Relieve - Sach Kahoon Punjabi
ਆਧੁਨਿਕ ਖੇਤੀ ਅਪਣਾਓ, ਫਸਲੀ ਬਿਮਾਰੀਆਂ ਨੂੰ ਭਜਾਓ
ਕਿਸਾਨ ਜਾਗਰੂਕਤਾ ਕੈਂਪ ‘ਚ ਮਾਹਿਰਾਂ ਨੇ ਦਿੱਤੇ ਮਹੱਤਵਪੂਰਨ ਟਿਪਸ | Agriculture
ਸਰਸਾ (ਸੱਚ ਕਹੂੰ ਨਿਊਜ਼)। ਪਵਿੱਤਰ ਮਹਾ ਪਰਉਪਕਾਰ ਦਿਵਸ (ਗੁਰਗੱਦੀ ਦਿਵਸ) ਮੌਕੇ ਸੋਮਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ਵਿਖੇ ਲਾਏ ਕਿਸਾਨ ਜਾਗਰੂਕਤਾ ਕੈਂਪ ‘ਚ ਵੱਡੀ ਗਿਣਤੀ ‘ਚ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਸਮੇਤ ਸੂਬਿਆਂ ਤੋਂ ਧਰਤੀ ਪੁੱਤਰਾਂ ਨੇ ਸ਼ਿਰਕਤ ਕੀਤੀ ਕੈਂਪ ‘ਚ ਮਾਹਿਰਾਂ ਵੱਲੋਂ ਆਧੁਨਿਕ ਖੇਤੀ ਅਤੇ ਫਸਲਾਂ ‘ਚ ਹੋਣ ਵਾਲੇ ਰੋਗਾਂ ਤੋਂ ਬਚਾਅ ਦੀਆਂ ਤਕਨੀਕਾਂ ਦੱਸੀਆਂ ਗਈਆਂ ਇਸ ਤੋਂ ਇਲਾਵਾ ਪਸ਼ੂਆਂ ‘ਚ ਹੋਣ ਵਾਲੀਆਂ ਵੱਖ-ਵੱਖ ਬਿਮਾਰੀਆਂ ਦੇ ਹੱਲ ਦੀ ਜਾਣਕਾਰੀ ਦਿੱਤੀ ਗਈ ਮਾਹਿਰਾਂ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਨੂੰ ਫਸਲੀ ਸਮੱਸਿਆਵਾਂ ਦੇ ਹੱਲ ਤੇ ਸੁਝਾਅ ਵੀ ਦੱਸੇ ਇਸ ਮੌਕੇ ਹਰਿਆਣਾ ਕੀਟ ਵਿਗਿਆਨ ਸੈਂਟਰ ਦੇ ਰਿਜਨਲ ਮੈਨੇਜਰ ਡਾ. ਰਾਜ ਕੁਮਾਰ ਫੁਟੇਲਾ ਨੇ ਦੱਸਿਆ ਕਿ ਵਰਤਮਾਨ ‘ਚ ਝੋਨੇ ਦੀ ਫਸਲ ‘ਚ ਭੂਰਾ ਤੇਲਾ (ਬੀਪੀਐਚ) ਗੰਭੀਰ ਰੂਪ ਧਾਰਨ ਕਰ ਰਹੀ ਹੈ, ਜਿਸ ਨਾਲ ਕਿਸਾਨਾਂ ਦੀ ਪੱਕੀ ਪਕਾਈ 80 ਤੋਂ 90 ਫੀਸਦੀ ਫਸਲ ਬਰਬਾਦ ਹੋ ਰਹੀ ਹੈ।
ਇਹ ਵੀ ਪੜ੍ਹੋ : ਸੁਨਾਮ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਵੱਲੋਂ ਰੇਲਾਂ ਦਾ ਚੱਕਾ ਜਾਮ
ਇਸ ਦੇ ਹੱਲ ਲਈ ਕਿਸਾਨਾਂ ਨੂੰ ਕੋਨਕਟ ਅਤੇ ਕਰਾਊਨ ਨੂੰ 100 ਤੋਂ 120 ਮਿਲੀਗ੍ਰਾਮ ਦਾ ਛਿੜਕਾਅ ਕਰਨਾ ਚਾਹੀਦਾ ਹੈ ਉੱਥੇ ਕੈਂਪ ‘ਚ ਸਿਊਂਕ, ਸਬਜ਼ੀਆਂ ਦੀਆਂ ਬਿਮਾਰੀਆਂ ਅਤੇ ਨਰਮੇ ‘ਚ ਉਖੇੜਾ ਰੋਗ ਕਾਰਨ ਅਤੇ ਹੱਲ ਵੀ ਦੱਸੇ ਗਏ ਹਰਿਆਣਾ ਬੀਜ ਵਿਕਾਸ ਨਿਗਰਮ ਦੇ ਸੇਵਾਮੁਕਤ ਖੇਤਰੀ ਪ੍ਰਬੰਧਕ ਡਾ. ਸੁਭਾਸ਼ ਨੇ ਦੱਸਿਆ ਕਿ ਕਿਸਾਨਾਂ ਨੂੰ ਸਮੇਂ-ਸਮੇਂ ‘ਤੇ ਮਿੱਟੀ ਅਤੇ ਪਾਣੀ ਦੀ ਜਾਂਚ ਕਰਵਾਉਣ ਦੀ ਸਹੀ ਵਿਧੀ ਬਾਰੇ ਦੱਸਿਆ ਗਿਆ ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਇਹ ਜਾਂਚ ਹੋ ਜਾਵੇ ਤਾਂ ਮਿੱਟੀ ਅਤੇ ਪਾਣੀ ‘ਚ ਕਿਸ ਤੱਤ ਦੀ ਕਮੀ ਹੈ, ਉਸ ਬਾਰੇ ਪਤਾ ਲੱਗ ਸਕੇ ਅਤੇ ਫਸਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। (Farming)
ਉਨ੍ਹਾਂ ਕਿਹਾ ਕਿ ਹਰ ਦੋ ਸਾਲਾਂ ਬਾਅਦ ਮਿੱਟੀ ਦੀ ਜਾਂਚ ਇੱਕ ਵਾਰ ਜ਼ਰੂਰ ਕਰਵਾਉਣੀ ਚਾਹੀਦੀ ਹੈ ਅਤੇ ਇਹ ਸੁਵਿਧਾ ਜ਼ਿਲ੍ਹਾ ਦਫ਼ਤਰ ‘ਤੇ ਮੁਫਤ ਮਿਲਦੀ ਹੈ ਅਜਿਹਾ ਕਰਨ ਨਾਲ ਨਾ ਸਿਰਫ ਕਿਸਾਨ ਆਰਥਿਕ ਤੌਰ ‘ਤੇ ਨੁਕਸਾਨ ਤੋਂ ਬਚਣਗੇ ਸਗੋਂ ਆਮ ਲੋਕਾਂ ਦੀ ਸਿਹਤ ‘ਤੇ ਵੀ ਉਲਟ ਪ੍ਰਭਾਵ ਨਹੀਂ ਪਵੇਗਾ ਇਸ ਤੋਂ ਇਲਾਵਾ ਬੀਐਲਈਓ ਡਾ. ਰਾਜਿੰਦਰ ਸ਼ਰਮਾ ਅਤੇ ਵੀਐਲਡੀਏ ਡਾ. ਮਹਿੰਦਰ ਰਾਠੀ ਨੇ ਪਸ਼ੂਆਂ ‘ਚ ਹੋਣ ਵਾਲੇ ਵੱਖ-ਵੱਖ ਰੋਗਾਂ ਤੋਂ ਛੁਟਕਾਰੇ ਦੇ ਇਲਾਜ ਤੇ ਸਾਵਧਾਨੀ ਬਾਰੇ ਵੀ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਪਸ਼ੂਆਂ ‘ਚ ਦੁੱਧ ਦੀ ਕਮੀ ਅਤੇ ਗੱਭਣ ਹੋਣ ‘ਚ ਦਿੱਕਤਾਂ ਜ਼ਿਆਦਾ ਵਧ ਰਹੀਆਂ ਹਨ ਇਸ ਦਾ ਸਮੇਂ ਸਿਰ ਇਲਾਜ ਕਰਵਾਉਣਾ ਚਾਹੀਦਾ ਹੈ ਹੋਰਟੀਕਲਚਰ ਯੂਨੀਵਰਸਿਟੀ ਹਿਸਾਰ ਦੇ ਸੇਵਾ ਮੁਕਤ ਪ੍ਰੋ. ਡਾ. ਵੀ.ਐਸ. ਬੈਨੀਵਾਲ ਨੇ ਜੜ੍ਹੀਆਂ-ਬੂਟੀਆਂ ਦੀ ਖੇਤੀ ਅਤੇ ਬਾਗਬਾਨੀ ਦੀ ਆਧੁਨਿਕ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। (Agriculture)
ਇਹ ਵੀ ਪੜ੍ਹੋ : ਕੋਰਟ ਨੇ ਸੁਖਪਾਲ ਖਹਿਰਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ
ਉਨ੍ਹਾਂ ਕਿਹਾ ਕਿ ਕਿੰਨੂੰ ‘ਚ ਇਨ੍ਹੀ ਦਿਨੀਂ ਫਰੂਟ ਡ੍ਰੋਪਿੰਗ ਦੀ ਸਮੱਸਿਆ ਜ਼ਿਆਦਾ ਹੈ, ਇਸ ਲਈ ਸਮੇਂ ਸਿਰ ਕਦਮ ਚੁੱਕੇ ਜਾਣੇ ਚਾਹੀਦੇ ਹਨ ਕੈਂਪ ਦੌਰਾਨ ਮੋਟਰ ਨੰਬਰ ਅੱਠ ‘ਤੇ ਚਰਨਜੀਤ ਸਿੰਘ ਇੰਸਾਂ ਵੱਲੋਂ ਕਿਸਾਨਾਂ ਨੂੰ ਜੈਵਿਕ ਖਾਦ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ ਕੈਂਪ ‘ਚ ਆਰਐਸਐਨ ਡਾ. ਦਲੀਪ ਸਾਹੂ, ਬੀਟੀਐਮ ਐਗਰੀਕਲਚਰ ਡਾ. ਗੁਰਸੇਵਕ ਸਿੰਘ ਗਿੱਲ, ਡਾ. ਕੈਲਾਸ਼ ਕੋਕਚਾ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਇਸ ਮੌਕੇ 45 ਮੈਂਬਰ ਸਹਿਦੇਵ ਇੰਸਾਂ, ਯੂਥ 45 ਮੈਂਬਰ ਮਨੋਜ ਇੰਸਾਂ, ਰਾਕੇਸ਼ ਬਜਾਜ ਇੰਸਾਂ, ਵਿਜੈ ਇੰਸਾਂ, ਛੋਟੂ ਇੰਸਾਂ ਆਦਿ ਮੌਜ਼ੂਦ ਸਨ। (Agriculture)
ਹੁਣ ਤਿਆਰ ਕਰਨ ਕਰਨ ਲੱਗੀ ਸਰਕਾਰ ‘ਬੱਡੀ ਟੂ ਆਲ ਬੱਡੀ ਗਰੁੱਪਸ’
ਫੌਜ ਵਿੱਚ ਕੀਤੀ ਜਾਂਦੀ ਹੈ ਇਸ ਬੱਡੀ ਸ਼ਬਦ ਦੀ ਵਰਤੋਂ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬੀਆਂ ਦਾ ਨਸ਼ਾ ਛੁਡਾਉਣ ਲਈ ਉਨ੍ਹਾਂ ਦੀ ਭਾਸ਼ਾ ਵਿੱਚ ਗਲ ਕਰਨ ਦੀ ਥਾਂ ‘ਤੇ ਪੰਜਾਬ ਸਰਕਾਰ ਅੰਗਰੇਜ਼ੀ ਦੇ ਰਾਹ ਤੁਰ ਪਈ ਹੈ। ਹਰ ਛੋਟੀ ਵੱਡੀ ਸਕੀਮ ਪੰਜਾਬੀ ਦੀ ਥਾਂ ‘ਤੇ ਅੰਗਰੇਜ਼ੀ ਵਿੱਚ ਬਣਾਉਣ ਲਗੀ ਪੰਜਾਬ ਸਰਕਾਰ ਹੁਣ ਸਕੀਮਾਂ ਦੇ ਨਾਂਅ ਤੱਕ ਅੰਗਰੇਜ਼ੀ ਵਿੱਚ ਰੱਖਣ ਲੱਗ ਪਈ ਹੈ। ਭਲਕੇ 15 ਅਗਸਤ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨਸ਼ੇੜੀਆਂ ਤੱਕ ਪਹੁੰਚਣ ਲਈ ਇੱਕ ਚੈਨ ਸਿਸਟਮ ਦਾ ਐਲਾਨ ਕਰ ਜਾ ਰਹੇ ਹਨ।
ਇਸ ਚੈਨ ਸਿਸਟਮ ਦੀ ਸਕੀਮ ਅਤੇ ਉਸ ਦਾ ਨਾਂਅ ਵਿੱਚ ਪੰਜਾਬੀ ਵਿੱਚ ਵਰਤੋਂ ਕਰਨ ਦੀ ਥਾਂ ‘ਤੇ ਅੰਗਰੇਜ਼ੀ ਵਿੱਚ ਤਿਆਰ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ‘ਬੱਡੀ ਟੂ ਆਲ ਬੱਡੀ ਗਰੁੱਪਸ’ ਦਾ ਐਲਾਨ ਕੀਤਾ ਜਾ ਰਿਹਾ ਹੈ, ਜਿਹੜਾ ਕਿ ਪਿੰਡਾਂ ਵਿੱਚ ਜਾ ਕੇ ਨਸ਼ੇ ਖ਼ਿਲਾਫ਼ ਮੁਹਿੰਮ ਦਾ ਅਗਾਜ਼ ਕਰਨਗੇ।
ਪੰਜਾਬ ਸਰਕਾਰ ਵੱਲੋਂ ‘ਬੱਡੀ ਟੂ ਆਲ ਬੱਡੀ ਗਰੁੱਪਸ’ ਨਾਂਅ ਤਾਂ ਦੇ ਦਿੱਤਾ ਗਿਆ ਪਰ ਇਨ੍ਹਾਂ ਸ਼ਬਦਾਂ ਦਾ ਮਤਲਬ ਨੂੰ ਹੀ ਸਮਝਣ ਵਿੱਚ ਪੰਜਾਬੀ ਗੁੱਥਮ ਗੁੱਥਾ ਹੋ ਰਹੇ ਹਨ, ਕਿਸੇ ਨੂੰ ਸਮਝ ਨਹੀਂ ਆ ਰਹੀਂ ਹੈ ਕਿ ਆਖ਼ਰਕਾਰ ‘ਬੱਡੀ’ ਸ਼ਬਦ ਹੁੰਦਾ ਕੀ ਹੈ ਅਤੇ ਇਸ ਦਾ ਮਤਲਬ ਕੀ ਹੈ। ਅਸਲ ਵਿੱਚ ਇਹ ਸ਼ਬਦ ਪੰਜਾਬੀਆਂ ਲਈ ਨਵਾਂ ਹੈ, ਕਿਉਂਕਿ ਇਸ ਦੀ ਜ਼ਿਆਦਾ ਵਰਤੋਂ ਫੌਜ ਵਿੱਚ ਕੀਤੀ ਜਾਂਦੀ ਹੈ, ਜਿੱਥੇ ਕਿ ਇੱਕ ਤੋਂ ਜਿਆਦਾ ਸਾਥੀਆਂ ਦਾ ਗਰੁੱਪ ਜਦੋਂ ਕੰਮ ਕਰਦਾ ਹੈ ਤਾਂ ਉਸ ਨੂੰ ‘ਬੱਡੀ’ ਕਿਹਾ ਜਾਂਦਾ ਹੈ।
ਬੱਡੀ ਦਾ ਮਤਲਬ ਸਾਥੀ ਜਾਂ ਫਿਰ ਦੋਸਤ ਹੈ, ਜਿਹੜਾ ਕਿ ਅੱਗੇ ਆਪਣੇ ਸਾਥੀ ਤਿਆਰ ਕਰਦੇ ਹੋਏ ਉਨਾਂ ਤੋਂ ਕੰਮ ਕਰਵਾਉਂਦਾ ਹੈ। ਪੰਜਾਬ ਸਰਕਾਰ ‘ਬੱਡੀ ਟੂ ਆਲ ਬੱਡੀ ਗਰੁੱਪਸ’ ਦੀ ਥਾਂ ‘ਤੇ ਪੰਜਾਬ ਵਿੱਚ ਇਸ ਸ਼ਬਦਾਂ ਦੀ ਵਰਤੋਂ ‘ਸਾਰੇ ਸਮੂਹਾਂ ਦੇ ਦੋਸਤ’ ਵੀ ਕੀਤੀ ਜਾ ਸਕਦੀ ਸੀ ਪਰ ਪੰਜਾਬ ਸਰਕਾਰ ਅਤੇ ਉਨਾਂ ਦੇ ਪੁਲਿਸ ਅਧਿਕਾਰੀਆਂ ਦੇ ਸਿਰ ‘ਤੇ ਅੰਗਰੇਜ਼ੀ ਦਾ ਭੂਤ ਸਵਾਰ ਹੋਇਆ ਪਿਆ ਹੈ, ਜਿਸ ਕਾਰਨ ਪੰਜਾਬ ਵਿੱਚ ਪੰਜਾਬੀ ਲਾਗੂ ਹੋਣ ਦੇ ਬਾਵਜੂਦ ਵੀ ਹਰ ਸਕੀਮ ਅਤੇ ਉਨਾਂ ਦੇ ਨਾਅ ਸਿਰਫ਼ ਅੰਗਰੇਜ਼ੀ ਵਿੱਚ ਹੀ ਤਿਆਰ ਹੁੰਦੇ ਹਨ।
ਪਿੰਡਾਂ ਦੇ ਲੋਕ ਕਿਵੇਂ ਸਮਝਣਗੇ ‘ਬੱਡੀ’
ਬੱਡੀ ਸ਼ਬਦਾਂ ਬਾਰੇ ਸ਼ਹਿਰੀ ਲੋਕ ਬਹੁਤ ਘੱਟ ਜਾਣਦੇ ਹਨ ਤਾਂ ਪਿੰਡਾਂ ਦੇ ਲੋਕਾਂ ਨੂੰ ਕਿਵੇਂ ਪਤਾ ਚੱਲੇਗਾ ਕਿ ਬੱਡੀ ਕੌਣ ਹੁੰਦਾ ਹੈ ਅਤੇ ਕਿਸੇ ਤਰੀਕੇ ਨਾਲ ਕੰਮ ਕਰੇਗਾ। ਪਿੰਡਾਂ ਵਿੱਚ ਨਸ਼ੇ ਦਾ ਖ਼ਾਤਮਾ ਕਰਨ ਤੋਂ ਪਹਿਲਾਂ ‘ਬੱਡੀ’ ਨਾਲ ਜੁੜਨ ਵਾਲੇ ਲੋਕਾਂ ਨੂੰ ਆਪਣੇ ਨਾਅ ਬਾਰੇ ਪੇਂਡੂਆਂ ਨੂੰ ਸਮਝਾਉਣ ਹੀ ਔਖਾ ਹੋ ਜਾਵੇਗਾ।
ਪੰਜਾਬੀ ਭਾਸ਼ਾ ਨੂੰ ਕੀਤਾ ਨਜ਼ਰਅੰਦਾਜ਼
ਦੇਸ਼ ਲਈ ਕੁਰਬਾਨੀ ਦੇਣ ਵਾਲੇ ਵੱਡੇ ਪੱਧਰ ‘ਤੇ ਪੰਜਾਬੀਆਂ ਲਈ ਇਹ ਅਪਮਾਨ ਦੀ ਗੱਲ ਹੈ ਕਿ 15 ਅਗਸਤ ਨੂੰ ਅਜ਼ਾਦੀ ਦਿਵਸ ਮੌਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬੀ ਭਾਸ਼ਾ ਦੀ ਥਾਂ ‘ਤੇ ਅੰਗਰੇਜ਼ੀ ਭਾਸ਼ਾ ਵਿੱਚ ‘ਬੱਡੀ ਟੂ ਆਲ ਬੱਡੀ ਗਰੁੱਪਸ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਦੋਂਕਿ ਪੰਜਾਬ ਸਰਕਾਰ ਵੱਲੋਂ ਸਿਰਫ਼ ਪੰਜਾਬੀ ਵਿੱਚ ਕੰਮ ਕਰਨ ਬਾਰੇ ਐਕਟ ਤੱਕ ਬਣਾਇਆ ਹੋਇਆ ਹੈ ਪਰ ਇਸ ਐਕਟ ਨੂੰ ਕੋਈ ਵੀ ਅਮਲੀਜਾਮਾ ਨਹੀਂ ਪਹਿਨਾਉਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।