੌਕੇ ਖੂਨਦਾਨ ਕਰਕੇ ਪੂਜਨੀਕ ਬਾਪੂ ਜੀ ਨੂੰ ਨਮਨ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ।
ਖੂਨਦਾਨ ‘ਚ ਡੇਰਾ ਸੱਚਾ ਸੌਦਾ ਦੇ ਰਿਕਾਰਡ
7 ਦਸੰਬਰ 2003 ਨੂੰ 15,432 ਯੂਨਿਟ ਖੂਨਦਾਨ ਨਾਲ ਵਿਸ਼ਵ ਰਿਕਾਰਡ ਬਣਿਆ 10 ਅਕਤਬੂਰ 2004 ਨੂੰ  17,921 ਯੂਨਿਟ ਖੂਨਦਾਨ, 8 ਅਗਸਤ 2010 ਨੂੰ 43,732 ਯੂਨਿਟ ਖੂਨਦਾਨ ਕੀਤਾ ਗਿਆ ਖੂਨਦਾਨ ਪ੍ਰਤੀ ਆਮ ਲੋਕਾਂ ‘ਚ ਜਾਗਰੂਕਤਾ ਪੈਦਾ ਕਰਨ ਲਈ 24 ਨਵੰਬਰ 2013 ਨੂੰ 10,563 ਲੋਕਾਂ ਨੂੰ ਵਿਸ਼ਾਲ ਆਕਾਰ ਦੀ ਖੂਨ ਦੀ ਬੂੰਦ ਦਾ ਡਿਜ਼ਾਈਨ ਬਣਾ ਕੇ ਚੌਥਾ ਵਿਸ਼ਵ ਰਿਕਾਰਡ ਬਣਾਇਆ ਹੁਣ ਤੱਕ ਆਪਣੇ ਵੱਖ-ਵੱਖ ਖੂਨਦਾਨ ਕੈਂਪਾਂ ‘ਚ ਡੇਰਾ ਸੱਚਾ ਸੌਦਾ 5,30,526 ਯੂਨਿਟ ਖੂਨ ਇਕੱਠਾ ਕਰਕੇ ਦੇਸ਼ ਸੇਵਾ ‘ਚ ਸਮਰਪਿਤ ਕਰ ਚੁੱਕਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
The venerable
ਕਾਬਲ (ਏਜੰਸੀ)। ਅਮਰੀਕਾ ‘ਚ 11 ਸਤੰਬਰ 2001 ਨੂੰ ਹੋਏ ਭਿਆਨਕ ਅੱਤਵਾਦੀ ਹਮਲਿਆਂ ਦੀ ਬਰਸੀ ਦੇ ਦਿਨ ਬੁੱਧਵਾਰ ਨੂੰ ਅਫਗਾਨਿਸਤਾਨ ਸਥਿਤ ਅਮਰੀਕੀ ਦੂਤਘਰ ਰਾਕੇਟ ਹਮਲੇ ਨਾਲ ਕੰਬ ਗਿਆ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੁਸਰਤ ਰਹੀਮੀ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਰਾਕੇਟ ਰੱਖਿਆ ਮੰਤਰਾਲੇ ਦੀ ਇੱਕ ਕੰਧ ਨਾਲ ਟਕਰਾਇਆ ਰਾਕੇਟ ਹਮਲੇ ਕਾਰਨ ਕੈਂਪਸ ‘ਚ ਜਬਰਦਸਤ ਧਮਾਕਾ ਹੋਇਆ ਘਟਨਾ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ ਹਾਲੇ ਕਿਸੇ ਵੀ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਮਰੀਕਾ-ਤਾਲਿਬਾਨ ਗੱਲਬਾਤ ਨੂੰ ਰੱਦ ਕਰਨ ਤੋਂ ਬਾਅਦ ਦੇਸ਼ ਦੀ ਰਾਜਧਾਨੀ ਕਾਬੁਲ ‘ਚ ਇਹ ਪਹਿਲਾ ਵੱਡਾ ਹਮਲਾ ਹੈ। (Explosion)
ਅਮਰੀਕਾ ‘ਚ 11 ਸਤੰਬਰ 2001 ਨੂੰ ਅੱਤਵਾਦੀ ਸੰਗਠਨ ਅਲਕਾਇਦਾ ਨੇ ਲਗਾਤਾਰ ਅੱਤਵਾਦੀ ਹਮਲੇ ਕੀਤੇ ਸਨ ਸੰਗਠਨ ਨੇ ਉਸ ਦਿਨ ਸਵੇਰੇ ਅਮਰੀਕਾ ਦੇ ਚਾਰ ਵਪਾਰਕ ਜਹਾਜ਼ਾਂ ਨੂੰ ਅਗਵਾ ਕਰ ਲਿਆ ਸੀ ਅਗਵਾਕਾਰਾਂ ਨੇ ਉਨ੍ਹਾਂ ‘ਚੋਂ ਦੋ ਜਹਾਜ਼ਾਂ ਨੂੰ ਨਿਊਯਾਰਕ ਸਥਿਤ ਵਰਲਡ ਟਰੇਡ ਸੈਂਟਰ ਨਾਲ ਟਕਰਾ ਦਿੱਤਾ, ਜਿਸ ਕਾਰਨ ਜਹਾਜ਼ਾਂ ‘ਚ ਸਵਾਰ ਸਾਰੇ ਵਿਅਕਤੀ ਅਤੇ ਇਮਾਰਤਾਂ ਅੰਦਰ ਕੰਮ ਕਰਨ ਵਾਲੇ ਕਈ ਹੋਰ ਵਿਅਕਤੀ ਵੀ ਮਾਰੇ ਗਏ ਨੇੜੇ ਦੀਆਂ ਇਮਾਰਤਾਂ ਤਬਾਹ ਹੋ ਗਈਆਂ ਅਤੇ ਕਈ ਹੋਰ ਇਮਾਰਤਾਂ ਨੁਕਸਾਨੀਆਂ ਗਈਆਂ ਅਗਵਾਹਕਾਰਾਂ ਨੇ ਤੀਜੇ ਜਹਾਜ਼ ਨੂੰ ਵਾਸ਼ਿੰਗਟਨ ਦੇ ਬਾਹਰ, ਆਰਿਲਗਟਨ, ਵਰਜੀਨੀਆ ‘ਚ ਰੱਖਿਆ ਮੰਤਰਾਲੇ ਦੇ ਦਫ਼ਤਰ ਪੇਂਟਾਗਨ ਨਾਲ ਟਕਰਾ ਦਿੱਤਾ ਚੌਥਾ ਜਹਾਜ਼ ਪੇਨਸਿਲਵੇਨੀਆ ‘ਚ ਸੈਂਕਸਵਿਲੇ ਨੇੜੇ ਖੇਤ ‘ਚ ਜਾ ਡਿੱਗ ਕਿਸੇ ਵੀ ਉਡਾਣ ‘ਚ ਕੋਈ ਵੀ ਜਿਉਂਦਾ ਨਹੀਂ ਬਚਿਆ। (Explosion)
ਅਫਗਾਨਿਸਤਾਨ ‘ਚ ਹਵਾਈ ਹਮਲੇ ‘ਚ 30 ਅੱਤਵਾਦੀ ਢੇਰ | Explosion
ਅਫਗਾਨਿਸਤਾਨ ਦੇ ਉੱਤਰੀ ਸੂਬੇ ਤਾਖਰ ‘ਚ ਇੱਕ ਹਵਾਈ ਹਮਲੇ ‘ਚ 30 ਅੱਤਵਾਦੀ ਮਾਰੇ ਗਏ ਅਫਗਾਨੀ ਫੌਜ ਵੱਲੋਂ 217 ਪਾਮਿਰ ਕੇ ਅਬਦੁਲ ਖਲੀਲ ਖਲੀਲੀ ਨੇ ਦੱਸਿਆ ਕਿ ਖਵਾਜਾ ਬਹਾਵੁਦੀਨ ਜ਼ਿਲ੍ਹੇ ਦੇ ਬਾਹਰੀ ਇਲਾਕੇ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖੁਫੀਆ ਸੂਚਨਾ ਦੇ ਆਧਾਰ ‘ਤੇ ਇਹ ਹਵਾਈ ਹਮਲਾ ਕੀਤਾ ਗਿਆ ਹਮਲੇ ‘ਚ ਲਗਭਗ 30 ਅੱਤਵਾਦੀ ਮਾਰੇ ਗਏ ਅਤੇ ਇੰਨੀ ਹੀ ਗਿਣਤੀ ‘ਚ ਜਖ਼ਮੀ ਵੀ ਹੋਏ ਹਨ ਉਨ੍ਹਾਂ ਦੱਸਿਆ ਕਿ ਖੁਫੀਆ ਸੂਚਨਾ ਮਿਲੀ ਸੀ ਕਿ ਛੋਟੇ ਹਥਿਆਰਾਂ ਅਤੇ ਰਾਕੇਟ ਪ੍ਰੋਪੇਲਡ ਗ੍ਰੇਨੇਡ ਨਾਲ ਲੈਸ ਕੁਝ ਅੱਤਵਾਦੀ ਜ਼ਿਲ੍ਹੇ ਦੇ ਕੇਂਦਰ ‘ਚ ਵੱਡਾ ਅੱਤਵਾਦੀ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਹਨ।
ਇਸ ਸੂਚਨਾ ਦੇ ਆਧਾਰ ‘ਤੇ ਅੱਤਵਾਦੀਆਂ ਖਿਲਾਫ ਕਾਰਵਾਈ ਕੀਤੀ ਗਈ ਸ੍ਰੀ ਖਲੀਲੀ ਨੇ ਦੱਸਿਆ ਕਿ ਕਾਰਵਾਈ ‘ਚ ਫੌਜ ਦੇ ਤਿੰਨ ਵਾਹਨਾਂ ਨੂੰ ਵੀ ਨਸ਼ਟ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਅੱਤਵਾਦੀਆਂ ਨੇ ਚੋਰੀ ਕਰ ਲਿਆ ਸੀ ਉਨ੍ਹਾਂ ਨੇ ਹਾਲਾਂਕਿ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਹ ਹਵਾਈ ਹਮਲਾ ਅਫਗਾਨਿਸਤਾਨੀ ਹਵਾਈ ਫੌਜ ਨੇ ਕੀਤਾ ਜਾਂ ਨਾਟੋ ਦੀ ਅਗਵਾਈ ਵਾਲੀਆਂ ਗਠਜੋੜ ਫੋਰਸਾਂ ਨੇ ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਤਾਖਰ ਸੂਬੇ ‘ਚ  ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਦਰਮਿਆਨ ਭਿਆਨਕ ਸੰਘਰਸ਼ ਜਾਰੀ ਹੈ ਤਾਲਿਬਾਨੀ ਅੱਤਵਾਦੀਆਂ ਨੇ ਗੁਆਂਢੀ ਯਾਂਗੀ ਕਾਲਾ ਅਤੇ ਦਰਕਾਦ ਜ਼ਿਲ੍ਹਿਆਂ ‘ਚ ਸੁਰੱਖਿਆ ਫੋਰਸਾਂ ਨਾਲ ਲੜਾਈ ਤੋਂ ਬਾਅਦ ਇਨ੍ਹਾਂ ਜ਼ਿਲ੍ਹਿਆਂ ‘ਤੇ ਕਬਜ਼ਾ ਕਰ ਲਿਆ ਹੈ। (Explosion)
ਸਹੁਰਿਆਂ ਤੋਂ ਤੰਗ ਆ ਕੇ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਖੁਦਕਸ਼ੀ
ਅਸ਼ੋਕ ਵਰਮਾ
ਬਠਿੰਡਾ, 3 ਜੁਲਾਈ
ਹਰਿਆਣਾ ਦੀ ਕਾਲਿਆਂਵਾਲੀ ਮੰਡੀ ‘ਚੋਂ ਬਠਿੰਡਾ ਦੀ ਨਵੀਂ ਬਸਤੀ ‘ਚ ਕਰੀਬ ਦੋ ਵਰ੍ਹੇ ਪਹਿਲਾਂ ਵਿਆਹੀ ਰੂਬੀ ਨੇ ਅੱਜ ਆਪਣੇ ਸਹੁਰੇ ਘਰ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਹੀ ਰੂਬੀ ਦੇ ਵਿਆਹ ਦੀ ਵਰ੍ਹੇਗੰਢ ਸੀ ਜਿਸ ਦਿਨ ਉਸ ਨੇ ਇਹ ਭਿਆਨਕ ਫੈਸਲਾ ਲੈ ਲਿਆ ਮ੍ਰਿਤਕਾ ਦੇ ਪਰਿਵਾਰ ਨੇ ਦੱਸਿਆ ਕਿ ਇਹ ਕਦਮ ਉਸ ਨੇ ਸਹੁਰਿਆਂ ਦੇ ਕਥਿਤ ਲਾਲਚੀ ਰਵੱਈਏ ਤੋਂ ਤੰਗ ਆ ਕੇ ਚੁੱਕਿਆ ਹੈ ਪੁਲਿਸ ਨੇ ਰੂਬੀ ਦੀ ਮਾਤਾ ਦੇ ਬਿਆਨਾਂ ਤੇ ਸੱਸ ,ਸਹੁਰੇ ਅਤੇ ਪਤੀ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਦੇ ਜੁਰਮ ਤਹਿਤ ਕੇਸ ਦਰਜ ਕੀਤਾ ਹੈ ਮ੍ਰਿਤਕਾ ਦੇ ਬਜ਼ੁਰਗ ਪਿਤਾ ਸੇਵਾਮੁਕਤ ਪ੍ਰਿੰਸੀਪਲ ਹਰਬਿਲਾਸ ਰਾਏ ਵਾਸੀ ਕਾਲਿਆਂਵਾਲੀ ਨੇ ਦੱਸਿਆ ਕਿ ਉਸ ਦੀਬੇਟੀ ਰੂਬੀ ਦੀ ਸ਼ਾਦੀ ਦੋ ਵਰ੍ਹੇ ਪਹਿਲਾਂ ਗਰਗ ਕੋਚਿੰਗ ਸੈਂਟਰ ਦੇ ਸੰਚਾਲਕ ਪੁਨੀਤ ਗਰਗ ਨਾਲ ਹੋਈ ਸੀ ਸ਼ਾਦੀ ਵਕਤ ਆਪਣੀ ਹੈਸੀਅਤ ਤੋਂ ਵਧ ਕੇ ਦਾਜ ਦਹੇਜ ਦਿੱਤਾ ਸੀ ਜਿਸ ਤੋਂ ਉਸ ਦਾ ਪਤੀ ਪੁਨੀਤ ਗਰਗ, ਸੱਸ ਸ਼ਸ਼ੀ ਬਾਲਾ ਅਤੇ ਸਹੁਰਾ ਜਗਦੀਸ਼ ਰਾਏ ਖੁਸ਼ ਨਹੀਂ ਸਨ ਕਈ ਵਾਰ ਉਨ੍ਹਾਂ ਨੂੰ ਸਮਝਾਇਆ ਸੀ ਕਿ ਲੜਕੀ ਦੇ ਕੋਈ ਭਰਾ ਨਹੀਂ ਜਿਸ ਕਰਕੇ ਹੋਰ ਪੈਸਾ ਖਰਚ ਕਰਨਾ ਮੁਸ਼ਕਲ ਹੈ ਇਸ ਤੋਂ ਭੜਕੇ ਰੂਬੀ ਦੇ ਪਤੀ, ਸੱਸ ਤੇ ਸਹੁਰੇ ਨੇ ਉਸ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਇਸੇ ਦੌਰਾਨ ਰੂਬੀ ਦੇ ਲੜਕਾ ਪੈਦਾ ਹੋਇਆ ਤਾਂ ਉਨ੍ਹਾਂ ਨੂੰ ਆਸ ਬੱਝੀ ਕਿ ਹੁਣ ਉਨ੍ਹਾਂ ਦੀ ਬੇਟੀ ਦੇ ਸਹੁਰਿਆਂ ਦਾ ਵਤੀਰਾ ਬਦਲ ਜਾਏਗਾ ਪਰ ਉਨ੍ਹਾਂ ਦੇ ਵਤੀਰੇ ‘ਚ ਕੋਈ ਸੁਧਾਰ ਨਹੀਂ ਆਇਆ ਉਨ੍ਹਾਂ ਦੱਸਿਆ ਕਿ ਕਰੀਬ ਦਸ ਦਿਨ ਪਹਿਲਾਂ ਵੀ ਉਨ੍ਹਾਂ ਦੇ ਜੁਆਈ ਪੁਨੀਤ ਅਤੇ ਉਸ ਦੇ ਮਾਂ ਬਾਪ ਨੇ ਰੂਬੀ ਨੂੰ ਬੇਰਿਹਮੀ ਨਾਲ ਕੁੱਟਿਆ ਸੀ ਇਸ ਮਾਮਲੇ ਨੂੰ ਲੈ ਕੇ ਪੰਚਾਇਤ ਅਤੇ ਰਿਸ਼ਤੇਦਾਰਾਂ ਦੀ ਹਾਜਰੀ ‘ਚ ਸਹੁਰਿਆਂ ਨੇ ਅੱਗੇ ਤੋਂ ਕੁੱਟਮਾਰ ਨਾ ਕਰਨ ਦਾ ਭਰੋਸਾ ਦਿੱਤਾ ਸੀ ਉਨ੍ਹਾਂ ਦੱਸਿਆ ਕਿ ਇਸ ਭਰੋਸੇ ਦਾ ਨਤੀਜਾ ਸੀ ਕਿ ਉਨ੍ਹਾਂ ਨੇ ਆਪਣੀ ਧੀਅ ਨੂੰ ਹੀ ਗੁਆ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Dissatisfaction, Anniversary, Marriage, Suicide
ਨਹੀਂ ਪਵੇਗਾ ਇਸ ਸਾਲ ਵਰਦੀ-ਕਿਤਾਬਾਂ ਦਾ ਝੰਜਟ, ਸਪਲਾਈ ਸ਼ੁਰੂ
ਪੰਜਾਬ ਭਰ ਦੇ ਜ਼ਿਲ੍ਹਿਆਂ ‘ਚ ਪਹਿਲੀ ਜਮਾਤ ਤੋਂ ਲੈ ਕੇ ਅੱਠਵੀਂ ਤੱਕ ਪੁੱਜੀਆਂ ਵਰਦੀਆਂ ਤੇ ਕਿਤਾਬਾਂ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਇਸ ਸਾਲ ਵਰਦੀ ਤੇ ਕਿਤਾਬਾਂ ਨੂੰ ਲੈ ਕੇ ਨਾ ਤਾਂ ਕੋਈ ਵਿਵਾਦ ਹੋਏਗਾ ਤੇ ਨਾ ਹੀ ਕੋਈ ਝੰਜਟ ਪੈਦਾ ਹੋਏਗਾ, ਕਿਉਂਕਿ ਸਿੱਖਿਆ ਵਿਭਾਗ ਨੇ ਇਸ ਸਾਲ ਪਹਿਲਾਂ ਹੀ ਤਿਆਰੀ ਕਰਦੇ ਹੋਏ ਪੰਜਾਬ ਦੇ ਸਾਰੇ ਜ਼ਿਲ੍ਹੇ ਵਿੱਚ ਵਰਦੀ ਤੇ ਕਿਤਾਬਾਂ ਦੀ ਸਪਲਾਈ ਤੱਕ ਕਰ ਦਿੱਤੀ ਹੈ। ਸਿੱਖਿਆ ਵਿਭਾਗ ਵੱਲੋਂ ਅੱਠਵੀਂ ਤੱਕ ਦੀਆਂ ਵਿਦਿਆਰਥਣਾਂ ਤੇ ਐਸ.ਸੀ./ਬੀਪੀਐੱਲ ਪਰਿਵਾਰਾਂ ਨਾਲ ਸਬੰਧਿਤ ਲੜਕਿਆਂ ਨੂੰ ਇਹ ਮੁਫ਼ਤ ਵਰਤੀ ਤੇ ਕਿਤਾਬਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਿਸ ਕਾਰਨ ਹੁਣ 1 ਅਪਰੈਲ ਤੋਂ ਸ਼ੁਰੂ ਹੋਣ ਜਾ ਰਹੇ ਨਵੇਂ ਵਿੱਦਿਅਕ ਸੈਸ਼ਨ ‘ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨਵੀਂ ਵਰਦੀ ਤੇ ਕਿਤਾਬਾਂ ਨੂੰ ਲੈ ਕੇ ਹੀ ਸਕੂਲ ‘ਚ ਆਉਣਗੇ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਹਰ ਸਾਲ ਅੱਠਵੀਂ ਜਮਾਤ ਤੱਕ ਦੀਆਂ ਹਰ ਬਿਰਾਦਰੀ ਨਾਲ ਸਬੰਧਿਤ ਲੜਕੀਆਂ ਤੇ ਸਿਰਫ਼ ਐੱਸ.ਸੀ./ਬੀਪੀਐਲ ਪਰਿਵਾਰਾਂ ਨਾਲ ਸਬੰਧਿਤ ਲੜਕਿਆਂ ਨੂੰ ਮੁਫ਼ਤ ਕਿਤਾਬਾਂ ਤੇ ਵਰਦੀ ਦਿੱਤੀ ਜਾਂਦੀ ਹੈ ਪਰ ਪਿਛਲੇ ਕੁਝ ਸਾਲਾਂ ਦੌਰਾਨ ਵਰਦੀ ਤੇ ਕਿਤਾਬਾਂ ਦੀ ਵੰਡ ਨੂੰ ਲੈ ਕੇ ਹਰ ਵਾਰ ਕੋਈ ਨਾ ਕੋਈ ਵਿਵਾਦ ਹੁੰਦਾ ਹੀ ਰਿਹਾ ਹੈ। ਕਿਸੇ ਵਾਰ ਸਮੇਂ ਸਿਰ ਕਿਤਾਬਾਂ ਨਹੀਂ ਪੁੱਜਿਆਂ ਤਾਂ ਕਿਸੇ ਵਾਰੀ ਵਰਦੀ ਦੀ ਸਪਲਾਈ ਹੀ ਨਹੀਂ ਹੋ ਸਕੀ।
ਸਿੱਖਿਆ ਵਿਭਾਗ ਨੇ ਇਸ ਝੰਜਟ ‘ਚੋਂ ਨਿਕਲਣ ਲਈ ਕਈ ਵਾਰ ਕੋਸ਼ਿਸ਼ ਕਰਦੇ ਹੋਏ ਵੱਖ-ਵੱਖ ਤਰੀਕੇ ਵੀ ਅਪਣਾਏ ਪਰ ਸਿਸਟਮ ਠੀਕ ਨਾ ਬੈਠਣ ਦੇ ਨਾਲ ਹੀ ਸਿਆਸੀ ਪਾਰਟੀਆਂ ਦੇ ਵਿਰੋਧ ਅੱਗੇ ਸਿੱਖਿਆ ਵਿਭਾਗ ਦੀ ਹਰ ਕੋਸ਼ਿਸ਼ ਨਾਕਾਮ ਹੀ ਰਹੀ ਹੈ, ਜਿਸ ਕਾਰਨ ਨੁਕਸਾਨ ਹਮੇਸ਼ਾ ਹੀ ਵਿਦਿਆਰਥੀਆਂ ਦਾ ਹੁੰਦਾ ਰਿਹਾ ਹੈ। ਇਸ ਸਾਲ ਕੋਈ ਦਿੱਕਤ ਨਾ ਆਏ, ਇਸ ਲਈ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਇਸ ਸਬੰਧੀ ਕਾਰਵਾਈ 6 ਮਹੀਨੇ ਪਹਿਲਾਂ ਹੀ ਉਲੀਕਦੇ ਹੋਏ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀ।
ਇੱਕ ਗਲੋਬਲ ਟੈਂਡਰ ਦਿੰਦੇ ਹੋਏ ਵਰਦੀਆਂ ਤਿਆਰ ਕਰਵਾਈਆਂ ਗਈਆਂ ਤਾਂ ਕਿਤਾਬਾਂ ਦੀ ਛਪਾਈ ਦਾ ਵੀ ਸਮਾਂ ਰਹਿੰਦੇ ਹੋਏ ਧਿਆਨ ਕੀਤਾ ਗਿਆ, ਜਿਸ ਦੇ ਚਲਦੇ ਵਰਦੀਆਂ ਤਿਆਰ ਹੁੰਦੇ ਹੋਏ ਜ਼ਿਲ੍ਹਾ ਪੱਧਰ ‘ਤੇ ਪੁੱਜ ਚੁੱਕੀਆਂ ਹਨ ਤਾਂ ਕਿਤਾਬਾਂ ਦੀ ਸਪਲਾਈ ਵੀ ਸ਼ੁਰੂ ਹੋ ਗਈ ਹੈ ਤਾਂ ਕਿ 1 ਅਪਰੈਲ ਤੋਂ ਸ਼ੁਰੂ ਹੋਣ ਵਾਲੇ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ‘ਚ ਹੀ ਇਨ੍ਹਾਂ ਦੀ ਵੰਡ ਕਰ ਦਿੱਤੀ ਜਾਵੇ, ਜਿਸ ਦੇ ਚਲਦੇ 1 ਅਪਰੈਲ ਤੋਂ ਵਿਦਿਆਰਥੀ ਸਕੂਲਾਂ ‘ਚ ਨਵੀਆਂ ਕਿਤਾਬਾਂ ਤੇ ਵਰਦੀਆਂ ਨਾਲ ਹੀ ਪੁੱਜਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਹਾਨੋਂ ਰੁਖ਼ਸਤ ਹੋਏ ਹਰਵਿੰਦਰ ਇੰਸਾਂ ਦੇ ਜਨਮ ਦਿਨ ਮੌਕੇ ਸਕੂਲੀ ਬੱਚਿਆਂ ਨੂੰ ਵੰਡੇ ਬੂਟ ਕੋਟੀਆਂ
ਭਦੌਡ਼(ਸੱਚ ਕਹੂੰ ਨਿਊਜ਼) ਕਸਬਾ ਭਦੌਡ਼ ਦੇ ਸਮਾਜ ਸੇਵੀ ਦਰਸ਼ਨ ਕੁਮਾਰ ਕਿਲ੍ਹੇ ਵਾਲੇ ਦੇ ਛੋਟੇ ਸਪੁੱਤਰ ਸੱਚਖੰਡ ਵਾਸੀ ਹਰਵਿੰਦਰ ਪੁੰਜ ਹੈਰੀ ਇੰਸਾਂ ਦਾ ਜਨਮ ਦਿਨ ਅੱਜ ਪਰਿਵਾਰਕ ਮੈਂਬਰਾਂ ਤੇ ਉਸਦੇ ਦੋਸਤਾਂ ਵਲੋਂ ਸਥਾਨਕ 5 ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਬੂਟ ਜਰਾਬਾਂ ਤੇ ਕੋਟੀਆਂ ਵੰਡ ਕੇ ਮਨਾਇਆ ਗਿਆ। ਜਿਕਰਯੋਗ ਹੈ ਕਿ ਹਰਵਿੰਦਰ ਦੀ ਕੈਨੇਡਾ ਦੇ ਕੈਲਗਰੀ ਵਿਖੇ ਲੰਘੀ 2 ਅਕਤੂਬਰ ਨੂੰ ਸੜਕ ਹਾਦਸੇ ਚ ਮੌਤ ਹੋ ਗਈ ਸੀ। ਜਿਸਦੇ ਸਮਾਜ ਸੇਵੀ ਜੀਵਨ ਨੂੰ ਸਮਰਪਿਤ ਅੱਜ ਭਦੌੜ ਦੇ 5 ਸਰਕਾਰੀ ਸਕੂਲਾਂ ਚ ਜਾ ਕੇ ਕਰੀਬ 425 ਲੋੜਵੰਦ ਬੱਚਿਆਂ ਨੂੰ ਸਰਦ ਰੁੱਤ ਦੇ ਅਨੁਕੂਲ ਬੂਟ, ਜਾਰਾਬਾਂ ਤੇ ਕੋਟੀਆਂ ਆਦਿ ਵੰਡੇ ਗਏ। ਹਰਵਿੰਦਰ ਦੇ ਦੋਸਤਾਂ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਲੋੜਵੰਦਾਂ ਦੀ ਮੱਦਦ ਕਰਨ ਚ ਵਿਸ਼ਵਾਸ ਰੱਖਦਾ ਸੀ ਜਿਸ ਸਦਕਾ ਉਸਨੇ 29 ਸਾਲ ਦੀ ਉਮਰ ਚ 30 ਵਾਰ ਖੂਨਦਾਨ ਕਰਕੇ ਮਰੀਜਾਂ ਦੇ ਇਲਾਜ ਚ ਮਦਦ ਕੀਤੀ ਅਤੇ ਸੈਂਕੜੇ ਰੁੱਖ ਲਗਾਏ ਅਤੇ ਲੋੜਵੰਦ ਦੀ ਵਿੱਤੀ ਮਦਦ ਵੀ ਕੀਤੀ। ਜਿਸ ਸਦਕਾ ਉਸਦਾ ਜਨਮ ਦਿਨ ਸਮਾਜ ਭਲਾਈ ਕਾਰਜ ਕਰਕੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਹਰਵਿੰਦਰ ਦੇ ਪਿਤਾ ਦਰਸ਼ਨ ਕੁਮਾਰ ਕਿਲ੍ਹੇ ਵਾਲੇ, ਰਾਜੂ ਸ਼ਰਮਾ ਕੈਨੇਡਾ, ਕਾਲਾ ਸ਼ਰਮਾ, ਜੀਵਨ ਸ਼ਰਮਾ, ਬਲਵਿੰਦਰ ਸਿੱਧੂ, ਗੁਰਪ੍ਰੀਤ ਸਿੰਘ, ਜੀਵਨ ਸਿੰਘ, ਬਲਵਿੰਦਰ ਸਰਾਂ,ਲਾਲ੍ਹਾ ਭੁੱਲਰ, ਜੱਸੀ ਖਹਿਰਾ, ਲਾਲੀ ਜੈਦ, ਰਾਜਵਿੰਦਰ ਸਿੰਘ, ਪੰਮਾ ਸੇਖੋਂ, ਲਾਲੀ ਸਿੰਘ, ਅਨੂ ਗਰਗ, ਬੰਟੀ ਗਰਗ, ਯੋਗੇਸ਼ ਸ਼ਰਮਾ, ਬਿੱਟੂ ਸ਼ਰਮਾ, ਛੋਟੂ ਮਿਸਤਰੀ, ਵਿੱਕੀ ਟਿੱਬਾ, ਰਵੀ ਖ਼ਾਨ, ਗੁਰਪ੍ਰੀਤ ਗਿੱਲ, ਹੈਪੀ ਸਹੋਤਾ, ਗੁਰਵਿੰਦਰ ਕ੍ਰਿਪਾਲੇ ਵਾਲੀਆ ਆਦਿ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
‘ਚੌਂਕੀਦਾਰ’ ਹੀ ਬਣ ਗਿਆ ‘ਚੋਰ’: ਰਾਹੁਲ
ਰਾਫੇਲ ਡੀਲ ਵਿਵਾਦ: ਰਾਹੁਲ ਦਾ ਮੋਦੀ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ
ਏਜੰਸੀ, ਨਵੀਂ ਦਿੱਲੀ
ਰਾਫੇਲ ਜਹਾਜ਼ ਸੌਦੇ ਦੇ ਆਫਸੈਟ ਸਮਝੌਤੇ ਸਬੰਧੀ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸੁਆ ਓਲਾਂਦ ਦੇ ਖੁਲਾਸੇ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਜੁਬਾਨੀ ਹਮਲਾ ਕੀਤਾ ਰਾਹੁਲ ਨੇ ਮੋਦੀ ਤੋਂ ਇਸ ‘ਤੇ ਸਫਾਈ ਦੇਣ ਦੀ ਮੰਗ ਕੀਤੀ ਅਤੇ ਦੋਸ਼ ਲਾਇਆ ਕਿ ਦੇਸ਼ ਦੇ ‘ਚੌਂਕੀਦਾਰ’ ਨੇ ਹੀ ‘ਚੋਰੀ’ ਕੀਤੀ ਹੈ
ਗਾਂਧੀ ਨੇ ਸ਼ਨਿੱਚਰਵਾਰ ਨੂੰ ਕਾਂਗਰਸ ਦਫ਼ਤਰ ‘ਚ ਵਿਸ਼ੇਸ਼ ਰੂਪ ਨਾਲ ਕਾਨਫਰੰਸ ‘ਚ ‘ਚ ਕਿਹਾ ਕਿ ਰਾਫੇਲ ਸੌਦੇ ਦਾ ਸਮਝੌਤਾ ਓਲਾਂਦ ਅਤੇ ਮੋਦੀ ਨੇ ਕੀਤਾ ਸੀ ਅਤੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨੇ ਕਿਹਾ ਹੈ ਕਿ ਮੋਦੀ ਨੇ ਹੀ ਅਨਿਲ ਅੰਬਾਨੀ ਦੀ ਕੰਪਨੀ ਨੂੰ ਆਫਸੇਟ ਸਾਂਝੇਦਾਰ ਬਣਾਉਣ ਲਈ ਕਿਹਾ ਸੀ
ਉਨ੍ਹਾਂ ਨੇ ਕਿਹਾ ਕਿ ਓਲਾਂਦ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ‘ਚੋਰ’ ਕਹਿ ਰਹੇ ਹਨ ਪਰ ਉਹ ਚੁੱਪ ਵੱਟੀ ਹੋਏ ਹਨ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਸ ‘ਤੇ ਆਪਣੀ ਸਫਾਈ ਦੇਣੀ ਚਾਹੀਦੀ ਹੈ ਕਿ ਸੱਚ ਕੀ ਹੈ ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ ਕਿ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਸਹੀ ਨਹੀਂ ਕਹਿ ਰਹੇ ਹਨ ਪਰ ਉਨ੍ਹਾਂ ਦੇ ਮੂੰਹ ‘ਚੋਂ ਆਵਾਜ਼ ਨਹੀਂ ਨਿਕਲ ਰਹੀ ਹੈ ਇਹ ਦੇਸ਼ ਦੇ ਜਵਾਨਾਂ ਦੇ ਭਵਿੱਖ, ਦੇਸ਼ ਦੀ ਸੁਰੱਖਿਆ ਅਤੇ ਭ੍ਰਿਸ਼ਟਾਚਾਰ ਦਾ ਮੁੱਦਾ ਹੈ
ਕਿਸੇ ਦਾ ਦਬਾਅ ਨਹੀਂ, ਖੁਦ ਚੁਣਿਆ ਰਿਲਾਂਇਸ ਨੂੰ: ਡਸਾਲਟ
ਨਵੀਂ ਦਿੱਲੀ ਫਰਾਂਸ ਸਰਕਾਰ ਤੋਂ ਬਾਅਦ ਹੁਣ ਰਾਫੇਲ ਜਹਾਜ਼ ਬਣਾਉਣ ਵਾਲੀ ਕੰਪਨੀ ਡਸਾਲਟ ਏਵੀਏਸ਼ਨ ਨੇ ਵੀ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਰਾਂਸੁਆ ਓਲਾਂਦ ਦੇ ਬਿਆਨ ‘ਤੇ ਸਫਾਈ ਦਿੰਦਿਆਂ ਕਿਹਾ  ਹੈ ਕਿ ਰਾਫੇਲ ਜਹਾਜ਼ ਸੌਦੇ ‘ਚ ਆਫਸੇਟ ਸਮਝੌਤੇ ਤਹਿਤ ਖੁਦ ਉਸ ਨੇ ਹੀ ਅਨਿਲ ਅੰਬਾਨੀ ਨੀਤ ਰਿਲਾਂਇਸ ਸਮੂਹ ਦੀ ਕੰਪਨੀ ਨੂੰ ਸਾਂਝੇਦਾਰ ਬਣਾਇਆ ਸੀ ਡਸਾਲਟ ਵੱਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ, ‘ਇਹ ਆਫਸੇਟ ਸਮਝੌਤਾ ਰੱਖਿਆ ਖਰੀਦ ਪ੍ਰਕਿਰਿਆ, 2016 ਦੇ ਨਿਯਮਾਂ ਤਹਿਤ ਕੀਤਾ ਗਿਆ ਹੈ
ਇਸ ਤਹਿਤ ਅਤੇ ਮੇਕ ਇਨ ਇੰਡੀਆ ਨੀਤੀ ਦੇ ਅਨੁਸਾਰ ਡਸਾਲਟ ਏਵੀਏਸ਼ਨ ਨੇ ਭਾਰਤ ਦੇ ਰਿਲਾਂਇਸ ਸੂਹ ਦੇ ਨਾਲ ਸਾਂਝੇਦਾਰੀ ਦਾ ਫੈਸਲਾ ਲਿਆ ਸੀ ਇਹ ਡਸਾਲਟ ਏਵੀਏਸ਼ਨ ਦੀ ਪਸੰਦ ਹੈ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਏਰਿਕ ਟ੍ਰੇਪਿਅਰ ਨੇ ਬੀਤੇ ਅਪਰੈਲ ‘ਚ ਇੱਕ ਇੰਟਰਵਿਊ ‘ਚ ਇਹ ਸਪੱਸ਼ਟ ਵੀ ਕੀਤਾ ਸੀ’ ਬਿਆਨ ‘ਚ ਅੱਗੇ ਕਿਹਾ ਗਿਆ ਹੈ ਕਿ  ਇਸ ਸਾਂਝੇਦਾਰੀ ਦੇ ਨਤੀਜੇ ਵਜੋਂ ਫਰਵਰੀ 2017 ‘ਚ ਇੱਕ ਸਾਂਝੀ ਉਪਕ੍ਰਮ ਡਸਾਲਟ ਰਿਲਾਂਇਸ ਏਅਰੋਸਪੇਸ ਲਿਮੀਟਿਡ ਬਣੀ ਡਸਾਲਟ ਏਵੀਏਸ਼ਨ ਅਤੇ ਰਿਲਾਂਇਸ ਨੇ ਫਾਲਕਨ ਅਤੇ ਰਾਫੇਲ ਜਹਾਜ਼ਾਂ ਦੇ ਕਲਪੂਰਜੇ ਬਣਾਉਣ ਲਈ ਨਾਗਪੁਰ ‘ਚ ਇੱਕ ਪਲਾਂਟ ਬਣਾਇਆ ਹੈ
ਗੰਭੀਰ ਦੋਸ਼ ਲਾਉਣ ਤੋਂ ਪਹਿਲਾਂ ਚਾਰ ਵਾਰ ਸੋਚਣ ਰਾਹੁਲ: ਰਾਜਨਾਥ
ਅਮਰੇਲੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸਲਾਹ ਦਿੱਤੀ ਕਿ ਕਿਸੇ ਖਿਲਾਫ਼ ਗੰਭੀਰ ਦੋਸ਼ ਲਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਘੱਟੋ-ਘੱਟ ਚਾਰ ਵਾਰ ਸੋਚਣਾ ਚਾਹੀਦਾ ਹੈ ਰਾਫੇਲ ਮੁੱਦੇ ਸਬੰਧੀ ਪੈਦਾ ਹੋਏ ਵਿਵਾਦ ਅਤੇ ਗਾਂਧੀ ਵੱਲੋਂ ਪ੍ਰਧਾਨ ਮੰਤਰੀ ‘ਤੇ ਲਾਏ ਗਏ ਦੋਸ਼ ਅਤੇ ਸਖ਼ਤ ਟਿੱਪਣੀ ਬਾਰੇ ਕੁਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੌਂਗੋਵਾਲ, (ਗੁਰਪ੍ਰੀਤ ਸਿੰਘ/ਕ੍ਰਿਸ਼ਨ/ਹਰਪਾਲ/ਸੱਚ ਕਹੂੰ ਨਿਊਜ਼)। ਲੌਂਗੋਵਾਲ ਵਿਖੇ ਅੱਜ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਵਿਰੋਧੀਆਂ ‘ਤੇ ਤਾਬੜ ਤੋੜ ਹਮਲੇ ਕੀਤੇ ਗਏ ਤੇ ਆਉਂਦੀਆਂ ਲੋਕ ਸਭਾ ਚੋਣਾਂ ‘ਚ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਵੱਲੋਂ ਜਿੱਤ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਸ਼ਹੀਦੀ ਸਮਾਗਮ ‘ਚ ਸਿਆਸਤ ਪੂਰੀ ਤਰ੍ਹਾਂ ਭਾਰੂ ਰਹੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਇਸਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਪਿਛਲੇ 100 ਸਾਲ ਅਜਿਹੀ ਕੋਈ ਪਾਰਟੀ ਨਹੀਂ ਆਈ ਜਿਸ ਦਾ ਇਤਿਹਾਸ ਕੁਰਬਾਨੀਆਂ ਨਾਲ ਜੁੜਿਆ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਸ਼ਹੀਦ ਹਰਚੰਦ ਸਿੰਘ ਲੌਂਗੋਵਾਲ ਵੀ ਅਕਾਲੀ ਦਲ ਦੇ ਪ੍ਰਧਾਨ ਰਹੇ ਤੇ ਪਾਰਟੀ ਦੀਆਂ ਨੀਤੀਆਂ ‘ਤੇ ਚਲਦੇ ਰਹੇ। ਉਨ੍ਹਾਂ ਕਿਹਾ ਕਿ ਸ਼ਹੀਦ ਲੌਂਗੋਵਾਲ ਨਾਲ ਬਹੁਤ ਵੱਡਾ ਧੋਖਾ ਹੋਇਆ ਸੀ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਸ਼ਹਾਦਤ ਦੇਣੀ ਪਈ ਸੀ।
ਕਾਂਗਰਸ ‘ਤੇ ਕੀਤੇ ਸਿਆਸੀ ਹਮਲੇ
ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ‘ਤੇ ਹਮਲੇ ਕਰਦਿਆਂ ਕਿਹਾ ਕਿ ਸਰਕਾਰ ਬਣਨ ਉਪਰੰਤ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਐਲਾਨੇ ਕੀਤੇ ਗਏ ਸਨ, ਉਨ੍ਹਾਂ ਦੀ ਪੂਰੀ ਤਰ੍ਹਾਂ ਫੂਕ ਨਿੱਕਲ ਚੁੱਕੀ ਹੈ। ਪੰਜਾਬ ਦੇ ਕਿਸੇ ਵੀ ਕਿਸਾਨ ਦਾ ਕਰਜ਼ਾ ਮੁਆਫ਼ ਨਹੀਂ ਹੋਇਆ ਤੇ ਨਾ ਹੀ ਵਧੀ ਹੋਈ ਪੈਨਸ਼ਨ ਹਾਲੇ ਤੱਕ ਲੋਕਾਂ ਨੂੰ ਮਿਲਣ ਲੱਗੀ ਹੈ ਸਰਕਾਰ ਨੇ ਜਿਹੜਾ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਉਹ ਵੀ ਪੂਰਾ ਨਹੀਂ ਕੀਤਾ। ਸਰਕਾਰ ਬਣੀ ਨੂੰ ਡੇਢ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਪਰ ਇੰਨੇ ਥੋੜ੍ਹੇ ਸਮੇਂ ‘ਚ ਸਰਕਾਰ ਨੇ ਆਪਣਾ ਆਧਾਰ ਲੋਕਾਂ ‘ਚੋਂ ਗਵਾ ਲਿਆ ਹੈ, ਜਿਸ ਕਾਰਨ ਆਉਣ ਵਾਲੀਆਂ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਜਿੱਤਣਗੇ। (Longowal News)
ਆਮ ਆਦਮੀ ਪਾਰਟੀ ਦੀ ਵੀ ਕੀਤੀ ਕਰੜੀ ਵਿਰੋਧਤਾ | Longowal News
ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਨੂੰ ‘ਟੋਪੀਆਂ’ ਵਾਲਿਆਂ ਦੀ ਪਾਰਟੀ ਕਹਿ ਕੇ ਆਖਿਆ ਕਿ ਇਨ੍ਹਾਂ ਨੇ ਇੱਕ ਵਾਰ ਪੰਜਾਬ ਦੇ ਲੋਕਾਂ ਨੂੰ ਆਪਣੀਆਂ ਚਲਾਕੀ ਭਰੀਆਂ ਗੱਲਾਂ ਨਾਲ ਭਰਮਾ ਲਿਆ ਪਰ ਹੁਣ ਇਹ ਖੁਦ ਤਾਰ-ਤਾਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਜਿਸ ਤਰੀਕੇ ਨਾਲ ਗੱਲਾਂ ਕੀਤੀਆਂ ਹਨ, ਉਹ ਪੰਜਾਬ ਦੋਖ਼ੀ ਵਾਲੀਆਂ ਹੀ ਹਨ ਉਨ੍ਹਾਂ ਭਗਵੰਤ ਮਾਨ ਨੂੰ ‘ਸ਼ਰਾਬੀ’ ਕਹਿ ਕੇ ਸੰਬੋਧਨ ਕਰਦਿਆਂ ਕਿਹਾ ਕਿ ਸੰਗਰੂਰ ਦੇ ਲੋਕਾਂ ਨੇ ਇਸ ਨੂੰ ਜਿਤਾ ਕੇ ਸੰਸਦ ‘ਚ ਭੇਜਿਆ ਪਰ ਇਸ ਨੇ ਚੁਟਕਲੇ ਸੁਣਾ ਕੇ ਲੋਕਾਂ ਦੀਆਂ ਵੋਟਾਂ ਦਾ ਮੁੱਲ ਤਾਰਿਆ। (Longowal News)
ਅਕਾਲੀ ਦਲ ਨੂੰ ਰਾਸ਼ਟਰੀ ਪਾਰਟੀ ਬਣਾਉਣ ਦੀ ਇੱਛਾ ਹੋਈ ਜ਼ਾਹਰ
ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਪੰਜਾਬ ਤੋਂ ਬਾਹਰਲੇ ਸੂਬਿਆਂ ‘ਚ ਫੈਲਾਉਣ ਦੇ ਮਨਸੂਬੇ ਜ਼ਾਹਰ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਅਕਾਲੀ ਦਲ ਵੱਲੋਂ ਹਰਿਆਣਾ, ਉੱਤਰ ਪ੍ਰਦੇਸ਼ ਸਮੇਤ ਹਰ ਸੂਬੇ ‘ਚ ਆਪਣਾ ਆਧਾਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੇ ਹਰ ਰਾਜ ‘ਚ ਵੱਡੇ ਪੱਧਰ ‘ਤੇ ਸਿੱਖ ਵਸੋ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਹਰਿਆਣਾ ਦੇ ਪਿਪਲੀ ‘ਚ ਹੋਈ ਅਕਾਲੀ ਦਲ ਦੀ ਰੈਲੀ ਨੇ ਸਾਬਤ ਕੀਤਾ ਹੈ ਕਿ ਸਮੁੱਚੇ ਪੰਜਾਬੀਆਂ ਦਾ ਰੁਝਾਨ ਅਕਾਲੀ ਦਲ ‘ਚ ਵੱਡੇ ਪੱਧਰ ‘ਤੇ ਹੋ ਰਿਹਾ ਹੈ।