relationships - Sach Kahoon Punjabi

ਟੁੱਟਦੇ ਰਿਸ਼ਤਿਆਂ ਤੇ ਪਰਿਵਾਰਾਂ ਨੂੰ ਕਿਵੇਂ ਰੋਕੀਏ?
ਆਪਣੇ ਚਿਹਰੇ ‘ਤੇ ਮੁਸਕਰਾਹਟ ਲਿਆਉਣ ਦੀ ਕੋਸ਼ਿਸ਼ ਕਰਦੇ ਹੋਏ ਦੀਨੇ ਨੇ ਮੈਨੂੰ ਕਿਹਾ,  ”ਆ ਯਾਰ, ਅੱਜ ਤੂੰ ਮੈਨੂੰ ਬਹੁਤ ਯਾਦ ਆ ਰਿਹਾ ਸੀ। ਬੜੇ ਦਿਨਾਂ ਬਾਅਦ ਆਇਆ ਏਂ, ਕੀ ਗੱਲ ਸੀ? ਮੈਂ ਸੋਚਿਆ ਸ਼ਾਇਦ, ਰਾਮਾ ਵੀ ਇਸ ਸਮਾਜ ਦੇ ਮਤਲਬੀ ਲੋਕਾਂ ਦੀ ਦੁਨੀਆਂ ਵਿਚ ਗੁਆਚ ਗਿਆ ਏ?”?”ਨਹੀਂ-ਨਹੀਂ, ਐਸੀ ਤਾਂ ਕੋਈ ਗੱਲ ਨਹੀਂ। ਬੱਸ ਆ ਹੀ ਨਹੀਂ ਸਕਿਆ। ਕੀ ਗੱਲ ਸੀ, ਕਿਉਂ ਯਾਦ ਕਰਦਾ ਸੀ ਅੱਜ ਤੂੰ ਮੈਨੂੰ?” ਰਾਮੇ ਨੇ ਪੁੱਛਿਆ। (Relationships)

”ਯਾਰ ਸਾਰੀ ਰਾਤ ਮੈਂ ਬਹੁਤ ਬੇਚੈਨ ਰਿਹਾ। ਰਾਤ ਨੂੰ ਸੁਪਨੇ ਵਿੱਚ ਭਾਨੋ ਬਹੁਤ ਆ ਰਹੀ ਸੀ। ਇੱਕ-ਦੋ ਵਾਰ ਉੱਠਿਆ। ਜਦੋਂ ਫਿਰ ਅੱਖ ਲੱਗਦੀ ਤਾਂ ਉਹ ਵਾਰ-ਵਾਰ ਮੈਨੂੰ ਇਹੋ ਕਹਿੰਦੀ, ਰਾਣੋ ਦੇ ਬਾਪੂ, ਇਕੱਲਾ ਇੱਥੇ ਪਿਆ ਕੀ ਕਰਦਾ ਏਂ? ਸਾਰਾ ਦਿਨ ਸੋਚਾਂ ਵਿਚ ਡੁੱਬਿਆ ਰਹਿੰਦਾ ਏਂ। ਤੂੰ ਹੁਣ ਮੇਰੇ ਕੋਲ ਹੀ ਆਜਾ। ਇਹ ਦੁਨੀਆ ਬੜੀ ਚੰਗੀ ਹੈ। ਇੱਥੇ ਨਾ ਕਿਸੇ ਨਾਲ ਈਰਖਾ ਨਾ ਵੈਰ-ਵਿਰੋਧ। ਆਪਾਂ ਦੋਵੇਂ ਮਿਲ ਕੇ ਧਰਤੀ ‘ਤੇ ਬਿਤਾਏ ਦਿਨਾਂ ਦੀਆਂ ਯਾਦਾਂ ਦੀ ਪਟਾਰੀ ਵਿੱਚੋਂ ਕੁਝ ਪਲ ਸਾਂਝੇ ਕਰ ਕੇ ਸਮਾਂ ਬਿਤਾਇਆ ਕਰਾਂਗੇ।” (Relationships)

ਅਚਾਨਕ ਮੇਰਾ ਹੱਥ ਉਸ ਦੀ ਬਾਂਹ ਨੂੰ ਲੱਗ ਗਿਆ। ਉਹ ਠੰਢਾ ਸੀਤ ਸੀ। ਮੈਂ ਕਿਹਾ, ”ਚਾਹ ਪਿਆਵਾਂ?” ਦੀਨਾ ਮੇਰੇ ਵੱਲ ਮਜ਼ਬੂਰ ਅੱਖਾਂ ਨਾਲ ਵੇਖ ਰਿਹਾ ਸੀ ਜਿਵੇਂ ”ਹਾਂ” ਕਹਿ ਰਿਹਾ ਹੋਵੇ। ਚਾਹ ਪੀ ਕੇ ਜਿਵੇਂ ਉਸ ਦੇ ਸਰੀਰ ਵਿਚ ਤਾਕਤ ਆ ਗਈ ਹੋਵੇ। ਉਹ ਕਹਿਣ ਲੱਗਾ, ”ਰਾਮੇ, ਕੀ ਇਮਾਨਦਾਰੀ ਦੀ ਜ਼ਿੰਦਗੀ ਬਤੀਤ ਕਰਨ ਕਾਰਨ ਗਰੀਬ ਹੋਣਾ ਰੱਬ ਦੀ ਨਿਗਾਹ ਵਿੱਚ ਕੋਈ ਜ਼ੁਰਮ ਹੈ?” ਮੈਂ ਉਸ ਦੀ ਪਾਟੀ ਬਣੈਨ ਦੇ ਅਨੇਕਾਂ ਛੇਕਾਂ ਵਿਚੋਂ ਉਸ ਦੇ ਸਰੀਰ ਦੇ ਹਰ ਅੰਗ ਨੂੰ ਉਸ ਦੀ ਗਰੀਬੀ ਦਾ ਮਜ਼ਾਕ ਉਡਾਉਂਦੇ ਹੋਏ ਮਹਿਸੂਸ ਕਰ ਰਿਹਾ ਸੀ।

‘ਇਸੇ ਦਾ ਨਾਂਅ ਦੁਨੀਆ ਹੈ | Relationships

”ਤੂੰ ਹੀ ਇੱਕ ਮੇਰਾ ਯਾਰ ਏਂ ਜੋ ਕਦੇ-ਕਦਾਈਂ ਮੈਨੂੰ ਮਿਲਣ ਆ ਜਾਂਦਾ ਏਂ ਜਦੋਂ ਕਿ ਤੂੰ ਕਦੇ ਵੀ ਮੈਨੂੰ ਕੋਈ ਕੰਮ ਨਹੀਂ ਸੀ ਕਿਹਾ। ਉਹ ਲੋਕ ਜੋ ਅਕਸਰ ਮੇਰੇ ਕੋਲ ਆਪਣੇ ਕੰਮਾਂ ਲਈ ਆਉਂਦੇ ਸਨ ਤੇ ਨਜ਼ਦੀਕੀ ਰਿਸ਼ਤੇਦਾਰ ਹੋਣ ਦਾ ਦਾਅਵਾ ਕਰਦੇ ਸਨ, ਅੱਜ ਮੇਰੇ ਲਾਗਿਓਂ ਇਸ ਤਰ੍ਹਾਂ ਪਾਸਾ ਵੱਟ ਕੇ ਨਿੱਕਲ ਜਾਂਦੇ ਨੇ ਜਿਵੇਂ ਮੈਨੂੰ ਕੋਈ ਛੂਤ ਦੀ ਬਿਮਾਰੀ ਲੱਗੀ ਹੋਵੇ।” ”ਇਸੇ ਦਾ ਨਾਂਅ ਦੁਨੀਆ ਹੈ, ਦੀਨਿਆਂ। ਇਸ ਸਮਾਜ ਵਿੱਚ ਬਹੁਤੇ ਲੋਕ ਵਿਅਕਤੀ ਦੀ ਨਹੀਂ, ਸਿਰਫ਼ ਉਸ ਦੇ ਪੈਸੇ ਜਾਂ ਰੁਤਬੇ ਦੀ ਹੀ ਕਦਰ ਕਰਦੇ ਹਨ। ਜਦੋਂ ਇਹ ਵਿਅਕਤੀ ਕੋਲੋਂ ਖੁੱਸ ਜਾਂਦੇ ਹਨ ਤਾਂ ਕੋਈ ਕਦਰ ਨਹੀਂ ਕਰਦਾ। ਗਰੀਬ ਰਿਸ਼ਤੇਦਾਰ ਨੂੰ ਕੋਈ ਨਹੀਂ ਪੁੱਛਦਾ।” ਮੈਂ ਉਸ ਨੂੰ ਦਿਲਾਸਾ ਦਿੰਦੇ ਹੋਏ ਕਿਹਾ।

ਇਹ ਵੀ ਪੜ੍ਹੋ : ਡੇਂਗੂ ਨੇ ਡਰਾਏ ਲੋਕ, ਸਰਕਾਰ ਕਹਿੰਦੀ ਅਸੀਂ ਪੂਰੀ ਤਰ੍ਹਾਂ ਤਿਆਰ…

”ਹੋਰ ਸੁਣਾ, ਕਦੇ ਮੁੰਡੇ ਦਾ ਫੋਨ ਆਇਆ ਈ?” ਮੇਰੇ ਇਹ ਕਹਿੰਦਿਆਂ ਹੀ ਉਹ ਮੇਰੇ ਵੱਲ ਇਸ ਤਰ੍ਹਾਂ ਅੱਖਾਂ ਕੱਢ ਕੇ ਵੇਖਣ ਲੱਗਾ ਜਿਵੇਂ ਮੈਂ ਉਸ ਦੀ ਦੁਖਦੀ ਰਗ ‘ਤੇ ਹੱਥ ਧਰ ਦਿੱਤਾ ਹੋਵੇ। ਉਸ ਦੇ ਭਰਵੱਟਿਆਂ ਦੇ ਅੱਧ ਚਿੱਟੇ ਵਾਲ ਫੜਕ ਰਹੇ ਸਨ। ਚਿਹਰੇ ਦੀਆਂ ਝੁਰੜੀਆਂ ਅਤੇ ਬੁੱਲ੍ਹਾਂ ਦੀ ਫੜਫੜਾਹਟ ਤੇਜ਼ ਹੋ ਗਈ। ਉਸ ਦੀਆਂ ਅੱਖਾਂ ਵਿਚੋਂ ਹੰਝੂ ਟਪਕਣ ਲੱਗੇ ਜਿਵੇਂ ਇਹ ਸਾਰੇ ਹੀ ਉਸ ਦੀ ਸੱਚਾਈ ਅਤੇ ਵਫਾਦਾਰੀ ਦੀ ਖਿੱਲੀ ਉਡਾ ਰਹੇ ਹੋਣ। ਉਹ ਇੱਕਦਮ ਮੇਰੀ ਝੋਲੀ ਵਿੱਚ ਡਿੱਗ ਪਿਆ ਅਤੇ ਬੱਚਿਆਂ ਵਾਂਗ ਰੋਣ ਲੱਗ ਪਿਆ। ਮੈਂ ਉਸ ਦੀ ਪਿੱਠ ‘ਤੇ ਹੱਥ ਫੇਰ ਕੇ ਹੌਂਸਲਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ।

ਕੁਝ ਪਲਾਂ ਬਾਅਦ ਉਸ ਦੇ ਰੋਣ ਦੀ ਆਵਾਜ਼ ਹੌਲੀ ਹੋਈ ਗਈ ਤੇ ਆਖਰਕਾਰ ਬੰਦ ਹੋ ਗਈ। ਮੈਨੂੰ ਲੱਗਾ ਜਿਵੇਂ ਖੁੱਲ੍ਹੀਆਂ ਅੱਖਾਂ ਅਤੇ ਮੂੰਹ ਰਾਹੀਂ ਉਹ ਆਪਣੇ ਟੁੱਟਦੇ ਰਿਸ਼ਤਿਆਂ ਦੀ ਦਾਸਤਾਨ ਸੁਣਾ ਰਿਹਾ ਸੀ ।

ਕੈਲਾਸ਼ ਚੰਦਰ ਸ਼ਰਮਾ,

ਰਣਜੀਤ ਐਵੀਨਿਊ, ਅੰਮ੍ਰਿਤਸਰ

ਜ਼ਿੰਦਗੀ ’ਚ ਰਿਸ਼ਤਿਆਂ ਦੀ ਅਹਿਮੀਅਤ
Relationships : ਸਾਡੇ ਪੰਜਾਬੀਆਂ ਦੇ ਬਹੁਤ ਰਿਸ਼ਤੇ ਉਂਗਲਾਂ ’ਤੇ ਗਿਣਾਏ ਜਾ ਸਕਦੇ ਹਨ, ਜਿਨ੍ਹਾਂ ਵਿੱਚੋਂ ਪੰਜ ਪ੍ਰਕਾਰ ਦੇ ਰਿਸ਼ਤੇ-ਨਾਤੇ ਸਾਡੀ ਜੀਵਨਸ਼ੈਲੀ ਵਿੱਚ ਪ੍ਰਚਲਿਤ ਹਨ। ਖੂਨ ਦੇ ਰਿਸ਼ਤੇ: ਖੂਨ ਦੇ ਰਿਸ਼ਤਿਆਂ ’ਚ ਭੈਣ-ਭਰਾ, ਭਾਈ-ਭਾਈ, ਭੈਣਾਂ-ਭੈਣਾਂ ਦੇ ਰਿਸ਼ਤਿਆਂ ਦਾ ਬਹੁਤ ਮਹੱਤਵ ਹੈ। ਜਨਮ ਸਬੰਧੀ ਰਿਸ਼ਤੇ: ਇਸ ਵਿੱਚ ਮਾਂ-ਪੁੱਤ, ਪਿਓ-ਧੀ, ਪਿਓ-ਪੁੱਤ ਦੇ ਰਿਸ਼ਤੇ ਸ਼ਾਮਿਲ ਹਨ। ਪਰਿਵਾਰਿਕ ਰਿਸ਼ਤੇ: ਪਰਿਵਾਰਿਕ ਰਿਸ਼ਤਿਆਂ ਦੀ ਵੰਨਗੀ ਤਹਿਤ ਮਾਮਾ-ਭਾਣਜਾ, ਮਾਮਾ-ਭਣੇਵੀਂ, ਨਾਨਾ-ਦੋਹਤਾ, ਨਾਨੀ-ਦੋਹਤੀ, ਚਾਚਾ-ਭਤੀਜਾ, ਤਾਇਆ-ਭਤੀਜਾ, ਦਾਦਾ-ਪੋਤਾ, ਦਾਦੀ-ਪੋਤੀ, ਚਾਚੀ-ਤਾਈ, ਮਾਮੀ-ਭੂਆ ਤੇ ਇਨ੍ਹਾਂ ਦੇ ਬੱਚਿਆਂ ਨਾਲ ਸੰਬੰਧਿਤ ਰਿਸ਼ਤੇ ਗਿਣੇ ਜਾ ਸਕਦੇ ਹਨ। ਵਿਆਹ ਰਾਹੀਂ ਬਣੇ ਰਿਸ਼ਤੇ:- ਵਿਆਹ ਰਾਹੀਂ ਬਣੇ ਰਿਸ਼ਤੇ ਸੱਸ-ਨੂੰਹ, ਨੂੰਹ-ਸਹੁਰਾ, ਸਹੁਰਾ-ਜਵਾਈ, ਸੱਸ-ਜਵਾਈ, ਸਾਲਾ-ਭਣਵੱਈਆ, ਸਾਲਾ-ਸਾਲੇਹਾਰ, ਨਣਦ-ਭਰਜਾਈ, ਸਾਲੀ-ਸਾਢੂ, ਦਿਉਰ-ਭਰਜਾਈ, ਜੇਠ-ਜੇਠਾਣੀ, ਪਤੀਸ, ਕੁੜਮ-ਕੁੜਮਣੀ ਆਦਿ ਰਿਸ਼ਤੇ।

ਭਾਵਨਾ ਤੇ ਪਿਆਰ ਵਾਲੇ ਰਿਸ਼ਤੇ | Relationships

ਇਹ ਉਹ ਰਿਸ਼ਤੇ ਹੁੰਦੇ ਹਨ ਜੋ ਮਨੁੱਖੀ ਪਿਆਰ-ਸਤਿਕਾਰ ਤੇ ਭਾਵਨਾਵਾਂ ਆਦਿ ਲਈ ਸਿਰਜ ਲਏ ਜਾਂਦੇ ਹਨ। ਇਨ੍ਹਾਂ ਵਿੱਚ ਦੋਸਤ, ਮਿੱਤਰ, ਸਹਿਕਰਮੀ, ਵਿਦਿਆਰਥੀ, ਅਧਿਆਪਕ ਆਦਿ ਸ਼ਾਮਿਲ ਹੁੰਦੇ ਹਨ। ਜਿਉਂ-ਜਿਉਂ ਸਮਾਂ ਆਪਣੀ ਚਾਲੇ ਤੇਜੀ ਨਾਲ ਬਦਲਦਾ ਗਿਆ, ਤਿਉਂ-ਤਿਉਂ ਮਨੁੱਖੀ ਜ਼ਿੰਦਗੀ ਵਿੱਚ ਵੀ ਵੱਡੇ ਬਦਲਾਅ ਆਏ। ਸੰਯੁਕਤ ਪਰਿਵਾਰਾਂ ਦੇ ਟੁੱਟਣ ਕਾਰਨ ਸਾਡੇ ਵਿਹੜਿਆਂ ਦੀਆਂ ਰੌਣਕਾਂ ਅੱਜ-ਕੱਲ੍ਹ ਖਤਮ ਹੋਣ ਕਿਨਾਰੇ ਪਹੁੰਚ ਗਈਆਂ ਹਨ। (Relationships)

ਵਿਰਲੇ ਘਰਾਂ ਵਿੱਚ ਹੀ ਚਾਚੇ-ਤਾਇਆਂ ਦੇ ਪਰਿਵਾਰ ਇੱਕ ਛੱਤ ਥੱਲੇ ਰਹਿੰਦੇ ਹਨ। ਸਮੇਂ ਦੀ ਚਾਲ ਨੇ ਸਾਨੂੰ ਮਤਲਬੀ ਤੇ ਇਕੱਲੇ ਰਹਿਣਾ ਸਿਖਾ ਦਿੱਤਾ ਹੈ। ਅੱਜ ਹਰ ਇੱਕ ਮਾਂ-ਪਿਓ ਦੀ ਇੱਛਾ ਹੈ ਕਿ ਉਨ੍ਹਾਂ ਦੀ ਪਹਿਲੀ ਔਲਾਦ ਸਿਰਫ ਮੁੰਡਾ ਹੀ ਹੋਵੇ ਤੇ ਅੱਗੇ ਫੁੱਲ ਸਟਾਪ! ਪੜ੍ਹੇ-ਲਿਖੇ ਵਰਗ ਵਿੱਚ ਵੀ ਹੁਣ ਕੁੜੀ-ਮੁੰਡੇ ਦਾ ਫਰਕ ਵੱਡੀ ਹੱਦ ਤੱਕ ਖ਼ਤਮ ਹੋ ਗਿਆ ਹੈ। ਪਹਿਲਾ ਬੱਚਾ ਕੁੜੀ ਹੀ ਕਿਉਂ ਨਾ ਪੈਦਾ ਹੋਇਆ ਹੋਵੇ ਅੱਗੇ ਫੁੱਲ ਸਟਾਪ! ਉਹ ਸੋਚਦੇ ਹਨ ਮਹਿੰਗਾਈ ਦਾ ਜ਼ਮਾਨਾ ਹੈ, ਮੁੰਡਾ ਭਾਲਦੇ-ਭਾਲਦੇ ਜੇਕਰ ਹੋਰ ਕੁੜੀਆਂ ਜੰਮ ਪਈਆਂ ਤਾਂ ਕੌਣ ਪਾਲਣ-ਪੋਸ਼ਣ, ਪੜ੍ਹਾਈ-ਲਿਖਾਈ ਆਦਿ ’ਤੇ ਖਰਚ ਕਰਕੇ ਬਿਗਾਨੇ ਘਰ ਤੋਰੂ।

ਖਤਮ ਹੁੰਦੇ ਰਿਸ਼ਤੇ

ਦੂਜੇ ਪਾਸੇ ਸਾਡੇ ਸੰਯੁਕਤ ਪਰਿਵਾਰ ਤਿੜਕਣ ਤੇ ਸਾਡੀ ਇਸ ਇੱਕ ਬੱਚੇ ਵਾਲੀ ਮਾਨਸਿਕਤਾ ਨਾਲ ਸਾਡੇ ਬਹੁਤੇ ਪਰਿਵਾਰਿਕ ਰਿਸ਼ਤੇ ਖਤਮ ਹੋ ਰਹੇ ਹਨ ਤੇ ਕਈ ਬਿਲਕੁਲ ਖਾਤਮੇ ਵੱਲ ਵਧ ਰਹੇ ਹਨ। ਜਿਸ ਦਾ ਇੱਕ ਪੁੱਤ ਹੈ ਉਸਦੇ ਬੱਚਿਆਂ ਲਈ ਭੂਆ ਤੇ ਤਾਏ-ਚਾਚੇ ਮੁੱਲ ਨਹੀਂ ਲੱਭਣੇ। ਜਿਸ ਦੇ ਇੱਕ ਧੀ ਹੈ ਉਸਦੇ ਬੱਚਿਆਂ ਨੂੰ ਮਾਸੀ ਤੇ ਮਾਮੇ ਨਹੀਂ ਮਿਲਣੇ। ਚਾਚੀ, ਤਾਈ, ਫੁੱਫੜ, ਮਾਸੜ, ਭੂਆ, ਚਾਚਾ, ਤਾਇਆ, ਸਾਲੀ, ਸਾਢੂ, ਨਨਾਣ, ਭਰਜਾਈ, ਦਰਾਣੀ, ਜੇਠਾਣੀ, ਪਤੀਸ, ਮਾਸੀ, ਮਾਮਾ, ਮਾਮੀ, ਆਦਿਕ ਰਿਸ਼ਤੇ ਆਉਣ ਵਾਲੀ ਪੀੜ੍ਹੀ ਨੂੰ ਜਵਾਨ ਹੋ ਕੇ ਸਮਝ ਆਉਣ ਤੱਕ ਲਗਭਗ ਖ਼ਤਮ ਵਰਗੇ ਹੀ ਹੋਣਗੇ।

Also Read : ਰੋਟਰੀ ਸੈਂਟਰਲ ਦੀ ਪ੍ਰਧਾਨ ਕੀਰਤੀ ਗਰੋਵਰ ਭਾਜਪਾ ’ਚ ਸ਼ਾਮਲ

ਪਹਿਲਾਂ ਸੰਯੁਕਤ ਪਰਿਵਾਰਾਂ ਵਿੱਚ ਘੱਟੋ-ਘੱਟ ਦਸ ਤੋਂ ਪੰਦਰਾਂ ਜੀ ਹੁੰਦੇ ਸਨ, ਕਈ ਟੱਬਰਾਂ ਦੇ ਤਾਂ ਇਸ ਤੋਂ ਵੀ ਵੱਧ ਮੈਂਬਰ ਹੁੰਦੇ ਸੀ। ਕੱਚੇ ਘਰ ਤੇ ਕੱਚੇ ਵਿਹੜੇ ਖੁੱਲ੍ਹੇ-ਡੁੱਲੇ ਹੁੰਦੇ ਸੀ। ਜਿੱਥੇ ਘਰ ਕੱਚੇ ਤੇ ਮਨ ਸੱਚੇ ਸਨ, ਉੱਥੇ ਖੁੱਲ੍ਹੇ ਵਿਹੜਿਆਂ ਦੀ ਤਰ੍ਹਾਂ ਦਿਲ ਵੀ ਖੁੱਲ੍ਹੇ ਸਨ। ਗਰਮੀਆਂ ਵਿੱਚ ਰਾਤਾਂ ਨੂੰ ਵਿਹੜੇ ਵਿੱਚ ਇੱਕ ਵਾਢਿਓ ਜੋੜ ਕੇ ਮੰਜੇ ਡਾਹੇ ਹੁੰਦੇ ਸੀ। ਆਪਸੀ ਪਿਆਰ ਦੇ ਕਾਰਨ ਇੱਕ ਮੰਜੇ’ ਤੇ ਦੋ-ਦੋ ਜਵਾਕ ਪਏ ਹੁੰਦੇ ਸੀ। ਮਾਂ ਨਾਲ ਸਭ ਤੋਂ ਛੋਟਾ ਜਵਾਕ ਭਾਵੇਂ ਉਹ ਬਾਰ੍ਹਾਂ ਸਾਲਾਂ ਦਾ ਹੁੰਦਾ ਸੀ, ਉਹੀ ਉਹਦੇ ਨਾਲ ਸੌਂਦਾ ਸੀ, ਮੰਜਾ ਭਾਵੇਂ ਭੀੜਾ ਹੀ ਹੁੰਦਾ ਸੀ। ਅੱਜ ਵਾਲੇ ਜਵਾਕ ਭਾਵੇਂ ਇੱਕ ਸਾਲ ਦਾ ਹੀ ਹੋਵੇ ਮਾਂ-ਪਿਓ ਉਸ ਨੂੰ ਅਲੱਗ ਪੰਘੂੜੀ ’ਤੇ ਪਾਉਂਦਾ ਹੈ। ਇਸਦੇ ਰਿਜਲਟ ਸਾਡੇ ਸਾਹਮਣੇ ਹਨ।

ਆਧੁਨਿਕਤਾ ਦੀ ਦੌੜ ਖਾ ਗਈ ਰਿਸ਼ਤੇ

ਪਹਿਲਾਂ ਸਾਡੇ ਚਾਚੇ, ਤਾਇਆ, ਮਾਸੀਆਂ, ਭੂਆ ਆਦਿ ਰਿਸ਼ਤੇਦਾਰੀਆਂ ਵਿੱਚ ਆਪਸੀ ਸਨੇਹ ਬਹੁਤ ਜ਼ਿਆਦਾ ਹੋਣ ਕਾਰਨ ਵਰਤ-ਵਰਤਾਵਾ ਬਹੁਤ ਹੁੰਦਾ ਸੀ ਜੋ ਅੱਜ ਆਧੁਨਿਕ ਦੌਰ ਵਿੱਚ ਕਿਧਰੇ ਖੰਭ ਲਾ ਕੇ ਉੱਡ ਗਿਆ ਹੈ। ਇਨ੍ਹਾਂ ਰਿਸ਼ਤੇ-ਨਾਤਿਆਂ ਨੂੰ ਅੱਜ-ਕੱਲ੍ਹ ਸਰੀਕੇਬਾਜੀ ਦਾ ਨਾਂਅ ਦਿੱਤਾ ਜਾਂਦਾ ਹੈ। ਸਾਡੀਆਂ ਰਿਸ਼ਤੇਦਾਰੀਆਂ ਦੇ ਮੁੱਖ ਆਧਾਰ ਨਾਨਕੇ ਤੇ ਦਾਦਕੇ ਹੁੰਦੇ ਹਨ। ਨਾਨਕਿਆਂ ਦਾ ਰਿਸ਼ਤਾ ਮਾਂ ਵੱਲ ਦੇ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਨਾਨਕਾ ਪਰਿਵਾਰ ਧੀ ਲਈ ਦਾਜ ਸੂਸਕ ਤੇ ਉਸਦੇ ਜਵਾਕਾਂ ਦੀ ਨਾਨਕੀ ਸ਼ੱਕ ਭਰਦੇ ਹਨ। ਕੁੜੀ ਵਿਆਹੁਣ ਨੂੰ ਕੰਨਿਆ ਦਾਨ ਕਿਹਾ ਜਾਂਦਾ ਹੈ।

ਵਿਆਹੁਤਾ ਕੁੜੀ ਲਈ ਨਾਨਕੇ ਵੱਖਰਾ ਗਹਿਣਾ-ਗੱਟਾ ਲਿਆਉਂਦੇ ਹਨ, ਜਵਾਈ ਦੋਹਤਰੇ ਲਈ ਸ਼ਗਨ ਤੇ ਕੁੜਮਾਈ ਦੀ ਮਿਲਣੀ ਵੀ ਨਾਨਕਿਆਂ ਜ਼ਿੰਮੇ ਹੀ ਹੁੰਦੀ ਹੈ। ਨਾਨਕੇ ਧੀਆਂ ਵਾਲੀ ਧਿਰ ਹੋਣ ਕਾਰਨ ਹਰ ਸ਼ਗਨ-ਵਿਹਾਰ ਸਮੇਂ ਕੁੱਝ ਨਾ ਕੁੱਝ ਹੱਥ ਝਾੜਦੇ ਹੀ ਰਹਿੰਦੇ ਹਨ। ਦੂਸਰਾ ਪੱਖ ਦਾਦਕਿਆਂ ਦਾ ਹੁੰਦਾ ਹੈ। ਦਾਦੀਆਂ ਤੋਂ ਵੀ ਪੋਤੇ-ਪੋਤੀਆਂ ਦਾ ਚਾਅ ਚੱਕਿਆ ਨਹੀਂ ਜਾਂਦਾ, ਹਰ ਰਿਸ਼ਤਾ-ਨਾਤਾ ਆਪੋ-ਆਪਣੀ ਥਾਂ ਮਾਇਨੇ ਰੱਖਦਾ ਹੈ। ਬੱਚਿਆਂ ਲਈ ਦਾਦਕੇ ਵੀ ਬਹੁਤ ਮਹੱਤਵ ਰੱਖਦੇ ਹਨ ਕਿਉਂਕਿ ਬੰਦੇ ਦੀਆਂ ਰਗਾਂ ਵਿੱਚ ਪਿਤਾ ਦਾ ਖੂਨ ਹੁੰਦਾ ਹੈ, ਜਿਸ ਨਾਲ ਉਹ ਪਿਤਾਪੁਰਖੀ ਕਿੱਤੇ ਤੇ ਰਸਮਾਂ ਰਿਵਾਜ਼ ਸਹਿਜ ਹੀ ਗ੍ਰਹਿਣ ਕਰ ਲੈਂਦਾ ਹੈ। ਸਾਡੇ ਰਿਸ਼ਤੇ-ਨਾਤੇ ਵੱਖੋ-ਵੱਖਰੇ ਫੁੱਲਾਂ ਦੀ ਤਰ੍ਹਾਂ ਮਹਿਕਾਂ ਵੰਡਦੇ ਹਨ। ਹਰੇਕ ਰਿਸ਼ਤੇ ਦਾ ਸਮਾਜਿਕ, ਮਾਨਸਿਕ, ਆਰਥਿਕ ਜਾਂ ਧਾਰਮਿਕ ਮਹੱਤਵ ਹੈ। ਰਿਸ਼ਤੇ ਸਾਡੇ ਸਮਾਜ ਦਾ ਥੰਮ੍ਹ ਹਨ।

ਰਿਸ਼ਤਿਆਂ ਤੇ ਮੁਹੱਬਤ ਦੀ ਟੁੱਟ ਭੱਜ | Relationships

ਅਜੋਕੇ ਸਮੇਂ ਦੀ ਟੈਕਨਾਲੋਜੀ ਵਾਲੇ ਜ਼ਮਾਨੇ ਅੰਦਰ ਸਾਡੇ ਰਿਸ਼ਤੇ-ਨਾਤਿਆਂ ਵਿੱਚ ਵੱਡੀਆਂ ਤਬਦੀਲੀਆਂ ਆ ਰਹੀਆਂ ਹਨ। ਸਾਡੇ ਆਪਸੀ ਪਿਆਰ ਵਿੱਚ ਬਹੁਤ ਤੇਜੀ ਨਾਲ ਟੁੱਟ-ਭੱਜ ਹੋ ਰਹੀ ਹੈ। ਦੋਸਤੀਆਂ ਦੁਸ਼ਮਣੀਆਂ ਵਿੱਚ ਬਦਲ ਰਹੀਆਂ ਹਨ। ਪਹਿਲਾਂ ਸਿਆਣੇ ਕਹਿੰਦੇ ਸੀ ਦੋਸਤ ਜਿੰਨਾ ਪੁਰਾਣਾ ਹੋਵੇ ਉਨਾ ਹੀ ਚੰਗਾ ਹੁੰਦਾ ਹੈ। ਪਰੰਤੂ ਇਹ ਤੱਥ ਅੱਜ-ਕੱਲ੍ਹ ਵੱਡੀ ਹੱਦ ਤੱਕ ਗਲਤ ਸਾਬਤ ਹੋ ਰਹੇ ਹਨ। ਹੁਣ ਤਾਂ ਪੁਰਾਣੇ ਸਬੰਧ ਵੀ ਪਲ ਵਿੱਚ ਤਿੜਕਦੇ ਨਜਰੀਂ ਪੈਂਦੇ ਹਨ। ਜਿਗਰੀ ਯਾਰੀਆਂ ਅੱਜ-ਕੱਲ੍ਹ ਜਾਨੀ ਦੁਸ਼ਮਣੀਆਂ ਵਿੱਚ ਬਦਲਦੀਆਂ ਦੇਖੀਆਂ ਜਾ ਸਕਦੀਆਂ ਹਨ। ਸੱਭਿਅਕ ਰਿਸ਼ਤੇ ਸਾਡੇ ਸੱਭਿਅਕ ਸਮਾਜ ਦਾ ਅਨਿੱਖੜਵਾਂ ਅੰਗ ਹਨ।

ਜੇਕਰ ਅੱਜ ਮਹਿੰਗਾਈ ਕਾਰਨ ਲੋਕ ਇੱਕ ਬੱਚਾ ਚਾਹੁੰਦੇ ਹਨ ਤਾਂ ਇਨ੍ਹਾਂ ਰਿਸ਼ਤਿਆਂ ਨੂੰ ਮੁੜ ਸੁਰਜੀਤ ਕਰਨ ਤੇ ਜਿਉਂਦਾ ਰੱਖਣ ਲਈ ਸਾਡੇ ਪੰਜਾਬੀ ਪਰਿਵਾਰ ਇਹ ਪ੍ਰਣ ਕਰਨ ਕਿ ਜੇਕਰ ਸਾਡੇ ਘਰ ਮੁੰਡਾ ਪੈਦਾ ਹੋਇਆ ਤਾਂ ਅਸੀਂ ਆਪਣੇ ਫਲਾਣੇ ਜਾਣ-ਪਹਿਚਾਣ ਵਾਲੇ ਘਰ ਪੈਦਾ ਹੋਈ ਕੁੜੀ ਨੂੰ ਆਪਣੀ ਧੀ ਸਮਝ ਕੇ, ਆਪਣੇ ਪੁੱਤ ਦੀ ਸਕੀ ਭੈਣ ਵਾਂਗ ਅਪਣਾ ਕੇ ਮਾਮੇ-ਭੂਆ ਵਾਂਗ ਵਰਤਾਂਗੇ ਤਾਂ ਜੋ ਰੱਖੜੀ ਤੋਂ ਗੁੱਟ ਸੁੰਨਾ ਨਾ ਹੋਵੇ ਤੇ ਭੈਣ ਦੀ ਨਾਨਕੀ ਸ਼ੱਕ ਪੂਰੀ ਜਾਵੇ।

ਸੱਭਿਅਕ ਸਮਾਜ ਸਿਰਜਣ ਲਈ ਸਾਨੂੰ ਖੁਦ ਹੀ ਆਪਣੇ ਸੁਭਾਅ ਬਦਲ ਕੇ ਉਪਰਾਲੇ ਕਰਨੇ ਪੈਣਗੇ ਜਿਸ ਨਾਲ ਪੰਜਾਬ ਅੰਦਰ ਮੁੜ ਕੁੜੀਆਂ ਚਿੜੀਆਂ ਦੀਆਂ ਕਿੱਕਲੀਆਂ ਤੇ ਅੰਬਰੀਂ ਪੀਂਘਾਂ ਚੜ੍ਹਾਉਣ ਤੋਂ ਕੋਈ ਵੀ ਨਹੀਂ ਰੋਕ ਸਕੇਗਾ। ਖਾਸ ਕਰ ਸਾਨੂੰ ਪੰਜਾਬੀਆਂ ਨੂੰ ਪੁਰਾਣੇ ਸਮਿਆਂ ਵਾਲੇ ਰਿਸ਼ਤੇ-ਨਾਤਿਆਂ ਨੂੰ ਮੁੜ ਆਪਣੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਆਪਸੀ ਪਿਆਰ, ਸਨੇਹ ਤੇ ਮੁਹੱਬਤ ਨੂੰ ਜਿਉਂਦਾ ਕਰਨ ਦੀ ਵੱਡੀ ਲੋੜ ਹੈ ਜਿਸ ਨਾਲ ਸਾਡੀਆਂ ਆਪਸੀ ਦੂਰੀਆਂ ਖ਼ਤਮ ਹੋਣਗੀਆਂ ਤੇ ਪਿਆਰ ਦੀ ਗੰਗਾ ਮੁੜ ਦੁਬਾਰਾ ਪੰਜਾਬ ਵਿੱਚ ਵਗਣੀ ਸ਼ੁਰੂ ਹੋਵੇਗੀ।

ਜਗਜੀਤ ਸਿੰਘ ਕੰਡਾ

ਕੋਟਕਪੂਰਾ

ਮੋ. 96462-00468

ਰਿਸ਼ਤਿਆਂ ਦੇ ਸਹੀ ਸੰਦੇਸ਼ ਦੀ ਲੋੜ
ਇਹ ਕਿੱਸਾ ਰੋਜ਼ਾਨਾ ਦਾ ਹੀ ਹੋ ਗਿਆ ਹੈ ਕਿ ਮੀਡੀਆ ਦਾ ਇੱਕ ਹਿੱਸਾ ਕਿਵੇਂ ਤਲਾਕ ਦੀਆਂ ਘਟਨਾਵਾਂ ਨੂੰ ਚਮਕਾ-ਚਮਕਾ ਕੇ ਪੇਸ਼ ਕਰਦਾ ਹੈ ਇਹ ਘਟਨਾਵਾਂ ਬਾਲੀਵੁੱਡ ਦੇ ਐਕਟਰਾਂ ਨਾਲ ਸਬੰਧਿਤ ਹੁੰਦੀਆਂ ਹਨ ਇਹ ਸੁਭਾਵਿਕ ਹੈ ਕਿ ਚਰਚਿਤ ਹਸਤੀਆਂ ਬਾਰੇ ਪਾਠਕ/ਯੂਜ਼ਰ ਪੜ੍ਹਦਾ ਸੁਣਦਾ ਹੈ ਪਰ ਘਟਨਾ ਦੇ ਬਿਆਨ ਦਾ ਢੰਗ ਵੱਖਰਾ-ਵੱਖਰਾ ਹੁੰਦਾ ਹੈ ਇੱਕ ਢੰਗ ਇਹ ਹੈ ਕਿ ਤਲਾਕ ਨੂੰ ਮਜ਼ਬੂਰੀ ਦੇ ਰੂਪ ’ਚ ਪੇਸ਼ ਕੀਤਾ ਜਾਵੇ ਕਿ ਤਲਾਕ ਨਾ ਹੋਵੇ ਅਤੇ ਪਹਿਲਾ ਵਿਆਹ ਹੀ ਨਿਭ ਜਾਵੇ ਰਿਸ਼ਤਿਆਂ ਦੀ ਟੱੁਟ-ਭੱਜ ਕੋਈ ਚੰਗਾ ਸੰਕੇਤ ਨਹੀਂ ਦੂਜਾ ਢੰਗ ਇਹ ਹੈ ਕਿ ਤਲਾਕ ਨੂੰ ਫੈਸ਼ਨ ਦੇ ਰੂਪ ’ਚ ਪੇਸ਼ ਕੀਤਾ ਜਾਵੇ ਜਿਵੇਂ ਕਿ ਤਲਾਕ ਤੋਂ ਬਿਨਾਂ ਮਨੁੱਖੀ ਜ਼ਿੰਦਗੀ ਦਾ ਮਕਸਦ ਹੀ ਅਧੂਰਾ ਹੈ ਇਹ ਮੀਡੀਆ ਤਲਾਕ ਨੂੰ ਇੱਕ ਮਨੋਰੰਜਨ ਤੇ ਖੁਸ਼ੀ ਵਾਂਗ ਪੇਸ਼ ਕਰਦਾ ਹੈ। (Relationships)

ਤਲਾਕ ਸਿਰਫ ਤਿੰਨ ਅੱਖਰਾਂ ਦਾ ਸ਼ਬਦ ਨਹੀਂ ਸਗੋਂ ਇਹ ਆਪਣੇ ਅੰਦਰ ਦਰਦ ਦਾ ਸਮੁੰਦਰ ਵੀ ਸਮੋਈ ਬੈਠਾ ਹੈ ਇਹ ਸ਼ਬਦ ਭਾਵਨਾਵਾਂ ਦਾ ਦਰਦ ਵੀ ਬਿਆਨ ਕਰਦਾ ਹੈ ਰਿਸ਼ਤਿਆਂ ਦੀ ਪਰਿਭਾਸ਼ਾ ਭਾਵਨਾ ’ਤੇ ਉੱਸਰਦੀ ਹੈ ਪਰ ਖਬਰ ਲਿਖਣ ਵਾਲਾ ਜਦੋਂ ਭਾਵਨਾ ਤੋਂ ਖਾਲੀ ਹੋ ਕੇ ਸਿਰਫ ਸ਼ਬਦਾਂ ਨਾਲ ਹੀ ਖੇਡਣਾ ਸ਼ੁਰੂ ਕਰਦਾ ਹੈ ਤਾਂ ਉਸ ਲਈ ਭਾਵਨਾ ਨਾਂਅ ਦੀ ਕੋਈ ਚੀਜ਼ ਨਹੀਂ ਹੁੰਦੀ, ਉਹ ਹਰ ਭਾਵਨਾ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਤੰਗ ਸੋਚ ਤੇ ਸਵਾਰਥ ਦੀ ਪੂਰਤੀ ਲਈ ਅਰਥਾਂ ਦਾ ਅਨਰਥ ਕਰਦਾ ਤੁਰਿਆ ਜਾਂਦਾ ਹੈ ਤਲਾਕ ਦੀ ਖਬਰ ਇਸ ਤਰ੍ਹਾਂ ਪੇਸ਼ ਕੀਤੀ ਜਾਂਦੀ ਹੈ ਕਿ ਕਿਸੇ ਪੁਰਸ਼ ਦਾ ਵਿਆਹ ਤੋਂ ਕਾਫ਼ੀ ਸਾਲਾਂ ਬਾਅਦ ਤਲਾਕ ਹੋ ਗਿਆ, ਫਿਰ ਦੂਜਾ ਵਿਆਹ ਹੋ ਗਿਆ ਅਤੇ ਹੁਣ ਵਿਆਹ ਤੋਂ ਬਾਅਦ ਉਹ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰ ਰਹੇ ਹਨ। (Relationships)

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਨਵੇਂ ਭਰਤੀ 250 ਨਰਸਿੰਗ ਅਫਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਤਲਾਕ ਦੀ ਇਹ ਵਿਆਖਿਆ ਤਲਾਕ ਨੂੰ ‘ਵਿਆਹ’ ਵਾਂਗ ਪੇਸ਼ ਕਰਨ ਵਾਲੀ ਹੈ ਮੀਡੀਆ ਦੀ ਗੱਲ ਇਹ ਪ੍ਰਭਾਵ ਦੇ ਰਹੀ ਹੈ ਕਿ ਖੁਸ਼ ਰਹਿਣ ਲਈ ਤਲਾਕ ਜ਼ਰੂਰੀ ਹੈ ਬਿਨਾਂ ਸ਼ੱਕ ਸਮਾਜ ਦਾ ਇੱਕ ਹਿੱਸਾ ਰਿਸ਼ਤਿਆਂ ਦੀ ਮਹੱਤਤਾ ਤੋਂ ਕਾਫ਼ੀ ਜ਼ਿਆਦਾ ਅਣਜਾਣ ਹੋਣ ਕਾਰਨ ਰਿਸ਼ਤਿਆਂ ਦੀ ਭੰਨ-ਤੋੜ ’ਚ ਵਿਸ਼ਵਾਸ ਰੱਖਦਾ ਹੈ ਉਹਨਾਂ ਲਈ ਰਿਸ਼ਤੇ ਕੱਪੜੇ ਬਦਲਣ ਵਾਂਗ ਹੰੁਦੇ ਹਨ ਪੱਛਮੀ ਕਲਚਰ ਨੇ ਭਾਰਤੀ ਸਮਾਜ ਅੰਦਰ ਇਹ ਬੁਰਾਈ ਪੈਦਾ ਕਰ ਦਿੱਤੀ ਹੈ, ਪਰ ਇਹ ਵੀ ਸੱਚ ਹੈ ਕਿ ਇਸ ਬੁਰੇ ਅਸਰ ਦੇ ਬਾਵਜ਼ੂਦ ਭਾਰਤੀ ਸੱਭਿਆਚਾਰ ਜਿਉਂਦਾ ਹੈ, ਅੱਜ ਵੀ ਉਹ ਲੋਕ ਹਨ ਜੋ ਰਿਸ਼ਤੇ ਨਿਭਾਅ ਰਹੇ ਹਨ ਇੱਕ ਵਿਆਹ ਹੀ ਨਿਭਾਇਆ ਜਾਂਦਾ ਹੈ। (Relationships)

ਤਲਾਕ ਨੂੰ ਟਾਲਣ ਦੀ ਬਹੁਤ ਕੋਸ਼ਿਸ਼ ਕੀਤੀ ਜਾਂਦੀ ਹੈ, ਪੰਚਾਇਤਾਂ ਰਾਹੀਂ, ਰਿਸ਼ਤੇਦਾਰਾਂ ਰਾਹੀਂ ਘਰ ਵਸਾਏ ਜਾਂਦੇ ਹਨ ਚੰਗਾ ਹੋਵੇ ਜੇਕਰ ਮੀਡੀਆ ਤਲਾਕ ਦਾ ਗੁਣਗਾਣ ਕਰਨ ਦੀ ਬਜਾਇ ਭਾਰਤੀ ਸੰਸਕ੍ਰਿਤੀ ਵਾਲੇ ਰਿਸ਼ਤਿਆਂ ਦੀ ਮਜ਼ਬੂਤੀ, ਮਹਾਨਤਾ ਤੇ ਭਾਵਨਾਵਾਂ ਦੀ ਗੱਲ ਕਰੇ ਉਹਨਾਂ ਲੋਕਾਂ ਦੀ ਗੱਲ ਕਰੇ ਜੋ ਕਦੇ ਇੱਕ-ਦੂਜੇ ਨੂੰ ਬਿਨਾਂ ਵੇਖੇ ਵੀ ਵਿਆਹ ਰਚਾ ਲੈਂਦੇ ਸਨ ਅਤੇ ਸਾਰੀ ਉਮਰ ਨਿਭਾਉਂਦੇ ਸਨ ਤੇ ਨਿਭਾਉਂਦੇ ਆ ਰਹੇ ਹਨ ਸਿਰਫ ਅਨਪੜ੍ਹ ਹੀ ਨਹੀਂ ਸਗੋਂ ਪੜ੍ਹੇ-ਲਿਖੇ ਤੇ ਆਧੁਨਿਕ ਜ਼ਮਾਨੇ ਦੇ ਲੋਕ ਵੀ ਇੱਕ ਵਿਆਹ ਦੇ ਰਿਸ਼ਤੇ ਨਿਭਾਅ ਰਹੇ ਹਨ ਭਾਰਤੀ ਰਿਸ਼ਤਿਆਂ ਦੀ ਮਹੱਤਤਾ ਪੂਰੀ ਦੁਨੀਆ ’ਚ ਸਿਰਮੌਰ ਹੈ। (Relationships)

ਰਿਸ਼ਤਿਆਂ ’ਚ ਖੂਨ ਦੇ ਰਿਸ਼ਤੇ
ਪਰਿਵਾਰਕ ਕਦਰਾਂ-ਕੀਮਤਾਂ ਦੇ ਢਹਿ-ਢੇਰੀ ਹੋਣ ਦੀ ਦੁਹਾਈ ਹਰ ਪਾਸੇ ਸੁਣਾਈ ਦਿੰਦੀ ਹੈ, ਪਰ ਇਸ ਦੀ ਤਹਿ ਤੱਕ ਜਾਣ ਦੀ ਲੋੜ ਹੈ। ਕੀ ਇਸ ਦੇ ਵਿਕਾਸ ਦਾ ਸਾਡੀ ਮੌਜੂਦਾ ਸੋਚ ਨਾਲ ਕੋਈ ਸਬੰਧ ਨਹੀਂ ਹੈ? ਅੱਜ ਸਮਾਜਿਕ ਰਿਸ਼ਤਿਆਂ ਦੇ ਨਾਲ-ਨਾਲ ਗੂੜ੍ਹੇ ਪਰਿਵਾਰਕ ਰਿਸ਼ਤਿਆਂ ਦੀਆਂ ਨੀਹਾਂ ਵੀ ਬਹੁਤ ਕਮਜ਼ੋਰ ਹੁੰਦੀਆਂ ਜਾ ਰਹੀਆਂ ਹਨ। ਸੱਚ ਤਾਂ ਇਹ ਹੈ ਕਿ ਇਸ ਵਿਸ਼ਵ-ਵਿਆਪੀ ਯੁੱਗ ਵਿੱਚ ਖੂਨ ਦੇ ਰਿਸ਼ਤਿਆਂ ਦੇ ਨਾਲ-ਨਾਲ ਸਮਾਜਿਕ ਰਿਸ਼ਤੇ-ਨਾਤੇ ਵੀ ਸਵਾਰਥ ਦੀ ਅੱਗ ਵਿੱਚ ਸੜਨ ਲਈ ਮਜ਼ਬੂਰ ਹਨ। ਪਰਿਵਾਰ ਦੇ ਗੂੜ੍ਹੇ ਰਿਸ਼ਤਿਆਂ ਨੂੰ ਠੇਸ ਪਹੁੰਚਾਉਣ ਵਾਲੀਆਂ ਕਈ ਘਟਨਾਵਾਂ ਅੱਜ ਦੇਖਣ ਨੂੰ ਮਿਲ ਰਹੀਆਂ ਹਨ। ਸਮਾਜ ਵਿਗਿਆਨੀਆਂ ਲਈ ਇਹ ਘਟਨਾਵਾਂ ਅੱਜ ਵੀ ਸਾਂਝੇ ਪਰਿਵਾਰਾਂ ਦੇ ਟੁੱਟਣ। (Blood Relations)

ਖੂਨ ਦੇ ਰਿਸ਼ਤਿਆਂ ਦਾ ਟੁੱਟਣਾ ਤੇ ਰਾਤੋ-ਰਾਤ ਸਫ਼ਲਤਾ ਦੇ ਸਿਖਰ ’ਤੇ ਪਹੁੰਚਣ ਦੀ ਇੱਛਾ ਵਰਗੇ ਕਾਰਨਾਂ ਕਰਕੇ ਸਮਾਜਿਕ ਰਿਸ਼ਤਿਆਂ ਵਿੱਚ ਤੇਜੀ ਨਾਲ ਤਬਦੀਲੀ ਦਾ ਅਹਿਸਾਸ ਕਰਵਾਉਂਦੀਆਂ ਹਨ। ਅਸਲ ਵਿੱਚ ਸਾਡੇ ਸਮਾਜਿਕ ਰਿਸ਼ਤਿਆਂ ਅਤੇ ਰਿਸ਼ਤੇਦਾਰੀਆਂ ਵਿੱਚ ਖੂਨੀ ਜੰਗਾਂ ਦਾ ਲੰਮਾ ਇਤਿਹਾਸ ਹੈ। ਪਰ ਪਹਿਲਾਂ ਅਜਿਹੀਆਂ ਘਟਨਾਵਾਂ ਸ਼ਾਹੀ ਪਰਿਵਾਰਾਂ ਦੇ ਆਪਸੀ ਹਿੱਤਾਂ ਦੇ ਟਕਰਾਅ ਤੱਕ ਹੀ ਸੀਮਤ ਸਨ। ਪਰ ਹੁਣ ਇਹ ਮਸਲਾ ਹੋਰ ਵੀ ਗੰਭੀਰ ਹੋ ਗਿਆ ਹੈ, ਕਿਉਂਕਿ ਹੁਣ ਆਮ ਲੋਕ ਵੀ ਛੋਟੇ-ਛੋਟੇ ਨਿੱਜੀ ਹਿੱਤਾਂ ਲਈ ਖੂਨ ਦੇ ਰਿਸ਼ਤਿਆਂ ਜਾਂ ਰਿਸ਼ਤੇਦਾਰੀਆਂ ਨੂੰ ਕੁਰਬਾਨ ਕਰਨ ਵਿੱਚ ਸ਼ਾਮਲ ਹੋ ਗਏ ਹਨ। ਮੌਜੂਦਾ ਸੱਚਾਈ ਨੂੰ ਪੇਸ਼ ਕਰਨ ਵਿੱਚ ਕੋਈ ਝਿਜਕ ਨਹੀਂ ਹੈ ਕਿ ਪਰਿਵਾਰ, ਸਮਾਜ ਤੇ ਉਨ੍ਹਾਂ ਵਿੱਚ ਸ਼ਾਮਲ ਸਮਾਜਿਕ ਰਿਸ਼ਤੇ ਤਕਨੀਕੀ ਕਦਰਾਂ-ਕੀਮਤਾਂ, ਪੂੰਜੀ ਦੀ ਇਕਾਗਰਤਾ, ਹਮਲਾਵਰ ਬਜ਼ਾਰ, ਸੂਚਨਾ ਤਕਨਾਲੋਜੀ ਦੇ ਨਾਲ-ਨਾਲ ਸੋਸ਼ਲ ਮੀਡੀਆ ਨਾਲ ਵਧਦੀ ਨੇੜਤਾ ਵਰਗੇ ਕਾਰਕਾਂ ਦੇ ਫੈਲਾਅ ਅੱਗੇ ਬੌਣੇ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ : ਕਾਂਗਰਸ ਪਾਰਟੀ ਆਗੂ ਗੁੱਜਰ ਸੈਂਕੜੇ ਸਾਥੀਆਂ ਸਮੇਤ ਭਾਜਪਾ ’ਚ ਹੋਏ ਸ਼ਾਮਲ

ਇਸ ਲਈ ਸਮਾਜਿਕ ਰਿਸ਼ਤਿਆਂ ਵਿੱਚ ਟੁੱਟ-ਭੱਜ ਦੀ ਤੀਬਰਤਾ ਅਸਲ ਵਿੱਚ ਸਾਡੀ ਚਿੰਤਾ ਦਾ ਵਿਸ਼ਾ ਹੈ। ਮੌਜੂਦਾ ਤੇਜ ਰਫ਼ਤਾਰ ਜ਼ਿੰਦਗੀ ਦੇ ਮੱਦੇਨਜ਼ਰ ਹੁਣ ਇਹ ਬਹਿਸ ਸ਼ੁਰੂ ਹੋ ਗਈ ਹੈ ਕਿ ਕੀ ਸਮਾਜਿਕ ਰਿਸ਼ਤਿਆਂ ਵਿੱਚ ਹੋਰ ਕੁੜੱਤਣ ਆਵੇਗੀ? ਕੀ ਭਵਿੱਖ ਵਿੱਚ ਵਿਆਹ ਤੇ ਪਰਿਵਾਰ ਦਾ ਸਮਾਜਿਕ-ਕਾਨੂੰਨੀ ਢਾਂਚਾ ਕਾਇਮ ਰਹੇਗਾ? ਕੀ ਬੱਚੇ ਪਰਿਵਾਰ ਦਾ ਪਿਆਰ, ਸੰਵੇਦਨਾ ਦੀ ਭਾਵਨਾ, ਕਦਰਾਂ-ਕੀਮਤਾਂ ਨੂੰ ਸਿੱਖ ਸਕਣਗੇ? ਕੀ ਪਰਮਾਣੂ ਪਰਿਵਾਰ ਤੇ ਲਿਵ-ਇਨ ਰਿਲੇਸ਼ਨ ਆਉਣ ਵਾਲੇ ਸਮਾਜਾਂ ਵਿੱਚ ਜੀਵਨ ਦੀ ਹਕੀਕਤ ਬਣ ਜਾਣਗੇ? ਕੀ ਇਨ੍ਹਾਂ ਰਿਸ਼ਤਿਆਂ ਦੇ ਟੁੱਟਣ ਨੂੰ ਤਬਦੀਲੀ ਦੀ ਇੱਕ ਕੁਦਰਤੀ ਪ੍ਰਕਿਰਿਆ ਮੰਨਿਆ ਜਾਣਾ ਚਾਹੀਦਾ ਹੈ ਜਾਂ ਇਸ ਨੂੰ ਵਿਸ਼ਵ ਸਮਾਜ ਵਿੱਚ ਤਬਦੀਲੀ ਦੀ ਹਵਾ ਸਮਝਣਾ ਚਾਹੀਦਾ ਹੈ? ਇਹ ਅੱਜ ਦੇ ਕੁਝ ਭਖ਼ਦੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਲੱਭਣਾ ਸਮੇਂ ਦੀ ਲੋੜ ਹੈ। (Blood Relations)

ਇਹ ਵੀ ਪੜ੍ਹੋ : Viral News: ਕੁੱਤੇ ਦੀ ਬੇਮਿਸਾਲ ਵਫ਼ਾਦਾਰੀ, 150 ਬਿੱਲੀਆਂ ਦੀ ਕਰਦਾ ਹੈ ਸੰਭਾਲ!

ਪਰਮਾਣੂ ਪਰਿਵਾਰ ਤੇ ਦੌਲਤ ਦੀ ਲਾਲਸਾ ਵਿੱਚ ਉਹ ਆਪਣੀ ਜਾਨ ਦੇ ਦੁਸ਼ਮਣ ਬਣ ਗਏ ਹਨ। ਕੁਝ ਮਾਪੇ ਆਪਣੇ ਪੁੱਤਰ ਤੇ ਨੂੰਹ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦਾ ਫੈਸਲਾ ਕਰ ਰਹੇ ਹਨ। ਕੋਈ ਪੁੱਤ ਕੁਝ ਰੁਪਈਆਂ ਲਈ ਬਾਪ ਨੂੰ ਮਾਰ ਰਿਹਾ ਹੈ। ਮਾਪਿਆਂ ਦੀ ਪੈਨਸ਼ਨ ਲਈ ਭਰਾ ਆਪਸ ਵਿੱਚ ਲੜ ਰਹੇ ਹਨ। ਬਿਨਾਂ ਮਿਹਨਤ ਦੇ ਥੋੜ੍ਹੇ ਸਮੇਂ ਵਿੱਚ ਅਮੀਰ ਬਣਨ ਦੀ ਲਾਲਸਾ ਲੋਕਾਂ ਨੂੰ ਗਲਤ ਰਸਤੇ ’ਤੇ ਲਿਜਾ ਰਹੀ ਹੈ। ਇਸ ਵਿੱਚ ਬਜ਼ੁਰਗ ਬੇਵੱਸ ਮਹਿਸੂਸ ਕਰ ਰਹੇ ਹਨ। ਰਿਸ਼ਤੇ ਕੀ ਹਨ? ਰਿਸ਼ਤਿਆਂ ਵਿੱਚ ਆਪਸੀ ਸਦਭਾਵਨਾ, ਸਾਂਝ ਕਿਹੋ-ਜਿਹੀ ਹੁੰਦੀ ਹੈ? ਇਹ ਅਜਿਹੇ ਸਵਾਲ ਹਨ ਜੋ ਨਾ ਸਿਰਫ ਮਨ ਵਿਚ ਉਲਝਣ ਪੈਦਾ ਕਰਦੇ ਹਨ ਸਗੋਂ ਦਿਲ ਵਿਚ ਉਥਲ-ਪੁਥਲ ਵੀ ਪੈਦਾ ਕਰਦੇ ਹਨ।

ਅਜਿਹਾ ਇਸ ਲਈ ਕਿਉਂਕਿ ਕਈ ਵਾਰ ਅਸੀਂ ਰਿਸ਼ਤਿਆਂ ਪ੍ਰਤੀ ਸੁਚੇਤ ਹੁੰਦੇ ਹਾਂ ਅਤੇ ਕਈ ਵਾਰ ਅਸੀਂ ਰਿਸ਼ਤਿਆਂ ਦੀ ਮਹੱਤਤਾ ਨੂੰ ਨਹੀਂ ਸਮਝਦੇ। ਇਸ ਦੇ ਨਾਲ ਹੀ ਸਮਾਜ ਵਿੱਚ ਅਜਿਹੇ ਲੋਕ ਵੀ ਸਾਹਮਣੇ ਆਉਂਦੇ ਹਨ ਜੋ ਉਨ੍ਹਾਂ ਲੋਕਾਂ ਨਾਲ ਹੀ ਜ਼ਿਆਦਾ ਸਰੋਕਾਰ ਰੱਖਦੇ ਹਨ ਜਿਨ੍ਹਾਂ ਨਾਲ ਕਿਸੇ ਨਾ ਕਿਸੇ ਤਰ੍ਹਾਂ ਦਾ ਵਿਹਾਰ ਹੁੰਦਾ ਹੈ। ਅਜੋਕੇ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਕਈ ਲੋਕ ਰਿਸ਼ਤਿਆਂ ਨੂੰ ਅਹਿਮੀਅਤ ਦਿੰਦੇ ਨਜ਼ਰ ਆ ਰਹੇ ਹਨ। ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਕਿਸੇ ਲਈ ਰਿਸ਼ਤਿਆਂ ਅਤੇ ਸਬੰਧਾਂ ਵਿੱਚ ਕੀ ਫਰਕ ਹੈ? ਉਸ ਲਈ ਇਨ੍ਹਾਂ ਦੋ ਸਬਦਾਂ ਦੀ ਪਰਿਭਾਸ਼ਾ ਕਿਸ ਪੱਧਰ ਦੀ ਹੈ? ਅਸਲ ਵਿੱਚ, ਅੱਜ ਦੇ ਪਦਾਰਥਵਾਦੀ ਸੰਸਾਰ ਵਿੱਚ ਅਸੀਂ ਰਿਸ਼ਤਿਆਂ ਅਤੇ ਸਬੰਧਾਂ ਦੀ ਮਹੱਤਤਾ ਨੂੰ ਭੁੱਲ ਗਏ ਹਾਂ। (Blood Relations)

ਇਹ ਵੀ ਪੜ੍ਹੋ : IND vs PAK: ਰੋਹਿਤ ਸ਼ਰਮਾ ਦੇ ਤੂਫਾਨ ਨਾਲ ਸਹਿਮਿਆ ਪਾਕਿਸਤਾਨ, 7 ਵਿਕਟਾਂ ਨਾਲ ਹਰਾਇਆ

ਅੱਜ, ਸਾਡੇ ਵਿੱਚੋਂ ਬਹੁਤਿਆਂ ਲਈ ਰਿਸ਼ਤੇ ਦੀ ਕੋਈ ਮਹੱਤਤਾ ਨਹੀਂ ਹੈ। ਅਜਿਹੇ ਲੋਕ ਸਬੰਧਾਂ ਨੂੰ ਅਹਿਮੀਅਤ ਦੇਣ ਲੱਗ ਪਏ ਹਨ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹਾ ਉਨ੍ਹਾਂ ਲੋਕਾਂ ਵਿੱਚ ਵੀ ਹੋਣ ਲੱਗਾ ਹੈ, ਜਿਨ੍ਹਾਂ ਦਾ ਰਿਸ਼ਤਾ ਸ਼ੁੱਧਤਾ ਨਾਲ ਜੁੜਿਆ ਹੋਇਆ ਹੈ। ਖੂਨ ਦੇ ਰਿਸ਼ਤੇਦਾਰਾਂ ਜਿਵੇਂ ਮਾਤਾ-ਪਿਤਾ, ਭੈਣ-ਭਰਾ ਆਦਿ ਤੋਂ ਇਲਾਵਾ ਸਮਾਜਿਕ ਤੌਰ ’ਤੇ ਇਸ ਤਰ੍ਹਾਂ ਦਾ ਰਿਸ਼ਤਾ ਸਿਰਜਿਆ ਗਿਆ ਹੈ ਕਿ ਇਹ ਸ਼ੁੱਧਤਾ ਅਤੇ ਭਰੋਸੇ ਵਿਚ ਕਿਸੇ ਹੋਰ ਰਿਸ਼ਤੇ ਤੋਂ ਪਿੱਛੇ ਨਹੀਂ ਰਹਿੰਦਾ। ਪਤੀ-ਪਤਨੀ ਦੇ ਰੂਪ ’ਚ ਬਣਿਆ ਇਹ ਰਿਸ਼ਤਾ ਵੀ ਅੱਜ ਪਰਖਿਆ ਗਿਆ ਹੈ। ਹਰ ਰੋਜ਼ ਇਸ ਰਿਸ਼ਤੇ ਨੂੰ ਵੀ ਪਰਖਣਾ ਪੈਂਦਾ ਹੈ। ਕਦੇ ਦੋਵੇਂ ਆਪਸ ਵਿੱਚ, ਕਦੇ ਦੋਵੇਂ ਸਮਾਜਿਕ ਰੂਪ ਵਿੱਚ ਤੇ ਕਦੇ ਦੋਵੇਂ ਪਰਿਵਾਰਕ ਰੂਪ ਵਿੱਚ। (Blood Relations)

ਸਮੇਂ ਦੇ ਨਾਲ ਮਾਤਾ-ਪਿਤਾ, ਭੈਣ-ਭਰਾ ਆਦਿ ਤੋਂ ਦੂਰੀ ਬਣ ਜਾਂਦੀ ਹੈ, ਭਾਵੇਂ ਇਹ ਦੂਰੀ ਦਿਲੋਂ ਕਿਉਂ ਨਾ ਬਣੀ ਹੋਵੇ ਪਰ ਕਿਸੇ ਦੇ ਰੁਜਗਾਰ, ਕਾਰੋਬਾਰ ਜਾਂ ਹੋਰ ਕੰਮ ਕਾਰਨ ਭੂਗੋਲਿਕ ਤੌਰ ’ਤੇ ਜਰੂਰ ਹੁੰਦੀ ਹੈ। ਜਦੋਂ ਅਸੀਂ ਇੱਕ ਪਰਿਵਾਰਕ ਸੰਸਥਾ ਵਜੋਂ ਰਿਸ਼ਤੇ ਬਣਾਉਂਦੇ ਹਾਂ, ਤਾਂ ਸਹਿਯੋਗ, ਸਦਭਾਵਨਾ ਤੇ ਕੁਰਬਾਨੀ ਅਟੱਲ ਸਥਿਤੀਆਂ ਹਨ। ਮਾਂ ਆਪਣੇ ਬੱਚੇ ਲਈ ਬਹੁਤ ਕੁਰਬਾਨੀਆਂ ਕਰਦੀ ਹੈ। ਪਿਤਾ ਆਪਣੀ ਮਿਹਨਤ ਦੀ ਕਮਾਈ ਨਾਲ ਉਸ ਦਾ ਸਹਾਰਾ ਬਣ ਕੇ ਬੱਚੇ ਦਾ ਭਵਿੱਖ ਸੰਵਾਰਦਾ ਹੈ। ਇਸ ਲਈ ਇਹ ਸੰਭਵ ਨਹੀਂ ਹੈ ਕਿ ਪੁੱਤਰ ਵਿਆਹ ਤੋਂ ਬਾਅਦ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਲਵੇ। ਨਵੀਂ ਪੀੜ੍ਹੀ ਵਿਚ ਕਿਤੇ ਨਾ ਕਿਤੇ ਉਹ ਸਬਰ ਵੀ ਖ਼ਤਮ ਹੋ ਗਿਆ ਹੈ, ਜੋ ਰਿਸ਼ਤਿਆਂ ਵਿਚ ਇੱਕਸੁਰਤਾ ਲਈ ਜਰੂਰੀ ਹੁੰਦਾ ਸੀ। (Blood Relations)

ਇਹ ਵੀ ਪੜ੍ਹੋ : ਜੰਗ ਸੰਸਾਰ ਲਈ ਮੰਦਭਾਗੀ

ਬਿਨਾਂ ਸ਼ੱਕ, ਵਿਆਹੁਤਾ ਰਿਸ਼ਤੇ ਵਿੱਚ ਹਰ ਵਿਅਕਤੀ ਨੂੰ ਉਸ ਦੀ ਜਗ੍ਹਾ, ਸਵੈ-ਮਾਣ, ਵਿੱਤੀ ਸੁਤੰਤਰਤਾ ਤੇ ਇੱਕ ਬਿਹਤਰ ਭਵਿੱਖ ਲਈ ਅਧਿਐਨ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਪਰ ਇਹ ਪਰਿਵਾਰ ਦੀ ਕੀਮਤ ’ਤੇ ਨਹੀਂ ਹੋ ਸਕਦਾ। ਅਸੀਂ ਆਪਣੇ ਪਰਿਵਾਰ ਵਿੱਚ ਰਿਸ਼ਤਿਆਂ ਦੀਆਂ ਕਈ ਪਰਤਾਂ ਵਿੱਚ ਬੁਣੇ ਹੋਏ ਹਾਂ। ਇੱਕ ਵਿਅਕਤੀ ਪੁੱਤਰ, ਪਿਤਾ, ਭਰਾ ਅਤੇ ਪਤੀ ਦੀ ਭੂਮਿਕਾ ਨਿਭਾਉਂਦਾ ਹੈ। ਉਸ ਨੂੰ ਸਾਰੇ ਰਿਸ਼ਤਿਆਂ ਵਿੱਚ ਆਪਣੀ ਭੂਮਿਕਾ ਨਿਭਾਉਣੀ ਪੈਂਦੀ ਹੈ। ਸਪੱਸ਼ਟ ਹੈ ਕਿ ਇੱਕ ਲੜਕਾ ਤੇ ਇੱਕ ਲੜਕੀ ਦੋ ਵੱਖ-ਵੱਖ ਪਰਿਵਾਰਕ ਪਿਛੋਕੜਾਂ ਤੇ ਕਦਰਾਂ-ਕੀਮਤਾਂ ਵਿਚਕਾਰ ਵੱਡੇ ਹੁੰਦੇ ਹਨ। ਫਿਰ ਇੱਕ ਪਰਿਵਾਰ ਵਿਚ ਵੀ, ਇੱਕ ਭਰਾ ਤੇ ਇੱਕ ਭੈਣ ਦੇ ਵਿਚਾਰ ਤੇ ਨਜ਼ਰੀਆ ਵੱਖੋ-ਵੱਖਰੇ ਹੋ ਸਕਦੇ ਹਨ। ਰਿਸ਼ਤਿਆਂ ਨੂੰ ਸੰਭਾਲਣ ਦੀ ਸਦੀਵੀ ਪਰੰਪਰਾ ਭਾਰਤੀ ਸਮਾਜ ਵਿੱਚ ਸਦੀਆਂ ਤੋਂ ਚੱਲੀ ਆ ਰਹੀ ਹੈ।

ਇਹ ਵੀ ਪੜ੍ਹੋ : 23 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੜ੍ਹੇ ਪੁਲਿਸ ਅੜਿੱਕੇ

ਜਦੋਂ ਅਸੀਂ ਆਪਣੇ ਮਾਪਿਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਾਂ ਤਾਂ ਨਵੀਂ ਪੀੜ੍ਹੀ ਉਨ੍ਹਾਂ ਤੋਂ ਕਦਰਾਂ-ਕੀਮਤਾਂ ਗ੍ਰਹਿਣ ਕਰਦੀ ਹੈ ਤੇ ਉਨ੍ਹਾਂ ਦਾ ਪਾਲਣ ਕਰਦੀ ਹੈ। ਇਹ ਸਮਾਜ ਦੀ ਮੰਗ ਵੀ ਹੈ। ਇਨ੍ਹਾਂ ਰਿਸ਼ਤਿਆਂ ਦੀ ਸਾਂਭ-ਸੰਭਾਲ ਇੱਕ-ਦੂਜੇ ਦੇ ਸਵੈ-ਮਾਣ ਅਤੇ ਭਾਵਨਾਵਾਂ ਦਾ ਆਦਰ ਕਰਨ ਨਾਲ ਹੀ ਸੰਭਵ ਹੈ। ਜਿਸ ਤਰ੍ਹਾਂ ਇੱਕ ਕਹਾਵਤ ਹੈ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਉਸੇ ਤਰ੍ਹਾਂ ਹਰੇਕ ਵਿਅਕਤੀ ਦੂਜੇ ਤੋਂ ਵੱਖਰਾ ਹੋ ਸਕਦਾ ਹੈ। ਇਸ ਅੰਤਰ ਦਾ ਸਤਿਕਾਰ ਕਰਨਾ ਬਿਹਤਰ ਰਿਸ਼ਤਿਆਂ ਦੀ ਨੀਂਹ ਹੈ। ਯਕੀਨਨ, ਸਮੇਂ ਦੇ ਨਾਲ ਸੋਚ, ਕੰਮ ਦੇ ਸੱਭਿਆਚਾਰ, ਜੀਵਨਸ਼ੈਲੀ ਤੇ ਸਾਡੇ ਖਾਣ-ਪੀਣ ਦੇ ਵਿਹਾਰ ਵਿੱਚ ਬਦਲਾਅ ਆਇਆ ਹੈ। ਪਰ ਮਿੱਠੇ ਤੇ ਪਿਆਰ ਭਰੇ ਰਿਸ਼ਤਿਆਂ ਦਾ ਗਣਿਤ ਹਮੇਸ਼ਾ ਦੋ, ਦੋ ਅਤੇ ਚਾਰ ਹੋਵੇਗਾ, ਇਹ ਪੰਜ ਨਹੀਂ ਹੋ ਸਕਦਾ। ਰਿਸ਼ਤਿਆਂ ਲਈ ਕੁਰਬਾਨੀ, ਸਮੱਰਪਣ, ਵਿਸ਼ਵਾਸ ਤੇ ਆਪਸੀ ਸਤਿਕਾਰ ਦੀ ਲੋੜ ਹੁੰਦੀ ਹੈ। (Blood Relations)

ਦੋਹਰੇ ਕਿਰਦਾਰ ਦਾ ਮਨੁੱਖੀ ਰਿਸ਼ਤਿਆਂ ’ਤੇ ਪ੍ਰਭਾਵ
ਬੰਦਾ ਇੱਕ ਤੇ ਕਿਰਦਾਰ ਦੂਹਰਾ, ਇਹ ਇੱਕ ਗੁੰਝਲਦਾਰ ਮਨੁੱਖ ਦੀ ਪੇਸ਼ਕਾਰੀ ਹੈ। ਦੋ ਕਿਰਦਾਰਾਂ ਦਾ ਅਰਥ ਮਨੁੱਖ ਦਾ ਖਿੰਡਾਅ ਹੈ ਜਾਂ ਮਨੁੱਖ ਦਾ ਇੱਕ ਬਟਾ ਦੋ ਹੋਣਾ ਜਾਂ ਅੱਧਾ ਰਹਿ ਜਾਣਾ ਹੁੰਦਾ। ਅੱਧਾ ਭਲਾ ਪੂਰੇ ਦਾ ਮੁਕਾਬਲਾ ਕਿਵੇਂ ਕਰੂ? ਅੱਧਾ ਪੂਰੇ ਦਾ ਭਾਗ ਹੋ ਸਕਦਾ ਜਾਂ ਪੂਰੇ ’ਚ ਜ਼ਜ਼ਬ ਹੋ ਸਕਦਾ। ਫਿਰ ਮਨੁੱਖ ਦਾ ਖਿੰਡਾਅ ਕਿਉਂ, ਦੋਹਰੇ ਕਿਰਦਾਰ ਕਿਉਂ, ਬਗਲ ’ਚ ਛੁਰੀ ਤੇ ਮੂੰਹ ’ਚ ਰਾਮ ਰਾਮ ਕਿਉਂ? ਸ਼ਾਨ ਜਾਂ ਖੂਬਸੂਰਤੀ ਇੱਕਮਿੱਕ ਹੋਣ ਵਿੱਚ ਹੈ ਨਾ ਕਿ ਖਿੰਡਣ ਵਿੱਚ। ਦੋ ਮੂੰਹਾ ਸੱਪ ਅਤੇ ਦੋਹਰੇ ਕਿਰਦਾਰ ਦਾ ਮਾਲਕ ਦੋਵੇਂ ਸਮਾਜ ਲਈ ਖਤਰਨਾਕ ਹਨ। ਦੋਹਰਾ ਕਿਰਦਾਰ ਜਾਣੀ ਬੇ-ਜੁਬਾਨ ਹੋਣਾ। ਪਹਿਲਾਂ ਜੁਬਾਨਾਂ ਦੇ ਸੌਦੇ ਹੁੰਦੇ ਸਨ। ਘਰ ਕੱਚੇ ਜੁਬਾਨਾਂ ਪੱਕੀਆਂ। ਸਮਾਂ ਬਦਲਿਆ। ਹੁਣ ਜ਼ੁਬਾਨ ਦੀ ਜਗ੍ਹਾ ਅਸਟਾਮਾਂ ਨੇ ਲੈ ਲਈ। (Relationships)

ਨਤੀਜਾ ਇਹ ਨਿੱਕਲਿਆ ਕਿ ਬੇ-ਜੁਬਾਨੇ ਲੋਕਾਂ ਦੀ ਤਾਦਾਦ ਵਧਣ ਨਾਲ ਸਮਾਜ ਵਿੱਚ ਅਸਥਿਰਤਾ ਫੈਲ ਗਈ। ਸਮਾਜ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਿਕ ਤੌਰ ’ਤੇ ਪੂਰੀ ਤਰ੍ਹਾਂ ਤਬਦੀਲ ਹੋ ਚੁੱਕਿਆ। ਰਿਸ਼ਤਿਆਂ ਦਾ ਚਿਹਰਾ-ਮੋਹਰਾ ਹੀ ਬਦਲ ਗਿਆ। ਰਿਸ਼ਤੇ ਤੜੱਕ ਕਰਕੇ ਟੁੱਟਣ ਲੱਗੇ ਜਾਂ ਕੁੜੱਤਣ ਨਾਲ ਭਰ ਗਏ। ਦੋਹਰੇ ਕਿਰਦਾਰਾਂ ਨੇ ਸਮਾਜ ਦਾ ਤਵਾਜਨ ਵਿਗਾੜ ਦਿੱਤਾ ਹੈ। ਲੋਕਾਂ ਵਿੱਚ ਭਾਈਚਾਰਾ ਤੇ ਸਾਂਝ ਸੁੰਗੜ ਕੇ ਰਹਿ ਗਏ ਹਨ। ਹੁਣ ਤਿਉਹਾਰਾਂ ਦੀ ਉਡੀਕ ਨਹੀਂ ਕੀਤੀ ਜਾਂਦੀ। ਇਹ ਤਿਉਹਾਰ ਸਮੂਹ ਦੀ ਜਗ੍ਹਾ ਇੱਕ ਪਰਿਵਾਰ ਤੱਕ ਸੀਮਤ ਹੋ ਗਏ ਹਨ। ਲੋਹੜੀ ਦੀ ਧੂਣੀ ਹੁਣ ਸਾਂਝੀ ਨਹੀਂ ਰਹੀ। ਬੇਵਿਸ਼ਵਾਸ ਨੇ ਸਭ ਕੁਝ ਖ਼ਤਮ ਕਰ ਦਿੱਤਾ ਹੈ। ਕਿਰਦਾਰ ਦੋਹਰੇ ਅਤੇ ਬੌਣੇ ਹੋਏ ਹਨ। (Relationships)

ਇਹ ਵੀ ਪੜ੍ਹੋ : ਭਾਰਤ ’ਚ ਭਾਸ਼ਾਵਾਂ ਦੇ ਅੰਤਰ ਸੰਵਾਦ ਦਾ ਸੰਕਟ

ਹਰ ਮਨੁੱਖ ਦੂਹਰੇ ਕਿਰਦਾਰ ਦੀ ਲਪੇਟ ਵਿੱਚ ਹੈ। ਜੋ ਮਨੁੱਖ ਦਿਸਦਾ ਉਹ ਨਹੀਂ ਹੈ। ਮਨੁੱਖ ਦੇ ਪਿੱਛੇ ਇੱਕ ਹੋਰ ਮਨੁੱਖ ਛੁਪਿਆ ਹੈ। ਹੁਣ ਮਨੁੱਖ ਇੱਕ ਗੁੰਝਲਦਾਰ ਬੁਝਾਰਤ ਬਣ ਗਿਆ। ਕਥਨ ਹੈ ਕਿ ਭਾਰਤੀ ਮਨੁੱਖ ਨੂੰ ਸਮਝਣ ਲਈ ਕਈ ਵਾਰ ਪੜ੍ਹਨਾ ਪੈਂਦਾ ਕਿਉਂਕਿ ਉਹਦੇ ਚਿਹਰੇ ’ਤੇ ਪਰਦਾ ਅਤੇ ਮੁਲੰਮਾ ਹੈ। ਬਹੁਤੇ ਕਿਰਦਾਰ ਮਨੁੱਖ ਦੀ ਕਿਰਦਾਰਕੁਸ਼ੀ ਕਰ ਦਿੰਦੇ ਹਨ। ਰਾਜਨੀਤੀ ਵਿੱਚ ਕਿਰਦਾਰ ਖਤਮ ਹੀ ਹੋ ਚੁੱਕਿਆ। ਇੱਕ ਲੀਡਰ ਅਨੇਕਾਂ ਕਿਰਦਾਰ ਨਿਭਾ ਰਿਹਾ। ਸਟੈਂਡ ਤਾਂ ਖ਼ਤਮ ਹੀ ਸਮਝੋ। ਘਰ ਇੱਕ ਤੇ ਉਸ ਘਰ ’ਤੇ ਅਨੇਕਾਂ ਪਾਰਟੀਆਂ ਦੇ ਝੰਡੇ ਕਿਰਦਾਰ ਦੀ ਸਭ ਤੋਂ ਭੱਦੀ ਪੇਸ਼ਕਾਰੀ ਹੈ।

Relationships

ਕਿਰਦਾਰਕੁਸ਼ੀ ਨੇ ਰਾਜਨੀਤੀ ਵਿੱਚੋਂ ਆਦਰਸ਼ ਖਤਮ ਕਰ ਦਿੱਤਾ ਹੈ। ਰੋਲ ਮਾਡਲ ਦੀ ਘਾਟ ਕਾਰਨ ਰਾਜਨੀਤੀ ਸਮੂਹ ਤੋਂ ਸਵੈ-ਹਿੱਤ ਤੱਕ ਸਿਮਟ ਗਈ ਹੈ। ਪੱਕੀਆਂ ਜੁਬਾਨਾਂ ਅਤੇ ਚੰਗੇ ਕਿਰਦਾਰ ਦੇ ਸਿਰ ’ਤੇ ਸਮਾਜ ਚੱਲਦੇ ਹਨ। ਰਾਜਨੀਤੀ ਸਿਸਟਮ ਦੀ ਓਪਰੇਟਰ ਹੁੰਦੀ ਹੈ। ਬਾਕੀ ਸਿਸਟਮ ਨੂੰ ਸੱਤਾ ਨੇ ਆਕਾਰ ਦੇਣਾ ਹੁੰਦਾ। ਚੌਰਸ ਗੱਪ ਰੋੜ੍ਹ ਦੇਣੇ ਅੱਜ ਦੀ ਰਾਜਨੀਤੀ ਦਾ ਧੰਦਾ ਬਣ ਗਿਆ। ਫੇਂਕੂ, ਗੱਪੀ, ਲਫੱਦੇ ਅਤੇ ਝੂਠ ਦਾ ਰਾਜਨੀਤੀ ਵਿੱਚ ਪਾਸਾਰ ਹੋ ਚੁੱਕਿਆ ਅਤੇ ਵਿਸਥਾਰ ਹੋ ਰਿਹਾ। ਵਿਕਾਸ ਮੂੰਹ ਜ਼ੁਬਾਨੀ ਹੋ ਰਿਹਾ। ਜਿੰਨਾ ਵੱਡਾ ਗੱਪ ਓਨਾ ਵੱਡਾ ਲੀਡਰ।

ਰਿਸ਼ਤੇ ਸੁਲਘ ਰਹੇ ਹਨ ਅਤੇ ਤਲਾਕ ਵਧ ਰਹੇ ਹਨ। ਕਾਰਨ ਰਿਸ਼ਤਿਆਂ ’ਚ ਸਪੱਸ਼ਟਤਾ ਘਟੀ ਹੈ। ਵਿਚੋਲਾ ਸਿਰਫ ਓਹਲਾ ਬਣ ਗਿਆ ਹੈ। ਪਹਿਲਾਂ ਕਿਰਦਾਰਾਂ ਵਾਲੇ ਲੋਕ ਹੀ ਰਿਸ਼ਤਾ ਤੈਅ ਕਰ ਆਉਂਦੇ ਸਨ ਅਤੇ ਕਹਿ ਦਿੰਦੇ ਕਿ ਮੈਂ ਜ਼ੁਬਾਨ ਦੇ ਆਇਆਂ। ਰਿਸ਼ਤੇ ਤੋਂ ਮੁੱਕਰਨਾ ਅਤੇ ਰਿਸ਼ਤੇ ਦਾ ਟੁੱਟਣਾ ਸਮਾਜ ਵਿੱਚ ਸਭ ਤੋਂ ਵੱਡੀ ਹੱਤਕ ਮੰਨੀ ਜਾਂਦੀ ਸੀ। ਬੰਦਾ ਸਮਾਜ ਵਿੱਚ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ ਸੀ। ਕਿਰਦਾਰ ਸਮਾਜ ਵਿੱਚ ਸੰਤੁਲਨ ਪੈਦਾ ਕਰਦੇ ਹਨ। ਦੋਹਰੇ ਕਿਰਦਾਰਾਂ ਨੇ ਲੋਕਾਂ ਵਿਚਲੇ ਲੈਣ-ਦੇਣ ਨੂੰ ਪ੍ਰਭਾਵਿਤ ਕੀਤਾ ਹੈ। ਪੈਸੇ ਤੇ ਚੀਜਾਂ ਦਾ ਲੈਣ-ਦੇਣ ਪਹਿਲਾਂ ਆਮ ਗੱਲ ਸੀ। ਕਿਸੇ ਦੇ ਕੰਮ ਆਉਣਾ ਫਰਜ ਸਮਝਿਆ ਜਾਂਦਾ ਸੀ ਪਰ ਹੁਣ ਸਮਾਂ ਬਦਲ ਗਿਆ। ਸਮੇਂ ’ਤੇ ਪੈਸੇ ਵਾਪਸ ਨਾ ਕਰਨਾ ਜਾਂ ਮੁੱਕਰ ਜਾਣਾ ਆਮ ਗੱਲ ਹੋ ਗਈ। ਭਾਈਚਾਰਕ ਸਾਂਝ ਵੀ ਇਹਦੇ ਕਰਕੇ ਸਿਮਟ ਗਈ। ਪੈਸੇ ਉਧਾਰ ਦੇਣ ਦਾ ਅਰਥ ਹੁਣ ਰਿਸ਼ਤਾ ਖਤਮ ਕਰਨਾ ਬਣ ਗਿਆ ਹੈ।

ਇਹ ਵੀ ਪੜ੍ਹੋ : ਬੱਸ ਅੱਡੇ ‘ਚ ਜਗ੍ਹਾ ਅਲਾਟ ਹੋਣ ‘ਤੇ ਈ-ਰਿਕਸ਼ਾ ਵਾਲੇ ਬਾਗੋ-ਬਾਗ਼

ਦੋਗਲੇ ਬੰਦੇ ਤੋਂ ਸਮਾਜ ਬਚ ਕੇ ਰਹਿਣ ਦੀ ਚਿਤਾਵਨੀ ਦਿੰਦਾ। ਹਾਥੀ ਦੇ ਦੰਦ ਖਾਣ ਲਈ ਹੋਰ ਅਤੇ ਦਿਖਾਉਣ ਲਈ ਹੋਰ ਵਾਂਗ ਦੋਗਲੇ ਬੰਦੇ ਦੀ ਨੀਅਤ ਵਿੱਚ ਹਮੇਸ਼ਾ ਖੋਟ ਹੀ ਹੁੰਦੈ। ਅਜਿਹੇ ਬੰਦੇ ਭਾਈਚਾਰੇ ਅਤੇ ਸਾਂਝ ਦਾ ਲੋੜੋਂ ਵੱਧ ਨੁਕਸਾਨ ਕਰਦੇ ਹਨ। ਇਹਨਾਂ ਦੇ ਪਾਏ ਪੂਰਨਿਆਂ ਨੂੰ ਦੇਖਦਿਆਂ ਕਈ ਵਾਰ ਚੰਗੇ ਬੰਦੇ ਦੀ ਪੜਤ ਮਾਰੀ ਜਾਂਦੀ ਹੈ। ਕੁਝ ਸਮਾਂ ਪਹਿਲਾਂ ਟਾਵੇਂ ਬੰਦੇ ਹੀ ਦੋਹਰੇ ਕਿਰਦਾਰਾਂ ਵਾਲੇ ਹੁੰਦੇ ਸਨ। ਉਹਨਾਂ ਦੀ ਕੋਈ ਬਹੁਤੀ ਬੁੱਕਤ ਨਹੀਂ ਹੁੰਦੀ ਸੀ।

ਪਰ ਹੁਣ ਅਜਿਹੇ ਕਿਰਦਾਰਾਂ ਵਾਲੇ ਬੰਦਿਆਂ ਦੀ ਭਰਮਾਰ ਹੈ। ਇਹਨਾਂ ਦੀ ਬਹੁਤਾਤ ਕਰਕੇ ਇਹਨਾਂ ਵਰਗਾ ਸਮਾਜ ਬਣਦਾ ਜਾ ਰਿਹਾ। ਇਸ ਲਈ ਚਾਲਾਕ ਤੇ ਨਕਲੀ ਜੇ ਲੋਕ ਹੁਣ ਆਮ ਮਿਲਦੇ ਹਨ। ਦੋਹਰੇ ਕਿਰਦਾਰ ਕਦੇ ਵੀ ਚੰਗੇ ਸਮਾਜ ਦੀ ਸਿਰਜਣਾ ਨਹੀਂ ਕਰਦੇ। ਇਹਨਾਂ ਕਰਕੇ ਸਮਾਜ ਦਾ ਕੱਦ ਨੀਵਾਂ ਤੇ ਚੰਗੇ ਸਮਾਜਾਂ ਲਈ ਨਫਰਤ ਵਾਲਾ ਬਣ ਜਾਂਦਾ ਹੈ। ਸੋ ਆਓ! ਚੰਗੇ ਸਮਾਜ ਦੀ ਸਿਰਜਣਾ ਲਈ ਤੇ ਸਮਾਜ ਦਾ ਕੱਦ ਅਤੇ ਕਿਰਦਾਰ ਉੱਚਾ ਚੁੱਕਣ ਲਈ ਚੰਗੇ ਕਿਰਦਾਰਾਂ ਵਾਲੇ ਮਨੁੱਖਾਂ ਦੀ ਸਿਰਜਣਾ ਦਾ ਰਾਹ ਮੋਕਲਾ ਤੇ ਪੱਧਰਾ ਕਰੀਏ।

ਪਿਆਰਾ ਸਿੰਘ ਗੁਰਨੇ ਕਲਾਂ

ਗੁਰਨੇ ਕਲਾਂ, ਮਾਨਸਾ

ਮੋ. 99156-21188

ਬੱਚਿਆਂ ਨੂੰ ਰਿਸ਼ਤਿਆਂ ਦੀ ਕੀਮਤ ਤੇ ਮੋਹ ਦਾ ਪਤਾ ਹੀ ਨਹੀਂ ਰਿਹਾ
ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਇਸੇ ਲਈ ਉਹ ਸਮਾਜ ਅਤੇ ਰਿਸ਼ਤੇ-ਨਾਤਿਆਂ (Relationships) ਦੇ ਤਾਣੇ-ਬਾਣੇ ਵਿਚ ਬੱਝਿਆ ਹੋਇਆ ਹੈ। ਸਮਾਂ ਬਦਲਣ ਦੇ ਨਾਲ ਰਿਸ਼ਤਿਆਂ ’ਚ ਵੀ ਬਹੁਤ ਤਬਦੀਲੀ ਆ ਚੁੱਕੀ ਹੈ। ਇਹ ਨਿਘਰਦੇ ਜਾ ਰਹੇ ਹਨ। ਜ਼ਿਆਦਾਤਰ ਰਿਸ਼ਤੇ ਸਿਰਫ਼ ਕਿਸੇ ਲੋੜ ਦੀ ਪੂਰਤੀ, ਕਿਸੇ ਮਜ਼ਬੂਰੀ ਜਾਂ ਡਰ ਕਾਰਨ ਹੋਂਦ ’ਚ ਰਹਿੰਦੇ ਹਨ। ਅੱਜ-ਕੱਲ੍ਹ ਤਿੜਕ ਰਹੇ ਰਿਸ਼ਤਿਆਂ ਪਿੱਛੇ ਕਈ ਕਾਰਨ ਹਨ। ਰਿਸ਼ਤਿਆਂ ਵਿਚ ਬਨਾਵਟੀਪਣ ਆ ਚੁੱਕਾ ਹੈ।

ਬਹੁਤੀ ਵਾਰ ਤਾਂ ਸਿਰਫ਼ ਲੋਕ-ਲਾਜ ਲਈ ਹੀ ਰਿਸ਼ਤੇ (Relationships) ਨਿਭਾਏ ਜਾਂਦੇ ਹਨ, ਉਨ੍ਹਾਂ ਵਿਚ ਨਿੱਘ ਨਾਂਅ ਦੀ ਕੋਈ ਚੀਜ਼ ਨਹੀਂ ਹੁੰਦੀ। ਜ਼ਮੀਨਾਂ-ਜਾਇਦਾਦਾਂ ਤੇ ਪੈਸੇ ਲਈ ਭਰਾ ਆਪਣੇ ਹੀ ਭਰਾ ਜਾਂ ਭੈਣ ਨੂੰ ਮਾਰਨ ਤੋਂ ਸੰਕੋਚ ਨਹੀਂ ਕਰਦਾ। ਪਤੀ-ਪਤਨੀ ਦੇ ਰਿਸ਼ਤੇ ਲਾਲਚ ਤੇ ਹੰਕਾਰ ਕਾਰਨ ਧੜਾਧੜ ਟੁੱਟ ਰਹੇ ਹਨ। ਹਰ ਇਨਸਾਨ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੈ। ਉਹ ਦੂਜੇ ਤੋਂ ਆਪਣੀਆਂ ਇੱਛਾਵਾਂ ਦੀ ਪੂਰਤੀ ਚਾਹੁੰਦਾ ਹੈ ਪਰ ਆਪਣੇ ਫ਼ਰਜ਼ਾਂ ਤੋਂ ਸੁਚੇਤ ਨਹੀਂ। ਉਹ ਖ਼ੁਦ ਦੂਜੇ ਲਈ ਕੁਝ ਨਹੀਂ ਕਰਨਾ ਚਾਹੁੰਦਾ। ਇਸੇ ਕਾਰਨ ਹਰ ਰਿਸ਼ਤੇ ’ਚ ਪਿਆ ਪਾੜਾ ਘਟਣ ਦੀ ਬਜਾਏ ਵਧਦਾ ਜਾ ਰਿਹਾ ਹੈ।

ਰਿਸ਼ਤੇ ਇੰਨੇ ਗੂੜ੍ਹੇ ਹੁੰਦੇ ਸਨ ਕਿ ਹਰ ਦੁੱਖ ਨੂੰ ਫਿੱਕਾ ਕਰ ਦਿੰਦੇ ਸਨ | Relationships

ਗੁਜ਼ਰੇ ਜ਼ਮਾਨੇ ਵੱਲ ਝਾਤ ਮਾਰੀਏ ਤਾਂ ਉਦੋਂ ਲੋਕਾਂ ਦਾ ਜੀਵਨ-ਪੱਧਰ ਨੀਵਾਂ ਸੀ। ਗ਼ਰੀਬੀ ਇੰਨੀ ਸੀ ਕਿ ਮੁੱਢਲੀਆਂ ਲੋੜਾਂ ਵੀ ਨਹੀਂ ਸਨ ਪੂਰੀਆਂ ਹੰਦੀਆਂ ਪਰ ਰਿਸ਼ਤੇ ਇੰਨੇ ਗੂੜ੍ਹੇ ਹੁੰਦੇ ਸਨ ਕਿ ਹਰ ਦੁੱਖ ਨੂੰ ਫਿੱਕਾ ਕਰ ਦਿੰਦੇ ਸਨ। ਉਦੋਂ ਲੋਕ ਬੁਰੇ ਵਕਤ ’ਚ ਕੰਧ ਬਣ ਕੇ ਆਪਣਿਆਂ ਨਾਲ ਖੜ੍ਹਦੇ ਸਨ। ਬਹੁਤੇ ਲੋਕ ਪੜ੍ਹੇ-ਲਿਖੇ ਨਹੀਂ ਸਨ ਪਰ ਫਿਰ ਵੀ ਦਿਲਾਂ ’ਚ ਪਿਆਰ ਦਾ ਦਰਿਆ ਵਗਦਾ ਸੀ। ਜਿਵੇਂ-ਜਿਵੇਂ ਪੜ੍ਹਾਈ-ਲਿਖਾਈ ਦਾ ਪਸਾਰਾ ਵਧਿਆ, ਉਵੇਂ-ਉਵੇਂ ਰਿਸ਼ਤੇ ਇਸ ਕਦਰ ਰੁਲਣ ਲੱਗੇ ਕਿ ਬੱਚਿਆਂ ਨੂੰ ਇਨ੍ਹਾਂ ਦੀ ਕੀਮਤ ਤੇ ਮੋਹ ਦਾ ਪਤਾ ਹੀ ਨਹੀਂ ਰਿਹਾ। ਹੁਣ ਲੋਕ ਭੂਆ, ਮਾਮੀ, ਚਾਚੀ, ਤਾਈ ਤੇ ਮਾਸੀ ਆਦਿ ਸਾਰੇ ਰਿਸ਼ਤਿਆਂ ਨੂੰ ਆਂਟੀ ਅਤੇ ਫੁੱਫੜ, ਮਾਮਾ, ਮਾਸੜ, ਚਾਚਾ, ਤਾਇਆ ਸਭ ਨੂੰ ਅੰਕਲ ਕਹਿਣ ਲੱਗ ਪਏ ਹਨ। ਇਸ ਵਰਤਾਰੇ ਕਾਰਨ ਰਿਸ਼ਤਿਆਂ ਦੀ ਅਹਿਮੀਅਤ ਅਤੇ ਮਿਠਾਸ ਘਟ ਰਹੀ ਹੈ। ਕੋਈ ਵੀ ਰਿਸ਼ਤਾ ਕੁਦਰਤੀ ਮੌਤ ਨਹੀਂ ਮਰਦਾ ਸਗੋਂ ਕਿਸੇ ਸਾਜ਼ਿਸ਼ ਤਹਿਤ ਕਤਲ ਕਰ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਖਰੜ ਥਾਣੇ ’ਚ ਤਾਇਨਾਤ ਪੁਲਿਸ ਮੁਲਾਜ਼ਮ ਵਿਰੁੱਧ ਰਿਸ਼ਵਤ ਮੰਗਣ ’ਤੇ ਮਾਮਲਾ ਦਰਜ

ਕਦੇ ਉਹ ਵਕਤ ਵੀ ਸੀ ਜਦ ਘਰ ਦੇ ਦਸ ਜੀਅ ਹੁੰਦੇ ਸਨ ਪਰ ਕਮਰਾ ਇੱਕ ਜਾਂ ਦੋ ਹੁੰਦੇ ਸਨ। ਹੁਣ ਘਰ ’ਚ ਜੀਅ ਦੋ ਜਾਂ ਤਿੰਨ ਹੁੰਦੇ ਹਨ ਪਰ ਕਮਰੇ ਪੰਜ-ਛੇ ਹੁੰਦੇ ਹਨ। ਸਾਰੀਆਂ ਬੁਨਿਆਦੀ ਲੋੜਾਂ ਵੀ ਪੂਰੀਆਂ ਹੁੰਦੀਆਂ ਹਨ ਪਰ ਇਨਸਾਨ ਮਾਨਸਿਕ ਤੌਰ ’ਤੇ ਉਦਾਸ ਹੈ। ਭੱਜ-ਦੌੜ ਦੀ ਜ਼ਿੰਦਗੀ ’ਚ ਇਨਸਾਨ ਸਵੇਰ ਤੋਂ ਸ਼ਾਮ ਤੱਕ ਮਸ਼ੀਨ ਵਾਂਗ ਵਿਚਰਦਾ ਹੈ। ਹਰ ਇਨਸਾਨ ਦੇ ਦੋ ਚਿਹਰੇ ਹਨ, ਦਿਨ ਦਾ ਕੁਝ ਤੇ ਰਾਤ ਦਾ ਕੁਝ ਹੋਰ। ਹਾਲਾਤ ਨੇ ਇਨਸਾਨ ਨੂੰ ਚੰਗਾ ਅਦਾਕਾਰ ਬਣਾ ਦਿੱਤਾ ਹੈ। ਉਹ ਖ਼ੁਸ਼ ਹੋਣ ਦਾ ਨਾਟਕ ਕਰਦਾ ਹੈ ਪਰ ਅਸਲੋਂ ਨਾਖ਼ੁਸ਼ ਹੈ। ਮਨੁੱਖ ਪੈਸਾ ਇਸ ਲਈ ਕਮਾਉਂਦਾ ਹੈ ਕਿ ਖ਼ੁਸ਼ ਰਹੇ।

ਫਿਰ ਸਭ ਕੁਝ ਹੋਣ ਦੇ ਬਾਵਜੂਦ ਉਹ ਅੰਦਰੋਂ ਦੁਖੀ ਹੈ। ਕਿਉਂ? ਚਾਹੇ ਕੋਈ ਵੀ ਹੋਵੇ, ਉਹ ਭਾਵੇਂ ਤੁਹਾਡਾ ਦੋਸਤ ਹੋਵੇ, ਰਿਸ਼ਤੇਦਾਰ ਹੋਵੇ ਜਾਂ ਤੁਹਾਡੇ ਘਰ ਕੰਮ ਕਰਨ ਵਾਲਾ ਕੋਈ ਕਰਮਚਾਰੀ ਹੋਵੇ। ਹਰ ਕਿਸੇ ਦੀ ਈਗੋ ਯਾਨੀ ਆਕੜ ਬਹੁਤ ਵੱਡੀ ਹੋ ਗਈ ਹੈ। ਅੱਜ-ਕੱਲ੍ਹ ਕੋਈ ਝੁਕਣਾ ਪਸੰਦ ਨਹੀਂ ਕਰਦਾ। ਕੋਈ ਵੀ ਰਿਸ਼ਤਾ ਬਚਾਉਣ ਲਈ ਪਹਿਲ ਨਹੀਂ ਕਰਨਾ ਚਾਹੁੰਦਾ। ਇਹ ਬਹੁਤ ਬੁਰੀ ਗੱਲ ਹੈ। ਦੋਵਾਂ ’ਚੋਂ ਕੋਈ ਝੁਕ ਜਾਵੇਗਾ, ਤਾਂ ਰਿਸ਼ਤਾ ਬਚ ਜਾਵੇਗਾ, ਪਰ ਲੋਕ ਅਜਿਹਾ ਨਹੀਂ ਕਰਦੇ।

ਡਾ. ਵਨੀਤ ਕੁਮਾਰ ਸਿੰਗਲਾ

ਬੁਢਲਾਡਾ, ਮਾਨਸਾ

ਰਿਸ਼ਤਿਆਂ ਦੀ ਮਹਿਕ ਖਿਲਾਰਨ ਦੀ ਲੋੜ
ਰਿਸ਼ਤਿਆਂ ਦੀ ਮਹਿਕ ਖਿਲਾਰਨ ਦੀ ਲੋੜ

ਕੋਈ ਸਮਾਂ ਸੀ ਜਦੋਂ ਆਪਣੇ ਸਾਰੇ ਹੀ ਨਵੇਂ-ਪੁਰਾਣੇ ਰਿਸ਼ਤੇ ਬੜੇ ਪਿਆਰੇ ਲੱਗਦੇ ਸਨ ਘਰਾਂ ‘ਚ ਆਪਸੀ ਪਰਿਵਾਰਕ ਸਾਂਝ ਹੁੰਦੀ ਸੀ ਘਰਾਂ ‘ਚ ਕਿਸੇ ਤਰ੍ਹਾਂ ਦੇ ਕੋਈ ਵਖਰੇਂਵੇਂ ਨਹੀਂ ਸਨ ਸਗੋਂ ਇੱਤਫਾਕ ਅਤੇ ਪੱਕਾ ਵਿਸ਼ਵਾਸ ਹੁੰਦਾ ਸੀ ਜੋ ਕਈ ਕਈ ਪੀੜ੍ਹੀਆਂ ਤੱਕ ਪਰਿਵਾਰ ਨੂੰ ਮਾਲਾ ਦੇ ਮਣਕਿਆਂ  ਵਾਂਗ ਪਰੋਈ ਰੱਖਦਾ ਸੀ ਤੇ ਇੱਕੋ ਛੱਤ ਥੱਲੇ ਪੀੜ੍ਹੀਆਂ ਬੱਧੀ ਵਸਾਈ ਰੱਖਦਾ ਸੀ

ਪਰਿਵਾਰ ਭਾਵੇਂ ਛੋਟੇ ਹੁੰਦੇ ਜਾਂ ਵੱਡੇ ਪਰ ਸਭਨਾਂ ਵਾਸਤੇ ਰਸੋਈ ਇਕੱਠੀ ਹੀ ਹੁੰਦੀ ਸੀ ਰਸੋਈ ਵਿੱਚ ਰਾਸ਼ਨ ਵੀ ਹਮੇਸ਼ਾ ਖੁੱਲ੍ਹੇ ਦਿਲ ਨਾਲ ‘ਕੱਠਾ ਹੀ ਆਉਂਦਾ ਸੀ ਦਾਦਾ, ਦਾਦੀ, ਚਾਚੇ, ਚਾਚੀਆਂ, ਤਾਏ, ਤਾਈਆਂ ਦਾ ਪਰਿਵਾਰ ਵਿੱਚ ਇੱਕ-ਦੂਜੇ ਪ੍ਰਤੀ ਦਿਲੀ ਸਨੇਹ ਹੁੰਦਾ ਸੀ ਇਸ ਲਈ ਆਪਸ ‘ਚ ਰਚੇ-ਮਿਚਿਆਂ ਨੂੰ ਪਤਾ ਹੀ ਨੀ ਲੱਗਦਾ ਸੀ ਕਿ ਪਰਿਵਾਰ ਵਿੱਚ ਬੱਚੇ ਰਲ ਮਿਲ ਕੇ ਕਿਵੇਂ ਪਲ਼ ਗਏ ਤੇ ਵੱਡੇ ਹੋ ਗਏ ਅਕਸਰ ਹੀ ਪਰਿਵਾਰਾਂ ਵਿੱਚ ਕਈ ਵਾਰ ਤਾਂ ਤਾਏ ਨੂੰ ‘ਵੱਡਾ ਭਾਪਾ’ ਕਹਿ ਕੇ ਵੀ ਸੰਬੋਧਨ ਕੀਤਾ ਜਾਂਦਾ ਸੀ (ਜੋ ਅੱਜ-ਕੱਲ੍ਹ ਸਿਰਫ਼ ਅੰਕਲ ਵਰਗੇ ਸ਼ਬਦ ‘ਚ ਸਿਮਟ ਕੇ ਰਹਿ ਗਿਆ ਹੈ) ਬੱਚੇ ਅਕਸਰ ਉਨ੍ਹਾਂ ਦੀ ਝੇਪ ਮੰਨਦੇ ਹੋਏ ਕਿਸੇ ਤਰ੍ਹਾਂ ਦੀ ਸ਼ਰਾਰਤਬਾਜ਼ੀ ਕਰਨ ਤੋਂ ਗੁਰੇਜ਼ ਕਰਦੇ ਸਨ ਤੇ ਉਨ੍ਹਾਂ ਦੇ ਕਹੇ-ਸੁਣੇ ਦਾ ਕਿਸੇ ਕਿਸਮ ਦਾ ਕੋਈ ਗੁੱਸਾ ਵੀ ਨਹੀਂ ਕਰਦੇ ਸਨ ਸਗੋਂ ਆਪਸੀ ਪਿਆਰ ਸਦਕਾ ਸਾਰੇ ਮਿਠਾਸ ਭਰੀਆਂ ਮੋਹ ਦੀਆਂ ਤੰਦਾਂ ਦੇ ਬੰਧਨ ‘ਚ ਬੱਝੇ ਹੋਏ ਸਨ

ਦਾਦਾ-ਦਾਦੀ, ਚਾਚੇ,ਤਾਏ, ਭੂਆ ਅਤੇ ਮਾਂ ਸਮਾਨ ਮਾਸੀਆਂ ਵੱਲੋਂ ਦਿੱਤੀਆਂ ਝਿੜਕਾਂ ‘ਚੋਂ ਸੱਚਾ ਪਿਆਰ ਝਲਕਦਾ ਸੀ ਤਾਂ ਹੀ ਤਾਂ ਉਨ੍ਹਾਂ ਵੱਲੋਂ ਦਿੱਤੀਆਂ  ਝਿੜਕਾਂ ਨੂੰ ਵੀ ਦਿਲੋਂ ਸਤਿਕਾਰ ਮਿਲਦਾ ਸੀ ਘਰਾਂ ਅੰਦਰ ਸਿਆਣੇ ਬਜ਼ੁਰਗਾਂ ਵੱਲੋਂ ਲਏ ਗਏ ਫੈਸਲੇ ਅਤੇ ਵਿੱਢੇ ਕੰਮਾਂ ਨੂੰ ਖਿੜੇ ਮੱਥੇ ਮੰਨਦੇ ਤੇ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਨੇਪਰੇ ਚੜ੍ਹਾ ਦਿੱਤੇ ਜਾਂਦੇ ਸੀ

ਬਿਨਾਂ ਕਿਸੇ ਸਵਾਰਥ ਤੋਂ ਆਪਣੇ ਪਰਿਵਾਰ ‘ਚ ਇੱਕ-ਦੂਜੇ ਤੋਂ ਵਧ ਕੇ ਕੰਮ ਕਾਰ ਨਿਪਟਾਉਣੇ ਤੇ ਸਭਨਾਂ ਲਈ ਰਲ-ਮਿਲ ਕੇ ਪਰਿਵਾਰਕ ਗੱਲਬਾਤ ਸਾਂਝੀ ਕਰਨ ਦਾ ਇੱਕ ਵੱਖਰਾ ਸਲੀਕਾ ਹੁੰਦਾ ਸੀ ਕੋਈ ਮੇਰ ਤੇਰ ਵਾਲੀ ਗੱਲ ਨਹੀਂ ਸੀ ਸਗੋਂ  ਸਹਿਣਸ਼ੀਲਤਾ ਹੁੰਦੀ ਸੀ ਜਿਵਂੇ ਸਫ਼ਰ ਦਾ ਆਨੰਦ ਮਾਨਣ ਲਈ ਸਾਮਾਨ ਦਾ ਨਾਲ ਘੱਟੋ-ਘੱਟ ਹੋਣਾ ਜ਼ਰੂਰੀ ਹੈ ਉਸੇ ਤਰ੍ਹਾਂ ਹੀ ਮਹਿਕ ਭਰੇ ਰਿਸ਼ਤਿਆਂ ਦੇ ਆਨੰਦ ਨੂੰ ਮਾਨਣ ਲਈ ਵੀ ਆਪਸੀ ਸ਼ਿਕਵੇ ਸ਼ਿਕਾਇਤਾਂ ਦਾ ਘੱਟ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨੇ ਗਿਲੇ-ਸ਼ਿਕਵੇ ਘੱਟ ਹੋਣਗੇ ਓਨੀ ਹੀ ਰਿਸ਼ਤਿਆਂ ‘ਚੋਂ ਮਿਠਾਸ ਭਰੀ ਮਹਿਕ ਜ਼ਿਆਦਾ ਆਵੇਗੀ ਜਿੱਥੇ ਦਿਲਾਂ ‘ਚ ਬੇਲੋੜੀਆਂ ਪਾਲ਼ੀਆਂ ਹੋਈਆਂ ਨਫ਼ਰਤਾਂ ਰਿਸ਼ਤਿਆਂ ‘ਚ ਕੁੜੱਤਣ ਪੈਦਾ ਕਰ ਦਿੰਦੀਆਂ ਹਨ ਉਥੇ ਹੀ ਨਾਲੋ -ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਦੇ ਗੁੱਸੇ-ਗਿਲੇ ਦਿਲ ਵਿੱਚ ਰੱਖਣ ਨਾਲ ਵੱਡੇ -ਵੱਡੇ ਤੇ ਨੇੜਤਾ ਵਾਲੇ ਰਿਸ਼ਤੇ ਵੀ ਕੱਚ ਵਾਂਗ ਤਿੜਕ ਜਾਂਦੇ ਹਨ

ਮਹਿਕ ਭਰੇ ਰਿਸ਼ਤਿਆਂ ਨੂੰ ਨਿਭਾਉਣ ਲਈ ਸਾਡੇ ਅੰਦਰ ਆਤਮ ਵਿਸ਼ਵਾਸ ਦਾ ਹੋਣਾ ਬਹੁਤ ਹੀ ਲਾਜ਼ਮੀ ਹੈ ਜਿੱਥੇ ਦਿਲ ਵਿੱਚ ਵਸੇ ਪੱਕੇ ਵਿਚਾਰ ਹੀ ਵਿਸ਼ਵਾਸ ਦੇ ਧਨੀ ਹੁੰਦੇ ਹਨ ਉਥੇ ਹੀ ਨਿਰਸਵਾਰਥਤਾ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਸਵਾਰਥ ਖਾਤਰ ਤਾਂ ਹਰ ਦੂਰ-ਦੁਰੇਡੇ ਦਾ ਰਿਸ਼ਤਾ ਵੀ ਮਹਿਕ ਖਿਲਾਰਦਾ ਨਜ਼ਰ ਆਵੇਗਾ ਮਹਿਕ ਭਰੇ ਰਿਸ਼ਤਿਆਂ ਨੂੰ ਧੁਰ ਅੰਦਰ ਦਿਲ ਤੋਂ ਨਿਭਾਉਣ ਲਈ ਸਵਾਰਥ ਦਾ ਤਿਆਗ ਕਰਕੇ ਰਿਸ਼ਤਿਆਂ ਨੂੰ ਨਿਭਾਉਣਾ ਹੀ ਦਰਿਆਦਿਲੀ ਦੀ ਮਿਸਾਲ ਹੈ ਜਦੋਂ ਸਾਡੇ ਦਿਲ ਨੇ ਇਹ ਹਾਮੀ ਭਰ ਦਿੱਤੀ ਕਿ ਉਹ ਬਿਨਾਂ ਕਿਸੇ ਸਵਾਰਥ ਦੇ ਰਿਸ਼ਤੇ ਨਿਭਾਉਣ ਦੀ ਕਾਬਲੀਅਤ ਰੱਖਦਾ ਹੈ ਫਿਰ ਹੀ ਇਨ੍ਹਾਂ ਰਿਸ਼ਤਿਆਂ ‘ਚੋਂ ਪਿਆਰ ਭਰੀ ਸੁਗੰਧ ਆਵੇਗੀ ਜਿਸ ਦੀ ਮਹਿਕ ਦੂਰ-ਦੂਰ ਤੱਕ ਬਿਖਰੇਗੀ ਜਿਵੇਂ ਵੱਖ-ਵੱਖ ਮੌਸਮਾਂ ‘ਚ ਵੱਖ-ਵੱਖ ਤਰ੍ਹਾਂ ਦੇ ਫੁੱਲ ਖਿੜਦੇ ਹਨ

ਉਸੇ ਤਰ੍ਹਾਂ ਹੀ ਸਾਡੇ ਰਿਸ਼ਤੇ ਵੀ ਉਮਰ ਦੇ ਹਿਸਾਬ ਨਾਲ ਬਣਦੇ ਤੇ ਜੁੜਦੇ ਹਨ ਬੇਸ਼ੱਕ ਇਨਸਾਨ ਅਜੋਕੇ ਸਮੇਂ  ਸਿਰਫ਼ ਬੁੱਲਾਂ ‘ਤੇ ਫੋਕੀ ਜਿਹੀ ਮੁਸਕਾਨ ਦੇ ਵਿਖਾਵੇ ਕਰਕੇ ਮੋਬਾਇਲ ਫੋਨਾਂ ਦੇ ਜ਼ਰੀਏ ਹੀ ਦੁੱਖ-ਸੁੱਖ ਦੇ ਸਾਂਝੀ ਬਣ ਕੇ ਉਪਰੋਂ-ਉਪਰੋਂ ਹੀ ਰਿਸ਼ਤਿਆਂ ‘ਚੋਂ ਮਹਿਕ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਪ੍ਰੰਤੂ ਅੰਦਰੂਨੀ ਤੌਰ ‘ਤੇ ਕਿਸੇ ‘ਤੇ ਕੋਈ ਬਹੁਤਾ ਖੁਸ਼ ਨਹੀਂ ਹਰ ਕੋਈ ਆਪਣੀਆਂ ਖੁਹਾਇਸ਼ਾਂ ਪੂਰੀਆਂ ਕਰਨ ਹਿੱਤ ਜਿੰਦਗੀ ਦੇ ਸਕੂਨ ਤੇ ਮਹਿਕ ਭਰੇ ਰਿਸ਼ਤਿਆਂ ਨੂੰ ਅੱਖੋਂ ਪਰੋਖੇ ਕਰ ਰਿਹਾ ਹੈ ਕਿਉਂਕਿ ਹਰ ਇੱਕ ਦੇ ਮੂੰਹ ਨੇ ਇੱਕੋ ਰੱਟ ਲਾਈ ਹੋਈ ਹੈ ਕਿ ਵਕਤ ਹੀ ਨਹੀਂ

ਜੇਕਰ ਮਹਿਕ ਭਰੇ ਰਿਸ਼ਤਿਆਂ ‘ਚੋਂ  ਚੰਦਨ ਵਰਗੀ ਖੁਸ਼ਬੂ ਦੇ ਅਹਿਸਾਸ ਭਰੇ ਨਿੱਘ ਦਾ ਆਨੰਦ ਮਾਨਣਾ ਹੈ ਫਿਰ ਵਕਤ ਨਾ ਹੋਣ ਵਰਗੇ ਬਹਾਨਿਆਂ ਦਾ ਖਹਿੜਾ ਤਾਂ ਛੱਡਣਾ ਹੀ ਪਵੇਗਾ ਤਾਂ ਹੀ ਇਹ ਮਹਿਕੀ, ਰਿਸ਼ਤਿਆਂ ਦੀ ਖਿੱਲਰੀ ਹੋਈ ਖੁਸ਼ਬੋ ਸਾਡੇ ਦਿਲਾਂ ‘ਚ ਇੱਕ-ਦੂਜੇ ਪ੍ਰਤੀ ਭਰੀ ਹੋਈ ਨਫ਼ਰਤ ਦੀ ਕੰਡਿਆਲੀ ਵਾੜ ਦੇ ਕੰਡੇ ਚੁਗਣ ‘ਚ ਆਪਣਾ ਫਰਜ਼ ਅਦਾ ਕਰੇਗੀ ਇਸ ਲਈ ਆਪਣੇ ਰੋਜ਼ਮਰਾ ਦੇ ਕੰਮ ਧੰਦਿਆਂ ਦੇ ਨਾਲ ਨਾਲ ਇਹ ਫੁੱਲਾਂ ਦੀ ਮਹਿਕ ਵਰਗੇ ਖੁਸ਼ਬੂਦਾਰ ਰਿਸ਼ਤਿਆਂ ਨੂੰ ਆਪਣੀ ਬੁੱਕਲ ‘ਚ ਸਮੋ ਕੇ ਇਨ੍ਹਾਂ ਦਾ ਭਰਪੂਰ ਨਿੱਘ ਮਾਨਣ ਦੀ ਵੀ ਲੋੜ ਹੈ

ਜਗਦੀਸ਼ ਪੱਖੋ, ਪੱਖੋ ਕਲਾਂ (ਬਰਨਾਲਾ),  ਮੋ. 98151-07001

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਰਿਸ਼ਤੇ
ਰਿਸ਼ਤੇ

ਰਿਸ਼ਤਿਆਂ ਦੀ ਕੀ ਗੱਲ ਮੈਂ ਦੱਸਾਂ,

ਕੀ-ਕੀ ਕੁੱਝ ਦਿਖਾਉਂਦੇ ਰਿਸ਼ਤੇ।

ਮਤਲਬ ਹੋਵੇ ਤਾਂ ਪੈਰੀਂ ਡਿੱਗਦੇ,

ਬਿਨ ਮਤਲਬ ਰੰਗ ਵਟਾਉਂਦੇ ਰਿਸ਼ਤੇ।

ਆਪਣਿਆਂ ਦੀ ਖੁਸ਼ੀ ਦੇ ਲਈ,

ਅਨੇਕਾਂ ਕਰਮ ਕਮਾਉਂਦੇ ਰਿਸ਼ਤੇ।

ਦੁਨੀਆਂ ਦੀ ਜਦ ਸੋਚਣ ਲੱਗਦੇ,

ਰੀਝਾਂ ਕਤਲ ਕਰਵਾਉਂਦੇ ਰਿਸ਼ਤੇ।

ਭਰਾ-ਭਰਾ ਦਾ ਦੁਸ਼ਮਣ ਬਣ ਜਾਏ,

ਜਦ ਆਪਣੀ ਖੇਡ ਰਚਾਉਂਦੇ ਰਿਸ਼ਤੇ।

ਕੁੱਝ ਰਿਸ਼ਤੇ ਬੱਸ ਦੁੱਖ ਨੇ ਦਿੰਦੇ,

ਕੁੱਝ ਰੋਂਦਿਆਂ ਨੂੰ ਹਸਾਉਂਦੇ ਰਿਸ਼ਤੇ।

ਕੋਈ-ਕੋਈ ਕਰਦਾ ਮਨ ਦੀ ਗੱਲ ਨੂੰ,

ਜ਼ਿਆਦਾ ਜਿਸਮ ਹੰਢਾਉਂਦੇ ਰਿਸ਼ਤੇ।

ਕਈ ਖ਼ਾਬਾਂ ਜੋਗੇ ਹੀ ਰਹਿ ਜਾਂਦੇ ਨੇ,

ਸੁੱਤਿਆਂ ਤੱਕ ਜਗਾਉਂਦੇ ਰਿਸ਼ਤੇ।

ਦੂਰ ਹੋ ਕੇ ਵੀ ਉਂਝ ਕੋਲ ਨੇ ਰਹਿੰਦੇ,

ਯਾਦਾਂ ਨਾਲ ਸਤਾਉਂਦੇ ਰਿਸ਼ਤੇ।

ਤਾਂਘ ਮਿਲਣੇ ਦੀ ਲੱਗੀ ਰਹਿੰਦੀ,

ਤੜਫਦਿਆਂ ਨੂੰ ਤੜਫਾਉਂਦੇ ਰਿਸ਼ਤੇ।

ਕੁੱਝ ਕਦਰਦਾਨ ਰਿਸ਼ਤਿਆਂ ਦੇ,

ਪੀੜ੍ਹੀਆਂ ਤੱਕ ਨਿਭਾਉਂਦੇ ਰਿਸ਼ਤੇ।

ਕੀ ਹੋਇਆ ਗਿੱਲ ਚੰਦਰੇ ਜ਼ਮਾਨੇ ਨੂੰ,

ਰੂਹਾਂ ਵਾਲੇ ਨਾ ਥਿਆਉਂਦੇ ਰਿਸ਼ਤੇ।

ਜਸਵੰਤ ਗਿੱਲ ਸਮਾਲਸਰ

ਮੋ. 97804-51878

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਭਾਰਤ ਅਤੇ ਬੰਗਲਾਦੇਸ਼ ਦੇ ਮੁਕਾਮ ਲੱਭਦੇ ਰਿਸ਼ਤੇ
ਐਨ. ਕੇ . ਸੋਮਾਨੀ

ਸੰਨ 2015 ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੰਗਲਾਦੇਸ਼ ਯਾਤਰਾ ਤੋਂ ਬਾਦ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਆਪਸੀ ਵਿਸ਼ਵਾਸ ਅਤੇ ਭਾਈਚਾਰੇ ਦਾ ਜੋ ਮਾਹੌਲ ਬਣਿਆ, ਹੁਣ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਭਾਰਤ ਯਾਤਰਾ ਤੋਂ ਬਾਦ ਹੋਰ ਜ਼ਿਆਦਾ ਪੁਖ਼ਤਾ ਹੋਇਆ ਹੈ ਸ਼ੇਖ ਹਸੀਨਾ ਇਸ ਤੋਂ ਪਹਿਲਾਂ ਅਪਰੈਲ 2017 ‘ਚ ਭਾਰਤ ਆਏ ਸਨ ਇਸ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਮੁੱਦਿਆਂ ਸਮੇਤ ਵੱਖ-ਵੱਖ ਖੇਤਰਾਂ ‘ਚ 22 ਸਮਝੌਤਿਆਂ ‘ਤੇ ਦਸਤਖਤ ਹੋਏ ਸਨ ਇਸ ਵਾਰ ਸੱਤ ਸਮਝੌਤੇ ਹੋਏ ਅਤੇ ਬੰਗਲਾਦੇਸ਼ ਤੋਂ ਐਲਪੀਜੀ ਇੰਪੋਰਟ ਸਮੇਤ ਤਿੰਨ ਪ੍ਰੋਜੈਕਟ ਸ਼ੁਰੂ ਕੀਤੇ ਗਏ ਤਿੰਨਾਂ ਹੀ ਪ੍ਰਾਜੈਕਟਾਂ ਦੀ ਲਾਂਚਿੰਗ ਵੀਡੀਓ ਕਾਨਫਰੰਸਿੰਗ ਜਰੀਏ ਕੀਤੀ ਗਈ।

ਬੰਗਲਾਦੇਸ਼ ਅਤੇ ਭਾਰਤ ‘ਚ ਸੰਸਦੀ ਚੋਣਾਂ ਹੋਣ ਤੋਂ ਬਾਦ ਹਸੀਨਾ ਦੀ ਇਹ ਪਹਿਲੀ ਭਾਰਤ ਯਾਤਰਾ ਹੈ ਇਸ ਵਾਰ ਉਹ ਵਿਸ਼ਵ ਆਰਥਿਕ ਮੰਚ (ਡਬਲਯੂਈਐਫ਼) ਵੱਲੋਂ ਆਯੋਜਿਤ ਭਾਰਤ ਆਰਥਿਕ ਸਿਖ਼ਰ ਸੰਮੇਲਨ ‘ਚ ਭਾਗ ਲੈਣ ਲਈ ਬਤੌਰ ਮੁੱਖ ਮਹਿਮਾਨ ਦੀ ਹੈਸੀਅਤ ਨਾਲ ਭਾਰਤ ਆਏ ਸਨ ਹਸੀਨਾ ਦੀ ਭਾਰਤ ਯਾਤਰਾ ਦੌਰਾਨ ਇਸ ਗੱਲ ਦੀ ਵੀ ਉਮੀਦ ਕੀਤੀ ਜਾ ਰਹੀ ਸੀ ਕਿ ਦੋਵੇਂ ਦੇਸ਼ ਰੋਹਿੰਗਿਆ ਅਤੇ ਤੀਸਤਾ ਨਦੀ ਜਲ ਬਟਵਾਰੇ ਦੇ ਮੁੱਦੇ ‘ਤੇ ਵੀ ਚਰਚਾ ਕਰ ਸਕਦੇ ਹਨ ਪਰ ਦੋਵਾਂ ਹੀ ਮੁੱਦਿਆਂ ਨੂੰ ਭਵਿੱਖ ਲਈ ਟਾਲ ਦਿੱਤਾ ਗਿਆ ਇਸ ਤੋਂ ਪਹਿਲਾਂ ਮੋਦੀ ਅਤੇ ਹਸੀਨਾ ਨਿਊਯਾਰਕ ‘ਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ 73ਵੇਂ ਸੈਸ਼ਨ ਦੇ ਮੌਕੇ ‘ਤੇ ਮਿਲੇ ਸਨ, ਜਿੱਥੇ ਦੋਵਾਂ ਆਗੂਆਂ ਨੇ ਅੱਤਵਾਦ ਖਿਲਾਫ਼ ਆਪਣੇ ਜ਼ੀਰੋ ਟੋਲਰੈਂਸ ਦੇ ਦ੍ਰਿਸ਼ਟੀਕੋਣ ਨੂੰ ਤਾਂ ਦੋਹਰਾਇਆ ਹੀ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਸ਼ੇਖ ਹਸੀਨਾ ਨੂੰ ਵਿਸ਼ਵਾਸ ਦਿਵਾਇਆ ਕਿ ਰੋਹਿੰਗਿਆ ਦੇ ਮੁੱਦੇ ‘ਤੇ ਉਨ੍ਹਾਂ ਨੂੰ ਚਿੰਤਿਤ ਹੋਣ ਦੀ ਜ਼ਰੂਰਤ ਨਹੀਂ ਹੈ।

ਮਾੜੇ-ਮੋਟੇ ਸਰਹੱਦੀ ਵਿਵਾਦ ਨੂੰ ਛੱਡ ਦੇਈਏ ਤਾਂ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਸੰਬੰਧ ਹਮੇਸ਼ਾਂ ਤੋਂ ਹੀ ਮਿੱਤਰਤਾਪੂਰਨ ਰਹੇ ਹਨ ਭਾਰਤ ਦੇ ਸਾਰੇ ਗੁਆਂਢੀ ਦੇਸ਼ਾਂ ‘ਚ ਬੰਗਲਾਦੇਸ਼ ਹੀ ਅਜਿਹਾ ਇਕਲੌਤਾ ਗੁਆਂਢੀ ਹੈ, ਜਿਸ ਦੇ ਜਨਮ ਦੇ ਸਮੇਂ ਤੋਂ ਹੀ ਭਾਰਤ ਦੇ ਨਾਲ ਚੰਗੇ ਰਿਸ਼ਤੇ ਰਹੇ ਹਨ ਸ਼ੇਖ ਹਸੀਨਾ ਦਾ ਵੀ ਭਾਰਤ ਦੇ ਨਾਲ ਡੂੰਘਾ ਲਗਾਅ ਰਿਹਾ ਹੈ 15 ਅਗਸਤ 1975 ਨੂੰ ਜਦੋਂ ਬੰਗਲਾਦੇਸ਼ ‘ਚ ਫੌਜ ਦੇ ਗੁੱਟ ਨੇ ਸ਼ੇਖ ਮੁਜੀਬੁਰ ਰਹਿਮਾਨ ਦੇ ਘਰ ‘ਤੇ ਹਮਲਾ ਕੀਤਾ ਤਾਂ ਸ਼ੇਖ ਹਸੀਨਾ ਦੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ ਉਸ ਮੁਸ਼ਕਲ ਸਮੇਂ ‘ਚ ਹਸੀਨਾ ਅਤੇ ਉਸਦੇ ਪਤੀ ਡਾ. ਜਾਵੇਦ ਨੂੰ ਭਾਰਤ ਨੇ ਸ਼ਰਣ ਦਿੱਤੀ ਸੀ ਐਨੇ ਡੂੰਘੇ ਅਤੇ ਆਤਮਿਕ ਸਬੰਧਾਂ ਦੇ ਬਾਵਜ਼ੂਦ ਅੱਜ ਤੱਕ ਭਾਰਤ ਅਤੇ ਬੰਗਲਾਦੇਸ਼ ਦੇ ਸਬੰਧ ਕਿਸੇ ਨਿਸ਼ਚਿਤ ਮੁਕਾਮ ਨੂੰ ਭਾਲਦੇ ਦਿਖਾਈ ਦੇ ਰਹੇ ਹਨ।

ਸਵਾਲ ਇਹ ਪੈਦਾ ਹੁੰਦਾ ਹੈ ਕਿ ਬੰਗਲਾਦੇਸ਼ ਦੇ ਮੁਕਤੀ ਸੰਗਰਾਮ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਭਾਰਤ ਪ੍ਰਤੀ ਬੰਗਲਾਦੇਸ਼ ਦੇ ਮਨ ‘ਚ ਧੰਨਵਾਦ ਦੇ ਭਾਵ ਕਿਉਂ ਨਹੀਂ ਜਾਗ ਰਹੇ ਹਨ ਦੋਵਾਂ ਦੇਸ਼ਾਂ ਵਿਚਕਾਰ ਸਿੱਖਿਆ, ਸੁਰੱਖਿਆ, ਵਪਾਰ, ਵਿਗਿਆਨ ਅਤੇ ਤਕਨੀਕ ਸਮੇਤ ਵੱਖ-ਵੱਖ ਖੇਤਰਾਂ ‘ਚ ਇੱਕ ਸੌ ਤੋਂ ਜਿਆਦਾ ਸਮਝੌਤੇ ਹੋ ਚੁੱਕੇ ਹਨ ਇਸਦੇ ਬਾਵਜੂਦ ਆਪਸੀ ਵਿਸ਼ਵਾਸ ਦੀ ਉਹ ਤਸਵੀਰ ਕਿਉਂ ਨਹੀਂ ਉੱਭਰ ਸਕੀ ਹੈ, ਜੋ ਉੱਭਰਨੀ ਚਾਹੀਦੀ ਸੀ ਕੀ ਇਸ ਨੂੰ ਬੰਗਲਾਦੇਸ਼ ਦੀ ਅਤੀ ਉਤਸ਼ਾਹੀ ਪ੍ਰਧਾਨ ਮੰਤਰੀ ਦੀ ਭਾਰਤ ਤੋਂ ਲਗਾਤਾਰ ਉਮੀਦਾਂ ਦੀ ਪੂਰਤੀ ਦੀ ਉਮੀਦ ਕਿਹਾ ਜਾਵੇ ਜਾਂ ਭਾਰਤ ਦੀ ਉਹ ਆਪੂੰ ਬਣਾਈ ਧਾਰਨਾ ਜਿਸ ‘ਚ ਭਾਰਤ ਨੇ ਇਹ ਮੰਨ ਹੀ ਲਿਆ ਹੈ ਕਿ ਬੰਗਲਾਦੇਸ਼ ‘ਤੇ ਕੀਤੇ ਗਏ ਅਹਿਸਾਨਾਂ ਦੇ ਚੱਲਦੇ ਉਹ ਭਾਰਤ ਤੋਂ ਕਦੇ ਵੀ ਬਾਹਰ ਜਾ ਹੀ ਨਹੀਂ ਸਕਦਾ ਹੈ ਸੱਚ ਤਾਂ ਇਹ ਹੈ ਕਿ ਭਾਰਤ ਆਪਣੀ ਇਸ ਧਾਰਨਾ ਕਾਰਨ ਬੰਗਲਾਦੇਸ਼ ਤੋਂ ਮਿਲਣ ਤੋਂ ਵਾਲੇ ਮੌਕਿਆਂ ਨੂੰ ਹੱਥੋਂ ਜਾਣ ਦਿੰਦਾ ਰਿਹਾ ਹੈ।

ਰੋਹਿੰਗਿਆ ਸ਼ਰਨਾਰਥੀਆਂ ਦੇ ਮਾਮਲੇ ‘ਚ ਵੀ ਭਾਰਤ ਦਾ ਰਵੱਈਆ ਲਗਭਗ ਉਦਾਸੀਨ ਹੀ ਰਿਹਾ ਹੈ ਭਾਰਤ ਚਾਹੁੰਦਾ ਤਾਂ ਬੰਗਲਾਦੇਸ਼ ਅਤੇ ਮਿਆਂਮਾਰ ਨੂੰ ਸਮਝੌਤੇ ਲਈ ਰਾਜ਼ੀ ਕਰ ਸਕਦਾ ਹੈ ਸ਼ੇਖ ਹਸੀਨਾ ਅਤੇ ਆਂਗ ਸਾਨ ਸੂ ਚੀ ਦੋਵੇਂ ਭਾਰਤ ਸਮੱਰਥਕ ਅਤੇ ਭਾਰਤ ਪ੍ਰਤੀ ਡੂੰਘਾ ਪਿਆਰ ਰੱਖਣ ਵਾਲੇ ਆਗੂ ਹਨ ਚੀਨ ਨੇ ਅੱਗੇ ਵਧ ਕੇ ਇਸ ਮੌਕੇ ਨੂੰ ਫੜ੍ਹ ਲਿਆ ਨਿਊਯਾਰਕ ‘ਚ ਬੰਗਲਾਦੇਸ਼ ਅਤੇ ਮਿਆਂਮਾਰ ਵਿਚਕਾਰ ਚੀਨ ਦੀ ਵਿਚੋਲਗੀ ‘ਚ ਹੋਈ ਗੱਲਬਾਤ ਤੋਂ ਬਾਦ ਰੋਹਿੰਗਿਆ ਸ਼ਰਨਾਰਥੀਆਂ ਦੀ ਵਤਨ ਵਾਪਸੀ ਦਾ ਰਸਤਾ ਖੁੱਲ੍ਹ ਸਕਿਆ ਇਹ ਠੀਕ ਹੈ ਕਿ ਬੰਗਲਾਦੇਸ਼ ਨੇ ਪਿਛਲੇ ਇੱਕ-ਡੇਢ ਦਹਾਕੇ ‘ਚ ਤਰੀਕੇ ਨਾਲ ਉੱਨਤੀ ਕੀਤੀ ਹੈ ਅੱਜ ਉਸਨੂੰ ਦੱਖਣੀ ਏਸ਼ੀਆ ਦਾ ਨਵਾਂ ਟਾਈਗਰ ਕਿਹਾ ਜਾਣ ਲੱਗਾ ਹੈ ਉਸਦੀ ਵਿਕਾਸ ਦਰ 8 ਫੀਸਦੀ ਹੈ ਜਦੋਂ ਕਿ ਭਾਰਤ ਦੀ ਅਰਥਵਿਵਸਥਾ ਦੀ ਵਿਕਾਸ ਦਰ ਘਟ ਕੇ 5 ਫੀਸਦੀ ਦੇ ਨੇੜੇ-ਤੇੜੇ ਪਹੁੰਚ ਗਈ ਹੈ ਪਰ ਇਸਦੇ ਬਾਵਜੂਦ ਭਾਰਤ ਨੇ ਬੰਗਲਾਦੇਸ਼ ਨਾਲ ਰਿਸ਼ਤੇ ਨੂੰ ਹਮੇਸ਼ਾ ਤਰਜ਼ੀਹ ਦਿੱਤੀ ਹੈ ਮਈ 2016 ‘ਚ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਹੋਏ ਪਰਮਾਣੂ ਸਮਝੌਤੇ ਨੂੰ ਦੱਖਣੀ ਏਸ਼ੀਆ ਦੀ ਰਾਜਨੀਤੀ ‘ਚ ਵੱਡੇ ਬਦਲਾਅ ਦੇ ਤੌਰ ‘ਤੇ ਦੇਖਿਆ ਗਿਆ ਸੀ।

ਖਾਸ ਕਰਕੇ ਊਰਜਾ ਦੇ ਖੇਤਰ ‘ਚ ਇਸ ਸਮਝੌਤੇ ਨੂੰ ਬੇਹੱਦ ਕਾਰਗਰ ਸਮਝਿਆ ਗਿਆ ਸਾਲ 2014 ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤਾ ‘ਚ ਆਉਣ ਤੋਂ ਬਾਦ ‘ਨੇਬਰ ਫਸਟ’ ਦੀ ਜੋ ਨੀਤੀ ਅਪਣਾਈ ਉਹ ਬੰਗਲਾਦੇਸ਼ ‘ਚ ਹੀ ਸਭ ਤੋਂ ਜਿਆਦਾ ਪ੍ਰਭਾਵੀ ਸਾਬਤ ਹੋਈ ਭਾਰਤ ਜਾਣਦਾ ਹੈ ਕਿ ਬੰਗਲਾਦੇਸ਼ ਨੂੰ ਵਿਕਾਸ ਲਈ ਊਰਜਾ ਦੀ ਲੋੜ ਹੈ ਇਸ ਲਈ ਭਾਰਤ ਬੰਗਲਾਦੇਸ਼ ਨੂੰ ਖੁਲਨਾ ਅਤੇ ਤ੍ਰਿਪੁਰਾ ਦੇ ਜਰੀਏ ਬਿਜਲੀ ਦੀ ਸਪਲਾਈ ਲਈ ਸਹਿਮਤ ਹੋਇਆ ਹੈ ਇਸ ਤੋਂ ਇਲਾਵਾ ਭਾਰਤ, ਬੰਗਲਾਦੇਸ਼ ਅਤੇ ਭੂਟਾਨ ਇੱਕ ਜਲ ਬਿਜਲੀ ਪ੍ਰਾਜੈਕਟ ‘ਤੇ ਕੰਮ ਕਰਨ ਨੂੰ ਰਾਜ਼ੀ ਹੋਏ ਹਨ ਜਿਸ ਜਰੀਏ ਪੈਦਾ ਹੋਣ ਵਾਲੀ ਬਿਜਲੀ ਦੀ ਸਪਲਾਈ ਭਾਰਤ ਦੇ ਮਾਫ਼ਰਤ ਬੰਗਲਾਦੇਸ਼ ਨੂੰ ਕੀਤੀ ਜਾਵੇਗੀ ਜਨਵਰੀ 2009 ‘ਚ ਸ਼ੇਖ ਹਸੀਨਾ ਦੇ ਦੁਬਾਰਾ ਪ੍ਰਧਾਨ ਮੰਤਰੀ ਬਣਨ ਤੋਂ ਬਾਦ ਭਾਰਤ ਅਤੇ ਬੰਗਲਾਦੇਸ਼ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਆਪਸੀ ਵਿਵਾਦਾਂ ਨੂੰ ਹੱਲ ਕਰਨ ਦੀ ਦਿਸ਼ਾ ‘ਚ ਕਦਮ ਚੁੱਕੇ ਹਨ ਉਹ ਪਿਛਲੀ ਵਾਰ ਕਰੀਬ ਸੱਤ ਸਾਲ ਪਹਿਲਾਂ ਭਾਰਤ ਆਏ ਸਨ   ਉਨ੍ਹਾਂ ਨੇ ਪਿਛਲੇ ਦੌਰੇ ‘ਚ ਦੋਵਾਂ ਦੇਸ਼ਾਂ ਵਿਚਕਾਰ ਕਈ ਇਤਿਹਾਸਕ ਸਮਝੌਤੇ ਹੋਏ ਸਨ ਜਿਨ੍ਹਾਂ ‘ਚ ਪਹਿਲੀ ਵਾਰ ਨਦੀ ਬੇਸਿਨ ਪ੍ਰਬੰਧਨ ‘ਤੇ ਬਣੀ ਸਹਿਮਤੀ ਵੀ ਸ਼ਾਮਲ ਹੈ।

ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਨਦੀਆਂ ਦੇ ਪਾਣੀ ਦੇ ਬਟਵਾਰੇ ਦਾ ਸਵਾਲ ਹਮੇਸ਼ਾ ਤੋਂ ਹੀ ਵਿਵਾਦ ਦਾ ਕਾਰਨ ਰਿਹਾ ਹੈ ਹਲਾਂਕਿ ਸਾਲ 2011 ‘ਚ ਮੌਜੂਦਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਦੀ ਜਲ ਬਟਵਾਰੇ ਨੂੰ ਲੈ ਕੇ ਤੀਸਤਾ ਸਮਝੌਤਾ ਕਰਨਾ ਚਾਹੁੰਦੇ ਸਨ ਪਰ ਮਮਤਾ ਬੈਨਰਜੀ ਦੇ ਵਿਰੋਧ ਦੇ ਚੱਲਦਿਆਂ ਇਹ ਸਮਝੌਤਾ ਨਹੀਂ ਹੋ ਸਕਿਆ ਸੀ ਇਸ ਨਾਲ ਬੰਗਲਾਦੇਸ਼ ‘ਚ ਅੱਜ ਵੀ ਨਰਾਜ਼ਗੀ ਦੇ ਭਾਵ ਬਣੇ ਹੋਏ ਹਨ ਸ਼ੇਖ ਹਸੀਨਾ ਨੇ ਆਪਣੇ ਇਸ ਦੌਰੇ ‘ਚ ਵੀ ਪਿਆਜ਼ ਨੂੰ ਲੈ ਕੇ ਮੋਦੀ ਸਰਕਾਰ ਕੋਲ ਆਪਣੀ ਨਰਾਜ਼ਗੀ ਪ੍ਰਗਟ ਕੀਤੀ ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਭਰੋਸਾ ਦਿੱਤਾ ਕਿ ਪਿਆਜ਼ ‘ਤੇ ਬੰਗਲਾਦੇਸ ਦੀ ਪ੍ਰਧਾਨ ਮੰਤਰੀ ਨੇ ਜੋ ਚਿੰਤਾ ਪ੍ਰਗਟ ਕੀਤੀ ਹੈ ਉਸਦਾ ਹੱਲ ਕੀਤਾ ਜਾਵੇਗਾ ਸ਼ੇਖ ਹਸੀਨਾ ਦੀ ਅੱਤਵਾਦ ਖਿਲਾਫ਼ ਜੀਰੋ ਟੋਲਰੈਂਸ ਨੀਤੀ ਵੀ ਭਾਰਤ ਲਈ ਮਹੱਤਵਪੂਰਨ ਹੈ ਭਾਰਤ ਨੇ ਪਹਿਲਾਂ ਤੋਂ ਖਾਲਿਦਾ ਜੀਆ ਸਰਕਾਰ ਨੂੰ ਕਈ ਵਾਰ ਉਲਫ਼ਾ ਦੀਆਂ ਗਤੀਵਿਧੀਆਂ ਬਾਰੇ ਸ਼ਿਕਾਇਤ ਕੀਤੀ ਸੀ ਪਰ ਖਾਲਿਦਾ ਸਰਕਾਰ ਨੇ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਇਸ ਤੋਂ ਬਾਦ ਸ਼ੇਖ ਹਸੀਨਾ ਨੇ ਹਮੇਸ਼ਾ ਤੋਂ ਇਸ ਗੱਲ ਨੂੰ ਦੁਹਿਰਾਇਆ ਹੈ ਕਿ ਉਹ ਆਪਣੇ ਇੱਥੇ ਭਾਰਤ ਵਿਰੋਧੀ ਗਤੀਵਿਧੀ ਦੀ ਮਨਜ਼ੂਰੀ ਨਹੀਂ ਦੇਵੇਗੀ ਉਨ੍ਹਾਂ ਨੇ ਅੱਤਵਾਦ ਨੂੰ ਖਤਮ ਕਰਨ ‘ਚ ਮਜ਼ਬੂਤ ਇੱਛਾ-ਸ਼ਕਤੀ ਦਿਖਾਈ ਹੈ, ਉਮੀਦ ਇਸ ਗੱਲ ਦੀ ਵੀ ਕੀਤੀ ਜਾ ਰਹੀ ਸੀ ਕਿ ਹਸੀਨਾ ਦੀ ਇਸ ਯਾਤਰਾ ਦੌਰਾਨ ਬੰਗਲਾਦੇਸ਼ ‘ਚ ਡੀਜ਼ਲ ਸਪਲਾਈ ਲਈ ਪਾਈਪਲਾਈਨ ਵਿਛਾਉਣ ਅਤੇ ਭਾਰਤ ‘ਚੋਂ ਬੰਗਲਾਦੇਸ਼ ਨੂੰ ਬਿਜਲੀ ਦੀ ਸਪਲਾਈ ਕਰਨ ਦੇ ਮੁੱਦੇ ‘ਤੇ ਵੀ ਚਰਚਾ ਹੋ ਸਕਦੀ ਹੈ।

ਹਾਲਾਂਕਿ ਹਸੀਨਾ ਦਾ ਭਾਰਤ ਦੌਰਾ ਅਜਿਹੇ ਸਮੇਂ ਹੋਇਆ ਹੈ ਜਦੋਂ ਕਿ ਇੱਕ ਪਾਸੇ ਚੀਨ ਪੂਰੀ ਸ਼ਿੱਦਤ ਨਾਲ ਭਾਰਤ ਦੀ ਘੇਰਾਬੰਦੀ ‘ਚ ਜੁਟਿਆ ਹੋਇਆ, ਉੱਥੇ ਦੂਜੇ ਪਾਸੇ ਭਾਰਤ ‘ਚ ਨੈਸ਼ਨਲ ਰਜਿਸਟਰ ਆਫ਼ ਸਿਟੀਜਨ (ਐਨਆਰਸੀ) ਦਾ ਮੁੱਦਾ ਛਾਇਆ ਹੋਇਆ ਹੈ ਹਾਲਾਂਕਿ ਐਨਆਰਸੀ ‘ਤੇ ਵਿਦੇਸ਼ ਮੰਤਰਾਲੇ ਨੇ ਇਹ ਕਹਿ ਕੇ ਸਥਿਤੀ ਸਾਫ਼ ਕਰ ਦਿੱਤੀ ਹੈ ਕਿ ਪੂਰਾ ਮਾਮਲਾ ਸੁਪਰੀਮ ਕੋਰਟ ਦੀ ਦੇਖ-ਰੇਖ ‘ਚ ਹੋ ਰਿਹਾ ਹੈ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਰਤੀਆਂ ਦੇ ਨਿਯਮਿਤ ਦੌਰਿਆਂ ਦੇ ਚੱਲਦਿਆਂ ਦੋਵੇਂ ਦੇਸ਼ ਆਪਣੇ ਸਬੰਧਾਂ ਨੂੰ ਨਵੇਂ ਪੱਧਰ ‘ਤੇ ਲਿਜਾਣ ਲਈ ਸਹਿਮਤ ਹੋਏ ਹਨ ਛੋਟੇ-ਮੋਟੇ ਵਿਵਾਦਾਂ ਨੂੰ ਛੱਡ ਕੇ ਤਾਂ ਦੋਵਾਂ ਦੇਸ਼ਾਂ ਵਿਚਕਾਰ ਵਿਸ਼ਵਾਸ ਅਤੇ ਭਰੋਸੇ ਦੇ ਸਬੰਧ ਮਜ਼ਬੂਤ ਹੋਏ ਹਨ ਮੋਦੀ ਅਤੇ ਹਸੀਨਾ ਦੋਵੇਂ ਹੀ ਆਪਣੇ-ਆਪਣੇ ਦੇਸ਼ ਨੂੰ ਆਰਥਿਕ ਤਰੱਕੀ ਦੀ ਦਿਸ਼ਾ ‘ਚ ਲਿਜਾਣ ਲਈ ਵਚਨਬੱਧ ਹਨ ਅਜਿਹੇ ‘ਚ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ‘ਚ ਦੋਵਾਂ ਦੇਸ਼ਾਂ ਦੇ ਸਬੰਧ ਵਪਾਰ ਅਤੇ ਵਣਜ ਦੇ ਦਾਇਰੇ ‘ਚੋਂ ਨਿੱਕਲ ਕੇ ਕਈ ਹੋਰ ਮੁਕਾਮ ਤੈਅ ਕਰਦੇ ਹੋਏ ਦਿਸਣਗੇ ਕੁੱਲ ਮਿਲਾ ਕੇ ਸ਼ੇਖ ਹਸੀਨਾ ਦੀ ਭਾਰਤ ਯਾਤਰਾ ਮਹੱਤਵਪੂਰਨ ਹੀ ਕਹੀ ਜਾਣੀ ਚਾਹੀਦੀ ਹੈ ਮਹੱਤਵ ਦੇ ਕਿਹੜੇ-ਕਿਹੜੇ ਕਾਰਨਾਂ ਨੂੰ ਮੋਦੀ ਅਤੇ ਹਸੀਨਾ ਛੂ ਸਕਦੇ ਹਨ ਭਾਰਤ ਇਹ ਆਉਣ ਵਾਲੇ ਦਿਨਾਂ ‘ਚ ਸਪੱਸ਼ਟ ਹੋ ਸਕੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਮਨੁੱਖੀ ਜ਼ਿੰਦਗੀ ਵਿੱਚ ਰਿਸ਼ਤਿਆਂ ਦੀ ਅਹਿਮੀਅਤ
ਬਲਜੀਤ ਕੌਰ ਘੋਲੀਆ

ਰਿਸ਼ਤਿਆਂ ਦੇ ਬਹੁਤ ਸਾਰੇ ਰੂਪ ਹਨ। ਰਿਸ਼ਤੇ ਸਾਡੇ ਦਿਲ ਦੇ ਬਹੁਤ ਕਰੀਬ ਹੁੰਦੇ ਹਨ। ਜੋ ਸਾਡੇ ਦਿਲ ਨੂੰ ਜਿੱਤ ਲੈਂਦੇ ਹਨ ਤੇ ਆਪਣੇ ਰਿਸ਼ਤੇ ਦੀ ਸਾਡੇ ਦਿਲ ਵਿੱਚ ਇੱਕ ਵੱਖਰੀ ਪਛਾਣ ਬਣਾ ਲੈਂਦੇ ਹਨ। ਜੋ ਰਿਸ਼ਤੇ ਸਾਡੇ ਦਿਲ ਦੇ ਬਹੁਤ ਨੇੜੇ ਹੁੰਦੇ ਹਨ, ਇਹਨਾਂ ਰਿਸ਼ਤਿਆਂ ਨੂੰ ਤੋੜਨਾ ਬਹੁਤ ਹੀ ਮੁਸ਼ਕਲ ਹੁੰਦਾ ਹੈ। ਚਾਹੇ ਅਸੀਂ ਇਸ ਰਿਸ਼ਤੇ ਵਿੱਚ ਕਿੰਨੇ ਹੀ ਦੂਰ ਵੀ ਬੈਠੇ ਹੋਈਏ, ਪਰ ਸਾਡੇ ਦਿਲ-ਦਿਮਾਗ ਵਿੱਚ ਇਹ ਹਮੇਸ਼ਾ ਸਾਡੇ ਕਰੀਬ ਰਹਿੰਦੇ ਹਨ।

ਕਿਸੇ ਨੂੰ ਪਸੰਦ ਆਉਣਾ ਕੋਈ ਖਾਸ ਗੱਲ ਨਹੀਂ ਹੁੰਦੀ, ਪਰ ਕਿਸੇ ਦੀ ਪਸੰਦ ਬਣ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ। ਇਹ ਗੱਲ ਸਾਡੇ ਹਰ ਰਿਸ਼ਤੇ ਦੀ ਪਹਿਲ ਬਣ ਜਾਂਦੀ ਹੈ। ਰਿਸ਼ਤਾ ਕੋਈ ਵੀ ਹੋਵੇ, ਨੇੜੇ ਜਾਂ ਦੂਰ ਦਾ, ਪਰ ਇਸ ਨੂੰ ਨਿਭਾਉੁਣ ਦੀ ਕੋਸ਼ਿਸ਼ ਹਮੇਸ਼ਾਂ ਸਹੀ ਤਰੀਕੇ ਨਾਲ ਕਰੋ। ਜਦੋਂ ਅਸੀਂ ਕੋਈ ਵੀ ਰਿਸ਼ਤਾ ਦਿਲੋਂ ਨਿਭਾਉਂਦੇ ਹਾਂ ਤਾਂ ਇੱਕ ਵੱਖਰੀ ਜਿਹੀ ਖੁਸ਼ੀ ਹੁੰਦੀ ਹੈ। ਜਦੋਂ ਤੁਸੀਂ ਕਿਸੇ ਵਿਅਕਤੀ ਨਾਲ ਕੋਈ ਵੀ ਰਿਸ਼ਤਾ ਕਾਇਮ ਕਰਦੇ ਹੋ ਤਾਂ ਦੂਜਿਆਂ ਨਾਲੋਂ ਤੁਸੀਂ ਬੇਹੱਦ ਉੁਸ ਵਾਸਤੇ ਖਾਸ ਬਣ ਜਾਂਦੇ ਹੋ। ਫਿਰ ਹੌਲੀ-ਹੌਲੀ ਇਹੋ-ਜਿਹੇ ਰਿਸ਼ਤੇ ਖਾਲੀ ਕੋਨੇ ਨੂੰ ਭਰ ਦਿੰਦੇ ਹਨ। ਉੁਹ ਸਾਡੇ ਦਿਲ ਵਿੱਚ ਇੱਕ ਵੱਖਰੀ ਜਿਹੀ ਪਹਿਚਾਣ ਬਣਾ ਲੈਂਦੇ ਹਨ।

ਪੱਛਮੀਕਰਨ ਦੇ ਪ੍ਰਭਾਵ ਹੇਠ ਆ ਕੇ ਅਸੀਂ ਕਲਿਯੁਗੀ ਸੰਸਾਰ ਦੇ ਵਾਸੀ ਬਣਦੇ ਜਾ ਰਹੇ ਹਾਂ ਤੇ ਇਨਸਾਨੀ ਰਿਸ਼ਤਿਆਂ ਤੋਂ ਦੂਰ ਹੋ ਰਹੇ ਹਾਂ। ਇੰਨੇ ਕੁ ਦੂਰ ਕਿ ਅਨਮੋਲ ਰਿਸ਼ਤਿਆਂ ਦੀ ਕੀਮਤ ਭੁੱਲਦੇ ਜਾ ਰਹੇ ਹਾਂ। ਪਦਾਰਥਵਾਦ ਦੀ ਦੌੜ ਵਿੱਚ ਮਨੁੱਖ ਨੇ ਇੰਨਾ ਕੁਝ ਗਵਾ ਲਿਆ ਹੈ ਕਿ ਅੱਜ ਹਰ ਇੱਕ ਮਨੁੱਖ ਇਕੱਲਾ ਮਹਿਸੂਸ ਕਰ ਰਿਹਾ ਹੈ। ਅੱਜ ਉਹ ਨਿੱਘ, ਉਹ ਪਿਆਰ-ਸਤਿਕਾਰ ਕਿਧਰੇ ਨਹੀਂ ਮਿਲਦਾ ਜੋ ਪੁਰਾਤਨ ਸਮੇਂ ਰਿਸ਼ਤਿਆਂ ਵਿੱਚ ਵੇਖਣ ਨੂੰ ਮਿਲਦਾ ਸੀ। ਮਨੁੱਖ ਆਪਣੇ-ਆਪ ਨੂੰ ਉੱਚਾ ਦਿਖਾਉਣ ਦੀ ਦੌੜ ਵਿੱਚ ਏਨਾ ਗੁਆਚ ਗਿਆ ਹੈ ਕਿ ਰਿਸ਼ਤਿਆਂ ਦੀ ਕਦਰ ਭੁੱਲ ਗਿਆ ਹੈ।

ਕਿਸੇ ਵੀ ਰਿਸ਼ਤੇ ਨੂੰ ਲੰਮੇ ਸਮੇਂ ਲਈ ਨਿਭਾਉਣ ਵਾਸਤੇ ਚੰਗੀ ਤਰ੍ਹਾਂ ਸੋਚ-ਸਮਝ ਤੋਂ ਕੰਮ ਲੈਣਾ ਚਾਹੀਦਾ ਹੈ ਇਹ ਵੀ ਸਮਝਣ ਦੀ ਕੋਸ਼ਿਸ਼ ਕਰੋ ਕਿ ਆਪ ਦਾ ਰਿਸ਼ਤਾ ਮਜ਼ਬੂਤ ਹੈ ਜਾਂ ਨਹੀਂ ਜਿਸ ਰਿਸ਼ਤੇ ਵਿੱਚ ਵਿਸ਼ਵਾਸ ਤੇ ਪਿਆਰ ਨਾ ਹੋਵੇ ਉਹ ਕਿਸੇ ਵੀ ਸਮੇਂ ਟੁੱਟ ਸਕਦਾ ਹੈ। ਹਰ ਰਿਸ਼ਤੇ ਨੂੰ ਪੱਕਾ ਰੱਖਣ ਵਾਸਤੇ ਲੰਮਾਂ ਸਮਾਂ ਵੀ ਜ਼ਰੂਰੀ ਹੈ। ਹਰ ਰਿਸ਼ਤੇ ਵਿੱਚ ਇੱਕ-ਦੂਜੇ ਦੀ ਪਸੰਦ ਨਾ ਪਸੰਦ ਦਾ ਧਿਆਨ ਜ਼ਰੂਰੀ ਰੱਖੋ। ਆਪਣੀ ਪਸੰਦ ਨਾਲ ਸਾਨੂੰ ਦੂਜਿਆਂ ਦੀਆਂ ਇੱਛਾਵਾਂ ਦਾ ਧਿਆਨ ਰੱਖਦਾ ਵੀ ਬਹੁਤ ਜਰੂਰੀ ਹੈ। ਆਪਣੇ ਰਿਸ਼ਤੇ ਵਿੱਚ ਤੁਹਾਨੂੰ ਕੋਈ ਗੱਲ ਕਿਸੇ ਦੀ ਚੰਗੀ ਨਹੀਂ ਲੱਗਦੀ ਤਾਂ ਉੁਸ ਨੂੰ ਰੋਕਣ ਦੀ ਕੋਸ਼ਿਸ਼ ਕਰੋ। ਇਹਨਾਂ ਗੱਲਾਂ ਵਾਸਤੇ ਉਸ ਨੂੰ ਸਮਾਂ ਜ਼ਰੂਰੀ ਦੇਵੋ। ਤੁਸੀਂ ਇੱਕ-ਦੂਜੇ ਦੇ ਸ਼ੌਂਕ ਜਾਣਨ ਦੀ ਕੋਸ਼ਿਸ਼ ਕਰੋ। ਤੁਸੀਂ ਆਪਣੀਆਂ ਕਿਹੜੀਆਂ ਗੱਲਾਂ ਨਾਲ ਆਪਣੇ ਰਿਸ਼ਤੇ ਵਿੱਚ ਨਿਖਾਰ, ਪਿਆਰ ਅਤੇ ਮੁਸਕਰਾਹਟ ਲਿਆ ਸਕਦੇ ਹੋ। ਉਹਨਾਂ ਛੋਟੀਆਂ-ਛੋਟੀਆਂ ਗੱਲਾਂ ਵੱਲ ਜ਼ਰੂਰ ਧਿਆਨ ਦਿਓ। ਉਹ ਕਿਹੜੀਆਂ ਅਜਿਹੀਆਂ ਗੱਲਾਂ ਨੇ ਜਿਨ੍ਹਾਂ ਤੋਂ ਤੁਹਾਨੂੰ ਪਰੇਸ਼ਾਨੀ ਹੋ ਜਾਂਦੀ ਹੈ। ਸਾਨੂੰ ਉੁਹਨਾਂ ਗੱਲਾਂ ਨੂੰ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਜੇਕਰ ਅਸੀਂ ਨਿੱਕੀਆਂ-ਨਿੱਕੀਆਂ ਗੱਲਾਂ ਨਾਲ ਕੋਸ਼ਿਸ਼ ਕਰਾਂਗੇ ਤਾਂ ਰਿਸ਼ਤਿਆਂ ਵਿਚ ਕਦੇ ਵੱਡੀ ਸਮੱਸਿਆ ਨਹੀਂ ਆਵੇਗੀ। ਇਹੋ ਜਿਹੀਆਂ ਗੱਲਾਂ ਸਾਡੇ ਜੀਵਨ ਉੱਤੇ ਬਹੁਤ ਅਸਰ ਕਰਦੀਆਂ ਹਨ। ਤੁਹਾਡੇ ਰਿਸ਼ਤੇ ਤੁਹਾਡੇ ਤੋਂ ਕਿਹੋ-ਜਿਹੇ ਵਿਵਹਾਰ ਦੀ ਉਮੀਦ ਰੱਖਦੇ ਹਨ। ਕਿਹੜੀ ਚੀਜ ਉੁਸਨੂੰ ਪਸੰਦ ਹੈ। ਜੇਕਰ ਤੁਸੀਂ ਛੋਟੀਆਂ-ਛੋਟੀਆਂ ਗੱਲਾਂਦਾ ਖੁਦ ਧਿਆਨ ਰੱਖੋਗੇ ਤਾਂ?ਰਿਸ਼ਤੇ ਵਿਚ ਮਿਠਾਸ ਬਣੀ ਰਹਿੰਦੀ ਹੈ ਨਾਲ ਇਹ ਦੱਸਣਾ ਵੀ ਜ਼ਰੂਰੀ ਹੈ?ਕਿ ਅਸੀਂ ਕਿਸੇ ਵੀ ਰਿਸ਼ਤੇ ਨੂੰ ਵਿਗਾੜਨਾ ਨਹੀਂ ਚਾਹੁੰਦੇ। ਨਾ ਹੀ ਅਸੀਂ ਸਾਡੇ ਨਾਲ ਰਿਸ਼ਤਾ ਰੱਖਣ ਵਾਲੇ ਨੂੰ ਕੋਈ ਦੁੱਖ ਦੇਣਾ ਚਾਹੁੰਦੇ ਹਾਂ। ਨੀਵੇਂ ਹੋਣ ਦਾ ਮਤਲਬ ਡਰ ਨਹੀਂ ਹੁੰਦਾ, ਇਸ ਦਾ ਭਾਵ ਹੁੰਦਾ ਹੈ?ਕਿ ਸਾਨੂੰ ਰਿਸ਼ਤੇ ਦੀ ਕਦਰ ਹੈ। ਸਾਨੂੰ ਰਿਸ਼ਤੇ ਨਿਭਾਉਣੇ ਆਉਂਦੇ ਨੇ।

ਦੂਜਿਆਂ ‘ਤੇ ਭਰੋਸਾ ਕਰਨਾ ਇੱਕ ਮਜ਼ਬੂਤ ਰਿਸ਼ਤੇ ਦੀ ਨੀਂਹ ਹੁੰਦੀ ਹੈ?ਅਤੇ ਇਹ ਸਭ ਤੋਂ ਜਰੂਰੀ ਹੈ। ਜੇਕਰ ਤੁਹਾਨੂੰ ਆਪਣੇ ਰਿਸ਼ਤੇ ਉੱਪਰ ਭਰੋਸਾ ਹੀ ਨਹੀਂ ਤਾਂ ਫਿਰ ਰਿਸ਼ਤੇ ਨਿਭਾਉਣ ‘ਚ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ ਹਨ। ਪਰ ਅੰਨ੍ਹਾ ਵਿਸ਼ਵਾਸ ਕਰਨਾ ਵੀ ਕਦੇ-ਕਦੇ ਨੁਕਸਾਨਦੇਹ ਹੋ ਸਕਦਾ ਹੈ। ਪਰ ਸ਼ੱਕ ਦੀ ਵਜ੍ਹਾ ਨੂੰ ਮਿਟਾਉਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਕਈ ਵਾਰ ਸ਼ੱਕ ਕਈ ਚੰਗੇ-ਭਲੇ ਰਿਸ਼ਤਿਆਂ ਨੂੰ ਤੋੜ ਦਿੰਦਾ ਹੈ ਤੇ ਆਖ਼ਰ ਪਤਾ ਲੱਗਦਾ ਹੈ?ਗੱਲ ਵਿਚ ਕੁਝ ਵੀ ਨਹੀਂ ਸੀ ਭਾਵੇਂ ਅੱਜ ਲੋਕਾਂ ਕੋਲ ਕਿਸੇ ਨੂੰ ਮਿਲਣ ਵਾਸਤੇ ਸਮਾਂ ਨਹੀਂ ਹੈ ਪਰ ਜਦੋਂ ਵੀ ਮਿਲੋ ਦਿਲੋਂ ਮਿਲੋ। ਸਾਰਾ ਸਮਾਂ ਇੱਕ-ਦੂਜੇ ਵਾਸਤੇ ਬਤੀਤ ਕਰੋ। ਮਿਲਣ-ਵਰਤਣ ਨਾਲ ਸਾਡਾ ਮਨ ਹੌਲਾ ਜਿਹਾ ਹੋ ਜਾਂਦਾ ਹੈ। ਇਸ ਨਾਲ ਸਾਡੇ ਛੋਟੇ-ਮੋਟੇ ਮਨ-ਮੁਟਾਅ ਵੀ ਮਿਟ ਜਾਂਦੇ ਹਨ। ਮਿਲਣ-ਵਰਤਣ ਰਿਸ਼ਤੇ ਵਿੱਚ ਇੱਕ ਮਜ਼ਬੂਤੀ ਵੀ ਲਿਆਉਂਦਾ ਹੈ। ਰਿਸ਼ਤੇ ਨਿਭਾਉਣ ਵਾਸਤੇ ਸਾਨੂੰ ਰਿਸ਼ਤਿਆਂ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ।

ਸਮੇਂ-ਸਮੇਂ ‘ਤੇ ਸਾਡੀ ਜਿੰਦਗੀ ਵਿੱਚ ਕਈ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਜੇਕਰ ਮਿਲਵਰਤਣ ਚੰਗਾ ਹੈ ਤਾਂ ਸਾਨੂੰ ਫਿਕਰ ਦੀ ਕੋਈ ਗੱਲ ਨਹੀਂ ਪਰ ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਆਪਣੇ ਰਿਸ਼ਤੇ ਤੋਂ ਜ਼ਿਆਦਾ ਅੱਗੇ ਵਧ ਰਹੇ ਹਾਂ ਜਾਂ ਆਪਣੇ ਤੋਂ ਦੂਰ ਹੁੰਦੇ ਜਾ ਰਹੇ ਹੋ ਤਾਂ ਇਹੋ ਜਿਹਾ ਮਿਲਵਰਤਣ ਤੁਹਾਡੇ ਵਾਸਤੇ ਖਤਰਨਾਕ ਹੋ ਸਕਦਾ ਹੈ। ਰਿਸ਼ਤਾ ਕੋਈ ਵੀ ਹੋਵੇ ਉਸ ਵਿਚ ਸਮਤੋਲ ਬਹੁਤ ਜ਼ਰੂਰੀ ਹੈ ਹਰ ਰਿਸ਼ਤੇ ਨੂੰ ਥਾਂ ਸਿਰ ਰੱਖਣਾ ਤੁਹਾਡੀ ਚੰਗੀ ਜੀਵਨਸ਼ੈਲੀ ਦਾ ਆਧਾਰ ਹੈ ਹਮੇਸ਼ਾ ਆਪਣੇ ਰਿਸ਼ਤੇ ਵਿੱਚ ਮਿਠਾਸ ਭਰੋ ਜੀਵਨ ਵਿੱਚ ਕੁੜੱਤਣ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਬਿਨਾ ਵਜ੍ਹਾ ਦਾ ਸ਼ੱਕ ਵੀ ਤੁਹਾਡੇ ਰਿਸ਼ਤੇ ਨੂੰ ਕਮਜ਼ੋਰ ਕਰਦਾ ਹੈ। ਇਸ ਕਮਜ਼ੋਰੀ ਨੂੰ ਹਮੇਸ਼ਾ ਆਪਣੇ ਤੋਂ ਦੂਰ ਰੱਖੋ ਅਤੇ ਰਿਸ਼ਤਿਆਂ ਦੀ ਮਜ਼ਬੂਤੀ ਨੂੰ ਹਮੇਸ਼ਾ ਬਣਾ ਕੇ ਰੱਖੋ ਇਹਨਾਂ ਰਿਸ਼ਤਿਆਂ ਦੀ ਡੋਰੀ ਨੂੰ ਬਿਨਾਂ ਵਜ੍ਹਾ ਖਿੱਚ-ਖਿੱਚ ਕੇ ਕਮਜ਼ੋਰ ਨਹੀਂ ਕਰਨਾ ਚਾਹੀਦਾ।

ਲੁਧਿਆਣਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਮੋਦੀ ਦੀ ਰੂਸ ਯਾਤਰਾ: ਪਰਵਾਨ ਚੜ੍ਹਦੇ ਰਿਸ਼ਤੇ
ਐਨ. ਕੇ . ਸੋਮਾਨੀ

ਵਿਸ਼ਵ ਬਿਰਾਦਰੀ ‘ਚ ਭਾਰਤ ਦੇ ਸਭ ਤੋਂ ਪੁਰਾਣੇ ਤੇ ਭਰੋਸੇਮੰਦ ਮਿੱਤਰ ਰੂਸ ਨਾਲ ਰਿਸ਼ਤਿਆਂ ਨੂੰ ਨਵੀਂ ਦਿਸ਼ਾ ਦੇਣ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋ ਦਿਨ ਦੀ ਰੂਸ ਯਾਤਰਾ ਕਾਫ਼ੀ ਕਾਰਗਰ ਰਹੀ ਮੋਦੀ ਭਾਰਤ ਅਤੇ ਰੂਸ ਵਿਚਕਾਰ ਹੋਣ ਵਾਲੀ 20ਵੀਂ ਸਾਲਾਨਾ ਬੈਠਕ ‘ਚ ਹਿੱਸਾ ਲੈਣ ਲਈ ਰੂਸ ਦੇ ਪੂਰਬ ਦੇ ਖੇਤਰ ਬਲਾਦੀਵੋਸ਼ਤਕ ‘ਚ ਹੋਈ ਈਸਟਰਨ ਇਕੋਨਾਮਿਕ ਫੋਰਮ (ਈਈਐਫ਼) ਦੀ ਬੈਠਕ ‘ਚ ਭਾਗ ਲਿਆ ਪੁਤਿਨ ਨੇ ਉਨ੍ਹਾਂ ਨੂੰ ਮੁੱਖ ਮਹਿਮਾਨ ਦੇ ਤੌਰ ‘ਤੇ ਈਈਐਫ਼ ਦੀ ਬੈਠਕ ‘ਚ ਸੱਦਾ ਦਿੱਤਾ ਸੀ ਬੈਠਕ ‘ਚ ਪੀਐਮ ਮੋਦੀ ਨੇ ਦੂਰ-ਦੁਰਾਡੇ ਪੂਰਬ (ਫਾਰ ਈਸਟ) ਦੇ ਵਿਕਾਸ ਲਈ ਇੱਕ ਬਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ

ਰੂਸ ਭਾਰਤ ਦਾ ਮਹੱਤਵਪੂਰਨ ਰੱਖਿਆ ਸਹਿਯੋਗੀ ਹੈ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਅਤੇ ਕੂਟਨੀਤਿਕ ਰਿਸ਼ਤਿਆਂ ਦਾ ਲੰਮਾ ਇਤਿਹਾਸ ਹੈ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਸਾਡੇ ਕਰੀਬ 70 ਫੀਸਦੀ ਰੱਖਿਆ ਉਪਕਰਨ ਰੂਸ ਤੋਂ ਹੀ ਆਉਂਦੇ ਸਨ ਪਰ ਹਾਲ ਦੇ ਸਾਲਾਂ ‘ਚ ਰੂਸ ਨੇ ਜਿਸ ਤਰ੍ਹਾਂ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਦਰਕਿਨਾਰ ਕਰਦੇ ਹੋਏ ਚੀਨ ਅਤੇ ਪਾਕਿਸਤਾਨ ਨਾਲ ਆਪਣੀ ਨੇੜਤਾ ਵਧਾਈ ਹੈ, ਉਸ  ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ‘ਚ ਬਦਲਾਅ ਆਇਆ ਹੈ ਰੂਸ ਦੀ ਇਸ ਬਦਲੀ ਰਣਨੀਤੀ ਲਈ ਜਿੱਥੇ ਇੱਕ ਪਾਸੇ ਵਪਾਰਕ ਹਾਲਾਤ ਜਿੰਮੇਵਾਰ ਹਨ, ਉੱਥੇ ਭਾਰਤ ਦੇ ਖੁਦ ਦੇ ਜੰਗੀ ਹਿੱਤ ਵੀ ਘੱਟ ਫੈਸਲਾਕੁੰਨ ਨਹੀਂ ਹਨ ਪਿਛਲੇ ਇੱਕ-ਡੇਢ ਦਹਾਕੇ ‘ਚ ਜਿਸ ਤਰ੍ਹਾਂ ਭਾਰਤ ਆਪਣੇ ਹਿੱਤਾਂ ਦੀ ਪੂਰਤੀ ਲਈ ਅਮਰੀਕੀ ਪਾਲੇ ‘ਚ ਗਿਆ ਹੈ, ਉਸਨੂੰ ਦੇਖਦੇ ਹੋਏ ਰੂਸ ਨੇ ਚੀਨ ਅਤੇ ਪਾਕਿਸਤਾਨ ਨਾਲ ਸਬੰਧ ਵਧਾਉਣਾ ਜ਼ਰੂਰੀ ਸਮਝ ਲਿਆ ਇਤਿਹਾਸ ‘ਚ ਜੇਕਰ ਥੋੜ੍ਹਾ ਜਿਹਾ ਪਿੱਛੇ ਜਾਈਏ ਤਾਂ ਬੰਗਲਾਦੇਸ਼ ਦੇ ਅਜ਼ਾਦੀ ਦੀ ਲੜਾਈ ਦੌਰਾਨ ਰੂਸ ਤਮਾਮ ਤਰ੍ਹਾਂ ਦੀਆਂ ਸ਼ੰਕਾਵਾਂ ਅਤੇ ਸੰਭਾਵਨਾਵਾਂ ਦੇ ਪੱਖ ‘ਚ ਦ੍ਰਿੜ੍ਹਤਾ ਨਾਲ ਖੜ੍ਹਾ ਰਿਹਾ।

ਭਾਰਤ-ਰੂਸ ਮਿੱਤਰਤਾ ਅਕਤੁਬਰ 2000 ‘ਚ ਉਸ ਸਮੇਂ ਅਤੇ ਜਿਆਦਾ ਮਜ਼ਬੂਤ ਹੋਈ ਜਦੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਨੇ ਭਾਰਤ ਰੂਸ ਰਣਨੀਤੀ ਸਾਂਝੇਦਾਰੀ ਦੇ ਐਲਾਨ ਪੱਤਰ ‘ਤੇ ਦਸਤਖ਼ਤ ਕੀਤੇ ਅੱਜ ਵੀ ਦੋਵੇਂ ਦੇਸ਼ ਕਈ ਬਹੁਪੱਖੀ ਤੇ ਅੰਤਰਰਾਸ਼ਟਰੀ ਮੰਚਾਂ ‘ਤੇ ਇੱਕ-ਦੂਜੇ ਦਾ ਸਹਿਯੋਗ ਕਰ ਰਹੇ ਹਨ ਭਾਰਤ ਦੇ ਪਰਮਾਣੂ ਊਰਜਾ ਪ੍ਰੋਗਰਾਮ ਦਾ ਰੂਸ ਨੇ ਹਮੇਸ਼ਾ ਸਮੱਰਥਨ ਕੀਤਾ ਹੈ ਭਾਰਤ ਦਾ ਕੁੰਡਨਕਲਮ ਨਿਊਕਲੀਅਰ ਪਾਵਰ ਪਲਾਂਟ ਰੂਸ ਦੀ ਮੱਦਦ ਨਾਲ ਹੀ ਬਣਾਇਆ ਜਾ ਰਿਹਾ ਹੈ ਪਰ ਹਾਲੀਆ ਹਾਲਾਤਾਂ ‘ਚ ਦੋਵੇਂ ਦੇਸ਼ ਮਿੱਤਰਤਾ ਦੇ ਦੁਵੱਲੇ ਮੋਰਚੇ ‘ਤੇ ਖੜ੍ਹੇ ਦਿਖਾਈ ਦੇ ਰਹੇ ਹਨ ।

ਦਰਅਸਲ ਅਮਰੀਕਾ ਦੇ ਨਾਲ ਭਾਰਤ ਦੇ ਵਧਦੇ ਰਿਸ਼ਤਿਆਂ ਨੂੰ ਦੇਖਦੇ ਹੋਏ ਰੂਸ ਨੂੰ ਇਹ ਲੱਗਣ ਲੱਗਾ ਹੈ ਕਿ ਭਾਰਤ ਆਪਣੀਆਂ ਰੱਖਿਆ ਜ਼ਰੂਰਤਾਂ ਲਈ ਅਮਰੀਕਾ ਤੋਂ ਵੱਡੀ ਮਾਤਰਾ ‘ਚ ਹਥਿਆਰਾਂ ਦੀ ਖਰੀਦ ਕਰ ਰਿਹਾ ਹੈ ਇੱਕ ਹੱਦ ਤੱਕ ਇਹ ਸਹੀ ਵੀ ਹੈ ਇਸ ਬਦਲਾਅ ਦੀਆਂ ਦੋ ਵੱਡੀਆਂ ਵਜ੍ਹਾ ਹਨ ਪਹਿਲੀ, ਸੰਸਾਰ ਪੱਧਰ ‘ਤੇ ਜਿਸ ਤਰ੍ਹਾਂ ਭੂ-ਰਾਜਨੀਤਿਕ ਸਥਿਤੀਆਂ ਬਦਲ ਰਹੀਆਂ ਹਨ ਭਾਰਤ ਹੀ ਨਹੀਂ ਦੁਨੀਆ ਦਾ ਕੋਈ ਵੀ ਦੇਸ਼ ਆਪਣੀਆਂ ਰੱਖਿਆ ਜ਼ਰੂਰਤਾਂ ਲਈ ਕਿਸੇ ਇੱਕ ਦੇਸ਼ ‘ਤੇ ਨਿਰਭਰ ਨਹੀਂ ਰਹਿਣਾ ਚਾਹੁੰਦਾ ।

ਦੂਜਾ, ਚੀਨ ਵੱਲੋਂ ਭਾਰਤ ਦੇ ਆਲੇ-ਦੁਆਲੇ ਜਿਸ ਤਰ੍ਹਾਂ ਦੀ ਵਿਊ ਰਚਨਾ ਕੀਤੀ ਗਈ ਹੈ, ਉਸਨੂੰ ਦੇਖਦੇ ਹੋਏ ਭਾਰਤ ਲਈ ਅਤਿ ਆਧੁਨਿਕ ਉੱਚ ਤਕਨੀਕ ਦੇ ਹਥਿਆਰ ਖਰੀਦਣਾ ਜ਼ਰੂਰੀ ਹੋ ਗਿਆ ਹੈ ਭਾਰਤ ਨੂੰ ਲੱਗਦਾ ਹੈ ਕਿ ਉਸਨੂੰ ਆਪਣੀ ਜੰਗੀ ਸੁਰੱਖਿਆ ਲਈ ਅਮਰੀਕਾ ਤੋਂ ਉੱਚ ਤਕਨੀਕ ਦੇ ਹਥਿਆਰ ਮਿਲ ਸਕਦੇ ਹਨ ਟੂ ਪਲੱਸ ਟੂ ਵਾਰਤਾ ਤੋਂ ਬਾਦ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਅਗਲੇ ਤਿੰਨ ਤੋਂ ਚਾਰ ਦਹਾਕਿਆਂ ‘ਚ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਰੱਖਿਆ ਸਹਿਯੋਗੀ ਹੋਵੇਗਾ ਜ਼ਾਹਿਰ ਹੈ ਕਿ ਉਕਤ ਹਾਲਾਤਾਂ ‘ਚ ਰੂਸ ਦਾ ਨਜ਼ਰੀਆ ਬਲਦਣਾ ਹੀ ਸੀ ਵਰਤਮਾਨ ‘ਚ ਬਦਲਦੇ ਸੰਸਾਰਿਕ ਹਾਲਾਤਾਂ ਨੇ ਦੋਵਾਂ ਦੇਸ਼ਾਂ ਨੂੰ ਇੱਕ ਵਾਰ ਫਿਰ ਤੋਂ ਨਜ਼ਦੀਕ ਲਿਆ ਦਿੱਤਾ ਹੈ ਜੰਮੂ ਕਸ਼ਮੀਰ ‘ਚ ਧਾਰਾ 370 ਹਟਾਏ ਜਾਣ ਤੋਂ ਬੁਖਲਾਇਆ ਪਾਕਿਸਤਾਨ ਜਿਸ ਤਰ੍ਹਾਂ ਇਸ ਮਾਮਲੇ ਦਾ ਅੰਤਰਰਾਸ਼ਟਰੀਕਰਨ ਕਰਨ ‘ਤੇ ਤੁਲਿਆ ਹੋਇਆ ਹੈ, ਉਸ ਨਾਲ ਭਾਰਤ ਲਈ ਰੂਸ ਵਰਗੇ ਵਿਸ਼ਵਾਸੀ ਮਿੱਤਰ ਦਾ ਨਾਲ ਹੋਣਾ ਜ਼ਰੂਰੀ ਹੈ।

ਕਸ਼ਮੀਰ ਮੁੱਦੇ ‘ਤੇ ਅਗਸਤ ‘ਚ ਰੱਖੀ ਗਈ ਯੂਐਨਓ ਦੀ ਕਲੋਜ ਡੋਰ ਬੈਠਕ ‘ਚ ਰੂਸ ਦੇ ਖੁੱਲ੍ਹੇ ਸਮੱਰਥਨ ਨੇ ਦੋਵਾਂ ਦੇਸ਼ਾਂ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕੀਤਾ ਹੈ ਦੂਜੇ ਪਾਸੇ ਅਫ਼ਗਾਨਿਸਤਾਨ ਦੇ ਬਦਲਦੇ ਹਾਲਾਤ ਰੂਸ ਨੂੰ ਭਾਰਤ ਦੇ ਸਾਥ ਲਈ ਪ੍ਰੇਰਿਤ ਕਰ ਰਹੇ ਹਨ ਅਮਰੀਕਾ ਤਾਲਿਬਾਨ ਸ਼ਾਂਤੀ ਗੱਲਬਾਤ ਦੇ ਨਾਕਾਮ ਹੋਣ ਤੋਂ ਬਾਦ ਰੂਸ ਅਫ਼ਗਾਨਿਸਤਾਨ ‘ਚ ਵੱਡੀ ਭੂਮਿਕਾ ਨਿਭਾਉਣਾ ਚਾਹੇਗਾ ਬਿਨਾ ਸ਼ੱਕ ਭਾਰਤ ਲਈ ਅਹਿਮ ਮੱਦਦਗਾਰ ਸਾਬਤ ਹੋਵਗਾ ਕ੍ਰੀਮੀਆ ਅਤੇ ਯੂਕ੍ਰੇਨ ‘ਚ ਫੌਜ ਦਖ਼ਲਅੰਦਾਜੀ ਤੋਂ ਬਾਦ ਪੁਤਿਨ ਜਿਸ ਤਰ੍ਹਾਂ ਆਪਣੇ ਬਹੁਧਰੁਵੀ ਵਿਸ਼ਵ ਵਿਵਸਥਾ ਵਾਲੇ ਏਜੰਡੇ ‘ਤੇ ਅੱਗੇ ਵਧਣਾ ਚਾਹੁੰਦੇ ਹਨ, ਉਸ ‘ਚ ਭਾਰਤ ਵੱਡਾ ਮੱਦਦਗਾਰ ਸਾਬਤ ਹੋ ਸਕਦਾ ਹੈ ਇਸ ਤੋਂ ਇਲਾਵਾ ਮੰਦੀ ਦੇ ਦੌਰ ‘ਚੋਂ ਗੁਜ਼ਰਦੀ ਰੂਸੀ ਅਰਥਵਿਵਸਥਾ ਨੂੰ ਸਥਿਰ ਕਰਨ ਲਈ ਵੀ ਪੁਤਿਨ ਭਾਰਤ ਦਾ ਸਾਥ ਚਾਹੁੰਦੇ ਹਨ ਪੁਤਿਨ ਚਾਹੁੰਦੇ ਹਨ ਕਿ ਭਾਰਤ ਦੂਰ-ਦੁਰਾਡੇ ਪੂਰਬ ਦੇ ਖੇਤਰ ‘ਚ ਵੱਡਾ ਨਿਵੇਸ਼ ਕਰੇ ਇਸ ਲਈ ਵਲਾਦੀਵੋਰਤੋਕ ‘ਚ ਹੋਣ ਵਾਲੇ ਸੰਮੇਲਨ ‘ਚ ਭਾਰਤ ਨੂੰ ਕੇਂਦਰ ‘ਚ ਰੱਖਿਆ ਗਿਆ  ਸੰਸਾਰ ਪੱਧਰ ‘ਤੇ ਹੁਣ ਜੋ ਹਾਲਾਤ ਹੋਰ ਹਾਲਤ ਬਣ ਰਹੇ ਹਨ, ਉਨ੍ਹਾਂ ‘ਚ ਨਾ ਤਾਂ ਭਾਰਤ ਰੂਸ ਨੂੰ ਛੱਡਣਾ ਚਾਹੇਗਾ ਨਾ ਰੂਸ ਭਾਰਤ ਨੂੰ ਇਸ ਲਈ ਬਿਹਤਰ ਇਹੀ ਹੋਵੇਗਾ ਕਿ ਦੋਵੇਂ ਦੇਸ਼ ਅਤੀਤ ਦੇ ਪੁਰਾਣੇ ਸਬੰਧਾਂ ਦੇ ਪ੍ਰਕਾਸ਼ ‘ਚ ਹੀ ਵਰਤਮਾਨ ਹਾਲਾਤਾਂ ਨਾਲ ਨਜਿੱਠਣ ਦਾ ਯਤਨ ਕਰਨ ਮੋਦੀ ਦੀ ਰੂਸ ਯਾਤਰਾ ਤੋਂ ਇਸ ਗੱਲ ਦੇ ਸੰਕੇਤ ਵੀ ਮਿਲੇ ਹਨ ਹਾਲਾਂਕਿ ਆਰਥਿਕ ਅਤੇ ਰਣਨੀਤਿਕ ਮੋਰਚੇ ‘ਤੇ ਅੱਜ ਵੀ ਦੋਵਾਂ ਦੇਸ਼ਾਂ ਵਿਚਕਾਰ ਵਿਸ਼ਵਾਸ ਬਰਕਰਾਰ ਹੈ ਰੂਸ ਵਿਚ ਭਾਰਤ ਦਾ ਨਿਵੇਸ਼ ਵਧਿਆ ਹੈ ਰੂਸ ਨੇ ਵੀ ਸਾਡੇ ਇੱਥੇ ਕਰੀਬ ਬਾਰਾਂ ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ ਪਿਛਲੇ ਪੰਜ ਸਾਲਾਂ ‘ਚ ਭਾਰਤ ਨੇ ਆਪਣੇ ਕੁੱਲ ਹਥਿਆਰ ਆਯਾਤ ‘ਚ 62 ਫੀਸਦੀ ਤੋਂ ਜਿਆਦਾ ਰੂਸ ‘ਚੋਂ ਆਯਾਤ ਕੀਤੇ ਹਨ ਦੋਵਾਂ ਦੇਸ਼ਾਂ ਨੇ ਸਾਲ 2025 ਤੱਕ ਦੁਵੱਲੇ ਵਪਾਰ ਨੂੰ 30 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ ਪੁਲਾੜ ਦੇ ਖੇਤਰ ‘ਚ ਬੀਤੇ 4 ਦਹਾਕਿਆਂ ਤੋਂ ਦੋਵੇਂ ਦੇਸ਼ ਮਿਲ ਕੇ ਕੰਮ ਕਰ ਰਹੇ ਹਨ ਭਾਰਤ ਦੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਰੂਸ ਦੀ ਸ਼ਰਤ ‘ਤੇ ਅਮਰੀਕਾ ਨਾਲ ਸਬੰਧ ਨਹੀਂ ਵਧਾ ਸਕਦਾ ਇਸ ਲਈ ਉਹ ਰੂਸ ਦੇ ਨਾਲ ਸਹਿਯੋਗ ਨੂੰ ਬਣਾਈ ਰੱਖਣ ਲਈ ਦੂਜਿਆਂ ਬਦਲਾਂ ਦੀ ਭਾਲ ਕਰ ਰਿਹਾ ਹੈ।

ਮੋਦੀ-ਪੁਤਿਨ ਸਿਖ਼ਰ ਗੱਲਬਾਤ ਦੌਰਾਨ ਦੋਵਾਂ ਆਗੂਆਂ ਵਿਕਚਾਰ ਇਰਾਨ ‘ਤੇ ਅਮਰੀਕੀ ਪਾਬੰਦੀ ਦਾ ਮੁੱਦਾ ਵੀ ਉੱÎਠਿਆ ਟਰੰਪ ਦੇ ਇਸ ਫੈਸਲੇ ਨਾਲ ਭਾਰਤ ਅਤੇ ਰੂਸ ਦੋਵਾਂ ਦੀ ਅਰਥਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ ਅਜਿਹੇ ‘ਚ ਦੋਵਾਂ ਆਗੂਆਂ ਨੇ ਆਪਣੇ-ਆਪਣੇ ਦੇਸ਼ ਦੀ ਅਰਥਵਿਵਸਥਾ ‘ਤੇ ਪੈਣ ਵਾਲੇ ਦਬਾਵਾਂ ਨੂੰ ਘੱਟ ਕਰਨ ਸਬੰਧੀ ਉਪਾਵਾਂ ‘ਤੇ ਵੀ ਚਰਚਾ ਕੀਤੀ ਰੂਸ-ਪਾਕਿਸਤਾਨ ਅਤੇ ਰੂਸ-ਚੀਨ ਸਬੰਧਾਂ ਕਾਰਨ ਭਾਰਤ ਖੁਦ ਨੂੰ ਅਸਹਿਜ਼ ਮਹਿਸੂਸ ਕਰ ਰਿਹਾ ਹੈ ਹਾਲਾਂਕਿ ਪਾਕਿਸਤਾਨ ਅਤੇ ਚੀਨ ਦੇ ਨਾਲ ਰੂਸ ਦੇ ਆਪਣੇ ਹਿੱਤ ਜੁੜੇ ਹਨ ਭਾਰਤ ਨੂੰ ਖੁਸ਼ ਕਰਨ ਲਈ ਪੁਤਿਨ ਚੀਨ ਅਤੇ ਪਾਕਿਸਤਾਨ ਪ੍ਰਤੀ ਆਪਣੀਆਂ ਹਾਲੀਆ ਨੀਤੀਆਂ ‘ਚ ਕੋਈ ਬਦਲਾਅ ਕਰਨਗੇ ਇਸਦੀ ਸੰਭਾਵਨਾ ਘੱਟ ਹੀ ਹੈ ਫਿਰ ਵੀ ਜੇਕਰ ਪੀਐਮ ਮੋਦੀ ਦੀ ਰੂਸ ਯਾਤਰਾ ਤੋਂ ਬਾਦ ਪੁਤਿਨ ਭਾਰਤ ਚੀਨ ਪਾਕਿਸਤਾਨ ਦੇ ਨਾਲ ਸਬੰਧਾਂ ‘ਚ ਸੰਤੁਲਨ ਦੇ ਕੋਈ ਸੰਕੇਤ ਦਿੰਦੇ ਹਨ, ਤਾਂ ਇਸ ਨੂੰ ਭਾਰਤ ਦੀ ਇੱਕ ਵੱਡੀ ਕੂਟਨੀਤਿਕ ਜਿੱਤ ਹੀ ਕਿਹਾ ਜਾਣਾ ਚਾਹੀਦੈ ਫਿਲਹਾਲ ਮੋਦੀ ਦਾ ਰੂਸ ਦੌਰਾ ਦੋਵਾਂ ਹੀ ਦੇਸ਼ਾਂ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਪੀਐਮ ਮੋਦੀ ਅਤੇ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਦੇ ਵਿਆਕਤੀਗਤ ਸਬੰਧਾਂ ਦੀ ਕੈਮੀਸਟਰੀ ਦੇ ਚੱਲਦੇ ਦੋਵਾਂ ਦੇਸ਼ਾਂ ਦੇ ਸਬੰਧ ਪਰਵਾਨ ਚੜ੍ਹਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਅਨੰਦ ਨਾਲ ਮਾਣੋ ਰਿਸ਼ਤਿਆਂ ਨੂੰ
ਜੁਗਰਾਜ ਸਿੰਘ

ਮਨੁੱਖੀ ਜ਼ਿੰਦਗੀ ਦਾ ਵਰਤਾਰਾ ਅਜਿਹਾ ਹੈ ਕਿ ਇਹ ਆਪਣਿਆਂ ਬਿਨਾ ਸਹੀ ਨਹੀ ਚੱਲ ਸਕਦੀ। ਉਂਜ ਭਾਵੇਂ ਕੋਈ ਕਹੀ ਜਾਵੇ ਕਿ ਮੈਂ ਤੁਹਾਡੇ ਬਿਨਾ ਸਾਰ ਲਵਾਂਗਾ। ਇਹ ਠੀਕ ਹੈ ਕਿ ਕਿਸੇ ਦੇ ਬਿਨਾ ਜ਼ਿੰਦਗੀ ਰੁਕਦੀ ਵੀ ਨਹੀਂ, ਪਰ ਆਪਣਿਆਂ ਬਿਨਾਂ ਜ਼ਿੰਦਗੀ ਜਿਊਣ ਦਾ ਸਵਾਦ ਫਿੱਕੀ ਜਿਹੀ ਚਾਹ ਵਰਗਾ ਹੀ ਰਹਿੰਦਾ ਹੈ। ਆਪਣੇ ਤਾਂ ਖੁਸ਼ੀ-ਗਮੀ ਦੇ ਮੌਕਿਆਂ ‘ਤੇ ਹੀ ਬੇਹੱਦ ਯਾਦ ਆਉਂਦੇ ਹਨ। ਕਈ ਆਪਣਿਆਂ ਨੂੰ ਯਾਦ ਕਰਕੇ, ਰੋਂਦੇ ਵੀ ਦੇਖੇ ਜਾਂਦੇ ਹਨ। ਜਿੰਦਗੀ ‘ਚ ਹਰੇਕ ਕਦਮ ਸੋਚ-ਸਮਝਕੇ ਹੀ ਰੱਖਣਾ ਚਾਹੀਦਾ ਹੈ। ਬਹੁਤੇ ਰਿਸ਼ਤੇ ਪੈਸੇ ਦੇ ਲਾਲਚ ‘ਚ, ਨੀਵਾਂ ਨਾ ਹੋਣ ਦੀ ਵਜ੍ਹਾ ਕਰਕੇ, ਦੂਜੇ ਨੂੰ ਗਲਤ ਦੱਸ ਕੇ, ਬਿਨਾ ਕਾਰਨ ਸ਼ੱਕ ਆਦਿ ਕਰਕੇ ਖਰਾਬ ਹੋ ਜਾਂਦੇ ਹਨ। ਆਪਣਿਆਂ ਨਾਲ ਹੀ ਸੁਖਦ ਜ਼ਿੰਦਗੀ ਬਣਦੀ ਹੈ। ਇਕੱਲੇਪਣ ‘ਚ ਤਾਂ ਪਾਣੀ ਵੀ ਖੜ੍ਹਾ-ਖੜ੍ਹਾ ਮੁਸ਼ਕ ਜਾਂਦਾ ਹੈ, ਬਦਬੂ ਮਾਰਨ ਲੱਗ ਪੈਂਦਾ ਹੈ। ਮਨੁੱਖੀ ਮਨੋ-ਦਸ਼ਾ ਹੀ ਅਜਿਹੀ ਹੈ, ਜੋ ਸਮੇਂ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ। ਸਾਡਾ ਮਨੋਭਾਵ ਚਿੱਟੀ ਚਾਦਰ ਵਾਂਗ ਹੈ, ਜਿਸ ਮਰਜੀ ਰੰਗ ‘ਚ ਲੈ ਜਾਈਏ, ਉਸ ਵਰਗਾ ਬਣ ਜਾਵੇਗਾ। ਰਿਸ਼ਤਿਆਂ ‘ਚ ਆਪਣੇ-ਆਪ ਨੂੰ ਇੰਨਾ ਖੁਸ਼ਹਾਲ ਦਿਲ ਬਣਾਓ ਕਿ ਕੋਈ  ਦੁਸ਼ਮਣੀ ਰੱਖਣ ਵਾਲੇ ਦੇ ਚਿਹਰੇ ‘ਤੇ ਵੀ ਤੁਹਾਨੂੰ ਦੇਖ ਕੇ ਇੱਕਦਮ ਪੂਰੀ ਚਮਕ ਆ ਜਾਵੇ। ਦੇਖੋ ਇਹ ਕੋਈ ਕੁਦਰਤੀ ਗੱਲ ਤਾਂ ਜ਼ਰੂਰ ਹੈ ਕਿ ਤੂਫਾਨ ਆਉਣ ‘ਤੇ ਰੁੱਖਾਂ ‘ਤੇ ਲੱਗੇ ਜਾਨਵਰਾਂ ਦੇ ਆਲ੍ਹਣਿਆਂ ਵਿੱਚ ਆਂਡੇ ਤੇ ਜਾਨਵਰਾਂ ਨੂੰ ਰੁੱਖ ਹੀ ਸੁਰੱਖਿਅਤ ਰੱਖਦੇ ਹਨ। ਜਿਨ੍ਹਾਂ ਦਾ ਵੀ ਇੱਕ ਤਰ੍ਹਾਂ ਆਪਸ ਵਿੱਚ ਰਿਸ਼ਤਾ ਹੀ ਬਣ ਜਾਂਦਾ ਹੈ। ਜਿਹੜੇ ਇਨਸਾਨੀ ਰਿਸ਼ਤੇ ਕਾਇਮ ਹੁੰਦੇ ਹਨ, ਇਨ੍ਹਾਂ ਵਿਚ ਕੁਦਰਤੀ ਵਰਤਾਰਾ ਵੀ ਹੁੰਦਾ ਹੈ। ਹਰੇਕ ਦੇ ਦਿਲ ਵਿੱਚ ਇਹ ਜਰੂਰ ਹੋਵੇ ਕਿ ਅਸੀਂ ਕਿਸੇ ਨੂੰ ਆਪਣਾ ਬਣਾ ਕੇ, ਉਸ ਨਾਲ ਕਦੇ ਧੋਖਾ ਨਹੀਂ ਕਰਨਾ ਹੈ। ਪਾਣੀ ਦੀ ਬੂੰਦ, ਜੇਕਰ ਗਰਮ ਜਗ੍ਹਾ ‘ਤੇ ਡਿੱਗ ਜਾਵੇ ਤਾਂ ਉਹ ਸੜ ਜਾਂਦੀ ਹੈ, ਪਰ ਜੇ ਕੋਈ ਬੂੰਦ ਕਦੀ ਕਮਲ ਦੇ ਫੁੱਲ ‘ਤੇ ਡਿੱਗ ਪਵੇ ਤਾਂ ਉਹ ਮੋਤੀ ਵਾਂਗ ਚਮਕਦੀ ਹੈ, ਜੇ ਉਹ ਬੂੰਦ ਕਦੀ ਸਿੱਪੀ ਵਿੱਚ ਜਾ ਵੱਸੇ ਤਾਂ ਉਹ ਖੁਦ ਮੋਤੀ ਬਣ ਜਾਂਦੀ ਹੈ। ਦੇਖੋ! ਪਾਣੀ ਦੀ ਬੂੰਦ ਤਾਂ ਉਹੀ ਹੈ, ਜਦੋਂ ਉਹ ਆਪਣੇ ਅਸਲ ਰਿਸ਼ਤੇ ‘ਚ ਜਾਂਦੀ ਹੈ ਤਾਂ ਉਸ ਦੀ ਹੋਂਦ ‘ਚ ਫਰਕ ਪੈ ਜਾਂਦਾ ਹੈ। ਸਾਰੇ ਰਿਸ਼ਤਿਆਂ ਨੂੰ ਕੁਦਰਤ ਨੇ ਹੀਰਿਆਂ ਵਾਂਗ ਸਜਾ ਕੇ, ਜਿੰਦਗੀ ਵਿਚ ਪੇਸ਼ ਕੀਤਾ ਹੈ। ਚਮਕਦਾ ਉਹੀ ਹੈ ਜੋ ਹੀਰੇ ਵਾਂਗ ਤਰਾਸ਼ਣ ਦੀਆਂ ਹੱਦਾਂ ਵਿਚ ਦੀ ਲੰਘ ਜਾਂਦਾ ਹੈ। ਗਲਤੀ ਹੋਣ ‘ਤੇ ਤੁਹਾਡਾ ਸਾਥ ਛੱਡਣ ਵਾਲੇ ਅਨੇਕਾ ਮਿਲ ਜਾਣਗੇ, ਸਮਝਾ ਕੇ ਨਾਲ ਚੱਲਣ ਵਾਲੇ ਬਹੁਤ ਘੱਟ ਮਿਲਣਗੇ। ਰਿਸ਼ਤੇ ਨਿਭਾਉਣ ਲਈ ਸਾਨੂੰ ਆਪਣੀਆਂ ਅੱਖਾਂ ਤੋਂ ਹੀ ਸਿੱਖਿਆ ਲੈਣੀ ਚਾਹੀਦੀ ਹੈ। ਇਹ ਆਪਣੇ ਨਾਲ ਹੀ ਸੌਂਦੀਆਂ ਹਨ, ਨਾਲ ਹੀ ਜਾਗਦੀਆਂ ਹਨ, ਨਾਲ ਹੀ ਹੱਸਦੀਆਂ ਹਨ, ਫਿਰ ਅੰਤ ਸਮੇਂ ਵੀ ਇੱਕ ਦਿਨ ਸਦਾ ਲਈ ਸਾਡੇ ਨਾਲ ਹੀ ਬੰਦ ਹੋ ਜਾਂਦੀਆਂ ਹਨ। ਰਿਸ਼ਤੇ ਆਪਸੀ ਪ੍ਰੇਮ-ਭਾਵ ਨਾਲ, ਮਿਲ-ਵਰਤਣ ਨਾਲ ਹੀ ਕਾਇਮ ਰਹਿੰਦੇ ਹਨ। ਹਰ ਕੋਈ ਬਾਖੂਬੀ ਜਾਣਦਾ ਹੁੰਦਾ ਹੈ ਕਿ ਮੈਂ ਆਪਣਾ ਕਿਹੜਾ ਰਿਸ਼ਤਾ ਕਿਵੇਂ ਨਿਭਾਉਣਾ ਹੈ। ਬੱਸ ਰਿਸ਼ਤੇ ਵਿਚ ਗਰਜ ਨਹੀਂ ਛੁਪੀ ਹੋਣੀ ਚਾਹੀਦੀ। ਗਰਜ ‘ਤੇ ਟਿਕੇ ਰਿਸ਼ਤੇ ਦੀ ਉਮਰ ਬਹੁਤੀ ਲੰਮੇਰੀ ਨਹੀਂ ਹੁੰਦੀ ਇਨਸਾਨ ਰਿਸ਼ਤਿਆਂ ਬਿਨਾ ਅਧੂਰਾ ਹੈ ਰਿਸ਼ਤੇ ਸਾਨੂੰ ਸਮਾਜ ਵਿਚ ਰਹਿਣ, ਵਿਚਰਨ, ਵਿਵਹਾਰ ਕਰਨ ਦੀ ਪ੍ਰੇਰਨਾ ਦਿੰਦੇ ਹਨ ਰਿਸ਼ਤਿਆਂ ਵਿਚ ਦੀ ਹੁੰਦਾ ਹੋਇਆ ਇਨਸਾਨ ਆਪਣੀਆਂ ਜਿੰਮੇਵਾਰੀਆਂ, ਫਰਜ਼ਾਂ, ਅਧਿਕਾਰਾਂ ਪ੍ਰਤੀ ਜਾਗਰੂਕ ਹੁੰਦਾ ਹੈ ਰਿਸ਼ਤਿਆਂ ਨੂੰ ਜਿਊਣ ਵਾਲਾ ਹੀ ਰਿਸ਼ਤਿਆਂ ਦੀ ਕਦਰ ਕਰਨ ਜਾਣਦਾ ਹੈ ਸੋ ਹਮੇਸ਼ਾ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਰਿਸ਼ਤਿਆਂ ਵਿਚ ਦਰਾਰ ਦਾ ਕਾਰਨ ਸਾਡੇ ਵੱਲੋਂ ਪੈਦਾ ਨਹੀਂ ਹੋਣਾ ਚਾਹੀਦਾ।

ਰਿਸ਼ਤੇ ਬਚਾਓ,

ਆਕੜ ਦਿਲੋਂ ਭਜਾਓ,

ਪਿਆਰ ਹੀ ਵਧਾਓ,

ਜ਼ਿੰਦਗੀ ਸੁੱਖ ਦੀ ਬਤੀਤ ਕਰੋ-ਕਰਾਓ

ਸੰਗਰੂਰ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।