Best wishes - Sach Kahoon Punjabi

ਤਮੰਨਾ (ਇੱਕ ਕਹਾਣੀ)
ਤਮੰਨਾ (ਇੱਕ ਕਹਾਣੀ)

ਸ਼ਾਮ ਦੇ ਲਗਭਗ ਚਾਰ ਵੱਜੇ ਸਨ। ਬੱਦਲਾਂ ਦੀ ਕਾਲੀ ਘਟ ਨੇ ਹਰ ਪਾਸੇ ਹਨ੍ਹੇਰਾ ਕਰ ਦਿੱਤਾ ਸੀ। ਖੁੰਢ ‘ਤੇ ਬੈਠਾ ਰੁਲਦੂ ਬੱਦਲਾਂ ਵੱਲ ਵੇਖ ਛੇਤੀ ਉੱਠਿਆ ਤੇ ਜੈਲਦਾਰ ਬਚਨ ਸਿੰਘ ਦੇ ਘਰ ਵੱਲ ਚੱਲ ਪਿਆ। ਬਿਜਲੀ ਦੀ ਲਿਸ਼ਕ ਤੇ ਥੋੜ੍ਹੀਆਂ-ਥੋੜ੍ਹੀਆਂ ਡਿੱਗ ਰਹੀਆਂ ਕਣੀਆਂ ਕਰਕੇ ਉਸਨੇ ਆਪਨੇ ਕਦਮਾਂ ਦੀ ਰਫਤਾਰ ਥੋੜ੍ਹੀ ਤੇਜ ਕੀਤੀ, ਘਰ ਪਹੁੰਚਦਿਆਂ ਹੀ ਉਸਨੇ ਆਪਣੇ ਚਾਦਰੇ ਨੂੰ ਸਿਰ ‘ਤੇ ਰੱਖਿਆ ਤੇ ਫਟਾਫਟ ਪਸ਼ੂਆਂ ਨੂੰ ਚਾਰਾ ਪਾਉਣ ਲੱਗਾ।ਘਰ ਦੇ ਫਿਕਰਾਂ ‘ਚ ਡੁੱਬੇ ਰੁਲਦੂ ਦਾ ਅਚਾਨਕ ਪੈਰ ਅਟਕ ਗਿਆ ਤੇ ਵਿਚਾਰਾ ਥੱਲੇ ਡਿੱਗ ਪਿਆ। ‘ਜੇ ਕੰਮ ਨ੍ਹੀਂ ਹੁੰਦਾ ਤਾਂ ਕਿਉਂ ਪੰਗੇ ਲੈਨਾ ਹੁੰਦਾ ਐਵੇਂ ਜੇ ਕੁਝ ਹੋ ਗਿਆ ਸਾਡੇ ਨਾਂਅ ਲੱਗੇਂਗਾ’ ਕੋਲ ਫਿਰਦੇ ਬਚਨ ਸਿੰਘ ਦੇ ਲੜਕੇ ਦੀਪੇ ਨੇ ਰੁਲਦੂ ਦੇ ਡਿੱਗਣ ‘ਤੇ ਵਿਅੰਗ ਕਰਦਿਆਂ ਕਿਹਾ। ‘ਕੁਝ ਨ੍ਹੀਂ ਹੋਇਆ ਸਰਦਾਰ ਜੀ! ਬੱਸ ਪੈਰ ਅਟਕ ਗਿਆ ਸੀ’ ਇਹ ਕਹਿੰਦਿਆਂ ਰੁਲਦੂ ਨੇ ਆਪਣੇ-ਆਪ ਨੂੰ ਸੰਭਾਲਿਆ ਤੇ ਫਿਰ ਕੰਮ ਕਰਨ ਲੱਗ ਗਿਆ।

‘ਦੀਪ ਪੁੱਤ ਥੋੜ੍ਹਾ ਦੇਖ ਕੇ ਬੋਲਿਆ ਕਰ, ਰੁਲਦੂ ਤੇਰਾ ਤਾਇਆ ਲੱਗਦਾ, ਭਾਵੇਂ ਆਪਣਾ ਉਹ ਸੀਰੀ ਐ ਪਰ ਫਿਰ ਵੀ ਛੋਟੇ-ਵੱਡੇ ਦੀ ਇੱਜਤ ਕਰੀਦੀ ਐ, ਨਾਲੇ ਉਹਨੇ ਆਪਣੇ ਨਾਲ ਕਦੇ ਵੀ ਨੌਕਰਾਂ ਵਾਲੀ ਨਹੀਂ ਕੀਤੀ, ਸਾਰਾ ਕੰਮ ਆਪਣਾ ਸਮਝ ਕੇ ਕਰਦਾ ਇਹਨੇ ਵਿਚਾਰੇ ਨੇ ਤਾਂ ਸਾਰੀ ਉਮਰ ਆਪਣੀ ਸੇਵਾ ਵਿੱਚ ਲੰਘਾ ਦਿੱਤੀ, ਨਾਲੇ ਪੁੱਤਰਾ ਇਹ ਤੇਰਾ ਤਾਂ ਕਿੰਨਾ ਮੋਹ ਕਰਦਾ ਹੁੰਦਾ ਸੀ। ਸਵੇਰ-ਸਵੇਰੇ ਸਾਰੇ ਪਿੰਡ ਵਿੱਚ ਘੁਮਾ ਕੇ ਲਿਆਉਂਦਾ ਸੀ ਤੈਨੂੰ।’ ਜੈਲਦਾਰ ਬਚਨ ਸਿਹੁੰ ਨੇ ਦੀਪੇ ਨੂੰ ਸਮਝਾਉਦਿਆਂ ਕਿਹਾ ‘ਪਰ ਬਾਪੂ ਰੁਲਦੂ ਹੁਣ ਬੁੜ੍ਹਾ ਹੋ ਗਿਆ, ਜਿਆਦਾ ਕੰਮ ਵੀ ਨਹੀਂ ਹੁੰਦਾ।ਇਹਨੂੰ ਹਟਾ ਕੇ ਕੋਈ ਹੋਰ ਬੰਦਾ ਰੱਖ ਲੈਨੇ ਆਂ।’ ਦੀਪੇ ਨੇ ਰੁਲਦੂ ਬਾਰੇ ਹੋਰ ਜਾਣਨ ਲਈ ਬਚਨ ਸਿੰਘ ਨੂੰ ਸਵਾਲ ਕੀਤਾ। ‘ਨਹੀਂ ਪੁੱਤਰਾ, ਜਿੰਨਾ ਚਿਰ ਮੈਂ ਜਿਉਨਾ ਉਨਾ ਚਿਰ ਤਾਂ ਇਹ ਇੱਥੇ ਹੀ ਕੰਮ ਕਰੂ ਥੋੜ੍ਹਾ ਕਰੇ ਭਾਵੇਂ ਜਿਆਦਾ, ਤੈਨੂੰ ਨਹੀਂ ਪਤਾ ਇਹਦੇ ਜਿੰਨਾ ਕੰਮ ਪੂਰੇ ਪਿੰਡ ਵਿੱਚ ਕੋਈ ਨਹੀਂ ਕਰ ਸਕਦਾ ਸੀ।

ਸਾਰੇ ਪਿੰਡ ਦੇ ਲੋਕ ਇਹਦੇ ਕੰਮ ਨੂੰ ਮੰਨਦੇ ਸਨ। ਮੂੰਹ ਹਨ੍ਹੇਰੇ ਹੀ ਅਸੀਂ ਦੋਵੇਂ ਖੇਤ ਵਾਹੁਣ ਚਲੇ ਜਾਂਦੇ ਸੀ। ਜਿਸ ਵੇਲੇ ਬਾਕੀ ਲੋਕ ਖੇਤਾਂ ਨੂੰ ਜਾਂਦੇ ਸਨ ਅਸੀਂ ਕੰਮ ਨਬੇੜ ਕੇ ਘਰ ਵਾਪਸ ਆ ਰਹੇ ਹੁੰਦੇ ਸੀ। ਦੋ ਬਲਦਾਂ ਦੀਆਂ ਜੋੜੀਆਂ ਤੇ ਦਸ-ਬਾਰਾਂ ਮੱਝਾਂ ਇਹ ‘ਕੱਲਾ ਸਾਂਭਦਾ ਸੀ। ਇੱਕ ਵਾਰੀ ਬਘੇਲ ਨੰਬਰਦਾਰ ਚਾਰ ਬੰਦਿਆਂ ਨੂੰ ਲੈ ਕੇ ਰੁਲਦੂ ਦੇ ਘਰ ਚਲਾ ਗਿਆ। ਮੈਨੂੰ ਤੇ ਬਾਪੂ ਨੂੰ ਵੀ ਬੁਲਾ ਲਿਆ। ਨੰਬਰਦਾਰ ਨੇ ਰੁਲਦੂ ਨੂੰ ਆਪਣੇ ਨਾਲ ਰਲਾਉਣ ਲਈ ਇਹਨੂੰ ਸਤਾਈ ਸੌ ਰੁਪਏ ਦੀ ਗੱਲ ਕਹੀ। ਆਪਣੇ ਨਾਲ ਇਹ ਅਠਾਰਾਂ ਸੌ ਰੁਪਏ ‘ਚ ਸੀ। ਸਾਨੂੰ ਵੀ ਲੱਗਾ ਕਿ ਨੌਂ ਸੌ ਰੁਪਏ ਵੱਧ ਮਿਲ ਰਹੇ ਨੇ ਰੁਲਦੂ ਨੰਬਰਦਾਰ ਨੂੰ ਹਾਂ ਕਹੇਗਾ, ਪਰ ਰੁਲਦੂ ਨੇ ਬਾਪੂ ਮੂਹਰੇ ਹੱਥ ਜੋੜ ਕੇ ਇੱਕ ਹੀ ਗੱਲ ਕਹੀ ਕਿ ਉਹ ਪੈਸੇ ਦੇ ਲਾਲਚ ‘ਚ ਤੁਹਾਨੂੰ ਨਹੀਂ ਛੱਡੇਗਾ ਸਾਰੀ ਉਮਰ ਜੈਲਦਾਰਾਂ ਦੀ ਸੇਵਾ ਕਰੇਗਾ। ਬੱਸ ਉਸ ਦਿਨ ਬਾਪੂ ਨੇ ਮੈਨੂੰ ਬੁਲਾ ਕੇ ਇੱਕ ਹੀ ਗੱਲ ਕਹੀ ਸੀ ਕਿ ਰੁਲਦੂ ਆਪਣੇ ਘਰ ਦਾ ਵਫਾਦਾਰ ਹੈ ਤੇ ਇਸਨੂੰ ਕਿਸੇ ਚੀਜ਼ ਲਈ ਕਿਸੇ ਹੋਰ ਅੱਗੇ ਹੱਥ ਨਾ ਅੱਡਣੇ ਪੈਣ। ਬੱਸ ਉਸ ਦਿਨ ਤੋਂ ਰੁਲਦੂ ਇਸ ਪਰਿਵਾਰ ਦਾ ਹਿੱਸਾ ਬਣ ਗਿਆ ਸੀ।’ ਬਚਨ ਸਿੰਘ ਨੇ ਰੁਲਦੂ ਦੀਆਂ ਸਿਫ਼ਤਾਂ ਕਰਦਿਆਂ ਦੀਪੇ ਨੂੰ ਸਮਝਾਇਆ।

ਰੁਲਦੂ ਦਾ ਆਪਣਾ ਵੀ ਇੱਕ ਛੋਟਾ ਜਿਹਾ ਪਰਿਵਾਰ ਸੀ ਜਿਸ ਵਿੱਚ ਉਸਦੀ ਪਤਨੀ ਸੰਤੀ ਤੇ ਦੋ ਧੀਆਂ ਜੀਤੀ ਤੇ ਕਮਲ ਸਨ। ਮੁੰਡੇ ਦੀ ਘਾਟ ਅਕਸਰ ਰੁਲਦੂ ਨੂੰ ਰੜਕਦੀ ਰਹਿੰਦੀ ਸੀ ਪਰ ਜੈਲਦਾਰਾਂ ਦੇ ਹੌਂਸਲੇ ਨੇ ਕਦੇ ਵੀ ਉਸਦੀ ਹਿੰਮਤ ਨੂੰ ਹਾਰਨ ਨਹੀਂ ਦਿੱਤਾ ਸੀ। ਬਚਨ ਸਿੰਘ ਵੀ ਹਰ ਸੁਖ-ਦੁੱਖ ਦੀ ਘੜੀ ਵਿੱਚ ਰੁਲਦੂ ਦਾ ਸਾਥ ਦਿੰਦਾ ਸੀ। ਰੁਲਦੂ ਦੀ ਪਤਨੀ ਤੇ ਦੋਵੇਂ ਧੀਆਂ ਜੈਲਦਾਰਾਂ ਦੇ ਖੇਤਾਂ ਵਿੱਚ ਨਰਮਾ ਕਪਾਹ ਚੁਗਦੀਆਂ ਸਨ। ਸਾਰੇ ਜਣੇ ਖੂਬ ਮਿਹਨਤ ਕਰਦੇ ਫਿਰ ਵੀ ਘਰ ਦੇ ਖਰਚੇ ਮਸਾਂ ਚਲਦੇ। ਸੰਤੀ ਨੂੰ ਬਿਮਾਰ ਰੁਲਦੂ ਅਤੇ ਜਵਾਨ ਧੀਆਂ ਦੇ ਵਿਆਹ ਦੀ ਚਿੰਤਾ ਵੱਢ-ਵੱਢ ਖਾਂਦੀ ਸੀ। ਖੇਤਾਂ ਵਿੱਚ ਕੰਮ ਕਰਦਿਆਂ ਜਦੋਂ ਜੀਤੀ ਫੌਜੀਆਂ ਵਾਲੀਆਂ ਰੇਲ ਗੱਡੀਆਂ ਲੰਘਦੀ ਦੇਖਦੀ ਤਾਂ ਉਹ ਆਪਣੇ ਵਿਆਹ ਦੇ ਸੁਪਨੇ ਕਿਸੇ ਫੌਜੀ ਨਾਲ ਵੇਖਦੀ ਕਿ ਕਾਸ਼! ਉਸਦਾ ਵੀ ਵਿਆਹ ਕਿਸੇ ਫੌਜੀ ਨਾਲ ਹੋ ਜਾਏ ਫਿਰ ਉਹ ਵੀ ਇਨ੍ਹਾਂ ਗੱਡੀਆਂ ‘ਤੇ ਜਾਇਆ ਕਰੇਗੀ।

ਇੱਕ ਦਿਨ ਅਚਾਨਕ ਜੀਤੀ ਦਾ ਮਾਸੜ ਆਇਆ। ਚਾਹ ਪਾਣੀ ਪੀਣ ਮਗਰੋਂ ਉਸਨੇ ਦੱਸਿਆ ਕਿ ਸਾਡੇ ਨਾਲ ਦੇ ਪਿੰਡ ਕਿਸੇ ਮੁੰਡੇ ਦੀ ਦੱਸ ਪਈ ਐ। ਮੁੰਡਾ ਵਧੀਆ ਕੱਦ-ਕਾਠ ਦਾ ਤੇ ਫੌਜੀ ਹੈ। ਇਹਦੀ ਮਾਸੀ ਕਹਿੰਦੀ ਹੈ ਕਿ ਜੀਤੀ ਦੀ ਗੱਲ ਤੋਰ ਲੈਂਦੇ ਹਾਂ। ਸਾਊ ਪਰਿਵਾਰ ਐ ਨਾ ਮੁੰਡੇ ਨੂੰ ਕੋਈ ਵੈਲ ਐ, ਹੁਣ ਤੁਸੀਂ ਵੇਖ ਲਉ। ‘ਪਰ ਵੀਰ ਜੀ, ਮੁੰਡਾ ਵੇਖੀਏ ਕਿਵੇਂ ਘਰੇ ਨਾ ਚਾਰ ਪੈਸੇ ਤੇ ਨਾ ਹੀ ਕੋਈ ਟੂਮ ਛੱਲਾ ਉੱਪਰੋਂ ਇਹਨ੍ਹਾਂ ਦਾ ਬਾਪੂ ਢਿੱਲਾ ਰਹਿੰਦਾ, ਫਿਰ ਅਗਲਿਆਂ ਦਾ ਕੀ ਪਤਾ ਕੀ ਮੰਗ ਖੜ੍ਹਨ।’ ਸੰਤੀ ਨੇ ਘਰ ਦੀ ਗਰੀਬੀ ਬਿਆਨ ਕਰਦਿਆਂ ਕਿਹਾ ‘ਤੂੰ ਫਿਕਰ ਨਾ ਕਰ ਸੰਤੀਏ, ਆਪੇ ਪਰਮਾਤਮਾ ਨੂੰ ਫਿਕਰ ਐ, ਮੈਂ ਕੱਲ੍ਹ ਜੈਲਦਾਰ ਦੇ ਕੰਨੀਂ ਇਹ ਗੱਲ ਕੱਢ ਆਉਂਦਾ ਹਾਂ ਆਪਾਂ ਨੂੰ ਉਹਨ੍ਹਾਂ ਦਾ ਹੀ ਸਹਾਰਾ ਹੈ।’

ਅਗਲੇ ਦਿਨ ਰੁਲਦੂ ਜੈਲਦਾਰ ਕੋਲ ਗਿਆ ਤੇ ਉਸਨੂੰ ਸਾਰੀ ਗੱਲ ਦੱਸੀ। ‘ਰੁਲਦੂ ਸਿੰਘ ਤੂੰ ਸਾਡੇ ਹੁੰਦੇ ਕਿਉਂ ਫਿਕਰ ਕਰਦਾਂ ਜੀਤੀ ਜਿੰਨੀ ਤੇਰੀ ਧੀ ਉਨੀ ਹੀ ਮੇਰੀ ਧੀ ਆ। ਤੂੰ ਕੱਲ੍ਹ ਹੀ ਜਾ ਕੇ ਮੁੰਡਾ ਵੇਖ ਆ ਪੈਸੇ-ਧੇਲੇ ਦੀ ਗੱਲ ਸਾਡੇ ‘ਤੇ ਛੱਡ ਦੇ’ ਬਚਨ ਸਿੰਘ ਨੇ ਰੁਲਦੂ ਨੂੰ ਹੌਂਸਲਾ ਦਿੰਦਿਆਂ ਕਿਹਾ।

ਬਚਨ ਸਿੰਘ ਤੋਂ ਇੰਨੀ ਗੱਲ ਸੁਣਦਿਆਂ ਹੀ ਰੁਲਦੂ ਦੇ ਚਿਹਰੇ ‘ਤੇ ਖੁਸ਼ੀ ਛਾ ਗਈ।ਘਰ ਆ ਕੇ ਉਸਨੇ ਸਾਰੀ ਗੱਲ ਦੱਸੀ।ਜੀਤੀ ਬੜੀ ਖੁਸ਼ ਸੀ ਕਿਉਂਕਿ ਉਸਦੇ ਦਿਲ ਦੀ ਤਮੰਨਾ ਪੂਰੀ ਹੁੰਦੀ ਲੱਗਦੀ ਸੀ।ਅਗਲੇ ਦਿਨ ਰੁਲਦੂ ਜੀਤੀ ਦੇ ਮਾਸੜ ਨੂੰ ਨਾਲ ਲੈ ਕੇ ਦੱਸੇ ਗਏ ਪਿੰਡ ਮੁੰਡਾ ਵੇਖਣ ਚੱਲ ਪਏ। ਪਿੰਡ ਵੜਦਿਆਂ ਹੀ ਉਹਨ੍ਹਾਂ ਖੁੰਢ ‘ਤੇ ਬੈਠੇ ਬਜੁਰਗਾਂ ਤੋਂ ਮੰਗਲ ਸਿੰਘ ਦਾ ਪਤਾ ਪੁੱਛਿਆ ਤੇ ਦੱਸੇ ਪਤੇ ‘ਤੇ ਪਹੁੰਚ ਗਏ।ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਮੰਗਲ ਸਿੰਘ ਆਇਆ। ਇੱਕ-ਦੂਜੇ ਨੂੰ ਫਤਹਿ ਬੁਲਾਉਣ ਤੋਂ ਬਾਅਦ ਰੁਲਦੂ ਸਿੰਘ ਨੇ ਦੱਸਿਆ ਕਿ ਉਹਨ੍ਹਾਂ ਨੂੰ ਮੁੰਡੇ ਬਾਰੇ ਦੱਸ ਪਈ ਹੈ ਜੋ ਕਿ ਫੌਜ ਵਿੱਚ ਹੈ ਤੇ ਹੁਣ ਛੁੱਟੀ ਆਇਆ ਹੋਇਆ।

ਇਹ ਵੀ ਪੜ੍ਹੋ :  ਰਾਮ ਮੰਦਰ ਭੂਮੀ ਪੂਜਨ ਸਮਾਰੋਹ ਦੇਵੇਗਾ ਏਕਤਾ ਦਾ ਸੰਦੇਸ਼ : ਪ੍ਰਿਅੰਕਾ

‘ਜੀ ਸਦਕੇ ਭਾਈ, ਆਓ ਅੰਦਰ ਆਉ।’ ਮੰਗਲ ਸਿੰਘ ਨੇ ਦੋਵਾਂ ਨੂੰ ਇੱਜਤ ਨਾਲ ਅੰਦਰ ਬਿਠਾਇਆ ਤੇ ਚਾਹ-ਪਾਣੀ ਪਿਲਾਇਆ।ਕਾਫੀ ਸਮਾਂ ਹੋਰ ਗੱਲਬਾਤ ਕਰਨ ਮਗਰੋਂ ਮੰਗਲ ਸਿੰਘ ਨੇ ਆਪਣੇ ਲੜਕੇ ਅਮਰੀਕ ਨੂੰ ਕੋਲ ਬੁਲਾਇਆ ਤੇ ਉਸਨੂੰ ਰਿਸ਼ਤਾ ਲੈਣ ਬਾਰੇ ਪੁੱਛਿਆ।

‘ਬਾਪੂ ਜੀ ਜਿਵੇਂ ਤੁਹਾਨੂੰ ਚੰਗਾ ਲੱਗੇ!’ ਕਹਿ ਕੇ ਅਮਰੀਕ ਉੱਠਿਆ ਤੇ ਬਾਹਰ  ਚਲਾ ਗਿਆ। ਮੰਗਲ ਸਿੰਘ ਨੇ ਆਵਾਜ ਦਿੱਤੀ ਕਿ ਗਰਮ ਚਾਹ ਤੇ ਕੁਝ ਮਿੱਠਾ ਲਿਆਉ, ਹੋਣ ਵਾਲੇ ਰਿਸ਼ਤਾਦਾਰਾਂ ਦਾ ਮੂੰਹ ਵੀ ਮਿੱਠਾ ਕਰਵਾਉਣਾ। ਇਹ ਕਹਿੰਦਿਆਂ ਹੀ ਕਮਰੇ ਵਿੱਚ ਸਾਰਿਆਂ ਦੀ ਹਾਸਾ ਗੂੰਜਣ ਲੱਗਾ।

‘ਚੰਗਾ ਫਿਰ ਸਰਦਾਰ ਜੀ, ਕੋਈ ਚੰਗਾ ਜਿਹਾ ਦਿਨ ਵੇਖ ਕੇ ਆਪਾਂ ਬੱਚਿਆਂ ਦਾ ਸ਼ਗਨ ਕਰ ਦਿੰਦੇ ਹਾਂ ਕਿਉਕਿ ਕਾਕੇ ਨੇ ਵੀ ਫਿਰ ਡਿਊਟੀ ‘ਤੇ ਜਾਣਾ ਹੋਵੇਗਾ, ਨਾਲੇ ਸ਼ੁੱਭ ਕੰਮ ਵਿੱਚ ਦੇਰੀ ਕਾਹਦੇ ਲਈ!’ ਜੀਤੀ ਦੇ ਮਾਸੜ ਨੇ ਮੰਗਲ ਸਿੰਘ ਤੋਂ ਛੇਤੀ ਸ਼ਗਨ ਕਰਨ ਬਾਰੇ ਪੁੱਛਿਆ।

ਫਿਰ ਦੋਵਾਂ ਪਰਿਵਾਰਾਂ ਨੇ ਇੱਕ ਦਿਨ ਚੁਣਿਆ ਗੱਲਬਾਤ ਪੱਕੀ ਕਰਨ ਮਗਰੋਂ ਰੁਲਦੂ ਨੇ ਆਗਿਆ ਲਈ ਤੇ ਦੋਵੇਂ ਵਾਪਸ ਆ ਗਏ। ਨਿਸ਼ਚਿਤ ਦਿਨ ਰੁਲਦੂ ਦੀ ਧੀ ਜੀਤੀ ਅਤੇ ਮੰਗਲ ਦੇ ਲੜਕੇ ਅਮਰੀਕ ਦਾ ਸ਼ਗਨ ਪਾਇਆ ਗਿਆ ਦੋਵੇਂ ਪਰਿਵਾਰ ਬੇਹੱਦ ਖੁਸ਼ ਸਨ। ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਇੱਕ ਸਾਲ ਲੇਟ ਰੱਖ ਦਿੱਤਾ। ਜੀਤੀ ਬੜੀ ਖੁਸ਼ ਸੀ ਕਿਉਂਕਿ ਉਸ ਦੇ ਦਿਲ ਦੀ ਤਮੰਨਾ ਫੌਜੀ ਨਾਲ ਵਿਆਹ ਕਰਵਾਉਣ ਦੀ ਸੀ ਜੋ ਕਿ ਅਕਾਲ ਪੁਰਖ ਨੇ ਸ਼ਾਇਦ ਸੁਣ ਲਈ ਸੀ।

ਕੁਝ ਦਿਨਾਂ ਬਾਅਦ ਸਰਹੱਦ ‘ਤੇ ਲੜਾਈ ਲੱਗ ਗਈ। ਦੇਸ਼ ਦੇ ਜਵਾਨ ਸ਼ਹੀਦੀਆਂ ਪ੍ਰਾਪਤ ਕਰ ਰਹੇ ਸਨ। ਅਮਰੀਕ ਦੀ ਕੋਈ ਖਬਰ ਨਹੀਂ ਆ ਰਹੀ ਸੀ। ਫਿਰ ਅਚਾਨਕ ਅਮਰੀਕ ਦੇ ਸ਼ਹੀਦ ਹੋਣ ਦੀ ਤਾਰ ਆਈ। ਪਿੰਡ ਵਿੱਚ ਮਾਤਮ ਛਾ ਗਿਆ ਸਾਰਾ ਪਿੰਡ ਮੰਗਲ ਸਿੰਘ ਦੇ ਘਰ ਆ ਚੁੱਕਿਆ ਸੀ। ਰਿਸ਼ਤੇਦਾਰਾਂ ਨੂੰ ਵੀ ਸੁਨੇਹੇ ਭੇਜੇ ਗਏ।

ਜਦੋਂ ਇਹ ਖਬਰ ਰੁਲਦੂ ਸਿੰਘ ਦੇ ਘਰ ਪਹੁੰਚੀ ਤਾਂ ਚੀਕ-ਚਿਹਾੜਾ ਪੈ ਗਿਆ। ਰੁਲਦੂ ਸਿੰਘ ਵਿਚਾਰਾ ਸਿਰ ਫੜ੍ਹ ਕੇ ਬੈਠ ਗਿਆ। ਸੰਤੀ ਵੀ ਉੱਚੀ-ਉੱਚੀ ਰੋਣ ਲੱਗੀ।

ਜਦੋਂ ਜੀਤੀ ਘਰ ਆਈ ਤਾਂ ਗਮਗੀਨ ਮਾਹੌਲ ਵੇਖ ਕੇ ਹੈਰਾਨ ਰਹਿ ਗਈ ‘ਬਾਪੂ ਕੀ ਹੋਇਆ, ਤੁਸੀਂ ਬੋਲਦੇ ਕਿਉਂ ਨਹੀ, ਰੋ ਕਿਉਂ ਰਹੇ ਹੋ?’

ਮਾਂ ਬੋਲੀ, ‘ਧੀਏ ਅਸੀਂ ਪੱਟੇ ਗਏ, ਉੱਜੜ ਗਏ ਅਸੀਂ ਤਾਂ, ਮਾੜੇ ਕਰਮਾਂ ਵਾਲੀਏ ਤੂੰ ਵਿਧਵਾ ਹੋ ਗਈ।’ ਇਹ ਸੁਣਦਿਆਂ ਹੀ ਜੀਤੀ ਗਸ਼ ਖਾ ਕੇ ਡਿੱਗ ਗਈ। ਹੁਣ ਤੱਕ ਜੈਲਦਾਰ ਵੀ ਪਹੁੰਚ ਗਿਆ ਸੀ। ਸਾਰਾ ਆਂਢ-ਗੁਆਂਢ ਦਿਲਾਸਾ ਦੇ ਰਿਹਾ ਸੀ ਕਿ ਸਭ ਨੂੰ ਉਸ ਵਾਹਿਗੁਰੂ ਦਾ ਭਾਣਾ ਮੰਨਣਾ ਪੈਣਾ, ਭਾਈ ਉਸ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ।

ਜੈਲਦਾਰ ਆਪਣੀ ਜੀਪ ‘ਤੇ ਸਭ ਨੂੰ ਮੰਗਲ ਸਿੰਘ ਦੇ ਪਿੰਡ ਲੈ ਗਿਆ। ਥੋੜ੍ਹੇ ਸਮੇਂ ਬਾਅਦ ਮਿਲਟਰੀ ਦੀਆਂ ਗੱਡੀਆਂ ਆਈਆਂ ਤੇ ਸ਼ਹੀਦ ਹੋਏ ਅਮਰੀਕ ਦੀ ਅਰਥੀ ਨੂੰ ਮੋਢਾ ਦੇ ਕੇ ਕੁਝ ਜਵਾਨ ਉਸਨੂੰ ਸ਼ਮਸ਼ਾਨ ਲੈ ਗਏ। ਬੱਚੇ ਤੋਂ ਲੈ ਕੇ ਬਜ਼ੁਰਗ ਹਰ ਵਿਅਕਤੀ ਦੀਆਂ ਅੱਖਾਂ ਨਮ ਸਨ। ਇੰਝ ਪ੍ਰਤੀਤ ਹੁੰਦਾ ਸੀ ਜਿਵੇਂ ਅਮਰੀਕ ਸਾਰੇ ਪਿੰਡ ਦਾ ਸਕਾ ਪੁੱਤ ਹੋਵੇ। ਥੋੜ੍ਹੀ ਦੇਰ ਬਾਅਦ ਜੀਤੀ ਨੂੰ ਅਮਰੀਕ ਸਿੰਘ ਦਾ ਮੂੰਹ ਵਿਖਾਉਣ ਲਈ ਲਿਆਂਦਾ ਗਿਆ। ਪੱਥਰ ਵਰਗਾ ਦਿਲ ਕਰਕੇ ਉਸਨੇ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਤੇ ਕਿਹਾ, ‘ਚੰਦਰਿਆ! ਤੂੰ ਤੇ ਮੇਰੀ ਇੱਕ ਤਮੰਨਾ ਵੀ ਪੂਰੀ ਨਹੀਂ ਕਰ ਸਕਿਆ ਜੋ ਤੇਰੇ ਨਾਲ ਗੱਡੀ ‘ਤੇ ਚੜ੍ਹ ਸਰਹੱਦਾਂ ‘ਤੇ ਜਾਣ ਦੀ ਸੀ!’

ਥੋੜ੍ਹੇ ਸਮੇਂ ਬਾਅਦ ਮੰਗਲ ਸਿੰਘ ਤੋਂ ਚਿਤਾ ਨੂੰ ਅਗਨੀ ਦਿਵਾਈ ਗਈ। ਲੋਕ ਏਧਰ-ਓਧਰ ਹੋਣ ਲੱਗੇ ਸਭ ਦੇ ਮੂੰਹੋਂ ਇੱਕੋ ਗੱਲ ਨਿੱਕਲੀ ਸੀ ਕਿ ਅੱਜ ਸ਼ਾਮ ਕਿਸੇ ਦਾ ਚੁੱਲ੍ਹਾ ਨਹੀਂ ਬਲ਼ੇਗਾ। ਓਧਰ ਰੁਲਦੂ ਸਿੰਘ ਦਾ ਵੀ ਰੋ-ਰੋ ਕੇ ਬੁਰਾ ਹਾਲ ਸੀ। ਜੈਲਦਾਰ ਦਾ ਮੁੰਡਾ ਜੰਟਾ ਉੱਠਿਆ ‘ਤੇ ਕਹਿਣ ਲੱਗਾ, ‘ਤਾਇਆ ਜੀ  ਉਸ ਦਿਨ ਮੈਂ ਡਿੱਗਿਆ ਸੀ, ਤੁਸੀਂ ਅੱਜ ਡਿੱਗੇ ਹੋ, ਮੈਂ ਤੁਹਾਨੂੰ ਸਹਾਰਾ ਦੇਵਾਂਗਾ, ਚੱਲ ਤਾਇਆ ਉੱਠ!’

ਲਖਵੀਰ ਚੰਦ ਸ਼ਰਮਾ

ਨਿਊ ਕਲੋਨੀ ਸੂਲਰ (ਪਟਿਆਲਾ)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਤਮੰਨਾ
ਤਮੰਨਾ

ਸ਼ਾਮ ਦੇ ਲਗਭਗ ਚਾਰ ਵੱਜੇ ਸਨ। ਬੱਦਲਾਂ ਦੀ ਕਾਲੀ ਘਟਾ ਨੇ ਹਰ ਪਾਸੇ ਹਨ੍ਹੇਰਾ ਕਰ ਦਿੱਤਾ ਸੀ। ਖੁੰਢ ‘ਤੇ ਬੈਠਾ ਰੁਲਦੂ ਬੱਦਲਾਂ ਵੱਲ ਵੇਖ ਛੇਤੀ ਉਠਿਆ ਤੇ ਜੈਲਦਾਰ ਬਚਨ ਸਿੰਘ ਦੇ ਘਰ ਵੱਲ ਚੱਲ ਪਿਆ। ਬਿਜਲੀ ਦੀ ਲਿਸ਼ਕ ਤੇ ਥੋੜ੍ਹੀਆਂ ਥੋੜ੍ਹੀਆਂ ਡਿੱਗ ਰਹੀਆਂ ਕਣੀਆਂ ਕਰਕੇ ਉਸਨੇ ਆਪਣੇ ਕਦਮਾਂ ਦੀ ਰਫਤਾਰ ਥੋੜ੍ਹੀ ਤੇਜ਼ ਕੀਤੀ, ਘਰ ਪਹੁੰਚਦਿਆਂ ਹੀ ਉਸਨੇ ਆਪਣੇ ਚਾਦਰੇ ਨੂੰ ਸਿਰ ‘ਤੇ ਰੱਖਿਆ ਤੇ ਫਟਾਫਟ ਪਸ਼ੂਆਂ ਨੂੰ ਚਾਰਾ ਪਾਉਣ ਲੱਗਿਆ।

ਘਰ ਦੇ ਫਿਕਰਾਂ ਵਿੱਚ ਡੁੱਬੇ ਰੁਲਦੂ ਦਾ ਅਚਾਨਕ ਪੈਰ ਅਟਕ ਗਿਆ ਤੇ ਵਿਚਾਰਾ ਥੱਲੇ ਡਿੱਗ ਪਿਆ। ਜੇ ਕੰਮ ਨੀ ਹੁੰਦਾ ਤਾਂ ਕਿਉਂ ਪੰਗੇ ਲੈਣਾ ਹੁੰਦਾ ਐਂਵੇ ਜੇ ਕੁਝ ਹੋ ਗਿਆ ਸਾਡੇ ਨਾਂਅ ਲੱਗੇਗਾ ਕੋਲ ਫਿਰਦੇ ਬਚਨ ਸਿੰਘ ਦੇ ਲੜਕੇ ਦੀਪੇ ਨੇ ਰੁਲਦੂ ਦੇ ਡਿੱਗਣ ‘ਤੇ ਵਿਅੰਗ ਕਰਦਿਆਂ ਕਿਹਾ ਕੁਝ ਨੀ ਹੋਇਆ ਸਰਦਾਰ ਜੀ ਬਸ ਪੈਰ ਅਟਕ ਗਿਆ ਸੀ ਇਹ ਕਹਿੰਦਿਆਂ ਰੁਲਦੂ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਫਿਰ ਕੰਮ ਕਰਨ ਲੱਗ ਗਿਆ।

ਦੀਪ ਪੁੱਤ ਥੋੜ੍ਹਾ ਦੇਖ ਕੇ ਬੋਲਿਆ ਕਰ, ਰੁਲਦੂ ਤੇਰਾ ਤਾਇਆ ਲੱਗਦਾ, ਭਾਵੇਂ ਆਪਣਾ ਉਹ ਸੀਰੀ ਐ ਪਰ ਫਿਰ ਵੀ ਛੋਟੇ ਵੱਡੇ ਦੀ ਇੱਜਤ ਕਰੀਦੀ ਐ, ਨਾਲੇ ਉਹਨੇ ਆਪਣੇ ਨਾਲ ਕਦੇ ਵੀ ਨੌਕਰਾਂ ਵਾਲੀ ਨਹੀਂ ਕੀਤੀ ਸਾਰਾ ਕੰਮ ਆਪਣਾ ਸਮਝ ਕੇ ਕਰਦਾ ਇਹਨੇ ਵਿਚਾਰੇ ਨੇ ਤਾਂ ਸਾਰੀ ਉਮਰ ਆਪਣੀ ਸੇਵਾ ਵਿੱਚ ਲੰਘਾ ਦਿੱਤੀ, ਨਾਲੇ ਪੁੱਤਰਾ ਇਹ ਤੇਰਾ ਤਾਂ ਕਿੰਨਾ ਮੋਹ ਕਰਦਾ ਹੁੰਦਾ ਸੀ। ਸਵੇਰ-ਸਵੇਰੇ ਸਾਰੇ ਪਿੰਡ ਵਿੱਚ ਘੁਮਾ ਕੇ ਲਿਆਉਂਦਾ ਸੀ ਤੈਨੂੰ।

ਜੈਲਦਾਰ ਬਚਨ ਸਿਹੁੰ ਨੇ ਦੀਪੇ ਨੂੰ ਸਮਝਾਉਂਦਿਆਂ ਕਿਹਾ ਪਰ ਬਾਪੂ ਰੁਲਦੂ ਹੁਣ ਬੁੜਾ ਹੋ ਗਿਆ ਜਿਆਦਾ ਕੰਮ ਵੀ ਨਹੀਂ ਹੁੰਦਾ। ਇਹਨੂੰ ਹਟਾ ਕੇ ਕੋਈ ਹੋਰ ਬੰਦਾ ਰੱਖ ਲੈਨੇ ਆਂ। ਦੀਪੇ ਨੇ ਰੁਲਦੂ ਬਾਰੇ ਹੋਰ ਜਾਨਣ ਲਈ ਬਚਨ ਸਿੰਘ ਨੂੰ ਸਵਾਲ ਕੀਤਾ। ਨਹੀਂ ਪੁੱਤਰਾ, ਜਿੰਨਾ ਚਿਰ ਮੈਂ ਜਿਉਂਦਾ ਹਾਂ ਉਨ੍ਹਾ ਚਿਰ ਤਾਂ ਇਹ ਇੱਥੇ ਹੀ ਕੰਮ ਕਰੂ ਥੋੜ੍ਹਾ ਕਰੇ ਭਾਵੇਂ ਜਿਆਦਾ, ਤੈਨੂੰ ਨਹੀਂ ਪਤਾ ਇਹਦੇ ਜਿੰਨਾ ਕੰਮ ਪੂਰੇ ਪਿੰਡ ਵਿੱਚ ਕੋਈ ਨਹੀਂ ਕਰ ਸਕਦਾ ਸੀ।

ਸਾਰੇ ਪਿੰਡ ਦੇ ਲੋਕ ਇਹਦੇ ਕੰਮ ਨੂੰ ਮੰਨਦੇ ਸਨ। ਮੂੰਹ ਹਨ੍ਹੇਰੇ ਹੀ ਅਸੀਂ ਦੋਵੇਂ ਖੇਤ ਵਾਹੁਣ ਚਲੇ ਜਾਦੇ ਸੀ।  ਜਿਸ ਵੇਲੇ ਬਾਕੀ ਲੋਕ ਖੇਤਾਂ ਨੂੰ ਜਾਂਦੇ ਸਨ ਅਸੀਂ ਕੰਮ ਨਿਬੇੜ ਕੇ ਘਰ ਵਾਪਸ ਆ ਰਹੇ ਹੁੰਦੇ ਸੀ।  ਦੋ ਬਲਦਾਂ ਦੀਆਂ ਜੋੜੀਆਂ ਤੇ ਦਸ ਬਾਰਾਂ ਮੱਝਾਂ ਇਹ ਇਕੱਲਾ ਸਾਂਭਦਾ ਸੀ।  ਇੱਕ ਵਾਰੀ ਬਘੇਲ ਨੰਬਰਦਾਰ ਚਾਰ ਬੰਦਿਆਂ ਨੂੰ ਲੈ ਕੇ ਰੁਲਦੂ ਦੇ ਘਰ ਚਲਾ ਗਿਆ। ਮੈਨੂੰ ਤੇ ਬਾਪੂ ਨੂੰ ਵੀ ਬੁਲਾ ਲਿਆ। ਨੰਬਰਦਾਰ ਨੇ ਰੁਲਦੂ ਨੂੰ ਆਪਣੇ ਨਾਲ ਰਲਾਉਣ ਲਈ ਇਹਨੂੰ ਸਤਾਈ ਸੋ ਰੁਪਏ ਦੀ ਗੱਲ ਕਹੀ।

ਆਪਣੇ ਨਾਲ ਇਹ ਅਠਾਰਾਂ ਸੌ ਰੁਪਏ ‘ਚ ਸੀ। ਸਾਨੂੰ ਵੀ ਲੱਗਿਆ ਕਿ ਨੌ ਸੌ ਰੁਪਏ ਵੱਧ ਮਿਲ ਰਹੇ ਨੇ ਰੁਲਦੂ ਨੰਬਰਦਾਰ ਨੂੰ ਹਾਂ ਕਹੇਗਾ, ਪਰ ਰੁਲਦੂ ਨੇ ਬਾਪੂ ਮੂਹਰੇ ਹੱਥ ਜੋੜ ਕੇ ਇੱਕ ਹੀ ਗੱਲ ਕਹੀ ਕਿ ਉਹ ਪੈਸੇ ਦੇ ਲਾਲਚ ਵਿੱਚ ਤੁਹਾਨੂੰ ਨਹੀਂ ਛੱਡੇਗਾ ਸਾਰੀ ਉਮਰ ਜੈਲਦਾਰਾਂ ਦੀ ਸੇਵਾ ਕਰੇਗਾ।

ਬਸ ਉਸ ਦਿਨ ਬਾਪੂ ਨੇ ਮੈਨੂੰ ਬੁਲਾ ਕੇ ਇੱਕ ਹੀ ਗੱਲ ਕਹੀ ਸੀ ਕਿ ਰੁਲਦੂ ਆਪਣੇ ਘਰ ਦਾ ਵਫਾਦਾਰ ਹੈ ਤੇ ਇਸਨੂੰ ਕਿਸੇ ਚੀਜ਼ ਲਈ ਕਿਸੇ ਹੋਰ ਅੱਗੇ ਹੱਥ ਨਾ ਅੱਡਣੇ ਪੈਣ। ਬਸ ਉਸ ਦਿਨ ਤੋਂ ਰੁਲਦੂ ਇਸ ਪਰਿਵਾਰ ਦਾ ਹਿੱਸਾ ਬਣ ਗਿਆ ਸੀ। ਬਚਨ ਸਿੰਘ ਨੇ ਰੁਲਦੂ ਦੀਆਂ ਸਿਫਤਾਂ ਕਰਦਿਆਂ ਦੀਪੇ ਨੂੰ ਸਮਝਾਇਆ।

ਰੁਲਦੂ ਦਾ ਆਪਣਾ ਵੀ ਇੱਕ ਛੋਟਾ ਜਿਹਾ ਪਰਿਵਾਰ ਸੀ, ਜਿਸ ਵਿੱਚ ਉਸਦੀ ਪਤਨੀ ਸੰਤੀ ਤੇ ਦੋ ਧੀਆਂ ਜੀਤੀ ਤੇ ਕਮਲ ਸਨ। ਮੁੰਡੇ ਦੀ ਘਾਟ ਅਕਸਰ ਰੁਲਦੂ ਨੂੰ ਰੜਕਦੀ ਰਹਿੰਦੀ ਸੀ ਪਰ ਜੈਲਦਾਰਾਂ ਦੇ ਹੌਸਲੇ ਨੇ ਕਦੇ ਵੀ ਉਸਦੀ ਹਿੰਮਤ ਨੂੰ ਹਾਰਨ ਨਹੀਂ ਦਿੱਤਾ ਸੀ। ਬਚਨ ਸਿੰਘ ਵੀ ਹਰ ਸੁੱਖ ਦੁੱਖ ਦੀ ਘੜੀ ਵਿੱਚ ਰੁਲਦੂ ਦਾ ਸਾਥ ਦਿੰਦਾ ਸੀ। ਰੁਲਦੂ ਦੀ ਪਤਨੀ ਅਤੇ ਦੋਵੇਂ ਧੀਆਂ ਜੈਲਦਾਰਾਂ ਦੇ ਖੇਤਾਂ ਵਿੱਚ ਨਰਮਾ ਕਪਾਹ ਚੁਗਦੀਆਂ ਸਨ।

ਸਾਰੇ ਜਣੇ ਖੂਬ ਮਿਹਨਤ ਕਰਦੇ ਫਿਰ ਵੀ ਘਰ ਦੇ ਖਰਚੇ ਮਸਾਂ ਚਲਦੇ। ਸੰਤੀ ਨੂੰ ਬਿਮਾਰ ਰੁਲਦੂ ਅਤੇ ਜਵਾਨ ਧੀਆਂ ਦੇ ਵਿਆਹਾਂ ਦੀ ਚਿੰਤਾ ਵੱਢ-ਵੱਢ ਖਾਂਦੀ ਸੀ। ਖੇਡਾਂ ਵਿੱਚ ਕੰਮ ਕਰਦਿਆਂ ਜਦੋਂ ਜੀਤੀ ਫੌਜੀਆਂ ਵਾਲੀਆਂ ਰੇਲ ਗੱਡੀਆਂ ਲੰਘਦੀ ਦੇਖਦੀ ਤਾਂ ਉਹ ਆਪਣੇ ਵਿਆਹ ਦੇ ਸੁਪਨੇ ਕਿਸੇ ਫੌਜੀ ਨਾਲ ਵੇਖਦੀ ਕਿ ਕਾਸ਼ ਉਸਦਾ ਵੀ ਵਿਆਹ ਕਿਸੇ ਫੌਜੀ ਨਾਲ ਹੋ ਜਾਏ ਫਿਰ ਉਹ ਵੀ ਇਹਨ੍ਹਾਂ ਗੱਡੀਆਂ ਤੇ ਜਾਇਆ ਕਰੇਗੀ।

ਇੱਕ ਦਿਨ ਅਚਾਨਕ ਜੀਤੀ ਦਾ ਮਾਸੜ ਆਇਆ। ਚਾਹ ਪਾਣੀ ਪੀਣ ਮਗਰੋਂ ਉਸਨੇ ਦੱਸਿਆ ਕਿ ਸਾਡੇ ਨਾਲ ਦੇ ਪਿੰਡ ਕਿਸੇ ਮੁੰਡੇ ਦੀ ਦੱਸ ਪਈ ਐ। ਮੁੰਡਾ ਵਧੀਆ ਕੱਦ ਕਾਠ ਦਾ ਤੇ ਫੌਜੀ ਹੈ। ਇਹਦੀ ਮਾਸੀ ਕਹਿੰਦੀ ਹੈ ਕਿ ਜੀਤੀ ਦੀ ਗੱਲ ਤੋਰ ਲੈਦੇ ਹਾਂ। ਸਾਉ ਪਰਿਵਾਰ ਐ ਨਾ ਮੁੰਡੇ ਨੂੰ ਕੋਈ ਵੈਲ ਐ, ਹੁਣ ਤੁਸੀਂ ਵੇਖ ਲਉ।  ਪਰ ਵੀਰ ਜੀ, ਮੁੰਡਾ ਵੇਖੀਏ ਕਿਵੇਂ ਘਰੇ ਨਾ ਚਾਰ ਪੈਸੇ ਤੇ ਨਾ ਹੀ ਕੋਈ ਟੂਮ ਛੱਲਾ ਉਪਰੋ ਇਹਨਾਂ ਦਾ ਬਾਪੂ ਢਿੱਲਾ ਰਹਿੰਦਾ, ਫਿਰ ਅਗਲਿਆਂ ਦਾ ਕੀ ਪਤਾ ਕੀ ਮੰਗ ਖੜ੍ਹਨ।

ਸੰਤੀ ਨੇ ਘਰ ਦੀ ਗਰੀਬੀ ਬਿਆਨ ਕਰਦਿਆਂ ਕਿਹਾ ਤੂੰ ਫਿਕਰ ਨਾ ਕਰ ਸੰਤੀਏ, ਆਪੇ ਪਰਮਾਤਮਾ ਨੂੰ ਫਿਕਰ ਐ, ਮੈਂ ਕੱਲ ਜੈਲਦਾਰ ਦੇ ਕੰਨੀ ਇਹ ਗੱਲ ਕੱਢ ਆਉਦਾਂ ਹਾਂ ਆਪਾਂ ਨੂੰ ਉਹਨਾਂ ਦਾ ਹੀ ਸਹਾਰਾ ਹੈ।

ਅਗਲੇ ਦਿਨ ਰੁਲਦੂ ਜੈਲਦਾਰ ਕੋਲ ਗਿਆ ਤੇ ਉਸਨੂੰ ਸਾਰੀ ਗੱਲ ਦੱਸੀ। ਰੁਲਦੂ ਸਿੰਘ ਤੂੰ ਸਾਡੇ ਹੁੰਦੇ ਕਿਉਂ ਫਿਕਰ ਕਰਦਾ ਜੀਤੀ ਜਿੰਨੀ ਤੇਰੀ ਧੀ ਉਨ੍ਹੀ ਹੀ ਮੇਰੀ ਧੀ ਆ। ਤੂੰ ਕੱਲ੍ਹ ਹੀ ਜਾ ਕੇ ਮੁੰਡਾ ਵੇਖ ਆ ਪੈਸੇ ਧੇਲੇ ਦੀ ਗੱਲ ਸਾਡੇ ਤੇ ਛੱਡ ਦੇ ਬਚਨ ਸਿੰਘ ਨੇ ਰੁਲਦੂ ਨੂੰ ਹੌਂਸਲਾ ਦਿੰਦਿਆਂ ਕਿਹਾ।

ਬਚਨ ਸਿੰਘ ਤੋਂ ਇੰਨੀ ਗੱਲ ਸੁਣਦਿਆਂ ਹੀ ਰੁਲਦੂ ਦੇ ਚਿਹਰੇ ‘ਤੇ ਖੁਸ਼ੀ ਛਾ ਗਈ। ਘਰ ਆ ਕੇ ਉਸਨੇ ਸਾਰੀ ਗੱਲ ਦੱਸੀ। ਜੀਤੀ ਬੜੀ ਖੁਸ਼ ਸੀ ਕਿ ਕਿਉਂਕਿ ਉਸਨੇ ਦਿਲ ਦੀ ਤਮੰਨਾ ਇੱਕ ਫੌਜੀ ਨਾਲ ਵਿਆਹ ਕਰਵਾਉਣ ਦੀ ਸੀ ਜੋ ਕਿ ਪੂਰੀ ਹੁੰਦੀ ਲੱਗਦੀ ਸੀ। ਅਗਲੇ ਦਿਨ ਰੁਲਦੂ ਜੀਤੀ ਦੇ ਮਾਸੜ ਨੂੰ ਨਾਲ ਲੈ ਕੇ ਦੱਸੇ ਗਏ ਪਿੰਡ ਮੁੰਡਾ ਵੇਖਣ ਚੱਲ ਪਏ। ਪਿੰਡ ਵੜਦਿਆਂ ਹੀ ਉਹਨ੍ਹਾਂ ਖੁੰਡ ਤੇ ਬੈਠੇ ਬਜੁਰਗਾਂ ਤੋਂ ਮੰਗਲ ਸਿੰਘ ਦਾ ਪਤਾ ਪੁੱਛਿਆ ਤੇ ਦੱਸੇ ਪਤੇ ਤੇ ਪਹੁੰਚ ਗਏ। ਦਰਵਾਜ਼ਾ ਖੜਕਾਇਆ ਤਾਂ ਅੰਦਰੋ ਮੰਗਲ ਸਿੰਘ ਆਇਆ। ਇੱਕ ਦੂਜੇ ਨੂੰ ਫਤਹਿ ਬੁਲਾਉਣ ਤੋਂ ਬਾਅਦ ਰੁਲਦੂ ਸਿੰਘ ਨੇ ਦੱਸਿਆ ਕਿ ਉਹਨ੍ਹਾਂ ਨੂੰ ਮੁੰਡੇ ਬਾਰੇ ਦੱਸ ਪਈ ਹੈ ਜੋ ਕਿ ਫੌਜ ਵਿੱਚ ਹੈ ਤੇ ਹੁਣ ਛੁੱਟੀ ਆਇਆ ਹੋਇਆ।

ਜੀ ਸਦਕੇ ਭਾਈ, ਸਦਕੇ ਆਓ ਅੰਦਰ ਆਉ। ਮੰਗਲ ਸਿੰਘ ਨੇ ਦੋਵਾਂ ਨੂੰ ਇੱਜਤ ਨਾਲ ਅੰਦਰ ਬਿਠਾਇਆ ਤੇ ਚਾਹ ਪਾਣੀ ਪਿਲਾਇਆ। ਕਾਫੀ ਸਮਾਂ ਹੋਰ ਗੱਲਬਾਤ ਕਰਨ ਮਗਰੋਂ ਮੰਗਲ ਸਿੰਘ ਨੇ ਆਪਣੇ ਲੜਕੇ ਅਮਰੀਕ ਨੂੰ ਕੋਲ ਬੁਲਾਇਆ ਤੇ ਉਸਨੂੰ ਰਿਸ਼ਤਾ ਲੈਣ ਬਾਰੇ ਪੁੱਛਿਆ। ਬਾਪੂ ਜੀ ਹਾਲੇ ਤਾਂ ਵੱਡੀ ਭੈਣ ਦਾ ਵਿਆਹ ਵੀ ਕਰਨਾ ਹੈ ਭਲਾ ਉਸ ਤੋਂ ਪਹਿਲਾਂ ਮੈਂ ਕਿਵੇਂ ਰਿਸ਼ਤਾ ਲੈ ਸਕਦਾ ਹਾਂ।

ਫੌਜੀ ਦੇ ਮੂੰਹੋ ਅਜਿਹੇ ਵਿਚਾਰ ਸੁਣਕੇ ਰੁਲਦੂ ਬਾਗੋ-ਬਾਗ ਹੋ ਗਿਆ ਕਿੰਨਾ ਸਮਝਦਾਰ ਤੇ ਸਿਆਣਾ ਮੁੰਡਾ ਹੈ, ਮੰਗਲ ਸਿੰਘ ਧੰਨ ਹੈ ਤੂੰ ਜਿਸ ਨੂੰ ਵਾਹਿਗੁਰੂ ਨੇ ਇਹੋ ਜਿਹਾ ਪੁੱਤ ਬਖਸ਼ਿਆ ਹੈ। ਪਰਮਾਤਮਾ ਇਸਦੀ ਲੰਮੀ ਉਮਰ ਕਰੇ। ਪੁੱਤ ਅਮਰੀਕ ਤੂੰ ਹਾਂ ਕਰ ਵਿਆਹ ਸਾਲ ਰੁਕ ਕੇ ਕਰ ਲਵਾਗੇ। ਮੰਗਲ ਸਿੰਘ ਨੇ ਫੌਜੀ ਤੋਂ ਉਸਦਾ ਫੈਸਲਾ ਜਾਣਨਾ ਚਾਹਿਆ।

ਬਾਪੂ ਜੀ ਜਿਵੇਂ ਤੁਹਾਨੂੰ ਚੰਗਾ ਲੱਗੇ। ਕਹਿ ਕੇ ਅਮਰੀਕ ਉਠਿਆ ਤੇ ਬਾਹਰ  ਚਲਾ ਗਿਆ। ਰੁਲਦੂ ਸਿੰਘ ਵੀ ਰਮਜ ਸਮਝ ਗਿਆ ਕਿ ਰਿਸ਼ਤਾ ਹੋ ਜਾਵੇਗਾ। ਮੰਗਲ ਸਿੰਘ ਨੇ ਆਵਾਜ ਦਿੱਤੀ ਕਿ ਗਰਮ ਚਾਹ ਤੇ ਕੁਝ ਮਿੱਠਾ ਲਿਆਉ, ਹੋਣ ਵਾਲੇ ਰਿਸ਼ਤਾਦਾਰਾਂ ਦਾ ਮੂੰਹ ਵੀ ਮਿੱਠਾ ਕਰਵਾਉਣਾ। ਇਹ ਕਹਿੰਦਿਆਂ ਹੀ ਕਮਰੇ ਵਿੱਚ ਸਾਰਿਆਂ ਦੀ ਹਾਸੀ ਗੂੰਜਣ ਲੱਗੀ।

ਚੰਗਾ ਫਿਰ ਸਰਦਾਰ ਜੀ, ਕੋਈ ਚੰਗਾ ਜਿਹਾ ਦਿਨ ਵੇਖ ਕੇ ਆਪਾਂ ਬੱਚਿਆਂ ਦਾ ਸ਼ਗਨ ਕਰ ਦਿੰਦੇ ਹਾਂ ਕਿਉਕਿ ਕਾਕੇ ਨੇ ਵੀ ਫਿਰ ਡਿਊਟੀ ਤੇ ਜਾਣਾ ਹੋਵੇਗਾ ਨਾਲੇ ਸੁਭ ਕੰਮ ਵਿੱਚ ਦੇਰੀ ਕਾਹਦੇ ਲਈ। ਜੀਤੀ ਦੇ ਮਾਸੜ ਨੇ ਮੰਗਲ ਸਿੰਘ ਤੋਂ ਛੇਤੀ ਸ਼ਗਨ ਕਰਨ ਬਾਰੇ ਪੁੱਛਿਆ।

ਫਿਰ ਦੋਵਾਂ ਪਰਿਵਾਰਾਂ ਨੇ ਇੱਕ ਦਿਨ ਚੁਣਿਆ ਗੱਲਬਾਤ ਪੱਕੀ ਕਰਨ ਮਗਰੋਂ ਰੁਲਦੂ ਨੇ ਆਗਿਆ ਲਈ ਤੇ ਦੋਵੇਂ ਵਾਪਸ ਆ ਗਏ। ਨਿਸ਼ਚਿਤ ਦਿਨ ਰੁਲਦੂ ਦੀ ਧੀ ਜੀਤੀ ਅਤੇ ਮੰਗਲ ਦੇ ਲੜਕੇ ਅਮਰੀਕ ਦਾ ਸ਼ਗਨ ਪਾਇਆ ਗਿਆ ਦੋਵੇਂ ਪਰਿਵਾਰ ਬੇਹੱਦ ਖੁਸ਼ ਸਨ।

ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਇੱਕ ਸਾਲ ਲੇਟ ਰੱਖ ਦਿੱਤਾ। ਜੀਤੀ ਬੜੀ ਖੁਸ਼ ਸੀ ਕਿÀੁਂਕਿ ਉਸ ਦੇ ਦਿਲ ਦੀ (ਤਮੰਨਾ) ਫੌਜੀ ਨਾਲ ਵਿਆਹ ਕਰਵਾਉਣ ਦੀ ਸੀ ਜੋ ਕਿ ਅਕਾਲ ਪੁਰਖ ਨੇ ਸ਼ਾਇਦ ਸੁਣ ਲਈ ਸੀ। ਕੁਝ ਦਿਨਾਂ ਬਾਅਦ ਸਰਹੱਦ ਤੇ ਲੜਾਈ ਲੱਗ ਗਈ। ਦੇਸ਼ ਦੇ ਜਵਾਨ ਸ਼ਹੀਦੀਆਂ ਪ੍ਰਾਪਤ ਕਰ ਰਹੇ ਸਨ। ਅਮਰੀਕ ਦੀ ਕੋਈ ਖਬਰ ਨਹੀਂ ਆ ਰਹੀ ਸੀ। ਫਿਰ ਅਚਾਨਕ ਅਮਰੀਕ ਦੇ ਸ਼ਹੀਦ ਹੋਣ ਦੀ ਤਾਰ ਆਈ। ਪਿੰਡ ਵਿੱਚ ਮਾਤਮ ਛਾ ਗਿਆ ਸਾਰਾ ਪਿੰਡ ਮੰਗਲ ਸਿੰਘ ਦੇ ਘਰ ਆ ਚੁੱਕਿਆ ਸੀ। ਰਿਸ਼ਤੇਦਾਰਾਂ ਨੂੰ ਵੀ ਸੁਨੇਹੇ ਭੇਜੇ ਗਏ।

ਜਦੋਂ ਇਹ ਖਬਰ ਰੁਲਦੂ ਸਿੰਘ ਦੇ ਘਰ ਪਹੁੰਚੀ ਤਾਂ ਚੀਕ ਚਿਹਾੜਾ ਮੱਚ ਗਿਆ। ਰੁਲਦੂ ਸਿੰਘ ਵਿਚਾਰਾ ਸਿਰ ਫੜ ਕੇ ਬੈਠ ਗਿਆ। ਸੰਤੀ ਵੀ ਉੱਚੀ ਉੱਚੀ ਰੋਣ ਲੱਗੀ।

ਜਦੋਂ ਜੀਤੀ ਘਰ ਆਈ ਤਾਂ ਗਮਹੀਣ ਮਾਹੌਲ ਵੇਖ ਕੇ ਹੈਰਾਨ ਰਹਿ ਗਈ ਬਾਪੂ ਕੀ ਹੋਇਆ ਤੁਸੀਂ ਬੋਲਦੇ ਕਿਉਂ ਨਹੀਂ, ਰੋ ਕਿਉਂ ਰਹੇ ਹੋ।

ਮਾਂ ਬੋਲੀ, ਧੀਏ ਅਸੀਂ ਪੱਟੇ ਗਏ, ਉੱਜੜ ਗਏ ਅਸੀ ਤਾਂ, ਮਾੜੇ ਕਰਮਾਂ ਵਾਲੀਏ ਤੂੰ ਵਿਧਵਾ ਹੋ ਗਈ। ਇਹ ਸੁਣਦਿਆਂ ਹੀ ਜੀਤੀ ਗਸ਼ ਖਾ ਕੇ ਡਿੱਗ ਗਈ। ਹੁਣ ਤੱਕ ਜੈਲਦਾਰ ਵੀ ਪਹੁੰਚ ਗਿਆ ਸੀ। ਸਾਰਾ ਆਂਢ-ਗੁਆਂਢ ਦਿਲਾਸਾ ਦੇ ਰਿਹਾ ਸੀ ਕਿ ਸਭ ਨੂੰ ਉਸ ਵਾਹਿਗੁਰੂ ਦਾ ਭਾਣਾ ਮੰਨਣਾ ਪੈਣਾ, ਭਾਈ ਉਸ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ।

ਜੈਲਦਾਰ ਆਪਣੀ ਜੀਪ ਤੇ ਸਭ ਨੂੰ ਮੰਗਲ ਸਿੰਘ ਦੇ ਪਿੰਡ ਲੈ ਗਿਆ। ਥੋੜੇ ਸਮੇਂ ਬਾਅਦ ਮਿਲਟਰੀ ਦੀਆਂ ਗੱਡੀਆਂ ਆਈਆਂ ਤੇ ਸ਼ਹੀਦ ਹੋਏ ਅਮਰੀਕ ਦੀ ਅਰਥੀ ਨੂੰ ਮੋਢਾ ਦੇ ਕੇ ਕੁਝ ਜਵਾਨ ਉਸਨੂੰ ਸ਼ਮਸਾਨ ਲੈ ਗਏ। ਬੱਚੇ ਤੋਂ ਲੈ ਕੇ ਬਜੁਰਗ ਹਰ ਵਿਅਕਤੀ ਦੀਆਂ ਅੱਖਾਂ ਨਮ ਸਨ। ਇੰਝ ਪ੍ਰਤੀਤ ਹੁੰਦਾ ਸੀ ਜਿਵੇਂ ਅਮਰੀਕ ਸਾਰੇ ਪਿੰਡ ਦਾ ਸਕਾ ਪੁੱਤ ਹੋਵੇ। ਥੋੜ੍ਹੀ ਦੇਰ ਬਾਅਦ ਜੀਤੀ ਨੂੰ ਅਮਰੀਕ ਸਿੰਘ ਦਾ ਮੂੰਹ ਵਿਖਾਉਣ ਲਈ ਲਿਆਂਦਾ ਗਿਆ।

ਪੱਥਰ ਵਰਗਾ ਦਿਲ ਕਰਕੇ ਉਸਨੇ ਮਹਾਨ ਸ਼ਹੀਦ ਨੂੰ ਸ਼ਰਧਾਜਲੀ ਦਿੱਤੀ ਤੇ ਕਿਹਾ ਚੰਦਰਿਆ ਤੂੰ ਤੇ ਮੇਰੀ ਇੱਕ ਤਮੰਨਾ ਵੀ ਪੂਰੀ ਨਹੀਂ ਕਰ ਸਕਿਆ ਜੋ ਤੇਰੇ ਨਾਲ ਗੱਡੀ ਤੇ ਚੜ੍ਹ ਸਰਹੱਦਾਂ ਤੇ ਜਾਣ ਦੀ ਸੀ। ਥੋੜੇ ਸਮੇਂ ਬਾਅਦ ਮੰਗਲ ਸਿੰਘ ਤੋਂ ਚਿਤਾ ਨੂੰ ਅਗਨੀ ਦਿਵਾਈ ਗਈ। ਲੋਕ ਇਧਰ ਉਧਰ ਹੋਣ ਲੱਗੇ ਸਭ ਦੇ ਮੂੰਹੋ ਇੱਕੋ ਗੱਲ ਨਿਕਲੀ ਸੀ ਕਿ ਅੱਜ ਸ਼ਾਮ ਕਿਸੇ ਦਾ ਚੁੱਲਾ ਨਹੀਂ ਮੱਚੇਗਾ। ਉਧਰ ਰੁਲਦੂ ਸਿੰਘ ਦਾ ਵੀ ਰੋ-ਰੋ ਕਿ ਬੁਰਾ ਹਾਲ ਸੀ। ਜੈਲਦਾਰ ਦਾ ਮੁੰਡਾ ਜੰਟਾ ਉੱਠਿਆ ਤੇ ਕਹਿਣ ਲੱਗਿਆ ਤਾਇਆ ਜੀ ਉਸ ਦਿਨ ਮੈਂ ਡਿੱਗਿਆ ਸੀ, ਤੁਸੀਂ ਅੱਜ ਡਿੱਗੇ ਹੋ ਮੈਂ ਤੁਹਾਨੂੰ ਸਹਾਰਾ ਦੇਵਾਂਗਾ ਚੱਲ ਤਾਇਆ ਉਠ

ਲਖਵੀਰ ਚੰਦ ਸ਼ਰਮਾ

ਨਿਊ ਕਲੋਨੀ ਸੂਲਰ (ਪਟਿਆਲਾ)

94460-02247

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਬਲਬੀਰ ਸਿੰਘ ਸੀਨੀਅਰ ਦੀ ਮਿਜ਼ਾਜਪੁਰਸ਼ੀ ਲਈ ਰਾਣਾ ਸੋਢੀ ਪੀਜੀਆਈ ਪੁੱਜੇ
ਖੇਡ ਮੰਤਰੀ ਨੇ ਮੁੱਖ ਮੰਤਰੀ ਵੱਲੋਂ ਪਰਿਵਾਰ ਨੂੰ ਹਰ ਤਰ੍ਹਾਂ ਦੀ ਮੱਦਦ ਦਾ ਦਿੱਤਾ ਭਰੋਸਾ

ਸੱਚ ਕਹੂੰ ਨਿਊਜ਼, ਚੰਡੀਗੜ੍ਹ

ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅੱਜ ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਹਾਲ-ਚਾਲ ਪੁੱਛਣ ਲਈ ਪੀ.ਜੀ.ਆਈ. ਪੁੱਜੇ ਉਨ੍ਹਾਂ ਡਾਕਟਰਾਂ ਤੋਂ ਜਿੱਥੇ ਉਨ੍ਹਾਂ ਦੀ ਸਿਹਤ ਦਾ ਹਾਲ ਪੁੱਛਿਆ ਉਥੇ ਬਲਬੀਰ ਸਿੰਘ ਸੀਨੀਅਰ ਦੇ ਦੋਹਤੇ ਕਬੀਰ ਸਿੰਘ ਨੂੰ ਮਿਲ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਤਰ੍ਹਾਂ ਦੀ ਮੱਦਦ ਦਾ ਭਰੋਸਾ ਦਿੱਤਾ ਰਾਣਾ ਸੋਢੀ ਨੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ

ਇਸ ਮੌਕੇ ਖੇਡ ਮੰਤਰੀ ਨਾਲ ਹਾਕੀ ਓਲੰਪੀਅਨ ਬਲਦੇਵ ਸਿੰਘ ਤੇ ਅਜੀਤ ਸਿੰਘ ਅਤੇ ਸਾਬਕਾ ਹਾਕੀ ਖਿਡਾਰੀ ਤੇ ਲੋਕ ਗਾਇਕ ਹਰਦੀਪ ਸਿੰਘ ਵੀ ਸਨ, ਜਿਨ੍ਹਾਂ ਪੀ.ਜੀ.ਆਈ. ਦੇ ਨਹਿਰੂ ਹਸਪਤਾਲ ਵਿਖੇ ਆਰ.ਆਈ.ਸੀ.ਯੂ. ਵਿਖੇ ਜਾ ਕੇ ਹਾਲ-ਚਾਲ ਪੁੱਛਿਆ ਇਸ ਸਬੰਧੀ ਰਾਣਾ ਸੋਢੀ ਨੇ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਜਿਨ੍ਹਾਂ ਤਿੰਨ ਵਾਰ ਓਲੰਪਿਕ ਖੇਡਾਂ (ਲੰਡਨ-1948, ਹੈਲਸਿੰਕੀ-1952 ਤੇ ਮੈਲਬਰਨ-1956) ਵਿੱਚ ਸੋਨ ਤਮਗਾ ਜਿੱਤਿਆ ਹੈ, ਦੀ ਸਿਹਤ ਨਾਸਾਜ਼ ਹੋਣ ਕਾਰਨ ਪੀ.ਜੀ.ਆਈ. ਵਿਖੇ ਜ਼ੇਰੇ-ਇਲਾਜ ਹਨ

ਉਨ੍ਹਾਂ ਕਿਹਾ ਕਿ ਡਾਕਟਰਾਂ ਦੇ ਦੱਸਣ ਅਨੁਸਾਰ ਉਨ੍ਹਾਂ ਦੀ ਸਿਹਤ ਨਾਜ਼ੁਕ ਜ਼ਰੂਰ ਹੈ ਪਰ ਕੰਟਰੋਲ ਹੇਠ ਹੈ  ਉਨ੍ਹਾਂ ਕਿਹਾ ਕਿ ਖਿਡਾਰੀ ਜ਼ਿੰਦਾਦਿਲ ਹੁੰਦੇ ਹਨ ਅਤੇ ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਦ੍ਰਿੜ ਇਰਾਦੇ ਵਾਲੇ ਹੁੰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਬਲਬੀਰ ਸਿੰਘ ਸੀਨੀਅਰ ਵੀ ਜਲਦ ਤੰਦਰੁਸਤ ਹੋ ਕੇ ਪਹਿਲਾਂ ਵਾਂਗ ਸਾਡੇ ਵਿਚਕਾਰ ਵਿਚਰਨਗੇ

ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ ਕਿ ਹਾਕੀ ਦੇ ਇਸ ਲੀਵਿੰਗ ਲੀਜੈਂਡ ਨੂੰ ਚੰਗੀ ਸਿਹਤ ਅਤੇ ਤੰਦਰੁਸਤੀ ਬਖਸ਼ੇ ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਤਰਫੋਂ ਬਲਬੀਰ ਸਿੰਘ ਸੀਨੀਅਰ ਦੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਮੱਦਦ ਦੀ ਲੋੜ ਹੋਵੇ ਤਾਂ ਪੰਜਾਬ ਸਰਕਾਰ ਦੇ ਦਰਵਾਜ਼ੇ ਖੁੱਲ੍ਹੇ ਹਨ ਉਨ੍ਹਾਂ ਕਿਹਾ ਕਿ ਉਹ ਨਿਰੰਤਰ ਉਨ੍ਹਾਂ ਦੇ ਪਰਿਵਾਰ ਨਾਲ ਰਾਬਤਾ ਰੱਖ ਕੇ ਸਿਹਤ ਦਾ ਹਾਲ ਪੁੱਛਦੇ ਰਹਿਣਗੇ

ਉਨ੍ਹਾਂ ਕਿਹਾ ਕਿ ਅਜਿਹੇ ਖਿਡਾਰੀ ਸਾਡਾ ਸਰਮਾਇਆ ਹਨ ਅਤੇ ਇਨ੍ਹਾਂ ਤੋਂ ਹੀ ਮਾਰਗ ਦਰਸ਼ਨ ਲੈ ਕੇ ਅਸੀਂ ਸੂਬੇ ਵਿੱਚ ਖੇਡਾਂ ਦਾ ਉਸਾਰੂ ਮਾਹੌਲ ਸਿਰਜਣਾ ਹੈ ਇਸ ਮੌਕੇ ਖੇਡ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸੈਂਹਬੀ ਤੇ ਪੰਜਾਬ ਕਾਂਗਰਸ ਦੇ ਤਰਜ਼ਮਾਨ ਸ੍ਰੀ ਰਿੰਪਲ ਮਿੱਢਾ ਵੀ ਹਾਜ਼ਰ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਰਾਣਾ ਸੋਢੀ ਨੇ ਏਸ਼ਿਆਈ ਖੇਡਾਂ ਲਈ ਖਿਡਾਰੀਆਂ ਨੂੰ ਦਿੱਤੀਆਂ ਸ਼ੁਭ ਕਾਮਨਾਵਾਂ
ਜਕਾਰਤਾ ਏਸ਼ਿਆਈ ਖੇਡਾਂ ਵਿੱਚ ਵੱਡੀ ਗਿਣਤੀ ‘ਚ ਹਾਜ਼ਰੀ ਲਾਉਣਗੇ ਪੰਜਾਬੀ ਖਿਡਾਰੀ

ਏਸ਼ਿਆਈ ਖੇਡਾਂ ਦੇ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗਾ ਜੇਤੂਆਂ ਨੂੰ ਮਿਲੇਗਾ ਕ੍ਰਮਵਾਰ 26 ਲੱਖ, 16 ਲੱਖ ਤੇ 11 ਲੱਖ ਰੁਪਏ ਦਾ ਇਨਾਮ

ਐਸ.ਏ.ਐਸ. ਨਗਰ (ਮੁਹਾਲੀ), ਸੱਚ ਕਹੂੰ ਨਿਊਜ਼

”ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਖੇ 18 ਅਗਸਤ ਨੂੰ ਸ਼ੁਰੂ ਹੋ ਰਹੀਆਂ ਏਸ਼ਿਆਈ ਖੇਡਾਂ ਵਿੱਚ ਪੰਜਾਬ ਦੇ ਖਿਡਾਰੀ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੇ ਹਨ। ਹਾਕੀ ਅਤੇ ਰੋਇੰਗ ਟੀਮਾਂ ਵਿੱਚ ਤਾਂ ਅੱਧਿਓ ਵੱਧ ਖਿਡਾਰੀ ਪੰਜਾਬ ਦੇ ਹਨ। ਸਾਰੀਆਂ ਖੇਡਾਂ ਨੂੰ ਮਿਲਾ ਕੇ ਹਿੱਸਾ ਲੈਣ ਵਾਲੇ ਪੰਜਾਬੀ ਖਿਡਾਰੀਆਂ ਦੀ ਗਿਣਤੀ 40 ਤੋਂ ਵੱਧ ਬਣਦੀ ਹੈ ਜਿਨ•ਾਂ ਤੋਂ ਤਮਗਿਆਂ ਲਈ ਵੱਡੀਆਂ ਆਸਾਂ ਹਨ।” ਇਹ ਗੱਲ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇਥੇ ਮੁਹਾਲੀ ਸਥਿਤ ਸੈਕਟਰ 63 ਤੇ 78 ਵਿੱਚ ਖੇਡ ਕੰਪਲੈਕਸਾਂ ਦਾ ਦੌਰਾ ਕਰਨ ਉਪਰੰਤ ਜਾਰੀ ਬਿਆਨ ਵਿੱਚ ਕਹੀ।

ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਦੇ ਤਮਗਾ ਜੇਤੂ ਪੰਜਾਬੀ ਖਿਡਾਰੀਆਂ ਨੂੰ ਇਕੱਠਿਆਂ ਨਗਦ ਰਾਸ਼ੀ ਨਾਲ ਕੀਤਾ ਜਾਵੇਗਾ ਸਨਮਾਨਤ

ਰਾਣਾ ਸੋਢੀ ਨੇ ਏਸ਼ਿਆਈ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਪੂਰੇ ਭਾਰਤੀ ਖੇਡ ਦਲ ਨੂੰ ਵਧਾਈਆਂ ਦਿੰਦਿਆਂ ਚੰਗੇ ਪ੍ਰਦਰਸ਼ਨ ਦੀ ਆਸ ਪ੍ਰਗਟਾਈ। ਉਨ•ਾਂ ਪੰਜਾਬੀ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਜੇਤੂ ਖਿਡਾਰੀਆਂ ਨੂੰ ਖੇਡ ਨੀਤੀ ਅਨੁਸਾਰ ਨਗਦ ਇਨਾਮਾਂ ਨਾਲ ਸਨਮਾਨਤ ਕੀਤਾ ਜਾਵੇਗਾ। ਉਨ•ਾਂ ਵੇਰਵੇ ਦਿੰਦੇ ਹੋਏ ਕਿਹਾ ਕਿ ਏਸ਼ਿਆਈ ਖੇਡਾਂ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦਾ ਤਮਗਾ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਕ੍ਰਮਵਾਰ 26 ਲੱਖ ਰੁਪਏ, 16 ਲੱਖ ਰੁਪਏ ਤੇ 11 ਲੱਖ ਰੁਪਏ ਨਗਦ ਇਨਾਮ ਰਾਸ਼ੀ ਵਜੋਂ ਦਿੱਤੇ ਜਾਣਗੇ। ਉਨ•ਾਂ ਕਿਹਾ ਕਿ ਏਸ਼ਿਆਈ ਖੇਡਾਂ ਤੋਂ ਬਾਅਦ ਇਕ ਸਮਾਗਮ ਰੱਖਿਆ ਜਾਵੇਗਾ ਜਿਸ ਵਿੱਚ ਜਕਾਰਤਾ ਏਸ਼ਿਆਈ ਖੇਡਾਂ ਅਤੇ ਇਸ ਵਰ•ੇ ਅਪਰੈਲ ਮਹੀਨੇ ਗੋਲਡ ਕੋਸਟ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਤਮਗਾ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਨਗਦ ਰਾਸ਼ੀ ਨਾਲ ਸਨਮਾਨਿਆ ਜਾਵੇਗਾ।

ਖੇਡ ਮੰਤਰੀ ਨੇ ਕਿਹਾ ਕਿ ਖੇਡਾਂ ਵਿੱਚ ਪੰਜਾਬ ਮੁੱਢ ਤੋਂ ਹੀ ਮੋਹਰੀ ਸੂਬਾ ਰਿਹਾ ਹੈ ਅਤੇ ਓਲੰਪਿਕ, ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਖੇਡ ਦਲ ਵਿੱਚ ਪੰਜਾਬੀ ਖਿਡਾਰੀਆਂ ਦੀ ਵੱਡੀ ਗਿਣਤੀ ਹੁੰਦੀ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬ ਦਾ ਖੇਡਾਂ ਵਿੱਚ ਪ੍ਰਦਰਸ਼ਨ ਮਾੜਾ ਰਿਹਾ ਸੀ ਅਤੇ ਮੁੜ ਤੋਂ ਸੂਬੇ ਨੂੰ ਖੇਡਾਂ ਵਿੱਚ ਅੱਗੇ ਲਿਆਉਣ ਲਈ ਨਿਰੰਤਰ ਕਦਮ ਚੁੱਕੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਇਸ ਵਾਰ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਏਸ਼ਿਆਈ ਖੇਡਾਂ ਲਈ ਹਾਕੀ ਟੀਮ ਵਿੱਚ ਅੱਠ ਖਿਡਾਰੀ, ਰੋਇੰਗ ਟੀਮ ਵਿੱਚ 9 ਖਿਡਾਰੀ ਪੰਜਾਬ ਤੋਂ ਹਨ।

ਖੇਡ ਮੰਤਰੀ ਨੇ ਮੁਹਾਲੀ ਸਥਿਤ ਦੋ ਖੇਡ ਕੰਪਲੈਕਸਾਂ ਦੇ ਸੁੰਦਰੀਕਰਨ ਅਤੇ ਰੱਖ-ਰਖਾਵ ਲਈ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

ਇਸ ਤੋਂ ਇਲਾਵਾ ਹੈਂਡਬਾਲ ਵਿੱਚ ਤਿੰਨ ਮਹਿਲਾ ਤੇ ਦੋ ਪੁਰਸ਼, ਅਥਲੈਟਿਕਸ ਵਿੱਚ ਤਿੰਨ, ਸਾਈਕਲਿੰਗ, ਨਿਸ਼ਾਨੇਬਾਜ਼ੀ, ਕੁਸ਼ਤੀ ਤੇ ਮਹਿਲਾ ਕਬੱਡੀ ਵਿੱਚ ਦੋ-ਦੋ ਅਤੇ ਮਾਰਸ਼ਲ ਆਰਟ ਤੇ ਵੇਟਲਿਫਟਿੰਗ ਵਿੱਚ ਇਕ-ਇਕ ਖਿਡਾਰੀ ਪੰਜਾਬ ਤੋਂ ਹੈ। ਉਨ•ਾਂ ਆਸ ਪ੍ਰਗਟਾਈ ਕਿ ਭਾਰਤ ਦੀ ਤਮਗਾ ਸੂਚੀ ਵਿੱਚ ਪੰਜਾਬੀ ਖਿਡਾਰੀ ਆਪਣਾ ਅਹਿਮ ਯੋਗਦਾਨ ਪਾਉਣਗੇ।

ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰ ਕੇ ਇਸ ਖੇਤਰ ਵਿੱਚ ਪੰਜਾਬ ਦਾ ਖੁੱਸਿਆ ਹੋਇਆ ਵੱਕਾਰ ਮੁੜ ਕਾਇਮ ਕਰਨ ਲਈ ਯਤਨਸ਼ੀਲ ਹੈ। ਪ੍ਰਾਈਵੇਟ/ਕਾਰਪੋਰੇਟ ਖੇਤਰ ਨਾਲ ਸਬੰਧਤ ਖੇਡ ਪ੍ਰੇਮੀਆਂ ਦੇ ਨਾਲ-ਨਾਲ ਕਈ ਪਰਵਾਸੀ ਭਾਰਤੀ ਵੀ ਇਸ ਖੇਤਰ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ। ਪੰਜਾਬ ਸਰਕਾਰ ਵੱਲੋਂ ਅਜਿਹੇ ਖੇਡ ਪ੍ਰੇਮੀ ਨਾਲ ਰਲ ਕੇ ਖੇਡਾਂ ਦੇ ਚਹੁੰ-ਮੁਖੀ ਵਿਕਾਸ ਲਈ ਉਪਰਾਲੇ ਕੀਤੇ ਜਾਣਗੇ।

ਖੇਡ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਾਰਪੋਰੇਟ ਖੇਤਰ ਨਾਲ ਸਬੰਧਤ ਖੇਡ ਪ੍ਰੇਮੀਆਂ ਦਾ ਲਿਆ ਜਾਵੇਗਾ ਸਹਿਯੋਗ

ਇਸੇ ਦੌਰਾਨ ਸੈਕਟਰ 63 ਦੇ ਸਪੋਰਟਸ ਕੰਪਲੈਕਸ ਦਾ ਦੌਰਾ ਕਰਦਿਆਂ ਰਾਣਾ ਸੋਢੀ ਨੇ ਹਾਕੀ ਸਟੇਡੀਅਮ ਦੇ ਸੁੰਦਰੀਕਰਨ ਸਬੰਧੀ ਖੇਡ ਵਿਭਾਗ ਦੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਨਾਲ ਹੀ ਇਥੇ ਬਣਾਈ ਜਾ ਰਹੀ ਸਪੋਰਟਸ ਹੋਸਟਲ ਦੀ ਇਮਾਰਤ ਅਤੇ ਖੇਡ ਕੰਪਲੈਕਸ ਵਿਚਲੇ ਵੱਖ ਵੱਖ ਮੈਦਾਨਾਂ ਦਾ ਜਾਇਜ਼ਾ ਲਿਆ। ਇਸੇ ਤਰ•ਾਂ ਉਨ•ਾਂ ਸੈਕਟਰ 78 ਸਥਿਤ ਖੇਡ ਕੰਪਲੈਕਸ ਦੀ ਬਿਹਤਰੀ ਲਈ ਚੁੱਕੇ ਜਾਣ ਵਾਲੇ ਕਦਮਾਂ ਸਬੰਧੀ ਵੀ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਖੇਡ ਮੰਤਰੀ ਨੇ ਕਿਹਾ ਕਿ ਮੁਹਾਲੀ ਦੇ ਦੋਵੇਂ ਖੇਡ ਕੰਪਲੈਕਸਾਂ ਦੇ ਜਾਇਜ਼ੇ ਦੌਰਾਨ ਜੋ ਵੀ ਕਮੀਆਂ ਉਨ•ਾਂ ਦੇ ਧਿਆਨ ਵਿੱਚ ਆਈਆਂ ਹਨ, ਉਨ•ਾਂ ਨੂੰ ਛੇਤੀ ਹੀ ਦੂਰ ਕੀਤਾ ਜਾਵੇਗਾ ਅਤੇ ਖਿਡਾਰੀਆਂ ਨੂੰ ਖੇਡਾਂ ਸਬੰਧੀ ਆਧੁਨਿਕ ਢਾਂਚਾ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਇਸ ਮੌਕੇ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਡਾਇਰੈਕਟਰ (ਤਕਨੀਕੀ) ਸ. ਸੁਖਬੀਰ ਸਿੰਘ ਗਰੇਵਾਲ ਤੇ ਡਾਇਰੈਕਟਰ (ਪ੍ਰਸ਼ਾਸਨ) ਆਰ.ਐਸ. ਸਿੰਘ ਸੋਢੀ ਅਤੇ ਖੇਡ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸੈਂਹਬੀ ਵੀ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।