Freedom Day - Sach Kahoon Punjabi
ਆਜ਼ਾਦੀ ਦਾ ਦਿਨ
ਆਜ਼ਾਦੀ ਦਾ ਦਿਨ
ਐਸ. ਡੀ. ਐਮ. ਨਵਜੋਤ ਸਿੰਘ ਵੱਲੋਂ ਸੁਤੰਤਰਤਾ ਸਮਾਗਮ ’ਤੇ ਦਿੱਤਾ ਗਿਆ ਭਾਸ਼ਣ ਅੱਜ ਟੀ.ਵੀ. ਚੈਨਲ ’ਤੇ ਆਉਣ ਕਰਕੇ ਉਸ ਦੇ ਮਾਤਾ-ਪਿਤਾ ਘਰ ਦਾ ਸਾਰਾ ਕੰਮ ਜਲਦੀ ਨਿਬੇੜ ਕੇ ਟੀ.ਵੀ. ਲਾ ਸਮਾਗਮ ਦੀ ਉਡੀਕ ਕਰ ਰਹੇ ਸਨ। ਕੁੱਝ ਸਮੇਂ ਬਾਅਦ ਹੀ ਨਵਜੋਤ ਦੀ ਪ੍ਰਧਾਨਗੀ ਹੇਠ ਹੋਇਆ ਆਜ਼ਾਦੀ ਦਿਹਾੜੇ ਦਾ ਸਮਾਗਮ ਚੱਲ ਪਿਆ। ਨਵਜੋਤ ਦਾ ਭਾਸ਼ਣ ਸੁਣ ਕੇ ਉਸ ਦੇ ਮਾਤਾ ਪਿਤਾ ਬੜੇ ਖੁਸ਼ ਹੋਏ।
ਸ਼ਾਮ ਨੂੰ ਜਦ ਨਵਜੋਤ ਘਰ ਆਇਆ ਤਾਂ ਉਸਦੇ ਪਿਤਾ ਗੁਰਜੰਟ ਸਿੰਘ ਨੇ ਭਾਸ਼ਣ ਲਈ ਸ਼ਾਬਾਸ਼ੇ ਦਿੰਦੇ ਹੋਏ ਕਿਹਾ, ‘‘ਪੁੱਤ ਨਵਜੋਤ! ਤੇਰਾ ਭਾਸ਼ਣ ਲਾਜ਼ਵਾਬ ਸੀ, ਆਜ਼ਾਦੀ ਦੇ ਇਤਿਹਾਸ ਬਾਰੇ ਦੱਸਦੇ ਹੋਏ ਤੂੰ ਰਿਸ਼ਤਿਆਂ ਦੇ ਹੋ ਰਹੇ ਘਾਣ, ਮਰ ਰਹੀ ਇਨਸਾਨੀਅਤ ਬਾਰੇ ਬਹੁਤ ਚੰਗੇ ਵਿਚਾਰ ਪੇਸ਼ ਕੀਤੇ।’’
ਪਿਤਾ ਤੋਂ ਤਾਰੀਫ ਸੁਣ ਨਵਜੋਤ ਹੋਰ ਵੀ ਜ਼ਿਆਦਾ ਖ਼ੁਸ਼ ਹੋ ਗਿਆ ਉਂਜ ਵੀ ਉਸਦਾ ਭਾਸ਼ਣ ਸੋਸ਼ਲ ਮੀਡੀਆ ਉੱਪਰ ਚਾਰੇ ਪਾਸੇ ਘੁੰਮ ਰਿਹਾ ਸੀ ਹਰ ਕੋਈ ਐਸ. ਡੀ. ਐਮ. ਸਾਹਿਬ ਦਾ ਭਾਸ਼ਣ ਸੁਣ ਕੇ ਵਾਹ! ਵਾਹ! ਕਰ ਰਿਹਾ ਸੀ।
ਰੋਟੀ ਖਾ ਜਦ ਨਵਜੋਤ ਆਪਣੇ ਕਮਰੇ ਵਿੱਚ ਜਾਣ ਲੱਗਾ ਤਾਂ ਅਚਾਨਕ ਹੀ ਪਸ਼ੂਆਂ ਵਾਲੇ ਬਰਾਂਡੇ ਨਾਲ ਬਣੇ ਕਮਰੇ ਵਿੱਚੋਂ ਉਹਦੇ ਪਿਤਾ ਦੇ ਰੋਣ ਦੀ ਆਵਾਜ਼ ਆਉਣ ਲੱਗੀ ਤਾਂ ਉਹ ਭੱਜ ਕੇ ਕੋਠੜੀ ਵੱਲ ਗਿਆ। ਜਿੱਥੇ ਉਸਦਾ ਪਿਤਾ ਆਪਣੀ ਮਾਂ ਦੇ ਮੰਜੇ ਨਾਲ ਬੈਠਾ ਰੋ ਰਿਹਾ ਸੀ। ਪਿਤਾ ਨੂੰ ਰੋਂਦੇ ਦੇਖ ਨਵਜੋਤ ਨੂੰ ਪਤਾ ਲੱਗ ਗਿਆ ਸੀ ਕਿ ਦਾਦੀ ਪੂਰੀ ਹੋ ਗਈ ਹੈ।
ਏਨੇ ਨੂੰ ਉਹਦੀ ਮਾਂ ਵੀ ਕਮਰੇ ਵਿੱਚ ਆਈ ਤੇ ਉੱਚੀ-ਉੱਚੀ ਰੋਣ ਲੱਗ ਗਈ। ਪਰ ਨਾਲ ਵਾਲੇ ਮੰਜੇ ’ਤੇ ਬੈਠਾ ਨਵਜੋਤ ਦਾ ਦਾਦਾ ਚੁੱਪ-ਚਾਪ ਸਭ ਕੁੱਝ ਦੇਖ ਰਿਹਾ ਸੀ। ਉਸਨੇ ਗੁਰਜੰਟ ਦੀ ਬਾਂਹ ਫੜ੍ਹ ਕੇ ਕਿਹਾ, ‘‘ਗੁਰਜੰਟ ਸਿਆਂ ਕਿਉਂ ਰੋ ਰਿਹਾ ਹੈਂ? ਅੱਜ ਤਾਂ ਖੁਸ਼ੀ ਦਾ ਦਿਨ ਹੈ, ਤੇਰੀ ਮਾਂ ਨੂੰ ਆਜ਼ਾਦੀ ਮਿਲ ਗਈ ਹੈ ਇਸ ਕਾਲ ਕੋਠੜੀ ਤੋਂ ਪਰ ਪਤਾ ਨਹੀਂ ਮੇਰੀ ਜ਼ਿੰਦਗੀ ਵਿੱਚ ਇਹ ਆਜ਼ਾਦੀ ਦਾ ਦਿਨ ਕਦੋਂ ਆਵੇਗਾ? ਉਏ ਏਨੀ ਗੁਲਾਮੀ ਤਾਂ ਅਸੀਂ ਅੰਗਰੇਜ਼ਾਂ ਸਮੇਂ ਨਹੀਂ ਹੰਢਾਈ ਸੀ ਜਿੰਨੀ ਬੁਢਾਪੇ ਵਿੱਚ ਹੰਢਾ ਲਈ…’’ ਏਨਾ ਆਖ ਉਸਦੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਹੜ੍ਹ ਵਗ ਪਿਆ।
ਆਪਣੇ ਦਾਦੇ ਦੀਆਂ ਗੱਲਾਂ ਸੁਣ ਨਵਜੋਤ ਨੂੰ ਆਜ਼ਾਦੀ ਦਿਹਾੜੇ ’ਤੇ ਦਿੱਤਾ ਗਿਆ ਭਾਸ਼ਣ ਫਿੱਕਾ ਪੈ ਗਿਆ ਲੱਗਿਆ। ਉਸਨੇ ਜਦ ਕਮਰੇ ਦੇ ਚਾਰੇ ਪਾਸੇ ਦੇਖਿਆ ਤਾਂ ਉਹ ਕਿਸੇ ਜੇਲ੍ਹ ਤੋਂ ਘੱਟ ਨਹੀਂ ਸੀ ਲੱਗ ਰਿਹਾ। ਹੁਣ ਨਵਜੋਤ ਦੀਆਂ ਅੱਖਾਂ ਵਿੱਚੋਂ ਪਛਤਾਵੇ ਦੇ ਹੰਝੂ ਵਗ ਰਹੇ ਸਨ।
ਜਸਵੰਤ ਗਿੱਲ ਸਮਾਲਸਰ
ਮੋ. 97804-51878
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਚੰਗੇ ਵਿਵਹਾਰ ਤੇ ਛੋਟੇ-ਮੋਟੇ ਜੁਰਮਾਂ ਵਾਲੇ ਕੈਦੀਆਂ ਨੂੰ ਦਿੱਤੀ ਜਾਂਦੀ ਹੈ ਇਹ ਮੁਆਫ਼ੀ
ਆਮ ਮੁਆਫ਼ੀ ਨਾਲ ਅਜਿਹੇ ਕੈਦੀਆਂ ਨੂੰ ਮਿਲਦੀ ਹੈ ਵੱਡੀ ਰਾਹਤ
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼
ਪੰਜਾਬ ਸਰਕਾਰ ਵੱਲੋਂ ਅਜ਼ਾਦੀ ਦੇ ਦਿਹਾੜੇ ਮੌਕੇ ਕੈਦੀਆਂ ਤੇ ਬੰਦੀਆਂ ਨੂੰ ਦਿੱਤੀ ਜਾਣ ਵਾਲੀ ‘ਆਮ ਮੁਆਫ਼ੀ’ ਦੇ ਫੈਸਲੇ ਨੂੰ ਲੈ ਕੇ ਜੇਲ੍ਹਾਂ ‘ਚ ਬੰਦ ਵੱਡੀ ਗਿਣਤੀ ਕੈਂਦੀ ਤੇ ਬੰਦੀ ਉਡੀਕ ‘ਚ ਹਨ। ਇਹ ਆਮ ਮੁਆਫ਼ੀ ਜ਼ਿਆਦਾਤਰ ਉਨ੍ਹਾਂ ਕੈਂਦੀ ਜਾਂ ਬੰਦੀਆਂ ਨੂੰ ਦਿੱਤੀ ਜਾਂਦੀ ਹੈ, ਜੋ ਕਿ ਜੇਲ੍ਹਾਂ ਅੰਦਰ ਛੋਟੇ ਮੋਟੇ ਜ਼ੁਰਮਾਂ ਅਧੀਨ ਸਜ਼ਾ ਭੁਗਤ ਰਹੇ ਹਨ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਸਾਲਾਂ ਤੋਂ 15 ਅਗਸਤ ਨੂੰ ਅਜ਼ਾਦੀ ਦਿਹਾੜੇ ਮੌਕੇ ਜੇਲ੍ਹਾਂ ਵਿੱਚ ਬੰਦ ਕੈਂਦੀਆਂ ਤੇ ਬੰਦੀਆਂ ਨੂੰ ਆਮ ਮੁਆਫ਼ੀ ਦਿੱਤੀ ਜਾਂਦੀ ਹੈ, ਜਿਸ ਨਾਲ ਕਿ ਉਨ੍ਹਾਂ ਨੂੰ ਰਾਹਤ ਮਿਲਦੀ ਹੈ। ਇਹ ਆਮ ਮੁਆਫ਼ੀ ਹਰ ਇੱਕ ਕੈਦੀ ਨੂੰ ਨਹੀਂ ਦਿੱਤੀ ਜਾਂਦੀ, ਜਦਕਿ ਇਹ ਮੁਆਫ਼ੀ ਸਿਰਫ਼ ਉਨ੍ਹਾਂ ਕੈਦੀਆਂ ਜਾਂ ਬੰਦੀਆਂ ਨੂੰ ਮਿਲਦੀ ਹੈ, ਜਿਨ੍ਹਾਂ ਦਾ ਜੇਲ੍ਹ ਅੰਦਰ ਵਿਵਹਾਰ, ਚਾਲ ਚਲਣ ਤੇ ਤੌਰ ਤਰੀਕੇ ਸਹੀ ਹਨ।
ਇਸ ਦੇ ਨਾਲ ਇਹ ਮੁਆਫ਼ੀ ਸਿਰਫ਼ ਛੋਟੇ ਮੋਟੇ ਜੁਰਮਾਂ ਅਧੀਨ ਸਜ਼ਾ ਕੱਟ ਰਹੇ ਕੈਦੀਆਂ ਨੂੰ ਦਿੱਤੀ ਜਾਂਦੀ ਹੈ ਜਦਕਿ ਸੰਗੀਨ ਜਾਂ ਅਪਰਾਧਿਕ ਕਿਸਮ ਦੇ ਕੈਦੀਆਂ ਨੂੰ ਇਸ ਆਮ ਮੁਆਫ਼ੀ ਵਿੱਚ ਕੋਈ ਥਾਂ ਨਹੀਂ ਹੈ। ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਇਸ ਆਮ ਮੁਆਫ਼ੀ ਵਿੱਚ ਕੇਸ ਦੇ ਅਨੁਸਾਰ 6 ਮਹੀਨੇ ਜਾਂ ਇੱਕ ਸਾਲ ਦੀ ਪਰਵਿਜ਼ਨ ਹੈ, ਜਿਸ ਨਾਲ ਕਿ ਚੰਗੇ ਵਿਵਹਾਰ ਵਾਲੇ ਕੈਦੀ ਨੂੰ ਵੱਡੀ ਰਾਹਤ ਮਿਲਦੀ ਹੈ।
ਉਂਜ ਜ਼ੇਲ੍ਹਾਂ ਅੰਦਰ ਸਰਕਾਰ ਵੱਲੋਂ ਕੈਂਦੀਆਂ ਨੂੰ ਸਮਾਜ ਦੀ ਮੁੱਖ ਧਾਰਾ ਦਾ ਹਿੱਸਾ ਬਣਾਉਣ ਲਈ ਬਹੁਤ ਪ੍ਰੋਗਰਾਮ ਉਲੀਕੇ ਜਾਂਦੇ ਹਨ, ਜਿਨ੍ਹਾਂ ‘ਚ ਸੱਭਿਆਚਰਕ ਪ੍ਰੋਗਰਾਮ, ਯੋਗਾ ਕੈਂਪ, ਜਾਗਰੂਕਤਾ ਕੈਂਪ, ਸਿੱਖਿਆ ਪ੍ਰੋਗਰਾਮ, ਕਾਨੂੰਨੀ ਜਾਗਰੂਕਤਾ ਸਮਾਗਮ ਆਦਿ ਸ਼ਾਮਲ ਹਨ। ਇਸ ਦੌਰਾਨ ਕੈਂਦੀਆਂ ਨੂੰ ਸਰੀਰਕ ਫਿਟਨੈਸ ਸਮੇਤ ਆਪਣੇ ਹੁਨਰ ਨੂੰ ਤਰਾਸ਼ਣ ਲਈ ਹੋਰ ਅਨੇਕਾਂ ਸਮਾਗਮ ਕਰਵਾਏ ਜਾਂਦੇ ਹਨ।
ਇੱਕ ਕੈਦੀ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਬਿਨਾਂ ਕਿਸੇ ਕਸੂਰ ਤੋਂ ਹੀ ਜੇਲ੍ਹ ਦੀ ਕੋਠੜੀ ‘ਚ ਸਜ਼ਾ ਭੁਗਤ ਰਿਹਾ ਹੈ ਅਤੇ ਜੇਕਰ ਆਮ ਮੁਆਫ਼ੀ ਆਉਂਦੀ ਹੈ, ਤਾਂ ਉਸ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਇੱਧਰ ਇਸ ਮਾਮਲੇ ਸਬੰਧੀ ਜਦੋਂ ਇੱਕ ਉੱਚ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਫੈਸਲਾ ਸਰਕਾਰ ਨੇ ਲੈਣਾ ਹੁੰਦਾ ਹੈ ਤੇ ਉਨ੍ਹਾਂ ਵੱਲੋਂ ਤਾਂ ਕੇਸ ਭੇਜ ਦਿੱਤੇ ਜਾਂਦੇ ਹਨ।
ਇਸ ਵਾਰ ਵੀ ਮੁਆਫ਼ੀ ਦੀ ਤਜਵੀਜ਼: ਜੇਲ੍ਹ ਮੰਤਰੀ
ਇਸ ਸਬੰਧੀ ਜਦੋਂ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱÎਸਿਆ ਕਿ ਇਸ ਵਾਰ ਵੀ ਚੰਗੇ ਵਿਵਹਾਰ ਵਾਲੇ ਕੈਦੀਆਂ ਨੂੰ ਸਰਕਾਰ ਵੱਲੋਂ ਆਮ ਮੁਆਫ਼ੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇਸ ਤਿਆਰ ਕਰ ਲਏ ਗਏ ਹਨ। ਉਨ੍ਹਾਂ ਕਿਹਾ ਵੱਡੇ ਜੁਰਮਾਂ ਵਾਲੇ ਕਿਸੇ ਵੀ ਕੈਦੀ ਨੂੰ ਕੋਈ ਮੁਆਫ਼ੀ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।