Referendum 2020 - Sach Kahoon Punjabi
ਸ਼ਬਨਮਦੀਪ ਤੋਂ ਬਰਾਮਦ ਹੋਇਆ ਹੈਂਡ ਗ੍ਰਨੇਡ ਪਾਕਿਸਤਾਨ ਦਾ ਬਣਿਆ ਹੋਇਆ, ਗੁਰਸੇਵਕ ਸਿੰਘ ਵੀ ਸੀ ਸ਼ਬਨਮਦੀਪ ਦਾ ਸਾਥੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਾਕਿਸਤਾਨੀ ਏਜੰਸੀ ਆਈਐੱਸਆਈ ਵੱਲੋਂ ਪੰਜਾਬ ਦੀ ਸ਼ਾਂਤੀ ਨੂੰ ਲਾਬੂ ਲਾਉਣ ਲਈ ਲੱਖਾਂ ਰੁਪਏ ਦੇ ਲਾਲਚ ਦੇ ਕੇ ਰੈਫਰੰਡਮ 2020 ਦੀ ਆੜ ‘ਚ ਸਿੱਖ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਦੀਵਾਲੀ ਤੋਂ ਪਹਿਲਾਂ ਪਟਿਆਲਾ ਪੁਲਿਸ ਵੱਲੋਂ ਸ਼ਬਨਮਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਮੁੱਖ ਮੰਤਰੀ ਦੇ ਸ਼ਹਿਰ ‘ਚ ਵੱਡੀ ਘਟਨਾ ਨੂੰ ਅੰਜਾਮ ਦੇਣ ਦੇ ਮਨਸੂਬਿਆਂ ਨੂੰ ਢਹਿ ਢੇਰੀ ਕਰਕੇ ਸੁੱਖ ਦਾ ਸਾਹ ਲਿਆ ਜਾ ਰਿਹਾ ਹੈ। ਪੁਲਿਸ ਦਾ ਦਾਅਵਾ ਹੈ ਕਿ ਅੱਤਵਾਦੀ ਤਾਕਤਾਂ ਦੇ ਧੱਕੇ ਚੜ੍ਹੇ ਸ਼ਬਨਮਦੀਪ ਨੇ ਦੀਵਾਲੀ ਦੇ ਨੇੜੇ ਤੇੜੇ ਪਟਿਆਲਾ ਦੇ ਬੱਸ ਸਟੈਂਡ ਨੇੜੇ ਧਮਾਕਾ ਕਰਨਾ ਸੀ, ਉਸ ਤੋਂ ਜੋ ਹੈਂਡ ਗ੍ਰਨੇਡ ਬਰਾਮਦ ਹੋਇਆ ਹੈ, ਉਹ ਪਾਕਿਸਤਾਨ ਦਾ ਬਣਿਆ ਹੋਇਆ ਹੈ। ਇਸ ਮਾਮਲੇ ‘ਚ ਇੱਕ ਹੋਰ ਨੌਜਵਾਨ ਦਿੜ੍ਹਬਾ ਦੇ ਪਿੰਡ ਰਤਨਗੜ੍ਹ ਦਾ ਵਾਸੀ ਗੁਰਸੇਵਕ ਸਿੰਘ ਵੀ ਸ਼ਬਨਮਦੀਪ ਸਿੰਘ ਨਾਲ ਜੁੜ ਗਿਆ, ਜਿਸ ਨੂੰ ਪੁਲਿਸ ਨੇ ਨਾਮਜ਼ਦ ਕਰ ਲਿਆ ਹੈ। ਇਸ ਮਾਮਲੇ ‘ਚ ਗੁਰਸੇਵਕ ਸਿੰਘ ਨੇ ਇੱਕ ਹੋਰ ਰਿਸ਼ਤੇਦਾਰ ਦੀ ਵੀ ਮੱਦਦ ਲੈਣੀ ਸੀ, ਜਿਸ ਦਾ ਪੁਲਿਸ ਵੱਲੋਂ ਅਜੇ ਖੁਲਾਸਾ ਨਹੀਂ ਕੀਤਾ ਜਾ ਰਿਹਾ।
ਜਾਣਕਾਰੀ ਅਨੁਸਾਰ ਪੰਜਾਬ ਇੰਟੈਲੀਜੈਂਸੀ ਦੀ ਇਨਪੁੱਟ ਤੋਂ ਬਾਅਦ ਪਟਿਆਲਾ ਪੁਲਿਸ ਨੇ 31 ਅਕਤੂਬਰ ਨੂੰ ਮਾਮਲਾ ਦਰਜ਼ ਕਰਕੇ 1 ਨਵੰਬਰ ਨੂੰ ਸ਼ਬਨਮਦੀਪ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤਾ ਗਿਆ ਸ਼ਬਨਮਦੀਪ ਸਿੰਘ ਵਾਸੀ ਦਫਤਰੀ ਵਾਲਾ ਬੁਰੜ ਸਮਾਣਾ ਜੋ ਕਿ ਪਾਠੀ ਦਾ ਕੰਮ ਕਰਦਾ ਹੈ ਤੇ ਦਸਵੀਂ ਪਾਸ ਹੈ। ਇਸ ਤੋਂ ਪਹਿਲਾਂ ਇਸ ਨੇ ਸਮਾਣਾ ਵਿਖੇ ਧਾਗਾ ਫੈਕਟਰੀ ‘ਚ ਸਕਿਊਰਟੀ ਗਾਰਡ ਦੀ ਵੀ ਨੌਕਰੀ ਕੀਤੀ ਹੈ। ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਸ ਨੇ ਫੇਸਬੁੱਕ ‘ਤੇ ਸਿੱਖ ਫਾਰ ਜਸਟਿਸ ਦੇ ਬਣੇ ਪੇਜ ਨੂੰ ਲਾਈਕ ਕੀਤਾ ਸੀ, ਜਿਸ ਤੋਂ ਬਾਅਦ ਉਕਤ ਵਿਅਕਤੀਆਂ ਨਾਲ ਇਸ ਦਾ ਤਾਲਮੇਲ ਸ਼ੁਰੂ ਹੋ ਗਿਆ। ਇਹ ਕਈ ਮਹੀਨਿਆਂ ਤੋਂ ਅੱਤਵਾਦੀਆਂ ਦੇ ਧੱਕੇ ਚੜ੍ਹ ਗਿਆ ਸੀ ਤੇ ਇਸ ਨੂੰ ਧਮਾਕੇ ਕਰਨ ਲਈ ਤਿਆਰ ਕਰ ਲਿਆ।
ਉਨ੍ਹਾਂ ਵੱਲੋਂ ‘ਖ਼ਾਲਿਸਤਾਨ ਗ਼ਦਰ ਫੋਰਸ’ ਦੇ ਨਾਂਅ ਹੇਠ ਇੱਥੇ ਨਵਾਂ ਗੁੱਟ ਤਿਆਰ ਕਰ ਲਿਆ ਸੀ। ਉਸ ਨੂੰ ਕਿਹਾ ਗਿਆ ਕਿ ਇਸ ਧਮਾਕੇ ਲਈ 10 ਲੱਖ ਰੁਪਏ ਮਿਲਣਗੇ। ਇਸ ਤੋਂ ਪਹਿਲਾਂ ਇਸ ਵੱਲੋਂ ਪਟਿਆਲਾ ਦੇ ਪਿੰਡ ਫਹਿਤਮਾਜਰੀ ਵਿਖੇ ਇੱਕ ਠੇਕੇ ਨੂੰ ਤੇਲ ਪਾਕੇ ਅੱਗ ਲਗਾਕੇ ਸਮੇਤ ਹੋਰ ਥਾਵਾਂ ‘ਤੇ ਅੱਗ ਲਗਾਉਣ ਦੀਆਂ ਵੀਡੀਓਜ਼ ਭੇਜ ਕੇ ਇਸ ਦੇ ਖਾਤੇ ‘ਚ ਦੋ ਵਾਰ 25-25 ਹਜ਼ਾਰ ਰੁਪਏ ਵਿਦੇਸ਼ ਤੋਂ ਆਏ ਹਨ, ਜਦਕਿ ਇਸ ਦੇ ਭੈਣ ਦੇ ਖਾਤੇ ‘ਚ 50 ਹਜ਼ਾਰ ਰੁਪਏ ਆਏ ਹਨ। ਐੱਸਐੱਸਪੀ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਗੁਰਸੇਵਕ ਸਿੰਘ ਪਹਿਲਾਂ ਹੀ 29 ਅਕਤੂਬਰ ਨੂੰ ਡਕੈਤੀ ਦੇ ਮਾਮਲੇ ਵਿੱਚ ਪੁਲਿਸ ਦੇ ਧੱਕੇ ਚੜ੍ਹਿਆ ਸੀ, ਜਿਸ ਦਾ ਸ਼ਬਨਮਦੀਪ ਸਿੰਘ ਦੇ ਫੜ੍ਹੇ ਜਾਣ ਤੋਂ ਬਾਅਦ ਖੁਲਾਸਾ ਹੋਇਆ ਹੈ। ਦਿੜ੍ਹਬਾ ਵਾਸੀ ਗੁਰਸੇਵਕ ਸਿੰਘ ਵੀ ਪਾਠੀ ਦਾ ਕੰਮ ਕਰਦਾ ਹੈ।
ਐੱਸਐੱਸਪੀ ਦਾ ਕਹਿਣਾ ਹੈ ਕਿ ਸ਼ਬਨਮਦੀਪ ਸਿੰਘ ‘ਤੇ ਏੇਐੱਸਆਈ ਦਾ ਦਬਾਅ ਸੀ ਕਿ ਦੀਵਾਲੀ ਤੋਂ ਪਹਿਲਾਂ-ਪਹਿਲਾਂ ਹਰ ਹਾਲਤ ‘ਚ ਪਟਿਆਲਾ ਅੰਦਰ ਧਮਾਕਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸ਼ਬਨਮਦੀਪ ਤੇ ਗੁਰਸੇਵਕ ਤੋਂ ਸਾਹਮਣੇ ਆਇਆ ਹੈ ਕਿ ਗੁਰਸੇਵਕ ਦੇ ਇੱਕ ਹੋਰ ਰਿਸ਼ਤੇਦਾਰ ਨੇ ਇਸ ਮਾਮਲੇ ‘ਚ ਸ਼ਾਮਲ ਹੋਣਾ ਸੀ, ਜਿਸ ਸਬੰਧੀ ਪੁਲਿਸ ਵੱਲੋਂ ਉਸਦੇ ਗ੍ਰਿਫਤਾਰ ਕਰਨ ਤੋਂ ਬਾਅਦ ਖੁਲਾਸਾ ਕੀਤਾ ਜਾਵੇਗਾ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਸਾਰਾ ਕੰਮ ਪਾਕਿਸਤਾਨੀ ਏਜੰਸੀ ਆਈਐੱਸਆਈ ਦਾ ਹੀ ਹੈ, ਜੋ ਕਿ ਪੰਜਾਬ ਅੰਦਰ ਧਰਮ ਦੇ ਨਾਂਅ ‘ਤੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਪੰਜਾਬ ਅੰਦਰ ਆਤੰਕ ਫੈਲਾਉਣ ਦੇ ਯਤਨ ‘ਚ ਹੈ।
ਜਾਵੇਦ ਖਾਨ ਦੇ ਸੰਪਰਕ ‘ਚ ਜੁਲਾਈ ‘ਚ ਆਇਆ
ਇਹ ਵੀ ਸਾਹਮਣੇ ਆਇਆ ਹੈ ਕਿ ਪਕਿਸਤਾਨੀ ਇੰਟੈਲੀਜੈਂਸ ਅਫਸਰ ਜਾਵੇਦ ਖਾਨ ਜਿਸਦੇ ਸ਼ਬਨਮਦੀਪ ਸਿੰਘ ਜੁਲਾਈ 2018 ‘ਚ ਸੰਪਰਕ ਵਿੱਚ ਆਇਆ ਸੀ ਤੇ ਉਸਨੇ ਇਸ ਨੂੰ ਪਟਿਆਲਾ ਦੇ ਇੱਕ ਸਿੱਖ ਗੋਪਾਲ ਸਿੰਘ ਚਾਵਲਾ ਨਾਲ ਜਾਣੂ ਕਰਵਾਇਆ ਸੀ।
ਨੌਜਵਾਨ ਦੇਸ਼ ਵਿਰੋਧੀ ਤਾਕਤਾਂ ਦੇ ਹੱਥੇ ਨਾ ਚੜ੍ਹਨ: ਐੱਸਐੱਸਪੀ ਸਿੱਧੂ
ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਆਈਐੱਸਆਈ ਪੰਜਾਬ ਦੇ ਗਰੀਬ, ਅਨਪੜ੍ਹ ਸਿੱਖ ਨੌਜਵਾਨਾਂ ਨੂੰ ਧਰਮ ਦੇ ਨਾਂਅ ‘ਤੇ ਵਰਗਲਾਕੇ ਆਪਣੇ ਜਾਲ ‘ਚ ਫਸਾ ਰਿਹਾ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਜਿਹੀਆਂ ਦੇਸ਼ ਵਿਰੋਧੀ ਤੇ ਫਿਰਕੂ ਤਾਕਤਾਂ ਦੇ ਬਹਿਕਾਵੇ ‘ਚ ਨਾ ਆਉਣ ਲਈ ਅਪੀਲ ਕੀਤੀ।
ਕਿਹਾ, ਕਾਲੇ ਦੌਰ ਦੀਆਂ ਯਾਦਾਂ ਅਜੇ ਤੱਕ ਨਹੀਂ ਭੁੱਲੇ ਪੰਜਾਬ ਵਾਸੀ
ਲੁਧਿਆਣਾ, ਰਘਬੀਰ ਸਿੰਘ/ਸੱਚ ਕਹੂੰ ਨਿਊਜ਼
ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਰੈਡਰੈਂਡਮ 2020 ਦਾ ਪੰਜਾਬ ਹੀ ਨਹੀਂ, ਸਗੋਂ ਦੁਨੀਆਂ ‘ਚ ਕਿਤੇ ਵੀ ਕੋਈ ਅਧਾਰ ਨਹੀਂ ਹੈ, ਇਹ ਕਿਸੇ ਨਾ ਕਿਸੇ ਕਾਰਨ ਚਰਚਾ ‘ਚ ਰਹਿਣ ਦੀ ਲਾਲਚ ਰੱਖਣ ਵਾਲੇ ਕੁਝ ਨਿਰਾਸ਼ ਲੋਕਾਂ ਦੀ ਇੱਕ ਨਾਕਾਮ ਕੋਸ਼ਿਸ਼ ਹੈ।
ਸੀਨੀਅਰ ਪਾਰਟੀ ਆਗੂ ਪਲਵਿੰਦਰ ਸਿੰਘ ਤੱਗੜ ਦੇ ਨਿਵਾਸ ਸਥਾਨ ‘ਤੇ ਹੋਈ ਇੱਕ ਮੀਟਿੰਗ ਤੋਂ ਹੱਟ ਕੇ ਪੱਤਰਕਾਰਾਂ ਦੇ ਇੱਕ ਸਮੂਹ ਨਾਲ ਗੱਲਬਾਤ ਦੌਰਾਨ ਤਿਵਾੜੀ ਨੇ ਕਿਹਾ ਕਿ ਪੰਜਾਬੀਆਂ ਅੰਦਰ ਅੱਤਵਾਦ ਦੇ ਕਾਲੇ ਦਹਾਕੇ ਦੀਆਂ ਭਿਆਨਕ ਯਾਦਾਂ ਹਾਲੇ ਵੀ ਤਾਜ਼ਾ ਹਨ, ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ।
ਉਹ ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਵਿਗਾੜਨ ਨਹੀਂ ਦੇਣਗੇ। ਰੈਫਰੈਂਡਮ 2020 ਨੂੰ ਪਾਕਿਸਤਾਨੀ ਖੂਫੀਆ ਏਜੰਸੀ ਆਈਐਸਆਈ ਦਾ ਸਮਰਥਨ ਦੇ ਜਵਾਬ ‘ਚ ਲੁਧਿਆਣਾ ਤੋਂ ਸਾਬਕਾ ਐਮਪੀ ਨੇ ਕਿਹਾ ਕਿ ਪਾਕਿਸਤਾਨ ਦੀ 1971 ਦੀ ਜੰਗ ‘ਚ ਹਾਰ ਤੋਂ ਬਾਅਦ ਆਈਐਸਆਈ ਭਾਰਤ ਅੰਦਰ ਤਨਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰਦੀ ਆ ਰਹੀ ਹੈ, ਪਰ ਉਸ ਨੂੰ ਕਦੇ ਵੀ ਕਾਮਯਾਬੀ ਨਹੀਂ ਮਿਲੀ।
2019 ‘ਚ ਵਿਰੋਧੀ ਧਿਰ ਦਾ ਸਾਂਝਾ ਗਠਜੋੜ ਬਣਾਏ ਜਾਣ ਦੇ ਮੁੱਦੇ ‘ਤੇ, ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਮਾਨ ਵਿਚਾਰ ਧਾਰਾ ਵਾਲੀਆਂ ਵਿਆਪਕ ਧਰਮ ਨਿਰਪੱਖ ਅਤੇ ਪ੍ਰਗਤੀਸ਼ੀਲ ਤਾਕਤਾਂ ਦੇ ਗਠਜੋੜ ਦੇ ਹੱਕ ‘ਚ ਹੈ, ਤਾਂ ਜੋ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਨੂੰ ਹਰਾਇਆ ਜਾ ਸਕੇ। ਉਨ੍ਹਾਂ ਨੇ ਭਰੋਸਾ ਪ੍ਰਗਟਾਂਇਆ ਕਿ ਗਠਜੋੜ ਸੂਬਾ ਪੱਧਰ ‘ਤੇ ਸੀਟਾਂ ਦੇ ਤਾਲਮੇਲ ਰਾਹੀਂ ਉਭਰ ਕੇ ਸਾਹਮਣੇ ਆਏਗਾ।
ਸਾਬਕਾ ਕੇਂਦਰੀ ਮੰਤਰੀ ਨੇ ਸੂਬੇ ਅੰਦਰ ਆਮ ਆਦਮੀ ਪਾਰਟੀ ਵਿਚਾਲੇ ਹੋ ਰਹੀ ਖਿੱਚੋਤਾਣ ‘ਤੇ ਬੋਲਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਅੰਦਰੂਨੀ ਮਾਮਲਾ ਹੈ ਪਰ 2019 ਦੀਆਂ ਲੋਕ ਸਭਾ ਚੋਣਾਂ ਲੜਨ ਬਾਰੇ ਆਪਣੀ ਯੋਜਨਾ ਨੂੰ ਲੈ ਕੇ ਤਿਵਾੜੀ ਨੇ ਕਿਹਾ ਕਿ ਇਹ ਪਾਰਟੀ ਨੂੰ ਤੈਅ ਕਰਨਾ ਹੈ ਅਤੇ ਜਿਥੋਂ ਵੀ ਉਨ੍ਹਾਂ ਨੂੰ ਜਿੰਮੇਵਾਰੀ ਦਿੱਤੀ ਜਾਵੇਗੀ। ਉਹ ਖੁਸ਼ੀ ਨਾਲ ਸਵੀਕਾਰ ਕਰਨਗੇ ਇਸੇ ਤਰ੍ਹਾਂ, ਆਪਣੀ ਲੁਧਿਆਣਾ ਦੀਆਂ ਫੇਰੀਆਂ ਬਾਰੇ ਉਨ੍ਹਾਂ ਨੇ ਕਿਹਾ ਕਿ ਉਹ ਪੰਜ ਸਾਲਾਂ ਤੱਕ ਪਾਰਲੀਮੈਂਟ ‘ਚ ਇਸ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ ਅਤੇ ਸਾਲ 2004 ਤੋਂ ਇਥੇ ਹਨ।
ਅਜਿਹੇ ‘ਚ ਉਨ੍ਹਾਂ ਦਾ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਮਿਲਣਾ ਤੇ ਉਨ੍ਹਾਂ ਦੇ ਸੱਦਿਆਂ ‘ਤੇ ਪ੍ਰੋਗਰਾਮਾਂ ‘ਚ ਸ਼ਾਮਲ ਹੋਣਾ ਵਾਜਿਬ ਹੈ। ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਪਲਵਿੰਦਰ ਸਿੰਘ ਤੱਗੜ, ਅਯੋਜਕ, ਪਵਨ ਦੀਵਾਨ, ਗੁਰਮੇਲ ਸਿੰਘ ਪਹਿਲਵਾਨ, ਅਵਤਾਰ ਸਿੰਘ ਕੰਡਾ, ਡਾ. ਓਂਕਾਰ ਚੰਦ ਸ਼ਰਮਾ, ਨਰਿੰਦਰ ਸੁਰਾ, ਬਹਾਦਰ ਸਿੰਘ, ਮਨੀ ਭਗਤ, ਬ੍ਰਿਜ ਮੋਹਨ ਸ਼ਰਮਾ, ਅੰਮ੍ਰਿਤਪਾਲ ਕਲਸੀ, ਮਨਿੰਦਰ ਉੱਭੀ, ਯਸ਼ਪਾਲ ਸ਼ਰਮਾ, ਬਲਜੀਤ ਗੋਗਨਾ, ਡਾ. ਦੀਪਕ ਮੰਨਣ, ਬਲਵਿੰਦਰ ਗੋਰਾ, ਪਾਲ ਸਿੰਘ ਮਠਾੜੂ ਵੀ ਹਾਜ਼ਰ ਰਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।