teacher - Sach Kahoon Punjabi
ਚੰਡੀਗੜ੍ਹ (ਸੱਚ ਕਹੂੰ ਨਿਊਜ਼)। punjab: ਪੰਜਾਬ ’ਚ ਰਾਜ/ਰਾਸ਼ਟਰੀ ਪੁਰਸਕਾਰ ਜੇਤੂ ਅਧਿਆਪਕਾਂ ਦੇ ਸੇਵਾ ਕਾਲ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਦੇ ਸੇਵਾ ਕਾਲ ’ਚ ਬਦਲਾਅ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਅਧਿਆਪਕਾਂ ਦੇ ਸੇਵਾਕਾਲ ’ਚ 1 ਜਾਂ 2 ਸਾਲ ਦਾ ਵਾਧਾ ਕੀਤਾ ਜਾਂਦਾ ਸੀ। ਹੁਣ ਸਟੇਟ ਐਵਾਰਡੀ ਅਧਿਆਪਕਾਂ ਦੀ 58 ਸਾਲ ਦੀ ਉਮਰ ਪੂਰੀ ਹੋਣ ’ਤੇ 1 ਸਾਲ ਲਈ ਮੁੜ ਨਿਯੁਕਤੀ ਕੀਤੀ ਜਾਵੇਗੀ, ਜਦਕਿ ਰਾਸ਼ਟਰੀ ਪੁਰਸਕਾਰ ਪ੍ਰਾਪਤ ਅਧਿਆਪਕਾਂ ਦਾ ਸੇਵਾ ਕਾਲ ਸਾਲ ਦਰ ਸਾਲ ਵਧਾਇਆ ਜਾਵੇਗਾ। punjab
Read This : Google News: ਸਾਵਧਾਨ, ਗੂਗਲ ਬੰਦ ਕਰ ਦੇਵੇਗਾ ਇਨ੍ਹਾਂ ਲੱਖਾਂ ਉਪਭੋਗਤਾਵਾਂ ਦੇ ਜੀਮੇਲ ਖਾਤੇ! ਤੁਰੰਤ ਕਰ ਲਵੋ ਇਹ ਕੰਮ
ਦੱਸਿਆ ਜਾ ਰਿਹਾ ਹੈ ਕਿ ਮੁੜ ਨਿਯੁਕਤੀ ਜਾਂ ਸੇਵਾ ਕਾਲ ’ਚ ਵਾਧੇ ਦੌਰਾਨ ਸਾਲਾਨਾ ਤਰੱਕੀ ਤੇ ਤਰੱਕੀ ਦਾ ਲਾਭ ਨਹੀਂ ਮਿਲੇਗਾ। ਉਕਤ ਅਧਿਆਪਕ 58 ਸਾਲ ਦੀ ਉਮਰ ਪੂਰੀ ਹੋਣ ’ਤੇ ‘ਆਖਰੀ ਤਨਖਾਹ ਡਰਾਅ’ ’ਤੇ ਕੰਮ ਕਰਨਗੇ। ਮੁੜ-ਨਿਯੁਕਤੀ ਜਾਂ ਵਾਧੇ ਲਈ ਅਪਲਾਈ ਕਰਦੇ ਸਮੇਂ ਅਧਿਆਪਕਾਂ ਨੂੰ ਸਵੈ-ਘੋਸ਼ਣਾ ਪੱਤਰ ਤੇ ਪ੍ਰੋਫਾਰਮੇ ਅਨੁਸਾਰ ਇਸ ਸਬੰਧ ’ਚ ਆਪਣੀ ਸਹਿਮਤੀ ਦੇਣੀ ਪਵੇਗੀ। ਇਸ ਤੋਂ ਪਹਿਲਾਂ, ਜੇਕਰ ਕਿਸੇ ਹਦਾਇਤਾਂ ਕਾਰਨ ਰਾਸ਼ਟਰੀ ਪੁਰਸਕਾਰ ਜੇਤੂ ਅਧਿਕਾਰੀ/ਕਰਮਚਾਰੀ ਨੂੰ ਸਾਲਾਨਾ ਤਰੱਕੀ ਦਾ ਲਾਭ ਮਿਲ ਰਿਹਾ ਹੈ, ਤਾਂ ਇਸ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਜਾਵੇਗਾ। punjab
Teachers Day: ਨਰੋਏ ਸਮਾਜ ਦਾ ਨਿਰਮਾਤਾ ਹੁੰਦੈ ਇੱਕ ਸੱਚਾ ਅਧਿਆਪਕ
ਅਧਿਆਪਕ ਦਿਵਸ ’ਤੇ ਵਿਸ਼ੇਸ਼ | Teachers Day
Teachers Day: ਸਮੇਂ ਦੇ ਮੌਜੂਦਾ ਦੌਰ ਵਿਚ ਨੈਤਿਕ ਕਦਰਾਂ-ਕੀਮਤਾਂ ਸਾਡੇ ਸਮਾਜ ਵਿੱਚੋਂ ਕਿਧਰੇ ਖੰਭ ਲਾ ਕੇ ਉੱਡ ਗਈਆਂ ਹਨ। ਇਨ੍ਹਾਂ ਨੈਤਿਕ ਕਦਰਾਂ-ਕੀਮਤਾਂ ਨੂੰ ਜੇਕਰ ਕੋਈ ਸਾਡੇ ਸਮਾਜ ਵਿੱਚ ਪੈਦਾ ਕਰ ਸਕਦਾ ਹੈ ਤਾਂ ਉਹ ਇੱਕ ਅਧਿਆਪਕ ਹੀ ਹੈ। ਇਸ ਲਈ ਹੀ ਤਾਂ ਅਧਿਆਪਕ ਨਰੋਏ ਸਮਾਜ ਦਾ ਨਿਰਮਾਤਾ ਹੁੰਦਾ ਹੈ। ਸੱਚਾ ਅਧਿਆਪਕ ਇੱਕ ਚੰਗਾ ਦੋਸਤ, ਦਾਰਸ਼ਨਿਕ ਤੇ ਰਾਹ-ਦਸੇਰਾ ਹੁੰਦਾ ਹੈ। ਅਧਿਆਪਕ ਹੀ ਸਾਨੂੰ ਹਨੇ੍ਹਰੇ ਵਿੱਚੋਂ ਕੱਢ ਕੇ ਰੌਸ਼ਨੀ ਪ੍ਰਦਾਨ ਕਰਦਾ ਹੈ। ਅਧਿਆਪਕ ਇੱਕ ਸ਼ਿਲਪਕਾਰ ਦੀ ਤਰ੍ਹਾਂ ਸਾਡੇ ਸਮਾਜ ਨੂੰ ਤਰਾਸ਼ ਕੇ ਨਰੋਏ ਸਮਾਜ ਦੀ ਸਿਰਜਣਾ ਕਰਦਾ ਹੈ। ਪਿਆਰ, ਸਤਿਕਾਰ, ਪ੍ਰਸੰਸਾ, ਕਦਰ ਤੇ ਸਨਮਾਨ ਦੀ ਮੂਰਤ ਸਾਬਕਾ ਰਾਸ਼ਟਰਪਤੀ ਸਵ: ਡਾ. ਸਰਵਪੱਲੀ ਰਾਧਾਕਿ੍ਰਸ਼ਨਨ ਦਾ ਜਨਮ ਦਿਨ 5 ਸਤੰਬਰ ਨੂੰ ਸਮੁੱਚੇ ਭਾਰਤ ਵਿੱਚ ਅਧਿਆਪਕ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ।
ਡਾ. ਸਰਵਪੱਲੀ ਰਾਧਾਕਿ੍ਰਸ਼ਨਨ ਜੀ ਦਾ ਜਨਮ 5 ਸਤੰਬਰ 1888 ਹੋਇਆ ਸੀ
ਇਸ ਦਿਨ ਵਿਦਿਆਰਥੀ ਆਪਣੇ ਅਧਿਆਪਕਾਂ ਦਾ ਸਹੀ ਮਾਰਗ-ਦਰਸ਼ਕ ਬਣਨ ਲਈ ਧੰਨਵਾਦ ਕਰਦੇ ਹਨ। ਡਾ. ਸਰਵਪੱਲੀ ਰਾਧਾਕਿ੍ਰਸ਼ਨਨ ਜੀ ਦਾ ਜਨਮ 5 ਸਤੰਬਰ 1888 ਨੂੰ ਦੱਖਣ ਭਾਰਤ ਦੇ ਛੋਟੇ ਜਿਹੇ ਕਸਬੇ ਤਿਰੂਤਾਣੀ ਵਿਖੇ ਹੋਇਆ ਸੀ, ਜੋ ਚੇੱਨਈ ਤੋਂ 64 ਕਿਲੋਮੀਟਰ ਉੱਤਰ-ਪੂਰਬ ਵਿੱਚ ਹੈ। ਇਨ੍ਹਾਂ ਦੇ ਪਿਤਾ ਇੱਕ ਗਰੀਬ ਬ੍ਰਾਹਮਣ ਸਨ ਅਤੇ ਤਿਰੂਤਾਣੀ ਕਸਬੇ ਦੇ ਜ਼ਿਮੀਂਦਾਰਾਂ ਕੋਲ ਸਧਾਰਨ ਕਰਮਚਾਰੀ ਦੇ ਤੌਰ ’ਤੇ ਕੰਮ ਕਰਦੇ ਸਨ। ਰਾਧਾਕਿ੍ਰਸ਼ਨਨ ਚਾਰ ਭਰਾਵਾਂ ਤੇ ਇੱਕ ਭੈਣ ਵਿੱਚੋਂ ਆਪਣੇ ਮਾਤਾ-ਪਿਤਾ ਦੀ ਦੂਜੀ ਸੰਤਾਨ ਸਨ। ਅੱਠ ਮੈਂਬਰੀ ਪਰਿਵਾਰ ਦੀ ਆਮਦਨ ਦੇ ਸਾਧਨ ਬਹੁਤ ਹੀ ਸੀਮਤ ਸਨ। ਘੱਟ ਆਮਦਨ ਵਿੱਚ ਵੀ ਰਾਧਾਕਿ੍ਰਸ਼ਨਨ ਜੀ ਨੇ ਇਹ ਸਿੱਧ ਕਰਕੇ ਦਿਖਾਇਆ ਕਿ ਤੁਹਾਡੇ ਅੰਦਰਲੇ ਹੁਨਰ ਨੂੰ ਜੇਕਰ ਤੁਸੀਂ ਚਾਹੋ ਤਾਂ ਕੋਈ ਰੋਕ ਨਹੀਂ ਸਕਦਾ। Teachers Day
ਸੰਨ 1902 ਵਿੱਚ ਰਾਧਾਕ੍ਰਿਸ਼ਨ ਜੀ ਨੇ ਬਹੁਤ ਚੰਗੇ ਅੰਕਾਂ ਨਾਲ ਮੈਟਿ੍ਰਕ ਪੱਧਰ ਦੀ ਪੜ੍ਹਾਈ ਪਾਸ
ਇਹ ਮਹਾਨ ਸਿੱਖਿਆ ਸ਼ਾਸਤਰੀ ਦੇ ਰੂਪ ਵਿੱਚ ਹੀ ਨਹੀਂ ਬਲਕਿ ਦੇਸ਼ ਦੇ ਸਰਵਉੱਚ ਰਾਸ਼ਟਰਪਤੀ ਦੇ ਅਹੁਦੇ ’ਤੇ ਵੀ ਬਿਰਾਜਮਾਨ ਹੋਏ। ਸੰਨ 1902 ਵਿੱਚ ਰਾਧਾਕਿ੍ਰਸ਼ਨਨ ਜੀ ਨੇ ਬਹੁਤ ਚੰਗੇ ਅੰਕਾਂ ਨਾਲ ਮੈਟਿ੍ਰਕ ਪੱਧਰ ਦੀ ਪੜ੍ਹਾਈ ਪਾਸ ਕੀਤੀ। ਕਲਾ ਫੈਕਲਟੀ ਦੀ ਬੈਚਲਰ ਪੱਧਰ ਦੀ ਪ੍ਰੀਖਿਆ ਵਿੱਚ ਪਹਿਲੇ ਨੰਬਰ ’ਤੇ ਆਏ, ਫਿਲਾਸਫੀ ਵਿੱਚ ਗ੍ਰੈਜੂਏਸ਼ਨ ਕੀਤੀ ਤੇ ਮਦਰਾਸ ਰੈਜੀਡੈਂਸੀ ਕਾਲਜ ਵਿੱਚ ਫਲਾਸਫੀ ਦੇ ਸਹਾਇਕ ਪ੍ਰੋਫੈਸਰ ਨਿਯੁਕਤ ਹੋਏ। ਡਾ. ਰਾਧਾਕਿ੍ਰਸ਼ਨਨ ਜੀ ਨੇ 40 ਸਾਲ ਇੱਕ ਅਧਿਆਪਕ ਦੇ ਰੂਪ ਵਿੱਚ ਬਿਤਾਏ। ਇਨ੍ਹਾਂ ਦੀ ਯੋਗਤਾ ਤੇ ਲਗਨ ਨੂੰ ਦੇਖਦੇ ਹੋਏ ਸੰਵਿਧਾਨ ਨਿਰਮਾਣ ਸਭਾ ਦਾ ਮੈਂਬਰ ਵੀ ਨਿਯੁਕਤ ਕੀਤਾ ਗਿਆ। Teachers Day
ਇਸ ਤੋਂ ਬਾਅਦ ਉਪ ਰਾਸ਼ਟਰਪਤੀ ਦੇ ਅਹੁਦੇ ’ਤੇ ਨਿਯੁਕਤੀ ਹੋਈ
ਇਸ ਤੋਂ ਬਾਅਦ ਉਪ ਰਾਸ਼ਟਰਪਤੀ ਦੇ ਅਹੁਦੇ ’ਤੇ ਨਿਯੁਕਤੀ ਹੋਈ। ਸੰਨ 1962 ਵਿੱਚ ਸ੍ਰੀ ਰਾਜਿੰਦਰ ਪ੍ਰਸਾਦ ਜੀ ਦਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਡਾ. ਰਾਧਾਕਿ੍ਰਸ਼ਨਨ ਜੀ ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਲਾਇਆ ਗਿਆ। ਸਿੱਖਿਆ ਦੇ ਨਾਲ-ਨਾਲ ਰਾਜਨੀਤੀ ਵਿੱਚ ਉਚੇਚਾ ਯੋਗਦਾਨ ਹੋਣ ਕਾਰਨ ਭਾਰਤ ਦੇ ਪਹਿਲੇ ਰਾਸ਼ਟਰਪਤੀ ਸਤਿਕਾਰਯੋਗ ਰਾਜਿੰਦਰ ਪ੍ਰਸਾਦ ਜੀ ਨੇ ਡਾ. ਸਰਵਪੱਲੀ ਰਾਧਾਕਿ੍ਰਸ਼ਨਨ ਜੀ ਨੂੰ ਭਾਰਤ ਰਤਨ ਨਾਲ ਨਵਾਜਿਆ। 17 ਅਪਰੈਲ 1975 ਨੂੰ ਡਾ. ਰਾਧਾਕਿ੍ਰਸ਼ਨਨ ਜੀ ਨੇ ਲੰਬੀ ਬਿਮਾਰੀ ਤੋਂ ਬਾਦ ਆਪਣੀ ਦੇਹ ਤਿਆਗੀ। ਕਿਸੇ ਵੀ ਬੱਚੇ ਦੇ ਪਹਿਲੇ ਅਧਿਆਪਕ ਮਾਪੇ ਹੀ ਹੁੰਦੇ ਹਨ। ਉਹ ਜੋ ਵੀ ਸਿਖਾਉਣਗੇ, ਬੱਚਾ ਉਸੇ ਤਰ੍ਹਾਂ ਹੀ ਕਰੇਗਾ। ਫਿਰ ਉਸ ਤੋਂ ਬਾਅਦ ਸਕੂਲੀ ਅਧਿਆਪਕ ਦਾ ਯੋਗਦਾਨ ਸ਼ੁਰੂ ਹੁੰਦਾ ਹੈ। Teachers Day
ਪੁਰਾਣੇ ਸਮਿਆਂ ਵਿੱਚ ਅਧਿਆਪਕ ਨੂੰ ਦਿੱਤਾ ਜਾਂਦਾ ਸੀ ਗੁਰੂ ਦਾ ਦਰਜਾ
ਜੋ ਬੱਚੇ ਦੀ ਬੁੱਧੀ ਦਾ ਅਧਿਐਨ ਕਰਨ ਤੋਂ ਬਾਅਦ ਉਸਨੂੰ ਆਪਣੇ ਗਿਆਨ ਦੀ ਭੱਠੀ ਵਿੱਚ ਢਾਲ਼ ਕੇ ਸਮਾਜਿਕ ਤੌਰ ’ਤੇ ਦੁਨੀਆਂ ਵਿੱਚ ਵਿਚਰਨ ਲਈ ਊਰਜਾ ਪ੍ਰਦਾਨ ਕਰਦਾ ਹੈ। ਸੱਚਾ ਅਧਿਆਪਕ ਜਦ ਪਰਉਪਕਾਰੀ ਤਰੀਕੇ ਨਾਲ ਸਿੱਖਿਆਰਥੀਆਂ ਨੂੰ ਦੇਸ਼ ਦੇ ਭਵਿੱਖ ਲਈ ਤਿਆਰ ਕਰਦਾ ਹੈ ਤਾਂ ਭਵਿੱਖ-ਘਾੜਾ ਅਖਵਾਉਂਦਾ ਹੈ। ਜਿਸ ਨਾਲ ਉਸ ਵੱਲੋਂ ਦਿੱਤੀ ਹੌਂਸਲਾ ਅਫਜਾਈ ਤੇ ਚੰਗੀ ਸਿੱਖਿਆ ਨਾਲ ਵਿਦਿਆਰਥੀ ਇੱਕ ਆਦਰਸ਼ ਡਾਕਟਰ, ਇੰਜੀਨੀਅਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਬਣਦਾ ਹੈ। ਪਹਿਲਾਂ ਪੁਰਾਣੇ ਸਮਿਆਂ ਵਿੱਚ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਸੀ। ਸਕੂਲ ਪਹੁੰਚਣ ਵੇਲੇ, ਛੁੱਟੀ ਵੇਲੇ ਬੱਚੇ ਅਧਿਆਪਕ ਦੇ ਪੈਰ ਛੂੰਹਦੇ ਸਨ। ਉਸ ਦਾ ਅਸਲ ਕਾਰਨ ਮਨ ਵਿੱਚ ਨਿਮਰਤਾ ਪੈਦਾ ਕਰਨਾ ਸੀ। Teachers Day
ਜ਼ਮਾਨਾ ਬਦਲ ਗਿਆ ਹੈ, ਸਿੱਖਿਆ ਦਾ ਵਪਾਰੀਕਰਨ ਹੋ ਗਿਆ ਹੈ
ਸਕੂਲ ਟਾਈਮ ਤੋਂ ਬਾਅਦ ਜੇਕਰ ਕਿਧਰੇ ਅਧਿਆਪਕ ਮਿਲ ਜਾਂਦਾ ਤਾਂ ਤੁਰੰਤ ਝੁਕ ਕੇ ਉਹਦੇ ਪੈਰ ਛੂਹੇ ਜਾਂਦੇ ਸਨ। ਜ਼ਮਾਨਾ ਬਦਲ ਗਿਆ ਹੈ, ਸਿੱਖਿਆ ਦਾ ਵਪਾਰੀਕਰਨ ਹੋ ਗਿਆ ਹੈ। ਜਿਸ ਕਰਕੇ ਨੈਤਿਕਤਾ ਅੱਜ ਦੇ ਮਾਡਰਨ ਅਧਿਆਪਕਾਂ ਦੇ ਜ਼ਿਹਨ ਵਿੱਚੋਂ ਖੰਭ ਲਾ ਕੇ ਉੱਡ ਗਈ ਹੈ। ਅਧਿਆਪਕ ਦਾ ਸਹੀ ਕੰਮ ਵਿਦਿਆਰਥੀ ਦੇ ਅੰਦਰਲੇ ਟੈਲੇਂਟ ਨੂੰ ਬਾਹਰ ਕੱਢ ਕੇ ਸਮਾਜ ਵਿਚ ਕਿਸ ਤਰ੍ਹਾਂ ਵਿਚਰਨਾ ਹੈ ਇਹ ਸਿਖਾਉਣਾ ਹੁੰਦਾ ਹੈ। ਇੱਕ ਚੰਗੇ ਅਧਿਆਪਕ ਨੂੰ ਆਪਣੇ ਵਿਦਿਆਰਥੀਆਂ ਅੰਦਰ ਵਿਸ਼ਿਆਂ ਸਬੰਧੀ ਦਿਲਚਸਪੀ ਪੈਦਾ ਕਰਨ ਦਾ ਗਿਆਨ ਹੋਣ ਦੇ ਨਾਲ-ਨਾਲ ਨੈਤਿਕਤਾ ਵੀ ਜ਼ਰੂਰੀ ਹੈ। ਅਧਿਆਪਕ ਇੱਕ ਅਜਿਹਾ ਦੀਵਾ ਹੈ ਜੋ ਬਲਣ ਉਪਰੰਤ ਰੌਸ਼ਨੀ ਹੀ ਨਹੀਂ ਕਰਦਾ ਬਲਕਿ ਬਾਕੀ ਦੀਵਿਆਂ ਨੂੰ ਵੀ ਬਾਲ ਕੇ ਵਿਦਿਆਰਥੀਆਂ ਦੇ ਜੀਵਨ ਨੂੰ ਹਨ੍ਹੇਰੇ ਤੋਂ ਚਾਨਣ ਵੱਲ ਲੈ ਜਾਂਦਾ ਹੈ। Teachers Day
Read This : ਨਰੋਏ ਸਮਾਜ ਦਾ ਨਿਰਮਾਤਾ ਹੁੰਦੈ ਇੱਕ ਸੱਚਾ ਅਧਿਆਪਕ
ਅੱਜ ਦੇ ਨਵੇਂ ਜਮਾਨੇ ਦੇ ਅਧਿਆਪਕਾਂ ਦੇ ਮਨਾਂ ਵਿਚ ਇਹ ਧਾਰਨਾ ਘਰ ਕਰ ਚੁੱਕੀ ਹੈ ਕਿ ਵਿਦਿਆਰਥੀ ਸੌ ਫੀਸਦੀ ਅੰਕ ਹੀ ਹਾਸਲ ਕਰੇ। ਉਹ ਵਿਦਿਆਰਥੀਆਂ ਨੂੰ ਜੀਵਨ ਜਿਊਣ ਦੇ ਢੰਗ ਸਿਖਾਉਣ ਵਾਲੀਆਂ ਰਿਪੋਰਟਾਂ ਤਿਆਰ ਕਰਨ ਦੀ ਬਜਾਏ ਬੱਚਿਆਂ ਦੇ ਅੰਕਾਂ ਵਾਲੇ ਰਿਪੋਰਟ ਕਾਰਡਾਂ ਵਿੱਚ ਪ੍ਰਤੀਸ਼ਤਤਾ ਵਧਾਉਣ ਲਈ ਹੱਥਕੰਡੇ ਅਪਣਾਉਂਦੇ ਹਨ। ਚਾਹੀਦਾ ਤਾਂ ਇਹ ਸੀ ਕਿ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਜ਼ਿੰਦਗੀ ਜਿਉਣ ਦੇ ਢੰਗ-ਤਰੀਕੇ ਸਿਖਾ ਕੇ ਬੱਚਿਆਂ ਅੰਦਰ ਇਨਸਾਨੀਅਤ ਦੇ ਗੁਣ ਪੈਦਾ ਕੀਤੇ ਜਾਣ, ਤੇ ਨੈਤਿਕਤਾ ਸਿਖਾ ਕੇ ਇੱਕ ਚੰਗਾ ਪੁਲਿਸ ਅਫਸਰ, ਚੰਗਾ ਪ੍ਰਸ਼ਾਸਨਿਕ ਅਧਿਕਾਰੀ, ਚੰਗਾ ਜੱਜ, ਵਕੀਲ ਤੇ ਇੱਕ ਚੰਗਾ ਅਧਿਆਪਕ ਕਿਸ ਤਰ੍ਹਾਂ ਬਣਾਉਣਾ ਹੈ, ਇਹ ਸਭ ਤਾਂ ਹੀ ਸੰਭਵ ਹੋਵੇਗਾ ਜੇਕਰ ਅੱਜ ਦਾ ਅਧਿਆਪਕ ਖੁਦ ਨੈਤਿਕਤਾ ਨਾਲ ਭਰਪੂਰ ਹੋਵੇਗਾ। Teachers Day
ਵਿੱਦਿਆ ਦੇ ਵਪਾਰੀਕਰਨ ਨੇ ਸਾਡੇ ਸਮਾਜ ਵਿਚ ਅਨੈਤਿਕਤਾ ਫੈਲਾਈ ਹੈ
ਵਿੱਦਿਆ ਦੇ ਵਪਾਰੀਕਰਨ ਨੇ ਸਾਡੇ ਸਮਾਜ ਵਿਚ ਅਨੈਤਿਕਤਾ ਫੈਲਾਈ ਹੈ। ਜੇਕਰ ਕਿਸੇ ਵੀ ਬੱਚੇ ਦੀ ਅੰਕਾਂ ਦੀ ਫੀਸਦੀ ਘਟਦੀ ਹੈ ਤਾਂ ਉਹ ਖੁਦਕੁਸ਼ੀ ਕਰ ਲੈਂਦਾ ਹੈ। ਇਸ ਦਾ ਮੁੱਖ ਕਾਰਨ ਵਿਦਿਆਰਥੀਆਂ ’ਤੇ ਵੱਧ ਫੀਸਦੀ ਅੰਕ ਹਾਸਲ ਕਰਨ ਦਾ ਦਬਾਅ ਹੁੰਦਾ ਹੈ। ਇਹੀ ਦਬਾਅ ਜੇਕਰ ਚੰਗਾ ਇਨਸਾਨ ਬਣ ਕੇ ਦੁਨੀਆਦਾਰੀ ਵਿੱਚ ਵਿਚਰਨ ਲਈ ਪਾਇਆ ਹੋਵੇ ਤਾਂ ਇਸਦੇ ਨਤੀਜੇ ਸਾਰਥਕ ਨਿੱਕਲਣਗੇ। ਅਸਲ ਵਿੱਚ ਤਾਂ ਨੈਤਿਕ ਕਦਰਾਂ-ਕੀਮਤਾਂ ਹੀ ਤੈਅ ਕਰਦੀਆਂ ਹਨ ਕਿ ਬੱਚਾ ਵੱਡਾ ਹੋ ਕੇ ਕਿਹੋ-ਜਿਹਾ ਇਨਸਾਨ ਬਣੇਗਾ। ਜਿਵੇਂ ਕਿ ਡਾ. ਰਾਧਾਕਿ੍ਰਸ਼ਨਨ ਜੀ ਨੇ ਇਹ ਸਭ ਕਰਕੇ ਦਿਖਾਇਆ ਜਿਸ ਵਿੱਚ ਉਨ੍ਹਾਂ ਦੇ ਅਧਿਆਪਕਾਂ ਦਾ ਵੱਡਮੁੱਲਾ ਯੋਗਦਾਨ ਸੀ ਬਾਕੀ ਅੱਜ ਦੇ ਅਧਿਆਪਕਾਂ ਨੂੰ ਵੀ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਕੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਕੰਮ ਕਰਨਾ ਚਾਹੀਦਾ ਹੈ।
ਤਾਂ ਕਿ ਉਹ ਵੀ ਕਿਸੇ ਲਈ ਚਾਨਣ-ਮੁਨਾਰਾ ਬਣ ਸਕਣ। ਅੱਜ ਜੇਕਰ ਅਸੀਂ ਗੱਲ ਕਰਦੇ ਹਾਂ ਕਿ ਇਸ ਸਾਰੇ ਵਰਤਾਰੇ ਪ੍ਰਤੀ ਅਧਿਆਪਕ ਜਿੰਮੇਵਾਰ ਹੈ ਤਾਂ ਮੌਜੂਦਾ ਸਮਾਜਿਕ ਢਾਂਚੇ ਦੇ ਖਿੱਲਰੇ ਤਾਣੇ-ਬਾਣੇ ਲਈ ਬੱਚੇ ਤੇ ਉਨ੍ਹਾਂ ਦੇ ਮਾਪੇ ਵੀ ਜ਼ਿੰਮੇਵਾਰ ਹਨ। ਮਾਪਿਆਂ ਨੇ ਬੱਚਿਆਂ ਨੂੰ ਪੈਸੇ ਤੇ ਹੋਰ ਕਈ ਤਰ੍ਹਾਂ ਦੀਆਂ ਖੁੱਲ੍ਹਾਂ ਦੇ ਕੇ ਵਿਗਾੜਿਆ ਹੈ ਜਿਸ ਨਾਲ ਪਿਛਲੇ ਸਮੇਂ ਦੌਰਾਨ ਬੱਚਿਆਂ ਵੱਲੋਂ ਆਪਣੇ ਅਧਿਆਪਕਾਂ ਦੀ ਕੁੱਟ-ਮਾਰ ਕਰਕੇ ਬੇਇੱਜਤੀ ਕਰਨ ਕਰਕੇ ਵਿਦਿਆਰਥੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਸਰਕਾਰੀ ਸਕੂਲਾਂ ਦੀ ਤਰਸਯੋਗ ਹਾਲਤ ਪੈਦਾ ਕਰਨ ਵਿੱਚ ਵਿਦਿਆਰਥੀਆਂ ਦੇ ਇਸ ਵਿਹਾਰ ਦਾ ਵੱਡਾ ਯੋਗਦਾਨ ਹੈ, ਜਿਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਜਿਸ ਕਾਰਨ ਅੱਜ ਵਿੱਦਿਆ ਦਾ ਵਪਾਰੀਕਰਨ ਹੋਣ ਕਰਕੇ ਮੁਫ਼ਤ ਦਿੱਤੀ ਜਾਣ ਵਾਲੀ ਸਿੱਖਿਆ ਲੱਖਾਂ ਵਿੱਚ ਮਿਲਦੀ ਹੈ। Teachers Day
ਪੰਜੇ ਉਂਗਲਾਂ ਇੱਕੋ-ਜਿਹੀਆਂ ਨਹੀਂ ਹੁੰਦੀਆਂ
ਪੰਜੇ ਉਂਗਲਾਂ ਇੱਕੋ-ਜਿਹੀਆਂ ਨਹੀਂ ਹੁੰਦੀਆਂ ਦੇਸ਼ ਦੇ ਕਈ ਰਾਜਾਂ ਵਿੱਚ ਅੱਜ ਵੀ ਸਰਕਾਰਾਂ ਦੇ ਚੰਗੇ ਯੋਗਦਾਨ ਕਾਰਨ ਅਧਿਆਪਕ ਤੇ ਵਿਦਿਆਰਥੀ ਉੱਚੀਆਂ ਕਦਰਾਂ-ਕੀਮਤਾਂ ਵੱਲ ਵਧ ਰਹੇ ਹਨ ਤੇ ਜ਼ਿਆਦਾਤਰ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਰਾਜਾਂ ਦੇ ਹੀ ਸਿਲੈਕਟ ਹੋ ਕੇ ਦੇਸ਼ ਦੀ ਸੇਵਾ ਵਿੱਚ ਯੋਗਦਾਨ ਪਾ ਕੇ ਆਪਣੇ ਮਾਤਾ-ਪਿਤਾ ਤੇ ਅਧਿਆਪਕਾਂ ਦਾ ਨਾਂਅ ਰੌਸ਼ਨ ਕਰ ਰਹੇ ਹਨ। ਅਧਿਆਪਕ ਵਿਦਿਆਰਥੀਆਂ ਨੂੰ ਚੰਗੇ ਰਾਹਾਂ ਦਾ ਪਾਂਧੀ ਬਣਾਉਂਦਾ ਹੈ। ਇਸ ਲਈ ਇੰਨੀ ਵੱਡੀ ਭੂਮਿਕਾ ਨਿਭਾਉਣ ਵਾਲਿਆਂ ਨੂੰ ਇੱਕ ਦਿਨ ਹੀ ਨਹੀਂ ਪੂਰੀ ਜ਼ਿੰਦਗੀ ਉਨ੍ਹਾਂ ਦਾ ਅਹਿਸਾਨ ਨਹੀਂ ਭੁੱਲਣਾ ਚਾਹੀਦਾ। Teachers Day
ਇੰਜ: ਜਗਜੀਤ ਸਿੰਘ ਕੰਡਾ
ਕੋਟਕਪੂਰਾ
Teacher Latest News: ਅਧਿਆਪਕਾਂ ਨੂੰ ਵੱਡਾ ਝਟਕਾ, ਹਾਈਕੋਰਟ ਦੇ ਫੈਸਲੇ ਤੋਂ ਬਾਅਦ ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲਾ
10 ਸਾਲਾਂ ਦੌਰਾਨ ਹੋਈ ਹਰ ਤਰੱਕੀ ਦਾ ਹੋਏਗਾ ਰੀਵਿਊ | Teacher Latest News
(ਅਸ਼ਵਨੀ ਚਾਵਲਾ) ਚੰਡੀਗੜ। Teacher Latest News: ਸਿੱਖਿਆ ਵਿਭਾਗ ਨੇ ਪੰਜਾਬ ਦੇ ਹਜ਼ਾਰਾ ਅਧਿਆਪਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਉਨਾਂ ਪਿਛਲੇ 10 ਸਾਲਾਂ ਦੌਰਾਨ ਹੋਈ ਤਰੱਕੀ ਨੂੰ ਰੀਵਿਊ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਸਬੰਧੀ ਬਕਾਇਦਾ ਸਾਰੇ ਅਧਿਆਪਕਾਂ ਨੂੰ ਪਬਲਿਕ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਜਿਸ ਦੇ ਚਲਦੇ ਆਉਣ ਵਾਲੇ ਦਿਨਾਂ ਵਿੱਚ ਸਾਰੇ ਅਧਿਆਪਕਾਂ ਨੂੰ ਚੈਕਿੰਗ ਦੇ ਵੱਡੇ ਦੌਰ ਵਿੱਚੋਂ ਗੁਜ਼ਰਨਾ ਪੈ ਸਕਦਾ ਹੈ ਹਾਲਾਂਕਿ ਜਿਹੜੇ ਅਧਿਆਪਕਾਂ ਦੀ ਤਰੱਕੀ ਜਾਇਜ਼ ਅਤੇ ਸਹੀ ਢੰਗ ਨਾਲ ਹੋਈ ਹੈ, ਉਨਾਂ ਨੂੰ ਘਬਰਾਉਣ ਦੀ ਕੋਈ ਵੀ ਲੋੜ ਨਹੀਂ ਹੈ ਪਰ ਜਦੋਂ ਤੱਕ ਇਹ ਰੀਵਿਊ ਦਾ ਸਿਸਟਮ ਚਲਦਾ ਰਹੇਗਾ, ਉਸ ਸਮੇਂ ਤੱਕ ਸਾਰੇ ਅਧਿਆਪਕਾਂ ‘ਤੇ ਹੀ ਤਲਵਾਰ ਲਟਕਦੀ ਰਹੇਗੀ।
ਇਹ ਵੀ ਪੜ੍ਹੋ: Patiala New: ਭੈਣ ਨੇ ਨਹਿਰ ’ਚ ਮਾਰੀ ਛਾਲ, ਤਿੰਨ ਭਰਾ ਵੀ ਬਚਾਉਣ ਲਈ ਕੁੱਦੇ
ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਆਦੇਸ਼ਾਂ ਵਿੱਚ ਲਿਖਿਆ ਗਿਆ ਹੈ ਕਿ ਪ੍ਰਾਇਮਰੀ ਕਾਰਡ ਦੇ ਕਰਮਚਾਰੀਆਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੱਖ-ਵੱਖ ਰਿੱਟ ਪਟੀਸ਼ਨਾਂ ਰਾਹੀਂ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਦੇ ਵੱਖ-ਵੱਖ ਵਿਸ਼ਿਆਂ ਵਿੱਚ ਕੀਤੀ ਗਈਆਂ ਪਦ ਉੱਨਤੀਆਂ ਨੂੰ ਵੰਗਾਰਦਿਆਂ, ਉਨਾਂ ਦੇ ਜੂਨੀਅਰ ਕਰਮਚਾਰੀ ਦੀ ਪਦ ਉੱਨਤੀ ਦੀ ਮਿਤੀ ਤੋਂ ਮਾਸਟਰ ਕਾਡਰ ਵਿੱਚ ਪਦ ਉੱਨਤੀਆਂ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਘੋਖਣ ਵਿੱਚ ਸਾਹਮਣੇ ਆਇਆ ਹੈ ਕਿ ਪ੍ਰਾਇਮਰੀ ਕਾਡਰ ਦੀਆਂ ਵੱਖ-ਵੱਖ ਸਮਿਆਂ ਦੌਰਾਨ ਕੀਤੀਆਂ ਗਈਆਂ ਭਰਤੀਆਂ, ਜਿਹੜੀਆਂ ਕਿ ਇੱਕ ਇਸ਼ਤਿਹਾਰ ਅਧੀਨ ਕੀਤੀਆਂ ਗਈਆਂ ਸਨ, ਪਰ ਸਬੰਧਿਤ ਜਿਲ੍ਹਾਂ ਸਿੱਖਿਆ ਅਫ਼ਸਰ ਵੱਲੋਂ ਨਿਯੁਕਤੀ ਪੱਤਰ ਵੱਖ-ਵੱਖ ਮਿਤੀਆਂ ਨੂੰ ਜਾਰੀ ਕਰਨ ਕਰਕੇ ਕਈ ਵੱਧ ਮੈਰਿਟ ਵਾਲੇ ਕਰਮਚਾਰੀ ਘੱਟ ਮੈਰਿਟ ਵਾਲੇ ਕਰਮਚਾਰੀਆਂ ਤੋਂ ਬਾਅਦ ਵਿੱਚ ਹਾਜ਼ਰ ਹੋਏ ਸਨ।
ਮਾਸਟਰ ਕਾਡਰ ਦੀਆਂ ਪਦ ਉਨਤੀਆਂ ਵਿਚਾਰਨ ਸਮੇਂ ਸਟੇਟ ਪੱਧਰ ਤੇ ਤਿਆਰ ਕੀਤੀ ਗਈ ਇੰਟਰਸੇ ਸੀਨੀਅਰਤਾ ਸੂਚੀ ਕਰਮਚਾਰੀਆਂ ਦੀ ਹਾਜਰੀ ਦੀ ਮਿਤੀ ਦੇ ਆਧਾਰ ‘ਤੇ ਤਿਆਰ ਕੀਤੀ ਗਈ, ਜਿਸ ਕਾਰਨ ਵੱਧ ਮੈਰਿਟ ਵਾਲੇ ਕਰਮਚਾਰੀ ਘੱਟ ਮੈਰਿਟ ਵਾਲੇ ਕਰਮਚਾਰੀਆਂ ਤੋਂ ਜੂਨੀਅਰ ਹੋ ਗਏ।
ਇਸ ਤੋਂ ਇਲਾਵਾ ਜਿਲਾ ਪ੍ਰੀਸ਼ਦ ਵੱਲੋਂ ਸਾਲ 2006 ਵਿੱਖ ਕੀਤੀ ਗਈਆਂ ਈ.ਟੀ.ਟੀ. ਕਾਡਰ ਦੀਆਂ ਨਿਯੁਕਤੀਆ ਨੂੰ ਸਕੂਲਾਂ ਵਿੱਚ ਤੈਨਾਤ ਕਰਨ ਮੌਕੇ ਵੀ ਮੈਰਿਟ ਲਿਸਟ ਵਿੱਚ ਫਰਕ ਪਿਆ ਸੀ। ਉੱਤਰ ਕੇਸਾਂ ਵਿੱਚ ਦਰਸਾਈ ਗਈ ਸਥਿਤੀ ਦੇ ਸਨਮੁੱਖ ਵੱਖ-ਵੱਖ ਅਦਾਲਤਾਂ ਦੇ ਕੇਸਾ ਨੂੰ ਦੇਖਦੇ ਹੋਏ ਹਾਈ ਕੋਰਟ ਦੇ ਫੈਸਲਿਆਂ ਅਨੁਸਾਰ ਵਿਭਾਗ ਵਲੋਂ ਸਾਲ 2015 ਅਤੇ ਇਸ ਤੋਂ ਬਾਅਦ ਵਿੱਚ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਵਿੱਚ ਕੀਤੀ ਗਈਆਂ ਪਦ ਉੱਨਤੀਆਂ ਰੀਵਿਊ ਕਰਨ ਦਾ ਫੈਸਲਾ ਲਿਆ ਗਿਆ ਹੈ। ਸਿੱਖਿਆ ਵਿਭਾਗ ਦੇ ਇਸ ਫੈਸਲੇ ਤੋਂ ਬਾਅਦ ਅਧਿਆਪਕਾਂ ਵਿੱਚ ਭਾਜੜ ਪਈ ਹੋਈ ਹੈ, ਕਿਉਂਕਿ ਇਸ ਫੈਸਲੇ ਤੋਂ ਬਾਅਦ ਵੱਡੀ ਗਿਣਤੀ ਵਿੱਚ ਅਧਿਆਪਕ ਸਿੱਖਿਆ ਵਿਭਾਗ ਦੀ ਰਡਾਰ ‘ਤੇ ਆ ਸਕਦੇ ਹਨ। Teacher Latest News
ਸਰਕਾਰੀ ਸਕੂਲ ਦੇ ਅਧਿਆਪਕ ਨੂੰ ਪ੍ਰਧਾਨ ਮੰਤਰੀ ਵੱਲੋਂ ਮਿਲਿਆ ਪ੍ਰਸ਼ੰਸਾ ਪੱਤਰ
(ਅਜੈ ਮਨਚੰਦਾ) ਕੋਟਕਪੂਰਾ। ਸਥਾਨਕ ਸਰਕਾਰੀ ਮਿਡਲ ਸਕੂਲ ਪੁਰਾਣਾ ਕਿਲ੍ਹਾ ਕੋਟਕਪੂਰਾ ਦੇ ਅੰਗਰੇਜ਼ੀ ਮਾਸਟਰ (ਡਾ.) ਅੰਕੁਰ ਦੂਆ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪ੍ਰਸੰਸਾ ਪੱਤਰ ਭੇਜ ਕੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਡਾ. ਅੰਕੁਰ ਦੂਆ ਵੱਲੋਂ ਭਾਰਤ ਸਰਕਾਰ ਵੱਲੋਂ ਚਲਾਏ ਗਏ ’ਪਰਿਕਸ਼ਾ-ਪੇ ਚਰਚਾ-2024’ ਵਿੱਚ ਭਾਗ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਸਨ। Government School Teacher
ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਨੂੰ ਲੈ ਕੇ ਸੀਐਮ ਮਾਨ ਨੇ ਸੰਭਾਲਿਆ ਮੋਰਚਾ
ਸਕੂਲ ਮੁਖੀ ਸੁਖਵਿੰਦਰ ਕੌਰ ਸਮੇਤ ਸਮੂਹ ਸਟਾਫ ਅਤੇ ਅਰੋੜਾ ਭਾਈਚਾਰਾ ਵੱਲੋਂ ਡਾ. ਦੂਆ ਨੂੰ ਵਧਾਈ ਦਿੰਦਿਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ। ਜਿਕਰਯੋਗ ਹੈ ਕਿ ਸਿੱਖਿਆ ਖੇਤਰ ’ਚ ਡਾ. ਦੂਆ ਵੱਲੋਂ ਸਮੇਂ-ਸਮੇਂ ’ਤੇ ਆਰਟੀਕਲ, ਰਿਸਰਚ ਪੇਪਰ ਆਦਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜਰਨਲਾਂ ਅਤੇ ਅਖਬਾਰਾਂ ਵਿੱਚ ਲੱਗਦੇ ਹੀ ਰਹਿੰਦੇ ਹਨ। ਅਰੋੜਬੰਸ ਸਭਾ ਦੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਅਤੇ ਜਨਰਲ ਸਕੱਤਰ ਸੁਰਜੀਤ ਸਿੰਘ ਘੁਲਿਆਣੀ ਸਮੇਤ ਮਾ. ਹਰਨਾਮ ਸਿੰਘ, ਹਰਿੰਦਰ ਸਿੰਘ ਚੋਟਮੁਰਾਦਾ, ਕੁਲਬੀਰ ਸਿੰਘ ਮੱਕੜ, ਗੁਰਿੰਦਰ ਸਿੰਘ ਮਹਿੰਦੀਰੱਤਾ ਆਦਿ ਨੇ ਅੰਕੁਰ ਦੂਆ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਉਸਦੇ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। Government School Teacher
31 ਮਾਰਚ 2024 ਤੱਕ ਨਹੀਂ ਹੋਵੇਗਾ ਕੋਈ ਵੀ ਸਕੂਲ ਬਿਨਾਂ ਅਧਿਆਪਕ ਜਾਂ ਸਿੰਗਲ ਟੀਚਰ ਵਾਲਾ: ਸਕੂਲ ਸਿੱਖਿਆ ਮੰਤਰੀ
ਮਾਨ ਸਰਕਾਰ ਨੇ ਬਦਲੀ ਪੰਜਾਬ ਦੇ ਸਕੂਲਾਂ ਦੀ ਦਸ਼ਾ : Harjot Singh Bains
(ਅਸ਼ਵਨੀ ਚਾਵਲਾ) ਚੰਡੀਗੜ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਨੂੰ ਸੱਤਾ ਦਾ ਕੇਂਦਰ ਬਿੰਦੂ ਬਣਾ ਦਿੱਤਾ ਹੈ। ਉਕਤ ਪ੍ਰਗਟਾਵਾ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਅੱਜ ਇੱਥੇ ਪੰਜਾਬ ਵਿਧਾਨ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਕੀਤਾ। ਵਿਧਾਇਕ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ 16 ਮਾਰਚ, 2022 ਤੋਂ ਪਹਿਲਾਂ ਪੰਜਾਬ ਰਾਜ ਵਿੱਚ ਬਿਨਾਂ ਅਧਿਆਪਕ ਜਾਂ ਸਿੰਗਲ ਟੀਚਰ ਵਾਲੇ ਸਕੂਲਾਂ ਦੀ ਗਿਣਤੀ 3500 ਤੋਂ ਵੱਧ ਸੀ, ਜੋ ਕਿ ਹੁਣ ਘੱਟ ਕੇ 600 ਦੇ ਕਰੀਬ ਰਹਿ ਗਈ ਹੈ।
ਉਨਾਂ ਸਦਨ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਏਗਾ ਜਿੱਥੇ ਸੂਬੇ ਦੇ ਸਾਰੇ ਸਕੂਲਾਂ ਵਿੱਚ 31 ਮਾਰਚ,2024 ਤੱਕ ਕੋਈ ਵੀ ਸਕੂਲ ਬਿਨਾਂ ਅਧਿਆਪਕ ਜਾਂ ਸਿੰਗਲ ਟੀਚਰ ਵਾਲਾ ਨਹੀਂ ਹੋਵੇਗਾ। ਉਹਨਾਂ ਦੱਸਿਆ ਕਿ ਸਾਡੀ ਸਰਕਾਰ ਨੇ ਦੇਸ਼ ਦੇ ਮਹਾਨ ਸ਼ਹੀਦ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਸਕੂਲ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ ‘ਤੇ ਰੱਖਿਆ ਗਿਆ ਹੈ ਜਿਸ ਬਾਰੇ ਪਿਛਲੇ 70 ਸਾਲਾਂ ਦੌਰਾਨ ਕਿਸੇ ਪਿਛਲੀ ਸਰਕਾਰ ਨੇ ਨਹੀਂ ਸੋਚਿਆ।
ਇਹ ਵੀ ਪੜ੍ਹੋ : ਪਿੰਨੀਆਂ ’ਚੋਂ ਲੁਕੋ ਕੇ ਕੈਨੇਡਾ ਭੇਜੀ ਜਾ ਰਹੀ ਸੀ ਅਫ਼ੀਮ, ਚੜੇ ਪੁਲਿਸ ਦੇ ਧੱਕੇ
ਉਨਾਂ ਕਿਹਾ ਕਿ ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਵਿੱਚ ਕੁਝ ਨਾ ਕੁਝ ਨਵਾਂ ਉਸਾਰੀ ਦਾ ਕੰਮ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਮੇਰੇ ਵਿਧਾਨ ਸਭਾ ਹਲਕਾ ਅਨੰਦਪੁਰ ਸਾਹਿਬ ਅਧੀਨ ਆਉਂਦੇ ਨਾਨਗਰਾਂ ਸਕੂਲ ਨੂੰ 70 ਸਾਲ ਬਾਅਦ ਚਾਰ ਦੀਵਾਰੀ ਨਸੀਬ ਹੋਈ ਹੈ।
ਕੈਬਿਨੇਟ ਮੰਤਰੀ ਨੇ ਦੱਸਿਆ ਕਿ ਮੌਜੂਦ ਸਮੇਂ ਸਰਕਾਰੀ ਸਕੂਲਾਂ ਦੀ ਬਾਊਡਰੀਵਾਲ ਦੀ ਉਸਾਰੀ ਲਈ 323 ਕਰੋੜ ਰੱਖੇ ਗਏ ਸਨ, ਜਿਸ ਵਿੱਚੋਂ 290 ਕਰੋੜ ਖਰਚ ਹੋ ਗਏ ਹਨ। ਹੋਰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਸੂਬੇ ਦੇ 7654 ਸਕੂਲਾਂ ਵਿੱਚ 1300 ਕਿਲੋਮੀਟਰ ਦੀ ਚਾਰ ਦੀਵਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਜਦਕਿ 10,000 ਨਵੇਂ ਕਮਰੇ ਬਣ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿੱਥੇ ਸਕਿਊਰਟੀ ਤੈਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ 31 ਮਾਰਚ,2024 ਤੱਕ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਵਾਈ-ਫ਼ਾਈ ਸਿਸਟਮ ਲੱਗ ਜਾਵੇਗਾ।
ਸਾਡੀ ਸਰਕਾਰ ਦਾ ਉਦੇਸ਼ ਮਿਆਰੀ ਸਿੱਖਿਆ ਤੱਕ ਹਰ ਇੱਕ ਦੀ ਪਹੁੰਚ ਕਰਨਾ
ਹਰਜੋਤ ਬੈਂਸ (Harjot Singh Bains) ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਬੰਗਾ ਸ਼ਹਿਰ ਵਿੱਚ ਜਲਦ ਹੀ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ਾਨਦਾਰ ਸਕੂਲ ਆਫ਼ ਐਮੀਨੈਂਸ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਸਾਡੀ ਸਰਕਾਰ ਦਾ ਉਦੇਸ਼ ਮਿਆਰੀ ਸਿੱਖਿਆ ਤੱਕ ਹਰ ਇੱਕ ਦੀ ਪਹੁੰਚ ਕਰਨਾ ਹੈ। ਸਿੱਖਿਆ ਮੰਤਰੀ ਨੇ ਦੱਸਿਆ ਕਿ ਨੈਸ਼ਨਲ ਇੰਸਟੀਚਿਊਟ ਆਫ਼ ਫ਼ੈਸ਼ਨ ਟੈਕਨਾਲੋਜੀ ਤੋਂ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਦੀ ਵਰਦੀ ਡਿਜ਼ਾਈਨ ਕਰਵਾਈ ਗਈ ਹੈ, ਜਿਸ ਦੀ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਸਿਫ਼ਤ ਕੀਤੀ ਜਾ ਰਹੀ ਹੈ।
ਪੱਕੇ ਹੋਏ ਅਧਿਆਪਕਾਂ ਨੇ ਧਾਲੀਵਾਲ ਨੂੰ ਕੀਤਾ ਸਨਮਾਨਿਤ
ਸਾਡੀ ਸਰਕਾਰ ਨੇ ਅਧਿਆਪਕਾਂ ਦੇ ਨਾਂਅ ਅਗਿਓਂ ਕੱਚਾ ਸ਼ਬਦ ਹਮੇਸ਼ਾ ਲਈ ਹਟਾਇਆ : ਧਾਲੀਵਾਲ  (Kuldeep Singh Dhaliwal)
(ਰਾਜਨ ਮਾਨ) ਅੰਮ੍ਰਿਤਸਰ। ਮੁੱਖ ਮੰਤਰੀ ਪੰਜਾਬ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਨੂੰ ਹਰ ਹਾਲ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਸਰਕਾਰ ਨੇ ਇਸ ਕੰਮ ਦੀ ਸ਼ੁਰੂਆਤ ਆਪਣੇ ਪਹਿਲੇ ਦਿਨ ਤੋਂ ਹੀ ਕਰ ਦਿੱਤੀ ਸੀ, ਜਿਸ ਵਿੱਚ ਬਿਜਲੀ ਮਾਫ਼ੀ ਦੀ ਗਰੰਟੀ, ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਜਾਂ ਕੱਚੇ ਮੁਲਾਜਮਾਂ ਨੂੰ ਪੱਕਾ ਪਕਿਆਂ ਕਰਨਾ ਸ਼ਾਮਿਲ ਹੈ। (Kuldeep Singh Dhaliwal)
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal)ਨੇ ਅਧਿਆਪਕਾਂ ਵੱਲੋਂ ਪੱਕੇ ਹੋਣ ਦੀ ਖੁਸ਼ੀ ਰੱਖੇ ਸਨਮਾਨ ਸਮਾਗਮ ਦੌਰਾਨ ਕੀਤਾ। ਅੱਜ ਕੈਬਨਿਟ ਮੰਤਰੀ ਨੂੰ ਐਸੋਸੀਏਟ ਅਧਿਆਪਕ, ਐਸੋਸੀਏਟ ਪ੍ਰਾਇਮਰੀ ਅਧਿਆਪਕ ਅਤੇ ਸਹਾਇਕ ਅਧਿਆਪਕ ਯੂਨੀਅਨ ਵੱਲੋਂ ਅਜਨਾਲਾ ਵਿਖੇ ਵਿਸੇਸ਼ ਸਮਾਗਮ ਦੌਰਾਨ ਸਨਮਾਨ ਦਿੱਤਾ ਗਿਆ। ਧਾਲੀਵਾਲ ਨੇ ਕਿਹ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕ ਦੇ ਨਾਂਅ ਅੱਗਿਓਂ ਕੱਚਾ ਸ਼ਬਦ ਹਮੇਸ਼ਾ ਲਈ ਹਟਾ ਦਿੱਤਾ ਹੈ। ਉਨਾਂ ਕਿਹਾ ਕਿ ਇਸ ਫੈਸਲੇ ਅਨੁਸਾਰ ਅਧਿਆਪਕ ਹੁਣ ਆਪਣੇ ਆਪ ਨੂੰ ਸੁਰੱਖਿਅਤ ਮਹਿਸ਼ੂਸ ਕਰਨਗੇ ਅਤੇ ਜੇਕਰ ਅਧਿਆਪਕਾਂ ਦਾ ਭਵਿੱਖ ਸੁਰੱਖਿਅਤ ਹੈ ਤਾਂ ਹੀ ਉਹ ਵਿਦਿਆਰਥੀਆਂ ਦੀ ਕਿਸਮਤ ਬਦਲ ਸਕਦੇ ਹਨ। ਉਨਾਂ ਨੇ ਕਿਹਾ ਕਿ ਸਾਡੀ ਸਰਕਾਰ ਮੁਲਾਜ਼ਮਾਂ ਦੀ ਸਮੱਸਿਆ ਦੇ ਹੱਲ ਲਈ ਵਚਨਬੱਧ ਹੈ।
ਅਧਿਆਪਕਾਂ ਦੀ ਤਨਖਾਹ ਵਿੱਚ ਵਾਧਾ ਹੋਵੇਗਾ
ਕੈਬਨਿਟ ਮੰਤਰੀ ਨੇ ਦਸਿਆ ਕਿ ਸਿੱਖਿਆ ਵਿਭਾਗ ਅਧੀਨ ਕੰਮ ਕਰ ਰਹੇ 12710 ਠੇਕਾ ਆਧਾਰਿਤ ਅਧਿਆਪਕਾਂ ਨੂੰ ਰੈਗੂਲਰ ਨਿਯੁਕਤੀ ਪੱਤਰ ਦੇ ਕੇ ਅਧਿਆਪਕ ਵਰਗਾ ਨਾਲ ਕੀਤਾ ਗਿਆ ਵਾਅਦਾ ਪੂਰਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਨਾਲ ਅਧਿਆਪਕਾਂ ਦੀ ਤਨਖਾਹ ਵਿੱਚ ਵਾਧਾ ਹੋਵੇਗਾ। ਇਸ ਮੌਕੇ ਪੱਕੇ ਹੋਣ ਵਾਲੇ ਅਧਿਆਪਕਾਂ ਇਕ ਸੁਰ ਵਿੱਚ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਜਿਨਾਂ ਨੇ ਪਿਛਲੇ ਕਾਫ਼ੀ ਸਮੇਂ ਤੋਂ ਸਾਡੀ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਕੇ ਸਾਡਾ ਭਵਿੱਖ ਸੁਰੱਖਿਅਤ ਕੀਤਾ ਹੈ।
ਫਾਜ਼ਿਲਕਾ ਜ਼ਿਲ੍ਹੇ ਦੀ ਇਕ ਹੋਰ ਧੀ ਨੇ ਵਧਾਇਆ ਮਾਣ, ਪੰਜਾਬ ਭਰ ’ਚੋਂ ਰਹੀ ਅੱਵਲ
ਈ.ਟੀ.ਟੀ. ਟੈਸਟ ’ਚੋਂ ਹਾਸਲ ਕੀਤਾ ਪਹਿਲਾ ਸਥਾਨ (ETT Test)
ਡਿਪਟੀ ਕਮਿਸ਼ਨਰ ਨੇ ਫਾਜ਼ਿਲਕਾ ਦਾ ਨਾਮ ਚਮਕਾਉਣ *ਤੇ ਸੁਮਨ ਨੂੰ ਦਿੱਤੀ ਵਧਾਈ, ਦਫਤਰ ਵਿਖੇ ਕੀਤਾ ਸਨਮਾਨਿਤ
(ਰਜਨੀਸ਼ ਰਵੀ) ਫਾਜ਼ਿਲਕਾ। ਈ.ਟੀਟੀ. 5994 ਦੀ ਭਰਤੀ ਵਿਚੋਂ ਪੂਰੇ ਸੂਬੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਫਾਜ਼ਿਲਕਾ ਜ਼ਿਲ੍ਹੇ ਦਾ ਨਾਂਅ ਚਮਕਾਉਣ ਵਾਲੀ ਸੁਮਨ ਨੂੰ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਆਪਣੇ ਦਫਤਰ ਵਿਖੇ ਬੁਲਾ ਕੇ ਜਿਥੇ ਵਧਾਈ ਦਿੱਤੀ ਉਥੇ ਦਫਤਰ ਵਿਖੇ ਸਨਮਾਨਿਤ ਵੀ ਕੀਤਾ। (ETT Test) ਇਸ ਮੌਕੇ ਉਨ੍ਹਾਂ ਸੁਮਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਇਸ ਕਾਮਯਾਬੀ ਦੀ ਸ਼ਲਾਘਾ ਕੀਤੀ, ਦੇ ਨਾਲ—ਨਾਲ ਉਜਵਲ ਭਵਿੱਖ ਦੀ ਕਾਮਨਾ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਾਜ਼ਿਲਕਾ ਦੀ ਇਕ ਹੋਰ ਧੀ ਨੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਈ.ਟੀਟੀ. 5994 ਟੈਸਟ ਵਿਚੋਂ ਪੂਰੇ ਸੂਬੇ ਵਿਚੋਂ ਸੁਮਨ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਟੈਸਟ ਦੀ ਮੁਕੰਮਲ ਪ੍ਰਕਿਰਿਆ ਹੋਣ ਤੋਂ ਬਾਅਦ ਸੁਮਨ ਜਲਦ ਬਚਿਆਂ ਦੀ ਕਲਾਸ ਲਵੇਗੀ ਤੇ ਬਚਿਆਂ ਨੂੰ ਗਿਆਨ ਵੰਡੇਗੀ। ਉਨ੍ਹਾਂ ਕਿਹਾ ਕਿ ਸੁਮਨ ਦੀ ਪ੍ਰਾਪਤੀ ਤੋਂ ਪਤਾ ਲਗਦਾ ਹੈ ਕਿ ਮਿਹਨਤ ਤੇ ਲਗਨ ਨਾਲ ਕੋਈ ਵੀ ਮੰਜ਼ਿਲ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ’ਚ ਕੁੱਝ ਦੁਕਾਨਦਾਰਾਂ ਵੱਲੋਂ ਵਰਤੀ ਜਾ ਰਹੀ ਹੈ ‘ਤਿਰੰਗੇ’ ਦੀ ਸ਼ਾਨ ’ਚ ਘੋਰ ਲਾਹਪ੍ਰਵਾਹੀ
ਉਨ੍ਹਾਂ ਕਿਹਾ ਕਿ ਲੜਕੀਆਂ ਹਰ ਖੇਤਰ ਵਿਚ ਮਲਾਂ ਮਾਰ ਰਹੀਆਂ ਹਨ ਤੇ ਉਚੇ—ਉਚੇ ਮੁਕਾਮਾਂ ’ਤੇ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿੱਖੋਂ ਤੇ ਵੱਧੋ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਵਿਚ ਮਾਹਿਰਾਂ ਵੱਲੋਂ ਵੱਖ—ਵੱਖ ਕਿਤਿਆਂ ਵਿਚ ਜਾਣ ਲਈ ਤਿਆਰੀ ਕਰਨ ਸਬੰਧੀ ਲੈਕਚਰ ਰਾਹੀਂ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਸੇਧ ਲੈ ਕੇ ਵਿਦਿਆਰਥੀਆਂ ਨੂੰ ਅੱਗੇ ਵੱਧਣਾ ਚਾਹੀਦਾ ਹੈ।
ਪਹਿਲੀ ਵਾਰ ’ਚ ਹੀ ਅਧਿਆਪਕ ਭਰਤੀ ਦਾ ਟੈਸਟ ਪਾਸ ਕੀਤਾ
ਮੰਡੀ ਹਜੂਰ ਸਿੰਘ ਦੀ ਰਹਿਣ ਵਾਲੀ ਸੁਮਨ ਆਖਦੀ ਹੈ ਕਿ ਉਹ ਖੇਤੀਬਾੜੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸਦੇ ਅੰਦਰ ਸ਼ੁਰੂ ਤੋਂ ਹੀ ਕੁਝ ਕਰ ਵਿਖਾਉਣ ਦੀ ਸੋਚ ਸੀ ਜਿਸ ਦੇ ਸਦਕਾ ਉਹ ਪੜ੍ਹਾਈ ਨੂੰ ਜ਼ਿਆਦਾ ਅਹਿਮੀਅਤ ਦਿੰਦੀ ਹੋਈ ਸਖਤ ਮਿਹਨਤ ਕਰਦੀ ਰਹੀ। ਉਸਦਾ ਕਹਿਣਾ ਹੈ ਕਿ ਉਸਦੀ ਸ਼ੁਰੂ ਤੋਂ ਹੀ ਅਧਿਆਪਕਾ ਬਣਨ ਦੀ ਇੱਛਾ ਸੀ ਜਿਸ ਤਹਿਤ ਉਸ ਵੱਲੋਂ ਸਖਤ ਮਿਹਨਤ ਕਰਦਿਆਂ ਪਹਿਲੀ ਵਾਰ ’ਚ ਹੀ ਅਧਿਆਪਕ ਭਰਤੀ ਦਾ ਟੈਸਟ ਪਾਸ ਕੀਤਾ ਗਿਆ ਅਤੇ ਪੂਰੇ ਸੂਬੇ ਵਿਚ ਪਹਿਲਾ ਸਥਾਨ ਹਾਸਲ ਕੀਤਾ। ਉਹ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਆਪਣੇ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹੈ ਜਿਸ ਸਦਕਾ ਉਸ ਵੱਲੋਂ ਇਹ ਮੁਕਾਮ ਹਾਸਲ ਕੀਤਾ ਗਿਆ।
ਇਸ ਮੌਕੇ ਸੁਮਨ ਦੇ ਪਿਤਾ ਸਵਰਨ ਸਿੰਘ ਅਤੇ ਮਾਤਾ ਸੁਰਿੰਦਰ ਕੌਰ ਵਿਸ਼ੇਸ਼ ਤੌਰ ’ਤੇ ਨਾਲ ਮੌਜੂਦ ਸਨ।
ਗੁਰੂ ਜੀ (The Teacher)
ਗੁਰੂ ਜੀ (The Teacher)
ਤਾੜੀਆਂ ਦੀ ਆਵਾਜ਼ ਨਾਲ ਹਾਲ ਗੂੰਜ ਰਿਹਾ ਸੀ। ਪ੍ਰਿੰਸੀਪਲ ਮੋਹਿਤ ਵਰਮਾ ਆਪਣੀਆਂ ਭਾਵਨਾਵਾਂ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਅੱਖਾਂ ਨਮ ਸਨ। ਭਰੇ ਗਲ਼ੇ ਨਾਲ਼ ਮਾਈਕ ਫੜ ਅੱਗੇ ਆਏ, ”ਅੱਜ ਦੇ ਸਨਮਾਨ ਦੇ ਅਸਲੀ ਹੱਕਦਾਰ ਮੇਰੇ ਗੁਰੂ ਜੀ ਹਨ।” ਭਾਵੁਕਤਾ ਏਨੀ ਜਿਆਦਾ ਸੀ ਕਿ ਸਭ ਸੁੰਨ ਹੋ ਗਏ। ਪ੍ਰਿੰਸੀਪਲ ਸਾਹਿਬ ਨੇ ਅੱਧਾ-ਪੌਣਾ ਘੰਟਾ ਗੱਲਬਾਤ ਕੀਤੀ। ਬਹੁਤ ਸਾਰੇ ਕੈਮਰੇ ਰਿਕਾਡਿੰਗ ਕਰ ਰਹੇ ਸਨ। ਸਰੋਤੇ ਮੰਤਰ ਮੁਗਧ ਹੋ ਕੇ ਸੁਣ ਰਹੇ ਸਨ।
ਸਮਾਗਮ ਖ਼ਤਮ ਸੀ ਓਹ ਆਪਣੀ ਗੱਡੀ ਵਿੱਚ ਬੈਠ ਗਏ ਸਨ। ਰਸਤੇ ਵਿੱਚ ਉਹ ਸਨਮਾਨ ਬਾਰੇ ਸੋਚ ਰਹੇ ਸਨ। ਰਾਸ਼ਟਰੀ ਪੱਧਰ ਦਾ ਸਨਮਾਨ ਮਿਲਿਆ ਸੀ। ਵਰਮਾ ਜੀ ਬਹੁਤ ਭਾਵੁਕ ਸਨ! ਉਹਨਾਂ ਨੂੰ ਰਹਿ-ਰਹਿ ਕੇ ਦਸਵੀਂ ਜਮਾਤ ਦਾ ਸਮਾਂ ਯਾਦ ਆ ਰਿਹਾ ਸੀ। ਅੱਧੀ ਛੁੱਟੀ ਬੰਦ ਹੋਣ ਦੀ ਘੰਟੀ ਵੱਜਦੀ।
ਦਸਵੀਂ ਆਲ਼ੇ ਬੱਚੇ ਭੱਜ ਕੇ ਜਮਾਤ ਵਿੱਚ ਪਹੁੰਚ ਜਾਂਦੇ। ਕੁੱਝ ਤਾਂ ਪਹਿਲਾਂ ਤੋਂ ਹੀ ਅੰਦਰ ਬੈਠੇ ਹੁੰਦੇ। ਬਿਕਰਮ ਸਰ ਹਿੰਦੀ ਦਾ ਪੀਰੀਅਡ ਲੈਣ ਆਉਂਦੇ। ਲੇਟ ਆਉਣ ਵਾਲੇ ਨੂੰ ਕਦੇ ਸਜ਼ਾ ਵਗੈਰਾ ਨਾ ਦਿੰਦੇ। ਪਰ ਬੱਚੇ ਇੱਕ ਮਿੰਟ ਵੀ ਖਰਾਬ ਨਾ ਹੋਣ ਦਿੰਦੇ।
”ਅੱਜ ਇਹਨੇ ਲਿਖਾਈ ਕਰਨ ਨੂੰ ਕਹਿਣਾ।” ਰਾਹੁਲ ਦਬਵੀਂ ਆਵਾਜ਼ ‘ਚ ਕੁਝ ਨਾ ਕੁਝ ਬੋਲਦਾ ਰਹਿੰਦਾ ਸੀ। ”ਕੱਲ੍ਹ ਲਿਖਾਈ ਕਰਵਾਈ ਸੀ। ਅੱਜ ਕਵਿਤਾ ਗਾਉ… ਦੇਖੀ ਤਾਂ ਸਹੀ ਆ ਆ ਆ…. ਕਰਦਾ।”  ਮੋਹਿਤ ਬੋਲਦਾ ਤਾਂ ਨੀਵੀਂ ਆਵਾਜ਼ ਵਿੱਚ ਸੀ, ਪਰ ਜਿਥੋਂ ਤੱਕ ਆਵਾਜ਼ ਗਈ, ਹਾਸਾ ਛਿੜ ਪੈਂਦਾ ਸੀ। ਬਿਕਰਮ ਸਰ ਹੱਸਦਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ।
”ਅੱਜ ਆਪਾਂ ਪੜ੍ਹਨਾ ਨਹੀਂ ਹੈ ਬੱਚਿਓ, ਖੇਡਾਂਗੇ।” ”ਸਰ ਜੀ ਫੇਰ ਚਲੀਏ ਗਰਾਊਂਡ…।”  ਮੋਹਿਤ ਹਮੇਸ਼ਾਂ ਵਾਂਗ ਮਜ਼ਾਕ ਵਾਲੇ ਜ਼ੋਨ ਵਿੱਚ ਹੀ ਰਹਿੰਦਾ ਸੀ। ”ਗਰਮੀ ਬਹੁਤ ਹੈ। ਆਪਾਂ ਜਮਾਤ ਵਿੱਚ ਹੀ ਦੋ ਟੀਮਾਂ ਬਣਾ ਕੇ ਖੇਡਾਂਗੇ। ਮੈਂ ਮੁਹਾਵਰਾ ਲਿਖਦਾ, ਤੁਸੀਂ ਉਸਦਾ ਵਾਕ ਬਣਾਓ, ਜਿਸ ਟੀਮ ਦਾ ਵਾਕ ਵਧੀਆ ਹੋਇਆ ਉਸਨੂੰ ਅੰਕ ਮਿਲੂ।”
”ਚਲੋ ਠੀਕ ਆ ਸਰ ਜੀ, ਕਰੋ ਸ਼ੁਰੂ ਫੇਰ।”  ਮਨੀਟਰ ਬਖਤੌਰ ਸਿੰਘ ਸਿੱਧਾ ਜਿਹਾ ਹੋ ਕੇ ਬੈਠਦਾ ਹੋਇਆ ਖੁਸ਼ ਹੋਇਆ
”ਰੰਗੇ ਹਾਥ ਪਕੜੇ ਜਾਣਾ। ਚਲੋ ‘ਏ’ ਟੀਮ ਵਾਕ ਬਣਾਓ।”
”ਅਗਰ ਪ੍ਰਿੰਸੀਪਲ ਸਾਹਿਬ ਆ ਜਾਏਂ ਤੋਂ ਹਮ ਜਮਾਤ ਮੇਂ ਖੇਲਤੇ ਹੂਏ ਰੰਗੇ ਹਾਥ ਪਕੜੇ ਜਾਏਂਗੇ।” ਮੋਹਿਤ ਨੇ ਖਿੜਕੀ ਵਿਚੋਂ ਦੇਖ ਲਿਆ ਸੀ ਕਿ ਪ੍ਰਿੰਸੀਪਲ ਸਰ ਰਾਊਂਡ ‘ਤੇ ਹਨ। ਉਹ ਸ਼ਰਾਰਤ ਦਾ ਕੋਈ ਮੌਕਾ ਨ੍ਹੀਂ ਸੀ ਖੁੰਝਣ ਦਿੰਦਾ। ”ਸ਼ਾਬਾਸ਼ ਮੋਹਿਤ!” ਬਿਕਰਮ ਸਰ ਤਾੜੀਆਂ ਮਰਵਾਉਂਦੇ ਤੇ ਆਪਣਾ ਕੰਮ ਜਾਰੀ ਰੱਖਦੇ।
ਪ੍ਰਿੰਸੀਪਲ ਸਰ ਨੂੰ ਕਈ ਵਾਰ ਮਾਪੇ ਸ਼ਿਕਾਇਤ ਕਰ ਜਾਂਦੇ, ਹੋਰ ਤਾਂ ਠੀਕ ਹੈ ਜੀ, ਪਰ ਕਾਕੇ ਨੂੰ ਹਿੰਦੀ ਦਾ ਕੰਮ ਘੱਟ ਮਿਲਦੈ।
ਪ੍ਰਿੰਸੀਪਲ ਸਰ ਬਿਕਰਮ ਸਰ ਨੂੰ ਕਹਿੰਦੇ ਤਾਂ ਕੁੱਝ ਨਾ ਪਰ ਜਮਾਤ ਕੋਲ ਗੇੜਾ ਜ਼ਰੂਰ ਰੱਖਦੇ। ਪ੍ਰਿਸੀਪਲ ਕੀ ਉਹਨਾਂ ਨੂੰ ਕੋਈ ਅਫਸਰ ਕੁਝ ਨ੍ਹੀਂ ਕਹਿੰਦਾ, ਉਹਨਾਂ ਦੀ ਟੌਹਰ ਸੀ ਨਤੀਜੇ ਸਭ ਤੋਂ ਵਧੀਆ ਆਉਣ ਕਰਕੇਬੱਚਿਆਂ ਨੂੰ ਕਦੇ ਲੱਗਦਾ ਹੀ ਨਹੀਂ ਸੀ ਕਿ ਜਮਾਤ ਵਿੱਚ ਪੜ੍ਹਾਈ ਹੋ ਰਹੀ ਹੈ।
ਹਿੰਦੀ ਵੀ ਮਾਤ ਭਾਸ਼ਾ ਹੀ ਲੱਗਦੀ ਓਹ ਬਹੁਤ ਹੀ ਸਾਦੇ ਸੁਭਾਅ ਵਾਲ਼ੇ ਸਨ। ਕਿਸੇ ਨਾਲ ਵਾਧੂ ਕਲੇਸ਼ ਦਾ ਹਿੱਸਾ ਨਾ ਬਣਦੇ ਜਾਂ ਤਾਂ ਪੜ੍ਹਾ ਰਹੇ ਹੁੰਦੇ ਜਾਂ ਆਪ ਕੁੱਝ ਪੜ੍ਹ ਰਹੇ ਹੁੰਦੇ। ਕੁੱਟਣਾ ਤਾਂ ਦੂਰ, ਕਦੇ ਕਿਸੇ ਬੱਚੇ ਨੂੰ ਝਿੜਕਦੇ ਵੀ ਨਾ। ਪਰ ਜਮਾਤ ‘ਚ ਕੋਈ ਸ਼ੋਰ-ਸ਼ਰਾਬਾ ਵੀ ਨਾ ਹੁੰਦਾ।
ਬੱਚੇ ਚਾਅ ਨਾਲ ਹਿੰਦੀ ਦਾ ਪੀਰੀਅਡ ਉਡੀਕਦੇ। ਕਦੇ-ਕਦੇ ਮੋਹਿਤ ਅਤੇ ਰਾਹੁਲ ਵਰਗੇ ਕੋਈ ਤਮਾਸ਼ਾ ਕਰਨ ਦੀ ਕੋਸ਼ਿਸ਼ ਵੀ ਕਰਦੇ ਤਾਂ ਉਹ ਉਹਨਾਂ ਨੂੰ ਵੀ ਸਹਿਜੇ ਹੀ ਪੜ੍ਹਨ ਲਾ ਲੈਂਦੇ। ਉਹਨਾਂ ਦੇ ਵਿਸ਼ੇ ਵਿੱਚ ਹਰੇਕ ਵਿਦਿਆਰਥੀ ਮਾਹਿਰ ਹੁੰਦਾ। ਕੋਈ ਸਾਥੀ ਅਧਿਆਪਕ ਪੁੱਛਦਾ ਤਾਂ ਹੱਸ ਕੇ ਕਹਿ ਦਿੰਦੇ, ਇਹ ਤਾਂ ਫੁੱਲ ਨੇ, ਮੈਂ ਤਾਂ ਇਹਨਾਂ ਤੋਂ ਮਹਿਕ ਲੈਂਦਾ ਹਾਂ, ਪੜ੍ਹਦੇ ਤਾਂ ਇਹ ਆਪ ਹੀ ਨੇ।
ਸ਼ਰਾਰਤਾਂ ਕਰਦੇ ਮੋਹਿਤ ਨੇ ਵੀ ਦਸਵੀਂ ਵਿਚੋਂ ਵਧੀਆ ਅੰਕ ਲੈ ਲਏ। ਹਿੰਦੀ ਨਾਲ ਖ਼ਾਸ ਲਗਾਵ ਹੋ ਗਿਆ ਸੀ। ਅੱਗੋਂ ਇਸੇ ਭਾਸ਼ਾ ਨਾਲ ਹੀ ਡਿਗਰੀਆਂ ਲੈ ਕੇ ਪ੍ਰਿੰਸੀਪਲ ਦੀ ਕੁਰਸੀ ਤੱਕ ਪਹੁੰਚਿਆ।
ਬਿਕਰਮ ਸਰ ਸਦਾ ਹੀ ਉਸਦੇ ਖਿਆਲਾਂ ਵਿੱਚ ਨਾਲ਼-ਨਾਲ਼ ਰਹੇ। ਕਦੇ ਕੋਈ ਔਕੜ ਆਉਂਦੀ ਤਾਂ ਉਹਨਾਂ ਦੀ ਕਹੀ ਕੋਈ ਗੱਲ ਹੱਲ ਦੱਸ ਜਾਂਦੀ। ਖਿਆਲਾਂ ਵਿੱਚ ਗਵਾਚੇ ਹੋਏ ਪਤਾ ਹੀ ਨਾ ਲੱਗਿਆ ਕਿ ਘਰ ਆ ਗਿਆ ਸੀ। ਸੁਰਤੀ ਵੀ ਕਾਰ ਦੇ ਬਰੇਕ ਲੱਗਣ ਨਾਲ ਖੁੱਲ੍ਹੀ
”ਪਾਪਾ ਅੱਜ ਬਹੁਤ ਵੱਡਾ ਸਨਮਾਨ ਮਿਲਿਆ ਤੁਹਾਨੂੰ। ਮੁਬਾਰਕਾਂ!” ਬੇਟੀ ਨਿਰਮਲਾ ਖੁਸ਼ੀ ਨਾਲ਼ ਕੋਲ ਆਈ।
”ਮੈਨੂੰ ਨਹੀਂ ਮਿਲਿਆ ਪੁੱਤਰ, ਇਹ ਬਿਕਰਮ ਸਰ ਨੂੰ ਮਿਲਿਆ।” ਮੋਹਿਤ ਵਰਮਾ ਨੇ ਇਨਾਮ ਦਾ ਸਾਮਾਨ ਮੇਜ਼ ‘ਤੇ ਅਤੇ ਹੱਥ ਨਿਰਮਲਾ ਦੇ ਸਿਰ ਉੱਤੇ ਰੱਖਿਆ
ਮਨਦੀਪ ਕੌਰ,
ਅਧਿਆਪਕਾ, ਸ ਸ ਸ ਸ ਟਾਹਲੀ ਸਾਹਿਬ,
ਲੁਧਿਆਣਾ, ਮੋ. 95010-26500
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਾਠੀਚਾਰਜ ਤੋਂ ਬਾਅਦ ਅਧਿਆਪਕ ਭਾਖੜਾ ਨਹਿਰ ‘ਤੇ ਖੁਦਕੁਸ਼ੀ ਕਰਨ ਪਹੁੰਚੇ
ਪਟਿਆਲਾ : ਆਪਣੀਆਂ ਮੰਗਾਂ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਬੇਰੁਜ਼ਗਾਰੀ ਈ. ਟੀ. ਟੀ. ਅਧਿਆਪਕਾਂ ‘ਤੇ ਪੁਲਿਸ ਵੱਲੋਂ ਲਾਠੀਚਾਰਜ ਕਰ ਦਿੱਤਾ ਗਿਆ। ਇਸ ਦੇ ਰੋਸ ਵਜੋਂ ਵੱਡੀ ਗਿਣਤੀ ਬੇਰੁਜ਼ਗਾਰ ਅਧਿਆਪਕ ਪਿੰਡ ਮਾਸਿਆਣਾ ਦੇ ਨੇੜੇ ਲੱਗਦੀ ਭਾਖੜਾ ਨਹਿਰ ਵਿਚ ਛਾਲ ਮਾਰਨ ਪਹੁੰਚ ਗਏ। ਨਹਿਰ ‘ਤੇ ਧਰਨਾ ਲਾ ਕੇ ਬੈਠੇ ਅਧਿਆਪਕਾਂ ਨੇ ਪਿਛਲੇ ਤਿੰਨ ਸਾਲਾਂ ਤੋਂ ਉਹ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਜਦਕਿ ਪਿਛਲੇ ਛੇ ਮਹੀਨੇ ਤੋਂ ਉਨ੍ਹਾਂ ਦਾ ਪੱਕਾ ਧਰਨਾ ਚੱਲ ਰਿਹਾ ਹੈ, ਇਸ ਦੌਰਾਨ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੀਆਂ ਮੰਗਾਂ ‘ਤੇ ਗੌਰ ਨਾ ਕਰਨ ਕਰਕੇ ਅੱਜ ਉਹ ਮੋਤੀ ਮਹਿਲ ਦਾ ਘਿਰਾਓ ਕਰਨ ਪਹੁੰਚੇ ਸਨ, ਜਿਥੇ ਪੁਲਿਸ ਨੇ ਉਨ੍ਹਾਂ ‘ਤੇ ਲਾਠੀ ਚਾਰਜ ਕਰ ਦਿੱਤਾ। Teacher
ਅਧਿਆਪਕਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਇੱਕ-ਇੱਕ ਕਰਕੇ ਨਹਿਰ ‘ਚ ਛਾਲਾਂ ਮਾਰ ਦੇਣਗੇ। ਦੱਸਣਯੋਗ ਹੈ ਕਿ ਮੋਤੀ ਮਹਿਲ ਦਾ ਘਿਰਾਓ ਕਰਨ ਜਾ ਰਹੇ ਅਧਿਆਪਕਾਂ ‘ਤੇ ਕੀਤੇ ਪੁਲਿਸ ਦੇ ਲਾਠੀਚਾਰਜ ਵਿਚ ਜਿੱਥੇ ਕਈ ਅਧਿਆਪਕ ਜ਼ਖਮੀ ਹੋ ਗਏ ਸਨ, ਉਥੇ ਹੀ ਕਈ ਅਧਿਆਪਕਾਂ ਦੀਆਂ ਪੱਗਾਂ ਵੀ ਲੱਥ ਗਈਆਂ ਜਦਕਿ ਲਾਠੀਚਾਰਜ ਤੋਂ ਬਾਅਦ ਪੁਲਿਸ ਨੇ ਕਈ ਅਧਿਆਪਕਾਂ ਨੂੰ ਹਿਰਾਸਤ ਵਿਚ ਵੀ ਲੈ ਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਮਲਾ ਹੋ ਰਿਹੈ ਸ਼ੋਸਲ ਮੀਡੀਆ ‘ਤੇ ਵਾਇਰਲ
ਬਰੇਟਾ (ਕ੍ਰਿਸ਼ਨ ਭੋਲਾ) ਦਫਤਰ ਜਿਲ੍ਹਾ ਸਿੱਖਿਆ ਅਫਸਰ ਮਾਨਸਾ ਵੱਲੋਂ ਜਾਰੀ ਹੋਏ ਆਦੇਸ਼ ਅਨੁਸਾਰ ਬਲਾਕ ਬਰੇਟਾ ਦੇ ਇੱਕ ਸੈਂਟਰ ਹੈੱਡ ਟੀਚਰ ਦੀ ਸ਼ਿਕਾਇਤ ਦੀ ਪੜਤਾਲ ਦਾ ਮਾਮਲਾ ਸ਼ੋਸਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਅਧਿਆਪਕ ਵੱਲੋਂ ਆਪਣੀ ਪਤਨੀ ਦੀ ਮਿਲੀ ਭੁਗਤ ਨਾਲ ਉਸਦੀ ਕਲਾਸ ਦੇ  ਵਿਦਿਆਰਥੀਆਂ ਨੂੰ ਆਪਣੀ ਕਲਾਸ ਦੇ ਵਿਦਿਆਰਥੀ ਦਿਖਾਕੇ ਪੰਜਾਬ ਸਰਕਾਰ ਵੱਲੋਂ ਪ੍ਰਸੰਸਾ ਪੱਤਰ ਪ੍ਰਾਪਤ ਕਰਨ ਦਾ ਮਾਮਲਾ ਦੇਖਣ ਨੂੰ ਮਿਲ ਰਿਹਾ ਹੈ ਇਸ ਤੋਂ ਇਲਾਵਾ ਵਾਇਰਲ ਹੋਏ ਪੱਤਰ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੇਖਣ ਨੂੰ ਮਿਲ ਰਹੀਆਂ ਹਨ
ਇਸ ਨੂੰ ਪੜ੍ਹਨ ਵਾਲੇ ਨੂੰ ਇੱਕ ਵਾਰ ਤਾਂ ਸੱਚਮੁਚ ਇਸ ਤਰ੍ਹਾਂ ਲਗਦਾ ਹੈ ਕਿ ਹਾਂ, ਇਹ ਮਾਮਲਾ ਬਹੁਤ ਜਿਆਦਾ ਗੰਭੀਰ ਹੈ ਅਤੇ ਇਸਦੀ ਤੁਰੰਤ ਬਰੀਕੀ ਨਾਲ ਜਾਂਚ ਕਰਕੇ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਲੋਕਾਂ ਦਾ ਸਰਕਾਰੀ ਸਕੂਲਾਂ ਪ੍ਰਤੀ ਵਿਸ਼ਵਾਸ ਬਣਿਆ ਰਹੇ
ਇਲਾਕੇ ‘ਚ ਇਸ ਗੱਲ ਦੀ ਵੀ ਚਰਚਾ ਹੈ ਕਿ ਇਸ ਅਧਿਆਪਕ ਦੀ ਨਿੱਜੀ ਸਕੂਲ ‘ਚ ਵੀ ਹਿੱਸੇਦਾਰੀ ਹੈ ਪਿੰਡ ਦੇ ਪਤਵੰਤਿਆਂ ਅਤੇ ਸਮਾਜ ਸੇਵੀ ਲੋਕਾਂ ਦੀ ਮੰਗ ਹੈ ਕਿ ਇਸ ਮਾਮਲੇ ਦੀ ਜਾਂਚ ਉੱਚ ਅਧਿਕਾਰੀਆਂ ਵੱਲੋਂ ਨਿਰਪੱਖ ਤੌਰ ‘ਤੇ ਕੀਤੀ ਜਾਵੇ ਜਦ ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਰਾਜਵੰਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ  ਦੂਜੇ ਪਾਸੇ ਜਦ ਇਸ ਸਬੰਧੀ ਉੱਪ ਜਿਲ੍ਹਾ ਸਿੱਖਿਆ ਅਫਸਰ ਜਗਰੂਪ ਭਾਰਤੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਸਾਡੇ ਧਿਆਨ ‘ਚ ਹੈ ਅਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾ ਰਹੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਅਧਿਆਪਕ
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਐਜੂਸੈੱਟ ਰਾਹੀਂ ਅਧਿਆਪਕਾਂ ਨੂੰ ਕੀਤਾ ਉਤਸਾਹਿਤ
ਮੋਹਾਲੀ, (ਕੁਲਵੰਤ ਕੋਟਲੀ) ਪੰਜਾਬ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਅਪੀਅਰ ਹੋਣ ਜਾ ਰਹੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸਫ਼ਲਤਾ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਐਜੂਸੈੱਟ ਰਾਹੀਂ ਉਤਸ਼ਾਹਿਤ ਕੀਤਾ ਗਿਆ ਇਸ ਮੌਕੇ ਇੰਦਰਜੀਤ ਸਿੰਘ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪਰੀਸ਼ਦ ਪੰਜਾਬ ਕਮ- ਡੀਪੀਆਈ ਐਲੀਮੈਂਟਰੀ ਸਿੱਖਿਆ ਪੰਜਾਬ ਅਤੇ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਡਾ. ਦਵਿੰਦਰ ਸਿੰਘ ਬੋਹਾ ਨੇ ਵੀ ਅਧਿਆਪਕਾਂ ਨੂੰ ਸੰਬੋਧਨ ਕੀਤਾ
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਧਿਆਪਕਾਂ ਦੀ ਹਰ ਵਾਰ ਮੰਗ ਹੁੰਦੀ ਸੀ ਕਿ ਸਿੱਖਿਆ ਵਿੱਚ ਗੁਣਾਤਮਕ ਤੇ ਉਚੇਰੇ ਪੱਧਰ ਲਈ ਪੰਜਵੀਂ ਅਤੇ ਅੱਠਵੀਂ ਦੀ ਬੋਰਡ ਦੀ ਪ੍ਰੀਖਿਆ ਹੋਣੀ ਚਾਹੀਦੀ ਹੈ
ਹੁਣ ਹੋਣ ਜਾ ਰਹੀ ਬੋਰਡ ਦੀ ਪ੍ਰੀਖਿਆ ਲਈ ਅਧਿਆਪਕਾਂ ਵੱਲੋਂ ਸੂਖਮ ਯੋਜਨਾਬੰਦੀ ਉਲੀਕੀ ਗਈ ਹੈ ਜਿਸ ਨਾਲ ਇਹ ਵਿਸ਼ਵਾਸ ਹੈ ਕਿ ਮਿਸ਼ਨ ਸ਼ਤ-ਪ੍ਰਤੀਸ਼ਤ ਦੇ ਟੀਚੇ ਪ੍ਰਾਪਤ ਕੀਤੇ ਜਾਣਗੇ ਜਿਸ ਵਿੱਚ ਹਰ ਵਿਦਿਆਰਥੀ ਦਾ 100 ਫ਼ੀਸਦੀ ਨਤੀਜਾ ਅਤੇ ਮੈਰਿਟ ਸੂਚੀ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਗਿਣਤੀ ਹੋਵੇ
ਉਹਨਾਂ ਕਿਹਾ ਕਿ ਵਿਦਿਆਰਥੀ ਕੇਂਦਰਿਤ ਪਹੁੰਚ ਨਾਲ ਹਰ ਬੱਚੇ ਵੱਲ ਧਿਆਨ ਦੇਣ ਲਈ ਇੱਕ ਮਹੀਨੇ ਦਾ ਸਮਾਂ ਬਾਕੀ ਹੈ ਹਰ ਵਿਸ਼ੇ ਅਨੁਸਾਰ ਅਧਿਆਪਕ ਵਿਦਿਆਰਥੀਆਂ ਲਈ ਵਿਸ਼ੇਸ਼ ਟੌਪਿਕ ਨੂੰ ਸਮਝਾਉਣ ਹਿੱਤ ਕੋਚ ਬਣਕੇ ਵਾਧੂ ਕਲਾਸਾਂ ਦੀ ਚੰਗੀ ਪਿਰਤ ਪਾ ਰਹੇ ਹਨ ਅਤੇ ਬੱਚਿਆਂ ਦੇ ਮਜਬੂਤ ਪੱਖਾਂ ਨਾਲ ਮਿਸ਼ਨ ਸ਼ਤ-ਪ੍ਰਤੀਸ਼ਤ ਦੇ ਬਹੁਤ ਵਧੀਆ ਨਤੀਜੇ ਲੈਣ ਲਈ ਪੱਬਾਂ ਭਾਰ ਹੋਏ ਪਏ ਹਨ ਈ-ਕੰਟੈਂਟ ਨਾਲ ਦੁਹਰਾਈ ਕਰਵਾਉਣ ਵਿੱਚ ਸਮੇਂ ਦਾ ਸਦਉਪਯੋਗ ਹੋ ਰਿਹਾ ਹੈ
ਵਿਦਿਆਰਥੀਆਂ ਦੇ ਮਾਪਿਆਂ ਦੇ ਵਟਸਐਪ ਗਰੁੱਪਾਂ ਵਿੱਚ ਪਾਠਕ੍ਰਮ ਦੀਆਂ ਵੀਡੀਓ ਸਾਂਝੀਆਂ ਕਰਕੇ ਦੁਹਰਾਈ ਨੂੰ ਵਧਾਇਆ ਜਾ ਰਿਹਾ ਹੈ ਇਸ ਮੌਕੇ ਸਿੱਖਿਆ ਵਿਭਾਗ ਦੇ ਸਟੇਟ ਰਿਸੋਰਸ ਪਰਸਨ ਹਰਜੀਤ ਕੌਰ ਨੇ ਪੰਜਾਬੀ ਅਤੇ ਅੰਗਰੇਜ਼ੀ, ਦਲਜੀਤ ਸਿੰਘ ਨੇ ਵਾਤਾਵਰਨ ਸਿੱਖਿਆ, ਗੁਰਿੰਦਰ ਕੌਰ ਨੇ ਗਣਿਤ, ਦੀਪਿਕਾ ਨੇ ਹਿੰਦੀ ਦੇ ਪ੍ਰਸ਼ਨ ਪੱਤਰ ਪੈਟਰਨ ਅਤੇ ਹੱਲ ਕਰਨ ਸਮੇਂ ਧਿਆਨ ਰੱਖਣ ਯੋਗ ਗੱਲਾਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਇਸ ਮੌਕੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ , ਬੀਪੀਈਓ, ਸੈਂਟਰ ਹੈੱਡ ਟੀਚਰ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਮੈਂਬਰ ਵੀ ਸਕੂਲਾਂ ਵਿੱਚ ਸਥਾਪਤ ਆਰ ਓ ਟੀ ‘ਤੇ ਮੌਜੂਦ ਰਹੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਮਾਜ ਸੁਧਾਰ ਲਈ ਅਧਿਆਪਕਾਂ ਦਾ ਯੋਗਦਾਨ ਸ਼ਲਾਘਾਯੋਗ: ਸਿੱਖਿਆ ਮੰਤਰੀ
ਮਾਲਵਿੰਦਰ ਸਿੰਘ/ਜਸਵੀਰ ਸਿੰਘ/ਬਰਨਾਲਾ। ਅਧਿਆਪਕ ਸਿੱਖਿਆ ਦੇ ਖੇਤਰ ਦਾ ਧੁਰਾ ਹਨ ਅਤੇ ਸਮਾਜ ਸੁਧਾਰ ਲਈ ਅਧਿਆਪਕਾਂ ਦਾ ਯੋਗਦਾਨ ਸ਼ਲਾਘਾਯੋਗ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਨੇ ਬਰਨਾਲਾ ਵਿਖੇ ਪ੍ਰਾਈਵੇਟ ਅਨਏਡਿਡ ਸਕੂਲ ਐਸੋਸੀਏਸ਼ਨ ਵੱਲੋਂ ਅਧਿਆਪਕਾਂ ਦੇ ਸਨਮਾਨ ਲਈ ਕਰਵਾਏ ਗਏ।
ਇੱਕ ਸਮਾਗਮ ਦੌਰਾਨ ਕੀਤਾ ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਸੁਧਾਰ ਲਿਆਉਣ ਲਈ ਚੰਗਾ ਕੰਮ ਕਰਨ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਅਤੇ ਪੰਜਾਬ ਸਰਕਾਰ ਵੱਲੋਂ 100 ਫੀਸਦੀ ਨਤੀਜਾ ਲਿਆਉਣ ਵਾਲੇ ਲਗਭਗ 16,000 ਅਧਿਆਪਕਾਂ ਦਾ ਸਨਮਾਨ ਕਰਨ ਲਈ ਕਾਰਵਾਈ ਪਹਿਲਾਂ ਹੀ ਆਰੰਭੀ ਜਾ ਚੁੱਕੀ ਹੈ  ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੀ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਨ ਲਈ ਵਿਆਪਕ ਉਪਰਾਲੇ ਕੀਤੇ ਜਾ ਰਹੇ ਹਨ ।
ਉਨ੍ਹਾਂ ਦੱਸਿਆ ਕਿ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਅਧਿਆਪਕਾਂ ਦੇ ਤਜ਼ਰਬੇ ਦੀ ਵੀ ਮਦਦ ਲਈ ਜਾਵੇਗੀ ਕਿਉਕਿ ਸਿੱਖਿਆ ਦੇ ਖੇਤਰ ਵਿਚ ਅਧਿਆਪਕ ਸਮਾਜ ਦੇ ਥੰਮ ਵਜੋਂ ਕੰਮ ਕਰਦੇ ਹਨ ਇਸ ਮੌਕੇ ਸਿੱਖਿਆ ਮੰਤਰੀ ਵੱਲੋਂ ਸਕੂਲਾਂ ਵਿੱਚ ਸੁਧਾਰ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ-ਨਾਲ ਆਪਣੀ ਈ-ਮੇਲ ਆਈ.ਡੀ. ਸਾਂਝੀ ਕਰਦੇ ਹੋਏ ਅਧਿਆਪਕਾਂ ਨੂੰ ਵੀ ਇਸ ਕੰਮ ਲਈ ਅੱਗੇ ਆ ਕੇ ਆਪਣੇ ਵਿਚਾਰ ਸਾਂਝੇ ਕਰਨ ਦੀ ਅਪੀਲ ਕੀਤੀ।
ਅਧਿਆਪਕ ਭਾਈਚਾਰੇ ਨੂੰਆਪਣੀ ਜ਼ਿੰਮੇਵਾਰੀ  ਦ੍ਰਿੜਤਾ ਅਤੇ ਸੰਜੀਦਗੀ ਨਾਲ ਨਿਭਾਉਣ ਦਾ ਸੱਦਾ ਦਿੱਤਾ
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਧਿਆਪਕਾਂ ਦੀ ਭਲਾਈ ਅਤੇ ਉਨ੍ਹਾਂ ਨੂੰ ਢੁਕਵਾਂ ਮਹੌਲ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਦੇ ਨਾਲ ਹੀ ਉਨ੍ਹਾਂ ਅਧਿਆਪਕ ਭਾਈਚਾਰੇ ਨੂੰ ਆਪਣੀ ਜ਼ਿੰਮੇਵਾਰੀ ਹੋਰ ਦ੍ਰਿੜਤਾ ਅਤੇ ਸੰਜੀਦਗੀ ਨਾਲ ਨਿਭਾਉਣ ਦਾ ਸੱਦਾ ਦਿੱਤਾ ਕੈਬਨਿਟ ਮੰਤਰੀ ਸਿੰਗਲਾ ਨੇ ਸਕੂਲੀ ਖੇਡ ਪ੍ਰਬੰਧ ਨੂੰ ਮਜ਼ਬੂਤ ਬਣਾਉਣ ਅਤੇ ਸਕੂਲਾਂ ਵਿੱਚ ਖੇਡ ਸਰਗਰਮੀਆਂ ਵਧਾਉਣ ਵਧਾਉਣ ‘ਤੇ ਵੀ ਜ਼ੋਰ ਦਿੱਤਾ ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਦੀ ਤੰਦਰੁਸਤੀ ਦਾ ਰਾਜ਼ ਹਨ ਅਤੇ ਇਨ੍ਹਾਂ ਨੂੰ ਅਣਗੌਲਿਆ ਨਹੀਂ ਜਾ ਸਕਦਾ   ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਐਸ.ਪੀ. ਬਰਨਾਲਾ ਹਰਜੀਤ ਸਿੰਘ, ਜ਼ਿਲਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ, ਪ੍ਰਾਈਵੇਟ ਅਨਏਡਿਡ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਵਰੁਣ ਭਾਰਤੀ, ਰਣਜੀਤ ਸਿੰਘ ਚੀਮਾ, ਅਨਿਲ ਮਿੱਤਲ ਸਮੇਤ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।