Occupation - Sach Kahoon Punjabi
ਕਿਹਾ, ਭਾਈਚਾਰਿਆਂ ‘ਚ ਕੁੜੱਤਣ ਪੈਦਾ ਕਰਨਾ ਚਾਹੁੰਦੇ ਨੇ ਕਾਂਗਰਸ ਤੇ ਦਾਦੂਵਾਲ
ਸੱਚ ਕਹੂੰ ਨਿਊਜ਼/ਬਠਿੰਡਾ। ਸ਼੍ਰੋਮਣੀ ਅਕਾਲੀ ਦਲ ਨੇ ਸਿਵਲ ਲਾਈਨਜ਼ ਕਲੱਬ ‘ਚ ਹਾਲ ਹੀ ‘ਚ ਵਾਪਰੀਆਂ ਘਟਨਾਵਾਂ ਨੂੰ ਕਲੱਬ ‘ਤੇ ਕਬਜ਼ਾ ਕਰਨ ਦੀ ਮੰਸ਼ਾ ਕਰਾਰ ਦਿੱਤਾ ਹੈ ਅਕਾਲੀ ਦਲ ਦਾ ਕਹਿਣਾ ਹੈ ਕਿ ਪਾਰਟੀ ਕਾਂਗਰਸ ਅਤੇ ਦਾਦੂਵਾਲ ਦੇ ਮਨਸੂਬੇ ਕਦੇ ਵੀ ਸਫਲ ਨਹੀਂ ਹੋਣ ਦੇਵੇਗੀ ਇਸ ਮਾਮਲੇ ਸਬੰਧੇ ਅਕਾਲੀ ਦਲ ਕਿਸਾਨ ਵਿੰਗ ਦੇ ਪ੍ਰਧਾਨ ਸਿੰਕਦਰ ਸਿੰਘ ਮਲੂਕਾ ਅਤੇ ਜਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਜਗਦੀਪ ਸਿੰਘ ਨਕਈ ਵੱਲੋਂ ਜਿਲ੍ਹੇ ਦੀ ਸੀਨੀਅਰ ਆਗੂਆਂ ਨਾਲ ਕੀਤੀ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸਾਬਕਾ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਅਸਲ ‘ਚ ਕਾਂਗਰਸ ਤੇ ਬਲਜੀਤ ਦਾਦੂਵਾਲ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਿੱਚ ਵਿਵਾਦ ਅਤੇ ਭਾਈਚਾਰਿਆਂ ਵਿੱਚ ਕੁੜੱਤਣ ਪੈਦਾ ਕਰਕੇ ਆਪਣਾ ਮਨੋਰਥ ਪੂਰਾ ਕਰਦੇ ਆ ਰਹੇ ਹਨ।
ਉਨ੍ਹਾਂ ਆਖਿਆ ਕਿ ਇਸੇ ਕੜੀ ਵਜੋਂ ਬਿਨਾ ਵਜ੍ਹਾ ਸਿਵਲ ਲਾਇਨ ਕਲੱਬ ਬਠਿੰਡਾ ਵਿੱਚ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ, ਜਿਸ ਨਾਲ ਸ਼ਹਿਰ ਦੀ ਭਾਈਚਾਰਕ ਸਾਂਝ ਤਾਰ-ਪੀਡੋ ਹੋ ਸਕਦੀ ਹੈ, ਜਿਸ ਨੂੰ ਅਕਾਲੀ ਦਲ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗਾ। ਸ੍ਰੀ ਸਿੰਗਲਾ ਨੇ ਕਿਹਾ ਕੇ ਸਿਵਲ ਲਾਇਨ ਕਲੱਬ ਬਠਿੰਡਾ ਸ਼ਹਿਰ ਦੀ ਬਹੁਤ ਪੁਰਾਣੀ ਸੰਸਥਾ ਹੈ ਇਸ ਸੰਸਥਾ ਵਿੱਚ 1200 ਦੇ ਕਰੀਬ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਵਿਅਕਤੀ ਮੈਂਬਰ ਹਨ
ਜੋ ਕਿ ਅਪਣਾ ਦੁੱਖ- ਸੁੱਖ ਇੱਥੇ ਸਾਂਝਾ ਕਰਦੇ ਹਨ। ਬਠਿੰਡਾ ਸ਼ਹਿਰ ਦੇ ਲੋਕਾਂ ਦੀ ਇਹ ਸਾਂਝੀ ਸੰਸਥਾ ਹੈ, ਮੈਂਬਰ ਆਪਣੇ ਨਿੱਜੀ ਫੰਡ ਨਾਲ ਸੰਸਥਾ ਦਾ ਕੰਮ ਕਾਜ ਚਲਾਉਂਦੇ ਹਨ ਪ੍ਰੰਤੂ ਇਹ ਲੋਕ  ਕਰੋੜਾਂ ਰੁਪਏ ਦੀ ਜਾਇਦਾਦ ‘ਤੇ ਕਬਜਾ ਕਰਨਾ ਚਾਹੁੰਦੇ  ਹਨ।ਸ੍ਰੀ ਸਿੰਗਲਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦਾ ਨਾਮ ਵਰਤਕੇ ਕਲੱਬ ਦੀ ਜਾਇਦਾਦ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਾ ਜਿੱਥੇ ਬਾਬਾ ਨਾਨਕ ਜੀ ਦੇ ਸਿਧਾਂਤਾਂ ਦੇ ਉਲਟ ਹੈ Àੁੱਥੇ ਘੋਰ ਅਪਰਾਧ ਵੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਆਪਹੁਦਰੀਆਂ ਕਰਨ ਵਾਲਿਆਂ ਨੂੰ ਨਾ ਰੋਕਿਆ ਤਾਂ ਇਸ ਤੋਂ ਨਿਕਲਣ ਵਾਲੇ ਨਤੀਜਿਆਂ ਦੀ ਜਿੰਮੇਵਾਰੀ ਸਰਕਾਰ ਅਤੇ ਅਧਿਕਾਰੀਆਂ ਦੀ ਹੋਵੇਗੀ
ਇਸ ਮੌਕੇ ਮੇਅਰ ਬਲਵੰਤ ਰਾਏ ਨਾਥ, ਭੋਲਾ ਸਿੰਘ ਗਿੱਲਪੱਤੀ ਸਾਬਕਾ ਜਿਲਾ ਪ੍ਰਧਾਨ, ਇਕਬਾਲ ਸਿੰਘ ਬਬਲੀ ਢਿੱਲੋ, ਚਮਕੌਰ ਸਿੰਘ ਮਾਨ, ਡਾ ਓਮ ਪ੍ਰਕਾਸ ਸ਼ਰਮਾ, ਬਲਵਿੰਦਰ ਕੌਰ ਪ੍ਰਧਾਨ, ਅਕਾਲੀ ਕੌਂਸਲਰ  ਨਿਰਮਲ ਸਿੰਘ ਸੰਧੂ, ਹਰਪਾਲ ਸਿੰਘ ਢਿੱਲੋ, ਗੁਰਸੇਵਕ ਮਾਨ, ਹਰਜਿੰਦਰ ਛਿੰਦਾ, ਹਰਵਿੰਦਰ ਗੰਜੂ, ਮੱਖਣ ਸਿੰਘ ਠੇਕੇਦਾਰ, ਹੰਸ ਰਾਜ ਮਿੱਠੂ, ਆਦਿ ਆਗੂ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਿਛਲੇ ਇੱਕ ਮਹੀਨੇ ਤੋਂ ਸਰਕਾਰੀ ਫਲੈਟ ਖਾਲੀ ਕਰਵਾਉਣ ਦੀ ਕੋਸ਼ਸ਼ ਕਰ ਰਹੀ ਐ ਵਿਧਾਨ ਸਭਾ
ਵਿਧਾਨ ਸਭਾ ਵਲੋਂ ਜਾਰੀ ਹੋਏ ਨੋਟਿਸ ਦਾ ਜੁਆਬ ਨਹੀਂ ਦੇ ਰਿਹੈ ਸੁਖਬੀਰ ਬਾਦਲ
ਅਸ਼ਵਨੀ ਚਾਵਲਾ, ਚੰਡੀਗੜ
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੰਡੀਗੜ ਵਿਖੇ ਇੱਕ ਸਰਕਾਰੀ ਫਲੈਟ ‘ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਸ ਨਾਜਾਇਜ਼ ਕਬਜ਼ੇ ਨੂੰ ਛੜਵਾਉਣ ਲਈ ਸਰਕਾਰ ਵਲੋਂ ਕਾਫ਼ੀ ਕੋਸ਼ਸ਼ ਕਰਨ ਦੇ ਨਾਲ ਹੀ ਬਕਾਇਦਾ ਨੋਟਿਸ ਵੀ ਸੁਖਬੀਰ ਬਾਦਲ ਨੂੰ ਦਿੱਤੇ ਜਾ ਰਹੇ ਹਨ ਪਰ ਸੁਖਬੀਰ ਬਾਦਲ ਨਾ ਹੀ ਫਲੈਟ ਤੋਂ ਨਾਜਾਇਜ਼ ਕਬਜ਼ੇ ਨੂੰ ਛੱਡ ਰਿਹਾ ਹੈ ਅਤੇ ਨਾ ਹੀ ਜਾਰੀ ਹੋ ਰਹੇ ਨੋਟਿਸ ਦਾ ਕੋਈ ਜੁਆਬ ਦੇ ਰਹੇ ਹਨ ਜਿਸ ਕਾਰਨ ਹੁਣ ਸਰਕਾਰ ਵਲੋਂ ਸੁਖਬੀਰ ਬਾਦਲ ਖ਼ਿਲਾਫ਼ ਜਲਦ ਹੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੇ ਜਾਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਰਾਹੀਂ ਸੁਖਬੀਰ ਬਾਦਲ ਨੂੰ ਮਾਰਕੀਟ ਕਿਰਾਏ ਦੇ ਨਾਲ ਹੀ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੀ ਸੱਤਾ ਵਿੱਚੋਂ ਬਾਹਰ ਹੋਣ ਤੋਂ ਬਾਅਦ ਸੁਖਬੀਰ ਬਾਦਲ ਅਤੇ ਪਰਕਾਸ਼ ਸਿੰਘ ਬਾਦਲ ਨੇ ਸਰਕਾਰੀ ਫਲੈਟ ਅਲਾਟ ਕਰਵਾਉਣ ਲਈ ਵਿਧਾਨ ਸਭਾ ਵਿਖੇ ਬਤੌਰ ਵਿਧਾਇਕ ਅਰਜ਼ੀ ਦਾਖ਼ਲ ਕੀਤੀ ਸੀ। ਉਨ੍ਹਾਂ ਨੂੰ ਸੈਕਟਰ 4 ਵਿਖੇ ਸਥਿਤ ਫਲੈਟ ਨੰਬਰ 35 ਅਤੇ 37 ਅਲਾਟ ਕਰ ਦਿੱਤਾ ਗਿਆ ਸੀ। ਹੁਣ ਸੰਸਦ ਮੈਂਬਰ ਬਣਨ ਤੋਂ ਬਾਅਦ ਸੁਖਬੀਰ ਬਾਦਲ ਨੇ ਬੀਤੀ 30 ਮਈ ਨੂੰ ਵਿਧਾਨ ਸਭਾ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਸੀ, ਜਿਸ ਨੂੰ ਕਿ ਤੁਰੰਤ ਪ੍ਰਭਾਵ ਨਾਲ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਪ੍ਰਵਾਨ ਵੀ ਕਰ ਲਿਆ ਗਿਆ ਸੀ।  ਵਿਧਾਇਕ ਨਾ ਰਹਿਣ ‘ਤੇ ਵਿਧਾਨ ਸਭਾ ਸਕੱਤਰੇਤ ਵਲੋਂ ਸੁਖਬੀਰ ਬਾਦਲ ਨੂੰ ਨੋਟਿਸ ਜਾਰੀ ਕਰਦੇ ਹੋਏ ਫਲੈਟ ਨੰਬਰ 35 ਖ਼ਾਲੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸਨ।
ਇਸ ਨੋਟਿਸ ਨੂੰ ਜਾਰੀ ਹੋਇਆ ਹੁਣ ਇੱਕ ਮਹੀਨੇ ਤੋਂ ਵੀ ਜਿਆਦਾ ਦਾ ਸਮਾਂ ਹੋ ਗਿਆ ਹੈ ਪਰ ਸੁਖਬੀਰ ਬਾਦਲ ਵਲੋਂ ਫਲੈਟ ਨੰਬਰ 35 ਖਾਲੀ ਕਰਨ ਦੀ ਥਾਂ ਉਸ ‘ਤੇ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਹੈ। ਫਲੈਟ ਖਾਲੀ ਕਰਵਾਉਣ ਦੀ ਕਈ ਕੋਸ਼ਸ਼ਾਂ ਤੋਂ ਬਾਅਦ ਵੀ ਵਿਧਾਨ ਸਭਾ ਅਤੇ ਪੰਜਾਬ ਸਰਕਾਰ ਦੇ ਹੱਥ ਕੁਝ ਵੀ ਨਹੀਂ ਲੱਗਿਆ ਹੈ। ਜਿਸ ਕਾਰਨ ਹੁਣ ਪੰਜਾਬ ਸਰਕਾਰ ਜਲਦ ਹੀ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀਂ ਹੈ। ਇਸ ਸਬੰਧੀ ਸੁਖਬੀਰ ਬਾਦਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨਾਂ ਨਾਲ ਸੰਪਰਕ ਨਹੀਂ ਹੋ ਪਾਇਆ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਮਾਮਲੇ ਵਿੱਚ ਕੋਈ ਵੀ ਪ੍ਰਤੀਕ੍ਰਿਆ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ।
ਫਲੈਟ ਖਾਲੀ ਕਰਨ ਲਈ ਦਿੱਤਾ ਸੀ 15 ਦਿਨਾਂ ਦਾ ਸਮਾਂ
30 ਮਈ ਨੂੰ ਵਿਧਾਇਕ ਦੇ ਤੌਰ ਅਸਤੀਫ਼ਾ ਦੇਣ ਵਾਲੇ ਸੁਖਬੀਰ ਬਾਦਲ ਨੂੰ ਫਲੈਟ ਖ਼ਾਲੀ ਕਰਨ ਲਈ ਉਸ ਤੋਂ ਬਾਅਦ 15 ਦਿਨ ਦਾ ਸਮਾਂ ਦਿੱਤਾ ਗਿਆ ਸੀ, ਕਿਉਂਕਿ ਸਰਕਾਰੀ ਫਲੈਟ ਜਾਂ ਫਿਰ ਕੋਠੀ 15 ਦਿਨਾਂ ਲਈ ਨਿਯਮਾਂ ਅਨੁਸਾਰ ਰੱਖੀ ਜਾ ਸਕਦੀ ਹੈ, ਜਦੋਂ ਕਿ ਇਸ ਤੋਂ ਬਾਅਦ ਮਾਰਕਿਟ ਕਿਰਾਏ ਦੇ ਨਾਲ ਹੀ ਜੁਰਮਾਨਾ ਲਗਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਹੀ ਇਸ ਤਰਾਂ ਦੇ ਕਬਜ਼ੇ ਨੂੰ ਨਾਜਾਇਜ਼ ਕਰਾਰ ਦੇ ਦਿੱਤਾ ਜਾਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਖਪਾਲ ਖਹਿਰਾ ਦੇ ਖ਼ਾਲੀ ਕਰਦੇ ਸਾਰ ਹੀ ਸੁਖਸਰਕਾਰੀਆਂ ਨੇ ਕਰਵਾਈ ਅਲਾਟ
ਰਹਿਣ ਦੇ ਲਾਇਕ ਨਹੀਂ ਸੀ 39 ਸੈਕਟਰ ਵਿੱਚ 956 ਨੰਬਰ ਕੋਠੀ
ਹੁਣ 500 ਨੰਬਰ ਕੋਠੀ ਵਿੱਚ ਵਿਰੋਧੀ ਧਿਰ ਦੀ ਥਾਂ ‘ਤੇ ਰਹਿਣਗੇ ਸੁਖ ਸਰਕਾਰੀਆ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਲੀਡਰ ਹਿੱਸੇ ਆਈ ਸੈਕਟਰ 16 ਦੀ ਸਰਕਾਰੀ ਕੋਠੀ ਨੰਬਰ 500 ‘ਤੇ ਹੁਣ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁਖਸਰਕਾਰੀਆ ਨੇ ਕਬਜ਼ਾ ਕਰ ਲਿਆ ਹੈ, ਜਿਸ ਕਾਰਨ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਨਰਾਜ਼ ਹੋ ਗਏ ਹਨ, ਕਿਉਂਕਿ ਇਸ ਸਰਕਾਰੀ ਕੋਠੀ ਵਿੱਚ ਪਿਛਲੇ ਡੇਢ ਸਾਲ ਤੋਂ ਵਿਰੋਧੀ ਧਿਰ ਦਾ ਲੀਡਰ ਹੀ ਰਹਿੰਦਾ ਆਇਆ ਹੈ। ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁਖਸਰਕਾਰੀਆ ਨੇ ਪਹਿਲਾਂ ਅਲਾਟ ਕੀਤੀ ਗਈ ਕੋਠੀ ਨੰਬਰ 956 ਦੀ ਹਾਲਤ ਕਾਫ਼ੀ ਜਿਆਦਾ ਖ਼ਸਤਾ ਹੋਣ ਕਾਰਨ  ਇਸ ਕੋਠੀ ਨੂੰ ਛੱਡ ਦਿੱਤਾ ਹੈ।
ਸੁਖਸਰਕਾਰੀਆਂ ਪਿਛਲੇ ਕਾਫ਼ੀ ਦਿਨਾਂ ਤੋਂ ਸੈਕਟਰ 39 ਦੀ ਕੋਠੀ ਦੀ ਥਾਂ ‘ਤੇ ਚੰਡੀਗੜ੍ਹ ਦੇ ਕਿਸੇ ਚੰਗੇ ਸੈਕਟਰ ਵਿੱਚ ਕੋਠੀ ਲੈਣ ਦੀ ਚਾਹ ਲਈ ਬੈਠੇ ਸਨ, ਕਿਉਂਕਿ ਜਿੱਥੇ ਸੈਕਟਰ 39 ਸਕੱਤਰੇਤ ਤੋਂ ਕਾਫ਼ੀ ਜ਼ਿਆਦਾ ਦੂਰ ਪੈਂਦਾ ਹੈ, ਉਥੇ ਹੀ ਕੋਠੀ ਨੰਬਰ 956 ਦੀ ਹਾਲਤ ਵੀ ਕਾਫ਼ੀ ਜ਼ਿਆਦਾ ਚੰਗੀ ਨਹੀਂ ਦੱਸੀ ਜਾ ਰਹੀ ਹੈ। ਜਿਸ ਕਾਰਨ ਸੁਖਸਰਕਾਰੀਆਂ ਇਸ ਕੋਠੀ ਨੂੰ ਛੱਡਣਾ ਚਾਹੁੰਦੇ ਸਨ।
ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿੱਚ ਸੁਖਪਾਲ ਖਹਿਰਾ ਦੀ ਵਿਰੋਧੀ ਧਿਰ ਵਜੋਂ ਛੁੱਟੀ ਹੋਣ ਤੋਂ ਬਾਅਦ ਹੀ ਸੁਖ ਸਰਕਾਰੀਆਂ ਇਸ ਕੋਠੀ ‘ਤੇ ਅੱਖ ਰੱਖ ਲਈ ਸੀ, ਕਿਉਂਕਿ ਇਹ ਕੋਠੀ ਚੰਡੀਗੜ੍ਹ ਦੇ ਚੰਗੇ ਸੈਕਟਰਾਂ ਵਿੱਚੋਂ ਇੱਕ ਸੈਕਟਰ 16 ਵਿਖੇ ਸਥਿਤ ਹੈ। 10 ਅਗਸਤ ਸ਼ੁੱਕਰਵਾਰ ਸ਼ਾਮ ਨੂੰ ਜਿਵੇਂ ਹੀ ਸੁਖਪਾਲ ਖਹਿਰਾ ਨੇ ਇਹ ਕੋਠੀ ਦੀ ਚਾਬੀ ਪੰਜਾਬ ਸਰਕਾਰ ਨੂੰ ਦਿੱਤੀ ਤਾਂ ਉਸ ਸਮੇਂ ਇਸ ਕੋਠੀ ਨੰਬਰ 500 ਨੂੰ ਸੁਖਸਰਕਾਰੀਆ ਨੇ ਆਪਣੇ ਨਾਂਅ ਅਲਾਟ ਕਰਵਾ ਲਿਆ ਅਤੇ ਅੱਜ ਇਸ ਕੋਠੀ ਦਾ ਕਬਜ਼ਾ ਵੀ ਲੈ ਲਿਆ ਹੈ। ਸੁਖਸਰਕਾਰੀਆਂ ਦੀ ਇਹ ਤੇਜੀ ਦੇਖ ਕੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਵੀ ਹੈਰਾਨ ਹੋ ਗਏ ਹਨ ਅਤੇ ਉਨ੍ਹਾਂ ਨੇ ਇਸ ਸਬੰਧੀ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।
ਮੁੱਖ ਮੰਤਰੀ ਨਾਲ ਕਰਾਂਗਾ ਗੱਲ, ਨਹੀਂ ਚਾਹੀਦੀ 39 ‘ਚ ਕੋਠੀ : ਹਰਪਾਲ ਚੀਮਾ
ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਇਸ ਬਾਰੇ ਗੱਲ ਕਰਨਗੇ, ਕਿਉਂਕਿ ਉਨ੍ਹਾਂ ਨੂੰ 39 ਸੈਕਟਰ ਵਾਲੀ 956 ਨੰਬਰ ਕੋਠੀ ਨਹੀਂ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਕੋਠੀ ਵਿੱਚ ਕੈਬਨਿਟ ਮੰਤਰੀ ਸੁਖਸਰਕਾਰੀਆ ਰਹਿਣ ਨੂੰ ਤਿਆਰ ਨਹੀਂ ਹੋਏ ਸਨ, ਉਸ ਵਿੱਚ ਕੋਈ ਨਾ ਕੋਈ ਖਰਾਬੀ ਤਾਂ ਜਰੂਰ ਹੋਵੇਗੀ ਅਤੇ ਉਂਜ ਵੀ ਉਨ੍ਹਾਂ ਨੂੰ ਸਕੱਤਰੇਤ ਨੇੜੇ ਹੀ ਕੋਠੀ ਚਾਹੀਦੀ ਹੈ ਤਾਂ ਕਿ ਮੁੱਖ ਮੰਤਰੀ ਅਤੇ ਸਰਕਾਰ ਨਾਲ ਰਾਬਤਾ ਕਾਇਮ ਕਰਨ ਵਿੱਚ ਉਨ੍ਹਾਂ ਨੂੰ ਕੋਈ ਦਿੱਕਤ ਨਾ ਆਵੇ।
ਮੁੱਖ ਮੰਤਰੀ ਦਾ ਗੁਆਂਢੀ ਹੁੰਦਾ ਰਿਹਾ ਐ ਵਿਰੋਧੀ ਧਿਰ ਦਾ ਲੀਡਰ
ਚੰਡੀਗੜ੍ਹ ਵਿਖੇ ਹਮੇਸ਼ਾ ਹੀ ਵਿਰੋਧੀ ਧਿਰ ਦਾ ਲੀਡਰ ਮੁੱਖ ਮੰਤਰੀ ਦਾ ਗੁਆਂਢੀ ਰਹਿੰਦਾ ਆਇਆ ਹੈ ਅਤੇ ਵਿਰੋਧੀ ਧਿਰ ਲੀਡਰ ਨੂੰ ਮੁੱਖ ਮੰਤਰੀ ਦੇ ਨਾਲ ਵਾਲੀ ਸੈਕਟਰ 2 ਵਿਖੇ ਕੋਠੀ ਹੀ ਅਲਾਟ ਹੁੰਦੀ ਆਈ ਹੈ ਪਰ ਪਹਿਲੀ ਵਾਰ ਪਿਛਲੇ ਸਾਲ 2017 ਵਿੱਚ ਵਿਰੋਧੀ ਧਿਰ ਦੇ ਲੀਡਰ ਦੀ ਕੋਠੀ ਮੁੱਖ ਮੰਤਰੀ ਦੀ ਕੋਠੀ ਤੋਂ ਦੂਰ ਕਰਦੇ ਹੋਏ ਸੈਕਟਰ 16 ਵਿੱਚ ਅਲਾਟ ਕੀਤੀ ਗਈ ਸੀ। ਉਸ ਸਮੇਂ ਵੀ ਇਸ ਮਾਮਲੇ ਸਬੰਧੀ ਕਾਫ਼ੀ ਹੰਗਾਮਾ ਕੀਤਾ ਗਿਆ ਸੀ ਪਰ ਸੈਕਟਰ 16 ਜਿਆਦਾ ਦੂਰ ਨਹੀਂ ਹੋਣ ਕਾਰਨ ਮਾਮਲਾ ਠੱਪ ਹੋ ਗਿਆ ਸੀ ਪਰ ਹੁਣ ਸੈਕਟਰ 16 ਦੀ ਥਾਂ ‘ਤੇ 39 ਸੈਕਟਰ ਕੋਠੀ ਅਲਾਟ ਕੀਤੀ ਗਈ ਹੈ, ਜਿਹੜੀ ਕਾਫ਼ੀ ਜਿਆਦਾ ਦੂਰ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।