Mother Tongue - Sach Kahoon Punjabi

ਮਾਂ-ਬੋਲੀ ’ਚ ਸਿੱਖਿਆ ਦੀ ਉਪਯੋਗਿਤਾ
ਦੁਨੀਆ ਦੀ ਲਗਭਗ 40 ਫੀਸਦੀ ਆਬਾਦੀ ਨੂੰ ਉਸ ਭਾਸ਼ਾ ’ਚ ਸਿੱਖਿਆ ਤੱਕ ਪਹੁੰਚ ਨਹੀਂ ਹੈ

ਯੂਨੈਸਕੋ ਮੁਤਾਬਿਕ, ਦੁਨੀਆ ਦੀ ਲਗਭਗ 40 ਫੀਸਦੀ ਆਬਾਦੀ ਨੂੰ ਉਸ ਭਾਸ਼ਾ ’ਚ ਸਿੱਖਿਆ ਤੱਕ ਪਹੁੰਚ ਨਹੀਂ ਹੈ, ਜਿਸ ਨੂੰ ਉਹ ਬੋਲਦੇ ਜਾਂ ਸਮਝਦੇ ਹਨ ਭਾਰਤ ’ਚ ਇਹ ਅੰਦਾਜ਼ਾ ਲਗਭਗ 35 ਫੀਸਦੀ ਹੈ, ਜਿਸ ਵਿਚ ਅੰਗਰੇਜ਼ੀ ਮੀਡੀਅਮ ਨਾਲ ਪੜ੍ਹਨ ਵਾਲੇ ਕਈ ਬੱਚੇ ਵੀ ਸ਼ਾਮਲ ਹਨ ਦੇਸ਼ ’ਚ 22 ਅਧਿਕਾਰਕ ਭਾਸ਼ਾਵਾਂ ਅਤੇ ਅਣਗਿਣਤ ਬੋਲੀਆਂ ਹਨ ਹਰ ਬੋਲੀ ਅਤੇ ਭਾਸ਼ਾ ਦਾ ਖੁਸ਼ਹਾਲ ਇਤਿਹਾਸ ਰਿਹਾ ਹੈ ਮਾਂ-ਬੋਲੀ ਨੂੰ ਹੱਲਾਸ਼ੇਰੀ ਦੇਣ ਨਾਲ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਹੋ ਸਕਦੀ ਹੈ ਸੰਯੁਕਤ ਰਾਸ਼ਟਰ ਅਨੁਸਾਰ, ਹਰ ਦੋ ਹਫਤਿਆਂ ’ਚ ਇੱਕ ਭਾਸ਼ਾ ਆਪਣੇ ਨਾਲ ਸੰਪੂਰਨ ਸੱਭਿਆਰਕ ਅਤੇ ਬੌਧਿਕ ਵਿਰਾਸਤ ਲੈ ਕੇ ਗਾਇਬ ਹੋ ਜਾਂਦੀ ਹੈ। Mother Tongue

ਸੰਸਾਰ ’ਚ ਬੋਲੀਆਂ ਜਾਣ ਵਾਲੀਆਂ ਅੰਦਾਜ਼ਨ ਸੱਤ ਹਜ਼ਾਰ ਭਾਸ਼ਾਵਾਂ ’ਚੋਂ ਘੱਟੋ-ਘੱਟ 45 ਫੀਸਦੀ ਅਲੋਪ ਹੋਣ ਕੰਢੇ ਹਨ

ਇਸ ਸੰਸਾਰਿਕ ਸੰਸਥਾ ਦੇ ਅੰਕੜਿਆਂ ’ਤੇ ਗੌਰ ਕਰੀਏ ਤਾਂ ਸੰਸਾਰ ’ਚ ਬੋਲੀਆਂ ਜਾਣ ਵਾਲੀਆਂ ਅੰਦਾਜ਼ਨ ਸੱਤ ਹਜ਼ਾਰ ਭਾਸ਼ਾਵਾਂ ’ਚੋਂ ਘੱਟੋ-ਘੱਟ 45 ਫੀਸਦੀ ਅਲੋਪ ਹੋਣ ਕੰਢੇ ਹਨ ਅਜਿਹੇ ਸਮੇਂ ’ਚ ਜਦੋਂ ਭਾਸ਼ਾਈ ਵਿਭਿੰਨਤਾ ਖਤਰੇ ’ਚ ਹਨ, ਭਾਸ਼ਾਵਾਂ ਤੇਜ਼ੀ ਨਾਲ ਅਲੋਪ ਹੋ ਰਹੀਆਂ ਹਨ, ਉਦੋਂ ਭਾਸ਼ਾਵਾਂ ਦੀ ਸੁਰੱਖਿਆ ਦੀ ਦਿਸ਼ਾ ’ਚ ਸਕੂਲਾਂ ’ਚ ਮਾਂ-ਬੋਲੀ ’ਚ ਸਿੱਖਿਆ ਦੇਣ ਦਾ ਯਤਨ ਇੱਕ ਜ਼ਰੂਰੀ ਕਦਮ ਹੋ ਸਕਦਾ ਹੈ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਵੱਖ-ਵੱਖ ਮੰਚਾਂ ਤੋਂ ਮਾਂ-ਬੋਲੀ ’ਚ ਸਿੱਖਿਆ ਦੀ ਪੁਰਜ਼ੋਰ ਵਕਾਲਤ ਕੀਤੀ ਸੀ ਸਾਲ 1937 ’ਚ ਵਰਧਾ ’ਚ ਹੋਈ ਅਖਿਲ ਭਾਰਤੀ ਸਿੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੇ ‘ਨਵੀਂ ਤਾਲੀਮ’ ਸਿੱਖਿਆ ਪ੍ਰਣਾਲੀ ਨਾਲ ਦੇਸ਼ਵਾਸੀਆਂ ਨੂੰ ਜਾਣੂ ਕਰਵਾਇਆ ਸੀ। Mother Tongue

ਦੇਸ਼ ਦੇ ਬੱਚਿਆਂ ਨੂੰ ਮਾਂ-ਬੋਲੀ ’ਚ ਸਿੱਖਿਆ ਦੇਣ ਦੀ ਗੱਲ ਸ਼ਾਮਲ ਸੀ

ਜਿਸ ’ਚ ਦੇਸ਼ ਦੇ ਬੱਚਿਆਂ ਨੂੰ ਮਾਂ-ਬੋਲੀ ’ਚ ਸਿੱਖਿਆ ਦੇਣ ਦੀ ਗੱਲ ਸ਼ਾਮਲ ਸੀ ਕਿਸੇ ਵੀ ਦੇਸ਼ ਦੀ ਸੱਭਿਆਚਾਰਕ ਤਰੱਕੀ ’ਚ ਮਾਂ-ਬੋਲੀ ਦਾ ਪ੍ਰਯੋਗ ਇੱਕ ਜ਼ਰੂਰੀ ਤੱਤ ਹੁੰਦਾ ਹੈ ਮਾਂ-ਬੋਲੀ ਨਾਲ ਬੱਚੇ ਦੀ ਵਿਅਕਤੀਗਤ, ਸਮਾਜਿਕ ਤੇ ਸੱਭਿਆਚਾਰਕ ਪਛਾਣ ਵੀ ਸ਼ਾਮਲ ਹੁੰਦੀ ਹੈ ਇਸ ਲਈ ਮਾਂ-ਬੋਲੀ ’ਚ ਸਿੱਖਿਆ ਪ੍ਰਾਪਤ ਕਰਨ ’ਚ ਬੱਚੇ ਨੂੰ ਮਾਣ ਮਹਿਸੂਸ ਹੁੰਦਾ ਹੈ ਵਧਦੀ ਉਮਰ ਨਾਲ ਮਾਂ-ਬੋਲੀ ਪ੍ਰਤੀ ਇਹ ਜੁੜਾਅ ਹੋਰ ਵੀ ਵਧਦਾ ਜਾਂਦਾ ਹੈ, ਜਿਸ ਦਾ ਲਾਭ ਬੱਚਿਆਂ ਨੂੰ ਸਿੱਖਿਆ ਵਿਚ ਸਫਲਤਾ ਦੇ ਰੂਪ ’ਚ ਮਿਲਦਾ ਹੈ ਮਾਂ-ਬੋਲੀ ’ਚ ਸਿੱਖਿਆ ਬੱਚਿਆਂ ’ਚ ਆਤਮ-ਸਨਮਾਨ ਅਤੇ ਆਤਮ-ਵਿਸ਼ਵਾਸ ਦਾ ਵਿਕਾਸ ਕਰਦੀ ਹੈ ਪੱਛੜੇ ਖੇਤਰਾਂ ’ਚ ਹਿੰਦੀ, ਅੰਗਰੇਜ਼ੀ ਜਾਂ ਹੋਰ ਬਾਹਰੀ ਭਾਸ਼ਾ ’ਚ ਸਿੱਖਿਆ ਕੁਝ ਬੱਚਿਆਂ ਦੇ ਸਿੱਖਿਅਕ ਵਿਕਾਸ ’ਚ ਰੁਕਾਵਟ ਬਣ ਜਾਂਦੀ ਹੈ। Mother Tongue

ਅਜਿਹੇ ਬੱਚਿਆਂ ਨੂੰ ਸਿੱਖਣ ’ਚ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਹੈ, ਜਿਸ ਨਾਲ ਕਈ ਵਾਰ ਉਹ ਆਤਮ-ਵਿਸ਼ਵਾਸ ਨੂੰ ਛੱਡ ਦਿੰਦੇ ਹਨ ਤੇ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਦੇ ਹਨ ਇਸ ਤਰ੍ਹਾਂ ਉਹ ਪੜ੍ਹਾਈ ’ਚ ਪੱਛੜ ਜਾਂਦੇ ਹਨ ਅਤੇ ਇੱਕ ਮਹਿਰ ਮਨੁੱਖੀ ਵਸੀਲੇ ਦੇ ਰੂਪ ’ਚ ਖੁਦ ਨੂੰ ਵਿਕਸਿਤ ਨਹੀਂ ਕਰ ਪਾਉਂਦੇ ਹਨ ਜੋ ਵਿਦਿਆਰਥੀ ਆਪਣੀ ਮਾਂ-ਬੋਲੀ ’ਚ ਸਿੱਖਦੇ ਹਨ, ਉਨ੍ਹਾਂ ਦੀ ਸਿੱਖਣ ਦੀ ਪ੍ਰਕਿਰਿਆ ਬਿਹਤਰ ਹੁੰਦੀ ਹੈ ਕਿਸੇ ਵਿਸ਼ਾਵਸਤੂ ਜਾਂ ਪਾਠ ਸਮੱਗਰੀ ਨੂੰ ਸਮਝਣ ’ਚ ਸੌਖ ਹੁੰਦੀ ਹੈ ਜਦੋਂ ਬੱਚਾ ਆਪਣੀ ਮਾਂ-ਬੋਲੀ ’ਚ ਚੰਗੇ ਢੰਗ ਨਾਲ ਸਮਝਦਾ ਹੈ, ਤਾਂ ਉਸ ਦੇ ਨਤੀਜੇ ਬਿਹਤਰ ਹੁੰਦੇ ਹਨ ਇਸ ਦੇ ਉਲਟ ਜੇਕਰ ਵਿਦਿਆਰਥੀ ਦੂਜੀ ਭਾਸ਼ਾ ਸਕੂਲ ਆ ਕੇ ਸਿੱਖਦਾ ਹੈ, ਤਾਂ ਉਸ ਨੂੰ ਉਸ ਭਾਸ਼ਾ ਨੂੰ ਸਮਝਣ ’ਚ ਸਮਾਂ ਲੱਗਦਾ ਹੈ। Mother Tongue

ਮਾਂ-ਬੋਲੀ ’ਚ ਹੀ ਪੜ੍ਹਨ ਦਾ ਮੌਕਾ ਮਿਲੇ ਤਾਂ ਇਸ ਵਾਧੂ ਮਿਹਨਤ ਤੋਂ ਉਸ ਨੂੰ ਬਚਾਇਆ ਜਾ ਸਕਦਾ ਹੈ

ਜੇਕਰ ਉਸ ਨੂੰ ਮਾਂ-ਬੋਲੀ ’ਚ ਹੀ ਪੜ੍ਹਨ ਦਾ ਮੌਕਾ ਮਿਲੇ ਤਾਂ ਇਸ ਵਾਧੂ ਮਿਹਨਤ ਤੋਂ ਉਸ ਨੂੰ ਬਚਾਇਆ ਜਾ ਸਕਦਾ ਹੈ, ਜਿਸ ਦਾ ਲਾਭ ਉਸ ਨੂੰ ਵਿਸ਼ਾ ਸਮੱਗਰੀ ਨੂੰ ਛੇਤੀ ਖ਼ਤਮ ਕਰਨ ’ਚ ਮਿਲ ਸਕਦਾ ਹੈ ਇਹੀ ਵਜ੍ਹਾ ਹੈ ਕਿ ਮਾਂ-ਬੋਲੀ ’ਚ ਸਿੱਖਿਆ ਬੱਚਿਆਂ ਨੂੰ ਸਮਝਣ ਦੀ ਰਫ਼ਤਾਰ ਵਧਾਉਣ ’ਚ ਸਹਾਇਕ ਹੈ ਮਾਂ-ਬੋਲੀ ਕਿਸੇ ਵੀ ਵਿਅਕਤੀ ਦੇ ਦਿਲ ’ਚ ਖਾਸ ਸਥਾਨ ਰੱਖਦੀ ਹੈ ਮਾਂ-ਬੋਲੀ ਦੇ ਸਹਾਰੇ ਵਿਅਕਤੀ ਜੀਵਨਭਰ ਆਪਣੀਆਂ ਭਾਵਨਾਵਾਂ, ਇੱਛਾਵਾਂ ਤੇ ਜ਼ਰੂਰਤਾਂ ਨੂੰ ਪ੍ਰਗਟ ਕਰਦਾ ਹੈ ਮਾਂ-ਬੋਲੀ ’ਚ ਸਿੱਖਿਆ ਵਿਦਿਆਰਥੀ ਨੂੰ ਇਹ ਅਹਿਸਾਸ ਦਿਵਾਉਂਦੀ ਹੈ ਕਿ ਉਹ ਘਰੇ ਜਿਸ ਭਾਸ਼ਾ ਦੀ ਵਰਤੋਂ ਕਰਦਾ ਹੈ। Mother Tongue

Read This : ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲਿਆਂ ’ਤੇ ਨਹੀਂ ਹੋਵੇਗੀ ਕਾਰਵਾਈ, ਮਿਲੇਗਾ ਇਨਾਮ

ਉਸ ਨੂੰ ਸਕੂਲ ’ਚ ਵੀ ਪੂਰਾ ਸਨਮਾਨ ਮਿਲਦਾ ਦੇਖ ਕੇ ਉਸ ਨੂੰ ਆਪਣੀ ਮਾਂ-ਬੋਲੀ ’ਤੇ ਮਾਣ ਹੁੰਦਾ ਹੈ ਨਤੀਜੇ ਵਜੋਂ ਉਸ ਦੇ ਦਿਲ ’ਚ ਆਪਣੀ ਮਾਂ-ਬੋਲੀ ਨੂੰ ਉੱਚਾਈ ’ਤੇ ਲਿਜਾਣ ਦਾ ਭਾਵ ਵਿਕਸਿਤ ਹੁੰਦਾ ਹੈ ਇਸ ਤਰ੍ਹਾਂ ਹਰ ਭਾਸ਼ਾ ਨੂੰ ਸੁਰੱਖਿਅਤ ਕਰਨ ’ਚ ਮੱਦਦ ਮਿਲ ਸਕਦੀ ਹੈ ਉੱਥੇ, ਦੂਜੇ ਪਾਸੇ ਮਾਂ-ਬੋਲੀ ’ਚ ਸਿੱਖਿਆ ਮੁਹੱਈਆ ਹੋਣ ਨਾਲ ਵਿਦਿਆਰਥੀਆਂ ’ਚ ਸਿੱਖਣ ਦਾ ਨੁਕਸਾਨ, ਡ੍ਰਾਪਆਊਟ ਦਰ ਅਤੇ ਸਿੱਖਿਆ ਦੇ ਬਾਈਕਾਟ ਨੂੰ ਰੋਕਿਆ ਜਾ ਸਕਦਾ ਹੈ ਕੋਈ ਵੀ ਸਿੱਖਿਆ ਫਿਰ ਸਾਰਥਿਕ ਹੁੰਦੀ ਹੈ, ਜਦੋਂ ਬੱਚੇ ਉਸ ਭਾਸ਼ਾ ਨਾਲ ਜੁੜਾਅ ਮਹਿਸੂਸ ਕਰਦੇ ਹਨ, ਜਿਸ ਜ਼ਰੀਏ ਉਨ੍ਹਾਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ। Mother Tongue

ਆਪਣੇਪਣ ਦਾ ਇਹੀ ਭਾਵ ਉਸ ਨੂੰ ਪੜ੍ਹਨ ਨੂੰ ਪ੍ਰੇਰਿਤ ਕਰਦਾ ਹੈ

ਆਪਣੇਪਣ ਦਾ ਇਹੀ ਭਾਵ ਉਸ ਨੂੰ ਪੜ੍ਹਨ ਨੂੰ ਪ੍ਰੇਰਿਤ ਕਰਦਾ ਹੈ ਇਸ ਨਾਲ ਪੜ੍ਹਾਈ ਪ੍ਰਤੀ ਉਸ ਦੀ ਰੁਚੀ ਵਧਦੀ ਹੈ ਨਤੀਜੇ ਵਜੋਂ ਉਹ ਰੋਜ਼ ਸਕੂਲ ਜਾਣ ਤੇ ਨਵੀਆਂ-ਨਵੀਆਂ ਗੱਲਾਂ ਸਿੱਖਣ ਨੂੰ ਉਤਸ਼ਾਹਿਤ ਰਹਿੰਦਾ ਹੈ ਮਾਂ-ਬੋਲੀ ਦੀ ਵਰਤੋਂ ਤੋਂ ਬਿਨਾਂ ਬੱਚਿਆਂ ਦੀ ਸਮਰੱਥਾ ਅਕਸਰ ਬਰਬਾਦ ਹੋ ਜਾਂਦੀ ਹੈ, ਜਿਸ ਦੇ ਨਤੀਜੇ ਵਜੋਂ ਸਿੱਖਿਆ ਨਾਕਾਮੀ ਅਤੇ ਵਿਕਾਸ ’ਚ ਕਮੀ ਆਉਂਦੀ ਹੈ ਜਦੋਂ ਬੱਚਾ ਮਾਂ-ਬੋਲੀ ’ਚ ਸਿੱਖਦਾ ਹੈ, ਤਾਂ ਉਹ ਆਪਣੇ ਮਾਤਾ-ਪਿਤਾ ਨਾਲ ਸਹਿਜ਼ਤਾ ਨਾਲ ਸੰਵਾਦ ਕਰ ਸਕਦਾ ਹੈ ਨਾਲ ਹੀ, ਅਨਪੜ੍ਹ ਮਾਤਾ-ਪਿਤਾ ਤੇ ਘਰ ਦੇ ਹੋਰ ਮੈਂਬਰ, ਜੋ ਆਪਣੀ ਮਾਂ-ਬੋਲੀ ਤੋਂ ਇਲਾਵਾ ਦੂਜੀ ਭਾਸ਼ਾ ਨਹੀਂ ਸਮਝਦੇ ਹਨ, ਉਨ੍ਹਾਂ ਨਾਲ ਬੱਚਿਆਂ ਨੂੰ ਵਿਚਾਰ-ਵਟਾਂਦਰਾ ਕਰਨ ’ਚ ਸਹਿਜ਼ਤਾ ਹੁੰਦੀ ਹੈ ਅਜਿਹੇ ’ਚ ਬੱਚਿਆਂ ਵੱਲੋਂ ਮਾਂ-ਬੋਲੀ ਦੀ ਵਰਤੋਂ ਪਰਿਵਾਰਕ ਸਬੰਧ ਨੂੰ ਮਜ਼ਬੂਤ ਬਣਾਉਂਦੀ ਹੈ। Mother Tongue

ਇਸ ਤਰ੍ਹਾਂ ਮਾਂ-ਬੋਲੀ ’ਚ ਸਿੱਖਿਆ ਬੱਚਿਆਂ ਨੂੰ ਮਜ਼ਬੂਤ ਬਣਾਉਂਦੀ ਹੈ

ਇਸ ਤਰ੍ਹਾਂ ਮਾਂ-ਬੋਲੀ ’ਚ ਸਿੱਖਿਆ ਬੱਚਿਆਂ ਨੂੰ ਮਜ਼ਬੂਤ ਬਣਾਉਂਦੀ ਹੈ ਉਨ੍ਹਾਂ ਦੀ ਸਮਰੱਥਾ ਨੂੰ ਉਜਾਗਰ ਕਰਦੀ ਹੈ ਤੇ ਉੱਜਵਲ ਭਵਿੱਖ ਵੱਲ ਤੋਰੀ ਰੱਖਦੀ ਹੈ ਮਾਂ-ਬੋਲੀ ’ਚ ਸਿੱਖਿਆ ਨਾਲ ਬੱਚੇ ਦੀ ਅਲੋਚਨਾਤਮਕ, ਵਿਸ਼ਲੇਸ਼ਣਾਤਮਕ ਅਤੇ ਤਰਕਪੂਰਨ ਪ੍ਰਕਿਰਿਆ ਦੇ ਵਿਕਾਸ ’ਚ ਮੱਦਦ ਮਿਲਦੀ ਹੈ, ਜਿਸ ਨਾਲ ਉਸ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਯੁੂਨੈਸਕੋ 2022-2032 ਦੀ ਮਿਆਦ ਨੂੰ ਸਵਦੇਸ਼ੀ ਭਾਸ਼ਾਵਾਂ ਦੇ ਅੰਤਰਰਾਸ਼ਟਰੀ ਦਹਾਕੇ ਦੇ ਰੂਪ ’ਚ ਮਨਾ ਰਿਹਾ ਹੈ ਇਸ ਦਾ ਮਕਸਦ ਸਵਦੇਸ਼ੀ ਲੋਕਾਂ ਨੂੰ ਉਨ੍ਹਾਂ ਦੀਆਂ ਭਾਸ਼ਾਵਾਂ ਨੂੰ ਸੁਰੱਖਿਅਤ, ਮੁੜ ਸੁਰਜੀਤ ਅਤੇ ਹੱਲਾਸ਼ੇਰੀ ਦੇਣ ਦਾ ਅਧਿਕਾਰ ਯਕੀਨੀ ਕਰਨਾ ਹੈ ਹਾਲਾਂਕਿ, ਮਾਂ-ਬੋਲੀ ’ਚ ਸਿੱਖਿਆ ਦੀ ਸ਼ੁਰੂਆਤ ਦੀ ਦਿਸ਼ਾ ’ਚ ਚੁਣੌਤੀਆਂ ਵੀ ਘੱਟ ਨਹੀਂ ਹਨ ਸਭ ਤੋਂ ਮੁੱਖ ਚੁਣੌਤੀ ਵਸੀਲਿਆਂ ਦੀ ਕਮੀ ਹੈ। Mother Tongue

ਦਰਅਸਲ ਸਕੂਲਾਂ ’ਚ ਮਾਂ-ਬੋਲੀ ’ਚ ਕਿਤਾਬਾਂ ਅਤੇ ਸਿੱਖਿਆ ਸਮੱਗਰੀ ਨਾ ਹੋਣ ਨਾਲ ਬੱਚਿਆਂ ਨੂੰ ਉਨ੍ਹਾਂ ਦੀ ਮੂਲ ਭਾਸ਼ਾ ’ਚ ਸਿੱਖਿਆ ਦੇਣਾ ਮੁਸ਼ਕਿਲ ਹੋ ਸਕਦਾ ਹੈ ਦੂਜੀ ਚੁਣੌਤੀ ਅਧਿਆਪਕਾਂ ’ਚ ਸਿਖਲਾਈ ਦੀ ਕਮੀ ਹੋ ਸਕਦੀ ਹੈ ਜੇਕਰ ਅਧਿਆਪਕ ਮਾਂ-ਬੋਲੀ ’ਚ ਪੜ੍ਹਾਉਣ ’ਚ ਮਾਹਿਰ ਨਾ ਹੋਣ, ਤਾਂ ਉਹ ਆਪਣੇ ਬੱਚਿਆਂ ਨੂੰ ਵਿਸ਼ਾ ਵਸਤੂ ਨੂੰ ਬਹੁਤ ਚੰਗੇ ਢੰਗ ਨਾਲ ਪੇਸ਼ ਨਹੀਂ ਕਰ ਸਕਦਾ ਹੈ ਤੀਜੀ ਚੁਣੌਤੀ ਇਸ ਰੂਪ ’ਚ ਹੋ ਸਕਦੀ ਹੈ ਕਿ ਕਈ ਵਾਰ ਮਾਂ-ਬੋਲੀ ’ਚ ਸਿੱਖਿਆ ਪ੍ਰਾਪਤ ਵਿਦਿਆਰਥੀਆਂ ਲਈ ਉੱਚ ਸਿੱਖਿਆ ਅਤੇ ਰੁਜ਼ਗਾਰ ਲਈ ਸੀਮਿਤ ਮੌਕੇ ਮਹੱਈਆ ਹੋ ਸਕਦੇ ਹਨ ਫਿਲਹਾਲ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਰਕਾਰਾਂ, ਸੰਗਠਨਾਂ ਅਤੇ ਭਾਈਚਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ, ਤਾਂ ਕਿ ਮਾਂ-ਬੋਲੀ ’ਚ ਸਿੱਖਿਆ ਦੀ ਮੌਜੂਦਾ ਸਥਿਤੀ ’ਚ ਸੁਧਾਰ ਲਿਆਂਦਾ ਜਾ ਸਕੇ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਸੁਧੀਰ ਕੁਮਾਰ

Mother Tongue : ਮਾਂ-ਬੋਲੀ ਸਭ ਦਾ ਮਾਣ, ਮਾਂ-ਬੋਲੀ ਸਭ ਦੀ ਪਛਾਣ
ਅੰਤਰਾਸ਼ਟਰੀ ਮਾਂ-ਬੋਲੀ ਦਿਹਾੜੇ ‘ਤੇ ਵਿਸ਼ੇਸ਼

ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਭਾਸ਼ਾ ਅਤੇ ਸੱਭਿਆਚਾਰਕ ਵਿਭਿੰਨਤਾ ਪ੍ਰਤੀ ਜਾਗਰੂਕਤਾ ਅਤੇ ਬਹੁ-ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ 21 ਫਰਵਰੀ ਨੂੰ ਇੱਕ ਵਿਸ਼ਵ ਪੱਧਰੀ ਸਾਲਾਨਾ ਸਮਾਰੋਹ ਹੋ ਰਿਹਾ ਹੈੈ। ਇਹ ਪਹਿਲੀ ਵਾਰ ਯੂਨੈਸਕੋ ਵੱਲੋਂ 17 ਨਵੰਬਰ 1999 ਨੂੰ ਐਲਾਨ ਕੀਤਾ ਗਿਆ ਸੀ। ਇਸਨੂੰ ਸੰਯੁਕਤ ਰਾਸ਼ਟਰ ਮਹਾਂ ਸਭਾ ਵੱਲੋਂ 2002 ਵਿੱਚ ਸੰਯੁਕਤ ਰਾਸ਼ਟਰ ਦੇ ਮਤੇ 56/262 ਨੂੰ ਅਪਣਾਉਣ ਦੇ ਨਾਲ ਰਸਮੀ ਤੌਰ ’ਤੇ ਮਾਨਤਾ ਦਿੱਤੀ ਗਈ ਸੀ। ਵਿਸ਼ਵ ਭਰ ਵਿੱਚ ਇਸ ਦਿਨ ਦੀ ਬੜੀ ਮਹਾਨਤਾ ਹੈ।ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਹਰ ਸਾਲ 21 ਫਰਵਰੀ ਨੂੰ ਭਾਸ਼ਾਈ ਅਤੇ ਸੱਭਿਆਚਾਰਿਕ ਵੰਨ-ਸੁਵੰਨਤਾ ਨੂੰ ਬਰਕਰਾਰ ਰੱਖਣ ਲਈ ਮਨਾਇਆ ਜਾਂਦਾ ਹੈ। ਯੂਨੈਸਕੋ ਵੱਲੋਂ 17 ਨਵੰਬਰ 1999 ਨੂੰ ਇਹ ਦਿਹਾੜਾ ਮਨਾਉਣ ਬਾਰੇ ਫੈਸਲਾ ਕੀਤਾ ਗਿਆ। ਯੂਐੱਨ ਦੀ ਜਨਰਲ ਅਸੈਂਬਲੀ ਨੇ ਸਾਲ 2008 ਨੂੰ ਭਾਸ਼ਾਵਾਂ ਦਾ ਅੰਤਰਰਾਸ਼ਟਰੀ ਸਾਲ ਕਰਾਰ ਦਿੱਤਾ ਸੀ। ਦੁਨੀਆ ਭਰ ’ਚ ਲਗਭਗ 7 ਹਜ਼ਾਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। (Mother Tongue)

ਭਾਰਤ ਵਿੱਚ ਵੀ ਮੁੱਖ ਤੌਰ ’ਤੇ 22 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮੌਕੇ ਲੋਕ ਆਪਣੀ ਮਾਂ-ਬੋਲੀ ਨੂੰ ਵਿਸਥਾਰ ਨਾਲ ਜਾਣਦੇ ਹਨ ਅਤੇ ਆਪਣੀ ਮਾਂ-ਬੋਲੀ ਦਾ ਬਾਖੂਬੀ ਪ੍ਰਚਾਰ ਕਰਦੇ ਹਨ। ਇਸ ਦੇ ਨਾਲ-ਨਾਲ ਆਪਣੀ ਮਾਂ-ਬੋਲੀ ਪ੍ਰਤੀ ਪਿਆਰ-ਸਤਿਕਾਰ ਸ਼ਰਧਾ ਦਿਖਾਉਂਦੇ ਹੋਏ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕਰਦੇ ਹਨ। ਇਸ ਦਿਨ ਪੂਰੀ ਦੁਨੀਆ ’ਚ ਬਹੁਤ ਸਾਰੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਸਿੱਖਿਆ ’ਤੇ ਸਾਹਿਤ ਨਾਲ ਜੁੜੇ ਲੋਕ ਵੱਖ-ਵੱਖ ਭਾਸ਼ਾਵਾਂ ਬਾਰੇ ਵਿਚਾਰ-ਵਟਾਂਦਰੇ ਕਰਦੇ ਹਨ। ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਦੇ ਭਾਸ਼ਾ ਸਬੰਧੀ ਵੱਖ-ਵੱਖ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਮਾਤ ਭਾਸ਼ਾ ਦਿਵਸ ਦੁਨੀਆਂ ਦੇ ਲੋਕਾਂ ਵੱਲੋਂ ਵਰਤੀਆਂ ਜਾਂਦੀਆਂ ਸਾਰੀਆਂ ਭਾਸ਼ਾਵਾਂ ਦੀ ਸੰਭਾਲ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਆਪਕ ਪਹਿਲਕਦਮੀ ਦਾ ਹਿੱਸਾ ਹੈ। ਸਾਲ 2008 ਨੂੰ ਭਾਸ਼ਾਵਾਂ ਦੇ ਅੰਤਰਰਾਸ਼ਟਰੀ ਸਾਲ ਵਜੋਂ ਮਨਾਇਆ ਗਿਆ। (Mother Tongue)

ਕੀ ਹੈ ਇਤਿਹਾਸ? | Mother Tongue

ਇਤਿਹਾਸ ਅਨੁਸਾਰ ਅਗਸਤ 1947 ਵਿੱਚ ਫ਼ਿਰਕੂ ਅਧਾਰ ’ਤੇ ਹਿੰਦੁਸਤਾਨ ਦੋ ਹਿੱਸਿਆਂ- ਹਿੰਦੁਸਤਾਨ ਅਤੇ ਪਾਕਿਸਤਾਨ ਵਿੱਚ ਵੰਡਿਆ ਗਿਆ। ਇਸ ਦੇ ਵੱਖ-ਵੱਖ ਇਲਾਕਿਆਂ ਵਜੋਂ ਪੂਰਬੀ ਬੰਗਾਲ ਦੀ ਮੁਸਲਿਮ ਬਹੁ-ਵਸੋਂ ਵਾਲੇ ਹਿੱਸੇ ਨੂੰ ਪੂਰਬੀ ਪਾਕਿਸਤਾਨ ਅਤੇ ਪੰਜਾਬ, ਸਿੰਧ, ਬਲੋਚਿਸਤਾਨ ਅਤੇ ਸਰਹੱਦੀ ਸੂਬੇ ਵਾਲੇ ਇਲਾਕੇ ਨੂੰ ਪੱਛਮੀ ਪਾਕਿਸਤਾਨ ਦੇ ਨਾਂਅ ਨਾਲ ਜਾਣਿਆ ਜਾਣ ਲੱਗਿਆ। ਰਾਜਸੀ ਤਾਕਤ ਪੱਛਮੀ ਪਾਕਿਸਤਾਨ ਵਾਲਿਆਂ ਹੱਥ ਆਉਣ ਕਾਰਨ ਉਨ੍ਹਾਂ ਉਰਦੂ ਨੂੰ ਪਾਕਿਸਤਾਨ ਦੀ ਸਰਕਾਰੀ ਭਾਸ਼ਾ ਅਤੇ ਸਿੱਖਿਆ ਦਾ ਮਾਧਿਅਮ ਬਣਾ ਦਿੱਤਾ ਗਿਆ। ਉਨ੍ਹਾਂ ਪੂਰਬੀ ਪਾਕਿਸਤਾਨ (ਮੌਜ਼ੂਦਾ ਬੰਗਲਾਦੇਸ) ਵਾਲੇ ਇਲਾਕੇ ਵਿੱਚ ਵੀ ਉਰਦੂ ਅਤੇ ਫਾਰਸੀ ਲਾਗੂ ਕਰਨੀ ਚਾਹੀ, ਜਿਸ ਦਾ ਬੰਗਾਲੀ ਭਾਸ਼ਾ ਬੋਲਣ ਵਾਲਿਆਂ ਨੇ ਡੱਟ ਕੇ ਵਿਰੋਧ ਕੀਤਾ ਅਤੇ ਇਸ ਧੱਕੇਸ਼ਾਹੀ ਵਿਰੁੱਧ ਜ਼ੋਰਦਾਰ ਸੰਘਰਸ਼ ਸ਼ੁਰੂ ਕਰ ਦਿੱਤਾ।

ਮਾਂ-ਬੋਲੀ ਦੇ ਸਨਮਾਨ ਅਤੇ ਹੋਂਦ ਲਈ ਆਰੰਭ ਕੀਤੇ ਇਸ ਸੰਘਰਸ਼ ਨੂੰ ਦਬਾਉਣ ਲਈ ਸਰਕਾਰ ਨੇ ਬੜੀ ਸਖਤੀ ਵਰਤੀ। ਜ਼ੁਲਮ-ਤਸ਼ੱਦਦ ਕੀਤੇ ਪਰ ਬੰਗਾਲੀ ਝੁਕਣ ਵਾਲੇ ਨਹੀਂ ਸਨ। ਇਨ੍ਹਾਂ ਸ਼ਾਂਤਮਈ ਢੰਗ ਨਾਲ ਮੁਜ਼ਾਹਰਾ ਕਰ ਰਹੇ ਮਾਤ-ਭਾਸ਼ਾ ਪ੍ਰੇਮੀਆਂ ਉੱਤੇ ਪਾਕਿਸਤਾਨ ਦੀਆਂ ਸੁਰੱਖਿਆ ਫੌਜਾਂ ਵੱਲੋਂ ਢਾਕਾ ’ਚ 21 ਫਰਵਰੀ 1952 ਨੂੰ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਸੈਂਕੜੇ ਲੋਕ ਸ਼ਹੀਦ ਹੋ ਗਏ। ਸ਼ਹਾਦਤ ਦਾ ਇਹ ਦਿਨ ਬੰਗਲਾਦੇਸ਼ (ਉਸ ਸਮੇਂ ਦੇ ਪੂਰਬੀ ਪਾਕਿਸਤਾਨ) ਦੇ ਇਤਿਹਾਸ ਵਿੱਚ ਵਿਲੱਖਣ ਦਿਨ ਸਿੱਧ ਹੋਇਆ ਅਤੇ ਇਸ ਨੇ ਬੰਗਲਾਦੇਸ਼ ਰਾਸ਼ਟਰ ਦੀ ਨੀਂਹ ਰੱਖ ਦਿੱਤੀ। ਸਮੇਂ-ਸਮੇਂ ਇਹ ਅੰਦੋਲਨ ਦਬਾ ਦਿੱਤਾ ਜਾਂਦਾ ਰਿਹਾ ਪਰ 1950 ਅਤੇ 1960 ਦੇ ਦਹਾਕੇ ’ਚ ਕਿਸੇ ਨਾ ਕਿਸੇ ਰੋਸ ਮੁਜਾਹਰੇ ਦੇ ਰੂਪ ’ਚ ਉਭਰਦਾ ਇਹ ਅੰਦੋਲਨ ਸਮੇਂ ਦੀ ਤੋਰ ਨਾਲ ਇੱਕ ਲਹਿਰ ਬਣ ਗਿਆ। (Mother Tongue)

ਆਪਣੀ ਭਾਸ਼ਾ ਅਤੇ ਸੱਭਿਆਚਾਰ ਦੇ ਸਨਮਾਨ ਲਈ ਸੁਲਘਦੀ ਇਹ ਚਿੰਗਾਰੀ 1971 ’ਚ ਆਜਾਦੀ ਦੀ ਲੜਾਈ ਦੇ ਰੂਪ ’ਚ ਭਾਂਬੜ ਬਣ ਕੇ ਉੱਠੀ ਅਤੇ ‘ਸੋਨਾਰ ਬੰਗਲਾ’ ਵਜੋਂ ਜਾਣੀ ਜਾਂਦੀ ਇਸ ਧਰਤੀ ਨੂੰ ਪਾਕਿਸਤਾਨ ਤੋਂ ਆਜ਼ਾਦੀ ਹਾਸਲ ਹੋ ਗਈ। ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਉਣ ਦਾ ਵਿਚਾਰ ਬੰਗਲਾਦੇਸ਼ ਦੀ ਪਹਿਲ ਸੀ। ਬੰਗਲਾਦੇਸ਼ ਵਿੱਚ 21 ਫਰਵਰੀ ਉਸ ਦਿਨ ਦੀ ਵਰ੍ਹੇਗੰਢ ਹੈ, ਜਦੋਂ ਬੰਗਲਾਦੇਸ਼ ਦੇ ਲੋਕਾਂ ਨੇ ਬੰਗਲਾ ਭਾਸ਼ਾ ਨੂੰ ਮਾਨਤਾ ਦਿਵਾਉਣ ਲਈ ਲੜਾਈ ਲੜੀ ਸੀ। ਇਹ ਪੱਛਮੀ ਬੰਗਾਲ ਅਤੇ ਭਾਰਤ ਵਿੱਚ ਵੀ ਮਨਾਇਆ ਜਾਂਦਾ ਹੈ। ਇਹ ਦਿਹਾੜਾ ਸਾਰੀਆਂ ਭਾਸਾਵਾਂ ਦੀ ਸੰਭਾਲ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਦਾ ਹੈ। 1999 ਵਿੱਚ ਯੂਨੈਸਕੋ ਨੇ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਵਜੋਂ ਐਲਾਨਿਆ। (Mother Tongue)

ਸੰਨ 2000 ਵਿੱਚ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਮਨਾਉਣ ਦਾ ਰਸਮੀ ਉਦਘਾਟਨ ਕੀਤਾ ਗਿਆ। ਮੇਰੇ ਸੋਹਣੇ ਸੂਬੇ ਪੰਜਾਬ ਅੰਦਰ ਅੱਜ-ਕੱਲ੍ਹ ਘਰਾਂ ਵਿੱਚ ਵੀ ਪੰਜਾਬੀ ਭਾਸਾ ਨਹੀਂ ਬੋਲੀ ਜਾਂਦੀ। ਮਾਵਾਂ ਖੁਦ ਆਪਣੇ ਬੱਚਿਆਂ ਨਾਲ ਹਿੰਦੀ ਜਾਂ ਅੰਗਰੇਜ਼ੀ ’ਚ ਗੱਲ ਕਰਦੀਆਂ ਹਨ। ਦੂਜੀਆਂ ਭਾਸ਼ਾਵਾਂ ਸਿੱਖਣਾ ਤੇ ਉਨ੍ਹਾਂ ਦੀ ਢੁਕਵੇਂ ਥਾਂ ’ਤੇ ਵਰਤੋਂ ਕਰਨਾ ਵੀ ਚੰਗੀ ਗੱਲ ਹੈ, ਪਰ ਇੱਕ ਗੱਲ ਯਾਦ ਰੱਖਣੀ ਜ਼ਰੂਰੀ ਹੈ, ਜੋ ਬੋਲੀ ਮਾਵਾਂ ਨੇ ਦੱਸੀ ਹੈ, ਉਸ ਵਰਗੀ ਰੀਸ ਕਿਧਰੇ ਵੀ ਨਹੀਂ। ਇਸ ਲਈ ਆਪਣੀ ਮਾਂ-ਬੋਲੀ ਦਾ ਹਮੇਸ਼ਾ ਸਤਿਕਾਰ ਕਰੋ ਤੇ ਉਸ ਨੂੰ ਸੰਭਾਲ ਕੇ ਰੱਖੋ। ਸਾਨੂੰ ਵੀ ਆਪਣੀ ਮਾਂ-ਬੋਲੀ ਦੇ ਸੱਚੇ ਸੇਵਕ ਬਣ ਕੇ ਇਸ ਦਾ ਹੋਰ ਵਧੇਰੇ ਪ੍ਰਚਾਰ, ਪ੍ਰਸਾਰ ਤੇ ਸਤਿਕਾਰ ਕਰਨ ਲਈ ਯਤਨਾਂ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ। ਕਿਉਂ ਕਿ ਸਾਡੀ ਬੋਲੀ ਸਾਡਾ ਸਭ ਦਾ ਮਾਣ ਹੈ, ਸਾਡੀ ਮਾਂ-ਬੋਲੀ ਹੀ ਸਾਡੀ ਸਭ ਦੀ ਪਛਾਣ ਹੈ। (Mother Tongue)

ਮਾਂ-ਬੋਲੀ ਦਾ ਸਨਮਾਨ ਜ਼ਰੂਰੀ
ਅਸਟਰੇਲੀਆ, ਕੈਨੇਡਾ ਸਮੇਤ ਯੂਰਪੀ ਮੁਲਕਾਂ ’ਚ ਵਪਸੇ ਪੰਜਾਬੀ ਘਰਾਂ ’ਚ ਬੱਚਿਆਂ ਨੂੰ ਪੰਜਾਬੀ ਬੋਲਣ ਤੇ ਵਿਰਸੇ ਨਾਲ ਜੁੜਨ ’ਤੇ ਜ਼ੋਰ ਦੇ ਰਹੇ ਹਨ ਅਜਿਹੇ ਹਾਲਾਤਾਂ ’ਚ ਦੇਸ਼ ਅੰਦਰ ਮਾਂ-ਬੋਲੀਆਂ ਲਈ ਉੱਦਮ ਕਰਨਾ ਜ਼ਰੂਰੀ ਬਣ ਜਾਂਦਾ ਹੈ ਪੰਜਾਬ ਸਰਕਾਰ 21 ਫਰਵਰੀ ਮਾਂ ਬੋਲੀ ਦਿਵਸ ਤੱਕ ਪੰਜਾਬੀ ਦੇ ਪਸਾਰ ਲਈ ਯਤਨ ਕਰ ਰਹੀ ਹੈ ਦੁਕਾਨਾਂ, ਕਾਰੋਬਾਰੀ ਅਦਾਰਿਆਂ ’ਤੇ ਦਿਸ਼ਾ-ਨਿਰਦੇਸ਼ ਬੋਰਡ ਪੰਜਾਬੀ ’ਚ ਲਾਉਣ ਦੇ ਨਿਰਦੇਸ਼ ਕਰ ਦਿੱਤੇ ਗਏ ਹਨ ਸਾਹਿਤਕਾਰਾਂ, ਭਾਸ਼ਾ ਵਿਗਿਆਨੀਆਂ ਨਾਲ ਵੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਅਸਲ ’ਚ ਮਾਂ-ਬੋਲੀ ਪ੍ਰਤੀ ਪਿਆਰ ਤੇ ਸਤਿਕਾਰ ਜ਼ਰੂਰੀ ਹੈ ਜੇਕਰ ਬੋਲੀ ਹੋਵੇਗੀ ਤਾਂ ਹੀ ਸੱਭਿਆਚਾਰ ਰਹੇਗਾ ਬੋਲੀ ਤੇ ਸੱਭਿਆਚਾਰ ਦਾ ਅਟੁੱਟ ਰਿਸ਼ਤਾ ਹੈ l

ਹਰ ਭੂਖੰਡ ਦੇ ਸੱਭਿਆਚਾਰ ਦਾ ਮੁੱਖ ਨਾਤਾ ਉੱਥੋਂ ਦੀ ਸਥਾਨਕ ਭਾਸ਼ਾ ਖਾਸਕਰ ਬਾਸ਼ਿੰਦਿਆਂ ਦੀ ਮਾਂ-ਬੋਲੀ ਹੁੰਦੀ ਹੈ ਬੋਲੀ ਹੀ ਸੱਭਿਆਚਾਰ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਂਦੀ ਹੈ ਜਿੱਥੋਂ ਤੱਕ ਪੰਜਾਬੀ ਭਾਸ਼ਾ ਦੀ ਸਥਿਤੀ ਦਾ ਸਬੰਧ ਹੈ ਸੂਬੇ ਦਾ ਗਠਨ ਪੰਜਾਬੀ ਭਾਸ਼ਾ ਦੇ ਆਧਾਰ ’ਤੇ ਹੋਣ ਦੇ ਬਾਵਜੂਦ ਪੰਜਾਬੀ ਨੂੰ ਖੁੱਡੇ ਹੀ ਲਾਇਆ ਗਿਆ ਸੀ ਉਦਾਰੀਕਰਨ ਤੇ ਵਿਸ਼ਵੀਕਰਨ ਦੇ ਦੌਰ ਨੇ ਭਾਰਤੀ ਭਾਸ਼ਾਵਾਂ ਨੂੰ ਦਰਕਿਨਾਰ ਕੀਤਾ ਹੈ ਸਰਕਾਰੀ ਦਫ਼ਤਰਾਂ ’ਚ ਪੰਜਾਬੀ ’ਚ ਕੰਮ-ਕਾਜ ਲਈ ਕਾਨੂੰਨ ਬਣਾਏ ਜਾਣ ਦੇ ਬਾਵਜੂਦ ਅਣਦੇਖੀ ਹੁੰਦੀ ਰਹੀ ਹੈ ਅਦਾਲਤਾਂ ਦਾ ਕੰਮਕਾਜ ਵੀ ਪੰਜਾਬੀ ’ਚ ਕਰਨਾ ਜ਼ਰੂਰੀ ਹੈ ਬਿਨਾਂ ਸ਼ੱਕ ਪੰਜਾਬੀ ਭਾਸ਼ਾ ਕੋਲ ਅਮੀਰ ਸਾਹਿਤਿਕ ਭੰਡਾਰ ਤੇ ਸਮਰੱਥਾ ਹੈ ਪਰ ਸਿੱਖਿਆ ਢਾਂਚੇ ’ਚ ਅਜੇ ਵੀ ਪੰਜਾਬੀ ਵਿਸ਼ੇ ਨੂੰ ਬਹੁਤੇ ਸਨਮਾਨ ਦੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ ਜ਼ਰੂਰਤ ਇਸ ਗੱਲ ਦੀ ਹੈ l

ਕਿ ਭਾਸ਼ਾਵਾਂ ਦੀ ਸਿੱਖਿਆ ਦਾ ਚੰਗਾ ਪ੍ਰਬੰਧ ਕਰਨ ਦੇ ਨਾਲ-ਨਾਲ ਉਹ ਸਾਰੀਆਂ ਤਕਨੀਕਾਂ ਵਰਤੀਆਂ ਜਾਣ ਜੋ ਵਿਦੇਸ਼ਾਂ ’ਚ ਵਰਤੀਆਂ ਜਾ ਰਹੀਆਂ ਹਨ ਆਪਣੀ ਭਾਸ਼ਾ ਨਾਲ ਪਿਆਰ ਤੇ ਮਾਣ ਮਹਿਸੂਸ ਕਰਨ ’ਤੇ ਬੋਲੀ ਦੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ ਪੰਜਾਬੀ ਸਾਹਿਤ ਦਾ ਪ੍ਰਚਾਰ-ਪ੍ਰਸਾਰ, ਲਿਖਾਰੀਆਂ ਦਾ ਮਾਣ-ਸਨਮਾਨ ਅਤੇ ਪੁਰਸਕਾਰਾਂ ਵਾਸਤੇ ਲੋੜੀਂਦੀ ਰਾਸ਼ੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਪੰਜਾਬੀ ਦੇ ਵਿਕਾਸ ਲਈ ਪੰਜਾਬੀ ਯੂਨੀਵਰਸਿਟੀ ਲੰਮੇ ਸਮੇਂ ਤੱਕ ਵਿੱਤੀ ਸੰਕਟ ਝੱਲਦੀ ਆਈ ਹੈ, ਜਿਸ ਨੂੰ ਲੋੜੀਂਦੇ ਫੰਡ ਜਾਰੀ ਕੀਤੇ ਜਾਣ ਭਾਵੇਂ 21 ਫਰਵਰੀ ਮਾਂ ਬੋਲੀ ਲਈ ਕੌਮਾਂਤਰੀ ਦਿਵਸ ਤੈਅ ਕੀਤਾ ਗਿਆ ਪਰ ਜ਼ਰੂਰਤ ਇਸ ਗੱਲ ਦੀ ਹੈ ਕਿ ਭਾਸ਼ਾ ਇੱਕ ਸਦੀਵੀ ਵਿਸ਼ਾ ਹੈ ਜਿਸ ’ਤੇ ਸਦਾ ਪਹਿਰਾ ਦੇਣਾ ਚਾਹੀਦਾ ਹੈ ਭਾਸ਼ਾ ਪ੍ਰਤੀ ਜਾਗਰੂਕਤਾ ’ਤੇ ਜ਼ੋਰ ਦੇਣ ਦੇ ਨਾਲ ਹੀ ਭਾਸ਼ਾਵਾਂ ਪ੍ਰਤੀ ਸੰਤੁਲਿਤ ਤੇ ਵਿਗਿਆਨਕ ਦਿ੍ਰਸ਼ਟੀਕੋਣ ਨੂੰ ਬਰਾਬਰ ਰੱਖਣਾ ਪਵੇਗਾ ਮਾਂ-ਬੋਲੀ ਨੂੰ ਕਿਸੇ ਵੀ ਪੱਧਰ ’ਤੇ ਅਣਡਿੱਠ ਨਹੀਂ ਕੀਤਾ ਜਾ ਸਕਦਾ ਪਰ ਹੋਰ ਭਾਸ਼ਾਵਾਂ ਸਿੱਖਣ ਦੀ ਲਲਕ ਤੇ ਦੂਜੀਆਂ ਭਾਸ਼ਾਵਾਂ ਦੇ ਸਨਮਾਨ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ ਗਿਆਨਵੰਤ ਹੋਣ ਦਾ ਮਤਲਬ ਕਿਸੇ ਹੋਰ ਭਾਸ਼ਾ ਦੀ ਨਿਰਾਦਰੀ ਨਹੀਂ ਮਾਂ-ਬੋਲੀ ਦੇ ਭਰਪੂਰ ਗਿਆਨ ਤੇ ਪਿਆਰ ਦੇ ਨਾਲ ਹੋਰਨਾਂ ਭਾਸ਼ਾਵਾਂ ਦਾ ਗਿਆਨ ਸਿੱਖ ਕੇ ਹੀ ਅੱਜ ਦਾ ਮਨੁੱਖ ਵਿਸ਼ਵ ਪੱਧਰੀ ਮੌਕਿਆਂ ਦਾ ਫਾਇਦਾ ਉਠਾ ਸਕਦਾ ਹੈ l

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।

ਮਾਂ-ਬੋਲੀ ਪੰਜਾਬੀ ਵਿਦਿਆਰਥੀਆਂ ਲਈ ਬਣ ਰਹੀ ਟੇਢੀ ਖੀਰ
ਇਕੱਲੇ ਪੰਜਾਬੀ ਵਿਸ਼ੇ ‘ਚੋਂ ਹੀ 21, 965 ਵਿਦਿਆਰਥੀ ਫੇਲ੍ਹ

(ਖੁਸ਼ਵੀਰ ਤੂਰ) ਪਟਿਆਲਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਕਲਾਸ ਦੇ ਨਤੀਜੇ ਮਾਤ ਭਾਸ਼ਾ ਪੰਜਾਬੀ ਪ੍ਰਤੀ ਨਿਰਮੋਹੇ ਸਾਬਤ ਹੋਏ ਹਨ। ਮਾਤ ਭਾਸ਼ਾ ਪੰਜਾਬੀ (Mother Tongue) ਦੇ ਇਕੱਲੇ ਵਿਸ਼ੇ ਵਿੱਚੋਂ ਹੀ 21 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦਾ ਫੇਲ੍ਹ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਵਿੱਦਿਅਕ ਅਦਾਰੇ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਦਾ ਚਾਨਣ ਵੰਡਣ ਤੋਂ ਅਸਫਲ ਸਾਬਤ ਹੋਏ ਹਨ। ਉਂਜ ਇਸ ਵਾਰ ਗਣਿਤ, ਅੰਗਰੇਜ਼ੀ, ਵਿਗਿਆਨ, ਹਿੰਦੀ, ਸਮਾਜਿਕ ਸਿੱਖਿਆ ਆਦਿ ਵਿਸ਼ਿਆਂ ਵਿਚੋਂ ਵੀ ਵਿਦਿਆਰਥੀਆਂ ਦਾ ਵੱਡੀ ਗਿਣਤੀ ਫੇਲ੍ਹ ਹੋਣਾ ਸਕੂਲੀ ਅਧਿਆਪਕਾਂ ਦੀ ਕਾਰਗੁਜ਼ਾਰੀ ‘ਤੇ ਪ੍ਰਸਨ ਚਿੰਨ੍ਹ ਖੜ੍ਹੇ ਕਰ ਰਿਹਾ ਹੈ।

ਆਪਣੀ ਮਾਤ ਭਾਸ਼ਾ ਵਿੱਚੋਂ ਹੀ ਹਜਾਰਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਦਾ ਫੇਲ੍ਹ ਹੋਣਾ ਸਰਕਾਰਾਂ ਦੀਆਂ ਨੀਤੀਆਂ ਅਤੇ ਸਿੱਖਿਆ ਢਾਚੇ ਵੱਲ ਉਂਗਲ ਕਰ ਰਿਹਾ ਹੈ

ਜਾਣਕਾਰੀ ਅਨੁਸਾਰ ਭਾਵੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਪੰਜਾਬੀ ਮਾਤ ਭਾਸ਼ਾ  (Mother Tongue) ਦੀ ਬਿਹਤਰੀ ਲਈ ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਸੂਬੇ ਅੰਦਰ ਬੋਲੀ ਜਾਣ ਵਾਲੀ ਸਾਡੀ ਮਾਂ ਬੋਲੀ ਪੰਜਾਬੀ ਵਿਸ਼ੇ ਵਿਚੋਂ ਪੰਜਾਬ ਦੇ ਭਵਿੱਖ ਦਾ ਅਵੇਸਲਾਪਣ ਡਾਢੀ ਚਿੰਤਾ ਨੂੰ ਦਰਸਾ ਰਿਹਾ ਹੈ। ਇਸ ਵਾਰ ਦਸਵੀਂ ਦੀ ਪ੍ਰੀਖਿਆ ਵਿੱਚ ਪੰਜਾਬੀ ਵਿਸ਼ੇ ਵਿੱਚ 3 ਲੱਖ 30 ਹਜਾਰ 395 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ, ਜਿਸ ਵਿੱਚੋਂ 3 ਲੱਖ 8 ਹਜਾਰ 430 ਵਿਦਿਆਰਥੀ ਪਾਸ ਹੋਏ ਹਨ। ਨਿਰਾਸਾ ਦੀ ਗੱਲ ਇਹ ਹੈ ਕਿ ਇਕੱਲੇ ਪੰਜਾਬੀ ਵਿਸ਼ੇ ਵਿੱਚੋਂ ਹੀ 21 ਹਜਾਰ 965 ਵਿਦਿਆਰਥੀ ਫੇਲ੍ਹ ਹੋਏ ਹਨ।

ਇਸ ਤੋਂ ਬਿਨਾਂ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਵਿਸ਼ਾ ਵੀ ਵਿਦਿਆਰਥੀਆਂ ਦੀ ਸਮਝ ਤੋਂ ਪਰੇ ਰਿਹਾ ਹੈ। ਇਸ ਵਿਸ਼ੇ ਵਿੱਚ ਕੁੱਲ 42 ਵਿਦਿਆਰਥੀ ਹੀ ਬੈਠੇ ਸਨ ਜਿਨ੍ਹਾਂ ਵਿੱਚੋਂ ਸਿਰਫ਼ 5 ਬੱਚੇ ਹੀ ਪਾਸ ਹੋਏ ਹਨ। ਆਪਣੀ ਮਾਤ ਭਾਸ਼ਾ ਵਿੱਚੋਂ ਹੀ ਹਜਾਰਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਦਾ ਫੇਲ੍ਹ ਹੋਣਾ ਸਰਕਾਰਾਂ ਦੀਆਂ ਨੀਤੀਆਂ ਅਤੇ ਸਿੱਖਿਆ ਢਾਚੇ ਵੱਲ ਉਂਗਲ ਕਰ ਰਿਹਾ ਹੈ।

ਦੂਜੇ ਵਿਸ਼ਿਆਂ ਵਿੱਚ ਵੀ ਵਿਦਿਆਰਥੀਆਂ ਦੀ ਸਥਿਤੀ ਮਾੜੀ ਨਜਰ ਆਈ

ਦੂਜੇ ਵਿਸ਼ਿਆਂ ਵਿੱਚ ਵੀ ਵਿਦਿਆਰਥੀਆਂ ਦੀ ਸਥਿਤੀ ਮਾੜੀ ਨਜਰ ਆਈ ਹੈ। ਗਣਿਤ ਵਿਸ਼ੇ ਵਿੱਚੋਂ ਸਭ ਤੋਂ ਵੱਧ 93 ਹਜਾਰ 100 ਸਕੂਲੀ ਬੱਚੇ ਫੇਲ੍ਹ ਹੋਏ ਹਨ। ਇਸ ਵਿਸ਼ੇ ਵਿੱਚ 3 ਲੱਖ 30 ਹਜਾਰ 381 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ 2 ਲੱਖ 37 ਹਜਾਰ 281 ਬੱਚੇ ਪਾਸ ਹੋਏ ਹਨ। ਇਸ ਵਿਸ਼ੇ ਵਿੱਚੋਂ ਪਾਸ ਪ੍ਰਤੀਸਤ 71.82 ਰਹੀ ਹੈ। ਇਸ ਤੋਂ ਇਲਾਵਾ ਅੰਗੇਰਜੀ ਵਿਸ਼ਾ ਵੀ ਬੱਚਿਆਂ ਤੇ ਭਾਰੂ ਪਿਆ ਹੈ। ਇਸ ਵਿੱਚ 3 ਲੱਖ 30 ਹਜਾਰ 428 ਬੱਚਿਆ ਨੇ ਪੇਪਰ ਦਿੱਤਾ ਸੀ, ਜਿਸ ਵਿੱਚੋਂ 2 ਲੱਖ 59 ਹਜਾਰ 992 ਵਿਦਿਆਰਥੀ ਸਫਲ ਹੋਏ ਹਨ। ਅੰਗਰੇਜੀ ਵਿੱਚੋਂ 70 ਹਜਾਰ 436 ਸਕੂਲੀ ਵਿਦਿਆਰਥੀ ਫੇਲ੍ਹ ਹੋਏ ਹਨ। ਵਿਗਿਆਨ ਵਿਸ਼ੇ ਵਿੱਚੋਂ 3 ਲੱਖ 30 ਹਜਾਰ 367 ਬੱਚੇ ਪੇਪਰ ਵਿੱਚ ਬੈਠੇ ਸਨ ਅਤੇ 2 ਲੱਖ 60 ਹਜਾਰ 431 ਬੱਚੇ ਪਾਸ ਹੋਏ ਹਨ। ਇਸ ਵਿੱਚੋਂ 69 ਹਜਾਰ 936 ਵਿਦਿਆਰਥੀ ਫੇਲ੍ਹ ਹੋਏ ਹਨ।

ਇੱਧਰ ਸਮਾਜਿਕ ਸਿੱਖਿਆ ਵਿਸ਼ੇ ਵਿਚ 3 ਲੱਖ 21 ਹਜਾਰ 686 ਬੱਚੇ ਪੇਪਰ ‘ਚ ਬੈਠੇ ਸਨ ਅਤੇ ਪਾਸ 2 ਲੱਖ 74 ਹਜਾਰ 677 ਹੋਏ ਹਨ। ਸਮਾਜਿਕ ਸਿੱਖਿਆ ਵਿਚੋਂ 47 ਹਜਾਰ 9 ਵਿਦਿਆਰਥੀ ਫੇਲ੍ਹ ਹੋਏ ਹਨ।  ਹਿੰਦੀ ਵਿਸ਼ੇ ਵਿੱਚ 3 ਲੱਖ 22 ਹਜਾਰ 89 ਬੱਚੇ ਬੈਠੇ ਸਨ, ਜਿਨ੍ਹਾਂ ਵਿੱਚੋਂ 2 ਲੱਖ 97 ਹਜਾਰ 809 ਵਿਦਿਆਰਥੀ ਪਾਸ ਹੋਏ ਹਨ। ਇਸ ਵਿੱਚੋਂ ਵੀ 24 ਹਜਾਰ 280 ਵਿਦਿਆਰਥੀ ਫੇਲ੍ਹ ਹੋਏ ਹਨ।

ਇਕੱਲੇ ਪੰਜਾਬੀ ਵਿਸ਼ੇ ‘ਚੋਂ ਹੀ 21, 965 ਵਿਦਿਆਰਥੀ ਫੇਲ੍ਹ

ਹੈਰਾਨੀ ਦੀ ਗੱਲ ਹੈ ਕਿ ਪੰਜਾਬੀ ਨਾਲੋਂ ਸੰਸਕ੍ਰਿਤ ਵਿਸ਼ੇ ਦਾ ਰਿਜਲਟ ਵਧੇਰੇ ਚੰਗਾ ਰਿਹਾ ਹੈ। ਇਸ ਵਿਸ਼ੇ ਵਿੱਚ 11 ਹਜਾਰ 284 ਵਿਦਿਆਰਥੀਆਂ ਨੇ ਪੇਪਰ ਦਿੱਤਾ ਸੀ ਜਿਸ ਵਿੱਚੋਂ 11 ਹਜਾਰ 248 ਵਿਦਿਆਰਥੀ ਪਾਸ ਹੋਏ ਹਨ। ਇਸ ਵਿੱਚੋਂ ਸਿਰਫ਼ 36 ਬੱਚੇ ਹੀ ਫੇਲ੍ਹ ਹੋਏ ਹਨ। ਮੁੱਖ ਵਿਸਿਆਂ ਵਿੱਚੋਂ ਵਿਦਿਆਰਥੀਆਂ ਦਾ ਵੱਡੀ ਗਿਣਤੀ ਫੇਲ੍ਹ ਹੋਣਾ ਅਧਿਆਪਕਾਂ ਦੀ ਮਾੜੀ ਕਾਰਗੁਜਾਰੀ ਨੂੰ ਦਰਸਾ ਰਿਹਾ ਹੈ। ਸਰਕਾਰੀ ਸਕੂਲ ਤਾਂ ਮੈਰਿਟ ਲਿਸਟ ‘ਚ ਬੁਰੀ ਤਰ੍ਹਾਂ ਪਸੜੇ ਹਨ।

ਪੰਜਾਬੀ ਪ੍ਰਤੀ ਅਵੇਸਲਾਪਣ ਵਿਦਿਆਰਥੀਆਂ ਦੀ ਕਮਜ਼ੋਰੀ : ਡਾ. ਬਰਾੜ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ:ਰਜਿੰਦਰਪਾਲ ਸਿੰਘ ਬਰਾੜ ਅਡੀਸ਼ਨਲ ਡੀਨ ਕਾਲਜ਼ਿਜ ਨੇ ਪੰਜਾਬੀ ਵਿਸ਼ੇ ਵਿੱਚ ਵਿਦਿਆਰਥੀਆਂ ਦੇ ਫੇਲ੍ਹ ਹੋਣ ਸਬੰਧੀ ਕਾਰਨ ਦੱਸਦਿਆ ਕਿਹਾ ਕਿ ਇੱਕ ਤਾਂ ਬੱਚੇ ਨੂੰ ਫੇਲ੍ਹ ਨਾ ਕਰਨ ਦੀ ਨੀਤੀ ਵੱਡਾ ਕਾਰਨ ਹੈ, ਕਿਉਂਕਿ ਪਹਿਲੀਆਂ ਕਲਾਸਾਂ ਵਿੱਚ ਬੱਚੇ ਦਾ ਕੋਈ ਲਿਖਤੀ ਟੈਸਟ ਨਹੀਂ ਹੁੰਦਾ। ਜਦੋਂ ਪਹਿਲੀ ਵਾਰ ਉਹ ਪੇਪਰ ਜਾਂ ਟੈਸਟ ਦਿੰਦਾ ਹੈ ਤਾਂ ਉਸ ਵਿੱਚੋਂ ਲਾਜ਼ਮੀ ਹੈ ਕਿ ਬੱਚੇ ਫੇਲ੍ਹ ਹੋਣਗੇ। ਦੂਜਾ ਕਾਰਨ ਉਨ੍ਹਾਂ ਦੱਸਿਆ ਕਿ ਬੱਚੇ ਨੂੰ ਪੰਜਾਬੀ ਬੋਲਣੀ ਅਤੇ ਸਮਝਣੀ ਤਾ ਘਰੋਂ ਹੀ ਆ ਜਾਂਦੀ ਹੈ,

ਪਰ ਲਿਖਣੀ ਅਤੇ ਪੜ੍ਹਨੀ ਸਕੂਲ ਵਿੱਚ ਸਿਖਾਈ ਜਾਂਦੀ ਹੈ। ਜਦੋਂ ਬੱਚਾ ਲਿਖਣਾ ਜਾਂ ਪੜ੍ਹਨ ਵਿੱਚ ਕਮਜੋਰ ਰਹਿ ਜਾਂਦਾ ਹੈ ਤਾ ਸਮਝੋਂ ਉਹ ਮਾਰ ਖਾ ਜਾਂਦਾ ਹੈ। ਡਾ. ਬਰਾੜ ਨੇ ਕਿਹਾ ਕਿ ਅਗਲਾ ਕਾਰਨ ਮਾਤਾ ਪਿਤਾ ਦਾ ਪੰਜਾਬੀ ਭਾਸ਼ਾ ਪ੍ਰਤੀ ਗੰਭੀਰ ਨਾ ਹੋਣਾ ਹੈ ਕਿਉਂÎਕਿ ਪਰਿਵਾਰ ਬੱਚੇ ਨੂੰ ਅੰਗਰੇਜੀ, ਗਣਿਤ ਜਾਂ ਹੋਰ ਵਿਸ਼ਿਆ ਨੂੰ ਪੜ੍ਹਨ ਲਈ ਜਿਆਦਾ ਜੋਰ ਦਿੰਦਾ ਹੈ, ਪਰ ਪੰਜਾਬੀ ਨੂੰ ਸੌਖੀ ਮੰਨ ਬੈਠਦਾ ਹੈ। ਉਨ੍ਹਾਂ ਕਿਹਾ ਕਿ ਦੇਖਿਆ ਜਾਂਦਾ ਹੈ ਕਿ ਟਾਇਮ ਟੇਬਲ ਅੰਦਰ ਪੰਜਾਬੀ ਦਾ ਪੀਰੀਅਡ ਹਮੇਸ਼ਾ ਅਖਰੀਲੇ ਘੰਟਿਆਂ ਵਿੱਚ ਹੀ ਰੱਖਿਆ ਜਾਂਦਾ ਹੈ ਜੋ ਕਿ ਪੰਜਾਬੀ ਵਿਸ਼ੇ ਪ੍ਰਤੀ ਅਵੇਸਲਾਪਣ ਦਰਸਾਉਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ