Accidents - Sach Kahoon Punjabi
Road Accident: ਦੇਸ਼ ’ਚ ਅੱਜ ਵਾਪਰੇ ਦੋ ਵੱਡੇ ਹਾਦਸੇ, 17 ਲੋਕਾਂ ਦੀ ਮੌਤ, ਜਾਣੋ ਕਿਵੇਂ ਵਾਪਰਿਆ ਇਹ ਹਾਦਸਾ
ਹਾਵੇਰੀ (ਏਜੰਸੀ)। ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਦੇ ਗੁੰਡੇਨਹੱਲੀ ਵਿੱਚ ਸ਼ੁੱਕਰਵਾਰ ਤੜਕੇ ਇੱਕ ਵੈਨ ਦੇ ਇੱਕ ਖੜ੍ਹੇ ਟਰੱਕ ਨਾਲ ਟਕਰਾ ਜਾਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। Road Accident
ਇਹ ਵੀ ਪੜ੍ਹੋ: ਸੈਲਫੀ ਦੇ ਚੱਕਰ ’ਚ ਔਰਤ ਨੇ ਗੁਆਈ ਜਾਨ
ਸੂਤਰਾਂ ਅਨੁਸਾਰ ਇਹ ਘਟਨਾ ਤੜਕੇ 3:45 ਵਜੇ ਵਾਪਰੀ ਜਦੋਂ ਇੱਕ ਵੈਨ ਨੈਸ਼ਨਲ ਹਾਈਵੇਅ 48 ਦੇ ਪਾਸੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ‘ਚ ਵੈਨ ‘ਚ ਸਵਾਰ 17 ਯਾਤਰੀਆਂ ‘ਚੋਂ 11 ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਦੋ ਹੋਰਾਂ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਵੇਰੀ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਸ ਵਿੱਚ ਦੋ ਗੰਭੀਰ ਜ਼ਖ਼ਮੀਆਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ।
ਤੇਲੰਗਾਨਾ ‘ਚ ਦੋ ਟਰੱਕਾਂ ਦੀ ਟੱਕਰ ‘ਚ 4 ਲੋਕਾਂ ਦੀ ਮੌਤ | Road Accident
ਤੇਲੰਗਾਨਾ ‘ਚ ਮੇਡਕ ਜ਼ਿਲ੍ਹੇ ਦੇ ਚੇਗੁੰਟਾ ਮੰਡਲ ‘ਚ ਵਾਡੀਆਰਾਮ ਹਾਈਵੇਅ ‘ਤੇ ਸ਼ੁੱਕਰਵਾਰ ਤੜਕੇ ਦੋ ਟਰੱਕਾਂ ਦੀ ਟੱਕਰ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਮੁਤਾਬਕ ਲਾਰੀ ‘ਚ ਸਵਾਰ ਚਾਰੇ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੂਜੇ ਲਾਰੀ ‘ਚ ਸਵਾਰ ਤਿੰਨ ਹੋਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। Road Accident
ਸੁਧਾਰ ਹੋਵੇ, ਹਾਦਸੇ ਨਾ ਹੋਣ
ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ’ਚ ਸਿਲਕਿਆਰਾ ਮੋਡ-ਬਰਕੋਟ ਸੁਰੰਗ ’ਚੋਂ 41 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ’ਤੇ ਸਾਰੇ ਦੇਸ਼ਵਾਸੀਆਂ ਨੇ ਖੁਸ਼ੀ ਜ਼ਾਹਿਰ ਕੀਤੀ। ਇਸ ਸਫ਼ਲ ਕੋਸ਼ਿਸ਼ ਦੇ ਅਨੰਦ ਦੇ ਸਮਾਪਤ ਹੁੰਦੇ ਹੀ ਸਮਾਂ ਆ ਗਿਆ ਹੈ ਕਿ ਅਸੀਂ ਇਹ ਪ੍ਰਸ਼ਨ ਪੁੱਛੀਏ ਕਿ ਕੀ ਇਸ ਸੁਰੰਗ ’ਚ ਇਸ ਹਾਦਸੇ ਨੂੰ ਰੋਕਿਆ ਜਾ ਸਕਦਾ ਸੀ? ਸਾਡੇ ਪ੍ਰਸ਼ਨਾਂ ਦੀ ਸਾਰਥਿਕਤਾ ਤੇ ਅਸਰ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਅਸੀਂ ਕੀ ਪ੍ਰਸ਼ਨ ਪੁੱਛਦੇ ਹਾਂ। ਹਾਦਸੇ ਦੇ ਕਾਰਨਾਂ ਦੀ ਜਾਂਚ ਬਾਰੇ ਸਾਡਾ ਚਰਿੱਤਰ ਸੰਤੋਖਜਨਕ ਨਹੀਂ ਰਹਿੰਦਾ ਹੈ। (Accidents)
ਇਸ ਸਬੰਧੀ ਰੇਲ ਹਾਦਸਿਆਂ ਬਾਰੇ ਸਾਡਾ ਚਰਿੱਤਰ ਇਸ ਤੱਥ ’ਤੇ ਰੌਸ਼ਨੀ ਪਾਉਂਦਾ ਹੈ। 29 ਅਕਤੂਬਰ 2023 ਨੂੰ ਵਿਸ਼ਾਖਾਪਟਨਮ ਪੈਸੰਜਰ ਰੇਲਗੱਡੀ ਤੇ ਵਿਸ਼ਾਖਾਪਟਨਮ-ਰਾਏਗੜ੍ਹ ਪੈਸੰਜਰ ਰੇਲਗੱਡੀ ਦਰਮਿਆਨ ਆਂਧਰਾ ਪ੍ਰਦੇਸ਼ ’ਚ ਅਲਾਮਾਡਾ ਤੇ ਕੰਟਲਪੇਲੇ ਦਰਮਿਆਨ ਭਿਆਨਕ ਰੇਲ ਹਾਦਸਾ ਹੋਇਆ ਜਿਸ ’ਚ 14 ਲੋਕਾਂ ਦੀ ਮੌਤ ਹੋਈ ਤੇ ਕਈ ਲੋਕ ਜ਼ਖਮੀ ਹੋਏ। 2 ਜੂਨ 2023 ਨੂੰ ਬੰਗਲੁਰੂ-ਹਾਵੜਾ ਸੁਪਰ ਫਾਸਟ ਐਕਸਪ੍ਰੈੱਸ ਤੇ ਸ਼ਾਲੀਮਾਰ ਚੇੱਨਈ ਸੈਂਟਰਲ ਕੋਰੋਮੰਡਲ ਐਕਸਪ੍ਰੈੱਸ ਤੇ ਇੱਕ ਮਾਲਗੱਡੀ ਦਰਮਿਆਨ ਟੱਕਰ ਹੋਣ ਕਰਕੇ ਇੱਕ ਭਿਆਨਕ ਹਾਦਸਾ ਹੋਇਆ ਜਿਸ ’ਚ 290 ਤੋਂ ਜ਼ਿਆਦਾ ਮੁਸਾਫ਼ਰਾਂ ਦੀ ਮੌਤ ਹੋਈ ਤੇ ਇੱਕ ਹਜ਼ਾਰ ਤੋਂ ਜ਼ਿਆਦਾ ਮੁਸਾਫ਼ਰ ਜ਼ਖਮੀ ਹੋਏ।
ਅਗਲੀ ਘਟਨਾ ਨਾ ਵਾਪਰੇ | Accidents
ਅਜਿਹੇ ਹਾਦਸਿਆਂ ਦੀਆਂ ਖਬਰਾਂ ਅਖ਼ਬਾਰਾਂ ਦੇ ਮੁੱਖ ਪੰਨਿਆਂ ’ਤੇ ਛਪੀਆਂ ਹੁੰਦੀਆਂ ਹਨ ਤੇ ਕੌਮੀ ਟੀ. ਵੀ. ਨਿਊਜ਼ ਚੈਨਲਾਂ ’ਚ ਇਹ ਛਾਈਆਂ ਰਹਿੰਦੀਆਂ ਹਨ ਪਰ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਉਦੋਂ ਤੱਕ ਭੁੱਲ ਜਾਂਦੇ ਹਾਂ ਜਦੋਂ ਤੱਕ ਅਗਲੀ ਘਟਨਾ ਨਾ ਵਾਪਰੇ। ਇਸ ਤੋਂ ਬਾਅਦ ਦੀ ਪ੍ਰਕਿਰਿਆ ਰਸਮੀ ਬਣ ਜਾਂਦੀ ਹੈ ਜਿੱਥੇ ਸਥਾਨਕ ਤੇ ਕੌਮੀ ਪੱਧਰ ਦੇ ਆਗੂ ਮਿ੍ਰਤਕਾਂ ਦੇ ਪਰਿਵਾਰਕ ਮੈਂਬਰਾਂ ਤੇ ਜ਼ਖਮੀਆਂ ਨੂੰ ਰਾਹਤ ਦੇਣ ਦਾ ਐਲਾਨ ਕਰਦੇ ਹਨ ਤੇ ਫਿਰ ਹਾਦਸੇ ਦੇ ਕਾਰਨਾਂ ਦੀ ਜਾਂਚ ਦਾ ਫੈਸਲਾ ਲਿਆ ਜਾਂਦਾ ਹੈ ਤੇ ਫਿਰ ਅਸੀਂ ਆਪਣੇ ਰੋਜ਼ਮਰ੍ਹਾ ਦੇ ਕੰਮ ਵਾਸਤੇ ਅੱਗੇ ਵਧ ਜਾਂਦੇ ਹਾਂ। (Accidents)
School Winter Holidays: ਸਾਰੇ ਸਕੂਲਾਂ ’ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ, ਜਾਣੋ ਕਦੋਂ ਅਤੇ ਕਿੰਨੀਆਂ ਛੁੱਟੀਆਂ
ਦੂਜੇ ਹਾਦਸੇ ਬਾਰੇ ਰੇਲਵੇ ਸੁਰੱਖਿਆ ਕਮਿਸ਼ਨਰ ਵੱਲੋਂ ਕਰਵਾਈ ਗਈ ਜਾਂਚ ’ਚ ਪਾਇਆ ਗਿਆ ਕਿ ਇਨ੍ਹਾਂ ਰੇਲਗੱਡੀਆਂ ਦੀ ਇਸ ਟੱਕਰ ਦਾ ਕਾਰਨ ਸਿਗਨਲਿੰਗ ਸਰਕਿਟ ਆਲਟੇਜਸ਼ਨ ’ਚ ਖਾਮੀ ਸੀ। ਜਿਸ ’ਚ ਕਿਹਾ ਗਿਆ ਕਿ ਇਨ੍ਹਾਂ ਕਮੀਆਂ ਕਾਰਨ ਗਲਤ ਸਿਗਨਲ ਦਿੱਤੇ ਗਏ। ਨਤੀਜੇ ਵਜੋਂ ਸੱਤ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਤੇ ਉਨ੍ਹਾਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਗਈ। ਇਸ ਹਾਦਸੇ ਬਾਰੇ ਮੀਡੀਆ ’ਚ ਸ਼ਾਇਦ ਆਖ਼ਰੀ ਖਬਰ ਛਪੀ ਸੀ। ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਣਾ ਪਿਆ ਕਿਉਂਕਿ ਲਾਪ੍ਰਵਾਹੀ ਰੇਲਵੇ ਦੀ ਸੀ ਪਰ ਰੇਲਵੇ ਸੁਰੱਖਿਆ ਕਮਿਸ਼ਨਰ ਵੱਲੋਂ ਕੀਤੀ ਗਈ ਜਾਂਚ ਦੇ ਸਿੱਟੇ ਤੇ ਸੱਤ ਅਧਿਕਾਰੀਆਂ ਦੇ ਵਿਰੱੁਧ ਕਾਰਵਾਈ ’ਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ।
ਭੁੱਲਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ
ਸਿਹਤ ਦੇਖਭਾਲ, ਹਵਾਬਾਜ਼ੀ, ਪ੍ਰਮਾਣੂ ਊਰਜਾ ਪਲਾਂਟ ਤੋਂ ਲੈ ਕੇ ਵੱਖ-ਵੱਖ ਖੇਤਰਾਂ ’ਚ ਹਾਦਸਿਆਂ ਦੇ ਮਨੱੁਖੀ ਕਾਰਨਾਂ ਬਾਰੇ ਕਾਫ਼ੀ ਖੋਜ ਕੀਤੀ ਗਈ ਹੈ ਤੇ ਇਸ ਸੰਬੰਧੀ ਸਭ ਤੋਂ ਜ਼ਿਕਰਯੋਗ ਕੰਮ ਜੇਮਸ ਰੀਜਨ ਤੇ ਚਾਰਲਸ ਪੇਰੋ ਨੇ ਕੀਤਾ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਭੁੱਲਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ- ਸਰਗਰਮ ਭੁੱਲ ਅਤੇ ਅੰਦਰੂਨੀ ਭੁੱਲ। ਸਰਗਰਮ ਭੁੱਲ ਫਰੰਟ ਲਾਈਨ ਆਪ੍ਰੇਟਰਾਂ ਦੇ ਪੱਧਰ ’ਤੇ ਹੰੁਦੀ ਹੈ ਤੇ ਉਨ੍ਹਾਂ ਦੇ ਅਸਰ ਤੁਰੰਤ ਦਿਸਣ ਨੂੰ ਮਿਲਦੇ ਹਨ ਤੇ ਇਸ ਤਰ੍ਹਾਂ ਦੀ ਭੁੱਲ ਦਾ ਉਦਾਹਰਨ ਸਿਗਨਲਿੰਗ ਪ੍ਰਣਾਲੀ ਦੀ ਖਾਮੀ ਹੈ।
ਅੰਦਰੂਨੀ ਭੁੱਲ ਆਪ੍ਰੇਟਰ ਦੇ ਪ੍ਰਤੱਖ ਕੰਟਰੋਲ ’ਚ ਨਹੀਂ ਹੁੰਦੀ ਹੈ। ਇਨ੍ਹਾਂ ’ਚ ਖਰਾਬ ਡਿਜ਼ਾਇਨ, ਗਲਤ ਸਟਾਲੇਸ਼ਨ, ਦੋਸ਼ਪੂਰਨ ਰੱਖ-ਰਖਾਅ, ਗਲਤ ਪ੍ਰਬੰਧਨ ਤੇ ਬੁਨਿਆਦੀ ਖਾਮੀਆਂ ਸ਼ਾਮਲ ਹਨ। ਸਰਗਰਮ ਭੁੱਲਾਂ ਜਿੱਥੇ ਤੇ ਜਦੋਂ ਹਾਦਸੇ ਹੁੰਦੇ ਹਨ ਉੱਥੇ ਮਨੁੱਖੀ ਹੁੰਦੀਆਂ ਹਨ। ਉਹ ਕਿਸੇ ਵੀ ਸਮੇਂ ਪ੍ਰਣਾਲੀ ਦੇ ਹੋਰ ਖੇਤਰ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਹਨ। ਅੰਦਰੂਨੀ ਭੁੱਲਾਂ ਪੂਰੀ ਪ੍ਰਣਾਲੀ ’ਚ ਮਿਲਦੀਆਂ ਹਨ ਤੇ ਉਹ ਪ੍ਰਣਾਲੀ ਦੇ ਵੱਖ-ਵੱਖ ਹਿੱਸਿਆਂ ਤੇ ਵੱਖ-ਵੱਖ ਸਮਿਆਂ ’ਤੇ ਦੇਖਣ ਨੂੰ ਮਿਲਦੀਆਂ ਹਨ ਤੇ ਇਸ ਲਈ ਉਹ ਸਰਗਰਮ ਭੁੱਲਾਂ ਤੋਂ ਜ਼ਿਆਦਾ ਅਸਰਕਾਰੀ ਹੁੰਦੀਆਂ ਹਨ।
ਪਰ ਆਮ ਰੁਝਾਨ ਇਹ ਹੈ ਕਿ ਕਿਸੇ ਵੀ ਹਾਦਸੇ ਤੋਂ ਬਾਅਦ ਦੀ ਜਾਂਚ ’ਚ ਨਾ ਤਾਂ ਸਰਗਰਮ ਭੁੱਲਾਂ ’ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ ਨਾ ਹੀ ਅੰਦਰੂਨੀ ਜਾਂ ਪ੍ਰਣਾਲੀਗਤ ਭੁੱਲਾਂ ’ਤੇ। ਇਸ ਦੇ ਕਈ ਕਾਰਨ ਹੁੰਦੇ ਹਨ। ਪਹਿਲਾ, ਅੰਦਰੂਨੀ ਭੁੱਲਾਂ ਦਾ ਅਸਾਨੀ ਨਾਲ ਪਤਾ ਨਹੀਂ ਲਾਇਆ ਜਾ ਸਕਦਾ ਹੈ। ਉਨ੍ਹਾਂ ’ਚ ਉਸ ਪੱਧਰ ਦੇ ਅਧਿਕਾਰੀਆਂ ਦੀਆਂ ਭੁੱਲਾਂ ਸ਼ਾਮਲ ਹੁੰਦੀਆਂ ਹਨ ਤੇ ਸ਼ਕਤੀਸ਼ਾਲੀ ਅਧਿਕਾਰੀਆਂ ਨਾਲ ਟਕਰਾਅ ਤੋਂ ਬਚਣ ਦਾ ਰੁਝਾਨ ਪਾਇਆ ਜਾਂਦਾ ਹੈ। ਸੰਗਠਨ ’ਚ ਨੀਤੀ ਨਿਰਮਾਤਾ ’ਤੇ ਪ੍ਰਸ਼ਨ ਕਰਨ ਦੀ ਬਜਾਇ ਆਪ੍ਰੇਟਰ ਦੀ ਗਲਤੀ ਨੂੰ ਫੜ੍ਹਨਾ ਸੌਖਾ ਹੁੰਦਾ ਹੈ। ਨਤੀਜਾ ਇਹ ਹੁੰਦਾ ਹੈ ਕਿ ਪ੍ਰਣਾਲੀ ’ਚ ਸਮੱਸਿਆ ਜਿਉ ਦੀ ਤਿਉ ਬਣੀ ਰਹਿੰਦੀ ਹੈ ਤੇ ਇਸ ਕਾਰਨ ਭਵਿੱਖ ’ਚ ਵੀ ਹਾਦਸੇ ਹੁੰਦੇ ਰਹਿੰਦੇ ਹਨ ਤੇ ਫਿਰ ਇਹੀ ਵਿਸ਼ਲੇਸ਼ਣ ਕੀਤਾ ਜਾਂਦਾ ਹੈ।
ਰਿਪੋਰਟ ਦੇ ਕੁਝ ਮਹੱਤਵਪੂਰਨ ਬਿੰਦੂਆਂ ’ਤੇ ਨਜ਼ਰ | Accidents
ਕੰਪਟਰੋਲਰ ਅਤੇ ਅਡੀਟਰ ਜਨਰਲ (ਕੈਗ) ਵੱਲੋਂ ਭਾਰਤ ’ਚ 2017 ਤੋਂ 2021 ਦਰਮਿਆਨ ਰੇਲ ਹਾਦਸਿਆਂ ਬਾਰੇ ਦਿੱਤੀ ਗਈ ਇੱਕ ਆਡਿਟ ਰਿਪੋਰਟ ’ਚ ਕੁਝ ਰੌਚਕ ਤੇ ਚਿੰਤਾਜਨਕ ਤੱਥਾਂ ’ਤੇ ਗੌਰ ਕੀਤੀ ਗਈ ਹੈ। ਰਿਪੋਰਟ ਨੂੰ ਪੜ੍ਹਨ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਹਾਦਸਿਆਂ ਨੂੰ ਵਿਹਾਰਕ ਨਜ਼ਰੀਏ ਦੇਖਿਆ ਜਾਂਦਾ ਹੈ ਉਸ ਤੋਂ ਜ਼ਿਆਦਾ ਨਹੀਂ ਹੈ। ਇਸ ਲੇਖ ’ਚ ਰਿਪੋਰਟ ਦੇ ਕੁਝ ਮਹੱਤਵਪੂਰਨ ਬਿੰਦੂਆਂ ’ਤੇ ਨਜ਼ਰ ਮਾਰੀ ਜਾਵੇਗੀ।
ਰਿਪੋਰਟ ’ਚ ਰੇਲ ਪ੍ਰਣਾਲੀ ਦੇ ਸੰਚਾਲਨ ਤੇ ਰੱਖ-ਰਖਾਅ ਦੇ ਵੱਖ-ਵੱਖ ਪਹਿਲੂਆਂ ਦੀ ਵੀ ਜਾਂਚ ਨਹੀਂ ਕੀਤੀ ਗਈ। ਇੱਕ ਪਹਿਲੂ ਟੈਜਕ ਰਿਕਾਰਡਿੰਗ ਕਾਰਾਂ ਦੀ ਸਹਾਇਤਾ ਨਾਲ ਰੇਲਵੇ ਲਾਈਨ ਦੇ ਛੂਹਣ ਨਾਲ ਸਬੰਧਿਤ ਹੈ। ਇੰਡੀਅਨ ਰੇਲਵੇ ਪਰਮਾਨੈਂਟ ਉਹ ਮੈਨੂਅਲ ’ਚ ਤਜਵੀਜ਼ ਕੀਤਾ ਗਿਆ ਹੈ ਕਿ ਬਾ੍ਰਡਗੇਜ ਲਾਈਨਾਂ ਦੀ ਨਿਗਰਾਨੀ ਟੈਜਕ ਰਿਕਾਰਡ ਕਾਰਾਂ ਜ਼ਰੀਏ ਕੀਤੀ ਜਾਵੇਗੀ ਤੇ ਰੇਲ ਲਾਈਨ ਦੇ ਪ੍ਰਕਾਰ ਦੇ ਅਧਾਰ ’ਤੇ ਉਸ ਦੀ ਫ੍ਰੀਕੁਐਂਸੀ ਤੈਅ ਕੀਤੀ ਜਾਵੇਗੀ।
ਪੰਜਾਬ ਰਾਜਪਾਲ ਨਹੀਂ ਪਏ ਨਰਮ, ਤਿੰਨ ਬਿੱਲਾਂ ’ਤੇ ਦਸਤਖ਼ਤ ਕਰਨ ਤੋਂ ਕੋਰੀ ਨਾਂਹ
ਆਡਿਟ ਰਿਪੋਰਟ ’ਚ ਮਿਲਿਆ ਕਿ ਵੱਖ-ਵੱਖ ਜੋਨਾਂ ’ਚ ਅਜਿਹਾ ਨਿਰੀਖਣ ਕਰਨ ’ਚ 30 ਤੋਂ 100 ਖਾਮੀਆਂ ਪਾਈਆਂ ਗਈਆਂ। ਜਿਸ ਜੋਨ ਨੇ ਇਸ ਸਬੰਧੀ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ, ਉਹ ਨਿਰਧਾਰਤ ਨਿਗਰਾਨੀ ’ਚੋਂ ਸਿਰਫ਼ 70 ਫੀਸਦੀ ਕੀਤਾ ਗਿਆ। 18 ’ਚੋਂ 14 ਡਿਵੀਜ਼ਨਾਂ ’ਚ ਅੱਧੀਆਂ ਜਾਂ ਅੱਧੇ ਤੋਂ ਘੱਟ ਲਾਈਨਾਂ ਦਾ ਨਿਰੀਖਣ ਕੀਤਾ ਗਿਆ ਤੇ ਚਾਰ ਡਿਵੀਜ਼ਨਾਂ ’ਚ ਕੋਈ ਨਿਰੀਖਣ ਨਹੀਂ ਕੀਤਾ ਗਿਆ। ਰਿਪੋਰਟ ’ਚ ਫਰਵਰੀ 2019 ’ਚ ਸੀਮਾਂਚਲ ਐਕਸਪ੍ਰੈੱਸ ਹਾਦਸੇ ਦਾ ਜ਼ਿਕਰ ਵੀ ਕੀਤਾ ਗਿਆ ਹੈ।
ਇਸ ਰੇਲਮਾਰਗ ’ਤੇ ਟ੍ਰੈਕਿੰਗ ਰਿਕਾਰਡ ਕਾਰਾਂ ਵੱਲੋਂ ਨਿਰੀਖਣ ਚਾਰ ਮਹੀਨੇ ਤੋਂ ਜ਼ਿਆਦਾ ਸਮਾਂ ਪਹਿਲਾਂ ਹੋ ਜਾਣਾ ਚਾਹੀਦਾ ਸੀ ਜੋ ਰੇਲ ਲਾਈਨਾਂ ’ਚ ਖਾਮੀਆਂ ਬਾਰੇ ਸੂਚਨਾ ਦੇ ਸਕਦਾ ਸੀ ਤੇ ਇਸ ਨਾਲ ਰੇਲ ਹਾਦਸੇ ਤੋਂ ਬਚਿਆ ਜਾ ਸਕਦਾ ਸੀ। ਇਹ ਅਜਿਹੀ ਅੰਦਰੂਨੀ ਭੁੱਲ ਦਾ ਸਪੱਸ਼ਟ ਉਦਾਹਰਨ ਹੈ ਜਿਸ ਕਾਰਨ ਹਾਦਸਾ ਹੋਇਆ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਕਿ ਹਾਦਸੇ ਦਾ ਮੁੱਖ ਕਾਰਨ ਰੇਲ ਪਟੜੀ ’ਚ ਦਰਾਰ ਦਾ ਆਉਣਾ ਸੀ। ਇਹ ਇੱਕ ਸਰਗਰਮ ਭੁੱਲ ਹੈ ਕਿਉਂਕਿ ਮੀਡੀਆ ’ਚ ਰੇਲ ਲਾਈਨ ਦਾ ਨਿਰੀਖਣ ਨਾ ਕੀਤੇ ਜਾਣ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਜਿਸ ਨਾਲ ਇਸ ਹਾਦਸੇ ਨੂੰ ਟਾਲ਼ਿਆ ਜਾ ਸਕਦਾ ਸੀ।
ਪੈਸੇ ਦੀ ਗਲਤ ਵਰਤੋਂ
ਆਡਿਟ ਰਿਪੋਰਟ ’ਚ ਅੰਦਰੂਨੀ ਭੁੱਲਾਂ ਦੇ ਕਈ ਉਦਾਹਰਨ ਦਿੱਤੇ ਗਏ ਹਨ, ਜਿਨ੍ਹਾਂ ’ਚੋਂ ਜਨ ਸ਼ਕਤੀ ਦੀ ਕਮੀ, ਰੱਖ-ਰਖਾਅ ਕਰਮੀਆਂ ਨੂੰ ਟ੍ਰੇਨਿੰਗ ’ਚ ਕਮੀ, ਲੋੜੀਂਦੇ ਸੁਰੱਖਿਆ ਯੰਤਰਾਂ ਦੀ ਕਮੀ, ਰੇਲ ਲਾਈਨਾਂ ਦੀ ਵੈਲਡਿੰਗ ਲਈ ਤਕਨੀਕੀ ਵਿਧੀਆਂ ਦਾ ਪਾਲਣ ਨਾ ਕੀਤਾ ਜਾਣਾ, ਰੇਲ ਲਾਈਨਾਂ ਦੀ ਮੁਰੰਮਤ ਨਾ ਕੀਤੇ ਜਾਣਾ ਆਦਿ ਸ਼ਾਮਲ ਹਨ। ਵਿੱਤ ਮੰਤਰਾਲੇ ਨੇ 2017-18 ’ਚ ਕੌਮੀ ਰੇਲਵੇ ਸੁਰੱਖਿਆ ਫੰਡ ਦਾ ਐਲਾਨ ਕੀਤਾ ਜੋ ਰੇਲਵੇ ਜਾਇਦਾਦਾਂ ਦੇ ਨਵੀਨੀਕਰਨ ਤੇ ਉਨ੍ਹਾਂ ’ਚ ਸੁਧਾਰ ਕਰਨ ਨਾਲ ਜੁੜੀ ਸੁਰੱਖਿਆ ਲਈ ਸੀ। ਕੈਗ ਵੱਲੋਂ ਕੀਤੇ ਗਏ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਰੇਲਵੇ ਲਾਈਨਾਂ ਨੂੰ ਬਦਲੇ ਜਾਣ ਤੇ ਉਨ੍ਹਾਂ ਦੇ ਰੱਖ-ਰਖਾਅ ਲਈ ਪੈਸੇ ਦੇ ਇਸਤੇਮਾਲ ’ਚ ਕਮੀ ਦੇਖੀ ਗਈ ਤੇ ਕ੍ਰੋਕਰੀ, ਯਾਤਰੀ ਸਹੂਲਤਾਂ, ਤਨਖਾਹ, ਬੋਨਸ ਆਦਿ ਵਰਗੇ ਗੈਰ-ਮੁੱਢਲੇ ਖੇਤਰਾਂ ’ਤੇ ਪੈਸੇ ਦੀ ਗਲਤ ਵਰਤੋਂ ਕੀਤੀ ਗਈ।
ਰਿਪੋਰਟ ’ਚ ਮਿਲਿਆ ਕਿ 2017-18 ਤੋਂ 2020-21 ਦਰਮਿਆਨ 1129 ਰੇਲ ਹਾਦਸਿਆਂ ਦਾ ਸਬੰਧ ਰੇਲਵੇ ਲਾਈਨਾਂ ਦੇ ਬਦਲੇ ਜਾਣ ਨਾਲ ਹੈ। ਇਹ ਦੱਸਦਾ ਹੈ ਕਿ ਰੇਲਵੇ ਪ੍ਰਬੰਧਨ ਵੱਲੋਂ ਸੁਰੱਖਿਆ ’ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਰਿਪੋਰਟ ’ਚ ਜਿਹੜੇ ਚਾਰ ਸਾਲਾਂ ਨੂੰ ਸ਼ਾਮਲ ਕੀਤਾ ਗਿਆ ਉਨ੍ਹਾਂ ਚਾਰ ਸਾਲਾਂ ਦੌਰਾਨ 2017 ਵੱਡੇ ਤੇ 2018 ਹੋਰ ਹਾਦਸੇ ਹੋਏ। ਡਿਰੇਲਮੈਂਟ ’ਚ ਦੋਵਾਂ ਤਰ੍ਹਾਂ ਦੀਆਂ ਘਟਨਾਵਾਂ ਸ਼ਾਮਲ ਹਨ ਤੇ ਪ੍ਰਣਾਲੀ ਹਾਦਸਿਆਂ ਦਾ ਦੂਜਾ ਸਭ ਤੋਂ ਵੱਡਾ ਕਾਰਨ ਅੱਗ ਨਾਲ ਹਾਦਸੇ ਹਨ। ਪ੍ਰਣਾਲੀ ਹਾਦਸਿਆਂ ’ਚ ਲਗਭਗ 9 ਫੀਸਦੀ ਹਾਦਸੇ ਅੱਗ ਕਾਰਨ ਹੋਏ ਹਨ ਤੇ ਰਿਪੋਰਟ ’ਚ ਪਾਇਆ ਗਿਆ ਹੈ ਕਿ 62 ਫੀਸਦੀ ਰੇਲਾਂ ’ਚ ਫਾਇਰ ਬਿ੍ਰਗੇਡ ਯੰਤਰ ਨਹੀਂ ਮਿਲੇ।
ਕੈਬਨਿਟ ਮੰਤਰੀ ਧਾਲੀਵਾਲ ਨੇ ਖੰਡ ਮਿੱਲ ਦੇ ਗੰਨਾ ਪਿੜਾਈ ਸੀਜ਼ਨ ਦੀ ਕੀਤੀ ਸ਼ੁਰੂਆਤ
ਸਰਕਾਰ ਵੱਖ-ਵੱਖ ਸ਼ਹਿਰਾਂ ਨੂੰ ਜੋੜਨ ਲਈ ਹਾਈ ਸਪੀਡ ਰੇਲਗੱਡੀਆਂ ਚਲਾਉਣ ਦੀਆਂ ਮਹੱਤਵਪੂਰਨ ਯੋਜਨਾਵਾਂ ’ਤੇ ਕੰਮ ਕਰ ਰਹੀ ਹੈ। ਅਸੀਂ ਇਨ੍ਹਾਂ ਯੋਜਨਾ ’ਤੇ ਖੁਸ਼ੀ ਪ੍ਰਗਟ ਕਰਦੇ ਹਾਂ ਤੇ ਮੌਜ਼ੂਦਾ ਰੇਲਵੇ ਜਾਇਦਾਦਾਂ ਦੇ ਰੱਖ-ਰਖਾਅ ਸਬੰਧੀ ਸਾਡੀ ਸਮਰੱਥਾ ਚਿੰਤਾ ਦਾ ਕਾਰਨ ਹੈ ਤੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਆਪਣੇ-ਆਪ ਹੀ ਇਸ ਦਲਦਲ ’ਚੋਂ ਬਾਹਰ ਨਿੱਕਲ ਜਾਵਾਂਗੇ। ਸਰਕਾਰ ਤੇ ਰੇਲਵੇ ਦੇ ਪ੍ਰਬੰਧਨ ਵੱਲੋਂ ਜ਼ਮੀਨੀ ਪੱਧਰ ’ਤੇ ਬਿਹਤਰ ਪ੍ਰਬੰਧਨ ਤੇ ਮੁਸਾਫ਼ਰ ਸੁਰੱਖਿਆ ’ਤੇ ਪੂਰਾ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ। ਜਦੋਂ ਤੱਕ ਅਜਿਹਾ ਨਹੀਂ ਹੁੰਦਾ ਉਦੋਂ ਤੱਕ ਹਾਦਸੇ ਹੁੰਦੇ ਰਹਿਣਗੇ। ਇਹ ਵੀ ਸਹੀ ਹੋਵੇਗਾ ਕਿ ਅਜਿਹੀਆਂ ਆਡਿਟ ਰਿਪੋਰਟਾਂ ਕੁਝ ਸਾਲਾਂ ਦੇ ਵਕਫ਼ੇ ’ਤੇ ਮੁੜ ਆਉਣਗੀਆਂ ਤਾਂ ਕਿ ਇਸ ਗੱਲ ਦਾ ਪਤਾ ਲੱਗ ਸਕੇ ਕਿ ਰੇਲਵੇ ਨੇ ਆਡਿਟ ਰਿਪੋਰਟ ’ਚ ਦਿੱਤੇ ਗਏ ਕਿੰਨੇ ਸੁਝਾਵਾਂ ਨੂੰ ਵਿਚਾਰਿਆ ਗਿਆ ਹੈ।
ਰਾਜੀਵ ਗੁਪਤਾ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਰੇਲ ਹਾਦਸਿਆਂ ਦਾ ਸਿਲਸਿਲਾ
ਬਾਲਾਸੋਰ (ਉੜੀਸਾ) ’ਚ ਹੋਏ ਭਿਆਨਕ (Train Accidents) ਰੇਲ ਹਾਦਸੇ ਨੇ ਆਵਾਜਾਈ ਸਿਸਟਮ ਬਾਰੇ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ ਤਿੰਨ ਗੱਡੀਆਂ ਦਾ ਭਿਆਨਕ ਮੰਜਰ ਵੇਖ ਕੇ ਪੱਥਰ ਦਿਲ ਆਦਮੀ ਵੀ ਰੋ ਪੈਂਦਾ ਹੈ ਲਾਸ਼ਾਂ ਦੇ ਢੇਰ ਵੇਖੇ ਨਹੀਂ ਜਾ ਰਹੇ ਇਸ ਹਾਦਸੇ ਨੇ ਇਹ ਵੀ ਚਰਚਾ ਛੇੜ ਦਿੱਤੀ ਹੈ ਕਿ ਆਖਰ ਹਾਦਸੇ ਰੁਕ ਕਿਉਂ ਨਹੀਂ ਰਹੇ ਤਕਨੀਕ ਦੀ ਵਰਤੋਂ ’ਚ ਲਾਪਰਵਾਹੀ ਵੀ ਮੁੱਦਾ ਬਣ ਰਹੀ ਹੈ ਇਹ ਚਰਚਾ ਚੱਲ ਰਹੀ ਹੈ ਕਿ ਕਵਚ ਸਿਸਟਮ ਨਾ ਹੋਣ ਕਰਕੇ ਨੁਕਸਾਨ ਵੱਧ ਹੋਇਆ ਹੈ।
ਜ਼ਿਆਦਾ ਰਫ਼ਤਾਰ ਦੀ ਗੱਲ ਵੀ ਹੋ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਜੇਕਰ ਕਵਚ ਸਿਸਟਮ ਜੋ ਇੰਜਣਾਂ ਦੀ ਟੱਕਰ ਨੂੰ ਟਾਲ ਸਕਦਾ ਹੈ ਉਹ ਤਕਨੀਕ ਮੁਹੱਈਆ ਨਹੀਂ ਸੀ ਇਸ ਤਰ੍ਹਾਂ ਸਿਗਨਗ ਵੀ ਚਰਚਾ ’ਚ ਹੈ ਅਸਲ ’ਚ ਤਕਨੀਕ ਤੇ ਵਿਕਾਸ ਦੀ ਰਫ਼ਤਾਰ ਦਰਮਿਆਨ ਤਾਲਮੇਲ ਨਹੀਂ ਬਣ ਰਿਹਾ ਹੈ ਨਵੀਆਂ ਗੱਡੀਆਂ ਨਵੇਂ ਰੂਟ ਸ਼ੁਰੂ ਹੋ ਰਹੇ ਹਨ ਆਧੁਨਿਕ ਕੰਪਾਰਟਮੈਂਟ ਬਣ ਰਹੇ ਹਨ ਮੁਸਾਫਰਾਂ ਲਈ ਸਹੂਲਤਾਂ ਵਧ ਰਹੀਆਂ ਹਨ ਪਰ ਸੁਰੱਖਿਆ ਤਕਨੀਕ ਦਾ ਮੁੱਦਾ ਅੱਜ ਵੀ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ ਇਹ ਵੀ ਤੱਥ ਹਨ ਕਿ ਤਕਨੀਕ ਕਿੰਨੀ ਮਰਜ਼ੀ ਵਿਕਸਿਤ ਹੋ ਜਾਵੇ ਅਤੇ ਕਿੰਨੇ ਮਰਜੀ ਵੱਡੇ ਪੱਧਰ ’ਤੇ ਮੁਹੱਈਆ ਹੋ ਜਾਵੇ ਪਰ ਮਨੁੱਖੀ ਗਲਤੀ ਤਕਨੀਕ ਨੂੰ ਨਾਕਾਮ ਵੀ ਕਰ ਦਿੰਦੀ ਹੈ ਸੈਂਕੜੇ ਰੇਲਵੇ ਹਾਦਸਿਆਂ ਦੀ ਵਜ੍ਹਾ ਮਨੁੱਖੀ ਗਲਤੀ ਰਹੀ ਹੈ।
ਇਹ ਵੀ ਪੜ੍ਹੋ : ਭਾਜਪਾ ਆਗੂ ਦੇ ਘਰ ਚੋਰੀ ਕਰਨ ਦੇ ਦੋਸ਼ ’ਚ ਭਗੌੜੇ ਨੂੰ ਦਬੋਚਿਆ
ਅਸਲ ’ਚ ਲਾਪਰਵਾਹੀ ਨੂੰ ਰੋਕਣਾ ਆਪਣੇ-ਆਪ ’ਚ ਬਹੁਤ ਵੱਡੀ ਸਮੱਸਿਆ ਹੈ ਗਲਤੀ ਕਰਨ ਵਾਲੇ ਦੋਸ਼ੀ ਖਿਲਾਫ਼ ਸਖਤ ਕਾਰਵਾਈ ਦੀ ਘਾਟ ਕਾਰਨ ਮਨੁੱਖੀ ਗਲਤੀ ਕਾਰਨ ਬਹੁਤ ਵੱਡੇ-ਵੱਡੇ ਰੇਲ ਹਾਦਸੇ ਪਹਿਲਾਂ ਵੀ ਹੋਏ ਹਨ ਪਰ ਦੋਸ਼ੀ ਲੰਮੀ ਕਾਨੂੰਨੀ ਪ੍ਰਕਿਰਿਆ ਦਾ ਲਾਭ ਲੈ ਕੇ ਬਚ ਨਿੱਕਲਦੇ ਹਨ ਕਿਸੇ ਮੁਲਜ਼ਮ ਖਿਲਾਫ਼ ਹੀ ਕਾਰਵਾਈ ਹੰਦੀ ਹੈ ਮਿ੍ਰਤਕਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਤੋਂ ਬਾਅਦ ਗੱਲ ਖ਼ਤਮ ਹੋ ਜਾਂਦੀ ਹੈ ਕੁਝ ਸਾਲਾਂ ਬਾਅਦ ਫ਼ਿਰ ਉਹੋ-ਜਿਹਾ ਕੋਈ ਹਾਦਸਾ ਵਾਪਰ ਜਾਂਦਾ ਹੈ।
ਇਹ ਰੁਝਾਨ ਹੀ ਹਾਦਸਿਆਂ ਦੀ ਮੁੱਖ ਵਜ੍ਹਾ ਹੈ ਅਸਲ ’ਚ ਸੁਰੱਖਿਆ ਸਭ ਤੋਂ ਵੱਡਾ ਮੁੱਦਾ ਹੈ ਟਰੇਨਾਂ ’ਚ ਸਹੂਲਤਾਂ ਵਧਾਉਣ ਤੋਂ ਕਿਤੇ ਜ਼ਿਆਦਾ ਜ਼ਰੂਰੀ ਹੈ ਕਿ ਹਾਦਸਿਆਂ ਨੂੰ ਰੋਕਣ ਲਈ ਠੋਸ ਸਿਸਟਮ ਬਣਾਇਆ ਜਾਵੇ ਇਸ ਵਾਸਤੇ ਤਕਨੀਕ ਈਜਾਦ ਵੀ ਕੀਤੀ ਜਾਵੇ ਅਤੇ ਸਮੇਂ ਅਨੁਸਾਰ ਮੁਹੱਈਆ ਵੀ ਕੀਤੀ ਜਾਵੇ ਹੁਣ ਵਾਪਰੇ ਹਾਦਸੇ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਹੋਵੇ ਪਰ ਇਹ ਜਾਂਚ ਸਿਰਫ ਜਾਂਚ ਲਈ ਨਾ ਹੋਵੇ ਸਗੋਂ ਵੱਡਾ ਬਦਲਾਅ ਲਿਆਉਣ ਲਈ ਹੋਵੇ ਇਹ ਵੀ ਹਕੀਕਤ ਹੈ ਕਿ ਸਿਰਫ ਦੋਸ਼ੀਆਂ ਨੂੰ ਸਜ਼ਾ ਦੇਣ ਨਾਲ ਮਕਸਦ ਹੱਲ ਨਹੀਂ ਹੋਣਾ ਸਗੋਂ ਰੇਲ ਅਧਿਕਾਰੀਆਂ ’ਚ ਜਿੰਮੇਵਾਰੀ ਤੇ ਸਮੱਰਪਣ ਦੀ ਭਾਵਨਾ ਵੀ ਹੋਣੀ ਜ਼ਰੂਰੀ ਹੈ।
ਕਲਾਲਾ ਦੇ ਨੌਜਵਾਨ ਦੀ ਕੈਨੇਡਾ ’ਚ ਹਾਦਸੇ ਦੌਰਾਨ ਮੌਤ
ਕਲਾਲਾ ਦੇ ਨੌਜਵਾਨ ਦੀ ਕੈਨੇਡਾ ’ਚ ਹਾਦਸੇ ਦੌਰਾਨ ਮੌਤ
(ਜਸਵੀਰ ਸਿੰਘ ਗਹਿਲ) ਮਹਿਲ ਕਲਾਂ/ ਬਰਨਾਲਾ। ਜਿਲ੍ਹਾ ਬਰਨਾਲਾ ਦੇ ਪਿੰਡ ਕਲਾਲਾ ਨਾਲ ਸਬੰਧਿਤ ਇੱਕ ਨੌਜਵਾਨ ਦੀ ਕੈਨੇਡਾ ’ਚ ਸੜਕ ਹਾਦਸੇ ’ਚ ਮੌਤ ਹੋ ਜਾਣ ਦੀ ਖਬਰ ਹੈ। ਨੌਜਵਾਨ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਿੰਡ ਅੰਦਰ ਸੋਗ ਦੀ ਲਹਿਰ ਦੌੜ ਗਈ। ਇਕੱਤਰ ਜਾਣਕਾਰੀ ਅਨੁਸਾਰ ਅਮਰਪਾਲ ਸਿੰਘ ਸਿੱਧੂ (28) ਪੁੱਤਰ ਜਰਨੈਲ ਸਿੰਘ ਸਿੱਧੂ ਵਾਸੀ ਕਲਾਲਾ (ਬਰਨਾਲਾ) ਜੋ ਕਿ ਸਰੀ (ਕੈਨੇਡਾ) ’ਚ ਪੱਕੇ ਤੌਰ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ, ਦੀ ਕੈਨੇਡਾ ’ਚ ਵਾਪਰੇ ਇੱਕ ਸੜ੍ਹਕ ਹਾਦਸੇ ’ਚ ਮੌਤ ਹੋ ਗਈ।
ਜਿਕਰਯੋਗ ਹੈ ਮਿ੍ਰਤਕ ਨੌਜਵਾਨ ਅਮਰਪਾਲ ਸਿੰਘ ਸਿੱਧੂ ਦਾ ਪਰਿਵਾਰ 1991-92 ’ਚ ਪਿੰਡ ਕਲਾਲਾ ਤੋਂ ਕੈਨੇਡਾ ਚਲਾ ਗਿਆ ਸੀ ਤੇ ਅਮਰਪਾਲ ਸਿੰਘ ਦਾ ਜਨਮ ਵੀ ਕੈਨੇਡਾ ’ਚ ਹੀ ਹੋਇਆ ਸੀ। ਅਮਰਪਾਲ ਸਿੰਘ ਦੀ ਬੇਵਕਤੀ ਮੌਤ ’ਤੇ ਮਹਿੰਦਪਾਲ ਸਿੰਘ ਚਹਿਲ, ਸਰਪੰਚ ਰਣਜੀਤ ਸਿੰਘ ਕਲਾਲਾ ਤੇ ਹਰਬੰਸ ਸਿੰਘ ਚਹਿਲ ਕੈਨੇਡੀਅਨ ਨੇ ਡੂੰਘੇ ਦੁੱਖ ਦਾ ਇਜਹਾਰ ਕਰਦਿਆਂ ਸਿੱਧੂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਹਾਦਸਿਆਂ ਤੋਂ ਬਚਣ ਲਈ ਆਪਣੇ ਵਹੀਕਲਾਂ ਤੇ ਰਿਫਲੈਕਟਰ ਲਾਉਣੇ ਜ਼ਰੂਰੀ
ਸ਼ਰਾਬ ਪੀ ਕੇ ਵਹੀਕਲ ਚਲਾਉਣ ਨਾਲ ਹੀ ਹੁੰਦੇ ਹਨ ਐਕਸੀਡੈਂਟ : ਇੰਸ: ਕੁਸ਼ਵਿੰਦਰਪਾਲ ਸਿੰਘ
ਸ੍ਰੀ ਮੁਕਤਸਰ ਸਹਿਬ (ਸੱਚ ਕਹੂੰ ਨਿਊਜ਼) ਰਾਜਬਚਨ ਸਿੰਘ ਸੰਧੂ ਜੀ ਦੀਆਂ ਹਦਾਇਤਾਂ ਅਨੁਸਾਰ ਜਿਲਾਂ ਸ੍ਰੀ ਮੁਕਤਸਰ ਸਾਹਿਬ ਅੰਦਰ ਸੜਕ ਸੁਰੱਖਿਆ ਹਫਤਾ ਮਨਾਇਆ ਜਾ ਰਿਹਾ ਹੈ ਇਸੇ ਤਹਿਤ ਸ੍ਰੀ ਕੁਲਵੰਤ ਰਾਏ ਐਸ.ਪੀ (ਪੀ.ਬੀ.ਆਈ) ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਕੁਸਵਿੰਦਰਪਾਲ ਸਿੰਘ ਜ਼ਿਲਾ ਟਰੈਫ਼ਿਕ ਇੰਚਾਰਜ ਸ.ਮ.ਸ, ਅਤੇ ਨਸ਼ਾ ਵਿਰੋਧੀ ਚੇਤਨਾ ਯੁਨਿਟ ਟ੍ਰੈਫਿਕ ਚੇਤਨਾ ਯੁਨਿਟ ਦੇ ਇੰਚਾਰਜ ਏ.ਐਸ.ਆਈ ਗੁਰਾਂਦਿਤਾ ਸਿੰਘ , ਏ.ਐਸ.ਆਈ ਕਾਸਮ ਅਲੀ ਵੱਲੋਂ ਹੱਥਾਂ ਅੰਦਰ ਬੈਨਰ ਪਕੜ ਕੇ ਸ੍ਰੀ ਮੁਕਤਸਰ ਸਾਹਿਬ ਦੇ ਬਜਾਰ ਅੰਦਰ ਲੋਕਾਂ ਨੁੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ। ਉਨਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਹੀ ਸੜਕ ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ।
ਉਨਾਂ ਦੱਸ਼ਿਆ ਕਿ ਸਾਨੂੰ ਦੋ ਪਹੀਆ ਵਾਹਣ ਚਲਾਉਣ ਲੱਗਿਆ ਹਮੇਸ਼ਾ ਹੈਲਮਟ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਚਾਰ ਪਹੀਆ ਵਾਹਣ ਚਲਾਉਣ ਲੱਗਿਆ ਸੀਟ ਬੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਦੱਸਿਆ ਕਿ ਜਿਆਦਾਤਰ ਐਕਸੀਡੈਟ ਦੇ ਕਾਰਨ ਵਹੀਕਲਾ ਨੂੰ ਤੇਜ਼ ਰਫਤਾਰ ਨਾਲ ਚਲਾਉਣਾ ਹੁੰਦੇ ਹਨ। ਇਸ ਲਈ ਵਹੀਕਲ ਚਲਾਉਣ ਲੱਗਿਆ ਜਲਦਬਾਜੀ ਨਹੀ ਕਰਨੀ ਚਾਹੀਦੀ ਤੇ ਕਿਸੇ ਪ੍ਰਕਾਰ ਦਾ ਨਸ਼ਾ ਕਰਕੇ ਵਹੀਕਲ ਨਹੀਂ ਚਲਾਉਣਾ ਚਾਹੀਦਾ। ਉਨਾਂ ਸਭ ਨੂੰ ਅਪੀਲ ਕੀਤੀ ਕੇ ਆਪਣੇ ਆਪਣੇ ਵਹੀਕਲਾ ਤੇ ਰਿਫਲੈਕਟਰ ਜਰੂਰ ਲਗਾਉ ਕਿਉਂਕਿ ਰਾਤ ਸਮੇਂ ਗੱਡੀਆਂ ਦਾ ਦਿਖਣਾ ਮੁਸ਼ਕਿਲ ਹੋ ਜਾਂਦਾ ਹੈ, ਜੇਕਰ ਵਾਹਨ ਤੇ ਰਿਫਲੈਕਟਰ ਲੱਗੇ ਹੋਣਗੇ ਤਾਂ ਦੂਰੋਂ ਹੀ ਚਮਕ ਨਾਲ ਪਤਾ ਲੱਗ ਜਾਂਦਾ ਹੈ ਕਿ ਅੱਗੇ ਵਾਹਨ ਹੈ ਤੇ ਸ਼ੜਕ ਦੁਰਘਟਣਾ ਤੋਂ ਬੱਚ ਸਕਦੇ ਹਾਂ। ਉਨਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕੇ ਛੋਟੀ ਉਮਰੇ ਬੱਚਿਆਂ ਨੂੰ ਵਹੀਕਲ ਨਾ ਫੜਾਉਣ। ਇਸ ਮੌਕੇ ਸਿਪਾਹੀ ਸਨਮਦੀਪ ਕੁਮਾਰ , ਸਿਪਾਹੀ ਗੁਰਸੇਵਕ ਸਿੰਘ ਅਤੇ ਸਮੂਹ ਟ੍ਰੈਫਿਕ ਸਟਾਫ ਹਾਜਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚਾਲਕਾਂ ਖਿਲਾਫ ਅਣਗਹਿਲੀ ਨਾਲ ਗੱਡੀ ਚਲਾਉਣ ਦੇ ਦੋਸ਼ ‘ਚ ਮਾਮਲੇ ਦਰਜ
ਜਸਵੀਰ ਸਿੰਘ/ਰਵੀਪਾਲ/ਬਰਨਾਲਾ/ਦੋਦਾ। ਜ਼ਿਲ੍ਹਾ ਬਰਨਾਲਾ ਅਤੇ ਦੋਦਾ ਵਿਖੇ ਵਾਪਰੇ ਤਿੰਨ ਵੱਖ-ਵੱਖ ਸੜਕ ਹਾਦਸਿਆਂ ਨੇ 8 ਘਰਾਂ ਵਿਚ ਸੱਥਰ ਵਿਛਾ ਦਿੱਤੇ ਇਹਨਾਂ ਹਾਦਸਿਆਂ ਸਬੰਧੀ ਪੁਲਿਸ ਨੇ ਵੱਖ-ਵੱਖ ਮਾਮਲੇ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਰਨਾਲਾ ਵਿਖੇ ਵਾਪਰੇ ਹਾਦਸਿਆਂ ‘ਚ ਪੁਲਿਸ ਦੁਆਰਾ ਚਾਲਕਾਂ ਖਿਲਾਫ ਅਣਗਹਿਲੀ ਵਰਤਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਸਥਾਨਕ ਸੇਖਾ ਕੈਂਚੀਆਂ ‘ਤੇ ਦੇਰ ਰਾਤ ਵਾਪਰੇ ਸੜਕ ਹਾਦਸੇ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬੀਰਬਲ ਸਿੰਘ ਵਾਸੀ ਸੇਖਾ ਨੇ ਮਲੇਸ਼ੀਆ ਜਾਣ ਲਈ ਅੱਜ ਸਵੇਰੇ 1 ਵਜੇ ਅੰਮ੍ਰਿਤਸਰ ਤੋਂ ਫਲਾਈਟ ਫੜਨੀ ਸੀ ਜਿਸ ਕਾਰਨ ਉਹ ਆਪਣੇ ਗੁਆਂਢੀਆਂ ਤੇ ਰਿਸ਼ਤੇਦਾਰਾਂ ਨਾਲ ਦੇਰ ਰਾਤ ਪਿੰਡ ਤੋਂ ਅੰਮ੍ਰਿਤਸਰ ਨੂੰ ਕਿਰਾਏ ‘ਤੇ ਲਈ ਇਨੋਵਾ ਗੱਡੀ ਵਿੱਚ ਰਵਾਨਾ ਹੋਇਆ ਜਦ ਉਹ ਸੇਖਾ ਕੈਂਚੀਆਂ ਲਾਗੇ ਪੁੱਜੇ ਤਾਂ ਇਨੋਵਾ ਗੱਡੀ ਦੇ ਚਾਲਕ ਪਰਦੀਪ ਸਿੰਘ ਵਾਸੀ ਉੱਪਲੀ ਨੇ ਲਾਪਰਵਾਹੀ ਵਰਤਦਿਆਂ ਤੇ ਬਗੈਰ ਅੱਗੇ-ਪਿੱਛੇ ਦੇਖਿਆਂ ਗੱਡੀ ਮੁੱਖ ਮਾਰਗ ਉਪਰ ਚੜ੍ਹਾ ਦਿੱਤੀ ।
ਜਿਸ ਦੀ ਲੁਧਿਆਣਾ ਤੋਂ ਬਰਨਾਲਾ ਵੱਲ ਆ ਰਹੇ ਕੈਂਟਰ ਨਾਲ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਬੀਰਬਲ ਸਿੰਘ, ਸੁਮਨਪ੍ਰੀਤ ਕੌਰ (ਬੀਰਬਲ ਦੀ ਬੇਟੀ), ਪਰਦੀਪ ਸਿੰਘ (ਇਨੋਵਾ ਚਾਲਕ) ਤੇ ਕੈਂਟਰ ਚਾਲਕ ਜਗਸੀਰ ਸਿੰਘ ਹੰਡਿਆਇਆ ਗਭੀਰ ਰੂਪ ਵਿੱਚ ਜਖਮੀ ਹੋ ਗਏ ਜਦਕਿ ਬੱਬੂ ਕੌਰ (ਰਿਸ਼ਤੇਦਾਰ), ਗੁਰਨੂਰ ਸਿੰਘ (5 ਮਹੀਨੇ) ਪੁੱਤਰ ਬੱਬੂ ਕੌਰ ਦੋਵੇਂ ਵਾਸੀਆਨ ਪਿੰਡ ਭਨੂਰ, ਜਿਲ੍ਹਾ ਮੋਗਾ, ਕੁਲਵਿੰਦਰ ਸਿੰਘ (ਗੁਆਂਢੀ) ਤੇ ਸਿਮਰਪ੍ਰੀਤ ਕੌਰ (ਕੁਲਵਿੰਦਰ ਸਿੰਘ ਦੀ ਬੇਟੀ) ਦੋਵੇਂ ਵਾਸੀਆਨ ਸੇਖਾ ਦੀ ਮੌਤ ਹੋ ਗਈ ਪੁਲਿਸ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਵਾਸੀ ਹੰਡਿਆਇਆ ਦੇ ਬਿਆਨਾਂ ‘ਤੇ ਇਨੋਵਾ ਗੱਡੀ ਦੇ ਡਰਾਈਵਰ ਪਰਦੀਪ ਸਿੰਘ ਦੁਆਰਾ ਗੱਡੀ ਰੋਡ ‘ਤੇ ਚੜ੍ਹਾਉਣ ਸਮੇਂ ਵਰਤੀ ਗਈ ਅਣਗਹਿਲੀ ਸਦਕਾ ਉਕਤ ਚਾਰ ਮੌਤਾਂ ਹੋਈਆਂ ਹਨ ਜਿਸ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ਦੂਸਰੇ ਹਾਦਸੇ ਵਿੱਚ ਚੀਮਾ ਵਾਸੀ ਸਤਨਾਮ ਸਿੰਘ ਪੁੱਤਰ ਬਲਵਿੰਦਰ ਸਿੰਘ ਟ੍ਰਾਈਡੈਂਟ ਫੈਕਟਰੀ ਸੰਘੇੜਾ ਵਿਖੇ ਨੌਕਰੀ ਕਰਦਾ ਸੀ ਜੋ ਰੋਜ਼ਾਨਾ ਦੀ ਤਰ੍ਹਾਂ ਸਵੇਰੇ 8 ਵਜੇ ਦੇ ਕਰੀਬ ਪੱਤੀ ਰੋਡ ਹੋ ਕੇ ਫੈਕਟਰੀ ਨੂੰ ਜਾ ਰਿਹਾ ਸੀ ਕਿ ਰਸਤੇ ਵਿੱਚ ਪੈਂਦੀ ਡਰੇਨ ਲਾਗੇ ਇੱਕ ਤੇਜ ਰਫ਼ਤਾਰ ਟਰੱਕ ਚਾਲਕ ਨੇ ਉਸਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਗੰਭੀਰ ਰੂਪ ‘ਚ ਜਖ਼ਮੀ ਹੋ ਗਿਆ।
ਉਸ ਨੂੰ ਇਲਾਜ਼ ਲਈ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ ਜਿੱਥੇ ਸਤਨਾਮ ਸਿੰਘ ਦੀ ਮੌਤ ਹੋ ਗਈ ਮ੍ਰਿਤਕ ਆਪਣੇ ਪਿੱਛੇ ਦੋ ਛੋਟੇ ਬੱਚੇ ਅਤੇ ਘਰਵਾਲੀ ਛੱਡ ਗਿਆ ਥਾਣਾ ਸਿਟੀ-1 ਦੇ ਐਸਐਚਓ ਗੁਰਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਟਰੱਕ ਚਾਲਕ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈਦੋਦਾ ਤੋਂ?ਰਵੀਪਾਲ ਅਨੁਸਾਰ ਬੀਤੀ ਰਾਤ ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਮੇਨ ਰੋਡ ‘ਤੇ ਪੈਂਦੇ ਪਿੰਡ ਬੁੱਟਰ ਸ਼ਰੀਂਹ ਵਿਖੇ ਹੋਈ ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿਚ ਤਿੰਨ ਨੌਜਵਾਨਾਂ ਦੀ ਮੌਤ ਅਤੇ ਇੱਕ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਭਲਾਈਆਣਾ ਵਾਸੀ  ਜਸਵਿੰਦਰ ਸਿੰਘ ਬੱਬੂ ਪੁੱਤਰ ਜਲੰਧਰ ਸਿੰਘ ਅਤੇ ਕੋਠੇ ਛੱਪੜੀਵਾਲੇ ਵਾਸੀ ਰਣਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਤੇ ਗੁਰਵਿੰਦਰ ਸਿੰਘ ਪੁੱਤਰ ਗੁਰਾ ਸਿੰਘ ਤੋਂ ਇਲਾਵਾ ਲਵਲੀ ਪੁੱਤਰ ਅਮੋਲਕ ਸਿੰਘ ਜੋ ਕਿ ਆਪਣੇ ਨਾਨਕੇ ਪਿੰਡ ਕੋਠੇ ਚੇਤ ਸਿੰਘ ਵਾਲਾ ਵਿਖੇ ਰਹਿੰਦਾ ਹੈ।
ਚਾਰੇ ਨੌਜਵਾਨ ਵਿਆਹ-ਸ਼ਾਦੀਆਂ ਵਿਚ ਵੇਟਰ ਦਾ ਕੰਮ ਕਰਦੇ ਸਨ। ਬੀਤੀ ਰਾਤ ਵੀ ਉਹ ਆਪਣੇ ਕੰਮ ਤੋਂ ਵਾਪਸ ਆ ਰਹੇ ਸਨ ਤਾਂ ਰਸਤੇ ਵਿਚ ਉਨ੍ਹਾਂ ਦੇ ਮੋਟਰਸਾਈਕਲ ਦਾ ਤੇਲ ਖਤਮ ਹੋ ਜਾਣ ਕਰਕੇ ਉਹ ਤੁਰੇ ਜਾ ਰਹੇ ਸਨ, ਤਾਂ ਸ੍ਰੀ ਮੁਕਤਸਰ ਸਾਹਿਬ ਵੱਲੋਂ ਆ ਰਹੀ ਤੇਜ ਰਫਤਾਰ ਕਾਰ ਨੇ ਉਨ੍ਹਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਜਿਸ ਨਾਲ ਉਪਰੋਕਤ ਤਿੰਨਾਂ ਹੀ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦ ਕਿ ਚੌਥਾ ਨੌਜਵਾਨ ਲਵਲੀ ਪੁੱਤਰ ਅਮੋਲਕ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਕਾਰ ਸਵਾਰ ਦੋ ਨੌਜਵਾਨ ਦੱਸੇ ਜਾ ਰਹੇ ਹਨ, ਜੋ ਕਿ ਕਿਸੇ ਤਰ੍ਹਾਂ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ ਅਤੇ ਜਾਂਦੇ ਹੋਏ ਆਪਣੀ ਹਾਦਸਾ ਗ੍ਰਸਤ ਕਾਰ ਦੇ ਸਾਰੇ ਕਾਗਜ-ਪੱਤਰ ਵੀ ਨਾਲ ਲੈ ਗਏ ਤੇ ਕਾਰ ਦੀਆਂ ਨੰਬਰ ਪਲੇਟਾਂ ਵੀ ਤੋੜ ਕੇ ਸੁੱਟ ਗਏ। ਥਾਣਾ ਕੋਟਭਾਈ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਬਜੇ ਵਿਚ ਲੈ ਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਰਖਵਾ ਦਿੱਤਾ ਅਤੇ ਜਖਮੀ ਲਵਲੀ ਨੂੰ ਇਲਾਜ਼ ਲਈ ਭਰਤੀ ਕਰਵਾ ਦਿੱਤਾ ਹੈ। ਥਾਣਾ ਕੋਟਭਾਈ ਦੀ ਪੁਲਿਸ ਵੱਲੋਂ ਅਗਲੀ ਕਾਰਵਾਈ ਅਰੰਭ ਦਿੱਤੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੇਸਹਾਰਾ ਪਸ਼ੂਆਂ ਕਾਰਨ ਵਾਪਰਦੇ ਦਰਦਨਾਕ ਹਾਦਸੇ ਤੇ ਸਰਕਾਰਾਂ ਦੇ ਪ੍ਰਬੰਧ
ਹਰਦਿੰਦਰ ਦੀਪਕ
ਸਮੇਂ ਦੀ ਤੇਜ ਰਫਤਾਰ ਨਾਲ ਰਲ਼ਣ ਦੀ ਕੋਸ਼ਿਸ਼ ਵਿੱਚ ਇਨਸਾਨ ਇਸ ਕਦਰ ਰੁੱਝ ਚੁੱਕਿਆ ਹੈ ਕਿ ਉਸਨੂੰ ਕੋਈ ਸੁੱਧ-ਬੁੱਧ ਨਹੀਂ ਰਹੀ ਕਿ ਸਰਕਾਰ ਜੋ ਵੀ ਫੈਸਲੇ ਲੈਂਦੀ ਹੈ ਉਸਦਾ ਨਾਗਰਿਕ ਦੀ ਜਿੰਦਗੀ ’ਤੇ ਕਿੰਨਾ ਪ੍ਰਭਾਵ ਪੈਂਦਾ ਹੈ। ਜਿੱਥੇ ਇਨਸਾਨ ਪਰਿਵਾਰਕ ਜਿੰਮੇਵਾਰੀਆਂ ਨਿਭਾਉਂਦਾ ਉਹਨਾਂ ਦੀ ਹਰ ਜਰੂਰਤ ਪੂਰੀ ਕਰਦਾ ਹੈ, ਉੱਥੇ ਸਮਾਜ ਵਿੱਚ ਕੀ ਹੋ ਰਿਹਾ ਇਸਨੂੰ ਜਾਣਨ ਦੀ ਜਰੂਰਤ ਨਹੀਂ ਸਮਝਦਾ। ਸਰਕਾਰ ਚੁਣਨ ਤੋਂ ਬਾਅਦ ਸਰਕਾਰ ਦੁਆਰਾ ਜੋ ਫੈਸਲੇ ਲਏ ਜਾ ਰਹੇ ਹਨ ਉਸ ਨਾਲ ਕੋਈ ਸਰੋਕਾਰ ਨਹੀਂ ਰੱਖਦਾ। ਇਹ ਵੀ ਹੋ ਸਕਦੈ ਕਿ ਰਾਜਨੀਤੀ ਆਪਣੀ ਛਵੀ ਏਨੀ ਖਰਾਬ ਕਰ ਚੁੱਕੀ ਹੈ ਜਿਸ ਕਾਰਨ ਇਨਸਾਨ ਇਸ ਝੰਜਟ ਵਿਚ ਪੈਣਾ ਹੀ ਨਾ ਚਾਹੁੰਦਾ ਹੋਵੇ। ਪਰ ਇਨਸਾਨ ਨੂੰ ਪਤਾ ਹੋਣਾ ਬਹੁਤ ਜਰੂਰੀ ਹੈ ਕਿ ਸਰਕਾਰ ਕੀ ਕਰ ਰਹੀ ਹੈ। ਉਹ ਇਹ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕਰਦਾ ਕਿ ਸਰਕਾਰ ਦੁਆਰਾ ਟੈਕਸ ਦੇ ਨਾਂਅ ’ਤੇ ਜੋ ਵੀ ਵਸੂਲੀ ਕੀਤੀ ਜਾਂਦੀ ਹੈ ਉਸ ਵਸੂਲ ਕੀਤੀ ਰਕਮ ਦਾ ਇਸਤੇਮਾਲ ਕਿਸ ਜਗ੍ਹਾ ਕੀਤਾ ਗਿਆ? ਸਰਕਾਰ ਜੋ ਵੀ ਟੈਕਸ ਲਾੳਂੁਦੀ ਹੈ ਉਸਦਾ ਕਾਰਨ ਜਨਤਾ ਨੂੰ ਲਾਭ ਦੇਣਾ ਹੁੰਦਾ ਹੈ। ਪਰ ਕਈ ਵਾਰ ਸਰਕਾਰ ਵਸੂਲੀ ਤਾਂ ਕਰਦੀ ਹੈ ਪਰ ਇਸਦਾ ਲਾਭ ਜਨਤਾ ਨੂੰ ਨਹੀਂ ਮਿਲ ਪਾਉਂਦਾ।
ਇਨਸਾਨੀ ਜੀਵਨ ਨਾਲ ਜੁੜੀ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਇਸ ਵੇਲੇ ਭਿਆਨਕ ਰੂਪ ਧਾਰ ਰਹੀ ਹੈ ਜਿਸ ਬਾਰੇ ਚਰਚਾ ਹੋਣੀ ਜ਼ਰੂਰੀ ਹੈ ਕਿਉਂਕਿ ਬੇਸਹਾਰਾ ਗਊਆਂ ਤੇ ਸਾਨ੍ਹਾਂ ਤੋਂ ਲੋਕ ਪਰੇਸ਼ਾਨ ਤਾਂ ਬਹੁਤ ਨੇ ਪਰ ਅੱਗੇ ਆ ਕੇ ਬੋਲ ਕੋਈ ਵੀ ਨਹੀਂ ਰਿਹਾ। ਹਰ ਕੋਈ ਉਮੀਦ ਲਾਈ ਬੈਠਾ ਹੈ ਕਿ ਕਦੇ ਤਾਂ ਪ੍ਰਸ਼ਾਸਨ ਦਾ ਇਸ ਸਮੱਸਿਆ ’ਤੇ ਧਿਆਨ ਜਾਵੇਗਾ। ਹੋ ਸਕਦਾ ਕੋਈ ਸਮਾਜ ਸੇਵੀ ਪੈਦਾ ਹੋ ਜਾਵੇ ਤੇ ਸਰਕਾਰ ਦੇ ਧਿਆਨ ਵਿਚ ਇਹ ਸਮੱਸਿਆ ਲਿਆ ਕੇ ਇਸਦਾ ਹੱਲ ਕਰਾ ਦੇਵੇ। ਪਰ ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਹਰ ਵਿਅਕਤੀ ਨੂੰ ਤਿਆਰ ਰਹਿਣਾ ਚਾਹੀਦਾ ਹੈ। ਸਭ ਨੂੰ ਇਕੱਠੇ ਹੋ ਕੇ ਆਪਣੀਆਂ ਪਰੇਸ਼ਾਨੀਆਂ ਦੇ ਹੱਲ ਲਈ ਸਰਕਾਰ ਸਾਹਮਣੇ ਮੰਗ ਰੱਖਣੀ ਚਾਹੀਦੀ ਹੈ।
ਹੁਣ ਅਵਾਰਾ ਸਾਨ੍ਹਾਂ ਕਾਰਨ ਵਾਪਰ ਰਹੀਆਂ ਘਟਨਾਵਾਂ ਵਿਚ ਰਾਹਗੀਰਾਂ ਦੀ ਜਾਨ ਤਲੀ ’ਤੇ ਰਹਿਣ ਲੱਗੀ ਹੈ ਇਸਦੇ ਹੱਲ ਲਈ ਸਰਕਾਰ ਦੁਆਰਾ ਇੱਕ ਅਜਿਹਾ ਟੈਕਸ ਜਨਤਾ ’ਤੇ ਲਾਇਆ ਗਿਆ ਜੋ ਅਵਾਰਾ ਪਸ਼ੂਆਂ ਦੀ ਦੇਖ-ਰੇਖ, ਉਨ੍ਹਾਂ ਦੇ ਪਾਲਣ-ਪੋਸ਼ਣ ’ਤੇ ਖਰਚੇ ਜਾਣ ਲਈ ਵਸੂਲਿਆ ਜਾਂਦਾ ਹੈ। ਇਸਨੂੰ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਵਿੱਚ 2 ਪ੍ਰਤੀਸ਼ਤ ਤੋਂ 20 ਪ੍ਰਤੀਸ਼ਤ ਤੱਕ ਲਾਇਆ ਗਿਆ। ਇਹ ਟੈੈਕਸ ਗਊ ਸੈੱਸ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਪਰ ਆਮ ਤੌਰ ’ਤੇ ਜੋ ਗਊ ਸੈੱਸ ਦੇ ਨਾਂਅ ’ਤੇ ਸਰਕਾਰ ਵੱਲੋਂ ਭਾਰੀ ਵਸੂਲੀ ਕੀਤੀ ਜਾ ਰਹੀ ਹੈ। ਜਦਕਿ ਮਹਿੰਗਾਈ ਦੇ ਦੌਰ ਵਿਚ ਔਖੇ ਹੋ ਕੇ ਗੁਜ਼ਾਰਾ ਕਰ ਰਹੇ ਲੋਕ ਪਹਿਲਾਂ ਹੀ ਹਰ ਚੀਜ਼ ’ਤੇ ਟੈਕਸ ਭਰ ਰਹੇ ਹਨ। ਇਹ ਜੋ ਟੈਕਸ ਵਸੂਲੇ ਜਾਂਦੇ ਹਨ ਉਸਦਾ ਲਾਭ ਜਨਤਾ ਨੂੰ ਪੂਰਾ ਨਹੀਂ ਮਿਲ ਰਿਹਾ।
ਗਊ ਸੈੱਸ ਲੱਗਣ ਤੋਂ ਬਾਅਦ ਵੀ ਹਾਲਾਤ ਏਨੇ ਬੁਰੇ ਹਨ ਕਿ ਅਵਾਰਾ ਗਊਆਂ ਵੱਛੜਿਆ ਦੁਆਰਾ ਕਿਸਾਨਾਂ ਦੀਆਂ ਫਸਲਾਂ ਉਜਾੜਨ ਕਾਰਨ ਕਿਸਾਨਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਨਾਲ ਕਿਸਾਨਾਂ ਨੂੰ ਅਕਸਰ ਮਾਲੀ ਨੁਕਸਾਨ ਵੀ ਝੱਲਣਾ ਪੈਂਦਾ ਹੈ। ਹੁਣ ਇਹਨਾਂ ਅਵਾਰਾ ਪਸ਼ੂਆਂ ਦੀ ਗਿਣਤੀ ਏਨੀ ਵਧ ਚੁੱਕੀ ਹੈ ਕਿ ਰੋਜ਼ਾਨਾ ਇਹਨਾਂ ਨੂੰ ਸੜਕਾਂ ’ਤੇ ਘੁੰਮਦਿਆ ਦੇਖਿਆ ਜਾ ਸਕਦਾ ਹੈ। ਇਹਨਾਂ ਅਵਾਰਾ ਪਸ਼ੂਆਂ ਦੁਆਰਾ ਰਾਹਗੀਰਾਂ ਉੱਤੇ ਕਈ ਜਾਨਲੇਵਾ ਹਮਲੇ ਹੋ ਰਹੇ ਹਨ। ਅਵਾਰਾ ਜਾਨਵਰਾਂ ਵੱਲੋਂ ਕੀਤੇ ਹਮਲਿਆਂ ਦੀਆਂ ਕਈ ਵੀਡੀਓ ਵਾਇਰਲ ਹੋਈਆਂ ਵੀ ਦੇਖੀਆਂ ਜਾ ਸਕਦੀਆਂ ਹਨ। ਇਹਨਾਂ ਅਵਾਰਾ ਪਸ਼ੂਆਂ ਦੁਆਰਾ ਅਚਾਨਕ ਰਾਹਗੀਰਾਂ ਦੇ ਵਾਹਨਾਂ ਸਾਹਮਣੇ ਆਉਣ ਨਾਲ ਵਾਪਰਦੇ ਹਾਦਸੇ, ਰਾਹਗੀਰਾਂ ’ਤੇ ਹਮਲਾ ਕਰਨ ਦੀਆਂ ਘਟਨਾਵਾਂ ਦਿਨ-ਪਰ-ਦਿਨ ਵਧਦੀਆਂ ਜਾ ਰਹੀਆਂ ਹਨ।  ਜਿਸਦੇ ਨਾਲ ਹੁਣ ਤੱਕ ਕਈ ਇਨਸਾਨ ਆਪਣੀ ਜਾਨ ਗਵਾ ਚੁੱਕੇ ਹਨ। ਕਈ ਵਾਰ ਤਾਂ ਸਾਨ੍ਹਾਂ ਦਾ ਭੇੜ ਵਾਹਨਾਂ ਦੀ ਤੋੜ-ਭੰਨ੍ਹ ਤੋਂ ਬਾਅਦ ਖਤਮ ਹੋ ਜਾਂਦਾ ਹੈ ਅਤੇ ਕਈ ਵਾਰ ਐਨਾ ਲੰਮਾ ਹੋ ਜਾਂਦਾ ਹੈ ਕਿ ਤੋੜ-ਭੰਨ੍ਹ ਤੋਂ ਬਾਅਦ ਵੀ ਚੱਲਦਾ ਰਹਿੰਦਾ ਹੈ। ਕੰਮਾਂ-ਕਾਰਾਂ ਵਾਲੇ ਲੋਕ ਸਮੇੲ ਸਿਰ ਆਪਣੇ ਕੰਮ ’ਤੇ ਨਹੀਂ ਪਹੁੰਚ ਪਾਉਂਦੇ ਜਿਸ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸ਼ਾਹਮਣਾ ਕਰਨਾ ਪੈਂਦਾ ਹੈ।
ਗਊ ਸੈੱਸ ਕਰ ਵਸੂਲੀ ਵੱਲ ਨਜ਼ਰ ਮਾਰੀ ਜਾਵੇ ਤਾਂ ਇਹ ਟੈਕਸ ਇਹਨਾਂ ਘਟਨਾਵਾਂ ਨੂੰ ਰੋਕਣ ਅਤੇ ਇਹਨਾਂ ਅਵਾਰਾ ਘੁੰਮ ਰਹੇ ਪਸ਼ੂਆਂ ਦਾ ਪਾਲਣ-ਪੋਸ਼ਣ ਕਰਨ ਲਈ ਲਾਇਆ ਗਿਆ ਸੀ ਤਾਂ ਜੋ ਇਸ ਟੈਕਸ ਦੇ ਪੈਸੈ ਨਾਲ ਇਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾ ਸਕੇ। ਜੇਕਰ ਗਊ ਸੈਸ ਨਾ ਵੀ ਲੱਗਾ ਹੁੰਦਾ ਤਾਂ ਵੀ ਲੋਕਾਂ ਦੀ ਜਿੰਦਗੀ ਸੁਰੱਖਿਅਤ ਰੱਖਣ ਦੀ ਜਿੰਮੇਵਾਰੀ ਅਤੇ ਇਹਨਾਂ ਅਵਾਰਾ ਪਸ਼ੂਆਂ ਦੇ ਰਹਿਣ ਤੇ ਚਾਰੇ ਦਾ ਪ੍ਰਬੰਧ ਕਰਨ ਦੀ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ। ਸਰਕਾਰ ਦੀ ਸਹਾਇਤਾ ਨਾਲ ਜੇਕਰ ਕਿਤੇ ਗਊਸ਼ਾਲਾਵਾਂ ਖੋਲ੍ਹੀਆਂ ਵੀ ਗਈਆਂ ਹਨ ਤਾਂ ਇਸਦਾ ਸੱਚ ਕੁਝ ਹੋਰ ਹੀ ਕਹਾਣੀ ਬਿਆਨ ਕਰਦਾ ਹੈ। ਜਦੋਂ ਕੋਈ ਵਿਆਕਤੀ ਇਹਨਾਂ ਕੋਲ ਵੱਛੇ ਜਾਂ ਗਾਂ ਨੂੰ ਛੱਡਣ ਜਾਂਦਾ ਹੈ ਤਾਂ ਉਸਨੂੰ ਇਹ ਕਹਿ ਕੇ ਮੋੜ ਦਿੱਤਾ ਜਾਂਦਾ ਹੈ ਕਿ ਉਹਨਾਂ ਕੋਲ ਜਗ੍ਹਾ ਦੀ ਕਮੀ ਹੈ ਅਸਲੀਅਤ ਵਿਚ ਓਥੇ ਉਹਨਾਂ ਗਾਂਵਾਂ ਨੂੰ ਹੀ ਰੱਖਿਆ ਜਾਂਦਾ ਹੈ ਜੋ ਦੁੱਧ ਦਿੰਦੀਆਂ ਹਨ।
ਹੁਣ ਤੱਕ ਦੇਖਿਆ ਜਾਵੇ ਤਾਂ ਸਰਕਾਰ ਇਹਨਾਂ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ ਦੀ ਕੋਈ ਵੀ ਨੀਤੀ ਬਣਾਉਣ ਵਿਚ ਅਸਫਲ ਰਹੀ ਹੈ। ਅੱਜ ਤੱਕ ਅਜਿਹੀ ਕੋਈ ਖ਼ਬਰ ਵੀ ਦੇਖਣ-ਸੁਣਨ ਵਿਚ ਨਹੀਂ ਆਈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਦੇ ਇਹਨਾਂ ਅਵਾਰਾ ਪਸ਼ੂਆਂ ਨੂੰ ਫੜਨ ਦੀ ਕੋਈ ਮੁਹਿੰਮ ਚਲਾਈ ਗਈ ਹੋਵੇ।  ਆਖਿਰ ਕਦੋਂ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲਵੇਗੀ? ਇਸ ਮਸਲੇ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਲਦੀ ਹੀ ਕੋਈ ਨੀਤੀ ਬਣਾਉਣ ਤੇ ਇਸ ਵਿਸ਼ੇ ’ਤੇ ਵਿਚਾਰ ਕਰਨ ਦੀ ਜਰੂਰਤ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਨਾ ਵਾਪਰਨ ਜੋ ਕਿਸੇ ਕਿਸੇ ਦਾ ਘਰ ਉਜਾੜ ਦੇਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟਰੈਫ਼ਿਕ ਨਿਯਮਾਂ ਦੀ ਪਾਲਣਾ ਆਦਤ ਬਣਾਉਣੀ ਹੋਵੇਗੀ
ਦੇਸ਼ ਵਿਚ ਵਧਦੇ ਸੜਕ ਹਾਦਸਿਆਂ ਨੂੰ ਰੋਕਣ ਲਈ ਆਵਾਜਾਈ ਨਿਯਮਾਂ ਦਾ ਸਖ਼ਤਾਈ ਨਾਲ ਪਾਲਣ ਕਰਨਾ ਬਹੁਤ ਜ਼ਰੂਰੀ ਹੈ ਪਿਛਲੇ ਕਈ ਸਾਲਾਂ ਤੋਂ ਦੇਸ਼ ਵਿਚ ਸੜਕ ਹਾਦਸਿਆਂ ਵਿਚ ਵਾਧੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਵਜ੍ਹਾ ਨਾਲ ਮੌਜ਼ੂਦਾ ਸੜਕ ਕਾਨੂੰਨ ਵਿਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੋ ਗਿਆ ਸੀ ਇਸੇ ਉਦੇਸ਼ ਨਾਲ ਸਰਕਾਰ ਮੋਟਰਯਾਨ ਸੋਧ ਬਿੱਲ 2019 ਸੰਸਦ ਵਿਚ ਲੈ ਕੇ ਆਈ ਇਹ ਬਿੱਲ ਸੰਸਦ ਦੁਆਰਾ ਪਾਸ ਹੋ ਚੁੱਕਾ ਹੈ ਤੇ ਇਸ ਅਜ਼ਾਦੀ ਦਿਹਾੜੇ ਤੋਂ ਕਾਨੂੰਨੀ ਤੌਰ ‘ਤੇ ਲਾਗੂ ਹੋ ਗਿਆ ਹੈ। (Traffic Rules)
ਜ਼ਿਕਰਯੋਗ ਹੈ ਕਿ ਦੁਨੀਆਂ ਭਰ ਵਿਚ ਵਧ ਰਹੇ ਸੜਕ ਹਾਦਸਿਆਂ ਨੂੰ ਘੱਟ ਕਰਨ ਦੇ ਉਦੇਸ਼ ਨਾਲ ਸੰਯੁਕਤ ਰਾਸ਼ਟਰ ਸੰਘ ਦੁਆਰਾ 2011-2020 ਦੇ ਦਹਾਕੇ ਨੂੰ ਸੜਕ ਸੁਰੱਖਿਆ ਕਾਰਵਾਈ ਦਹਾਕਾ ਐਲਾਨਿਆ ਗਿਆ ਹੈ, ਜਿਸਦਾ ਉਦੇਸ਼ ਇਸ ਦਹਾਕੇ ਦੌਰਾਨ ਸੜਕ ਹਾਦਸਿਆਂ ਨੂੰ 50 ਫੀਸਦੀ ਤੱਕ ਘੱਟ ਕਰਨਾ ਹੈ ਭਾਰਤ ਵਿਚ ਹੋਣ ਵਾਲੇ ਸੜਕ ਹਾਦਸਿਆਂ ‘ਤੇ ਗੌਰ ਕੀਤੀ ਜਾਵੇ ਤਾਂ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ 2018 ਦੀ ਰਿਪੋਰਟ ਦੱਸਦੀ ਹੈ ਕਿ ਭਾਰਤ ਵਿਚ ਸਾਲ ਭਰ ਵਿਚ ਲਗਭਗ 5 ਲੱਖ ਸੜਕ ਹਾਦਸੇ ਹੁੰਦੇ ਹਨ ਅਤੇ ਲਗਭਗ ਡੇਢ ਲੱਖ ਲੋਕ ਬੇਵਕਤੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਣ ਇਨ੍ਹਾਂ ਲੋਕਾਂ ਦਾ ਬਣੇਗਾ ਆਯੂਸ਼ਮਾਨ ਕਾਰਡ, ਜਲਦੀ ਦੇਖੋ
ਸੰਯੁਕਤ ਰਾਸ਼ਟਰ ਸੰਘ ਦਾ ਇੱਕ ਸਰਗਰਮ ਮੈਂਬਰ ਹੋਣ ਦੇ ਨਾਤੇ ਇਹ ਭਾਰਤ ਸਰਕਾਰ ਦੀ ਨੈਤਿਕ ਜਿੰਮੇਵਾਰੀ ਸੀ ਕਿ ਉਹ ਅਜਿਹੀਆਂ ਕਾਨੂੰਨੀ ਤਜਵੀਜ਼ਾਂ ਕਰੇ ਜਿਸ ਨਾਲ ਸੜਕ ਹਾਦਸਿਆਂ ਨੂੰ ਘੱਟ ਕੀਤਾ ਜਾ ਸਕੇ ਮੋਟਰਯਾਨ ਸੋਧ ਕਾਨੂੰਨ 2019 ਇਨ੍ਹਾਂ ਸਾਰੀਆਂ ਵਚਨਬੱਧਤਾਵਾਂ ਨੂੰ ਜ਼ਮੀਨ ‘ਤੇ ਲਿਆਉਣ ਦਾ ਭਾਰਤ ਸਰਕਾਰ ਦਾ ਯਤਨ ਹੈ ਇਸ ਕਾਨੂੰਨ ਵਿਚ ਇੱਕ ਪਾਸੇ ਜਿੱਥੇ ਸਖ਼ਤ ਜ਼ੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ ਤਾਂ ਉੱਥੇ ਕੁਝ ਅਜਿਹੀਆਂ ਤਜਵੀਜ਼ਾਂ ਕੀਤੀਆਂ ਗਈਆਂ ਹਨ।
ਜੋ ਸੜਕ ਹਾਦਸਿਆਂ ਤੋਂ ਪਹਿਲਾਂ ਅਤੇ ਬਾਅਦ ਵਿਚ ਲੋਕਾਂ ਲਈ ਮੱਦਦਗਾਰ ਸਾਬਿਤ ਹੋਣਗੀਆਂ ਭਾਵ ਇਸ ਕਾਨੂੰਨ ਦੁਆਰਾ ਦੇਸ਼ ਵਿਚ ਮੋਟਰ ਵਾਹਨ ਹਾਦਸਾ ਫੰਡ ਦੀ ਸਥਾਪਨਾ ਕੀਤੀ ਜਾਵੇਗੀ ਜੋ ਸੜਕ ਦਾ ਇਸਤੇਮਾਲ ਕਰਨ ਵਾਲੇ ਸਾਰੇ ਲੋਕਾਂ ਨੂੰ ਲਾਜ਼ਮੀ ਬੀਮਾ ਕਵਰ ਪ੍ਰਦਾਨ ਕਰੇਗੀ ਗੋਲਡਨ ਆਵਰ ਦੌਰਾਨ ਗੰਭੀਰ ਰੂਪ ਨਾਲ ਜ਼ਖ਼ਮੀ ਲੋਕਾਂ ਦਾ ਕੈਸ਼ਲੈੱਸ ਇਲਾਜ਼ ਕਰਨ ਦੀ ਵਿਵਸਥਾ ਕੀਤੀ ਗਈ ਹੈ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਤੱਕ ਪਹੁੰਚਾਉਣ ਵਾਲੇ ਲੋਕਾਂ ਨੂੰ ਸਨਮਾਨਿਤ ਕਰਨ ਦਾ ਇੰਤਜ਼ਾਮ ਕੀਤਾ ਗਿਆ ਹੈ ਹਿੱਟ ਅਤੇ ਰਨ ਮਾਮਲਿਆਂ ਵਿਚ ਮਰਨ ਵਾਲਿਆਂ ਨੂੰ 200000 ਜਾਂ ਉਸ ਤੋਂ ਜ਼ਿਆਦਾ ਮੁਆਵਜ਼ਾ ਦੇਣ ਤੇ ਜ਼ਖ਼ਮੀਆਂ ਨੂੰ ਇਲਾਜ਼ ਲਈ 50000 ਰੁਪਏ ਤੱਕ ਦੀ ਮੱਦਦ ਦੀ ਵਿਵਸਥਾ ਕੀਤੀ ਗਈ ਹੈ।
ਸੰਯੁਕਤ ਰਾਸ਼ਟਰ ਸੰਘ ਅਨੁਸਾਰ, ਦੁਨੀਆਂ ਭਰ ਵਿਚ ਹੋਣ ਵਾਲੇ ਸੜਕ ਹਾਦਸਿਆਂ ਵਿਚ 78.7 ਫੀਸਦੀ ਹਾਦਸੇ ਚਾਲਕਾਂ ਦੀ ਗਲਤੀ ਦੀ ਵਜ੍ਹਾ ਨਾਲ ਹੁੰਦੇ ਹਨ  ਇਸ ਸੋਧੇ ਕਾਨੂੰਨ ਵਿਚ ਚਾਲਕਾਂ ਦੀ ਸਿਖ਼ਲਾਈ ਲਈ ਟਰੇਨਿੰਗ ਸੈਂਟਰ ਖੋਲ੍ਹਣ ਦੀ ਵਿਵਸਥਾ ਹੈ। ਪਹਿਲੀ ਵਾਰ ਟਰੈਫ਼ਿਕ ਕਾਨੂੰਨ ਵਿਚ ਐਮਰਜੈਂਸੀ ਵਾਹਨਾਂ ਨੂੰ ਜਗ੍ਹਾ ਨਾ ਦੇਣ ‘ਤੇ 10000 ਜ਼ੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ ਮੋਟਰ ਵਾਹਨਾਂ ਦੇ ਨਿਰਮਾਣ ਵਿਚ ਜੇਕਰ ਕੋਈ ਤਕਨੀਕੀ ਕਮੀ ਪਾਈ ਜਾਂਦੀ ਹੈ ਤਾਂ ਡੀਲਰ ‘ਤੇ 100000 ਅਤੇ ਨਿਰਮਾਤਾ ਕੰਪਨੀ ‘ਤੇ 100 ਕਰੋੜ ਰੁਪਏ ਦਾ ਭਾਰੀ ਜ਼ੁਰਮਾਨਾ ਸ਼ਾਸਨ ਦੁਆਰਾ ਲਾਉਣ ਦੀ ਵਿਵਸਥਾ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ
ਸਖ਼ਤ ਜ਼ੁਰਮਾਨਾ ਭਰਨ ਦੀ ਵਜ੍ਹਾ ਨਾਲ ਜਿੱਥੇ ਲੋਕਾਂ ਵਿਚ ਟਰੈਫ਼ਿਕ ਨਿਯਮਾਂ ਦਾ ਪਾਲਣ ਕਰਨ ਦਾ ਡਰ ਪੈਦਾ ਹੋਵੇਗਾ, ਉੱਥੇ ਟਰੈਫ਼ਿਕ ਪੁਲਿਸ ਦੀ ਇਮਾਨਦਾਰੀ ਵੀ ਇਸ ਕਾਨੂੰਨ ਦੀ ਸਫ਼ਲਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ ਸਾਨੂੰ ਸਵੀਡਨ ਅਤੇ ਨੀਦਰਲੈਂਡ ਵਰਗੇ ਦੇਸ਼ਾਂ ਤੋਂ ਸਿੱਖਣ ਦੀ ਲੋੜ ਹੈ ਜਨ ਜਾਗਰੂਕਤਾ ਕਾਰਨ ਇਹ ਦੇਸ਼ ਅੱਜ ਰੋਡ ਟਰੈਫ਼ਿਕ ਲਈ ਆਦਰਸ਼ ਬਣ ਗਏ ਹਨ ਸੰਯੁਕਤ ਰਾਸ਼ਟਰ ਸੰਘ ਅਨੁਸਾਰ, ਜੇਕਰ ਸੜਕ ਹਾਦਸਿਆਂ ‘ਤੇ ਰੋਕ ਨਾ ਲੱਗੀ ਤਾਂ 2030 ਤੱਕ ਸੜਕ ਹਾਦਸਾ ਮੌਤ ਦਾ ਪੰਜਵਾਂ ਸਭ ਤੋਂ ਵੱਡਾ ਕਾਰਨ ਬਣ ਕੇ ਉੱਭਰੇਗਾ ਅਤੇ ਮਨੁੱਖੀ ਵਸੀਲੇ ਦਾ ਭਾਰੀ ਨੁਕਸਾਨ ਹੋਵੇਗਾ। (Traffic Rules)
ਹਵਾਈ ਫੌਜ ਕੋਲ ਕੁੱਲ 118 ਏਐਨ-32 ਆਵਾਜਾਈ ਜਹਾਜ਼ ਹਨ
ਏਜੰਸੀ, ਨਵੀਂ ਦਿੱਲੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਰਾਜ ਸਭਾ ‘ਚ ਕਿਹਾ ਕਿ ਹਵਾਈ ਫੌਜ ਦੀਆਂ ਵੱਖ-ਵੱਖ ਜਹਾਜ਼ ਘਟਨਾਵਾਂ ਦੀ ਜਾਂਚ ਲਈ 44 ਮਾਮਲਿਆਂ ‘ਚ ਕੋਰਟ ਆਫ਼ ਇਨਕਵਾਇਰੀ ਦਾ ਗਠਨ ਕੀਤਾ ਗਿਆ ਸੀ, ਜਿਸ ‘ਚੋਂ ਹੁਣ ਤੱਕ ਸਿਰਫ਼ 27 ਦੀ ਹੀ ਜਾਂਚ ਪੂਰੀ ਹੋਈ ਹੈ ਸਿੰਘ ਨੇ ਅੱਜ ਸਦਨ ‘ਚ ਸਵਾਲਾਂ ਦੇ ਜਵਾਬ ‘ਚ ਕਿਹਾ ਕਿ ਹਵਾਈ ਫੌਜ ਕੋਲ ਕੁੱਲ 118 ਏਐਨ-32 ਜਹਾਜ਼ ਹਨ ਪਰ ਸਿਰਫ਼ ਉਨ੍ਹਾਂ ਜਹਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਹਵਾ ‘ਚ ਉਡਾਣ ਭਰਨ ਲਈ ਹਰ ਤਰ੍ਹਾਂ ਨਾਲ ਸਮਰੱਥ ਹੋਣ ਉਨ੍ਹਾਂ ਕਿਹਾ ਕਿ ਹੁਣ ਤੱਕ 55 ਏਐਨ-32 ਜਹਾਜ਼ਾਂ ਨੂੰ ‘ਅਪਗ੍ਰੇਡ’ ਕੀਤਾ ਜਾ ਚੁੱਕਾ ਹੈ ਤੇ ਬਾਕੀ ਨੂੰ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਜਹਾਜ਼ਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਅਪਗ੍ਰੇਡ ਨਹੀਂ ਕੀਤਾ ਗਿਆ ਹੈ ਪਰ ਇਸ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਹੈ ਕਿ ਉਹ ‘ਏਅਰਵਰਦੀ’ ਭਾਵ ਉੱਡਣ ਲਾਇਕ ਹਨ ਵੀ ਜਾਂ ਨਹੀਂ
ਰੱਖਿਆ ਮੰਤਰੀ ਨੇ ਕਿਹਾ ਕਿ ਬੀਤੀ ਜੂਨ ‘ਚ ਅਰੁਣਾਚਲ ਪ੍ਰਦੇਸ਼ ਦੇ ਮੇਚੂਕਾ ਕੋਲ ਜੋ ਏਐਨ-32 ਜਹਾਜ਼ ਹਾਦਸਾਗ੍ਰਸਤ ਹੋਇਆ ਸੀ ਉਸ ਨੂੰ ਅਪਗ੍ਰੇਡ ਕਰਕੇ ਉਸ ਦੀ ਸੇਵਾ ਮਿਆਦ ਵਧਾਈ ਜਾ ਚੁੱਕੀ ਸੀ ਜਹਾਜ਼ ਹਾਦਸਿਆਂ ਦੇ ਕਾਰਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਦੇ ਮਨੁੱਖੀ ਭੁੱਲ ਕਾਰਨ ਗੜਬੜੀ ਹੁੰਦੀ ਹੈ ਤਾਂ ਕਦੇ ਬੱਦਲਾਂ ਕਾਰਨ ਜਾਂਚ ‘ਚ ਸਾਹਮਣੇ ਆਈਆਂ ਗਲਤੀਆਂ ਨੂੰ ਸੁਧਾਰਿਆ ਜਾਂਦਾ ਹੈ ਤੇ ਕਈ ਪ੍ਰਭਾਵੀ ਕਦਮ ਚੁੱਕੇ ਵੀ ਗਏ ਹਨ
ਸਰੋਗੇਸੀ ਦੇ ਨਿਯਮ ਸਬੰਧੀ ਬਿੱਲ ਲੋਕ ਸਭਾ ‘ਚ ਪੇਸ਼
ਨਵੀਂ ਦਿੱਲੀ ਕਿਰਾਏ ਦੀ ਕੁੱਖ ਭਾਵ ਸਰੋਗੇਸੀ ਨੂੰ ਦੇਸ਼ ‘ਚ ਕਾਨੂੰਨੀ ਮਾਨਤਾ ਦੇਣ ਤੇ ਇਸ ਦੇ ਲਈ ਨਿਯਮ ਤੈਅ ਕਰਨ ਸਬੰਧੀ ਸਰੋਗੇਸੀ ਨਮਿੱਤ ਬਿੱਲ 2019 ਅੱਜ ਲੋਕ ਸਭਾ ‘ਚ ਪੇਸ਼ ਕੀਤਾ ਗਿਆ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਨੇ ਇਸ ਨੂੰ ਸਦਨ ‘ਚ ਪੇਸ਼ ਕੀਤਾ ਬਿੱਲ ‘ਚ ਤਜਵੀਜ਼ ਹੈ ਕਿ ਔਲਾਦ ਪੈਦਾ ਕਰਨ ‘ਚ ਅਸਮਰੱਥ ਵਿਆਹੁਤਾ ਭਾਰਤੀ ਜੋੜੇ ਨੂੰ ਨੈਤਿਕ ਸਰੋਗੇਸੀ ਦੀ ਵਰਤੋਂ ਦੀ ਆਗਿਆ ਹੋਵੇਗੀ ਇਸ ‘ਚ ਮਹਿਲਾ ਦੀ ਉਮਰ 23 ਤੋਂ 50 ਸਾਲਾਂ ਦਰਮਿਆਨ ਤੇ ਪੁਰਸ਼ ਦੀ 26 ਤੋਂ 55 ਸਾਲਾਂ ਦਰਮਿਆਨ ਹੋਣੀ ਚਾਹੀਦੀ ਹੈ ਉਨ੍ਹਾਂ ਦੇ ਵਿਆਹ ਨੂੰ ਘੱਟੋ-ਘੱਟ ਪੰਜ ਸਾਲ ਬੀਤ ਜਾਣ ਤੋਂ ਬਾਅਦ ਹੀ ਉਹ ਕਿਰਾਏ ਦੀ ਕੁੱਖ ਦੀ ਵਰਤੋਂ ਕਰ ਸਕਣਗੇ ਇਸ ਬਿੱਲ ‘ਚ ਸਰੋਗੇਟ ਮਾਂ ਦਾ ਸ਼ੋਸ਼ਣ ਰੋਕਣ ਤੇ ਉਨ੍ਹਾਂ ਦਾ ਤੇ ਸਰੋਗੇਟ ਬੱਚਿਆਂ ਦੇ ਅਧਿਕਾਰ ਤੈਅ ਕਰਨ ਦੀ ਵੀ ਤਜਵੀਜ਼ ਹੈ ਇਸ ‘ਚ ਸਰੋਗੇਸੀ ਲਈ ਮਨੁੱਖੀ ਭਰੂਣ ਦੀ ਵਿਕਰੀ ਜਾਂ ਆਯਾਤ ‘ਤੇ ਘੱਟੋ-ਘੱਟ 10 ਸਾਲ ਦੀ ਸਜ਼ਾ ਤੇ ਜ਼ਿਆਦਾ ਤੋਂ ਜ਼ਿਆਦਾ 10 ਲੱਖ ਰੁਪਏ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ
ਐਨਆਈਏ ਬਿੱਲ (ਸੋਧ) ਪਾਸ
ਨਵੀਂ ਦਿੱਲੀ ਲੋਕ ਸਪਾ ‘ਚ ਅੱਜ ਕੌਮੀ ਜਾਂਚ ਏਜੰਸੀ  ਐਨਆਈਏ ਬਿੱਲ (ਸੋਧ) 2019 ਪੇਸ਼ ਕੀਤਾ ਗਿਆ ਜੋ 278-6 ਦੀ ਵੋਟਿੰਗ ਨਾਲ ਪਾਸ ਹੋ ਗਿਆ ਬਿੱਲ ‘ਚ ਕੌਮੀ ਜਾਂਚ ਏਜੰਸੀ ਨੂੰ ਹਥਿਆਰਾਂ ਦੀ ਤਸਕਰੀ, ਨਸ਼ਾ ਤਸਕਰੀ ਤੇ ਸਾਈਬਰ ਕ੍ਰਾਈਮ ਸਬੰਧੀ ਜਾਂਚ ਦੇ ਅਧਿਕਾਰ ਦਿੱਤੇ ਗਏ ਹਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਦਨ ‘ਚ ਕਿਹਾ ਕਿ ਸੋਧ ਬਿੱਲ ਦਾ ਮਕਸਦ ਅੱਤਵਾਦ ਨੂੰ ਰੋਕਣਾ ਹੈ ਇਸ ਦਾ ਕੋਈ ਹੋਰ ਮਕਸਦ ਨਾ ਸਮਝਿਆ ਜਾਵੇ ਇਸ ਦੌਰਾਨ ਅਮਿਤ ਸ਼ਾਹ ਤੇ ਹੈਦਰਾਬਾਦ ਤੋਂ ਸਾਂਸਦ ਅਸਦੂਦੀਨ ਓਵੈਸੀ ਦਰਮਿਆਨ ਗਰਮਾ-ਗਰਮੀ ਵੀ ਹੋਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚਾਈਨਾ ਡੋਰ: ਹਾਦਸੇ ਬਨਾਮ ਬਸੰਤ ਪੰਚਮੀ
ਜਗਜੀਤ ਸਿੰਘ ਕੰਡਾ
ਬਸੰਤ ਪੰਚਮੀ ਦਾ ਤਿਉਹਾਰ ਇਸ ਸਾਲ 10 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਹਿੰਦੂ ਧਰਮ ਅਨੁਸਾਰ ਇਹ ਤਿਉਹਾਰ ਸਿੱਖਿਆ ਤੇ ਬੁੱਧੀ ਦੀ ਦੇਵੀ ਮਾਂ ਸਰਸਵਤੀ ਦੀ ਉਪਾਸਨਾ ਕਰਕੇ ਮਨਾਇਆ ਜਾਂਦਾ ਹੈ ਇਸ ਉਪਾਸਨਾ ਭਗਤੀ ਨੂੰ ਹੀ ਬਸੰਤ ਪੰਚਮੀ ਕਿਹਾ ਜਾਂਦਾ ਹੈ। ਪੂਜਾ, ਉਪਾਸਨਾ ਕਰਨ ਲਈ ਇਸ ਦਿਨ ਪੀਲੇ, ਬਸੰਤੀ ਜਾਂ ਚਿੱਟੇ ਕੱਪੜੇ ਪਹਿਨੇ ਜਾਂਦੇ ਹਨ ਤੇ ਕੇਸਰ ਵਾਲੀ ਖੀਰ ਖਾਣਾ ਲਾਭਦਾਇਕ ਹੈ। ਮਿਸ਼ਰੀ, ਦਹੀਂ ਦਾ ਪ੍ਰਸਾਦ ਵੀ ਵੰਡਿਆ ਜਾਂਦਾ ਹੈ। ਬਸੰਤ ਰੁੱਤ ਦੇ ਸ਼ੁਰੂ ਹੋਣ ਕਾਰਨ ਠੰਢ ਦੀ ਰੁੱਤ ਖ਼ਤਮ ਹੋਣ ਲੱਗਦੀ ਹੈ ਜਿਸ ਕਰਕੇ ਕਾਦਰ ਦੀ ਕੁਦਰਤ ਅੰਦਰ ਹਰ ਪਾਸੇ ਬਹਾਰਾਂ ਸ਼ੁਰੂ ਹੋਣ ਲੱਗਦੀਆਂ ਹਨ ਤੇ ਨਵੀਆਂ ਉਮੰਗਾਂ ਦੀਆਂ ਤਰੰਗਾਂ ਨਾਲ ਸਾਰੀ ਕਾਇਨਾਤ ਝੂਮਣ ਲੱਗਦੀ ਹੈ। ਪਤੰਗਬਾਜ਼ੀ ਜੋ ਪੁਰਾਤਨ ਪਰੰਪਰਾ ਹੈ, ਇਸ ਕਰਕੇ ਇਸ ਦਿਨ ਪਤੰਗਬਾਜ਼ੀ ਦੇ ਮੁਕਾਬਲੇ ਹੁੰਦੇ ਹਨ ਪੁਰਾਣੇ ਸਮਿਆਂ ਵਿੱਚ ਪਤੰਗਾਂ  ਬਣਾਉਣ ਲਈ ਬੱਚੇ ਤੇ ਵੱਡੇ ਘਰ ਵਿੱਚ ਰੰਗ-ਬਿਰੰਗੇ ਪੇਪਰ ਲਿਆ ਕੇ ਬਾਂਸ ਦੀਆਂ ਤੀਲ੍ਹਾਂ ਨੂੰ ਛਿੱਲ-ਸੁਆਰ ਕੇ ਘਰ ਵਿੱਚ ਖੁੱਦ ਪਤੰਗਾਂ ਬਣਾਉਂਦੇ ਸਨ, ਤੇ ਪਤੰਗਾਂ ਨੂੰ ਉਡਾਉਣ ਲਈ ਖੁਦ ਹੀ ਡੋਰ ਨੂੰ ਬਜਾਰੋਂ ਸੂਤੀ ਗੁੱਟੀਆਂ ਲੈ ਕੇ ਬਾਰੀਕ ਕੱਚ ਤੇ ਸਰੇਸ਼ ਦੇ ਮਿਸ਼ਰਣ ਨਾਲ (ਸੂਤ ਕੇ) ਪੱਕਿਆਂ ਕਰਕੇ ਪਤੰਗਾਂ ਉਡਾਉਣ ਲਈ ਲੱਕੜ ਦੀਆਂ ਚਰਖੜੀਆਂ ‘ਤੇ ਲਪੇਟ ਕੇ ਵਰਤਿਆ ਜਾਂਦਾ ਸੀ ਤੇ ਇਹ ਸਾਰਾ ਕੁਝ ਬਾਜਾਰ ਵਿੱਚੋਂ ਵੀ ਇਸ ਤਰ੍ਹਾਂ ਦਾ ਹੀ ਮਿਲਦਾ ਸੀ ਤੇ ਇਸ ਪਤੰਗਬਾਜੀ ਦਾ ਲੁਤਫ ਲੈਣ ਲਈ ਲੋਕ ਕੋਠਿਆਂ ‘ਤੇ ਡੀ.ਜੇ. ਆਦਿ ਲਾਉਂਦੇ ਤੇ ਭੰਗੜਾ ਪਾਉਂਦੇ ਹਨ।
ਇਹਨਾਂ ਪਤੰਗਾਂ ਤੇ ਡੋਰਾਂ ਨੂੰ ਬਣਾਉਣ ਦੀਆਂ ਪੰਜਾਬ ਦੇ ਫਿਰੋਜਪੁਰ ਤੇ ਸ੍ਰੀ ਅਮ੍ਰਿਤਸਰ ਸਾਹਿਬ ਸ਼ਹਿਰਾਂ ਅੰਦਰ ਵੱਡੀਆਂ ਮੰਡੀਆਂ ਸਨ ਇਹ ਸਾਰਾ ਸਾਮਾਨ ਪੰਜਾਬ ਵਿੱਚ ਹੋਰਨਾਂ ਸ਼ਹਿਰਾਂ ਅੰਦਰ ਵੀ ਮਿਲਦਾ ਸੀ। ਪਰੰਤੂ ਇਹ ਪਤੰਗਾਂ ਤੇ ਪੱਕੀਆਂ ਡੋਰਾਂ ਕਿਸੇ ਸਮੇਂ ਇਹਨਾਂ ਦੋਨਾਂ ਸ਼ਹਿਰਾਂ ਦੀਆਂ ਮਸ਼ਹੂਰ ਗਿਣੀਆਂ ਜਾਂਦੀਆਂ ਸਨ। ਜ਼ਮਾਨਾ ਬਦਲਣ ਦੇ ਨਾਲ-ਨਾਲ ਸਾਡੇ ਸ਼ੌਂਕ ਤੇ ਤਿੱਥ-ਤਿਉਹਾਰਾਂ ਵਿੱਚ ਵੀ ਵੱਡੇ ਬਦਲਾਅ ਹੋਣੇ ਸ਼ੁਰੂ ਹੋ ਗਏ ਹਨ ਜਿੱਥੇ ਇਹ ਪਤੰਗਾਂ ਰੰਗ-ਬਿਰੰਗੇ ਪੇਪਰ, ਜਿਸ ਨੂੰ ‘ਤਾਅ’ ਕਿਹਾ ਜਾਂਦਾ ਸੀ, ਤੇ ਡੋਰ ਸੂਤ ਤੋਂ ਬਣੀ ਹੁੰਦੀ ਸੀ, ਉੱਥੇ ਅੱਜ ਪਤੰਗਾਂ ਪਲਾਸਟਿਕ ਪੇਪਰ ਦੀਆਂ ਬਣਨ ਲੱਗੀਆਂ ਹਨ ਤੇ ਇਹਨਾਂ ਨੂੰ ਉਡਾਉਣ ਲਈ ਚਾਈਨਾ ਡੋਰ ਵਰਤੀ ਜਾਣ ਲੱਗੀ ਹੈ ਇਹ ਚਾਈਨਾ ਡੋਰ ਮਨੁੱਖਾਂ, ਪਸ਼ੂਆਂ, ਪੰਛੀਆਂ ਤੇ ਵਾਤਾਵਰਨ ਲਈ ਇੱਕ ਘਾਤਕ ਹਥਿਆਰ ਸਾਬਿਤ ਹੋ ਰਹੀ ਹੈ ਇਸ ਨਾਲ ਅੱਜ ਦੇ ਸਮੇਂ ਅੰਦਰ ਰੋਜ਼ਾਨਾ ਹੀ ਘਾਤਕ ਹਾਦਸੇ ਵਾਪਰ ਰਹੇ ਹਨ ਇਸ ਨਾਲ ਬਹੁਤ ਰਾਹਗੀਰਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਤੇ ਕਈਆਂ ਦੇ ਅੰਗ-ਪੈਰ ਤੱਕ ਕੱਟਣੇ ਪਏ ਹਨ। ਕਿਉਂਕਿ ਚਾਈਨਾ ਡੋਰ ਪਲਾਸਟਿਕ ਤੋਂ ਬਣਦੀ ਹੈ ਤੇ ਇਸ ਉੱਪਰ ਕੱਚ ਦੀ ਜਗ੍ਹਾ ਲੋਹੇ ਦੇ ਪਾਊਡਰ ਦੀ ਪਰਤ ਚੜ੍ਹਾਈ ਜਾਂਦੀ ਹੈ ਜਿਸ ਕਾਰਨ ਇਸ ਦੀ ਲਪੇਟ ਵਿੱਚ ਆਉਣ ਕਾਰਨ ਭਿਆਨਕ ਹਾਦਸੇ ਵਾਪਰਦੇ ਹਨ।
ਪੰਛੀ ਸਾਡੇ ਵਾਤਾਵਰਨ ਨੂੰ ਸੁੰਦਰ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ ਇਸ ਚਾਈਨਾ ਡੋਰ ਨਾਲ ਰੋਜ਼ਾਨਾ ਲਗਾਤਾਰ ਸੈਂਕੜੇ ਪੰਛੀ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਪੰਜਾਬ ਅੰਦਰ ਸਾਡੇ ਮਿੱਤਰ ਪੰਛੀਆਂ ਜਿਵੇ ਕਿ ਕਾਂ, ਘੁੱਗੀਆਂ, ਚਿੜੀਆਂ, ਤੋਤੇ ਆਦਿ ਦੀ ਗਿਣਤੀ ਘਟਣ ਦਾ ਇੱਕ ਵੱਡਾ ਕਾਰਨ ਚਾਈਨਾ ਡੋਰ ਵੀ ਹੈ। ਇਹ ਪੰਛੀ ਸਾਡੇ ਵਾਤਾਵਰਨ ਨੂੰ ਸੁੰਦਰ ਬਣਾਉਣ ਦੇ ਨਾਲ-ਨਾਲ ਸਾਡੇ ਸਫਾਈ ਸੇਵਕ ਵੀ ਹਨ ਜਿਸ ਕਰਕੇ ਇਹ ਸਾਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਸਾਡਾ ਆਲਾ-ਦੁਆਲਾ ਸਾਫ ਰੱਖਦੇ ਹਨ ਇਹਨਾਂ ਪੰਛੀਆਂ ਦੀ ਚਾਈਨਾ ਡੋਰ ਨਾਲ ਘਟਦੀ ਗਿਣਤੀ ਕਾਰਨ ਵੀ ਅੱਜ ਦੇ ਸਮੇਂ ਅੰਦਰ ਕਈ ਭਿਆਨਕ ਤੇ ਨਾਮੁਰਾਦ ਬਿਮਾਰੀਆਂ ਜਨਮ ਲੈ ਚੁੱਕੀਆਂ ਹਨ।ਅੱਜ ਦੇ ਹਾਈਟੈਕ ਜ਼ਮਾਨੇ ਅੰਦਰ ਸਾਨੂੰ ਆਪਣੇ-ਆਪ ਨੂੰ ਤੇ ਆਪਣੀ ਸੋਚ ਨੂੰ ਬਦਲਣ ਦੀ ਵੱਡੀ ਲੋੜ ਹੈ ਜਿਸ ਤਰ੍ਹਾਂ ਇਸ ਬਸੰਤ ਰੁੱਤ ਦੀ ਸ਼ੁਰੂਆਤ ਤੇ ਦਰੱਖਤਾਂ ਦੇ ਪੁਰਾਣੇ ਪੱਤੇ ਝੜ ਕੇ ਨਵੀਆਂ ਕਰੂੰਬਲਾਂ ਫੁੱਟਦੀਆਂ ਹਨ ਤੇ ਠੰਢ ਦੇ ਚਲੇ ਜਾਣ ਦਾ ਸੰਦੇਸ਼ ਦਿੰਦੀਆਂ ਹਨ, ਸਰ੍ਹੋਂ ਦੇ ਫੁੱਲ ਆਪਣਾ ਜੋਬਨ ਦਿਖਾਉਂਦੇ ਹੋਏ ਖੇਤਾਂ ਅੰਦਰ ਪੀਲੀ ਚਾਦਰ ਵਿਛਾ ਦਿੰਦੇ ਹਨ ਜਿਸ ਦੀ ਮਹਿਕ ਨਾਲ ਸਾਡੇ ਅੰਦਰੋਂ ਨਵੇਂ ਤੇ ਨਰੋਏ ਵਿਚਾਰ ਉਪਜਦੇ ਹਨ ਸਾਰੀ ਕਾਇਨਾਤ ਇੱਕ ਵੱਖਰੀ ਬਹਾਰ ਦਾ ਅਨੰਦ ਲੈਂਦੀ ਹੋਈ ਅਠਖੇਲੀਆਂ ਕਰਦੀ ਹੋਈ ਫੁੱਲੀ ਨਹੀਂ ਸਮਾਉਂਦੀ। ਬਸੰਤ ਰੁੱਤ ਦੀ ਮਹੱਤਤਾ ਬਾਰੇ ਪਵਿੱਤਰ ਗੁਰਬਾਣੀ ਅੰਦਰ ਵੀ ਗੁਰੂ ਸਾਹਿਬਾਨਾਂ ਨੇ ਬਹੁਤ ਵਧੀਆ ਵਿਆਖਿਆ ਕੀਤੀ ਹੈ
ਠੀਕ ਇਸੇ ਤਰ੍ਹਾਂ ਸਾਨੂੰ ਇਸ ਰੁੱਤ ਅੰਦਰ, ਅੰਦਰੋਂ ਪੈਦਾ ਹੋ ਰਹੀਆਂ ਉਮੰਗਾਂ ਨੂੰ ਇੱਕ ਨਰੋਏ ਸਮਾਜ ਦੇ ਭਲੇ ਲਈ ਹਰ ਇੱਕ ਨੂੰ ਮੂਹਰਲੀ ਕਤਾਰ ਵਿੱਚ ਅੱਗੇ ਲੱਗ ਕੇ ਆਪਣੇ ਵਿਗੜਦੇ ਵਾਤਾਵਰਨ ਪ੍ਰਤੀ ਸੁਚੇਤ ਹੋ ਕੇ ਪਤੰਗਾਂ ਦੀ ਤਰ੍ਹਾਂ ਅਸਮਾਨੀ ਉੱਡਣ ਵਾਲੇ ਸੁਫ਼ਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਇਸ ਚਾਈਨਾ ਡੋਰ ਦਾ ਬਾਈਕਾਟ ਕਰਦੇ ਹੋਏ  ਇਸ ਪ੍ਰਤੀ ਪੂਰੇ ਸਮਾਜ ਤੇ ਆਲੇ-ਦੁਆਲੇ ਲਈ ਇਸ ਬਸੰਤ ਰੁੱਤ ਦੀ ਸ਼ੁਰੂਆਤ ‘ਤੇ ਪ੍ਰਣ ਕਰੀਏ ਕਿ ਸਾਰੇ ਦੇਸ਼ ਨੂੰ ਜਾਗਰੂਕ ਕਰਾਂਗੇ ਨਾਲ-ਨਾਲ ਇਹ ਸਹੁੰ ਚੁੱਕੀਏ ਕਿ ਅਸੀਂ ਇਸ ਚਾਈਨਾ ਡੋਰ ਨੂੰ ਕਦੇ ਵੀ ਨਹੀਂ ਵਰਤਾਂਗੇ। ਕਿਉਂਕਿ ਇਸ ਚਾਈਨਾ ਡੋਰ ਨੂੰ ਨਾ ਵਰਤਣ ਸਬੰਧੀ ਰਾਜਸਥਾਨ ਸਟੇਟ ਅੰਦਰ ਬੱਚਿਆਂ ਨੇ ਪ੍ਰਣ ਕੀਤਾ ਹੈ ਕਿ ਅਸੀਂ ਇਸ ਨਾਲ ਪਤੰਗਬਾਜ਼ੀ ਨਹੀਂ ਕਰਾਂਗੇ।ਜੇਕਰ ਅਸੀਂ ਇਸ ਦੀ ਵਰਤੋਂ ਨਹੀਂ ਕਰਾਂਗੇ ਤਾਂ ਇਸ ਦਾ ਭੰਡਾਰ ਇਕੱਠਾ ਕਰਨ ਵਾਲਿਆਂ ‘ਤੇ ਮੰਦੀ ਦਾ ਦੌਰ ਆ ਜਾਵੇਗਾ ਤੇ ਉਹ ਇਸ ਨੂੰ ਖਰੀਦ ਕੇ ਸਟਾਕ ਨਹੀਂ ਕਰਨਗੇ ਕਿਉਂਕਿ ਜੇਕਰ ਕਿਸੇ ਚੀਜ ਦੀ ਵਰਤੋਂ ਹੈ ਤਾਂ ਉਸ ਦੀ ਪੈਦਾਵਾਰ ਹੁੰਦੀ ਹੈ ਜੇਕਰ ਇਸ ਚਾਈਨਾ ਡੋਰ ਦਾ ਦੇਸ਼ ਅੰਦਰ ਕੋਈ ਗਾਹਕ ਨਹੀਂ ਹੋਵੇਗਾ ਤਾਂ ਭਾਵੇਂ ਇਸ ਨੂੰ ਸੜਕਾਂ ‘ਤੇ ਖੁੱਲੇਆਮ ਰੱਖ ਦਿਉ, ਕੋਈ ਚੁੱਕ ਕੇ ਵਰਤੇਗਾ ਨਹੀਂ।
ਇਸ ਲਈ ਸਾਨੂੰ ਇਸ ਦਾ ਬਾਈਕਾਟ ਕਰਨ ਲਈ ਦਿਮਾਗੀ ਤੌਰ ‘ਤੇ ਜਾਗਰੂਕ ਹੋਣਾ ਪਵੇਗਾ ਇਸ ਕਰਕੇ ਇਹਨਾਂ ਦੇਸ਼ ਵਿਰੋਧੀ, ਕਾਇਨਾਤ ਵਿਰੋਧੀ, ਅਜਿਹੇ ਵਪਾਰ ‘ਤੇ ਰੋਕ ਸਾਡਾ ਸਮਾਜ ਹੀ ਸੁਚੇਤ ਹੋ ਕੇ ਲਾ ਸਕਦਾ ਹੈ ਸਾਨੂੰ ਸਮਾਜਿਕ ਤੌਰ ‘ਤੇ ਲੋਕਾਂ ਅੰਦਰ ਚੇਤਨਾ ਪੈਦਾ ਕਰਨ ਦੀ ਵੱਡੀ ਲੋੜ ਹੈ। ਸਾਡੇ ਦੇਸ਼ ਦੇ ਕਾਰਪੋਰੇਟ ਘਰਾਣੇ ਰਾਤੋ-ਰਾਤ ਪੈਸੇ ਕਮਾਉਣ ਦੇ ਚੱਕਰਾਂ ਵਿੱਚ ਸਿਆਸਤ ਅੰਦਰਲੀਆਂ ਕੁਝ ਕਾਲੀਆਂ ਭੇਡਾਂ ਨਾਲ ਰਲ ਕੇ ਇਹਨਾਂ ਬਾਹਰਲੇ ਮੁਲਕਾਂ ਦੇ ਲੋਕਾਂ ਦੀਆਂ ਕਠਪੁਤਲੀਆਂ ਬਣ ਚੁੱਕੇ ਹਨ ਸਮਾਜਿਕ ਤੌਰ ‘ਤੇ ਇਹਨਾਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਅਸੀਂ ਆਪਣੇ ਵਾਤਾਵਰਨ ਨੂੰ ਇਸ ਚਾਈਨਾ ਡੋਰ ਵਰਗੀ ਭਿਆਨਕ, ਨਾਮੁਰਾਦ ਬਿਮਾਰੀ ਤੋਂ ਨਿਜਾਤ ਦੁਆ ਸਕੀਏ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਨਾ ਸਿਰਫ਼ ਇਸ ਦੀ ਵਿਕਰੀ ‘ਤੇ ਪਾਬੰਦੀ ਲਾਵੇ ਸਗੋਂ ਇਸ ਨੂੰ ਚਾਈਨਾ ਤੋਂ ਖਰੀਦਣਾ ਬੰਦ ਕਰੇ, ਇਸ ਤਰ੍ਹਾਂ ‘ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬਾਂਸੁਰੀ’ ਲਾਲਚ ਵੱਸ ਜੇਕਰ ਕਿਸੇ ਵਪਾਰੀ ਨੇ ਇਸ ਨੂੰ ਚਾਈਨਾ ਦੇ ਨਾਂਅ ‘ਤੇ ਬਣਾਉਣ ਦੀ ਜੇਕਰ ਫੈਕਟਰੀ ਹੀ ਸਾਡੇ ਦੇਸ਼ ਵਿੱਚ ਲਾ ਲਈ ਹੈ ਤਾਂ ਸਰਕਾਰ ਇਸ ਦੀ ਘੋਖ-ਪੜਤਾਲ ਕਰਕੇ ਉਸ ਨੂੰ ਬੰਦ ਕਰਵਾਏ।
ਇਸ ਚਾਈਨਾ ਡੋਰ ਨੂੰ ਵੇਚਣ ਦੇ ਵਿਰੁੱਧ ਸਰਕਾਰ
ਕਾਨੂੰਨ ਅਨੁਸਾਰ ਇਸ ਨੁੰ ਨਜਾਇਜ ਹਥਿਆਰ ਰੱਖਣ ਵਾਲੇ ਐਕਟ ਦੇ ਅਨੁਸਾਰ ਸਜ਼ਾ ਤੈਅ ਕਰੇ ਜੇਕਰ ਹੋ ਸਕਦਾ ਹੋਵੇ ਤਾਂ ਇਸ ਕਾਤਲ ਚਾਈਨਾ ਡੋਰ ਨੂੰ ਵੇਚਣ ਵਾਲੇ ਵਿਰੁੱਧ ਵਾਤਾਵਰਨ ਪ੍ਰੋਟੈਕਸ਼ਨ ਐਕਟ ਅਧੀਨ ਪਰਚਾ ਦਰਜ ਹੋਵੇ ਤਾਂ ਜੋ ਕੋਈ ਵੀ ਇਸ ਨੂੰ ਵੇਚਣ ਲਈ ਸੌ ਵਾਰੀ ਸੋਚੇ ਲੋਕ ਵੀ ਮਾਨਸਿਕ ਤੌਰ ‘ਤੇ ਪੂਰੇ ਜਾਗਰੂਕ ਹੋ ਕੇ ਇਸ ਨੁੰ ਨਾ ਵਰਤਣ ਤੇ ਜੇਕਰ ਪਤਾ ਲੱਗੇ ਕਿ ਫਲਾਂ ਅਨਸਰ ਇਸ ਨੂੰ ਵੇਚ ਰਿਹਾ ਹੈ ਉਸ ਅਨਸਰ ਵਿਰੁੱਧ ਤੁਰੰਤ ਸਬੰਧਤ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਤੇ ਇਸ ਲਈ ਟੋਲ ਫਰੀ ਨੰਬਰ ਵੀ ਸਰਕਾਰ ਜਾਰੀ ਕਰੇ, ਤਾਂ ਹੀ ਇਸ ਬਸੰਤ ਰੁੱਤ ਦਾ ਅਸਲੀ ਮਕਸਦ ਪੂਰਾ ਹੁੰਦਾ ਹੈ ਕਿ ‘ਆਈ ਬਸੰਤ ਪਾਲ਼ਾ ਉਡੰਤ’। ਆਓ! ਅਸੀਂ ਸਾਰੇ ਪ੍ਰਣ ਕਰੀਏ ਕਿ ਇਸ ਬਸੰਤ ਪੰਚਮੀ ‘ਤੇ ਚਾਈਨਾ ਡੋਰ ਨਾਲ ਪਤੰਗਾਂ ਨਹੀਂ ਉਡਾਵਾਂਗੇ!
ਕੋਟਕਪੂਰਾ, ਫਰੀਦਕੋਟ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਬੜ ਫੈਕਟਰੀ ਨੂੰ ਲੱਗੀ ਅੱਗ
ਜਲੰਧਰ: ਅਮਨ ਨਗਰ ‘ਚ ਚੱਪਲਾਂ ਬਣਾਉਣ ਵਾਲੀ ਰਬੜ ਫੈਕਟਰੀ ਵਿੱਚ ਰਾਤ ਅੱਗ ਲੱਗ ਗਈ। ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।।ਜਾਣਕਾਰੀ ਅਨੁਸਾਰ ਇਹ ਆਸ਼ਾ ਜਤਾਈ ਜਾ ਰਹੀ ਹੈ ਕਿ ਇਹ ਅੱਗ ਸ਼ਾਟ ਸਰਕਿਟ ਨਾਲ ਲੱਗੀ ਹੋਵੇਗੀ।। ਫੈਕਟਰੀ ਦੇ ਮਾਲਕ ਵਰੁਣ ਚੱਢਾ ਨੇ ਦੱਸਿਆ ਕਿ ਉਹ 7 ਵਜੇ ਫੈਕਟਰੀ ਬੰਦ ਕਰਕੇ ਘਰ ਚਲੇ ਗਏ ਸੀ,। ਕਿਸੇ ਨੇ ਫੋਨ ‘ਤੇ ਅੱਗ ਲੱਗੇ ਹੋਣ ਦੀ ਜਾਣਕਾਰੀ ਦਿੱਤੀ।, ਪਰ ਇਹ ਪਤਾ ਨਹੀਂ ਲਗ ਸਕਿਆ ਹੈ ਕਿ ਅੱਗ ਨਾਲ ਕਿੰਨਾ ਨੁਕਸਾਨ ਹੋਇਆ ਹੈ,। ਅੱਗ ਦਾ ਕਾਰਨ ਵੀ ਪਤਾ ਨਹੀਂ ਲੱਗ ਸੱਕਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਜਪੁਰਾ | ਸਥਾਨਕ ਇਲਾਕੇ ‘ਚ ਹੋਏ ਦੋ ਸੜਕ ਹਾਦਸਿਆਂ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਹਿਲਾ ਸੜਕ ਹਾਦਸਾ ਇੱਥੋਂ ਦੇ ਗਗਨ ਚੌਂਕ ਵਿੱਚ ਹੋਇਆ, ਜਿਸ ‘ਚ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਾ ਸਿੰਘ ਵਾਸੀ ਜੱਟਾ ਵਾਲਾ ਮੁਹਲਾ ਰਾਜਪੁਰਾ ਨੇ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦਾ ਸਾਲਾ ਜੋ ਕਿ ਗਗਨ ਚੌਂਕ ਵਿੱਚ ਕਿਸੇ ਕੰਮ ਲਈ ਖੜ੍ਹਾ ਸੀ ਤਾਂ ਇੱਕ ਡਰੱਕ ਡਰਾਈਵਰ ਨੇ ਬੜੀ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਉਸ ਦੇ ਸਾਲੇ ‘ਚ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਸਾਲੇ ਦੀ ਮੌਤ ਹੋ ਗਈ। ਇਸੇ ਤਰ੍ਹਾਂ ਦੂਜਾ ਸੜਕ ਹਾਦਸਾ ਪਿੰਡ ਮਹਿਮਦਪੁਰ ਕੋਲ ਹੋਇਆ ਜਿਸ ਵਿੱਚ ਪਿੰਟੂ ਕੁਮਾਰ ਵਾਸੀ ਪਿੰਡ ਨੰਦਨੀ ਯੂਪੀ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੇ ਦਿਨੀਂ ਉਹ ਪਿੰਡ ਮਹਿਮਦਪੁਰ ਕੋਲ ਕਿਸੇ ਕੰਮ ਲਈ ਗਿਆ ਸੀ ਤੇ ਰੋਡ ਕਰਾਸ ਕਰਦੇ ਸਮੇਂ ਇੱਕ ਟਰੱਕ ਦੇ ਡਰਾਈਵਰ ਨੇ ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਆਪਣੇ ਟਰੱਕ ਦੀ ਉਸ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਉਸ ਨੂੰ ਕਾਫੀ ਸੱਟਾਂ ਲੱਗੀਆਂ। ਪੁਲਿਸ ਨੇ ਉਕਤ ਦੋਵਾਂ ਸ਼ਿਕਾਇਤਕਰਤਾ ਦੇ ਦੱਸੇ ਮੁਤਾਬਿਕ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।