Asiad - Sach Kahoon Punjabi
ਜਕਾਰਤਾ, (ਏਜੰਸੀ)। ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੂੰ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ‘ਚ ਕੋਰੀਆ ਵਿਰੁੱਧ 0-3 ਨਾਲ ਹਾਰ ਦਾ ਸਾਮਣਾ ਕਰਨਾ ਪਿਆ ਜਿਸ ਨਾਲ ਉਸਦੇ ਹੱਥ ਕਾਂਸੀ ਤਗਮਾ ਲੱਗਿਆ ਪਰ ਇਹ ਕਾਂਸੀ ਤਗਮਾ ਇਤਿਹਾਸਕ ਰਿਹਾ ਕਿਉਂਕਿ ਏਸ਼ੀਆਈ ਖੇਡਾਂ ਦੇ ਇਤਿਹਾਸ ‘ਚ ਇਸ ਖੇਡ ‘ਚ ਭਾਰਤ ਦਾ ਇਹ ਪਹਿਲਾ ਤਗਮਾ ਹੈ। ਭਾਰਤੀ ਟੀਮ ਨੇ ਕੱਲ੍ਹ ਕੁਆਰਟਰ ਫਾਈਨਲ ‘ਚ ਜਾਪਾਨ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ‘ਚ ਪਹੁੰਚਣ ਦੇ ਨਾਲ ਹੀ ਆਪਣਾ ਪਹਿਲਾ ਤਗਮਾ ਪੱਕਾ ਕਰ ਲਿਆ ਸੀ। (Table Tennis)
ਪਰ ਫ਼ਾਈਨਲ ‘ਚ ਪਹੁੰਚਣ ਲਈ ਟੀਮ ਦਾ ਮੁਕਾਬਲਾ ਮਜ਼ਬੂਤ ਕੋਰੀਆ ਨਾਲ ਸੀ ਜਿਸ ਅੱਗੇ ਭਾਰਤੀ ਖਿਡਾਰੀਆਂ ਨੂੰ ਪਹਿਲੇ ਤਿੰਨ ਮੁਕਾਬਲੇ ਗੁਆ ਕੇ ਹਾਰ ਦਾ ਸਾਹਮਣਾ ਕਰਨਾ ਪਿਆ। ਜਾਪਾਨ ਵਿਰੁੱਧ ਦੋ ਮੈਚ ਜਿੱਤਣ ਵਾਲੇ 25 ਸਾਲਾ ਜੀ ਸੱਤਿਅਨ ਨੂੰ ਸਾਂਗਸੂ ਵਿਰੁੱਧ 1-3 ਨਾਲ ਹਾਰ ਮਿਲੀ ਸੱਤਿਅਨ ਨੇ ਹਾਲਾਂਕਿ ਮੈਚ ‘ਚ ਚੰਗੀ ਸ਼ੁਰੂਆਤ ਕੀਤਾ ਅਤੇ ਪਹਿਲੀ ਗੇਮ 11-9 ਨਾਲ ਜਿੱਤ ਲਈ ਪਰ ਕੋਰਿਆਈ ਖਿਡਾਰੀ ਨੇ ਵਾਪਸੀ ਕਰਦੇ ਹੋਏ ਅਗਲੀਆਂ ਤਿੰਨ ਗੇਮਾਂ 11-9, 11-3, 11-3 ਨਾਲ ਜਿੱਤ ਕੇ ਮੁਕਾਬਲੇ ‘ਚ ਕੋਰੀਆ ਨੂੰ 1-0 ਦਾ ਵਾਧਾ ਦਿਵਾ ਦਿੱਤਾ। (Table Tennis)
ਇਹ ਵੀ ਪੜ੍ਹੋ : ਬੀਐੱਸਐੱਫ਼ ਨੇ ਰਾਮਗੜ੍ਹ ’ਚ ਪਾਕਿਸਤਾਨੀ ਨਸ਼ਾ ਤਸਕਰ ਨੂੰ ਕੀਤਾ ਢੇਰ
ਦੂਸਰੇ ਮੈਚ ‘ਚ ਅਚੰਤ ਸ਼ਰਤ ਕਮਲ ਨੇ ਸਿਕ ਯੰਗ ਵਿਰੁੱਧ ਪੰਜ ਗੇਮਾਂ ਤੱਕ ਜ਼ਬਰਦਸਤ ਸੰਘਰਸ਼ ਕੀਤਾ ਪਰ ਉਹ 2-3 ਨਾਲ ਹਾਰ ਗਏ ਸ਼ਰਤ ਨੇ ਪਹਿਲੀਆਂ ਦੋ ਗੇਮਾਂ 9-11, 9-11 ਨਾਲ ਗੁਆਉਣ ਤੋਂ ਬਾਅਦ ਵਾਪਸੀ ਕੀਤੀ ਅਤੇ ਅਗਲੀਆਂ ਦੋ ਗੇਮਾਂ 11-6, 11-7 ਨਾਲ ਜਿੱਤ ਕੇ 2-2 ਦੀ ਬਰਾਬਰੀ ਕੀਤੀ ਫ਼ੈਸਲਾਕੁਨ ਗੇਮ ‘ਚ ਕੋਰਿਆਈ ਖਿਡਾਰੀ ਨੇ 11-8 ਨਾਲ ਜਿੱਤ ਹਾਸਲ ਕੀਤੀ ਅਤੇ ਕੋਰੀਆ ਮੈਚ ‘ਚ 2-0 ਨਾਲ ਅੱਗੇ ਹੋ ਗਿਆ ਅਮਲਰਾਜ ਤੀਸਰੇ ਮੈਚ ‘ਚ ਜਾਂਗ ਵਿਰੁੱਧ 5-11, 7-11, 11-4, 7-11 ਨਾਲ ਮੁਕਾਬਲਾ ਗੁਆ ਬੈਠੇ ਅਤੇ ਕੋਰੀਆ ਨੇ 3-0 ਦਾ ਅਜੇਤੂ ਵਾਧਾ ਬਣਾਉਂਦੇ ਹੋਏ ਫ਼ਾਈਨਲ ‘ਚ ਜਗ੍ਹਾ ਬਣਾ ਲਈ।
ਭਾਰਤੀ ਮਹਿਲਾ ਟੀਮ ਨੂੰ ਕੁਆਰਟਰ ਫਾਈਨਲ ‘ਚ ਹਾਂਗਕਾਂਗ ਤੋਂ 1-3 ਨਾਲ ਹਾਰ ਦਾ ਸਾਮ੍ਹਣਾ ਕਰਨਾ ਪਿਆ ਸੀ ਇਸ ਤਗਮੇ ਤੋਂ ਬਾਅਦ ਭਾਰਤ ਦੀਆਂ ਆਸਾਂ ਹੁਣ ਮਿਕਸਡ ਡਬਲਜ਼ ਮੁਕਾਬਲਿਆਂ ‘ਤੇ ਟਿਕ ਗਈਆਂ ਹਨ ਜਿੱਥੇ ਅਮਲਰਾਤ ਅਤੇ ਮਧੁਰਿਕਾ ਪਾਟਕਰ, ਅਚੰਤ ਸ਼ਰਤ ਕਮਲ ਅਤੇ ਮਣਿਕਾ ਬੱਤਰਾ ਆਪਣੀ ਚੁਣੌਤੀ ਪੇਸ਼ ਕਰਨਗੇ। (Table Tennis)
ਇਰਾਨ ਦੇ ਮੋਰਾਦੀ ਨੇ ਤੋੜਿਆ ਵਿਸ਼ਵ ਸਨੈਚ ਰਿਕਾਰਡ
ਮੋਰਾਦੀ ਨੇ 19 ਸਾਲਾ ਪੁਰਾਣਾ ਵਿਸ਼ਵ ਰਿਕਾਰਡ ਤੋੜਿਆ
ਭਾਰਤ ਦੇ ਵਿਕਾਸ ਠਾਕੁਰ ਨੌਂ ਖਿਡਾਰੀਆਂ ਦੀ ਫੀਲਡ ‘ਚ ਅੱਠਵੇਂ ਨੰਬਰ ‘ਤੇ
ਜਕਾਰਤਾ, (ਏਜੰਸੀ)। ਭਾਰਤੀ ਖਿਡਾਰੀ ਵਿਕਾਸ ਠਾਕੁਰ ਨੇ ਏਸ਼ੀਆਈ (Asian Games) ਖੇਡਾਂ ਦੀ ਵੇਟਲਿਫਟਿੰਗ ਈਵੇਂਟ ‘ਚ ਪੁਰਸ਼ਾਂ ਦੇ 94 ਕਿਗ੍ਰਾ ਭਾਰ ਵਰਗ ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਅਤੇ ਨੌਂ ਖਿਡਾਰੀਆਂ ਦੀ ਫੀਲਡ ‘ਚ ਅੱਠਵੇਂ ਨੰਬਰ ‘ਤੇ ਰਹੇ। ਇਸ ਈਵੇਂਟ ‘ਚ ਓਲੰਪਿਕ ਚੈਂਪੀਅਨ ਇਰਾਨੀ ਖਿਡਾਰੀ ਸੋਹਰਾਬ ਮੋਰਾਦੀ ਨੇ ਸਨੈਚ ‘ਚ ਵਿਸ਼ਵ ਰਿਕਾਰਡ ਤੋੜਦੇ ਹੋਏ ਸੋਨ ਤਗਮਾ ਜਿੱਤਿਆ ਉਸਨੇ ਕੁੱਲ 410 ਕਿਗ੍ਰਾ ਭਾਰ ਚੁੱਕਿਆ ਮੋਰਾਦੀ ਨੇ ਸਨੈਚ ‘ਚ 189 ਅਤੇ ਕਲੀਨ ਐਂਡ ਜ਼ਰਕ ‘ਚ 221 ਕਿਗ੍ਰਾ ਭਾਰ ਚੁੱਕਿਆ। 24 ਸਾਲ ਦੇ ਭਾਰਤੀ ਖਿਡਾਰੀ ਵਿਕਾਸ ਕੁੱਲ 335 ਕਿਗ੍ਰਾ ਭਾਰ ਚੁੱਕ ਸਕੇ ਉਹਨਾਂ ਸਨੈਚ ‘ਚ 145 ਕਿਗ੍ਰਾ ਭਾਰ ਚੁੱਕਿਆ ਜਿਸ ਵਿੱਚ ਉਹਨਾਂ ਦੀਆਂ ਪਹਿਲੀਆਂ ਦੋ ਕੋਸ਼ਿਸ਼ਾਂ ਅਸਫ਼ਲ ਰਹੀਆਂ ਜਦੋਂਕਿ ਕਲੀਨ ਐਂਡ ਜ਼ਰਕ ‘ਚ ਉਹ 190 ਕਿਗ੍ਰਾ ਭਾਰ ਹੀ ਚੁੱਕ ਸਕੇ ਉਹਨਾਂ ਦੀ ਪਹਿਲੀ ਕੋਸ਼ਿਸ਼ ਹੀ ਸਫਲ ਰਹੀ ਜਦੋਂਕਿ ਬਾਕੀ ਦੋ ਕੋਸ਼ਿਸ਼ਾਂ ਅਸਫ਼ਲ ਰਹੀਆਂ। (Asian Games)
ਦੋ ਸਾਲ ਪਹਿਲਾਂ ਰਿਓ ‘ਚ ਸੋਨ ਤਗਮਾ ਜੇਤੂ ਇਰਾਨੀ ਖਿਡਾਰੀ ਨੇ ਪਿਛਲੇ ਸਾਲ ਅਨਾਹਿਮ ‘ਚ ਵਿਸ਼ਵ ਚੈਂਪੀਅਨਸ਼ਿਪ ‘ਚ ਕਲੀਨ ਐਂਡ ਜ਼ਰਕ ‘ਚ 233 ਕਿਗ੍ਰਾ ਭਾਰ ਚੁੱਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਸੀ 29 ਸਾਲ ਦੇ ਮੋਰਾਦੀ ‘ਤੇ 2013 ‘ਚ ਦੋ ਸਾਲ ਦਾ ਡੋਪਿੰਗ ਬੈਨ ਵੀ ਲੱਗਾ ਸੀ ਪਰ ਇਹਨਾਂ ਖੇਡਾਂ ‘ਚ ਉਸਨੇ ਸਨੈਚ ‘ਚ ਨਵਾਂ ਰਿਕਾਰਡ ਕਾਇਮ ਕਰਕੇ ਸੋਨ ਤਗਮਾ ਜਿੱਤ ਲਿਆ ਇਸ ਤੋਂ ਪਹਿਲਾਂ ਸਾਲ 1999 ‘ਚ ਯੂਨਾਨ ਦੇ ਅਕਾਕਿਓਸ ਨੇ ਸਨੈਚ ‘ਚ 188 ਕਿਗ੍ਰਾ ਭਾਰ ਚੁੱਕਿਆ ਸੀ ਜਦੋਂਕਿ ਮੋਰਾਦੀ ਨੇ ਇੱਕ ਕਿਗ੍ਰਾ ਜ਼ਿਆਦਾ ਚੁੱਕ ਕੇ ਉਸਦਾ 19 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਇਸ ਈਵੇਂਟ ਦਾ ਚਾਂਦੀ ਕਤਰ ਦੇ ਫਾਰੇਸ (381ਕਿਗ੍ਰਾ) ਨੇ ਅਤੇ ਕਾਂਸੀ ਤਗਮਾ ਥਾਈਲੈਂਡ ਦੇ ਸ਼ਰਤ(380) ਨੇ ਜਿੱਤਿਆ। (Asian Games)
ਏਸ਼ੀਆਡ 7ਵਾਂ ਦਿਨ : ਪੰਜਾਬ ਦੇ ਤੂਰ ਨੇ ਏਸ਼ੀਆਈ ਰਿਕਾਰਡ ਤੋੜ ਜਿੱਤਿਆ ਸੋਨਾ
ਭਾਰਤ ਨੇ 7ਵੇਂ ਦਿਨ ਸੋਨਾ ਅਤੇ ਤਿੰਨ ਕਾਂਸੀ ਤਗਮੇ ਜਿੱਤੇ | Asian Games
7ਵੇਂ ਦਿਨ ਭਾਰਤ 8ਵੇਂ ਸਥਾਨ ‘ਤੇ | Asian Games
ਜਕਾਰਤਾ, (ਏਜੰਸੀ)। ਭਾਰਤ ਦੇ ਤੇਜਿੰਦਰ ਪਾਲ ਸਿੰਘ ਤੂਰ ਨੇ ਏਸ਼ੀਆਈ ਖੇਡਾਂ ਦੇ 7ਵੇਂ ਦਿਨ ਪੁਰਸ਼ ਸ਼ਾੱਟਪੁੱਟ ‘ਚ ਸੋਨ ਤਗਮਾ ਜਿੱਤ ਲਿਆ ਪੰਜਾਬ ਦੇ ਤੇਜਿੰਦਰ ਨੇ ਆਪਣੀ ਪੰਜਵੀਂ ਕੋਸ਼ਿਸ਼ ‘ਚ 20.75 ਮੀਟਰ ਗੋਲਾ ਸੁੱਟ ਕੇ ਏਸ਼ੀਆਡ ਦਾ ਰਿਕਾਰਡ ਤੋੜਣ ਦਾ ਇਤਿਹਾਸ ਰਚ ਦਿੱਤਾ ਇਸ ਤੋਂ ਪਹਿਲਾਂ 2010 ਦੀਆਂ ਏਸ਼ੀਆਈ ਖੇਡਾਂ ‘ਚ ਸਉਦੀ ਅਰਬ ਦੇ ਸੁਲਤਾਨ ਅਬਦੁਲ ਮਜ਼ੀਦ ਨੇ 20.57 ਮੀਟਰ ਦਾ ਰਿਕਾਰਡ ਬਣਾਇਆ। ਇਸ ਦੇ ਨਾਲ ਭਾਰਤ ਦੇ 7 ਸੋਨ ਸਮੇਤ 29 ਤਗਮੇ ਹੋ ਗਏ ਹਨ ਸਕਵਾੱਸ਼ ‘ਚ ਦੀਪਿਕਾ ਪੱਲੀਕਲ ਅਤੇ ਜੋਸ਼ਨਾ ਚਿਨੱਪਾ ਸੈਮੀਫਾਈਨਲ ‘ਚ ਹਾਰ ਗਈਆਂ ਦੋਵਾਂ ਨੂੰ ਕਾਂਸੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਅਨਸ, ਰਾਜੀਵ ਅਤੇ ਚੇਤਨ ਨੇ ਕੀਤਾ ਕੁਆਲੀਫਾਈ। (Asian Games)
ਭਾਰਤ ਦੇ ਮੁਹੰਮਦ ਅਨਸ ਯਾਹੀਆ ਨੇ ਪੁਰਸ਼ਾਂ ਦੀ 400 ਮੀਟਰ ਦੌੜ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਉਹ ਹੀਟ 1 ‘ਚ 45.63 ਸੈਕਿੰਡ ਦਾ ਸਮਾਂ ਕੱਢ ਕੇ ਪਹਿਲੇ ਸਥਾਨ ‘ਤੇ ਰਹੇ ਹੀਟ 4 ‘ਚ ਭਾਰਤ ਦੇ ਰਾਜੀਵ ਅਕੋਰਿਆ ਦੂਸਰੇ ਸਥਾਨ ‘ਤੇ ਰਹੇ ਉਹ 46.82 ਦਾ ਸਮਾਂ ਕੱਢ ਕੇ ਆਖ਼ਰੀ 4 ‘ਚ ਜਗ੍ਹਾ ਬਣਾਉਣ ‘ਚ ਸਫ਼ਲ ਰਹੇ ਟਰੈਕ ਐਂਡ ਫੀਲਡ ‘ਚ ਭਾਰਤ ਨੂੰ ਇੱਕ ਹੋਰ ਕਾਮਯਾਬੀ ਓਦੋਂ ਮਿਲੀ, ਜਦੋਂ ਪੁਰਸ਼ਾਂ ਦੀ ਉੱਚੀ ਛਾਲ ‘ਚ ਚੇਤਨ ਵੀ ਕੁਆਲੀਫਾਈ ਕਰਨ ‘ਚ ਸਫ਼ਲ ਰਹੇ।
ਕੋਰੀਆ ਨੂੰ ਹਰਾ ਮਹਿਲਾਵਾਂ ਹਾੱਕੀ ਦੇ ਸੈਮੀਫਾਈਨਲ ‘ਚ ਜਕਾਰਤਾ
ਗੁਰਜੀਤ ਕੌਰ ਦੇ ਦੋ ਗੋਲਾਂ ਦੀ ਮੱਦਦ ਨਾਲ ਭਾਰਤੀ ਮਹਿਲਾ ਹਾੱਕੀ ਟੀਮ ਨੇ ਕੋਰੀਆ ਨੂੰ 4-1 ਨਾਲ ਹਰਾ ਕੇ ਹਾੱਕੀ ਮੁਕਾਬਲਿਆਂ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਭਾਰਤ ਦੀ ਪੂਲ ਬੀ ‘ਚ ਇਹ ਲਗਾਤਾਰ ਤੀਸਰੀ ਜਿੱਤ ਹੈ ਅਤੇ ਉਹ 9 ਅੰਕਾਂ ਨਾਲ ਸੂਚੀ ‘ਚ ਚੋਟੀ ‘ਤੇ ਆ ਗਿਆ ਹੈ ਕੋਰੀਆ ਨੂੰ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਛੇ ਅੰਕਾਂ ਨਾਲ ਦੂਸਰੇ ਸਥਾਨ ‘ਤੇ ਹੈ ਪਹਿਲੇ ਕੁਅਰਾਟਰ ‘ਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ।
ਦੂਜੇ ਅੱਧ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ‘ਤੇ ਸਨ ਤੀਸਰਾ ਕੁਆਟਰ ਵੀ ਬਰਾਬਰੀ ‘ਤੇ ਲੰਘਿਆ ਪਰ ਭਾਰਤ ਨੇ ਆਖ਼ਰੀ ਸੱਤ ਮਿੰਟ ‘ਚ ਤਿੰਨ ਗੋਲ ਕਰਕੇ ਮੈਚ ਆਪਣੇ ਪੱਖ ‘ਚ ਕਰ ਲਿਆ ਗੁਰਜੀਤ ਕੌਰ ਨੇ 54ਵੇਂ ਮਿੰਟ ‘ਚ ਦੂਸਰਾ ਅਤੇ 55ਵੇਂ ਮਿੰਟ ‘ਚ ਤੀਸਰਾ ਗੋਲ ਕਰਕੇ ਭਾਰਤ ਦੀ ਸਥਿਤੀ ਮਜ਼ਬੂਤ ਕਰ ਦਿੱਤੀ ਗੁਰਜੀਤ ਨੇ ਦੋਵੇਂ ਗੋਲ ਪੈਨਲਟੀ ਕਾਰਨਰ ‘ਤੇ ਕੀਤੇ ਵੰਦਨਾ ਕਟਾਰੀਆ ਨੇ 56ਵੇਂ ਮਿੰਟ ‘ਚ ਭਾਰਤ ਦਾ ਚੌਥਾ ਗੋਲ ਕਰਕੇ ਕੋਰੀਆ ਦਾ ਸੰਘਰਸ਼ ਖ਼ਤਮ ਕਰ ਦਿੱਤਾ (Asian Games)
ਸਿੰਧੂ, ਸਾਇਨਾ ਕੁਆਟਰਫਾਈਨਲ ‘ਚ | Asian Games
ਭਾਰਤ ਦੀ ਓਲੰਪਿਕ ਤਗਮਾ ਜੇਤੂ ਸ਼ਟਲਰ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਨੇ ਇੱਥੇ ਆਪਣੀ ਜੇਤੂ ਲੈਅ ਕਾਇਮ ਰੱਖਦੇ ਹੋਏ 18ਵੀਆਂ ਏਸ਼ੀਆਈ ਖੇਡਾਂ ਦੀ ਬੈਡਮਿੰਟਨ ਈਵੇਂਟ ਦੇ ਮਹਿਲਾ ਸਿੰਗਲ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ। ਤੀਸਰਾ ਦਰਜਾ ਪ੍ਰਾਪਤ ਸਿੰਧੂ ਨੇ ਮਹਿਲਾ ਸਿੰਗਲ ਦੇ ਗੇੜ 16 ਮੁਕਾਬਲੇ ‘ਚ ਇੰਡੋਨੇਸ਼ੀਆ ਦੀ ਮਰਿਸਕਾ ਗ੍ਰੇਗੋਰਿਆ ਨੂੰ 34 ਮਿੰਟ ਤੱਕ ਚੱਲੇ ਮੁਕਾਬਲੇ ‘ਚ 21-2, 21-15 ਨਾਲ ਲਗਾਤਾਰ ਗੇਮਾਂ ‘ਚ ਹਰਾਇਆ ਇਸ ਤੋਂ ਪਹਿਲਾਂ ਵਿਸ਼ਵ ਵਿੱਚ 10ਵਾਂ ਦਰਜਾ ਪ੍ਰਾਪਤ ਸਾਇਨਾ ਨੇ ਵੀ ਮੇਜ਼ਬਾਨ ਦੇਸ਼ ਦੀ ਫਿਤਰਾਨੀ ਨੂੰ 2-0 ਨਾਲ ਹਰਾਇਆ ਉਸਨੇ ਫਿਤਰਾਨੀ ਨੂੰ 31 ਮਿੰਟ ‘ਚ ਲਗਾਤਾਰ ਗੇਮਾਂ ‘ਚ 21-6, 21-14 ਨਾਲ ਆਸਾਨੀ ਨਾਲ ਹਰਾ ਦਿੱਤਾ।
ਸਿੰਧੂ ਵਿਰੁੱਧ ਤੁਨਜੁੰਗ ਨੇ ਚੁਣੌਤੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕੋਰਟ ‘ਤੇ ਕਾਫ਼ੀ ਸੰਘਰਸ਼ ਕਰਦੀ ਦਿਸੀ ਅਤੇ ਕਈ ਵਾਰ ਫਿਸਲ ਵੀ ਗਈ ਸਿੰਧੂ ਨੇ ਦੂਸਰੇ ਗੇਮ ‘ਚ ਅੰਕ ਜਿੱਤਿਆ ਅਤੇ ਕੁੱਲ 25 ਸਰਵਿਸ ਅੰਕ ਜੁਟਾਏ ਓਲੰਪਿਕ ਚਾਂਦੀ ਤਗਮਾ ਜੇਤੂ ਸਿੰਧੂ ਨੇ ਮੈਚ ‘ਚ ਸ਼ੁਰੂਆਤ ਤੋਂ ਵਾਧਾ ਬਣਾ ਕੇ ਖੇਡਿਆ ਅਤੇ ਕੁਆਰਟਰਫਾਈਨਲ ‘ਚ ਪ੍ਰਵੇਸ਼ ਕੀਤਾ। ਸਾਇਨਾ ਨੇ ਇੰਡੋਨੇਸ਼ੀਆ ਖਿਡਾਰੀ ਵਿਰੁੱਧ ਪਹਿਲੀ ਗੇਮ ‘ਚ ਇੱਕ ਗੇਮ ਅੰਕ ਅਤੇ ਦੂਸਰੀ ਗੇਮ ‘ਚ ਇੱਕ ਮੈਚ ਅੰਕ ਜਿੱਤਿਆ ਉਸਨੇ ਸਰਵਿਸ ‘ਤੇ ਕੁੱਲ 26 ਅੰਕ ਲਏ। ਪੁਰਸ਼ ਡਬਲਜ਼ ‘ਚ ਹਾਲਾਂਕਿ ਸਾਤਵਿਕਸੇਰਾਜ ਰੈਂਕੀਰੈਡੀ ਅਤੇ ਚਿਰਾਗ ਸ਼ੈੱਟੀ ਦੀ ਚੁਣੌਤੀ ਗੇੜ 16 ‘ਚ ਕੋਰੀਆ ਵਿਰੁੱਧ 1-2 ਦੀ ਹਾਰ ਨਾਲ ਸਮਾਪਤ ਹੋ ਗਈ ਨੌਜਵਾਨ ਭਾਰਤੀ ਜੋੜੀ ਨੇ ਸੋਲਗਿਊ ਅਤੇ ਮਿਨਯੁਕ ਦੀ ਕੋਰਿਆਈ ਜੋੜੀ ਵਿਰੁੱਧ ਤਿੰਨ ਗੇਮਾਂ ਤੱਕ ਸੰਘਰਸ਼ ਕੀਤਾ ਪਰ ਦੂਸਰੀ ਗੇਮ ‘ਚ ਬਰਾਬਰੀ ਦੇ ਬਾਵਜ਼ੂਦ ਉਹ 21-17, 19-21, 21-17 ਨਾਲ 58 ਮਿੰਟ ‘ਚ ਮੈਚ ਹਾਰ ਗਏ।
ਪਵਿੱਤਰਾ ਪਾਕਿਸਤਾਨੀ ਮੁੱਕੇਬਾਜ਼ ਨੂੰ ਹਰਾ ਕੁਆਰਟਰ ‘ਚ | Asian Games
ਭਾਰਤ ਦੀ ਪਵਿੱਤਰਾ ਨੇ ਪਾਕਿਸਤਾਨੀ ਖਿਡਾਰੀ ਰੁਖ਼ਸਾਨਾ ਪਰਵੀਨ ‘ਤੇ ਆਪਣੇ ਮੁੱਕੇ ਜੜਦਿਆਂ ਏਸ਼ੀਆਈ ਖੇਡਾਂ ‘ਚ ਮਹਿਲਾ ਮੁੱਕੇਬਾਜ਼ੀ ਦੇ 60 ਕਿਗ੍ਰਾ ਲਾਈਟਵੇਟ ਵਰਗ ਦੇ ਕੁਆਰਟਰ ਫਾਈਨਲ ‘ਚ ਜਗ੍ਹਾ ਪੱਕੀ ਕਰ ਲਈ ਭਾਰਤੀ ਮੁੱਕੇਬਾਜ ਪਵਿੱਤਰਾ ਨੇ ਗੇੜ 16 ਦੀ ਬਾਊਟ ‘ਚ 10-8, 10-8, 10-8 ਨਾਲ ਤਿੰਨ ਜੱਜਾਂ ਦੀ ਸਹਿਮਤੀ ਨਾਲ ਜਿੱਤ ਦਰਜ ਕੀਤੀ ਅਤੇ ਕੁਆਰਟਰਫਾਈਨਲ ‘ਚ ਪ੍ਰਵੇਸ਼ ਕੀਤਾ ਉਹ ਹੁਣ ਅਗਲੀ ਬਾਊਟ ‘ਚ ਇੰਡੋਨੇਸ਼ੀਆ ਦੀ ਹੁਸਵਾਤੁਨ ਵਿਰੁੱਧ ਮੰਗਲਵਾਰ ਨੂੰ ਨਿੱਤਰੇਗੀ। (Asian Games)
ਜਕਾਰਤਾ (ਏਜੰਸੀ)। ਇੰਡੋਨੇਸ਼ੀਆ ‘ਚ ਚੱਲ ਰਹੀਆਂ 18ਵੀਆਂ ਏਸ਼ੀਆਈ ਖੇਡਾਂ ਦੇ ਪੰਜਵੇਂ ਦਿਨ ਪਹਿਲਾ ਤਗਮਾ ਟੈਨਿਸ ‘ਚ ਅੰਕਿਤਾ ਰੈਨਾ ਨੇ ਦਿਵਾਉਣ ਤੋਂ ਬਾਅਦ 15 ਸਾਲ ਦੇ ਸ਼ੂਟਰ ਸ਼ਾਰਦੁਲ ਵਿਹਾਨ ਨੇ ਡਬਲ ਟਰੈਪ ਈਵੇਂਟ ‘ਚ ਚਾਂਦੀ ਤਗਮਾ ਜਿੱਤ ਕੇ ਭਾਰਤ ਦੇ ਤਗਮਿਆਂ ਦੀ ਗਿਣਤੀ ਨੂੰ 17 ‘ਤੇ ਪਹੁੰਚ ਦਿੱਤਾ ਟੈਨਿਸ ‘ਚ ਰੋਹਨ ਬੋਪੰਨਾਂ ਅਤੇ ਦਿਵਿਜ ਸ਼ਰਣ ਦੀ ਜੋੜੀ ਨੇ ਫ਼ਾਈਨਲ ‘ਚ ਪਹੁੰਚ ਕੇ ਚਾਂਦੀ ਤਗਮਾ ਪੱਕਾ ਕਰ ਲਿਆ ਤੈਰਾਕ ਸ਼੍ਰੀਹਰਿ ਨਟਰਾਜ ਨੇ ਪੁਰਸ਼ਾਂ ਦੀ 200 ਮੀਟਰ ਬੈਕਸਟਰੋਕ ਈਵੇਂਟ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ।
ਤੈਰਾਕੀ ‘ਚ ਹੀ ਵੀਰਧਵਲ ਖੜੇ 50 ਮੀਟਰ ਬਟਰਫਲਾਈ ਦੇ ਹੀਟ ਵਰਗ ‘ਚ ਟਾੱਪ ‘ਤੇ ਰਹਿ ਕੇ ਫਾਈਨਲ ‘ਚ ਪਹੁੰਚ ਗਏ ਦੀਪਿਕਾ ਕੁਮਾਰੀ ਅਤੇ ਵਿਸ਼ਵਾਸ ਤੀਰੰਦਾਜ਼ੀ ਦੀ ਰਿਕਰਵ ਕੈਟੇਗਿਰੀ ਦੇ ਕ੍ਰਮਵਾਰ ਮਹਿਲਾ ਅਤੇ ਪੁਰਸ਼ ਵਰਗ ਦੇ ਪ੍ਰੀ ਕੁਆਰਟਰ ਫਾਈਨਲ ‘ਚ ਹਾਰ ਗਏ ਸਿਰਫ਼ ਪੁਰਸ਼ ਵਰਗ ‘ਚ ਅਤਾਨੁ ਦਾਸ ਹੀ ਆਖ਼ਰੀ ਅੱਠਵਾਂ ‘ਚ ਜਗ੍ਹਾ ਬਣਾ ਸਕੇ ਇਸ ਤੋਂ ਇਲਾਵਾ ਬੈਡਮਿੰਟਨ ‘ਚ ਅਸ਼ਵਨੀ ਪੋਨੱਪਾ ਅਤੇ ਏ.ਸਿੱਕੀ ਰੈਡੀ ਨੇ ਮਹਿਲਾ ਡਬਲਜ਼ ‘ਚ ਆਖ਼ਰੀ 16 ‘ਚ ਜਗ੍ਹਾ ਬਣਾ ਲਈ।
ਸੰਘਰਸ਼ਪੂਰਨ ਮੈਚ ਤੋਂ ਬਾਅਦ ਬੋਪੰਨਾ-ਦਿਵਿਜ ਫ਼ਾਈਨਲ ‘ਚ
ਭਾਰਤ ਦੇ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਣ ਦੀ ਅੱਵਲ ਦਰਜਾ ਪ੍ਰਾਪਤ ਜੋੜੀ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਟੈਨਿਸ ਮੁਕਾਬਲਿਆਂ ‘ਚ ਬੇਹੱਦ ਸੰਘਰਸ਼ਪੂਰਨ ਆਪਣੇ ਪੁਰਸ਼ ਡਬਲਜ਼ ਸੈਮੀਫਾਈਨਲ ਮੈਚ ਨੂੰ 2-1 ਨਾਲ ਜਿੱਤ ਕੇ ਸੋਨ ਤਗਮੇ ਦੇ ਮੁਕਾਬਲੇ ‘ਚ ਪ੍ਰਵੇਸ਼ ਕਰ ਲਿਆ
ਮਹਿਲਾ ਸਿੰਗਲ ਖਿਡਾਰੀ ਅੰਕਿਤਾ ਰੈਨਾ ਨੂੰ ਸੈਮੀਫਾਈਨਲ ‘ਚ 0-2 ਨਾਲ ਹਾਰ ਝੱਲਣ ਤੋਂ ਬਾਅਦ ਕਾਂਸੀ ਤਗਮੇ ‘ਤੇ ਸੰਤੋਸ਼ ਕਰਨਾ ਪਿਆ ਜਦੋਂਕਿ ਪ੍ਰਜਨੇਸ਼ ਗੁਣੇਸ਼ਵਰਨ ਨੇ ਪੁਰਸ਼ ਸਿੰਗਲ ਦੇ ਸੈਮੀਫਾਈਨਲ ‘ਚ ਪਹੁੰਚ ਕੇ ਦੇਸ਼ ਲਈ ਇੱਕ ਹੋਰ ਤਗਮਾ ਪੱਕਾ ਕਰ ਦਿੱਤਾ।
ਬੋਪੰਨਾ ਅਤੇ ਦਿਵਿਜ ਦੀ ਤਜ਼ਰਬੇਕਾਰ ਜੋੜੀ ਨੇ ਪੁਰਸ਼ ਡਬਲਜ਼ ਸੈਮੀਫਾਈਨਲ ਮੈਚ ‘ਚ ਪਹਿਲਾ ਸੈੱਟ ਹਾਰਨ ਦੇ ਬਾਵਜ਼ੂਦ ਵਾਪਸੀ ਕਰਦਿਆਂ ਜਾਪਾਨ ਦੇ ਕਾਈਤੋ ਅਤੇ ਸ਼ੋ ਸ਼ਿਮਾਬੁਕਰੋ ਨੂੰ 4-6, 6-3, 10-8 ਨਾਲ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ ਭਾਰਤੀ ਜੋੜੀ ਨੇ 1 ਘੰਟੇ 12 ਮਿੰਟ ਤੱਕ ਚੱਲੇ ਮੈਚ ‘ਚ ਕੁੱਲ 28 ਵਿਨਰਜ਼ ਲਾਏ ਅਤੇ ਪਹਿਲੀ ਸਰਵਿਸ ‘ਤੇ 82 ਫ਼ੀਸਦੀ ਅੰਕ ਜਿੱਤੇ ਉਹਨਾਂ ਨੂੰ 13 ਅਨਫੋਰਸਡ ਗਲਤੀਆਂ ਵੀ ਕੀਤੀਆਂ ਜਦੋਂਕਿ ਵਿਰੋਧੀ ਜਾਪਾਨੀ ਖਿਡਾਰੀ ਨੇ ਮੈਚ ‘ਚ 17 ਗਲਤੀਆਂ ਕੀਤੀ ਅਤੇ ਤਿੰਨ ਡਬਲ ਫਾਲਟ ਕੀਤੇ।ਅੰਕਿਤਾ ਦੇ ਸਾਹਮਣੇ ਚੀਨੀ ਖਿਡਾਰੀ ਸ਼ੁਆਈ ਝਾਂਗ ਦਾ ਤਜ਼ਰਬਾ ਕੰਮ ਆਇਆ ਜਿਸ ਨੇ ਲਗਾਤਾਰ ਮੌਕਿਆਂ ‘ਤੇ ਅੰਕਿਤਾ ਤੋਂ ਸਖ਼ਤ ਟੱਕਰ ਮਿਲਣ ਦੇ ਬਾਵਜ਼ੂਦ 6-4, 7-6 ਨਾਲ ਦੋ ਘੰਟੇ 11 ਮਿੰਟ ‘ਚ ਜਿੱਤ ਆਪਣੇ ਨਾਂਅ ਕਰਕੇ ਫਾਈਨਲ ‘ਚ ਜਗ੍ਹਾ ਬਣਾ ਲਈ ਅੰਕਿਤਾ 15 ਬ੍ਰੇਕ ਅੰਕਾਂ ਨੂੰ ਚੋਂ 9 ‘ਚ ਅਸਫ਼ਲ ਰਹੀ ਜਦੋਂਕਿ ਝਾਂਗ ਨੇ 15 ‘ਚੋਂ 11 ‘ਤੇ ਅੰਕਿਤਾ ਦੀ ਸਰਵਿਸ ਬ੍ਰੇਕ ਕੀਤੀ ਅੰਕਿਤਾ ਤੋਂ ਇਲਾਵਾ ਚੀਨੀ ਤਾਈਪੇ ਦੀ ਸ਼ੁਓ ਵੀ ਕਾਂਸੀ ਤਗਮਾ ਜੇਤੂ ਬਣੀ।
ਇਹ ਵੀ ਪੜ੍ਹੋ : ਅਸ਼ਵਨੀ ਸੇਖੜੀ ਹੋਏ ਭਾਜਪਾ ‘ਚ ਸ਼ਾਮਲ
ਪ੍ਰਜਨੇਸ਼ ਨੇ ਸਿੰਗਲ ‘ਚ ਭਾਰਤੀ ਮੁਹਿੰਮ ਨੂੰ ਕਾਇਮ ਰੱਖਦੇ ਹੋਏ ਕੋਰੀਆ ਦੇ ਸੁਨਵੂ ਨੂੰ 6-7, 6-4, 7-6 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਪ੍ਰਜਨੇਸ਼ ਨੇ ਇਹ ਮੈਰਾਥਨ ਮੁਕਾਬਲਾ ਤਿੰਨ ਘੰਟੇ 55 ਮਿੰਟ ਦੇ ਸੰਘਰਸ਼ ‘ਚ ਜਿੱਤਿਆ ਮੈਚ ਦਾ ਪਹਿਲਾ ਸੈੱਟ 74 ਮਿੰਟ ‘ਚ ਟਾਈਬ੍ਰੇਕ ‘ਚ ਗੁਆਉਣ ਤੋਂ ਬਾਅਦ ਪ੍ਰਜਨੇਸ਼ ਨੇ ਦੂਸਰਾ ਸੈੱਟ 6-4 ਨਾਲ ਅਤੇ ਫ਼ੈਸਲਾਕੁੰਨ ਸੈੱਅ ਦੋ ਘੰਟੇ ਤੱਕ ਚੱਲਿਆ ਅਤੇ ਇਸ ਸੈੱਟ ਦਾ ਟਾਈਬ੍ਰੇਕਰ ਪ੍ਰਜਨੇਸ਼ ਨੇ 10-8 ਨਾਲ ਜਿੱਤ ਕੇ ਭਾਰਤੀ ਖ਼ੇਮੇ ‘ਚ ਖੁਸ਼ੀ ਦੀ ਲਹਿਰ ਦੌੜਾਂ ਦਿੱਤੀ ਸਿੰਗਲ ‘ਚ ਹਾਰ ਅੰਕਿਤਾ ਲਈ ਹਾਲਾਂਕਿ ਮਿਕਸਡ ਡਬਲਜ਼ ‘ਚ ਬੋਪੰਨਾ ਨਾਲ ਅਜੇ ਇੱਕ ਹੋਰ ਤਗਮੇ ਦੀ ਆਸ ਬਣੀ ਹੋਈ ਹੈ ਜਿੱਥੇ ਉਹ ਕੁਆਰਟਰਫਾਈਨਲ ‘ਚ ਮੇਜ਼ਬਾਨ ਇੰਡੋਨੇਸ਼ੀਆਈ ਜੋੜੀ ਵਿਰੁੱਧ ਨਿੱਤਰਨਗੇ।
ਸਿੰਧੂ ਤੇ ਸਾਇਨਾ ਪ੍ਰੀ ਕੁਆਰਟਰ ‘ਚ | Asiad Games
ਬੈਡਮਿੰਟਨ ਦੇ ਸਿੰਗਲਜ਼ ਵਰਗ ‘ਚ ਪੀਵੀ ਸਿੰਧੂ ਨੇ ਚੰਗੇ ਭਲੇ ਸੰਘਰਸ਼ ਦੇ ਬਾਆਦ ਪ੍ਰੀ ਕੁਆਰਟਰਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ ਸਿੰਧੂ ਨੇ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਦੌਰਾਨ ਵਿਅਤਨਾਮ ਦੀ ਥੀ ਰਾਂਗ ਵੁ ਨੂੰ ਤਿੰਨ ਗੇਮਾਂ ਦੇ ਮੁਕਾਬਲੇ ‘ਚ 2-1 ਨਾਲ ਹਰਾਇਆ, ਸਿੰਧੂ ਨੇ 58 ਮਿੰਟ ਤੱਕ ਚੱਲੇ ਰੋਮਾਂਚਕ ਮੁਕਾਬਲੇ ‘ਚ ਰਾਂਗ ਨੂੰ 21-10, 12-21, 23-21 ਨਾਲ ਮਾਤ ਦਿੱਤੀ ਇੱਕ ਹੋਰ ਮੈਚ ‘ਚ ਸਾਇਨਾ ਨੇਹਵਾਲ ਨੇ ਵੀ ਆਸਾਨੀ ਨਾਲ ਆਖ਼ਰੀ 16 ‘ਚ ਪ੍ਰਵੇਸ਼ ਕਰ ਲਿਆ।
ਭਾਰਤ ਕਿਸ਼ਤੀ ਚਾਲਨ ਦੀਆਂ 3 ਈਵੇਂਟ ਦੇ ਫ਼ਾਈਨਲ ‘ਚ | Asiad Games
ਭਾਰਤੀ ਖਿਡਾਰੀਆਂ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਕਿਸ਼ਤੀ ਚਾਲਨ ਮੁਕਾਬਲਿਆਂ ਦੇ ਰੇਪਚੇਜ਼ ਗੇੜ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਈਵੇਂਟ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਪੁਰਸ਼ ਖਿਡਾਰੀਆਂ ਨੇ ਲਾਈਟਵੇਟ ਡਬਲਜ਼ ਸਕੱਲਜ਼ ਅਤੇ ਲਾਈਟਵੇਟ ਈਵੇਂਟ ਅਤੇ ਮਹਿਲਾਵਾਂ ਨੇ ਵੁਮੇਨ ਫੋਰ ਈਵੇਂਟ ਦੇ ਫਾਈਨਲ ‘ਚ ਜਗ੍ਹਾ ਬਣਾਈ। ਪੁਰਸ਼ ਲਾਈਟਵੇਟ ਡਬਲਜ਼ ਸਕੱਲਜ਼ ‘ਚ ਰੋਹਿਤ ਕੁਮਾਰ ਅਤੇ ਭਗਵਾਨ ਸਿੰਘ ਨੇ ਦਮਦਾਰ ਪ੍ਰਦਰਸ਼ਨ ਕੀਤਾ ਅਤੇ 7 ਮਿੰਟ 14.23 ਸੈਕਿੰਡ ਦਾ ਸਮਾਂ ਲੈਂਦਿਆਂ ਪਹਿਲੇ ਸਥਾਨ ‘ਤੇ ਰਹੇ ਲਾਈਟਵੇਟ ਈਵੇਂਟ ‘ਚ ਵੀ ਭਾਰਤੀ ਟੀਮ ਪਹਿਲੇ ਸਥਾਨ ‘ਤੇ ਰਹੀ ਭਾਰਤ ਦੇ ਅੱਠਾਂ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ 6 ਮਿੰਟ 15.62 ਸੈਕਿੰਡ ਦੇ ਸਮੇਂ ਦੇ ਨਾਲ ਪਹਿਲੇ ਸਥਾਨ ‘ਤੇ ਰਹਿੰਦਿਆਂ ਫਾਈਨਲ ‘ਚ ਪ੍ਰਵੇਸ਼ ਕੀਤਾ ਵੁਮੇਨ ਫੋਰ ‘ਚ ਭਾਰਤੀ ਮਹਿਲਾਵਾਂ ਚੌਥੇ ਸਥਾਨ ‘ਤੇ ਰਹੀਆਂ ਪਰ ਉਹ ਫਾਈਨਲ ਲਈ ਜ਼ਰੂਰੀ ਸਮਾਂ ਕੱਢਣ ‘ਚ ਕਾਮਯਾਬ ਰਹੀਆਂ।
ਚੈਂਪੀਅਨ ਪੁਰਸ਼ ਕਬੱਡੀ ਟੀਮ ਹਾਰੀ
ਸੱਤ ਵਾਰ ਦੀ ਚੈਂਪੀਅਨ ਅਤੇ ਵਿਸ਼ਵ ਜੇਤੂ ਭਾਰਤੀ ਪੁਰਸ਼ ਕਬੱਡੀ ਟੀਮ ਨੂੰ ਏਸ਼ੀਆਈ ਖੇਡਾਂ ਦੇ 28 ਸਾਲਾਂ ਦੇ ਕਬੱਡੀ ਇਤਿਹਾਸ ‘ਚ ਪਹਿਲੀ ਵਾਰ ਨਾਕਆਊਟ ਗੇੜ ‘ਚ ਹਾਰ ਦਾ ਸਾਹਮਣਾ ਕਰਨਾ ਪਿਅ ਾ ਅਤੇ ਭਾਰਤੀ ਟੀਮ ਸੈਮੀਫਾਈਨਲ ‘ਚ ਵੀਰਵਾਰ ਨੂੰ ਇਰਾਨ ਹੱਥੋਂ 18-27 ਨਾਲ ਹਾਰ ਗਈ। ਏਸ਼ੀਆਈ ਖੇਡਾਂ ‘ਚ ਕਬੱਡੀ ਇੱਕੋ ਇੱਕ ਅਜਿਹੀ ਖੇਡ ਸੀ ਜਿਸ ਵਿੱਚ ਭਾਰਤ ਦਾ ਸੋਨ ਤਗਮਾ ਹਮੇਸ਼ ਪੱਕਾ ਮੰਨਿਆ ਜਾਂਦਾ ਸੀ ਪਰ ਇਸ ਵਾਰ ਇਰਾਨ ਨੇ ਭਾਰਤ ਨੂੰ ਸ਼ਰਮਨਾਕ ਹਾਰ ਦਾ ਘੁੱਟ ਪਿਆ ਦਿੱਤਾ ਭਾਰਤ ਨੂੰ ਗਰੁੱਪ ਮੈਚ ‘ਚ ਵੀ ਕੋਰੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਸੈਮੀਫਾਈਨਲ ‘ਚ ਇਰਾਨ ਤੋਂ ਮਾਤ ਮਿਲ ਗਈ ਪੁਰਸ਼ ਟੀਮ ਹਾਰ ਦੇ ਵਿੱਚ ਭਾਰਤੀ ਮਹਿਲਾ ਟੀਮ ਨੇ ਲਗਾਤਾਰ ਤੀਸਰਾ ਸੋਨ ਤਗਮਾ ਹਾਸਲ ਕਰਨ ਦੀਆਂ ਆਸਾਂ ਨੂੰ ਕਾਇਮ ਰੱਖਦੇ ਹੋਏ ਸੈਮੀਫਾਈਨਲ ‘ਚ ਤਾਈਪੇ ਨੂੰ 27-14 ਨਾਲ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ।
ਇਹ ਵੀ ਪੜ੍ਹੋ : ਅਸ਼ਵਨੀ ਸੇਖੜੀ ਹੋਏ ਭਾਜਪਾ ‘ਚ ਸ਼ਾਮਲ
ਭਾਰਤ ਨੇ 1990 ਦੀਆਂ ਏਸ਼ੀਆਈ ਖੇਡਾਂ ਦੀ ਸ਼ੁਰੂਆਤ ‘ਚ ਸੋਨ ਤਗਮਾ ਜਿੱਤਿਆ ਸੀ ਇਹ ਉਹਨਾਂ ਖੇਡਾਂ ‘ਚ ਭਾਰਤ ਦਾ ਇੱਕੋ ਇੱਕ ਸੋਨ ਤਗਮਾ ਸੀ ਭਾਰਤ ਨੇ 1990 ਤੋਂ 2014 ਤੱਕ ਲਗਾਤਾਰ ਸੱਤ ਸੋਨ ਤਗਮੇ ਜਿੱਤੇ ਹਨ ਪਰ ਪ੍ਰੋ ਕਬੱਡੀ ਲੀਗ ਸ਼ੁਰੂ ਹੋਣ ਤੋਂ ਬਾਅਦ ਭਾਰਤ ਨੇ ਇਰਾਨ ਅਤੇ ਕੋਰੀਆ ਦੇ ਖਿਡਾਰੀਆਂ ਨੂੰ ਅਜਿਹਾ ਮੰਚ ਦਿੱਤਾ ਕਿ ਇਹਨਾਂ ਟੀਮਾਂ ਨੇ ਭਾਰਤ ਟੀਮ ਨੂੰ ਹੀ ਧੂੜ ਚਟਾ ਦਿੱਤੀ ਇਰਾਨ ਨੇ ਸੈਮੀਫਾਈਨਲ ਜਿੱਤਣ ਦਾ ਜਸ਼ਨ ਇਸ ਤਰ੍ਹਾਂ ਮਨਾਇਆ ਜਿਵੇਂ ਉਹਨਾਂ ਫ਼ਾਈਨਲ ਹੀ ਜਿੱਤ ਲਿਆ ਹੋਵੇ ਨਾ ਸਿਰਫ਼ ਇਰਾਨ ਦੇ ਪੁਰਸ਼ ਖਿਡਾਰੀ ਸਗੋਂ ਮਹਿਲਾ ਖਿਡਾਰਨਾਂ ਵੀ ਜ਼ਸਨ ਮਨਾਉਣ ਕੋਰਟ ‘ਤੇ ਉੱਤਰ ਆਈਆਂ।
ਭਾਰਤੀ ਟੀਮ ਨੂੰ ਹੁਣ ਕਾਂਸੀ ਤਗਮੇ ਨਾਲ ਸੰਤੋਸ਼ ਕਰਨਾ ਪਵੇਗਾ ਇਰਾਨ ਦਾ ਸੋਨ ਤਗਮੇ ਲਈ ਕੋਰੀਆ ਨਾਲ ਮੁਕਾਬਲਾ ਹੋਵੇਗਾ ਜਿਸ ਨੇ ਇੱਕ ਹੋਰ ਸੈਮੀਫਾਈਨਲ ‘ਚ ਪਾਕਿਸਤਾਨ ਨੂੰ 27-24 ਨਾਲ ਹਰਾਇਆ ਪੁਰਸ਼ ਟੀਮ ਦੀ ਹਾਰ ਦੀ ਮਾਯੂਸੀ ਵਿੱਚ 2010 ਅਤੇ 2014 ਏਸ਼ੀਆਈ ਖੇਡਾਂ ਦੀ ਸੋਨ ਤਗਮਾ ਜੇਤੂ ਭਾਰਤੀ ਮਹਿਲਾ ਟੀਮ ਨੇ ਸੈਮੀਫਾਈਨਲ ‘ਚ ਚੀਨੀ ਤਾਈਪੇ ਨੂੰ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾ ਲਈ ਭਾਰਤੀ ਟੀਮ ਏਸ਼ੀਆਡ ‘ਚ ਹੁਣ ਆਪਣੇ ਤੀਸਰੇ ਸੋਨ ਤਗਮੇ ਲਈ ਇਰਾਨ ਵਿਰੁੱਧ ਨਿੱਤਰੇਗੀ ਜਿਸਨੇ ਦੂਸਰੇ ਸੈਮੀਫਾਈਨਲ ‘ਚ ਥਾਈਲੈਂਡ ਨੂੰ 26-16 ਨਾਲ ਹਰਾਇਆ ਜਕਾਰਤਾ 18ਵੀਆਂ ਏਸ਼ੀਆਈ ਖੇਡਾਂ ‘ਚ ਭਾਰਤ ਦੀ ਅਰੁਣਾ ਰੈੱਡੀ ਮਹਿਲਾ ਆਰਟਿਸਟਿਕ ਜਿਮਨਾਸਟਿਕ ਦੀ ਵਾੱਲਟ ਈਵੇਂਟ ‘ਚ ਆਪਣੀ ਮੁਹਾਰਤ ਦਿਖਾਉਂਦੀ ਹੋਈ ਅਰੁਣਾ ਫਾਈਨਲ ‘ਚ ਛੇਵੇਂ ਸਥਾਨ ‘ਤੇ ਰਹੀ। (Asiad Games)
ਭਾਰਤ ਦਾ ਨਿਸ਼ਾਨੇਬਾਜ਼ੀ ‘ਚ ਕੁੱਲ 8ਵਾਂ ਤਗਮਾ | Asiad Games
ਜਕਾਰਤਾ, (ਏਜੰਸੀ)। 16 ਸਾਲਾ ਸੌਰਭ ਚੌਧਰੀ ਤੋਂ ਬਾਅਦ ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ਾਂ ਦੇ 18ਵੀਆਂ ਏਸ਼ੀਆਈ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਭਾਰਤ ਦੇ 15 ਸਾਲਾ ਨਿਸ਼ਾਨੇਬਾਜ਼ ਵਿਹਾਨ ਸ਼ਾਰਦੁਲ ਨੇ ਪੁਰਸ਼ ਡਬਲਜ਼ ਟਰੈਪ ਨਿਸ਼ਾਨੇਬਾਜ਼ੀ ਈਵੇਂਟ ਦਾ ਚਾਂਦੀ ਤਗਮਾ ਹਾਸਲ ਕੀਤਾ ਵਿਹਾਨ ਨੇ ਫਾਈਨਲ ‘ਚ ਕੁੱਲ 73 ਦਾ ਸਕੋਰ ਕੀਤਾ ਅਤੇ ਦੂਸਰੇ ਸਥਾਨ ‘ਤੇ ਰਹਿ ਕੇ ਚਾਂਦੀ ਤਗਮਾ ਜਿੱਤਿਆ ਇਸ ਈਵੇਂਟ ‘ਚ ਕੋਰੀਆ ਦਾ ਹਾ (Asiad Games)
ਨਵੂ 74 ਦੇ ਸਕੋਰ ਨਾਲ ਸੋਨ ਤਗਮੇ ਦਾ ਹੱਕਦਾਰ ਬਣਿਆ ਜਦੋਂਕਿ ਕਤਰ ਦੇ ਹਮਾਦ ਅਲ ਮਾਰੀ ਨੇ 53 ਦੇ ਸਕੋਰ ਨਾਲ ਕਾਂਸੀ ਤਗਮਾ ਜਿੱਤਿਆ ਭਾਰਤ ਦਾ ਨਿਸ਼ਾਨੇਬਾਜ਼ੀ ‘ਚ ਇਹ ਅੱਠਵਾਂ ਤਗਮਾ ਹੈ ਭਾਰਤ ਹੁਣ ਤੱਕ ਨਿਸ਼ਾਨੇਬਾਜ਼ੀ ‘ਚ ਦੋ ਸੋਨ, ਚਾਰ ਚਾਂਦੀ ਅਤੇ ਦੋ ਕਾਂਸੀ ਤਗਮੇ ਜਿੱਤੇ ਚੁੱਕਾ ਹੈ ਭਾਰਤ ਨੇ 2014 ਦੀਆਂ ਪਿਛਲੀਆਂ ਏਸ਼ੀਆਈ ਖੇਡਾਂ ‘ਚ 1 ਸੋਨ, 1 ਚਾਂਦੀ ਅਤੇ ਸੱਤ ਕਾਂਸੀ ਤਗਮਿਆਂ ਸਮੇਤ 9 ਤਗਮੇ ਜਿੱਤੇ ਸਨ ਭਾਰਤ ਹੁਣ ਇਸ ਗਿਣਤੀ ਨੂੰ ਪਿੱਛੇ ਛੱਡਣ ਦੇ ਕਰੀਬ ਪਹੁੰਚ ਗਿਆ ਹੈ। (Asiad Games)
ਨੌਜਵਾਨ ਨਿਸ਼ਾਨੇਬਾਜ਼ ਇਸ ਤੋਂ ਪਹਿਲਾਂ ਕੁਆਲੀਫਿਕੇਸ਼ਨ ‘ਚ 141 ਦਾ ਸਕੋਰ ਕਰਕੇ 10 ਖਿਡਾਰੀਆਂ ਦੀ ਫੀਲਡ ‘ਚ ਅੱਵਲ ਰਹੇ ਸਨ ਅਤੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ ਇਸ ਈਵੇਂਟ ‘ਚ ਹੁਣ ਭਾਰਤੀ ਅੰਕੁਰ ਮਿੱਤਲ ਹਾਲਾਂਕਿ 134 ਦੇ ਸਕੋਰ ਨਾਲ ਨੌਂਵੇਂ ਸਥਾਂਨ ‘ਤੇ ਰਹਿ ਕੇ ਫਾਈਨਲ ‘ਚ ਜਗ੍ਹਾ ਨਹੀਂ ਬਣਾ ਸਕੇ ਪਿਛਲੇ ਸਾਲ ਸਿਰਫ਼ 14 ਸਾਲ ਦੀ ਉਮਰ ‘ਚ ਵਿਹਾਨ ਨੇ ਰਾਸ਼ਟਰੀ ਸ਼ਾੱਟਗਨ ਚੈਂਪੀਅਨਸ਼ਿਪ ‘ਚ 4 ਸੋਨ ਤਗਮੇ ਜਿੱਤੇ ਸਨ ਦੋ ਵਾਰ ਦੇ ਸਾਬਕਾ ਏਸ਼ੀਅਨ ਚੈਂਪੀਅਨ ਅਨਵਰ ਸੁਲਤਾਨ ਤੋਂ ਕੋਚਿੰਗ ਲੈ ਰਹੇ ਵਿਹਾਨ ਨੇ ਪਿਛਲੇ ਸਾਲ ਮਾੱਸਕੋ ‘ਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ‘ਚ ਛੇਵਾਂ ਸਥਾਨ ਹਾਸਲ ਕੀਤਾ ਸੀ। (Asiad Games)
2018 ਏਸ਼ੀਆਈ ਖੇਡਾਂ ‘ਚ ਇਹ ਭਾਰਤ ਦਾ ਪਹਿਲਾ ਚਾਂਦੀ ਅਤੇ ਕੁੱਲ ਤੀਜਾ ਤਗਮਾ ਹੈ | Asian Games
2018 ਦੇ ਗੁਆਦਾਲਾਜਰਾ ‘ਚ ਹੋਏ ਆਈਐਸਐਸਐਫ ਵਿਸ਼ਵ ਕੱਪ ‘ਚ ਮੇਹੁਲੀ ਘੋਸ਼ ਨਾਲ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਕਾਂਸੀ ਤਗਮਾ ਜਿੱਤਿਆ ਸੀ
2017 ਦੀ ਬ੍ਰਿਸਬੇਨ ਰਾਸ਼ਟਰਮੰਡਲ ਚੈਂਪੀਅਨਸ਼ਿਪ ‘ਚ ਨਿੱਜੀ ਕਾਂਸੀ ਤਗਮਾ ਜਿੱਤਿਆ ਸੀ
ਪਾਲੇਮਬੰਗ (ਏਜੰਸੀ)। ਭਾਰਤੀ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ ਖੇਡਾਂ ਦੇ ਦੂਸਰੇ ਦਿਨ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਈਵੇਂਟ ‘ਚ ਚਾਂਦੀ ਤਗਮਾ ਹਾਸਲ ਕੀਤਾ ਜੋ ਇਹਨਾਂ ਖੇਡਾਂ ‘ਚ ਭਾਰਤ ਦਾ ਤੀਸਰਾ ਤਗਮਾ ਹੈ ਹਾਲਾਂਕਿ ਮਹਿਲਾ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਇਹਨਾਂ ਖੇਡਾਂ ‘ਚ ਲਗਾਤਾਰ ਆਪਣੇ ਦੂਸਰੇ ਤਗਮੇ ਤੋਂ ਖੁੰਝ ਗਈ ਭਾਰਤ ਨੂੰ ਮੁਕਾਬਲਿਆਂ ਦੇ ਪਹਿਲੇ ਦਿਨ ਨਿਸ਼ਾਨੇਬਾਜ਼ੀ ‘ਚ ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਦੀ ਜੋੜੀ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਕਾਂਸੀ ਦੇ ਤੌਰ ‘ਤੇ ਇਹਨਾਂ ਖੇਡਾਂ ਦਾ ਪਹਿਲਾ ਤਗਮਾ ਦਿਵਾਇਆ ਸੀ ਪਰ ਅਪੂਰਵੀ ਦੂਸਰੇ ਦਿਨ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਈਵੇਂਟ ‘ਚ ਆਪਣੇ ਨਿੱਜੀ ਤਗਮੇ ਤੋਂ ਖੁੰਝ ਗਈ ਉਸਨੂੰ ਫ਼ਾਈਨਲ ‘ਚ ਪੰਜਵਾਂ ਸਥਾਨ ਮਿਲਿਆ 25 ਸਾਲ ਦੀ ਅਪੂਰਵੀ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ‘ਚ ਇੱਕ ਸਮੇਂ ਤੀਸਰੇ ਸਥਾਨ ‘ਤੇ ਸੀ ਪਰ ਆਖ਼ਰੀ ਸ਼ਾੱਟ ‘ਚ ਉਹ 9.8 ਦਾ ਸਕੋਰ ਹੀ ਕਰ ਸਕੀ ਉਸ ਦੀ ਈਵੇਂਟ ਦਾ ਸੋਨ ਚੀਨ ਦੀ ਰੁਝੂ ਨੇ 250.0 ਦੇ ਸਕੋਰ ਨਾਲ ਏਸ਼ੀਅਨ ਗੇਮਜ਼ ਰਿਕਾਰਡ ਨਾਲ ਜਿੱਤਿਆ। (Asian Games)
ਤੀਸਰੀ ਸੀਰੀਜ਼ ‘ਚ ਰਵੀ ਤੀਸਰੇ ਤੇ ਦੀਪਕ 5ਵੇਂ ਸਥਾਨ ‘ਤੇ ਸੀ | Asian Games
ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਈਵੇਂਟ ਦੇ ਫਾਈਨਲ ‘ਚ 31 ਸਾਲ ਦੇ ਦੀਪਕ ਨੇ 247.7 ਦਾ ਸਕੋਰ ਕਰਦੇ ਹੋਏ ਚਾਂਦੀ ਤਗਮਾ ਜਿੱਤਿਆ ਚੀਨ ਦੇ ਹਾਓਰਨ ਨੇ ਏਸ਼ੀਆਈ ਖੇਡਾਂ ਦਾ ਰਿਕਾਰਡ ਬਣਾਉਂਦੇ ਹੋਏ 249.1 ਦੇ ਸਕੋਰ ਨਾਲ ਸੋਨ ਤਗਮੇ ‘ਤੇ ਕਬਜਾ ਕੀਤਾ ਭਾਰਤੀ ਨਿਸ਼ਾਨੇਬਾਜ਼ ਰਵੀ ਹਾਲਾਂਕਿ ਕੁਆਲੀਫਾਈਂਗ ‘ਚ ਕੀਤੇ ਪਹਿਲੇ ਦਿਨ ਦੇ ਪ੍ਰਦਰਸ਼ਨ ਨੂੰ ਨਹੀਂ ਦੁਹਰਾ ਸਕਿਆ ਅਤੇ 205.2 ਦੇ ਸਕੋਰ ਨਾਲ ਚੌਥੇ ਸਥਾਨ ‘ਤੇ ਰਹਿ ਕੇ ਤਗਮੇ ਤੋਂ ਖੁੰਝ ਗਏ ਜਦੋਂਕਿ ਚੀਨੀ ਤਾਈਪੇ ਦੇ ਸ਼ਾਓਚੁਆਨ ਲੂ ਨੇ 226.8 ਦੇ ਸਕੋਰ ਨਾਲ ਕਾਂਸੀ ‘ਤੇ ਕਬਜ਼ਾ ਕੀਤਾ ਦੋ ਸੀਰੀਜ ਬਾਅਦ ਰਵੀ 103.3 ਅੰਕ ਨਾਲ ਤੀਸਰੀ ਤੇ ਦੀਪਕ ਪੰਜਵੀਂ ਪੋਜ਼ੀਸ਼ਨ ‘ਤੇ ਸੀ ਤੀਸਰੀ ਸੀਰੀਜ਼ ‘ਚ ਹਰ ਸ਼ੂਟਰ ਨੇ ਪੰਜ-ਪੰਜ ਨਿਸ਼ਾਨੇ ਲਾਉਣੇ ਸਨ, ਜਿਸ ਵਿੱਚ ਰਵੀ ਚੰਗਾ ਪ੍ਰਦਰਸ਼ਨ ਕਰਨ ‘ਚ ਨਾਕਾਮ ਰਹੇ ਪਰ ਦੀਪਕ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਤਗਮੇ ‘ਤੇ ਨਿਸ਼ਾਨਾ ਲਗਾ ਗਏ। (Asian Games)
31 ਸਾਲ ਦੇ ਦੀਪਕ ਨੇ ਇਸ ਤੋਂ ਪਹਿਲਾਂ 2018 ਦੇ ਗੁਆਦਾਲਾਜਰਾ ‘ਚ ਹੋਏ ਆਈਐਸਐਸਐਫ ਵਿਸ਼ਵ ਕੱਪ ‘ਚ ਮੇਹੁਲੀ ਘੋਸ਼ ਨਾਲ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਕਾਂਸੀ ਤਗਮਾ ਜਿੱਤਿਆ ਸੀ ਉਸ ਨੇ 2017 ਦੀਆਂ ਬ੍ਰਿਸਬੇਨ ਰਾਸ਼ਟਰਮੰਡਲ ਚੈਂਪੀਅਨਸ਼ਿਪ ‘ਚ ਨਿੱਜੀ ਕਾਂਸੀ ਤਗਮਾ ਜਿੱਤਿਆ ਸੀ 2018 ਏਸ਼ੀਆਈ ਖੇਡਾਂ ‘ਚ ਇਹ ਭਾਰਤ ਦਾ ਪਹਿਲਾ ਚਾਂਦੀ ਦਾ ਤਗਮਾ ਹੈ।
ਰਲਵਾਂ-ਮਿਲਵਾਂ ਰਿਹਾ ਭਾਰਤ ਲਈ ਪਹਿਲਾ ਦਿਨ | Asian Games
ਚੀਨੀ ਤਾਈਪੇ ਦੀ ਯਿਗਸ਼ਿਨ ਅਤੇ ਸ਼ਾਓਚੁਆਨ ਦੀ ਜੋੜੇ ਨੇ ਬਣਾਇਆ ਰਿਕਾਰਡ | Asian Games
ਜਕਾਰਤਾ (ਏਜੰਸੀ)। ਭਾਰਤੀ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਦੀ ਜੋੜੀ ਨੇ 18ਵੀਆਂ ਏਸ਼ੀਆਈ ਖੇਡਾਂ ‘ਚ ਐਤਵਾਰ ਨੂੰ ਨਿਸ਼ਾਨੇਬਾਜ਼ੀ ‘ਚ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਕਾਂਸੀ ਤਗਮੇ ਦੇ ਨਾਲ ਇਹਨਾਂ ਖੇਡਾਂ ‘ਚ ਭਾਰਤ ਦਾ ਤਗਮਾ ਖ਼ਾਤਾ ਖੋਲ੍ਹ ਦਿੱਤਾ ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਾਲੇਮਬੰਗ ‘ਚ ਏਸ਼ੀਆਈ ਖੇਡਾਂ ‘ਚ ਐਤਵਾਰ ਨੂੰ ਮੁਕਾਬਲੇ ਸ਼ੁਰੂ ਹੋਏ ਜਿਸ ਵਿੱਚ ਅਪੂਰਵੀ ਅਤੇ ਰਵੀ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਵਰਗ ਦੇ ਫ਼ਾਈਨਲ ‘ਚ ਤੀਸਰੇ ਸਥਾਨ ‘ਤੇ ਰਹਿੰਦੇ ਹੋਏ ਤਗਮਾ ਜਿੱਤਿਆ ਭਾਰਤੀ ਜੋੜੀ ਨੇ ਕੁੱਲ 429.9 ਅੰਕਾਂ ਨਾਲ ਕਾਂਸੀ ਤਗਮਾ ਜਿੱਤਿਆ।
ਜੋ ਏਸ਼ੀਆਡ 2018 ‘ਚ ਭਾਰਤ ਦਾ ਕਿਸੇ ਵੀ ਈਵੇਂਟ ‘ਚ ਪਹਿਲਾ ਤਗਮਾ ਸੀ ਇਸ ਈਵੇਂਟ ‘ਚ ਚੀਨੀ ਤਾਈਪੇ ਦੀਜ ਯਿਗਸ਼ਿਨ ਅਤੇ ਸ਼ਾਓਚੁਆਨ ਦੀ ਜੋੜੀ ਨੇ ਖੇਡਾਂ ਦਾ ਰਿਕਾਰਡ ਬਣਾਉਂਦਿਆਂ 494.1 ਅੰਕਾਂ ਨਾ ਸੋਨ ਤਗਮਾ ਜਦੋਂਕਿ ਝਾਓ ਅਤੇ ਯਾਂਗ ਦੀ ਚੀਨੀ ਜੋੜੀ ਨੇ 492.5 ਅੰਕਾਂ ਨਾਲ ਚਾਂਦੀ ਤਗਮਾ ਜਿੱਤਿਆ। ਹਾਲਾਂਕਿ ਅਪੂਰਵੀ ਅਤੇ ਰਵੀ ਦੀ ਜੋੜੀ ਨੇ ਫਾਈਨਲ ‘ਚ ਕਾਫ਼ੀ ਸਮਾਂ ਦੂਸਰਾ ਸਥਾਨ ਬਣਾਈ ਰੱਖਿਆ ਪਰ 34 ਸ਼ਾਟਾਂ ਤੋਂ ਬਾਅਦ ਉਹ ਤੀਸਰੇ ਸਥਾਨ ‘ਤੇ ਖ਼ਿਸਕ ਗਏ 38 ਸ਼ਾਟਾਂ ਤੋਂ ਬਾਅਦ ਭਾਰਤੀ ਜੋੜੀ 390.2 ਦੇ ਸਕੋਰ ‘ਤੇ ਚੀਨ ਨਾਲ ਸਾਂਝੇ ਤੌਰ ‘ਤੇ ਦੂਸਰੇ ਸਥਾਨ ‘ਤੇ ਪਹੁੰਚੀ ਪਰ ਅੰਤ ‘ਚ ਚੀਨ ਨੇ ਭਾਰਤ ਨੂੰ ਤੀਸਰੇ ਸਥਾਨ ‘ਤੇ ਪਛਾੜ ਦਿੱਤਾ।
ਇਹ ਵੀ ਪੜ੍ਹੋ : ਲੋਕਾਂ ਦੀ ਸਹੂਲਤ ਲਈ ਵੱਖ-ਵੱਖ ਵਿਭਾਗਾਂ ’ਚ ਸਥਾਪਿਤ ਕੀਤੇ ਫਲੱਡ ਕੰਟਰੋਲ ਰੂਮ
ਨਿਸ਼ਾਨੇਬਾਜ਼ੀ ਟੂਰਨਾਮੈਂਟ ‘ਚ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਕਾਂਸੀ ਤਗਮਾ ਜਿੱਤਣ ਵਾਲੀ ਭਾਰਤੀ ਜੋੜੀ ਅਪੂਰਵੀ ਨੇ ਦੇਸ਼ ਲਈ ਤਗਮਾ ਜਿੱਤਣ ‘ਤੇ ਖੁਸ਼ੀ ਪ੍ਰਗਟ ਕੀਤੀ। ਅਪੂਰਵੀ ਨੇ ਕਿਹਾ ਕਿ ਵਿਸ਼ਵ ਕੱਪ ‘ਚ ਚੌਥਾ ਸਥਾਨ ਹਾਸਲ ਕਰਨਾ ਸਾਡਾ ਹੁਣ ਤੱਕ ਸਭ ਤੋਂ ਬਿਹਤਰ ਪ੍ਰਦਰਸ਼ਨ ਸੀ, ਜਿਸ ਤੋਂ ਬਾਅਦ ਅਸੀਂ ਆਪਣੀ ਖੇਡ ‘ਚ ਸੁਧਾਰ ਕੀਤਾ ਹੈ ਏਸ਼ੀਆਈ ਖੇਡਾਂ ‘ਚ ਇਹ ਮੇਰਾ ਪਹਿਲਾ ਤਗਮਾ ਹੋਣ ਤੋਂ ਇਲਾਵਾ ਭਾਰਤ ਲਈ ਵੀ ਪਹਿਲਾ ਤਗਮਾ ਹੈ ਮੈਂ ਬਹੁਤ ਖੁਸ਼ ਹਾਂ ਪਰ ਮੇਰਾ ਧਿਆਨ ਕੱਲ੍ਹ ਹੋਣ ਵਾਲੀ 10 ਮੀਟਰ ਏਅਰ ਰਾਈਫਲ ਸਿੰਗਲ ਈਵੇਂਟ ‘ਤੇ ਹੈ ਤਗਮਾ ਹਾਸਲ ਕਰਨ ਤੋਂ ਬਾਅਦ ਰਵੀ ਨੇ ਕਿਹਾ ਕਿ ਇਹ ਕਾਂਸੀ ਤਗਮਾ ਸਿਰਫ਼ ਅਪੂਰਵੀ ਕਾਰਨ ਹੀ ਦੇਸ਼ ਦੀ ਝੋਲੀ ‘ਚ ਆ ਸਕਿਆ ਹੈ ਹਾਲਾਂਕਿ ਸਾਨੂੰ ਇਕੱਠਿਆਂ ਅਭਿਆਸ ਕਰਨ ਦਾ ਜ਼ਿਆਦਾ ਸਮਾਂ ਨਹੀਂ ਮਿਲ ਸਕਿਆ।
ਮਨੁ-ਅਭਿਸ਼ੇਕ ਖੁੰਝੇ | Asian Games
ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਅਤੇ ਭਾਰਤੀ ਤਗਮਾ ਉਮੀਦਵਾਰ ਮਨੁ ਭਾਕਰ ਅਤੇ ਅਭਿਸ਼ੇਕ ਵਰਮਾ ਦੀ ਖ਼ਰਾਬ ਸ਼ੁਰੂਆਤ ਰਹੀ ਅਤੇ ਉਹਨਾਂ ਦੀ ਜੋੜੀ 10ਮੀ ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੇਂਟ ਦੇ ਫਾਈਨਲ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਈ 16 ਸਾਲ ਦੀ ਮਨੁ ਅਤੇ ਅਭਿਸ਼ੇਕ ਨੇ ਕੁੱਲ 759 ਦਾ ਸਕੋਰ ਕੀਤਾ ਮਨੁ ਨੇ 94, 93, 97, 94 ਦੇ ਸਕੋਰ ਕੀਤੇ ਅਤੇ 378 ਅੰਕ ਲਏ ਜਦੋਂਕਿ 29 ਸਾਲਾ ਅਭਿਸ਼ੇਕ ਨੇ 95, 94, 95, 97 ਦੇ ਸਕੋਰ ਕੀਤੇ ਅਤੇ ਕੁਆਲੀਫਿਕੇਸ਼ਨ ‘ਚ ਛੇਵੇਂ ਸਥਾਨ ‘ਤੇ ਰਹਿ ਕੇ ਕੁਆਲੀਫਾਈ ਕਰਨ ਤੋਂ ਖੁੰਝੇ ਜਦੋਂਕਿ ਅੱਵਲ ਪੰਜ ਜੋੜੀਆਂ ਨੇ ਫਾਈਨਲ ‘ਚ ਕੁਆਲੀਫਾਈ ਕੀਤਾ ਜਦੋਂਕਿ ਚੀਨ ਨੇ ਕੁਆਲੀਫਿਕੇਸ਼ਨ ‘ਚ ਹੀ ਏਸ਼ੀਆਡ ਦਾ ਰਿਕਾਰਡ ਸਕੋਰ 769 ਬਣਾ ਕੇ ਗਰੁੱਪ ਟਾਪ ਕੀਤਾ। (Asian Games)
ਪਿਸਟਲ ਕੋਚ ਜਸਪਾਲ ਰਾਣਾ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੇਂਟ ਦੇ ਫ਼ਾਈਨ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਈ ਮਨੁ ਭਾਕਰ ਅਤੇ ਅਭਿਸ਼ੇਕ ਵਰਮਾ ਦੀ ਜੋੜੀ ਦੇ ਪ੍ਰਦਰਸ਼ਨ ‘ਤੇ ਕਿਹਾ ਕਿ ਮਨੁ ਨੇ ਆਪਣੀ ਸਮਰੱਥਾ ਮੁਤਾਬਕ ਪ੍ਰਦਰਸ਼ਨ ਨਹੀਂ ਕੀਤਾ ਉਸਨੂੰ ਆਪਣੀਆਂ ਭਾਵਨਾਵਾਂ ‘ਤੇ ਕਾਬੂ ਕਰਨਾ ਸਿੱਖਣਾ ਹੋਵੇਗਾ ਵੱਡੇ ਮੁਕਾਬਲਿਆਂ ‘ਚ ਬਿਹਤਰ ਪ੍ਰਦਰਸ਼ਨ ਕਰਨ ਦੇ ਦਬਾਅ ਤੋਂ ਕਿਵੇਂ ਨਿਪਟਿਆ ਜਾਵੇ ਇਹ ਅਭਿਸ਼ੇਕ ਨੂੰ ਵੀ ਸਿੱਖਣਾ ਹੋਵੇਗਾ ਉਹ ਦੋਵੇਂ ਇਸ ਤੋਂ ਸਿੱਖਣਗੇ।
ਹਾੱਕੀ ਚ ਭਾਰਤ ਨੇ ਇੰਡੋਨੇਸ਼ੀਆ ਮਧੋਲਿਆ | Asian Games
ਗੁਰਜੀਤ ਕੌਰ ਦੀ ਹੈਟ੍ਰਿਕ ਨਾਲ ਭਾਰਤੀ ਮਹਿਲਾ ਹਾੱਕੀ ਟੀਮ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਹਾੱਕੀ ਟੂਰਨਾਮੈਂਟ ‘ਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਮੇਜ਼ਬਾਨ ਇੰਡੋਨੇਸ਼ੀਆ ਨੂੰ ਪੂਲ ਬੀ ‘ਚ 8-0 ਨਾਲ ਮਧੋਲ ਦਿੱਤਾ ਭਾਰਤ ਨੇ 1982 ਦੀਆਂ ਦਿੱਲੀ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਅਤੇ 1998 ਦੀਆਂ ਬੈਂਕਾਕ ਏਸ਼ੀਆਈ ਖੇਡਾਂ ‘ਚ ਚਾਂਦੀ ਤਗਮਾ ਜਿੱਤਿਆ ਸੀ ਸੋਨ ਤਗਮਾ ਅਤੇ ਟੋਕੀਓ ਓਲੰਪਿਕ ਦੀ ਸਿੱਧੀ ਟਿਕਟ ਹਾਸਲ ਕਰਨ ਦੇ ਇਰਾਦੇ ਨਾਲ ਨਿੱਤਰੀ ਭਾਰਤੀ ਟੀਮ ਨੇ ਅੱਧੇ ਸਮੇਂ ਤੱਕ ਹੀ 6-0 ਦਾ ਵਾਧਾ ਬਣਾ ਲਿਆ ਭਾਰਤੀ ਟੀਮ ਨੇ ਦੂਸਰੇ ਅੱਧ ‘ਚ ਦੋ ਗੋਲ ਕੀਤੇ ਅਤੇ ਆਸਾਨ ਜਿੱਤ ਹਾਸਲ ਕੀਤੀ।
ਭਾਰਤ ਦੀ ਜਿੱਤ ‘ਚ ਉਦਿਤਾ ਨੇ ਛੇਵੇਂ ਮਿੰਟ ‘ਚ ਖ਼ਾਤਾ ਖੋਲ੍ਹਿਆ ਵੰਦਨਾ ਨੇ 13ਵੇਂ ਮਿੰਟ ‘ਚ ਸਕੋ+ 2-0 ਕਰ ਦਿੱਤਾ ਗੁਰਜੀਤ ਕੌਰ ਨੇ ਪੈਨਲਟੀ ਕਾਰਨਰ ‘ਤੇ ਭਾਰਤ ਦਾ ਤੀਸਰਾ ਗੋਲ ਕੀਤਾ ਲਾਲਰੇਮਸਿਆਮੀ ਨੇ ਪੰਜਵਾਂ ਅਤੇ ਵੰਦਨਾ ਨੇ ਭਾਰਤ ਦਾ ਛੇਵਾਂ ਗੋਲ ਕੀਤਾ ਨਵਨੀਤ ਕੌਰ ਨੇ ਸੱਤਵਾਂ ਅਤੇ ਗੁਰਜੀਤ ਨੇ ਅੱਠਵਾਂ ਗੋਲ ਕੀਤਾ ਦਿਨ ਦੇ ਹੋਰ ਮੈਚਾਂ ‘ਚ ਜਾਪਾਨ ਨੇ ਤਾਈਪੇ ਨੂੰ 11-0 ਨਾਲ, ਮਲੇਸੀਆ ਨੇ ਹਾਂਗਕਾਂਗ ਨੂੰ 8-0 ਨਾਲ ਅਤੇ ਕਜ਼ਾਖ਼ਿਸਤਾਨ ਨੇ ਥਾਈਲੈਂਡ ਨੂੰ 3-1 ਨਾਲ ਹਰਾਇਆ।
ਦਿਵਿਜ-ਕਰਮਨ ਮਿਕਸਡ ਡਬਲਜ਼ ਦੇ ਪ੍ਰੀ ਕੁਆਰਟ ‘ਚ | Asian Games
ਭਾਰਤ ਦੇ ਦਿਵਿਜ ਸ਼ਰਣ ਅਤੇ ਕਰਮਨ ਕੌਰ ਥਾਂਡੀ ਦੀ ਜੋੜੀ ਨੇ ਏਸ਼ੀਆਈ ਖੇਡਾਂ ਦੀ ਟੈਨਿਸ ਪ੍ਰਤੀਯੋਗਤਾ ‘ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਮਿਕਸਡ ਡਬਲਜ਼ ਦੇ ਪ੍ਰੀ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਦਿਵਿਜ ਅਤੇ ਕਰਮਨ ਨੇ ਫਿਲੀਪੀਂਸ ਦੀ ਜੋੜੀ ਅਲਬਰਟੋ ਅਤੇ ਮਾਰੀਅਨ ਨੂੰ ਲਗਾਤਾਰ ਸੈੱਟਾਂ ‘ਚ 6-4, 6-4 ਨਾਲ ਹਰਾਇਆ ਭਾਰਤੀ ਜੋੜੀ ਨੇ ਇਹ ਮੁਕਾਬਲਾ 1 ਘੰਟੇ 21 ਮਿੰਟ ‘ਚ ਜਿੱਤਿਆ।
ਕਬੱਡੀ ਟੀਮਾਂ ਦੀ ਆਸ ਅਨੁਸਾਰ ਸ਼ੁਰੂਆਤ | Asian Games
ਪਿਛਲੀ ਚੈਂਪੀਅਨ ਭਾਰਤੀ ਕਬੱਡੀ ਟੀਮਾਂ ਨੇ ਆਪਣੇ ਖ਼ਿਤਾਬ ਬਚਾਓ ਮੁਹਿੰਮ ਦੀ ਐਤਵਾਰ ਨੂੰ ਆਸਾਂ ਅਨੁਸਾਰ ਚੰਗੀ ਸ਼ੁਰੂਆਤ ਕੀਤੀ ਸਾਲ 1990 ਤੋਂ ਲਗਾਤਾਰ ਸੱਤ ਸੋਨ ਤਗਮੇ ਜਿੱਤ ਚੁੱਕੀ ਭਾਰਤੀ ਪੁਰਸ਼ ਟੀਮ ਨੇ ਅੱਠਵੇਂ ਸੋਨੇ ਦੀ ਤਲਾਸ਼ ‘ਚ ਬੰਗਲਾਦੇਸ਼ ਨੂੰ ਗਰੁੱਪ ਏ ‘ਚ ਇੱਕਤਰਫ਼ਾ ਅੰਦਾਜ਼ ‘ਚ 50-21 ਨਾਲ ਹਰਾ ਦਿੱਤਾ ਮਹਿਲਾ ਕਬੱਡੀ ਦੀ ਏਸ਼ੀਆਈ ਖੇਡਾਂ ‘ਚ 2010 ‘ਚ ਸ਼ੁਰੂਆਤ ਹੋਈ ਸੀ ਅਤੇ ਭਾਰਤੀ ਮਹਿਲਾ ਟੀਮ ਨੇ ਖ਼ਿਤਾਬੀ ਹੈਟ੍ਰਿਕ ਬਣਾਉਣ ਦੀ ਦਿਸ਼ਾ ‘ਚ ਪਹਿਲਾ ਕਦਮ ਚੁੱਕਦਿਆਂ ਜਾਪਾਨ ਨੂੰ 43-12 ਦੇ ਵੱਡੇ ਫ਼ਰਕ ਨਾਲ ਮਧੋਲ ਦਿੱਤਾ। (Asian Games)
ਤੈਰਾਕੀ ‘ਚ ਸਾਜਨ-ਸ਼੍ਰੀਹਰਿ ਖੁੰਝੇ | Asian Games
ਭਾਰਤ ਦੇ ਸਾਜਨ ਪ੍ਰਕਾਸ਼ ਅਤੇ ਸ਼੍ਰੀਹਰਿ ਨਟਰਾਜ ਤੇਰਾਕੀ ਟੂਰਨਾਮੈਂਟ ‘ਚ ਕ੍ਰਮਵਾਰ ਪੁਰਸ਼ਾਂ ਦੀ 200 ਮੀਟਰ ਬਟਰਫਲਾਈ ਅਤੇ 100 ਮੀਟਰ ਬੈਕ ਸਟਰੋਕ ਈਵੇਂਟ ਦੇ ਫਾਈਨਲ ‘ਚ ਪਹੁੰਚੇ ਪਰ ਪੰਜਵੇਂ ਅਤੇ ਸੱਤਵੇਂ ਸਥਾਨ ‘ਤੇ ਰਹੇ ਪ੍ਰਕਾਸ਼ ਨੇ ਫਾਈਨਲ ‘ਚ 1 ਮਿੰਟ 57.57 ਸੈਕਿੰਡ ਦਾ ਸਮਾਂ ਲੈ ਕੇ 200 ਮੀਟਰ ਬਟਰਫਲਾਈ ਈਵੇਂਟ ‘ਚ ਪੰਜਵਾਂ ਸਥਾਨ ਹਾਸਲ ਕੀਤਾ ਉਹਨਾਂ ਕੁਆਲੀਫਿਕੇਸ਼ਨ ਦੇ 1 ਮਿੰਟ 58.12 ਸੈਕਿੰਡ ਦੇ ਆਪਣੇ ਸਮੇਂ ‘ਚ ਸੁਧਾਰ ਕੀਤਾ ਪਰ ਇਹ ਤਗਮੇ ਲਈ ਕਾਫ਼ੀ ਨਹੀਂ ਸੀ ਜਾਪਾਨ ਨੇ ਇਸ ਈਵੇਂਟ ‘ਚ ਸੋਨ ਅਤੇ ਚਾਂਦੀ ਜਦੋਂਕਿ ਚੀਨ ਨੇ ਕਾਂਸੀ ਤਗਮਾ ਜਿੱਤਿਆ ਨਟਰਾਜ ਨੇ ਕੁਆਲੀਫਾਈਂਗ ‘ਚ 55.86 ਦਾ ਸਮਾਂ ਲੈ ਕੇ ਫਾਈਨਲ ‘ਚ ਜਗ੍ਹਾ ਬਣਾਈ ਸੀ ਪਰ ਫਾਈਨਲ ‘ਚ 56.19 ਦਾ ਸਮਾਂ ਕੱਢਿਆ ਇਸ ਈਵੇਂਟ ‘ਚ ਸੋਨਾ ਚੀਨ, ਚਾਂਦੀ ਜਾਪਾਨ ਅਤੇ ਕਾਂਸੀ ਤਗਮਾ ਕੋਰੀਆ ਨੇ ਜਿੱਤਿਆ।
ਮਹਿਲਾ ਹੈਂਡਬਾਲ ਟੀਮ ਬਾਹਰ | Asian Games
ਭਾਰਤੀ ਪੁਰਸ਼ ਟੀਮ ਦੀ ਤਰ੍ਹਾਂ ਮਹਿਲਾ ਹੈਂਡਮ ਨੇ ਵੀ ਨਿਰਾਸ਼ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਅਤੇ ਟੀਮ ਨੂੰ ਗਰੁੱਪ ਏ ‘ਚ ਲਗਾਤਾਰ ਤੀਸਰੀ ਹਾਰ ਦਾ ਸਾਹਮਣਾ ਕਰਨਾ ਪਿਆ ਮਹਿਲਾ ਟੀਮ ਨੂੰ ਕਜ਼ਾਖ਼ਿਸਤਾਨ ਨੇ 36-19, ਕੋਰੀਆ ਨੇ 45-18 ਅਤੇ ਅੱਜ ਚੀਨ ਨੇ 36-21 ਨਾਲ ਹਰਾਇਆ ਭਾਰਤ ਦਾ ਚੌਥਾ ਮੁਕਾਬਲਾ ਮੰਗਲਵਾਰ ਨੂੰ ਉੱਤਰੀ ਕੋਰੀਆ ਨਾਲ ਹੋਵੇਗਾ ਮਹਿਲਾ ਟੀਮ ਤੀਸਰੀ ਹਾਰ ਨਾਲ ਨਾੱਕਆਊਟ ਗੇੜ ‘ਚ ਜਾਣ ਦੇ ਮੁਕਾਬਲੇ ਤੋਂ ਬਾਹਰ ਹੋ ਗਈ ਹੈ ਪੁਰਸ਼ ਟੀਮ ਵੀ ਲਗਾਤਾਰ ਤਿੰਨ ਹਾਰ ਝੱਲ ਕੇ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ। ਇਹਨਾਂ ਦੋਵਾਂ ਟੀਮਾਂ ਨੂੰ ਭਾਰਤੀ ਓਲੰਪਿਕ ਸੰਘ ਨੇ ਪਹਿਲਾਂ ਮਨਜ਼ੂਰੀ ਨਹੀਂ ਦਿੱਤੀ ਸੀ ਪਰ ਅਦਾਲਤ ‘ਚ ਜਾਣ ਤੋਂ ਬਾਅਦ ਇਹਨਾਂ ਨੂੰ ਖੇਡਾਂ ‘ਚ ਭਾਗ ਲੈਣ ਦੀ ਹਰੀ ਝੰਡੀ ਮਿਲੀ ਪਰ ਦੋਵਾਂ  ਹੀ ਟੀਮਾਂ ਨੇ ਨਿਰਾਸ਼ ਕੀਤਾ ਚੀਜਨ ਵਿਰੁੱਧ ਮੁਕਾਬਲੇ ‘ਚ ਮਨਿੰਦਰ ਕੌਰ ਨੇ ਸਭ ਤੋਂ ਜ਼ਿਆਦਾ 10 ਗੋਲ ਕੀਤੇ। (Asian Games)
ਮਜ਼ਬੂਰ ਪੇਸ ਨੇ ਏਸ਼ੀਆਡ ਚੋਂ ਲਿਆ ਨਾਂਅ ਵਾਪਸ
ਮਾਹਿਰ ਜੋੜੀਦਾਰ ਨਾ ਮਿਲਣ ‘ਤੇ ਲਿਆ ਫ਼ੈਸਲਾ | Lemper Pace
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਧੁਰੰਦਰ ਟੈਨਿਸ ਸਟਾਰ ਲਿਏਂਪਰ ਪੇਸ ਨੇ ਅਗਲੀਆਂ ਏਸ਼ੀਆਈ ਖੇਡਾਂ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ ਸ਼ਨਿੱਚਰਵਾਰ ਤੋਂ ਸ਼ੁਰੂ ਹੋ ਰਹੀਆਂ ਏਸ਼ੀਆਈ ਖੇਡਾਂ ‘ਚ ਪੇਸ ਨੂੰ ਪੁਰਸ਼ ਡਬਲਜ਼ ਲਈ ਚੁਣਿਆ ਗਿਆ ਸੀ ਪਰ ਅਜੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਸੀ ਕਿ ਪੇਸ ਕਿਸ ਖਿਡਾਰੀ ਦੇ ਨਾਲ ਆਪਣੀ ਜੋੜੀ ਬਣਾਉਣਗੇ 18 ਗਰੈਂਡ ਸਲੈਮ ਖ਼ਿਤਾਬ ਆਪਣੇ ਨਾਂਅ ਕਰ ਚੁੱਕੇ 45 ਸਾਲਾ ਪੇਸ ਨੇ ਇਸ ਤੋਂ ਨਾਰਾਜ਼ ਹੋ ਕੇ ਆਪਣਾ ਨਾਂਅ ਵਾਪਸ ਲਿਆ ਪੇਸ ਨੂੰ ਏਸ਼ੀਆਈ ਖੇਡਾਂ ਲਈ ਡਬਲਜ਼ ‘ਚ ਜੋੜੀ ਬਣਾਉਣ ਲਈ ਸੁਮਿਤ ਨਾਗਲ ਦਾ ਬਦਲ ਦਿੱਤਾ ਗਿਆ ਸੀ ਨਾਗਲ ਇਹਨੀਂ ਦਿਨੀਂ ਸਿੰਗਲਜ਼ ‘ਚ ਸੰਘਰਸ਼ ਕਰ ਰਿਹਾ ਹੈ ਅਤੇ ਪ੍ਰੋ ਸਰਕਟ ‘ਚ ਲਗਾਤਾਰ 9 ਮੈਚਾਂ ‘ਚ ਪਹਿਲੇ ਹੀ ਗੇੜ ‘ਚ ਹਾਰ ਕੇ ਬਾਹਰ ਹੋਏ ਹਨ ਇਸ ਲਈ ਪੇਸ ਨੂੰ ਇਹ ਸੁਝਾਅ ਪਸੰਦ ਨਹੀਂ ਆਇਆ।
ਆਲ ਇੰਡੀਆ ਟੈਨਿਸ ਐਸੋਸੀਏਸ਼ਨ (ਏਆਈਟੀਓ) ਪੁਰਸ਼ ਡਬਲਜ਼ ‘ਚ ਸੱਟ ਤੋਂ ਵਾਪਸੀ ਕਰ ਰਹੇ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਦੀ ਜੋੜੀ ਨੂੰ ਉਹਨਾਂ ਦੇ ਖ਼ੁਦ ਦੇ ਕਹਿਣ ‘ਤੇ ਮੰਜੂਰੀ ਦੇ ਚੁੱਕਾ ਸੀ ਏਸ਼ੀਅਨ ਖੇਡਾਂ ‘ਚ ਜੋੜੀਦਾਰ ਨਾ ਮਿਲਣ ਕਾਰਨ ਪੇਸ ਪਹਿਲਾਂ ਹੀ ਆਲ ਇੰਡੀਆ ਟੈਨਿਸ ਐਸੋਸੀਏਸ਼ਨ ਤੋਂ ਨਾਰਾਜ਼ ਸਨ ਇਸ ਦੇ ਬਾਵਜ਼ੂਦ ਉਹਨਾਂ ਏਸ਼ੀਅਨ ਗੇਮਜ਼ ‘ਚ ਹਿੱਸਾ ਲੈਣ ਲਈ ਸਮਾਂ ਕੱਢਿਆ ਸੀ ਏਸ਼ੀਆਈ ਖੇਡਾਂ ‘ਚ ਪੇਸ ਦੇ ਨਾਂਅ 5 ਸੋਨ ਤਗਮਿਆਂ ਸਮੇਤ 8 ਤਗਮੇ ਹਨ। (Lemper Pace)
ਪੇਸ ਨੇ ਕਿਹਾ ਕਿ ਬਹੁਤ ਦੁਖੀ ਮਨ ਨਾਲ ਇਹ ਕਹਿ ਰਿਹਾ ਹਾਂ ਕਿ ਏਸ਼ੀਆਈ ਖੇਡਾਂ ‘ਚ ਮੈਂ ਹਿੱਸਾ ਨਹੀਂ ਲਵਾਂਗਾ ਮੇਰੇ ਕਈ ਵਾਰ ਅਪੀਲ ਕਰਨ ਤੋਂ ਬਾਅਦ ਵੀ ਏਆਈਟੀਓ ਕਿਸੇ ਮਾਹਿਰ ਖਿਡਾਰੀ ਨੂੰ ਮੇਰੇ ਨਾਲ ਜੋੜੀਦਾਰ ਨਹੀਂ ਬਣਾ ਸਕਿਆ ਮੈਂ ਰਾਮਕੁਮਾਰ ਨਾਲ ਡਬਲਜ਼ ਖੇਡਾਂ ਪਸੰਦ ਕਰਦਾ ਪਰ ਇਹ ਧਿਆਨ ‘ਚ ਰੱਖਦਿਆਂ ਕਿ ਉਸ ਕੋਲ ਸਿੰਗਲ ‘ਚ ਤਗਮਾ ਜਿੱਤਣ ਦਾ ਸੁਨਹਿਰੀ ਮੌਕਾ ਹੈ ਇਹ ਸਹੀ ਨਹੀਂ ਹੋਵੇਗਾ ਕਿ ਮੈਂ ਊਸਦੀ ਸਰਵਸ੍ਰੇਸ਼ਠ ਈਵੇਂਟ ਤੋਂ ਉਸਦਾ ਧਿਆਨ ਭਟਕਾਵਾਂ ਪੇਸ ਪਿਛਲੀਆਂ ਦੋ ਏਸ਼ੀਆਈ ਖੇਡਾਂ ਤੋਂ ਬਾਹਰ ਰਹਿਣ ਦੇ ਬਾਅਦ ਇਸ ਵਾਰ ਟੂਰਨਾਮੈਂਟ ‘ਚ ਵਾਪਸੀ ਕਰਨ ਵਾਲੇ ਸਨ। (Lemper Pace)
ਏਸ਼ਿਆਡ ‘ਚ ਸੌਖੀ ਨਹੀਂ ਗੋਲਡ ਦੀ ਰਾਹ | Asian Games
ਏਸ਼ੀਆ ਮਹਾਂਦੀਪ ਦੇ ਦੇਸ਼ਾਂ ਦਾ 4 ਸਾਲਾਂ ਬਾਅਦ ਹੋਣ ਵਾਲਾ ਸਭ ਤੋਂ ਵੱਡਾ ਖੇਡ ਟੂਰਨਾਮੈਂਟ ਜਾਂ ਕਹਿ ਲਈਏ Âੇਸ਼ੀਆਈ ਦੇਸ਼ਾਂ ਲਈ ‘ਖੇਡਾਂ ਦਾ ਕੁੰਭ’ ‘ਏਸ਼ੀਅਨ ਖੇਡਾਂ’ ਇਸ ਵਾਰ 18 ਅਗਸਤ ਤੋਂ 2 ਸਤੰਬਰ ਤੱਕ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਅਤੇ ਪਾਲੇਮਬਾਂਗ ‘ਚ ਕਰਵਾਈਆਂ ਜਾ ਰਹੀਆਂ ਹਨ ਏਸ਼ੀਆਈ ਓਲੰਪਿਕ ਸੰਘ ਵੱਲੋਂ ਪਹਿਲੀ ਵਾਰ ਭਾਰਤ ‘ਚ ਇਹਨਾਂ ਖੇਡਾਂ ਦੀ ਸ਼ੁਰੂਆਤ 1951 ‘ਚ ਹੋਈ ਸੀ ਅਤੇ ਉਸ ਸਮੇਂ 11 ਦੇਸ਼ਾਂ ਨੇ 8 ਖੇਡਾਂ ਦੇ 57 ਮੁਕਾਬਲਿਆਂ ‘ਚ ਇਸ ਵਿੱਚ ਭਾਗ ਲਿਆ ਸੀ ਅਤੇ ਇਹਨਾਂ ਖੇਡਾਂ ਂਚ ਭਾਰਤ ਦਾ ਜਾਪਾਨ ਤੋਂ ਬਾਅਦ ਦੂਸਰੇ ਸਥਾਨ ‘ਤੇ ਰਹਿਣਾ ਉਸਦਾ ਹੁਣ ਤੱਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ ਇਸ ਵਾਰ 18ਵੀਂਆਂ ਏਸ਼ੀਆਈ ਖੇਡਾਂ ‘ਚ 45 ਦੇਸ਼ਾਂ ਦੇ ਖਿਡਾਰੀਆਂ ‘ਚ 40 ਖੇਡਾਂ ਦੀਆਂ 465 ਈਵੇਂਟਸ ‘ਚ ਤਗਮੇ ਜਿੱਤਣ ਦੀ ਜ਼ੱਦੋਜ਼ਹਿਦ ਹੋਵੇਗੀ। (Asian Games)
ਇਹ ਵੀ ਪੜ੍ਹੋ : ਪੰਜਾਬ ਰਾਜ ਖੁਰਾਕ ਕਮਿਸ਼ਨ ਮੈਂਬਰ ਵੱਲੋਂ ਰਾਸ਼ਨ ਡਿਪੂਆਂ, ਆਗਣਵਾੜੀ ਸੈਂਟਰਾਂ ਤੇ ਸਕੂਲਾਂ ਦਾ ਦੌਰਾ
ਭਾਰਤ 572 ਖਿਡਾਰੀਆਂ ਅਤੇ ਅਧਿਕਾਰੀਆਂ ਸਮੇਤ ਲਗਭੱਗ 800 ਮੈਂਬਰੀ ਦਲ ਨਾਲ ਇੱਥੇ ਸ਼ਮੂਲੀਅਤ ਕਰੇਗਾ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗਮਾ ਜੇਤੂ ਅਤੇ ਜੂਨੀਅਰ ਵਿਸ਼ਵ ਚੈਂਪੀਅਨ ਨੇਜਾ ਸੁੱਟਣ ਵਾਲੇ ਅਥਲੀਟ ਨੀਰਜ ਚੋਪੜਾ ਨੂੰ ਇਸ ਵਾਰ ਭਾਰਤ ਦਾ ਝੰਡਾਬਰਦਾਰ ਬਣਨ ਦਾ ਮਾਣ ਦਿੱਤਾ ਗਿਆ ਹੈ ਭਾਰਤ ਵੱਲੋਂ ਪਿਛਲੀਆਂ ਏਸ਼ੀਆਈ ਖੇਡਾਂ ‘ਚ 541 ਖਿਡਾਰੀਆਂ ਨੇ ਸ਼ਿਰਕਤ ਕੀਤੀ ਸੀ ਅਤੇ 11 ਸੋਨ ਤਗਮਿਆਂ ਸਮੇਤ ਕੁੱਲ 57 ਤਗਮੇ ਜਿੱਤੇ ਸਨ ਇਸ ਵਾਰ ਦੀਆਂ ਏਸ਼ੀਆਡ ‘ਚ 40 ਖੇਡਾਂ ਕਰਵਾਈਆਂ ਜਾ ਰਹੀਆਂ ਹਨ ਜਿਸ ਵਿੱਚ ਭਾਰਤ 36 ਖੇਡਾਂ ‘ਚ ਹਿੱਸਾ ਲਵੇਗਾ ਅਤੇ ਭਾਰਤ ਦੇ 300 ਦੇ ਕਰੀਬ ਮਰਦ ਅਤੇ 250 ਦੇ ਕਰੀਬ ਮਹਿਲਾ ਖਿਡਾਰੀ ਤਗਮਿਆਂ ਲਈ ਜੱਦੋਜ਼ਹਿਦ ਕਰਨਗੇ। (Asian Games)
1986 ਤੋਂ ਬਾਅਦ 5ਵਾਂ ਸਥਾਨ ਹਾਸਲ ਕਰਨ ਲਈ ਹੀ ਜੂਝਦਾ ਹੈ ਭਾਰਤ | Asian Games
ਚੀਨ ਨੇ 1974 ‘ਚ ਪਹਿਲੀ ਵਾਰ ਇਹਨਾਂ ਖੇਡਾਂ ‘ਚ ਸ਼ਿਰਕਤ ਕੀਤੀ ਸੀ ਅਤੇ ਅੱਠ ਸਾਲ ਬਾਅਦ 1982 ‘ਚ ਦਿੱਲੀ ਦੀਆਂ ਖੇਡਾਂ ‘ਚ ਤਗਮਿਆਂ ‘ਚ ਅੱਵਲ ਰਹਿਣ ਤੋਂ ਬਾਅਦ ਹੁਣ ਤੱਕ ਇੱਥੇ ਸਰਦਾਰੀ ਕਾਇਮ ਰੱਖੀ ਹੈ ਅਤੇ ਕਦੇ ਵੀ ਦੂਜੇ ਦੇਸ਼ ਨੂੰ ਨੇੜੇ ਨਹੀਂ ਲੱਗਣ ਦਿੱਤਾ 1951 ‘ਚ ਦੂਸਰੇ ਸਥਾਨ ‘ਤੇ ਰਹਿਣ ਬਾਅਦ ਭਾਰਤ ਹੁਣ ਤੱਕ ਚੀਨ ‘ਚ 1986 ‘ਚ ਹਾਸਲ ਕੀਤੇ ਪੰਜਵੇਂ ਸਥਾਨ ਤੱਕ ਵੀ ਨਹੀਂ ਪਹੁੰਚਿਆ ਹੈ ਅਤੇ 6ਵੇਂ ਤੋਂ 10ਵੇਂ ਨੰਬਰ ਤੱਕ ਸੀਮਤ ਰਹਿੰਦਾ ਹੈ। (Asian Games)
ਇਸ ਵਾਰ ਵੀ ਇਹਨਾਂ ਸਥਾਨਾਂ ਲਈ ਤਗਮਿਆਂ ਦੀ ਦੌੜ ‘ਚ ਅੱਗੇ ਨਿਕਲਣ ਲਈ ਉਸ ਦਾ ਮੁੱਖ ਤੌਰ ‘ਤੇ ਮਲੇਸ਼ੀਆ, ਇੰਡੋਨੇਸ਼ੀਆ, ਚੀਨੀ ਤਾਈਪੇ ਅਤੇ ਇਰਾਨ ਨਾਲ ਹੀ ਜੱਦੋਜ਼ਹਿਦ ਹੋਵੇਗੀ ਪਿਛਲੀਆਂ ਖੇਡਾਂ ‘ਚ ਭਾਰਤ ਨੇ 11 ਸੋਨ, 9 ਚਾਂਦੀ ਅਤੇ 37 ਕਾਂਸੀ ਤਗਮਿਆਂ ਸਮੇਤ ਕੁੱਲ 57 ਤਗਮਿਆਂ ਨਾਲ 8ਵਾਂ ਸਥਾਨ ਹਾਸਲ ਕੀਤਾ ਸੀ ਇਸ ਵਾਰ ਭਾਰਤ ਨੂੰ ਅਥਲੈਟਿਕਸ, ਕਬੱਡੀ, ਨਿਸ਼ਾਨੇਬਾਜ਼ੀ, ਕੁਸ਼ਤੀ, ਬੈਡਮਿੰਟਨ ਅਤੇ ਹਾੱਕੀ ‘ਚ ਮੁੱਖ ਤੌਰ ‘ਤੇ ਸੋਨ ਤਗਮੇ ਦੀਆਂ ਆਸਾਂ ਹਨ ਜਦੋਂਕਿ ਸਕੁਐਸ਼, ਨਿਸ਼ਾਨੇਬਾਜ਼ੀ, ਟੈਨਿਸ, ਕੁਸ਼ਤੀ, ਤੀਰਅੰਦਾਜ਼ੀ, ਮੁੱਕੇਬਾਜ਼ੀ ‘ਚ ਸੋਨ ਤਗਮਿਆਂ ਤੱਕ ਪਹੁੰਚ ਲਈ ਖਿਡਾਰੀਆਂ ਨੂੰ ਕੁਝ ਚੰਗੇ ਖਿਡਾਰੀਆਂ ਜਾਂ ਚੰਗੀਆਂ ਟੀਮਾਂ ਵਿਰੁੱਧ ਉਲਟਫੇਰ ਕਰਨੇ ਪੈਣਗੇ।
ਏਸ਼ੀਆਡ ਦੇ ਇਤਿਹਾਸ ‘ਚ ਪਹਿਲੀ ਵਾਰ ਕਰਨਗੇ ਦੋ ਸ਼ਹਿਰ ਮੇਜ਼ਬਾਨੀ
ਇਸ ਵਾਰ ਦੀਆਂ ਏਸ਼ੀਆਈ ਖੇਡਾਂ ਸਮੇਂ ਤੋਂ ਕੁਝ ਪਹਿਲਾਂ ਹੋ ਰਹੀਆਂ ਹਨ ਏਸ਼ੀਆਈ ਓਲੰਪਿਕ ਪਰੀਸ਼ਦ ਦੇ ਪ੍ਰਬੰਧਕੀ ਬੋਰਡ ਨੇ ਪਹਿਲਾਂ 2019 ਲਈ ਇਹਨਾਂ ਖੇਡਾਂ ਦੀ ਮੇਜ਼ਬਾਨੀ ਵੀਅਤਨਾਮ ਨੂੰ ਦਿੱਤੀ ਸੀ ਕਿਉਂਕਿ 2020 ‘ਚ ਟੋਕੀਓ ਓਲੰਪਿਕ ਹੋਣਗੀਆਂ ਪਰ 2014 ‘ਚ ਪਹਿਲਾਂ ਦੇ ਥਾਪੇ ਮੇਜ਼ਬਾਨ ਵੀਅਤਨਾਮ ਵੱਲੋਂ ਖ਼ਰਚਿਆਂ ਕਾਰਨ ਮੇਜ਼ਬਾਨੀ ਤੋਂ ਨਾਂਅ ਵਾਪਸ ਲਏ ਜਾਣ ਬਾਅਦ ਇੰਡੋਨੇਸ਼ੀਆ ਨੇ ਮੇਜ਼ਬਾਨੀ ਦੀ ਦਾਅਵੇਦਾਰੀ ਕੀਤੀ ਪਰ ਨਾਲ ਇਹ ਸ਼ਰਤ ਰੱਖੀ ਸੀ।
ਕਿ ਖੇਡਾਂ 2018 ‘ਚ ਕਰਵਾਈ ਜਾਣ ਕਿਉਂਕਿ 2019 ‘ਚ ਉੱਥੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ ਭਾਰਤੀ ਖੇਡ ਸੰਘ ਨੇ ਵੀ ਇਹਨਾਂ ਖੇਡਾਂ ਦੀ ਮੇਜ਼ਬਾਨੀ ਲੈਣ ‘ਚ ਦਿਲਚਸਪੀ ਦਿਖਾਈ ਸੀ ਪਰ ਮੌਕੇ ਦੀ ਸਰਕਾਰ ਵੱਲੋਂ ਇਸ ਪ੍ਰਤੀ ਹੁੰਗਾਰਾ ਨਾ ਭਰੇ ਜਾਣ ‘ਤੇ ਭਾਰਤ ਦੀ ਮੇਜ਼ਬਾਨੀ ਠੰਢੇ ਬਸਤੇ ‘ਚ ਪੈ ਗਈ ਏਸ਼ੀਅਨ ਖੇਡਾਂ ਦੇ ਇਤਿਹਾਸ ‘ਚ ਇਹ ਵੀ ਪਹਿਲੀ ਵਾਰ ਹੋਵੇਗਾ ਕਿ ਖੇਡਾਂ ਦੋ ਸ਼ਹਿਰਾਂ ‘ਚ (ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਅਤੇ ਪਾਲੇਮਬਾਂਗ) ਕਰਵਾਈਆਂ ਜਾ ਰਹੀਆਂ ਹਨ।
ਕਾਮਨਵੈਲਥ ਨਾਲੋਂ ਵੱਖਰੀ ਕਿਤੇ ਵੱਧ ਸਖ਼ਤ ਚੁਣੌਤੀ ਹੋਵੇਗੀ | Asian Games
ਭਾਰਤ ਇਸ ਸਾਲ ਅਪਰੈਲ ‘ਚ ਹੋਈ ਕਾਮਨਵੈਲਥ ਖੇਡਾਂ ‘ਚ 28 ਸੋਨ ਤਗਮਿਆਂ ਸਮੇਤ ਕੁੱਲ 66 ਤਗਮੇ ਜਿੱਤਣ ਦੇ ਇਤਿਹਾਸਕ ਪ੍ਰਦਰਸ਼ਨ ਨਾਲ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਨੂੰ ਪੁਖ਼ਤਾ ਕਰ ਚੁੱਕਾ ਹੈ ਪਰ ਇਹ ਗੱਲ ਸਪੱਸ਼ਟ ਹੈ ਕਿ ਕਾਮਨਵੈਲਥ ਖੇਡਾਂ ਨਾਲੋਂ ਇੱਥੇ ਮਿਲਣ ਵਾਲੀ ਚੁਣੌਤੀ ਕਿਤੇ ਮੁਸ਼ਕਲ ਹੋਵੇਗੀ, ਕਿਉਂਕਿ ਏਸ਼ੀਆਈ ਖੇਡਾਂ ‘ਚ ਓਲੰਪਿਕ ‘ਚ ਅੱਵਲ ਰਹਿਣ ਵਾਲੇ ਦੇਸ਼ਾਂ ‘ਚ ਸ਼ਾਮਲ ਚੀਨ ਅਤੇ ਜਾਪਾਨ ਤੋਂ ਪਾਰ ਪਾਉਣ ਜਾਂ ਨੇੜੇ ਲੱਗਣਾ ਕਾਫ਼ੀ ਮੁਸ਼ਕਲ ਹੁੰਦਾ ਹੈ ਕਾਮਨਵੈਲਥ ਖੇਡਾਂ ‘ਚ ਭਾਰਤ ਨੇ ਨਿਸ਼ਾਨੇਬਾਜ਼ੀ(7ਸੋਨ), ਬੈਡਮਿੰਟਨ(2), ਕੁਸ਼ਤੀ(5) ਅਤੇ ਟੇਬਲ ਟੈਨਿਸ(3) ‘ਚ ਪਹਿਲਾ ਸਥਾਨ ਹਾਸਲ ਕੀਤਾ ਸੀ ਪਰ ਏਸ਼ੀਆਈ ਖੇਡਾਂ ‘ਚ ਭਾਰਤ ਨੂੰ ਇਹਨਾਂ ਵਰਗਾਂ ‘ਚ ਓਲੰਪਿਕ ਪੱਧਰ ਦੇ ਖਿਡਾਰੀਆਂ ਦਾ ਸਾਹਮਣਾ ਕਰਨਾ ਹੋਵੇਗਾ।
ਜਿਸ ਕਾਰਨ ਇਹਨਾਂ ਵਰਗਾਂ ‘ਚ ਭਾਰਤ ਨੂੰ ਇੱਕ-ਇੱਕ ਸੋਨ ਤਗਮੇ ਲਈ ਵੀ ਪੂਰੀ ਜੀਅ-ਜਾਨ ਲਾਉਣੀ ਹੋਵੇਗੀ ਅਤੇ ਜੇਕਰ ਕਾਮਨਵੈਲਥ ‘ਚ ਸੁਨਹਿਰੀ ਰੰਗ ਦੇ ਤਗਮੇ ਇੱਥੇ ਚਾਂਦੀ ਜਾਂ ਕਾਂਸੀ ਦੇ ਰੰਗ ‘ਚ ਬਦਲਣ ਤਾਂ ਹੈਰਾਨੀ ਨਹੀਂ ਹੋਵੇਗੀ ਹਾਲਾਂਕਿ ਵਿਦੇਸ਼ੀ ਧਰਤੀ ‘ਤੇ ਕਾਮਨਵੈਲਥ ਖੇਡਾਂ ‘ਚ ਇਤਿਹਾਸਕ ਤੀਸਰਾ ਸਥਾਨ ਹਾਸਲ ਕਰਨ ਦੌਰਾਨ ਖਿਡਾਰੀਆਂ ਦੇ ਸੁਧਰੇ ਪ੍ਰਦਰਸ਼ਨ ਨੂੰ ਵੇਖ ਕੇ ਲੱਗਦਾ ਹੈ ਉੱਥੋਂ ਦੇ ਤਜ਼ਰਬੇ ਦੇ ਦਮ ‘ਤੇ ਇੰਡੋਨੇਸ਼ੀਆ ਦੀ ਧਰਤੀ ‘ਤੇ ਵੀ ਇਸ ਵਾਰ ਭਾਰਤ ਦਾ ਸੁਧਰਿਆ ਹੋਇਆ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ ਅਤੇ ਭਾਰਤ ਪਿਛਲੀਆਂ ਏਸ਼ੀਆਈ ਖੇਡਾਂ ‘ਚ ਜਿੱਤੇ 11 ਸੋਨ ਤਗਮਿਆਂ ਸਮੇਤ ਕੁੱਲ 57 ਤਗਮੇ ਹਾਸਲ ਕੀਤੇ, ਅੱਠਵੇਂ ਸਥਾਨ ਨੂੰ ਪਿੱਛੇ ਛੱਡ ਦੇਵੇਗਾ।
ਇਹਨਾਂ ਖੇਡਾਂ ‘ਚ ਹੋਵੇਗੀ ਸੋਨ ਤਗਮੇ ਦੀ ਆਸ | Asian Games
ਇਸ ਵਾਰ ਭਾਰਤ ਜਿੰਨ੍ਹਾਂ 36 ਖੇਡਾਂ ‘ਚ ਭਾਗ ਲੈ ਰਿਹਾ ਹੈ ਉਹਨਾਂ ਵਿੱਚੋਂ ਕਬੱਡੀ, ਅਥਲੈਟਿਕਸ, ਮੁੱਕੇਬਾਜ਼ੀ,  ਬੈਡਮਿੰਟਨ, ਕੁਸ਼ਤੀ, ਭਾਰਤੋਲਨ ਅਤੇ ਨਿਸ਼ਾਨੇਬਾਜ਼ੀ ‘ਚ ਭਾਰਤੀ ਦਲ ਸੋਨ ਤਗਮਿਆਂ ਦਾ ਮੁੱਖ ਦਾਅਵੇਦਾਰ ਹੈ ਅਤੇ ਬੈਡਮਿੰਟਨ, ਸਕੁਐਸ਼, ਤੀਰੰਦਾਜ਼ੀ ਤੋਂ ਵੀ ਇੱਕ-ਦੋ ਸੋਨ ਤਗਮੇ ਹੱਥ ਲੱਗਣ ਦੀ ਆਸ ਕੀਤੀ ਜਾ ਸਕਦੀ ਹੈ। (Asian Games)
ਇਹਨਾਂ ਦੀ ਕਮੀਂ ਹੋਵੇਗੀ ਮਹਿਸੂਸ | Asian Games
ਇਸ ਸਾਲ ਕਾਮਨਵੈਲਥ ਖੇਡਾਂ ‘ਚ ਸੋਨ ਤਗਮਾ ਜਿਤਾਉਣ ਵਾਲੀ ਵਿਸ਼ਵ ਚੈਂਪੀਅਨ ਭਾਰਤੀ ਮੁੱਕੇਬਾਜ਼ ਐਮ ਸੀ ਮੈਰੀਕਾੱਮ, ਵੇਟਲਿਫਟਿੰਗ ਦੇ 48 ਕਿੱਲੋ ਭਾਰ ਵਰਗ ‘ਚ ਸੋਨ ਤਗਮਾ ਜਿਤਾਉਣ ਵਾਲੀ ਮੀਰਾਬਾਈ ਚਾਨੂ ਤੋਂ ਇਲਾਵਾ ਭਾਰਤ ਨੂੰ ਪਿਛਲੀਆਂ ਏਸ਼ੀਅਨ ਖੇਡਾਂ ‘ਚ ਸੋਨ ਤਗਮਾ ਜਿਤਾਉਣ ਵਾਲੀ ਟੈਨਿਸ ਦੀ ਮਹਿਲਾ ਵਰਗ ਦੀ ਜੇਤੂ ਸਾਨੀਆ ਮਿਰਜ਼ਾ  ਦੇ ਇਸ ਵਾਰ ਏਸ਼ੀਅਨ ਖੇਡਾਂ ‘ਚ ਭਾਗ ਨਾ ਲੈ ਸਕਣ ਕਾਰਨ ਸੋਨ ਤਗਮਿਆਂ ਦੇ ਹਿਸਾਬ ਨਾਲ ਭਾਰਤ ਲਈ ਘਾਟੇ ਦਾ ਸੌਦਾ ਰਹੇਗਾ। ਮੈਰੀਕਾਮ ਨੇ ਆਪਣਾ ਪਸੰਦੀਦਾ ਭਾਰ ਵਰਗ ਨਾ ਮਿਲਣ ਕਾਰਨ ਆਪਣਾ ਨਾਂਅ ਏਸ਼ੀਆਈ ਖੇਡਾਂ ਤੋਂ ਵਾਪਸ ਲੈ ਲਿਆ। (Asian Games)
ਜਦੋਂਕਿ ਮੀਰਾਬਾਈ ਪਿਛਲੇ ਸਮੇਂ ਤੋਂ ਪਿੱਟ ‘ਚ ਦਰਦ ਤੋਂ ਪਰੇਸ਼ਾਨੀ ਕਾਰਨ ਇਸ ਵਾਰ ਏਸ਼ੀਆਈ ਖੇਡਾਂ ‘ਚ ਸ਼ਿਰਕਤ ਨਹੀਂ ਕਰ ਰਹੀ। ਸਾਨੀਆ ਨੇ ਪਿਛਲੀਆਂ ਏਸ਼ੀਆਈ ਖੇਡਾਂ ‘ਚ ਮਿਕਸਡ ਡਬਲਜ਼ ਵਰਗ ਦਾ ਸੋਨ ਤਗਮਾ ਜਿੱਤਿਆ ਸੀ ਪਰ ਉਹ ਘਰੇਲੂ ਕਾਰਨਾਂ ਕਰਕੇ ਇਸ ਵਾਰ ਏਸ਼ੀਆਡ ‘ਚ ਹਿੱਸਾ ਨਹੀਂ ਲੈ ਰਹੀ। ਇਸ ਤੋਂ ਇਲਾਵਾ ਪਿਛਲੀਆਂ ਖੇਡਾਂ ‘ਚ ਕਾਂਸੀ ਤਗਮਾ ਜਿੱਤਣ ਤੋਂ ਬਾਅਦ ਆਪਣੀ ਖੇਡ ‘ਚ ਹੈਰਾਨੀਜਨਕ ਸੁਧਾਰ ਕਰਨ ਵਾਲੇ ਭਾਰਤ ਦੇ ਨੰਬਰ ਇੱਕ ਟੈਨਿਸ ਖਿਡਾਰੀ ਯੂਕੀ ਭਾਂਬਰੀ ਵੀ ਯੂ.ਐਸ ਓਪਨ ‘ਚ ਖੇਡਣ ਕਾਰਨ ਏਸ਼ੀਆਈ ਖੇਡਾਂ ‘ਚ ਸ਼ਿਰਕਤ ਨਹੀਂ ਕਰ ਰਹੇ ਜੋ ਭਾਰਤ ਲਈ ਸਿੰਗਲ ਜਾਂ ਡਬਲਜ਼ ਵਰਗ ‘ਚ ਸੋਨ ਤਗਮੇ ਦੀ ਵੱਡੀ ਆਸ ਸਨ।  ਚਲਦਾ….।
ਏਸ਼ੀਆਡ ਲਈ 572 ਮੈਂਬਰੀ ਭਾਰਤੀ ਦਲ ਦਾ ਝੰਡਾਬਰਦਾਰ ਹੋਵੇਗਾ ਨੀਰਜ
20 ਸਾਲ ਦੇ ਨੀਰਜ ਨੇ ਇਸ ਸਾਲ ਰਾਸ਼ਟਰਮੰਡਲ ਖੇਡਾਂ ਦੀ ਨੇਜਾ ਸੁੱਟਣ ਈਵੇਂਟ ‘ਚ ਸੋਨ ਤਗਮਾ ਜਿੱਤਿਆ ਸੀ
ਭਾਰਤੀ ਦਲ ਦੀ ਜਾਣਕਾਰੀ ਨੂੰ ਸਮੇਟੀ ਬੁਕਲੇਟ, ਖਿਡਾਰੀਆਂ ਦੀ ਅਧਿਕਾਰਕ ਕਿੱਟ ਅਤੇ ਉਦਘਾਟਨ ਸਮਾਗਮ ਲਈ ਅਧਿਕਾਰਕ ਪੋਸ਼ਾਕ ਦੀ ਵੀ ਘੁੰਡ ਚੁਕਾਈ
ਨਵੀਂ ਦਿੱਲੀ, 10 ਅਗਸਤ
ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗਮਾ ਜੇਤੂ ਅਤੇ ਜੂਨੀਅਰ ਵਿਸ਼ਵ ਚੈਂਪੀਅਨ ਨੇਜਾ ਸੁੱਟ ਨੌਜਵਾਨ ਅਥਲੀਟ ਨੀਰਜ ਚੋਪੜਾ 18 ਅਗਸਤ ਤੋਂ ਇੰਡੋਨੇਸ਼ੀਆ ‘ਚ ਸ਼ੁਰੂ ਹੋਣ ਜਾ ਰਹੀਆਂ 18ਵੀਂ ਏਸ਼ੀਆਈ ਖੇਡਾਂ ‘ਚ 572 ਮੈਂਬਰੀ ਭਾਰਤੀ ਦਲ ਦੇ ਝੰਡਾਬਰਦਾਰ ਹੋਣਗੇ
ਭਾਰਤੀ ਓਲੰਪਿਕ ਸੰੰਘ (ਆਈਓਏ) ਦੇ ਮੁਖੀ ਨਰਿੰਦਰ ਧਰੁਵ ਬੱਤਰਾ ਨੇ ਏਸ਼ੀਆਈ ਖੇਡਾਂ ‘ਚ ਹਿੱਸਾ ਲੈਣ ਜਾ ਰਹੇ ਭਾਰਤੀ ਅਥਲੀਟਾਂ ਲਈ ਕਰਵਾਏ ਵਿਦਾਇਗੀ ਸਮਾਗਮਮ ‘ਚ ਇਸ ਦਾ ਐਲਾਨ ਕੀਤਾ ਇਸ ਮੌਕੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ, ਆਈਓਏ ਦੇ ਜਨਰਲ ਸਕੱਤਰ ਰਾਜੀਵ ਮਹਿਤਾ, ਭਾਰਤੀ ਦਲ ਮੁਖੀ ਬ੍ਰਿਜ ਭੂਸ਼ਣ ਸ਼ਰਣ ਸਿੰਘ ਅਤੇ 45 ਅਥਲੀਟ ਮੌਜ਼ੂਦ ਸਨ
ਇੰਡੋਨੇਸ਼ੀਆ ਦੇ ਜ਼ਕਾਰਤਾ ਅਤੇ ਪਾਲੇਮਬਾਂਗ ‘ਚ 18 ਅਗਸਤ ਤੋਂ 2 ਸਤੰਬਰ ਤੱਕ ਏਸ਼ੀਆਈ ਖੇਡਾਂ ਹੋਣਗੀਆਂ ਭਾਰਤ ਨੇ ਇਹਨਾਂ ਖੇਡਾਂ ‘ਚ ਆਪਣਾ 800 ਤੋਂ ਜ਼ਿਆਦਾ ਮੈਂਬਰੀ ਦਲ ਉਤਾਰਿਆ ਹੈ ਇਸ ਵਿੱਚ 572 ਅਥਲੀਟ 36 ਖੇਡਾਂ ‘ਚ ਤਗਮਿਆਂ ਲਈ ਦਾਅਵੇਦਾਰੀ ਪੇਸ਼ ਕਰਣਗੇ ਭਾਰਤ ਨੇ ਚਾਰ ਸਾਲ ਪਹਿਲਾਂ ਇੰਚੀਓਨ ਖੇਡਾਂ ‘ਚ 541 ਮੈਂਬਰੀ ਦਲ ਭੇਜਿਆ ਸੀ ਜਿਸ ਨੇ 11 ਸੋਨ ਸਮੇਤ 57 ਤਗਮੇ ਜਿੱਤ ਦੇ ਤਗਮਾ ਸੂਚੀ ‘ਚ ਅੱਠਵਾਂ ਸਥਾਨ ਹਾਸਲ ਕੀਤਾ ਸੀ
541 ਤੋਂ ਵਧ ਕੇ ਹੋਏ 576
ਆਈਓਏ ਨੇ ਇਸ ਤੋਂ ਪਹਿਲਾਂ 541 ਖਿਡਾਰੀਆਂ ਦੀ ਸੂਚੀ ਕੇਂਦਰੀ ਖੇਡ ਮੰਤਰਾਲੇ ਨੂੰ ਭੇਜੀ ਸੀ ਪਰ ਬਾਅਦ ਕੁਝ ਖਿਡਾਰੀਆਂ ਦੇ ਅਦਾਲਤ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਖਿਡਾਰੀਆਂ ਦੀ ਗਿਣਤੀ ਵਧ ਗਈ ਅਤੇ ਹੁਣ ਕੁੱਲ 572 ਖਿਡਾਰੀਆਂ ਸਮੇਤ 800 ਤੋਂ ਜ਼ਿਆਦਾ ਭਾਰਤੀ ਦਲ ਇਹਨਾਂ ਖੇਡਾਂ ‘ਚ ਨਿੱਤਰੇਗਾ ਬੱਤਰਾ ਨੇ ਇਸ ਮੌਕੇ ‘ਤੇ ਐਲਾਨ ਕੀਤਾ ਕਿ ਨੀਰਜ ਚੋਪੜਾ ਭਾਰਤੀ ਦਲ ਦੇ ਝੰਡਾਬਰਦਾਰ ਦੀ ਭੂਮਿਕਾ ਨਿਭਾਉਣਗੇ
ਨੀਰਜ ਨੇ ਇਸ ਸਾਲ ਰਾਸ਼ਟਰਮੰਡਲ ਖੇਡਾਂ ਦੀ ਨੇਜਾ ਸੁੱਟਣ ਈਵੇਂਟ ‘ਚ ਸੋਨ ਤਗਮਾ ਜਿੱਤਿਆ ਸੀ
20 ਸਾਲ ਦੇ ਨੀਰਜ ਨੇ ਇਸ ਸਾਲ ਆਸਟਰੇਲੀਆ ਦੇ ਗੋਲਡ ਕੋਸਟ ‘ਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੀ ਨੇਜਾ ਸੁੱਟਣ ਈਵੇਂਟ ‘ਚ ਦੇਸ਼ ਲਈ ਸੋਨ ਤਗਮਾ ਜਿੱਤਿਆ ਸੀ ਹਰਿਆਣਾ ਦੇ ਪਾਣੀਪਤ ਦੇ ਰਹਿਣ ਵਾਲੇ ਨੀਰਜ ਨੇ ਸਾਲ 2017 ‘ਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ‘ਚ 85.23 ਮੀਟਰ ਥ੍ਰੋ ਦੇ ਨਾਲ ਸੋਨ ਤਗਮਾ ਜਿੱਤਿਆ ਸੀ ਇਸ ਸਾਲ ਮਈ ‘ਚ ਨੀਰਜ ਨੇ ਦੋਹਾ ਡਾਇਮੰਡ ਲੀਗ ‘ਚ 87.43 ਦੀ ਸ਼ਾਨਦਾਰ ਥ੍ਰੋ ਨਾਲ ਰਾਸ਼ਟਰੀ ਰਿਕਾਰਡ ਤੋੜਿਆ ਸੀ ਨੀਰਜ ਜੂਨੀਅਰ ਵਰਗ ਦੇ ਵਿਸ਼ਵ ਚੈਂਪੀਅਨ ਰਹਿ ਚੁੱਕੇ ਹਨ ਉਹ ਫਿਲਹਾਲ ਉਵੇ ਹੋਣ ਦੇ ਮਾਰਗਦਰਸ਼ਨ ‘ਚ ਕੋਚਿੰਗ ਲੈ ਰਹੇ ਹਨ ਅਤੇ ਉਹਨਾਂ ਨੂੰ ਏਸ਼ੀਆਡ ‘ਚ ਵੀ ਤਗਮੇ ਦੀ ਵੱਡੀ ਆਸ ਮੰਨਿਆ ਜਾ ਰਿਹਾ ਹੈਆਈਓਏ ਦੇ ਮੁਖੀ ਬੱਤਰਾ ਨੇ ਦੱਸਿਆ ਕਿ ਜ਼ਕਾਰਤਾ ‘ਚ ਭਾਰਤੀ ਦਲ ਲਈ ਸਵਾਗਤੀ ਸਮਾਗਮ 16 ਅਗਸਤ ਨੂੰ ਹੋਵੇਗਾ ਭਾਰਤ ਦਾ ਅਧਿਕਾਰਕ ਦਲ ਕੱਲ੍ਹ ਜਕਾਰਤਾ ਪਹੁੰਚ ਜਾਵੇਗਾ
ਭਾਰਤ ਇਹਨਾਂ ਖੇਡਾਂ ‘ਚ ਕਰੇਗਾ ਸ਼ਿਰਕਤ:
ਤੀਰੰਦਾਜ਼ੀ, ਅਥਲੈਟਿਕਸ, ਬੈਡਮਿੰਟਨ, ਬਾਸਕਿਟਬਾਲ, ਮੁੱਕੇਬਾਜ਼ੀ, ਬਾੱਲਿੰਗ, ਬ੍ਰਿਜ, ਕੇਨੋਈ ਕਿਆਕ, ਸਾਈਕਲਿੰਗ, ਘੁੜਸਵਾਰੀ, ਤਲਵਾਰਬਾਜੀ, ਜਿਮਨਾਸਟਿਕਸ, ਗੋਲਫ਼, ਹੈਂਡਬਾਲ, ਹਾੱਕੀ, ਜੂਡੋ, ਕਬੱਡੀ, ਕਰਾਟੇ, ਕੋਰਾਸ਼, ਪੇਨਸਾਕ ਸਿਲਤ, ਰੋਲਰ ਸਕੇਟਿੰਗ, ਰੋਈਂਗ, ਸੇਲਿੰਗ, ਸੇਪਕਟਕਰਾ, ਨਿਸ਼ਾਨੇਬਾਜ਼ੀ, ਸਕੁਐਸ਼, ਤੈਰਾਕੀ, ਸਾਫ਼ਟ ਟੈਨਿਸ, ਸਪੋਰਟਸ ਕਲਾਈਂਬਿੰਗ, ਟੇਬਲ ਟੈਨਿਸ, ਤਾਈਕਵਾਂਡੋ, ਟੈਨਿਸ, ਵਾੱਲੀਬਾਲ, ਵੇਟਲਿਫਟਿੰਗ, ਕੁਸ਼ਤੀ ਅਤੇ ਵੁਸ਼ੂ ‘ਚ ਆਪਣੇ ਖਿਡਾਰੀ ਉਤਾਰ ਰਿਹਾ ਹੈ
ਵਿਦਾਈ ਸਮਾਗਮ ‘ਚ ਸ਼ਾਮਲ ਹੋਏ 45 ਖਿਡਾਰੀਆਂ ਨੂੰ ਕਿੱਟ ਦੇ ਕੇ ਏਸ਼ੀਆਈ ਖੇਡਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈ ਇਹਨਾਂ ਖਿਡਾਰੀਆਂ ‘ਚ ਮੁੱਖ ਤੌਰ ‘ਤੇ ਹਾੱਕੀ ਤੋਂ ਸਰਦਾਰ ਸਿੰਘ, ਮਨਪ੍ਰੀਤ ਸਿੰਘ, ਵਰਿੰਦਰ ਲਾਕੜਾ, ਅਮਿਤ ਰੋਹੀਦਾਸ, ਸੁਸ਼ੀਲਾ ਚਾਨੂ, ਸਵਿਤਾ, ਦੀਪ ਗ੍ਰੇਸ ਇੱਕਾ ਅਤੇ ਪ੍ਰੀਤੀ ਦੁਬੇ, ਅਥਲੈਟਿਕਸ ‘ਚ ਤਜਿੰਦਰ ਪਾਲ ਸਿੰਘ, ਸ਼ਿਵ ਪਾਲ ਸਿੰਘ, ਵਾਲੀਬਾਲ ਦੇ ਕੁਝ ਮੈਂਬਰ, ਪਹਿਲਵਾਨ ਸੁਮਿਤ, ਮੌਸਮ ਖੱਤਰੀ, ਬੈਡਮਿੰਟਨ ਖਿਡਾਰੀ, ਮੁੱਕੇਬਾਜ਼ ਸੋਨੀਆ ਲਾਠਰ, ਨਿਸ਼ਾਨੇਬਾਜ਼ੀ ਤੋਂ ਸੰਜੀਵ ਰਾਜਪੂਤ ਅਤੇ ਅਨੀਸ਼ ਭਨਵਾਲਾ ਸ਼ਾਮਲ ਹੋਏ
ਇਸ ਮੌਕੇ ‘ਤੇ ਏਸ਼ੀਆਡ ‘ਚ ਹਿੱਸਾ ਲੈਣ ਜਾ ਰਹੇ ਭਾਰਤੀ ਦਲ ਦੀ ਜਾਣਕਾਰੀ ਨੂੰ ਸਮੇਟੀ ਬੁਕਲੇਟ, ਖਿਡਾਰੀਆਂ ਦੀ ਅਧਿਕਾਰਕ ਕਿੱਟ ਅਤੇ ਉਦਘਾਟਨ ਸਮਾਗਮ ਲਈ ਅਧਿਕਾਰਕ ਪੋਸ਼ਾਕ ਦੀ ਵੀ ਘੁੰਡ ਚੁਕਾਈ ਕੀਤੀ ਗਈ ਇਸ ਮੌਕੇ ਆਈਓਏ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਦੱਸਿਆ ਕਿ ਸਾਰੇ 572 ਖਿਡਾਰੀਆਂ ਨੂੰ 50-50 ਲੱਖ ਰੁਪਏ ਦਾ ਬੀਮਾ ਕਵਰ ਦਿੱਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਨੂੰ ਝਟਕਾ, ਮੀਰਾਬਾਈ ਨਹੀਂ ਜਾਏਗੀ ਏਸ਼ੀਆਡ
ਆਰਾਮ ਕਰਕੇ ਨਵੰਬਰ ਂਚ ਓਲੰਪਿਕ ਕੁਆਲੀਫਾਇਰ ਲਈ ਤਿਆਰ ਕਰਨਾ ਚਾਹੁੰਦੀ ਹੈ
ਨਵੀਂ ਦਿੱਲੀ, 7 ਅਗਸਤ
ਭਾਰਤ ਦੀ ਵਿਸ਼ਵ ਚੈਂਪੀਅਨ ਵੇਟਲਿਫਟਰ ਮੀਰਾਬਾਈ ਚਾਨੂ ਏਸ਼ੀਆਈ ਖੇਡਾਂ ‘ਚ ਭਾਗ ਨਹੀਂ ਲੈ ਸਕੇਗੀ ਪਿੱਠ ਦਰਦ ਤੋਂ ਪਰੇਸ਼ਾਨ ਮੀਰਾਬਾਈ ਨੇ ਇੰਡੀਅਨ ਵੇਟਲਿਫਟਿੰਗ ਫੈਡਰੇਸ਼ਨ ਨੂੰ ਪੱਤਰ ਲਿਖ ਕੇ ਆਰਾਮ ਦੇਣ ਦੀ ਅਪੀਲ ਕੀਤੀ ਹੈ ਉਹ ਲੰਪਿਕ ਕੁਆਲੀਫਾਰਿ ਲਈ ਖ਼ੁਦ ਨੂੰ ਤਿਆਰ ਕਰਨਾ ਚਾਹੁੰਦੀ ਹੈ
ਭਾਰਤ ਦੇ ਮੁੱਖ ਕੋਚ ਵਿਜੇ ਸ਼ਰਮਾ ਨੇ ਮੀਰਾਬਾਈ ਨੂੰ ਸਲਾਹ ਦਿੱਤੀ ਸੀ ਕਿ ਉਹਨਾਂ ਨੂੰ ਜਕਾਰਤਾ ‘ਚ ਏਸ਼ੀਆਈ ਖੇਡਾਂ ਤੋਂ ਨਾਂਅ ਵਾਪਸ ਲੈ ਕੇ ਇਸ ਸਾਲ ਨਵੰਬਰ ‘ਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ‘ਤੇ ਧਿਆਨ ਦੇਣਾ ਚਾਹੀਦਾ ਹੈ
ਵਿਸ਼ਵ ਚੈਂਪੀਅਨਸ਼ਿਪ ‘ਚ ਸੋਨ ਤਗਮਾ ਆਪਣੇ ਨਾਂਅ ਕੀਤਾ ਸੀ
ਮਣੀਪੁਰ ਦੀ ਇਸ ਖਿਡਾਰੀ ਨੇ ਪਿਛਲੇ ਸਾਲ ਨਵੰਬਰ ‘ਚ ਵਿਸ਼ਵ ਚੈਂਪੀਅਨਸ਼ਿਪ ‘ਚ 48 ਕਿਲੋ ਭਾਰ ਵਰਗ ‘ਚ 194 ਕਿੱਲੋ ਭਾਰ(85+109) ਚੁੱਕ ਕੇ ਸੋਨ ਤਗਮਾ ਆਪਣੇ ਨਾਂਅ ਕੀਤਾ ਸੀ ਮੌਜ਼ੂਦਾ ਵਿਸ਼ਵ ਚੈਂਪੀਅਨ ਮੀਰਾਬਾਈ ਇਸ ਸਾਲ ਮਈ ਤੋਂ ਪਿੱਝ ਦੇ ਹੇਠਲੇ ਹਿੱਸੇ ‘ਚ ਦਰਦ ਦੀ ਸਮੱਸਿਆ ਨਾਲ ਜੂਝ ਰਹੀ ਹੈ ਪਿਛਲੇ ਹਫ਼ਤੇ ਜਦੋਂ ਦਰਦ ਨੂੰ ਆਰਾਮ ਮਿਲਿਆ ਤਾਂ ਉਸਨੇ ਮੁੰਬਈ ‘ਚ ਅਭਿਆਸ ਸ਼ੁਰੂ ਕੀਤਾ ਪਰ ਫਿਰ ਤੋਂ ਦਰਦ ਸ਼ੁਰੂ ਹੋ ਗਿਆ
ਅਸ਼ਗਾਬਾਤ ‘ਚ ਨਵੰਬਰ ਤੋਂ ਵਿਸ਼ਵ ਚੈਂਪੀਅਨਸ਼ਿਪ ਸ਼ੁਰੂ ਹੋਣ ਵਾਲੀ ਹੈ ਜੋ ਇਸ ਸਾਲ ਓਲੰਪਿਕ ਕੁਆਲੀਫਾਇਰ ਲਈ ਪਹਿਲਾ ਟੂਰਨਾਮੈਂਟ ਹੈ ਅਤੇ ਓਲੰਪਿਕ ਕੁਆਲੀਫਾਇਰ ਦੀ ਤਿਆਰੀ ਲਈ ਚਾਨੂ ਨੇ ਸਮਾਂ ਮੰਗਿਆ ਹੈ ਅਤੇ ਇਹਨਾਂ ਖੇਡਾਂ ਤੋਂ ਬਾਹਰ ਰਹਿਣ ਲਈ ਕਿਹਾ ਹੈ ਤਾਂ ਕਿ ਉਸ ਸਮੇਂ ਤੱਕ ਆਰਾਮ ਕਰਕੇ ਦਰਦ ਤੋਂ ਨਿਜਾਤ ਪਾ ਸਕੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।