Stefanos - Sach Kahoon Punjabi

ਨਡਾਲ ਨੇ ਤੋੜਿਆ ਬਰਥਡੇ ਬੁਆਏ ਸਿਤਸਿਪਾਸ ਦਾ ਸੁਪਨਾ
20ਵੇਂ ਜਨਮਦਿਨ ਂਤੇ ਉਲਟਫੇਰ ਨਾ ਕਰ ਸਕੇ ਸਟੇਫਾਨੋਸ

ਟੂਰਨਾਮੈਂਟ ਦੌਰਾਨ ਅੱਵਲ 10 ਂਚ ਸ਼ਾਮਲ 4 ਖਿਡਾਰੀਆਂ ਨੂੰ ਹਰਾਇਆ ਸੀ ਫਾਈਨਲ ਤੱਕ

ਟੋਰਾਂਟੋ, 13 ਅਗਸਤ

ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਯੂਨਾਨ ਦੇ ਜਾਇੰਟ ਕਿੱਲਰ ਸਤੇਫਾਨੋਸ ਸਿਤਸਿਪਾਸ ਦਾ ਆਪਣੇ 20ਵੇਂ ਜਨਮਦਿਨ ‘ਤੇ ਖ਼ਿਤਾਬ ਜਿੱਤਣ ਦੇ ਸੁਪਨੇ ਨੂੰ ਤੋੜ ਦਿੱਤਾ ਨਡਾਲ ਨੇ ਸਿਤਸਿਪਾਸ ਨੂੰ 6-2, 7-6 ਨਾਲ ਹਰਾ ਕੇ ਚੌਥੀ ਵਾਰ ਰੋਜ਼ਰਸ ਕੱਪ ਟੈਨਿਸ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤ ਲਿਆ

ਸਤੇਫਾਨੋਸ ਆਸਟਰੀਆ ਦੇ ਥਿਏਮ, ਵਿੰਬਲਡਨ ਚੈਂਪੀਅਨ ਸਰਬੀਆ ਦੇ ਜੋਕੋਵਿਚ, ਵਿਸ਼ਵ ਦੇ ਤੀਸਰੇ ਨੰਬਰ ਦੇ ਖਿਡਾਰੀ ਅਤੇ ਪਿਛਲੇ ਚੈਂਪੀਅਨ ਜਰਮਨੀ ਦੇ ਜਵੇਰੇਵ ਅਤੇ ਵਿਸ਼ਵ ਦੇ ਛੇਵੇਂ ਨੰਬਰ ਦੇ ਖਿਡਾਰੀ ਵਿੰਬਲਡਨ ‘ਚ ਉਪ ਜੇਤੂ ਦੱਖਣੀ ਅਫ਼ਰੀਕਾ ਦੇ ਐਂਡਰਸਨ ਨੂੰ ਆਪਣਾ ਸ਼ਿਕਾਰ ਬਣਾ ਕੇ ਫਾਈਨਲ ‘ਚ ਪਹੁੰਚੇ ਸਨ ਪਰ ਉਹ ਨਡਾਲ ਤੋਂ ਪਾਰ ਨਾ ਪਾ ਸਕੇ

ਯੂਨਾਨੀ ਖਿਡਾਰੀ ਆਪਣੇ 20ਵੇਂ ਜਨਮਦਿਨ ‘ਤੇ ਮਾਸਟਰਜ਼ 1000 ਖ਼ਿਤਾਬ ਲਈ ਉੱਤਰਿਆ ਪਰ ਨਡਾਲ ਵਿਰੁੱਧ ਆਪਣੀ ਦੂਸਰੀ ਟੱਕਰ ‘ਚ ਵੀ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ

ਵਿਸ਼ਵ ਦੇ 27ਵੇਂ ਨੰਬਰ ਦੇ ਖਿਡਾਰੀ ਦੇ ਸਮਰਥਨ ‘ਚ ਕਈ ਯੂਨਾਨੀ ਸਮਰਥਕ ਆਪਣੇ ਦੇਸ਼ ਦੇ ਝੰਡੇ ਲਹਿਰਾਉਂਦੇ ਹੋਏ ਦਰਸ਼ਕਾਂ ‘ਚ ਮੌਜ਼ੂਦ ਸਨ ਪਰ ਨਡਾਲ ਨੇ ਉਹਨਾਂ ਨੂੰ ਮਾਯੂਸ ਕਰ ਦਿੱਤਾ ਨਡਾਲ ਨੇ ਦੂਸਰਾ ਸੈੱਟ ਟਾਈਬ੍ਰੇਕਰ ‘ਚ 7-4 ਨਾਲ ਜਿੱਤਿਆ ਸਿਤਸਿਪਾਸ ਨੇ ਮੈਚ ਦਾ ਆਪਣਾ ਪਹਿਲਾ ਬ੍ਰੇਕ ਦੂਸਰੇ ਸੈੱਟ ਦੀ 10ਵੀਂ ਗੇਮ ‘ਚ ਹਾਸਲ ਕੀਤਾ ਅਤੇ ਫਿਰ ਆਪਣੀ ਸਰਵਿਸ ਬਰਕਰਾਰ ਰੱਖ ਕੇ ਮੈਚ ਰੋਮਾਂਚਕ ਬਣਾ ਦਿੱਤਾ ਪਰ ਨਡਾਲ ਨੇ ਟਾਈਬ੍ਰੇਕਰ ‘ਚ ਆਪਣਾ ਤਜ਼ਰਬਾ ਦਿਖਾਇਆ ਅਤੇ ਸਿਤਸਿਪਾਸ ਨੂੰ ਜਨਮਦਿਨ ‘ਤੇ ਤੋਹਫ਼ੇ ਦੇ ਤੌਰ ‘ਤੇ ਕੱਪ ਮਿਲਣ ਤੋਂ ਵਾਂਝਾ ਕਰ ਦਿੱਤਾ

32 ਸਾਲਾ ਨਡਾਲ ਦਾ ਇਹ 80ਵਾਂ ਖ਼ਿਤਾਬ ਹੈ ਅਤੇ ਉਹ ਓਪਨ ਯੁੱਗ ‘ਚ 80 ਖ਼ਿਤਾਬ ਹਾਸਲ ਕਰਨ ਵਾਲੇ ਚੌਥੇ ਖਿਡਾਰੀ ਬਣ ਗਏ ਹਨ ਜਿਮੀ ਕੋਨਰਸ ਨੇ ਆਪਣੇ ਕਰੀਅਰ ‘ਚ 109, ਰੋਜ਼ਰ ਫੈਡਰਰ ਨੇ 98 ਅਤੇ ਇਵਾਨ ਲੈਂਡਲ ਨੇ 94 ਖ਼ਿਤਾਬ ਜਿੱਤੇ ਹਨ ਨਡਾਲ ਨੇ ਇਸ ਤੋਂ ਪਹਿਲਾਂ 2005, 2008 ਅਤੇ 2013 ‘ਚ ਇਹ ਖ਼ਿਤਾਬ ਜਿੱਤਿਆ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

19 ਸਾਲਾ ਸਟੇਫਾਨੋਸ ਭਿੜਨਗੇ ਨੰਬਰ 1 ਨਡਾਲ ਨਾਲ
27ਵੇਂ ਨੰਬਰ ਦੇ ਖਿਡਾਰੀ ਸਟੇਫਾਨੋਸ ਦੀ ਟਾੱਪ 10 ਖਿਡਾਰੀਆਂ ‘ਤੇ ਲਗਾਤਾਰ ਚੌਥੀ ਜਿੱਤ

20ਵੇਂ ਜਨਮ ਦਿਨ ਦੇ ਮੌਕੇ ਆਪਣਾ ਪਹਿਲਾ ਮਾਸਟਰਜ਼ ਫ਼ਾਈਨਲ ਖੇਡਣਗੇ

ਏਜੰਸੀ, ਟੋਰਾਂਟੋ, 12 ਅਗਸਤ

ਆਪਣੀ ਜ਼ਿੰਦਗੀ ਦੀ ਸਭ ਤੋਂ ਬਿਹਤਰੀਨ ਟੈਨਿਸ ਖੇਡ ਰਹੇ ਗੈਰ ਦਰਜਾ 19 ਸਾਲ ਦੇ ਯੂਨਾਨੀ ਸਤੇਫਾਨੋਸ ਸਿਤਸਿਪਾਸ ਨੇ ਚੋਟੀ ਦੇ ਖਿਡਾਰੀਆਂ ਨੂੰ ਸ਼ਿਕਾਰ ਬਣਾਉਣ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਵਿੰਬਲਡਨ ਉਪ ਜੇਤੂ ਵਿਸ਼ਵ ਦੇ ਛੇਵਾਂ ਦਰਜਾ ਪ੍ਰਾਪਤ ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਨੂੰ 6-7, 7-4, 7-6 ਨਾਲ ਹਰਾ ਕੇ ਰੋਜ਼ਰਸ ਕੱਪ ਟੈਨਿਸ ਟੂਰਨਾਮੈਂਟ ਦੇ ਫ਼ਾਈਨਲ ‘ਚ ਪ੍ਰਵੇਸ਼ ਕਰ ਲਿਆ ਲਗਾਤਾਰ ਚਾਰ ਮੈਚਾਂ ‘ਚ ਚਾਰ ਧੁਰੰਦਰ ਖਿਡਾਰੀਆਂ ਨੂੰ ਲੁੜਕਾ ਚੁੱਕੇ ਸਟੇਫਾਨੋਸ ਸਾਹਮਣੇ ਹੁਣ ਫ਼ਾਈਨਲ ‘ਚ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਦੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਜਿੰਨ੍ਹਾਂ ਨੇ ਹੋਰ ਸੈਮੀਫਾਈਨਲ ‘ਚ ਰੂਸ ਦੇ ਖ਼ਾਚਾਨੋਵ ਨੂੰ ਮੀਂਹ ਤੋਂ ਪ੍ਰਭਾਵਿਤ ਮੈਚ ‘ਚ 7-6, 6-4 ਨਾਲ ਹਰਾਇਆ

ਸਟੇਫਾਨੋਸ ਨੇ ਪਿਛਲੇ ਦੋ ਮੈਚਾਂ ‘ ‘ਚ ਵਿੰਬਲਡਨ ਚੈਂਪੀਅਨ ਨੋਵਾਕ ਜੋਕਵਿਚ ਅਤੇ ਵਿਸ਼ਵ ਦੇ ਤੀਸਰੇ ਨੰਬਰ ਦੇ ਖਿਡਾਰੀ ਜਵੇਰੇਵ ਨੂੰ ਆਪਣਾ ਸ਼ਿਕਾਰ ਬਣਾਇਆ ਸੀ  ਯੂਨਾਨੀ ਖਿਡਾਰੀ ਨੇ ਮੈਚ ਅੰਕ ਬਚਾਉਣ ਤੋਂ ਬਾਅਦ ਜ਼ੋਰਦਾਰ ਸਰਵਿਸ ਕਰਨ ਵਾਲੇ ਦੱਖਣੀ ਅਫ਼ਰੀਕੀ ਖਿਡਾਰੀ ‘ਤੇ ਰੋਮਾਂਚਕ ਜਿੱਤ ਦਰਜ ਕੀਤੀ ਵਿਸ਼ਵ ਦੇ 27ਵੇਂ ਨੰਬਰ ਦੇ ਖਿਡਾਰੀ ਸਟੇਫਾਨੋਸ ਦੀ ਟੂਰਨਾਮੈਂਟ ‘ਚ ਟਾੱਪ 10 ਖਿਡਾਰੀਆਂ ‘ਤੇ ਇਹ ਲਗਾਤਾਰ ਚੌਥੀ ਜਿੱਤ ਸੀ ਸਟੇਫਾਨੋਸ ਹੁਣ ਆਪਣੇ 20ਵੇਂ ਜਨਮ ਦਿਨ ਦੇ ਮੌਕੇ ‘ਤੇ ਆਪਣਾ ਪਹਿਲਾ ਏਟੀਪੀ ਮਾਸਟਰਜ਼ ਫ਼ਾਈਨਲ ਖੇਡਣਗੇ ਸੈਮੀਫਾਈਨਲ ਦੀ ਜਿੱਤ ਤੋਂ ਬਾਅਦ ਸਟੇਫਾਨੋਸ ਦਾ ਵਿਸ਼ਵ ਰੈਂਕਿੰਗ ‘ਚ 15ਵੇਂ ਸਥਾਨ ‘ਤੇ ਪਹੁੰਚਣਾ ਤੈਅ ਹੈ 32 ਸਾਲਾ ਨਡਾਲ ਦਾ ਇਹ ਪੰਜਵਾਂ ਫ਼ਾਈਨਲ ਹੈ ਨਡਾਲ ਦਾ ਇਸ ਤੋਂ ਪਹਿਲਾਂ ਸਟੇਫਾਨੋਸ ਨਾਲ ਬਾਰਸੀਲੋਨਾ ਓਪਨ ਦੇ ਫ਼ਾਈਨਲ ‘ਚ ਮੁਕਾਬਲਾ ਹੋਇਆ ਸੀ ਜਿੱਥੇ ਸਪੈਨਿਸ਼ ਮਾਸਟਰ ਨੇ ਲਗਾਤਾਰ ਸੈੱਟਾਂ ‘ਚ ਜਿੱਤ ਦਰਜ ਕੀਤੀ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਜੋਕੋਵਿਚ ਤੋਂ ਬਾਅਦ ਜਵੇਰੇਵ ਬਣੇ ਸਟੇਫਾਨੋਸ ਦਾ ਸ਼ਿਕਾਰ
ਵਿਸ਼ਵ ਦੇ ਅੱਵਲ 10 ਖਿਡਾਰੀਆਂ ‘ਤੇ ਲਗਾਤਾਰ ਤੀਸਰੀ ਜਿੱਤ

ਜਵੇਰੇਵ ਤੋਂ ਵਾਸ਼ਿੰਗਟਨ ਓਪਨ ਦੀ ਹਾਰ ਦਾ ਲਿਆ ਬਦਲਾ

ਟੋਰਾਂਟੋ, 11 ਅਗਸਤ

ਗੈਰ ਦਰਜਾ ਪ੍ਰਾਪਤ 19 ਸਾਲ ਦੇ ਯੂਨਾਨੀ ਖਿਡਾਰੀ ਸਟੇਫਾਨੋਸ ਸਿਤਸਿਪਾਸ ਨੇ ਪਿਛਲੇ ਮੈਚ ‘ਚ ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਹਰਾਉਣ ਤੋਂ ਬਾਅਦ ਆਪਣੇ ਕਰੀਅਰ ਦੀਆਂ ਸ਼ਾਨਦਾਰ ਜਿੱਤਾਂ ਦਾ ਸਿਲਸਿਲਾ ਬਰਕਰਾਰ ਰੱਖਦਿਆਂ ਵਿਸ਼ਵ ਦੇ ਤੀਸਰੇ ਨੰਬਰ ‘ਤੇ ਖਿਡਾਰੀ ਅਲੈਕਸਾਂਦਰ ਜਵੇਰੇਵ ਨੂੰ ਵੀ ਰੋਜ਼ਰਸ ਕੱਪ ਟੈਨਿਸ ਟੂਰਨਾਮੈਂਟ ‘ਚ ਆਪਣਾ ਸ਼ਿਕਾਰ ਬਣਾ ਲਿਆ

ਪਿਛਲੇ ਚੈਂਪੀਅਨ ਜਰਮਨੀ ਦੇ ਜਵੇਰੇਵ ਤੋਂ ਵਾਸ਼ਿੰਗਟਨ ਓਪਨ ‘ਚ ਹਾਰ ਚੁੱਕੇ ਸਟੇਫਾਨੋਸ ਨੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਵਾਪਸੀ ਕਰਦਿਆਂ ਆਪਣਾ ਪਿਛਲਾ ਬਦਲਾ ਚੁਕਾਉਂਦਿਆਂ 3-6, 7-6, 6-4 ਨਾਲ ਜਿੱਤ ਆਪਣੇ ਨਾਂਅ ਕੀਤੀ ਅਤੇ ਪੁਰਸ਼ ਸਿੰਗਲ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ

ਹਾਲਾਂਕਿ ਸਟੇਫਾਨੋਸ ਨੂੰ ਜਰਮਨੀ ਖਿਡਾਰੀ ਨੇ ਸ਼ੁਰੂਆਤ ‘ਚ ਸਖ਼ਤ ਚੁਣੌਤੀ ਦਿੱਤੀ ਅਤੇ ਉਹ ਪਹਿਲਾ ਸੈੱਟ 3-6 ਨਾਲ ਹਾਰਨ ਤੋਂ ਬਾਅਦ ਦੂਸਰੇ ਸੈੱਟ ‘ਚ ਵੀ 2-5 ਨਾਲ ਪੱਛੜ ਗਏ ਉਸ ਸਮੇਂ ਤੱਕ ਯੂਨਾਨੀ ਖਿਡਾਰੀ ਦੇ ਜਿੱਤਣ ਦੀ ਕੋਈ ਸੰਭਾਵਨਾ ਨਹੀਂ ਸੀ ਪਰ ਸਟੇਫਾਨੋਸ ਨੇ ਦੋ ਮੈਚ ਅੰਕ ਬਚਾਉਂਦਿਆਂ ਆਪਣੀ ਲੈਅ ਕਾਇਮ ਰੱਖੀ ਅਤੇ ਦੂਸਰੇ ਸੈੱਟ ਦੇ ਮੈਰਾਥਨ ਟਾਈਬ੍ਰੇਕ ‘ਚ ਜਵੇਰੇਵ ਨੂੰ ਹਰਾ ਕੇ ਸਕੋਰ 1-1 ਕਰ ਲਿਆ ਤੀਸਰੇ ਸੈੱਟ ‘ਚ ਜਵੇਰੇਵ ਨੇ ਕਈ ਗਲਤੀਆਂ ਕੀਤੀਆਂ ਅਤੇ ਮੈਚ ਅੰਕ ‘ਤੇ ਉਸਦੇ ਡਬਲ ਫਾਲਟ ਨੇ ਵਿਸ਼ਵ ਦੇ 27ਵੇਂ ਨੰਬਰ ਦੇ ਖਿਡਾਰੀ ਨੂੰ ਮੈਚ ਦੇ ਦਿੱਤਾਸਟੇਫਾਨੋਸ ਦੀ ਵਿਸ਼ਵ ਦੇ ਅੱਵਲ 10 ਖਿਡਾਰੀਆਂ ‘ਤੇ ਇਹ ਲਗਾਤਾਰ ਤੀਸਰੀ ਜਿੱਤ ਹੈ ਉਸਨੇ ਟੂਰਨਾਮੈਂਟ ਦੇ ਪਿਛਲੇ ਦੋ ਗੇੜੇ ‘ਚ ਡੋਮਿਨਿਕ ਥਿਏਮ ਅਤੇ ਫਿਰ ਜੋਕੋਵਿਚ ਨੂੰ ਹਰਾਇਆ ਸੀ

ਕੀ ਇਹ ਸੱਚ ਹੈ?

ਮੈਚ ਤੋਂ ਬਾਅਦ ਉਤਸ਼ਾਹਿਤ ਦਿਸ ਰਹੇ ਨੌਜਵਾਨ ਖਿਡਾਰੀ ਨੇ ਕਿਹਾ ਕਿ ਮੈਂ ਤਾਂ ਬਹੁਤ ਮੁਸ਼ਕਲ ‘ਚ ਹਾਂ ਇਸ ਤਰ੍ਹਾਂ ਲਗਾਤਾਰ ਤਿੰਨ ਮੈਚ ਜਿੱਤਣਾ ਕੀ ਇਹ ਸੱਚ ਹੈ ਇਹ ਦਿਖਾਉਂਦਾ ਹੈ ਕਿ ਮਿਹਨਤ ਨਾਲ ਤੁਸੀਂ ਕੁਝ ਵੀ ਹਾਸਲ ਕਰ ਸਕਦੇ ਹੋ

ਜਰਮਨ ਖਿਡਾਰੀ ਦਿਸੇ ਨਾਰਾਜ਼

ਹਾਲਾਂਕਿ 21 ਸਾਲ ਦੇ ਜਵੇਰੇਵ ਇਸ ਹਾਰ ਤੋਂ ਬਾਅਦ ਐਨੇ ਨਾਰਾਜ ਦਿਸੇ ਕਿ ਉਹਨਾਂ ਯੂਨਾਨੀ ਖਿਡਾਰੀ ਨੂੰ ਮੈਚ ਜਿੱਤਣ ਦੀ ਵਧਾਈ ਵੀ ਨਹੀਂ ਦਿੱਤੀ ਜਰਮਨ ਖਿਡਾਰੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਸਟੇਫਾਨੋਸ ਨੇ ਬਹੁਤ ਚੰਗਾ ਖੇਡਿਆ ਜਰਮਨ ਖਿਡਾਰੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਚ ਕਈ ਪੱਧਰ ਤੋਂ ਬਕਵਾਸ ਸੀ ਅਤੇ ਸਟੇਫਾਨੋਸ ਨੇ ਤਾਂ ਹੋਰ ਵੀ ਬੇਕਾਰ ਖੇਡਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।