Sutlej River - Sach Kahoon Punjabi
ਲੁਧਿਆਣਾ। ਲੁਧਿਆਣਾ ਵਿੱਚ ਸਤਲੁਜ ਦਰਿਆ ’ਚ ਨਹਾਉਣ ਗਏ ਛੇ ਦੋਸਤ ’ਚੋਂ ਚਾਰ ਜਣੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ। ਇਸ ਦੌਰਾਨ ਦੋ ਨੌਜਵਾਨਾਂ ਨੂੰ ਆਸ-ਪਾਸ ਦੇ ਲੋਕਾਂ ਨੇ ਬਚਾ ਲਿਆ ਪਰ 4 ਨੌਜਵਾਨ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ। ਸਾਰੇ ਨੌਜਵਾਨ ਐਤਵਾਰ ਦੁਪਹਿਰ 3 ਵਜੇ ਇਕੱਠੇ ਹੋ ਕੇ ਸਤਲੁਜ ਦਰਿਆ ‘ਚ ਨਹਾਉਣ ਗਏ ਸਨ। ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੇ ਦਿੱਤੀ ਗਈ। ਜਿਸ ਤੋਂ ਬਾਅਦ ਗੋਤਾਖਰਾਂ ਨੇ ਪਾਣੀ ’ਚ ਡੁੱਬੇ ਨੌਜਵਾਨਾਂ ਦੀ ਭਾਲ ਸ਼ੁਰੂ ਕੀਤੀ ਹੈ ਪਰ ਹਾਲੇ ਤੱਕ ਉਕਤ ਨੌਜਵਾਨਾਂ ਦਾ ਕੁਝ ਪਤਾ ਨਹੀਂ ਚੱਲਿਆ। ਦਰਿਆ ’ਚ ਡੁੱਬੇ ਨੌਜਵਾਨਾਂ ਦੀ ਪਛਾਣ ਚਾਹਲੂ, ਅੰਸਾਰੀ, ਸ਼ੰਮੀ ਅਤੇ ਜ਼ਹੀਰ ਵਜੋਂ ਹੋਈ ਹੈ। ਲਗਭਗ ਸਾਰਿਆਂ ਦੀ ਉਮਰ 18 ਤੋਂ 20 ਸਾਲ ਦੱਸੀ ਜਾ ਰਹੀ ਹੈ। Sutlej River
ਇਹ ਵੀ ਪੜ੍ਹੋ: ਮੋਦੀ ਦੀ ਨਵੀਂ ਕੈਬਨਿਟ ’ਚ ਕਿਹ਼ਡ਼ੇ ਨਵੇਂ ਚਿਹਰੇ ਹੋਏ ਸ਼ਾਮਲ, ਕਿਨ੍ਹਾਂ ਦਾ ਕੱਟਿਆ ਪੱਤਾ, ਜਾਣੋ
ਜਾਣਕਾਰੀ ਅਨੁਸਾਰ ਇਹ ਛੇ ਦੋਸਤ ਐਤਵਾਰ ਨੂੰ ਨਹਾਉਣ ਲਈ ਸਤਲੁਜ ਦਰਿਆ ’ਚ ਗਏ ਸਨ। ਸਤਲੁਜ ਦਰਿਆ ’ਚ ਨਹਾਉਂਦੇ-ਨਹਾਉਂਦੇ ਇਹ ਤੇਜ਼ ਪਾਣੀ ਦੇ ਵਹਾਅ ਦੀ ਲਪੇਟ ’ਚ ਆ ਗਏ। ਜਦੋ ਇੱਕ ਦੋਸਤ ਡੁੱਬਣ ਲਗਿਆ ਤਾ ਉਸ ਨੂੰ ਬਚਾਉਂਦੇ ਹੋਏ ਵਾਰੀ-ਵਾਰੀ ਤਿੰਨ ਜਣੇ ਉਸਦੇ ਨਾਲ ਪਾਣੀ ’ਚ ਰੁੜ੍ਹ ਗਏ। ਉਨ੍ਹਾਂ ਚੋਂ ਅਮੀਰ ਅਤੇ ਸਹਿਬਾਜ਼ ਨੇ ਲੋਕਾਂ ਨੇ ਬਚਾਅ ਲਿਆ। ਹਾਲੇ ਤੱਕ ਪਾਣੀ ’ਚ ਰੁਡ਼੍ਹੇ ਚਾਰ ਨੌਜਵਾਨਾਂ ਦਾ ਕੁਝ ਪਤਾ ਨਹੀਂ ਚੱਲਿਆ। ਗੋਤਖੋਰਾਂ ਦੀ ਮੱਦਦ ਨਾਲ ਭਾਲ ਜਾਰੀ ਹੈ। Sutlej River
ਹੁਸੈਨੀਵਾਲਾ ਹੈਡਵਰਕਸ ਤੋਂ ਛੱਡਿਆ ਪਾਣੀ, ਸਤਲੁਜ ਨੇੜਲੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ
ਜਿਲ਼੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਰਾਹਤ ਕੈਂਪ ਸਥਾਪਿਤ (Flood)
ਕੱਲ੍ਹ ਸਵੇਰ ਤੱਕ ਫਾਜਿਲਕਾ ਜ਼ਿਲ੍ਹੇ ਵਿਚ ਸਤਲੁਜ਼ ਦਰਿਆ ਰਾਹੀਂ ਪੁੱਜੇਗਾ
(ਰਜਨੀਸ਼ ਰਵੀ) ਫਾਜਿ਼ਲਕਾ। ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਕਈ ਖੇਤਰਾਂ ਅਤੇ ਹਿਮਾਚਲ ਪ੍ਰਦੇਸ਼ ਵਿਚ ਭਾਰੀ ਬਾਰਿਸ ਹੋਣ ਕਾਰਨ ਡੈਮਾਂ ਤੋਂ ਕਾਫੀ ਮਾਤਰਾ ਵਿਚ ਪਾਣੀ ਛੱਡਿਆ ਗਿਆ ਹੈ। ਅੱਜ ਵੀ ਰੋਪੜ (Flood) ਹੈਡਵਰਕਸ ਤੋਂ ਕਾਫੀ ਪਾਣੀ ਛੱਡਿਆ ਗਿਆ ਹੈ ਜੋ ਕਿ ਆਉਣ ਵਾਲੇ ਸਮੇਂ ਵਿਚ ਸਤਲੁਜ਼ ਦਰਿਆ ਰਾਹੀਂ ਫਾਜਿ਼ਲਕਾ ਦੇ ਦਰਿਆ ਨਾਲ ਲੱਗਦੇ ਇਲਾਕਿਆਂ ਵਿਚ ਪੁੱਜੇਗਾ। ਇਹ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਹੈ ਕਿ ਅੱਜ ਹੁਸੈਨੀਵਾਲਾ ਹੈਡਵਰਕਸ ਤੋਂ 20 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ ਅਤੇ ਇਸ ਨੂੰ ਹੋਰ ਵਧਾ ਕੇ ਡਿਸਚਾਰਜ 25 ਹਜ਼ਾਰ ਕਿਊਸਿਕ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਜਦੋਂ ਕੈਬਨਿਟ ਮੰਤਰੀ ਪਹੁੰਚ ਗਏ ਰਾਵੀ ਦਰਿਆ ’ਤੇ
ਕੱਲ੍ਹ ਸਵੇਰ ਤੱਕ ਇਹ ਪਾਣੀ ਫਾਜ਼ਿਲਕਾ ਜ਼ਿਲ੍ਹੇ ਵਿਚ ਸਤਲੁਜ਼ ਦਰਿਆ ਰਾਹੀਂ ਪੁੱਜੇਗਾ। ਇਸ ਨਾਲ ਫਾਜਿ਼ਲਕਾ ਦੇ ਮਹਾਤਮ ਨਗਰ, ਤੇਜਾ ਰੁਹੇਲਾ, ਹਸਤਾਂ ਕਲਾਂ, ਵੱਲੇ ਸ਼ਾਹ ਹਿਠਾੜ, ਚੱਕ ਰੁਹੇਲਾ, ਝੰਗੜ ਭੈਣੀ, ਮੁਹਾਰ ਜਮਸ਼ੇਰ ਆਦਿ ਪਿੰਡਾਂ ਵਿਚ ਹੜ੍ਹ ਦਾ ਪਾਣੀ ਆ ਸਕਦਾ ਹੈ।
ਹੜ੍ਹ ਕੰਟਰੋਲ ਰੂਮ ਦੇ ਨੰਬਰ 01638—262153 (Flood)
ਇਸ ਲਈ ਇੰਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣਾ ਮਾਲ ਡੰਗਰ (Flood) ਤੇ ਕੀਮਤੀ ਸਮਾਨ ਲੈ ਕੇ ਸਤਲੁਜ਼ ਦੇ ਚੜ੍ਹਦੇ ਪਾਸੇ ਵਾਲੇ ਬਣੇ ਰਾਹਤ ਕੇਂਦਰਾਂ ਵਿਚ ਪੁੱਜਣ। ਉਨ੍ਹਾਂ ਦੱਸਿਆ ਕਿ ਜਿਲ਼੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਰਾਹਤ ਕੈਂਪ ਪਿੰਡ ਮੌਜਮ, ਹਸਤਾਂਕਲਾਂ, ਆਸਫਵਾਲਾ, ਸੰਤ ਕਬੀਰ ਪੋਲੀਟੈਕਨਿਕ ਕਾਲਜ ਫਾਜਿਲਕਾ, ਸਲੇਮਸ਼ਾਹ ਵਿਚ ਬਣਾਏ ਗਏ ਹਨ। ਇਸ ਲਈ ਇੰਨ੍ਹਾਂ ਪਿੰਡਾਂ ਦੇ ਲੋਕ ਜਿ਼ਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਦੇ ਨੰਬਰ 01638—262153 ’ਤੇ ਕਾਲ ਕਰਕੇ ਵੀ ਹੋਰ ਜਾਣਕਾਰੀ ਲੈ ਸਕਦੇ ਹਨ।
ਇਸ ਤੋਂ ਬਿਨ੍ਹਾਂ ਡਿਪਟੀ ਕਮਿਸ਼ਨਰ ਵੱਲੋਂ ਅਪੀਲ ਕੀਤੀ ਗਈ ਹੈ ਕਿ ਨਦੀ ਦੇ ਨੇੜੇ ਨਾ ਜਾਇਆ ਜਾਵੇ ਅਤੇ ਇੰਨ੍ਹਾਂ ਪਿੰਡਾਂ ਦੇ ਲੋਕ ਸੁਰੱਖਿਅਤ ਥਾਂਵਾਂ ਤੇ ਪੁੱਜਣ। ਇਸ ਲਈ ਜਿ਼ਲ੍ਹਾ ਪ੍ਰਸ਼ਾਸਨ ਦੇ ਸਾਰੇ ਵਿਭਾਗਾਂ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਲੋਕਾਂ ਦੀ ਹਰ ਸੰਭਵ ਮੱਦਦ ਕੀਤੀ ਜਾ ਸਕੇ।
ਸਤਲੁਜ ’ਚ ਪਾਣੀ ਦਾ ਪੱਧਰ ਵਧਿਆ, ਕਿਸਾਨਾਂ ਦੀ ਪੱਕੀ ਕਣਕ ਦੀ ਫਸਲ ’ਤੇ ਮੰਡਰਾਉਣ ਲੱਗਾ ਖਤਰਾ
ਸਾਉਣੀ ਦੀ ਫਸਲ ਤੋਂ ਬਾਅਦ ਹਾੜੀ ਦੀ ਫਸਲ ’ਤੇ ਪੈਣ ਲੱਗੀ ਦਰਿਆਈ ਪਾਣੀ ਦੀ ਮਾਰ
ਕਿਸਾਨਾਂ ਵੱਲੋਂ ਸਰਕਾਰ ਤੋਂ ਮੱਦਦ ਦੀ ਅਪੀਲ
(ਵਿਜੈ ਹਾਂਡਾ) ਗੁਰੂਹਰਸਹਾਏ। ਦੇਸ਼ ਦਾ ਅੰਨਦਾਤਾ ਅਖਵਾਉਣ ਵਾਲਾ ਕਿਸਾਨ ਹਰ ਸਮੇਂ ਮੁਸ਼ਕਲਾਂ ਨਾਲ ਘਿਰਿਆ ਰਹਿੰਦਾ ਹੈ ਕਦੇ ਹਾੜੀ ਤੇ ਕਦੇ ਸਾਉਣੀ ਦੀਆਂ ਪੁੱਤਾਂ ਵਾਗੂੰ ਪਾਲੀਆਂ ਫਸਲਾਂ ’ਤੇ ਕੁਦਰਤੀ ਮਾਰ ਪੈ ਜਾਂਦੀ ਹੈ ਤੇ ਕਦੇ ਆਪਣੇ ਹੱਕਾਂ ਲਈ ਸਰਕਾਰਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਹੁਣ ਜਦੋਂ ਕਿਸਾਨਾਂ ਦੀ ਸੋਨੇ ਵਰਗੀ ਕਣਕ ਦੀ ਫਸਲ ਜੋ ਪੂਰੀ ਤਰ੍ਹਾਂ ਪੱਕ ਕੇ ਮੰਡੀਆਂ ਅੰਦਰ ਵਿੱਚ ਆਉਣ ਲਈ ਤਿਆਰ ਹੈ ਪਰ ਉਸ ਨੂੰ ਗ੍ਰਹਿਣ ਲੱਗਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਸਤਲੁਜ ਦਰਿਆ (Sutlej River) ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨ ਚਿੰਤਾ ’ਚ ਹਨ। ਸਤਲੁਜ ਦਰਿਆ ਜੋ ਕਿ ਬਾਰਡਰ ਪੱਟੀ ’ਤੇ ਵੱਸੇ ਪਿੰਡ ਦੋਨਾਂ ਮੱਤੜ, ਚੱਕ ਸਿਕਾਰਗਾਹ ਮਾੜੇ, ਰਾਜਾ ਰਾਏ, ਗੱਟੀ ਸਮੇਤ ਆਦਿ ਪਿੰਡਾਂ ਦੇ ਨੇੜਿਉਂ ਦੀ ਖਹਿ ਕੇ ਲੰਘਦਾ ਹੈ, ਦੇ ਕਿਸਾਨਾਂ ਨੂੰ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਦਾ ਡਰ ਸਤਾ ਰਿਹਾ ਹੈ ਕਿਉਂਕਿ ਕਣਕ ਦੀ ਪੱਕ ਚੁੱਕੀ ਫਸਲ ਨੂੰ ਕਿਵੇਂ ਵੱਢਿਆ ਜਾਵੇ ਇਹ ਸਵਾਲ ਕਿਸਾਨਾਂ ਲਈ ਸਿਰਦਰਦੀ ਬਣਿਆ ਹੋਇਆ ਹੈ ਤੇ ਕਿਸਾਨਾਂ ਦੀਆਂ ਫਸਲਾਂ ’ਤੇ ਖਤਰਾ ਮੰਡਰਾਉਣ ਲੱਗਿਆ ਹੈ ।
ਸਤਲੁਜ ਦਰਿਆ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਸਰਪੰਚ ਗੁਰਮੇਜ ਸਿੰਘ, ਸਰਪੰਚ ਮੁਖਤਿਆਰ ਸਿੰਘ, ਸਰਪੰਚ ਗੁਰਦੀਪ ਸਿੰਘ, ਕੁਲਵੰਤ ਸਿੰਘ, ਮਲਕੀਤ ਸਿੰਘ, ਗੁਰਮੁਖ ਸਿੰਘ, ਅਮਨਦੀਪ ਸਿੰਘ, ਗੁਰਚਰਨ ਸਿੰਘ ਆਦਿ ਨੇ ਭਰੇ ਹੋਏ ਮਨ ਨਾਲ ਦੱਸਿਆ ਕਿ ਮਹਿੰਗੇ ਭਾਅ ਦੇ ਡੀਜ਼ਲ ਫੂਕ ਫੂਕ ਕੇ ਤੇ ਮਹਿੰਗੀਆਂ ਖਾਦਾਂ ਸਪਰੇਆਂ ਨਾਲ ਕਿਸਾਨ ਪਹਿਲਾਂ ਹੀ ਕੱਖੋਂ ਹੌਲਾ ਹੋਇਆ ਪਿਆ ਹੈ ਤੇ ਉਪਰੋਂ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਖੜ੍ਹੀ ਹੈ ਤਾਂ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਉਹ ਦਰਿਆ ਤੋਂ ਪਾਰ ਨਹੀਂ ਜਾ ਸਕਦੇ ਕਿਉਂਕਿ ਹਰ ਵਕਤ ਜਾਨ ਤੇ ਮਾਲ ਦਾ ਖਤਰਾ ਬਣਿਆ ਹੋਇਆ ਹੈ । ਪਿੰਡ ਦੋਨਾਂ ਮੱਤੜ ਤੇ ਚੱਕ ਸ਼ਿਕਾਰਗਾਹ ਦੇ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੀ ਸਤਲੁਜ ਦਰਿਆ ਤੋਂ 2500 ਤੋਂ ਲੈ ਕੇ 3000 ਏਕੜ ਦੇ ਕਰੀਬ ਕਣਕ ਦੀ ਫਸਲ ਪੱਕ ਕੇ ਖੜੀ ਹੈ ਪਰ ਉਸ ਨੂੰ ਕੱਟਣ ਵਿੱਚ ਅਸਮਰੱਥ ਹਾਂ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ।
ਸਤਲੁਜ ਦਰਿਆ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ’ਤੇ ਰੋਸ ਜਾਹਰ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਕਈ ਵਾਰ ਐਥੇ ਪੁਲ ਦੀ ਮੰਗ ਕੀਤੀ ਗਈ ਪਰ ਹਰ ਵਾਰ ਲਾਰਿਆਂ ਤੋਂ ਸਿਵਾਏ ਉਹਨਾਂ ਪੱਲੇ ਕੁਝ ਨਹੀਂ ਪਿਆ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕਈ ਦਿਨਾਂ ਤੋਂ ਪ੍ਰਸਾਸ਼ਨ ਤੋਂ ਵੱਡੇ ਬੇੜੇ ਦੀ ਮੰਗ ਕੀਤੀ ਗਈ ਪਰ ਹਰ ਵਾਰ ਅਣਗੌਲਿਆਂ ਕੀਤਾ ਗਿਆ ਤੇ ਉਹਨਾਂ ਦੀਆਂ ਫ਼ਸਲਾਂ ਅੱਖੀ ਵੇਖਦਿਆਂ ਹਰ ਸਾਲ ਬਰਬਾਦ ਹੋ ਜਾਂਦੀਆਂ ਹਨ। ਉਹਨਾਂ ਕਿਹਾ ਕਿ ਜਿਹੜਾ ਬੇੜਾ ਉਹਨਾਂ ਕੋਲ ਹੈ ਉਹ ਵੀ ਟੁੱਟ ਚੁੱਕਾ ਹੈ ਤੇ ਉਸ ਅੰਦਰ ਪਾਣੀ ਭਰ ਜਾਂਦਾ ਹੈ ਤੇ ਦਰਿਆ ਪਾਰ ਕਰਦੇ ਸਮੇਂ ਡੁੱਬਣ ਦਾ ਖਤਰਾ ਬਣਿਆ ਰਹਿੰਦਾ ।ਕਿਸਾਨਾਂ ਨੇ ਕਿਹਾ ਕਿ ਇਸ ਸਾਲ ਪਹਿਲਾਂ ਹੀ ਕਣਕ ਦੀ ਫਸਲ ਦਾ ਝਾੜ ਘੱਟ ਨਿਕਲ ਰਿਹਾ ਹੈ ਉਪਰੋਂ ਇਸ ਤਰ੍ਹਾਂ ਦੀਆਂ ਮਾਰਾਂ ਕਿਸਾਨੀ ਦਾ ਲੱਕ ਤੋੜ ਕੇ ਰੱਖ ਦੇਣਗੀਆਂ। ਉਹਨਾਂ ਸਰਕਾਰ ਤੋਂ ਅਪੀਲ ਕੀਤੀ ਕਿ ਇਸ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਜੋ ਉਹ ਆਪਣੀ ਕਣਕ ਦੀ ਫਸਲ ਕੱਟ ਸਕਣ।
ਕਣਕ ਨਾਲ ਭਰਿਆ ਟਰੈਕਟਰ-ਟਰਾਲੀ ਪਾਣੀ ’ਚ ਡੁੱਬਿਆ
ਕਣਕ ਦੀ ਫਸਲ ਦੀ ਕਟਾਈ ਕਰਕੇ ਜਦੋਂ ਕਣਕ ਦੇ ਦਾਣਿਆਂ ਨਾਲ ਭਰੀ ਟਰੈਕਟਰ-ਟਰਾਲੀ ਸਤਲੁਜ ਦਰਿਆ ਪਾਰ ਕਰਨ ਲੱਗੇ ਤਾਂ ਪਾਣੀ ਦਾ ਪੱਧਰ ਵਧਿਆ ਹੋਣ ਕਰਕੇ ਵਿੱਚ ਡੁੱਬ ਗਿਆ ਇਸ ਹਾਦਸੇ ਦੌਰਾਨ ਕਿਸਾਨ ਨੂੰ ਤਾਂ ਬੇੜੀ ਰਾਹੀਂ ਬਚਾ ਲਿਆ ਗਿਆ ਪਰ ਪਾਣੀ ਦਾ ਵਹਾਅ ਤੇ ਪੱਧਰ ਜਿਆਦਾ ਹੋਣ ਕਰਕੇ ਟਰੈਕਟਰ, ਟਰਾਲੀ ਸਮੇਤ ਕਣਕ ਵਿੱਚ ਡੁੱਬ ਗਿਆ ਜਿਸ ਨੂੰ ਬਾਹਰ ਕੱਢਣ ਲਈ ਕਿਸਾਨਾਂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੱਦਦ ਦੀ ਅਪੀਲ ਕੀਤੀ ਜਾ ਰਹੀ ਹੈ।
ਪਸ਼ੂਆਂ ਲਈ ਹਰਾ ਚਾਰਾ ਤੇ ਤੂੜੀ ਤੰਦ ਤੋਂ ਔਖੇ ਹੋਏ ਕਿਸਾਨ
ਕਿਸਾਨਾਂ ਨੂੰ ਜਿੱਥੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕਣਕ ਕੱਟਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਕਿਸਾਨਾਂ ਸਾਹਮਣੇ ਇੱਕ ਹੋਰ ਮੁਸੀਬਤ ਖੜ੍ਹੀ ਹੋ ਗਈ ਹੈ ਉਹ ਹੈ ਪਸ਼ੂਆਂ ਨੂੰ ਪਾਉਣ ਵਾਲੇ ਹਰੇ ਚਾਰੇ ਤੇ ਤੂੜੀ ਤੰਦ ਦੀ, ਕਿਉਂਕਿ ਕਿਸਾਨਾਂ ਦੀ ਜ਼ਮੀਨ ਦਰਿਆ ਤੋਂ ਪਾਰ ਹੋਣ ਕਰਕੇ ਕਿਸਾਨ ਜਿੱਥੇ ਕਣਕ ਦੀ ਕਾਸਤ ਦਰਿਆ ਤੋਂ ਪਾਰ ਕਰਦੇ ਹਨ ਉੱਥੇ ਹੀ ਉਹਨਾਂ ਵੱਲੋਂ ਹਰਾ ਚਾਰਾ ਤੇ ਤੂੜੀ ਤੰਦ ਵੀ ਦਰਿਆ ਪਾਰ ਹੀ ਬੀਜੀ ਜਾਂਦੀ ਹੈ ਜੋ ਹੁਣ ਪਾਣੀ ਦਾ ਪੱਧਰ ਵਧਣ ਕਾਰਨ ਪਰੇਸ਼ਾਨੀ ਹੋਰ ਵਧ ਗਈ ਹੈ ।
ਕਿਸਾਨਾਂ ਦੀਆਂ ਮੰਗਾਂ ਨੂੰ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ ਹੈ : ਤਹਿਸੀਲਦਾਰ
ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਗੁਰੂਹਰਸਹਾਏ ਦੇ ਤਹਿਸੀਲਦਾਰ ਹਰਸਿਮਰਨ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆਂ ਕਿ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਤੇ ਕਿਸਾਨਾਂ ਨੂੰ ਸਤਲੁਜ ਦਰਿਆ ਤੋਂ ਪਾਰ ਕਣਕ ਦੀ ਫਸਲ ਕੱਟਣ ਵਿੱਚ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਉੱਚ ਅਧਿਕਾਰੀਆਂ ਤੱਕ ਪੁੱਜਦਾ ਕਰ ਦਿੱਤਾ ਗਿਆ ਹੈ ਤੇ ਜਲਦ ਇਸ ਦਾ ਹੱਲ ਕੱਢਿਆ ਜਾਵੇਗਾ।
ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ: ਵਿਧਾਇਕ ਸਰਾਰੀ
ਸਤਲੁਜ ਦਰਿਆ ’ਤੇ ਵਧੇ ਪਾਣੀ ਦਾ ਜਾਇਜ਼ਾ ਲੈਣ ਲਈ ਪਹੁੰਚੇ ਹਲਕਾ ਗੁਰੂਹਰਸਹਾਏ ਤੋਂ ਵਿਧਾਇਕ ਫੋਜਾ ਸਿੰਘ ਸਰਾਰੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਦੀ ਅਣਗਹਿਲੀ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਸਾਸ਼ਨ ਦੇ ਅਧਿਕਾਰੀਆਂ ਨੂੰ ਇਸ ਵੱਲ ਪਹਿਲਾਂ ਹੀ ਧਿਆਨ ਦੇਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਜਾਣੂ ਕਰਵਾਇਆ ਗਿਆ ਹੈ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਜਲਦ ਕੀਤਾ ਜਾਵੇਗਾ। ਕਿਸਾਨਾਂ ਦੀ ਪੁਲ ਦੀ ਮੰਗ ਸਬੰਧੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਆਰਜੀ ਪੁਲ ਪਹਿਲਾਂ ਤਿਆਰ ਕੀਤਾ ਜਾਵੇਗਾ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪਾਕਿ ਦਾ ਛੱਡਿਆ ਪਾਣੀ : ਸਤਲੁਜ ਦੇ ਬੰਨ੍ਹ ਨੂੰ ਬਚਾਉਣ ਲਈ ਬੀਐੱਸਐਫ ਨੇ ਸੰਭਾਲਿਆ ਮੋਰਚਾ
10 ਪਿੰਡਾਂ ‘ਤੇ ਮੰਡਰਾ ਰਿਹੈ ਹੜ੍ਹ ਦਾ ਖਤਰਾ, ਪਿੰਡ ਖਾਲੀ ਕਰਨ ਦਾ ਐਲਾਨ
ਫਿਰੋਜ਼ਪੁਰ (ਸੱਤਪਾਲ ਥਿੰਦ)। ਸਤਲੁਜ ਦਰਿਆ ਵਿੱਚ ਪਾਣੀ ਦੇ ਪੱਧਰ ਵਿੱਚ ਅਚਾਨਕ ਵਾਧਾ ਹੋਣ ਕਾਰਨ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ‘ਚ ਬੀਤੇ ਦਿਨ ਤੋਂ ਪਿੰਡ ਟੇਂਡੀ ਵਾਲਾ ਕੋਲੋਂ ਸਤਲੁਜ ਦਰਿਆ ਦੇ ਤੇਜ਼ ਵਹਾਅ ਕਾਰਨ ਧੁੱਸੀ ਬੰਨ੍ਹ ਨੂੰ ਖਾਰ ਪੈਣ ਕਾਰਨ ਬੰਨ੍ਹ ਟੁੱਟਣ ਕਿਨਾਰੇ ਪਹੁੰਚ ਗਿਆ ਹੈ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਇਸ ਬੰਨ੍ਹ ਨੂੰ ਟੁੱਟਣ ਤੋਂ ਪਹਿਲਾ ਬੰਨਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਜਿਸ ਲਈ ਬੀਐੱਸਐਫ ਦੇ ਨਾਲ ਸਥਾਨਕ ਪਿੰਡਾਂ ਦੇ ਲੋਕ ਬੰਨ੍ਹ ਬੰਨਣ ਲਈ ਜੁੱੁਟ ਗਏ ਹਨ  ਬੰਨ੍ਹ ਬੰਨਣ ਲਈ ਰੇਤੇ ਦੀਆਂ ਬੋਰੀਆਂ ਭਰ-ਭਰ ਕੇ ਬੰਨ੍ਹ ਨਾਲ ਲਗਾ ਰਹੇ ਹਨ। (Sutlej River)
ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਤੋਂ ਬਾਅਦ ਡਿਪਟੀ ਕਮਿਸ਼ਨਰ  ਚੰਦਰ ਗੈਂਦ ਨੇ ਦੱਸਿਆ ਕਿ ਸੈਨਾ ਦੇ ਜਵਾਨਾਂ, ਨਹਿਰੀ ਵਿਭਾਗ ਦੀ ਟੀਮ ਅਤੇ ਪਿੰਡ ਦੇ ਲੋਕਾਂ ਦੀ ਸਹਾਇਤਾ ਨਾਲ ਨੁਕਸਾਨੇ ਗਏ ਬੰਨ੍ਹ ਦੇ ਹਿੱਸੇ ਨੂੰ ਮਜ਼ਬੂਤ ਕਰਨ ਲਈ ਕਾਰਜ ਸ਼ਨੀਵਾਰ ਤੋਂ ਜੰਗੀ ਪੱਧਰ ‘ਤੇ ਜਾਰੀ ਹੈ। ਖ਼ਬਰ ਲਿਖੇ ਜਾਣ ਤੱਕ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਲਗਾਈਆਂ ਬੋਰੀਆਂ ‘ਚ ਪਾਣੀ ਰਿਸਣਾ ਸ਼ੁਰੂ ਹੋ ਗਿਆ ਸੀ ਜੇਕਰ ਬੰਨ੍ਹ ਟੁੱਟਦਾ ਹੈ ਤਾਂ ਇਸ ਨਾਲ ਕਰੀਬ 8-10 ਪਿੰਡ ਪਾਣੀ ਦੀ ਮਾਰ ਹੇਠ ਆ ਸਕਦੇ ਹਨ। ਫਿਲਹਾਲ  ਸਾਵਧਾਨੀ ਦੇ ਤੌਰ ‘ਤੇ ਟੇਂਡੀਵਾਲਾ ਅਤੇ ਆਸ ਪਾਸ ਦੇ ਕੁੱਝ ਪਿੰਡਾਂ ਨੂੰ ਖਾਲੀ ਕਰਨ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਆਫ਼ਤ ਨਾਲ ਨਜਿੱਠਿਆ ਜਾ ਸਕੇ ਚੌਕਸੀ ਵਜੋਂ ਬੀਐੱਸਐਫ ਤੋਂ ਇਲਾਵਾ ਐਨਡੀਆਰਐਫ ਅਤੇ ਸਿਹਤ ਵਿਭਾਗ ਦੀਆਂ ਮੈਡੀਕਲ ਟੀਮਾਂ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਹੈ।
ਪਾਕਿਸਤਾਨ ਵੱਲੋਂ ਛੱਡਿਆ ਗਿਆ ਹੈ ਪਾਣੀ : ਡਿਪਟੀ ਕਮਿਸ਼ਨਰ | Sutlej River
ਡਿਪਟੀ ਕਮਿਸ਼ਨਰ  ਚੰਦਰ ਗੈਂਦ ਨੇ ਦੱਸਿਆ ਕਿ ਟੇਂਡੀਵਾਲਾ ਸਰਹੱਦ ਦਾ ਆਖਰੀ ਪਿੰਡ ਹੈ, ਜਿੱਥੇ ਪਾਕਿਸਤਾਨ ਤੋਂ ਭਾਰੀ ਮਾਤਰਾ ਵਿੱਚ ਪਾਣੀ ਛੱਡਿਆ ਗਿਆ ਹੈ  ਉਨ੍ਹਾਂ ਆਖਿਆ ਕਿ ਪਾਕਿਸਤਾਨ ਵਿੱਚ ਸਤਲੁਜ ‘ਤੇ ਇੱਕ ਅਜਿਹੀ ਰੋਕ ਬਣਾਈ ਗਈ ਹੈ, ਜਿੱਥੋਂ ਭਾਰਤ ਵਾਲੇ ਪਾਸੇ ਨੂੰ ਵੱਡੀ ਮਾਤਰਾ ਵਿਚ ਪਾਣੀ ਛੱਡਿਆ ਗਿਆ ਹੈ  ਉਨ੍ਹਾਂ ਆਖਿਆ ਕਿ ਪਿੰਡ ਟੇਂਡੀਵਾਲਾ ਕੋਲੋਂ ਲੰਘਦੇ ਸਤਲੁਜ  ‘ਚ  ਅਚਾਨਕ ਜ਼ਿਆਦਾ ਪਾਣੀ ਆਉਣ ਕਾਰਨ ਬੰਨ੍ਹ ਨੁਕਸਾਨਿਆ ਗਿਆ ਹੈ।
ਪਾਣੀ ‘ਚ ਡੁੱਬੇ ਪਿੰਡਾਂ ਦੇ ਲੋਕਾਂ ਨੂੰ ਲੱਗਣ ਲੱਗੇ ਚਮੜੀ ਰੋਗ | Sutlej River
ਫਿਰੋਜ਼ਪੁਰ ਦੇ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ 16 ਮੋਬਾਈਲ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਉਨ੍ਹਾਂ ਦੱਸਿਆ ਕਿ ਕੈਂਪਾਂ ਵਿੱਚ ਜ਼ਿਆਦਾਤਰ ਮਰੀਜ਼ ਗੰਦੇ ਪਾਣੀ ਨਾਲ ਚਮੜੀ ਦੀ ਲਾਗ ਦੀ ਸਮੱਸਿਆ ਵਾਲੇ ਆ ਰਹੇ ਹਨ, ਜਿਨ੍ਹਾਂ ਨੂੰ ਮੌਕੇ ‘ਤੇ ਦਵਾਈਆਂ ਦਿੱਤੀਆਂ ਗਈਆਂ ਹਨ ਇਸ ਤੋਂ ਇਲਾਵਾ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੜ੍ਹ ਪ੍ਰਬੰਧਨ ਲਈ 20 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ। (Sutlej River)
ਕੈਬਨਿਟ ਮੰਤਰੀ ਵੱਲੋਂ ਨੁਕਸਾਨ ਦੀ ਰਿਪੋਰਟ 15 ਦਿਨਾਂ ‘ਚ ਸੌਂਪਣ ਦੇ ਨਿਰਦੇਸ਼
ਸਤਲੁਜ ਦੇ ਟੁੱਟ ਰਹੇ ਬੰਨ੍ਹ ਨੂੰ ਬਚਾਉਣ ਲਈ  ਪਿੰਡ ਟੇਂਡੀ ਵਾਲਾ ‘ਚ ਚੱਲ ਰਹੇ ਕੰਮ ਦਾ ਜ਼ਾਇਜਾ ਲੈਣ ਲਈ ਪਹੁੰਚੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਰਿਪੋਰਟ 15 ਦਿਨਾਂ ‘ਚ ਤਿਆਰ ਕਰਕੇ ਸਰਕਾਰ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਹਨ ਕੈਬਨਿਟ ਮੰਤਰੀ ਨੇ ਪਿੰਡ ਟੇਂਡੀਵਾਲਾ ਦੇ ਲੋਕਾਂ ਨਾਲ ਮੁਲਾਕਾਤ ਵੀ ਕੀਤੀ ਅਤੇ ਹੜ੍ਹ ਰਾਹਤ ਕਾਰਜਾਂ ‘ਚ ਲੱਗੇ ਪਿੰਡ ਵਾਸੀਆਂ ਦੇ ਪੈਟਰੋਲ-ਡੀਜ਼ਲ ‘ਤੇ ਹੋਇਆ ਖ਼ਰਚਾ 15 ਹਜ਼ਾਰ ਰੁਪਏ ਆਪਣੀ ਜੇਬ ਵਿੱਚੋਂ ਮੌਕੇ ‘ਤੇ ਦਿੱਤਾ।
ਜਲਾਲਾਬਾਦ (ਰਜਨੀਸ਼ ਰਵੀ) ਸਰਹੱਦੀ ਢਾਣੀ ਨੱਥਾ ਸਿੰਘ ਦੇ ਕੋਲ ਸਤਲੁਜ ਦਰਿਆ ਦੀ ਫਾਟ ‘ਚ ਪਾਣੀ ਦੀ ਤੇਜ਼ ਰਫਤਾਰ ‘ਚ ਰੁੜ੍ਹੇ 17 ਸਾਲ ਦੇ ਨੌਜਵਾਨ ਜੱਜ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਢੰਡੀ ਕਦੀਮ ਦੀ ਅੱਜ ਲਾਸ਼ ਮਿਲ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਅਮਰਜੀਤ ਸਿੰਘ ਨੇ ਦੱਸਿਆ ਕਿ ਸਤਲੁਜ ਦਰਿਆ ਦੀ ਫਾਟ ‘ਚੋਂ ਅੱਜ ਸਵੇਰੇ ਉਕਤ ਨੌਜਵਾਨ ਦੀ ਲਾਸ਼ ਬੀਐੱਸਐੱਫ ਦੀ ਪੋਸਟ ਸੰਤੋਖ ਸਿੰਘ ਵਾਲਾ ਦੇ ਕੋਲੋਂ ਕੰਡੀਲੀ ਤਾਰ ਕੋਲੋਂ ਮਿਲੀ ਹੈ ਲਾਸ਼ ਤਾਰ ਨਾਲ ਰੁਕ ਗਈ ਸੀ। (Sutlej River)
ਉਨ੍ਹਾਂ ਕਿਹਾ ਕਿ ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਨੂੰ ਪੋਸਟ ਮਾਰਟਮ ਲਈ ਫਾਜ਼ਿਲਕਾ ਸਰਕਾਰੀ ਹਸਪਤਾਲ ‘ਚ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਬਾਅਦ ਦੁਪਹਿਰ 1:30 ਵਜੇ 11ਵੀਂ ਜਮਾਤ ਦਾ ਵਿਦਿਆਰਥੀ ਜੱਜ ਸਿੰਘ (17) ਪੁੱਤਰ ਜਸਵੰਤ ਸਿੰਘ ਵਾਸੀ ਢੰਡੀ ਕਦੀਮ ਆਪਣੇ ਖੇਤ ‘ਚ ਢਾਣੀ ਨੱਥਾ ਸਿੰਘ ਵਾਲਾ ਦੇ ਕੋਲ ਗਿਆ ਸੀ। (Sutlej River)
ਇਹ ਵੀ ਪੜ੍ਹੋ : ਪੰਜਾਬ ’ਚ 5 ਲੱਖ ਦੇ ਇਲਾਜ਼ ਲਈ ਕਾਰਡਾਂ ਬਣਾਉਣੇ ਹੋਏ ਸ਼ੁਰੂ
ਸਤਲੁਜ ਦਰਿਆ ਦੀ ਫਾਟ ‘ਚ ਬੀਤੇ ਹਫਤੇ ਤੋਂ ਪਾਣੀ ਆ ਚੁੱਕਿਆ ਹੈ ਤੇ ਉਨ੍ਹਾਂ ਦੀ ਜਮੀਨ ਵੀ ਦਰਿਆ ਦੀ ਫਾਟ ਦੇ ਨਾਲ ਹੈ, ਜਿੱਥੇ ਉਹ ਹਰਾ ਚਾਰਾ ਕੱਟਣ ਉਪਰੰਤ ਆਪਣੇ ਦੋਸਤਾਂ ਨਾਲ ਨਹਾਉਣ ਲੱਗ ਪਿਆ ਤੇ ਇਸ ਦੌਰਾਨ ਅਚਾਨਕ  ਉਹ ਪਾਣੀ ਦੇ ਤੇਜ਼ ਵਹਾਅ ‘ਚ ਰੂੜ ਗਿਆ ਉਸਦੇ ਦੋਸਤਾਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਨਹੀਂ ਬਚਾ ਸਕੇ। ਸਿਵਲ ਪ੍ਰਸ਼ਾਸਨ ਤੇ ਇਲਾਕੇ ਦੇ ਲੋਕ ਨੌਜਵਾਨ ਨੂੰ ਬਾਹਰ ਕੱਢਣ ‘ਚ ਜੁਟੇ ਹੋਏ ਸਨ ਤੇ ਕੱਲ੍ਹ ਦੇਰ ਰਾਤ ਤੱਕ ਲੱਭਣ ਦਾ ਕੰਮ ਜਾਰੀ ਰਿਹਾ ਦੇਰ ਸ਼ਾਮ ਨੂੰ ਸਿਵਲ ਪ੍ਰਸ਼ਾਸਨ ਵੱਲੋਂ ਐਨ. ਡੀ. ਆਰ. ਐੱਫ. ਦੀ ਟੀਮ ਵੀ ਬਠਿੰਡਾ ਤੋਂ ਬੁਲਾਈ ਗਈ। (Sutlej River)
ਜਿਨ੍ਹਾਂ ਲਾਸ਼ ਲੱਭਣ ਲਈ ਕਾਫੀ ਕੋਸ਼ਿਸ਼ ਕੀਤੀ ਪਰ ਕੋਈ ਪਤਾ ਨਹੀਂ ਚੱਲ ਸਕਿਆ ਸੀ ਅੱਜ ਸਵੇਰੇ ਭਾਰਤ ਵੱਲੋਂ ਲਾਈ ਗਈ ਕੰਡਿਆਲੀ ਤਾਰ ਜੋਕਿ ਦਰਿਆ ਦੀ ਫਾਟ ‘ਚੋਂ ਲੰਘਦੀ ਹੈ, ਦੇ ਨਾਲ ਨੌਜਵਾਨ ਜੱਜ ਸਿੰਘ ਦੀ ਲਾਸ਼ ਰੁਕੀ ਪਈ ਮਿਲੀ ਜਿਸ ਨੂੰ ਬਾਹਰ ਕੱਢ ਲਿਆ ਗਿਆ ਪਿੰਡ ਢੰਡੀ ਕਦੀਮ ਦੇ ਲੋਕਾਂ ਨੇ ਸਰਕਾਰ ਤੇ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਨੌਜਵਾਨ ਜੱਜ ਸਿੰਘ ਇੱਕ ਗਰੀਬ ਪਰਿਵਾਰ ਦਾ ਬੇਟਾ ਸੀ, ਇਸ ਲਈ ਉਸਦੇ ਪਰਿਵਾਰ ਦੀ ਮਾਲੀ ਸਹਾਇਤਾ ਕੀਤਾ ਜਾਵੇ।
2 ਕਰੋੜ 48 ਲੱਖ ਦੀ ਲਾਗਤ ਨਾਲ ਬਣਿਆ 280 ਫੁੱਟ ਲੰਮਾ ਪੁਲ ਦੇਸ਼ ਨੂੰ ਸਮਰਪਿਤ
ਫ਼ਿਰੋਜ਼ਪੁਰ, ਸਤਪਾਲ ਥਿੰਦ/ਸੱਚ ਕਹੂ ਨਿਊਜ਼
ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ਤੇ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਵੱਲੋਂ ਚੇਤਕ ਪ੍ਰੋਜੈਕਟ ਤਹਿਤ 2 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ 280 ਫੁੱਟ ਲੰਮੇ ਪੁਲ ਨੂੰ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਰੱਖਿਆ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਹੁਸੈਨੀਵਾਲਾ ਰੋਡ ‘ਤੇ ਪੱਕੇ ਪੁਲ ਦੇ ਨਿਰਮਾਣ ਨਾਲ ਨਾ ਸਿਰਫ਼ ਸੁਰੱਖਿਆ ਬਲਾਂ ਨੂੰ ਸਗੋਂ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਵੀ ਆਪਣੀ ਰੋਜ਼ਾਨਾ ਆਵਾਜਾਈ ‘ਚ ਆਸਾਨੀ ਹੋਵੇਗੀ।
ਉਨ੍ਹਾਂ ਕਿਹਾ ਕਿ ਹੁਸੈਨੀਵਾਲਾ ਸਾਡੇ ਮਹਾਨ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਤੇ ਬਹੁਤ ਸਾਰੇ ਯੁੱਧ ਨਾਇਕਾ ਕਾਰਨ ਇੱਕ ਪਵਿੱਤਰ ਸਥਾਨ ਹੈ ਤੇ ਇਸ ਇਤਿਹਾਸਿਕ ਪੁਲ ਜੋ ਕਿ 1971 ਦੇ ਯੁੱਧ ‘ਚ ਬਰਬਾਦ ਹੋ ਗਿਆ ਸੀ, ਦਾ ਉਦਘਾਟਨ ਕਰਕੇ ਸਨਮਾਨ ਤੇ ਗੌਰਵ ਮਹਿਸੂਸ ਕਰ ਰਹੀ ਹਾਂ। ਨਵੇਂ ਪੁਲ ਦੇ ਨਿਰਮਾਣ ਨਾਲ ਹੁਸੈਨੀਵਾਲਾ ਦੇ ਬਹੁਤ ਸਾਰੇ ਖੇਤਰਾਂ ਨਾਲ ਵਿਕਾਸ ਦੇ ਰਸਤੇ ਖੁੱਲ੍ਹਣਗੇ। ਇਸ ਨਾਲ ਇਲਾਕੇ ਦੇ ਵਿਕਾਸ, ਵਪਾਰ, ਖੇਤੀ ਤੇ ਸੈਨਾ ਦੇ ਵਾਹਨਾਂ ਗੋਲਾ-ਬਾਰੂਦ ਤੇ ਹੋਰ ਸਮੱਗਰੀ ਨੂੰ ਲਿਆਉਣ ਤੇ ਲਿਜਾਉਣ ‘ਚ ਮੱਦਦ ਮਿਲੇਗੀ। ਬਾਅਦ ਵਿੱਚ ਰੱਖਿਆ ਮੰਤਰੀ ਨੇ ਹੁਸੈਨੀਵਾਲਾ ਸ਼ਹੀਦੀ ਸਮਾਰਕ ਤੇ ਸ਼ਹੀਦਾਂ ਨੂੰ ਫੁੱਲਾਂ ਦੇ ਨਾਲ ਸ਼ਰਧਾਂਜਲੀ ਦਿੱਤੀ ਤੇ ਇੱਥੇ ਹਾਜ਼ਰ ਸਾਰਿਆਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਉਨ੍ਹਾਂ ਵੱਲੋਂ ਫੌਜ ਦੇ ਜਵਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਜਵਾਨਾਂ ਨੇ ਦੱਸਿਆ ਕਿ ਸ਼ਹੀਦਾਂ ਦੀ ਧਰਤੀ ‘ਤੇ ਫਰਜ਼ ਨਿਭਾ ਕੇ ਉਹ ਫਕਰ ਮਹਿਸੂਸ ਕਰ ਰਹੇ ਹਨ। ਇਸ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ, ਕਮਿਸ਼ਨਰ ਫ਼ਿਰੋਜ਼ਪੁਰ ਡਵੀਜ਼ਨ ਸੁਮੇਰ ਗੁਰਜ਼ਰ, ਆਈਜੀ ਗੁਰਿੰਦਰ ਸਿੰਘ, ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਤੇ ਐੱਸਐੱਸਪੀ ਪ੍ਰੀਤਮ ਸਿੰਘ ਵੀ ਹਾਜ਼ਰ ਸਨ।
ਰੱਖਿਆ ਮੰਤਰੀ ਨਿਰਮਲਾ ਸੀਤਾਰਮਨ, ਲੈਫ ਜਨਰਲ ਸੁਰਿੰਦਰ ਸਿੰਘ, ਆਰਮੀ ਕਮਾਂਡਰ ਪੱਛਮੀ ਕਮਾਂਡ ਤੇ ਲੈਫ ਜਨਰਲ ਹਰਪਾਲ ਸਿੰਘ, ਡਾਇਰੈਕਟਰ ਜਨਰਲ ਸੀਮਾ ਸੜਕ ਸੰਗਠਨ ਨਾਲ ਐਤਵਾਰ ਸਵੇਰੇ ਫ਼ਿਰੋਜਪੁਰ, ਪਹੁੰਚੇ ਜਿੱਥੇ ਹੈਲੀਪੈਡ ‘ਤੇ ਉਨ੍ਹਾਂ ਦਾ ਸਵਾਗਤ ਲੈਫ ਜਨਰਲ ਦੁਸ਼ਅੰਤ ਸਿੰਘ, ਜੀਓਸੀ ਵਜਰਾ ਕੌਰ ਨੇ ਕੀਤਾ ਤੇ ਹੁਸੈਨੀਵਾਲਾ ਪੁਲ ‘ਤੇ ਉਨ੍ਹਾਂ ਦਾ ਸਵਾਗਤ ਬ੍ਰਿਗੇਡੀਅਰ ਰਿਪੂ ਸੂਦਨ, ਮੁੱਖ ਇੰਜੀਨੀਅਰ (ਪ) ਚੇਤਕ ਨੇ ਕੀਤਾ ਤੇ ਪੁਲ ਦੇ ਨਿਰਮਾਣ ਤੇ ਤਕਨੀਕ ਬਾਰੇ ਜਾਣਕਾਰੀ ਦਿੱਤੀ।
1971 ਦੇ ਯੁੱਧ ਦੌਰਾਨ ਉੱਡਾ ਦਿੱਤਾ ਗਿਆ ਸੀ ਹੁਸੈਨੀ ਵਾਲਾ ਪੁਲ
ਫਿਰੋਜ਼ਪੁਰ-ਲਾਹੌਰ ਰਾਜਮਾਰਗ ‘ਤੇ ਹੁਸੈਨੀਵਾਲਾ ਕੋਲ ਸਤਲੁਜ ਦਰਿਆ ‘ਤੇ ਬਣੇ ਪੁਲ ਨੂੰ 1971 ਦੇ ਭਾਰਤ-ਪਾਕਿ ਯੁੱਧ ਦੌਰਾਨ ਉਡਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਸ ਜਗ੍ਹਾ ‘ਤੇ ਆਵਾਜਾਈ ਲਈ ਸੈਨਾ ਨੇ ਅਸਥਾਈ ਪੁਲ ਦਾ ਨਿਰਮਾਣ ਕੀਤਾ ਸੀ। ਇਸ ਪੁਰਾਣੇ ਪੁਲ ਨੂੰ ਪੱਕੇ ਪੁਲ ਦੇ ਰੂਪ ‘ਚ ਬਦਲਣ ਲਈ ਸੈਨਾ ਦੀ ਸੀਮਾ ਸੜਕ ਸੰਗਠਨ ਦੇ ਪ੍ਰੋਜੈਕਟ ਚੇਤਕ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ। ਪੁਲ ਦੇ ਤਿਆਰ ਹੋਣ ‘ਤੇ ਇਸ ਨੂੰ ਰੱਖਿਆ ਮੰਤਰੀ ਨੇ ਦੇਸ਼ ਨੂੰ ਸਮਰਪਿਤ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।