Wants - Sach Kahoon Punjabi
ਸੂਚਨਾ ਕਮਿਸ਼ਨ ਦੀ ਅਜ਼ਾਦੀ ਨੂੰ ਖਤਮ ਕਰਨਾ ਚਾਹੁੰਦੀ ਹੈ ਸਰਕਾਰ : ਸੋਨੀਆ
ਸੂਚਨਾ ਕਮਿਸ਼ਨ ਦੀ ਅਜ਼ਾਦੀ ਨੂੰ ਖਤਮ ਕਰਨਾ ਚਾਹੁੰਦੀ ਹੈ ਸਰਕਾਰ : ਸੋਨੀਆ
ਏਜੰਸੀ, ਨਵੀਂ ਦਿੱਲੀ
ਕਾਂਗਰਸ ਸੰਸਦੀ ਦਲ ਦੀ ਆਗੂ ਸੋਨੀਆ ਗਾਂਧੀ ਨੇ ਸੂਚਨਾ ਦੇ ਅਧਿਕਾਰ ਕਾਨੂੰਨ ‘ਚ ਸੋਧ ਸਬੰਧੀ ਕੇਂਦਰ ਸਰਕਾਰ ‘ਤੇ ਲੋਕਾਂ ਦੇ ਅਧਿਕਾਰ ਖੋਹਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਦੀ ਸਰਕਾਰ ਸੰਸਦ ‘ਚ ਮਿਲੇ ਭਾਰੀ ਬਹੁਮਤ ਦੀ ਦੁਰਵਰਤੋਂ ਕਰ ਰਹੀ ਹੈ ਸ੍ਰੀਮਤੀ ਗਾਂਧੀ ਨੇ ਅੱਜ ਜਾਰੀ ਇੱਕ ਬਿਆਨ ‘ਚ ਕਿਹਾ ਕਿ ਸਰਕਾਰ ਸੰਸਦ ‘ਚ 2005 ‘ਚ ਸਰਵਸੰਮਤੀ ਨਾਲ ਪਾਸ ਸੂਚਨਾ ਦੇ ਅਧਿਕਾਰ ਕਾਨੂੰਨ ‘ਚ ਕੇਂਦਰੀ ਸੂਚਨਾ ਕਮਿਸ਼ਨਰ ਨੂੰ ਦਿੱਤੀਆਂ ਗਈਆਂ ਸ਼ਕਤੀਆਂ ਨੂੰ ਘੱਟ ਕਰਨਾ ਚਾਹੁੰਦੀ ਹੈ ਇਸ ਕਮਿਸ਼ਨ ਨੂੰ ਸੱਤਾ ‘ਚ ਪਾਰਦਰਸ਼ਤਾ ਲਈ ਚੋਣ ਕਮਿਸ਼ਨ ਤੇ ਕੇਂਦਰੀ ਚੌਕਸੀ ਕਮਿਸ਼ਨ ਦੀ ਤਰ੍ਹਾਂ ਅਜ਼ਾਦ ਬਣਾਇਆ ਗਿਆ ਸੀ ਉਨ੍ਹਾਂ ਕਿਹਾ ਇਸ ਕਾਨੂੰਨ ਨੂੰ ਵਿਚਾਰ-ਵਟਾਂਦਰੇ ਤੋਂ ਬਾਅਦ ਪਾਸ ਕੀਤਾ ਗਿਆ ਸੀ ਇਸ ਕਾਨੂੰਨ ਦੀ ਵਰਤੋਂ ਹੁਣ ਤੱਕ ਪੰਜ ਲੱਖ ਤੋਂ ਵੱਧ ਦੇਸ਼ ਵਾਸੀ ਕਰ ਚੁੱਕੇ ਹਨ ਤੇ ਹਰ ਪੱਧਰ ‘ਤੇ ਪ੍ਰਸ਼ਾਸਨ ‘ਚ ਪਾਰਦਰਸ਼ਤਾ ਤੇ ਜਵਾਬਦੇਹੀ ਦੀ ਨਵੀਂ ਸੰਸਕ੍ਰਿਤੀ ਨੂੰ ਬਲ ਮਿਲਿਆ ਹੈ ਇਸ ਨਾਲ ਲੋਕਤੰਤਰ ਮਜ਼ਬੂਤ ਹੋਇਆ ਹੈ ਤੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਲਾਭ ਮਿਲਿਆ ਹੈ ਗਾਂਧੀ ਨੇ ਕਿਹਾ ਕਿ ਸਪੱਸ਼ਟ ਹੋ ਗਿਆ ਹੈ ਕਿ ਕੇਂਦਰ ਸਰਕਾਰ ਸੂਚਨਾ ਦੇ ਅਧਿਕਾਰ ਐਕਟ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਲੇ ਵੀ ਰਸਾਤਲ ਦਾ ਥਲਾ ਦੇਖਣਾ ਚਾਹ ਰਹੀ ਕਾਂਗਰਸ
ਇਹ ਸਾਮੰਤੀ ਅਤੇ ਚਾਪਲੂਸ ਸੱਚੇ ਕਾਂਗਰਸੀ ਨਹੀਂ ਹਨ ਇਹ ਆਪਣੀ ਵਫ਼ਾਦਾਰੀ ‘ਤੇ ਸ਼ੱਕ ਨਾ ਹੋਣ ਦੇਣ ਦਾ ਸਿਰਫ਼ ਬਚਾਅ ਮਾਤਰ ਕਰ ਰਹੇ ਹਨ
ਕਾਂਗਰਸ ਵਿਚ ਹੁਣ ਬੇਨਾਮ ਜਿਹੇ ਆਗੂ ਆਪਣੇ ਅਸਤੀਫ਼ੇ ਦੇ ਕੇ ਆਪਣਾ ਨਾਂਅ ਬਣਾ ਰਹੇ ਹਨ, ਕਿਉਂਕਿ ਲੋਕ ਸਭਾ ਚੋਣਾਂ ਵਿਚ ਕਰਾਰੀ ਹਾਰ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਅਸਤੀਫ਼ੇ ਤੋਂ ਬਾਅਦ ਕਿਸੇ ਸੂਬਾ ਇਕਾਈ ਦੇ ਪ੍ਰਧਾਨ ਜਾਂ ਨਾਮਵਰ ਆਗੂ ਨੇ ਆਪਣਾ ਅਸਤੀਫ਼ਾ ਨਹੀਂ ਦਿੱਤਾ ਹੈ ਕਾਂਗਰਸ ਦੀ ਲੀਡਰਸ਼ਿਪ ਵੀ ਜਾਣਦੀ ਹੈ ਕਿ ਜੋ ਲੋਕ ਅਸਤੀਫ਼ਾ ਦੇ ਰਹੇ ਹਨ ਉਹ ਨਾਮਾਲੂਮ ਲੋਕ ਹਨ ਖੈਰ ਅਸਤੀਫ਼ਿਆਂ ਦੀ ਇਹ ਨੌਟੰਕੀ ਵੀ ਹੁਣ ਥੰਮਣ ਲੱਗੀ ਹੈ ਪਰ ਕਾਂਗਰਸ ਦੇ ਸਾਹਮਣੇ ਖੜ੍ਹਾ ਵੱਡਾ ਸਵਾਲ ਹੱਲ ਹੁੰਦਾ ਨਹੀਂ ਦਿਸ ਰਿਹਾ ਕਿ ਕਾਂਗਰਸ ਨੂੰ ਅਗਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲਈ ਕਿਵੇਂ ਤਿਆਰ ਕੀਤਾ ਜਾਵੇ? ਉਧਰ ਸਿਆਸੀ ਲੋਟਨੀ ਖਾਣ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਕਾਨੂੰਨੀ ਤੌਰ ‘ਤੇ ਵੀ ਉਲਝਣ ਲੱਗੇ ਹਨ ਪਹਿਲਾਂ ਇਨ੍ਹਾਂ ‘ਤੇ ਮਹਾਤਮਾ ਗਾਂਧੀ ਦੀ ਹੱਤਿਆ ਆਰਐਸਐਸ ਦੁਆਰਾ ਕਰਵਾਉਣ ਦੇ ਬਿਆਨ ‘ਤੇ ਆਰਐਸਐਸ ਨੇ ਮੁਕੱਦਮਾ ਠੋਕ ਰੱਖਿਆ ਹੈ, ਹੁਣ ਯੋਗ ਦਿਵਸ ‘ਤੇ ਫੌਜ ਦੇ ਡਾਗ ਸਕੁਆਇਡ ਦੇ ਯੋਗ ਕਰਨ ਵਾਲੇ ਟਵੀਟ ਨਾਲ ਉਨ੍ਹਾਂ ‘ਤੇ ਫੌਜ ਦਾ ਅਪਮਾਨ ਕਰਨ ਦਾ ਦੋਸ਼ ਲਾ ਉਨ੍ਹਾਂ ਨੂੰ ਘੇਰ ਲਿਆ ਗਿਆ ਹੈ, ਜਿਨ੍ਹਾਂ ਦਾ ਕਾਨੂੰਨੀ ਤੌਰ ‘ਤੇ ਰਾਹੁਲ ਗਾਂਧੀ ਨੂੰ ਜਵਾਬ ਦੇਣਾ ਪੈ ਰਿਹਾ ਹੈ।
ਅਜਿਹੇ ਵਿਚ ਉਹ ਕਿਸ ਤਰ੍ਹਾਂ ਸਿਆਸੀ ਗਤੀਵਿਧੀਆਂ ਚਲਾਉਂਦੇ ਹਨ ਇਹ ਉਲਝਣ ਵਧਦੀ ਜਾ ਰਹੀ ਹੈ ਹਾਰ ਤੋਂ ਬਾਅਦ ਕੁਝ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਦਾ ਚਿਹਰਾ ਵੀ ਤੱਕ ਰਹੇ ਹਨ ਪਰ ਉਹ ਆਪਣਾ ਪੂਰਵੀ ਉੱਤਰ ਪ੍ਰਦੇਸ਼ ਦਾ ਕਾਰਜਭਾਰ ਕਾਂਗਰਸ ਦੇ ਇੱਕ ਬੇਪਛਾਣੇ ਜਿਹੇ ਆਗੂ ਨੂੰ ਸੌਂਪ ਸਿਆਸੀ ਗਤੀਵਿਧੀਆਂ ਤੋਂ ਕਿਨਾਰਾ ਕਰ ਰਹੀ ਹਨ ਇਸ ਲਈ ਇਹ ਸਮਾਂ ਕਾਂਗਰਸ ਲਈ ਸੰਘਰਸ਼ ਦੇ ਨਾਲ-ਨਾਲ ਮਜ਼ਬੂਤ ਇੱਛਾ-ਸ਼ਕਤੀ ਬਣਾਈ ਰੱਖਣ ਦਾ ਵੀ ਹੈ ਜੋ ਕਿ ਕਾਂਗਰਸ ਨੂੰ ਰਸਾਤਲ ‘ਚੋਂ ਬਾਹਰ ਖਿੱਚ ਲਿਆਉਣ ਵਿਚ ਕਾਂਗਰਸੀਆਂ ਲਈ ਬਹੁਤ ਜ਼ਰੂਰੀ ਹੈ ਰਾਸ਼ਟਰੀ ਸਫ਼ਾ ਤੋਂ ਪਰੇ ਜੇਕਰ ਸੂਬਿਆਂ ਦੀ ਗੱਲ ਕਰੀਏ ਤਾਂ ਜਿੱਥੇ ਕਾਂਗਰਸ ਮਜ਼ਬੂਤ ਸਥਿਤੀ ਵਿਚ ਹੈ, ਉੱਥੇ ਗੁੱਟਬਾਜੀ ਜੋਰਾਂ ‘ਤੇ ਹੈ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਦਿੱਲੀ ਦਾ ਹਾਲ ਸਭ ਦੇ ਸਾਹਮਣੇ ਹੈ ਕਾਂਗਰਸ ਨੂੰ ਹੁਣ ਆਪਣਾ ਕੰਮ ਕਰਨ ਦਾ ਢੰਗ ਤਰੀਕਾ ਬਦਲਣਾ ਹੋਵੇਗਾ ਕਿਉਂਕਿ ਕਾਂਗਰਸ ਵਿਚ ਆਗੂ ਕਿਤੇ ਨਾ ਕਿਤੇ ਕੁਲੀਨਤਾ ਦੀ ਮਾਨਸਿਕਤਾ ਵਿਚ ਜਕੜੇ ਹੋਏ ਹਨ।
ਜਿਨ੍ਹਾਂ ਦਾ ਵਰਕਰਾਂ ਨੂੰ ਜ਼ਿਆਦਾ ਆਪਣੀ ਲੀਡਰਸ਼ਿਪ ਦੇ ਪ੍ਰਤੀ ਸੱਜਦੇ ‘ਚ ਰਹਿਣਾ ਆਮ ਜਨਤਾ ਅਤੇ ਆਮ ਵਰਕਰਾਂ ਨੂੰ ਰੜਕਦਾ ਹੈ ਫਿਰ ਕਾਂਗਰਸ ਵਿਚ ਪਿਛਲੇ ਸਮੇਂ ਵਿਚ ਵਾਰ-ਵਾਰ ਮੁਖੌਟੇ ਬਦਲਣ ਦਾ ਜੋ ਚਲਣ ਚੱਲ ਰਿਹਾ ਹੈ ਉਹ ਵੀ ਇਸਨੂੰ ਡੋਬ ਰਿਹਾ ਹੈ ਜਿਵੇਂ ਸਾਫ਼ਟ ਹਿੰਦੁਤਵ ਦੀ ਵਕਾਲਤ ਕਰਨਾ, ਖੁਦ ਨੂੰ ਮੁਸਲਮਾਨਾਂ ਤੋਂ ਦੂਰ ਦਿਖਾਉਣਾ, ਕਿਸੇ ਵੀ ਸਿਆਸੀ ਵਿਚਾਰਧਾਰਾ ਦੇ ਨਾਲ ਚੱਲ ਦੇਣ ਦੀ ਹਾਮੀ ਭਰ ਲੈਣਾ, ਇਸ ਨੇ ਕਾਂਗਰਸ ਨੂੰ ਦਿੱਤਾ ਕੁਝ ਨਹੀਂ ਸਗੋਂ ਇਸਨੇ ਜੋ ਕੁਝ ਉਸਦਾ ਆਪਣਾ ਸੀ ਉਹ ਵੀ ਖੋਹ ਲਿਆ ਕਾਂਗਰਸ ਵਿਚ ਨਰਸਿੰਮ੍ਹਾ ਰਾਵ ਅਤੇ ਮਨਮੋਹਨ ਸਰਕਾਰਾਂ ਦਾ ਦੌਰ ਅਜਿਹਾ ਰਿਹਾ ਹੈ ਕਿ ਦੇਸ਼ ਨੇ ਬੇਮਿਸਾਲ ਵਿਕਾਸ ਕੀਤਾ ਹੈ, ਕਾਂਗਰਸ ਇਹ ਸਭ ਕਰਕੇ ਵੀ ਦੇਸ਼ ਨੂੰ ਦੱਸ ਨਹੀਂ ਸਕੀ ਕਾਂਗਰਸ ਨੇ ਇੱਕ ਅਣਇੱਛੁਕ ਆਗੂ ਨੂੰ ਆਪਣਾ ਪ੍ਰਧਾਨ ਬਣਾ ਕੇ ਆਏ ਦਿਨ ਆਪਣਾ ਮਜ਼ਾਕ ਉਡਵਾਇਆ ਹੁਣ ਜਦੋਂ ਉਹ ਆਗੂ ਖੁਦ ਆਪਣੇ ਮਨ ਨਾਲ ਆਹੁਦੇ ਤੋਂ ਹਟ ਕੇ ਕਾਂਗਰਸ ਨੂੰ Àੁੱਪਰ ਉੱਠਦੇ ਦੇਖਣਾ ਚਾਹੁੰਦਾ ਹੈ ਤਾਂ ਚਾਪਲੂਸ ਅਤੇ ਸਾਮੰਤੀ ਸੋਚ ਦੇ ਆਗੂ ‘ਹਿਜ਼ ਹਾਈਨੈਂਸ’ ਦਾ ਰੁਤਬਾ ਘੱਟ ਹੁੰਦਾ ਨਹੀਂ ਦੇਖਣਾ ਚਾਹੁੰਦੇ ਇਹ ਸਾਮੰਤੀ ਅਤੇ ਚਾਪਲੂਸ ਸੱਚੇ ਕਾਂਗਰਸੀ ਨਹੀਂ ਹਨ ਇਹ ਆਪਣੀ ਵਫ਼ਾਦਾਰੀ ‘ਤੇ ਸ਼ੱਕ ਨਾ ਹੋਣ ਦੇਣ ਦਾ ਸਿਰਫ਼ ਬਚਾਅ ਮਾਤਰ ਕਰ ਰਹੇ ਹਨ ਇੱਕ ਅਣਇੱਛੁਕ ਆਗੂ ਨੂੰ ਆਪਣਾ ਪ੍ਰਧਾਨ ਹੀ ਰੱਖਣਾ ਚਾਹ ਰਹੇ ਹਨ ਸਾਫ਼ ਹੈ ਕਾਂਗਰਸ ਰਸਾਤਲ ਦਾ ਤਲ ਹਾਲੇ ਕਿੰਨਾ ਡੂੰਘਾ ਹੈ ਇਹ ਨਾਪਣਾ ਚਾਹ ਰਹੀ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਵਾਈ ਖੇਤਰ ਦੀ ਗਤੀ ਬਰਕਰਾਰ ਰੱਖਣ ਲਈ ਕੀਤੇ ਜਾ ਰਹੇ ਨੇ ਉਪਰਾਲੇ
ਨਵੀਂ ਦਿੱਲੀ, ਏਜੰਸੀ। ਜਹਾਜ਼ ਈਂਧਣ ਦੀਆਂ ਵਧਦੀਆਂ ਕੀਮਤਾਂ ਕਾਰਨ ਪਹਿਲੀ ਛਿਮਾਹੀ ‘ਚ ਜਹਾਜ਼ ਸੇਵਾ ਕੰਪਨੀਆਂ ਦੀ ਵਿੱਤੀ ਸਥਿਤੀ ਕਾਫੀ ਖਰਾਬ ਰਹੀ ਹੈ ਅਤੇ ਸ਼ੇਅਰ ਬਾਜ਼ਾਰ ‘ਚ ਸੂਚੀਬੱਧ ਤਿੰਨੇ ਏਅਰਲਾਇੰਸ ਨੂੰ ਨੁਕਸਾਨ ਉਠਾਉਣਾ ਪਿਆ ਹੈ। ਹਵਾਈ ਖੇਤਰ ਦੀ ਗਤੀ ਬਰਕਰਾਰ ਰੱਖਣ ਲਈ ਨਾਗਰਿਕ ਹਵਾਬਾਜ਼ੀ ਮੰਤਰਾਲੇ ਜਹਾਜ਼ ਈਂਧਣ ਨੂੰ ਵੀ ਜਲਦ ਤੋਂ ਜਲਦ ਜੀਐਸਟੀ ਦੇ ਦਾਇਰੇ ‘ਚ ਲਿਆਉਣ ਲਈ ਯਤਨ ਕਰ ਰਿਹਾ ਹੈ ਅਤੇ ਚਾਹੁੰਦਾ ਹੈ ਕਿ ਇਸ ਨੂੰ 18 ਫੀਸਦੀ ਵਾਲੇ ਸਲੈਬ ‘ਚ ਰੱਖਿਆ ਜਾਵੇ।
ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਈਂਧਣ ਨੂੰ ਜੀਐਸਟੀ ‘ਚ ਸ਼ਾਮਲ ਕਰਨ ਲਈ ਅਸੀਂ ਮਾਲੀਆ ਵਿਭਾਗ ਨਾਲ ਸੰਪਰਕ ‘ਚ ਹਾਂ। ਇਸ ਨਾਲ ਜਹਾਜ਼ ਸੇਵਾ ਕੰਪਨੀਆਂ ਨੂੰ ਕਾਫੀ ਰਾਹਤ ਮਿਲੇਗੀ, ਬਸ਼ਰਤੇ ਕਰ ਦੀ ਦਰ ਬਹੁਤ ਉਚੀ ਨਾ ਹੋਵੇ। ਇਹ ਪੁੱਛੇ ਜਾਣ ‘ਤੇ ਕਿ ਮੰਤਰਾਲੇ ਜਹਾਜ਼ ਈਂਧਣ ਨੂੰ ਕਿਸ ਸਲੈਬ ‘ਚ ਰੱਖਣ ਦੀ ਸਿਫਾਰਿਸ਼ ਕਰ ਰਿਹਾ ਹੈ, ਅਧਿਕਾਰੀ ਨੇ ਕਿਹਾ ਕਿ ਸਾਡਾ ਯਤਨ ਹੈ ਕਿ ਇਸ ਨੂੰ 18 ਫੀਸਦੀ ਦੀ ਸਲੈਬ ‘ਚ ਰੱਖਿਆ ਜਾਵੇ। ਪਰ ਇਹ ਸਭ ਭਵਿੱਖ ਦੀ ਗੱਲ ਹੈ ਜੋ ਬਾਅਦ ‘ਚ ਤੈਅ ਹੋਵੇਗਾ। ਹਾਂ, ਜੇਕਰ ਬਹੁਤ ਜ਼ਿਆਦਾ ਕਰ ਲਗਾਇਆ ਜਾਂਦਾ ਹੈ ਤਾਂ ਜੀਐਸਟੀ ‘ਚ ਇਸ ਨੂੰ ਸ਼ਾਮਲ ਕਰਨ ਦਾ ਉਦੇਸ਼ ਹੀ ਪੂਰਾ ਨਹੀਂ ਹੋ ਸਕੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਿਤਾਲੀ ਦਾ ਵੱਡਾ ਖ਼ੁਲਾਸਾ: ਬਰਬਾਦ ਕਰਨਾ ਚਾਹੁੰਦੇ ਹਨ ਕੁਝ ਲੋਕ ਕਰੀਅਰ
ਬਾਹਰ ਰੱਖਣ ਦੇ ਫੈਸਲੇ ‘ਤੇ ਹਰਮਨਪ੍ਰੀਤ ਦੀ ਹਾਮੀ ‘ਤੇ ਵੀ ਜਿਤਾਈ ਨਿਰਾਸ਼ਾ
ਨਵੀਂ ਦਿੱਲੀ, 27 ਨਵੰਬਰ
ਭਾਰਤੀ ਮਹਿਲਾ ਇੱਕ ਰੋਜ਼ਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਸੁਪਰੀਮ ਕੋਰਟ ਵੱਲੋਂ ਬਣਾਈ ਪ੍ਰਬੰਧਕਾਂ ਦੀ ਕਮੇਟੀ (ਸੀਓਏ) ਦੀ ਮੈਂਬਰ ਡਾਹਿਨਾ ਇਡੁਲਜ਼ੀ ਅਤੇ ਕੋਚ ਰਮੇਸ਼ ਪੋਵਾਰ ‘ਤੇ ਪੱਖਪਾਤ ਦੇ ਦੋਸ਼ ਲਾਏ ਹਨ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੋਵਾਂ ਨੇ ਉਸਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਮਹਿਲਾ ਟੀ20 ਵਿਸ਼ਵ ਕੱਪ ‘ਚ ਇੰਗਲੈਂਡ ਵਿਰੁੱਧ ਸੈਮੀਫਾਈਨਲ ਮੈਚ ਤੀ ਪਹਿਲਾਂ ਟੀਮ ਤੋਂ ਬਾਹਰ ਕੀਤੀ ਗਈ ਮਿਤਾਲੀ ਨੇ ਚੁੱਪ ਤੋੜਦੇ ਹੋਏ ਕਿਹਾ ਕਿ ਇਡੁਲਜ਼ੀ ਨੇ ਉਸ ਵਿਰੁੱਧ ਆਪਣੇ ਅਹੁਦੇ ਦਾ ਫਾਇਦਾ ਲਿਆ
ਚਿੱਠੀ ਲਿਖ ਕੇ ਆਪਣਾ ਪੱਖ ਰੱਖਿਆ
35 ਸਾਲਾ ਮਿਤਾਲੀ ਨੂੰ ਵੈਸਟਇੰਡੀਜ਼ ‘ਚ ਖੇਡੇ ਗਏ ਵਿਸ਼ਵ ਕੱਪ ‘ਚ ਲਗਾਤਾਰ ਅਰਧ ਸੈਂਕੜੇ ਲਾਉਣ ਦੇ ਬਾਵਜ਼ੂਦ ਸੇਮੀਫਾਈਨਲ ‘ਚ ਮੌਕਾ ਨਹੀਂ ਦਿੱਤਾ ਗਿਆ ਜਿਸ ਵਿੱਚ ਭਾਰਤ ਨੂੰ ਕਰਾਰੀ ਹਾਰ ਝੱਲਣੀ ਪਈ ਮਿਤਾਲੀ ਨੇ ਸੀਈਓ ਰਾਹੁਲ ਜੌਹਰੀ ਅਤੇ ਪ੍ਰਬੰਧਕ (ਕ੍ਰਿਕਟ ਅਪਰੇਸ਼ੰਜ਼) ਸਬਾ ਕਰੀਮ ਨੂੰ ਚਿੱਠੀ ਲਿਖ ਕੇ ਆਪਣਾ ਪੱਖ ਰੱਖਿਆ ਹੈ ਮਿਤਾਲੀ ਨੇ ਲਿਖਿਆ ਕਿ ਮੈਂ 20 ਸਾਲ ਦੇ ਲੰਮੇ ਕਰੀਅਰ ‘ਚ ਪਹਿਲੀ ਵਾਰ ਅਪਮਾਨਤ ਅਤੇ ਨਿਰਾਸ਼ ਮਹਿਸੂਸ ਕੀਤਾ ਮੈਨੂੰ ਇਹ ਸੋਚਣ ‘ਤੇ ਮਜ਼ਬੂਰ ਹੋਣਾ ਪਿਆ ਕਿ ਦੇਸ਼ ਲਈ ਮੇਰੀਆਂ ਜੋ ਸੇਵਾਵਾਂ ਦੀ ਅਹਿਮੀਅਤ ਸੱਤਾ ‘ਚ ਮੌਜ਼ੂਦ ਕੁਝ ਲੋਕਾਂ ਲਈ ਹੈ ਵੀ ਜਾਂ ਨਹੀਂ ਜਾਂ ਫਿਰ ਉਹ ਮੇਰਾ ਆਤਮਵਿਸ਼ਵਾਸ ਤੋੜਨਾ ਚਾਹੁੰਦੇ ਹਨ
ਮੈਂ ਟੀ20 ਕਪਤਾਨ ਹਰਮਨਪ੍ਰੀਤ ਵਿਰੁੱਧ ਕੁਝ ਨਹੀਂ ਕਹਿਣਾ ਚਾਹੁੰਦੀ ਪਰ ਮੈਨੂੰ ਬਾਹਰ ਰੱਖਣ ਦੇ ਕੋਚ ਦੇ ਫੈਸਲੇ ‘ਤੇ ਉਸਦੇ ਸਮਰਥਨ ਤੋਂ ਮੈਨੂੰ ਦੁੱਖ ਹੋਇਆ ਉਸਨੇ ਅੱਗੇ ਲਿਖਿਆ ਕਿ ਮੈਂ ਪਹਿਲੀ ਵਾਰ ਦੇਸ਼ ਲਈ ਵਿਸ਼ਵ ਕੱਪ ਜਿੱਤਣਾ ਚਾਹੁੰਦੀ ਸੀ ਅਤੇ ਮੈਨੂੰ ਦੁੱਖ ਇਹ ਵੀ ਹੈ ਕਿ ਅਸੀਂ ਸੁਨਹਿਰੀ ਮੌਕਾ ਗੁਆ ਦਿੱਤਾ ਹਾਲਾਂਕਿ ਮਿਤਾਲੀ ਨੇ ਕਿਹਾ ਕਿ ਮੈਂ  ਇਸ ਈਮੇਲ ਨੂੰ ਲਿਖ ਕੇ ਖ਼ੁਦ ਨੂੰ ਹੋਰ ਜ਼ਿਆਦਾ ਮੁਸ਼ਕਲ ‘ਚ ਪਾ ਲਿਆ ਹੈ ਉਹ (ਇਡੁਲਜ਼ੀ) ਸੀਓਏ ਦੀ ਮੈਂਬਰ ਹੈ ਅਤੇ ਮੈਂ ਸਿਰਫ਼ ਇੱਕ ਖਿਡਾਰੀ ਹਾਂ ਪਰ ਸੀਓਏ ਦੀ ਇੱਕ ਮੈਂਬਰ ਦੇ ਬੇਤੁਕੇ ਸਮਰਥਨ ਕਾਰਨ ਉਸਦੇ ਪੱਖਪਾਤੀ ਰਵੱਈਏ ਦਾ ਸਾਫ਼ ਪਤਾ ਲੱਗਦਾ ਹੈ ਮਿਤਾਲੀ ਨੇ ਭਾਰਤ ਲਈ 85 ਟੀ20 ਮੁਕਾਬਲਿਆਂ ‘ਚ 2288 ਦੌੜਾਂ ਬਣਾਈਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਕਵਾਡੋਰ ਮੈਨੂੰ ਅਮਰੀਕਾ ਨੂੰ ਸੌਂਪਣਾ ਚਾਹੁੰਦਾ ਹੈ: ਅਸਾਂਜੇ
ਇਕਵਾਡੋਰ ਦੇ ਦੂਤਾਵਾਸ ਨੇ  ਅਸਾਂਜੇ ਦੇ ਦਾਅਵੇ ‘ਤੇ ਕੁਝ ਵੀ ਕਹਿਣ ਤੋਂ ਕੀਤਾ ਇਨਕਾਰ
ਲੰਦਨ, ਏਜੰਸੀ। ਵਿਕੀਲੀਕਸ ਦੇ ਸੰਸਥਾਪਕ ਜੁਲੀਅਨ ਅਸਾਂਜੇ ਨੇ ਬ੍ਰਿਟੇਨ ਦੀ ਰਾਜਧਾਨੀ ਲੰਦਨ ‘ਚ ਟੈਲੀਕਾਂਨਫਰੰਸ ਰਾਹੀਂ ਦਾਅਵਾ ਕੀਤਾ ਕਿ ਇਕਵਾਡੋਰ ਦੀ ਸਰਕਾਰ ਉਹਨਾਂ ਨੂੰ ਅਮਰੀਕਾ ਨੂੰ ਸੌਂਪਣਾ ਚਾਹੁੰਦੀ ਹੈ। ਸ੍ਰੀ ਅਸਾਂਜੇ ਨੇ ਸਾਲ 2012 ‘ਚ ਲੰਦਨ ਸਥਿਤ ਇਕਵਾਡੋਰ ਦੇ ਦੂਤਾਵਾਸ ‘ਚ ਸ਼ਰਨ ਲਈ ਸੀ। ਉਹਨਾ ਕਿਹਾ ਕਿ ਇਕਵਾਡੋਰ ਉਹਨਾਂ ਦੀ ਸ਼ਰਨ ‘ਤੇ ਵਿਰਾਮ ਲਗਾ ਕੇ ਉਹਨਾਂ ਨੂੰ ਅਮਰੀਕਾ ਹਵਾਲੇ ਕਰਨਾ ਚਾਹੁੰਦਾ ਹੈ। ਡੇਲੀ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਇਕਵਾਡੋਰ ਦੇ ਦੂਤਾਵਾਸ ਨੇ ਹਾਲਾਂਕਿ ਸ੍ਰੀ ਅਸਾਂਜੇ ਦੇ ਇਸ ਦਾਅਵੇ ‘ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।
ਵਿਕੀਲੀਕਸ ਦੇ ਸੰਸਥਾਪਕ ਨੇ ਇਕਵਾਡੋਰ ‘ਤੇ ਦੋਸ਼ ਲਗਾਇਆ ਕਿ ਇਕਵਾਡੋਰ ਸਰਕਾਰ ਉਹਨਾਂ ਨੂੰ ਇਕਾਂਤਵਾਸ ਬੰਧਨ ‘ਚ ਰੱਖੇ ਹੋਏ ਹੈ। ਉਹਨਾਂ ਕਿਹਾ ਕਿ ਇਸੇ ਮਹੀਨੇ ਉਹਨਾਂ ਦੇ ਅਜ਼ਾਦੀ ਦੇ ਮੂਲਭੂਤ ਅਧਿਕਾਰ ਦਾ ਉਲੰਘਣ ਕਰਨ ਲਈ ਇਕਵਾਡੋਰ ਦੀ ਸਰਕਾਰ ਨੂੰ ਅਦਾਲਤ ‘ਚ ਚੁਣੌਤੀ ਦੇਣ ਦੀ ਵੀ ਧਮਕੀ ਦਿੱਤੀ ਸੀ। ਵਿਕੀਲੀਕਸ ਦਾ ਕਹਿਣਾ ਹੈ ਕਿ ਸ੍ਰੀ ਅਸਾਂਜੇ ਨੂੰ ਉਹਨਾਂ ਦੇ ਵਕੀਲਾਂ ਨਾਲ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ। ਸ੍ਰੀ ਅਸਾਂਜੇ ਇਰਾਕ ਅਤੇ ਅਫਗਾਨਿਸਤਾਨ ਯੁੱਧ ‘ਚ ਗੁਪਤ ਅਮਰੀਕੀ ਫੌਜੀ ਦਸਤਾਵੇਜ ਜਾਰੀ ਕਰਨ ਦੇ ਆਰੋਪੀ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰਿੰਦਰ ਦੀ ਹਾਮੀ ਤੋਂ ਪਹਿਲਾਂ ਹੀ ਵੀਜ਼ਾ ਲੈਣ ਪੁੱਜੇ ਸਿੱਧੂ
ਇੱਕ ਮਹੀਨੇ ਦਾ ਮਿਲੇਗਾ ਵੀਜ਼ਾ, ਸਿੱਧੂ ਪਾਕਿਸਤਾਨ ਵੀ ਚਾਹੁੰਦੇ ਹਨ ਘੁੰਮਣਾ
ਭਾਰਤ ਅਤੇ ਪੰਜਾਬ ਸਰਕਾਰ ਤੋਂ ਅਜੇ ਲੈਣੀ ਐ ਇਜਾਜ਼ਤ : ਸਿੱਧੂ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਅਜੇ ਪਾਕਿਸਤਾਨ ਜਾਣ ਲਈ ਛੁੱਟੀ ਲਈ ਨਹੀਂ, ਉਸ ਤੋਂ ਪਹਿਲਾਂ ਹੀ ਪਾਕਿਸਤਾਨ ਜਾਣ ਲਈ ਨਵਜੋਤ ਸਿੱਧੂ ਵੀਜ਼ਾ ਲੈਣ ਲਈ ਦਿੱਲੀ ਪੁੱਜ ਗਏ। ਜਿਥੇ ਨਵਜੋਤ ਸਿੱਧੂ ਨੇ ਪਾਕਿਸਤਾਨ ਅਬੈਂਸੀ ਵਿੱਚ ਉਸ ਈਮੇਲ ਨੂੰ ਦਿਖਾਉਂਦੇ ਹੋਏ ਵੀਜ਼ਾ ਦੇਣ ਦੀ ਮੰਗ ਕੀਤੀ ਹੈ, ਜਿਹੜੀ ਈਮੇਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਇਮਰਾਨ ਖਾਨ ਦੀ ਪਾਰਟੀ ਵੱਲੋਂ ਉਨ੍ਹਾਂ ਨੂੰ ਭੇਜੀ ਗਈ ਸੀ।
ਪਾਕਿਸਤਾਨ ਅਬੈਂਸੀ ਨੇ ਵੀ ਜਲਦ ਹੀ ਨਵਜੋਤ ਸਿੱਧੂ ਨੂੰ ਵੀਜ਼ਾ ਦੇਣ ਦੀ ਹਾਮੀ ਭਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਅਬੈਂਸੀ  ਸਿੱਧੂ ਨੂੰ ਇੱਕ ਮਹੀਨੇ ਤੋਂ ਜਿਆਦਾ ਦਾ ਵੀਜ਼ਾ ਦੇਣ ਜਾ ਰਹੀ ਹੈ, ਕਿਉਂਕਿ ਉਹ ਨੇ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਭਾਗ ਲੈਣ ਦੇ ਨਾਲ ਹੀ ਕੁਝ ਦਿਨ ਪਾਕਿਸਤਾਨ ਘੁੰਮਣ ਦੀ ਇੱਛਾ ਜ਼ਾਹਿਰ ਕੀਤੀ ਹੈ। ਹਾਲਾਂਕਿ ਨਵਜੋਤ ਸਿੱਧੂ ਪਾਕਿਸਤਾਨ ਕਿੰਨੇ ਦਿਨ ਰਹਿਣਗੇ, ਇਸ ਸਬੰਧੀ ਅਜੇ ਤੱਕ ਕੋਈ ਖ਼ੁਲਾਸਾ ਨਹੀਂ ਹੋ ਸਕਿਆ ਹੈ।
ਪਾਕਿਸਤਾਨ ਅਬੈਂਸੀ ਜਾਣ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਅਜੇ ਨਾ ਹੀ ਭਾਰਤ ਸਰਕਾਰ ਤੋਂ ਇਜਾਜ਼ਤ ਲਈ ਹੈ ਅਤੇ ਨਾ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਨਵਜੋਤ ਸਿੱਧੂ ਨੂੰ ਸੂਬੇ ਮੁੱਖ ਮੰਤਰੀ ਤੋਂ ਛੁੱਟੀ ਲੈਣਾ ਜਰੂਰੀ ਹੈ, ਕਿਉਂਕਿ ਨਵਜੋਤ ਸਿੱਧੂ ਵਿਦੇਸ਼ ਯਾਤਰਾ ‘ਤੇ ਜਾ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਇਸ ਸਬੰਧੀ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਨੂੰ ਵੀ ਜਾਣਕਾਰੀ ਦਿੰਦੇ ਹੋਏ ਜਲਦ ਹੀ ਇਜਾਜ਼ਤ ਲੈਣ ਵਾਲੇ ਹਨ ਤਾਂ ਕਿ ਕਿਸੇ ਵੀ ਸਰਕਾਰ ਨੂੰ ਉਨਾਂ ਦੇ ਇਸ ਨਿੱਜੀ ਟੂਰ ਤੋਂ ਕੋਈ ਵੀ ਇਤਰਾਜ਼ ਨਾ ਹੋਵੇ। ਨਵਜੋਤ ਸਿੱਧੂ ਨੇ ਕਿਹਾ ਕਿ ਉਨਾਂ ਨੇ ਪਾਕਿਸਤਾਨ ਦਾ ਵੀਜ਼ਾ ਅਪਲਾਈ ਕਰ ਦਿੱਤਾ ਹੈ ਅਤੇ ਹੁਣ ਉਹ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਪਾਕਿਸਤਾਨ ਜਾਣ ਲਈ ਇਜਾਜ਼ਤ ਲੈਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।