Ben Stokes - Sach Kahoon Punjabi
IND vs ENG: ਟੈਸਟ ਲੜੀ ਖਤਮ ਹੋਣ ਤੋਂ ਬਾਅਦ ਇਹ ਖਿਡਾਰੀ ਨੇ ਬੇਨ ਸਟੋਕਸ ’ਤੇ ਕਹਿ ਦਿੱਤੀ ਵੱਡੀ ਗੱਲ
ਸਪੋਰਟਸ ਡੈਸਕ। IND vs ENG: ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਦਾ ਮੰਨਣਾ ਹੈ ਕਿ ਕਪਤਾਨ ਬੇਨ ਸਟੋਕਸ ਦੀ ਗੈਰਹਾਜ਼ਰੀ ’ਚ, ਇੰਗਲੈਂਡ ਦੀ ਟੀਮ ਨੇ ਭਾਰਤ ਵਿਰੁੱਧ ਪੰਜਵੇਂ ਟੈਸਟ ਮੈਚ ਦੇ ਆਖਰੀ ਦਿਨ ਜਲਦਬਾਜ਼ੀ ਦਿਖਾਈ, ਜਦੋਂ ਕਿ ਉਸਨੂੰ ਜਿੱਤਣ ਲਈ ਸਿਰਫ 35 ਦੌੜਾਂ ਦੀ ਲੋੜ ਸੀ ਤੇ ਉਸਦੇ ਚਾਰ ਵਿਕਟ ਬਾਕੀ ਸਨ। ਭਾਰਤ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਛੇ ਦੌੜਾਂ ਨਾਲ ਜਿੱਤ ਪ੍ਰਾਪਤ ਕਰਕੇ ਪੰਜ ਮੈਚਾਂ ਦੀ ਲੜੀ 2-2 ਨਾਲ ਬਰਾਬਰ ਕਰ ਦਿੱਤੀ।
ਇਹ ਖਬਰ ਵੀ ਪੜ੍ਹੋ : ਪੂਜਨੀਕ ਗੁਰੂ ਜੀ ਸਰਸਾ ਪਧਾਰੇ
… ਤਾਂ ਇੰਗਲੈਂਡ ਇਹ ਟੈਸਟ ਮੈਚ ਜਿੱਤ ਜਾਂਦਾ’ | IND vs ENG
ਵਾਨ ਨੇ ਕਿਹਾ, ‘ਜੇਕਰ ਬੇਨ ਸਟੋਕਸ ਟੀਮ ’ਚ ਹੁੰਦਾ, ਤਾਂ ਇੰਗਲੈਂਡ ਇਹ ਟੈਸਟ ਮੈਚ ਜਿੱਤ ਜਾਂਦਾ। ਉਹ ਇਸ ਟੀਮ ’ਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ। ਉਹ ਟੀਮ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਰੱਖਦਾ ਹੈ। ਇੰਗਲੈਂਡ ਨੇ (ਪੰਜਵੇਂ ਦਿਨ ਸਵੇਰੇ) ਜਲਦਬਾਜ਼ੀ ਦਿਖਾਈ।’ ਵਾਨ ਨੇ ਬੀਬੀਸੀ ਦੇ ਟੈਸਟ ਮੈਚ ਸਪੈਸ਼ਲ ਵਿੱਚ ਕਿਹਾ, ‘ਉਨ੍ਹਾਂ ਨੂੰ ਸਿਰਫ਼ ਇੱਕ ਸਾਂਝੇਦਾਰੀ ਦੀ ਲੋੜ ਸੀ। ਉਹ ਹਮਲਾਵਰ ਤਰੀਕੇ ਨਾਲ ਖੇਡਣ ਦੇ ਤਰੀਕੇ ’ਚ ਜਲਦਬਾਜ਼ੀ ਦਿਖਾਉਂਦੇ ਹਨ। ਪਾਰੀ ਦਾ ਪਤਨ ਐਤਵਾਰ ਦੁਪਹਿਰ ਨੂੰ ਹੈਰੀ ਬਰੂਕ ਦੇ ਆਊਟ ਹੋਣ ਨਾਲ ਸ਼ੁਰੂ ਹੋਇਆ, ਪਰ ਇਹ ਇੰਗਲੈਂਡ ਦਾ ਖੇਡਣ ਦਾ ਤਰੀਕਾ ਹੈ।’
ਸਟੋਕਸ ਮੋਢੇ ਦੀ ਸੱਟ ਕਾਰਨ ਨਹੀਂ ਖੇਡ ਸਕਿਆ | IND vs ENG
ਸਟੋਕਸ ਮੋਢੇ ਦੀ ਸੱਟ ਕਾਰਨ ਪੰਜਵੇਂ ਟੈਸਟ ’ਚ ਨਹੀਂ ਖੇਡ ਸਕਿਆ, ਜਦੋਂ ਕਿ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਤੇ ਬ੍ਰਾਇਡਨ ਕਾਰਸੇ ਨੂੰ ਆਰਾਮ ਦਿੱਤਾ ਗਿਆ ਸੀ। ਵਾਨ ਨੇ ਕਿਹਾ ਕਿ ਭਾਰਤ ਵਿਰੁੱਧ ਦਿਲਚਸਪ ਲੜੀ ਇਸ ਸਾਲ ਨਵੰਬਰ ’ਚ ਅਸਟਰੇਲੀਆ ’ਚ ਹੋਣ ਵਾਲੀ ਐਸ਼ੇਜ਼ ਲੜੀ ਲਈ ਇੰਗਲੈਂਡ ਲਈ ਇੱਕ ਆਦਰਸ਼ ਤਿਆਰੀ ਹੈ। ਉਨ੍ਹਾਂ ਕਿਹਾ, ‘ਇੰਗਲੈਂਡ ਨੇ ਪੰਜ ਵਧੀਆ ਮੈਚ ਖੇਡੇ। ਤੁਹਾਨੂੰ ਯਥਾਰਥਵਾਦੀ ਹੋਣਾ ਪਵੇਗਾ। ਇਸ ਹਫ਼ਤੇ ਉਨ੍ਹਾਂ ਕੋਲ ਸਿਰਫ਼ 10 ਖਿਡਾਰੀ ਸਨ।
ਉਨ੍ਹਾਂ ਨੇ ਆਪਣੇ ਇੱਕ ਗੇਂਦਬਾਜ਼ ਨੂੰ ਜਲਦੀ ਗੁਆ ਦਿੱਤਾ ਤੇ ਬੇਨ ਸਟੋਕਸ ਵੀ ਨਹੀਂ ਖੇਡ ਸਕੇ। ਮੈਨੂੰ ਲੱਗਦਾ ਹੈ ਕਿ ਖਿਡਾਰੀ ਹੁਣ ਅਸਟਰੇਲੀਆ ਦੌਰੇ ਲਈ ਚੰਗੀ ਤਰ੍ਹਾਂ ਤਿਆਰ ਹਨ। ਵਾਨ ਨੇ ਕਿਹਾ, ‘ਅਸਟਰੇਲੀਆਈ ਦੌਰੇ ਲਈ, ਸਾਨੂੰ ਸਿਰਫ਼ ਆਪਣੇ ਗੇਂਦਬਾਜ਼ੀ ਹਮਲੇ ਨੂੰ ਠੀਕ ਕਰਨਾ ਹੋਵੇਗਾ। ਸਪੱਸ਼ਟ ਤੌਰ ’ਤੇ ਬੇਨ ਸਟੋਕਸ ਨੂੰ ਫਿੱਟ ਹੋਣਾ ਪਵੇਗਾ। ਬੇਨ ਸਟੋਕਸ ਨਾਲ, ਇੰਗਲੈਂਡ ਦੀ ਟੀਮ ਕਿਸੇ ਨੂੰ ਵੀ ਹਰਾ ਸਕਦੀ ਹੈ। ਉਨ੍ਹਾਂ ਤੋਂ ਬਿਨਾਂ ਉਹ ਕਿਸੇ ਤੋਂ ਵੀ ਹਾਰ ਸਕਦੇ ਹਨ।’
ਸਪੋਰਟਸ ਡੈਸਕ। IND vs ENG: ਮੈਨਚੈਸਟਰ ਟੈਸਟ ਦਾ ਆਖਰੀ ਦਿਨ ਉਤਸ਼ਾਹ ਨਾਲ ਭਰਿਆ ਰਿਹਾ। ਭਾਰਤ ਨੇ ਇੰਗਲੈਂਡ ਦੀਆਂ ਜਿੱਤ ਦੀਆਂ ਉਮੀਦਾਂ ਨੂੰ ਚਕਨਾਚੂਰ ਕਰ ਦਿੱਤਾ ਤੇ ਸ਼ਾਨਦਾਰ ਬੱਲੇਬਾਜ਼ੀ ਨਾਲ ਮੈਚ ਡਰਾਅ ਕਰਵਾ ਲਿਆ। ਐਤਵਾਰ ਨੂੰ ਸ਼ੁਭਮਨ ਗਿੱਲ, ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਦੇ ਸੈਂਕੜਿਆਂ ਤੋਂ ਬਾਅਦ ਭਾਰਤ ਨੇ ਓਲਡ ਟਰੈਫੋਰਡ ਵਿਖੇ ਖੇਡੇ ਗਏ ਚੌਥੇ ਮੈਚ ਨੂੰ ਡਰਾਅ ’ਚ ਖਤਮ ਕਰਨ ’ਚ ਮਦਦ ਕੀਤੀ। ਹੁਣ ਇਸ ਲੜੀ ਦਾ ਪੰਜਵਾਂ ਤੇ ਆਖਰੀ ਮੈਚ 31 ਜੁਲਾਈ ਤੋਂ ਓਵਲ ਵਿਖੇ ਖੇਡਿਆ ਜਾਵੇਗਾ, ਜਿਸ ’ਚ ਭਾਰਤੀ ਟੀਮ ਜਿੱਤਣ ਦੇ ਟੀਚੇ ਨਾਲ ਜਾਵੇਗੀ। ਇਸ ਸਮੇਂ, ਇੰਗਲੈਂਡ ਮੌਜੂਦਾ ਲੜੀ ’ਚ 1-2 ਨਾਲ ਅੱਗੇ ਹੈ। ਉਸਨੇ ਲੀਡਜ਼ (ਪਹਿਲਾ) ਤੇ ਲਾਰਡਜ਼ (ਤੀਜਾ) ਟੈਸਟ ਜਿੱਤਿਆ ਹੈ ਜਦੋਂ ਕਿ ਭਾਰਤ ਨੇ ਸਿਰਫ ਬਰਮਿੰਘਮ (ਦੂਜਾ) ’ਚ ਜਿੱਤ ਹਾਸਲ ਕੀਤੀ ਹੈ।
ਇਹ ਖਬਰ ਵੀ ਪੜ੍ਹੋ : Old Age Pension Punjab: ਬੁਢਾਪਾ ਪੈਨਸ਼ਨ ਲੈਣ ਵਾਲਿਆਂ ਲਈ ਚੰਗੀ ਖਬਰ
ਕਿਉਂ ਠੁਕਰਾਇਆ ਜਡੇਜ਼ਾ-ਸੁੰਦਰ ਨੇ ਸਟੋਕਸ ਦੀ ਪੇਸ਼ਕਸ਼ ਨੂੰ? | IND vs ENG
ਭਾਰਤ ਤੇ ਇੰਗਲੈਂਡ ਵਿਚਕਾਰ ਚੱਲ ਰਹੀ ਪੰਜ ਮੈਚਾਂ ਦੀ ਟੈਸਟ ਲੜੀ ਦੇ ਚੌਥੇ ਮੈਚ ਦੇ ਪੰਜਵੇਂ ਦਿਨ, ਕਪਤਾਨ ਬੇਨ ਸਟੋਕਸ ਨੇ ਮਹਿਮਾਨਾਂ ਨੂੰ ਜਲਦੀ ਡਰਾਅ ਦੀ ਪੇਸ਼ਕਸ਼ ਕੀਤੀ। ਹਾਲਾਂਕਿ, ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਨੇ ਇਸਨੂੰ ਠੁਕਰਾ ਦਿੱਤਾ ਤੇ ਬੱਲੇਬਾਜ਼ੀ ਜਾਰੀ ਰੱਖੀ। ਦਰਅਸਲ, ਜਦੋਂ ਇੰਗਲੈਂਡ ਦੇ ਸਟਾਰ ਆਲਰਾਊਂਡਰ ਸਟੋਕਸ ਨੇ ਇਹ ਪੇਸ਼ਕਸ਼ ਕੀਤੀ, ਤਾਂ ਦੋਵੇਂ ਭਾਰਤੀ ਬੱਲੇਬਾਜ਼ ਆਪਣੇ-ਆਪਣੇ ਸੈਂਕੜਿਆਂ ਤੋਂ ਕੁਝ ਦੌੜਾਂ ਦੂਰ ਸਨ ਤੇ ਭਾਰਤ ਦਾ ਸਕੋਰ ਚਾਰ ਵਿਕਟਾਂ ’ਤੇ 386 ਦੌੜਾਂ ਸੀ।
ਭਾਰਤ ਨੇ ਇੰਗਲੈਂਡ ’ਤੇ 75 ਦੌੜਾਂ ਦੀ ਲੀਡ ਲੈ ਲਈ ਸੀ। ਅਜਿਹੀ ਸਥਿਤੀ ’ਚ, ਦੋਵਾਂ ਨੇ ਬੱਲੇਬਾਜ਼ੀ ਕਰਨਾ ਉਚਿਤ ਸਮਝਿਆ ਤੇ ਆਪਣੇ ਸੈਂਕੜੇ ਪੂਰੇ ਕੀਤੇ। ਇਸ ਦੌਰਾਨ, ਜਡੇਜਾ ਨੇ 182 ਗੇਂਦਾਂ ’ਚ ਆਪਣੇ ਟੈਸਟ ਕਰੀਅਰ ਦਾ ਪੰਜਵਾਂ ਸੈਂਕੜਾ ਪੂਰਾ ਕੀਤਾ ਜਦੋਂ ਕਿ ਸੁੰਦਰ ਨੇ 206 ਗੇਂਦਾਂ ’ਚ ਆਪਣਾ ਪਹਿਲਾ ਟੈਸਟ ਸੈਂਕੜਾ ਪੂਰਾ ਕੀਤਾ। ਦੋਵੇਂ ਲੜੀਵਾਰ 107 ਤੇ 101 ਦੌੜਾਂ ਬਣਾਉਣ ਤੋਂ ਬਾਅਦ ਨਾਬਾਦ ਪਵੇਲੀਅਨ ਪਰਤੇ। IND vs ENG
ਗਿੱਲ ਨੇ ਜਡੇਜਾ ਤੇ ਸੁੰਦਰ ਦਾ ਕੀਤਾ ਸਮਰਥਨ | IND vs ENG
ਗਿੱਲ ਨੇ ਜਡੇਜਾ ਤੇ ਸੁੰਦਰ ਦੇ ਫੈਸਲੇ ਦਾ ਸਮਰਥਨ ਕੀਤਾ। ਉਸਨੇ ਮੈਚ ਤੋਂ ਬਾਅਦ ਕਿਹਾ, ‘ਬੇਸ਼ੱਕ ਇਹ ਕ੍ਰੀਜ ’ਤੇ ਮੌਜ਼ੂਦ ਬੱਲੇਬਾਜ਼ਾਂ ’ਤੇ ਨਿਰਭਰ ਕਰਦਾ ਸੀ। ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਉਸ ਸਮੇਂ ਦੋਵੇਂ 90 ਦੌੜਾਂ ਦੇ ਨੇੜੇ ਸਨ, ਇਸ ਲਈ ਸਾਨੂੰ ਲੱਗਾ ਕਿ ਉਹ ਸੈਂਕੜੇ ਦੇ ਹੱਕਦਾਰ ਸਨ।’ IND vs ENG
ਸਟੋਕਸ ਨੇ ਦੱਸਿਆ ਕਾਰਨ | IND vs ENG
ਸਟੋਕਸ ਨੇ ਭਾਰਤ ਨੂੰ ਚੌਥਾ ਟੈਸਟ ਜਲਦੀ ਖਤਮ ਕਰਨ ਦਾ ਪ੍ਰਸਤਾਵ ਦੇਣ ਦੇ ਆਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਹ ਆਪਣੇ ਮੁੱਖ ਤੇਜ਼ ਗੇਂਦਬਾਜ਼ਾਂ ਨੂੰ ਜੋਖਮ ’ਚ ਨਹੀਂ ਪਾਉਣਾ ਚਾਹੁੰਦਾ ਸੀ ਕਿਉਂਕਿ ਮੈਚ ਇੱਕ ਨਿਸ਼ਚਿਤ ਡਰਾਅ ਵੱਲ ਵਧ ਰਿਹਾ ਸੀ। ਉਸਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਭਾਰਤ ਲਈ ਬਹੁਤ ਮੁਸ਼ਕਲ ਸਮਾਂ ਸੀ। ਉਹ ਦੋਵੇਂ (ਜਡੇਜਾ ਤੇ ਸੁੰਦਰ) ਬਹੁਤ ਵਧੀਆ ਖੇਡ ਰਹੇ ਸਨ। ਮੈਚ ਇੱਕ ਅਜਿਹੇ ਮੋਡ ’ਤੇ ਪਹੁੰਚ ਗਿਆ ਸੀ ਜਿੱਥੇ ਸਿਰਫ ਇੱਕ ਨਤੀਜਾ ਸੰਭਵ ਸੀ ਤੇ ਮੈਂ ਆਪਣੇ ਕਿਸੇ ਵੀ ਤੇਜ਼ ਗੇਂਦਬਾਜ਼ ਦੇ ਜ਼ਖਮੀ ਹੋਣ ਦਾ ਜੋਖਮ ਨਹੀਂ ਲੈਣਾ ਚਾਹੁੰਦਾ ਸੀ। ਮੈਂ ਆਪਣੇ ਪ੍ਰਸਤਾਵ ਤੋਂ ਅੱਧਾ ਘੰਟਾ ਪਹਿਲਾਂ ਆਪਣੇ ਤੇਜ਼ ਗੇਂਦਬਾਜ਼ਾਂ ਨਾਲ ਗੇਂਦਬਾਜ਼ੀ ਕਰਨਾ ਬੰਦ ਕਰ ਦਿੱਤਾ ਸੀ।’ IND vs ENG
IND vs ENG: ਤੀਜੇ ਦਿਨ ਦੀ ਖੇਡ ਸਮਾਪਤ, ਰੂਟ ਅੱਗੇ ਬੇਵੱਸ ਭਾਰਤੀ ਗੇਂਦਬਾਜ਼, ਅੰਗਰੇਜ਼ ਮਜ਼ਬੂਤ
ਤੀਜੇ ਦਿਨ ਇੰਗਲੈਂਡ ਦਾ ਸਕੋਰ 544-7
ਸਪੋਰਟਸ ਡੈਸਕ। ਭਾਰਤ ਤੇ ਇੰਗਲੈਂਡ ਵਿਚਕਾਰ 5 ਮੈਚਾਂ ਦੀ ਟੈਸਟ ਸੀਰੀਜ਼ ਦਾ ਚੌਥਾ ਮੈਚ ਮੈਨਚੈਸਟਰ ‘ਚ ਖੇਡਿਆ ਜਾ ਰਿਹਾ ਹੈ। ਅੱਜ ਤੀਜੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ ਤੇ ਇੰਗਲੈਂਡ ਮੈਨਚੈਸਟਰ ਟੈਸਟ ਵਿੱਚ ਭਾਰਤ ਵਿਰੁੱਧ ਮਜ਼ਬੂਤ ਸਥਿਤੀ ਵਿੱਚ ਹੈ। ਟੀਮ ਨੇ ਸ਼ੁੱਕਰਵਾਰ ਨੂੰ ਮੈਚ ਦੇ ਤੀਜੇ ਦਿਨ ਭਾਰਤ ਉੱਤੇ 186 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਸਟੰਪ ਤੱਕ, ਅੰਗਰੇਜ਼ੀ ਟੀਮ ਨੇ ਪਹਿਲੀ ਪਾਰੀ ਵਿੱਚ 7 ਵਿਕਟਾਂ ‘ਤੇ 544 ਦੌੜਾਂ ਬਣਾ ਲਈਆਂ ਹਨ।
ਇਹ ਖਬਰ ਵੀ ਪੜ੍ਹੋ : Wheat Distribution: ਪੰਜਾਬ ’ਚ ਹੁਣ ਸਿਰਫ ਇਨ੍ਹਾਂ ਲੋਕਾਂ ਨੂੰ ਹੀ ਮਿਲੇਗੀ ਸਰਕਾਰੀ ਕਣਕ, ਬਦਲ ਗਏ ਨਿਯਮ
ਕਪਤਾਨ ਬੇਨ ਸਟੋਕਸ 77 ਤੇ ਲੀਅਮ ਡਾਸਨ 21 ਦੌੜਾਂ ਬਣਾ ਕੇ ਅਜੇਤੂ ਵਾਪਸ ਪਰਤੇ। ਜੋ ਰੂਟ ਨੇ 150 ਦੌੜਾਂ ਦੀ ਪਾਰੀ ਖੇਡੀ। ਉਸਨੇ ਓਲੀ ਪੋਪ (71 ਦੌੜਾਂ) ਨਾਲ 144 ਦੌੜਾਂ ਅਤੇ ਬੇਨ ਸਟੋਕਸ ਨਾਲ ਅਜੇਤੂ 142 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤੀ ਟੀਮ ਲਈ ਵਾਸ਼ਿੰਗਟਨ ਸੁੰਦਰ ਅਤੇ ਰਵਿੰਦਰ ਜਡੇਜਾ ਨੇ 2-2 ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਤੇ ਅੰਸ਼ੁਲ ਕੰਬੋਜ ਨੂੰ ਇੱਕ-ਇੱਕ ਵਿਕਟ ਮਿਲੀ। ਭਾਰਤੀ ਟੀਮ ਪਹਿਲੀ ਪਾਰੀ ਵਿੱਚ 358 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਜਿਸ ਵਿੱਚ ਰਿਸ਼ਭ ਪੰਤ, ਯਸ਼ਸਵੀ ਜਾਇਸਵਾਲ ਤੇ ਸਾਈ ਸੁਦਰਸ਼ਨ ਨੇ ਅਰਧਸੈਂਕੜੇ ਜੜੇ ਸਨ।
ਦੋਵੇਂ ਟੀਮਾਂ ਦੀ ਪਲੇਇੰਗ-11
ਭਾਰਤ : ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਅੰਸ਼ੁਲ ਕੰਬੋਜ।
ਇੰਗਲੈਂਡ: ਬੇਨ ਸਟੋਕਸ (ਕਪਤਾਨ), ਜੈਕ ਕਰਾਊਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਜੈਮੀ ਸਮਿਥ, ਲਿਆਮ ਡਾਸਨ, ਬ੍ਰਾਈਡਨ ਕਾਰਸ, ਜੋਫਰਾ ਆਰਚਰ ਅਤੇ ਕ੍ਰਿਸ ਵੋਕਸ।
ਆਖਿਰ ਤੱਕ ਜਡੇਜ਼ਾ ਰਹੇ ਨਾਟਆਊਟ
ਰਵਿੰਦਰ ਜਡੇ਼ਜਾ ਦੀ ਮਿਹਨਤ ‘ਤੇ ਫਿਰਿਆ ਪਾਣੀ
ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ ਦਾ ਤੀਜਾ ਟੈਸਟ ਮੈਚ ਲੰਡਨ ਦੇ ਲਾਰਡਜ਼ ਮੈਦਾਨ ‘ਤੇ ਖੇਡਿਆ ਗਿਆ। ਜਿੱਥੇ ਅੰਗਰੇਜ਼ਾਂ ਨੇ ਪੰਜਵੇਂ ਦਿਨ ਭਾਰਤੀ ਟੀਮ ਨੂੰ 22 ਦੌੜਾਂ ਨਾਲ ਹਰਾ ਦਿੱਤਾ। ਇੱਕ ਸਮੇਂ ਲੱਗ ਰਿਹਾ ਸੀ ਕਿ ਭਾਰਤੀ ਟੀਮ ਹੌਲੀ-ਹੌਲੀ ਇਸ ਟੀਚੇ ਤੱਕ ਪਹੁੰਚ ਜਾਵੇਗੀ। ਪਰ ਰਵਿੰਦਰ ਜਡੇ਼ਜਾ ਦੀ ਮਿਹਨਤ ‘ਤੇ ਪਾਣੀ ਫਿਰ ਗਿਆ। ਜਡੇਜ਼ਾ ਆਖਿਰੀ ਤੱਕ 61 ਦੋੜਾਂ ਬਣਾ ਕੇ ਅਜੇਤੂ ਰਹੇ। ਦੱਸ ਦੇਈਏ ਕਿ ਭਾਰਤੀ ਟੀਮ ਨੁੰ ਅੰਗਰੇਜ਼ਾਂ ਨੇ ਇਹ ਮੈਚ ਜਿੱਤਣ ਲਈ ਦੂਜੀ ਪਾਰੀ ‘ਚ 192 ਦੌੜਾਂ ਦਾ ਟੀਚਾ ਦਿੱਤਾ ਸੀ, ਪਰ ਭਾਰਤੀ ਟੀਮ ਇਸ ਨੂੰ ਹਾਸਲ ਨਹੀਂ ਕਰ ਸਕੀ, ਤੇ 170 ਦੌੜਾਂ ‘ਤੇ ਆਲਆਊਟ ਹੋ ਗਈ।
ਇਹ ਖਬਰ ਵੀ ਪੜ੍ਹੋ : Faridkot News: ਇਨਰਵੀਲ੍ਹ ਕਲੱਬ ਫ਼ਰੀਦਕੋਟ ਦੇ ਲੈਕਚਰਾਰ ਰੇਣੂ ਗਰਗ ਬਣੇ ਪ੍ਰਧਾਨ
ਇੰਗਲੈਂਡ ਵੱਲੋਂ ਕਪਤਾਨ ਬੇਨ ਸਟੋਕਸ ਤੇ ਜੋਫਰਾ ਆਰਚਰ ਨੇ 3-3 ਵਿਕਟਾਂ ਲਈਆਂ, ਬ੍ਰਾਈਡਨ ਕਾਰਸ ਨੂੰ 2 ਵਿਕਟਾਂ ਮਿਲੀਆਂ, ਜਦਕਿ ਸ਼ੋਏਬ ਬਸ਼ੀਰ ਤੇ ਕ੍ਰਿਸ ਵੋਕਸ ਨੂੰ 1-1 ਵਿਕਟ ਮਿਲੀ। ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਬੇਨ ਸਟੋਕਰ ਨੇ ਵੀਰਵਾਰ ਨੂੰ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਟੀਮ ਨੇ ਪਹਿਲਾਂ ਖੇਡਦੇ ਹੋਏ 387 ਦੌੜਾਂ ਬਣਾਈਆਂ, ਜਿਸ ਵਿੱਚ ਭਾਰਤੀ ਟੀਮ ਵੱਲੋਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 5 ਵਿਕਟਾਂ ਲਈਆਂ, ਮੁਹੰਮਦ ਸਿਰਾਜ਼ ਤੇ ਨੀਤੀਸ਼ ਕੁਮਾਰ ਰੈੱਡੀ ਨੇ 2-2 ਵਿਕਟਾਂ ਲਈਆਂ ਜਦਕਿ ਪਹਿਲੀ ਪਾਰੀ ‘ਚ ਰਵਿੰਦਰ ਜਡੇਜ਼ਾ ਨੂੰ 1 ਵਿਕਟ ਮਿਲੀ। IND vs ENG
ਜਵਾਬ ‘ਚ ਭਾਰਤੀ ਟੀਮ ਵੀ ਪਹਿਲੀ ਪਾਰੀ ‘ਚ 387 ਦੌੜਾਂ ‘ਤੇ ਹੀ ਆਲਆਊਟ ਹੋ ਗਈ, ਜਿਸ ਵਿੱਚ ਓਪਨਰ ਕੇਐੱਲ ਰਾਹੁਲ ਨੇ ਸੈਂਕੜੇ ਵਾਲੀ ਪਾਰੀ ਖੇਡੀ, ਜਦਕਿ ਰਿਸ਼ਭ ਪੰਤ ਤੇ ਰਵਿੰਦਰ ਜਡੇਜ਼ਾ ਨੇ ਅਰਧਸੈਂਕੜੇ ਜੜੇ। ਇੰਗਲੈਂਡ ਵੱਲੋਂ ਪਹਿਲੀ ਪਾਰੀ ‘ਚ ਕ੍ਰਿਸ ਵੋਕਸ ਨੇ 3, ਕਪਤਾਨ ਬੇਨ ਸਟੋਕਸ ਤੇ ਜੋਫਰਾ ਆਰਚਰ ਨੇ 2-2 ਵਿਕਟਾਂ ਹਾਸਲ ਕੀਤੀਆਂ। ਬ੍ਰਾਇਡਨ ਕਾਰਸ ਤੇ ਸ਼ੋਏਬ ਬਸ਼ੀਰ ਨੇ 1-1 ਵਿਕਟ ਹਾਸਲ ਕੀਤੀ। ਹੁਣ ਇੰਗਲੈਂਡ ਸੀਰੀਜ਼ 2-1 ਨਾਲ ਅੱਗੇ ਹੋ ਗਿਆ ਹੈ। ਸੀਰੀਜ਼ ਦਾ ਚੌਥਾ ਮੁਕਾਬਲਾ 23 ਜੁਲਾਈ ਤੋਂ ਮੈਨਚੈਸਟਰ ‘ਚ ਖੇਡਿਆ ਜਾਵੇਗਾ। IND vs ENG
ਦੋਵੇਂ ਟੀਮਾਂ ਦੀ ਪਲੇਇੰਗ-11 | IND vs ENG
ਭਾਰਤ : ਸ਼ੁਭਮਨ ਗਿੱਲ (ਕਪਤਾਨ), ਲੋਕੇਸ਼ ਰਾਹੁਲ, ਯਸ਼ਸਵੀ ਜਾਇਸਵਾਲ, ਕਰੁਣ ਨਾਇਰ, ਰਿਸ਼ਭ ਪੰਤ (ਉਪ ਕਪਤਾਨ ਤੇ ਵਿਕਟਕੀਪਰ), ਨੀਤੀਸ਼ ਕੁਮਾਰ ਰੈੱਡੀ, ਰਵਿੰਦਰ ਜਡੇਜ਼ਾ, ਵਾਸਿ਼ੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ਼ ਤੇ ਆਕਾਸ਼ ਦੀਪ।
ਇੰਗਲੈਂਡ : ਬੇਨ ਸਟੋਕਸ (ਕਪਤਾਨ), ਜੈਕ ਕਰੌਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਜੈਮੀ ਸਮਿਥ (ਵਿਕਟਕੀਪਰ), ਕ੍ਰਿਸ ਵੋਕਸ, ਬ੍ਰਾਇਡਨ ਕਾਰਸ, ਜੋਫਰਾ ਆਰਚਰ ਤੇ ਸ਼ੋਏਬ ਬਸ਼ੀਰ।
England Team: ਚੈਂਪੀਅਨਜ਼ ਟਰਾਫੀ ਤੇ ਭਾਰਤ ਦੌਰੇ ਲਈ ਇੰਗਲੈਂਡ ਟੀਮ ਦਾ ਐਲਾਨ, ਇਹ ਖਿਡਾਰੀ ਦੀ 1 ਸਾਲ ਬਾਅਦ ਟੀਮ ’ਚ ਵਾਪਸੀ
ਜੋ ਰੂਟ ਦੀ 1 ਸਾਲ ਬਾਅਦ ਟੀਮ ’ਚ ਵਾਪਸੀ | England Team
ਸਪੋਟਰਸ ਡੈਸਕ। England Team: ਇੰਗਲੈਂਡ ਕ੍ਰਿਕੇਟ ਬੋਰਡ (ਈਸੀਬੀ) ਨੇ ਐਤਵਾਰ ਨੂੰ ਚੈਂਪੀਅਨਸ ਟਰਾਫੀ ਤੇ ਭਾਰਤ ਦੌਰੇ ਲਈ ਟੀਮ ਦਾ ਐਲਾਨ ਕੀਤਾ। ਆਲਰਾਊਂਡਰ ਬੇਨ ਸਟੋਕਸ ਦਾ ਨਾਂਅ ਟੀਮ ’ਚ ਨਹੀਂ ਹੈ। ਬੱਲੇਬਾਜ਼ ਜੋ ਰੂਟ ਦੀ ਲਗਭਗ 1 ਸਾਲ ਬਾਅਦ ਵਨਡੇ ਟੀਮ ’ਚ ਵਾਪਸੀ ਹੋਈ ਹੈ। 15 ਮੈਂਬਰੀ ਟੀਮ ਦੀ ਕਪਤਾਨੀ ਜੋਸ ਬਟਲਰ ਕਰਨਗੇ। ਇੰਗਲੈਂਡ ਦੀ ਟੀਮ 22 ਜਨਵਰੀ ਤੋਂ 12 ਫਰਵਰੀ ਤੱਕ ਭਾਰਤ ਦਾ ਦੌਰਾ ਕਰੇਗੀ। ਟੀਮ ਇਸ ਦੌਰੇ ’ਚ ਭਾਰਤ ਖਿਲਾਫ 5 ਟੀ-20 ਤੇ 3 ਇੱਕਰੋਜ਼ਾ ਮੈਚ ਖੇਡੇਗੀ। ਜਦੋਂ ਕਿ ਚੈਂਪੀਅਨਸ ਟਰਾਫੀ ਦੇ ਸ਼ਡਿਊਲ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।
ਇਹ ਖਬਰ ਵੀ ਪੜ੍ਹੋ : Weather Alert: ਮੌਸਮ ਵਿਭਾਗ ਦੀ ਆਈ ਚੇਤਾਵਨੀ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ’ਚ ਤੇਜ਼ ਹਵਾਵਾਂ ਨਾਲ ਬਦਲੇਗਾ ਮੌਸਮ
2023 ਵਿਸ਼ਵ ਕੱਪ ਤੋਂ ਬਾਅਦ ਟੀਮ ਤੋਂ ਬਾਹਰ ਹਨ ਜੋ ਰੂਟ
34 ਸਾਲਾ ਰੂਟ ਇਸ ਸਮੇਂ ਟੈਸਟ ’ਚ ਨੰਬਰ 1 ਬੱਲੇਬਾਜ਼ ਹੈ। ਉਸ ਨੇ 2024 ਟੈਸਟ ’ਚ 6 ਸੈਂਕੜਿਆਂ ਦੀ ਮਦਦ ਨਾਲ 1556 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਸ ਦੀ ਔਸਤ 55.57 ਰਹੀ ਹੈ। ਜੋ ਰੂਟ ਨੇ 2019 ਤੋਂ ਹੁਣ ਤੱਕ ਖੇਡੇ ਗਏ 28 ਮੈਚਾਂ ’ਚ ਲਗਭਗ 29 ਦੀ ਔਸਤ ਨਾਲ 666 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਸੀਨੀਅਰ ਬੱਲੇਬਾਜ਼ ਜੋ ਰੂਟ ਨੂੰ ਭਾਰਤ ’ਚ 2023 ਵਿਸ਼ਵ ਕੱਪ ’ਚ ਖਰਾਬ ਫਾਰਮ ਕਾਰਨ ਇੱਕਰੋਜ਼ਾ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਟੀਮ ਇਸ ਟੂਰਨਾਮੈਂਟ ’ਚ ਗਰੁੱਪ ਪੜਾਅ ’ਚੋਂ ਹੀ ਬਾਹਰ ਹੋ ਗਈ ਸੀ। ਰੂਟ ਨੇ ਇਸ ਵਿਸ਼ਵ ਕੱਪ ’ਚ 30.66 ਦੀ ਔਸਤ ਨਾਲ 276 ਦੌੜਾਂ ਬਣਾਈਆਂ ਸਨ।
ਟੈਸਟ ਕਪਤਾਨ ਬੇਨ ਸਟੋਕਸ ਦਾ ਨਾਂਅ ਨਹੀਂ | England Team
ਇੰਗਲੈਂਡ ਦੇ ਸਟਾਰ ਆਲਰਾਊਂਡਰ ਬੇਨ ਸਟੋਕਸ ਦਾ ਨਾਂਅ ਟੀਮ ’ਚ ਨਹੀਂ ਹੈ। ਸਟੋਕਸ ਇਸ ਮਹੀਨੇ ਦੀ ਸ਼ੁਰੂਆਤ ’ਚ ਨਿਊਜ਼ੀਲੈਂਡ ਖਿਲਾਫ ਤੀਜੇ ਟੈਸਟ ਮੈਚ ਦੌਰਾਨ ਜ਼ਖਮੀ ਹੋ ਗਏ ਸਨ। ਉਸ ਨੂੰ ਹੈਮਸਟ੍ਰਿੰਗ ਦੀ ਸੱਟ ਲੱਗੀ ਹੈ। ਇਸ ਮੈਚ ’ਚ ਇੰਗਲੈਂਡ ਨੂੰ ਕੀਵੀਆਂ ਨੇ 423 ਦੌੜਾਂ ਨਾਲ ਹਰਾਇਆ ਸੀ।
ਬ੍ਰੈਂਡਨ ਮੈਕੁਲਮ ਲਈ ਪਹਿਲਾ ਵੱਡਾ ਟੂਰਨਾਮੈਂਟ | England Team
ਇੰਗਲੈਂਡ ਦੇ ਮੁੱਖ ਕੋਚ ਬ੍ਰੈਂਡਨ ਮੈਕੁਲਮ ਲਈ ਇਹ ਪਹਿਲਾ ਵੱਡਾ ਟੂਰਨਾਮੈਂਟ ਹੋਵੇਗਾ। ਉਹ ਮੁੱਖ ਕੋਚ ਦੇ ਤੌਰ ’ਤੇ ਪਹਿਲੀ ਵਾਰ ਭਾਰਤ ਦੇ ਸਫੇਦ ਗੇਂਦ ਦੌਰੇ ’ਤੇ ਹੋਣਗੇ। ਰੇਹਾਨ ਅਹਿਮਦ ਨੂੰ ਭਾਰਤ ਖਿਲਾਫ ਟੀ-20 ਸੀਰੀਜ਼ ਲਈ ਹੀ ਟੀਮ ’ਚ ਚੁਣਿਆ ਗਿਆ ਹੈ। ਜਦੋਂ ਕਿ ਜੋ ਰੂਟ ਸਿਰਫ ਵਨਡੇ ਟੀਮ ਦਾ ਹਿੱਸਾ ਹੋਣਗੇ। England Team
ਆਰਚਰ, ਵੁੱਡ ਤੇ ਐਟਿੰਕਸਨ ਤਿੰਨ ਤੇਜ਼ ਗੇਂਦਬਾਜ਼
150 ਦੀ ਰਫਤਾਰ ਨਾਲ ਲਗਾਤਾਰ ਗੇਂਦਬਾਜ਼ੀ ਕਰਨ ਵਾਲੇ ਜੋਫਰਾ ਆਰਚਰ ਦੀ ਸੱਟ ਤੋਂ ਬਾਅਦ ਟੀਮ ’ਚ ਵਾਪਸੀ ਹੋਈ ਹੈ। ਜਦਕਿ ਮਾਰਕ ਵੁੱਡ ਸੱਟ ਕਾਰਨ ਨਿਊਜ਼ੀਲੈਂਡ ਨਾਲ ਟੈਸਟ ਸੀਰੀਜ਼ ਦਾ ਹਿੱਸਾ ਨਹੀਂ ਸੀ। ਉਨ੍ਹਾਂ ਦਾ ਨਾਂਅ ਵੀ ਟੀਮ ’ਚ ਸ਼ਾਮਲ ਹੈ। ਗੇਂਦਬਾਜ਼ੀ ਆਲਰਾਊਂਡਰ ਗੁਸ ਐਟਿੰਕਸਨ, ਜਿਸ ਨੇ ਦਸੰਬਰ 2023 ਤੋਂ ਵਨਡੇ ਨਹੀਂ ਖੇਡਿਆ ਹੈ, ਦੀ ਵੀ ਟੀਮ ’ਚ ਵਾਪਸੀ ਹੋਈ ਹੈ। ਉਥੇ ਹੀ ਤੇਜ਼ ਗੇਂਦਬਾਜ਼ ਬ੍ਰੇਡਨ ਕਾਰਸੇ ਤੇ ਸ਼ਾਕਿਬ ਮਹਿਮੂਦ ਨੂੰ ਉਨ੍ਹਾਂ ਦੀ ਸ਼ਾਨਦਾਰ ਫਾਰਮ ਦੇ ਕਾਰਨ ਟੀਮ ’ਚ ਮੌਕਾ ਦਿੱਤਾ ਗਿਆ ਹੈ।
ਆਲਰਾਊਂਡਰ ਸੈਮ ਕਰਨ ਟੀਮ ਤੋਂ ਬਾਹਰ | England Team
2022 ’ਚ ਟੀ-20 ਵਿਸ਼ਵ ਕੱਪ ਜਿੱਤਣ ਵਾਲੇ ਆਲਰਾਊਂਡਰ ਸੈਮ ਕੁਰਾਨ ਲਈ ਟੀਮ ’ਚ ਕੋਈ ਜਗ੍ਹਾ ਨਹੀਂ ਹੈ। ਲੰਬੇ ਕੱਦ ਦੇ ਖਿਡਾਰੀ ਰੀਸ ਟੌਪਲੀ ਨੂੰ ਵੀ ਲਗਾਤਾਰ ਸੱਟਾਂ ਲੱਗਣ ਕਾਰਨ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਉਥੇ ਹੀ ਤੇਜ਼ ਗੇਂਦਬਾਜ਼ ਮੈਥਿਊ ਪੋਟਸ ਨੂੰ ਵੀ ਟੀਮ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਲੈੱਗ ਸਪਿਨਰ ਆਦਿਲ ਰਾਸ਼ਿਦ ਨੂੰ ਇੰਗਲੈਂਡ ਦੇ ਪ੍ਰਮੁੱਖ ਸਪਿਨਰ ਵਜੋਂ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਉਸ ਦਾ ਸਮਰਥਨ ਕਰਨ ਲਈ, ਟੀਮ ’ਚ ਪਾਰਟ-ਟਾਈਮ ਸਪਿਨਰ ਰੂਟ, ਲਿਆਮ ਲਿਵਿੰਗਸਟਨ ਤੇ ਜੈਕਬ ਬੈਥਲ ਹਨ।
ਚੈਂਪੀਅਨਜ਼ ਟਰਾਫੀ ਤੇ ਭਾਰਤ ਖਿਲਾਫ਼ ਇੱਕਰੋਜ਼ਾ ਲੜੀ ਲਈ ਇੰਗਲੈਂਡ ਦੀ ਟੀਮ
ਜੋਸ ਬਟਲਰ (ਕਪਤਾਨ), ਜੋਫਰਾ ਆਰਚਰ, ਗੁਸ ਐਟਕਿੰਸਨ, ਜੈਕਬ ਬੈਥਲ, ਹੈਰੀ ਬਰੂਕ, ਬ੍ਰਾਈਡਨ ਕਾਰਸੇ, ਬੇਨ ਡਕੇਟ, ਜੈਮੀ ਓਵਰਟਨ, ਜੈਮੀ ਸਮਿਥ, ਲਿਆਮ ਲਿਵਿੰਗਸਟੋਨ, ​​ਆਦਿਲ ਰਾਸ਼ਿਦ, ਜੋ ਰੂਟ, ਸਾਕਿਬ ਮਹਿਮੂਦ, ਫਿਲ ਸਾਲਟ, ਮਾਰਕ ਵੁੱਡ।
ਭਾਰਤ ਖਿਲਾਫ ਟੀ-20 ਸੀਰੀਜ਼ ਲਈ ਇੰਗਲੈਂਡ ਦੀ ਟੀਮ
ਜੋਸ ਬਟਲਰ (ਕਪਤਾਨ), ਰੇਹਾਨ ਅਹਿਮਦ, ਜੋਫਰਾ ਆਰਚਰ, ਗੁਸ ਐਟਕਿੰਸਨ, ਜੈਕਬ ਬੈਥਲ, ਹੈਰੀ ਬਰੂਕ, ਬ੍ਰੇਡਨ ਕਾਰਸੇ, ਬੇਨ ਡਕੇਟ, ਜੈਮੀ ਓਵਰਟਨ, ਜੈਮੀ ਸਮਿਥ, ਲਿਆਮ ਲਿਵਿੰਗਸਟੋਨ, ​​ਆਦਿਲ ਰਾਸ਼ਿਦ, ਸਾਕਿਬ , ਫਿਲ ਸਾਲਟ, ਮਾਰਕ ਵੁੱਡ।
Rohit Sharma : ‘ਇਹ ਅੱਜ-ਕੱਲ੍ਹ ਦੇ ਬੱਚੇ’ : Rohit ਨੇ ਵੱਖਰੇ ਅੰਦਾਜ਼ ’ਚ ਲਾਈ ਯਸ਼ਸਵੀ, ਸਰਫਰਾਜ਼ ਤੇ ਧਰੁਵ ਜੁਰੇਲ ਦੀ ਇੰਸਟਾਗ੍ਰਾਮ ’ਤੇ ਸਟੋਰੀ
ਕਪਤਾਨ ਰੋਹਿਤ ਨੇ ਨੌਜਵਾਨ ਸਿਤਾਰਿਆਂ ਦੀਆਂ ਫੋਟੋਆਂ ਕੀਤੀਆਂ ਸ਼ੇਅਰ | Rohit Sharma
ਤੀਜੇ ਮੁਕਾਬਲੇ ’ਚ ਤਿੰਨਾਂ ਨੇ ਕੀਤਾ ਸੀ ਸ਼ਾਨਦਾਰ ਪ੍ਰਦਰਸ਼ਨ | Rohit Sharma
ਸਪੋਰਟਸ ਡੈਸਕ। ਭਾਰਤੀ ਟੀਮ ਨੇ ਰਾਜਕੋਟ ’ਚ ਖੇਡਿਆ ਗਿਆ ਤੀਜਾ ਮੁਕਾਬਲਾ ਸ਼ਾਨਦਾਰ ਤਰੀਕੇ ਨਾਲ ਆਪਣੇ ਨਾਂਅ ਕੀਤਾ ਹੈ। ਇਸ ਮੁਕਾਬਲੇ ’ਚ ਭਾਰਤੀ ਟੀਮ ਨੇ ਇੰਗਲੈਂਡ ਨੂੰ 434 ਦੌੜਾਂ ਨਾਲ ਹਰਾ ਦਿੱਤਾ ਤੇ ਸੀਰੀਜ਼ ’ਚ 2-1 ਦੀ ਬੜ੍ਹਤ ਬਣਾ ਲਈ ਹੈ। ਇਸ ਮੁਕਾਬਲੇ ’ਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੇ ਪਰਿਵਾਰਕ ਕਾਰਨਾਂ ਕਰਕੇ ਬਾਹਰ ਰਹਿਣ ਕਰਕੇ 2 ਨਵੇਂ ਖਿਡਾਰੀਆਂ ਨੂੰ ਟੈਸਟ ’ਚ ਡੈਬਿਊ ਕਰਵਾਇਆ। ਇਸ ਮੈਚ ’ਚ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ਤੇ ਸਰਫਰਾਜ਼ ਖਾਨ ਨੇ ਡੈਬਿਊ ਕੀਤਾ ਤੇ ਦੋਵਾਂ ਨੇ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ, ਯਸ਼ਸਵੀ ਜਾਇਸਵਾਲ ਨੇ ਵੀ ਸ਼ਾਨਦਾਰ ਪ੍ਰਰਦਸ਼ਨ ਕੀਤਾ। (Rohit Sharma)
School Holidays : ਦੋ ਦਿਨਾਂ ਤੱਕ ਬੰਦ ਰਹਿਣਗੇ ਵਿੱਦਿਅਕ ਅਦਾਰੇ, ਸਰਕਾਰ ਵੱਲੋਂ ਆਦੇਸ਼ ਜਾਰੀ
ਜਾਇਸਵਾਲ ਨੇ ਦੂਜੀ ਪਾਰੀ ’ਚ ਨਾਬਾਦ 214 ਦੌੜਾਂ ਦੀ ਪਾਰੀ ਖੇਡੀ ਸੀ, ਸਰਫਰਾਜ਼ ਨੇ ਦੋਵਾਂ ਪਾਰੀਆਂ ’ਚ ਅਰਧਸੈਂਕੜੇ ਜੜੇ ਸਨ। ਧਰੁਵ ਜੁਰੇਲ ਨੇ ਪਹਿਲੀ ਪਾਰੀ ’ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ, ਤੇ ਸ਼ਾਨਦਾਰ ਵਿਕਟਕੀਪਿੰਗ ਵੀ ਕੀਤੀ, ਜਿਸ ਵਿੱਚ ਇੰਗਲੈਂਡ ਦੇ ਓਪਨਰ ਬੇਨ ਡਕੇਟ ਨੂੰ ਸ਼ਾਨਦਾਰ ਤਰੀਕੇ ਨਾਲ ਰਨ ਆਊਟ ਕਰਨਾ ਸ਼ਾਮਲ ਰਿਹਾ। ਇਸ ਮੁਕਾਬਲੇ ਨੂੰ ਜਿੱਤਣ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਇੱਕ ਵੱਖਰੇ ਅੰਦਾਜ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਟੋਰੀ ਪੋਸ਼ਟ ਕੀਤੀ। ਉਨ੍ਹਾਂ ਲਿਖਿਆ ‘ਇਹ ਅੱਜ-ਕੱਲ੍ਹ ਦੇ ਬੱਚੇ’। ਇਸ ਸਟੋਰੀ ਹੇਠਾਂ ਲਿਖੀ ਹੋਈ ਕੈਪਸ਼ਨ ਸੀ। (Rohit Sharma)
ਯਸ਼ਸਵੀ ਨੇ ਨਾਬਾਦ 214 ਦੌੜਾਂ ਦੀ ਪਾਰੀ ਖੇਡੀ, 12 ਛੱਕੇ ਰਹੇ ਸ਼ਾਮਲ | Rohit Sharma
ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਦੂਜੀ ਪਾਰੀ ’ਚ ਸ਼ਾਨਦਾਰ ਬੱਲੇਬਾਜ਼ੀ ਕੀਤੀ, ਉਨ੍ਹਾਂ ਨੇ ਦੂਹਰੇ ਸੈਂਕੜੇ ’ਚ 12 ਛੱਕੇ ਜੜੇ। ਜਿਹੜੇ ਕੋਈ ਵੀ ਭਾਰਤੀ ਬੱਲੇਬਾਜ਼ ਵੱਲੋਂ ਇੱਕ ਪਾਰੀ ’ਚ ਸਭ ਤੋਂ ਜ਼ਿਆਦਾ ਹਨ। ਜਾਇਸਵਾਲ ਦਾ ਇਸ ਸੀਰੀਜ਼ ’ਚ ਇਹ ਦੂਜਾ ਦੂਹਰਾ ਸੈਂਕੜਾ ਸੀ। ਇਸ ਤੋਂ ਪਹਿਲਾਂ ਜਾਇਸਵਾਲ ਨੇ ਦੂਜੇ ਟੈਸਟ ਜੋ ਵਿਸ਼ਾਖਾਪਟਨਮ ’ਚ ਖੇਡਿਆ ਗਿਆ ਸੀ, ਉਸ ’ਚ ਦੂਹਰਾ ਸੈਂਕੜਾ ਜੜਿਆ ਸੀ। ਉਹ ਉਨ੍ਹਾਂ ਪਹਿਲੀ ਪਾਰੀ ’ਚ ਇਹ ਕਾਰਨਾਮਾ ਕੀਤਾ ਸੀ। ਜਾਇਸਵਾਲ ਨੇ ਸਿਰਫ ਹੁਣ ਤੱਕ 7 ਟੈਸਟ ਮੈਚ ਹੀ ਖੇਡੇ ਹਨ, ਤੇ ਪਿਛਲੇ ਸਾਲ ਹੀ ਟੈਸਟ ਮੈਚ ’ਚ ਡੈਬਿਊ ਕੀਤਾ ਸੀ। (Rohit Sharma)
ਸਰਫਰਾਜ ਨੇ ਡੈਬਿਊ ਮੈਚ ਦੀਆਂ ਦੋਵਾਂ ਪਾਰੀਆਂ ’ਚ ਜੜੇ ਅਰਧਸੈਂਕੜੇ | Rohit Sharma
26 ਸਾਲ ਦੇ ਸੱਜੇ ਹੱਥ ਦੇ ਬੱਲੇਬਾਜ ਸਰਫਰਾਜ ਖਾਨ ਦਾ ਇਹ ਪਹਿਲਾ ਅੰਤਰਰਾਸ਼ਟਰੀ ਮੈਚ ਸੀ। ਸਰਫਰਾਜ ਨੇ ਡੈਬਿਊ ਮੈਚ ਦੀਆਂ ਦੋਵੇਂ ਪਾਰੀਆਂ ’ਚ ਅਰਧ ਸੈਂਕੜੇ ਜੜੇ। ਪਹਿਲੀ ਪਾਰੀ ’ਚ ਉਨ੍ਹਾਂ ਨੇ 66 ਗੇਂਦਾਂ ’ਤੇ 62 ਦੌੜਾਂ ਦੀ ਪਾਰੀ ਖੇਡੀ। ਰਵਿੰਦਰ ਜਡੇਜਾ ਨਾਲ ਉਲਝਣ ਕਾਰਨ ਸਰਫਰਾਜ ਖਾਨ ਰਨ ਆਊਟ ਹੋਏ। 82ਵੇਂ ਓਵਰ ਦੀ ਪੰਜਵੀਂ ਗੇਂਦ ’ਤੇ ਮਿਡ-ਆਨ ਵੱਲ ਸ਼ਾਟ ਖੇਡਣ ਤੋਂ ਬਾਅਦ ਜਡੇਜਾ ਰਨ ਲੈਣ ਲਈ ਅੱਗੇ ਆਏ ਤਾਂ ਸਰਫਰਾਜ ਵੀ ਦੂਜੇ ਸਿਰੇ ਤੋਂ ਭੱਜ ਗਏ। ਜਡੇਜਾ ਨੇ ਸਰਫਰਾਜ ਨੂੰ ਦੌੜਾਂ ਲੈਣ ਤੋਂ ਮਨ੍ਹਾ ਕੀਤਾ ਪਰ ਜਿਵੇਂ ਹੀ ਸਰਫਰਾਜ ਕ੍ਰੀਜ ਵੱਲ ਵਾਪਸ ਆ ਰਹੇ ਸਨ ਤਾਂ ਮਾਰਕ ਵੁੱਡ ਨੇ ਉਸ ਨੂੰ ਸਿੱਧੇ ਥਰੋਅ ਨਾਲ ਰਨ ਆਊਟ ਕਰ ਦਿੱਤਾ। ਸਰਫਰਾਜ ਦੂਜੀ ਪਾਰੀ ’ਚ 68 ਦੌੜਾਂ ਬਣਾ ਕੇ ਨਾਬਾਦ ਪਰਤੇ। (Rohit Sharma)
ਡੈਬਿਊ ’ਚ ਦੋਵਾਂ ਪਾਰੀਆਂ ’ਚ ਅਰਧਸੈਂਕੜਾ ਜੜਨ ਵਾਲੇ ਚੌਥੇ ਭਾਰਤੀ ਬੱਲੇਬਾਜ਼ ਬਣੇ ਸਰਫਰਾਜ਼
ਸਰਫਰਾਜ ਖਾਨ ਡੈਬਿਊ ਮੈਚ ਦੀਆਂ ਦੋਵੇਂ ਪਾਰੀਆਂ ’ਚ ਅਰਧ ਸੈਂਕੜੇ ਲਗਾਉਣ ਵਾਲੇ ਚੌਥੇ ਭਾਰਤੀ ਬੱਲੇਬਾਜ ਬਣ ਗਏ ਹਨ। ਸਰਫਰਾਜ ਤੋਂ ਪਹਿਲਾਂ ਦਿਲਵਰ ਹੁਸੈਨ ਨੇ 1934 ’ਚ ਇੰਗਲੈਂਡ ਖਿਲਾਫ਼, ਸੁਨੀਲ ਗਾਵਸਕਰ ਨੇ 1971 ’ਚ ਵੈਸਟਇੰਡੀਜ ਖਿਲਾਫ਼ ਅਤੇ ਸ਼੍ਰੇਅਸ ਅਈਅਰ ਨੇ 2021 ’ਚ ਨਿਊਜੀਲੈਂਡ ਖਿਲਾਫ਼ ਡੈਬਿਊ ਕਰਦਿਆਂ ਦੋ ਵਾਰ 50 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾਇਆ ਹੈ।
ਜੁਰੇਲ ਨੇ ਵੀ ਖੇਡੀ 46 ਦੌੜਾਂ ਦੀ ਪਾਰੀ | Rohit Sharma
23 ਸਾਲਾ ਵਿਕਟਕੀਪਰ ਬੱਲੇਬਾਜ ਧਰੁਵ ਜੁਰੇਲ ਨੇ ਰਾਜਕੋਟ ’ਚ ਆਪਣਾ ਟੈਸਟ ਡੈਬਿਊ ਕੀਤਾ। ਜੁਰੇਲ ਟੈਸਟ ’ਚ ਡੈਬਿਊ ਕਰਨ ਵਾਲੇ 312ਵੇਂ ਖਿਡਾਰੀ ਸਨ। ਜੁਰੇਲ ਨੇ ਵੀ ਇਸ ਮੈਚ ’ਚ 46 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਵਿਕਟਕੀਪਿੰਗ ’ਚ ਅਹਿਮ ਯੋਗਦਾਨ ਪਾਇਆ। ਟਾਮ ਹਾਰਟਲੇ ਪਹਿਲੀ ਪਾਰੀ ’ਚ ਰਵਿੰਦਰ ਜਡੇਜਾ ਦੀ ਗੇਂਦ ਉੱਤੇ ਸਟੰਪ ਆਊਟ ਹੋ ਗਏ। ਦੂਜੀ ਪਾਰੀ ’ਚ ਵੀ ਬੇਨ ਫਾਕਸ ਜਡੇਜਾ ਦੀ ਗੇਂਦ ’ਤੇ ਸਟੰਪ ਆਊਟ ਹੋ ਗਏ। ਮੁਹੰਮਦ ਸਿਰਾਜ ਦੀ ਗੇਂਦ ’ਤੇ ਬੇਨ ਡਕੇਟ ਰਨ ਆਊਟ ਹੋਏ। (Rohit Sharma)
Ben Stokes : ਭਾਰਤ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਬੋਲੇ ਇੰਗਲਿਸ਼ ਕਪਤਾਨ ਸਟੋਕਸ, ਪੜ੍ਹੋ ਕੀ ਕਿਹਾ
ਬੋਲੇ, ਅੰਪਾਇਰ ਕਾਲ ਨੂੰ ਹਟਾ ਦੇਣਾ ਚਾਹੀਦਾ ਹੈ | Ben Stokes
ਤੀਜਾ ਟੈਸਟ ਮੈਚ ਰਾਂਚੀ ’ਚ 23 ਫਰਵਰੀ ਤੋਂ | Ben Stokes
ਸਪੋਰਟਸ ਡੈਸਕ। ਭਾਰਤੀ ਟੀਮ ਖਿਲਾਫ ਤੀਜੇ ਟੈਸਟ ਮੈਚ ’ਚ ਮਿਲੀ ਕਰਾਰੀ ਹਾਰ ਤੋਂ ਬਾਅਦ ਇੰਗਲਿਸ਼ ਕਪਤਾਨ ਬੇਨ ਸਟੋਕਸ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਫੈਸਲਾ ਸਮੀਖਿਆ ਪ੍ਰਣਾਲੀ (ਡੀਆਰਐੱਸ) ਤੋਂ ਅੰਪਾਇਰ ਕਾਲ ਹਟਾਉਣ ਦੀ ਮੰਗ ਕੀਤੀ ਗਈ ਹੈ। ਸਟੋਕਸ ਤੀਜੇ ਟੈਸਟ ਮੈਚ ਦੀ ਦੂਜੀ ਪਾਰੀ ’ਚ ਜੈਕ ਕ੍ਰਾਲੀ ਨੂੰ ਲੱਤ ਅੜੀਕਾ ਆਊਟ ਕਰਾਰ ਦਿੱਤੇ ਜਾਣ ਦੇ ਫੈਸਲੇ ਤੋਂ ਬਹੁਤ ਨਿਰਾਸ਼ ਸਨ। ਇਹ ਹੀ ਵਜ੍ਹਾ ਨਾਲ ਉਨ੍ਹਾਂ ਨੇ ਡੀਆਰਐੱਸ ਨਿਯਮ ’ਚ ਬਦਲਾਅ ਲਿਆਉਣ ਦੀ ਮੰਗ ਕੀਤੀ ਹੈ। ਰਾਜਕੋਟ ’ਚ ਖੇਡੇ ਗਏ ਤੀਜੇ ਮੁਕਾਬਲੇ ’ਚ ਭਾਰਤੀ ਟੀਮ ਨੇ ਇੰਗਲੈਂਡ ਨੂੰ ਰਿਕਾਰਡ 434 ਦੌੜਾਂ ਨਾਲ ਹਰਾ ਦਿੱਤਾ ਤੇ 5 ਮੈਚਾਂ ਦੀ ਸੀਰੀਜ਼ ’ਚ 2-1 ਦੀ ਬੜ੍ਹਤ ਬਣਾ ਲਈ ਹੈ। ਲੜੀ ਦਾ ਚੌਥਾ ਮੁਕਾਬਲਾ ਰਾਂਚੀ ’ਚ 23 ਫਰਵਰੀ ਤੋਂ ਸ਼ੁਰੂ ਹੋਵੇਗਾ। (Ben Stokes)
Weather Update | ਮੌਸਮ ਵਿਭਾਗ ਨੇ ਜਾਰੀ ਕੀਤਾ ਮੀਂਹ ਤੇ ਗੜੇਮਾਰੀ ਦਾ ਅਲਰਟ, ਜਾਣੋ ਕਿੱਥੇ-ਕਿੱਥੇ ਬਦਲੇਗਾ ਮੌਸਮ……
ਮੈਨੂੰ ਲਗਦਾ ਹੈ ਕਿ ਅੰਪਾਇਰ ਕਾਲ ਨੂੰ ਹਟਾ ਦੇਣਾ ਚਾਹੀਦਾ ਹੈ : ਸਟੋਕਸ | Ben Stokes
ਮੈਚ ਤੋਂ ਬਾਅਦ ਸਟੋਕਸ ਤੇ ਇੰਗਲੈਂਡ ਦੇ ਕੋਚ ਬ੍ਰੈਂਡਨ ਮੈਕੁਲਮ ਨੂੰ ਮੈਚ ਰੈਫਰੀ ਜੇਫ ਕ੍ਰੋ ਨਾਲ ਗੱਲਬਾਤ ਕਰਦੇ ਹੋਏ ਵੇਖਿਆ ਗਿਆ ਸੀ। ਸਟੋਕਸ ਨੇ ਕਿਹਾ, ‘ਰੀਪਲੇ ’ਚ ਗੇਂਦ ਸਾਫ ਤੌਰ ’ਤੇ ਸਟੰਪ ਤੋਂ ਬਾਹਰ ਜਾ ਰਹੀ ਸੀ। ਅਜਿਹੇ ’ਚ ਜਦੋਂ ਅੰਪਾਇਰ ਕਾਲ ਦਾ ਫੈਸਲਾ ਆਇਆ ਤਾਂ ਅਸੀਂ ਥੋੜੇ ਹੈਰਾਨ ਸਾਂ। ਇਸ ਲਈ ਅਸੀਂ ਹਾਕ-ਆਈ ਦੇ ਲੋਕਾਂ ਤੋਂ ਸਪਸ਼ਟਾ ਚਾਹੁੰਦੇ ਸੀ। ਇਸ ’ਤੇ ਰੈਫਰੀ ਨੇ ਕਿਹਾ ਕਿ ਨੰਬਰਾਂ ਮੁਤਾਬਿਕ ਗੇਂਦ ਸਟੰਪ ਨਾਲ ਲੱਗ ਰਹੀ ਸੀ, ਪਰ ਪ੍ਰੋਜੈਕਸ਼ਨ ਗਲਤ ਸੀ। ਮੈਂ ਇਸ ਦਾ ਮਤਲਬ ਨਹੀਂ ਜਾਣਦਾ। ਅਜਿਹਾ ਨਹੀਂ ਕਿ ਇਸ ਲਈ ਕਿਸੇ ਨੂੰ ਦੋਸ਼ ਦੇ ਰਿਹਾ ਹਾਂ। ਮੈਨੂੰ ਨਹੀਂ ਪਤਾ ਕਿ ਇਹ ਸਭ ਕੀ ਚੱਲ ਰਿਹਾ ਹੈ?’ ਸਟੋਕਸ ਨੇ ਅੱਗੇ ਕਿਹਾ, ‘ਮੈਨੂੰ ਲਗਦਾ ਹੈ ਕਿ ਅੰਪਾਇਰ ਕਾਲ ਫੈਸਲੇ ਨੂੰ ਹਟਾ ਦੇਣਾ ਚਾਹੀਦਾ ਹੈ। ਜੇਕਰ ਗੇਂਦ ਸਟੰਪ ਨਾਲ ਲੱਗ ਰਹੀ ਹੈ, ਤਾਂ ਹੀ ਆਉਟ ਦੇਣਾ ਚਾਹੀਦਾ ਹੈ।’ (Ben Stokes)
ਕ੍ਰਾਲੇ 11 ਦੌੜਾਂ ਬਣਾ ਕੇ ਆਊਟ ਹੋਏ | Ben Stokes
ਰਾਜਕੋਟ ਟੈਸਟ ’ਚ ਇੰਗਲੈਂਡ ਦੇ ਓਪਨਰ ਜੈਕ ਕ੍ਰਾਲੇ ਲੱਤ ਅੜੀਕਾ ਆਊਟ ਹੋ ਗਏ ਸਨ। ਉਨ੍ਹਾਂ ਨੂੰ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 9ਵੇਂ ਓਵਰ ਦੀ ਦੂਜੀ ਗੇਂਦ ’ਤੇ ਪਵੇਲੀਅਨ ਭੇਜਿਆ। ਕ੍ਰਾਲੇ 26 ਗੇਂਦਾਂ ’ਤੇ 11 ਦੌੜਾਂ ਹੀ ਬਣਾ ਸਕੇ। ਜਦੋਂ ਕ੍ਰਾਲੇ 11 ਦੌੜਾਂ ਬਣਾ ਕੇ ਖੇਡ ਰਹੇ ਸਨ ਤਾਂ, ਉਹਦੋਂ ਬੁਮਰਾਹ ਦੀ ਗੇਂਦ ’ਤੇ ਲੱਤ ਅੜੀਕਾ ਦੀ ਜੋਰਦਾਰ ਅਪੀਲ ਹੋਈ। ਫੀਲਡ ਅੰਪਾਇਰ ਕੁਮਾਰ ਧਰਮਸੇਨਾ ਨੇ ਕ੍ਰਾਲੀ ਨੂੰ ਆਊਟ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਇੰਗਲਿਸ਼ ਓਪਨਰ ਨੇ ਡੀਆਰਐੱਸ ਲੈ ਲਿਆ, ਗੇਂਦ-ਟ੍ਰੈਕਿੰਗ ਦੌਰਾਨ ਵੇਖਣ ’ਚ ਆਇਆ ਕਿ ਗੇਂਦ ਲੈੱਗ ਸਟੰਪ ਨੂੰ ਛੂ ਕੇ ਜਾ ਰਹੀ ਸੀ। ਇਸ ਤੋਂ ਬਾਅਦ ਅੰਪਾਇਰ ਕਾਲ ਕਾਰਨ ਉਨ੍ਹਾਂ ਨੂੰ ਪਵੇਲੀਅਨ ਵਾਪਸ ਪਰਤਣਾ ਪਿਆ, ਜਿਸ ਨਾਲ ਉਹ ਕਾਫੀ ਨਾਰਾਜ਼ ਦਿਖੇ। (Ben Stokes)
ਚੌਥੀ ਪਾਰੀ ’ਚ ਸਿਰਫ 122 ਦੌੜਾਂ ਹੀ ਬਣਾ ਸਕੀ ਇੰਗਲਿਸ਼ ਟੀਮ | Ben Stokes
ਭਾਰਤੀ ਟੀਮ ਨੇ ਐਤਾਵਰ ਨੂੰ ਰਾਜਕੋਟ ਟੈਸਟ ’ਚ 434 ਦੌੜਾਂ ਦੀ ਰਿਕਾਰਡ ਜਿੱਤ ਹਾਸਲ ਕੀਤੀ। ਮੈਚ ਦੇ ਚੌਥੇ ਦਿਨ 557 ਦੌੜਾਂ ਦੇ ਟੀਚੇ ਸਾਹਮਣੇ ਇੰਗਲੈਂਡ ਦੀ ਟੀਮ ਚੌਥੀ ਪਾਰੀ ’ਚ 122 ਦੌੜਾਂ ਦੀ ਬਣਾ ਸਕੀ। ਦੌੜਾਂ ਦੇ ਲਿਹਾਜ ਨਾਲ ਭਾਰਤੀ ਟੀਮ ਦੀ ਇਹ ਸਭ ਤੋਂ ਵੱਡੀ ਜਿੱਤ ਰਹੀ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ 2021 ’ਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਨਿਊਜੀਲੈਂਡ ਨੂੰ 372 ਦੌੜਾਂ ਨਾਲ ਹਰਾਇਆ ਸੀ। ਨਿਰੰਜਨ ਸ਼ਾਹ ਸਟੇਡੀਅਮ ’ਚ ਪਹਿਲੀ ਪਾਰੀ ’ਚ ਭਾਰਤ ਨੇ 445 ਤੇ ਇੰਗਲੈਂਡ ਨੇ 319 ਦੌੜਾਂ ਬਣਾਇਆਂ ਸਨ। ਭਾਰਤ ਨੇ ਦੂਜੀ ਪਾਰੀ 430/4 ਦੌੜਾਂ ’ਤੇ ਐਲਾਨ ਦਿੱਤੀ ਸੀ। (Ben Stokes)
Jaiswal : ਯਸ਼ਸਵੀ ਜਾਇਸਵਾਲ ਨੇ ਤੋੜਿਆ ਇਹ ਭਾਰਤੀ ਰਿਕਾਰਡ, ਵਿਸ਼ਵ ਰਿਕਾਰਡ ਦੀ ਕੀਤੀ ਬਰਾਬਰੀ, ਜਾਣੋ
ਯਸ਼ਸਵੀ ਨੇ ਜੜੇ ਰਿਕਾਰਡ 12 ਛੱਕੇ, ਸੀਰੀਜ਼ ’ਚ ਸਭ ਤੋਂ ਜ਼ਿਆਦਾ ਛੱਕੇ ਜੜਨ ਦਾ ਰਿਕਾਰਡ ਵੀ ਬਣਾਇਆ, ਰੋਹਿਤ ਨੂੰ ਪਿੱਛੇ ਛੱਡਿਆ | Jaiswal
ਤੀਜਾ ਮੁਕਾਬਲਾ ਭਾਰਤ ਨੇ ਰਿਕਾਰਡ ਫਰਕ ਨਾਲ ਜਿੱਤਿਆ
ਸਪੋਰਟਸ ਡੈਸਕ। ਟੀਮ ਇੰਡੀਆ ਨੇ ਰਾਜਕੋਟ ਟੈਸਟ ਰਿਕਾਰਡ 434 ਦੌੜਾਂ ਨਾਲ ਜਿੱਤ ਲਿਆ ਹੈ। 557 ਦੌੜਾਂ ਦੇ ਟੀਚੇ ਦੇ ਸਾਹਮਣੇ ਇੰਗਲੈਂਡ ਦੀ ਟੀਮ ਚੌਥੀ ਪਾਰੀ ’ਚ ਸਿਰਫ 122 ਦੌੜਾਂ ਹੀ ਬਣਾ ਸਕੀ। ਦੌੜਾਂ ਦੇ ਫਰਕ ਨਾਲ ਭਾਰਤ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਯਸ਼ਸਵੀ ਜਾਇਸਵਾਲ ਦੇ ਦੂਹਰੇ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਇੰਗਲੈਂਡ ਨੂੰ 557 ਦੌੜਾਂ ਦਾ ਟੀਚਾ ਦੇਣ ’ਚ ਸਫਲ ਰਹੀ। ਜਾਇਸਵਾਲ ਨੇ 214 ਦੌੜਾਂ ਦੀ ਆਪਣੀ ਪਾਰੀ ’ਚ 12 ਛੱਕੇ ਲਗਾਏ, ਜੋ ਕਿਸੇ ਵੀ ਭਾਰਤੀ ਖਿਡਾਰੀ ਵੱਲੋਂ ਪਾਰੀ ’ਚ ਸਭ ਤੋਂ ਜ਼ਿਆਦਾ ਛੱਕੇ ਹਨ। ਵਸੀਮ ਅਕਰਮ (ਬਨਾਮ ਜਿੰਬਾਬਵੇ) ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਵੀ ਕੀਤੀ। ਯਸ਼ਸਵੀ ਨੇ ਸੀਰੀਜ ’ਚ 22 ਛੱਕੇ ਵੀ ਪੂਰੇ ਕੀਤੇ ਹਨ। ਇਸ ਦੇ ਨਾਲ ਹੀ ਭਾਰਤ ਨੇ ਦੋਵੇਂ ਪਾਰੀਆਂ ’ਚ ਤੀਜੀ ਵਾਰ 400 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾਇਆ। (Jaiswal)
ਜਾਇਸਵਾਲ ਨੇ ਤੋੜਿਆ ਭਾਰਤੀ ਰਿਕਾਰਡ, ਵਿਸ਼ਵ ਰਿਕਾਰਡ ਦੀ ਵੀ ਬਰਾਬਰੀ ਕੀਤੀ
ਯਸ਼ਸਵੀ ਜਾਇਸਵਾਲ ਇੱਕ ਪਾਰੀ ’ਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਖਿਡਾਰੀ ਬਣ ਗਏ ਹਨ। ਯਸ਼ਸਵੀ ਨੇ ਰਾਜਕੋਟ ’ਚ ਦੂਜੀ ਪਾਰੀ ’ਚ 12 ਛੱਕੇ ਜੜੇ। ਇਸ ਨਾਲ ਉਨ੍ਹਾਂ ਨੇ ਸਾਬਕਾ ਭਾਰਤੀ ਬੱਲੇਬਾਜ ਨਵਜੋਤ ਸਿੰਘ ਸਿੱਧੂ ਤੇ ਮਯੰਕ ਅਗਰਵਾਲ ਦਾ ਰਿਕਾਰਡ ਤੋੜਿਆ। ਸਿੱਧੂ ਨੇ 1994 ’ਚ ਲਖਨਊ ’ਚ ਸ੍ਰੀਲੰਕਾ ਖਿਲਾਫ ਪਹਿਲੀ ਪਾਰੀ ’ਚ 8 ਛੱਕੇ ਜੜੇ ਸਨ। ਇਸ ਦੇ ਨਾਲ ਹੀ ਮਯੰਕ ਅਗਰਵਾਲ ਨੇ ਇੰਦੌਰ ਦੇ ਹੋਲਕਰ ਸਟੇਡੀਅਮ ’ਚ 2019 ’ਚ ਬੰਗਲਾਦੇਸ਼ ਖਿਲਾਫ 8 ਛੱਕੇ ਲਗਾਏ ਸਨ। ਜਾਇਸਵਾਲ ਨੇ ਇਸ ਵਿਸ਼ਵ ਰਿਕਾਰਡ ’ਚ ਪਾਕਿਸਤਾਨ ਦੇ ਵਸੀਮ ਅਕਰਮ ਦੀ ਬਰਾਬਰੀ ਕਰ ਲਈ ਹੈ। ਅਕਰਮ ਨੇ 1996 ’ਚ ਸ਼ੇਖੂਪੁਰਾ ਮੈਦਾਨ ’ਤੇ ਜਿੰਬਾਬਵੇ ਖਿਲਾਫ 12 ਛੱਕੇ ਜੜੇ ਸਨ, ਜੋ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਹਨ। (Jaiswal)
ਭਾਰਤੀ ਬੱਲੇਬਾਜਾਂ ਨੇ ਇੱਕ ਪਾਰੀ ’ਚ ਸਭ ਤੋਂ ਜ਼ਿਆਦਾ ਛੱਕੇ ਜੜਨ ਦਾ ਰਿਕਾਰਡ ਬਣਾਇਆ
ਭਾਰਤੀ ਬੱਲੇਬਾਜਾਂ ਨੇ ਇੱਕ ਪਾਰੀ ’ਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਦਾ ਭਾਰਤੀ ਰਿਕਾਰਡ ਵੀ ਬਣਾਇਆ। ਭਾਰਤ ਨੇ ਇੰਗਲੈਂਡ ਖਿਲਾਫ਼ ਦੂਜੀ ਪਾਰੀ ’ਚ ਕੁੱਲ 18 ਛੱਕੇ ਜੜੇ। ਇਸ ਤੋਂ ਪਹਿਲਾਂ ਭਾਰਤ ਨੇ 2009 ’ਚ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ’ਚ ਸ੍ਰੀਲੰਕਾ ਖਿਲਾਫ 15 ਛੱਕੇ ਜੜੇ ਸਨ। (Jaiswal)
20 ਤੋਂ 22 ਤੱਕ ਭਾਜਪਾ ਆਗੂਆਂ ਦੇ ਘਰਾਂ ਦੀ ਘੇਰਾਬੰਦੀ ਤੇ ਟੋਲ ਪਲਾਜ਼ੇ ਰਹਿਣਗੇ ਮੁਫ਼ਤ :  ਐੱਸਕੇਐੱਮ
ਟੈਸਟ ਲੜੀ ’ਚ ਸਭ ਤੋਂ ਜ਼ਿਆਦਾ ਛੱਕੇ ਜੜਨ ਵਾਲੇ ਬੱਲੇਬਾਜ਼ ਬਣੇ ਜਾਇਸਵਾਲ
ਯਸ਼ਸਵੀ ਜਾਇਸਵਾਲ ਭਾਰਤ ਲਈ ਇੱਕ ਟੈਸਟ ਲੜੀ ’ਚ ਸਭ ਤੋਂ ਜ਼ਿਆਦਾ ਛੱਕੇ ਜੜਨ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਹੁਣ ਤੱਕ 3 ਮੈਚਾਂ ’ਚ ਕੁੱਲ 22 ਛੱਕੇ ਜੜੇ ਹਨ। ਇਨ੍ਹਾਂ ’ਚੋਂ 12 ਰਾਜਕੋਟ ਟੈਸਟ ’ਚ, 7 ਛੱਕੇ ਵਿਸ਼ਾਖਾਪਟਨਮ ’ਚ ਅਤੇ 3 ਛੱਕੇ ਹੈਦਰਾਬਾਦ ਟੈਸਟ ’ਚ ਆਏ। ਉਨ੍ਹਾਂ ਨੇ ਰੋਹਿਤ ਸ਼ਰਮਾ ਦਾ ਰਿਕਾਰਡ ਵੀ ਤੋੜਿਆ।
ਘਰੇਲੂ ਸੀਰੀਜ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਜਾਇਸਵਾਲ
ਯਸ਼ਸਵੀ ਜਾਇਸਵਾਲ ਘਰੇਲੂ ਸੀਰੀਜ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਖੱਬੇਪੱਖੀ ਬੱਲੇਬਾਜ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਸੌਰਵ ਗਾਂਗੁਲੀ ਦੇ ਨਾਂਅ ਸੀ। ਗਾਂਗੁਲੀ ਨੇ ਪਾਕਿਸਤਾਨ ਖਿਲਾਫ 3 ਮੈਚਾਂ ਦੀ ਸੀਰੀਜ ’ਚ 534 ਦੌੜਾਂ ਬਣਾਈਆਂ ਸਨ। ਜਾਇਸਵਾਲ ਨੇ ਇੰਗਲੈਂਡ ਖਿਲਾਫ ਇਸ ਸੀਰੀਜ ’ਚ 545 ਦੌੜਾਂ ਬਣਾਈਆਂ ਹਨ।
ਭਾਰਤ ਨੇ ਸੀਰੀਜ ’ਚ ਸਭ ਤੋਂ ਜ਼ਿਆਦਾ ਛੱਕੇ ਜੜਨ ਦਾ ਆਪਣਾ ਹੀ ਰਿਕਾਰਡ ਤੋੜਿਆ
ਇਸ ਸੀਰੀਜ ’ਚ ਭਾਰਤੀ ਬੱਲੇਬਾਜ ਹੁਣ ਤੱਕ 48 ਛੱਕੇ ਜੜ ਚੁੱਕੇ ਹਨ। ਇਸ ਦੇ ਨਾਲ ਹੀ ਭਾਰਤ ਨੇ ਇੱਕ ਲੜੀ ’ਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਦਾ ਰਿਕਾਰਡ ਤੋੜਿਆ। ਇਸ ਤੋਂ ਪਹਿਲਾਂ ਵੀ ਇਹ ਰਿਕਾਰਡ ਭਾਰਤ ਦੇ ਨਾਂਅ ਹੀ ਸੀ। ਭਾਰਤੀ ਟੀਮ ਨੇ 2019 ’ਚ ਦੱਖਣੀ ਅਫਰੀਕਾ ਖਿਲਾਫ 3 ਮੈਚਾਂ ’ਚ 47 ਛੱਕੇ ਜੜੇ ਸਨ। ਇਸ ਤੋਂ ਇਲਾਵਾ ਇੰਗਲੈਂਡ ਨੇ 2023 ’ਚ ਅਸਟਰੇਲੀਆ ਖਿਲਾਫ ਸਭ ਤੋਂ ਜ਼ਿਆਦਾ ਛੱਕੇ ਜੜੇ ਸਨ। ਟੀਮ ਨੇ 5 ਮੈਚਾਂ ’ਚ ਕੁੱਲ 43 ਛੱਕੇ ਜੜੇ ਸਨ।
15 ਸਾਲਾਂ ਬਾਅਦ, ਭਾਰਤ ਨੇ ਦੋਵੇਂ ਪਾਰੀਆਂ ’ਚ 400 ਤੋਂ ਜ਼ਿਆਦਾ ਦੌੜਾਂ ਬਣਾਈਆਂ
ਭਾਰਤੀ ਟੀਮ ਨੇ 15 ਸਾਲ ਬਾਅਦ ਦੋਵੇਂ ਪਾਰੀਆਂ ’ਚ 400 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਰਾਜਕੋਟ ’ਚ ਇੰਗਲੈਂਡ ਖਿਲਾਫ਼ ਟੀਮ ਨੇ ਪਹਿਲੀ ਪਾਰੀ ’ਚ 445 ਦੌੜਾਂ ਅਤੇ ਦੂਜੀ ਪਾਰੀ ’ਚ 430 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਟੀਮ ਨੇ 2009 ’ਚ ਸ੍ਰੀਲੰਕਾ ਖਿਲਾਫ ਦੋਵੇਂ ਪਾਰੀਆਂ ’ਚ 400 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ।
ਲਗਾਤਾਰ 2 ਦੂਹਰੇ ਸੈਂਕੜੇ ਜੜਨ ਵਾਲੇ ਬੱਲੇਬਾਜ਼ ਬਣੇ ਜਾਇਸਵਾਲ | Jaiswal
ਯਸ਼ਸਵੀ ਜਾਇਸਵਾਲ ਲਗਾਤਾਰ ਦੋ ਟੈਸਟਾਂ ’ਚ ਦੂਹਰੇ ਸੈਂਕੜੇ ਜੜਨ ਵਾਲੇ ਤੀਜੇ ਭਾਰਤੀ ਬੱਲੇਬਾਜ ਬਣ ਗਏ ਹਨ। ਇਸ ਤੋਂ ਪਹਿਲਾਂ ਵਿਨੋਦ ਕਾਂਬਲੀ ਨੇ 1993 ’ਚ ਇੰਗਲੈਂਡ ਅਤੇ ਜਿੰਬਾਬਵੇ ਖਿਲਾਫ ਲਗਾਤਾਰ ਟੈਸਟ ਮੈਚਾਂ ’ਚ ਦੂਹਰੇ ਸੈਂਕੜੇ ਜੜੇ ਸਨ। ਉਥੇ ਹੀ ਵਿਰਾਟ ਕੋਹਲੀ ਨੇ 2017 ’ਚ ਸ੍ਰੀਲੰਕਾ ਖਿਲਾਫ ਇਹ ਉਪਲੱਬਧੀ ਹਾਸਲ ਕੀਤੀ ਸੀ। (Jaiswal)
ਡੈਬਿਊ ਮੈਚ ਦੀਆਂ ਦੋਵੇਂ ਪਾਰੀਆਂ ’ਚ ਅਰਧ ਸੈਂਕੜਾ ਜੜਨ ਵਾਲੇ ਚੌਥੇ ਭਾਰਤੀ ਬਣੇ ਸਰਫਰਾਜ਼
ਸਰਫਰਾਜ ਖਾਨ ਡੈਬਿਊ ਮੈਚ ਦੀਆਂ ਦੋਵੇਂ ਪਾਰੀਆਂ ’ਚ ਅਰਧ ਸੈਂਕੜੇ ਲਗਾਉਣ ਵਾਲੇ ਚੌਥੇ ਭਾਰਤੀ ਬੱਲੇਬਾਜ ਬਣ ਗਏ ਹਨ। ਸਰਫਰਾਜ ਤੋਂ ਪਹਿਲਾਂ ਦਿਲਵਰ ਹੁਸੈਨ ਨੇ 1934 ’ਚ ਇੰਗਲੈਂਡ ਖਿਲਾਫ਼, ਸੁਨੀਲ ਗਾਵਸਕਰ ਨੇ 1971 ’ਚ ਵੈਸਟਇੰਡੀਜ ਖਿਲਾਫ਼ ਅਤੇ ਸ੍ਰੇਅਸ ਅਈਅਰ ਨੇ 2021 ’ਚ ਨਿਊਜੀਲੈਂਡ ਖਿਲਾਫ਼ ਡੈਬਿਊ ਕਰਦਿਆਂ ਦੋ ਵਾਰ 50 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾਇਆ ਹੈ।
ਭਾਰਤ ਨੇ ਦੂਜਾ ਸਭ ਤੋਂ ਵੱਡਾ ਟੀਚਾ ਦਿੱਤਾ | Jaiswal
ਭਾਰਤੀ ਟੀਮ ਨੇ ਟੈਸਟ ’ਚ ਇੰਗਲੈਂਡ ਨੂੰ ਦੂਜਾ ਸਭ ਤੋਂ ਵੱਡਾ ਟੀਚਾ ਦਿੱਤਾ। 2009 ’ਚ ਭਾਰਤ ਨੇ ਨਿਊਜੀਲੈਂਡ ਨੂੰ ਹੁਣ ਤੱਕ ਦਾ ਸਭ ਤੋਂ ਵੱਧ 616 ਦੌੜਾਂ ਦਾ ਟੀਚਾ ਦਿੱਤਾ ਸੀ, ਇਹ ਮੈਚ ਡਰਾਅ ਰਿਹਾ ਸੀ।
Jaiswal : ਯਸ਼ਸਵੀ ਤੇ ਤੂਫਾਨ ਤੋਂ ਬਾਅਦ ਜਡੇਜ਼ਾ ਦਾ ਕਹਿਰ, Bazball ਫੇਲ
ਤੀਜੇ ਟੈਸਟ ਮੈਚ ’ਚ ਭਾਰਤ ਨੇ ਇੰਗਲੈਂਡ ਨੂੰ 434 ਦੌੜਾਂ ਨਾਲ ਹਰਾਇਆ | Jaiswal
ਯਸ਼ਸਵੀ ਜਾਇਸਵਾਲ ਦਾ ਤੂਫਾਨੀ ਦੂਹਰਾ ਸੈਂਕੜਾ
ਦੂਜੀ ਪਾਰੀ ’ਚ ਜਡੇਜ਼ਾ ਨੇ ਹਾਸਲ ਕੀਤੀਆਂ 5 ਵਿਕਟਾਂ
ਰਾਜਕੋਟ (ਏਜੰਸੀ)। ਭਾਤਰ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਟੈਸਟ ਮੈਚ ਗੁਜਰਾਤ ਦੇ ਰਾਜਕੋਟ ’ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਅੰਗਰੇਜ਼ਾਂ ਨੂੰ 434 ਦੌੜਾਂ ਨਾਲ ਹਰਾ ਕੇ ਰਿਕਾਰਡ ਜਿੱਤ ਹਾਸਲ ਕੀਤੀ। ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 445 ਦੌੜਾਂ ਬਣਾਇਆਂ ਸਨ। ਜਿਸ ਦੇ ਜਵਾਬ ’ਚ ਇੰਗਲੈਂਡ ਦੀ ਪਹਿਲੀ ਪਾਰੀ 319 ਦੌੜਾਂ ’ਤੇ ਆਲਆਊਟ ਹੋ ਗਈ ਸੀ। ਦੂਜੀ ਪਾਰੀ ’ਚ ਭਾਰਤੀ ਟੀਮ ਨੇ 430 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਸੀ ਅਤੇ ਇੰਗਲੈਂਡ ਨੂੰ ਜਿੱਤ ਲਈ 557 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ’ਚ ਅੰਗਰੇਜ਼ ਸਿਰਫ 122 ਦੌੜਾਂ ’ਤੇ ਆਲਆਊਟ ਹੋ ਗਏ। ਭਾਰਤ ਵੱਲੋਂ ਸਭ ਤੋਂ ਜ਼ਿਆਦਾ ਦੂਜੀ ਪਾਰੀ ’ਚ ਰਵਿੰਦਰ ਜਡੇਜ਼ਾ ਨੇ 5 ਵਿਕਟਾਂ ਹਾਸਲ ਕੀਤੀਆਂ। (Jaiswal)
UP Weather : ਯੂਪੀ ’ਚ ਇਸ ਦਿਨ ਆਵੇਗਾ ਤੇਜ਼ ਤੂਫਾਨ ਨਾਲ ਮੀਂਹ, ਮੌਸਮ ਵਿਭਾਗ ਦੀ ਭਵਿੱਖਬਾਣੀ
ਉਨ੍ਹਾਂ ਤੋਂ ਇਲਾਵਾ ਕੁਲਦੀਪ ਯਾਦਵ ਨੂੰ 2, ਜਦਕਿ ਆਰ ਅਸ਼ਵਿਨ, ਜਸਪ੍ਰੀਤ ਬੁਮਰਾਹ ਨੂੰ 1-1 ਵਿਕਟ ਮਿਲੀ। ਰਵਿੰਦਰ ਜਡੇਜਾ ਨੇ ਪਹਿਲੀ ਪਾਰੀ ’ਚ ਸੈਂਕੜਾ ਵੀ ਜੜਿਆ ਸੀ। ਦੌੜਾਂ ਦੇ ਲਿਹਾਜ਼ ਨਾਲ ਭਾਰਤ ਦੀ ਇਹ ਸਭ ਤੋਂ ਵੱਡੀ ਜਿੱਤ ਰਹੀ। ਇਸ ਤੋਂ ਪਹਿਲਾਂ ਭਾਰਤ ਨੇ 2021 ’ਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਨਿਊਜੀਲੈਂਡ ਨੂੰ 372 ਦੌੜਾਂ ਨਾਲ ਹਰਾਇਆ ਸੀ। ਦੂਜੀ ਪਾਰੀ ’ਚ ਭਾਰਤ ਵੱਲੋਂ ਯਸ਼ਸਵੀ ਜਾਇਸਵਾਲ ਨੇ ਨਾਬਾਦ (214) ਦੌੜਾਂ ਜਦਕਿ ਸ਼ੁਭਮਨ ਗਿੱਲ ਨੇ 91 ਦੌੜਾਂ ਬਣਾਇਆਂ। ਪਹਿਲੀ ਪਾਰੀ ’ਚ ਕਪਤਾਨ ਰੋਹਿਤ ਸ਼ਰਮਾ ਨੇ 131 ਜਦਕਿ ਰਵਿੰਦਰ ਜਡੇਜ਼ਾ ਨੇ 112 ਦੌੜਾਂ ਬਣਾਇਆਂ ਸਨ। ਡੈਬਿਊ ਕਰ ਰਹੇ ਸਰਫਰਾਜ਼ ਖਾਨ ਨੇ ਦੋਵਾਂ ਪਾਰੀਆਂ ’ਚ ਅਰਧਸੈਂਕੜਾ ਜੜਿਆ। ਇੰਗਲੈਂਡ ਵੱਲੋਂ ਪਹਿਲੀ ਪਾਰੀ ’ਚ ਬੇਨ ਡਕੇਟ ਨੇ 153 ਦੌੜਾਂ ਦੀ ਪਾਰੀ ਖੇਡੀ ਸੀ। ਉਨ੍ਹਾਂ ਤੋਂ ਇਲਾਵਾ ਹੋਰ ਕੋਈ ਵੀ ਬੱਲੇਬਾਜ਼ ਦੋਵਾਂ ਪਾਰੀਆਂ ’ਚ ਅਰਧਸੈਂਕੜਾ ਨਹੀਂ ਜੜ ਸਕਿਆ। ਭਾਰਤੀ ਟੀਮ ਨੇ ਆਪਣੀ ਦੂਜੀ ਪਾਰੀ 430 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ। (Jaiswal)
ਤੀਜੇ ਸੈਸ਼ਨ ’ਚ ਇੰਗਲੈਂਡ ਨੇ ਗੁਆਇਆਂ 8 ਵਿਕਟਾਂ | Jaiswal
ਇੰਗਲੈਂਡ ਨੇ ਚੌਥੇ ਦਿਨ ਦੇ ਤੀਜੇ ਸੈਸ਼ਨ ’ਚ 18/2 ਦੇ ਸਕੋਰ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ। ਟੀਮ ਨੇ 50 ਦੌੜਾਂ ਦੇ ਸਕੋਰ ਤੱਕ 7 ਵਿਕਟਾਂ ਗੁਆ ਦਿੱਤੀਆਂ ਸਨ। ਟਾਮ ਹਾਰਟਲੇ ਅਤੇ ਬੇਨ ਫੌਕਸ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ 16-16 ਦੌੜਾਂ ਬਣਾ ਕੇ ਆਊਟ ਹੋ ਗਏ। ਅਖੀਰ ’ਚ ਮਾਰਕ ਵੁੱਡ ਨੇ 15 ਗੇਂਦਾਂ ’ਤੇ 33 ਦੌੜਾਂ ਬਣਾ ਕੇ ਟੀਮ ਨੂੰ 100 ਦੌੜਾਂ ਤੋਂ ਪਾਰ ਪਹੁੰਚਾਇਆ। ਪਰ ਘਰੇਲੂ ਮੈਦਾਨ ’ਤੇ ਰਵਿੰਦਰ ਜਡੇਜਾ ਨੇ 5 ਵਿਕਟਾਂ ਲਈਆਂ ਅਤੇ ਇੰਗਲੈਂਡ ਦੀ ਪਾਰੀ 122 ਦੌੜਾਂ ’ਤੇ ਸਿਮਟ ਗਈ। ਸੈਸ਼ਨ ’ਚ ਇੰਗਲੈਂਡ ਨੇ 31.2 ਓਵਰਾਂ ’ਚ ਬੱਲੇਬਾਜੀ ਕਰਦੇ ਹੋਏ 104 ਦੌੜਾਂ ਬਣਾਈਆਂ। (Jaiswal)
ਯਸ਼ਸਵੀ ਜਾਇਸਵਾਲ ਦਾ ਤੂਫਾਨੀ ਸੈਂਕੜਾ | India vs England
ਸ਼ੁਭਮਨ ਗਿੱਲ ਅਰਧਸੈਂਕੜਾ ਬਣਾ ਕੇ ਕ੍ਰੀਜ ’ਤੇ ਨਾਬਾਦ
ਭਾਰਤੀ ਟੀਮ ਦੀ ਕੁਲ ਬੜ੍ਹਤ 322 ਦੌੜਾਂ ਦੀ
ਰਾਜਕੋਟ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਤੀਜਾ ਟੈਸਟ ਮੈਚ ਗੁਜਰਾਤ ਦੇ ਰਾਜਕੋਟ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਅੱਜ ਤੀਜੇ ਦਿਨ ਦੀ ਖੇਡ ਖਤਮ ਹੋਈ। ਤੀਜੇ ਦਿਨ ਦੀ ਖੇਡ ਲਗਭਗ ਭਾਰਤ ਦੇ ਨਾਂਅ ਹੀ ਰਹੀ। ਪਹਿਲਾਂ ਗੇਂਦਬਾਜ਼ੀ ’ਚ ਭਾਰਤੀ ਗੇਂਦਬਾਜ਼ਾਂ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ, ਫਿਰ ਬੱਲੇਬਾਜ਼ੀ ’ਚ ਯਸ਼ਸਵੀ ਜਾਇਸਵਾਲ ਤੇ ਸ਼ੁਭਮਨ ਗਿੱਲ ਨੇ ਤੂਫਾਨੀ ਪਾਰੀਆਂ ਖੇਡੀਆਂ। ਤੀਜੇ ਦਿਨ ਭਾਰਤੀ ਟੀਮ ਦੀ ਕੁਲ ਬੜ੍ਹਤ 322 ਦੌੜਾਂ ਦੀ ਹੋ ਗਈ ਹੈ। (India vs England)
Punjab Government : ਪੰਜਾਬ ਸਰਕਾਰ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਦਿੱਤਾ ਗੱਫ਼ਾ, ਕੀ ਤੁਹਾਡੀ ਵੀ ਵਧ ਗਈ ਤਨਖ਼ਾਹ
ਖੇਡ ਖਤਮ ਹੋਣ ਤੱਕ ਸ਼ੁਭਮਨ ਗਿੱਲ ਤੇ ਕੁਲਦੀਪ ਯਾਦਵ ਕ੍ਰੀਜ ’ਤੇ ਨਾਬਾਦ ਹਨ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 445 ਦੌੜਾਂ ਬਣਾਇਆਂ ਸਨ, ਜਿਸ ਦੇ ਜਵਾਬ ’ਚ ਇੰਗਲੈਂਡ ਦੀ ਪੂਰੀ ਟੀਮ 319 ਦੌੜਾਂ ’ਤੇ ਆਲਆਊਟ ਹੋ ਗਈ ਸੀ। ਭਾਰਤੀ ਟੀਮ ਵੱਲੋਂ ਤੇਜ਼ ਗੇਂਦਬਾਜ਼ ਮੁੁਹੰਮਦ ਸਿਰਾਜ ਨੇ ਸਭ ਤੋਂ ਜ਼ਿਆਦਾ 4 ਵਿਕਟਾਂ, ਕੁਲਦੀਪ ਯਾਦਵ ਤੇ ਰਵਿੰਦਰ ਜਡੇਜ਼ਾ ਨੂੰ 2-2 ਵਿਕਟਾਂ ਜਦਕਿ ਅਸ਼ਵਿਨ ਤੇ ਜਸਪ੍ਰੀਤ ਬੁਮਰਾਹ ਨੂੰ 1-1 ਵਿਕਟ ਮਿਲੀ। ਇੰਗਲੈਂਡ ਵੱਲੋਂ ਬੇਨ ਡਕੇਟ ਨੇ 153 ਦੌੜਾਂ ਦੀ ਪਾਰੀ ਖੇਡੀ। (India vs England)
ਦੂਜੀ ਪਾਰੀ ’ਚ ਭਾਰਤ ਦੀ ਖਰਾਬ ਸ਼ੁਰੂਆਤ | India vs England
ਦੂਜੀ ਪਾਰੀ ’ਚ ਭਾਰਤੀ ਟੀਮ ਨੇ ਖੇਡਦੇ ਹੋਏ ਖਰਾਬ ਸ਼ੁਰੂਆਤ ਕੀਤੀ, ਟੀਮ ਦੇ ਕਪਤਾਨ ਰੋਹਿਤ ਸ਼ਰਮਾ ਸਿਰਫ 19 ਦੌੜਾਂ ਬਣਾ ਕੇ ਜੋ ਰੂਟ ਦਾ ਸ਼ਿਕਾਰ ਬਣ ਗਏ। ਉਨ੍ਹਾਂ ਤੋਂ ਬਾਅਦ ਆਏ ਸ਼ੁਭਮਨ ਗਿੱਲ ਨੇ ਜਾਇਸਵਾਲ ਦਾ ਪੂਰਾ ਸਾਥ ਦਿੱਤਾ ਤੇ ਤੇਜੀ ਨਾਲ ਦੌੜਾਂ ਬਣਾਇਆਂ, ਦੋਵਾਂ ਵਿਚਕਾਰ ਤੀਜੇ ਵਿਕਟ ਲਈ 100 ਤੋਂ ਵੀ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ ਹੋਈ। ਜਾਇਸਵਾਲ ਨੇ ਤੇਜੀ ਨਾਲ ਆਪਣਾ ਸੈਂਕੜਾ ਪੂਰਾ ਕੀਤਾ, ਉਸ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੀ ਛੱਕਾ ਲਾ ਕੇ ਆਪਣਾ ਅਰਧਸੈਂਕੜਾ ਪੂਰਾ ਕੀਤਾ। ਦਿਨ ਦੇ ਅਖੀਰ ’ਚ ਜਾਇਸਵਾਲ ਰਿਟਾਇਰਡ ਹਰਟ ਹੋ ਗਏ, ਉਸ ਤੋਂ ਬਾਅਦ ਰਜ਼ਤ ਪਾਟੀਦਾਰ ਆਪਣਾ ਖਾਤਾ ਵੀ ਨਹੀਂ ਖੋਲ ਸਕੇ ਅਤੇ ਪਵੇਲੀਅਨ ਵਾਪਸ ਪਰਤ ਗਏ।
85 ਦੌੜਾਂ ਅੰਦਰ ਗੁਆਇਆਂ ਇੰਗਲੈਂਡ ਨੇ 8 ਵਿਕਟਾਂ | India vs England
ਲਗਾਤਾਰ ਦੋ ਵਿਕਟਾਂ ਡਿੱਗਣ ਤੋਂ ਬਾਅਦ ਵੀ ਭਾਰਤ ਲਈ ਸਭ ਤੋਂ ਵੱਡੀ ਸਿਰਦਰਦੀ ਬਣੇ ਬੇਨ ਡਕੇਟ ਸਨ ਜੋ ਕ੍ਰੀਜ ’ਤੇ ਜਮ੍ਹੇ ਹੋਏ ਸਨ। ਉਨ੍ਹਾਂ ਨੇ ਆਪਣੀ ਪਾਰੀ ਨੂੰ ਹੌਲੀ ਕੀਤਾ ਪਰ 10 ਓਵਰਾਂ ਦੇ ਸੋਕੇ ਤੋਂ ਬਾਅਦ ਕੁਲਦੀਪ ਯਾਦਵ ਨੇ ਉਨ੍ਹਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਲਿਆ। ਪਰ ਉਦੋਂ ਤੱਕ ਡਕੇਟ 153 ਦੇ ਨਿੱਜੀ ਸਕੋਰ ’ਤੇ ਪਹੁੰਚ ਚੁੱਕੇ ਸਨ। ਇਸ ਖੱਬੇ ਹੱਥ ਦੇ ਖਿਡਾਰੀ ਦੀ ਵਿਕਟ ਡਿੱਗਣ ਤੋਂ ਬਾਅਦ ਟੀਮ ਇੰਡੀਆ ਦੇ ਗੇਂਦਬਾਜਾਂ ਨੇ ਭੜਾਸ ਕੱਢੀ। (India vs England)
ਇੰਗਲੈਂਡ ਨੇ ਸਿਰਫ 85 ਦੌੜਾਂ ਦੇ ਅੰਦਰ 8 ਵਿਕਟਾਂ ਗੁਆ ਦਿੱਤੀਆਂ। ਜਿਨ੍ਹਾਂ ’ਚੋਂ ਮੁਹੰਮਦ ਸਿਰਾਜ (4) ਨੇ ਸਭ ਤੋਂ ਜ਼ਿਆਦਾ ਸ਼ਿਕਾਰ ਕੀਤੇ। ਕਪਤਾਨ ਬੇਨ ਸਟੋਕਸ ਦੀਆਂ 41 ਦੌੜਾਂ ਦੀ ਬਦੌਲਤ ਇੰਗਲੈਂਡ ਨੇ 319 ਦੌੜਾਂ ਦਾ ਅੰਕੜਾ ਹਾਸਲ ਕੀਤਾ। ਉਨ੍ਹਾਂ ਤੋਂ ਇਲਾਵਾ ਵਿਕਟਕੀਪਰ ਬੱਲੇਬਾਜ਼ ਬੇਨ ਫੌਕਸ (13), ਰੇਹਾਨ ਅਹਿਮਦ (6), ਟਾਮ ਹਾਰਟਲੇ (9) ਅਤੇ ਮਾਰਕ ਵੁੱਡ (4 ਨਾਬਾਦ) ਕੋਈ ਖਾਸ ਯੋਗਦਾਨ ਨਹੀਂ ਦੇ ਸਕੇ। (India vs England)
ਰਾਜਕੋਟ ਟੈਸਟ ’ਚ ਰੋਹਿਤ-ਜਡੇਜ਼ਾ ਦੇ ਸੈਂਕੜੇ, ਸਰਫਰਾਜ਼ ਦਾ ਡੈਬਿਊ ਮੈਚ ’ਚ ਅਰਧਸੈਂਕੜਾ, ਪਹਿਲੇ ਦਿਨ ਦੀ ਖੇਡ ਭਾਰਤ ਦੇ ਨਾਂਅ
ਰੋਹਿਤ ਸ਼ਰਮਾ ਦਾ 11 ਵਾਂ ਟੈਸਟ ਸੈਂਕੜਾ | IND vs ENG
ਰਵਿੰਦਰ ਜਡੇਜ਼ਾ 110 ਦੌੜਾਂ ਬਣਾ ਕੇ ਕ੍ਰੀਜ ’ਤੇ ਨਾਬਾਦ
ਜਡੇਜ਼ਾ ਦਾ ਟੈਸਟ ਕਰੀਅਰ ’ਚ ਚੌਥਾ ਤੇ ਇੰਗਲੈਂਡ ਖਿਲਾਫ ਦੂਜਾ ਸੈਂਕੜਾ
ਰਾਜਕੋਟ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਟੈਸਟ ਮੈਚਾਂ ਦੀ ਲੜੀ ਦਾ ਤੀਜਾ ਮੈਚ ਰਾਜਕੋਟ ’ਚ ਖੇਡਿਆ ਜਾ ਰਿਹਾ ਹੈ। ਇਸ ਮੈਚ ’ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿੱਥੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤੀ ਟੀਮ ਨੇ ਆਪਣੀਆਂ 5 ਵਿਕਟਾਂ ਗੁਆ ਕੇ 326 ਦੌੜਾਂ ਬਣਾ ਲਈਆਂ ਹਨ। ਖੇਡ ਖਤਮ ਹੋਣ ਤੱਕ ਰਵਿੰਦਰ ਜਡੇਜ਼ਾ ਅਤੇ ਕੁਲਦੀਪ ਯਾਦਵ ਕ੍ਰੀਜ ’ਤੇ ਨਾਬਾਦ ਹਨ। ਪਹਿਲੇ ਦਿਨ ਭਾਰਤੀ ਟੀਮ ਵੱਲੋਂ ਕਪਤਾਨ ਰੋਹਿਤ ਸ਼ਰਮਾ ਅਤੇ ਰਵਿੰਦਰ ਜਡੇਜ਼ਾ ਨੇ ਸੈਂਕੜੇ ਜੜੇ। (IND vs ENG)
ਪੂਜਨੀਕ ਪਰਮ ਪਿਤਾ ਜੀ ਨੇ ਸ਼ਰਧਾਲੂ ਦੀ ਦਿਲੀ ਇੱਛਾ ਕੀਤੀ ਪੂਰੀ
ਉਨ੍ਹਾਂ ਦੇ ਨਾਲ ਆਪਣਾ ਡੈਬਿਊ ਮੈਚ ਖੇਡ ਰਹੇ ਸਰਫਰਾਜ਼ ਖਾਨ ਨੇ ਤੇਜ਼ ਅਰਧਸੈਂਕੜਾ ਜੜਿਆ। ਇੰਗਲੈਂਡ ਦੀ ਟੀਮ ਵੱਲੋਂ ਤੇਜ਼ ਗੇਂਦਬਾਜ਼ ਮਾਰਕ ਵੁੱਡ ਨੂੰ 3 ਜਦਕਿ ਟਾਮ ਹਾਰਟਲੇ ਨੂੰ 1 ਵਿਕਟ ਮਿਲੀ। ਇੱਕ ਸਮੇਂ ਭਾਰਤੀ ਟੀਮ ਦੀਆਂ 31 ਦੌੜਾਂ ’ਤੇ ਤਿੰਨ ਵਿਕਟਾਂ ਡਿੱਗ ਚੁੱਕਿਆਂ ਸਨ, ਪਰ ਫਿਰ ਰੋਹਿਤ ਅਤੇ ਜਡੇਜ਼ਾ ਨੇ ਭਾਰਤੀ ਪਾਰੀ ਨੂੰ ਸੰਭਾਲ ਲਿਆ। ਦੋਵਾਂ ਵਿਚਕਾਰ ਚੌਥੀ ਵਿਕਟ ਲਈ 200 ਤੋਂ ਵੀ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ ਹੋਈ। ਰੋਹਿਤ ਦੇ ਆਊਟ ਹੋਣ ਤੋਂ ਬਾਅਦ ਸਰਫਰਾਜ਼ ਅਤੇ ਜਡੇਜ਼ਾ ਵਿਚਕਾਰ 80 ਦੌੜਾਂ ਦੀ ਸਾਂਝੇਦਾਰੀ ਹੋਈ। ਭਾਰਤੀ ਟੀਮ ਵੱਲੋਂ ਸਰਫਰਾਜ਼ ਖਾਨ ਅਤੇ ਧਰੁਵ ਜੁਰੇਲ ਨੇ ਡੈਬਿਊ ਕੀਤਾ। (IND vs ENG)
ਰੋਹਿਤ ਨੇ ਧੋਨੀ ਨੂੰ ਪਿੱਛੇ ਛੱਡਿਆ | IND vs ENG
ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਇਸ ਮੈਚ ’ਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ। ਰੋਹਿਤ ਨੇ ਪਾਰੀ ਦੇ 61ਵੇਂ ਓਵਰ ’ਚ ਇੰਗਲੈਂਡ ਦੇ ਰੇਹਾਨ ਅਹਿਮਦ ਦੀ ਗੇਂਦ ’ਤੇ ਛੱਕਾ ਜੜਿਆ। ਉਨ੍ਹਾਂ ਨੇ ਓਵਰ ਦੀ ਤੀਜੀ ਗੇਂਦ ’ਤੇ ਛੱਕਾ ਜੜਿਆ। ਇਹ ਉਨ੍ਹਾਂ ਦੀ ਪਾਰੀ ਦੀ ਤੀਜਾ ਛੱਕਾ ਸੀ। ਰੋਹਿਤ ਸ਼ਰਮਾ ਕੌਮਾਂਤਰੀ ਕ੍ਰਿਕੇਟ ’ਚ ਹੁਣ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਛੱਕੇ ਜੜਨ ਵਾਲੇ ਕਪਤਾਨ ਬਣ ਗਏ ਹਨ। ਬਤੌਰ ਭਾਰਤੀ ਕਪਤਾਨ ਹੁਣ ਉਨ੍ਹਾਂ ਦੇ ਨਾਂਅ 212 ਛੱਕੇ ਹਨ। ਉਨ੍ਹਾਂ ਨੇ ਇਸ ਮਾਮਲੇ ’ਚ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡਿਆ। ਧੋਨੀ ਦੇ ਨਾਂਅ ਬਤੌਰ ਕਪਤਾਨ 311 ਪਾਰੀਆਂ ’ਚ 211 ਛੱਕੇ ਦਰਜ਼ ਹਨ। (IND vs ENG)
ਰਵਿੰਦਰ ਜਡੇਜਾ ਦਾ ਸੈਂਕੜਾ | IND vs ENG
ਭਾਰਤੀ ਟੀਮ ਦੇ ਆਲਰਾਊਂਡਰ ਖਿਡਾਰੀ ਰਵਿੰਦਰ ਜਡੇਜਾ ਨੇ ਜੇਮਸ ਐਂਡਰਸਨ ਖਿਲਾਫ 1 ਦੌੜ ਲੈ ਕੇ ਆਪਣਾ ਟੈਸਟ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ਦਾ ਇਹ ਚੌਥਾ ਸੈਂਕੜਾ ਜੜਿਆ। ਇੰਗਲੈਂਡ ਖਿਲਾਫ ਜਡੇਜਾ ਦਾ ਇਹ ਦੂਜਾ ਸੈਂਕੜਾ ਸੀ। ਉਨ੍ਹਾਂ ਨੇ ਭਾਰਤੀ ਟੀਮ ਵੱਲੋਂ ਖੇਡਦੇ ਹੋਏ ਇਹ ਤੀਜਾ ਸੈਂਕੜਾ ਜੜਿਆ। (IND vs ENG)
IND vs ENG : ਰਾਜਕੋਟ ਟੈਸਟ ਲਈ ਇੰਗਲੈਂਡ ਟੀਮ ਦਾ ਐਲਾਨ, ਸ਼ੋਏਬ ਬਸ਼ੀਰ ਦੀ ਜਗ੍ਹਾ ਮਾਰਕ ਵੁੱਡ ਟੀਮ ’ਚ ਸ਼ਾਮਲ
ਬੇਨ ਸਟੋਕਸ ਕਰੀਅਰ ਦਾ 100ਵਾਂ ਟੈਸਟ ਖੇਡਣਗੇ | IND vs ENG
ਸਪੋਰਟਸ ਡੈਸਕ। ਇੰਗਲੈਂਡ ਨੇ ਭਾਰਤ ਖਿਲਾਫ ਤੀਜੇ ਟੈਸਟ ਮੈਚ ਲਈ ਆਪਣੀ ਪਲੇਇੰਗ-11 ਦਾ ਐਲਾਨ ਕਰ ਦਿੱਤਾ ਹੈ। ਦੂਜੇ ਟੈਸਟ ਮੈਚ ’ਚ ਡੈਬਿਊ ਕਰਨ ਵਾਲੇ ਆਫ ਸਪਿਨਰ ਸ਼ੋਏਬ ਬਸ਼ੀਰ ਦੀ ਜਗ੍ਹਾ ਤੇਜ਼ ਗੇਂਦਬਾਜ ਮਾਰਕ ਵੁੱਡ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨਾਲ ਜੇਮਸ ਐਂਡਰਸਨ ਵੀ ਟੀਮ ਦਾ ਹਿੱਸਾ ਹਨ। ਹੁਣ ਟਾਮ ਹਾਰਟਲੇ ਅਤੇ ਰੇਹਾਨ ਅਹਿਮਦ ਇੰਗਲਿਸ਼ ਟੀਮ ਦੇ ਦੋ ਸਪਿਨਰ ਹੋਣਗੇ। ਉਨ੍ਹਾਂ ਨਾਲ ਜੋ ਰੂਟ ਪਾਰਟ ਟਾਈਮ ਆਫ ਸਪਿਨ ਵੀ ਕਰਨਗੇ। ਟੈਸਟ ਸੀਰੀਜ ਦਾ ਤੀਜਾ ਮੈਚ 15 ਫਰਵਰੀ ਤੋਂ ਰਾਜਕੋਟ ’ਚ ਖੇਡਿਆ ਜਾਵੇਗਾ। 5 ਮੈਚਾਂ ਦੀ ਸੀਰੀਜ ਫਿਲਹਾਲ 1-1 ਨਾਲ ਬਰਾਬਰ ਹੈ। ਪਹਿਲਾ ਮੈਚ ਇੰਗਲੈਂਡ ਨੇ ਤੇ ਦੂਜਾ ਮੈਚ ਭਾਰਤ ਨੇ ਜਿੱਤਿਆ ਸੀ।
ਕਪਤਾਨ ਬੇਨ ਸਟੋਕਸ ਆਪਣਾ 100ਵਾਂ ਟੈਸਟ ਖੇਡਣਗੇ | IND vs ENG
ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਰਾਜਕੋਟ ’ਚ ਆਪਣੇ ਟੈਸਟ ਕਰੀਅਰ ਦਾ 100ਵਾਂ ਮੈਚ ਖੇਡਣਗੇ। ਟੀਮ ’ਚ ਉਨ੍ਹਾਂ ਤੋਂ ਇਲਾਵਾ ਸਿਰਫ 41 ਸਾਲ ਦੇ ਜੇਮਸ ਐਂਡਰਸਨ ਅਤੇ 33 ਸਾਲ ਦੇ ਜੋ ਰੂਟ ਨੇ 100 ਤੋਂ ਜ਼ਿਆਦਾ ਟੈਸਟ ਖੇਡੇ ਹਨ। ਦੂਜੇ ਪਾਸੇ ਮੌਜੂਦਾ ਭਾਰਤੀ ਟੀਮ ਦਾ ਕੋਈ ਵੀ ਖਿਡਾਰੀ 100 ਟੈਸਟ ਨਹੀਂ ਖੇਡ ਸਕਿਆ ਹੈ। 97 ਟੈਸਟ ਮੈਚ ਖੇਡ ਚੁੱਕੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਸਭ ਤੋਂ ਤਜਰਬੇਕਾਰ ਹਨ। ਉਹ ਰਾਜਕੋਟ ’ਚ ਆਪਣੇ ਕਰੀਅਰ ਦਾ 98ਵਾਂ ਟੈਸਟ ਮੈਚ ਖੇਡਣਗੇ।
Farmer : ਸਰਕਾਰ ਵਾਅਦੇ ਤੋਂ ਮੁੱਕਰੀ, ਕਿਸਾਨ ਮਜ਼ਦੂਰ ਪੱਖੀ ਨੀਤੀ ਨਹੀਂ ਕੀਤੀ ਲਾਗੂ : ਕਿਸਾਨ ਆਗੂ
ਬੱਲੇਬਾਜੀ ਕ੍ਰਮ ’ਚ ਨਹੀਂ ਹੈ ਕੋਈ ਬਦਲਾਅ | IND vs ENG
ਇੰਗਲੈਂਡ ਨੇ ਦੂਜੇ ਟੈਸਟ ਦੇ ਪਲੇਇੰਗ-11 ’ਚ ਸਿਰਫ ਇੱਕ ਬਦਲਾਅ ਕੀਤਾ ਹੈ। ਸਾਰੇ ਬੱਲੇਬਾਜ ਆਪਣੀ ਜਗ੍ਹਾ ਬਰਕਰਾਰ ਰੱਖਣ ’ਚ ਕਾਮਯਾਬ ਰਹੇ ਹਨ। ਜੈਕ ਕਰਾਊਲੀ, ਬੇਨ ਡਕੇਟ ਅਤੇ ਓਲੀ ਪੋਪ ਟੀਮ ਦੇ ਟਾਪ-3 ਬੱਲੇਬਾਜ ਹੋਣਗੇ। ਜੋ ਰੂਟ, ਜੌਨੀ ਬੇਅਰਸਟੋ ਅਤੇ ਸਟੋਕਸ ਮੱਧ ਕ੍ਰਮ ’ਚ ਰਹਿਣਗੇ। ਬੈਨ ਫੌਕਸ ਵਿਕਟਕੀਪਿੰਗ ਕਰਨਗੇ।
ਬਸ਼ੀਰ ਨੇ ਦੂਜੇ ਟੈਸਟ ’ਚ ਕੀਤਾ ਸੀ ਡੈਬਿਊ | IND vs ENG
20 ਸਾਲਾਂ ਦੇ ਆਫ ਸਪਿਨਰ ਸ਼ੋਏਬ ਬਸ਼ੀਰ ਤੀਜਾ ਟੈਸਟ ਮੈਚ ਨਹੀਂ ਖੇਡਣਗੇ। ਉਨ੍ਹਾਂ ਨੇ ਭਾਰਤ ਖਿਲਾਫ ਦੂਜੇ ਟੈਸਟ ’ਚ ਹੀ ਡੈਬਿਊ ਕੀਤਾ ਸੀ, ਉਨ੍ਹਾਂ ਨੇ ਦੋਵੇਂ ਪਾਰੀਆਂ ’ਚ 4 ਵਿਕਟਾਂ ਹਾਸਲ ਕੀਤੀਆਂ ਸਨ। ਰਿਪੋਰਟਾਂ ਮੁਤਾਬਕ ਤੀਜੇ ਟੈਸਟ ਦੀ ਪਿੱਚ ’ਤੇ ਘਾਹ ਹੋਵੇਗਾ, ਜੋ ਤੇਜ ਗੇਂਦਬਾਜਾਂ ਲਈ ਮਦਦਗਾਰ ਹੋਵੇਗਾ। ਇਸੇ ਲਈ ਇੰਗਲੈਂਡ ਨੇ ਇੱਕ ਸਪਿਨਰ ਨੂੰ ਸ਼ਾਮਲ ਕੀਤਾ ਅਤੇ ਇਸ ਤੇਜ ਗੇਂਦਬਾਜ ਨੂੰ ਪਲੇਇੰਗ-11 ’ਚ ਜਗ੍ਹਾ ਦਿੱਤੀ। (IND vs ENG)
ਮਾਰਕ ਵੁੱਡ ਨੂੰ ਪਹਿਲੇ ਟੈਸਟ ’ਚ ਨਹੀਂ ਮਿਲੀ ਸੀ ਕੋਈ ਵਿਕਟ | IND vs ENG
ਮਾਰਕ ਵੁੱਡ ਨੇ ਭਾਰਤ ਖਿਲਾਫ ਸੀਰੀਜ ਦਾ ਪਹਿਲਾ ਮੈਚ ਖੇਡਿਆ। ਉਹ ਮੈਚ ’ਚ ਇੰਗਲੈਂਡ ਦੇ ਇਕਲੌਤੇ ਤੇਜ ਗੇਂਦਬਾਜ ਸਨ, ਪਰ ਉਨ੍ਹਾਂ ਨੂੰ ਕੋਈ ਵਿਕਟ ਨਹੀਂ ਮਿਲੀ। ਦੂਜੇ ਮੈਚ ’ਚ, ਉਨ੍ਹਾਂ ਨੂੰ ਜੇਮਸ ਐਂਡਰਸਨ ਨੂੰ ਬੈਠਣ ਅਤੇ ਖੇਡਣ ਲਈ ਬਣਾਇਆ ਗਿਆ ਸੀ। ਉਨ੍ਹਾਂ ਨੇ ਵਿਕਟਾਂ ਲਈਆਂ, ਇਸੇ ਲਈ ਉਸ ਨੂੰ ਤੀਜੇ ਟੈਸਟ ਦੇ ਪਲੇਇੰਗ-11 ’ਚ ਵੀ ਸ਼ਾਮਲ ਕੀਤਾ ਗਿਆ। ਹੁਣ ਦੋਵੇਂ ਤੇਜ ਗੇਂਦਬਾਜ ਰਾਜਕੋਟ ’ਚ ਇਕੱਠੇ ਖੇਡਦੇ ਨਜਰ ਆਉਣਗੇ। (IND vs ENG)
ਤੀਜੇ ਟੈਸਟ ਲਈ ਇੰਗਲੈਂਡ ਦੀ ਪਲੇਇੰਗ-11 | IND vs ENG
ਬੇਨ ਸਟੋਕਸ (ਕਪਤਾਨ), ਜੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਬੇਨ ਫੋਕਸ (ਵਿਕਟਕੀਪਰ), ਰੇਹਾਨ ਅਹਿਮਦ, ਟਾਮ ਹਾਰਟਲੇ, ਮਾਰਕ ਵੁੱਡ ਅਤੇ ਜੇਮਸ ਐਂਡਰਸਨ।