Goa - Sach Kahoon Punjabi
Indigo Airlines : ਯਾਤਰੀ ਦੇਣ ਧਿਆਨ, 12 ਘੰਟੇ ਲੇਟ ਇਹ ਉਡਾਣ
ਏਅਰਲਾਈਨਜ਼ ਨੇ ਮੰਗੀ ਮੁਆਫੀ | Indigo Airlines
ਮੁੰਬਈ (ਏਜੰਸੀ)। ਖਰਾਬ ਮੌਸਮ ਅਤੇ ਧੁੰਦ ਕਾਰਨ ਦੇਸ਼ ’ਚ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਹੋ ਰਿਹਾ ਹੈ। ਪਿਛਲੇ 4 ਦਿਨਾਂ ’ਚ 650 ਤੋਂ ਵੀ ਜ਼ਿਆਦਾ ਉਡਾਣਾਂ ਦੇਰੀ ਨਾਲ ਉਡੀਆਂ ਜਾਂ ਫਿਰ ਰੱਦ ਕਰ ਦਿੱਤੀਆਂ ਗਈਆਂ। ਜਿਸ ਕਰਕੇ ਯਾਤਰੀ ਪਰੇਸ਼ਾਨ ਨਜ਼ਰ ਆਏ। ਕਰੂ ਨਾਲ ਉਨ੍ਹਾਂ ਦੇ ਝਗੜੇ, ਬਹਿਸ ਅਤੇ ਨਾਰਾਜ਼ਗੀ ਦੀਆਂ ਖਬਰਾਂ ਵੀ ਮਿਲ ਰਹੀਆਂ ਹਨ। ਉੱਧਰ, ਦ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਯਾਤਰੀਆਂ ਦੀ ਦਿੱਕਤ ਨੂੰ ਦੇਖਦੇ ਹੋਏ ਜਹਾਜ਼ ਕੰਪਨੀਆਂ ਲਈ ਨਵੀਂ ਐੱਸਓਪੀ ਜਾਰੀ ਕੀਤੀ। (Indigo Airlines)
ਇਸ ਵਿੱਚ ਉਡਾਣਾਂ ਰੱਦ ਜਾਂ ਫਿਰ ਲੇਟ ਹੋਣ ਦੀ ਸਥਿਤੀ ’ਚ ਯਾਤਰੀਆਂ ਨਾਲ ਉਸ ਦਾ ਕੰਮਿਯੂਨਿਕੇਸ਼ਨ ਬੇਹਤਰ ਕਰਨ ’ਤੇ ਜੋੜ ਦਿੱਤਾ ਹੈ। ਇਸ ’ਚ ਕਿਹਾ ਗਿਆ ਹੈ ਕਿ ਉਡਾਣ ’ਚ 3 ਘੰਟਿਆਂ ਜਾਂ ਫਿਰ ਉਸ ਤੋਂ ਜ਼ਿਆਦਾ ਦੇਰੀ ਹੋਣ ’ਤੇ ਏਅਰਲਾਈਨ ਕੰਪਨੀ ਉਸ ਨੂੰ ਰੱਦ ਕਰ ਦੇਵੇ। ਯਾਤਰੀਆਂ ਨੂੰ ਉਡਾਣ ਦੇਰੀ ਦੀ ਜਾਣਕਾਰੀ ਸਹੀ ਸਮੇਂ ’ਤੇ ਦੇਣ ਬਾਰੇ ਜਾਣਦਾਰੀ ਦੇਣ। ਕੰਪਨੀਆਂ ਨੂੰ ਉਡਾਣ ਟਿਕਟ ’ਤੇ ਬੋਰਡਿੰਗ ਤੋਂ ਇਨਕਾਰ ਕਰਨ, ਉਡਾਣ ਰੱਦ ਹੋਣ ਜਾਂ ਦੇਰੀ ਦੇ ਮਾਮਲੇ ’ਚ ਯਾਤਰੀਆਂ ਦੇ ਅਧਿਕਾਰੀਆਂ ਦੀ ਜਾਣਕਾਰੀ ਵੀ ਦੇਣੀ ਹੋਵੇਗੀ।
ਉਡਾਣ ’ਚ ਦੇਰੀ ਦੇ 2 ਮਾਮਲੇ ਜਿਹੜੇ ਚਰਚਾ ’ਚ ਹਨ… | Indigo Airlines
ਦਿੱਲੀ ਜਾਣਾ ਸੀ, ਮੁੰਬਈ ਲੈ ਗਏ… | Indigo Airlines
ਗੁੱਸੇ ’ਚ ਆਏ ਯਾਤਰੀਆਂ ਨੇ ਜ਼ਮੀਨ ’ਤੇ ਬੈਠ ਖਾਧਾ ਖਾਣਾ | Indigo Airlines
ਐਤਵਾਰ ਨੂੰ ਇੰਡੀਗੋ ਦੀ ਗੋਆ ਤੋਂ ਦਿੱਲੀ ਜਾ ਰਹੀ 6ਈ 2195 ਉਡਾਣ ਪਹਿਲਾਂ ਤਾਂ 12 ਘੰਟੇ ਲੇਟ ਰਵਾਨਾ ਹੋਈ। ਫਿਰ ਉਸ ਨੂੰ ਦਿੱਲੀ ਲਿਜਾਣ ਦੀ ਬਜਾਏ ਮੁੰਬਈ ਵੱਲ ਮੋੜ ਦਿੱਤਾ ਗਿਆ। ਦੱਸਿਆ ਗਿਆ ਕਿ ਸਵੇਰੇ 10:45 ਵਜੇ ਦੀ ਉਡਾਣ ਰਾਤ ਨੂੰ 10:06 ਵਜੇ ਗੋਆ ਹਵਾਈ ਅੱਡੇ ਤੋਂ ਉੱਡੀ। ਸੰਘਣੀ ਧੁੰਦ ਦੇ ਚਲਦੇ ਜ਼ਹਾਜ ਇੱਕ ਘੰਟੇ ਬਾਅਦ ਕਰੀਬ 11:10 ਵਜੇ ਮੁੰਬਈ ਹਵਾਈ ਅੱਡੇ ’ਤੇ ਉੱਤਰਿਆ। ਇੰਡੀਗੋ ਏਅਰਲਾਈਨਜ਼ ਮੁਤਾਬਿਕ, ਯਾਤਰੀਆਂ ਨੂੰ ਮੁੰਬਈ ਹਵਾਈ ਅੱਡੇ ’ਤੇ ਉੱਤਰਨ ਨੂੰ ਕਿਹਾ ਗਿਆ, ਉਨ੍ਹਾਂ ਦਾ ਗੁੱਸਾ ਹੋਰ ਵੱਧ ਗਿਆ।
Phagwara News | ਫਗਵਾੜਾ ’ਚ ਨਿਹੰਗ ਵੱਲੋਂ ਨੌਜਵਾਨ ਦਾ ਕਤਲ, ਬੇਅਦਬੀ ਦੇ ਲੱਗੇ ਦੋਸ਼
ਯਾਤਰੀਆਂ ਨੇ ਟਰਮੀਨਲ ਦੀ ਇਮਾਰਤ ਵੱਲ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਜ਼ਹਾਜ਼ ਤੋਂ ਉੱਤਰ ਕੇ ਜ਼ਹਾਜ਼ ਦੀ ਪਾਰਕਿੰਗ ’ਚ ਬੈਠ ਗਏ।ਇਸ ਤੋਂ ਬਾਅਦ ਯਾਤਰੀ ਉੱਥੇ ਹੀ ਬੈਠੇ ਹੋਏ ਖਾਣਾ ਖਾਣ ਲੱਗ ਗਏ। ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ’ਤੇ ਇਨ੍ਹਾਂ ਦਾ ਵੀਡੀਓ ਵਾਇਰਲ ਹੋ ਗਿਆ, ਜਿਸ ਵਿੱਚ ਲੋਕ ਏਅਰਕ੍ਰਾਫਟ ਪਾਰਕਿੰਗ ’ਚ ਜ਼ਮੀਨ ’ਤੇ ਬੈਠ ਕੇ ਖਾਣਾ ਖਾਂਦੇ ਨਜ਼ਰ ਆ ਰਹੇ ਸਨ। 15 ਸੈਕਿੰਡ ਦੇ ਇਸ ਵੀਡੀਓ ’ਚ ਯਾਤਰੀਆਂ ਪਿੱਛੇ ਰਨਵੇ ’ਤੇ ਹੋਰ ਫਲਾਈਟਾਂ ਨੂੰ ਵੀ ਉਤਾਰਦੇ ਵੇਖਿਆ ਗਿਆ। (Indigo Airlines)
ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਉੱਠੇ ਸਵਾਲ | Indigo Airlines
ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਏਅਰਲਾਈਨਜ਼ ਦੇ ਪ੍ਰਬੰਧਨ ਅਤੇ ਯਾਤਰੀਆਂ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕੀਤੇ ਹਨ। ਦਰਅਸਲ, ਜਿਸ ਜਗ੍ਹਾ ’ਤੇ ਯਾਤਰੀ ਬੈਠੇ ਸਨ, ਉਸ ਨੂੰ ਐਪਰਨ ਜਾਂ ਟਾਰਮੈਕ ਕਿਹਾ ਜਾਂਦਾ ਹੈ। ਇੱਥੇ ਜ਼ਹਾਜ਼ਾਂ ਦੀ ਪਾਰਕਿੰਗ ਅਤੇ ਸਾਮਾਨ ਦੀ ਲੋਡਿੰਗ ਅਤੇ ਅਨਲੋਡਿੰਗ ਹੁੰਦੀ ਹੈ। ਇਸ ਜਗ੍ਹਾ ’ਤੇ ਯਾਤਰੀਆਂ ਦੀ ਮੌਜ਼ੂਦਗੀ ਸੁਰੱਖਿਆ ਦੀ ਕਮੀ ਦਾ ਮਾਮਲਾ ਮੰਨਿਆ ਜਾਂਦਾ ਹੈ। ਵਧਦੇ ਵਿਵਾਦ ਨੂੰ ਵੇਖਦੇ ਹੋਏ ਇੰਡੀਗੋ ਏਅਰਲਾਈਨਜ਼ ਨੇ ਮੁਆਫੀ ਮੰਗ ਲਈ ਹੈ। ਕੰਪਨੀ ਨੇ ਕਿਹਾ, ਭਵਿੱਖ ’ਚ ਅਜਿਹੀ ਸਥਿਤੀ ਨਾ ਹੋਵੇ, ਇਸ ਨੂੰ ਲੈ ਕੇ ਧਿਆਨ ਰੱਖਿਆ ਜਾਵੇਗਾ। (Indigo Airlines)
ਸਿਰਫ਼ ਭਾਸ਼ਾ ਬਦਲੀ, ਨੀਤੀ ਉਹੀ ਰਹੀ
ਗੋਆ ’ਚ ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਮੀਟਿੰਗ ’ਚ ਭਾਰਤ-ਪਾਕਿਸਤਾਨ ਸਬੰਧਾਂ ’ਚ ਬਰਫ਼ ਪਿਘਲਣ ਦੇ ਅਸਾਰ ਹਕੀਕਤ ’ਚ ਨਹੀਂ ਬਦਲ ਸਕੇ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਅੱਤਵਾਦ ਬਾਰੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਉਹ ਵੀ ਇਸਲਾਮਾਬਾਦ ਦੇ ਪੁਰਾਣੇ ਰੁਖ਼ ਤੇ ਪੁਰਾਣੀ ਨੀਤੀ ਨੂੰ ਹੀ ਉਜਾਗਰ ਕਰਦਾ ਹੈ। ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੀਟਿੰਗ ’ਚ ਇਹ ਮੁੱਦਾ ਬੜੇ ਜ਼ੋਰ ਨਾਲ ਉਠਾਇਆ ਕਿ ਅੱਤਵਾਦ ਖਿਲਾਫ਼ ਸਭ ਨੂੰ ਹਰ ਮੋਰਚੇ ’ਤੇ ਲੜਨਾ ਪਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਵੀ ਅੱਤਵਾਦ ਜਾਰੀ ਸੀ। ਬਿਲਾਵਲ ਭੁੱਟੋ ਨੇ ਅੱਤਵਾਦ ਦੇ ਖਾਤਮੇ ’ਚ ਆਪਣੀ ਜਿੰਮੇਵਾਰੀ ਨਿਭਾਉਣ ਦੀ ਗੱਲ ਕਰਨ ਦੀ ਬਜਾਇ ਉਲਟਾ ਅਸਿੱਧੇ ਤੌਰ ’ਤੇ ਹੀ ਭਾਰਤ ’ਤੇ ਨਿਸ਼ਾਨਾ ਸੇਧਿਆ ਕਿ ਭਾਰਤ ਅੱਤਵਾਦ ਦੇ ਮੁੱਦੇ ਨੂੰ ਕੂਟਨੀਤਿਕ ਹਥਿਆਰ ਦੇ ਤੌਰ ’ਤੇ ਵਰਤ ਰਿਹਾ ਹੈ। ਬਿਲਾਵਲ ਤਾਕਤਵਰ ਮੁਲਕਾਂ ਦੀ ਸ਼ਾਂਤੀਦੂਤ ਵਜੋਂ ਭੂਮਿਕਾ ਦੀ ਗੱਲ ਕਹਿ ਕੇ ਕਸ਼ਮੀਰ ਮਸਲੇ ਸਬੰਧੀ ਕਿਸੇ ਤੀਜੇ ਮੁਲਕ ਦੀ ਵਿਚੋਲਗੀ ਦੀ ਪੁਰਾਣੀ ਨੀਤੀ ’ਤੇ ਕਾਇਮ ਰਹੇ। ਅੰਤਰਰਾਸ਼ਟਰੀ ਮੀਡੀਆ ਜਿਸ ਤਰ੍ਹਾਂ ਦੀ ਉਮੀਦ ਕਰ ਰਿਹਾ ਸੀ ਕਿ ਭਾਰਤ ਖਿਲਾਫ਼ ਤਿੱਖੇ ਸ਼ਬਦੀ ਹਮਲੇ ਕਰਨ ਵਾਲੇ ਬਿਲਾਵਲ ਭੁੱਟੋ ਦੇ ਭਾਰਤ ਦੌਰੇ ਨਾਲ ਦੋਵਾਂ ਮੁਲਕਾਂ ਦਰਮਿਆਨ ਸਬੰਧਾਂ ’ਚ ਆਸ ਦੀ ਕਿਰਨ ਪੈਦਾ ਹੋ ਸਕਦੀ ਹੈ।
ਰਾਜੌਰੀ ਅੱਤਵਾਦੀ ਹਮਲਾ
ਇਸ ਉਮੀਦ ਨੂੰ ਉਸ ਵੇਲੇ ਹੋਰ ਜ਼ਿਆਦਾ ਧੱਕਾ ਲੱਗਾ ਜਦੋਂ ਇਸ ਮੀਟਿੰਗ ਵਾਲੇ ਦਿਨ ਹੀ ਰਾਜੌਰੀ (ਕਸ਼ਮੀਰ) ’ਚ ਅੱਤਵਾਦੀ ਹਮਲਾ ਹੋ ਗਿਆ ਜਿਸ ’ਚ ਪੰਜ ਭਾਰਤੀ ਜਵਾਨ ਸ਼ਹੀਦ ਹੋ ਗਏ। ਗੱਲ ਕੀ, ਨਾ ਤਾਂ ਪਾਕਿਸਤਾਨ ਵੱਲੋਂ ਮੇਜ ’ਤੇ ਸ਼ਾਂਤੀ ਦਾ ਹੁੰਗਾਰਾ ਮਿਲ ਰਿਹਾ ਹੈ?ਤੇ ਨਾ ਹੀ ਸਰਹੱਦ ’ਤੇ ਹਮਲੇ ਬੰਦ ਹੋ ਰਹੇ ਹਨ। ਪਾਕਿਸਤਾਨ ਦੇ ਅੰਦਰੂਨੀ ਹਲਾਤ ਵੀ ਇਹ ਹਨ ਕਿ ਹੁਕਮਰਾਨ ਤੋਂ ਨਾ ਤਾਂ ਅੱਤਵਾਦ ਨਾਲੋਂ ਨਾਤਾ ਤੋੜਿਆ ਜਾ ਸਕਦਾ ਹੈ ਤੇ ਨਾ ਹੀ ਆਰਥਿਕ ਮੋਰਚਾ ਸੰਭਾਲਿਆ ਜਾ ਰਿਹਾ ਹੈ। ਪਾਕਿਸਤਾਨ ’ਚ ਆਰਥਿਕ ਬਰਬਾਦੀ ਨੇ ਆਮ ਜਨਤਾ ਨੂੰ ਬੇਹਾਲ ਕਰ ਦਿੱਤਾ ਹੈ। ਆਟੇ ਸਮੇਤ ਖਾਣ-ਪੀਣ ਦੀਆਂ ਚੀਜ਼ਾਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ ਲੋਕ ਖਾਣ-ਪੀਣ ਵਾਲੇ ਸਾਮਾਨ ਦੇ ਟਰੱਕਾਂ ਨੂੰ ਲੁੱਟਣ ਤੱਕ ਜਾ ਰਹੇ ਹਨ।
ਅੱਤਵਾਦ ਲਈ ਭੁੱਖਮਾਰੀ ਖਾਦ ਦਾ ਕਰਦੀ ਐ ਕੰਮ
ਭੁੱਖਮਰੀ ਤੇ ਗਰੀਬੀ ਦੇ ਅਜਿਹੇ ਹਲਾਤ ਅੱਤਵਾਦ ਦੀ ਫ਼ਸਲ ਲਈ ਖਾਦ ਦਾ ਕੰਮ ਕਰ ਸਕਦੇ ਹਨ। ਬੇਰੁਜ਼ਗਾਰੀ ਤੇ ਭੁੱਖਮਰੀ ਦੇ ਸਤਾਏ ਨੌਜਵਾਨ ਅੱਤਵਾਦੀ ਸੰਗਠਨਾਂ ਦੇ ਹੱਥਠੋਕੇ ਬਣ ਜਾਂਦੇ ਹਨ। ਪਾਕਿ ਹੁਕਮਰਾਨਾਂ ਕੋਲ ਨਾ ਅੱਤਵਾਦ ਨੂੰ?ਰੋਕਣ ਦੀ ਇੱਛਾ-ਸ਼ਕਤੀ ਹੈ ਤੇ ਨਾ ਹੀ ਸਮਰੱਥਾ। ਕਿਸੇ ਵੱਡੀ ਸਿਆਸੀ ਤਬਦੀਲੀ ਤੇ ਤਾਕਤਵਰ ਅਗਵਾਈ ਬਿਨਾ ਪਾਕਿਸਤਾਨ ਦੇ ਹਾਲਾਤ ਸੁਧਰਨੇ ਸੌਖੇ ਨਹੀਂ। ਅਜਿਹੇ ਹਾਲਾਤਾਂ ’ਚ ਪਾਕਿ ਦੇ ਹੁਕਮਰਾਨ ਕਿਸੇ ਕੌਮਾਂਤਰੀ ਮੰਚ ’ਤੇ ਅਮਨ-ਅਮਾਨ ਤੇ ਦੋਸਤੀ ਦਾ ਦਾਅਵਾ ਕਰ ਵੀ ਦੇਣ ਤਾਂ ਵੀ ਭਰੋਸਾ ਕਰਨਾ ਬੇਹੱਦ ਔਖਾ ਹੈ। ਮੁਲਕ ਨੂੰ ਸੰਭਾਲ ਨਾ ਸਕਣੇ ਦੀ ਲਾਚਾਰੀ ਦਾ ਸਾਹਮਣਾ ਕਰ ਰਹੇ ਇਹ ਹੁਕਮਰਾਨ ਸਿਰਫ਼ ਸਮਾਂ ਲੰਘਾਉਣ ਜਾਂ ਰਾਜ-ਭਾਗ ਮਾਣਨ ਦੀ ਸੋਚ ਤੋਂ ਅੱਗੇ ਨਹੀਂ ਲੰਘ ਸਕਦੇ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਫਾਜਿ਼ਲਕਾ ਦੇ ਪਿੰਡ ‘ਚ ਇੱਕ ਲੱਖ ਰੁਪਏ ਨੂੰ ਏਕੜ ਜ਼ਮੀਨ ਚੜ੍ਹੀ ਠੇਕੇ
ਗੋਆ ‘ਚ ਪਹਿਲੀ ਭ੍ਰਿਸ਼ਟਾਚਾਰ ਮੁਕਤ ਸਰਕਾਰ ਬਣਾਵਾਂਗੇ: ਕੇਜਰੀਵਾਲ
ਗੋਆ ‘ਚ ਪਹਿਲੀ ਭ੍ਰਿਸ਼ਟਾਚਾਰ ਮੁਕਤ ਸਰਕਾਰ ਬਣਾਵਾਂਗੇ: ਕੇਜਰੀਵਾਲ
ਪਣਜੀ। ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਹਨਾਂ ਦੀ ਪਾਰਟੀ ਗੋਆ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਹਿਲੀ ਭ੍ਰਿਸ਼ਟਾਚਾਰ ਮੁਕਤ ਸਰਕਾਰ ਬਣਾਏਗੀ।
ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ, ‘‘ਇੱਕ ਮਹੀਨੇ ਦੇ ਅੰਦਰ-ਅੰਦਰ ਲੋਕ ਸਰਕਾਰ ਦੇ ਕੰਮਕਾਜ ‘ਚ ਭਾਰੀ ਤਬਦੀਲੀ ਦੇਖਣਗੇ।’’ ਉਹਨਾਂ ਕਿਹਾ ਕਿ ਅਹਿਮ ਸਕਰਾਰੀ ਵਿਭਾਗਾਂ ਨੂੰ ਫੇਸਲੈਸ ਕੀਤਾ ਜਾਵੇਗਾ ਅਤੇ ਸੇਵਾਵਾਂ ਲੋਕਾਂ ਦੇ ਬੂਹੇ ’ਤੇ ਉਪਲਬਧ ਕਰਵਾਈਆਂ ਜਾਣਗੀਆਂ। ਕੇਜਰੀਵਾਲ ਨੇ ਕਿਹਾ ਕਿ ਰਾਜ ਛੱਡ ਚੁੱਕੇ ਉਦਯੋਗਪਤੀਆਂ ਨੂੰ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਭ੍ਰਿਸ਼ਟਾਚਾਰ ਚੋਣ ਮੁੱਦਾ ਨਹੀਂ ਸੀ, ਪਰ ਹੁਣ ਉਨ੍ਹਾਂ ਦੀ ਪਾਰਟੀ (ਆਪ) ਦੇ ਮੈਦਾਨ ਵਿੱਚ ਆਉਣ ਕਾਰਨ ਅਜਿਹਾ ਹੋਇਆ ਹੈ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਹੋਰਨਾਂ ਪਾਰਟੀਆਂ ਵਿੱਚ ਵੀ ਕਈ ਚੰਗੇ ਆਗੂ ਹਨ ਪਰ ਉਹ ਘੁਟਣ ਮਹਿਸੂਸ ਕਰ ਰਹੇ ਹਨ। ਉਹਨਾਂ ਅਜਿਹੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੌਕਾ ਮਿਲਿਆ ਤਾਂ ‘ਆਪ’ ਛੇ ਮਹੀਨਿਆਂ ਦੇ ਅੰਦਰ ਅੰਦਰ ਸੂਬੇ ਵਿੱਚ ਮਾਈਨਿੰਗ ਮੁੜ ਸ਼ੁਰੁ ਕਰੇਗੀ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਤ੍ਰਿਣਮੂਲ ਕਾਂਗਰਸ ਕੋਲ ਇੱਕ ਫੀਸਦੀ ਵੀ ਵੋਟ ਸ਼ੇਅਰ ਨਹੀਂ ਹੈ ਅਤੇ ਇਹੀ ਕਾਰਨ ਹੈ ਕਿ ਉਹ ਇਸ ਨੂੰ ਜ਼ਿਆਦਾ ਮਹੱਤਵ ਨਹੀਂ ਦੇ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਚੋਣਾਵੀ ਰਾਜ ਗੋਆ ਦੇ ਦੋ ਦਿਨਾਂ ਦੌਰੇ ’ਤੇ ਹਨ। ਪਾਰਟੀ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 40 ਸੀਟਾਂ ’ਤੇ ਚੋਣ ਲੜੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਗੋਆ ਦੀ ਸੀਜਨ ‘ਚ 15 ਮੈਚਾਂ ‘ਚ ਅੱਠਵੀਂ ਜਿੱਤ
ਗੋਆ | ਫੇਰਾਨ ਕੋਰੋਮਿਨਾਸ ਦੇ ਦੋ ਗੋਲਾਂ ਤੇ ਇੱਕ ਏਸਿਸਟ ਦੇ ਦਮ ‘ਤੇ ਐੱਫਸੀ ਗੋਆ ਨੇ ਹੀਰੋ ਇੰਡੀਅਨ ਸੁਪਰ ਲੀਗ ਦੇ ਪੰਜਵੈਂ ਸੀਜ਼ਨ ‘ਚ ਆਪਣੇ ਘਰ ਜਵਾਹਰ ਲਾਲ ਨਹਿਰੂ ਸਟੇਡੀਮਅ ‘ਚ ਖੇਡੇ ਗਏ ਮੈਚ ‘ਚ ਦੋ ਵਾਰ ਦੀ ਜੇਤੂ ਏਟੀਕੇ ਨੂੰ 3-0 ਨਾਂਲ ਹਰਾ ਦਿੱਤਾ ਇਸ ਜਿੱਤ ਨੇ ਗੋਆ ਨੂੰ 10 ਟੀਮਾਂ ਦੀ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਪਹੁੰਚਾ ਦਿੱਤਾ ਤਾਂ ਨਾਲ ਹੀ ਏਟੀਕੇ ਦੀ ਆਖਰੀ-4 ‘ਚ ਜਾਣ ਦੀ ਰਾਹ ਨੂੰ ਬੇਹੱਦ ਮੁਸ਼ਕਲ ਕਰ ਦਿੱਤਾ
ਗੋਆ ਦੀ ਇਹ ਇਸ ਸੀਜਨ ‘ਚ 15 ਮੈਚਾਂ ‘ਚ ਅੱਠਵੀਂ ਜਿੱਤ ਹੈ ਤੇ ਤਿੰਨ ਅੰਕ ਲੈ ਕੇ ਹੁਣ ਉਸ ਦੇ 28 ਅੰਕ ਹੋ ਗਏ ਹਨ ਨਾਲ ਹੀ ਏਟੀਕੇ 16 ਮੈਚਾਂ ‘ਚ 21 ਅੰਕਾਂ ਨਾਂਲ ਛੇਵੇਂ ਸਥਾਨ ‘ਤੇ ਹੈ ਗੋਆ ਨੇ ਮੈਚ ਦੀ ਸ਼ੁਰੂਆਤ ਛੋਟੇ ਪਾਸ ਜ਼ਰੀਏ ਕੀਤੀ ਤੇ ਪਹਿਲੇ ਹੀ ਮਿੰਟ ‘ਚ ਵੇਖਦੇ-ਵੇਖਦੇ ਗੇਂਦ ਸੱਜੇ ਫਲੈਂਕ ‘ਤੇ ਕੋਰੋਮਿਨਾਸ ਕੋਲ ਗਈ ਉਨ੍ਹਾਂ ਨੇ ਅੱਗੇ ਆ ਕੇ ਗੇਂਦ ਜੈਕੀਚੰਦ ਨੂੰ ਦਿੱਤੀ ਤੇ ਜਿਨ੍ਹਾਂ ਨੇ ਪਲਕ ਝਪਕਦੇ ਹੀ ਗੇਂਦ ਨੂੰ ਨੈਟ ‘ਚ ਪਾ ਕੇ ਗੋਆ ਨੂੰ 1-0 ਨਾਲ ਅੱਗੇ ਕਰ ਦਿੱਤ ਇਹ ਗੋਲ ਇੰਨੀ ਛੇਤੀ ਹੋਇਆ ਕਿ ਏਟੀਕੇ ਦੇ ਗੋਲਕੀਪਰ ਅਰਿੰਦਮ ਭੱਟਾਚਾਰਿਆ ਨੂੰ ਪਤਾ ਹੀ ਨਹੀਂ ਚੱਲਿਆ ਨਾਲ ਹੀ ਏਟੀਕੇ ਦੇ ਬਾਕੀ ਖਿਡਾਰੀਆਂ ਤੋਂ ਇਲਾਵਾ ਦਰਸ਼ਕਾਂ ਨੂੰ ਵੀ ਇਸ ਗੋਲ ਦੀ ਹਵਾ ਨਹੀਂ ਲੱਗੀ ਇਹ ਇਸ ਸੀਜਨ ਦਾ ਅਜੇ ਤੱਕ ਦਾ ਸਭ ਤੋਂ ਤੇਜ਼ ਗੋਲ ਸੀ ਨਾਲ ਹੀ ਆਈਐੱਸਐੱਲ ‘ਚ ਸਭ ਤੋਂ ਤੇਜ਼ ਗੋਲ ਕਰਨ ਦਾ ਰਿਕਾਰਡ ਜੈਰੀ ਦੇ ਨਾਂਅ ਹੈ ਜਿਨ੍ਹਾਂ ਨੇ ਪਿਛਲੇ ਸੀਜਨ ‘ਚ ਜਮਸ਼ੇਦਪੁਰ ਲਈ ਕੇਰਲ ਬਲਾਸਟਰਸ ਖਿਲਾਫ ਇਹ ਗੋਲ ਕੀਤਾ ਸੀ
ਗੋਆ ਦੀ ਹਮਲਾਵਰ ਲਾਈਨ ਹਾਵੀ ਰਹੀ ਤੇ ਉਸ ਨੇ ਲਗਾਤਾਰ ਹਮਲੇ ਕੀਤੇ ਕਿਤੇ ਨਾ ਕਿਤੇ ਫਿਨਿਸ਼ਿੰਗ ‘ਚ ਕਮੀ ਰਹਿਣ ਕਾਰਨ ਉਹ ਪਹਿਲੇ ਹਾਫ ‘ਚ ਦੋ ਹੋਰ ਗੋਲ ਕਰਨ ਦੇ ਬੇਹੱਦ ਕਰੀਬ ਖੁੰਝ ਗਏ ਪਹਿਲੇ ਹਾਫ ‘ਚ ਏਟੀਕੇ ਬੈਕਫੁੱਟ ‘ਤੇ ਹੀ ਰਹੀ ਤੇ ਗੋਲ ਨਹੀਂ ਕਰ ਸਕੀ ਦੂਜੇ ਹਾਫ ‘ਚ ਆਉਂਦੇ ਹੀ ਮੰਡਾਰ ਰਾਓ ਦੇਸਾਈ ਨੇ ਖੱਬੇ ਫਲੈਂਕ ਤੋਂ ਈਦੂ ਬੇਦੀਆ ਨੂੰ ਗੋਲ ਕਰਨ ਦਾ ਮੌਕਾ ਦਿੱਤਾ ਇੱਥੇ ਬੇਦੀਆ ਦੀ ਕਿੱਕ ਪੋਸਟ ਤੋਂ ਬਾਹਰ ਚਲੀ ਗਈ ਪਹਿਲੇ ਹਾਫ ‘ਚ ਤਮਾਮ ਕੋਸ਼ਿਸ਼ਾਂ ਦੇ ਬਾਵਜ਼ੂਦ ਅਸਫਲ ਰਹਿਣ ਵਾਲੇ ਕੋਰੋਮਿਨਾਸ ਦੂਜੇ ਹਾਫ ‘ਚ ਸਫਲ ਰਹੇ 52ਵੇਂ ਮਿੰਟ ‘ਚ ਬੇਦੀਆ ਨੇ ਮੰਡਾਰ ਨੂੰ ਗੇਂਦ ਦਿੱਤੀ
ਮੰਡਾਰ ਨੇ ਪੋਸਟ ‘ਤੇ ਨਿਸ਼ਾਨਾ ਲਾਇਆ ਜਿਸ ਨੂੰ ਅਰਿੰਦਮ ਨੇ ਖੱਬੇ ਪਾਸੇ ਡਾਈਵ ਮਾਰ ਕੇ ਰੋਕ ਲਿਆ ਇੱਥੇ ਗੈਂਣ ਕੋਰੋਮਿਨਾਸ ਕੋਲ ਗਈ ਤੇ ਸਾਹਮਣੇ ਖੜ੍ਹੇ ਕੋਰੋ ਮਿਨਾਸ ਇਸ ਵਾਰ ਰਹੇ ਨਹੀਂ ਤੇ ਗੈਂਦ ਨੂੰ ਨੈੱਟ ‘ਚ ਪਾ ਕੇ ਗੋਆ ਨੂੰ ਵਾਧਾ ਦਿਵਾ ਕੇ ਦੁੱਗਣਾ ਕਰ ਗਏ 81ਵੇਂ ਮਿੰਟ ‘ਚ ਗੋਆ ਨੂੰ ਪੈਨਲਈ ਮਿਲੀ ਤੇ ਕੋਰੋ ਇਸ ਮੌਕੇ ਨੂੰ ਅਰਿੰਦਮ ਨੂੰ ਚਕਮਾ ਦੇ ਕੇ ਅਸਾਨੀ ਨਾਲ ਸਫਲ ਰਹੇ ਇੱਥੇ ਮੈਚ ਦਾ ਸਕੋਰ ਗੋਆ ਦੇ ਪੱਖ ‘ਚ 3-0 ਦਾ ਹੋ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੋਆ ਮੁਕਤੀ ਅੰਦੋਲਨ ਦੇ ਨਾਇਕ ਸਨ ਡਾ. ਲੋਹੀਆ
ਗੋਆ ਮੁਕਤੀ ਦਿਵਸ ‘ਤੇ ਵਿਸ਼ੇਸ਼
ਗੋਆ ਮੁਕਤੀ ਦਿਵਸ ਹਰ ਸਾਲ 19 ਦਸੰਬਰ ਨੂੰ ਮਨਾਇਆ ਜਾਂਦਾ ਹੈ ਭਾਰਤ ਨੂੰ 1947 ਵਿਚ ਅਜ਼ਾਦੀ ਮਿਲ ਗਈ ਸੀ, ਪਰ ਇਸ ਤੋਂ 14 ਸਾਲ ਬਾਅਦ ਵੀ ਗੋਆ ‘ਤੇ ਪੁਰਤਗਾਲੀ ਆਪਣਾ ਅਧਿਕਾਰ ਜਮਾਈ ਬੈਠੇ ਸਨ 19 ਦਸੰਬਰ, 1961 ਨੂੰ ਭਾਰਤੀ ਫੌਜ ਨੇ ਆਪਰੇਸ਼ਨ ਵਿਜੈ ਅਭਿਆਨ ਸ਼ੁਰੂ ਕਰਕੇ ਗੋਆ, ਦਮਨ ਅਤੇ ਦੀਵ ਨੂੰ ਪੁਰਤਗਾਲੀਆਂ ਦੇ ਸ਼ਾਸਨ ਤੋਂ ਮੁਕਤ ਕਰਵਾਇਆ ਸੀ ਗੋਆ ਮੁਕਤੀ ਅੰਦੋਲਨ ਦੇ ਜਨਮਦਾਤਾ ਸਮਾਜਵਾਦੀ ਆਗੂ ਡਾ. ਰਾਮ ਮਨੋਹਰ ਲੋਹੀਆ ਸਨ
ਗੋਆ ਦੇ ਅਜ਼ਾਦੀ ਦੇ ਅੰਦੋਲਨ ਵਿਚ ਉਨ੍ਹਾਂ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ ਇਹ ਉਹ ਸਮਾਂ ਸੀ ਜਦੋਂ ਪੰਡਿਤ ਨਹਿਰੂ ਗੋਆ ਨੂੰ ਭੁਲਾ ਬੈਠੇ ਸਨ ਲੋਹੀਆ ਕਹਿੰਦੇ ਸਨ, ਬਿਨਾ ਅੰਦੋਲਨ ਦੇ ਪੁਰਤਗਾਲੀ ਗੋਆ ਨੂੰ ਛੱਡ ਕੇ ਨਹੀਂ ਜਾਣਗੇ
ਉਹੀ ਹੋਇਆ, ਭਾਰਤ ਦੀ ਅਜ਼ਾਦੀ ਤੋਂ ਕਾਫ਼ੀ ਸਾਲ ਬਾਅਦ ਵੀ ਪੁਰਤਗਾਲੀ ਗੋਆ ਨੂੰ ਛੱਡਣ ਨੂੰ ਤਿਆਰ ਨਹੀਂ ਹੋਏ ਤਾਂ ਲੋਹੀਆ ਨੇ ਅੰਦੋਲਨ ਦੀ ਅਲਖ਼ ਜਗਾਈ ਅਤੇ ਆਪਣੇ ਸਾਥੀਆਂ ਨਾਲ ਗੋਆ ਕੂਚ ਕੀਤਾ 18 ਜੂਨ 1946 ਨੂੰ ਡਾ. ਰਾਮ ਮਨੋਹਰ ਲੋਹੀਆ ਨੇ ਗੋਆ ਜਾ ਕੇ ਸਥਾਨਕ ਨਿਵਾਸੀਆਂ ਨੂੰ ਪੁਰਤਗਾਲੀਆਂ ਦੇ ਖਿਲਾਫ਼ ਅੰਦੋਲਨ ਕਰਨ ਲਈ ਪ੍ਰੇਰਿਤ ਕੀਤਾ ਸੀ ਲੰਮੇ ਅਰਸੇ ਤੱਕ ਚੱਲ ਅੰਦੋਲਨ ਤੋਂ ਬਾਅਦ 19 ਦਸੰਬਰ 1961 ਨੂੰ ਗੋਆ ਨੂੰ ਪੁਰਤਗਾਲੀ ਕਬਜ਼ੇ ਤੋਂ ਮੁਕਤ ਕਰਵਾ ਕੇ ਭਾਰਤ ਵਿਚ ਸ਼ਾਮਲ ਕਰ ਲਿਆ ਗਿਆ ਸੀ
1946 ਵਿਚ ਅੱਜ ਹੀ ਦੇ ਦਿਨ ਡਾਕਟਰ ਰਾਮ ਮਨੋਹਰ ਲੋਹੀਆ ਨੇ ਪੁਰਤਗਾਲੀਆਂ ਖਿਲਾਫ਼ ਅੰਦੋਲਨ ਦਾ ਨਾਅਰਾ ਦਿੱਤਾ ਸੀ ਉਦੋਂ ਅੰਗਰੇਜ਼ੀ ਸਾਮਰਾਜ ਡੁੱਬ ਰਿਹਾ ਸੀ, ਕਈ ਵੱਡੇ ਰਾਸ਼ਟਰੀ ਆਗੂਆਂ ਦਾ ਮੰਨਣਾ ਸੀ ਕਿ ਅੰਗਰੇਜ਼ਾਂ ਦੇ ਜਾਂਦਿਆਂ ਹੀ ਪੁਰਤਗਾਲੀ ਵੀ ਗੋਆ ਤੋਂ ਕੂਚ ਕਰ ਜਾਣਗੇ ਪਰ ਅਜ਼ਾਦੀ ਘੁਲਾਟੀਏ ਅਤੇ ਸਮਾਜਵਾਦੀ ਆਗੂ ਡਾ. ਰਾਮ ਮਨੋਹਰ ਲੋਹੀਆ ਸਹਿਮਤ ਨਹੀਂ ਸਨ ਕਿ ਬਿਨਾ ਅੰਦੋਲਨ ਛੇੜੇ ਅਜਿਹਾ ਸੰਭਵ ਹੋ ਸਕੇਗਾ ਗੋਆ ਦੀ ਅਜ਼ਾਦੀ ਵਿਚ ਲੋਹੀਆ ਅਤੇ ਉਨ੍ਹਾਂ ਦੇ ਸਮਾਜਵਾਦੀ ਸਾਥੀਆਂ ਦਾ ਵੱਡਾ ਯੋਗਦਾਨ ਸੀ ਲੋਹੀਆ ਨੇ ਪਹਿਲੀ ਵਾਰ ਗੋਆ ਦੇ ਅਜ਼ਾਦੀ ਦੇ ਮੁੱਦੇ ਨੂੰ ਕੌਮੀ ਅਤੇ ਕੌਮਾਂਤਰੀ ਮੰਚ ‘ਤੇ ਚੁੱਕਿਆ ਅਤੇ ਲੋਕਾਂ ਦਾ ਧਿਆਨ ਆਕਰਸ਼ਿਤ ਕਰਨ ਵਿਚ ਸਫ਼ਲ ਹੋਏ ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ ਪਰ ਗੋਆ ‘ਤੇ ਪੁਰਤਗਾਲ ਦਾ ਕਬਜ਼ਾ ਬਣਿਆ ਰਿਹਾ ਲੋਹੀਆ ਗੋਆ ਮੁਕਤੀ ਅੰਦੋਲਨ ਦੇ ਮਹਾਨ ਸੈਨਾਨੀ ਸਨ ਉਨ੍ਹਾਂ 1942 ਤੋਂ ਹੀ ਗੋਆ ਮੁਕਤੀ ਅੰਦੋਲਨ ਦਾ ਬੀੜਾ ਚੁੱਕਿਆ ਹੋਇਆ ਸੀ
15 ਜੂਨ 1946 ਨੂੰ ਪੰਜਿਮ ਵਿਚ ਡਾ. ਲੋਹੀਆ ਦੀ ਸਭਾ ਹੋਈ ਜਿਸ ਵਿਚ ਤੈਅ ਹੋਇਆ ਕਿ 18 ਜੂਨ ਤੋਂ ਸਵਿਨਿਆ ਅਵੱਗਿਆ ਸ਼ੁਰੂ ਹੋਵੇਗਾ ਪੁਲਿਸ ਨੇ ਟੈਕਸੀ ਵਾਲਿਆਂ ਨੂੰ ਮਨ੍ਹਾ ਕਰ ਦਿੱਤਾ ਸੀ ਡਾ. ਲੋਹੀਆ ਮੜਗਾਂਵ ਸਭਾ-ਸਥਾਨ ‘ਤੇ ਘੋੜਾ ਗੱਡੀ ਰਾਹੀਂ ਪੁੱਜੇ ਮੋਹਲੇਧਾਰ ਮੀਂਹ, 20 ਹਜ਼ਾਰ ਦੀ ਜਨਤਾ ਅਤੇ ਮਸ਼ੀਨਗੰਨਾਂ ਫੜ੍ਹੀ ਖੜ੍ਹੀ ਹੋਈ ਪੁਰਤਗਾਲੀ ਫੌਜ ਅਕਾਸ਼ ਗੁੰਜਾਊ ਨਾਅਰਿਆਂ ਵਿਚ ਡਾ. ਲੋਹੀਆ ਉੱਪਰ ਪ੍ਰਸ਼ਾਸਕ ਮਿਰਾਂਡਾ ਨੇ ਪਿਸਤੌਲ ਤਾਣ ਦਿੱਤਾ, ਪਰ ਲੋਹੀਆ ਦੇ ਆਤਮਬਲ ਅਤੇ ਤੇਜ਼ ਅੱਗੇ ਉਸਨੂੰ ਝੁਕਣਾ ਪਿਆ ਪੰਜ ਸੌ ਸਾਲ ਦੇ ਇਤਿਹਾਸ ਵਿਚ ਗੋਆ ਵਿਚ ਪਹਿਲੀ ਵਾਰ ਅਜ਼ਾਦੀ ਦਾ ਵਿਗਲ ਵੱਜਿਆ ਲੋਹੀਆ ਗ੍ਰਿਫ਼ਤਾਰ ਕਰ ਲਏ ਗਏ ਪੂਰਾ ਗੋਆ ਯੁੱਧ-ਭੂਮੀ ਬਣ ਗਿਆ ਪੰਜਿਮ ਥਾਣੇ ‘ਤੇ ਜਨਤਾ ਨੇ ਹਮਲਾ ਕਰਕੇ ਲੋਹੀਆ ਨੂੰ ਛੁਡਾਉਣ ਦਾ ਯਤਨ ਕੀਤਾ
ਇੱਕ ਛੋਟੀ ਲੜਕੀ ਨੂੰ ਜੈ ਹਿੰਦ ਕਹਿਣ ‘ਤੇ ਪੁਲਿਸ ਨੇ ਬਹੁਤ ਕੁੱਟਿਆ
21 ਜੂਨ ਨੂੰ ਗਵਰਨਰ ਦਾ ਹੁਕਮ ਹੋਇਆ ਕਿ ਆਮ ਸਭਾ ਅਤੇ ਭਾਸ਼ਣ ਲਈ ਸਰਕਾਰੀ ਆਦੇਸ਼ ਲੈਣ ਦੀ ਲੋੜ ਨਹੀਂ ਲੋਹੀਆ ਚੈੱਕ ‘ਤੇ ਝੰਡਾ ਲਹਿਰਾ ਗਏ ਗੋਆ ਨੂੰ ਪ੍ਰਗਟਾਵੇ ਦੀ ਅਜ਼ਾਦੀ ਅਤੇ ਪੁਰਤਗਾਲ ਨੂੰ ਤਿੰਨ ਮਹੀਨੇ ਦਾ ਨੋਟਿਸ ਦੇ ਕੇ ਲੋਹੀਆ ਪਰਤ ਆਏ ਮਹਾਤਮਾ ਗਾਂਧੀ ਨੇ ਲੋਹੀਆ ਦੀ ਗ੍ਰਿਫ਼ਤਾਰੀ ਦਾ ਪੁਰਜ਼ੋਰ ਵਿਰੋਧ ਕੀਤਾ ਤਿੰਨ ਮਹੀਨੇ ਬਾਅਦ ਡਾ. ਲੋਹੀਆ ਦੁਬਾਰਾ ਗੋਆ ਦੇ ਮੜਗਾਂਵ ਲਈ ਤੁਰੇ ਉਨ੍ਹਾਂ ਨੂੰ ਕੋਲੇਮ ਵਿਚ ਹੀ ਗ੍ਰਿਫ਼ਤਾਰ ਕਰ ਲਿਆ ਗਿਆ 29 ਸਤੰਬਰ ਤੋਂ 8 ਅਕਤੂਬਰ ਤੱਕ ਉਨ੍ਹਾਂ ਨੂੰ ਆਗਵਾਦ ਦੇ ਕਿਲ੍ਹੇ ਵਿਚ ਕੈਦੀ ਬਣਾ ਕੇ ਰੱਖਿਆ ਗਿਆ, ਬਾਅਦ ਵਿਚ ਅਨਮਾੜ ਕੋਲ ਲਿਆ ਕੇ ਛੱਡਿਆ ਗਿਆ 2 ਅਕਤੂਬਰ ਨੂੰ ਆਪਣੇ ਜਨਮ ਦਿਨ ਦੇ ਦਿਨ ਬਾਪੂ ਨੇ ਲਾਰਡ ਬੇਵੇਲ ਨਾਲ ਲੋਹੀਆ ਦੀ ਰਿਹਾਈ ਲਈ ਗੱਲ ਕੀਤੀ ਲੋਹੀਆ ਦੇ ਗੋਆ-ਪ੍ਰਵੇਸ਼ ਦੀ ਮਨਾਹੀ ਹੋ ਗਈ
ਗੋਆ ਮੁਕਤੀ ਅੰਦੋਲਨ ਦੇ ਇਤਿਹਾਸ ਵਿਚ ਜਿਨ੍ਹਾਂ ਲੋਕਾਂ ਨੇ ਆਪਣਾ ਖੂਨ-ਪਸੀਨਾ ਰੋੜ੍ਹਿਆ ਅਤੇ ਜੇਲ੍ਹ ਦੇ ਤਸੀਹੇ ਸਹੇ ਇਸ ਦਿਨ ਉਨ੍ਹਾਂ ਨੂੰ ਯਾਦ ਕਰਨਾ ਦੇਸ਼ਵਾਸੀਆਂ ਲਈ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਸ਼ਹੀਦਾਂ ਪ੍ਰਤੀ ਸ਼ਰਧਾਂਜਲੀ ਹੈ ਗੋਆ ਅੰਦੋਲਨ ਵਿਚ ਸਮਾਜਵਾਦੀ ਆਗੂ ਡਾ. ਲੋਹੀਆ ਅਤੇ ਉਨ੍ਹਾਂ ਦੇ ਸਾਥੀਆਂ ਦੀ ਭੂਮਿਕਾ ਨਾ-ਭੁੱਲਣਯੋਗ ਹੈ ਜਿਨ੍ਹਾਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਗੋਆ ਨੂੰ ਅਜ਼ਾਦੀ ਦੁਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਲੋਹੀਆ ਦੇ ਲੰਮੇ ਜਨ-ਜਾਗਰਨ ਤੋਂ ਬਾਅਦ ਗੋਆ ਨੂੰ ਅਜ਼ਾਦੀ ਮਿਲੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫੇਰ-ਬਦਲ ਦੀਆਂ ਕਿਆਸ ਅਰਾਈਆਂ ਨੂੰ ਗੋਆ ਭਾਜਪਾ ਪ੍ਰਧਾਨ ਨੇ ਲਾਈ ਰੋਕ
ਪਣਜੀ, ਏਜੰਸੀ
ਕੈਂਸਰ ਨਾਲ ਜੂਝ ਰਹੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਦੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ਼) ‘ਚ ਭਰਤੀ ਹੋਣ ਦਰਮਿਆਨ ਭਾਜਪਾ ਦੇ ਕੇਂਦਰੀ ਆਗੂਆਂ ਦੀ ਇੱਕ ਟੀਮ ਅੱਜ ਸੂਬੇ ਦੀ ਭਾਜਪਾ ਗਠਜੋੜ ਸਰਕਾਰ ਦਾ ਸਿਆਸਤ ਰੋਡਮੈਪ ਤਿਆਰ ਕਰਨ ਲਈ ਗੋਆ ਪਹੁੰਚ ਰਹੀ ਹੈ। ਭਾਜਪਾ ਦੀ ਗੋਆ ਇਕਾਈ ਦੇ ਮੁਖੀ ਵਿਜੈ ਤੇਂਦੁਲਕਰ ਨੇ ਕਿਹਾ ਕਿ ਪਾਰਟੀ ਪਾਰਿਕਰ ਦੇ ਬਦਲ ਸਬੰਧੀ ਨਹੀਂ ਸੋਚ ਰਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੈ ਤੇਂਦੁਲਕਰ ਨੇ ਕਿਹਾ, ‘ਟੀਮ ਭਾਜਪਾ ਜਨਰਲ ਸਕੱਤਰ ਰਾਮ ਲਾਲ ਦੀ ਅਗਵਾਈ ‘ਚ ਆ ਰਹੀ ਹੈ ਸੂਬੇ ਨੂੰ ਲੈ ਕੇ ਭਵਿੱਖ ਦਾ ਰੋਡਮੈਪ ਤਿਆਰ ਕਰਨ ਲਈ ਪਾਰਟੀ ਦੇ ਸੀਨੀਅਰ ਆਗੂਆਂ ਤੇ ਗਠਜੋੜ ਸਹਿਯੋਗੀਆਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਅਗਵਾਈ ਬਦਲਾਅ ਨਹੀਂ ਹੋਵੇਗੀ, ਮਨੋਹਰ ਪਾਰਿਕਰ ਗੋਆ ਦੇ ਸੀਐੱਮ ਹਨ ਤੇ ਰਹਿਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ‘ਤੇ ਭੇਜੇ ਗਏ ਹਨ ਗੋਆ, ਕੁਝ ਦਿਨ ਹੋਰ ਰਹਿਣਗੇ ਗੋਆ
ਖਹਿਰਾ ਦੀ ਪਾਰਟੀ ‘ਚ ਸ਼ਾਮਲ ਹੋਏ ਜੈ ਕ੍ਰਿਸ਼ਨ ਰੋੜੀ ਤੋਂ ਬਾਅਦ ਡਰੇ ਹੋਏ ਨਜ਼ਰ ਆ ਰਹੇ ਹਨ ਕੇਜਰੀਵਾਲ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਸੁਖਪਾਲ ਖਹਿਰਾ ਤੇ ਕੰਵਰ ਸੰਧੂ ਦੀ ਬਾਗੀ ਟੋਲੀ ‘ਚ ਆਮ ਆਦਮੀ ਪਾਰਟੀ ਦੇ ਹੋਰ ਵਿਧਾਇਕ ਸ਼ਾਮਲ ਨਾ ਹੋ ਜਾਣ, ਇਸ ਲਈ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ‘ਤੇ 4 ਤੋਂ ਜ਼ਿਆਦਾ ਵਿਧਾਇਕਾਂ ਨੂੰ ਗੋਆ ਭੇਜ ਦਿੱਤਾ ਗਿਆ ਹੈ, ਜਿੱਥੇ ਕਿ ਉਹ ਕੁਝ ਦਿਨ ਬਿਤਾਉਣ ਦੇ ਨਾਲ ਹੀ ਪੰਜਾਬ ਦੀ ਰਾਜਨੀਤੀ ਤੋਂ ਦੂਰ ਰਹਿਣਗੇ। ਇੰਜ ਨਹੀਂ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਹੁਣ ਇਨ੍ਹਾਂ ਵਿਧਾਇਕਾਂ ‘ਤੇ ਵਿਸ਼ਵਾਸ ਨਹੀਂ ਰਿਹਾ ਹੈ ਪਰ ਪੰਜਾਬ ‘ਚ ਬਣ ਰਹੀ ਨਵੀਂ ਸਥਿਤੀ ਨੂੰ ਦੇਖਦੇ ਹੋਏ ਅਰਵਿੰਦ ਕੇਜਰੀਵਾਲ ਡਰੇ ਹੋਏ ਨਜ਼ਰ ਆ ਰਹੇ ਹਨ।
ਇਸ ਲਈ ਪੰਜਾਬ ਦੇ 4 ਤੋਂ ਜਿਆਦਾ ਵਿਧਾਇਕਾਂ ਨੂੰ ਗੋਆ ਵਿਖੇ ਭੇਜ ਦਿੱਤਾ ਗਿਆ ਹੈ, ਜਿੱਥੇ ਕਿ ਉਹ 2 ਦਿਨ ਹੋਰ ਰਹਿੰਦੇ ਹੋਏ 11 ਜਾਂ ਫਿਰ 12 ਅਗਸਤ ਨੂੰ ਪੰਜਾਬ ਲਈ ਵਾਪਸੀ ਕਰਨਗੇ ਤੇ ਇਨ੍ਹਾਂ ਵਿਧਾਇਕਾਂ ‘ਤੇ ਆਉਣ ਵਾਲੇ ਹੋਟਲ ਤੇ ਹਵਾਈ ਜਹਾਜ਼ ਦਾ ਸਾਰਾ ਖ਼ਰਚ ਪਾਰਟੀ ਪੱਧਰ ‘ਤੇ ਹੀ ਕੀਤਾ ਜਾ ਰਿਹਾ ਹੈ।  ਖਹਿਰਾ ਦੇ ਬਾਗੀ ਗੁੱਟ ‘ਚ ਸ਼ਾਮਲ ਹੋਏ ਜੈ ਕ੍ਰਿਸ਼ਨ ਸਿੰਘ ਰੋੜੀ ਦੇ ਘਟਨਾਕ੍ਰਮ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਬਾਕੀ ਵਿਧਾਇਕਾਂ ‘ਚੋਂ ਕੁਝ ਵਿਧਾਇਕਾਂ ਦੀ ਚੋਣ ਕੀਤੀ ਸੀ, ਜਿਹੜੇ ਕਿ ਬਾਗੀ ਗੁੱਟ ਵੱਲ ਡਰਾਉਣ ਧਮਕਾਉਣ ਜਾਂ ਫਿਰ ਕਿਸੇ ਤਰ੍ਹਾਂ ਦਾ ਲਾਲਚ ਦੇਣ ਤੋਂ ਬਾਅਦ ਸ਼ਾਮਲ ਹੋ ਸਕਦੇ ਹਨ।
ਇਸ ਲਈ ਲਗਭਗ 4-5 ਵਿਧਾਇਕਾਂ ਦੀ ਚੋਣ ਕਰਦੇ ਹੋਏ ਉਨ੍ਹਾਂ ਨੂੰ ਗੋਆ ਭੇਜਿਆ ਗਿਆ ਹੈ, ਬਾਕੀ ਵਿਧਾਇਕਾਂ ਨੂੰ ਪੰਜਾਬ ‘ਚ ਹੀ ਰੱਖਿਆ ਗਿਆ ਹੈ, ਕਿਉਂਕਿ ਉਹ ਖੁੱਲ੍ਹੇਆਮ ਹੀ ਖਹਿਰਾ ਗੁੱਟ ਖ਼ਿਲਾਫ਼ ਹੋ ਕੇ ਪ੍ਰਚਾਰ ਕਰਨ ਤੱਕ ਲਗੇ ਹੋਏ ਹਨ। ਸਰਬਜੀਤ ਕੌਰ ਮਾਣੂਕੇ ਤੇ ਰੁਪਿੰਦਰ ਕੌਰ ਰੂਬੀ ਸਣੇ ਡਾ. ਬਲਜਿੰਦਰ ਕੌਰ ਤਿੰਨੇ ਮਹਿਲਾ ਵਿਧਾਇਕ ਕਿਸੇ ਵੀ ਹਾਲਤ ਵਿੱਚ ਖਹਿਰਾ ਗੁੱਟ ਵੱਲ ਨਹੀਂ ਜਾਣਗੀਆਂ, ਕਿਉਂਕਿ ਮਾਣੂਕੇ ਤੇ ਰੂਬੀ ਖ਼ਿਲਾਫ਼ ਖਹਿਰਾ ਦੇ ਸਾਥੀਆਂ ਵੱਲੋਂ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕੀਤਾ ਗਿਆ ਸੀ, ਜਦੋਂ ਕਿ ਡਾ. ਬਲਜਿੰਦਰ ਕੌਰ ਸ਼ੁਰੂ ਤੋਂ ਹੀ ਖਹਿਰਾ ਵਿਰੋਧੀ ਤੇ ਕੇਜਰੀਵਾਲ ਪੱਖੀ ਹਨ।
ਇਸ ਦੇ ਨਾਲ ਹੀ ਵਿਧਾਇਕ ਮੀਤ ਹੇਅਰ, ਹਰਵਿੰਦਰ ਸਿੰਘ ਫੂਲਕਾ ਤੇ ਅਮਨ ਅਰੋੜਾ ਵੀ ਅਰਵਿੰਦ ਕੇਜਰੀਵਾਲ ਤੋਂ ਬਾਹਰ ਨਹੀਂ ਹਨ ਪਰ ਪਾਰਟੀ ਨੂੰ ਕੁਲਵੰਤ ਸਿੰਘ ਪੰਡੋਰੀ, ਕੁਲਤਾਰ ਸਿੰਘ ਸੰਧਵਾਂ ਤੇ ਮਨਜੀਤ ਸਿੰਘ ਬਿਲਾਸਪੁਰ ਤੇ ਅਮਰਜੀਤ ਸਿੰਘ ਸੰਦੋਆ ਸਬੰਧੀ ਮਨ ‘ਚ ਕੁਝ ਡਰ ਸੀ, ਜਿਸ ਕਾਰਨ ਇਨ੍ਹਾਂ ਨੂੰ ਬੀਤੀ 7 ਅਗਸਤ ਨੂੰ ਹਵਾਈ ਜਹਾਜ਼ ਰਾਹੀਂ ਗੋਆ ਭੇਜ ਦਿੱਤਾ ਗਿਆ ਹੈ, ਜਿੱਥੇ ਕਿ ਇਨ੍ਹਾਂ ਲਈ ਫਾਈਵ ਸਟਾਰ ਹੋਟਲ ਤੱਕ ਬੁੱਕ ਕਰਵਾਇਆ ਗਿਆ ਹੈ, ਜਿਸ ‘ਤੇ ਸਾਰਾ ਖ਼ਰਚ ਆਮ ਆਦਮੀ ਪਾਰਟੀ ਹੀ ਕਰ ਰਹੀ ਹੈ। ਇਹ ਵਿਧਾਇਕ ਹੁਣ 11 ਜਾਂ ਫਿਰ 12 ਅਗਸਤ ਨੂੰ ਪੰਜਾਬ ਦੀ ਵਾਪਸੀ ਕਰਨਗੇ ਤੇ ਭਗਵੰਤ ਮਾਨ ਸਣੇ ਹੋਰ ਵਿਧਾਇਕ ਇਨ੍ਹਾਂ ਦੇ ਸੰਪਰਕ ‘ਚ ਰਹਿੰਦੇ ਹੋਏ ਪਾਰਟੀ ਦੀ ਅਗਲੀ ਰਣਨੀਤੀ ਤਿਆਰ ਕੀਤੀ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।