Divorce - Sach Kahoon Punjabi
Yuzvendra Chahal: ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਦਾ ਹੋਇਆ ਤਲਾਕ, ਫੈਮਲੀ ਕੋਰਟ ਨੇ ਦਿੱਤੀ ਮਨਜ਼ੂਰੀ
Yuzvendra Chahal: ਮੁੰਬਈ,(ਆਈਏਐਨਐਸ)। ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਦਾ ਤਲਾਕ ਹੋ ਗਿਆ ਹੈ। ਬਾਂਦਰਾ ਫੈਮਿਲੀ ਕੋਰਟ ਨੇ ਦੋਵਾਂ ਦੀ ਤਲਾਕ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ। ਅਦਾਲਤ ਦੀ ਸੁਣਵਾਈ ਖਤਮ ਹੋਣ ਤੋਂ ਬਾਅਦ, ਦੋਵਾਂ ਧਿਰਾਂ ਦੇ ਵਕੀਲਾਂ ਨੇ ਇਹ ਜਾਣਕਾਰੀ ਦਿੱਤੀ। ਯੁਜਵੇਂਦਰ ਚਾਹਲ ਦੇ ਵਕੀਲ ਨਿਤਿਨ ਗੁਪਤਾ ਨੇ ਕਿਹਾ ਕਿ ਦੋਵਾਂ ਦਾ ਤਲਾਕ ਹੋ ਗਿਆ ਹੈ। ਅਦਾਲਤ ਨੇ ਤਲਾਕ ਦੀ ਅਰਜ਼ੀ ਸਵੀਕਾਰ ਕਰ ਲਈ ਹੈ। ਬੰਬੇ ਹਾਈ ਕੋਰਟ ਨੇ ਬੁੱਧਵਾਰ ਨੂੰ ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਦੀ ਕੂਲਿੰਗ-ਆਫ ਪੀਰੀਅਡ ਦੀ ਛੋਟ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ।
ਇਹ ਵੀ ਪੜ੍ਹੋ: Ola Scooter: ਆਰਟੀਓ ਨੇ ਓਲਾ ਇਲੈਕਟ੍ਰਿਕ ਸਟੋਰਾਂ ’ਤੇ ਕੀਤੀ ਕਾਰਵਾਈ, 36 ਈ-ਸਕੂਟਰ ਕੀਤੇ ਜ਼ਬਤ
ਜਸਟਿਸ ਮਾਧਵ ਜਾਮਦਾਰ ਦੀ ਬੈਂਚ ਨੇ ਪਰਿਵਾਰਕ ਅਦਾਲਤ ਨੂੰ ਨਿਰਦੇਸ਼ ਦਿੱਤਾ ਕਿ ਉਹ ਆਉਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਚਾਹਲ ਦੀ ਭਾਗੀਦਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਵੀਰਵਾਰ ਨੂੰ ਤਲਾਕ ਦੀ ਪਟੀਸ਼ਨ ‘ਤੇ ਫੈਸਲਾ ਕਰੇ। ਇਸ ਲੈੱਗ ਸਪਿਨਰ ਨੂੰ ਆਈਪੀਐਲ 2025 ਦੀ ਨਿਲਾਮੀ ਵਿੱਚ ਪੰਜਾਬ ਕਿੰਗਜ਼ (ਪੀਬੀਕੇਐਸ) ਨੇ 18 ਕਰੋੜ ਰੁਪਏ ਵਿੱਚ ਖਰੀਦਿਆ ਸੀ। ਬੈਂਚ ਨੇ ਇਸ ਤੱਥ ਦਾ ਧਿਆਨ ਰੱਖਿਆ ਕਿ ਦੋਵੇਂ ਧਿਰਾਂ ਢਾਈ ਸਾਲਾਂ ਤੋਂ ਵੱਖ-ਵੱਖ ਰਹਿ ਰਹੀਆਂ ਸਨ ਅਤੇ ਵਿਚੋਲਗੀ ਪ੍ਰਕਿਰਿਆ ਦੌਰਾਨ ਗੁਜ਼ਾਰਾ ਭੱਤਾ ਦੇਣ ਸੰਬੰਧੀ ਸਹਿਮਤੀ ਵਾਲੇ ਨਿਯਮਾਂ ਅਤੇ ਸ਼ਰਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਸੀ। Yuzvendra Chahal
ਚਟਪਟੀ ਖਬਰ : ਪਤੀ ਨੇ 5 ਰੁਪਏ ਦਾ ਕੁਰਕੁਰਾ ਨਾ ਦਿਵਾਇਆ ਤਾਂ ਪਤਨੀ ਨੇ ਮੰਗ ਲਿਆ ਤਲਾਕ!
Divorce on Kurkure: ਆਗਰਾ। ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਔਰਤ ਨੇ ਆਪਣੇ ਪਤੀ ਤੋਂ ਤਲਾਕ ਮੰਗਿਆ ਕਿਉਂਕਿ ਉਸ ਦੇ ਪਤੀ ਨੇ ਉਸਨੂੰ 5 ਰੁਪਏ ਦੇ ਕੁਰਕੁਰੇ ਦਾ ਪੈਕੇਟ ਨਹੀਂ ਦਿਵਾਇਆ। ਇੱਕ ਮੀਡੀਆ ਰਿਪੋਰਟ ਦੇ ਮੁਤਾਬਕ, ਔਰਤ ਰੋਜ਼ਾਨਾ ਕੁਰਕਰੇ ਖਾਣ ਦੀ ਆਦਤ ਤੋਂ ਲਾਚਾਰ ਸੀ। Uttar Pradesh News
ਉਸ ਦੇ ਇਸ ਜੰਕ ਸਨੈਕ ਖਾਣ ਨੂੰ ਲੈ ਕੇ ਅਕਸਰ ਘਰ ’ਚ ਵਿਵਾਦ ਹੁੰਦਾ ਸੀ। ਰਿਪੋਰਟ ਅਨੁਸਾਰ ਇੱਕ ਦਿਨ ਜਦੋਂ ਉਹ ਘਰੇ ਨਾਸ਼ਤਾ ਲਿਆਉਣਾ ਭੁੱਲ ਗਏ, ਇਸ ਤੋਂ ਉਹ ਐਨੀ ਨਾਰਾਜ਼ ਹੋ ਗਈ ਕਿ ਉਸਨੇ ਕਥਿਤ ਤੌਰ ’ਤੇ ਘਰ ਛੱਡ ਦਿੱਤਾ ਅਤੇ ਆਪਣੇ ਪੇਕੇ ਚਲੀ ਗਈ। ਐਨਾ ਹੀ ਨਹੀਂ ਕੁਝ ਦਿਨਾਂ ਬਾਅਦ ਉਸਨੇ ਪੁਲਿਸ ਕੋਲ ਤਲਾਕ ਦੀ ਅਰਜ਼ੀ ਪਾ ਦਿੱਤੀ।
ਇਹ ਵੀ ਪੜ੍ਹੋ: BCCI ਨੇ ਭਾਰਤੀ ਟੀਮ ਦੇ ਨਵੇਂ ਮੁੱਖ ਕੋਚ ਲਈ ਮੰਗੀਆਂ ਅਰਜ਼ੀਆਂ, ਇਸ ਦਿਨ ਤੱਕ ਦਾ ਹੈ ਸਮਾਂ
ਪਿਛਲੇ ਸਾਲ ਹੀ ਵਿਆਹ ਬੰਧਨ ’ਚ ਬੱਝੇ ਇਸ ਜੋੜੇ ਦੀ ਸ਼ੁਰੂਆਤੀ ਮਹੀਨਿਆਂ ’ਚ ਮੈਰਿਜ਼ ਲਾਈਫ ਠੀਕ ਚੱਲ ਰਹੀ ਸੀ। ਪਰ ਪਤੀ ਆਪਣੀ ਪਤਨੀ ਦੀ ਹਰ ਦਿਨ ਕੁਰਕੁਰੇ ਖਾਣ ਦੀ ਆਦਤ ਤੋਂ ਚਿੰਤਤ ਸੀ। ਰਿਪੋਟਰ ’ਚ ਕਿਹਾ ਗਿਆ ਹੈ ਕਿ ਉਸਦੇ ਬਿਆਨ ਦੇ ਉਲਟ, ਪਤਨੀ ਨੇ ਦਾਅਵਾ ਕੀਤਾ ਕਿ ਉਹ ਆਪਣੇ ਪੇਕੇ ਗਈ ਸੀ ਕਿਉਂਕਿ ਉਸਦਾ ਪਤੀ ਉਸ ਨੂੰ ਕੁੱਟਦਾ ਸੀ। Uttar Pradesh News
ਤਲਾਕ ਨਾਲ ਟੁੱਟਦਾ ਸਮਾਜਿਕ ਤਾਣਾ-ਬਾਣਾ
ਭਾਰਤ ’ਚ ਤਲਾਕ (Divorce) ਦਾ ਵਧਦਾ ਰੁਝਾਨ ਸਮਾਜਿਕ ਅਤੇ ਸਿੱਖਿਆਤਮਿਕ ਰੁਚੀ ਦਾ ਵਿਸ਼ਾ ਬਣ ਗਿਆ ਹੈ। ਤਲਾਕ ਦਾ ਵਧਦਾ ਰੁਝਾਨ, ਪਾਰੰਪਰਿਕ ਮਾਪਦੰਡਾਂ ਤੋਂ ਹਟ ਕੇ, ਸਮਾਜਿਕ ਤਾਣੇ-ਬਾਣੇ ’ਚ ਬਦਲਾਅ ਦਾ ਸੰਕੇਤ ਦੇ ਰਿਹਾ ਹੈ, ਇਸ ਲਈ ਇਸ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਦੀ ਲੋੜ ਹੈ। ਸ਼ਹਿਰਾਂ ’ਚ ਸਾਂਝੇ ਤੋਂ ਸਿੰਗਲ ਪਰਵਿਾਰਾਂ ’ਚ ਪਰਿਵਰਤਨ ਕਾਰਨ ਵੱਡੇ ਪਰਿਵਾਰਾਂ ਦੀ ਗਿਣਤੀ ਘੱਟ ਹੋ ਗਈ ਹੈ। ਹਾਲ ਦੇ ਸਾਲਾਂ ’ਚ, ਭਾਰਤ ’ਚ ਤਲਾਕ ਦੇ ਮਾਮਲਿਆਂ ’ਚ ਵਧੇਰੇ ਵਾਧਾ ਦੇਖਿਆ ਗਿਆ ਹੈ, ਜੋ ਸਮਾਜਿਕ ਦਿ੍ਰਸ਼ਟੀਕੋਣ ਅਤੇ ਸੱਭਿਆਚਾਰਕ ਮਾਪਦੰਡਾਂ ’ਚ ਜ਼ਿਕਰਯੋਗ ਬਦਲਾਅ ਨੂੰ ਦਰਸਾਉਂਦਾ ਹੈ। ਪਰੰਪਰਾਗਤ ਰੂਪ ਨਾਲ, ਭਾਰਤ ਪਰਿਵਾਰਕ ਮੁੱਲਾਂ ਅਤੇ ਵਿਆਹ ਦੀ ਪਵਿੱਤਰਤਾ ’ਤੇ ਜ਼ੋਰ ਦੇਣ ਲਈ ਜਾਣਿਆ ਜਾਂਦਾ ਹੈ। ਹਾਲਾਂਕਿ, ਕਈ ਕਾਰਨਾਂ ਨੇ ਬਦਲਦੀ ਗਤੀਸ਼ੀਲਤਾ ’ਚ ਯੋਗਦਾਨ ਦਿੱਤਾ ਹੈ, ਜਿਸ ਨਾਲ ਦੇਸ਼ ਭਰ ’ਚ ਤਲਾਕ ਦੀ ਦਰ ’ਚ ਵਾਧਾ ਹੋਇਆ ਹੈ।
Divorce
ਰਾਸ਼ਟਰੀ ਪਰਿਵਾਰ ਸਿਹਤ ਸਰਵੇ ਅਨੁਸਾਰ, ਸ਼ਹਿਰੀ ਖੇਤਰਾਂ ’ਚ ਪਰਿਵਾਰਕ ਬਣਤਰ ’ਚ ਜ਼ਿਕਰਯੋਗ ਬਦਲਾਅ ਆਇਆ ਹੈ। ਸਮਾਜਸ਼ਾਸਤਰੀ ਸਰਵਿਆਂ ਨ ਸ਼ਹਿਰੀ ਭਾਰਤੀ ਪਰਿਵਾਰਾਂ ’ਚ ਵਧਦੇ ਨਿੱਜਵਾਦ ’ਤੇ ਤੇਜ਼ੀ ਨਾਲ ਧਿਆਨ ਕੇਂਦਰਿਤ ਕੀਤਾ ਹੈ। ਪੱਛਮੀ ਸੱਭਿਆਚਾਰ ਦਾ ਪ੍ਰਭਾਵ, ਸੰਸਾਰੀਕਰਨ ਅਤੇ ਮੀਡੀਆ ਦੀ ਪਹੰੁਚ ਨੇ ਭਾਰਤੀਆਂ ਨੂੰ ਵਿਆਹ ਅਤੇ ਤਲਾਕ ’ਤੇ ਵੱਖ-ਵੱਖ ਦਿ੍ਰਸ਼ਟੀਕੋਣਾਂ ਤੋਂ ਜਾਣੂ ਕਰਵਾਇਆ ਹੈ। ਜ਼ਿਕਰਯੋਗ ਹੈ ਕਿ ਪੱਛਮੀ ਮੀਡੀਆ ਤੇ ਦਿ੍ਰਸ਼ਟੀਕੋਣਾਂ ਦੇ ਪ੍ਰਭਾਵ ਨੇ ਭਾਰਤੀ ਸਮਾਜ ਦੀ ਪ੍ਰੇਮ ਅਤੇ ਰਿਸ਼ਤਿਆਂ ਦੀ ਧਾਰਨਾ ਨੂੰ ਪ੍ਰਭਾਵਿਤ ਕੀਤਾ ਹੈ। ਨੌਜਵਾਨ ਪੀੜ੍ਹੀ ਪਾਰੰਪਰਿਕ ਪਾਰਿਵਾਰਕ ਉਮੀਦਾਂ ਦੀ ਤੁਲਨਾ ’ਚ ਨਿੱਜੀ ਖੁਸ਼ੀ ਅਤੇ ਅਨੁਕੂਲਤਾ ਨੂੰ ਪਹਿਲ ਦੇਣ ਲੱਗੀ ਹੈ, ਜਿਸ ਕਾਰਨ ਉਨ੍ਹਾਂ ਦਾ ਵਿਆਹ ਤੋਂ ਬਾਅਦ ਤਾਲਮੇਲ ਨਹੀਂ ਬਣਦਾ, ਜਿਸ ਕਾਰਨ ਉਹ ਤਲਾਕ ਨੂੰ ਇੱਕ ਵਿਹਾਰਕ ਬਦਲ ਦੇ ਰੂਪ ’ਚ ਮੰਨਣ ਲੱਗਦੇ ਹਨ। (Divorce)
ਭਾਰਤ ਜਿਆਦਾ ਨਿੱਜਵਾਦੀ ਹੁੰਦਾ ਜਾ ਰਿਹਾ ਹੈ, ਲੋਕ ਪਰਿਵਾਰਕ ਅਤੇ ਸਮਾਜਿਕ ਉਮੀਦਾਂ ਤੋਂ ਨਿੱਜੀ ਖੁਸ਼ੀ ਅਤੇ ਖੁਦਮੁਖਤਿਆਰੀ ਨੂੰ ਪਹਿਲ ਦੇਣ ਲੱਗੇ ਹਨ। ਪੈਸਿਆਂ ’ਤੇ ਅਸਹਿਮਤੀ ਅਤੇ ਵਿੱਤੀ ਕੁਪ੍ਰਬੰਧਨ ਕਾਰਨ ਪਤੀ-ਪਤਨੀ ਵਿਚਕਾਰ ਝਗੜੇ ਹੋ ਰਹੇ ਹਨ। ਅਸੰਗਤ ਪਾਲਣ-ਪੋਸ਼ਣ ਸ਼ੈਲੀਆਂ ਦੇ ਮਾਮਲਿਆਂ ’ਚ, ਕੁਝ ਜੋੜੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਜ਼ਿਆਦਾ ਅਨੁਕੂਲ ਵਾਤਾਵਰਨ ਦੀ ਭਾਲ ’ਚ ਤਲਾਕ ਦਾ ਬਦਲ ਚੁਣ ਰਹੇ ਹਨ। ਕੰਮ ਅਸਾਈਨਮੈਂਟ ਜਾਂ ਉੱਚ ਸਿੱਖਿਆ ਕਾਰਨ ਵੱਖ ਰਹਿਣ ਦਾ ਵਧੇਰੇ ਸਮਾਂ ਵਿਆਹਾਂ ’ਚ ਤਣਾਅ ਪੈਦਾ ਕਰ ਰਿਹਾ ਹੈ। ਸਹੁਰੇ ਪਰਿਵਾਰ ਵਾਲਿਆਂ ਨਾਲ ਸੰਘਰਸ਼ ਖਾਸ ਕਰਕੇ ਸਾਂਝੇ ਪਰਿਵਾਰ ’ਚ ਵਿਆਹੁਤਾ ਤਣਾਅ ਨੂੰ ਹੱਲਾਸ਼ੇਰੀ ਦਿੰਦਾ ਹੈ। ਸੋਸ਼ਲ ਮੀਡੀਆ ਨੇ ਸ਼ਹਿਰੀ ਭਾਰਤ ’ਚ ਸਬੰਧਾਂ ਦੀ ਗਤੀਸ਼ੀਲਤਾ ਨੂੰ ਬਦਲ ਦਿੱਤਾ ਹੈ।
ਭ੍ਰਿਸ਼ਟਾਚਾਰ, ਸਿਆਸਤ ਤੇ ਤਕਨੀਕੀ ਪਹਿਲੂ
ਸੋਸ਼ਲ ਮੀਡੀਆ ਅਤੇ ਤਕਨੀਕ ਦੀ ਵਿਆਪਕ ਵਰਤੋਂ ਨਾਲ ਪਤੀ-ਪਤਨੀ ਵਿਚਕਾਰ ਵਿਸ਼ਵਾਸ ਸਬੰਧੀ ਸਮੱਸਿਆਵਾਂ, ਈਰਖਾ ਅਤੇ ਗਲਤਫਹਿਮੀਆਂ ਪੈਦਾ ਹੋ ਰਹੀਆਂ ਹਨ। ਵਟਸਐਪ, ਇੰਸਟਾਗ੍ਰਾਮ ਅਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਜਿਸ ਤੇਜ਼ੀ ਨਾਲ ਲੋਕਾਂ ਵਿਚਕਾਰ ਨੇੜਤਾ ਵਧੀ ਹੈ। ਉਸੇ ਤੇਜ਼ੀ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਵਿਆਹ ਤੋੜਨ ਅਤੇ ਤਲਾਕ ਦੀ ਵਜ੍ਹਾ ਵੀ ਬਣ ਰਹੇ ਹਨ। ਸਥਿਤੀ ਇਹ ਹੈ ਕਿ ਮਹਾਂਨਗਰਾਂ ’ਚ ਤਲਾਕ ਦੇ ਹਰ 10 ਮਾਮਲਿਆਂ ’ਚ 4 ਦੀ ਵਜ੍ਹਾ ਸੋਸ਼ਲ ਮੀਡੀਆ ਕਾਰਨ ਪਤੀ-ਪਤਨੀ ਦੀ ਹੋਰ ਲੋਕਾਂ ਨਾਲ ਵਧੀ ਨੇੜਤਾ ਹੈ। ਪਤੀ-ਪਤਨੀ ਵਿਚਕਾਰ ਅਪ੍ਰਭਾਵੀ ਸੰਚਾਰ ਨਾਲ ਗਲਤਫਹਿਮੀਆਂ, ਅਣਸੁਲਝੇ ਝਗੜੇ ਅਤੇ ਭਾਵਨਾਤਮਕ ਦੂਰੀਆਂ ਪੈਦਾ ਹੋ ਸਕਦੀਆਂ ਹਨ, ਜੋ ਆਖ਼ਰ ਵਿਆਹ ਟੁੱਟਣ ਦਾ ਕਾਰਨ ਬਣ ਸਕਦੇ ਹਨ।
ਪਰਿਵਾਰਕ ਗਤੀਸ਼ੀਲਤਾ ਪ੍ਰਭਾਵਿਤ | Divorce
ਜਨਮ-ਜਨਮ ਦੇ ਰਿਸ਼ਤਿਆਂ ’ਚ ਦੂਰੀਆਂ ਅਤੇ ਕੜਵਾਹਟ ਪੈਦਾ ਕਰ ਰਿਹਾ ਸੋਸ਼ਲ ਮੀਡੀਆ, ਰੋਕ-ਟੋਕ ਪਤੀ ਅਤੇ ਪਤਨੀ ਨੂੰ ਮਨਜ਼ੂਰ ਨਹੀਂ ਹੈ। ਇੰਡੀਅਨ ਸਾਈਕਾਇਟ੍ਰੀ ਸੁਸਾਇਟੀ ਸਮੇਤ ਹੋਰ ਸਰਵਿਆਂ ਤੋਂ ਪਤਾ ਲੱਗਦਾ ਹੈ ਕਿ ਸ਼ਹਿਰੀ ਖੇਤਰਾਂ ’ਚ ਪਹਿਲਾਂ ਦੀ ਤੁਲਨਾ ’ਚ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ’ਚ ਜ਼ਿਕਰਯੋਗ ਵਾਧਾ ਹੋਇਆ ਹੈ, ਜੋ ਪਰਿਵਾਰਕ ਗਤੀਸ਼ੀਲਤਾ ਨੂੰ ਪ੍ਰਭਾਵਿਤ ਕਰ ਰਹੀ ਹੈ। ਪਤੀ-ਪਤਨੀ ਵਿਚਕਾਰ ਅਪ੍ਰਭਾਵੀ ਸੰਚਾਰ ਨਾਲ ਗਲਤਫਹਿਮੀਆਂ, ਅਣਸੁਲਏ ਝਗੜੇ ਤੇ ਭਾਵਨਾਤਮਕ ਦੂਰੀਆਂ ਪੈਦਾ ਹੋ ਰਹੀਆ ਹਨ, ਜੋ ਆਖ਼ਰ ਵਿਆਹ ਟੁੱਟਣ ਦਾ ਕਾਰਨ ਬਣ ਰਹੇ ਹਨ। ਨਸ਼ਿਆਂ ਦੀ ਵਧਦੀ ਵਰਤੋਂ ਦੀ ਸਮੱਸਿਆ ਘਰੇਲੂ ਹਿੰਸਾ ਅਤੇ ਵਿਆਹਾਂ ’ਚ ਅਸਥਿਰਤਾ ਨੂੰ ਜਨਮ ਦੇ ਰਹੀ ਹੈ। ਕਰੀਅਰ ਦੀਆਂ ਵੱਖ-ਵੱਖ ਇੱਛਾਵਾਂ ਤੇ ਨੌਕਰੀ ’ਚ ਟਰਾਂਸਫਰ ਦੋਵਾਂ ਜੀਆਂ ਵਿਚਕਾਰ ਸਰੀਰਕ ਦੂਰੀ ਪੈਦਾ ਕਰ ਸਕਦਾ ਹੈ, ਜਿਸ ਨਾਲ ਰਿਸ਼ਤਿਆਂ ’ਚ ਤਣਾਅ ਪੈਦਾ ਹੋ ਰਿਹਾ ਹੈ।
IND Vs AUS T20 Series : ਦੂਜਾ ਮੈਚ ਅੱਜ, ਮੀਂਹ ਕਰ ਸਕਦਾ ਹੈ ਪ੍ਰਭਾਵਿਤ
ਟੈਨਸ਼ਨ ਅਤੇ ਚਿੰਤਾ ਵਰਗੇ ਮਾਨਸਿਕ ਸਿਹਤ ਮੁੱਦੇ ਕਿਸੇ ਵਿਅਕਤੀ ਦੀ ਸਿਹਤ, ਵਿਵਾਹਿਕ ਜੀਵਨ ਨੂੰ ਬਣਾਏ ਰੱਖਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਰਹੇ ਹਨ। ਵਿਆਹ ਦੇ ਅੰਦਰ ਰਿਵਾਇਤੀ ਲਿੰਗ ਭੂਮਿਕਾਵਾਂ ਅਤੇ ਉਮੀਦਾਂ ਅਸਮਾਨਤਾ ਅਤੇ ਅਸੰਤੋਸ਼ ਦਾ ਕਾਰਨ ਬਣ ਰਹੀਆਂ ਹਨ, ਵਿਸ਼ੇਸ਼ ਤੌਰ ’ਤੇ ਜਦੋਂ ਇੱਕ ਸਾਥੀ ਵਿਸ਼ੇਸ਼ ਜਿੰਮੇਵਾਰੀਆਂ ਤੋਂ ਅਧੂਰਾ ਜਾਂ ਬੋਝ ਮਹਿਸੂਸ ਕਰਦਾ ਹੈ। ਆਰਥਿਕ ਅਜ਼ਾਦੀ ਅਤੇ ਸ਼ਕਤੀਕਰਨ ਦੇ ਨਤੀਜੇ ਵਜੋਂ ਸ਼ਹਿਰਾਂ ’ਚ ਜ਼ਿਆਦਾਤਰ ਔਰਤਾਂ ਕਰੀਅਰ ਬਣਾ ਰਹੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਵਿੱਤੀ ਅਜ਼ਾਦੀ ਅਤੇ ਵਿਆਹ ਤੋਂ ਬਾਅਦ ਅਸੰਤੋਸ਼ਜਨਕ ਜੀਵਨ ਤੋਂ ਬਾਹਰ ਨਿੱਕਲਣ ਦੀ ਪ੍ਰੇਰਨਾ ਮਿਲ ਰਹੀ ਹੈ।
ਜੀਵਨਸ਼ੈਲੀ ਨਾਲ ਤਾਲਮੇਲ
ਭਾਰਤ ਦੇ ਤੇਜ਼ ਆਰਥਿਕ ਵਾਧੇ ਅਤੇ ਸ਼ਹਿਰੀਕਰਨ ਨੇ ਰਿਵਾਇਤੀ ਪਰਿਵਾਰਕ ਢਾਂਚੇ ਨੂੰ ਬਦਲ ਦਿੱਤਾ ਹੈ। ਜਿਵੇਂ-ਜਿਵਂ ਲੋਕ ਬਿਹਤਰ ਮੌਕਿਆਂ ਲਈ ਸ਼ਹਿਰਾਂ ਵੱਲ ਪਲਾਇਨ ਕਰਦੇ ਹਨ, ਉਨ੍ਹਾਂ ਨੂੰ ਆਧੁਨਿਕ ਜੀਵਨਸ਼ੈਲੀ ਨਾਲ ਤਾਲਮੇਲ ਬਿਠਉਣ ’ਚ ਅਕਸਰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਵਿਆਹ ’ਚ ਤਣਾਅ ਆ ਸਕਦਾ ਹੈ। ਆਰਥਿਕ ਦਬਾਅ, ਨੌਕਰੀ ਦਾ ਤਣਾਅ ਅਤੇ ਕਾਰਜ-ਜੀਵਨ ਸੰਤੁਲਨ ਦੀ ਕਮੀ ਕਾਰਨ ਪਤੀ-ਪਤਨੀ ਵਿਚਕਾਰ ਝਗੜੇ ਹੋ ਰਹੇ ਹਨ। ਭਾਰਤ ਦੇ ਮਹਾਂਨਗਰ ਖੇਤਰਾਂ ’ਚ ਤਲਾਕ ਦੀ ਦਰ ’ਚ ਵਾਧਾ ਸੱਭਿਆਚਾਰਕ, ਆਰਥਿਕ ਅਤੇ ਕਾਨੂੰਨੀ ਕਾਰਨਾਂ ਦੀ ਇੱਕ ਗੁੰਝਲਦਾਰ ਪਰਸਪਰ ਕਿਰਿਆ ਨੂੰ ਪ੍ਰਦਰਸ਼ਿਤ ਕਰਦੀ ਹੈ। ਇਹ ਭਾਰਤੀ ਸਮਾਜ ’ਚ ਸੰਕਰਮਣਕਾਲੀ ਗੇੜ ਨੂੰ ਦਰਸ਼ਾਉਂਦਾ ਹੈ ਜਿੱਥੇ ਨਿੱਜੀ ਉਮੀਦਾਂ ਨੂੰ ਤੇਜ਼ੀ ਨਾਲ ਮਾਨਤਾ ਦਿੱਤੀ ਜਾ ਰਹੀ ਹੈ।
ਪੀਐੱਮ ਮੋਦੀ ਦੀ ਸੁਰੱਖਿਆ ’ਚ ਢਿੱਲ ਮਾਮਲੇ ’ਚ 7 ਪੁਲਿਸ ਅਧਿਕਾਰੀ ਮੁਅੱਤਲ
ਇਹ ਰੁਝਾਨ, ਰਿਵਾਇਤੀ ਮਾਪਦੰਡਾਂ ਨੂੰ ਚੁਣੌਤੀ ਦਿੰਦੇ ਹੋਏ, ਸਮਾਜਿਕ ਵਿਕਾਸ ਅਤੇ ਸਮਕਾਲੀ ਮੁੱਲਾਂ ਅਤੇ ਨਿੱਜੀ ਕਲਿਆਣ ਦੇ ਨਾਲ ਵਿਆਹ ਦੇ ਬਿਹਤਰ ਤਾਲਮੇਲ ਦੇ ਰਸਤੇ ਵੀ ਖੋਲ੍ਹਦਾ ਹੈ। ਇਸ ਮੁੱਦੇ ਲਈ ਇੱਕ ਸੂਖਮ ਸਮਝ ਅਤੇ ਸਹਾਇਕ ਨੀਤੀਗਤ ਢਾਂਚੇ ਦੀ ਲੋੜ ਹੈ ਜੋ ਆਧੁਨਿਕ ਰਿਸ਼ਤਿਆਂ ਦੀ ਬਦਲਦੀ ਗਤੀਸ਼ੀਲਤਾ ਨੂੰ ਪੂਰਾ ਕਰੇ। ਭਾਰਤ ’ਚ ਤਲਾਕ ਦੇ ਮਾਮਲਿਆਂ ’ਚ ਭਾਰੀ ਵਾਧੇ ਨੂੰ ਸਮਾਜਿਕ, ਆਰਥਿਕ ਪਰਿਵਰਤਨ, ਮਹਿਲਾ ਸ਼ਕਤੀਕਰਨ, ਬਦਲਦੇ ਦਿ੍ਰਸ਼ਟੀਕੋਣ, ਕਾਨੂੰਨੀ ਸੁਧਾਰ ਅਤੇ ਸਮਾਜਿਕ ਕਲੰਕ ’ਚ ਕਮੀ ਦੇ ਸੰਯੋਜਨ ਲਈ ਜਿੰਮੇਵਾਰ ਦੱਸਿਆ ਜਾ ਸਕਦਾ ਹੈ।
ਜਿਵੇਂ-ਜਿਵੇਂ ਭਾਰਤ ਵਿਕਸਿਤ ਹੋ ਰਿਹਾ ਹੈ, ਵਿਵਾਹਿਕ ਸਬੰਧਾਂ ਦੀ ਗਤੀਸ਼ੀਲਤਾ ’ਚ ਹੋਰ ਜ਼ਿਆਦਾ ਬਦਲਾਅ ਆਉਣ ਦੀ ਸੰਭਾਵਨਾ ਹੈ। ਜੋੜਿਆਂ ਨੂੰ ਉਨ੍ਹਾਂ ਦੇ ਮੁੱਦੇ ਹੱਲ ਕਰਨ ਅਤੇ ਜਦੋਂ ਵੀ ਸੰਭਵ ਹੋਵੇ ਤਲਾਕ ਦੇ ਬਦਲ ਲੱਭਣ ’ਚ ਮੱਦਦ ਕਰਨ ਲਈ ਸਹਾਇਤਾ ਪ੍ਰਣਾਲੀ ਅਤੇ ਸਲਾਹ ਸੇਵਾਵਾਂ ਪ੍ਰਦਾਨ ਕਰਨਾ ਸਮਾਜ ਲਈ ਬੇਹੱਦ ਜ਼ਰੂਰੀ ਹੈ। ਇਸ ਤੋਂ ਇਲਾਵਾ, ਅੰਤਰਨਿਹਿੱਤ ਸੱਭਿਆਚਾਰਕ ਮਾਪਦੰਡਾਂ ਨੂੰ ਸੰਬੋਧਨ ਕਰਨ ਅਤੇ ਲੈਂਗਿਕ ਸਮਾਨਤਾ ’ਚ ਸੁਧਾਰ ਕਰਨ ਦੇ ਯਤਨ ਭਵਿੱਖ ’ਚ ਤੰਦਰੁਸਤ ਅਤੇ ਜਿਆਦਾ ਟਿਕਾਊ ਵਿਆਹਾਂ ’ਚ ਯੋਗਦਾਨ ਦੇ ਸਕਦੇ ਹਨ।
ਪਿ੍ਰਅੰਕਾ ਸੌਰਭ
(ਇਹ ਲੇਖਿਕਾ ਦੇ ਆਪਣੇ ਵਿਚਾਰ ਹਨ)
21ਵੀਂ ਸਦੀ ‘ਚ ਪਹੁੰਚ ਕੇ ਵੀ ਸਿਆਸਤਦਾਨ ਦੇਸ਼ ਨੂੰ ਮੱਧਕਾਲ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੇ ਹਨ ਮੁਸਲਮਾਨ ਔਰਤਾਂ ਨੂੰ ਵਿਆਹੁਤਾ ਜ਼ਿੰਦਗੀ ਦੇ ਅੱਤਿਆਚਾਰਾਂ ਤੋਂ ਨਿਜ਼ਾਤ ਦਿਵਾਉਣ ਵਾਸਤੇ ਤਿੰਨ ਤਲਾਕ ਪ੍ਰਥਾ ਦੇ ਖਾਤਮੇ ਲਈ ਬਿੱਲ ਇਕਵਾਰ ਫਿਰ ਲੋਕ ਸਭਾ ‘ਚ ਪੇਸ਼ ਹੈ ਵਿਰੋਧੀ ਪਾਰਟੀਆਂ ਧਰਮ ਦੀ ਆੜ ‘ਚ ਬਿਲ ਦਾ ਵਿਰੋਧ ਕਰ ਰਹੀਆਂ ਹਨ ਜੋ ਔਰਤਾਂ ਨਾਲ ਅਨਿਆ ਹੈ ਆਧੁਨਿਕ ਤੇ ਮਾਨਵੀ ਮੁੱਲਾਂ ਵਾਲੇ ਸਮਾਜ ‘ਚ ਔਰਤਾਂ ਨੂੰ ਸਮਾਨਤਾ ਦੇ ਅਧਿਕਾਰ ਤੋਂ ਵਾਂਝੇ (ਵੰਚਿਤ) ਨਹੀਂ ਰੱਖਿਆ ਜਾ ਸਕਦਾ ਦੁਨੀਆ ਦਾ ਕੋਈ ਵੀ ਧਰਮ ਔਰਤ ਤੇ ਜੁਲਮ ਕਰਨ ਦੀ ਆਗਿਆ ਨਹੀਂ ਦੇਂਦਾ ਤੁਰਕੀ ਤੇ ਭਾਰਤ ਦਾ ਇਸਲਾਮ ਵੱਖ ਵੱਖ ਨਹੀਂ ਹੋ ਸਕਦਾ ਦੁਨੀਆ ਦੇ ਮੁਸਲਮਾਨ ਆਬਾਦੀ ਵਾਲੇ 22 ਮੁਲਕ ਤਿੰਨ ਤਲਾਕ ਦੀ ਕੁਪ੍ਰਥਾ  ਤੋਂ ਨਿਜ਼ਾਤ ਪਾ ਚੁੱਕੇ ਹਨ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਤੇ ਬੰਗਲਾਦੇਸ਼ ਵੀ ਇਸ ਮਾਮਲੇ ‘ਚ ਸਾਡੇ ਤੋਂ ਅੱਗੇ ਹਨ ਫ਼ਿਰ ਪਤਾ ਨਹੀਂ ਸਾਡੇ ਦੇਸ਼ ਦੀਆਂ ਸਿਆਸੀ ਪਾਰਟੀਆਂ ਨੂੰ ਤਿੰਨ ਤਲਾਕ ‘ਚ ਕੀ ਖੂਬੀ ਨਜ਼ਰ ਆ ਰਹੀ ਹੈ? ਉਂਜ ਇਹ ਵੀ ਤੱਥ ਹਨ ਤਿੰਨ ਤਲਾਕ ਦੀ ਹਮਾਇਤ ਕਰਨ ਵਾਲੇ ਸਿਆਸੀ ਆਗੂ ਸਾਊਦੀ ਅਰਬ ਸਮੇਤ ਹੋਰ ਉਨ੍ਹਾਂ ਮੁਸਲਮਾਨ ਮੁਲਕਾਂ ਦੀ ਤਰੱਕੀ ਦੀ ਬੜੀ ਪ੍ਰਸੰਸਾ ਕਰਦੇ ਹਨ ਜਿੱਥੇ ਤਿੰਨ ਤਲਾਕ ਪ੍ਰਥਾ ਖਤਮ ਹੋ ਚੁੱਕੀ ਹੈ ਇਹ ਸਿਆਸਤਦਾਨ ਘੁੰਮਣ ਫਿਰਨ ਲਈ ਇਹਨਾਂ ਮੁਲਕਾਂ ਨੂੰ ਪਸੰਦ ਕਰਦੇ ਹਨ ਤੇ ਕਈਆਂ ਦੇ ਪਰਿਵਾਰਕ ਮੈਂਬਰ ਇਹਨਾਂ ਮੁਲਕਾਂ ‘ਚ ਚੰਗਾ ਖਾਸਾ ਕਰੋਬਾਰ ਵੀ ਕਰਦੇ ਹਨ ਦਰਅਸਲ ਵੋਟ ਬੈਂਕ ਦੀ ਨੀਤੀ ਨੇ ਹੀ  ਸਿਆਸੀ ਆਗੂਆਂ ‘ਚ ਨਿਰਪੱਖਤਾ, ਇਮਾਨਦਾਰੀ ਤੇ ਸਮਾਜ ਪ੍ਰਤੀ ਜਿੰਮੇਵਾਰੀ ਖਤਮ ਕਰ ਦਿੱਤੀ ਹੈ ਸਾਰਥਿਕ ਵਿਰੋਧ ਦੀ ਪਰੰਪਰਾ ਹੀ ਖ਼ਤਮ ਹੋ ਗਈ ਹੈ ਵਿਰੋਧ ਖਾਤਰ ਵਿਰੋਧ ਕੀਤਾ ਜਾ ਰਿਹਾ ਹੈ ਸਰਕਾਰ ਚੰਗਾ ਕਰੇ ਜਾਂ ਮਾੜਾ ਕਰੇ ਹਰ ਗੱਲ ‘ਚੋਂ ਨੁਕਸ ਕੱਢੇ ਜਾਂਦੇ ਹਨ ਪਰ ਸਮੇਂ ਦੇ ਪਹੀਏ ਨੂੰ ਕਦੇ ਵੀ ਪੁੱਠਾ ਗੇੜਾ ਨਹੀਂ ਦਿੱਤਾ ਜਾ ਸਕਦਾ ਮੁਸਲਮਾਨ ਔਰਤਾਂ ਇਸ ਭਾਈਚਾਰੇ ਦੀ ਅੱਧੀ ਅਬਾਦੀ ਹਨ ਵੋਟਾਂ ਖਾਤਰ ਔਰਤਾਂ ਦੇ ਹੱਕ ਮਾਰ ਕੇ ਕੋਈ ਵੀ ਸਿਆਸੀ ਪਾਰਟੀ ਪ੍ਰਵਾਨ ਨਹੀਂ ਚੜ੍ਹ ਸਕਦੀ ਸੰਸਦ ਜਨਤਾ ਦੀ ਬਿਹਤਰੀ ਲਈ ਕਾਨੂੰਨ ਬਣਾਉਣ ਦੀ ਜਗ੍ਹਾ ਹੈ ਔਰਤਾਂ ਦੇ ਖਿਲਾਫ਼ ਭੁਗਤਣ ਵਾਲਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਸਾਹਮਣੇ ਸ਼ਰਮਿੰਦਾ ਹੋਣਾ ਪਵੇਗਾ ਸੰਸਦ ਆਪਣੇ ਆਪ ‘ਚ ਅਗਾਹਵਧੂ ਤੇ ਕਲਿਆਣਕਾਰੀ ਸੰਸਥਾ ਹੈ ਜਿਸ ਨੇ ਉਨ੍ਹਾਂ ਤਮਾਮ ਗਲਤ ਰਵਾਇਤਾਂ ਨੂੰ ਖਤਮ ਕਰਨਾ ਹੈ ਜੋ ਸਮਾਜ ਦੀ ਤਰੱਕੀ ਦੇ ਰਾਹ ‘ਚ ਅੜਿੱਕਾ ਹਨ ਅਜਿਹੇ ਕਿਸੇ ਵੀ ਕਾਨੂੰਨ ਨੂੰ ਲੰਮੇ ਸਮੇਂ ਤੱਕ ਨਹੀਂ ਰੋਕਿਆ ਜਾ ਸਕਦਾ ਜੋ ਬਰਾਬਰੀ ਤੇ ਬਿਹਤਰੀ ਨੂੰ ਸਪਰਪਿਤ ਹੋਵੇ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਸ਼ੀਸ਼ ਵਸ਼ਿਸ਼ਠ
ਲੋਕ ਸਭਾ ‘ਚ ਵਿਰੋਧੀ ਧਿਰ ਦੇ ਕਰੜੇ ਤੇਵਰਾਂ ਅਤੇ ਵਿਰੋਧ ਦਰਮਿਆਨ ਤਿੰਨ ਤਲਾਕ ਬਿੱਲ ਨੂੰ ਗੈਰ-ਕਾਨੂੰਨੀ ਕਰਾਰ ਦੇਣ ਵਾਲਾ ਸੋਧਿਆ ਬਿੱਲ ਪਾਸ ਹੋ ਗਿਆ ਵਿਰੋਧੀ ਧਿਰ ਨੂੰ ਲੈ ਕੇ ਜੋ ਉਮੀਦ ਜਤਾਈ ਜਾ ਰਹੀ ਸੀ ਉਸਨੇ ਉਹੀ ਕੀਤਾ ਵੀ ਕਾਂਗਰਸ ਸਮੇਤ ਅਨੇਕਾਂ ਵਿਰੋਧੀ ਪਾਰਟੀਆਂ ਨੇ ਵਾਕਆਊਟ ਕਰਦੇ ਹੋਏ ਵੋਟਿੰਗ ਵਿਚ ਹਿੱਸਾ ਨਹੀਂ ਲਿਆ ਜਿਸ ਨਾਲ ਕਿ ਤਿੰਨ ਤਲਾਕ ‘ਤੇ ਰੋਕ ਲਾਉਣ ਸਬੰਧੀ ਬਿੱਲ ਲੋਕ ਸਭਾ ‘ਚ ਭਾਰੀ ਬਹੁਮਤ ਨਾਲ ਪਾਸ ਹੋ ਗਿਆ ਤਿੰਨ ਤਲਾਕ ਬਿੱਲ ਪਾਸ ਹੋਣ ਦੇ ਬਾਦ ਤੋਂ ਇਸ ਮੁੱਦੇ ‘ਤੇ ਸਿਆਸਤ ਭਖ਼ ਗਈ ਹੈ ਮੋਦੀ ਸਰਕਾਰ ਜਿੱਥੇ ਇਸ ਬਿੱਲ ਦੇ ਫਾਇਦੇ ਗਿਣਾ ਰਹੀ ਹੈ, ਉੱਥੇ ਵਿਰੋਧੀ ਧਿਰ ਸਰਕਾਰ ਨੂੰ ਸੰਸਦ ਤੋਂ ਲੈ ਕੇ ਸੜਕ ਤੱਕ ਘੇਰਨ ‘ਚ ਕੋਈ ਕਸਰ ਨਹੀਂ ਛੱਡ ਰਹੀ ਬਿੱਲ ਦੇ ਵਿਰੋਧ ਵਿਚ ਕਈ ਮੁਲਲਿਮ ਧਾਰਮਿਕ ਸੰਗਠਨ, ਧਰਮਗੁਰੂ ਅਤੇ ਮੌਲਾਨਾ ਖੁੱਲ੍ਹ ਕੇ ਸਾਹਮਣੇ ਆ ਗਏ ਹਨ ਸਰਕਾਰ ਦਾ ਮੰਨਣਾ ਹੈ ਕਿ ਇਹ ਬਿੱਲ ਮੁਸਲਿਮ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਹੈ ਉੱਥੇ ਵਿਰੋਧੀ ਪਾਰਟੀਆਂ ਕਹਿੰਦੀਆਂ ਹਨ ਕਿ ਪਤੀ ਨੂੰ ਸਜ਼ਾ ਦਿੱਤੇ ਜਾਣ ਦੀ ਤਜਵੀਜ਼ ਗਲਤ ਹੈ ਜਦੋਂ ਪਤੀ ਜੇਲ੍ਹ ਚਲਾ ਜਾਵੇਗਾ ਤਾਂ ਪਰਿਵਾਰ ਦਾ ਪਾਲਣ-ਪੋਸ਼ਣ ਕੌਣ ਕਰੇਗਾ ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੁਆਰਾ ਤਿੰਨ ਤਲਾਕ ਨੂੰ ਗੈਰ-ਕਾਨੂੰਨੀ ਠਹਿਰਾਉਣ ਤੇ ਇਸ ਬਾਬਤ ਕਾਨੂੰਨ ਬਣਾਉਣ ਦੀ ਅਪੀਲ ਤੋਂ ਬਾਦ ਬੀਤੇ ਸਾਲ ਸਰਕਾਰ ਨੇ ਲੋਕ ਸਭਾ ਵਿਚ ਬਿੱਲ ਪਾਸ ਕੀਤਾ ਸੀ ਗਿਣਤੀ ਬਲ ਦੀ ਕਮੀ ਕਾਰਨ ਇਹ ਬਿੱਲ ਰਾਜ ਸਭਾ ਵਿਚ ਪਾਸ ਹੋਣਾ ਮੁਸ਼ਕਲ ਹੋਇਆ ਤਾਂ ਸਰਕਾਰ ਨੇ ਆਰਡੀਨੈਂਸ ਲਿਆ ਕੇ ਇਸਨੂੰ ਕਾਨੂੰਨੀ ਦਰਜ਼ਾ ਦੇਣ ਦਾ ਯਤਨ ਕੀਤਾ ਸੀ, ਜਿਸਦੀ ਮਿਆਦ ਕੁਝ ਦਿਨਾਂ ਬਾਦ ਸਮਾਪਤ ਹੋਣ ਵਾਲੀ ਸੀ ਜਿਸਦੇ ਚਲਦੇ ਨਵੇਂ ਸਿਰੇ ਤੋਂ ਲੋਕ ਸਭਾ ਵਿਚ ਸੋਧੇ ਬਿੱਲ ਨੂੰ ਪਾਸ ਕੀਤਾ ਗਿਆ ਜੋ ਇੱਕ ਝਟਕੇ ਵਿਚ ਤਿੰਨ ਤਲਾਕ ਦੇਣ ਦੇ ਅਧਿਕਾਰ ਨੂੰ ਸਿਰੇ ਤੋਂ ਖਾਰਜ਼ ਕਰਦਾ ਹੈ ਵਿਰੋਧੀ ਧਿਰ ਨੂੰ ਤਿੰਨ ਤਲਾਕ ਦੇਣ ਵਾਲੇ ਪਤੀ ਨੂੰ ਤਿੰਨ ਸਾਲ ਦੀ ਸਜ਼ਾ ਦੀ ਤਜਵੀਜ਼ ‘ਤੇ ਇਤਰਾਜ਼ ਹੈ ਉਸਦਾ ਤਰਕ ਹੈ ਕਿ ਕਿਉਂਕਿ ਕਾਨੂੰਨ ਬਣਨ ‘ਤੇ ਤਿੰਨ ਤਲਾਕ ਕਹਿਣ ਮਾਤਰ ਨਾਲ ਵਿਆਹ ਟੁੱਟੇਗਾ ਨਹੀਂ ਇਸ ਲਈ ਪਤੀ ਦੇ ਜੇਲ੍ਹ ਚਲੇ ਜਾਣ ‘ਤੇ ਪਤਨੀ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਦਾ ਪ੍ਰਬੰਧ ਕੌਣ ਕਰੇਗਾ? ਉਂਜ ਸਵਾਲ ਗੈਰ-ਵਾਜ਼ਬ ਵੀ ਨਹੀਂ ਹੈ ਵਿਰੋਧੀ ਧਿਰ ਨੇ ਕੁਝ ਹੋਰ ਮੁੱਦਿਆਂ ‘ਤੇ ਵੀ ਆਪਣਾ ਇਤਰਾਜ਼ ਦਰਜ਼ ਕਰਵਾਉਂਦੇ ਹੋਏ ਬਿੱਲ ਸੰਸਦ ਦੀ ਸਿਲੈਕਟ ਕਮੇਟੀ ਦੇ ਵਿਚਾਰਅਧੀਨ ਭੇਜਣ ਦੀ ਮੰਗ ਵੀ ਚੁੱਕੀ ਜਿਸਨੂੰ ਸਰਕਾਰ ਨੇ ਨਾਮਨਜ਼ੂਰ ਕਰਦੇ ਹੋਏ ਵੋਟਿੰਗ ‘ਤੇ ਜ਼ੋਰ ਦਿੱਤਾ ਅਤੇ ਫਿਰ ਵਿਰੋਧੀ ਧਿਰ ਦੀ ਤਕਰੀਬਨ ਗੈਰ ਹਾਜ਼ਰੀ ਵਿਚ ਬਿੱਲ ਇੱਕ ਵਾਰ ਫਿਰ ਲੋਕ ਸਭਾ ਵਿਚ ਪਾਸ ਹੋ ਗਿਆ ਲੋਕ ਸਭਾ ਤੋਂ ਬਾਅਦ ਬਿੱਲ ਨੂੰ ਰਾਜ ਸਭਾ ਵਿਚ ਵੀ ਪਾਸ ਕਰਵਾਉਣਾ ਹੋਵੇਗਾ ਰਾਜ ਸਭਾ ਵਿਚ ਸਰਕਾਰ ਕੋਲ ਬਹੁਮਤ ਨਹੀਂ ਹੈ ਅਜਿਹੇ ਵਿਚ ਅਹਿਮ ਸਵਾਲ ਇਹ ਹੈ ਕਿ ਕੀ ਮੋਦੀ ਸਰਕਾਰ ਚਾਲੂ ਸੈਸ਼ਨ ਵਿਚ ਇਸ ਬਿੱਲ ਨੂੰ ਰਾਜ ਸਭਾ ਤੋਂ ਵੀ ਪਾਸ ਕਰਵਾ ਸਕੇਗੀ? ਕੀ ਵਿਰੋਧੀ ਧਿਰ ਮੋਦੀ ਸਰਕਾਰ ਦੇ ਇਰਾਦਿਆਂ ਨੂੰ ਰਾਜ ਸਭਾ ਵਿਚ ਕੁਚਲ ਦੇਵੇਗਾ? ਕੀ ਤਿੰਨ ਤਲਾਕ ਦਾ ਬਿੱਲ ਸਿਆਸਤ ਦਾ ਸ਼ਿਕਾਰ ਹੋ ਜਾਵੇਗਾ? ਤਿੰਨ ਤਲਾਕ ਦਾ ਮੁੱਦਾ ਕਾਫ਼ੀ ਸਮੇਂ ਤੋਂ ਚਰਚਾ ਵਿਚ ਹੈ ਅਸਲ ਵਿਚ ਮੁਸਲਿਮ ਔਰਤਾਂ ਦੇ ਜੀਵਨ ਨੂੰ ਤਬਾਹ ਕਰਨ ਵਾਲੀ ਤਲਾਕ ਪ੍ਰਥਾ ਨੂੰ ਅਨੇਕਾਂ ਇਸਲਾਮਿਕ ਦੇਸ਼ਾਂ ਨੇ ਵੀ ਖ਼ਤਮ ਕਰ ਦਿੱਤਾ ਹੈ ਮਿਸਰ ਨੇ ਸਭ ਤੋਂ ਪਹਿਲਾਂ 1929 ਵਿਚ ਹੀ ਤਿੰਨ ਤਲਾਕ ‘ਤੇ ਪਾਬੰਦੀ ਲਾ ਦਿੱਤੀ ਸੀ ਮੁਸਲਿਮ ਦੇਸ਼ ਇੰਡੋਨੇਸ਼ੀਆ ‘ਚ ਤਲਾਕ ਲਈ ਕੋਰਟ ਦੀ ਆਗਿਆ ਜ਼ਰੂਰੀ ਹੈ ।
ਇਰਾਨ ਵਿਚ 1986 ਵਿਚ ਬਣੇ 11 ਧਾਰਾਵਾਂ ਵਾਲੇ ਤਲਾਕ ਕਾਨੂੰਨ ਅਨੁਸਾਰ ਹੀ ਤਲਾਕ ਸੰਭਵ ਹੈ ਇਰਾਕ ‘ਚ ਵੀ ਕੋਰਟ ਦੀ ਆਗਿਆ ਨਾਲ ਹੀ ਤਲਾਕ ਲਿਆ ਜਾ ਸਕਦਾ ਹੈ ਤੁਰਕੀ ਨੇ 1926 ‘ਚ ਤਿੰਨ ਤਲਾਕ ਦੀ ਪਰੰਪਰਾ ਨੂੰ ਤਿਆਗ ਦਿੱਤਾ ਭਾਰਤ ਦੇ ਗੁਆਂਢੀ ਅਤੇ ਦੁਨੀਆਂ ਦੀ ਦੂਸਰੀ ਸਭ ਤੋਂ ਜ਼ਿਆਦਾ ਮੁਸਲਿਮ ਅਬਾਦੀ ਵਾਲੇ ਦੇਸ਼ ਪਾਕਿਸਤਾਨ ‘ਚ ਵੀ ਤਿੰਨ ਵਾਰ ਤਲਾਕ ਬੋਲ ਕੇ ਪਤਨੀ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ।
ਬੰਗਲਾਦੇਸ਼ ਨੇ ਵੀ ਤਲਾਕ ‘ਤੇ ਪਾਕਿਸਤਾਨ ਵਿਚ ਬਣਿਆ ਕਾਨੂੰਨ ਆਪਣੇ ਇੱਥੇ ਲਾਗੂ ਕਰਕੇ ਤਿੰਨ ਤਲਾਕ ‘ਤੇ ਪਾਬੰਦੀ ਲਾ ਦਿੱਤੀ ਸੁਡਾਨ ਵਿਚ ਇਸਲਾਮ ਨੂੰ ਮੰਨਣ ਵਾਲਿਆਂ ਦੀ ਅਬਾਦੀ ਸਭ ਤੋਂ ਜ਼ਿਆਦਾ ਹੈ ਇੱਥੇ 1935 ਤੋਂ ਹੀ ਤਿੰਨ ਤਲਾਕ ‘ਤੇ ਪਾਬੰਦੀ ਹੈ ਸੰਯੁਕਤ ਅਰਬ ਅਮੀਰਾਤ, ਜਾਰਡਨ, ਕਤਰ, ਬਹਿਰੀਨ ਅਤੇ ਕੁਵੈਤ ਵਿਚ ਵੀ ਤਿੰਨ ਤਲਾਕ ‘ਤੇ ਪਾਬੰਦੀ ਹੈ।
ਵੋਟ ਬੈਂਕ ਦੀ ਰਾਜਨੀਤੀ ਨੇ ਸਾਡੇ ਦੇਸ਼ ਵਿਚ ਸਿਆਸੀ ਪਾਰਟੀਆਂ ਦੀ ਸੋਚ-ਸਮਝ ‘ਤੇ ਪਰਦਾ ਪਾ ਦਿੱਤਾ ਹੈ ਮੁਸਲਮਾਨ ਕਿਉਂਕਿ ਵੋਟ ਬੈਂਕ ਦਾ ਹਿੱਸਾ ਹਨ, ਇਸ ਲਈ ਉਨ੍ਹਾਂ ਨੂੰ ਨਰਾਜ਼ ਕਰਨ ਤੋਂ ਸਿਆਸੀ ਪਾਰਟੀਆਂ ਡਰਦੀਆਂ ਹਨ ਭਾਜਪਾ ਇਸ ਬਿੱਲ ਨੂੰ ਪਾਸ ਕਰਵਾ ਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਵਿੰਨ੍ਹਣਾ ਚਾਹੁੰਦੀ ਹੈ ਉਸਨੂੰ ਪਤਾ ਹੈ ਕਿ ਮੁਸਲਿਮ ਸਮਾਜ ਕੁਝ ਅਪਵਾਦ ਛੱਡ ਕੇ ਉਸ ਲਈ ਵੋਟ ਨਹੀਂ ਕਰਦਾ ਇਸ ਲਈ ਉਸਨੇ ਮੁਸਲਿਮ ਔਰਤਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਸਿਆਸਤ ਦੇ ਜਾਣਕਾਰਾਂ ਦੀ ਮੰਨੀਏ ਤਾਂ ਸਾਲ 2017 ਵਿਚ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਬੰਪਰ ਜਿੱਤ ‘ਚ ਮੁਸਲਿਮ ਔਰਤਾਂ ਦਾ ਸਮੱਰਥਨ ਵੀ ਇੱਕ ਕਾਰਨ ਸੀ ਦੂਜੀ ਗੱਲ ਇਹ ਹੈ ਕਿ ਅਜਿਹਾ ਕਰਦਿਆਂ ਭਾਜਪਾ ਹਿੰਦੂ ਸਮਾਜ ਨੂੰ ਇਹ ਮਹਿਸੂਸ ਕਰਾਉਣਾ ਚਾਹੁੰਦੀ ਹੈ ਕਿ ਉਹ ਮੁਸਲਿਮ ਧਰੁਵੀਕਰਨ ਤੋਂ ਦੂਰ ਹੈ।
ਤਿੰਨ ਤਲਾਕ ਭਾਵ ਤਲਾਕ-ਏ-ਬਿੱਦਤ ਅਜਿਹੀ ਬੁਰਾਈ ਸੀ, ਜਿਸਨੂੰ ਦੂਰ ਕਰਨ ਦੀ ਕੋਸ਼ਿਸ਼ ਵਿਚ ਦੁਨੀਆਂ ਦੀ ਸਭ ਵੱਡੀ ਲੋਕਤੰਤਰੀ ਵਿਵਸਥਾ ਨੂੰ ਵੀ ਅੱਡੀ ਚੋਟੀ ਦਾ ਜ਼ੋਰ ਲਾਉਣਾ ਪੈ ਗਿਆ ਤਲਾਕ-ਏ-ਬਿੱਦਤ ਦੀ ਕੁਪ੍ਰਥਾ ਸ਼ਰੀਅਤ ਮੁਤਾਬਿਕ ਨਹੀਂ ਸੀ, ਇਸਨੂੰ ਸ਼ਰੀਅਤ ਦੇ ਵਿਦਵਾਨ ਵੀ ਜਾਣਦੇ ਹਨ ਇਹੀ ਵਜ੍ਹਾ ਹੈ ਕਿ ਪਾਕਿਸਤਾਨ ਸਮੇਤ ਦੁਨੀਆਂ ਦੇ 22 ਦੇਸ਼ਾਂ ਨੇ ਇਸ ਕੁਪ੍ਰਥਾ ਤੋਂ ਆਪਣਾ ਪਿੱਛਾ ਬਹੁਤ ਪਹਿਲਾਂ ਛੁਡਾ ਲਿਆ, ਪਰ ਹਿੰਦੁਸਤਾਨ ਨੂੰ ਫੈਸਲਾ ਲੈਣ ਵਿਚ ਸਮਾਂ ਲੱਗਾ ਇਸਦੀ ਵਜ੍ਹਾ ਰਾਜਨੀਤੀ ਵਿਚ ਪੈਠ ਬਣਾ ਚੁੱਕੀ ਧਰੁਵੀਕਰਨ ਦੀ ਕੁਪ੍ਰਥਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਹੱਕ ਦੀ ਲੜਾਈ ਲੜ ਰਹੀਆਂ ਮੁਸਲਿਮ ਔਰਤਾਂ ਦਾ ਖੁੱਲ੍ਹ ਕੇ ਸਾਥ ਦਿੱਤਾ ਅਦਾਲਤ ਵਿਚ ਸਰਕਾਰ ਦੇ ਰੁਖ ਵਿਚ ਜੋ ਬਦਲਾਅ ਆਇਆ, ਉਸਨੇ ਉਨ੍ਹਾਂ ਔਰਤਾਂ ਨੂੰ ਪੁਰਸ਼ਵਾਦੀ ਅਤੇ ਧਾਰਮਿਕ ਕੱਟੜਤਾ ਨਾਲ ਲੜਨ ਦੀ ਹਿੰਮਤ ਦਿੱਤੀ ਅਤੇ ਅਦਾਲਤ ਨੇ ਵੀ ਇਸ ਗੱਲ ਨੂੰ ਸਮਝਿਆ ਕਿ ਜਿੰਨੀ ਦੇਰੀ ਹੋਵੇਗੀ ਉਨੀ ਹੀ ਵੱਡੀ ਗਿਣਤੀ ‘ਚ ਮੁਸਲਿਮ ਔਰਤਾਂ ਤਿੰਨ ਤਲਾਕ ਦਾ ਸ਼ਿਕਾਰ ਹੋਣਗੀਆਂ  ਮੋਦੀ ਸਰਕਾਰ ਦੇ ਸਾਹਮਣੇ ਸਮੱਸਿਆ ਇਹ ਹੈ ਕਿ ਉਹ ਤਿੰਨ ਤਲਾਕ ਨੂੰ ਰੋਕਣ ਸਬੰਧੀ ਆਰਡੀਨੈਂਸ ਲਿਆ ਚੁੱਕੀ ਹੈ ਜਿਸਨੂੰ ਸੰਸਦ ‘ਚ ਪਾਸ ਕਰਵਾਉਣਾ ਜ਼ਰੂਰੀ ਹੈ ਨਹੀਂ ਤਾਂ ਛੇ ਮਹੀਨੇ ਬਾਅਦ ਉਹ ਬੇਕਾਰ ਹੋ ਜਾਵੇਗਾ ਇਸ ‘ਤੇ ਹਿੰਦੂ ਸਮਾਜ ਦੇ ਅੰਦਰੋਂ ਵੀ ਵਿਅੰਗ ਹੋ ਰਹੇ ਹਨ ਕਿ ਜਦੋਂ ਸਰਕਾਰ ਇਸ ਮਾਮਲੇ ਵਿਚ ਆਰਡੀਨੈਂਸ ਲਿਆ ਸਕਦੀ ਹੈ ਤਾਂ ਰਾਮ ਮੰੰਦਿਰ ਨਿਰਮਾਣ ਲਈ ਅਜਿਹਾ ਹੀ ਕਦਮ ਚੁੱਕਣ ਵਿਚ ਉਸਦੇ ਪੈਰ ਕਿਉਂ ਜਕੜੇ ਜਾਂਦੇ ਹਨ? ਇਸ ਤਰ੍ਹਾਂ ਇਹ ਸਾਫ਼ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਇਸ ਬਿੱਲ ਨੂੰ ਪਾਸ ਨਹੀਂ ਹੋਣ ਦੇਵੇਗੀ ਜਿਸ ਨਾਲ ਭਾਜਪਾ ਨੂੰ ਮੁਸਲਿਮ ਔਰਤਾਂ ਦੀ ਹਮਦਰਦੀ ਮਿਲਣ ਤੋਂ ਰੋਕਿਆ ਜਾ ਸਕੇ ਬਿਹਤਰ ਹੁੰਦਾ ਜੇਕਰ ਇਸ ਸੰਵੇਦਨਸ਼ੀਲ ਮੁੱਦੇ ‘ਤੇ ਸਿਆਸਤ ਨੂੰ ਕਿਨਾਰੇ ਰੱਖ ਕੇ ਸਰਵ-ਪਾਰਟੀ ਸਹਿਮਤੀ ਬਣਦੀ ਤਿੰਨ ਤਲਾਕ ਅਤੇ ਹਲਾਲਾ ਵਰਗੇ ਮੱਧ ਯੁਗੀ ਮਜ਼ਹਬੀ ਰੀਤੀ-ਰਿਵਾਜ਼ ਅੱਜ ਦੇ ਯੁੱਗ ਵਿਚ ਬੇਅਰਥ ਹੋ ਗਏ ਹਨ ਮੁਸਲਿਮ ਸਮਾਜ ਵਿਚ ਜਿੰਮੇਵਾਰ ਲੋਕਾਂ ਨੂੰ ਖੁਦ ਤਿੰਨ ਤਲਾਕ ਦਾ ਵਿਰੋਧ ਕਰਨ ਅੱਗੇ ਆਉਣਾ ਚਾਹੀਦਾ ਹੈ ਤੇ ਜਦੋਂ ਇਸਲਾਮਿਕ ਕਹਾਉਣ ਵਾਲੇ ਦੇਸ਼ਾਂ ਤੱਕ ਵਿਚ ਇਸਨੂੰ ਖ਼ਤਮ ਕੀਤਾ ਜਾ ਚੁੱਕਾ ਹੈ ਤਾਂ ਭਾਰਤ ਦੇ ਮੁਸਲਮਾਨ ਕਿਉਂ ਪਿੱਛੇ ਰਹਿਣ? ਇਸ ਮੁੱਦੇ ‘ਤੇ ਸਿਆਸਤ ਬੰਦ ਕਰਕੇ ਸਿਆਸੀ ਪਾਰਟੀਆਂ ਨੂੰ ਮੁਸਲਿਮ ਔਰਤਾਂ ਬਾਰੇ ਸੋਚਣਾ ਚਾਹੀਦਾ ਹੈ ਸਿਆਸੀ ਪਾਰਟੀਆਂ ਅਤੇ ਸਾਰੇ ਸਮਾਜ ਨੂੰ ਸਤੀ ਪ੍ਰਥਾ ਤੋਂ ਵੀ ਸਬਕ ਲੈਣਾ ਚਾਹੀਦਾ ਹੈ ਜੋ ਕਾਨੂੰਨ ਜ਼ਰੀਏ ਹੀ ਬੰਦ ਹੋ ਸਕੀ ਉਮੀਦ ਕਰਨੀ ਚਾਹੀਦੀ ਹੈ ਕਿ ਤਿੰਨ ਤਲਾਕ ਵਰਗੀ ਕੁਪ੍ਰਥਾ ਤੋਂ ਵੀ ਮੁਸਲਿਮ ਔਰਤਾਂ ਨੂੰ ਛੁਟਕਾਰਾ ਮਿਲੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਿੱਲ ‘ਤੇ ਸਹਿਮਤੀ ਨਾ ਬਣਨ ‘ਤੇ ਰਾਜ ਸਭਾ ਦੀ ਕਾਰਵਾਈ 2 ਜਨਵਰੀ ਤੱਕ ਮੁਲਤਵੀ | Triple Talaq Bill
ਨਵੀਂ ਦਿੱਲੀ, (ਏਜ਼ੰਸੀ)। ਤਿੰਨ ਤਲਾਕ ਬਿੱਲ ‘ਤੇ ਹੰਗਾਮੇ ਦਰਮਿਆਨ ਰਾਜ ਸਭਾ ਦੀ ਕਾਰਵਾਈ ਹੋਈ, ਪਰ ਵਿਰੋਧੀ ਧਿਰ ਇਸ ਬਿੱਲ ਨੂੰ ਪਹਿਲਾਂ ਸਿਲੈਕਟ ਕਮੇਟੀ ਕੋਲ ਭੇਜਣ ਦੀ ਜਿੱਦ ‘ਤੇ ਅੜੀ ਰਹੀ ਸਰਕਾਰ ਨੇ ਵੀ ਸਪੱਸ਼ਟ ਕਰ ਦਿੱਤਾ ਕਿ ਇਸ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਨਹੀਂ ਭੇਜਿਆ ਜਾ ਸਕਦਾ ਹੈ ਸਰਕਾਰ ਦੇ ਇਸ ਜਵਾਬ ਤੋਂ ਨਾਰਾਜ਼ ਵਿਰੋਧੀਆਂ ਨੇ ਹੰਗਾਮਾ ਕੀਤਾ ਭਾਰੀ ਹੰਗਾਮੇ ਦਰਮਿਆਨ ਰਾਜ ਸਭਾ ਦੇ ਉਪ ਸਭਾਪਤੀ ਨੇ ਸਦਨ ਦੀ ਕਾਰਵਾਈ ਨੂੰ 2 ਜਨਵਰੀ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ। (Triple Talaq Bill)
ਇਹ ਬਿੱਲ ਲੋਕ ਸਭਾ ਤੋਂ ਪਾਸ ਹੋ ਚੁੱਕਿਆ ਹੈ ਅਤੇ ਹੁਣ ਸਭ ਦੀਆਂ ਨਜ਼ਰਾਂ ਰਾਜ ਸਭਾ ‘ਤੇ ਟਿਕੀਆਂ ਹਨ ਜੇਕਰ ਰਾਜ ਸਭਾ ਦੀ ਤਸਵੀਰ ਨੂੰ ਦੇਖੀਏ ਤਾਂ ਸਰਕਾਰ ਲਈ ਇਸ ਬਿੱਲ ਨੂੰ ਪਾਸ ਕਰਾਉਣ ‘ਚ ਕਰੜੀ ਮੁਸ਼ੱਕਤ ਕਰਨੀ ਪਵੇਗੀ  ਕਾਂਗਰਸ ਨੇ ਲੋਕ ਸਭਾ ‘ਚ ਬਹਿਸ ਦੌਰਾਨ ਇਸ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦੀ ਮੰਗ ਰੱਖੀ ਸੀ ਪਰ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਸੋਧਾਂ ਦਾ ਸਨਮਾਨ ਕਰਦੀ ਹੈ ਪਰ ਇਸ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਨਹੀਂ ਭੇਜਿਆ ਜਾਵੇਗਾ ਇੱਥੇ ਅਸੀਂ ਤੁਹਾਡੇ ਸਾਹਮਣੇ ਰਾਜ ਸਭਾ ‘ਚ ਪਾਰਟੀਆਂ ਦੀ ਤਸਵੀਰ ਸਾਹਮਣੇ ਰੱਖ ਰਹੇ ਹਾਂ ਕਾਂਗਰਸ ਸਾਂਸਦ ਗੁਲਾਮ ਨਬੀ ਅਜ਼ਾਦ ਨੇ ਕਿਹਾ ਕਿ ਇਹ ਇੱਕ ਮਹੱਤਵਪੂਰਨ ਬਿੱਲ ਹੈ।ਇਸ ਬਿੱਲ ਦੀ ਵਜ੍ਹਾ ਨਾਲ ਕਰੋੜਾਂ ਲੋਕਾਂ ‘ਤੇ ਸਕਾਰਾਤਮਕ ਜਾਂ ਨਕਾਰਾਤਮਕ ਪ੍ਰਭਾਵ ਪਵੇਗਾ ਆਖਰ ਸਿਲੈਕਟ ਕਮੇਟੀ ਨੂੰ ਭੇਜੇ ਬਗੈਰ ਇਸ ਨੂੰ ਰਾਜ ਸਭਾ ਤੋਂ ਕਿਵੇਂ ਪਾਸ ਕਰਵਾਇਆ ਜਾ ਸਕਦਾ ਹੈ।
ਸਦਨ ‘ਚ ਬਿੱਲ ਦੇ ਪੱਖ ‘ਚ 245 ਵੋਟਾਂ ਤੇ ਵਿਰੋਧ ‘ਚ 11 ਵੋਟਾਂ ਪਈਆਂ
ਨਵੀਂ ਦਿੱਲੀ | ਸਰਦ ਰੁੱਤ ਸੈਸ਼ਨ?ਦੇ 10ਵੇਂ ਦਿਨ ਅੱਜ ਤਿੰਨ ਤਲਾਕ ਨਾਲ ਜੁੜਿਆ ਨਵਾਂ ਬਿੱਲ ਅੱਜ ਕਰੀਬ 5 ਘੰਟੇ ਚੱਲੀ ਚਰਚਾ ਤੋਂ ਬਾਅਦ ਲੋਕ ਸਭਾ ‘ਚੋਂ ਪਾਸ ਹੋ ਗਿਆ ਹੁਣ ਇਹ ਬਿੱਲ ਰਾਜ ਸਭਾ ‘ਚ ਭੇਜਿਆ ਜਾਵੇਗਾ ਸਦਨ ‘ਚ ਵੋਟਿੰਗ ਤੋਂ ਬਾਅਦ ਬਿੱਲ ਦੇ ਪੱਖ ‘ਚ 245 ਤੇ ਵਿਰੋਧ ‘ਚ 11 ਵੋਟਾਂ ਪਈਆਂ ਲੋਕ ਸਭਾ ਤੋਂ ਤਿੰਨ ਤਲਾਕ ਬਿੱਲ ਪਾਸ ਹੋ ਗਿਆ ਹੈ
ਸਰਕਾਰ 8 ਜਨਵਰੀ ਤੱਕ ਚੱਲਣ ਵਾਲੇ ਸਰਦ ਰੁੱਤ ਸੈਸ਼ਨ ‘ਚ ਹੀ ਇਸ ਨੂੰ ਪਾਸ ਕਰਾਉਣਾ ਚਾਹੁੰਦੀ ਹੈ ਇਸ ਸਾਲ ਸਤੰਬਰ ‘ਚ ਤਿੰਨ ਤਲਾਕ ‘ਤੇ ਆਰਡੀਨੈਂਸ ਜਾਰੀ ਕੀਤਾ ਗਿਆ ਸੀ ਲੋਕ ਸਭਾ ‘ਚ ਬਿੱਲ ‘ਤੇ ਵੋਟਿੰਗ ਦੌਰਾਨ ਕਾਂਗਰਸ, ਅੰਨਾਦਰਮੁਕ, ਦਰਮੁਕ ਤੇ ਸਪਾ ਦੇ ਮੈਂਬਰਾਂ ਨੇ ਵਾਕਆਊਟ ਕਰ ਦਿੱਤਾ ਇਸ ਤੋਂ ਪਹਿਲਾਂ ਸਦਨ ‘ਚ ਕਾਂਗਰਸ ਦੇ ਆਗੂ ਮਲਿੱਕਅਰਜੁਨ ਖੜਗੇ ਨੇ ਬਿੱਲ ਨੂੰ ਜੁਆਇੰਟ ਸਿਲੈਕਟ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ ਏਆਈਐਮਆਈਐਮ ਦੇ ਅਸਦਉਦੀਨ ਓਵੈਸੀ ਤੇ ਕਾਂਗਰਸ ਦੀ ਦੋ ਸਾਂਸਦ ਸੁਸ਼ਮਿਤਾ ਦੇਵ ਤੇ ਰੰਜੀਤ ਨੇ ਤਿੰਨ ਤਲਾਕ ਦੇਣ ਦੇ ਦੋਸ਼ੀ ਨੂੰ ਜੇਲ੍ਹ ਭੇਜੇ ਜਾਣ ਦੀ ਤਜਵੀਜ਼ ਦਾ ਵਿਰੋਧ ਕੀਤਾ ਚਰਚਾ ਦਾ ਜਵਾਬ ਦਿੰਦਿਆਂ ਕੇਂਦਰੀ ਕਾਨੂੰਨੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਦੋਂ ਪਾਕਿਸਤਾਨ, ਬੰਗਲਾਦੇਸ਼ ਸਮੇਤ 22 ਇਸਲਾਮਿਕ ਦੇਸ਼ਾਂ ਨੇ ਤਿੰਨ ਤਲਾਕ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੈ ਤਾਂ ਭਾਰਤ ਵਰਗੇ ਧਰਮ ਨਿਰਪੱਖ ਦੇਸ਼ ‘ਚ ਤਿੰਨ ਤਲਾਕ ਨੂੰ ਅਪਰਾਧ ਮੰਨਣ ‘ਚ ਕੀ ਪ੍ਰੇਸ਼ਾਨੀ ਹੈ? ਮਹਿਲਾ ਸ਼ਕਤੀਕਰਨ ਲਈ ਇਹ ਬਿੱਲ ਜ਼ਰੂਰੀ ਹੈ
ਮੁਸਲਿਮ ਮਹਿਲਾ (ਵਿਆਹ ਅਧਿਕਾਰ ਸੁਰੱਖਿਆ) ਬਿੱਲ, 2018 ‘ਤੇ ਚਰਚਾ ਦੀ ਸ਼ੁਰੂਆਤ ਕਰਦਿਆਂ ਰਿਵਾਲਯੂਸ਼ਨਰੀ ਸੋਸ਼ਲਿਸਟ ਪਾਰਟੀ ਦੇ ਐਨ. ਕੇ. ਪ੍ਰੇਮ ਚੰਦਰਨ ਨੇ ਕਿਹਾ ਕਿ ਬਿੱਲ ਗੈਰ ਕਾਨੂੰਨੀ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਇਹ ਬਿੱਲ ਪਹਿਲਾਂ ਲੋਕ ਸਭਾ ‘ਚ 2017 ‘ਚ ਪਾਸ ਕੀਤਾ ਗਿਆ ਸੀ ਪਰ ਰਾਜ ਸਭਾ ‘ਚ ਇਸ ਨੂੰ ਪਾਸ ਨਹੀਂ ਕੀਤਾ ਜਾ ਸਕਿਆ ਤਾਂ ਸਰਕਾਰ ਆਰਡੀਨੈਂਸ ਰਾਹੀਂ ਇਸ ਨੂੰ ਫਿਰ ਤੋਂ ਲੋਕ ਸਭਾ ‘ਚ ਲਿਆਈ ਹੈ ਜੋ ਅਸੰਵਿਧਾਨਿਕ ਹੈ
ਉਨ੍ਹਾਂ ਕਿਹਾ ਕਿ ਸਰਕਾਰ ਇਸ ਬਿੱਲ ਨੂੰ ਜਲਦਬਾਜ਼ੀ ‘ਚ ਲਿਆਈ ਹੈ ਇਸ ਲਈ ਆਰਡੀਨੈਂਸ ਲਿਆਉਣ ਦੀ ਕੋਈ ਲੋੜ ਨਹੀਂ ਸੀ ਪਿਛਲੀ ਵਾਰ ਇਸ ‘ਤੇ ਵੱਡੀ ਚਰਚਾ ਹੋਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਹਿਮ ਫੈਸਲਾ : ਮਾਮਲਿਆਂ ‘ਚ ਜ਼ਮਾਨਤ ਦੇ ਸਕਦਾ ਹੈ ਮੈਜਿਸਟ੍ਰੇਟ
ਤਿੰਨ ਤਲਾਕ ਦੇਣ ਵਾਲੇ ਪੁਰਸ਼ ਨੂੰ ਸਜ਼ਾ ਤੇ ਜੁਰਮਾਨਾ ਦੋਵੇਂ ਭੁਗਤਣੇ ਪੈਣਗੇ
ਨਵੀਂ ਦਿੱਲੀ, ਏਜੰਸੀ
ਕੇਂਦਰੀ ਕੈਬਨਿਟ ਨੇ ਤਿੰਨ ਤਲਾਕ ਬਿੱਲ ‘ਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਬਨਿਟ ਨੇ ਤਿੰਨ ਤਲਾਕ ਦੇ ਮਾਮਲਿਆਂ ਨੂੰ ਜ਼ਮਾਨਤੀ ਬਣਾਉਣ ਲਈ ਇਸ ਬਿੱਲ ‘ਚ ਸੋਧ ਕੀਤਾ ਹੈ। ਹਾਲਾਂਕਿ ਇਹ ਗੈਰ ਜਮਾਨਤੀ ਅਪਰਾਧ ਬਣਾ ਰਹੇਗਾ, ਪਰ ਹੁਣ ਮੈਜਿਸਟ੍ਰੇਟ ਅਜਿਹੇ ਮਾਮਲਿਆਂ ‘ਚ ਜ਼ਮਾਨਤ ਦੇ ਸਕਦਾ ਹੈ। ਇੱਕ ਵਾਰ ‘ਚ ਤਿੰਨ ਤਲਾਕ ਦੇ ਖਿਲਾਫ਼ ਲਿਆਂਦਾ ਗਿਆ। ਮੁਸਲਿਮ ਮਹਿਲਾ ਵਿਆਹ ਸੁਰੱਖਿਆ ਬਿੱਲ ਪਿਛਲੇ ਸਾਲ ਲੋਕ ਸਭਾ ‘ਚ ਪਾਸ ਹੋ ਚੁੱਕਾ ਹੈ। ਇਹ ਬਿੱਲ ਰਾਜ ਸਭਾ ‘ਚ ਪਾਸ ਹੋਣਾ ਬਾਕੀ ਹੈ। ਇਸ ਦੇ ਨਾਲ ਹੀ ਹੁਣ ਤਿੰਨ ਤਲਾਕ ਦੇਣ ਵਾਲੇ ਪੁਰਸ਼ ਨੂੰ ਸਜ਼ਾ ਤੇ ਜੁਰਮਾਨਾ ਦੋਵੇਂ ਭੁਗਤਣੇ ਪੈਣਗੇ। ਤਿੰਨ ਤਲਾਕ ਦੇਣ ਵਾਲੇ ਪੁਰਸ਼ ਨੂੰ ਤਿੰਨ ਸਾਲਾਂ ਤੱਕ ਦੀ ਸਜ਼ਾ ਹੋ ਸਕਦੀ ਹੈ। ਪੁਲਿਸ ਤਲਾਕ ਦੇਣ ਵਾਲੇ ਪਤੀ ਨੂੰ ਬਿਨਾ ਵਾਰੰਟ ਗ੍ਰਿਫ਼ਤਾਰ ਵੀ ਕਰ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।