Fallen - Sach Kahoon Punjabi
ਬਲਰਾਜ ਸਿੰਘ ਸਿੱਧੂ ਐਸ ਪੀ
ਕਈ ਵਾਰ ਆਦਮੀ ਨੂੰ ਗੁੱਸਾ ਹੁੰਦਾ ਕਿਸੇ ਹੋਰ ‘ਤੇ ਹੈ, ਪਰ ਛਿੱਥਾ ਪਿਆ ਹੋਇਆ ਕੱਢਦਾ ਕਿਸੇ ਹੋਰ ‘ਤੇ ਹੈ। ਕੁਝ ਦਿਨ ਪਹਿਲਾਂ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਪੁਲਿਸ ਅਤੇ ਵਕੀਲਾਂ ਵਿੱਚ ਝੜਪਾਂ ਹੋਈਆਂ। ਦੋਵਾਂ ਧਿਰਾਂ ਵਿੱਚੋਂ ਕਿਸੇ ਨੇ ਘੱਟ ਨਹੀਂ ਗੁਜ਼ਾਰੀ। ਉਸ ਤੋਂ ਅਗਲੇ ਦਿਨ ਵਕੀਲਾਂ ਨੇ ਹੜਤਾਲ ਕਰਕੇ ਦਿੱਲੀ ਦੀਆਂ ਅਨੇਕਾਂ ਅਦਾਲਤਾਂ ਦੇ ਬਾਹਰ ਧਰਨੇ ਲਗਾ ਕੇ ਕੰਮ-ਕਾਜ ਠੱਪ ਕਰ ਦਿੱਤਾ (ਇਸ ਦੇ ਬਰਾਬਰ ਦਿੱਲੀ ਪੁਲਿਸ ਨੇ ਵੀ ਧਰਨਾ-ਪ੍ਰਦਰਸ਼ਨ ਕੀਤਾ ਹੈ)।
ਅਨੇਕਾਂ ਰਾਸ਼ਟਰੀ ਨਿਊਜ਼ ਚੈਨਲਾਂ ਨੇ ਵਿਖਾਇਆ ਕਿ ਕਿਵੇਂ ਪੁਲਿਸ ਦੇ ਕੁਟਾਪੇ ਤੋਂ ਖਿਝੇ-ਖਪੇ ਵਕੀਲਾਂ ਨੇ ਆਪਣਾ ਗੁੱਸਾ ਧਰਨੇ ਲਾਗੋਂ ਲੰਘ ਰਹੇ ਬੇਕਸੂਰ ਲੋਕਾਂ ‘ਤੇ ਕੱਢਿਆ। ਇਹ ਇੱਕ ਆਮ ਇਨਸਾਨੀ ਵਤੀਰਾ ਹੈ ਕਿ ਤਕੜੇ ਦਾ ਗੁੱਸਾ ਹਮੇਸ਼ਾ ਕਮਜ਼ੋਰ ‘ਤੇ ਹੀ ਨਿੱਕਲਦਾ ਹੈ, ਤਕੜੇ ਦਾ ਤਾਂ ਆਪਾਂ ਕੁਝ ਕਰ ਹੀ ਨਹੀਂ ਸਕਦੇ। ਸੀਨੀਅਰ ਅਫਸਰ ਤੋਂ ਬੇਇੱਜ਼ਤੀ ਕਰਵਾ ਕੇ ਆਇਆ ਜੂਨੀਅਰ ਅਧਿਕਾਰੀ ਅੱਗੇ ਮਤੈਤਾਂ ਨੂੰ ਵੱਢ ਖਾਣ ਨੂੰ ਪੈਂਦਾ ਹੈ। ਪਤੀ ਨਾਲ ਲੜਾਈ ਹੋਣ ਤੋਂ ਬਾਅਦ ਜਾਂ ਘਰੇਲੂ ਕੰਮ ਕਾਜ ਤੋਂ ਅੱਕੀਆਂ ਔਰਤਾਂ ਆਪਣਾ ਸਾਰਾ ਗੁੱਸਾ ਬੱਚਿਆਂ ਨੂੰ ਕੁਟਾਪਾ ਚਾੜ੍ਹ ਕੇ ਕੱਢਦੀਆਂ ਹਨ। ਨਾਲੇ ਬੱਚੇ ਨੂੰ ਕੁੱਟੀ ਜਾਣਗੀਆਂ, ਨਾਲੇ ਪਤੀ ਨੂੰ (ਉਸ ਦੀ ਗੈਰ-ਹਾਜ਼ਰੀ ਵਿੱਚ) ਗਾਲ੍ਹਾਂ ਕੱਢੀ ਜਾਣਗੀਆਂ ਜਾਂ ਸੱਸ-ਸਹੁਰੇ ਦੀ ਲਾਹ-ਪਾਹ ਕਰ ਦੇਣਗੀਆਂ, ਨਿੱਕਲ ਜਾਉ ਇੱਥੋਂ, ਮੇਰੇ ਕੋਲੋਂ ਨਹੀਂ ਪੱਕਦੀਆਂ ਤੁਹਾਡੀਆਂ ਰੋਟੀਆਂ।
ਇਹੋ-ਜਿਹੀਆਂ ਅਨੇਕਾਂ ਮਿਸਾਲਾਂ ਮਿਲ ਜਾਂਦੀਆਂ ਹਨ। ਕਈ ਵਾਰੀ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਟੱਕਰ ਹੋ ਜਾਂਦੀ ਹੈ ਤੇ ਪੁਲਿਸ ਲਾਠੀਚਾਰਜ ਕਰ ਕੇ ਉਹਨਾਂ ਨੂੰ ਖਦੇੜ ਦਿੰਦੀ ਹੈ। ਜਦੋਂ ਮੌਰਾਂ ਭਨ੍ਹਾਂ ਕੇ ਭੱਜਦੇ ਹੋਏ ਸ਼ਰਾਰਤੀਆਂ ਦਾ ਪੁਲਿਸ ‘ਤੇ ਵੱਸ ਨਹੀਂ ਚੱਲਦਾ ਤਾਂ ਉਹ ਰਸਤੇ ਵਿੱਚ ਖੜ੍ਹੀਆਂ ਗੱਡੀਆਂ ਅਤੇ ਦੁਕਾਨਾਂ ਭੰਨ੍ਹਣੀਆਂ ਸ਼ੁਰੂ ਕਰ ਦਿੰਦੇ ਹਨ, ਅਣਭੋਲ ਲੋਕ ਬਿਨਾਂ ਮਤਲਬ ਰਗੜੇ ਜਾਂਦੇ ਹਨ।
ਸਾਡੇ ਨਜ਼ਦੀਕੀ ਪਿੰਡ ਦਾ ਸੰਤਾ ਸਕੀਮੀ ਪੁੱਠੇ ਪੰਗੇ ਲੈਣ ਦਾ ਬਹੁਤ ਸ਼ੌਕੀਨ ਸੀ। ਪੁਰਾਣੇ ਸਮੇਂ ਵਿੱਚ ਬਿਜਲੀ ਦੀਆਂ ਮੋਟਰਾਂ ਦੀ ਅਣਹੋਂਦ ਕਾਰਨ ਨਹਿਰੀ ਪਾਣੀ ਦੀ ਬਹੁਤ ਵੁੱਕਤ ਹੁੰਦੀ ਸੀ। ਸੰਤੇ ਦੀ ਰਾਤ ਗਿਆਰਾਂ ਵਜੇ ਪਾਣੀ ਦੀ ਵਾਰੀ ਸੀ। ਦੂਸਰੀ ਪਾਰਟੀ (ਜੋ ਸੰਤੇ ਦੇ ਸ਼ਰੀਕੇ-ਬਰਾਦਰੀ ਵਿੱਚੋਂ ਹੀ ਸਨ) ਦੀ ਵਾਰੀ ਗਿਆਰਾਂ ਵਜੇ ਤੱਕ ਸੀ ਤੇ ਉਹ ਉਸ ਦੀਆਂ ਕਰਤੂਤਾਂ ਤੋਂ ਚੰਗੀ ਤਰ੍ਹਾਂ ਵਾਕਿਫ ਸਨ। ਉਹ ਮੋਘੇ ਲਾਗੇ ਘਾਤ ਲਗਾ ਕੇ ਬੈਠ ਗਏ ਕਿ ਅੱਜ ਇਸ ਨੂੰ ਮੌਕੇ ‘ਤੇ ਢਾਹੁਣਾ ਹੈ। ਸੰਤੇ ਨੇ ਆਸਾ-ਪਾਸਾ ਵੇਖ ਕੇ ਸਾਢੇ ਦਸ ਵਜੇ ਹੀ ਪਾਣੀ ਵੱਢ ਲਿਆ ਤਾਂ ਉਹ ਡਾਂਗਾਂ ਲੈ ਕੇ ਐਲੀ-ਐਲੀ ਕਰਦੇ ਉਸ ਦੇ ਮਗਰ ਪੈ ਗਏ। ਸੰਤਾ ਡਰਦਾ ਮਾਰਾ ਪਾਣੀ ਦੀ ਵਾਰੀ ਵਿੱਚੇ ਛੱਡ ਕੇ ਪਿੰਡ ਨੂੰ ਭੱਜ ਨਿੱਕਲਿਆ। ਘਰ ਆਣ ਕੇ ਸ਼ਰੀਕਾਂ ਨੂੰ ਉੱਚੀ-ਉੱਚੀ ਗਾਲ੍ਹਾਂ ਕੱਢਣ ਤੇ ਗੰਡਾਸੀਆਂ ਮਾਰ ਕੇ ਪਾਥੀਆਂ ਦੇ ਗਹੂਰੇ ਭੰਨ੍ਹਣ ਲੱਗ ਪਿਆ। ਜਦੋਂ ਸੰਤੇ ਦੀ ਪਤਨੀ ਨੇ ਆਪਣੀਆਂ ਮਿਹਨਤ ਨਾਲ ਸੁਕਾਈਆਂ ਪਾਥੀਆਂ ਦੇ ਗਹੂਰੇ ਭੱਜਦੇ ਵੇਖੇ ਤਾਂ ਟੁੱਟ ਕੇ ਉਸ ਦੇ ਗਲ ਪੈ ਗਈ, ਦੁਰ ਫਿਟੇ ਮੂੰਹ ਵੇ ਤੇਰੇ! ਸ਼ਰੀਕਾਂ ਅੱਗੇ ਤਾਂ ਪਿੱਠ ਵਿਖਾ ਕੇ ਨੱਠ ਆਇਆਂ, ਹੁਣ ਮੇਰੀਆਂ ਪਾਥੀਆਂ ਕਿਉਂ ਬਰਬਾਦ ਕਰੀ ਜਾਨੈਂ? ਸੰਤਾ ਪੂਰੀ ਬੇਸ਼ਰਮੀ ਨਾਲ ਦੰਦੀਆਂ ਕੱਢਣ ਲੱਗਾ, ਕਹਿੰਦਾ, ਪਾਥੀਆਂ ਨੇ ਕਿਹੜਾ ਬੋਲਣਾ ਅੱਗੋਂ, ਸ਼ਰੀਕਾਂ ਨੇ ਤਾਂ ਕੁੱਟ-ਕੁੱਟ ਕੇ ਮੇਰੀ ਮਿੱਝ ਕੱਢ ਦੇਣੀ ਸੀ।
ਕਈ ਡਰਪੋਕ ਤੇ ਢੀਠ ਕਿਸਮ ਦੇ ਵਿਅਕਤੀ, ਜੋ ਬਾਹਰ ਲੜਨ ਜੋਗੇ ਨਹੀਂ ਹੁੰਦੇ, ਲੋਕਾਂ ਕੋਲੋਂ ਬੇਇੱਜ਼ਤੀ ਕਰਵਾ ਕੇ ਗੁੱਸਾ ਆਪਣੀ ਪਤਨੀ ਜਾਂ ਬੱਚਿਆਂ ‘ਤੇ ਕੱਢਦੇ ਹਨ। ਇਹੋ-ਜਿਹਾ ਇੱਕ ਵਿਅਕਤੀ ਆਪਣੇ ਪਸ਼ੂਆਂ ਵਾਲੇ ਵਾੜੇ ਦੀ ਰਾਖੀ ਕਰਨ ਲਈ ਸੁੱਤਾ ਪਿਆ ਸੀ ਕਿ ਅੱਧੀ ਰਾਤ ਨੂੰ ਚੋਰ ਆਣ ਪਏ। ਉਸ ਨੂੰ ਚੰਗੀ ਤਰ੍ਹਾਂ ਕੁੱਟ ਕੇ ਥੰਮਲੇ ਨਾਲ ਬੰਨ੍ਹ ਦਿੱਤਾ ਤੇ ਸਾਰੀਆਂ ਮੱਝਾਂ ਖੋਲ੍ਹ ਕੇ ਲੈ ਗਏ। ਸਵੇਰੇ ਜਦੋਂ ਲੋਕਾਂ ਨੇ ਉਸ ਨੂੰ ਖੋਲ੍ਹਿਆ ਤਾਂ ਉਹ ਇੱਕਦਮ ਡੰਡਾ ਲੈ ਕੇ ਇੱਕ ਛੋਟੇ ਜਿਹੇ ਕੱਟੇ ਨੂੰ ਕੁੱਟਣ ਲੱਗ ਪਿਆ। ਲੋਕਾਂ ਨੇ ਪੁੱਛਿਆ ਕਿ ਮੱਝਾਂ ਤਾਂ ਚੋਰ ਲੈ ਕੇ ਗਏ ਹਨ, ਤੂੰ ਇਸ ਬੇਜ਼ੁਬਾਨ ਨੂੰ ਕਿਉਂ ਕੁੱਟ ਰਿਹੈਂ? ਉਹ ਅੱਗੋਂ ਰੋਣਹਾਕਾ ਜਿਹਾ ਹੋ ਕੇ ਬੋਲਿਆ, ਮੱਝਾਂ ਨੂੰ ਛੱਡੋ, ਉਹ ਤਾਂ ਗਈਆਂ ਸੋ ਗਈਆਂ। ਇਹਦਾ ਬੇੜਾ ਗਰਕ ਹੋ ਜੇ, ਇਹਨੇ ਸਾਰੀ ਰਾਤ ਚੱਟ-ਚੱਟ ਕੇ ਮੇਰੀਆਂ ਲੱਤਾਂ ਛਿੱਲ ਛੱਡੀਆਂ ਨੇ।
ਪੰਡੋਰੀ ਸਿੱਧਵਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਸਟਰੇਲੀਆ ਂਚ ਦਹਾੜੇ ਭਾਰਤੀ ਸ਼ੇਰ, 10 ਸਾਲ ਬਾਅਦ ਕੀਤੇ ਕੰਗਾਰੂ ਚਿੱਤ
ਪਹਿਲਾ ਟੈਸਟ: ਰੋਮਾਂਚਕ ਮੈਚ ‘ਚ 31 ਦੌੜਾਂ ਨਾਲ ਜਿੱਤਿਆ ਭਾਰਤ
323 ਦੌੜਾਂ ਦੇ ਟੀਚੇ ਲਈ ਸੰਘਰਸ਼ ਕਰਦਿਆਂ 291 ‘ਤੇ ਸਿਮਟੇ ਕੰਗਾਰੂ
ਪੁਜਾਰਾ 123 ਅਤੇ 71 ਦੌੜਾਂ ਦੀਆਂ ਬਿਹਤਰੀਨ ਪਾਰੀਆਂ ਲਈ ਬਣੇ ਮੈਨ ਆਫ਼ ਦ ਮੈਚ
ਚਾਰ ਟੈਸਟ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਲਿਆ
ਲੜੀ ਦਾ ਦੂਸਰਾ ਟੈਸਟ 14 ਦਸੰਬਰ ਨੂੰ ਪਰਥ ‘ਚ
ਏਜੰਸੀ,
ਐਡੀਲੇਡ, 10 ਦਸੰਬਰ
ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਨੇ ਆਸਟਰੇਲੀਆ ਵਿਰੁੱਧ ਪਹਿਲੇ ਕ੍ਰਿਕਟ?ਟੈਸਟ?ਮੈਚ ‘ਚ ਸਾਹ ਰੋਕ ਦੇਣ ਵਾਲੇ ਉਤਾਰ-ਚੜਾਅ ਵਾਲੇ ਦੌਰ ਤੋਂ ਲੰਘਦਿਆਂ ਆਸਟਰੇਲੀਆ ਦੀ ਚੁਣੌਤੀ ਨੂੰ ਆਖ਼ਰ ਤੋੜ ਕੇ ਨਵਾਂ ਇਤਿਹਾਸ ਰਚ ਦਿੱਤਾ ਭਾਰਤ ਨੇ ਪੰਜਵੇਂ ਅਤੇ ਆਖ਼ਰੀ ਦਿਨ 31 ਦੌੜਾਂ ਨਾਲ ਜਿੱਤ ਕੇ ਚਾਰ ਟੈਸਟ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ ਭਾਰਤ ਦੀ ਜਿੱਤ ‘ਚ ਪੁਜਾਰਾ ਤੋਂ ਇਲਾਵਾ ਰਹਾਣੇ ਦੀ ਬੱਲੇਬਾਜ਼ੀ ਦੇ ਨਾਲ ਅਸ਼ਵਿਨ, ਸ਼ਮੀ, ਇਸ਼ਾਂਤ ਅਤੇ ਜਸਪ੍ਰੀਤ ਬੁਮਰਾਹ ਦੀ ਗੇਂਦਬਾਜ਼ੀ ਨੇ ਅਹਿਮ ਭੂਮਿਕਾ ਨਿਭਾਈ ਅਤੇ ਭਾਰਤ ਨੂੰ 10 ਸਾਲਾਂ ਂਚ ਪਹਿਲੀ ਜਿੱਤ ਦਾ ਹੱਕਦਾਰ ਬਣਾਇਆ.
ਭਾਰਤ ਵੱਲੋਂ 323 ਦੌੜਾਂ ਦੇ ਜੇਤੂ ਟੀਚੇ ਦਾ ਪਿੱਛਾ ਕਰਨ ਨਿੱਤਰੀ ਕੰਗਾਰੂ ਟੀਮ ਦੀ ਪਾਰੀ ਭਾਰਤੀ ਸਾਹਾਂ ਨੂੰ ਰੋਕਣ ਤੋਂ ਬਾਅਦ 291 ‘ਤੇ ਸਮਾਪਤ ਹੋਈ ਐਡੀਲੇਡ ਟੈਸਟ ਨੇ ਦਿਖਾਇਆ ਕਿ ਟੈਸਟ ਕ੍ਰਿਕਟ ਹੀ ਕ੍ਰਿਕੇਟਰਾਂ ਦਾ ਅਸਲੀ ਇਮਤਿਹਾਨ ਹੈ ਜਿੱਥੇ ਖਿਡਾਰੀ ਦੀ ਸਹੀ ਮਾਅਨਿਆਂ ‘ਚ ਪਰੀਖਿਆ ਹੁੰਦੀ ਹੈ ਜਿਸ ਵਿੱਚ ਮੇਜ਼ਬਾਨ?ਆਸਟਰੇਲੀਆ ਨੇ ਵੀ ਸੌਖਿਆਂ ਹਾਰ ਨਹੀਂ ਮੰਨੀ ਅਤੇ ਹਰ ਵਿਕਟ ਲਈ ਭਾਰਤੀ ਗੇਂਦਬਾਜ਼ਾਂ ਨੂੰ ਸੰਘਰਸ਼ ਕਰਾਇਆ ਆਖ਼ਰੀ ਜੋੜੀ ਨੇ ਇੱਕ ਵਾਰ ਤਾਂ ਭਾਰਤੀ ਖ਼ੇਮੇ ਨੂੰ ਚਿੰਤਾ ‘ਚ ਪਾ ਦਿੱਤਾ ਸੀ ਵਿਰਾਟ ਗੇਂਦਬਾਜ਼ਾਂ ਨੂੰ ਬਦਲ ਰਹੇ ਸਨ ਪਰ ਜੋੜੀ ਨਹੀਂ ਟੁੱਟੀ ਆਖ਼ਰ ਇਹ ਅਹਿਮ ਵਿਕਟ ਲੈਣ ਵਾਲੇ ਅਸ਼ਵਿਨ ਨੇ 52.5 ਓਵਰਾਂ ਦੀ ਮੈਰਾਥਨ ਗੇਂਦਬਾਜ਼ੀ ‘ਚ 92 ਦੌੜਾਂ ਦੇ ਕੇ ਤੀਜੀ ਵਿਕਟ?ਲਈ
ਆਸਟਰੇਲੀਆ ਨੇ ਚੌਥੇ ਦਿਨ ਦੇ 4 ਵਿਕਟਾਂ ਗੁਆ ਕੇ 104 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪੰਜਵੇਂ ਅਤੇ ਆਖ਼ਰੀ ਦਿਨ ਭਾਰਤ ਨੂੰ ਪਹਿਲੀ ਸਫ਼ਲਤਾ ਇਸ਼ਾਂਤ ਨੇ ਟਰੇਵਿਸ ਨੂੰ ਆਪਣਾ ਸ਼ਿਕਾਰ ਬਣਾ ਕੇ ਦਿਵਾਈ ਰਹਾਣੇ ਨੇ ਗਲੀ ਪੋਜੀਸ਼ਨ ‘ਤੇ ਕੈਚ ਲਿਆ ਸ਼ਾਨ ਮਾਰਸ਼ ਅਤੇ ਟਿਮ ਪੇਨ ਨੇ ਛੇਵੀਂ ਵਿਕਟ ਲਈ 41 ਦੌੜਾਂ ਜੋੜੀਆਂ ਕਪਤਾਨ ਪੇਨ ਨੂੰ ਪੰਤ ਨੇ ਲਪਕਿਆ, ਮੁਹੰਮਦ ਸ਼ਮੀ ਨੇ ਆਸਟਰੇਲੀਆ ਦੀ ਦੂਸਰੀ ਪਾਰੀ ਦੇ 101ਵੇਂ ਓਵਰ ‘ਚ ਸਟਾਰਕ ਨੂੰ ਕੈਚ ਕਰਾਕੇ ਭਾਰਤ ਨੂੰ ਰਾਹਤ ਦਿਵਾਈ ਆਸਟਰੇਲੀਆ ਦੀਆਂ 7 ਵਿਕਟਾਂ 187 ਦੌੜਾਂ ‘ਤੇ ਡਿੱਗ ਜਾਣ ‘ਤੇ ਲੱਗਾ ਕਿ ਮੈਚ ਛੇਤੀ ਨਿਪਟ ਜਾਵੇਗਾ ਪਰ ਪੈਟ ਕਮਿੰਸ ਨੇ 121 ਗੇਂਦਾਂ ‘ਚ 28,ਸਟਾਰਕ ਨੇ 44 ਗੇਂਦਾਂ ‘ਚ 28, ਲਿਓਨ ਨੇ ਨਾਬਾਦ 28 ਅਤੇ ਹੇਜ਼ਲਵੁਡ ਨੇ 43 ਗੇਂਦਾਂ ‘ ਚ 13 ਦੌੜਾਂ ਬਣਾ ਕੇ ਇੱਕ ਮੌਕੇ ਭਾਰਤੀ ਟੀਮ ਦੇ ਸਾਹ ਸੁਕਾ ਦਿੱਤੇ ਆਸਟਰੇਲੀਆ ਦੀਆਂ ਆਖ਼ਰੀ ਤਿੰਨ ਵਿਕਟਾਂ ਨੇ 104 ਦੌੜਾਂ ਜੋੜੀਆਂ
9ਵੀਂ ਵਿਕਟ ਲਈ ਕਮਿੰਸ ਅਤੇ ਲਿਓਨ ਨੇ ਵੀ ਭਾਰਤੀ ਗੇਂਦਬਾਜ਼ਾਂ ਨੂੰ ਪਰੇਸ਼ਾਨ ਕੀਤਾ ਪਰ ਆਖ਼ਰਕਾਰ ਬੁਮਰਾਹ ਨੇ ਕਮਿੰਸ ਨੂੰ ਆਊਟ ਕਰ ਭਾਰਤ ਦੀ ਜਿੱਤ ਦੀ ਆਸ ਨੇਪਰੇ ਚੜ੍ਹਨ ਦੇ ਕਰੀਬ ਕਰ ਦਿੱਤਾ ਪਰ ਨਾਥਨ ਲਿਓਨ ਅਤੇ ਜੋਸ਼ ਹੇਜ਼ਲਵੁਡ ਦੀ ਆਖ਼ਰੀ ਜੋੜੀ ਨੇ ਫਿਰ 32 ਦੌੜਾਂ ਜੋੜ ਦਿੱਤੀਆਂ ਅਤੇ ਸਕੋਰ 291 ਦੌੜਾਂ ਤੱਕ ਪਹੁੰਚਾ ਦਿੱਤਾ ਇਸ ਮੌਕੇ ਵੀ ਭਾਰਤੀ ਕਪਤਾਨ ਦੇ ਮੱਥੇ ਚਿੰਤਾ ਦੀਆਂ ਲਕੀਰਾਂ ਡੂੰਘੀਆਂ ਹੋਈਆਂ ਹਾਲਾਂਕਿ  ਆਫ਼ ਸਪਿੱਨਰ ਅਸ਼ਵਿਨ ਨੇ ਹੇਜਲਵੁਡ ਨੂੰ ਸਲਿੱਪ ‘ਚ ਰਾਹੁਲ ਹੱਥੋਂ ਕੈਚ ਕਰਾ ਕੇ ਚਿੰਤਾ ਦੀਆਂ ਲਕੀਰਾਂ ਨੂੰ ਖੁਸ਼ੀ ‘ਚ ਬਦਲ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਦਸੇ ‘ਚ ਚਾਰ ਮਜਦੂਰ ਜ਼ਖਮੀ
ਬਸਤੀ, ਸੱਚ ਕਹੂੰ ਨਿਊਜ਼।
ਵਾਰਾਣਸੀ ‘ਚ ਫਲਾਈਓਵਰ ਦੀ ਬੀਮ ਡਿੱਗਣ ਦਾ ਮਾਮਲਾ ਅਜੇ ਪੁਰਾਣਾ ਵੀ ਨਹੀਂ ਹੋਇਆ ਸੀ ਕਿ ਅੱਜ ਬਸਤੀ ‘ਚ ਨੈਸ਼ਨਲ ਹਾਈਵੇ ‘ਤੇ ਬਣ ਰਹੇ ਫਲਾਈਓਵਰ ਦਾ ਡੇਕ ਸਲੈਬ ਡਿੱਗ ਪਿਆ। ਜਿਸ ਨਾਲ ਚਾਰ ਮਜ਼ਦੂਰ ਜ਼ਖਮੀ ਹੋ ਗਏ। ਇਹਨਾਂ ਨੂੰ ਹਸਪਤਾਲਾਂ ‘ਚ ਭਰਤੀ ਕਰਵਾਉਣ ਦੇ ਨਾਲ ਹੀ ਰਾਹਤ ਕਾਰਜ ਜਾਰੀ ਹਨ। ਬਸਤੀ ‘ਚ ਲਖਨਊ ਨੂੰ ਗੋਰਖਪੁਰ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇ 28 ‘ਤੇ ਬਣ ਰਹੇ ਫਲਾਈਓਵਰ ਦਾ ਇੱਕ ਡੈਕ ਸਲੈਬ ਅੰਜ ਡਿੱਗ ਪਿਆ। ਇਸ ਹਾਦਸੇ ‘ਚ ਚਾਰ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ।
ਅਜੇ ਵੀ ਮਲਬੇ ‘ਚ ਦੋ ਲੋਕ ਫਸੇ ਹਨ, ਜਿਹਨਾਂ ਨੂੰ ਬਾਹਰ ਕੱਢਣ ਦੇ ਨਾਲ ਹੀ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਬਸਤੀ-ਲਖਨਊ ਫੋਰਲੇਨ ‘ਤੇ ਬਣ ਰਹੇ ਫੁੱਟ ਏਰੀਏ ਕੋਲ ਨਿਰਮਾਣ ਅਧੀਨ ਓਵਰਬ੍ਰਿਜ ਦਾ ਇੱਕ ਡੇਕ ਸਲੈਬ ਸਵੇਰੇ ਅਚਾਨਕ ਡਿੱਗ ਗਿਆ। ਇਸ ‘ਚ ਚਾਰ ਮਜ਼ਦੂਰ ਜ਼ਖਮੀ ਹੋ ਗਏ। ਇਸ ਦੇ ਮਲਬੇ ਦੇ ਹੇਠਾਂ ਹੋਰ ਮਜ਼ਦੂਰ ਦੱਬੇ ਹੋਣ ਦੀ ਸੰਭਾਵਨਾ ਹੈ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਤੇ ਰਾਹਤ ਬਚਾਅ ਕਾਰਜ ਜਾਰੀ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।