Development - Sach Kahoon Punjabi
Development: ਨਦੀਆਂ-ਦਰਿਆਵਾਂ ਨੂੰ ਵਿਵਾਦ ਨਹੀਂ, ਵਿਕਾਸ ਦਾ ਜ਼ਰੀਆ ਬਣਾਈਏ
Development: ਨਦੀਆਂ/ਦਰਿਆ ਮਨੁੱਖੀ ਹੋਂਦ ਦਾ ਬੁਨਿਆਦੀ ਆਧਾਰ ਹਨ ਅਤੇ ਦੇਸ਼ ਅਤੇ ਦੁਨੀਆ ਦੀਆਂ ਨਾੜਾਂ ਹਨ, ਇਨ੍ਹਾਂ ਨਾੜਾਂ ’ਚ ਜੇਕਰ ਪ੍ਰਦੂਸ਼ਿਤ ਪਾਣੀ ਪਹੁੰਚੇਗਾ ਤਾਂ ਸਰੀਰ ਬਿਮਾਰ ਹੋਵੇਗਾ, ਲਿਹਾਜ਼ਾ ਸਾਨੂੰ ਨਦੀ-ਦਰਿਆ ਰੂਪੀ ਇਨ੍ਹਾਂ ਨਾੜਾਂ ’ਚ ਸ਼ੁੱਧ ਪਾਣੀ ਦੇ ਬਹਾਅ ਨੂੰ ਯਕੀਨੀ ਕਰਨਾ ਹੋਵੇਗਾ। ਨਦੀਆਂ ਅਤੇ ਉਨ੍ਹਾਂ ਦੀ ਸੁਰੱਖਿਆ ਸਾਡੇ ਲਈ ਇੱਕ ਸੰਸਾਰਿਕ ਮੰਚ ਹੈ, ਤਾਂ ਕਿ ਨਦੀਆਂ/ਦਰਿਆਵਾਂ ਅਤੇ ਭਾਈਚਾਰਿਆਂ ਦੀ ਇੱਕਜੁਟਤਾ ਵਧਾਈ ਜਾ ਸਕੀ ਅਤੇ ਨਦੀਆਂ ਦੇ ਮਹੱਤਵ ਬਾਰੇ ਜਾਗਰੂਕਤਾ ਲਿਆਂਦੀ ਜਾ ਸਕੇ।
ਨਦੀਆਂ ਨੂੰ ਰਾਸ਼ਟਰੀ ਸੰਪੱਤੀ ਐਲਾਨੇ ਜਾਣ ਦੀ ਲੋੜ ਹੈ। ਵਧਦੇ ਨਦੀਆਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਉਨ੍ਹਾਂ ’ਚ ਰਹਿੰਦ-ਖੂੰਹਦ ਜਾਂ ਸੀਵਰੇਜ਼, ਕਾਰਖਾਨਿਆਂ ’ਚੋਂ ਨਿੱਕਲਣ ਵਾਲੇ ਤੇਲ, ਕੈਮੀਕਲ, ਧੂੰਆਂ, ਗੈਸ, ਐਸਿਡ, ਚਿੱਕੜ, ਕੂੜਾ ਅਤੇ ਰੰਗ ਪਾਉਣ ਤੋਂ ਰੋਕਣਾ ਹੋਵੇਗਾ, ਅਸੀਂ ਜੀਵਨਦਾਤੀ ਨਦੀਆਂ ਨੂੰ ਆਪਣੇ ਲੋਭ, ਸਵਾਰਥ ਤੇ ਲਾਪਰਵਾਹੀ ਕਾਰਨ ਜ਼ਹਿਰੀਲਾ ਬਣਾ ਦਿੱਤਾ ਹੈ। ਦੁਨੀਆ ਭਰ ’ਚ ਨਦੀ ਜਲ ਅਤੇ ਨਦੀਆਂ ਲਈ ਕਾਨੂੰਨ ਬਣੇ ਹੋਏ ਹਨ, ਜ਼ਰੂਰੀ ਹੋ ਗਿਆ ਹੈ ਉਸ ’ਤੇ ਮੁੜ-ਵਿਚਾਰ ਕਰਕੇ ਦੇਸ਼ ਅਤੇ ਦੁਨੀਆ ਦੇ ਵਿਆਪਕ ਹਿੱਤ ’ਚ ਵਿਵੇਕ ਨਾਲ ਫੈਸਲਾ ਲਿਆ ਜਾਵੇ।
Development
ਸਾਡੇ ਸਿਆਸਤਦਾਨ, ਜਿਨ੍ਹਾਂ ਨੂੰ ਸਿਰਫ਼ ਵੋਟ ਦੀ ਪਿਆਸ ਹੈ ਅਤੇ ਉਹ ਆਪਣੀ ਇਸ ਸਵਾਰਥ ਦੀ ਪਿਆਸ ਨੂੰ ਇਸ ਪਾਣੀ ਨਾਲ ਬੁਝਾਉਣਾ ਚਾਹੁੰਦੇ ਹਨ। ਗੰਧਲੀ ਰਾਜਨੀਤੀ ਨੇ ਨਦੀਆਂ ਨੂੰ ਵਿਵਾਦ ਬਣਾ ਦਿੱਤਾ ਹੈ, ਲੋੜ ਹੈ ਸਵਾਰਥ ਤੋਂ ਉੱਪਰ ਉੱਠ ਕੇ ਵਿਆਪਕ ਮਨੁੱਖੀ ਹਿੱਤ ਦੇ ਪਰਿਪੱਖ ’ਚ ਦੇਖਿਆ ਜਾਵੇ। ਜੀਵਨ ’ਚ ਸ੍ਰੇਸ਼ਠ ਚੀਜ਼ਾਂ ਪਰਮਾਤਮਾ ਨੇ ਮੁਫਤ ਦੇ ਰੱਖੀਆਂ ਹਨ, ਪਾਣੀ, ਹਵਾ ਅਤੇ ਪਿਆਰ ਅਤੇ ਅੱਜ ਉਹੀ ਵਿਵਾਦਗ੍ਰਸਤ, ਦੂਸ਼ਿਤ ਅਤੇ ਝੂਠੀਆਂ ਹੋ ਗਈਆਂ ਹਨ।
Read Also : Punjab News: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਵਿੱਤ ਮੰਤਰੀ ਵੱਲੋਂ ਕਰੋੜਾਂ ਰੁਪਏ ਦੇ ਪ੍ਰੋਜੈਕਟ ਦਾ ਐਲਾਨ
ਵਰਤਮਾਨ ’ਚ ਭਾਰਤ ਸਮੇਤ ਦੁਨੀਆ ਦੀਆਂ ਤਮਾਮ ਨਦੀਆਂ ਸੰਕਟ ਦੇ ਦੌਰ ’ਚੋਂ ਲੰਘ ਰਹੀਆਂ ਹਨ। ਨਦੀਆਂ ਦੇ ਸਾਹਮਣੇ ਜਿੱਥੇ ਪ੍ਰਦੂਸ਼ਣ ਅਤੇ ਕਬਜ਼ੇ ਵਰਗੀਆਂ ਭਿਆਨਕ ਚੁਣੌਤੀਆਂ ਖੜ੍ਹੀਆਂ ਹਨ, ਉੱਥੇ ਉਨ੍ਹਾਂ ’ਚ ਲਗਾਤਾਰ ਘਟ ਰਹੀ ਪਾਣੀ ਦੀ ਮਾਤਰਾ ਵੀ ਗੰਭੀਰ ਚਿੰਤਾ ’ਚ ਪਾਉਣ ਵਾਲੀ ਹੈ। ਕਸਬਿਆਂ ਅਤੇ ਸ਼ਹਿਰਾਂ ਦੇ ਘਰੇਲੂ, ਉਦਯੋਗਿਕ ਕਚਰੇ ਅਤੇ ਗੰਦਗੀ ਦੇ ਵਗਣ ਕਾਰਨ ਨਦੀਆਂ ਨੇ ਗੰਦੇ ਨਾਲਿਆਂ ਦਾ ਰੂਪ ਲੈਣਾ ਸ਼ੁਰੂ ਕਰ ਦਿੱਤਾ ਹੈ। ਸੈਂਕੜੇ ਬਰਸਾਤੀ ਨਦੀਆਂ ਬਹੁਤ ਪਹਿਲਾਂ ਹੀ ਆਪਣੀ ਹੋਂਦ ਗੁਆ ਚੁੱਕੀਆਂ ਹਨ। ਅੱਜ ਜਦੋਂ ਨਦੀਆਂ ਪ੍ਰਦੂਸ਼ਿਤ ਹੋ ਰਹੀਆਂ ਹਨ ਤਾਂ ਕਿਨਾਰੇ ਵੱਸਿਆ ਸਮਾਜ ਵੀ ਉਸ ਪ੍ਰਦੂਸ਼ਣ ਦੇ ਅਸਰ ਤੋਂ ਬਚ ਨਹੀਂ ਪਾ ਰਿਹਾ ਹੈ। ਸਾਡੀ ਖੇਤੀ ਵਿਵਸਥਾ ਦਾ ਕੁਝ ਹਿੱਸਾ ਵੀ ਉਸ ਨਾਲ ਪ੍ਰਭਾਵਿਤ ਹੋ ਰਿਹਾ ਹੈ।
Development
ਅੱਜ ਗੰਦੇ ਪਾਣੀ ਨੂੰ ਨਦੀਆਂ ਦੇ ਪਾਣੀ ਤੋਂ ਵੱਖ ਰੱਖਣ ਦੇ ਵਿਸ਼ੇ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਇਸ ਗੰਦੇ ਪਾਣੀ ਨੂੰ ਸਾਫ਼ ਕਰਕੇ ਉਸ ਨੂੰ ਖੇਤੀ ਕਾਰਜਾਂ ਅਤੇ ਉਦਯੋਗਾਂ ’ਚ ਵਰਤੋਂ ’ਚ ਲਿਆਂਦਾ ਜਾ ਸਕਦਾ ਹੈ। ਸਾਡੀਆਂ ਜਿਹੜੀਆਂ ਨਦੀਆਂ ਨੇ ਨਾਲਿਆਂ ਦਾ ਰੂਪ ਧਾਰਨ ਕਰ ਲਿਆ ਹੈ, ਉਨ੍ਹਾਂ ਨੂੰ ਮੁੜ ਨਦੀ ਬਣਾਉਣ ਦੀ ਲੋੜ ਹੈ, ਨਦੀਆਂ ਪ੍ਰਤੀ ਦੋਸਤਾਨਾ ਵਿਹਾਰ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨਾ ਜ਼ਰੂਰੀ ਹੈ। ਸਮੁੱਚੀ ਦੁਨੀਆ ’ਚ ਪੀਣ ਵਾਲਾ ਸ਼ੁੱਧ ਪਾਣੀ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਪਾਣੀ ਬੇਹੱਦ ਜ਼ਹਿਰੀਲਾ ਹੋ ਗਿਆ ਹੈ। ਇਸ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਨਹੀਂ ਹੋ ਰਹੀ ਹੈ। ਲੋਕਾਂ ਨੂੰ ਜਲ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਦੀਆਂ ਸਾਡੇ ਜੀਵਨ ਦੀ ਜੀਵਨ ਰੇਖਾ ਹਨ, ਰਫ਼ਤਾਰ ਹਨ, ਤਾਕਤ ਹਨ। ਇਹ ਪਾਣੀ, ਬਿਜਲੀ, ਆਵਾਜਾਈ ਅਤੇ ਮਨੋਰੰਜਨ ਦਾ ਸਰੋਤ ਹਨ। ਨਦੀਆਂ ਵਾਤਾਵਰਨ ਲਈ ਵੀ ਬਹੁਤ ਫਾਇਦੇਮੰਦ ਹਨ। ਨਦੀਆਂ ਦੇ ਕਿਨਾਰੇ ਵੱਸੇ ਸ਼ਹਿਰਾਂ ਦੀ ਵਜ੍ਹਾ ਨਾਲ ਇਹ ਆਰਥਿਕ ਰੂਪ ਨਾਲ ਵੀ ਅਹਿਮ ਹਨ, ਇਨ੍ਹਾਂ ਤੋਂ ਤਾਜ਼ਾ ਪੀਣ ਵਾਲਾ ਪਾਣੀ ਮਿਲਦਾ ਹੈ, ਬਿਜਲੀ ਬਣਦੀ ਹੈ, ਖੇਤੀ ਲਈ ਜ਼ਰੂਰੀ ਉਪਜਾਊ ਮਿੱਟੀ ਮਿਲਦੀ ਹੈ। ਨਦੀਆਂ ਜ਼ਰੀਏ ਆਵਾਜਾਈ ਹੁੰਦੀ ਹੈ। ਘਰੇਲੂ ਅਤੇ ਉਦਯੋਗਿਕ ਗੰਦਾ ਪਾਣੀ ਵਗ ਕੇ ਜਾਂਦਾ ਹੈ, ਜਲਵਾਯੂ ਕੰਟਰੋਲ ’ਚ ਮੱਦਦ ਕਰਦੀਆਂ ਹਨ।
Development
ਨਦੀਆਂ ਕੁਦਰਤੀ ਸੰਪੱਤੀ ਹਨ। ਨਦੀਆਂ ਅਧਿਆਤਮਕ ਅਤੇ ਸੱਭਿਆਚਾਰਕ ਵਿਰਾਸਤ ਦਾ ਵੀ ਮੁੱਖ ਸਰੋਤ ਹਨ, ਜਿਨ੍ਹਾਂ ਦੇ ਕਿਨਾਰੇ ਕਈ ਮਹੱਤਵਪੂਰਨ ਧਾਰਮਿਕ ਅਸਥਾਨ ਹਨ। ਨਦੀਆਂ ਦੇ ਕਿਨਾਰੇ ਹੀ ਕਈ ਮੁੱਖ ਸ਼ਹਿਰ, ਵਿੱਦਿਅਕ ਅਤੇ ਸੈਰ-ਸਪਾਟੇ ਨਾਲ ਜੁੜੇ ਸ਼ਹਿਰ ਵੱਸੇ ਹਨ। ਨਦੀਆਂ ਦੀ ਸਾਫ-ਸਫਾਈ ਦੇ ਨਾਂਅ ’ਤੇ ਕਈ ਹਜ਼ਾਰ ਕਰੋੜ ਰੁਪਏ ਬਹਾ ਦਿੱਤੇ ਗਏ ਹਨ, ਪਰ ਲੱਗਦਾ ਹੈ ਸਭ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਗਏ।
ਆਧੁਨਿਕ ਖੋਜਾਂ ਤੋਂ ਵੀ ਪ੍ਰਮਾਣਿਤ ਹੋ ਗਿਆ ਹੈ ਕਿ ਗੰਗਾ ਦੀ ਤਲਹਟੀ ’ਚ ਹੀ ਉਸ ਦੇ ਪਾਣੀ ਦੇ ਅਦਭੁੱਤ ਹੋਣ ਦੇ ਕਾਰਨ ਮੌਜੂਦ ਹਨ। ਜਦੋਂਕਿ ਉਦਯੋਗਿਕ ਵਿਕਾਸ ਨੇ ਗੰਗਾ ਜੀ ਦੀ ਗੁਣਵੱਤਾ ਨੂੰ ਪ੍ਰਭਾਵਿਤ ਕੀਤਾ ਹੈ, ਪਰ ਉਸ ਦਾ ਮਹੱਤਵ ਕਾਇਮ ਹੈ। ਗੰਗਾ ਦਾ ਇੱਕ ਮਾਣਮੱਤਾ ਇਤਿਹਾਸ ਰਿਹਾ ਹੈ। ਗੰਗਾ ਨੇ ਆਪਣੀਆਂ ਵੱਖ-ਵੱਖ ਧਾਰਾਵਾਂ ਨਾਲ, ਵੱਖ-ਵੱਖ ਸਰੋਤਾਂ ਨਾਲ ਭਾਰਤੀ ਸੱਭਿਅਤਾ ਨੂੰ ਖੁਸ਼ਹਾਲ ਕੀਤਾ, ਗੰਗਾ ਸੰਸਾਰ ’ਚ ਭਾਰਤ ਦੀ ਪਛਾਣ ਹੈ। ਗੰਗਾ ਦਾ ਐਨਾ ਮਹੱਤਵ ਹੈ, ਉਪਯੋਗਿਤਾ ਹੈ ਤਾਂ ਫਿਰ ਕਿਉਂ ਉਸ ਪ੍ਰਤੀ ਅਣਦੇਖੀ ਅਤੇ ਉਦਾਸੀਨਤਾ ਵਰਤੀ ਜਾਂਦੀ ਰਹੀ ਹੈ?
ਲਲਿਤ ਗਰਗ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
Mountain Areas: ਪਹਾੜੀ ਖੇਤਰਾਂ ’ਚ ਅੰਨ੍ਹੇਵਾਹ ਵਿਕਾਸ ਗੰਭੀਰ ਖ਼ਤਰਾ
ਪਹਾੜੀ ਖੇਤਰ ਕੁਦਰਤ ਦੀ ਅਨਮੋਲ ਦੇਣ ਹਨ ਇਹ ਨਾ ਸਿਰਫ਼ ਜੈਵ-ਵਿਭਿੰਨਤਾ ਦੇ ਕੇਂਦਰ ਹਨ ਸਗੋਂ ਜਲ ਵਸੀਲਿਆਂ ਦਾ ਵੀ ਮੁੱਖ ਸਰੋਤ ਹਨ ਪਰ, ਹਾਲ ਹੀ ਦੇ ਸਾਲਾਂ ’ਚ ਇਨ੍ਹਾਂ ਖੇਤਰਾਂ ’ਚ ਹੋ ਰਿਹਾ ਅੰਨ੍ਹੇਵਾਹ ਵਿਕਾਸ ਇਨ੍ਹਾਂ ਦੀ ਹੋਂਦ ਲਈ ਇੱਕ ਵੱਡਾ ਖਤਰਾ ਬਣ ਗਿਆ ਹੈ ਖੇਤੀਯੋਗ ਜ਼ਮੀਨ ਦੀ ਤੇਜ਼ੀ ਨਾਲ ਸ਼ਹਿਰੀਕਰਨ ਅਤੇ ਉਦਯੋਗੀਕਰਨ ਲਈ ਵਰਤੋਂ ਹੋ ਰਹੀ ਹੈ ਸ਼ਹਿਰੀਕਰਨ ਦਾ ਤੇਜ਼ੀ ਨਾਲ ਵਿਸਥਾਰ ਹੋਣ ਨਾਲ ਵਣ ਖੇਤਰਾਂ ਦਾ ਵਿਨਾਸ਼ ਹੋ ਰਿਹਾ ਹੈ ਅਤੇ ਜ਼ਮੀਨ ਖਿਸਕਣ ਵਰਗੀਆਂ ਕੁਦਰਤੀ ਆਫਤਾਂ ਹਰ ਸਾਲ ਤਬਾਹਕਾਰੀ ਸਾਬਤ ਹੋ ਰਹੀਆਂ ਹਨ ਸੈਰ-ਸਪਾਟਾ ਉਦਯੋਗ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਜਿਸ ਕਾਰਨ ਪਹਾੜੀ ਖੇਤਰਾਂ ’ਚ ਵੱਡੇ ਪੈਮਾਨੇ ’ਤੇ ਹੋਟਲ, ਰਿਜੌਰਟ ਅਤੇ ਹੋਰ ਬੁਨਿਆਦੀ ਢਾਂਚੇ ਦਾ ਨਿਰਮਾਣ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। Mountain Areas
Read This : Kisan Mela: ਦੋ ਰੋਜ਼ਾ ਕਿਸਾਨ ਮੇਲਾ ਕਿਸਾਨਾਂ ਦੇ ਭਰਵੇਂ ਇਕੱਠ ਨਾਲ ਸ਼ੁਰੂ
ਖਣਿਜ ਪਦਾਰਥਾਂ, ਲੱਕੜ ਅਤੇ ਪਾਣੀ ਵਰਗੇ ਕੁਦਰਤੀ ਵਸੀਲਿਆਂ ਦੀ ਬੇਹੱਦ ਵਰਤੋਂ ਹੋ ਰਹੀ ਹੈ, ਜਿਸ ਨਾਲ ਵਾਤਾਵਰਨ ਨੂੰ ਗੰਭੀਰ ਨੁਕਸਾਨ ਪਹੁੰਚ ਰਿਹਾ ਹੈ ਇਹੀ ਨਹੀਂ, ਜੰਗਲਾਂ ਦੇ ਵਿਨਾਸ਼ ਕਾਰਨ ਕਈ ਦੁਰਲੱਭ ਬਨਸਪਤੀਆਂ ਅਤੇ ਜੀਵਾਂ ਦੀ ਹੋਂਦ ’ਤੇ ਖਤਰਾ ਮੰਡਰਾ ਰਿਹਾ ਹੈ ਵਧੇਰੇ ਖੇਤੀ ਅਤੇ ਨਿਰਮਾਣ ਕਾਰਜਾਂ ਕਾਰਨ ਜ਼ਮੀਨ ਦੀ ਪੈਦਾਵਾਰ ਲਈ ਗੰਭੀਰ ਖ਼ਤਰਾ ਹੋ ਗਿਆ ਹੈ ਪਹਾੜੀ ਖੇਤਰਾਂ ਦਾ ਵਿਕਾਸ ਕਰਦੇ ਸਮੇਂ ਵਾਤਾਵਰਨ ਦੀ ਸੁਰੱਖਿਆ ਕਰਨਾ ਜ਼ਰੂਰੀ ਹੈ ਸਮੁੱਚੇ ਵਿਕਾਸ ਸਿਧਾਂਤਾਂ ਨੂੰ ਅਪਣਾ ਕੇ ਹੀ ਇਨ੍ਹਾਂ ਖੇਤਰਾਂ ਦਾ ਲੰਮੇ ਸਮੇਂ ਲਈ ਵਿਕਾਸ ਸੰਭਵ ਹੈ ਜੰਗਲਾਂ ਨੂੰ ਬਚਾਉਣਾ ਅਤੇ ਨਵਾਂ ਜੰਗਲ ਲਾਉਣਾ ਜ਼ਰੂਰੀ ਹੈ ਜੰਗਲ ਨਾ ਸਿਰਫ਼ ਵਾਤਾਵਰਨ ਨੂੰ ਬਚਾਉਂਦੇ ਹਨ ਸਗੋਂ ਜਲਵਾਯੂ ਪਰਿਵਰਤਨ ਨਾਲ ਲੜਨ ’ਚ ਵੀ ਮੱਦਦ ਕਰਦੇ ਹਨ ਜਲ ਵਸੀਲਿਆਂ ਦਾ ਸੁਚੱਜਾ ਪ੍ਰਬੰਧਨ ਕਰਨਾ ਜ਼ਰੂਰੀ ਹੈ ਜਲ ਪ੍ਰਦੂਸ਼ਣ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ ਸਾਨੂੰ ਇਨ੍ਹਾਂ ਖੇਤਰਾਂ ਦੀ ਸੁਰੱਖਿਆ ਕਰਨ ਲਈ ਤੁਰੰਤ ਕਦਮ ਚੁੱਕਣੇ ਹੋਣਗੇ। Mountain Areas
ਵਿਕਾਸ ਲਈ ਇਮਾਨਦਾਰੀ ਜ਼ਰੂਰੀ
Development: ਦੇਸ਼ ਦੇ 27 ਰਾਜਾਂ ਤੇ ਕੇਂਦਰ ਪ੍ਰਬੰਧਕੀ ਸੂਬਿਆਂ ’ਚ 30-300 ਯੂਨਿਟ ਤੱਕ ਘਰੇਲੂ ਬਿਜਲੀ ਬਿੱਲ ਮਾਫ ਹੈ ਇਸੇ ਤਰ੍ਹਾਂ ਕਿਤੇ ਕਿਸਾਨਾਂ ਨੂੰ ਖੇਤੀ ਲਈ ਪੂਰੀ ਬਿਜਲੀ ਮਾਫ ਹੈ ਕਿਤੇ ਮੁਫਤ ਯੂਨਿਟ ਤੈਅ ਕੀਤੇ ਗਏ ਹਨ ਫਿਰ ਵੀ ਬਿਜਲੀ ਚੋਰੀ ਦਾ ਸਿਲਸਿਲਾ ਨਾ ਰੁਕਣਾ ਲੋਕਾਂ ਦੀ ਸੋਚ ਤੇ ਮਾਨਸਿਕਤਾ ’ਤੇ ਸਵਾਲ ਖੜੇ੍ਹ ਕਰਦਾ ਹੈ ਹਾਲਾਂਕਿ ਬਿਜਲੀ ’ਤੇ ਇੰਨੀ ਵੱਡੀ ਸਬਸਿਡੀ ਦੇਣਾ ਵੀ ਬਹਿਸ ਦਾ ਵਿਸ਼ਾ ਹੈ ਫਿਰ ਵੀ ਜੇਕਰ ਸਬਸਿਡੀ ਮਿਲ ਹੀ ਗਈ ਹੈ ਤਾਂ ਫਿਰ ਚੋਰੀ ਦਾ ਧੰਦਾ ਬੇਹੱਦ ਗਿਰੀ ਹੋਈ ਮਾਨਸਿਕਤਾ ਦਾ ਹੀ ਨਤੀਜਾ ਹੈ ਅਜਿਹੀ ਮਾਨਸਿਕਤਾ ਦੇ ਹੁੰਦਿਆਂ ਦੇਸ਼ ਕਿਵੇਂ ਤਰੱਕੀ ਕਰੇਗਾ ਇਮਾਨਦਾਰੀ ਤੇ ਸੱਚਾਈ ਵਿਅਕਤੀ, ਦੇਸ਼ ਦੀ ਸਫਲਤਾ ਲਈ ਜ਼ਰੂਰੀ ਹੈ ਦੇਸ਼ ਲਈ ਕੁਝ ਕਰ ਗੁਜ਼ਰਨ ਦਾ ਜ਼ਜਬਾ ਹੀ ਦੇਸ਼ ਨੂੰ ਅੱਗੇ ਲਿਜਾ ਸਕਦਾ ਹੈ। Development
Read This : ਰੋਟਰੀ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਤੇ ਸਕੱਤਰ ਅਸ਼ਵਨੀ ਬਾਂਸਲ ਦੀ ਮਨਮੋਹਕ ਸਮਾਗਮ ’ਚ ਹੋਈ ਤਾਜਪੋਸ਼ੀ
ਦੇਸ਼ ਨੂੰ ਖਾਣ ਦੀ ਸੋਚ ਸਮਾਜ ਤੇ ਦੇਸ਼ ਦੋਵਾਂ ਨੂੰ ਪਿੱਛੇ ਕਰਦੀ ਹੈ ਦੇਸ਼ ਦੇ ਨਾਗਰਿਕਾਂ ’ਚ ਜਦੋਂ ਇਹ ਭਾਵਨਾ ਹੋਵੇਗੀ ਕਿ ਕਾਨੂੰਨ ਦੀ ਪਾਲਣਾ ਕਰਨਾ ਤੇ ਧਰਮਾਂ ਅਨੁਸਾਰ ਆਪਣੇ ਹੱਕ ਤੋਂ ਵੱਧ ਨਾ ਲੈਣਾ ਇੱਕ ਹੀ ਗੱਲ ਹੈ ਤਾਂ ਉਦੋਂ ਹੀ ਦੇਸ਼ ਤਰੱਕੀ ਕਰੇਗਾ ਅੱਜ ਵੀ ਬਹੁਤ ਸਾਰੇ ਲੋਕ ਕਾਨੂੰਨ ਦੀ ਪਾਲਣਾ ਨਾ ਕਰਨ ਨੂੰ ਆਪਣਾ ਸਟੇਟਸ ਸਿੰਬਲ ਮੰਨਦੇ ਹਨ ਸੱਚਾਈ ਇਹ ਹੈ ਕਿ ਦੇਸ਼ ਦਾ ਨੁਕਸਾਨ ਕਰਨ ਵਾਲੇ ਨਾਗਰਿਕ ਉਸ ਲਾਭ ਤੋਂ ਵਾਂਝੇ ਹੋ ਜਾਂਦੇ ਹਨ ਜੋ ਲਾਭ ਉਨ੍ਹਾਂ ਨੂੰ ਦੇਸ਼ ਦੀ ਕਾਮਯਾਬੀ ਤੋਂ ਮਿਲਣਾ ਹੁੰਦਾ ਹੈ ਯੂਰਪੀ, ਅਮਰੀਕਾ ਸਮੇਤ ਕਈ ਵਿਕਸਿਤ ਮੁਲਕਾਂ ਦੇ ਲੋਕਾਂ ਦੀ ਸੋਚ ਦਾ ਫਰਕ ਇਹ ਹੈ ਕਿ ਉੱਥੇ ਲੋਕ ਟੈਕਸ ਤਾਰਨ, ਤੇ ਕਾਨੂੰਨ ਮੰਨਣ ਨੂੰ ਆਪਣਾ ਨੈਤਿਕ ਫਰਜ਼ ਮੰਨਦੇ ਹਨ ਸਾਡਾ ਦੇਸ਼ ਵੀ ਉਦੋਂ ਹੀ ਤਰੱਕੀ ਕਰੇਗਾ ਜਦੋਂ ਨਾਗਰਿਕ ਇਮਾਨਦਾਰੀ ਨਾਲ ਕਾਨੂੰਨ ਦੀ ਪਾਲਣਾ ਕਰਨਗੇ। Development
ਦੇਸ਼ ਵਿਕਾਸ ਵੱਲ, ਸਮਾਜ ਨਿਘਾਰ ਵੱਲ
ਬਿਨਾਂ ਸ਼ੱਕ ਦੇਸ਼ ਅੰਦਰ ਭੌਤਿਕ ਤਰੱਕੀ ਹੋ ਰਹੀ ਹੈ ਸੜਕਾਂ ਦਾ ਜਾਲ ਵਿਛ ਰਿਹਾ ਹੈ ਅਨਪੜ੍ਹਤਾ ਖਤਮ ਹੋ ਰਹੀ ਹੈ ਨਾਗਰਿਕਾਂ ਦੀ ਸਹੂਲਤ ਲਈ ਨਵੇਂ-ਨਵੇਂ ਫੈਸਲੇ ਲਏ ਜਾ ਰਹੇ ਹਨ ਕੇਂਦਰ ਤੇ ਸੂਬਾ ਸਰਕਾਰਾਂ ਨਵੇਂ-ਨਵੇਂ ਟੀਚਿਆਂ ਦੀ ਪੂਰਤੀ ਲਈ ਕੰਮ ਕਰ ਰਹੀਆਂ ਹਨ ਜੇਕਰ ਸਮਾਜਿਕ ਖੇਤਰ ਵੱਲ ਨਿਗ੍ਹਾ ਮਾਰੀ ਜਾਵੇ ਤਾਂ ਸਮਾਜ ’ਚ ਬੇਚੈਨੀ, ਹਿੰਸਾ ਤੇ ਚਰਿੱਤਰਹੀਣਤਾ ਤੇਜ਼ੀ ਨਾਲ ਵਧ ਰਹੀ ਹੈ। ਇਸੇ ਤਰ੍ਹਾਂ ਹੀ ਸਿਹਤ ਦੇ ਨਜ਼ਰੀਏ ਤੋਂ ਮਨੁੱਖ ਬਦਹਾਲ ਹੋ ਗਿਆ ਹੈ। ਮਨੁੱਖ ਨੂੰ ਸਿਰਫ਼ ਪੈਸੇ, ਕੋਠੀਆਂ, ਗੱਡੀਆਂ ਤੇ ਸਟੇਟਸ ਸਿੰਬਲ ਦਾ ਹੀ ਧਿਆਨ ਰਹਿ ਗਿਆ ਹੈ। ਇਸ ਭੱਜ-ਦੌੜ ਤੇ ਫੈਸ਼ਨ ਦੇ ਦੌਰ ’ਚ ਕਿਸੇ ਨੂੰ ਸਿਹਤ ਦਾ ਖਿਆਲ ਨਹੀਂ ਰਹਿ ਗਿਆ ਬੱਸ, ਜੋ ਵੀ ਵੱਡੇ ਬਰਾਂਡ ਦਾ ਮਿਲ ਗਿਆ। ਉਸ ਨੂੰ ਬਿਨਾਂ ਵੇਖੇ ਪਰਖੇ ਖਾਧਾ ਜਾ ਰਿਹਾ ਹੈ। (Development)
ਸ਼ਾਹ ਮਸਤਾਨਾ ਜੀ ਨੇ ਬਖਸ਼ੇ, ਦੁਨੀਆ ਨੂੰ ਮਹਾਂ ਰਹਿਮੋ-ਕਰਮ ਦੇ ਸੱਚੇ ਦਾਤਾ
ਇਸ ਦੇ ਨਾਲ ਹੀ ਹਿੰਸਾ ਦੀ ਪ੍ਰਵਿਰਤੀ ਬੱਚਿਆਂ ਤੱਕ ਪਹੁੰਚ ਗਈ ਹੈ ਛੋਟੇ-ਛੋਟੇ ਬੱਚਿਆਂ ਵੱਲੋਂ ਕਤਲ ਤੇ ਨਸ਼ਾ ਵੇਚਣ ਵਰਗੇ ਅਪਰਾਧ ਕੀਤੇ ਜਾ ਰਹੇ ਹਨ। ਬੱਚਿਆਂ ਤੇ ਔਰਤ ਦੀ ਲੜਾਈ ’ਚ ਕਤਲ ਹੋ ਰਹੇ ਹਨ। ਲੁੱਟ-ਖੋਹ ਆਮ ਹੋ ਰਹੀ ਹੈ ਨਸ਼ਿਆਂ ਦਾ ਕਹਿਰ ਵਰਤ ਰਿਹਾ ਹੈ ਕਦੇ ਕਿਸੇ ਇੱਕ ਸੂਬੇ ’ਚ ਇੱਕ-ਦੋ ਗੈਂਗਸਟਰਾਂ ਦੀ ਚਰਚਾ ਹੁੰਦੀ ਸੀ ਜੋ ਹੁਣ ਸੈਂਕੜਿਆਂ ’ਚ ਪਹੁੰਚ ਗਈ ਹੈ ਨਿੱਕੀ-ਨਿੱਕੀ ਗੱਲ ’ਤੇ ਕਤਲੇਆਮ ਬੇਹੱਦ ਚਿੰਤਾਜਨਕ ਹੈ ਭੌਤਿਕ ਵਿਕਾਸ ਦੇ ਨਾਲ-ਨਾਲ ਸਮਾਜਿਕ ਵਿਕਾਸ ਦਰਮਿਆਨ ਪੁਲ ਬਣਾਉਣਾ ਜ਼ਰੂਰੀ ਹੈ ਸਰਕਾਰਾਂ ਨੂੰ ਉਨ੍ਹਾਂ ਸਾਰੇ ਕਾਰਨਾਂ ਵੱਲ ਗੌਰ ਕਰਨੀ ਪੈਣੀ ਹੈ ਜੋ ਮਨੁੱਖ ਦੇ ਮਨ ’ਚ ਅਪਰਾਧ ਪੈਦਾ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਵਧ ਰਹੀ ਅਸ਼ਲੀਲਤਾ, ਹਿੰਸਕ ਦ੍ਰਿਸ਼ਾਂ ਵਾਲੀਆਂ ਫਿਲਮਾਂ ਤੇ ਟੀਵੀ ਸੀਰੀਅਲ ਅਤੇ ਸ਼ਰਾਬ ਦੀ ਵਧ ਰਹੀ ਖਪਤ ਆਦਿ ਮਾਮਲਿਆਂ ’ਚ ਅਹਿਮ ਫੈਸਲੇ ਲੈਣੇ ਪੈਣੇ ਹਨ ਪੁਰਾਤਨ ਸੱਭਿਆਚਾਰ ਦੀ ਪੁਨਰ-ਸੁਰਜੀਤੀ ਲਈ ਕਦਮ ਚੁੱਕਣੇ ਪੈਣੇ ਹਨ। (Development)
ਵਾਤਾਵਰਨ ਸੰਤੁਲਨ ਅਤੇ ਵਿਕਾਸ ’ਚ ਅਬਾਦੀ ਅੜਿੱਕਾ
ਵਾਤਾਵਰਨ : 1960 ’ਚ ਪੰਜਾਬ ’ਚ ਸਿਰਫ਼ 5 ਹਜ਼ਾਰ ਟਿਊਬਵੈਲ ਸਨ ਜਦੋਂਕਿ ਵਰਤਮਾਨ ਸਮੇਂ ’ਚ 14 ਲੱਖ ਤੋਂ ਜ਼ਿਆਦਾ ਹਨ | Population
3 ਮਾਰਚ 2023 ਨੂੰ ਜਨਸੰਖਿਆ ਦੇ ਮਾਮਲੇ ’ਚ ਭਾਰਤ ਨੇ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਭਾਰਤ ’ਚ ਜਨਸੰਖਿਆ ਵਾਧਾ ਦਰ ਹੁਣ ਹਰ ਸਾਲ 0.68 ਫੀਸਦੀ ਹੈ ਅਤੇ ਜੇਕਰ ਇਸ ’ਤੇ ਰੋਕ ਨਾ ਲਾਈ ਗਈ ਤਾਂ ਸਾਲ 2050 ਤੱਕ ਭਾਰਤ ਦੀ ਜਨਸੰਖਿਆ 166 ਕਰੋੜ ਤੱਕ ਪਹੁੰਚ ਜਾਵੇਗੀ ਅਤੇ ਇਸ ਦਾ ਵਾਤਾਵਰਨ ਅਤੇ ਵਿਕਾਸ ’ਤੇ ਅਸਰ ਪਵੇਗਾ ਜਨਸੰਖਿਆ ਦੇ ਮਾਮਲੇ ’ਚ ਸੰਯੁਕਤ ਰਾਸ਼ਟਰ ਸੰਘ ਦੀ ਰਿਪੋਰਟ ’ਚ ਭਾਰਤ ਦੀ ਜਨਸੰਖਿਆ 142 ਕਰੋੜ ਅਤੇ ਚੀਨ ਦੀ ਜਨਸੰਖਿਆ 141 ਕਰੋੜ ਦੱਸੀ ਗਈ ਹੈ ਭਾਰਤ ’ਚ ਜਨਸੰਖਿਆ ਦਾ ਘਣਤਾ ਆਪਣੇ ਗੁਆਂਢੀ ਤੋਂ ਤਿੰਨ ਗੁਣਾ ਜ਼ਿਆਦਾ ਹੈ ਚੀਨ ’ਚ ਜਨਸੰਖਿਆ ਘਣਤਾ 148.58 ਪ੍ਰਤੀ ਵਰਗ ਕਿਮੀ. ਹੈ ਜਦੋਂ ਕਿ ਭਾਰਤ ’ਚ 431.11 ਪ੍ਰਤੀ ਵਰਗ ਕਿਮੀ. ਹੈ ਪਿਛਲੇ ਚਾਰ ਦਹਾਕਿਆਂ ’ਚ ਵੀ ਜਨਸੰਖਿਆ ਕਾਰਨ ਭਾਰਤ ’ਤੇ ਬੋਝ ਵਧਿਆ ਹੈ।
ਕਿਉਂਕਿ ਇੱਥੇ ’ਤੇ ਵਸੀਲਿਆਂ ਦੀ ਘਾਟ ਹੈ ਜਦੋਂਕਿ ਚੀਨ ’ਚ ਲੋੜੀਂਦੇ ਵਸੀਲੇ ਹਨ ਭਾਰਤ ਦਾ ਭੂਗੋਲਿਕ ਖੇਤਰਫਲ ਵਿਸ਼ਵ ਦਾ ਸਿਰਫ਼ 2.4 ਫੀਸਦੀ ਹੈ ਜਦੋਂਕਿ ਇੱਥੇ ਵਿਸ਼ਵ ਦੀ 17.7 ਫੀਸਦੀ ਜਨਸੰਖਿਆ ਰਹਿੰਦੀ ਹੈ ਅਤੇ ਭਾਰਤ ’ਚ ਜਨ ਵਸੀਲੇ ਵਿਸ਼ਵ ਦਾ ਸਿਰਫ਼ 4 ਫੀਸਦੀ ਹੈ ਸਾਲ 1980 ’ਚ ਸੰਜੈ ਗਾਂਧੀ ਦੇ ਯੁੱਗ ’ਚ ਜਨਸੰਖਿਆ ’ਚ ਵਾਧੇ ਦੇ ਸਬੰਧ ’ਚ ਭਾਰਤ ਇੱਕ ਨੀਤੀ ਨਹੀਂ ਅਪਣਾ ਸਕਿਆ ਹੈ ਦੋ ਬੱਚਿਆਂ ਦੇ ਮਾਪਦੰਡ ਵਰਗੇ ਪ੍ਰਸਤਾਵ ਆਏ ਪਰ ਉਨ੍ਹਾਂ ਨੂੰ ਅੱਗੇ ਨਹੀਂ ਵਧਾਇਆ ਗਿਆ ਵਸੀਲਿਆਂ ’ਤੇ ਬੋਝ ਨੂੰ ਦੇਖਦਿਆਂ ਭਾਰਤ ਨੂੰ ਇੱਕ ਪ੍ਰਭਾਵਸ਼ਾਲੀ ਜਨਸੰਖਿਆ ਕੰਟਰੋਲ ਨੀਤੀ ਚਾਹੀਦੀ ਹੈ ਨਹੀਂ ਤਾਂ ਇਹ ਇੱਕ ਵੱਡੀ ਸਮੱਸਿਆ ਹੋ ਸਕਦੀ ਹੈ ਖੁਰਾਕ, ਦਾਲਾਂ, ਤਿਲਹਨਾਂ ਸਮੇਤ ਖੁਰਾਕੀ ਵਸਤੂਆਂ ਦੇ ਆਯਾਤ ’ਚ ਲਗਾਤਾਰ ਵਾਧੇ ਦੇ ਚੱਲਦਿਆਂ ਜਿੱਥੇ ਇੱਕ ਪਾਸੇ ਅਰਬਾਂ-ਖਬਰਾਂ ਵਿਦੇਸ਼ੀ ਮੁਦਰਾ ਇਸ ’ਤੇ ਖਰਚ ਹੋ ਰਹੀ।
ਦੂਜੇ ਪਾਸੇ ਜੁਤਾਈ ਦਾ ਔਸਤ ਆਕਾਰ ਇੱਕ ਏਕੜ ਤੋਂ ਵੀ ਘੱਟ ਹੁੰਦਾ ਜਾ ਰਿਹਾ ਹੈ
ਤਾਂ ਦੂਜੇ ਪਾਸੇ ਜੁਤਾਈ ਦਾ ਔਸਤ ਆਕਾਰ ਇੱਕ ਏਕੜ ਤੋਂ ਵੀ ਘੱਟ ਹੁੰਦਾ ਜਾ ਰਿਹਾ ਹੈ ਜੀਵਨ ਲਈ ਜ਼ਰੂਰੀ ਪਾਣੀ ਦੀ ਉਪਲੱਬਧਤਾ ਵੀ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਅਤੇ ਇਹ ਭਵਿੱਖ ’ਚ ਇੱਕ ਗੰਭੀਰ ਸਮੱਸਿਆ ਦਾ ਰੂਪ ਲੈ ਸਕਦੀ ਹੈ ਮਾਹਿਰਾਂ ਅਨੁਸਾਰ ਜਿਸ ਦੇਸ਼ ’ਚ ਪ੍ਰਤੀ ਵਿਅਕਤੀ ਪਾਣੀ ਦੀ ਉਪਲੱਬਧਤਾ 1700 ਘਣ ਫੁੱਟ ਤੋਂ ਘੱਟ ਹੈ ਉਨ੍ਹਾਂ ਨੂੰ ਸੰਕਟਮਈ ਦੇਸ਼ ਕਿਹਾ ਜਾਂਦਾ ਹੈ ਅੱਜ ਨਾ ਸਿਰਫ਼ ਸ਼ਹਿਰਾਂ ’ਚ ਬਲਕਿ ਪਿੰਡਾਂ ’ਚ ਵੀ ਪਾਣੀ ਦੀ ਕਮੀ ਚਿੰਤਾਜਨਕ ਸਥਿਤੀ ਤੱਕ ਪਹੁੰਚ ਗਈ ਹੈ ਸਾਲ 1970 ਤੋਂ ਪਹਿਲਾਂ ਹਾਲਾਂਕਿ ਦੇਸ਼ ’ਚ 70 ਫੀਸਦੀ ਜਨਸੰਖਿਆ ਖੇਤੀ ਖੇਤਰ ’ਚ ਕੰਮ ਕਰਦੀ ਸੀ ਅਤੇ ਦੇਸ਼ ਵੱਡੀ ਮਾਤਰਾ ’ਚ ਖੁਰਾਕੀ ਪਦਾਰਥਾਂ ਦਾ ਆਯਾਤ ਕਰ ਰਿਹਾ ਸੀ ਅਤੇ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਦਾ ਇੱਕ ਵੱਡਾ ਹਿੱਸਾ ਇਸ ’ਤੇ ਖਰਚ ਕਰ ਰਿਹਾ ਸੀ। (Population)
60 ਦੇ ਦਹਾਕੇ ’ਚ ਸ਼ੁਰੂ ਹੋਈ ਹਰੀ ਕ੍ਰਾਂਤੀ ਰਸਾਇਣਿਕ ਵਰਤੋਂ ’ਤੇ ਅਧਾਰਿਤ ਸੀ ਇਸ ਨਾਲ ਪੈਦਾਵਾਰ ਤਾਂ ਚੰਗੀ ਹੋਈ ਪਰ ਹਰ ਸਾਲ ਰਸਾਇਣਾਂ ਦੀ ਵਰਤੋਂ ਨਾਲ ਖੇਤੀ ਖੇਤਰ ’ਚ ਮੁਨਾਫ਼ਾ ਡਿੱਗਣ ਲੱਗਾ ਇਹ ਰਸਾਇਣ ਪਾਣੀ, ਹਵਾ, ਮਿੱਟੀ ਅਤੇ ਖੁਰਾਕਾਂ ’ਚ ਫੈਲਣ ਲੱਗੇ ਇਨ੍ਹਾਂ ਰਸਾਇਣਾਂ ਦੀ ਜ਼ਹਿਰੀਲੀ ਰਹਿੰਦ-ਖੂੰਹਦ ਕਾਰਨ ਅਨੇਕਾਂ ਬਿਮਾਰੀਆਂ ਸ਼ੁਰੂ ਹੋਈਆਂ ਰਸਾਇਣਾਂ ਦੀ ਵਰਤੋਂ ਇਸ ਲਈ ਕਰਨੀ ਪਈ ਕਿਉਂਕਿ ਅਨਾਜ ਦੀ ਮੰਗ ਲੋੜ ਤੋਂ ਜਿਆਦਾ ਸੀ ਤਾਂ ਕਿ ਦੇਸ਼ ਦੀ ਜਨਸੰਖਿਆ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਸਕੇ। ਜਨਸੰਖਿਆ ਦੇ ਬੋਝ ਨੇ ਕੁਦਰਤੀ ਵਾਤਾਵਰਨ ’ਚ ਵੀ ਅਸੰਤੁਲਨ ਪੈਦਾ ਕੀਤਾ ਰਸਾਇਣਾਂ ਅਤੇ ਖਾਦ ਦੀ ਵਰਤੋਂ ਲਈ ਸਿੰਚਾਈ ਲਈ ਭਰਪੂਰ ਪਾਣੀ ਚਾਹੀਦਾ ਹੈ ਤਾਂ ਕਿ ਚੰਗੀ ਪੈਦਾਵਾਰ ਹੋ ਸਕੇ ਅਤੇ ਇਸ ਲਈ ਜਿੱਥੇ ਜ਼ਮੀਨ ਹੇਠਲਾ ਪਾਣੀ ਅਸਾਨੀ ਨਾਲ ਮੁਹੱਈਆ ਸੀ। (Population)
ਉੱਥੇ ਟਿਊਬਵੈਲ ਲਾਏ ਗਏ ਪੰਜਾਬ ਅਤੇ ਹਰਿਆਣਾ ’ਚ 70 ਫੀਸਦੀ ਸਿੰਚਾਈ ਜ਼ਮੀਨ ਹੇਠਲੇ ਪਾਣੀ ’ਤੇ ਆਧਾਰਿਤ ਹੈ 1960 ’ਚ ਪੰਜਾਬ ’ਚ ਸਿਰਫ਼ 5 ਹਜ਼ਾਰ ਟਿਊਬਵੈਲ ਸਨ ਜਦੋਂ ਕਿ ਵਰਤਮਾਨ ’ਚ ਇਨ੍ਹਾਂ ਦੀ ਗਿਣਤੀ 14 ਲੱਖ ਤੋਂ ਜ਼ਿਆਦਾ ਹੈ ਜਿਨ੍ਹਾਂ ਜ਼ਰੀਏ ਦਿਨ-ਰਾਤ ਪਾਣੀ ਕੱਢਿਆ ਜਾ ਰਿਹਾ ਹੈ ਅਤੇ ਜ਼ਿਆਦਾਤਰ ਖੇਤਰਾਂ ’ਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ 150 ਫੁੱਟ ਤੋਂ ਹੇਠਾਂ ਪਹੁੰਚ ਗਿਆ ਹੈ ਜ਼ਮੀਨ ਹੇਠਲੇ ਪਾਣੀ ’ਚ ਰਸਾਇਣਾਂ ਦੀ ਵਰਤੋਂ ਕਾਰਨ ਕੁਝ ਖੇਤਰਾਂ ’ਚ ਪਾਣੀ ਪੀਣਯੋਗ ਨਹੀਂ ਰਿਹਾ ਹੈ ਅਤੇ ਕਈ ਪਸ਼ੂ ਪ੍ਰਜਾਤੀਆਂ ਅਲੋਪ ਹੋ ਗਈਆਂ ਹਨ। ਜੋ ਧਰਤੀ ’ਤੇ ਮਾਈਕ੍ਰੋ ਪੈਦਾਵਾਰ ਲਈ ਬਹੁਤ ਉਪਯੋਗੀ ਸਨ। (Population)
ਜਿਸ ਦੇ ਚੱਲਦਿਆਂ ਜ਼ਮੀਨ ਦੀ ਪੈਦਾਵਾਰ ਵੀ ਵਧਦੀ ਸੀ ਮੀਂਹ ਦਾ ਪੈਟਰਨ ਵੀ ਅਸੰਤੁਲਿਤ ਹੋ ਗਿਆ ਹੈ ਅਤੇ ਹੁਣ ਬੇਵਕਤੇ ਅਤੇ ਬੇਮੌਸਮੇ ਮੀਂਹ ਕਾਰਨ ਫਸਲਾਂ ਨੂੰ ਨੁਕਸਾਨ ਹੋ ਰਿਹਾ ਹੈ। ਭਾਰਤ ਨੇ 1950 ’ਚ ਵਿਕਾਸ ਲਈ ਯੋਜਨਾ ਅਪਣਾਈ ਅਤੇ ਉਦਯੋਗ ਦੀ ਬਜਾਇ ਖੇਤੀ ਨੂੰ ਸਿਖ਼ਰਲੀ ਪਹਿਲ ਦਿੱਤੀ ਗਈ ਜਦੋਂਕਿ ਦੇਸ਼ ਉਦਯੋਗਿਕੀਕਰਨ ਵਿਚ ਬਹੁਤ ਪਛੜਿਆ ਹੋਇਆ ਸੀ ਅਤੇ ਇਸ ਦਾ ਮੁੱਖ ਕਾਰਨ ਅਨਾਜ ਦੀ ਘਾਟ ਅਤੇ ਜ਼ਿਆਦਾ ਜਨਸੰਖਿਆ ਸੀ ਜਿਸ ਦੇ ਚੱਲਦਿਆਂ ਉਦਯੋਗਿਕੀਕਰਨ ਦੇ ਖੇਤਰ ’ਚ ਭਾਰਤ ਕਾਫ਼ੀ ਪਿੱਛੇ ਰਿਹਾ ਅਤੇ ਉਦਯੋਗਿਕ ਵਸਤੂਆਂ ਦਾ ਆਯਾਤ ਕੀਤਾ ਜਾਣ ਲੱਗਾ। ਜਿਸ ਕਾਰਨ ਉਦਯੋਗਾਂ ਦਾ ਵਿਕਾਸ ਮੱਠਾ ਰਿਹਾ ਨਤੀਜੇ ਵਜੋਂ ਰੁਜ਼ਗਾਰ ਪ੍ਰਭਾਵਿਤ ਹੋਏ ਅੱਜ ਦੇਸ਼ ’ਚ ਲਗਭਗ 8 ਕਰੋੜ ਤੋਂ ਜ਼ਿਆਦਾ ਲੋਕ ਬੇਰੁਜ਼ਗਾਰ ਹਨ। (Population)
ਕਿਸਾਨਾਂ ਦੇ ਦਿੱਲੀ ਕੂਚ ਨੂੰ ਰੋਕਣ ਲਈ ਤਿਆਰੀਆਂ ਦਾ ਡੀਸੀ ਤੇ ਐਸਪੀ ਨੇ ਲਿਆ ਜਾਇਜ਼ਾ
ਰੁਜ਼ਗਾਰ ਪੈਦਾ ਲਈ ਉਦਯੋਗਿਕ ਵਸਤੂਆਂ ਅਤੇ ਸੇਵਾਵਾਂ, ਸਮਾਜਿਕ ਸੁਰੱਖਿਆ ਅਤੇ ਖੇਤੀ ਤੋਂ ਗੈਰ-ਖੇਤੀ ਕਾਰੋਬਾਰਾਂ ’ਚ ਜਨਸੰਖਿਆ ਦੇ ਫਰਕ ਦੀ ਇਸ ਲਈ ਅਣਦੇਖੀ ਹੋਈ ਕਿਉਂਕਿ 100 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਭੋੋਜਨ ਮੁਹੱਈਆ ਕਰਵਾਉਣਾ ਸੀ ਇਸ ਲਈ ਖੇਤੀ ਨੂੰ ਪਹਿਲ ਦਿੱਤੀ ਗਈ ਸਮਾਜਿਕ ਸੁਰੱਖਿਆ ਮੁਹੱਈਆ ਕਰਵਾਉਣ ਦੇ ਮਾਮਲੇ ’ਚ ਵੀ ਦੇਸ਼ ਕਾਫ਼ੀ ਪਿੱਛੇ ਹੈ। ਕਿਉਂਕਿ ਅਨਾਜ ’ਤੇ ਜ਼ਿਆਦਾ ਧਿਆਨ ਦਿੱਤਾ ਗਿਆ ਹੋਰ ਸਮਾਜਿਕ ਬੁਰਾਈਆਂ ਜਿਵੇਂ ਬਾਲ ਮਜ਼ਦੂਰੀ ਵਰਗੀਆਂ ਬੁਰਾਈਆਂ ਪੈਦਾ ਹੋਈਆਂ ਕਿਉਂਕਿ ਬੇਰੁਜ਼ਗਾਰੀ ਅਤੇ ਅਰਧ-ਬੇਰੁਜ਼ਗਾਰੀ ਕਾਰਨ ਪਰਿਵਾਰਾਂ ਨੂੰ ਜ਼ਿਆਦਾ ਕਮਾਉਣ ਵਾਲੇ ਹੱਥ ਚਾਹੀਦੇ ਸਨ ਜਨਸੰਖਿਆ ਕਿਸੇ ਵੀ ਦੇਸ਼ ਦਾ ਇੱਕ ਕੁਦਰਤੀ ਵਸੀਲਾ ਹੈ। ਬਸ਼ਰਤੇ ਕਿ ਉਤਪਾਦਕ ਹੋਵੇ। ਪਰ ਇਹ ਜੇਕਰ ਉਤਪਾਦਕ ਨਾ ਹੋਵੇ ਤਾਂ ਇਹ ਇੱਕ ਬੋਝ ਬਣ ਜਾਂਦਾ ਹੈ ਬੇਰੁਜ਼ਗਾਰ ਲੋਕਾਂ ਨੂੰ ਵੀ ਆਪਣੀਆਂ ਰੋਜ਼ਾਨਾ ਜ਼ਰੂਰਤਾਂ ਨੂੰ ਪੂਰਾ ਕਰਨਾ ਹੁੰਦਾ ਹੈ। (Population)
ਇਸ ਲਈ ਦੇਸ਼ ਨੂੰ ਆਪਣੀਆਂ ਜ਼ਿਆਦਾਤਰ ਜਰੂਰਤਾਂ ਨੂੰ ਆਯਾਤ ਕਰਨਾ ਪੈਂਦਾ ਹੈ ਬੇਰੁਜ਼ਗਾਰੀ, ਭੀੜ-ਭੜੱਕਾ, ਰਿਹਾਇਸ਼ਾਂ ਦੀ ਕਮੀ, ਬਾਲ ਮਜ਼ਦੂਰੀ ਅਤੇ ਸਮਾਜ ’ਚ ਹੋਰ ਸਮਾਜਿਕ ਬੁਰਾਈਆਂ ਵੀ ਜਨਸੰਖਿਆ ’ਚ ਵਾਧੇ ਦਾ ਅਸਰ ਹੈ ਜਨਸੰਖਿਆ ਦੇ ਸਬੰਧ ’ਚ ਦੋ ਹਰਮਨਪਿਆਰੇ ਸਿਧਾਂਤ ਹਨ ਪਹਿਲਾ, ਜਨਸੰਖਿਆ ਸਿਧਾਂਤ ਜਿਸ ’ਚ ਕਿਹਾ ਗਿਆ ਹੈ। ਕਿ ਜੇਕਰ ਜਨਸੰਖਿਆ ਨੂੰ ਬਨਾਉਟੀ ਵਸੀਲਿਆਂ ਨਾਲ ਕੰਟਰੋਲ ਨਹੀਂ ਕੀਤਾ ਗਿਆ ਤਾਂ ਫਿਰ ਅਕਾਲ, ਮਹਾਂਮਾਰੀ, ਹੜ੍ਹ ਆਦਿ ਵਰਗੇ ਕੁਦਰਤੀ ਸਾਧਨਾਂ ਨਾਲ ਇਸ ’ਤੇ ਕੰਟਰੋਲ ਹੋਵੇਗਾ ਇਸ ਤਰ੍ਹਾਂ ਜਨਸੰਖਿਆ ਦਾ ਦੂਜਾ ਸਿਧਾਂਤ ਦੱਸਦਾ ਹੈ ਕਿ ਕਿਸੇ ਵੀ ਦੇਸ਼ ਲਈ ਜਨਸੰਖਿਆ ਦਾ ਉਹ ਆਕਾਰ ਚੰਗਾ ਹੈ ਜਿੱਥੇ ਪ੍ਰਤੀ ਵਿਅਕਤੀ ਪੈਦਾਵਾਰ ਵਧੇਰੇ ਹੋਵੇ ਇਨ੍ਹਾਂ ਦੋਵਾਂ ਸਿਧਾਂਤਾਂ ਅਨੁਸਾਰ ਭਾਰਤ ’ਚ ਜਨਸੰਖਿਆ ਦਾ ਆਕਾਰ ਚੰਗੇ ਤੋਂ ਕਾਫ਼ੀ ਜਿਆਦਾ ਹੈ ਅਤੇ ਇਸ ’ਤੇ ਪਹਿਲ ਨਾਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। (Population)
ਮੁਫ਼ਤ ਦੇ ਨਹੀਂ, ਵਿਕਾਸ ਦੇ ਐਲਾਨ ਹੋਣ
ਮੁਫ਼ਤ ਦੀਆਂ ਰਿਉੜੀਆਂ ਦਾ ਰਿਵਾਜ਼ ਘੱਟ ਹੋਣ ਦੀ ਬਜਾਇ ਵਧਦਾ ਜਾ ਰਿਹਾ ਹੈ ਪੰਜਾਬ ’ਚ ਜਦੋਂ ਇੱਕ ਪਾਰਟੀ ਨੇ ਮੁਫ਼ਤ ਬਿਜਲੀ-ਪਾਣੀ ਦੇਣ ਦਾ ਐਲਾਨ ਕੀਤਾ ਤਾਂ ਵਿਰੋਧੀ ਪਾਰਟੀਆਂ ਨੇ ਮੁਫ਼ਤ ਦੀਆਂ ਰਿਉੜੀਆਂ ਵੰਡਣ ਦਾ ਦੋਸ਼ ਲਾ ਕੇ ਉਸ ਪਾਰਟੀ ਦੀ ਘੋਰ ਨਿੰਦਾ ਕੀਤੀ ਹੁਣ ਪੰਜ ਰਾਜਾਂ ’ਚ ਚੋਣਾਂ ਹੋ ਰਹੀਆਂ ਹਨ ਸਾਰੀਆਂ ਪਾਰਟੀਆਂ ਨੇ ਆਪਣੇ-ਆਪਣੇ ਐਲਾਨ-ਪੱਤਰ ਜਾਰੀ ਕਰ ਦਿੱਤੇ ਹਨ ਕੋਈ ਐਲਾਨ-ਪੱਤਰ ਨੂੰ ਗਾਰੰਟੀ ਦਾ ਨਾਂਅ ਦੇ ਰਿਹਾ ਹੈ ਕੋਈ ਸੰਕਲਪ-ਪੱਤਰ ਪਰ ਇਨ੍ਹਾਂ ਸਾਰਿਆਂ ’ਚ ਹਨ ਮੁਫ਼ਤ ਦੀਆਂ ਰਿਉੜੀਆਂ ਹੀ ਇਹ ਮੁਫ਼ਤ ਦੀਆਂ ਰਿਉੜੀਆਂ ਹੁਣ ਚੁਣਾਵੀ ਰਾਜਨੀਤੀ ਦਾ ਇੱਕ ਅਨਿੱਖੜਵਾਂ ਅੰਗ ਬਣ ਗਈਆਂ ਹਨ ਕੋਈ ਵੀ ਪਾਰਟੀ ਇਸ ਤੋਂ ਅਛੂਤੀ ਨਹੀਂ ਹੈ ਸਿਆਸੀ ਪਾਰਟੀਆਂ ਵੋਟਾਂ ਸੁਰੱਖਿਅਤ ਕਰਨ ਲਈ ਮੁਫ਼ਤ ਬਿਜਲੀ, ਮੁਫ਼ਤ ਗੈਸ ਸਿਲੰਡਰ, ਮੁਫ਼ਤ ਲੈਪਟਾਪ, ਮੁਫ਼ਤ ਸਕੂਟੀ ਅਤੇ ਨਾ ਜਾਣੇ ਕੀ-ਕੀ ਮੁਫ਼ਤ ਦੇ ਐਲਾਨ ਕਰ ਦਿੰਦੀਆਂ ਹਨ। (Development)
ਇਹ ਵੀ ਪੜ੍ਹੋ : ਚੰਦਰਯਾਨ-3 ਲੈ ਕੇ ਆਈ ਵੱਡੀ ਅਪਡੇਟ
ਐਲਾਨ ਕਰਨਾ ਸਹੀ ਵੀ ਹੈ ਕਿਉਂਕਿ ਵੋਟਰਾਂ ਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਕਿਹੜੀ ਪਾਰਟੀ ਸੱਤਾ ’ਚ ਆਉਣ ’ਤੇ ਕੀ-ਕੀ ਕਰੇਗੀ ਜਿਸ ਨਾਲ ਉਨ੍ਹਾਂ ਨੂੰ ਸਹੀ ਬਦਲ ਚੁਣਨ ’ਚ ਅਸਾਨੀ ਰਹਿੰਦੀ ਹੈ ਸੱਤਾ ’ਚ ਆਉਣ ’ਤੇ ਪਾਰਟੀ ਵਿਸ਼ੇਸ਼ ਨੂੰ ਵੀ ਚੋਣਾਂ ’ਚ ਕੀਤੇ ਗਏ ਐਲਾਨ ਲਾਗੂ ਕਰਨ ਦਾ ਦਬਾਅ ਰਹਿੰਦਾ ਹੈ ਵਿਰੋਧੀ ਧਿਰ ਵੀ ਸੱਤਾਧਾਰੀ ’ਤੇ ਐਲਾਨ ਲਾਗੂ ਕਰਵਾਉਣ ਲਈ ਦਬਾਅ ਦੀ ਰਾਜਨੀਤੀ ਕਰ ਸਕਦੀ ਹੈ ਗਰੀਬਾਂ ਦੀ ਮੱਦਦ ਲਈ ਮੁਫ਼ਤ ਸੁਵਿਧਾਵਾਂ ਮਾੜੀਆਂ ਨਹੀਂ ਪਰ ਇਹ ਸੁਵਿਧਾਵਾਂ ਜ਼ਰੂਰਤਮੰਦ ਤੱਕ ਪਹੁੰਚਣ ਇਹ ਬਹੁਤ ਜ਼ਰੂਰੀ ਹੈ ਐਲਾਨ ਸਿਰਫ਼ ਚੁਣਾਵੀਂ ਐਲਾਨ ਬਣ ਕੇ ਨਾ ਰਹਿਣ ਕਈ ਵਾਰ ਜ਼ਲਦਬਾਜ਼ੀ ’ਚ ਕੀਤੇ ਗਏ ਐਲਾਨਾਂ ਨਾਲ ਲੋੜੀਂਦਾ ਲਾਭ ਨਹੀਂ ਮਿਲਦਾ ਅਤੇ ਸਰਕਾਰੀ ਖ਼ਜਾਨੇ ’ਤੇ ਬੇਲੋੜਾ ਬੁਰਾ ਅਸਰ ਪੈਂਦਾ ਹੈ। (Development)
ਜਿਸ ਨਾਲ ਦੂਜੀਆਂ ਕਲਿਆਣਕਾਰੀ ਯੋਜਨਾਵਾਂ ਪ੍ਰਭਾਵਿਤ ਹੋ ਜਾਂਦੀਆਂ ਹਨ ਬਹੁਤ ਵਾਰ ਅਜਿਹੇ ਚੁਣਾਵੀ ਐਲਾਨ ਬਜਟ ਪ੍ਰਸਤਾਵਾਂ ’ਚ ਸ਼ਾਮਲ ਵੀ ਨਹੀਂ ਹੁੰਦੇ ਜਨਤਾ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੀ ਹੈ ਜੇਕਰ ਸਿਆਸੀ ਪਾਰਟੀਆਂ ਕੁਝ ਅਜਿਹੀਆਂ ਪ੍ਰਭਾਵਸ਼ਾਲੀ ਆਰਥਿਕ ਨੀਤੀਆਂ ਬਣਾਉਣ ਜਿਸ ’ਚ ਭ੍ਰਿਸ਼ਟਾਚਾਰ ਅਤੇ ਧਨ ਦੀ ਲੀਕੇਜ਼ ’ਤੇ ਪੂਰਨ ਤੌਰ ’ਤੇ ਰੋਕ ਲੱਗੇ ਅਤੇ ਉਨ੍ਹਾਂ ਨੀਤੀਆਂ ਦੀ ਸਰਲ ਪਹੁੰਚ ਆਮ ਜਨਤਾ ਤੱਕ ਯਕੀਨੀ ਬਣਾਈ ਜਾਵੇ ਤਾਂ ਸ਼ਾਇਦ ਮੁਫ਼ਤ ਦੀਆਂ ਰਿਉੜੀਆਂ ਦੀ ਲੋੜ ਹੀ ਨਾ ਪਵੇ ਮੁਫ਼ਤ ’ਚ ਖਰਚ ਕੀਤੇ ਗਏ ਧਨ ਨੂੰ ਜੇਕਰ ਰਚਨਾਤਮਕ ਕਾਰਜਾਂ, ਰੁਜ਼ਗਾਰ ਮੁਹੱਈਆ ਕਰਾਉਣ ’ਚ, ਪੀਣ ਲਈ ਸਾਫ਼ ਪਾਣੀ, ਸਿੰਚਾਈ ਲਈ ਲੋੜੀਂਦਾ ਪਾਣੀ, ਬਿਮਾਰੀ ਸਮੇਂ ਸਹੀ ਇਲਾਜ, ਉੱਤਮ ਸਿੱਖਿਆ ਆਦਿ ਕਾਰਜਾਂ ’ਚ ਖਰਚ ਕੀਤਾ ਜਾਵੇ ਤਾਂ ਯਕੀਨੀ ਤੌਰ ’ਤੇ ਇਹ ਸੂਬੇ ਅਤੇ ਦੇਸ਼ ਦੀ ਤਰੱਕੀ ਹੋਵੇਗੀ। (Development)
ਡੇਂਗੂ, ਵਿਕਾਸ ਤੇ ਸਿਹਤ
ਇੱਕ ਵਾਰ ਫਿਰ ਡੇਂਗੂ ਦੀ ਚਰਚਾ ਜ਼ੋਰਾਂ ’ਤੇ ਹੈ ਪਲੇਟਲੈਟਸ ਘਟਣ ਨਾਲ ਮੌਤਾਂ ਵੀ ਹੋ ਰਹੀਆਂ ਹਨ ਹਸਪਤਾਲਾਂ ’ਚ ਮਰੀਜਾਂ ਦੀ ਭਰਮਾਰ ਹੈ ਜ਼ਮਾਨਾ ਤਰੱਕੀ ਕਰ ਰਿਹਾ ਹੈ, ਵਿਕਾਸ ਰਫਤਾਰ ਫੜ੍ਹ ਰਿਹਾ ਹੈ ਪਰ ਇਸ ਵਿੱਚੋਂ ਤੰਦਰੁਸਤੀ ਗਾਇਬ ਹੁੰਦੀ ਜਾ ਰਹੀ ਹੈ ਸਿਹਤ ਸਬੰਧੀ ਸਰਕਾਰੀ ਬਜਟਾਂ ’ਚ ਰੋਗ ਦੀ ਪਛਾਣ ਤੇ ਇਲਾਜ ਪ੍ਰਬੰਧਾਂ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਭਰ ਦਿੱਤੀਆਂ ਜਾਣਗੀਆਂ ਦਵਾਈਆਂ ਦੀ ਕਮੀ ਨਹੀਂ ਰਹੇਗੀ, ਦਵਾਈਆਂ ਸਸਤੀਆਂ ਮਿਲਣੀਆਂ ਆਦਿ ਫੈਸਲੇ ਲਾਗੂ ਵੀ ਹੋ ਰਹੇ ਹਨ ਸਿਹਤ ਲਈ ਬੀਮਾ ਵੀ ਹੋ ਰਿਹਾ ਹੈ ਮੁਫ਼ਤ ਇਲਾਜ ਦੀ ਸਹੂਲਤ ਵਧ ਰਹੀ ਹੈ ਇਹ ਕਦਮ ਜ਼ਰੂਰੀ ਵੀ ਹਨ ਤੇ ਚੰਗੇ ਵੀ ਹਨ ਪਰ ਤੰਦਰੁਸਤੀ ਨੂੰ ਖੋਰਾ ਕਿੱਥੋਂ ਲੱਗਣਾ ਸ਼ੁਰੂ ਹੋਇਆ ਹੈ ਇਸ ਬਿੰਦੂ ’ਤੇ ਅਜੇ ਲੋੜੀਂਦੀ ਚਰਚਾ ਦਾ ਵਿਸ਼ਾ ਨਹੀਂ ਹੋ ਰਹੀ। (Dengue)
ਇਹ ਵੀ ਪੜ੍ਹੋ : ਦੁਕਾਨਾਂ ਨੂੰ ਲੱਗੀ ਐਨੀ ਭਿਆਨਕ ਅੱਗ ਕਿ ਸਭ ਕੁਝ ਸੜ ਕੇ ਹੋਇਆ ਸੁਆਹ
ਕਿ ਜੀਵਨਸ਼ੈਲੀ ’ਚ ਕਿਹੜੇ ਬਦਲਵਾਂ ਕਰਕੇ ਮਨੁੱਖ ਰੋਗਾਂ ’ਚ ਘਿਰਦਾ ਜਾ ਰਿਹਾ ਹੈ, ਉਸ ਬਦਲਾਅ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਅਸਲ ’ਚ ਮਨੁੱਖ ਦੇ ਖਾਣ-ਪੀਣ ਦੇ ਨਾਲ-ਨਾਲ , ਸਰੀਰਕ ਕੰਮਕਾਜ ’ਚ ਵੀ ਤਬਦੀਲੀ ਆਈ ਹੈ ਜਿਸ ਨੇ ਮਨੱੁਖੀ ਸਰੀਰ ’ਚ ਰੋਗ ਪ੍ਰਤੀਰੋਧਕ ਸ਼ਕਤੀ ਘਟਾ ਦਿੱਤੀ ਹੈ ਮਨੁੱਖ ਕੁਦਰਤੀ ਅਸੂਲਾਂ ਜਿਵੇਂ ਕਿ ਗਰਮੀ-ਸਰਦੀ ਸਹਿਣ ਤੋਂ ਵੀ ਦੂਰ ਹੋ ਗਿਆ ਹੈ ਸਰੀਰ ਦੇ ਠੰਢ ਤੇ ਗਰਮੀ ਸਹਿਣ ਨਾਲ ਤੰਦਰੁਸਤੀ ਦਾ ਵੀ ਸਬੰਧ ਸੀ ਇਸ ਬਹੁਤ ਜ਼ਿਆਦਾ ਤਬਦੀਲੀ ਨੇ ਮਨੁੱਖ ਨੂੰ ਮਸ਼ੀਨੀ ਬਣਾ ਦਿੱਤਾ ਹੈ ਮਨੁੱਖ ਮਸ਼ੀਨਾਂ ਦੇ ਵੱਸ ਪੈ ਕੇ ਮਸ਼ੀਨਾਂ ਦੇ ਸਹਾਰੇ ਹੀ ਰਹਿ ਗਿਆ ਹੈ ਪੁਰਾਤਨ ਖੁਰਾਕਾਂ ਛੋਲੇ, ਬਾਜਰਾ, ਮੱਕੀ ਸਿਹਤ ਦਾ ਖਜ਼ਾਨਾ ਸਨ ਜਿਸ ਨੂੰ ਅੱਜ ਦੀ ਨਵੀਂ ਪੀੜ੍ਹੀ ਪੱਛੜੇਪਣ ਦੀ ਨਿਸ਼ਾਨੀ ਮੰਨ ਕੇ ਫਾਸਟ ਫੂਡ ’ਤੇ ਬਹੁਤ ਜ਼ਿਆਦਾ ਨਿਰਭਰ ਹੋ ਗਈ ਹੈ। (Dengue)
ਦਲੀਆ ਅਤੇ ਖਿਚੜੀ ਜੋ ਕਦੇ ਰੋਜ਼ਾਨਾ ਦੀ ਖੁਰਾਕ ਦਾ ਅੰਗ ਸਨ, ਉਨ੍ਹਾਂ ਨੂੰ ਅੱਜ ਬਿਮਾਰਾਂ ਦਾ ਖਾਣਾ ਹੀ ਮੰਨਿਆ ਜਾਂਦਾ ਹੈ ਦਲੀਲ ਬੜੀ ਵਜ਼ਨਦਾਰ ਹੈ ਕਿ ਜੇਕਰ ਦਲੀਆ ਤੇ ਖਿੱਚੜੀ ਮਰੀਜ਼ ਨੂੰ ਠੀਕ ਕਰਨ ’ਚ ਮੱਦਦ ਕਰ ਸਕਦੇ ਹਨ ਤਾਂ ਤੰਦਰੁਸਤ ਵਿਅਕਤੀ ਖਾਵੇ ਤਾਂ ਉਸ ਨੂੰ ਰੋਗ ਹੀ ਘੱਟ ਲੱਗੇਗਾ ਪ੍ਰਦੂਸ਼ਣ ਲਈ ਵੀ ਆਧੁਨਿਕ ਜੀਵਨਸ਼ੈਲੀ ਤੇ ਲਾਪਰਵਾਹੀ ਹੀ ਜਿੰਮੇਵਾਰ ਹੈ ਸਿੰਗਲ ਯੂਜ ਪਲਾਸਟਿਕ ਦੀ ਅੰਨ੍ਹੇਵਾਹ ਵਰਤੋਂ ਨੇ ਵਾਤਾਵਰਨ ਨੂੰ ਪ੍ਰਦੂਸ਼ਿਤ ਕੀਤਾ ਹੈ ਪੁਰਾਣੇ ਸਮੇਂ ’ਚ ਲੋਕ ਕੱਪੜੇ ਦੇ ਝੋਲੇ ਹੀ ਵਰਤਦੇ ਸਨ ਪ੍ਰਦੂਸ਼ਣ ’ਚ ਵਾਧੇ ਨਾਲ ਬਿਮਾਰੀਆਂ ਵਧੀਆਂ ਹਨ ਰੋਗ ਨੂੰ ਠੀਕ ਨਾਲੋਂ ਜ਼ਿਆਦਾ ਜ਼ਰੂਰੀ ਹੈ ਰੋਗ ਦੇ ਕਾਰਨਾਂ ਨੂੰ ਦੂਰ ਕੀਤਾ ਜਾਵੇ ਮਨੁੱਖ ਦੀ ਜੀਵਨਸ਼ੈਲੀ ’ਚ ਆਏ ਵਿਗਾੜਾਂ ਨੂੰ ਦੂਰ ਕੀਤਾ ਜਾਵੇ ਤਾਂ ਤੰਦਰੁਸਤੀ ਯਕੀਨੀ ਹੈ। (Dengue)
ਵਿਕਾਸ ਬਨਾਮ ਹਰਿਆਲੀ
ਸੁਪਰੀਮ ਕੋਰਟ ਨੇ ਸ਼ਿਮਲਾ ਯੋਜਨਾ ਸਬੰਧੀ ਕੌਮੀ ਹਰਿਆਵਲ ਨਿਗਰਾਨ (ਐਨਜੀਟੀ) ਦੀ ਇੱਕ ਪਟੀਸ਼ਨ ’ਤੇ ਸੁਣਵਾਈ ਕਰਨੀ ਹੈ ਤੇ ਇਸ ਸਬੰਧੀ 11 ਅਗਸਤ ਦੀ ਤਾਰੀਖ ਤੈਅ ਕੀਤੀ ਹੈ। ਭਾਵੇਂ ਮਾਮਲਾ ਵਿਚਾਰ ਅਧੀਨ ਹੈ ਪਰ ਮਾਣਯੋਗ ਸਿਖਰਲੀ ਅਦਾਲਤ ਨੇ ਫੈਸਲਾ ਸੁਣਾਉਣ ਤੋਂ ਪਹਿਲਾਂ ਹੀ ਜੋ ਟਿੱਪਣੀ ਕੀਤੀ ਹੈ ਉਹ ਵੀ ਬੜੀ ਢੁੱਕਵੀਂ ਤੇ ਵਰਤਮਾਨ ਪ੍ਰਸੰਗ ’ਚ ਸਖਤ ਜ਼ਰੂਰਤ ਵੱਲ ਇਸ਼ਾਰਾ ਕਰਦੀ ਹੈ। ਅਦਾਲਤ ਨੇ ਕਿਹਾ ਹੈ ਕਿ ਵਿਕਾਸ (Development) ਤੇ ਵਾਤਾਵਰਨ ’ਚ ਸੰਤੁਲਨ ਜ਼ਰੂਰੀ ਹੈ।
ਮਾਮਲਾ ਇਹ ਹੈ ਕਿ ਐਨਜੀਟੀ ਨੇ 2017 ’ਚ ਸ਼ਿਮਲਾ ਯੋਜਨਾ ਸਬੰਧੀ ਜੋ ਸੇਧਾਂ ਜਾਰੀ ਕੀਤੀਆਂ ਸਨ ਵਰਤਮਾਨ ਹਿਮਾਚਲ ਸਰਕਾਰ ਜੋ ਯੋਜਨਾ ਜਾਰੀ ਕਰ ਰਹੀ ਸੀ ਉਹ ਯੋਜਨਾ ਐਨਜੀਟੀ ਦੀਆਂ ਸੇਧਾਂ ਦੇ ਉਲਟ ਸੀ। ਸਿੱਧੀ ਜਿਹੀ ਭਾਸ਼ਾ ’ਚ ਗੱਲ ਇਹ ਹੈ ਕਿ ਸੂਬਾ ਸਰਕਾਰ ਜਿਸ ਤਰ੍ਹਾਂ ਦੀ ਯੋਜਨਾ ਲਾਗੂ ਕਰਨੀ ਚਾਹੁੰਦੀ ਹੈ ਉਸ ਨਾਲ ਹਰਿਆਲੀ ’ਤੇ ਕੁਹਾੜੀ ਚੱਲਣੀ ਹੈ। ਵਿਕਾਸ ਪ੍ਰਾਜੈਕਟ ਨਾਲ ਵਾਤਾਵਰਨ ਨੇ ਪ੍ਰਭਾਵਿਤ ਹੋਣਾ ਹੈ। ਇੱਥੇ ਐਨਜੀਟੀ ਦੇ ਇਤਰਾਜਾਂ ਨੂੰ ਜਾਇਜ਼ ਕਹਿਣਾ ਬਣਦਾ ਹੈ। ਸੱਤਾਧਾਰੀ ਪਾਰਟੀਆਂ ਦੇ ਹਿੱਤ ਇਸ ਗੱਲ ’ਚ ਸੁਰੱਖਿਅਤ ਹੁੰਦੇ ਹਨ ਕਿ ਨਵੀਆਂ ਉਸਾਰੀਆਂ ਕਰਕੇ ਜਨਤਾ ਸਾਹਮਣੇ ਵਿਕਾਸ ਦੀ ਤਸਵੀਰ ਪੇਸ਼ ਕੀਤੀ ਜਾਣੀ ਹੁੰਦੀ ਹੈ। (Development)
ਕਾਂਗਰਸ ਸਰਕਾਰ ’ਤੇ ਸਵਾਲ | Development
ਵੋਟ ਬੈਂਕ ਦੀ ਚਾਹਤ ’ਚ ਵਾਤਾਵਰਨ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਜਿੱਥੋਂ ਤੱਕ ਐਨਜੀਟੀ ਦੀ ਸਮਝ ਤੇ ਦਿ੍ਰਸ਼ਟੀਕੋਣ ਦਾ ਸਬੰਧ ਹੈ ਇਸ ਸਰਕਾਰੀ ਸੰਸਥਾ ਨੇ ਸਿਆਸੀ ਤਰਫਦਾਰੀ ਤੋਂ ਪਰਹੇਜ਼ ਕੀਤਾ ਹੈ। ਐਨਜੀਟੀ ਨੇ ਪਿਛਲੀ ਭਾਜਪਾ ਸਰਕਾਰ ਦੀ ਯੋਜਨਾ ’ਤੇ ਵੀ ਉਂਗਲ ਚੁੱਕੀ ਸੀ ਤੇ ਹੁਣ ਕਾਂਗਰਸ ਸਰਕਾਰ ’ਤੇ ਸਵਾਲ ਚੁੱਕਿਆ ਹੈ। ਐਨਜੀਟੀ ਬੇਤਰਤੀਬੇ ਵਿਕਾਸ ’ਤੇ ਵੀ ਇਤਰਾਜ ਕਰ ਰਹੀ ਹੈ ਜੋ ਰੋਕਿਆ ਜਾਣਾ ਬਣਦਾ ਹੈ। ਅਸਲ ’ਚ ਸਿਰਫ ਸ਼ਿਮਲਾ ਹੀ ਨਹੀਂ ਸਗੋਂ ਪੂਰੇ ਦੇਸ਼ ਅੰਦਰ ਵਿਕਾਸ ਦਾ ਵੱਡਾ ਹਿੱਸਾ ਬੇਤਰਤੀਬਾ ਹੀ ਚੱਲ ਰਿਹਾ ਹੈ। ਭਿ੍ਰਸ਼ਟਾਚਾਰ ਕਾਰਨ ਬਿਲਡਰ ਧੜਾਧੜ ਨਕਸ਼ੇ ਅਜਿਹੇ ਪਾਸ ਕਰਵਾ ਰਹੇ ਹਨ ਜਿੱਥੇ ਦਰੱਖਤਾਂ, ਪਹਾੜਾਂ, ਝੀਲਾਂ ਤੇ ਝਰਨਿਆਂ ਦਾ ਕੁਦਰਤੀ ਰੰਗਰੂਪ ਤੇ ਵਹਾਅ ਖ਼ਤਮ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਤੁਹਾਡੇ ਸਿਰ ਤੋਂ ਵੀ ਝੜ ਰਹੇ ਨੇ ਵਾਲ, ਤਾਂ ਘਬਰਾਓ ਨਾ, ਅਪਣਾਓ ਇਹ ਸ਼ਾਨਦਾਰ ਨੁਸਖਾ
ਗੈਰ-ਕਾਨੂੰਨੀ ਮਾਈਨਿੰਗ ਨੇ ਭੂ-ਖੰਡਾਂ ਦੀ ਸੁੰਦਰਤਾ ਤੇ ਕੁਦਰਤੀ ਦਿੱਖ ਨੂੰ ਹੀ ਬਦਲ ਦਿੱਤਾ ਹੈ। ਛੋਟੇ-ਛੋਟੇ ਜੰਗਲ ’ਚੋਂ ਕੰਕਰੀਟ ਦੀਆਂ ਬਹੁਮੰਜ਼ਲੀਆਂ ਇਮਾਰਤਾਂ ਉੱਗ ਗਈਆਂ ਹਨ। ਕੇਂਦਰ ਤੇ ਸੂਬਿਆਂ ’ਚ ਵੱਖ-ਵੱਖ ਪਾਰਟੀਆਂ ਦੀ ਸਰਕਾਰ ਹੋਣ ਕਾਰਨ ਸਿਆਸੀ ਇੱਕਜੁਟਤਾ ਦੀ ਕਮੀ ਵੀ ਸਾਂਝੀ ਮੁਹਿੰਮ ਨਾ ਚੱਲਣ ਦਾ ਕਾਰਨ ਬਣ ਰਹੀ ਹੈ। ਪਹਾੜਾਂ ’ਚ ਹੋਟਲ ਉੱਗ ਪਏ ਹਨ, ਧਾਰਮਿਕ ਸਥਾਨ ਹੋਟਲਾਂ ਦੀ ਭੀੜ ’ਚ ਨਜ਼ਰ ਨਹੀਂ ਆ ਰਹੇ। ਹੋਟਲਾਂ ਵਾਲੀ ਆਧੁਨਿਕ ਜੀਵਨਸ਼ੈਲੀ ਨੇ ਧਾਰਮਿਕ ਸੰਸਕ੍ਰਿਤੀ ਨੂੰ ਵੀ ਧੁੰਦਲਾ ਕਰ ਦਿੱਤਾ ਹੈ।
ਸ਼ਾਇਦ ਇਸੇ ਕਾਰਨ ਮੱਧ ਪ੍ਰਦੇਸ਼ ਦੀ ਇੱਕ ਧਾਰਮਿਕ ਸੰਸਥਾ ਨੇ ਆਪਣੇ ਇੱਕ ਮੰਦਿਰ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉੱਥੇ ਹੋਟਲ ਬਣਨ ਕਰਕੇ ਧਾਰਮਿਕ ਸੰਸਕ੍ਰਿਤੀ ਦੇ ਘਟਣ ਦਾ ਖਤਰਾ ਸੀ। ਜਿੱਥੋਂ ਤੱਕ ਸ਼ਿਮਲਾ ਯੋਜਨਾ ਦਾ ਸਬੰਧ ਹੈ ਜੰਗਲ, ਪਹਾੜੀਆਂ, ਝੀਲਾਂ, ਦਰਿਆਵਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਪ੍ਰਾਜੈਕਟਾਂ ’ਤੇ ਰੋਕ ਜ਼ਰੂਰੀ ਹੈ ਕਿਉਂਕਿ ਵਾਤਾਵਰਨ ਮਨੁੱਖੀ ਜ਼ਿੰਦਗੀ ਹੀ ਨਹੀਂ ਸਗੋਂ ਸੰਸਕ੍ਰਿਤੀ ਦਾ ਵੀ ਅਟੁੱਟ ਅੰਗ ਹੈ। ਵਿਕਾਸ ਤੋਂ ਪਹਿਲਾਂ ਵਾਤਾਵਰਨ ਨੂੰ ਬਚਾਇਆ ਜਾਣਾ ਚਾਹੀਦਾ ਹੈ।
ਬਹੁਪੱਖੀ ਵਿਕਾਸ ਦਾ ਯਤਨ
ਜਰਮਨ ਚਾਂਸਲਰ ਓਲਾਫ਼ ਸ਼ੋਲਜ ਨੇ 25 ਅਤੇ 26 ਫਰਵਰੀ ਨੂੰ ਭਾਰਤ ਦੀ ਯਾਤਰਾ ਕੀਤੀ। ਦਸੰਬਰ 2021 ’ਚ ਜਰਮਨੀ ਦੀ ਅਗਵਾਈ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਸੀ। ਉਨ੍ਹਾਂ ਦੀ ਭਾਰਤ ਯਾਤਰਾ ਨੂੰ ਦੋ ਚੀਜ਼ਾਂ ਨੇ ਪ੍ਰਭਾਵਿਤ ਕੀਤਾ। ਪਹਿਲੀ, ਵਰਤਮਾਨ ’ਚ ਜਾਰੀ ਯੂਕਰੇਨ ਜੰਗ ਜੋ ਯੂਰਪ ਅਤੇ ਸਮੁੱਚੇ ਵਿਸ਼ਵ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਦੂਜੀ, ਸਾਲ ਦੇ ਅੰਤ ’ਚ ਭਾਰਤ ’ਚ ਹੋਈ ਜੀ-20 ਸਿਖਰ ਸੰਮੇਲਨ। ਇਸ ਲਈ ਸ਼ੋਲਜ ਦੀ ਯਾਤਰਾ ਦੀ ਕਾਰਜ ਸੂੁਚੀ ’ਚ ਜੰਗ ਦੇ ਮੱਦੇਨਜ਼ਰ ਰੱਖਿਆ ਅਤੇ ਪ੍ਰਤੀਰੱਖਿਆ ਆਰਥਿਕ ਸਹਿਯੋਗ, ਗਰੀਨ ਤਕਨੀਕ ਅਤੇ ਹਿੰਦ ਪ੍ਰਸ਼ਾਂਤ ਰਣਨੀਤੀ ਸ਼ਾਮਲ ਸੀ ਜਿਸ ਦਾ ਜੀ-20 ਸੰਮੇਲਨ ਦੌਰਾਨ ਗੱਲਬਾਤ ’ਤੇ ਅਸਰ ਪੈ ਸਕਦਾ ਹੈ।
ਆਪਣੀ ਯਾਤਰਾ ਦੇ ਮਕਸਦਾਂ ਅਨੁਸਾਰ ਜਰਮਨ ਚਾਂਸਲਰ ਨਾਲ ਜਰਮਨੀ ਦੀਆਂ 12 ਵੱਡੀਆਂ ਕੰਪਨੀਆਂ ਤੇ ਹੋਰ ਦਰਮਿਆਨੀਆਂ ਅਤੇ ਛੋਟੀਆਂ ਕੰਪਨੀਆਂ ਦਾ ਇੱਕ ਕਾਰੋਬਾਰੀ ਵਫ਼ਦ ਵੀ ਸੀ। ਇਸ ਤੋਂ ਇਲਾਵਾ ਬਰਲਿਨ ’ਚ ਹੋਏ ਛੇਵੇਂ ਆਈਜੀਸੀ ਸੰਮੇਲਨ ’ਚ ਜਿਨ੍ਹਾਂ ਮੁੱਦਿਆਂ ’ਤੇ ਚਰਚਾ ਕੀਤੀ ਗਈ ਸੀ, ਉਨ੍ਹਾਂ ਨੂੰ ਅੱਗੇ ਵਧਾਉਣਾ ਵੀ ਇਸ ਯਾਤਰਾ ਦਾ ਮਕਸਦ ਸੀ। ਇਹ ਯਾਤਰਾ ਇੱਕ ਹੋਰ ਕਾਰਨ ਨਾਲ ਵੀ ਮਹੱਤਵਪੂਰਨ ਸੀ। ਜੰਗ ਕਾਰਨ ਜਰਮਨੀ ਆਪਣੀ ਵਿਦੇਸ਼ ਨੀਤੀ ਦਾ ਮੁੜ-ਨਿਰਧਾਰਨ ਕਰ ਰਿਹਾ ਹੈ ਅਤੇ ਅਜਿਹਾ ਲੱਗਦਾ ਹੈ ਕਿ ਇੱਕ ਬਹੁਪੱਖੀ ਵਿਸ਼ਵ ’ਚ ਭਾਰਤ ਇੱਕ ਅਜ਼ਾਦ ਸੰਸਾਰਿਕ ਸ਼ਕਤੀ ਦੇ ਰੂਪ ’ਚ ਉੱਭਰਨਾ ਚਾਹੰੁਦਾ ਹੈ।
27 ਸਾਲਾ ਯੂਰਪੀ ਸੰਘ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਹ ਸੰਪੂਰਨ ਵਿਸ਼ਵ ’ਚ ਹੋਰ ਰਣਨੀਤਿਕ ਸਾਂਝੀਦਾਰਾਂ ਦੇ ਨਾਲ ਵੀ ਸਬੰਧ ਮਜ਼ਬੂਤ ਕਰ ਰਿਹਾ ਹੈ ਅਤੇ ਭਾਰਤ ’ਚ ਉਨ੍ਹਾਂ ’ਚੋਂ ਇੱਕ ਹੋ ਸਕਦਾ ਹੈ। ਦੋਪੱਖੀ ਦਿ੍ਰਸ਼ਟੀ ਨਾਲ ਦੇਖੀਏ ਤਾਂ ਜਰਮਨੀ ਭਾਰਤ ਲਈ ਯੂਰਪ ਦਾ ਸਭ ਤੋਂ ਵੱਡਾ ਨਿਵੇਸ਼ਕ ਅਤੇ ਵਿਸ਼ਵ ਦਾ ਨੌਂਵਾਂ ਸਭ ਤੋਂ ਵੱਡਾ ਨਿਵੇਸ਼ਕ ਹੈ। ਉਹ ਭਾਰਤ ਦੇ ਸੀਨੀਅਰ ਦਸ ਸੰਸਾਰਕ ਸਾਂਝੀਦਾਰਾਂ ’ਚੋਂ ਵੀ ਇੱਕ ਹੈ। ਯੁੂਰਪ ’ਚ ਜਰਮਨੀ ਦੀ ਅਗਵਾਈ ਦੇ ਮੱਦੇਨਜ਼ਰ ਜਰਮਨ ਚਾਂਸਲਰ ਨੇ ਭਾਰਤ ਨਾਲ ਵਾਅਦਾ ਕੀਤਾ ਹੈ ਕਿ ਉਹ ਭਾਰਤ ਅਤੇ ਯੂਰਪੀ ਸੰਘ ਦੇ ਵਿਚਕਾਰ ਵਪਾਰਕ ਗੱਲਬਾਤ ਨੂੰ ਅੱਗੇ ਵਧਾਉਣਗੇ।
ਨਵੀਂ ਪ੍ਰਣਾਲੀ ਦੀ ਪੇਸ਼ਕਸ਼
ਸਾਂਝੀਦਾਰੀ ਨੂੰ ਮਜ਼ਬੂਤ ਕਰਨ ਲਈ ਜਰਮਨ ਚਾਂਸਲਰ ਨੇ ਭਾਰਤ ਦੀ ਸਮੁੰਦਰੀ ਫੌਜ ਦੇ ਆਧੁਨਿਕੀਕਰਨ ’ਚ ਸਹਾਇਤਾ ਲਈ ਭਾਰਤ ’ਚ ਛੇ ਪਣਡੁੱਬੀਆਂ ਦੇ ਨਿਰਮਾਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਭਾਰਤ ਦੇ ਪੇਸ਼ੇਵਰ ਲੋਕਾਂ ਦੇ ਜਰਮਨੀ ਆਉਣ ਲਈ ਇੱਕ ਨਵੀਂ ਪ੍ਰਣਾਲੀ ਬਣਾਉਣ ਦੀ ਵੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਭਾਰਤ ਵਾਸੀਆਂ ਦੇ ਸਮੇਤ ਪਰਿਵਾਰ ਜਰਮਨੀ ਆਉਣ ਅਤੇ ਉੱਥੇ ਕੰਮ ਕਰਨ ਦਾ ਸਵਾਗਤ ਕੀਤਾ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਨਵੀਂ ਪ੍ਰਣਾਲੀ ਪੇਸ਼ੇਵਰ ਲੋਕਾਂ ਲਈ ਕੈਨੇਡਾ ਦੀ ਪ੍ਰੋਫੈਸ਼ਨਲ ਇਮੀਗੇ੍ਰਸ਼ਨ ਪਾਲਸੀ ਵਾਂਗ ਹੋਵੇਗੀ। ਇਸ ਯਾਤਰਾ ਦਾ ਸੁਰੱਖਿਆ ਦੀ ਨਿਗ੍ਹਾ ਨਾਲ ਮਹੱਤਵ ਭਾਰਤ ’ਚ ਜਰਮਨੀ ਦੇ ਰਾਜਦੂਤ ਫ਼ਿਲਿਪ ਅਕਰਮੇ ਵੱਲੋਂ ਯਾਤਰਾ ਤੋਂ ਪਹਿਲਾਂ ਜਾਰੀ ਬਿਆਨ ਤੋਂ ਸਪੱਸ਼ਟ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਜਰਮਨ ਚਾਂਸਲਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਭੂ-ਰਾਜਨੀਤਿਕ ਸਥਿਤੀ ’ਤੇ ਗੱਲਬਾਤ ਕਰਨਗੇ। ਗੱਲਬਾਤ ਦੀ ਕਾਰਜ ਸੂਚੀ ’ਚ ਰੂਸ ਅਤੇ ਯੂਕਰੇਨ ਨੂੰ ਮਹੱਤਵ ਦਿੱਤਾ ਜਾਵੇਗਾ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਨਾਲ ਸਾਡਾ ਕੋਈ ਸਰੋਕਾਰ ਨਹੀਂ ਹੈ। ਇਸ ਦਾ ਫੈਸਲਾ ਭਾਰਤ ਸਰਕਾਰ ਨੇ ਕਰਨਾ ਹੈ। ਅਸੀਂ ਇਹ ਦੇਖਣਾ ਚਾਹੰੁਦੇ ਹਾਂ ਕਿ ਕਿਸੇ ਨਾ ਕਿਸੇ ਪੱਧਰ ’ਤੇ ਇਸ ਮਾਮਲੇ ’ਚ ਭਾਰਤ ਦੀ ਸਾਂਝੀਦਾਰੀ ਹੋਵੇ। ਜਰਮਨੀ ਦੀ ਇਸ ਚਿੰਤਾ ਨੂੰ ਭਾਰਤੀ ਅਗਵਾਈ ਨੇ ਨਜ਼ਰਅੰਦਾਜ਼ ਨਹੀਂ ਕੀਤਾ। ਜੰਗ ਕਾਰਨ ਜਰਮਨੀ ਦੇ ਹਿੱਤ ਅਤੇ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਇਸ ਕਾਰਨ ਜਰਮਨੀ ਦੇ ਸਰਕਾਰੀ ਖ਼ਜ਼ਾਨੇ ’ਤੇ ਭਾਰੀ ਬੋਝ ਪਿਆ ਹੈ ਜਿਸ ਦੇ ਚੱਲਦਿਆਂ ਬਿਜਲੀ ਅਤੇ ਈਂਧਨ ਦੀ ਲਾਗਤ ਵਧੀ ਹੈ ਜਿਸ ਕਾਰਨ ਜਰਮਨ ਲੋਕਾਂ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ।
ਇੱਕ ਚਿੰਤਾ ਦਾ ਵਿਸ਼ਾ | Development
ਭਾਰਤ ਦੇ ਦਿ੍ਰਸ਼ਟੀਕੋਣ ਤੋਂ ਇਹ ਜੰਗ ਭਾਰਤ ਦੀ ਸੁਰੱਖਿਆ ਲਈ ਇੱਕ ਵੱਡਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜੰਗ ਦੇ ਅੱਗੇ ਵਧਣ ਦੇ ਨਾਲ-ਨਾਲ ਰੂਸ ਅਤੇ ਚੀਨ ’ਚ ਨਜ਼ਦੀਕੀ ਵਧ ਰਹੀ ਹੈ ਅਤੇ ਭਾਰਤ ਨੂੰ ਇਸ ਸੰਦਰਭ ’ਚ ਚਿੰਤਤ ਹੋਣਾ ਚਾਹੀਦਾ ਹੈ ਕਿਉਂਕਿ ਭਾਰਤੀ ਸੀਮਾ ’ਤੇ ਚੀਨ ਨੇ ਹਮਲਾਵਰ ਰੁਖ ਅਪਣਾ ਰੱਖਿਆ ਹੈ। ਯੂਰਪੀ ਸੰਘ ਅਤੇ ਅਮਰੀਕਾ ’ਚ ਵੀ ਚੀਨ ਤੋਂ ਵਪਾਰ ਨੂੰ ਹੋਰ ਦੇਸ਼ਾਂ ਨਾਲ ਲਿਜਾਣ ’ਤੇ ਵਿਚਾਰ ਚੱਲ ਰਿਹਾ ਹੈ। ਜੇਕਰ ਅਜਿਹਾ ਹੈ ਕਿ ਚੀਨ ਦਾ ਬਦਲ ਕੇਵਲ ਭਾਰਤ ਦਾ ਵੱਡਾ ਬਜ਼ਾਰ ਹੀ ਹੋ ਸਕਦਾ ਹੈ ਅਤੇ ਇਸ ਮਾਮਲੇ ’ਚ ਭਾਰਤ ਅਤੇ ਜਰਮਨੀ ਦੇ ਹਿੱਤ ਇੱਕੋ-ਜਿਹੇ ਹਨ। ਕੀ ਅਜਿਹਾ ਹੋਵੇਗਾ?
ਭਾਰਤ ਏਸ਼ੀਆ ’ਚ ਇੱਕ ਵੱਡਾ ਦੇਸ਼ ਹੈ ਅਤੇ ਜਰਮਨੀ ਪੱਛਮ ’ਚ ਇੱਕ ਮਜ਼ਬੂਤ ਅਰਥਵਿਵਸਥਾ ਹੈ। ਲੋਕਤੰਤਰ, ਮਨੁੱਖੀ ਅਧਿਕਾਰ ਅਤੇ ਨਿਯਮ ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ’ਚ ਦੋਵਾਂ ਦਾ ਇੱਕੋ-ਜਿਹਾ ਦਿ੍ਰਸ਼ਟੀਕੋਣ ਹੈ। ਇਸ ਲਈ ਇਨ੍ਹਾਂ ਦੋਵਾਂ ਦੇਸ਼ਾਂ ਵਿਚਕਾਰ ਗੂੜ੍ਹੇ ਸਬੰਧ ਬਣਨੇ ਚਾਹੀਦੇ ਹਨ। ਇੱਕ ਵੱਡੀ ਅਰਥਵਿਵਸਥਾ ਦੇ ਰੂਪ ’ਚ ਇਸ ਦੀ ਜਿੰਮੇਵਾਰੀ ਜਰਮਨੀ ’ਤੇ ਜ਼ਿਆਦਾ ਹੈ। ਫਿਰ ਵੀ ਭਾਰਤ ਦੇ ਪ੍ਰਤੀ ਜਰਮਨੀ ਦਾ ਦਿ੍ਰਸ਼ਟੀਕੋਣ ਚੀਨ ਨਾਲ ਜਰਮਨੀ ਦੇ ਸਮੀਕਰਨ ’ਤੇ ਆਧਾਰਿਤ ਹੈ।
ਚੀਨ ਦੀ ਯਾਤਰਾ
ਜਰਮਨੀ ਬਹੁਪੱਖਤਾ ’ਚ ਵੀ ਵਿਸ਼ਵਾਸ ਕਰਦਾ ਹੈ। ਸ਼ੀ ਜਿਨਪਿੰਗ ਦੀ ਕਮਿਊਨਿਸਟ ਪਾਰਟੀ ਦੀ 20ਵੀਂ ਕਾਂਗਰਸ ’ਚ ਮੁੜ ਪਾਰਟੀ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਜਰਮਨ ਚਾਂਸਲਰ ਵੱਲੋਂ ਚੀਨ ਦੀ ਯਾਤਰਾ ਕਰਨ ’ਤੇ ਕੁਝ ਲੋਕਾਂ ਨੂੰ ਹੈਰਾਨੀ ਹੋਈ। ਇਸ ਯਾਤਰਾ ਦਾ ਕਾਰਨ ਇਹ ਦੱਸਿਆ ਗਿਆ ਕਿ ਚੀਨ ’ਚ ਜਰਮਨੀ ਦੇ ਭਾਰੀ ਵਪਾਰ ਅਤੇ ਨਿਵੇਸ਼ ਨੂੰ ਬਚਾਉਣ ਲਈ ਇਹ ਇੱਕ ਮਜ਼ਬੂਰੀ ਹੈ ਅਤੇ ਇਹ ਜਰਮਨੀ ਦੇ ਰਾਸ਼ਟਰੀ ਹਿੱਤ ’ਚ ਹੈ। ਨਾਲ ਹੀ ਚੀਨ ਬਾਰੇ ਇੱਕ ਮਿਥੇ ਮੁਲਾਂਕਣ ਏਜੰਡੇ ਬਾਰੇ ਐਸਪੀਡੀ ਦੇ ਦਸਤਾਵੇਜ ’ਚ ਪਾਇਆ ਗਿਆ ਹਾਲਾਂਕਿ ਸ਼ੋਲਜ ਇੱਕ ਗਠਜੋੜ ਸਰਕਾਰ ਦੀ ਅਗਵਾਈ ਕਰ ਰਹੇ ਹਨ ਪਰ ਉਹ ਗਠਜੋੜ ਦੇ ਸਭ ਤੋਂ ਵੱਡੇ ਭਾਗੀਦਾਰ ਐਸਪੀਡੀ ਦੇ ਆਗੂ ਹਨ ਅਤੇ ਇਹ ਜਰਮਨੀ ਦੀ ਸਭ ਤੋਂ ਪੁਰਾਣੀ ਲੋਕਤੰਤਰਿਕ ਪਾਰਟੀ ਹੈ।
ਇਸ ਨੀਤੀਗਤ ਦਸਤਾਵੇਜ਼ ’ਚ ਕਿਹਾ ਗਿਆ ਹੈ ਕਿਉਂਕਿ ਚੀਨ ਨੇ ਰੂਸ ਵੱਲੋਂ ਯੂਕਰੇਨ ’ਤੇ ਹਮਲੇ ਦੀ ਨਿੰਦਾ ਨਹੀਂ ਕੀਤੀ ਹੈ ਇਸ ਲਈ ਇਹ ਸਪੱਸ਼ਟ ਹੈ ਕਿ ਸ਼ੀ ਜਿਨਪਿੰਗ ਦੀ ਅਗਵਾਈ ’ਚ ਚੀਨ ਇੱਕ ਅਜਿਹੀ ਸੰਸਾਰਕ ਸ਼ਕਤੀ ਹੈ ਜੋ ਵਿਸ਼ਵ ਰਾਜਨੀਤੀ ਨੂੰ ਆਪਣੇ ਹਿੱਤ ਅਨੁਸਾਰ ਨਿਰਧਾਰਿਤ ਕਰਨਾ ਚਾਹੁੰਦਾ ਹੈ। ਇਸ ਦਸਤਾਵੇਜ ’ਚ ਕਿਹਾ ਗਿਆ ਹੈ ਕਿ ਚੀਨ ਇੱਕ ਆਤਮ-ਨਿਰਭਰ ਅਤੇ ਕਈ ਵਾਰ ਹਮਲਾਵਰ ਰੁਖ ਅਪਣਾਉਂਦਾ ਹੈ ਜਿਵੇਂ ਕਿ ਅਕਸਰ ਆਪਣੇ ਗੁਆਂਢੀ ਦੇਸ਼ਾਂ ਦੀ ਜ਼ਮੀਨ ’ਤੇ ਉਹ ਹੋਂਦਵਾਦੀ ਦਾਅਵੇ ਕਰਦਾ ਹੈ। ਜਰਮਨੀ ਨੇ ਹੁਣ ਤੱਕ ਚੀਨ ਨੂੰ ਸਾਂਝੀਦਾਰ, ਮੁਕਾਬਲੇਬਾਜ਼ ਅਤੇ ਮਿਥਿਆ ਵਿਰੋਧੀ ਮੰਨਿਆ ਹੈ। ਜਰਮਨੀ ਦਾ ਕਹਿਣਾ ਹੈ ਕਿ ਚੀਨ ਨੂੰ ਇੱਕਦਮ ਅਲਗ-ਥਲਗ ਕਰਨਾ ਸਹੀ ਨਹੀਂ ਹੈ ਕਿਉਂਕਿ ਚੀਨ ਕਈ ਸੰਸਾਰਕ ਚੁਣੌਤੀਆਂ ਦਾ ਮੁਕਾਬਲਾ ਕਰਨ ’ਚ ਅੰਤਰਰਾਸ਼ਟਰੀ ਰਾਜਨੀਤੀ ’ਚ ਇੱਕ ਸ਼ਕਤੀ ਬਣ ਗਿਆ ਹੈ।
ਚੀਨ ਤੋਂ ਖ਼ਤਰਾ | Development
ਦੂਜੇ ਪਾਸੇ ਜਰਮਨੀ ਨੇ ਆਪਣੀਆਂ ਕੰਪਨੀਆਂ ਅਤੇ ਯੂਰਪੀ ਦੇਸ਼ਾਂ ਦੀਆਂ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਆਪਣੀ ਵੈਲਿਊ ਚੇਨ ਅਤੇ ਸੇਲ ਮਾਰਕਿਟ ਦਾ ਵਿਭਿੰਨੀਕਰਨ ਕਰਨ, ਉਨ੍ਹਾਂ ਨੂੰ ਬਦਲਵਾਂ ਸਪਲਾਈਕਰਤਾ ਹੋਣਾ ਚਾਹੀਦਾ ਹੈ ਅਤੇ ਚੀਨ ’ਤੇ ਆਪਣੀ ਆਰਥਿਕ ਨਿਰਭਰਤਾ ਘੱਟ ਕਰਨੀ ਚਾਹੀਦੀ ਹੈ। ਜਰਮਨੀ ਵਿਸ਼ਵ ’ਚ ਅਤੇ ਹਿੰਦ ਪ੍ਰਸ਼ਾਂਤ ਖੇਤਰ ’ਚ ਵੀ ਸਾਂਝੀਦਾਰਾਂ ਦੀ ਭਾਲ ਕਰ ਰਿਹਾ ਹੈ ਜਿੱਥੇ ਭਾਰਤ ਦੇ ਹਿੱਤ ਨਿਹਿੱਤ ਹਨ। ਜਰਮਨੀ ਭਾਰਤ ਸਮੇਤ ਉਨ੍ਹਾਂ ਸਾਰੇ ਦੇਸ਼ਾਂ ਨਾਲ ਸਬੰਧ ਬਣਾਉਣਾ ਚਾਹੁੰਦਾ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਚੀਨ ਤੋਂ ਖਤਰਾ ਹੈ। ਇਸ ਦਸਤਾਵੇਜ ’ਚ ਕਿਹਾ ਗਿਆ ਹੈ ਕਿ ਸਾਨੂੰ ਇਨ੍ਹਾਂ ਚਿੰਤਾਵਾਂ ਅਤੇ ਡਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿ ਚੀਨ ਦੇ ਸੰਦਰਭ ’ਚ ਨੀਤੀ ਬਣਾਉਂਦੇ ਸਮੇਂ ਉਨ੍ਹਾਂ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ ਅਤੇ ਇਸ ਸਥਿਤੀ ’ਚ ਭਾਰਤ ਦੀ ਭੂਮਿਕਾ ਮਹੱਤਵਪੂਰਨ ਬਣ ਜਾਂਦੀ ਹੈ।
ਭਾਰਤ-ਜਰਮਨ ਸਬੰਧਾਂ ’ਚ ਇੱਕ ਹੋਰ ਮੁੱਖ ਕਾਰਨ ਨਾਟੋ ਪ੍ਰਤੀ ਜਰਮਨੀ ਦਾ ਦਿ੍ਰਸ਼ਟੀਕੋਣ ਹੈ ਹਾਲਾਂਕਿ ਡੋਨਾਲਡ ਟਰੰਪ ਦੇ ਸ਼ਾਸਨ ਦੌਰਾਨ ਨਾਟੋ ਸਬੰਧੀ ਅਤੇ ਯੂਰਪੀ ਸੰਘ ਅਤੇ ਅਮਰੀਕਾ ਵਿਚਕਾਰ ਸਬੰਧਾਂ ’ਚ ਤਰੇੜ ਆਈ ਸੀ ਪਰ ਬਾਇਡੇਨ ਸ਼ਾਸਨ ਨੇ ਇਸ ਗੱਲ ਦੀ ਮੁੜ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਅਤੇ ਨਾਟੋ ਹਾਲੇ ਵੀ ਯੂਰਪ ਦੀ ਸੁਰੱਖਿਆ ਦੀ ਗਾਰੰਟੀ ਦਿੰਦਾ ਹੈ ਇਸ ਲਈ ਸ਼ੋਲਜ ਪ੍ਰਸ਼ਾਸਨ ਨਾਟੋ ’ਤੇ ਨਿਰਭਰ ਰਹਿੰਦਿਆਂ ਵੀ ਯੂਰਪੀ ਸੰਘ ਦੀ ਫੌਜੀ ਸਮਰੱਥਾ ਮਜ਼ਬੂਤ ਕਰਨਾ ਚਾਹੁੰਦਾ ਹੈ। ਭਾਰਤ ਨੂੰ ਆਪਣਾ ਸੁਰੱਖਿਆ ਏਜੰਡਾ ਨਿਰਧਾਰਿਤ ਕਰਨ ਸਮੇਂ ਅਮਰੀਕਾ ਅਤੇ ਯੂਰਪ ਦੀ ਸਾਂਝੀਦਾਰੀ ਪ੍ਰਤੀ ਸੰਵੇਦਨਸ਼ੀਲ ਰਹਿਣਾ ਚਾਹੀਦਾ ਹੈ। ਬਹੁਪੱਖੀ ਸਬੰਧ ’ਚ ਜਰਮਨੀ ਇਸ ਗੱਲ ਨੂੰ ਸਵੀਕਾਰ ਨਹੀਂ ਕਰਦਾ ਹੈ ਕਿ ਵਿਸ਼ਵ ਦੋ ਪਰਸਪਰ ਵਿਰੋਧੀ ਧੜਿਆਂ ’ਚ ਵੰਡਿਆ ਹੋਇਆ ਹੈ।
ਵਿਸ਼ਵ ਨੂੰ ਵੰਡ ਕੇ ਨਹੀਂ ਕੀਤਾ ਜਾ ਸਕਦਾ ਮੁਕਾਬਲਾ
ਜਰਮਨੀ ਦਾ ਮੰਨਣਾ ਹੈ ਕਿ ਸੰਸਾਰਿਕ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਬਹੁਪੱਖੀ ਯਤਨਾਂ ਦੀ ਲੋੜ ਹੈ। ਵਿਸ਼ਵ ਨੂੰ ਵੰਡ ਕੇ ਉਨ੍ਹਾਂ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਇੱਕ ਨਿਆਂਪੂਰਨ ਅੰਤਰਰਾਸ਼ਟਰੀ ਵਿਵਸਥਾ ਦੇ ਨਿਰਮਾਣ ਨੂੰ ਲੈ ਕੇ ’ਚ ਜਰਮਨੀ ਗਲੋਬਲ ਸਾਊਥ ਦੇਸ਼ਾਂ ਦੀ ਭਾਗੀਦਾਰੀ ਦੇ ਜਾਇਜ਼ ਦਾਅਵੇ ਨੂੰ ਸਵੀਕਾਰ ਕਰਦਾ ਹੈ। ਯੂਰਪੀ ਸੰਘ ਵੀ ਇੱਕ ਬਹੁਪੱਖੀ ਨਿਕਾਏ ਹੈ ਇਸ ਲਈ ਜਰਮਨੀ ਅਤੇ ਯੂਰਪੀ ਦੇਸ਼ ਸੰਸਾਰਿਕ ਸ਼ਾਂਤੀ, ਖੁਸ਼ਹਾਲੀ ਤੇ ਸੁਰੱਖਿਆ ਲਈ ਬਹੁਪੱਖੀ ਸੰਸਥਾਵਾਂ ’ਚ ਵਿਸ਼ਵਾਸ ਕਰਦੇ ਹਨ। ਅੰਤਰਰਾਸ਼ਟਰੀ ਰਾਜਨੀਤੀ ਦੇ ਸੰਦਰਭ ’ਚ ਭਾਰਤ ਦਾ ਵੀ ਅਜਿਹਾ ਹੀ ਦਿ੍ਰਸ਼ਟੀਕੋਣ ਹੈ ਇਸ ਲਈ ਧਾਰਨਾ ਦੇ ਪੱਧਰ ’ਤੇ ਬਹੁਪੱਖਤਾ ਨੂੰ ਹੱਲਾਸ਼ੇਰੀ ਦੇਣ ਲਈ ਭਾਰਤ ਅਤੇ ਜਰਮਨੀ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਮੈਂ ਇਸ ਲੇਖ ’ਚ ਲਿਖਿਆ ਹੈ ਕਿ ਇੱਕਜੁਟ ਵਿਸ਼ਵ ਹੀ ਅਸਲ ਬਹੁਪੱਖਤਾ ਹੈ। ਪਰ ਇਤਿਹਾਸ ਇਸ ਗੱਲ ਨੂੰ ਪੁਸ਼ਟ ਨਹੀਂ ਕਰਦਾ ਹੈ। ਸ਼ਕਤੀ ਸੰਤੁਲਨ ਜ਼ਿਆਦਾ ਵਿਹਾਰਕ ਹੈ। ਕਿਉਕਿ ਮਨੁੱਖ ਜਾਤੀ ਨਾਲ ਜੁੜੀਆਂ ਘਟਨਾਵਾਂ ਬੇਹੱਦ ਜਟਿਲ ਹਨ ਅਤੇ ਉਹ ਸਮੇਂ-ਸਮੇਂ ’ਤੇ ਨਵੀਆਂ ਅਸਲੀਅਤਾਂ ਦਾ ਨਿਰਮਾਣ ਕਰਦੇ ਹਨ। ਇਸ ਲਈ ਜੇਕਰ ਭਾਰਤ ਅਤੇ ਜਰਮਨੀ ਬਹੁਪੱਖਤਾ ਨੂੰ ਹੱਲਾਸ਼ੇਰੀ ਦੇਣਾ ਚਾਹੁੰਦੇ ਹਨ ਤਾਂ ਇਹ ਸਵਾਗਤਯੋਗ ਹੈ ਅਤੇ ਇਸ ਸਬੰਧ ’ਚ ਉਨ੍ਹਾਂ ਨੂੰ ਹੋਰ ਜ਼ਿਆਦਾ ਮਜ਼ਬੂਤੀ ਨਾਲ ਕਦਮ ਚੁੱਕਣੇ ਚਾਹੀਦੇ ਹਨ।
ਡਾ. ਡੀਕੇ ਗਿਰੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ
ਵਿਸ਼ਵ ਵਿਕਾਸ ਲਈ ਵੱਡੇ ਦੇਸ਼ਾਂ ਨੂੰ ਨਾਲ ਆਉਣ ਦੀ ਲੋੜ
ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਤਣਾਅਪੂਰਨ ਸਬੰਧ ਸੁਧਰਦੇ ਨਜ਼ਰ ਆ ਰਹੇ ਹਨ ਇੱਥੇ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਚੀਨੀ ਰਾਸ਼ਟਰਪਤੀ ਨੇ ਰੂਸ-ਯੂਕਰੇਨ ਜੰਗ ’ਤੇ ਪਹਿਲੀ ਵਾਰ ਖੁੱਲ੍ਹ ਕੇ ਗੱਲਾਂ ਕਹੀਆਂ ਰੂਸ ਵੱਲੋਂ ਵਾਰ-ਵਾਰ ਯੂਕਰੇਨ ਨੂੰ ਪਰਮਾਣੂ ਜੰਗ ਦੀ ਧਮਕੀ ਦੇਣ ਦੀ ਨਿੰਦਾ ਕਰਦਿਆਂ ਅਮਰੀਕਾ ਅਤੇ ਚੀਨ ਨੇ ਇੱਕਸੁਰ ’ਚ ਕਿਹਾ ਕਿ ਕਿਸੇ ਵੀ ਹਾਲਤ ’ਚ ਪਰਮਾਣੂ ਜੰਗ ਨਹੀਂ ਲੜੀ ਜਾਣੀ ਚਾਹੀਦੀ ਜ਼ਿਕਰਯੋਗ ਹੈl
ਕਿ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਦੇ ਮੁੱਦੇ ’ਤੇ ਚੀਨ ਨੇ ਸੰਯੁਕਤ ਰਾਸ਼ਟਰ ਅਤੇ ਹੋਰ ਸੰਸਾਰਕ ਮੰਚਾਂ ’ਤੇ ਸਦਾ ਰੂਸ ਦਾ ਬਚਾਅ ਕੀਤਾ ਹੈ ਇਸ ਲਈ ਜਦੋਂ ਅਮਰੀਕੀ ਰਾਸ਼ਟਰਪਤੀ ਨਾਲ ਮੁਲਾਕਾਤ ਦੌਰਾਨ ਚੀਨੀ ਰਾਸ਼ਟਰਪਤੀ ਦੇ ਸੁਰ ਬਦਲੇ ਤਾਂ ਰੂਸ ਵੀ ਚੌਕਸ ਹੋ ਗਿਆ ਹੈ ਜਿੱਥੋਂ ਤੱਕ ਬਾਇਡੇਨ ਅਤੇ ਜਿਨਪਿੰਗ ਦੀ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ’ਤੇ ਜੰਮੀ ਬਰਫ਼ ਕੁਝ ਪਿਘਲਣ ਦੀ ਗੱਲ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਇਸ ਲਈ ਸੰਭਵ ਹੋ ਸਕਿਆ ਕਿਉਂਕਿ ਬਾਇਡੇਨ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੇ ਵਧਦੇ ਮੱਤਭੇਦਾਂ ਨੂੰ ਘੱਟ ਕਰਨ ਅਤੇ ਸੰਘਰਸ਼ ਰੋਕਣ ਦੀ ਜ਼ਰੂਰਤ ’ਤੇ ਸਹਿਮਤੀ ਪ੍ਰਗਟ ਕੀਤੀ ਹੈ ਬਾਇਡੇਨ ਅਤੇ ਜਿਨਪਿੰਗ ਦਾ ਤਾਈਵਾਨ ਸਬੰਧੀ ਬੈਠਕ ’ਚ ਜੋ ਰੁਖ ਰਿਹਾ ਉਹ ਦਰਸਾਉਂਦਾ ਹੈl
ਕਿ ਤਾਈਵਾਨ ਸਬੰਧੀ ਅਮਰੀਕਾ ਅਤੇ ਚੀਨ ਨੇ ਆਪਣੀਆਂ-ਆਪਣੀਆਂ ਨੀਤੀਆਂ ਪ੍ਰਤੀ ਸਪੱਸ਼ਟਤਾ ਖੁਦ ਇੱਕ-ਦੂਜੇ ਸਾਹਮਣੇ ਜਾਹਿਰ ਕਰ ਦਿੱਤੀ ਹੈ ਕੁਝ ਮੌਕਿਆਂ ’ਤੇ ਦੋਵੇਂ ਆਗੂ ਆਨਲਾਈਨ ਬੈਠਕਾਂ ’ਚ ਜ਼ਰੂਰ ਸ਼ਾਮਲ ਹੋਏ ਸਨ ਪਰ ਆਹਮੋ-ਸਾਹਮਣੀ ਬਾਇਡੇਨ ਅਤੇ ਜਿਨਪਿੰਗ ਦੀ ਇਹ ਪਹਿਲੀ ਮੁਲਾਕਾਤ ਸੀ ਜੋ ਕਿ ਸਾਢੇ ਤਿੰਨ ਘੰਟੇ ਤੱਕ ਚੱਲੀ ਬੈਠਕ ਤੋਂ ਬਾਅਦ ਬਾਇਡੇਨ ਨੇ ਕਿਹਾ ਕਿ ਤਾਈਵਾਨ ’ਤੇ ਅਮਰੀਕੀ ਨੀਤੀ ਬਿਲਕੁਲ ਨਹੀਂ ਬਦਲੀ ਹੈ ਅਤੇ ਕਿਹਾ ਕਿ ਅਮਰੀਕਾ ਅਤੇ ਚੀਨ ਵਿਚਕਾਰ ਟਕਰਾਅ ਨਹੀਂ ਹੋਵੇਗਾ ਰਾਸ਼ਟਰਪਤੀ ਸ਼ੀ ਨੇ ਵੀ ਸੁਰ ਨਰਮ ਕਰਦਿਆਂ ਕਿਹਾ, ਦੋ ਮੁੱਖ ਦੇਸ਼ਾਂ ਦੇ ਆਗੂਆਂ ਦੇ ਰੂਪ ’ਚ, ਸਾਨੂੰ ਅਮਰੀਕਾ-ਚੀਨ ਸਬੰਧਾਂ ਲਈ ਸਹੀ ਦਿਸ਼ਾ ਤੈਅ ਕਰਨ ਦੀ ਜ਼ਰੂਰਤ ਹੈ ਉਨ੍ਹਾਂ ਕਿਹਾ ਕਿ ਅੱਗੇ ਵਧਣ ਵਾਲੇ ਦੁਵੱਲੇ ਸਬੰਧਾਂ ਲਈ ਸਹੀ ਦਿਸ਼ਾ ਲੱਭਣ ਅਤੇ ਸਬੰਧਾਂ ਨੂੰ ਉੱਪਰ ਚੁੱਕਣ ਦੀ ਲੋੜ ਹੈl
ਉੱਥੇ, ਸ਼ੀ ਜਿਨਪਿੰਗ ਨੇ ਕਿਹਾ ਕਿ ਦੁਨੀਆ ਉਨ੍ਹਾਂ ਦੇ ਅਤੇ ਰਾਸ਼ਟਰਪਤੀ ਬਾਇਡੇਨ ਵਿਚਕਾਰ ਹੋ ਰਹੀ ਬੈਠਕ ’ਤੇ ਧਿਆਨ ਦੇ ਰਹੀ ਹੈ ਸ਼ੀ ਨੇ ਕਿਹਾ, ਦੁਨੀਆ ਨੂੰ ਉਮੀਦ ਹੈ ਕਿ ਚੀਨ ਅਤੇ ਅਮਰੀਕਾ ਰਿਸ਼ਤਿਆਂ ਨੂੰ ਠੀਕ ਤਰ੍ਹਾਂ ਸੰਭਾਲ ਲੈਣਗੇ ਸਾਡੀ ਬੈਠਕ ਨੇ ਦੁਨੀਆ ਦਾ ਧਿਆਨ ਖਿੱਚਿਆ ਹੈ, ਇਸ ਲਈ ਸਾਨੂੰ ਵਿਸ਼ਵ ਸ਼ਾਂਤੀ ਲਈ ਹੋਰ ਜ਼ਿਆਦਾ ਆਸ ਲਿਆਉਣ ਲਈ, ਸੰਸਾਰਕ ਸਥਿਰਤਾ ਲਈ ਜ਼ਿਆਦਾ ਵਿਸ਼ਵਾਸ ਲਿਆਉਣ ਅਤੇ ਸਭ ਦੇ ਵਿਕਾਸ ਲਈ ਮਜ਼ਬੂਤ ਪ੍ਰੋਤਸਾਹਨ ਲਿਆਉਣ ਵਾਸਤੇ ਸਾਰੇ ਦੇਸ਼ਾਂ ਨੂੰ ਇਕੱਠਿਆਂ ਕੰਮ ਕਰਨ ਦੀ ਜ਼ਰੁੂਰਤ ਹੈl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਵਿਕਾਸ, ਸੁਧਾਰ ਅਤੇ ਬਦਲਾਅ ਦੇ ਰੰਗ
ਅਜੋਕੀ ਰਾਜਨੀਤੀ ’ਚ ਵਿਕਾਸ ਤੇ ਸੁਧਾਰ ਅਜਿਹੇ ਸ਼ਬਦ ਹਨ ਜਿਨ੍ਹਾਂ ਦੀ ਸਭ ਤੋਂ ਵੱਧ ਚਰਚਾ ਹੁੰਦੀ ਹੈ ਅਤੇ ਚੋਣਾਂ ਇਹਨਾਂ ਦੇ ਧੁਰੇ ਦੁਆਲੇ ਹੀ ਘੁੰਮਦੀਆਂ ਹਨ ਭਾਵੇਂ ਪਾਰਟੀਆਂ ਇੱਕ-ਦੂਜੇ ’ਤੇ ਦੂਸ਼ਣਬਾਜੀ ਜਿਆਦਾ ਕਰਦੀਆਂ ਹਨ ਪਰ ਹੰੁਦੀ ਵਿਕਾਸ ਤੇ ਸੁਧਾਰ ਦੇ ਨਾਂਅ ’ਤੇ ਹੈ ਵਿਕਾਸ ਤੇ ਸੁਧਾਰ ਹੋਵੇ ਤਾਂ ਬਦਲਾਅ ਤਾਂ ਆਉਣਾ ਹੀ ਹੈ ਬਿਨਾਂ ਸ਼ੱਕ ਜੇਕਰ ਵਿਕਾਸ ਦਾ ਅਰਥ ਭੌਤਿਕ ਤਰੱਕੀ ਹੈ ਤਾਂ ਹੋ ਰਿਹਾ ਹੈ ਪਰ ਅਸਲ ਅਰਥਾਂ ’ਚ ਸਿਰਫ਼ ਭੌਤਿਕ ਤਰੱਕੀ ਹੀ ਵਿਕਾਸ ਨਹੀਂ ਫ਼ਿਰ ਵੀ ਜੇਕਰ ਇਸ ਨੂੰ ਛੱਡ ਵੀ ਦੇਈਏ ਤਾਂ ਸੁਧਾਰ ਅਤੇ ਬਦਲਾਅ ਦੀ ਤਸੱਲੀ ਪ੍ਰਗਟ ਕਰਨੀ ਬੜੀ ਔਖੀ ਹੈ ਜੇਕਰ ਸੁਧਾਰ ਤੇ ਬਦਲਾਅ ਦੀ ਗੱਲ ਕਰੀਏ ਤਾਂ ਇਹ ਦੋਵੇਂ ਚੀਜ਼ਾਂ ਹੀ ਗਾਇਬ ਹਨ ਅਤੇ ਪੰਜਾਬ ਦੇ ਪ੍ਰਸੰਗ ’ਚ ਗੱਲ ਕਰੀਏ ਤਾਂ ਕਲਤੇਆਮ ਤੇ ਲੁੱਟਮਾਰ ਦੀਆਂ ਘਟਨਾਵਾਂ ਜਿਸ ਹੱਦ ਤੱਕ ਪਹੰੁਚ ਗਈਆਂ ਹਨ ਆਮ ਆਦਮੀ ਦੀ ਸੁਰੱਖਿਆ ਬੜੀ ਮੁਸ਼ਕਲ ਹੈ ਗੈਂਗਸਟਰਾਂ ਨੇ ਕਾਨੂੰਨ ਦਾ ਮਜ਼ਾਕ ਬਣਾਇਆ ਹੈ l
ਨਿਰਦੋਸ਼ ਵਿਅਕਤੀਆਂ ਨੂੰ ਗਾਜਰ-ਮੂਲੀ ਵਾਂਗ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇਹ ਬਿਆਨ ਜ਼ਰੂਰ ਆਉਂਦੇ ਹਨ ਕਾਨੂੰਨ ਪ੍ਰਬੰਧ ਕਾਇਮ ਰੱਖਾਂਗੇ ਅਮਨ ਸ਼ਾਂਤੀ ਭੰਗ ਨਹੀਂ ਕਰਨ ਦਿਆਂਗੇ ਅਸਲ ’ਚ ਨਿਸ਼ਾਨਾ ਬਣਾ ਕੇ ਹੱਤਿਆਵਾਂ ਹੋ ਰਹੀਆਂ ਹਨ ਦੂਜੇ ਪਾਸੇ ਔਰਤਾਂ ਦੇ ਗਲੋਂ-ਕੰਨੋਂ ਗਹਿਣੇ ਲਾਹੁਣ ਵਾਲੇ ਦਿਨ-ਦਿਹਾੜੇ ਗਲੀਆਂ ’ਚ ਵਾਰਦਾਤਾਂ ਕਰ ਰਹੇ ਹਨ ਉਹਨਾਂ ਦੀ ਵੀਡੀਓ ਵੀ ਵਾਇਰਲ ਹੰੁਦੀ ਹੈ ਕਿਸੇ ਲੁਟੇਰੇ ਨੇ ਆਪਣਾ ਮੂੰਹ ਨਹੀਂ ਢੱਕਿਆ ਹੁੰਦਾ, ਸ਼ਰ੍ਹੇਆਮ ਪਛਾਣ ਹੋ ਰਹੀ ਹੁੰਦੀ ਹੈ ਫਿਰ ਵੀ ਗਿ੍ਰਫ਼ਤਾਰੀ ਨਹੀਂ ਹੰੁਦੀ ਲੁਟੇਰਿਆਂ ਨੂੰ ਡਰ-ਭੈਅ ਹੈ ਹੀ ਨਹੀਂ ਕਿ ਕੋਈ ਉਨ੍ਹਾਂ ਨੂੰ ਓਏ ਆਖ ਜਾਵੇ ਜੇਕਰ ਜੇਲ੍ਹਾਂ ਦੀ ਗੱਲ ਕਰੀਏ ਤਾਂ 20 ਸਾਲ ਪਹਿਲਾਂ ਜੇਲ੍ਹਾਂ ’ਚੋਂ ਮੋਬਾਇਲ ਫੋਨ ਬਰਾਮਦ ਹੋਣੇ ਸ਼ੁਰੂ ਹੋਏ ਸਨ ਅੱਜ ਤੱਕ ਇਹ ਸਿਲਸਿਲਾ ਜਾਰੀ ਹੈ l
ਇਹ ਸਿਲਸਿਲਾ ਘਟਿਆ ਨਹੀਂ ਸਗੋਂ ਵਧਿਆ ਹੈ ਜੇਲ੍ਹਾਂ ਤਾਂ ਮੋਬਾਇਲ ਫੋਨ ਦੀ ਫੈਕਟਰੀ ਵਾਂਗ ਜਾਪ ਰਹੀਆਂ ਹਨ ਜੇਲ੍ਹਾਂ ਦੇ ਅੰਦਰ ਹੀ ਕਤਲਾਂ ਦੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ ਜੇਕਰ ਸੁਧਾਰ ਹੋਵੇ ਤਾਂ ਕੋਈ ਇਹ ਖ਼ਬਰ ਵੀ ਸਾਹਮਣੇ ਆਵੇ ਕਿ ਪੂਰੇ ਇੱਕ ਜਾਂ ਦੋ ਮਹੀਨਿਆਂ ਤੋਂ ਸੂਬੇ ਦੀਆਂ ਜੇਲ੍ਹਾਂ ’ਚੋਂ ਇੱਕ ਵੀ ਫੋਨ ਬਰਾਮਦ ਨਹੀਂ ਹੋਇਆ ਕੋਈ ਇਹ ਖਬਰ ਵੀ ਆਏ ਕਿ ਪਿਛਲੇ ਇੱਕ ਮਹੀਨੇ ਤੋਂ ਇੱਕ ਵੀ ਕਤਲ ਦੀ ਵਾਰਦਾਤ ਨਹੀਂ ਹੋਈ ਵਾਰਦਾਤਾਂ ਜਾਰੀ ਹਨ ਵਧ ਰਹੀਆਂ ਹਨ ਫ਼ਿਰ ਵੀ ਕਿਹਾ ਜਾ ਰਿਹਾ ਹੈ ਕਿ ਸੁਧਾਰ ਤੇ ਬਦਲਾਅ ਹੈ ਭਿ੍ਰਸ਼ਟਾਚਾਰ ਨਾਲ ਸਰਕਾਰ ਦੀ ਜੰਗ ਜ਼ਰੂਰ ਚੱਲ ਰਹੀ ਹੈ ਭਿ੍ਰਸ਼ਟ ਲੋਕ ਫੜੇ ਜਾ ਰਹੇ ਹਨ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਭਿ੍ਰਸ਼ਟਾਚਾਰ ਖ਼ਤਮ ਹੋ ਗਿਆ ਹੈ ਰਿਸ਼ਵਤਖੋਰੀ ਚੱਲ ਵੀ ਰਹੀ ਹੈ ਤੇ ਰੋਕਣ ਦੀ ਕੋਸ਼ਿਸ਼ ਵੀ ਹੋ ਰਹੀ ਹੈl
ਪਰ ਕਤਲੇਆਮ ਤੇ ਲੁੱਟ-ਖੋਹ ਰੋਕਣ ਲਈ ਜੰਗ ਨਹੀਂ ਨਜ਼ਰ ਆ ਰਹੀ ਹਾਲ ਦੀ ਘੜੀ ਇਹ ਦੋਵੇਂ ਚੀਜ਼ਾਂ ਸਿਸਟਮ ’ਤੇ ਭਾਰੂ ਹਨ ਸੁਧਾਰ ’ਤੇ ਭਾਰੂ ਹਨ ਸੁਧਾਰ ਤੇ ਢਕਿਆ ਸ਼ਬਦ ਅਜੇ ਕਿਸੇ ਨੂੰ ਧਰਵਾਸ ਨਹੀਂ ਦੇ ਰਹੇ ਸੁਧਾਰ ਸਿਰਫ਼ ਸ਼ੋਰ ਨਾਲ ਨਹੀਂ ਹੋਣਾ ਠੋਸ ਇੱਛਾ -ਸ਼ਕਤੀ ਤੇ ਇਨਸਾਨੀਅਤ ਲਈ ਜਬਰਦਸਤ ਭਾਵਨਾ ਨਾਲ ਹੋਣਾ ਹੈ ਜਨਤਾ ਦੇ ਦੁੱਖ ’ਚ ਮਨ ਦੁਖੀ ਕੀਤੇ ਬਿਨਾਂ ਇਹ ਸੰਭਵ ਨਹੀਂ ਜਨਤਾ ਦੇ ਦੁੁੱਖ ਨੂੰ ਆਪਣਾ ਦੁੱਖ ਮਹਿਸੂਸ ਕਰਨ ਨਾਲ ਹੀ ਜਜ਼ਬਾ ਪੈਦਾ ਹੁੰਦਾ ਹੈ ਫ਼ਿਰ ਇਹੀ ਜਜ਼ਬਾ ਸੁਧਾਰ ਲਈ ਕੁਝ ਕਰ ਗੁਜ਼ਰਨ ਦੀ ਤਾਕਤ ਦੇਂਦਾ ਹੈ ਜਨਤਾ ਦੁਖੀ ਤਾਂ ਹੁਕਮਰਾਨ ਦੁਖੀ ਇਹ ਭਾਵਨਾ ਕਿਸੇ ਜ਼ਮਾਨੇ ’ਚ ਹੰੁਦੀ ਸੀ ਤਾਜ਼ਾ ਹਾਲਾਤ ਵੀ ਸਿਸਟਮ ਨੂੰ ਪਰਖਣਗੇ l
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕੀ ਸਫਾਈ ਅਤੇ ਵਿਕਾਸ ‘ਤੇ ਸਿਰਫ਼ ਅਮੀਰਾਂ ਦਾ ਅਧਿਕਾਰ ਹੈ?
ਪਿਛਲੇ ਦਿਨੀਂ ਸਾਰਾ ਦੇਸ਼ ਟਰੰਪ ਦੇ ਦੌਰੇ ਨੂੰ ਲੈ ਕੇ ਪੱਬਾਂ ਭਾਰ ਹੋਇਆ ਰਿਹਾ। ਨਿਊਜ਼ ਚੈਨਲਾਂ ‘ਤੇ ਸਿਰਫ ਇਹ ਚਰਚਾ ਚੱਲਦੀ ਰਹੀ ਹੈ ਕਿ ਉਹ ਕਿੱਥੇ-ਕਿੱਥੇ ਜਾਣਗੇ, ਕੀ ਖਾਣਗੇ, ਕਿਹੜੇ ਸਮਝੌਤੇ ਕਰਨਗੇ ਤੇ ਉਨ੍ਹਾਂ ਦੇ ਆਉਣ ਨਾਲ ਭਾਰਤ ਨੂੰ ਕੀ ਫਾਇਦਾ ਹੋਵੇਗਾ? ਪਰ ਟਰੰਪ ਦੇ ਦੌਰੇ ਦਾ ਚੰਗਾ ਪੱਖ ਇਹ ਹੈ ਕਿ ਜਿਹੜੇ ਵੀ ਇਲਾਕੇ ਵਿੱਚ ਉਨ੍ਹਾਂ ਜਾਣਾ ਸੀ, ਉਸ ਦੀ ਕਿਸਮਤ ਜਾਗ ਗਈ। ਟੁੱਟੀਆਂ ਸੜਕਾਂ ਨੂੰ ਰਾਤੋ-ਰਾਤ ਨਵੀਂ ਦੁਲਹਨ ਵਾਂਗ ਸਜਾ ਦਿੱਤਾ ਗਿਆ, ਰਸਤੇ ਵਿੱਚ ਪੈਣ ਵਾਲੀਆਂ ਇਮਾਰਤਾਂ ਨੂੰ ਰੰਗ-ਰੋਗਨ ਕੀਤਾ ਗਿਆ, ਤਾਜ਼ ਮਹਿਲ ਦੇ ਸਾਰੇ ਫੁਹਾਰੇ ਅਤੇ ਫੁੱਟਪਾਥ ਰਗੜ-ਰਗੜ ਕੇ ਸ਼ੀਸ਼ੇ ਵਾਂਗ ਚਮਕਾਏ ਗਏ ਤੇ ਜਮਨਾ ਨਦੀ ਵਿੱਚ ਕਈ ਸਾਲਾਂ ਬਾਅਦ ਸਿਆਲ ਸਮੇਂ ਪਾਣੀ ਛੱਡਿਆ ਗਿਆ ਹੈ।
ਸਭ ਤੋਂ ਅਜੀਬ ਗੱਲ ਇਹ ਹੋਈ ਕਿ ਅਹਿਮਦਾਬਾਦ ਦੀ ਇੱਕ ਗੰਦੀ ਬਸਤੀ ਦੀ ਗਰੀਬੀ ਟਰੰਪ ਦੀਆਂ ਨਜ਼ਰਾਂ ਤੋਂ ਛਿਪਾਉਣ ਖਾਤਰ ਉਸ ਦੇ ਸਾਹਮਣੇ ਕੰਧ ਕਰ ਦਿੱਤੀ ਗਈ। ਜਿੰਨੇ ਪੈਸੇ ਕੰਧ ਬਣਾਉਣ ਅਤੇ ਟਰੰਪ ਦੇ ਦੌਰੇ ਨੂੰ ਸਫਲ ਬਣਾਉਣ ਲਈ ‘ਕੱਲੇ ਅਹਿਮਦਾਬਾਦ ਵਿੱਚ ਖਰਚੇ ਗਏ ਹਨ, ਉਨੇ ਪੈਸਿਆਂ ਨਾਲ ਤਾਂ ਉਸ ਗੰਦੀ ਬਸਤੀ ਵਿੱਚ ਝੁੱਗੀਆਂ ਦੀ ਜਗ੍ਹਾ ਵਧੀਆ ਮਕਾਨ ਬਣਾਏ ਜਾ ਸਕਦੇ ਸਨ, ਗਰੀਬ ਦੁਆਵਾਂ ਦਿੰਦੇ।
ਟਰੰਪ ਨੂੰ ਜੋ ਮਰਜ਼ੀ ਦਿਖਾਈ ਜਾਂਦੇ, ਉਸ ਦੀ ਸਿਹਤ ‘ਤੇ ਕੀ ਅਸਰ ਹੋਣਾ ਹੈ? ਜਿਹੜਾ ਵਿਅਕਤੀ ਰੋਜ਼ਾਨਾ ਅਮਰੀਕਾ ਦੀ ਖੂਬਸੂਰਤੀ ਨਿਹਾਰਦਾ ਹੋਵੇ, ਉਹ ਸਾਡੇ ਕੀਤੇ ਆਰਜ਼ੀ ਪ੍ਰਬੰਧਾਂ ਤੋਂ ਕਿੱਥੇ ਪ੍ਰਭਾਵਿਤ ਹੋਣ ਲੱਗਾ।
ਜਿਸ ਮੁਲਾਜ਼ਮ ਨੇ ਟਰੰਪ ਵਰਗੇ ਵਿਦੇਸ਼ੀ ਮਹਿਮਾਨ, ਭਾਰਤ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਮੁੱਖ ਮੰਤਰੀ ਨਾਲ ਕਿਸੇ ਸ਼ਹਿਰ ਦੇ ਦੌਰੇ ਵੇਲੇ ਡਿਊਟੀ ਕੀਤੀ ਹੋਵੇ, ਉਹ ਹੈਰਾਨ ਹੁੰਦਾ ਹੈ ਕਿ ਅਜਿਹੇ ਸਮੇਂ ਇਸ ਗਰੀਬ ਦੇਸ਼ ਦੀ ਗਰੀਬ ਸਰਕਾਰ ਕੋਲ ਖਰਚਣ ਵਾਸਤੇ ਅਰਬਾਂ-ਖਰਬਾਂ ਰੁਪਿਆ ਕਿੱਥੋਂ ਆ ਜਾਂਦਾ ਹੈ? ਇੱਕ ਹਫਤੇ ਦੇ ਅੰਦਰ-ਅੰਦਰ ਉਹ ਸ਼ਹਿਰ ਡੁਬਈ ਵਰਗਾ ਬਣਾ ਦਿੱਤਾ ਜਾਂਦਾ ਹੈ। ਨਾ ਤਾਂ ਕਿਸੇ ਸੜਕ ‘ਤੇ ਟੋਇਆ ਦਿਸਦਾ ਹੈ, ਨਾ ਕੋਈ ਭਿਖਾਰੀ, ਨਾ ਅਵਾਰਾ ਪਸ਼ੂ ਤੇ ਨਾ ਹੀ ਕਿਸੇ ਫੁੱਟਪਾਥ ‘ਤੇ ਰੇਹੜੀ-ਫੜੀ ਵਾਲੇ ਦਾ ਨਜ਼ਾਇਜ ਕਬਜ਼ਾ।
ਸਥਾਨਕ ਮੰਤਰੀ, ਵਿਧਾਇਕ, ਡੀ. ਸੀ., ਮੇਅਰ ਅਤੇ ਲੋਕ ਨਿਰਮਾਣ ਵਿਭਾਗ ਦੇ ਅਫਸਰ, ਜਿਨ੍ਹਾਂ ਦੇ ਨਜ਼ਦੀਕ ਕੋਈ ਆਮ ਨਾਗਰਿਕ ਫਟਕ ਵੀ ਨਹੀਂ ਸਕਦਾ, ਸੜਕਾਂ ‘ਤੇ ਆਪ ਰੋਡ ਰੋਲਰਾਂ ਦੇ ਪਿੱਛੇ-ਪਿੱਛੇ ਖੁਰ ਵੱਢਦੇ ਫਿਰਦੇ ਹਨ। ਇਸ ਨੂੰ ਕਹਿੰਦੇ ਹਨ, ਆਪਣਿਆਂ ਨੂੰ ਧੱਫੇ ਤੇ ਬਿਗਾਨਿਆਂ ਨੂੰ ਗੱਫੇ। ਵੀ.ਆਈ.ਪੀ. ਦੀ ਗੱਡੀ ਅਜੇ ਸ਼ਹਿਰੋਂ ਬਾਹਰ ਨਹੀਂ ਨਿੱਕਲਦੀ ਕਿ ਉਹੋ ਗੰਦ ਦੁਬਾਰਾ ਪੈ ਜਾਂਦਾ ਹੈ।
ਭਾਰਤ ਵਿੱਚ ਸਫਾਈ ਤੇ ਵਿਕਾਸ ਦੇ ਕੰਮ ਕਰਨ ਲੱਗਿਆਂ ਅਮੀਰ-ਗਰੀਬ ਅਤੇ ਪਿੰਡਾਂ-ਸ਼ਹਿਰਾਂ ਦਰਮਿਆਨ ਰੱਜ ਕੇ ਵਿਤਕਰਾ ਕੀਤਾ ਜਾਂਦਾ ਹੈ। ਸਟਰੀਟ ਲਾਈਟਾਂ, ਸੀਵਰ, ਫੁੱਟਪਾਥ, ਸਫਾਈ ਸੇਵਕ ਅਤੇ ਵਧੀਆ ਹਸਪਤਾਲ ਆਦਿ ਸਹੂਲਤਾਂ ਸਿਰਫ ਸ਼ਹਿਰਾਂ ਵਿੱਚ ਦਿੱਤੀਆਂ ਜਾਂਦੀਆਂ ਹਨ। ਕੋਈ ਨਵਾਂ ਪ੍ਰੋਜੈਕਟ ਲਾਉਣ ਲੱਗਿਆਂ ਸਿਰਫ ਕਿਸਾਨਾਂ ਦੀ ਹੀ ਜ਼ਮੀਨ ਖੋਹੀ ਜਾਂਦੀ ਹੈ। ਪੇਂਡੂ ਲਿੰਕ ਬਣਾਉਣ ਸਮੇਂ ਪਿੰਡ ਵਾਲਿਆਂ ਨੂੰ ਮਿੱਟੀ ਖੁਦ ਪਾਉਣ ਲਈ ਕਹਿ ਦਿੱਤਾ ਜਾਂਦਾ ਹੈ, ਵਿਚਾਰੇ ਆਪਣੀਆਂ ਟਰੈਕਟਰ-ਟਰਾਲੀਆਂ ਭੰਨ੍ਹਦੇ ਰਹਿੰਦੇ ਹਨ। ਜੇ ਸ਼ਹਿਰਾਂ ਵਿੱਚ ਜ਼ੁਰਮ ਵਧ ਜਾਣ ਤਾਂ ਪੁਲਿਸ ਦੇ ਭਾਅ ਦੀ ਬਣ ਜਾਂਦੀ ਹੈ।
ਸਾਰੀ-ਸਾਰੀ ਰਾਤ ਗਸ਼ਤ ਕਰਦੇ ਰਹਿੰਦੇ ਹਨ ਤਾਂ ਜੋ ਕਿਤੇ ਸ਼ਹਿਰੀਏ ਨਰਾਜ਼ ਨਾ ਹੋ ਜਾਣ, ਪਰ ਪਿੰਡਾਂ ਵਾਲਿਆਂ ਨੂੰ ਖੁਦ ਠੀਕਰੀ ਪਹਿਰਾ ਲਾਉਣ ਲਈ ਕਹਿ ਦਿੱਤਾ ਜਾਂਦਾ ਹੈ।
ਇਹੋ ਹਾਲ ਸਫਾਈ ਤੇ ਵਿਕਾਸ ਕੰਮਾਂ ਦਾ ਹੈ। ਚੰਡੀਗੜ੍ਹ ਵਰਗੇ ਸ਼ਹਿਰ ਦਾ ਹਾਲ ਵੇਖਣਾ ਹੀ ਕਾਫੀ ਹੈ। ਸੈਕਟਰ 1 ਤੋਂ 48 ਵੱਲ ਜਾਂਦਿਆਂ ਇਹ ਫਰਕ ਸਪੱਸ਼ਟ ਨਜ਼ਰ ਆਉਂਦਾ ਹੈ। ਮੰਤਰੀਆਂ ਦੀਆਂ ਕੋਠੀਆਂ ਅਤੇ ਗਵਰਨਰ ਹਾਊਸ ਦੇ ਆਸੇ-ਪਾਸੇ ਹਰ ਸਾਲ ਛੇ ਮਹੀਨੇ ਬਾਅਦ ਪਰੀਮਿਕਸ ਪੈ ਜਾਂਦਾ ਹੈ, ਪਰ ਨਵੇਂ ਸੈਕਟਰਾਂ ਵੱਲ ਕਈ ਕਈ ਸਾਲ ਧਿਆਨ ਨਹੀਂ ਦਿੱਤਾ ਜਾਂਦਾ। ਪਾਸ਼ ਸੈਕਟਰਾਂ ਵਿੱਚ ਤਾਂ ਸੜਕਾਂ ‘ਤੇ ਡੇਢ ਫੁੱਟ ਤੋਂ ਵੱਧ ਪਰੀਮਿਕਸ ਦੀ ਤਹਿ ਦਿਖਾਈ ਦਿੰਦੀ ਹੈ।
ਸਫਾਈ ਸੇਵਕ ਵੀ ਇਹਨਾਂ ਸੈਕਟਰਾਂ ਵਿੱਚ ਹੀ ਚੰਗੀ ਤਰ੍ਹਾਂ ਝਾੜੂ ਮਾਰਦੇ ਹਨ। ਚੰਡੀਗੜ੍ਹ ਦੇ ਪਿੰਡਾਂ ਦਾ ਹਾਲ ਵੇਖ ਕੇ ਤਾਂ ਇਹ ਲੱਗਦਾ ਹੈ ਜਿਵੇਂ ਯੂਪੀ ਬਿਹਾਰ ਆ ਗਏ ਹੋਈਏ।
ਇਹੀ ਹਾਲ ਪੰਜਾਬ ਦੇ ਸ਼ਹਿਰਾਂ ਦਾ ਹੈ। ਜਿਸ ਮੁਹੱਲੇ ਵਿੱਚ ਕਿਸੇ ਮੰਤਰੀ, ਐਮ.ਐਲ.ਏ., ਡੀ.ਸੀ. ਜਾਂ ਐਸ.ਐਸ.ਪੀ. ਦੀ ਰਿਹਾਇਸ਼ ਹੋਵੇ, ਉਸ ਦੀ ਚਮਕ-ਦਮਕ ਹੀ ਵੱਖਰੀ ਹੁੰਦੀ ਹੈ। ਮਹਾਤਮਾ ਗਾਂਧੀ ਨੇ ਅਜ਼ਾਦੀ ਤੋਂ ਬਾਅਦ ਆਪਣੀ ਰਿਹਾਇਸ਼ ਇੱਕ ਗਰੀਬ ਬਸਤੀ ਵਿੱਚ ਰੱਖੀ ਸੀ ਤਾਂ ਜੋ ਉਸ ਇਲਾਕੇ ਦਾ ਵਿਕਾਸ ਹੋ ਸਕੇ।
ਇਸ ਲਈ ਚਾਹੀਦਾ ਹੈ ਕਿ ਸਾਰੇ ਕਥਿਤ ਵੀ.ਆਈ.ਪੀਜ਼. ਦੀਆਂ ਕੋਠੀਆਂ ਤੇ ਦਫਤਰ ਸ਼ਹਿਰ ਦੇ ਸਭ ਤੋਂ ਪਿਛੜੇ ਇਲਾਕੇ ਵਿੱਚ ਹੋਣ ਤਾਂ ਜੋ ਉਹ ਇਲਾਕਾ ਵੀ ਪਾਸ਼ ਬਣ ਜਾਵੇ। ਪਰ ਬੁਰੀ ਗੱਲ ਇਹ ਹੈ ਕਿ ਜੇ ਕਿਸੇ ਗਰੀਬ ਇਲਾਕੇ ਦਾ ਕੋਈ ਵਿਅਕਤੀ ਮੰਤਰੀ ਜਾਂ ਵੱਡਾ ਅਫਸਰ ਬਣ ਜਾਵੇ ਤਾਂ ਉਹ ਸਭ ਤੋਂ ਪਹਿਲਾਂ ਉਸ ਇਲਾਕੇ ਤੋਂ ਆਪਣੀ ਰਿਹਾਇਸ਼ ਹੀ ਤਬਦੀਲ ਕਰਦਾ ਹੈ।
ਇਸ ਤੋਂ ਇਲਾਵਾ ਸਿਆਸਤਦਾਨ ਸਫਾਈ ਅਤੇ ਵਿਕਾਸ ਦੇ ਮਾਮਲੇ ਵਿੱਚ ਆਪਣੇ ਅਤੇ ਬੇਗਾਨੇ ਇਲਾਕੇ ਨਾਲ ਰੱਜ ਕੇ ਵਿਤਕਰਾ ਕਰਦੇ ਹਨ। ਆਪਣੇ ਹਲਕੇ ਦੇ ਵਿਕਾਸ ਲਈ ਦਿਲ ਖੋਲ੍ਹ ਕੇ ਫੰਡ ਦਿੰਦੇ ਹਨ ਤੇ ਦੂਸਰਿਆਂ ਨੂੰ ਵੰਡੇ ਆਉਂਦਾ। ਜੇ ਕਿਸੇ ਇਲਾਕੇ ਵਿੱਚ ਵਿਰੋਧੀ ਪਾਰਟੀ ਦਾ ਦਬਦਬਾ ਹੋਵੇ ਤਾਂ ਉਸ ਨੂੰ ਰੱਜ ਕੇ ਸਬਕ ਸਿਖਾਇਆ ਜਾਂਦਾ ਹੈ। ਪੰਜਾਬ ਦੇ ਕਈ ਅਜਿਹੇ ਹਲਕੇ ਹਨ ਜਿੱਥੇ ਕਦੇ ਵੀ ਸੱਤਾਧਾਰੀ ਪਾਰਟੀ ਦਾ ਐਮ.ਐਲ.ਏ. ਨਹੀਂ ਜਿੱਤਦਾ। ਉਹ ਹਲਕੇ ਨਰਕ ਦਾ ਨਮੂਨਾ ਪੇਸ਼ ਕਰਦੇ ਹਨ।
ਦੇਸ਼ ਦਾ ਵਿਕਾਸ ਕਰਨ ਲਈ ਇਹ ਜਰੂਰੀ ਹੈ ਕਿ ਵਿਦੇਸ਼ੀ ਰਾਸ਼ਟਰ ਪ੍ਰਮੁੱਖਾਂ ਅਤੇ ਭਾਰਤ ਦੇ ਪ੍ਰਧਾਨ ਮੰਤਰੀ-ਰਾਸ਼ਟਰਪਤੀ ਦਾ ਦੇਸ਼ ਦੇ ਹਰ ਇੱਕ ਸ਼ਹਿਰ ਵਿੱਚ ਸਾਲਾਨਾ ਘੱਟੋ-ਘੱਟ ਇੱਕ ਦੌਰਾ ਤਾਂ ਜਰੂਰ ਹੀ ਹੋਣਾ ਚਾਹੀਦਾ ਹੈ। ਉਸ ਸ਼ਹਿਰ ਦਾ ਵਿਕਾਸ ਅਤੇ ਸਫਾਈ ਆਪਣੇ-ਆਪ ਹੋ ਜਾਵੇਗੀ। ਉਂਜ ਪ੍ਰਸ਼ਾਸਨ, ਮਿਊਂਸਪਲ ਕਮੇਟੀਆਂ ਅਤੇ ਪੁਲਿਸ ਜਿੰਨੀ ਫੁਰਤੀ ਨਾਲ ਕੰਮ ਵੀ.ਆਈ.ਪੀ. ਦੇ ਆਉਣ ‘ਤੇ ਕਰਦੇ ਹਨ, ਇਹ ਇਹਨਾਂ ਦਾ ਰੁਟੀਨ ਦਾ ਕੰਮ ਹੈ ਜੋ ਉਹ ਕਰ ਕੇ ਰਾਜ਼ੀ ਨਹੀਂ।
ਕਈ ਸਾਲ ਪਹਿਲਾਂ ਮੈਂ ਸੰਗਰੂਰ ਦੇ ਇੱਕ ਪਛੜੇ ਕਸਬੇ ਵਿੱਚ ਡੀ.ਐਸ.ਪੀ. ਲੱਗਾ ਹੋਇਆ ਸੀ ਜਿੱਥੇ  ਵੀ.ਆਈ.ਪੀ. ਦੇ ਦੌਰੇ ਕਦੀ-ਕਦਾਈਂ ਹੀ ਹੁੰਦੇ ਸਨ। ਸਾਰੇ ਸ਼ਹਿਰ ਵਿੱਚ ਸੜਕਾਂ ‘ਤੇ ਕੂੜੇ ਦੇ ਢੇਰ ਲੱਗੇ ਹੋਏ ਸਨ। ਇੱਕ ਵਾਰ ਤੱਤਕਾਲੀ ਮੁੱਖ ਮੰਤਰੀ ਨੇ ਉੱਥੇ ਸਰਕਾਰੀ ਕਾਲਜ ਦਾ ਨੀਂਹ-ਪੱਥਰ ਰੱਖਣ ਲਈ ਦੌਰਾ ਰੱਖ ਲਿਆ। ਦੋ ਦਿਨਾਂ ਵਿੱਚ ਹੀ ਸ਼ਹਿਰ ਦੀ ਨੁਹਾਰ ਬਦਲ ਗਈ। 20-30 ਸਾਲਾਂ ਤੋਂ ਲੱਗੇ ਕੂੜੇ ਦੇ ਢੇਰ ਰਾਤੋ-ਰਾਤ ਗਾਇਬ ਹੋ ਗਏ ਤੇ ਨਾਲੀਆਂ ਸਾਫ ਹੋ ਗਈਆਂ। ਜੇ ਨੇਤਾ ਅਤੇ ਅਫਸਰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਤਾਂ ਦੇਸ਼ ਦਾ ਹਰ ਗਲੀ-ਮੁੱਹਲਾ ਟਰੰਪ ਦੇ ਦੌਰੇ ਸਮੇਂ ਲਿਸ਼ਕਾਏ ਅਹਿਮਦਾਬਾਦ ਵਰਗਾ ਸਾਫ-ਸੁਥਰਾ ਹੋ ਜਾਵੇ। ਲੋਕ ਲੱਖਾਂ ਰੁਪਏ ਖਰਚ ਕੇ ਕੈਨੇਡਾ ਅਮਰੀਕਾ ਵੱਲ ਨਾ ਭੱਜਣ।
ਪੰਡੋਰੀ ਸਿੱਧਵਾਂ
ਮੋ. 95011-00062
ਬਲਰਾਜ ਸਿੱਧੂ ਐਸ.ਪੀ.,
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।