Drug Addicts - Sach Kahoon Punjabi
ਪੰਜਾਬ ਸਰਕਾਰ ਨਸ਼ਿਆਂ ਦੇ ਆਦੀ ਵਿਅਕਤੀਆਂ ਦਾ ਛੁਡਾਏਗੀ ਨਸ਼ਾ
ਵੱਖ-ਵੱਖ ਕੋਰਸਾਂ ਦੀ ਦਿੱਤੀ ਜਾਵੇਗੀ ਸਿਖਲਾਈ / Drug Free
ਨਸ਼ਿਆਂ ਦੇ ਖਾਤਮੇ ਵਿੱਚ ਆਮ ਜਨ ਦਾ ਸਹਿਯੋਗ ਜਰੂਰੀ : ਸਿਹਤ ਮੰਤਰੀ
(ਅਮਿਤ ਸ਼ਰਮਾ) ਫ਼ਤਹਿਗੜ੍ਹ ਸਾਹਿਬ। ਸਮਾਜ ਵਿੱਚ ਵੱਧ ਰਿਹਾ ਨਸ਼ਿਆਂ ਦਾ ਰੁਝਾਨ ਸਾਡੇ ਸਾਰਿਆਂ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਲਾਹਣਤ ਦਾ ਖਾਤਮਾ ਕਰਨ ਲਈ ਹਰੇਕ ਵਰਗ ਦੇ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਬ੍ਰਾਹਮਣ ਮਾਜਰਾ ਵਿਖੇ ਸਥਿਤ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਦਾ ਜਾਇਜ਼ਾ ਲੈਣ ਮੌਕੇ ਗੱਲਬਾਤ ਕਰਦਿਆਂ ਕੀਤਾ। (Drug Free)
ਇਹ ਵੀ ਪੜ੍ਹੋ: Malout News: ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ‘ਪੱਬਾਂ ਭਾਰ’ ਹੋਈ ਬਲਾਕ ‘ਮਲੋਟ’ …
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਅਤੇ ਇਸੇ ਮੰਤਵ ਲਈ ਸੂਬੇ ਦੇ ਸਾਰੇ ਨਸ਼ਾ ਛੁਡਾਉ ਕੇਂਦਰਾਂ ਦਾ ਦੌਰਾ ਕਰਕੇ ਨਸ਼ਿਆਂ ਦਾ ਤਿਆਗ ਕਰਨ ਵਾਲੇ ਵਿਅਕਤੀਆ ਨੂੰ ਸਮਾਜ ਅੰਦਰ ਮੁੜ ਤੋਂ ਨਵਾਂ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਸ ਵਿਅਕਤੀ ਪਾਸੋਂ ਬਹੁਤ ਘੱਟ ਮਿਕਦਾਰ ਵਿੱਚ ਨਸ਼ਾ ਮਿਲਦਾ ਹੈ ਅਤੇ ਉਹ ਵਿਅਕਤੀ ਨਸ਼ਿਆਂ ਦਾ ਆਦੀ ਹੈ, ਨੂੰ ਜੇਲ੍ਹਾਂ ਵਿੱਚ ਡੱਕਣ ਦੀ ਥਾਂ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕੀਤਾ ਜਾਵੇ ਤਾਂ ਜੋ ਨਸ਼ਿਆਂ ਦਾ ਖਾਤਮਾ ਹੋ ਸਕੇ।
ਨਸ਼ਿਆਂ ਦੇ ਖਾਤਮੇ ’ਚ ਸਰਕਾਰ ਦਾ ਸਹਿਯੋਗ ਕਰਨ ਵਾਲਿਆਂ ਨੂੰ ਸਰਕਾਰ ਕਰੇਗੀ ਸਨਮਾਨਿਤ
ਉਨ੍ਹਾਂ ਦੱਸਿਆ ਕਿ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਮੰਤਵ ਨਾਲ ਨਸ਼ਿਆਂ ਦਾ ਤਿਆਗ ਕਰਨ ਵਾਲੇ ਵਿਅਕਤੀਆਂ ਦੇ ਸਹਿਯੋਗ ਨਾਲ ਨਸ਼ਿਆਂ ਦੀ ਸਪਲਾਈ ਨੂੰ ਮੁਕੰਮਲ ਰੂਪ ਵਿੱਚ ਬੰਦ ਕੀਤਾ ਜਾਵੇਗਾ ਅਤੇ ਨਸ਼ਿਆਂ ਦੇ ਖਾਤਮੇ ਵਿੱਚ ਸਰਕਾਰ ਦਾ ਸਹਿਯੋਗ ਕਰਨ ਵਾਲੇ ਵਿਅਕਤੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ 9ਵੀਂ ਜਮਾਤ ਤੋਂ 11ਵੀਂ ਜਮਾਤ ਤੱਕ ਦੇ ਵਿਦਿਆਰਥੀਆਂ, ਆਸ਼ਾ ਵਰਕਰਾਂ ਤੇ ਵੱਖ-ਵੱਖ ਸਰਕਾਰੀ ਆਹੁਦਿਆਂ ਤੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਹਿਯੋਗ ਵੀ ਲਿਆ ਜਾਵੇਗਾ। Drug free
ਸ਼ੰਭੂ ਬਾਰਡਰ ਖੋਲ੍ਹਣ ਦੇ ਦਿੱਤੇ ਆਦੇਸ਼ ’ਤੇ ਹਾਈ ਕੋਰਟ ਦੇ ਫੈਸਲੇ ਦਾ ਕੀਤਾ ਸਵਾਗਤ
ਹਾਈ ਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਖੋਲ੍ਹਣ ਦੇ ਦਿੱਤੇ ਆਦੇਸ਼ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਅਸੀਂ ਮਾਣਯੋਗ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਤੇ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਜੇਕਰ ਵੇਖਿਆ ਜਾਵੇ ਤਾਂ ਇਹ ਮਸਲਾ ਕਿਸਾਨਾਂ ਤੇ ਕੇਂਦਰ ਸਰਕਾਰ ਦਰਮਿਆਨ ਹੈ ਅਤੇ ਹਰਿਆਣਾ ਸਰਕਾਰ ਬਿਨਾਂ ਕਿਸੇ ਮਤਲਵ ਤੋਂ ਵਿੱਚ ਪੈਰ ਫਸਾ ਰਹੀ ਸੀ। ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਦੇ ਇਸ ਫੈਸਲੇ ਨਾਲ ਕਿਸਾਨ ਆਪਣੀਆਂ ਮੰਗਾਂ ਸਬੰਧੀ ਕੇਂਦਰ ਨਾਲ ਗੱਲਬਾਤ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕਿਸਾਨਾਂ ਦੇ ਮਸਲਿਆਂ ਨੂੰ ਬਹੁਤਾ ਲੰਮਕਾਇਆ ਨਾ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ, ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ਼੍ਰੀਮਤੀ ਈਸ਼ਾ ਸਿੰਗਲ, ਐਸ.ਡੀ.ਐਮ. ਸ਼੍ਰੀਮਤੀ ਇਸ਼ਮਿਤ ਵਿਜੈ ਸਿੰਘ, ਸਿਵਲ ਸਰਜਨ ਡਾ: ਦਵਿੰਦਰਜੀਤ ਕੌਰ, ਸਹਾਇਕ ਸਿਵਲ ਸਰਜਨ ਡਾ: ਸਵਪਨਦੀਪ ਕੌਰ, ਮਨੋਰੋਗ ਮਾਹਰ ਡਾ: ਸੋਨਪ੍ਰੀਤ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਐਨ.ਡੀ.ਪੀ.ਐਸ. ਐਕਟ ਤਹਿਤ ਫੜੇ ਨਸ਼ਾ ਤਸਕਰਾਂ ਤੇ ਨਸ਼ਾ ਕਰਨ ਵਾਲਿਆਂ ਦਾ ਨਸ਼ਾ ਛੁਡਵਾਉਣ ਲਈ ਨਿਵੇਕਲੀ ਪਹਿਲਕਦਮੀ
ਸਾਕੇਤ ਨਸ਼ਾ ਮੁਕਤੀ ਹਸਪਤਾਲ ’ਚ ਦਾਖਲ ਕਰਵਾਏ (Drug Free)
ਨਸ਼ਾ ਵੇਚਣ ਵਾਲਿਆਂ ਦੀ ਪਛਾਣ ਕਰਕੇ ਹੁਨਰ ਵਿਕਾਸ ਕਰਨ ’ਤੇ ਜ਼ੋਰ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੀ ਉਪਰਾਲੇ ਜਾਰੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਨਾਲ ਮਿਲਕੇ ਸਾਂਝਾ ਹੰਭਲਾ ਮਾਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤਹਿਤ ਪਟਿਆਲਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਨਾਰਕੋ ਕੋਆਰਡੀਨੇਸ਼ਨ ਸੈਂਟਰ ਮੈਕੇਨਿਜ਼ਮ ਤਹਿਤ ਸਿਵਲ ਪ੍ਰਸ਼ਾਸਨ ਤੇ ਪੁਲਿਸ ਦੀ ਸਾਂਝੀ ਵਿਉਂਤਬੰਦੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਸ਼ੇ ਦੇ ਆਦੀਆਂ ਨੂੰ ਲੱਗੀ ਨਸ਼ੇ ਦੀ ਲਤ ਛੁਡਵਾਉਣ ਲਈ ਰੈਡ ਕਰਾਸ ਸਾਕੇਤ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਅਤੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮਾਡਲ ਨਸ਼ਾ ਮੁਕਤੀ ਕੇਂਦਰ ਵਿਖੇ ਦਾਖਲ ਕਰਵਾਇਆ ਜਾ ਰਿਹਾ ਹੈ। (Drug Free)
ਗ੍ਰਿਫ਼ਤਾਰ ਕੀਤੇ ਗਏ ਡੇਢ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਨਸ਼ਾ ਮੁਕਤ ਕਰਨ ਲਈ ਨਿਵੇਕਲੀ ਪਹਿਲਕਦਮੀ
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਐਨ.ਡੀ.ਪੀ.ਐਸ ਐਕਟ ਤਹਿਤ ਗ੍ਰਿਫ਼ਤਾਰ ਕੀਤੇ ਗਏ ਡੇਢ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਨਸ਼ਾ ਮੁਕਤ ਕਰਨ ਲਈ ਨਿਵੇਕਲੀ ਪਹਿਲਕਦਮੀ ਤਹਿਤ ਅਦਾਲਤ ਦੇ ਹੁਕਮਾਂ ’ਤੇ ਸਾਕੇਤ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਕਈ ਠੀਕ ਵੀ ਹੋ ਚੁੱਕੇ ਹਨ।
ਪਟਿਆਲਾ ਪੁਲਿਸ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ’ਤੇ ਨਸ਼ੇ ਦੇ ਤਸਕਰਾਂ ਵਿਰੁੱਧ ਕੀਤੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਪੁਲਿਸ ਐਸ.ਐਸ.ਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਲਈ 1 ਜਨਵਰੀ 2023 ਤੋਂ 31 ਦਸੰਬਰ 2023 ਤੱਕ 652 ਮਾਮਲੇ ਦਰਜ ਕਰਕੇ ਤੇ 784 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਰਾਜ ਵਿੱਚੋਂ ਦੂਜੇ ਸਥਾਨ ’ਤੇ ਰਹੀ ਹੈ। Drug Free
ਇਹ ਵੀ ਪੜ੍ਹੋ: ਅਫਗਾਨਿਸਤਾਨ ਖਿਲਾਫ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਟੀ20 ’ਚ ਰੋਹਿਤ-ਕੋਹਲੀ ਦੀ ਵਾਪਸੀ
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ’ਤੇ ਨਸ਼ਿਆਂ ਦੇ ਕਾਲੇ ਧੰਦੇ ’ਚ ਲੱਗੇ ਲੋਕਾਂ ਦੇ ਪੁਨਰਵਸੇਬਾ ਦੀ ਤਜਵੀਜ਼ ਤਹਿਤ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ’ਚ ਨਸ਼ਿਆਂ ਵਿਰੁੱਧ ਵਿੱਢੀ ਵਿਆਪਕ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਨੇ ਨਸ਼ਿਆਂ ਦੇ ਹਾਟ-ਸਪਾਟ ਵਜੋਂ ਪਛਾਣੇ ਪਿੰਡ ਮੁਰਾਦਪੁਰ ਤੇ ਸ਼ੇਰਮਾਜਰਾ ਵਿਖੇ ਲੋਕਾਂ ਦੇ ਮੁੜ ਵਸੇਬੇ ਲਈ ਉਨ੍ਹਾਂ ਦੇ ਹੁਨਰ ਵਿਕਾਸ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ, ਪੰਜਾਬ ਹੁਨਰ ਵਿਕਾਸ ਮਿਸ਼ਨ ਤੇ ਸਾਕੇਤ ਹਸਪਤਾਲ ਦੇ ਸਾਂਝੇ ਯਤਨਾਂ ਦਾ ਵੀ ਜਾਇਜ਼ਾ ਲਿਆ। Drug Free
ਇਸ ਮੌਕੇ ਐਸ.ਡੀ.ਐਮਜ਼ ਡਾ. ਇਸਮਤ ਵਿਜੇ ਸਿੰਘ, ਕਿਰਪਾਲਵੀਰ ਸਿੰਘ, ਚਰਨਜੀਤ ਸਿੰਘ, ਤਰਸੇਮ ਚੰਦ, ਨਵਦੀਪ ਕੁਮਾਰ ਤੇ ਜਸਲੀਨ ਕੌਰ, ਜ਼ਿਲ੍ਹਾ ਅਟਾਰਨੀ ਦਵਿੰਦਰ ਗੋਇਲ, ਡੀ.ਐਸ.ਪੀ. ਸੁਖਅੰਮ੍ਰਿਤ ਸਿੰਘ ਰੰਧਾਵਾ, ਸਿਵਲ ਸਰਜਨ ਡਾ. ਰਾਮਿੰਦਰ ਕੌਰ, ਏਈਟੀਸੀ ਰਾਜੇਸ਼ ਏਅਰੀ, ਇੰਸਪੈਕਟਰ ਜੈਇੰਦਰ ਸਿੰਘ ਰੰਧਾਵਾ, ਡੀ.ਡੀ.ਪੀ.ਓ ਅਮਨਦੀਪ ਕੌਰ, ਪਰਮਿੰਦਰ ਕੌਰ ਮਨਚੰਦਾ ਸਮੇਤ ਹੋਰ ਅਧਿਕਾਰੀ ਮੌਜ਼ੂਦ ਸਨ।
ਟੀਕਿਆਂ ਰਾਹੀਂ ਨਸ਼ਾ ਲੈਣ ਵਾਲਿਆਂ ਦਾ ਐੱਚਆਈਵੀ ਪਾਜ਼ਿਟਿਵ ਆਉਣਾ ਗੰਭੀਰ ਮੁੱਦਾ
ਟੀਕਿਆਂ ਰਾਹੀਂ ਨਸ਼ਾ ਲੈਣ ਵਾਲਿਆਂ ਦਾ ਐੱਚਆਈਵੀ ਪਾਜ਼ਿਟਿਵ ਆਉਣਾ ਗੰਭੀਰ ਮੁੱਦਾ
ਜਿਸ ਤਰ੍ਹਾਂ ਸੂਬੇ ਵਿੱਚ ਅੱਜ-ਕੱਲ੍ਹ ਨੌਜਵਾਨ ਪੀੜ੍ਹੀ ਨਸ਼ਿਆਂ ਨਾਲ ਗ੍ਰਸਤ ਹੋਈ ਪਈ ਹੈ ਅਤੇ ਹੋ ਰਹੀ ਹੈ, ਇਹ ਇੱਕ ਬਹੁਤ ਵੱਡਾ ਗੰਭੀਰ ਮੁੱਦਾ ਹੈ ਪਰ ਇਸ ਦੇ ਸਮਾਨਾਂਤਰ ਇੱਕ ਹੋਰ ਗੰਭੀਰ ਸਮੱਸਿਆ ਵੀ ਭਿਆਨਕ ਰੂਪ ਧਾਰਦੀ ਜਾ ਰਹੀ ਹੈ, ਉਹ ਹੈ ਨਸ਼ੇ ਕਰਨ ਵਾਲੇ ਨੌਜਵਾਨ ਮੁੰਡੇ-ਕੁੜੀਆਂ ਦਾ ਐੱਚ. ਆਈ. ਵੀ. ਏਡਜ਼ ਦਾ ਪਾਜ਼ਿਟਿਵ ਆਉਣਾ। ਜਿੱਥੇ ਨਸ਼ਾ ਕਰਨ ਵਾਲਾ ਵਿਅਕਤੀ ਨਸ਼ੇ ਦੀ ਲਤ ’ਚ ਖੁਦ ਤਾਂ ਮਰਦਾ ਹੀ ਹੈ, ਉੱਥੇ ਨਸ਼ੇ ਕਰਨ ਵਾਲਿਆਂ ’ਚੋਂ ਵਿਆਹੁਤਾ ਮੁੰਡੇ ਆਪਣੀਆਂ ਪਤਨੀਆਂ ਨੂੰ ਵੀ ਏਡਜ ਪੀੜਤ ਬਣਾ ਰਹੇ ਹਨ। ਇਸ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਸਮੱਸਿਆ ਦਾ ਮੁੱਖ ਕਾਰਨ ਹੈ ਨਸ਼ਾ। ਨਸ਼ਾ ਕਰਨ ਵਾਲਿਆਂ ਦਾ ਇੱਕੋ ਸਰਿੰਜ ਨਾਲ ਕਈਆਂ ਦਾ ਟੀਕੇ ਲਾਉਣਾ। ਕਿਉਂਕਿ ਜੇਕਰ ਨਸ਼ੇ ਕਰਨ ਵਾਲੇ ਮੁੰਡਿਆਂ ਦੀ ਜੁੰਡਲੀ ਵਿੱਚੋਂ ਕਿਸੇ ਨੂੰ ਵੀ ਏਡਜ਼ ਹੈ ਤਾਂ ਉਹ ਇੱਕੋ ਸਰਿੰਜ ਵਰਤਣ ਕਾਰਨ ਦੂਸਰਿਆਂ ਨੂੰ ਵੀ ਏਡਜ਼ ਪੀੜਤ ਬਣਾਏਗਾ।
ਆਪਾਂ ਸਾਰੇ ਜਾਣਦੇ ਹੀ ਹਾਂ ਕਿ ਐੱਚ. ਆਈ. ਵੀ. ਏਡਜ਼ ਪਾਜ਼ਿਟਿਵ ਵਿਅਕਤੀ ਦਾ ਖੂਨ ਜੇਕਰ ਕਿਸੇ ਦੂਸਰੇ ਵਿਅਕਤੀ ਦੇ ਖੂਨ ਵਿੱਚ ਰੱਤਾ ਭਰ ਵੀ ਚਲਾ ਗਿਆ ਤਾਂ ਉਹ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ। ਬੀਤੇ ਦਿਨੀਂ ਸੰਗਰੂਰ ਜ਼ਿਲ੍ਹੇ ਤੋਂ ਖਬਰਾਂ ਆ ਰਹੀਆਂ ਸਨ ਤੇ ਇਹ ਮੁੱਦਾ ਇੰਨਾ ਭਿਆਨਕ ਰੂਪ ਧਾਰਦਾ ਜਾ ਰਿਹਾ ਰਿਹਾ ਹੈ ਕਿ ਸਕੂਲ ਪੜ੍ਹਦੇ ਨੌਜਵਾਨ ਮੁੰਡੇ ਵੀ ਐੱਚ. ਆਈ. ਵੀ. ਦੇ ਸ਼ਿਕਾਰ ਹੋ ਰਹੇ ਹਨ। ਇੱਕੋ ਸਰਿੰਜ ਨਾਲ ਕਈ-ਕਈ ਮੁੰਡੇ-ਕੁੜੀਆਂ ਦੇ ਟੀਕੇ ਲਾਉਣ ਦੇ ਕਾਰਨ ਤਾਂ ਕਈ ਹੋ ਸਕਦੇ ਹਨ। ਜਿਵੇਂ ਇਸ ਦਾ ਇੱਕ ਪੱਖ ਆਰਥਿਕ ਵੀ ਹੋ ਸਕਦਾ ਹੈ ਪਰ ਇੱਕ ਜੋ ਮੇਰੇ ਜ਼ਿਹਨ ’ਚ ਹੈ ਉਹ ਹੈ ਕੈਮਿਸਟ ਦਾ ਡਾਕਟਰ ਦੀ ਪਰਚੀ ਤੋਂ ਬਿਨਾਂ ਸਰਿੰਜ ਨਾ ਦੇਣਾ। ਬਲੈਕ ’ਚ ਸਰਿੰਜਾਂ ਵੇਚਣ ਵਾਲਿਆਂ ਦੀ ਗੱਲ ਤਾਂ ਵੱਖਰੀ ਹੈ। ਪਰ ਸਰਕਾਰ ਵੱਲੋਂ ਨਸ਼ੇ ਦੇ ਮਾਡੇ ਪ੍ਰਭਾਵਾਂ ਨੂੰ ਦੇਖਦੇ ਹੋਏ ਕੈਮਿਸਟਾਂ ਨੂੰ ਸਖ਼ਤ ਹਦਾਇਤ ਹੈ ਕਿ ਡਾਕਟਰ ਦੀ ਪਰਚੀ ਤੋਂ ਬਿਨਾਂ ਸਰਿੰਜ ਨਹੀਂ ਵੇਚਣੀ। ਸੋ ਸਰਿੰਜਾਂ ਦਾ ਨਾ ਮਿਲਣਾ ਵੀ ਇੱਕ ਕਾਰਨ ਹੈ, ਜਿਸ ਕਰਕੇ ਇੱਕੋ ਸਰਿੰਜ ਨਾਲ ਹੀ ਸਾਰੇ ਟੀਕੇ ਲਾ ਰਹੇ ਹਨ। ਨਸ਼ੇ ਦੀ ਤੋੜ ਅਤੇ ਪਾਗਲਪਣ ਕਰਕੇ ਇੱਕੋ ਸਰਿੰਜ ਨਾਲ ਟੀਕੇ ਲਾਉਣ ਦਾ ਸਿੱਟਾ ਹੈ ਕਿ ਨੌਜਵਾਨ ਐੱਚ. ਆਈ. ਵੀ. ਦੀ ਚਪੇਟ ’ਚ ਆ ਰਹੇ ਹਨ।
ਸਾਡੀ ਜਵਾਨੀ ਨੂੰ ਖਤਮ ਕਰਨ ਦੀ ਲੋੜ ਨਹੀਂ, ਜਿਹੜੇ ਹਾਲਾਤ ਚੱਲ ਰਹੇ ਹਨ ਸਾਡੀ ਜਵਾਨੀ ਨੇ ਤਾਂ ਆਪਣੇ-ਆਪ ਹੀ ਖ਼ਤਮ ਹੋ ਜਾਣਾ ਹੈ। ਬੀਤੇ ਦਿਨੀਂ ਸੰਗਰੂਰ ਇਲਾਕੇ ਦੇ ਇੱਕ ਪਿੰਡ ਤੋਂ ਖਬਰ ਆਈ ਸੀ ਕਿ ਸਕੂਲ ’ਚ ਪੜ੍ਹਦੇ ਨੌਜਵਾਨ ਐੱਚ. ਆਈ. ਵੀ. ਦੇ ਸ਼ਿਕਾਰ ਹੋ ਰਹੇ ਹਨ ਅਤੇ ਅਜਿਹਾ ਹੋਇਆ ਸਿਰਫ ਨਸ਼ੇ ਦੀ ਲੋੜ ਨੂੰ ਪੂਰਾ ਕਰਨ ਲਈ, ਇੱਕੋ ਸਰਿੰਜ ਨਾਲ ਲਾਏ ਗਏ ਟੀਕਿਆਂ ਦੀ ਵਜ੍ਹਾ ਨਾਲ ਹੈ।
ਇਹ ਸਿਰਫ਼ ਇੱਥੋਂ ਦੇ ਹਾਲਾਤ ਨਹੀਂ ਸਗੋਂ ਸਾਰੇ ਪੰਜਾਬ ਵਿੱਚ ਅਜਿਹੇ ਹਾਲਾਤ ਮੂੰਹ ਅੱਡੀ ਖੜ੍ਹੇ ਹਨ ਅਤੇ ਅਸੀਂ ਸੋਸ਼ਲ ਮੀਡੀਆ ਤੇ ਸਰਕਾਰ ਅਤੇ ਸਿਸਟਮ ਨੂੰ ਚੰਗਾ-ਮੰਦਾ ਕਹਿ ਕੇ ਆਪਣਾ ਫਰਜ ਨਿਭਾ ਰਹੇ ਹਾਂ। ਜਦੋਂਕਿ ਲੋੜ ਹੈ ਆਪ-ਮੁਹਾਰੇ ਅੱਗੇ ਆ ਕੇ ਪੰਜਾਬ ਨੂੰ ਚਿੰਬੜੀ ਇਸ ਅਲਾਮਤ ਤੋਂ ਸੂਬੇ ਨੂੰ ਆਜਾਦ ਕਰਵਾਉਣ ਦੀ। ਨਸ਼ਿਆਂ ਕਾਰਨ ਆਏ ਚਿੰਤਾਜਨਕ ਵਿਗਾੜ ਦੀ ਇਸ ਤੋਂ ਡਰਾਉਣੀ ਤਸਵੀਰ ਹੋਰ ਕੀ ਹੋ ਸਕਦੀ ਹੈ। ਮਾਵਾਂ ਦੇ ਪੁੱਤ ਪਹਿਲਾਂ ਨਸ਼ਾ ਤੇ ਹੁਣ ਐੱਚ. ਆਈ. ਵੀ. ਕਰਕੇ ਮਰ ਰਹੇ ਜਾਂ ਮਰਨ ਕੰਢੇ ਜਾ ਰਹੇ ਹਨ। ਇਸ ਬਿਮਾਰੀ ਤੋਂ ਪੀੜਤ ਵਿਆਹੇ ਹੋਏ ਲੜਕੇ ਜਿੱਥੇ ਆਪ ਮੌਤ ਦੇ ਮੂੰਹ ਵਿਚ ਚਲੇ ਗਏ ਹਨ, ਉੱਥੇ ਉਹ ਆਪਣੀਆਂ ਪਤਨੀਆਂ ਨੂੰ ਵਿਧਵਾ ਬਣਾ ਰਹੇ ਹਨ, ਮਤਲਬ ਇਸ ਚਿੱਟੇ ਨੇ ਪਤਾ ਨਹੀਂ ਕਿੰਨੀਆਂ ਚੁੰਨੀਆਂ ਚਿੱਟੀਆਂ ਕੀਤੀਆਂ ਹਨ ਅਤੇ ਪਤਾ ਨਹੀਂ ਅਜੇ ਕਿੰਨੀਆਂ ਹੋਰ ਹੋਣਗੀਆਂ। ਜੇਕਰ ਇਸ ਗੰਭੀਰ ਮੁੱਦੇ ਵੱਲ ਤਵੱਜੋਂ ਨਾ ਦਿੱਤੀ ਗਈ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ।
ਸੂਬੇ ਵਿੱਚ ਚਾਰ ਹਫ਼ਤਿਆਂ ’ਚ ਨਸ਼ਾ ਖ਼ਤਮ ਕਰਨ ਦੀਆਂ ਗੱਲਾਂ ਤਾਂ ਹੋਈਆਂ ਪਰ ਇਸ ਦਾ ਅਸਰ ਕਿਤੇ ਦਿਸਿਆ ਨਹੀਂ, ਉਸ ਦੇ ਦੁਸ਼-ਪ੍ਰਭਾਵ ਵਜੋਂ ਪੰਜਾਬ ਦੀ ਜਵਾਨੀ ਨੂੰ ਐੱਚ. ਆਈ. ਵੀ. ਵਰਗੀ ਭੈੜੀ ਅਲਾਮਤ ਨੇ ਘੇਰਾ ਪਾ ਲਿਆ ਹੈ। ਸੋਚਣ ਵਾਲੀ ਗੱਲ ਹੈ ਕਿ ਨਸ਼ੇ ਨੂੰ ਛੁਡਾਉਣ ਦੇ ਰਾਹ ਤਾਂ ਹਨ, ਪਰ ਐੱਚ. ਆਈ. ਵੀ. ਤੋਂ ਕਿਵੇਂ ਬਚਾਉਣਾ ਹੈ, ਇਹ ਉਸ ਤੋਂ ਵੱਡੀ ਸਮੱਸਿਆ ਬਣਨ ਜਾ ਰਹੀ ਹੈ ਜਾਂ ਫਿਰ ਇਹ ਕਿਹਾ ਜਾਵੇ ਕਿ ਪੰਜਾਬ ਵਿਚ ਵਧਦੇ ਨਸ਼ੇ ਦੇ ਮਾੜੇ ਪ੍ਰਭਾਵ ਹੁਣ ਵੱਡੇ ਪੱਧਰ ’ਤੇ ਦੇਖੇ ਜਾ ਰਹੇ ਹਨ ਤਾਂ ਸ਼ਾਇਦ ਕੁਝ ਗ਼ਲਤ ਨਹੀਂ ਹੋਵੇਗਾ। ਪੰਜਾਬ ਦੀ ਜਵਾਨੀ ਨਸ਼ੇ ਵਿੱਚ ਗਲਤਾਨ ਹੁੰਦੀ ਜਾ ਰਹੀ ਹੈ ਅਤੇ ਨਸ਼ੇ ਦੀ ਡੋਜ਼ ਨੂੰ ਪੂਰਾ ਕਰਨ ਲਈ ਟੀਕੇ ਲਾ ਰਹੀ ਪੰਜਾਬ ਦੀ ਜਵਾਨੀ, ਉਸੇ ਟੀਕੇ ਦੀ ਭੇਟ ਚੜ੍ਹਦੀ ਦਿਖਾਈ ਦੇ ਰਹੀ ਹੈ।
ਪਰ ਇਹ ਜੋ ਨਸ਼ਿਆਂ ’ਚ ਗ੍ਰਸਤ ਨੌਜਵਾਨ ਪੀੜ੍ਹੀ ਦਾ ਐੱਚ. ਆਈ. ਵੀ. (ਏਡਜ਼) ਪਾਜ਼ਿਟਿਵ ਆਉਣ ਦਾ ਬਹੁਤ ਹੀ ਗੰਭੀਰ ਮੁੱਦਾ ਹੈ, ਇਸ ਸਬੰਧੀ ਹੁਣ ਲੋੜ ਹੈ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ, ਬੁੱਧੀਜੀਵੀ ਅਤੇ ਹੋਰ ਜਾਗਰੂਕ ਲੋਕ ਇਸ ਗੰਭੀਰ ਮੁੱਦੇ ਸਬੰਧੀ ਅੱਗੇ ਆਉਣ।
ਹਰਮੀਤ ਸਿਵੀਆਂ
ਸਿਵੀਆਂ (ਬਠਿੰਡਾ)
ਮੋ. 80547-57806
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਧਿਆਨ ਵਿਚ ਰੱਖਦੇ ਹੋਏ ਓਟ ਕਲੀਨਿਕਾਂ ਤੇ ਨਸ਼ਾ-ਛੁਡਾਊ ਕੇਂਦਰਾਂ ਦੇ ਖੁੱਲਣ ਦਾ ਸਮਾਂ ਸਵੇਰੇ 8 ਵਜੇ ਕੀਤਾ: ਸਿਵਲ ਸਰਜਨ
ਫਾਜ਼ਿਲਕਾ (ਰਜਨੀਸ਼ ਰਵੀ)। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋ ਨਸ਼ਾ ਛੁਡਾਉ ਕੇਂਦਰਾਂ ਦੇ ਸੰਬਧ ਵਿਚ ਲਏ ਗਏ ਫੈਸਲੇ ਕਾਰਨ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਲਾਏ ਗਏ ਕਰਫਿਊ ਦੌਰਾਨ ਨਸ਼ਾ-ਛੁਡਾਊ ਪ੍ਰੋਗਰਾਮ ਨੂੰ ਵੱਡੇ ਪੱਧਰ ‘ਤੇ ਸਫਲਤਾ ਹਾਸਲ ਹੋਈ ਹੈ ਜਿਸ ਤਹਿਤ ਹਜ਼ਾਰਾਂ ਦੀ ਗਿਣਤੀ ਵਿਚ ਨਸ਼ਾ ਪੀੜਤ ਮਰੀਜ਼ਾਂ ਨੇ ਓਟ ਕਲੀਨਿਕਾਂ ਤੇ ਨਸ਼ਾ-ਛੁਡਾਊ ਕੇਂਦਰਾਂ ਦਾ ਰੁੱਖ ਕੀਤਾ ਹੈ।
ਜਿਸ ਨੂੰ ਦੇਖਦਿਆਂ ਸਿਹਤ ਤੇ ਪਰਿਵਾਰ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਨ੍ਹਾਂ ਓਟ ਕਲੀਨਿਕਾਂ ਤੇ ਕੇਂਦਰਾਂ ਦਾ ਖੁੱਲਣ ਦਾ ਸਮਾਂ ਸਵੇਰੇ 8 ਵਜੇ ਕਰਨ ਅਤੇ ਨਵੀਆਂ ਰਜਿਸਟ੍ਰੇਸ਼ਨਾਂ ਲਈ ਅੱਲਗ ਕਾਊਂਟਰ ਦਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਤਾਂ ਜੋ ਇਥੇ ਮਰੀਜ਼ਾਂ ਦੀਆਂ ਲੰਮੀਆਂ ਕਤਾਰਾਂ ਨਾ ਲੱਗਣ।
ਇਸ ਬਾਰੇ ਹੋਰ ਜਾਣਕਾਰੀ ਦਿੰਦੀਆਂ ਸਿਵਲ ਸਰਜਨ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਜਿਲ੍ਹੇ ‘ਚ ਨਸ਼ਾ-ਛੁਡਾਊ ਮੁਹਿੰਮ ਤਹਿਤ ਸਿਰਫ ਇਕ ਮਹੀਨੇ ਦੌਰਾਨ ਹੀ 1000 ਤੋਂ ਵੱਧ ਦੀ ਗਿਣਤੀ ਵਿੱਚ ਨਵੀਆਂ ਰਜਿਸਟ੍ਰੇਸ਼ਨਾ ਦਰਜ ਕੀਤੀਆਂ ਗਈਆਂ ਹਨ। ਜਿਸ ਨੂੰ ਧਿਆਨ ‘ਚ ਰੱਖਦਿਆਂ ਨਸ਼ਾ-ਪੀੜਤਾਂ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਨਵੇਂ ਮਰੀਜ਼ਾਂ ਨੂੰ ਇਲਾਜ ਸੇਵਾਵਾਂ ਮੁਹੱਈਆ ਕਰਵਾ ਕੇ ਨਸ਼ਾ-ਮੁਕਤ ਕੀਤਾ ਜਾ ਸਕੇ।
ਇੱਸ ਮੌਕੇ ‘ਤੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕਿ ਨਸ਼ਾ-ਛੁਡਾਊ ਕੇਂਦਰਾਂ ਵਿਚ ਦਵਾਈ ਦੇਣ ਦੌਰਾਨ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਮਰੀਜ਼ਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਇਕ ਖਤਰਨਾਕ ਬਿਮਾਰੀ ਹੈ ਅਤੇ ਜੇਕਰ ਜਿਆਦਾ ਬੁਖਾਰ, ਖੁਸ਼ਕ ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਲ ਹੁੰਦੀ ਹੈ ਤਾਂ ਉਹ ਲਾਜ਼ਮੀ ਤੌਰ ‘ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਨ।
ਉਹਨਾਂ ਕਿਹਾ ਕਿ ਨਸ਼ਾ-ਛੁਡਾਊ ਪ੍ਰੋਗਰਾਮ ਦਾ ਮੁੱਖ ਮੰਤਵ ਗੁਮਰਾਹ ਨੋਜਵਾਨਾਂ ਨੂੰ ਮੁੜ ਜ਼ਿੰਦਗੀ ਦੀ ਮੁਖ ਧਾਰਾ ਵਿਚ ਲਿਅਓਣਾ ਹੈ ਅਤੇ ਇਲਾਜ ਮੁਹੱਈਆ ਕਰਵਾ ਕੇ ਸਿਹਤਮੰਦ ਕਰਨਾ ਹੈ। ਉਨ੍ਹਾਂ ਦੱਸਿਆ ਕਿ ਟੌਲ ਫਰੀ ਹੈਲਪਲਾਈਨ ਨੰਬਰ 104 ‘ਤੇ ਦਿਨ-ਰਾਤ ਡਾਕਟਰੀ ਸੇਵਾਵਾਂ ਸਮੇਤ ਨਸ਼ਾ-ਛੁਡਾਊ ਪ੍ਰੋਗਰਾਮ ਸਬੰਧੀ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ।
ਉਨਾਂ ਦੱਸਿਆ ਕਿ ਇਲਾਜ ਸੇਵਾਵਾਂ ਨਾ ਮਿਲਣ ਦੀ ਸੂਰਤ ਵਿਚ ਮਰੀਜ਼ ਦੇ ਇਲਾਜ ਛੱਡਣ ਦੀ ਸੰਭਾਵਨਾ ਹੁੰਦੀ ਹੈ ਜੋ ਕਿ ਮਰੀਜ਼ ਲਈ ਘਾਤਕ ਵੀ ਹੋ ਸਕਦਾ ਹੈ ਜਿਸ ਲਈ ਹੁਣ ਘਰ ਲਿਜਾਣ ਲਈ (ਟੇਕ ਹੋਮ ਡੋਜ਼) ਦਵਾਈ ਦੀ ਮਿਆਦ 21 ਦਿਨ ਤੱਕ ਕਰ ਦਿੱਤੀ ਗਈ ਹੈ ਪਰ ਇਹ ਦਵਾਈ ਕੇਵਲ ਸਾਇਕੈਟਰਿਸਟ ਦੀ ਸਲਾਹ ਉਪਰੰਤ ਹੀ ਮਰੀਜ਼ ਨੂੰ ਜਾਰੀ ਕੀਤੀ ਜਾ ਰਹੀ ਹੈ। ਜ਼ਿਲ੍ਹਾ ਫਾਜ਼ਿਲਕਾ ਦੇ ਸਿਵਲ ਸਰਜਨ ਨੇ ਅਪੀਲ ਕਰਦੇ ਹੋਏ ਕਿਹਾ ਕਿ ਆਉ ਸਾਰੇ ਮਿਲ ਕੇ ਇਸ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਵਿਚ ਆਪਣਾ-ਆਪਣਾ ਯੋਗਦਾਨ ਪਾਉਣ ਲਈ ਅੱਗੇ ਆਈਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਪੰਜਾਬ ਕਬੱਡੀ ਅਕੈਡਮੀਜ਼ ਐਂਡ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਸੁਰਿੰਦਰਪਾਲ ਸਿੰਘ ਟੋਨੀ ਕਾਲਖ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ 20 ਕਬੱਡੀ ਕੋਚਾਂ ਤੋਂ ਇਲਾਵਾ 50 ਮੈਂਬਰਾਂ ਅਤੇ ਖੇਡ ਪ੍ਰਮੋਟਰਾਂ ਨੇ ਹਿੱਸਾ ਲਿਆ। ਮੀਟਿੰਗ ਦੀ ਕਾਰਵਾਈ ਬਾਰੇ ਪ੍ਰਧਾਨ ਸੁਰਿੰਦਰ ਸਿੰਘ ਟੋਨੀ ਕਾਲਖ ਅਤੇ ਡੀ ਪੀ ਮੱਖਣ ਚੜਿੱਕ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦਾ ਮੁੱਖ ਮਕਸਦ ਨਸ਼ਾ ਰਹਿਤ ਕਬੱਡੀ ਅਤੇ ਕਬੱਡੀ ਫਾਰ ਆਲ ਇਸ ਪ੍ਰਤੀ ਪੰਜਾਬ ਕਬੱਡੀ ਅਕੈਡਮੀਜ ਐਂਡ ਐਸੋਸੀਏਸ਼ਨ ਪੂਰੀ ਤਰ੍ਹਾਂ ਵਚਨਬੱਧ ਰਹੇਗੀ। ਮੀਟਿੰਗ ਵਿਚ ਪਾਸ ਕੀਤੇ ਮਤਿਆਂ ਬਾਰੇ ਗੱਲਬਾਤ ਕਰਦਿਆਂ। (Ludhiana News)
ਓਨਾਂ ਦੱਸਿਆ ਕਿ ਕਬੱਡੀ ਦਾ ਸਕੂਲਾਂ, ਕਾਲਜਾਂ ਅਤੇ ਪੇਂਡੂ ਖੇਡ ਕਲੱਬਾਂ ‘ਚ ਵੱਡੇ ਪੱਧਰ ‘ਤੇ ਵਿਸਥਾਰ ਕੀਤਾ ਜਾਵੇਗਾ ਅਤੇ ਕਬੱਡੀ ਵਿਚ ਚੱਲ ਰਹੇ ਨਸ਼ੇ ਨੂੰ ਰੋਕਣ ਲਈ ਮੁਹਿੰਮ ਨੂੰ ਹੋਰ ਮਜਬੂਤ ਕੀਤਾ ਜਾਵੇਗਾ। ਓਹਨਾਂ ਆਖਿਆ ਕਿ ਇਸ ਵਰ੍ਹੇ ਕਬੱਡੀ ਸੀਜਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਖੇਡ ਮੇਲਿਆਂ ‘ਚ ਖੇਡਣ ਵਾਲੇ ਸਾਰੇ ਖਿਡਾਰੀਆਂ ਦੇ ਡੋਪ ਟੈਸਟ ਕੀਤੇ ਜਾਣਗੇ ਜਿੰਨ੍ਹਾਂ ਦਾ ਰਿਜ਼ਲਟ ਦਸ ਦਿਨਾਂ ਦੇ ਅੰਦਰ ਘੋਸ਼ਿਤ ਕੀਤਾ ਜਾਵੇਗਾ ਤੇ ਜਿਹੜੇ ਖਿਡਾਰੀਆਂ ਦੇ ਨਮੂਨੇ ਹਾਂ ਪੱਖੀ ਪਾਏ ਗਏ ਓਹਨਾਂ ‘ਤੇ ਉਸ ਦਿਨ ਤੋਂ ਖੇਡਣ ‘ਤੇ ਪਾਬੰਦੀ ਹੋਵੇਗੀ। ਓਹਨਾਂ ਸਮੂਹ ਕਮੇਟੀਆਂ ਨੂੰ ਬੇਨਤੀ ਕੀਤੀ ਹੈ ਕਿ ਜੋ ਖਿਡਾਰੀ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਵੱਲੋਂ ਡੋਪ ਟੈਸਟ ‘ਚ ਪਾਜ਼ੀਟਿਵ ਪਾਏ ਗਏ ਓਹਨਾਂ ਨੂੰ ਕੋਈ ਵੀ ਕਮੇਟੀ ਆਪਣੇ ਟੂਰਨਾਮੈਂਟ ‘ਤੇ ਖੇਡਣ ਦੀ ਇਜ਼ਾਜਤ ਨਾ ਦੇਵੇ। (Ludhiana News)
ਪੰਜਾਬ ਕਬੱਡੀ ਐਸੋਸੀਏਸ਼ਨ 60 ਕਬੱਡੀ ਕੱਪ ਕਰਵਾਏਗੀ | Ludhiana News
ਐਸੋਸੀਏਸ਼ਨ ਅਹੁਦੇਦਾਰਾਂ ਨੇ ਆਖਿਆ ਕਿ ਨਵੀਂ ਖੇਡ ਪਨੀਰੀ ਨੂੰ ਕਬੱਡੀ ਪ੍ਰਤੀ ਉਤਸ਼ਾਹਿਤ ਕਰਨ ਲਈ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਵਿਸ਼ੇਸ਼ ਉਪਰਾਲੇ ਕਰੇਗੀ। ਇਸ ਵਰ੍ਹੇ ਇਸ ਕਬੱਡੀ ਸੀਜ਼ਨ ਦੌਰਾਨ ਪੰਜਾਬ ਕਬੱਡੀ ਅਕੈਡਮੀਜ ਐਂਡ ਐਸੋਸੀਏਸ਼ਨ ਵੱਖ-ਵੱਖ ਖੇਡ ਕਲੱਬਾਂ ਦੇ ਸਹਿਜੋਗ ਨਾਲ 60 ਦੇ ਕਰੀਬ ਕਬੱਡੀ ਕੱਪ ਕਰਵਾਏਗੀ ਜਿਸ ਵਿਚ ਨਾਮੀ ਖਿਡਾਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਨਾਮੀ ਸਟਾਰ ਆਪਣੇ ਕਬੱਡੀ ਹੁਨਰ ਦਾ ਲੋਹਾ ਮਨਵਾਉਣਗੇ। ਇਸ ਮੌਕੇ ਵੱਖ-ਵੱਖ ਕਬੱਡੀ ਕਲੱਬਾਂ ਦੇ ਅਹੁਦੇਦਾਰ, ਕਬੱਡੀ ਕੋਚ ਤੇ ਪ੍ਰਮੋਟਰ ਹਾਜ਼ਰ ਸਨ। (Ludhiana News)
ਹੁਣ ਤਿਆਰ ਕਰਨ ਕਰਨ ਲੱਗੀ ਸਰਕਾਰ ‘ਬੱਡੀ ਟੂ ਆਲ ਬੱਡੀ ਗਰੁੱਪਸ’
ਫੌਜ ਵਿੱਚ ਕੀਤੀ ਜਾਂਦੀ ਹੈ ਇਸ ਬੱਡੀ ਸ਼ਬਦ ਦੀ ਵਰਤੋਂ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬੀਆਂ ਦਾ ਨਸ਼ਾ ਛੁਡਾਉਣ ਲਈ ਉਨ੍ਹਾਂ ਦੀ ਭਾਸ਼ਾ ਵਿੱਚ ਗਲ ਕਰਨ ਦੀ ਥਾਂ ‘ਤੇ ਪੰਜਾਬ ਸਰਕਾਰ ਅੰਗਰੇਜ਼ੀ ਦੇ ਰਾਹ ਤੁਰ ਪਈ ਹੈ। ਹਰ ਛੋਟੀ ਵੱਡੀ ਸਕੀਮ ਪੰਜਾਬੀ ਦੀ ਥਾਂ ‘ਤੇ ਅੰਗਰੇਜ਼ੀ ਵਿੱਚ ਬਣਾਉਣ ਲਗੀ ਪੰਜਾਬ ਸਰਕਾਰ ਹੁਣ ਸਕੀਮਾਂ ਦੇ ਨਾਂਅ ਤੱਕ ਅੰਗਰੇਜ਼ੀ ਵਿੱਚ ਰੱਖਣ ਲੱਗ ਪਈ ਹੈ। ਭਲਕੇ 15 ਅਗਸਤ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨਸ਼ੇੜੀਆਂ ਤੱਕ ਪਹੁੰਚਣ ਲਈ ਇੱਕ ਚੈਨ ਸਿਸਟਮ ਦਾ ਐਲਾਨ ਕਰ ਜਾ ਰਹੇ ਹਨ।
ਇਸ ਚੈਨ ਸਿਸਟਮ ਦੀ ਸਕੀਮ ਅਤੇ ਉਸ ਦਾ ਨਾਂਅ ਵਿੱਚ ਪੰਜਾਬੀ ਵਿੱਚ ਵਰਤੋਂ ਕਰਨ ਦੀ ਥਾਂ ‘ਤੇ ਅੰਗਰੇਜ਼ੀ ਵਿੱਚ ਤਿਆਰ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ‘ਬੱਡੀ ਟੂ ਆਲ ਬੱਡੀ ਗਰੁੱਪਸ’ ਦਾ ਐਲਾਨ ਕੀਤਾ ਜਾ ਰਿਹਾ ਹੈ, ਜਿਹੜਾ ਕਿ ਪਿੰਡਾਂ ਵਿੱਚ ਜਾ ਕੇ ਨਸ਼ੇ ਖ਼ਿਲਾਫ਼ ਮੁਹਿੰਮ ਦਾ ਅਗਾਜ਼ ਕਰਨਗੇ।
ਪੰਜਾਬ ਸਰਕਾਰ ਵੱਲੋਂ ‘ਬੱਡੀ ਟੂ ਆਲ ਬੱਡੀ ਗਰੁੱਪਸ’ ਨਾਂਅ ਤਾਂ ਦੇ ਦਿੱਤਾ ਗਿਆ ਪਰ ਇਨ੍ਹਾਂ ਸ਼ਬਦਾਂ ਦਾ ਮਤਲਬ ਨੂੰ ਹੀ ਸਮਝਣ ਵਿੱਚ ਪੰਜਾਬੀ ਗੁੱਥਮ ਗੁੱਥਾ ਹੋ ਰਹੇ ਹਨ, ਕਿਸੇ ਨੂੰ ਸਮਝ ਨਹੀਂ ਆ ਰਹੀਂ ਹੈ ਕਿ ਆਖ਼ਰਕਾਰ ‘ਬੱਡੀ’ ਸ਼ਬਦ ਹੁੰਦਾ ਕੀ ਹੈ ਅਤੇ ਇਸ ਦਾ ਮਤਲਬ ਕੀ ਹੈ। ਅਸਲ ਵਿੱਚ ਇਹ ਸ਼ਬਦ ਪੰਜਾਬੀਆਂ ਲਈ ਨਵਾਂ ਹੈ, ਕਿਉਂਕਿ ਇਸ ਦੀ ਜ਼ਿਆਦਾ ਵਰਤੋਂ ਫੌਜ ਵਿੱਚ ਕੀਤੀ ਜਾਂਦੀ ਹੈ, ਜਿੱਥੇ ਕਿ ਇੱਕ ਤੋਂ ਜਿਆਦਾ ਸਾਥੀਆਂ ਦਾ ਗਰੁੱਪ ਜਦੋਂ ਕੰਮ ਕਰਦਾ ਹੈ ਤਾਂ ਉਸ ਨੂੰ ‘ਬੱਡੀ’ ਕਿਹਾ ਜਾਂਦਾ ਹੈ।
ਬੱਡੀ ਦਾ ਮਤਲਬ ਸਾਥੀ ਜਾਂ ਫਿਰ ਦੋਸਤ ਹੈ, ਜਿਹੜਾ ਕਿ ਅੱਗੇ ਆਪਣੇ ਸਾਥੀ ਤਿਆਰ ਕਰਦੇ ਹੋਏ ਉਨਾਂ ਤੋਂ ਕੰਮ ਕਰਵਾਉਂਦਾ ਹੈ। ਪੰਜਾਬ ਸਰਕਾਰ ‘ਬੱਡੀ ਟੂ ਆਲ ਬੱਡੀ ਗਰੁੱਪਸ’ ਦੀ ਥਾਂ ‘ਤੇ ਪੰਜਾਬ ਵਿੱਚ ਇਸ ਸ਼ਬਦਾਂ ਦੀ ਵਰਤੋਂ ‘ਸਾਰੇ ਸਮੂਹਾਂ ਦੇ ਦੋਸਤ’ ਵੀ ਕੀਤੀ ਜਾ ਸਕਦੀ ਸੀ ਪਰ ਪੰਜਾਬ ਸਰਕਾਰ ਅਤੇ ਉਨਾਂ ਦੇ ਪੁਲਿਸ ਅਧਿਕਾਰੀਆਂ ਦੇ ਸਿਰ ‘ਤੇ ਅੰਗਰੇਜ਼ੀ ਦਾ ਭੂਤ ਸਵਾਰ ਹੋਇਆ ਪਿਆ ਹੈ, ਜਿਸ ਕਾਰਨ ਪੰਜਾਬ ਵਿੱਚ ਪੰਜਾਬੀ ਲਾਗੂ ਹੋਣ ਦੇ ਬਾਵਜੂਦ ਵੀ ਹਰ ਸਕੀਮ ਅਤੇ ਉਨਾਂ ਦੇ ਨਾਅ ਸਿਰਫ਼ ਅੰਗਰੇਜ਼ੀ ਵਿੱਚ ਹੀ ਤਿਆਰ ਹੁੰਦੇ ਹਨ।
ਪਿੰਡਾਂ ਦੇ ਲੋਕ ਕਿਵੇਂ ਸਮਝਣਗੇ ‘ਬੱਡੀ’
ਬੱਡੀ ਸ਼ਬਦਾਂ ਬਾਰੇ ਸ਼ਹਿਰੀ ਲੋਕ ਬਹੁਤ ਘੱਟ ਜਾਣਦੇ ਹਨ ਤਾਂ ਪਿੰਡਾਂ ਦੇ ਲੋਕਾਂ ਨੂੰ ਕਿਵੇਂ ਪਤਾ ਚੱਲੇਗਾ ਕਿ ਬੱਡੀ ਕੌਣ ਹੁੰਦਾ ਹੈ ਅਤੇ ਕਿਸੇ ਤਰੀਕੇ ਨਾਲ ਕੰਮ ਕਰੇਗਾ। ਪਿੰਡਾਂ ਵਿੱਚ ਨਸ਼ੇ ਦਾ ਖ਼ਾਤਮਾ ਕਰਨ ਤੋਂ ਪਹਿਲਾਂ ‘ਬੱਡੀ’ ਨਾਲ ਜੁੜਨ ਵਾਲੇ ਲੋਕਾਂ ਨੂੰ ਆਪਣੇ ਨਾਅ ਬਾਰੇ ਪੇਂਡੂਆਂ ਨੂੰ ਸਮਝਾਉਣ ਹੀ ਔਖਾ ਹੋ ਜਾਵੇਗਾ।
ਪੰਜਾਬੀ ਭਾਸ਼ਾ ਨੂੰ ਕੀਤਾ ਨਜ਼ਰਅੰਦਾਜ਼
ਦੇਸ਼ ਲਈ ਕੁਰਬਾਨੀ ਦੇਣ ਵਾਲੇ ਵੱਡੇ ਪੱਧਰ ‘ਤੇ ਪੰਜਾਬੀਆਂ ਲਈ ਇਹ ਅਪਮਾਨ ਦੀ ਗੱਲ ਹੈ ਕਿ 15 ਅਗਸਤ ਨੂੰ ਅਜ਼ਾਦੀ ਦਿਵਸ ਮੌਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬੀ ਭਾਸ਼ਾ ਦੀ ਥਾਂ ‘ਤੇ ਅੰਗਰੇਜ਼ੀ ਭਾਸ਼ਾ ਵਿੱਚ ‘ਬੱਡੀ ਟੂ ਆਲ ਬੱਡੀ ਗਰੁੱਪਸ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਦੋਂਕਿ ਪੰਜਾਬ ਸਰਕਾਰ ਵੱਲੋਂ ਸਿਰਫ਼ ਪੰਜਾਬੀ ਵਿੱਚ ਕੰਮ ਕਰਨ ਬਾਰੇ ਐਕਟ ਤੱਕ ਬਣਾਇਆ ਹੋਇਆ ਹੈ ਪਰ ਇਸ ਐਕਟ ਨੂੰ ਕੋਈ ਵੀ ਅਮਲੀਜਾਮਾ ਨਹੀਂ ਪਹਿਨਾਉਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।