Lashed - Sach Kahoon Punjabi
ਕਿਹਾ, ਅਧਿਆਪਕ ਕੁੱਟਣ ‘ਚ ਅਮਰਿੰਦਰ ਸਰਕਾਰ ਨੇ ਬਾਦਲ ਸਰਕਾਰ ਨੂੰ ਮਾਤ ਪਾਈ
ਨਰੇਸ਼ ਕੁਮਾਰ/ਸੰਗਰੂਰ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸੰਗਰੂਰ ਵਿਖੇ ਬੇਰੁਜ਼ਗਾਰ ਅਧਿਆਪਕਾਂ ‘ਤੇ ਹੋਏ ਅੰਨ੍ਹੇ ਪੁਲਿਸ ਲਾਠੀਚਾਰਜ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਤਾਨਾਸ਼ਾਹੀ ‘ਤੇ ਉਤਰ ਆਈ ਹੈ ਅਤੇ ਭੁੱਲ ਗਈ ਹੈ ਕਿ ਲੋਕਾਂ ਨੇ ਉਨ੍ਹਾਂ ਦੇ ਚੋਣ ਵਾਅਦਿਆਂ ਉੱਪਰ ਵਿਸ਼ਵਾਸ ਕਰਕੇ ਲੋਕਤੰਤਰ ਤਰੀਕੇ ਨਾਲ ਸੱਤਾ ਦੀ ਜ਼ਿੰਮੇਵਾਰੀ ਸੌਂਪੀ ਸੀ ਪ੍ਰੰਤੂ ਸੱਤਾ ‘ਚ ਆਉਣ ਉਪਰੰਤ ਕੈਪਟਨ ਅਮਰਿੰਦਰ ਸਿੰਘ ਸਰਕਾਰ ਆਪਣੇ ਸਾਰੇ ਚੋਣ ਵਾਅਦਿਆਂ ਤੋਂ ਮੁੱਕਰ ਗਈ ਹੈ । ਜਿਸ ਦੇ ਵਿਰੋਧ ਵਿੱਚ ਅੱਜ ਹਰੇਕ ਵਰਗ ਸੜਕਾਂ ‘ਤੇ ਹੈ ਅਤੇ ਆਪਣੇ ਹੱਕਾਂ ਲਈ ਲੋਕਤੰਤਰਿਕ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੈ।
ਆਪ ਆਗੂਆਂ ਨੇ ਕਿਹਾ ਕਿ ਬੀਐੱਡ ਅਤੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਕੋਈ ਭੀਖ ਨਹੀਂ ਬਲਕਿ ਕਾਂਗਰਸ ਦੇ ਚੋਣ ਵਾਅਦੇ ਮੁਤਾਬਕ ਆਪਣੇ ਹੱਕ ਮੰਗ ਰਹੀ ਹੈ । ਇਹ ਸਾਰੇ ਅਧਿਆਪਨ ਦੇ ਕਾਰਜ ਲਈ ਯੋਗ ਉਮੀਦਵਾਰ ਹਨ। ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਵੱਡੀ ਘਾਟ ਹੈ ਅਤੇ ਹਜ਼ਾਰਾਂ ਪਦ ਖਾਲੀ ਪਏ ਹਨ, ਜਿਸ ਦਾ ਖਮਿਆਜ਼ਾ ਇਨ੍ਹਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਦਲਿਤਾਂ, ਗਰੀਬਾਂ ਅਤੇ ਆਮ ਲੋਕਾਂ ਦੇ ਬੱਚੇ ਭੁਗਤ ਰਹੇ ਹਨ। ਅਧਿਆਪਕਾਂ ਤੋਂ ਵਾਂਝੇ ਇਨ੍ਹਾਂ ਸਰਕਾਰੀ ਸਕੂਲਾਂ ਕਾਰਨ ਪੰਜਾਬ ਵਿੱਚ ਮੁੱਢਲੀ ਸਿੱਖਿਆ ਦਾ ਪੱਧਰ ਬੇਹੱਦ ਨਿੱਘਰ ਚੁੱਕਾ ਹੈ, ਜਿਸ ਦੇ ਸੁਧਾਰ ਲਈ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਪਹਿਲ ਦੇ ਅਧਾਰ ‘ਤੇ ਸਰਕਾਰੀ ਸਕੂਲਾਂ ਵਿੱਚ ਖਾਲੀ ਪਏ ਪਦਾਂ ਨੂੰ ਭਰਦੀ ਪ੍ਰੰਤੂ ਯੋਗ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਕੋਹ-ਕੋਹ ਕੁੱਟਣ ਲੱਗੀ ਹੈ ।
ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘਰ-ਘਰ ਸਰਕਾਰੀ ਨੌਕਰੀ ਦਾ ਚੋਣ ਵਾਅਦਾ ਯਾਦ ਕਰਵਾਉਂਦੇ ਹੋਏ ਕਿਹਾ ਕਿ ਰੁਜ਼ਗਾਰ ਮੰਗਦੇ ਪੰਜਾਬ ਦੇ ਨੌਜਵਾਨਾਂ ਨੂੰ ਕੁੱਟਣ ਅਤੇ ਉਨ੍ਹਾਂ ਦੀਆਂ ਪੱਗਾਂ ਅਤੇ ਚੁੰਨੀਆਂ ਸਾਲ ‘ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪਿਛਲੀ ਬਾਦਲ ਸਰਕਾਰ ਨੂੰ ਵੀ ਮਾਤ ਦੇ ਦਿੱਤੀ ਹੈ । ਆਪ ਆਗੂਆਂ ਨੇ ਸਿੱਖਿਆ ਮੰਤਰੀ ਵਜਿੰਦਰ ਸਿੰਗਲਾ ਦੇ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਨੂੰ ਆਪਣੇ ਅਹੁਦੇ ‘ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਗਿਆ । ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਸਰਕਾਰ ਵਿੱਚ ਜਰਮਨ ਦੇ ਤਾਨਾਸ਼ਾਹ ਹਿਟਲਰ ਦੀ ਰੂਹ ਪ੍ਰਵੇਸ਼ ਕਰ ਚੁੱਕੀ ਹੈ। ਮਨਮਾਨੀਆਂ ‘ਤੇ ਉੱਤਰੀ ਇਹ ਸਰਕਾਰ ਇੱਕ ਪਾਸੇ ਵਿਦੇਸ਼ਾਂ ਵਿੱਚ ਸ਼ਿਕਾਰ-ਸ਼ਿਕਾਰ ਖੇਡ ਰਹੀ ਹੈ ਦੂਜੇ ਪਾਸੇ ਹੱਕਾਂ ਲਈ ਅਵਾਜ਼ ਉਠਾਉਣ ਵਾਲੇ ਯੋਗ ਨੌਜਵਾਨ ਲੜਕੇ ਲੜਕੀਆਂ ‘ਤੇ ਬੇਰਹਿਮੀ ਨਾਲ ਡਾਂਗਾਂ ਚਲਾ ਰਹੀ ਹੈ।
ਆਪ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ  ਇਕਜੁੱਟ ਹੋ ਕੇ ਕੈਪਟਨ ਅਤੇ ਬਾਦਲਾਂ ਦੇ ਮਾਫੀਆ ਰਾਜ ਨੂੰ ਚੱਲਦਾ ਕਰਨ ਦਾ ਪ੍ਰਣ ਲੈਣ । ਉਨ੍ਹਾਂ ਕਿਹਾ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਪੰਜਾਬ ਵਿੱਚ ਵੀ ਕੇਜਰੀਵਾਲ ਸਰਕਾਰ ਦਾ ਮਾਡਲ ਪਹਿਲ ਦੇ ਅਧਾਰ ‘ਤੇ ਲਾਗੂ ਕੀਤਾ ਜਾਵੇਗਾ ਅਤੇ ਸਾਰੀਆਂ ਖਾਲੀ ਪਈਆਂ ਆਸਾਮੀਆਂ ਭਰ ਭਰੀਆਂ ਜਾਣਗੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੇਰਲ ‘ਚ 8000 ਕਰੋੜ ਤੋਂ ਵੱਧ ਦਾ ਨੁਕਸਾਨ, ਦਰਕੇ ਪਹਾੜ, ਸੈਂਕੜੇ ਸੈਲਾਨੀ ਫਸੇ
ਹਿਮਾਚਲ ‘ਚ ਭਾਰੀ ਮੀਂਹ ਨਾਲ ਕਈ ਮੌਤਾਂ, ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਬੰਦ
ਭਾਰਤ-ਚੀਨ ਸਰਹੱਦ ਦੇ ਅੰਤਿਮ ਪਿੰਡ ਕਰਛਮ ਦਾ ਟੁੱਟਿਆ ਸੰਪਰਕ
ਸ਼ਿਮਲਾ, ਏਜੰਸੀ
ਹਿਮਾਚਲ ਪ੍ਰਦੇਸ਼ ‘ਚ ਭਾਰੀ ਵਰਖਾ ਦੌਰਾਨ ਪਿਛਲੇ 24 ਘੰਟਿਆਂ ‘ਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਲਾਪਤਾ ਹਨ। 100 ਤੋਂ ਵੱਧ ਸੈਲਾਨੀ ਧਰਤੀ ਖਿਸਕਣ ਨਾਲ ਪ੍ਰਭਾਵਿਤ ਮਾਗਰਾਂ ‘ਤੇ ਫਸੇ ਰਹੇ। ਮੀਂਹ ਕਾਰਨ ਸੂਬੇ ਹਮੀਰਪੁਰ ਜ਼ਿਲ੍ਹੇ ਦੇ ਭੋਰੰਜ ਦੀ ਜਰਲੋਕ ਪੰਚਾਇਤ ਤਹਿਤ ਇੱਕ ਪਿੰਡ ‘ਚ ਧਰਤੀ ਖਿਸਕਣ ਨਾਲ ਇੱਕ ਮਹਿਲਾ ਤੇ ਉਸਦੀ ਪੋਤੀ ਦੀ ਮਲਬੇ ਹੇਠ ਦੱਬਣ ਕਾਰਨ ਮੌਤ ਹੋ ਗਈ।
ਇਨ੍ਹਾਂ ਦੀ ਸ਼ਿਨਾਖਤ ਲਾਜੋ ਦੇਵੀ ਤੇ ਤਨੂ ਵਜੋਂ ਕੀਤੀ ਗਈ ਹੈ। ਕੁੱਲੂ ਜ਼ਿਲ੍ਹੇ ਦੇ ਮਣੀਕਰਨ ਦੇ ਨੇੜੇ ਕੋਟਲਾਗਾ ਪਿੰਡ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹ ‘ਚ ਤਿੰਨ ਘਰ ਵਹਿ ਗਏ ਹਨ। ਇਨ੍ਹਾਂ ਘਰਾਂ ‘ਚ ਰਹਿਣ ਵਾਲੇ ਤਿੰਨ ਪਰਿਵਾਰਾਂ ਦੇ ਮੈਂਬਰਾਂ ਦਾ ਕੋਈ ਅਤਾ-ਪਤਾ ਨਹੀਂ ਹੈ।
ਸੋਲਨ ਜ਼ਿਲ੍ਹੇ ਦੇ ਬਰੋਟੀਵਾਲਾ ਤਕਨੀਕੀ ਕਸਬੇ ‘ਚ ਬੀਤੇ ਐਤਵਾਰ ਨੂੰ ਇੱਕ ਫੈਕਟਰੀ ਦੀ ਬਾਊਂਡਰੀ ਦੀ ਦੀਵਾਰ ਡਿੱਗਣ ਨਾਲ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਕੇਰਲ ‘ਚ ਪੰਜ ਦਿਨਾਂ ਤੋਂ ਜਾਰੀ ਮੀਂਹ ਹੜ੍ਹ ਦੀ ਵਜ੍ਹਾ ਕਾਰਨ 8316 ਕਰੋੜ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ। 10 ਹਜ਼ਾਰ ਕਿਲੋਮੀਟਰ ਤੋਂ ਵੱਧ ਸੜਕਾਂ ਬੁਰੀ ਤਰ੍ਹਾਂ ਨੁਕਸਾਨੀਆਂ ਹਨ। ਮੁੱਖ ਮੰਤਰੀ ਦਫਤਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਧਰਤੀ ਖਿਸਕਣ ਨਾਲ ਸੜਕ ਮਾਰਗ ਬੰਦ
ਸੂਬੇ ਦੇ ਕਿਨੌਰ ਜ਼ਿਲ੍ਹੇ ‘ਚ ਬੱਦਲ ਫੱਟਣ ਨਾਲ ਆਏ ਹੜ੍ਹ ‘ਚ ਰਿਸਪਾ ਪਿੰਡ ‘ਚ ਵੱਡੀ ਤਬਾਹੀ ਹੋਈ ਹੈ ਤੇ ਚੇਰਾਂਗ ਨਾਲੇ ‘ਚ ਪਾਣੀ ਦੇ ਤੇਜ਼ ਵਹਾਅ ਕਾਰਨ ਪਿੰਡ ਨੂੰ ਜੋੜਨ ਵਾਲਾ ਇੱਕ ਪੁੱਲ ਤੇ ਜਨ ਸਿਹਤ ਵਿਭਾਗ ਪੇਜਲ ਸਹੂਲਤਾਂ ਵਹਿ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਧਰਤੀ ਖਿਸਕਣ ਕਾਰਨ ਭਾਰਤ-ਤਿੱਬਤ ਕੌਮੀ ਰਾਜਮਾਰਗ ਦਾ ਕਾਜਾ-ਚਾਂਗੋ, ਕਿਨੋਰ ਵੀ ਮਾਲਿੰਗ ਨਾਲਾ ਦੇ ਨੇੜੇ ਅੜਿੱਕਾ ਹੋਣ ਤੋਂ ਇਲਾਵਾ ਇਸ ਮਾਰਗ ‘ਤੇ ਸਥਿੱਤ ਭਾਰਤ-ਚੀਨ ਹੱਦ ਦਾ ਅੰਤਿਮ ਪਿੰਡ ਕਰਛਮ ਦਾ ਸ਼ੇਸ਼ ਭਾਰਤ ਨਾਲ ਸੰਪਰਕ ਟੁੱਟ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।