JE - Sach Kahoon Punjabi
ਬਿਜਲੀ ਬੋਰਡ ਦਾ ਜੇ.ਈ. ਰਿਸ਼ਵਤ ਲੈਂਦਾ ਕਾਬੂ
ਮਾਮਲਾ ਖੇਤਾਂ ਵਿਚ ਲੱਗੇ ਦੋ ਟ੍ਰਾਂਸਫਾਰਮਰਾਂ ‘ਚੋਂ ਤੇਲ ਤੇ ਤਾਰਾਂ ਚੋਰੀ ਕਰਨ ਦਾ | Electricity Board
ਮੋਗਾ, (ਲਖਵੀਰ ਸਿੰਘ)। ਅੱਜ ਮੋਗਾ ਦੀ ਵੀਜੀਲੈਂਸ ਟੀਮ ਵੱਲੋਂ ਬਿਜਲੀ ਬੋਰਡ ਦੇ ਜੇ.ਈ. ਜਸਵੰਤ ਸਿੰਘ ਨੂੰ ਦੋ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੀ ਹੱਥੀ ਕਾਬੂ ਕੀਤਾ। ਜਾਣਕਾਰੀ ਦਿੰਦਿਆ ਡੀ.ਐਸ.ਪੀ. ਵੀਜੀਲੈਂਸ (ਵਾਧੂ ਚਾਰਜ) ਰਸ਼ਪਾਲ ਸਿੰਘ ਨੇ ਦੱਸਿਆ ਕਿ ਫਤਿਹਗੜ੍ਹ ਕੋਰੋਟਾਣਾ ਦੇ ਗੁਰਮੇਲ ਸਿੰਘ ਦੇ ਖੇਤਾਂ ਵਿੱਚ ਲੱਗੇ ਦੋ ਟ੍ਰਾਂਸਫਾਰਮਰਾਂ ‘ਚੋਂ ਤੇਲ ਅਤੇ ਤਾਰਾਂ ਚੋਰੀ ਹੋ ਗਈਆਂ ਸਨ। ਜਿਸ ਦੀ ਸ਼ਿਕਾਈਤ ਗੁਰਮੇਲ ਸਿੰਘ ਨੇ ਪਿੰਡ ਵਿੱਚ ਬਣੇ ਸ਼ਿਕਾਇਤ ਕੇਂਦਰ ਵਿੱਚ ਦਿੱਤੀ। (Electricity Board)
ਉਥੋਂ ਦੇ ਜੇ.ਈ. ਨੂੰ ਜਦ ਪੱਤਾ ਲੱਗਾ ਤਾਂ ਉਸਨੇ ਉਹਨਾਂ ਨੂੰ ਮੋਗਾ ਦੇ ਬਿਜਲੀ ਘਰ ਦੇ ਐਸ.ਡੀ.ਓ. ਨੂੰ ਮਿਲਣ ਲਈ ਕਿਹਾ, ਪਰ ਐ.ਡੀ.ਓ. ਨੇ ਉਹਨਾਂ ਨੂੰ ਸਬੰਧਤ ਥਾਣੇ ਵਿੱਚ ਜਾ ਕੇ ਰਿਪੋਰਟ ਦਰਜ ਕਰਵਾਉਣ ਲਈ ਕਿਹਾ। ਰਿਪੋਰਟ ਦਰਜ ਕਰਵਾਉਣ ਤੋਂ ਬਾਅਦ ਜਦ ਉਹ ਜੇ.ਈ. ਜਸਵੰਤ ਸਿੰਘ ਨੂੰ ਮਿਲਿਆ ਤੇ ਜਸਵੰਤ ਸਿੰਘ ਨੇ ਗੁਰਮੇਲ ਸਿੰਘ ਤੋਂ ਛੇ ਹਜ਼ਾਰ ਰੁਪਏ ਦੀ ਮੰਗ ਕੀਤੀ ਤੇ ਮੌਕੇ ਤੋਂ ਜੇ.ਈ. ਉਹਨਾਂ ਪਾਸੋਂ 21 ਮਈ ਨੂੰ ਦੋ ਹਜ਼ਾਰ ਰੁਪਏ ਲੈ ਗਿਆ ਅਤੇ ਬਾਕੀ ਦੀ ਰਕਮ 23 ਮਈ ਦੇਣੀ ਨਿਸ਼ਚਿਤ ਹੋਈ। (Electricity Board)
ਉਹਨਾਂ ਦੱਸਿਆ ਕਿ ਗੁਰਮੇਲ ਸਿੰਘ ਜੇ.ਈ. ਨੂੰ ਪੈਸੇ ਨਹੀਂ ਦੇਣਾ ਚੁਹੰਦਾ ਸੀ, ਜਿਸ ਤੇ ਉਸ ਨੇ ਅੱਜ ਸਵੇਰੇ ਵਿਜੀਲੈਂਸ ਦਫ਼ਤਰ ਆ ਕੇ ਸਾਰੀ ਜਾਣਕਾਰੀ ਸਾਨੂੰ ਦਿੱਤੀ। ਜਿਸ ਤੇ ਕਾਰਵਾਈ ਕਰਦਿਆਂ ਸਰਕਾਰੀ ਗਵਾਹ ਵਜੋਂ ਵੈਟਨਰੀ ਡਾਕਟਰ ਕੇਸ਼ਵਿੰਦਰ ਅਤੇ ਅਮਨਦੀਪ ਸਿੰਘ ਨੂੰ ਗੁਰਮੇਲ ਸਿੰਘ ਤੇ ਕੁਝ ਮੁਲਾਜ਼ਮਾਂ ਨਾਲ ਜੇ.ਈ. ਨੂੰ ਪੈਸੇ ਦੇਣ ਲਈ ਭੇਜਿਆ ਗਿਆ ਜਦ ਗੁਰਮੇਲ ਸਿੰਘ ਜੇ.ਈ. ਨੂੰ ਪੈਸੇ ਦੇਣ ਲੱਗਾ ਤਾਂ ਮੌਕੇ ਤੇ ਉਸ ਨੂੰ ਰੰਗੇ ਹੱਥੀ ਕਾਬੂ ਕਰ ਲਿਆ। ਦੋਸ਼ੀ ਪਾਸੋਂ ਮੌਕੇ ਤੋਂ ਪੰਜ-ਪੰਜ ਸੋ ਦੇ ਚਾਰ ਨੋਟ ਬਰਾਮਦ ਹੋਏ। ਡੀ.ਐਸ.ਪੀ. ਵੀਜੀਲੈਂਸ (ਵਾਧੂ ਚਾਰਜ) ਰਸ਼ਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜੇਈ ਦੀ  ਕੁੱਟਮਾਰ, ਮਾਮਲਾ ਦਰਜ
ਨਥਾਣਾ (ਗੁਰਜੀਵਨ ਸਿੱਧੂ)। ਪਿੰਡ ਪੂਹਲੀ ਵਿੱਚ ਉਸ ਸਮੇਂ ਸਥਿਤੀ ਤਣਾਅ ਪੂਰਨ ਹੋ ਗਈ ਜਦੋਂ ਬਿੱਲ ਨਾ ਭਰਨ ਵਾਲੇ ਇੱਕ ਖਪਤਕਾਰ ਦਾ ਮੀਟਰ ਲਾਹੁਣ ਗਈ ਬਿਜਲੀ ਬੋਰਡ ਦੀ ਇੱਕ ਟੀਮ ਉੱਪਰ ਬਾਜੀਗਰ ਬਸਤੀ ਦੇ ਲੋਕਾਂ ਨੇ ਕਥਿਤ ਤੌਰ ‘ਤੇ ਹਮਲਾ ਕਰ ਦਿੱਤਾ ਜਿਸ ਵਿੱਚ ਰੁਬਿੰਦਰਪਾਲ ਸਿੰਘ ਜੇਈ ਜਖਮੀ ਹੋ ਗਿਆ। ਉਸ ਨੇ ਆਪਣਾ ਮੋਬਾਇਲ ਫੋਨ ਖੋਹੇ ਜਾਣ ਦੀ ਸ਼ਿਕਾਇਤ ਵੀ ਪੁਲਸ ਨੂੰ ਦਿੱਤੀ ਹੈ।
ਐਕਸੀਅਨ ਕੰਵਲਜੀਤ ਅਰੋੜਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਜੇਈ ਰੁਬਿੰਦਰਪਾਲ ਦੀ ਅਗਵਾਈ ਹੇਠ ਇੱਕ ਟੀਮ ਪਿੰਡ ਪੂਹਲੀ ਦੀ ਬਾਜੀਗਰ ਬਸਤੀ ਵਿੱਚ ਜੱਗੀ ਰਾਮ ਪੁੱਤਰ ਗੁਰਨਾਮ ਸਿੰਘ ਨਾਂਅ ਦੇ ਖਪਤਕਾਰ ਦਾ ਬਿੱਲ ਨਾ ਭਰਨ ਕਰਕੇ ਕੁਨੈਕਸ਼ਨ ਕੱਟ ਕੇ ਮੀਟਰ ਉਤਾਰਨ ਗਈ ਸੀ,ਜਿਸ ਉਪਰੰਤ ਜੱਗੀ ਰਾਮ, ਉਸਦੀ ਪਤਨੀ ਅਤੇ ਬਸਤੀ ਦੇ ਹੋਰ ਲੋਕਾਂ ਨੇ ਟੀਮ ਉੱਪਰ ਇੱਟਾਂ ਵੱਟਿਆਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਜੇਈ ਰੁਬਿੰਦਰਪਾਲ ਜਖਮੀ ਹੋ ਗਿਆ। ਇੱਕਠੇ ਹੋਏ ਹਜੂਮ ਨੇ ਮੁਲਾਜ਼ਮਾਂ ਦੀ ਕੁੱਟਮਾਰ ਕਰਦਿਆਂ ਉਤਾਰਿਆ ਗਿਆ ਮੀਟਰ ਅਤੇ ਜੇਈ ਦਾ ਮੋਬਾਇਲ ਵੀ ਖੋਹ ਲਿਆ।
ਟੀਮ ਨੂੰ ਉੱਥੋਂ ਭੱਜ ਕੇ ਆਪਣੀ ਜਾਨ ਬਚਾਉਣੀ ਪਈ। ਪੁਲਸ ਨੇ ਜੱਗੀ ਰਾਮ,ਉਸਦੀ ਪਤਨੀ ਅਤੇ ਹੋਰ  ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ। ਦੂਸਰੇ ਪਾਸੇ ਜੱਗੀ ਰਾਮ ਦੀ ਪਤਨੀ ਵੀ ਸਰਕਾਰੀ ਹਸਪਤਾਲ ਵਿੱਚ ਦਾਖਲ ਹੈ,ਜਿਸ ਦਾ ਦੋਸ਼ ਹੈ ਕਿ ਬਿਜਲੀ ਕਰਮਚਾਰੀਆਂ ਨੇ ਉਸਦੀ ਖਿੱਚ ਧੁਹ ਕਰਦਿਆਂ ਉਸਦੀ ਕੁੱਟਮਾਰ ਕੀਤੀ ਹੈ।
ਨਹਿਰ ‘ਚ ਛਾਲ ਮਾਰਨ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ
ਖੁਸ਼ਵੀਰ ਸਿੰਘ ਤੂਰ, ਪਟਿਆਲਾ: ਇੱਕ ਜੇਈ ਨੇ ਅੱਜ ਨਹਿਰ ਵਿੱਚ ਛਾਲ ਮਾਰ ਦਿੱਤੀ ਜਦੋਂ ਤੱਕ ਉਸ ਨੂੰ ਗੋਤਾਖੋਰਾਂ ਵੱੱਲੋਂ ਬਾਹਰ ਕੱਢਿਆ ਗਿਆ ਤਾ ਉਸ ਦੀ ਮੌਤ ਹੋ ਚੁੱਕੀ ਸੀ।
ਵੇਰਵਿਆ ਅਨੁਸਾਰ ਇੰਦਰਪਾਲ  ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪ੍ਰੀਤ ਨਗਰ ਤ੍ਰਿਪੜੀ ਵੱਲੋਂ ਦੁਪਹਿਰ ਸਮੇ ਸਿੱਧੂਵਾਲ ਦੇ ਪੁੱਲ ਨੇੜੇ ਆਪਣੀ ਸਕੂਟਰੀ ਤੇ ਪੁੱਜਿਆ ਅਤੇ ਉੱਥੇ ਸਕੂਟਰੀ ਖੜ੍ਹੀ ਕਰਕੇ ਅਚਾਨਕ ਨਹਿਰ ਵਿੱਚ ਛਾਲ ਮਾਰ ਦਿੱਤੀ।
ਇਸ ਦੌਰਾਨ ਹੀ ਗੋਤਾਖੋਰਾਂ ਨੂੰ ਇਸ ਦੀ ਭਿਣਕ ਪਈ ਤਾ ਉਨ੍ਹਾਂ ਇੰਦਰਪਾਲ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਕੁਝ ਸਮੇਂ ਬਾਅਦ ਉਸ ਨੂੰ ਅਬਲੋਵਾਲ ਪੁੱਲ ਨੇੜਿਓ ਬਾਹਰ ਕੱਢ ਲਿਆ ਗਿਆ, ਪਰ ਉਸ ਸਮੇਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਪਤਾ ਲੱਗਾ ਹੈ ਕਿ ਇਸ ਦੌਰਾਨ ਪੁਲਿਸ ਹੱਦਾਬੰਦੀ ਵਿੱਚ ਉੱਲਝੀ ਰਹੀ ਅਤੇ ਕਾਫੀ ਸਮੇਂ ਬਾਅਦ ਸਬੰਧਿਤ ਥਾਣੇ ਵੱਲੋਂ ਇਸ ਦੇ ਕਾਰਵਾਈ ਕੀਤੀ ਗਈ। ਮ੍ਰਿਤਕ ਜਨ ਸਿਹਤ ਵਿਭਾਗ ਵਿੱਚ ਜੇਈ ਦੇ ਤੌਰ ਤੇ ਆਪਣੀ ਡਿਊਟੀ ਨਿਭਾ ਰਿਹਾ ਸੀ ਅਤੇ ਕਿਸ ਕਾਰਨ ਨਹਿਰ ਵਿੱਚ ਛਾਲ ਮਾਰੀ, ਇਸ ਸਬੰਧੀ ਸਥਿਤੀ ਸਪੱਸਟ ਨਹੀਂ ਹੋ ਸਕੀ। ਇੱਧਰ ਥਾਣਾ ਤ੍ਰਿਪੜੀ ਦੇ ਐਸਐਚਓ ਰਾਜੇਸ਼ ਮਲਹੋਤਰਾ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਅਜੇ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੋਈ ਪਰਚਾ ਦਰਜ਼ ਨਹੀਂ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਵਰਕੌਮ ਦਾ ਜੇਈ ਅੱਠ ਹਜ਼ਾਰ ਦੀ ਵੱਢੀ ਲੈਂਦਾ ਕਾਬੂ
ਜੇਈ ਨੇ ਖੁਦ ਹੀ ਤਾਰ ਜੋੜਨ ਦਾ ਕਹਿਕੇ ਬਾਅਦ ‘ਚ ਮਾਰਿਆ ਛਾਪਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਵਿਜੀਲੈਂਸ ਬਿਊਰੋ, ਪਟਿਆਲਾ ਨੇ ਪਾਵਰਕੌਮ ਦੇ ਇੱਕ ਜੇ.ਈ. ਨੂੰ 8 ਹਜ਼ਾਰ ਰੁਪਏ ਦੀ ਵੱਢੀ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਨੇ ਦੱਸਿਆ ਕਿ ਹਰਵਿੰਦਰ ਸਿੰਘ ਪੁੱਤਰ ਸਵ: ਗੁਰਦੇਵ ਸਿੰਘ ਵਾਸੀ ਹੀਰਾ ਕਲੋਨੀ ਬਹਾਦਰਗੜ੍ਹ, ਜੋ ਕਿ ਖੇਤੀਬਾੜੀ ਕਰਦਾ ਹੈ ਕੋਲ ਤਿੰਨ ਕਿੱਲੇ ਜ਼ਮੀਨ ਹੀਰਾ ਕਲੋਨੀ ਬਹਾਦਰਗੜ੍ਹ ਵਿਖੇ ਹੈ, ਜਿਸ ‘ਚ ਉਸ ਨੇ ਆਪਣੀ ਰਿਹਾਇਸ਼ ਰੱਖੀ ਹੋਈ ਹੈ। ਉਨ੍ਹਾਂ ਦੱਸਿਆ ਕਿ ਰਿਹਾਇਸ਼ ਵਿਚਲੇ ਬਿਜਲੀ ਮੀਟਰ ਵਿੱਚ ਲੱਗੀ ਤਾਰ ਪਿਛਲੇ ਦਿਨੀਂ ਸੜ ਗਈ ਸੀ, ਜਿਸ ਸਬੰਧੀ ਉਸ ਨੇ ਆਪਣੇ ਏਰੀਏ ਦੇ ਜੇ.ਈ. ਕਰਮਜੀਤ ਸਿੰਘ ਨਾਲ ਰਾਬਤਾ ਕਾਇਮ ਕੀਤਾ। ਉਸ ਨੇ ਹਰਵਿੰਦਰ ਸਿੰਘ ਨੂੰ ਕਿਹਾ ਕਿ ਤੁਸੀਂ ਖੁਦ ਹੀ ਤਾਰ ਜੋੜ ਲਵੋ।
ਜੇ.ਈ. ਦੇ ਕਹਿਣ ‘ਤੇ ਉਨ੍ਹਾਂ ਆਪਣੀ ਤਾਰ ਜੋੜ ਕੇ ਬਿਜਲੀ ਚਾਲੂ ਕਰ ਲਈ। ਤਾਰ ਜੋੜਨ ਦੇ ਕੁਝ ਸਮੇਂ ਬਾਅਦ ਹੀ ਜੇ.ਈ. ਕਰਮਜੀਤ ਸਿੰਘ ਆਪਣੇ ਕਰਮਚਾਰੀਆਂ ਨਾਲ ਉਨ੍ਹਾਂ ਦੇ ਘਰ ਆਇਆ ਤੇ ਕਿਹਾ ਲੱਗਾ ਕਿ ‘ਤੂੰ ਬਿਜਲੀ ਚੋਰੀ ਕਰ ਰਿਹਾ ਹੈਂ ਤੇ ਤੇਰੇ ‘ਤੇ ਬਿਜਲੀ ਚੋਰੀ ਦਾ ਕੇਸ ਬਣੇਗਾ’। ਬਿਜਲੀ ਚੋਰੀ ਦਾ ਕੇਸ ਨਾ ਬਣਾਉਣ ਬਦਲੇ ਉਕਤ ਜੇ.ਈ.ਨੇ 15 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਤੇ ਸੌਦਾ 8 ਹਜ਼ਾਰ ਰੁਪਏ ‘ਚ ਤੈਅ ਹੋ ਗਿਆ। ਅੱਜ ਜੇ.ਈ. ਕਰਮਜੀਤ ਸਿੰਘ ਨੂੰ ਵਿਜੀਲੈਂਸ ਦੀ ਟੀਮ ਵੱਲੋਂ ਸਬ ਡਿਬੀਜਨ ਬਹਾਦਰਗੜ੍ਹ ਵਿਖੇ 8 ਹਜਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਇੰਸਪੈਕਟਰ ਰਾਮਫਲ ਨੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ । ਉਕਤ ਵੱਢੀ ਵਾਲੇ ਪੈਸੇ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਬਰਾਮਦ ਕੀਤੇ ਗਏ। ਵਿਜੀਲੈਂਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰਕੇ ਜੇ.ਈ. ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਜੀਲੈਂਸ ਦੀ ਟੀਮ ‘ਚ ਇੰਸਪੈਕਟਰ ਪਰਮਜੀਤ ਕੁਮਾਰ, ਸਬ ਇੰਸਪੈਕਟਰ ਹਰਮਿੰਦਰ ਸਿੰਘ, ਏ.ਐਸ.ਆਈ. ਕੁਲਵਿੰਦਰ ਸਿੰਘ, ਵਿਜੈ ਸ਼ਾਰਦਾ, ਸ਼ਾਮ ਸੁੰਦਰ ਮਨਦੀਪ ਸਿੰਘ ਸ਼ਾਮਲ ਸਨ।