Wounding - Sach Kahoon Punjabi
ਰਜਿੰਦਰਾ ਹਸਪਤਾਲ ਵਿਖੇ ਦਾਖਲ, ਪਰਿਵਾਰ ਵੱਲੋਂ ਕਾਰਵਾਈ ਦੀ ਮੰਗ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਇੱਥੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਇੱਕ ਨਵ ਵਿਆਹੁਤਾ ਲੜਕੀ ਵੱਲੋਂ ਆਪਣੇ ਸਹੁਰੇ ਪਰਿਵਾਰ ‘ਤੇ ਦਾਜ ਲਿਆਉਣ ਦੇ ਨਾਂਅ ‘ਤੇ ਬੁਰੀ ਤਰ੍ਹਾਂ ਕੁੱਟਮਾਰ ਦੇ ਕਥਿਤ ਦੋਸ਼ ਲਾਏ ਹਨ। ਲੜਕੀ ਨੇ ਆਪਣੇ ਸਰੀਰ ‘ਤੇ ਜਖਮ ਦਿਖਾਉਂਦਿਆ ਦੱਸਿਆ ਕਿ ਉਸ ਦੇ ਗਰਮ ਚਿਮਟੇ, ਪ੍ਰੈਸ ਆਦਿ ਲਾ ਕੇ ਬੁਰਾ ਹਾਲ ਕੀਤਾ ਗਿਆ ਹੈ ਅਤੇ ਉਹ ਆਪਣੀ ਜਾਨ ਬਚਾ ਕੇ ਆਪਣੇ ਮਾਪਿਆਂ ਕੋਲ ਪੁੱਜੀ ਹੈ। ਰਜਿੰਦਰਾ ਹਸਪਤਾਲ ਦੀ ਵਾਰਡ ਨੰਬਰ 23 ‘ਚ ਦਾਖਲ ਜਸਵਿੰਦਰ ਕੌਰ ਪੁੱਤਰੀ ਰਾਮ ਦਿਆਲ ਵਾਸੀ ਨਦਾਮਪੁਰ ਨੇ ਦੱਸਿਆ ਕਿ ਉਸ ਦਾ ਵਿਆਹ 13 ਦਸੰਬਰ 2018 ਨੂੰ ਨਾਭਾ ਦੀ ਆਸਾਰਾਮ ਕਲੌਨੀ ਵਿਖੇ ਸੰਜੀਵ ਸ਼ਰਮਾ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਹੀ ਉਸ ਨਾਲ ਬੁਰਾ ਵਿਵਹਾਰ ਕੀਤਾ ਜਾਣ ਲੱਗਿਆ ਅਤੇ ਦਾਜ ਦੀ ਮੰਗ ਕਰਨ ਲੱਗੇ। ਜਸਵਿੰਦਰ ਕੌਰ ਦੇ ਪਿਤਾ ਰਾਮ ਦਿਆਲ ਨੇ ਦੱਸਿਆ ਕਿ ਉਹ ਪੰਜ ਲੜਕੀਆਂ ਦਾ ਪਿਤਾ ਹੈ ਅਤੇ ਉਸ ਵੱਲੋਂ ਆਪਣੀ ਹੈਸੀਅਤ ਮੁਤਾਬਿਕ ਵਿਆਹ ‘ਤੇ ਪੂਰਾ ਜੋਰ ਲਾਇਆ ਗਿਆ ਸੀ।
ਉਸ ਨੇ ਦੱਸਿਆ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਲੜਕੀ ਦੇ ਪਤੀ ਅਤੇ ਸੱਸ ਵੱਲੋਂ ਉਸ ਨੂੰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਿਆ ਅਤੇ ਅਜੇ ਪਰਸੋਂ ਉਹ ਦੋਹਾਂ ਧਿਰਾਂ ਵਿੱਚ ਸਮਝੌਤਾ ਕਰਵਾ ਕੇ ਆਏ ਸੀ। ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਲੜਕੀ ਅਤੇ ਉਸ ਦੇ ਸਹੁਰੇ ਪਰਿਵਾਰ ਨੂੰ ਸਮਝਾਇਆ ਗਿਆ ਸੀ। ਕੱਲ ਫਿਰ ਲੜਕੀ ਦੇ ਸਰੀਰ ਤੇ ਗਰਮ ਪ੍ਰੈਸ, ਚਿਮਟੇ ਆਦਿ ਲਾਕੇ ਉਸਦੇ ਸ਼ਰੀਰ ਤੇ ਜਖ਼ਮ ਦਿੱਤੇ ਗਏ ਅਤੇ ਉਸਦੀ ਧੀ ਆਪਣੀ ਜਾਨ ਬਚਾਕੇ ਉੱਥੋਂ ਨਿੱਕਲ ਆਈ। ਇਸ ਦੀ ਹਾਲਤ ਨੂੰ ਦੇਖਦਿਆ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇੱਥੇ ਰਜਿੰਦਰਾ ਹਸਪਤਾਲ ‘ਚ ਪੁਲਿਸ ਚੌਂਕੀ ਨੂੰ ਕੱਲ ਹੀ ਇਤਲਾਹ ਦਿੱਤੀ ਗਈ ਸੀ, ਪਰ ਨਾਭਾ ਥਾਣਾ ਤੋਂ ਅੱਜ ਮੁਲਾਜ਼ਮ ਆਏ ਸਨ ਅਤੇ ਉਨ੍ਹਾਂ ਵੱਲੋਂ ਲੜਕੀ ਦੇ ਬਿਆਨ ਦਰਜ਼ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਹ ਸਾਨੂੰ ਹੀ ਭਲਾ ਬੁਰਾ ਬੋਲ ਰਹੇ ਸਨ। ਲੜਕੀ ਦੇ ਪਿਤਾ ਨੇ ਮੰਗ ਕੀਤੀ ਕਿ ਪੁਲਿਸ ਉਨ੍ਹਾਂ ਦੀ ਅਵਾਜ਼ ਸੁਣੇ ਅਤੇ ਉਨ੍ਹਾਂ ਦੀ ਧੀ ਨੂੰ ਇਨਸਾਫ਼ ਦਿਵਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕ੍ਰਿਕਟ ਦੀ ਆਤਮਾ ਨੂੰ ਜਖ਼ਮੀ ਕਰਨਾ ਹੈ ਬਾਲ ਟੈਂਪਰਿੰਗ: ਰਿਚਰਡਸਨ
ਗੇਂਦ ਨਾਲ ਛੇੜਛਾੜ ਦੇ ਨਿਯਮ ਬਿਲਕੁਲ ਸਪੱਸ਼ਟ
ਨਿੱਜੀ ਸਲੇਜ਼ਿੰਗ,ਫੀਲਡਰਾਂ ਦਾ ਬੱਲੇਬਾਜ਼ਾਂ ਨੂੰ ਜਾਂਦਿਆਂ ਗਲਤ ਸ਼ਬਦਾਵਲੀ ਬੋਲਣਾ, ਜ਼ਬਰਦਸਤੀ ਸ਼ਰੀਰਕ ਤੌਰ ‘ਤੇ ਲੜਨਾ, ਅੰਪਾਇਰ ਦੇ ਫ਼ੈਸਲੇ ਵਿਰੁੱਧ ਪ੍ਰਦਰਸ਼ਨ ਦੀ ਧਮਕੀ ਦੇਣਾ ਅਤੇ ਗੇਂਦ ਨਾਲ ਛੇੜਖ਼ਾਨੀ ਜਿਹੀਆਂ ਹਰਕਤਾਂ ਵਧ ਰਹੀਆਂ ਹਨ
ਏਜੰਸੀ, ਲੰਦਨ, 7 ਅਗਸਤ
ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈਸੀਸੀ) ਮੁਖੀ ਡੇਵਿਡ ਰਿਚਰਡਸਨ ਦਾ ਮੰਨਣਾ ਹੈ ਕਿ ਗੇਂਦ ਨਾਲ ਛੇੜਖ਼ਾਨੀ, ਗਲਤ ਬੋਲ ਚਾਲ, ਮੈਦਾਨ ‘ਤੇ ਬਹਿਸ ਅਤੇ ਖਿਡਾਰੀਆਂ ਦੇ ਲਗਾਤਾਰ ਖ਼ਰਾਬ ਹੁੰਦੇ ਮਿਜ਼ਾਜ ਕ੍ਰਿਕਟ ਦੀ ਆਤਮਾ ਅਤੇ ਹੋਂਦ ਨੂੰ ਵੱਡਾ ਨੁਕਸਾਨ ਪਹੁੰਚਾ ਰਹੇ ਹਨ ਆਈਸੀਸੀ ਮੁਖੀ ਨੇ ਲਾਰਡਜ਼ ‘ਚ ਐਮਸੀਸੀ ਦੇ ਕਾਲਿਨ ਕਾਊਡਰੇ ਭਾਸ਼ਣ ‘ਚ ਇਹ ਗੱਲਾਂ ਕਹੀਆਂ ਉਹਨਾਂ ਨਾਲ ਹੀ ਕਿਹਾ ਕਿ ਖਿਡਾਰੀ ਸ਼ਿਕਾਇਤ ਕਰਦੇ ਹਨ ਕਿ ਬਾੱਲ ਟੈਂਪਰਿੰਗ ਦੇ ਨਿਯਮਾਂ ਨੂੰ ਲੈ ਕੇ ਉਹ ਦੁਚਿੱਤੀ ‘ਚ ਹਨ ਜਦੋਂਕਿ ਇਸ ਨੂੰ ਲੈ ਕੇ ਨਿਯਮ ਬਿਲਕੁਲ ਸਾਫ਼ ਹੈ
ਰਿਚਰਡਸਨ ਨੇ ਕਿਹਾ ਕਿ ਕ੍ਰਿਕਟ ਦੀ ਆਤਮਾ ਹੀ ਉਸਦੀ ਇਮਾਨਦਾਰੀ ‘ਚ ਸਮਾਈ ਹੈ ਅਤੇ ਜੋ ਲੋਕ ਇਸਦੀ ਅਗਵਾਈ ਕਰਦੇ ਹਨ ਉਹਨਾਂ ਨੂੰ ਪਤਾ ਹੈ ਕਿ ਇਹ ਖੇਡ ਤੋਂ ਕਿਤੇ ਜ਼ਿਆਦਾ ਹੈ ਉਹਨਾਂ ਕਿਹਾ ਕਿ ਅਸੀਂ ਖਿਡਾਰੀਆਂ ਦੇ ਵਤੀਰਿਆਂ ਨੂੰ ਵੀ ਦੇਖ ਰਹੇ ਹਾਂ ਜੋ ਖ਼ਰਾਬ ਹੁੰਦਾ ਜਾ ਰਿਹਾ ਹੈ ਅਤੇ ਇਸਨੂੰ ਰੋਕਣਾ ਚਾਹੀਦਾ ਹੈ ਸਲੇਜ਼ਿੰਗ ਵਧਦੀ ਜਾ  ਰਹੀ ਹੈ ਜੋ ਨਿੱਜੀ ਹੋ ਗਈ ਹੈ, ਫੀਲਡਰ ਬੱਲੇਬਾਜ਼ਾਂ ਨੂੰ ਜਾਂਦੇ ਹੋਏ ਗਲਤ ਸ਼ਬਦਾਵਲੀ ਕਹਿ ਦਿੰਦੇ ਹਨ ਜ਼ਬਰਦਸਤੀ ਸ਼ਰੀਰਕ ਤੌਰ ‘ਤੇ ਲੜਨਾ, ਅੰਪਾਇਰ ਦੇ ਫ਼ੈਸਲੇ ਵਿਰੁੱਧ ਖਿਡਾਰੀਆਂ ਦੇ ਪ੍ਰਦਰਸ਼ਨ ਕਰਨ ਦੀ ਧਮਕੀ ਦੇਣਾ ਅਤੇ ਗੇਂਦ ਨਾਲ ਛੇੜਖ਼ਾਨੀ ਜਿਹੀਆਂ ਹਰਕਤਾਂ ਵਧ ਰਹੀਆਂ ਹਨ
ਬਾਲ ਟੈਂਪਰਿੰਗ ਲਈ ਸਜਾ ਸਖ਼ਤ ਕੀਤੀ ਪਰ ਫਿਰ ਵੀ ਖਿਡਾਰੀ ਸਪੱਸ਼ਟੀਕਰਨ ਮੰਗ ਰਹੇ ਹਨ
ਉਹਨਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਸਾਬਕਾ ਆਸਟਰੇਲੀਆਈ ਕਪਤਾਨ ਸਟੀਵਨ ਸਮਿੱਥ ਦਾ ਗੇਂਦ ਨਾਲ ਛੇੜਛਾੜ ਕਰਨਾ, ਮਾਰਚ ‘ਚ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦਰਮਿਆਨ ਡੇਵਿਡ ਵਾਰਨਰ ਅਤੇ ਮੇਜ਼ਬਾਨ ਟੀਮ ਦੇ ਕਵਿੰਟਨ ਡੀ ਕਾਕ ਦਰਮਿਆਨ ਬਹਿਸ ਅਤੇ ਪਿਛਲੇ ਕੁਝ ਸਮੇਂ ਤੋਂ ਖਿਡਾਰੀਆਂ ਦਾ ਮੈਚ ਅਧਿਕਾਰੀਆਂ ਪ੍ਰਤੀ ਵਿਹਾਰ ‘ਚ ਵੀ ਗਿਰਾਵਟ ਆਉਣਾ ਨਾਲ ਕ੍ਰਿਕਟ ‘ਚ ਖ਼ਰਾਬ ਮਾਹੌਲ ਪੈਦਾ ਹੋਇਆ ਹੈ ਮਾਰਚ ‘ਚ ਬੰਗਲਾਦੇਸ਼ੀ ਕਪਤਾਨ ਸ਼ਾਕਿਬ ਅਲ ਹਸਨ ਦਾ ਸ਼੍ਰੀਲੰਕਾ ਵਿਰੁੱਧ ਟੀ20 ਮੈਚ ਦੌਰਾਨ ਅੰਪਾਇਰ ਦੇ ਫ਼ੈਸਲੇ ਦੇ ਵਿਰੁੱਧ ਮੈਚ ਬਾਈਕਾਟ ਕਰਨ ਦੀ ਧਮਕੀ ਦੇਣ ਦਾ ਦੋਸ਼ੀ ਪਾਇਆ ਜਾਣਾ ਵੀ ਬਹੁਤ ਹੀ ਦੁਖਦਾਈ ਹੈ
ਹਾਲਾਂਕਿ ਉਹਨਾਂ ਕਿਹਾ ਕਿ ਆਈਸੀਸੀ ਨੇ ਇਹਨਾਂ ਘਟਨਾਵਾਂ ਤੋਂ ਬਾਅਦ ਪਿਛਲੇ ਮਹੀਨੇ ਬਾਲ ਟੈਂਪਰਿੰਗ ਨੂੰ ਲੈ ਕੇ ਸਜਾ ਨੂੰ ਹੋਰ ਸਖ਼ਤ ਕੀਤਾ ਹੈ ਫਿਰ ਵੀ ਕੁਝ ਖਿਡਾਰੀ ਇਸ ਦੇ ਸਪੱਸ਼ਟੀਕਰਨ ਦੀ ਮੰਗ ਕਰ ਰਹੇ ਹਨ ਅਤੇ ਪੁੱਛ ਰਹੇ ਹਨ ਕਿ ਕੀ ਅਸੀਂ ਚੁਈਂਗਮ ਖ਼ਾ ਸਕਦੇ ਹਾਂ ਜਾਂ ਡ੍ਰਿੰਕਸ ਪੀ ਸਕਦੇ ਹਾਂ ਮੈਂ ਸਾਫ਼ ਤਾਂ ਇਹ ਅਜੀਬ ਹੈ ਨਿਯਮ ਬਿਲਕੁਲ ਸਾਫ਼ ਅਤੇ ਸਿੱਧੇ ਹਨ ਗੇਂਦ ਦੀ ਸਥਿਤੀ ਨੂੰ ਤੁਸੀਂ ਬਦਲ ਨਹੀਂ ਸਕਦੇ ਅਤੇ ਇਸ ਲਈ ਜੋ ਵੀ ਚੀਜ਼ ਵਜ੍ਹਾ ਬਣ ਸਕਦੀ ਹੈ ਉਹ ਮੈਦਾਨ ‘ਤੇ ਲਿਜਾਣਾ ਵਾਜ਼ਬ ਨਹੀਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।