English - Sach Kahoon Punjabi
ਬ੍ਰਿਟੇਨ ’ਚ ਪ੍ਰਦਰਸ਼ਨਕਾਰੀਆਂ ਨੇ ਹੋਟਲ ’ਚ ਲਾਈ ਅੱਗ
ਲੰਡਨ (ਏਜੰਸੀ)। London News: ਬ੍ਰਿਟੇਨ ’ਚ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਦਾਖਲ ਹੋਣ ਖਿਲਾਫ਼ ਚੱਲ ਰਹੇ ਪ੍ਰਦਰਸ਼ਨਾਂ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇੱਕ ਹੋਰ ਹੋਟਲ ਦੀ ਇਮਾਰਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਇੰਗਲਿਸ਼ ਸ਼ਹਿਰ ਰੋਦਰਹੈਮ ਵਿੱਚ ਹਾਲੀਡੇ ਇਨ ਐਕਸਪ੍ਰੈਸ ਬਿਲਡਿੰਗ ’ਤੇ ਹਮਲਾ ਕੀਤਾ ਸੀ, ਜਿੱਥੇ ਪ੍ਰਵਾਸੀਆਂ ਨੂੰ ਰੱਖਿਆ ਗਿਆ ਹੈ।
ਦੰਗਾਕਾਰੀਆਂ ਨੇ ਦਰਵਾਜ਼ਿਆਂ ਨੂੰ ਅੱਗ ਲਾ ਦਿੱਤੀ, ਖਿੜਕੀਆਂ ਤੋੜ ਦਿੱਤੀਆਂ ਤੇ ਪੁਲਿਸ ’ਤੇ ਵਸਤੂਆਂ ਸੁੱਟੀਆਂ, ਜਿਸ ਦੀ ਰਿਪੋਰਟ ਡੇਲੀ ਮੇਲ ਨੇ ਦਿੱਤੀ ਹੈ। ਸਥਾਨਕ ਮੀਡੀਆ ਨੇ ਸ਼ਨਿੱਚਰਵਾਰ ਨੂੰ ਯੂਕੇ ਦੇ ਕਈ ਸ਼ਹਿਰਾਂ ’ਚ ਮੈਨਚੈਸਟਰ, ਲੀਡਜ, ਬੇਲਫਾਸਟ ਤੇ ਹੋਰ ਸ਼ਹਿਰਾਂ ਸਮੇਤ ਸੈਂਕੜੇ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਦੀ ਰਿਪੋਰਟ ਕੀਤੀ। ਇੰਗਲੈਂਡ ਦੇ ਸਾਊਥਪੋਰਟ ’ਚ ਚਾਕੂ ਨਾਲ ਹਮਲੇ, ਜਿਸ ’ਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਸੀ, ਤੋਂ ਬਾਅਦ ਕਈ ਬ੍ਰਿਟਿਸ਼ ਸ਼ਹਿਰਾਂ ’ਚ ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ।
Read This : RS 2000 Note : 2 ਹਜ਼ਾਰ ਰੁਪਏ ਦੇ ਨੋਟ ਨਾਲ ਜੜਿਆ ਨਵਾਂ ਅਪਡੇਟ ਜਾਣ ਲਓ…
29 ਜੁਲਾਈ ਨੂੰ ਸਾਊਥਪੋਰਟ ’ਚ ਬੱਚਿਆਂ ਦੇ ਡਾਂਸ ਕਲੱਬ ’ਚ ਚਾਕੂ ਨਾਲ ਕੀਤੇ ਹਮਲੇ ’ਚ ਤਿੰਨ ਲੜਕੀਆਂ ਦੀ ਮੌਤ ਹੋ ਗਈ ਸੀ ਤੇ ਕਈ ਗੰਭੀਰ ਰੂਪ ਨਾਲ ਜਖਮੀ ਹੋ ਗਏ ਸਨ। ਇਸ ਘਟਨਾ ਕਾਰਨ ਪੁਲਿਸ ਨਾਲ ਭਾਰੀ ਵਿਰੋਧ ਤੇ ਝੜਪਾਂ ਹੋਈਆਂ, ਜਦੋਂ ਕਿ ਅਪੁਸਟ ਰਿਪੋਰਟਾਂ ਨੇ ਸੁਝਾਅ ਦਿੱਤਾ ਕਿ ਚਾਕੂ ਮਾਰਨ ਵਾਲਾ ਇੱਕ ਸ਼ਰਨਾਰਥੀ ਸੀ। ਬ੍ਰਿਟਿਸ਼ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸੱਜੇ ਪੱਖੀ ਇੰਗਲਿਸ਼ ਡਿਫੈਂਸ ਲੀਗ ’ਤੇ ਵਿਰੋਧ ਪ੍ਰਦਰਸ਼ਨਾਂ ਨੂੰ ਭੜਕਾਉਣ ਦਾ ਦੋਸ਼ ਲਾਇਆ ਹੈ, ਜਦੋਂ ਕਿ ਦੇਸ਼ ਦੇ ਕੁਝ ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ ਦੰਗਿਆਂ ਪਿੱਛੇ ਰੂਸ ਦਾ ਹੱਥ ਸੀ। ਲੰਡਨ ਸਥਿਤ ਰੂਸੀ ਦੂਤਘਰ ਨੇ ਇਨ੍ਹਾਂ ਦੋਸ਼ਾਂ ਨੂੰ ਸਖਤੀ ਨਾਲ ਰੱਦ ਕਰ ਦਿੱਤਾ ਹੈ। London News
ਪੰਜਾਬ ਸਕੂਲ ਸਿੱਖਿਆ ਬੋਰਡ(PSEB) ਲਵੇਗਾ ਹੁਣ ਅੰਗਰੇਜ਼ੀ ਦਾ ਪ੍ਰੈਕਟੀਕਲ
ਪੰਜਾਬ ਸਕੂਲ ਸਿੱਖਿਆ ਬੋਰਡ(PSEB) ਲਵੇਗਾ ਹੁਣ ਅੰਗਰੇਜ਼ੀ ਦਾ ਪ੍ਰੈਕਟੀਕਲ
ਸੱਚ ਕਹੂੰ ਨਿਊਜ਼(ਮੋਹਾਲੀ) ਪੰਜਾਬ ਸਕੂਲ ਸਿੱਖਿਆ ਬੋਰਡ(PSEB) ਵੱਲੋਂ ਅਕਾਦਮਿਕ ਸਾਲ 2019-20 ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਪਹਿਲੀ ਵਾਰ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਲਈ ਵਿਸ਼ਾ ਅੰਗਰੇਜ਼ੀ ਦਾ ਪ੍ਰੈਕਟੀਕਲ ਵੀ ਲਿਆ ਜਾਵੇਗਾ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਵੱਲੋਂ ਪ੍ਰੈਕਟੀਕਲ ਸਬੰਧੀ ਜਾਰੀ ਕੀਤੀ ਜਾਣਕਾਰੀ ਅਨੁਸਾਰ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਲਈ ਸਾਲਾਨਾ ਪ੍ਰੀਖਿਆਵਾਂ ਵਿੱਚ ਵਿਸ਼ਾ ਅੰਗਰੇਜ਼ੀ ਦਾ ਪ੍ਰੈਕਟੀਕਲ  ‘ਲਿਸਨਿੰਗ ਤੇ ਸਪੀਕਿੰਗ ਸਕਿੱਲ ਟੈਸਟਿੰਗ’ ਵਜੋਂ ਲਿਆ ਜਾਵੇਗਾ ਤੇ ਹਰ ਟੈਸਟ ਦਾ ਅੰਦਰੂਨੀ ਮੁਲਾਂਕਣ 10 ਅੰਕਾਂ ਵਿੱਚੋਂ ਕੀਤਾ ਜਾਵੇਗਾ ।PSEB
ਬਾਰ੍ਹਵੀਂ ਅਤੇ ਦਸਵੀਂ ਸ਼੍ਰੇਣੀ ਲਈ ਇਹ ਮੁਲਾਂਕਣ ਸੀਸੀਈ ਮੌਡਿਊਲ ਤਹਿਤ ਹੀ ਲਿਆ ਜਾਣਾ ਹੈ ਜਦੋਂਕਿ ਅੱਠਵੀਂ ਸ਼੍ਰੇਣੀ ਲਈ ਪ੍ਰੈਕਟੀਕਲ ਦੇ ਅੰਕ ਸੀਸੀਈ ਮੌਡਿਊਲ ਤੋਂ ਵੱਖਰੇ ਹੋਣਗੇ ਇਨ੍ਹਾਂ ਟੈਸਟਾਂ ਵਿੱਚ 10 ਪ੍ਰਸ਼ਨਾਂ ਵਿੱਚੋਂ 6 ਪ੍ਰਸ਼ਨ ਸਪੀਕਿੰਗ ਨਾਲ ਸਬੰਧਿਤ ਹੋਣਗੇ, ਜਦੋਂਕਿ 4 ਪ੍ਰਸ਼ਨ ਲਿਸਨਿੰਗ ਨਾਲ ਸਬੰਧਿਤ ਹੋਣਗੇ ਵਿਦਿਆਰਥੀਆਂ ਦੇ  ਸਪੀਕਿੰਗ ਟੈਸਟ ਲਈ ਉਨ੍ਹਾਂ ਨੂੰ 10 ਪ੍ਰਸ਼ਨਾਂ ਦੀ ਇੱਕ ਪ੍ਰੈਕਟਿਸ ਸ਼ੀਟ ਦਿੱਤੀ ਜਾਵੇਗੀ ਤੇ ਵਿਦਿਆਰਥੀ ਆਡੀਓ ਕਲਿੱਪ ਸੁਣਨ ਮਗਰੋਂ ਸੀਟ ਉੱਤੇ ਪੁੱਛੇ 10 ਵਿੱਚੋਂ 6 ਪ੍ਰਸ਼ਨਾਂ ਦੇ ਸਹੀ ਉੱਤਰ ਲਿਖਣਗੇ ਇਵੇਂ ਹੀ ਲਿਸਨਿੰਗ ਟੈਸਟ ਦੀ ਪ੍ਰੈਕਟਿਸ ਸੀਟ ਵਿਚੋਂ ਤਸਵੀਰ ਦੇ ਕਿਊ ਸ਼ਬਦ ਦੇਖ ਕੇ ਵਿਦਿਆਰਥੀ ਘੱਟੋਂ-ਘੱਟ 4 ਵਾਕ ਅੰਗਰੇਜ਼ੀ ਵਿੱਚ ਬੋਲਣਗੇ ਹਰ ਪ੍ਰਸ਼ਨ ਇੱਕ ਅੰਕ ਦਾ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਾਵਲਕਾਰ ਨਾਨਕ ਸਿੰਘ ਨੇ ਲਿਖੀ ਸੀ ਕਵਿਤਾ
ਨਵੀਂ ਦਿੱਲੀ | ਜਲ੍ਹਿਆਂਵਾਲਾ ਬਾਗ ਕਤਲੇਆਮ ‘ਤੇ ਮਸ਼ਹੂਰ ਪੰਜਾਬੀ ਨਾਵਲਕਾਰ ਨਾਨਕ ਸਿੰਘ ਵੱਲੋਂ ਲਿਖੀ ਗਈ ਇੱਕ ਕਵਿਤਾ ਦਾ ਅੰਗਰੇਜ਼ੀ ‘ਚ ਅਨੁਵਾਦ ਕੀਤਾ ਗਿਆ ਹੈ ਦਰਅਸਲ, 1920 ‘ਚ ਇਸ ਦੇ ਪ੍ਰਕਾਸ਼ਨ ਤੋਂ ਬਾਅਦ ਅੰਗਰੇਜ਼ਾਂ ਨੇ ਇਸ ‘ਤੇ ਪਾਬੰਦੀ ਲਾ ਦਿੱਤੀ ਸੀ ਉਸ ਸਮੇਂ ਉਹ 22 ਸਾਲਾਂ ਦੇ ਸਨ ਘਟਨਾ ਦੌਰਾਨ ਅੰਗਰੇਜ਼ ਫੌਜ ਨੇ ਰੌਲਟ ਐਕਟ ਦਾ ਵਿਰੋਧ ਕਰ ਰਹੇ ਨਿਹੱਥੇ ਲੋਕਾਂ ‘ਤੇ ਗੋਲੀਆਂ ਚਲਾਈਆਂ ਸਨ, ਜਿਸ ‘ਚ ਸੈਂਕੜੇ ਲੋਕ ਮਾਰੇ ਗਏ ਸਨ  ਇਸ ਘਟਨਾ ਮੌਕੇ ਇਕੱਠੇ ਹੋਏ ਲੋਕਾਂ ‘ਚ ਨਾਨਕ ਸਿੰਘ ਵੀ ਸ਼ਾਮਲ ਸਨ ਤੇ ਉਹ ਹਮਲੇ ਦੌਰਾਨ ਬੇਹੋਸ਼ ਹੋ ਗਏ ਸਨ
ਇਸ ਦਰਦਨਾਕ ਅਨੁਭਵ ਤੋਂ ਬਾਅਦ ਸਿੰਘ ਨੇ ‘ਖੂਨੀ ਵਿਸਾਖੀ’ ਨਾਂਅ ਦੀ ਇੱਕ ਲੰਮੀ  ਕਵਿਤਾ ਲਿਖੀ ਸੀ, ਜਿਸ ਵਿਚ ਅੰਗਰੇਜ਼ਾਂ ਦੇ ਜ਼ੁਲਮ ਨੂੰ ਪੇਸ਼ ਕੀਤਾ ਗਿਆ ਸੀ 1922 ‘ਚ ਇਹ ਕਵਿਤਾ ਜਿਹੜੀ ਕਿਤਾਬ ‘ਚ ਛਾਪੀ ਗਈ ਉਸ ਦਾ ਟਾਈਟਲ ਵੀ ‘ਖੂਨੀ ਵਿਸਾਖੀ’ ਸੀ ਇਸ ਕਿਤਾਬ ਦੀ ਹਰ ਕਾਪੀ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਈ ਸੀ ਸਾਬਕਾ ਰਾਸ਼ਟਰਪਤੀ ਗਿਆਨ ਜੈਲ ਸਿੰਘ ਦੇ ਉੱਦਮ ਨਾਲ ਇਸ  ਕਿਤਾਬ ਦੀ ਕਾਪੀ ਇੰਗਲੈਂਡ ਤੋਂ ਲਿਆਂਦੀ ਗਈ ਸੀ
ਇਸ ‘ਚ ਕਤਲੇਆਮ ਤੋਂ ਪਹਿਲਾਂ ਤੇ ਬਾਅਦ ਦੀਆਂ ਸਿਆਸੀ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਕਵਿਤਾ ‘ਚ ਬ੍ਰਿਟਿਸ਼ ਹਕੂਮਤ ਦੀ ਤਿੱਖੀ ਆਲੋਚਨਾ ਕੀਤੀ ਗਈ ਸੀ, ਜਿਸ ‘ਤੇ ਕੁਝ ਹੀ ਸਮੇਂ ਬਾਅਦ ਪਾਬੰਦੀ ਲਾ ਦਿੱਤੀ ਗਈ ਸੀ ਬਾਅਦ ‘ਚ ਇਸ ਦੀ ਪਾਂਡੂਲਿਪੀ ਵੀ ਗੁਆਚ ਗਈ ਹਾਲਾਂਕਿ ਲੰਮੇ ਸਮੇਂ ਬਾਅਦ ਇਹ ਕਵਿਤਾ ਲੱਭ ਲਈ ਗਈ ਤੇ ਹੁਣ ਸਿੰਘ ਦੇ ਪੋਤੇ ਤੇ ਰਾਜਨਇਕ ਨਵਦੀਪ ਸੂਰੀ ਨੇ ਇਯ ਦਾ ਅੰਗਰੇਜ਼ੀ ‘ਚ ਅਨੁਵਾਦ ਕੀਤਾ ਹੈ ਨਾਨਕ ਸਿੰਘ ਦੀ ਇੱਕ ਹੋਰ ਕਿਤਾਬ ‘ਜ਼ਖਮੀ ਦਿਲ’ ਵੀ ਪ੍ਰਕਾਸ਼ਿਤ ਹੋਈ, ਜਿਸ ਵਿਚ ‘ਗੁਰੂ ਕਾ ਬਾਗ’ ਮੋਰਚੇ ਦੌਰਾਨ ਅੰਗਰੇਜ਼ ਸਰਕਾਰ ਵੱਲੋਂ ਭਾਰਤੀਆਂ?’ਤੇ ਢਾਹੇ ਗਏ ਜ਼ੁਲਮ ਦਾ ਬਿਆਨ ਕੀਤਾ ਗਿਆ ਸੀ ਇਹ ਕਿਤਾਬ ਵੀ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਈ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੁਣ ਤਿਆਰ ਕਰਨ ਕਰਨ ਲੱਗੀ ਸਰਕਾਰ ‘ਬੱਡੀ ਟੂ ਆਲ ਬੱਡੀ ਗਰੁੱਪਸ’
ਫੌਜ ਵਿੱਚ ਕੀਤੀ ਜਾਂਦੀ ਹੈ ਇਸ ਬੱਡੀ ਸ਼ਬਦ ਦੀ ਵਰਤੋਂ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬੀਆਂ ਦਾ ਨਸ਼ਾ ਛੁਡਾਉਣ ਲਈ ਉਨ੍ਹਾਂ ਦੀ ਭਾਸ਼ਾ ਵਿੱਚ ਗਲ ਕਰਨ ਦੀ ਥਾਂ ‘ਤੇ ਪੰਜਾਬ ਸਰਕਾਰ ਅੰਗਰੇਜ਼ੀ ਦੇ ਰਾਹ ਤੁਰ ਪਈ ਹੈ। ਹਰ ਛੋਟੀ ਵੱਡੀ ਸਕੀਮ ਪੰਜਾਬੀ ਦੀ ਥਾਂ ‘ਤੇ ਅੰਗਰੇਜ਼ੀ ਵਿੱਚ ਬਣਾਉਣ ਲਗੀ ਪੰਜਾਬ ਸਰਕਾਰ ਹੁਣ ਸਕੀਮਾਂ ਦੇ ਨਾਂਅ ਤੱਕ ਅੰਗਰੇਜ਼ੀ ਵਿੱਚ ਰੱਖਣ ਲੱਗ ਪਈ ਹੈ। ਭਲਕੇ 15 ਅਗਸਤ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨਸ਼ੇੜੀਆਂ ਤੱਕ ਪਹੁੰਚਣ ਲਈ ਇੱਕ ਚੈਨ ਸਿਸਟਮ ਦਾ ਐਲਾਨ ਕਰ ਜਾ ਰਹੇ ਹਨ।
ਇਸ ਚੈਨ ਸਿਸਟਮ ਦੀ ਸਕੀਮ ਅਤੇ ਉਸ ਦਾ ਨਾਂਅ ਵਿੱਚ ਪੰਜਾਬੀ ਵਿੱਚ ਵਰਤੋਂ ਕਰਨ ਦੀ ਥਾਂ ‘ਤੇ ਅੰਗਰੇਜ਼ੀ ਵਿੱਚ ਤਿਆਰ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ‘ਬੱਡੀ ਟੂ ਆਲ ਬੱਡੀ ਗਰੁੱਪਸ’ ਦਾ ਐਲਾਨ ਕੀਤਾ ਜਾ ਰਿਹਾ ਹੈ, ਜਿਹੜਾ ਕਿ ਪਿੰਡਾਂ ਵਿੱਚ ਜਾ ਕੇ ਨਸ਼ੇ ਖ਼ਿਲਾਫ਼ ਮੁਹਿੰਮ ਦਾ ਅਗਾਜ਼ ਕਰਨਗੇ।
ਪੰਜਾਬ ਸਰਕਾਰ ਵੱਲੋਂ ‘ਬੱਡੀ ਟੂ ਆਲ ਬੱਡੀ ਗਰੁੱਪਸ’ ਨਾਂਅ ਤਾਂ ਦੇ ਦਿੱਤਾ ਗਿਆ ਪਰ ਇਨ੍ਹਾਂ ਸ਼ਬਦਾਂ ਦਾ ਮਤਲਬ ਨੂੰ ਹੀ ਸਮਝਣ ਵਿੱਚ ਪੰਜਾਬੀ ਗੁੱਥਮ ਗੁੱਥਾ ਹੋ ਰਹੇ ਹਨ, ਕਿਸੇ ਨੂੰ ਸਮਝ ਨਹੀਂ ਆ ਰਹੀਂ ਹੈ ਕਿ ਆਖ਼ਰਕਾਰ ‘ਬੱਡੀ’ ਸ਼ਬਦ ਹੁੰਦਾ ਕੀ ਹੈ ਅਤੇ ਇਸ ਦਾ ਮਤਲਬ ਕੀ ਹੈ। ਅਸਲ ਵਿੱਚ ਇਹ ਸ਼ਬਦ ਪੰਜਾਬੀਆਂ ਲਈ ਨਵਾਂ ਹੈ, ਕਿਉਂਕਿ ਇਸ ਦੀ ਜ਼ਿਆਦਾ ਵਰਤੋਂ ਫੌਜ ਵਿੱਚ ਕੀਤੀ ਜਾਂਦੀ ਹੈ, ਜਿੱਥੇ ਕਿ ਇੱਕ ਤੋਂ ਜਿਆਦਾ ਸਾਥੀਆਂ ਦਾ ਗਰੁੱਪ ਜਦੋਂ ਕੰਮ ਕਰਦਾ ਹੈ ਤਾਂ ਉਸ ਨੂੰ ‘ਬੱਡੀ’ ਕਿਹਾ ਜਾਂਦਾ ਹੈ।
ਬੱਡੀ ਦਾ ਮਤਲਬ ਸਾਥੀ ਜਾਂ ਫਿਰ ਦੋਸਤ ਹੈ, ਜਿਹੜਾ ਕਿ ਅੱਗੇ ਆਪਣੇ ਸਾਥੀ ਤਿਆਰ ਕਰਦੇ ਹੋਏ ਉਨਾਂ ਤੋਂ ਕੰਮ ਕਰਵਾਉਂਦਾ ਹੈ। ਪੰਜਾਬ ਸਰਕਾਰ ‘ਬੱਡੀ ਟੂ ਆਲ ਬੱਡੀ ਗਰੁੱਪਸ’ ਦੀ ਥਾਂ ‘ਤੇ ਪੰਜਾਬ ਵਿੱਚ ਇਸ ਸ਼ਬਦਾਂ ਦੀ ਵਰਤੋਂ ‘ਸਾਰੇ ਸਮੂਹਾਂ ਦੇ ਦੋਸਤ’ ਵੀ ਕੀਤੀ ਜਾ ਸਕਦੀ ਸੀ ਪਰ ਪੰਜਾਬ ਸਰਕਾਰ ਅਤੇ ਉਨਾਂ ਦੇ ਪੁਲਿਸ ਅਧਿਕਾਰੀਆਂ ਦੇ ਸਿਰ ‘ਤੇ ਅੰਗਰੇਜ਼ੀ ਦਾ ਭੂਤ ਸਵਾਰ ਹੋਇਆ ਪਿਆ ਹੈ, ਜਿਸ ਕਾਰਨ ਪੰਜਾਬ ਵਿੱਚ ਪੰਜਾਬੀ ਲਾਗੂ ਹੋਣ ਦੇ ਬਾਵਜੂਦ ਵੀ ਹਰ ਸਕੀਮ ਅਤੇ ਉਨਾਂ ਦੇ ਨਾਅ ਸਿਰਫ਼ ਅੰਗਰੇਜ਼ੀ ਵਿੱਚ ਹੀ ਤਿਆਰ ਹੁੰਦੇ ਹਨ।
ਪਿੰਡਾਂ ਦੇ ਲੋਕ ਕਿਵੇਂ ਸਮਝਣਗੇ ‘ਬੱਡੀ’
ਬੱਡੀ ਸ਼ਬਦਾਂ ਬਾਰੇ ਸ਼ਹਿਰੀ ਲੋਕ ਬਹੁਤ ਘੱਟ ਜਾਣਦੇ ਹਨ ਤਾਂ ਪਿੰਡਾਂ ਦੇ ਲੋਕਾਂ ਨੂੰ ਕਿਵੇਂ ਪਤਾ ਚੱਲੇਗਾ ਕਿ ਬੱਡੀ ਕੌਣ ਹੁੰਦਾ ਹੈ ਅਤੇ ਕਿਸੇ ਤਰੀਕੇ ਨਾਲ ਕੰਮ ਕਰੇਗਾ। ਪਿੰਡਾਂ ਵਿੱਚ ਨਸ਼ੇ ਦਾ ਖ਼ਾਤਮਾ ਕਰਨ ਤੋਂ ਪਹਿਲਾਂ ‘ਬੱਡੀ’ ਨਾਲ ਜੁੜਨ ਵਾਲੇ ਲੋਕਾਂ ਨੂੰ ਆਪਣੇ ਨਾਅ ਬਾਰੇ ਪੇਂਡੂਆਂ ਨੂੰ ਸਮਝਾਉਣ ਹੀ ਔਖਾ ਹੋ ਜਾਵੇਗਾ।
ਪੰਜਾਬੀ ਭਾਸ਼ਾ ਨੂੰ ਕੀਤਾ ਨਜ਼ਰਅੰਦਾਜ਼
ਦੇਸ਼ ਲਈ ਕੁਰਬਾਨੀ ਦੇਣ ਵਾਲੇ ਵੱਡੇ ਪੱਧਰ ‘ਤੇ ਪੰਜਾਬੀਆਂ ਲਈ ਇਹ ਅਪਮਾਨ ਦੀ ਗੱਲ ਹੈ ਕਿ 15 ਅਗਸਤ ਨੂੰ ਅਜ਼ਾਦੀ ਦਿਵਸ ਮੌਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬੀ ਭਾਸ਼ਾ ਦੀ ਥਾਂ ‘ਤੇ ਅੰਗਰੇਜ਼ੀ ਭਾਸ਼ਾ ਵਿੱਚ ‘ਬੱਡੀ ਟੂ ਆਲ ਬੱਡੀ ਗਰੁੱਪਸ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਦੋਂਕਿ ਪੰਜਾਬ ਸਰਕਾਰ ਵੱਲੋਂ ਸਿਰਫ਼ ਪੰਜਾਬੀ ਵਿੱਚ ਕੰਮ ਕਰਨ ਬਾਰੇ ਐਕਟ ਤੱਕ ਬਣਾਇਆ ਹੋਇਆ ਹੈ ਪਰ ਇਸ ਐਕਟ ਨੂੰ ਕੋਈ ਵੀ ਅਮਲੀਜਾਮਾ ਨਹੀਂ ਪਹਿਨਾਉਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।