Kitchen - Sach Kahoon Punjabi
ਆਮ ਆਦਮੀ ਦੀ ਰਸੋਈ ਦਾ ਵਿਗੜ ਰਿਹਾ ਬਜਟ ਵਿਗੜ
ਗਰਮੀਆਂ ਕਾਰਨ ਸਬਜ਼ੀਆਂ ਅਤੇ ਫਲਾਂ ਦੇ ਰੇਟ ਵਧੇ
ਨਿੰਬੂ, ਹਰੀ ਮਿਰਚ ਅਤੇ ਮੌਸਮੀ ਦੇ ਭਾਅ ਅਸਮਾਨ ’ਤੇ
ਸੱਚ ਕਹੂੰ / ਸੁਨੀਲ ਵਰਮਾ ਸਿਰਸਾ। ਐੱਲ.ਪੀ.ਜੀ. ਅਤੇ ਪੈਟਰੋਲੀਅਮ ਪਦਾਰਥਾਂ ‘ਚ ਵਾਧੇ ਤੋਂ ਬਾਅਦ ਸਬਜ਼ੀਆਂ ਅਤੇ ਫਲਾਂ ਦੇ ਰੇਟਾਂ ਵਿੱਚ ਭਾਰੀ ਉਛਾਲ ਆਉਣ ਨਾਲ ਆਮ ਆਦਮੀ ਦੀ ਰਸੋਈ ਦਾ ਬਜਟ ਪੂਰੀ ਤਰ੍ਹਾਂ ਨਾਲ ਵਿਗੜ ਗਿਆ ਹੈ। ਸਥਿਤੀ ਇਹ ਹੈ ਕਿ ਗਰਮੀ ਦੇ ਵੱਧਣ ਕਾਰਨ ਅਜਿਹੀ ਸਥਿਤੀ ਪੈਦਾ ਹੋ ਗਈ ਹੈ ਕਿ ਗਰਮੀ ਦੇ ਮੌਸਮ ਵਿੱਚ ਕੁਝ ਰਾਹਤ ਦੇਣ ਵਾਲੀਆਂ ਸਬਜ਼ੀਆਂ ਦੇ ਭਾਅ ਪਹੁੰਚ ਤੋਂ ਬਾਹਰ ਹੋ ਗਏ ਹਨ। ਮਾਰਚ ਦੇ ਆਖ਼ਰੀ ਹਫ਼ਤੇ ਤੋਂ ਗਰਮੀ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਅਜਿਹੇ ਵਿੱਚ ਨਿੰਬੂ, ਹਰੀ ਮਿਰਚ ਅਤੇ ਮੌਸਮੀ ਆਦਿ ਦੇ ਭਾਅ ਸਿਖਰਾਂ ’ਤੇ ਪਹੁੰਚ ਗਏ ਹਨ, ਜਿਸ ਕਾਰਨ ਆਮ ਆਦਮੀ ਚਾਹੁੰਦੇ ਹੋਏ ਵੀ ਉਹਨਾਂ ਨੂੰ ਖਰੀਦਣ ਦੀ ਹਿੰਮਤ ਨਹੀਂ ਕਰ ਰਿਹਾ ।
ਡਾਕਟਰਾਂ ਦੀ ਸਲਾਹ ਅਨੁਸਾਰ ਅਜਿਹੇ ਮੌਸਮ ਵਿੱਚ ਫਲ ਅਤੇ ਸਬਜ਼ੀਆਂ ਭਰਪੂਰ ਮਾਤਰਾ ਵਿੱਚ ਲੈਣੀਆਂ ਚਾਹੀਦੀਆਂ ਹਨ ਪਰ ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਹੋ ਰਹੇ ਬੇਤਹਾਸ਼ਾ ਵਾਧੇ ਨੇ ਆਮ ਆਦਮੀ ਨੂੰ ਸੋਚ ਵਿੱਚ ਪਾ ਦਿੱਤਾ ਹੈ। ਗਰਮੀਆਂ ਦੇ ਮੱਦੇਨਜ਼ਰ ਪੀਣ ਵਾਲੇ ਪਦਾਰਥਾਂ ਦੀ ਮੰਗ ਵਧਣ ਨਾਲ ਨਿੰਬੂ ਦੀ ਕੀਮਤ 50 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 250 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਦੂਜੇ ਪਾਸੇ ਕਿੰਨੂ ਦੀ ਜਗ੍ਹਾ ਹੁਣ ਮੌਸਮੀ ਨੇ ਲੈ ਲਈ ਹੈ। ਪਹਿਲਾਂ 50 ਰੁਪਏ ਕਿੱਲੋ ਮਿਲਣ ਵਾਲਾ ਕਿੰਨੂ ਹੁਣ 100 ਰੁਪਏ ਤੱਕ ਪਹੁੰਚ ਗਿਆ ਹੈ। ਅਜਿਹੇ ਵਿੱਚ ਕਿੰਨੂ ਮਿਲਾ ਕੇ ਜੂਸ ਵੇਚਣ ਵਾਲਿਆਂ ਨੇ ਜੂਸ ਦੇ ਇਕ ਗਿਲਾਸ ਦੀ ਕੀਮਤ 50 ਰੁਪਏ ਰੱਖੀ ਹੈ। ਹੁਣ ਜਦੋਂ ਗਾਹਕ ਵਧੀ ਹੋਈ ਕੀਮਤ ਬਾਰੇ ਗੱਲ ਕਰਨ ਲੱਗੇ ਤਾਂ ਜੂਸ ਵਿਕਰੇਤਾ ਉਨ੍ਹਾਂ ਨੂੰ ਠੰਡਾ ਸ਼ਰਬਤ ਅਤੇ ਲੱਸੀ ਪੀਣ ਦੀ ਸਲਾਹ ਦੇ ਰਹੇ ਹਨ। ਇਸ ਸੀਜ਼ਨ ‘ਚ ਨਾਰੀਅਲ ਨੇ ਵੀ 40 ਰੁਪਏ ਤੋਂ 60 ਰੁਪਏ ਦੀ ਛਾਲ ਮਾਰ ਕੇ ਆਪਣੀ ਉਪਲਬਧਤਾ ਦਰਜ ਕਰਵਾਈ ਹੈ। ਉਨ੍ਹਾਂ ਵਾਂਗ ਹੀ ਸੰਤਰਾ, ਅੰਗੂਰ, ਅਨਾਰ ਆਦਿ ਫਲਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ।
ਗਰਮੀ ਦੇ ਅਚਾਨਕ ਵਧਣ ਕਾਰਨ ਹੈ ਇਹ ਸਮੱਸਿਆ
ਫਲ ਅਤੇ ਸਬਜ਼ੀ ਵਿਕਰੇਤਾ ਸੁਮਿਤ ਵਧਵਾ ਅਨੁਸਾਰ ਇਸ ਸਮੇਂ ਨਿੰਬੂ, ਮਿਰਚ, ਸੰਤਰਾ, ਅਨਾਰ, ਸੇਬ, ਮੌਸਮੀ ਆਦਿ ਫਲਾਂ ਦੇ ਰੇਟਾਂ ਵਿੱਚ ਅਚਾਨਕ ਵਾਧਾ ਹੋਣ ਦਾ ਕਾਰਨ ਗਰਮੀ ਦਾ ਅਚਾਨਕ ਵਧਣਾ ਹੈ। ਪੂਰਾ ਗਣਿਤ ਮੰਗ ਅਤੇ ਸਪਲਾਈ ਬਾਰੇ ਹੈ। ਗਰਮੀਆਂ ਕਾਰਨ ਪੀਣ ਵਾਲੇ ਪਾਣੀ ਦੀਆਂ ਵਸਤੂਆਂ ਦੀ ਮੰਗ ਜ਼ਿਆਦਾ ਹੈ, ਜਦਕਿ ਫਲਾਂ ਅਤੇ ਸਬਜ਼ੀਆਂ ਦੀ ਸਪਲਾਈ ਆਮ ਵਾਂਗ ਹੈ, ਜਿਸ ਕਾਰਨ ਕੀਮਤਾਂ ਵਧ ਰਹੀਆਂ ਹਨ। ਇਸੇ ਤਰ੍ਹਾਂ ਇਕ ਹੋਰ ਵਿਕਰੇਤਾ ਅਨੁਰਾਗ ਢੀਂਗਰਾ ਨੇ ਦੱਸਿਆ ਕਿ ਇਸ ਸਮੇਂ ਨਿੰਬੂ, ਮਿਰਚ, ਸੰਤਰਾ, ਅਨਾਰ, ਸੇਬ, ਮੌਸਮੀ ਆਦਿ ਫਲਾਂ ਦੇ ਰੇਟ ਬੇਸ਼ੱਕ ਵਧੇ ਹਨ ਪਰ ਬਾਕੀ ਸਬਜ਼ੀਆਂ ਦੇ ਰੇਟ ਆਮ ਵਾਂਗ ਹਨ। ਅਜੇ ਤੱਕ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਟਰਾਂਸਪੋਰਟਰਾਂ ਨੇ ਕਿਰਾਏ ਵਿੱਚ ਵਾਧਾ ਨਹੀਂ ਕੀਤਾ ਹੈ ਪਰ ਜੇਕਰ ਭਵਿੱਖ ਵਿੱਚ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੁੰਦਾ ਹੈ ਤਾਂ ਯਕੀਨਨ ਸਾਰੇ ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ।
ਮੁਫਤ ਮਿਰਚ ਨਾ ਮੰਗੋ ਸਰ
ਸਬਜ਼ੀ ਖਰੀਦਣ ਤੋਂ ਬਾਅਦ ਮੁਫਤ ਮਿਰਚ ਅਤੇ ਧਨੀਆ ਮੰਗਣਾ ਆਮ ਗੱਲ ਹੈ, ਪਰ ਮਿਰਚ ਦੀ ਕੀਮਤ 200 ਰੁਪਏ ਪ੍ਰਤੀ ਕਿਲੋ ਹੋਣ ਕਾਰਨ ਬਿਹਾਰ ਤੋਂ ਸਰਸਾ ਤੱਕ ਸਬਜ਼ੀ ਵੇਚਣ ਵਾਲੇ ਰੇਹੜੀ ਵਾਲੇ ਰਾਮ ਪ੍ਰਸਾਦ ਗਾਹਕ ਨੂੰ ਕਹਿੰਦੇ ਹਨ ਕਿ ਮਿਰਚ ਫਰੀ ਮਰ ਮੰਗੋ ਸਾਹਿਬ, ਧਨੀਆ ਮੁਫਤ ਦੇ ਰਹੇ ਹੈਂ। ਰਾਮਪ੍ਰਸਾਦ ਦੱਸਦਾ ਹੈ ਕਿ ਇਸ ਸਮੇਂ ਇਕ ਮਿਰਚ ਉਸ ਨੂੰ 5 ਰੁਪਏ ਵਿੱਚ ਪੈ ਰਹੀ ਹੈ।
ਇਹ ਬੋਲੇ ਖੇਤੀ ਵਿਗਿਆਨੀ
ਇਸ ਸਮੇਂ ਤਾਪਮਾਨ ਪਿਛਲੇ ਸਾਲ ਨਾਲੋਂ 4 ਤੋਂ 6 ਡਿਗਰੀ ਸੈਲਸੀਅਸ ਵੱਧ ਹੈ, ਜਿਸ ਕਾਰਨ ਅਗੇਤੀ ਫ਼ਸਲਾਂ ਜਿਨ੍ਹਾਂ ਦੇ ਪੱਤੇ ਵੱਡੇ ਹੁੰਦੇ ਹਨ ਜਿਵੇਂ ਕਿ ਕੱਦੂ, ਤੋਰੀ, ਪੇਠਾ, ਸ਼ਿਮਲਾ ਮਿਰਚ, ਭਿੰਡੀ, ਕਰੇਲਾ ਆਦਿ ਫਸਲਾ ਨੂੰ ਤਾਪਮਾਨ ਵਧਣ ਕਾਰਨ ਨੁਕਸਾਨ ਹੋ ਸਕਦਾ ਹੈ, ਪਰ ਜੇਕਰ ਲੋੜੀਂਦਾ ਪਾਣੀ ਉਪਲਬਧ ਹੋਵੇ ਤਾਂ ਇਸਦਾ ਪ੍ਰਭਾਵ ਘੱਟ ਹੋਵੇਗਾ। ਦੂਜੇ ਪਾਸੇ ਤਰਬੂਜ ਅਤੇ ਖਰਬੂਜ਼ੇ ਦੀਆਂ ਫਸਲਾਂ ਨੂੰ ਤਾਪਮਾਨ ਦੇ ਇਸ ਵਾਧੇ ਦਾ ਫਾਇਦਾ ਹੋਵੇਗਾ।
ਡਾ.ਓਮਪ੍ਰਕਾਸ਼, ਕ੍ਰਿਸ਼ੀ ਵਿਗਿਆਨ ਕੇਂਦਰ, ਸਰਸਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਇੱਕ ਬੱਚੀ ਸਮੇਤ ਪੰਜ ਦੀ ਮੌਤ
ਲਖਨਊ (ਏਜੰਸੀ)। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਇੰਦਰਾਨਗਰ ਖ਼ੇਤਰ ‘ਚ ਗੈਸ ਚੁੱਲ੍ਹੇ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ ‘ਚ ਇੱਕ ਜੋੜਾ ਤੇ ਬੱਚੀ ਸਮੇਤ ਪਰਿਵਾਰ ਦੇ ਪੰਜ ਜੀਆਂ ਦੀ ਸੜ ਕੇ ਮੌਤ ਹੋਣ ਦਾ ਸਮਾਚਾਰ ਹੈ। ਪੁਲਿਸ ਸੂਤਰਾਂ ਨੇ ਬੁੱਧਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਉ੍ਹਨਾ ਦੱਸਿਆ ਕਿ ਇੰਦਰਾਨਗਰ ਖ਼ੇਤਰ ‘ਚ ਮਾਇਆਵਤੀ ਕਲੋਨੀ ਦੇ ਕੋਲ ਰਾਮ ਵਿਹਾਰ ਫੇਜ-2 ‘ਚ ਟੀ ਐੱਨ ਸਿੰਘ ਦੇ ਘਰ ‘ਚ ਬਣਾਏ ਗਏ ਗੈਸ ਚੁੱਲ੍ਹੇ ਦੇ ਗੋਦਾਮ ‘ਚ ਦੇਰ ਰਾਤ ਅੱਗ ਲੱਗ ਗਈ। ਹਾਦਸੇ ‘ਚ ਇੱਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਸੜ ਕੇ ਮੌਤ ਹੋ ਗਈ ਹੈ। (Fire)
ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸ਼ਾਰਟ ਸਰਕਟ ਨਾਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਵਿਭਾਗ ਨੂੰ ਅੱਗ ਲੱਗਣ ਦੀ ਸੂਚਨਾ ਰਾਤ ਕਰੀਬ ਪੌਣੇ ਤਿੰਨ ਵਜੇ ਮਿਲੀ। ਸੂਚਨਾ ‘ਤੇ ਫਾਇਰ ਬ੍ਰਿਗੇਡ ਵਿਭਾਗ ਅਤੇ ਪੁਲਿਸ ਨੇ ਮੌਕੇ ‘ਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤਾ। ਅੱਗ ‘ਤੇ ਕਾਬੂ ਪਾਉਣ ਲਈ ਘਟਨਾ ਸਥਾਨ ‘ਤੇ 12 ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਪਹੁੰਚੀਆਂ। ਉਨ੍ਹਾਂ ਦੱਸਿਆ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।
ਪੁਲਿਸ ਅਨੁਸਾਰ ਹਾਦਸੇ ਦੇ ਸਮੇਂ ਮਕਾਨ ਮਾਲਕ ਟੀਐੱਨ ਸਿੰਘ ਬਾਹਰ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ 31 ਸਾਲਾਂ ਦੇ ਸੁਮਿਤ ਸਿੰਘ, ਉਨ੍ਹਾ ਦੀ ਪਤਨੀ ਵੰਦਨਾ ਸਿੰਘ ਤੇ ਛੇ ਮਹੀਨੇ ਦੀ ਬੱਚੀ ਬੇਬੀ ਤੋਂ ਇਲਾਵਾ ਜੂਲੀ ਸਿੰਘ (48) ਤੇ 50 ਸਾਲਾ ਡਬਲੂ ਸਿੰਘ ਦੇ ਰੂਪ ‘ਚ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
(Fire)
ਪੰਜਾਬ ਦੇ ਸਾਰੇ ਸਕੂਲਾਂ ਨੂੰ ਦਿੱਤੇ ਗਏ ਆਦੇਸ਼, ਵਿਦਿਆਰਥੀ ਕਰਨਗੇ ਖੇਤੀ
ਜਿਨ੍ਹਾਂ ਸਕੂਲਾਂ ਕੋਲ ਨਹੀਂ ਐ ਥਾਂ, ਉਨ੍ਹਾਂ ਨੂੰ ਹੋਵੇਗੀ ਛੋਟ
ਖੇਤੀਬਾੜੀ ਦੇ ਵਿਸ਼ੇ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਲਗਾਇਆ ਜਾਏਗਾ ਕੰਮ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਸਬਜ਼ੀਆ ਦੀ ਖੇਤੀ ਕੀਤੀ ਜਾਏਗੀ, ਜਿਨ੍ਹਾਂ ਨੂੰ ਕਿਚਨ ਗਾਰਡਨ ਦਾ ਨਾਂਅ ਦਿੱਤਾ ਜਾਏਗਾ। ਇਨ੍ਹਾਂ ਸਬਜ਼ੀਆਂ ਨੂੰ ਪੈਦਾ ਕਰਨ ਤੋਂ ਬਾਅਦ ਇਨ੍ਹਾਂ ਨੂੰ ਵੇਚਣ ਦੀ ਬਜਾਇ ਖ਼ੁਦ ਵਿਦਿਆਰਥੀ ਮਿੱਡ-ਡੇ-ਮੀਲ ਰਾਹੀਂ ਤਿਆਰ ਕਰਕੇ ਨਾ ਸਿਰਫ਼ ਖਾ ਸਕਣਗੇ, ਸਗੋਂ ਜਿਆਦਾ ਪੈਦਾਵਾਰ ਹੋਣ ‘ਤੇ ਆਪਣੇ ਘਰ ਵੀ ਲਿਜਾ ਸਕਣਗੇ। ਇਸ ਤਰ੍ਹਾਂ ਦੇ ਕਿਚਨ ਗਾਰਡਨ ਨੂੰ ਤਿਆਰ ਕਰਨ ਲਈ ਸਿੱਖਿਆ ਵਿਭਾਗ ਨੇ ਸਾਰੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਪਰ ਜਿਹੜੇ ਸਕੂਲਾਂ ਕੋਲ ਜਮੀਨ ਜਿਆਦਾ ਨਹੀਂ ਹੈ ਉਨ੍ਹਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।
ਸਿੱਖਿਆ ਵਿਭਾਗ ਅਨੁਸਾਰ ਦੇਸ਼ ਭਰ ਦੇ ਕੁਝ ਸੂਬਿਆਂ ਵਿੱਚ ਇਸ ਤਰ੍ਹਾਂ ਦੇ ਕਿਚਨ ਗਾਰਡਨ ਚੱਲ ਰਹੇ ਹਨ, ਜਿੱਥੇ ਕਿ ਖੇਤੀਬਾੜੀ ਦਾ ਵਿਸ਼ਾ ਲੈਣ ਵਾਲੇ ਵਿਦਿਆਰਥੀਆਂ ਸਣੇ ਕੁਝ ਹੋਰ ਵਿਦਿਆਰਥੀ ਵੀ ਆਪਣੀ ਜਾਣਕਾਰੀ ਵਿੱਚ ਵਾਧਾ ਲੈਣ ਲਈ ਸਬਜ਼ੀਆਂ ਦੀ ਖੇਤੀ ਵਿੱਚ ਭਾਗ ਲੈਂਦੇ ਹਨ। ਇਸ ਵਿੱਚ ਕੋਈ ਜਿਆਦਾ ਸਮਾਂ ਵੀ ਨਹੀਂ ਲੱਗਦਾ ਹੈ ਅਤੇ ਇਸ ਨਾਲ ਵਿਦਿਆਰਥੀਆਂ ਨੂੰ ਰੋਜ਼ਾਨਾ ਖਾਣ ਲਈ ਤਾਜ਼ੀ ਸਬਜ਼ੀ ਵੀ ਮਿਲ ਜਾਂਦੀ ਹੈ।
ਇਨਾਂ ਕਿਚਨ ਗਾਰਡਨ ਵਿੱਚ ਤਿਆਰ ਹੋਣ ਵਾਲੀ ਸਬਜ਼ੀ ਸਕੂਲਾਂ ਵਿੱਚ ਤਿਆਰ ਹੋਣ ਵਾਲੀ ਮਿਡ ਡੇ ਮੀਲ ਵਿੱਚ ਵਰਤੋਂ ਲਿਆਉਂਦਾ ਜਾ ਸਕਦਾ ਹੈ, ਇਸ ਨਾਲ ਹੀ ਜੇਕਰ ਸਬਜ਼ੀ ਜਿਆਦਾ ਪੈਦਾ ਹੋ ਜਾਂਦੀ ਹੈ ਤਾਂ ਉਸ ਨੂੰ ਵੇਚਣ ਦੀ ਥਾਂ ‘ਤੇ ਜਿਹੜੇ ਵਿਦਿਆਰਥੀਆਂ ਨੇ ਆਪਣੇ ਮਿਹਨਤ ਨਾਲ ਸਬਜ਼ੀ ਪੈਦਾ ਕੀਤੀ ਹੈ, ਉਹਨੂੰ ਘਰ ਵੀ ਲੈਕੇ ਜਾ ਸਕਦੇ ਹਨ। ਇਸ ਤਰਾਂ ਦਾ ਕੰਮ ਕਈ ਸੂਬਿਆ ਦੇ ਸਰਕਾਰੀ ਸਕੂਲਾਂ ਵਿੱਚ ਚਲ ਰਿਹਾ ਹੈ ਅਤੇ ਇਹ ਕਾਫ਼ੀ ਜਿਆਦਾ ਫਾਇਦੇਮੰਦ ਵੀ ਰਿਹਾ ਹੈ, ਕਿਉਂਕਿ ਛੋਟੀ ਉਮਰ ਵਿੱਚ ਵਿਦਿਆਰਥੀਆਂ ਨੂੰ ਇਸ ਸਬੰਧੀ ਜਾਣਕਾਰੀ ਮਿਲ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।