Theft - Sach Kahoon Punjabi
Crime News: ਲੁਟੇਰਿਆਂ ਨੇ ਬਜ਼ੁਰਗ ਦੀ ਕੀਤੀ ਕੁੱਟਮਾਰ ਤੇ ਖੋਹੇ ਤਿੰਨ ਹਜ਼ਾਰ ਰੁਪਏ
Crime News: (ਸਤੀਸ਼ ਜੈਨ) ਰਾਮਾਂ ਮੰਡੀ। ਰਾਮਾਂ ਮੰਡੀ ਵਿਖੇ ਰੋਜ਼ਾਨਾ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਹ ਸਿਲਸਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਅੱਜ ਫਿਰ ਰਾਮਾਂ ਮੰਡੀ ਵਿਖੇ ਲੁੱਟ-ਖੋਹ ਹੋਈ ਹੈ। ਰਜਵਾਹੇ ’ਤੇ ਨਹਿਰੀ ਕੋਠੀ ਕੋਲ ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਦਿਨ-ਦਿਹਾੜੇ ਇੱਕ ਬਜ਼ੁਰਗ ਨੂੰ ਧੱਕੇ ਨਾਲ ਮੋਟਰਸਾਈਕਲ ’ਤੇ ਬੈਠਾ ਲਿਆ ਤੇ ਥੋੜੀ ਸੁੰਨੀ ਜਗ੍ਹਾਂ ’ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ 3000 ਰੁਪਏ ਖੋਹ ਲਏ।
ਇਹ ਵੀ ਪੜ੍ਹੋ: ਪੰਜਾਬ ’ਚ ਸਾਂਝੀ ਜ਼ਮੀਨ ’ਤੇ ਕਬਜ਼ਾ ਕਰਨ ਲਈ ਬਿਲਡਰਾਂ ਨੂੰ ਭਰਨਾ ਪਵੇਗਾ ਚਾਰ ਗੁਣਾ ਜੁਰਮਾਨਾ
ਰਾਮਾਂ ਮੰਡੀ ਵਾਸੀਆਂ ਵਿੱਚ ਇਹਨਾਂ ਰੋਜ਼ ਦੀਆਂ ਚੋਰੀਆਂ ਤੇ ਲੁੱਟ-ਖੋਹ ਕਰਕੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਜਦੋਂ ਡੀਐਸਪੀ ਤਲਵੰਡੀ ਸਾਬੋ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਜਲਦੀ ਲੁਟੇਰੇ ਫੜੇ ਜਾਣਗੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਮੰਡੀ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਪੁਲਿਸ ਪ੍ਰਸ਼ਾਸਨ ਪਬਲਿਕ ਦੀ ਸੁਰੱਖਿਆ ਲਈ ਤਿਆਰ ਹੈ ਅਤੇ ਪ੍ਰਸ਼ਾਸਨ ਵੱਲੋਂ ਸ਼ਰਾਰਤੀ ਅਨਸਰਾਂ ’ਤੇ ਬਾਜ਼ ਅੱਖ ਰੱਖੀ ਹੋਈ ਹੈ। ਡੀਐਸਪੀ ਤਲਵੰਡੀ ਸਾਬੋ ਵਲੋਂ ਰਾਮਾਂ ਮੰਡੀ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਚੋਰ ਅਤੇ ਲੁੱਟ-ਖੋਹ ਕਰਨ ਵਾਲੇ ਜਲਦੀ ਹੀ ਸਲਾਖਾਂ ਪਿੱਛੇ ਭੇਜੇ ਜਾਣਗੇ ਅਤੇ ਅੱਗੇ ਤੋਂ ਰਾਮਾਂ ਮੰਡੀ ਵਾਸੀਆਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਸੋਨੇ ਚਾਂਦੀ ਦੀ ਦੁਕਾਨ ਤੋਂ ਠੱਗੀ ਮਾਰਦੀ ਔਰਤ ਕਾਬੂ
(ਗੁਰਜੀਤ ਸ਼ੀਂਹ) ਸਰਦੂਲਗੜ੍ਹ। ਸਰਦੂਲਗੜ੍ਹ ਦੇ ਰੋੜਕੀ ਚੌਂਕ ਵਿੱਚ ਸਥਿਤ ਮੰਗਾ ਜੁਐਲਰਜ ’ਤੇ ਠੱਗੀ ਮਾਰਨ ਆਈ ਔਰਤ ਦੁਕਾਨਦਾਰ ਦੀ ਹੁਸ਼ਿਆਰੀ ਕਾਰਨ ਪੁਲਿਸ ਅੜਿੱਕੇ ਆ ਗਈ ਇਸ ਸਬੰਧੀ ਦੁਕਾਨ ਦੇ ਮਾਲਕ ਨਰਿੰਦਰ ਸੋਨੀ ਨੇ ਦੱਸਿਆ ਕਿ ਅੱਜ ਇੱਕ ਔਰਤ ਉਹਨਾਂ ਦੀ ਦੁਕਾਨ ਤੋਂ ਸੋਨੇ ਚਾਂਦੀ ਦੇ ਗਹਿਣੇ ਲੈਣ ਲਈ ਆਈ ਤਾਂ ਉਸ ਵੱਲੋਂ 19500 ਰੁਪਏ ਦੇ ਗਹਿਣੇ ਖਰੀਦ ਕਰ ਲਏ ਅਤੇ ਆਨਲਾਈਨ ਪੈਸੇ ਦੇਣ ਲਈ ਕਿਹਾ ਤਾਂ ਉਸਨੇ ਇੱਕ ਫਰਜ਼ੀ 19500 ਦਾ ਮੈਸੇਜ ਉਸਦੇ ਫੋਨ ’ਤੇ ਭੇਜ ਦਿੱਤਾ ਪਰ ਉਸ ਮੈਸੇਜ ਨੂੰ ਦੇਖਦਿਆਂ ਤੁਰੰਤ ਸਮਝ ਗਿਆ ਕਿ ਇਹ ਮੈਸੇਜ ਫੇਕ ਹੈ। Crime News
ਇਹ ਵੀ ਪੜ੍ਹੋ: Manish Sisodia: ਮਨੀਸ਼ ਸਿਸੋਦੀਆ ਤਿਹਾੜ ਜੇਲ੍ਹ ਤੋਂ ਬਾਹਰ ਆਏ
ਉਸੇ ਸਮੇਂ ਵਪਾਰ ਮੰਡਲ ਦੇ ਸੈਕਟਰੀ ਪ੍ਰਦੀਪ ਕੁਮਾਰ ਕਾਕਾ ਉੱਪਲ ਨੂੰ ਇਸ ਸਬੰਧੀ ਫੋਨ ਰਾਹੀਂ ਜਾਣਕਾਰੀ ਦਿੱਤੀ ਤਾਂ ਕਾਕਾ ਉਪਲ ਨੇ ਵੀ ਮੌਕੇ ’ਤੇ ਥਾਣਾ ਸਰਦੂਲਗੜ੍ਹ ਮੁਖੀ ਗਣੇਸ਼ਵਰ ਕੁਮਾਰ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਜਿਸ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਔਰਤ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ ਅਤੇ ਇਸ ਤੋਂ ਪੁੱਛਗਿਛ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇੱਥੇ ਦੱਸਣਯੋਗ ਹੈ ਕਿ ਹੁਣ ਆਨਲਾਈਨ ਠੱਗੀ ਦੇ ਮਾਮਲੇ ਬਹੁਤ ਜਿਆਦਾ ਸਾਹਮਣੇ ਆਉਣ ਲੱਗੇ ਹਨ ਅਤੇ ਜ਼ਿਆਦਾਤਰ ਔਰਤਾਂ ਵੱਲੋਂ ਹੀ ਅਜਿਹੀਆਂ ਠੱਗੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। Crime News
ਚੋਰਾਂ ਵੱਲੋਂ ਕਿਸਾਨ ਦੇ ਘਰੋਂ ਸੋਨਾ, ਚਾਂਦੀ ਅਤੇ ਨਗਦੀ ਚੋਰੀ
6 ਤੋਲੇ ਸੋਨਾ, 12 ਤੋਲੇ ਚਾਂਦੀ ਤੇ 50 ਹਜ਼ਾਰ ਨਗਦ ਚੋਰੀ / Theft
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Theft ਸੁਨਾਮ ਬਲਾਕ ਦੇ ਪਿੰਡ ਰਾਮਗੜ੍ਹ ਜਵੰਧਾ ਵਿਖੇ ਇੱਕ ਕਿਸਾਨ ਦੇ ਘਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਦੇ ਮਾਲਕ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਪਿੰਡ ਦੇ ਬਾਹਰ ਢਾਣੀ ਵਿੱਚ ਬਣਿਆ ਹੋਇਆ, ਜਦੋਂ ਉਹ ਰਾਤ ਨੂੰ ਇੱਕ ਕਮਰੇ ਵਿੱਚ ਸੁੱਤੇ ਪਏ ਸਨ ਤਾਂ ਚੋਰ ਪਿੱਛੋਂ ਖੇਤਾਂ ਵੱਲ ਤੋਂ ਕੰਧ ਟੱਪ ਕੇ ਉਹਨਾਂ ਦੇ ਘਰ ਵਿੱਚ ਦਾਖਲ ਹੋਏ ਜਿਨ੍ਹਾਂ ਨੇ ਉਹਨਾਂ ਦੇ ਕਮਰੇ ਵਿੱਚ ਕੋਈ ਨਸ਼ੀਲੀ ਵਸਤੂ ਪਾ ਦਿੱਤੀ ਜਿਸ ਨਾਲ ਉਹਨਾਂ ਦੀ ਜਾਗ ਨਹੀਂ ਖੁੱਲ੍ਹੀ ਅਤੇ ਚੋਰਾਂ ਨੇ ਬੜੇ ਆਰਾਮ ਨਾਲ ਚੋਰੀ ਨੂੰ ਅੰਜ਼ਾਮ ਦਿੱਤਾ ਹੈ।
ਗਗਨਦੀਪ ਨੇ ਦੱਸਿਆ ਕਿ ਉਹਨਾਂ ਦੀ ਅਲਮਾਰੀ ਦੇ ਵਿੱਚ ਪਿਆ 6 ਤੋਲੇ ਸੋਨਾ, 12 ਤੋਲੇ ਚਾਂਦੀ ਅਤੇ 50 ਹਜ਼ਾਰ ਰੁਪਏ ਨਗਦ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਹੈ, ਪਰਿਵਾਰ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਚੋਰਾਂ ਨੂੰ ਜਲਦ ਕਾਬੂ ਕਰਕੇ ਉਹਨਾਂ ਦਾ ਚੋਰੀ ਕੀਤਾ ਸਮਾਨ ਵਾਪਸ ਦਲਾਵੇ ਅਤੇ ਚੋਰਾਂ ਤੇ ਬਣਦੀ ਸਖਤ ਕਾਰਵਾਈ ਕੀਤੀ ਜਾਵੇ। Theft
ਇਹ ਵੀ ਪੜ੍ਹੋ: ਸਾਗਰ ਨਿਊਟਨ ਗੈਂਗ ਦੇ ਚਾਰ ਗੁਰਗੇ ਦੇਸੀ ਪਿਸਟਲ ਤੇ ਤੇਜ਼ਧਾਰ ਹਥਿਆਰਾਂ ਸਣੇ ਕਾਬੂ
ਇਸ ਸਬੰਧੀ ਐੱਸਐੱਚਓ ਥਾਣਾ ਛਾਜਲੀ ਨੇ ਕਿਹਾ ਕਿ ਪਿੰਡ ਰਾਮਗੜ੍ਹ ਜਵੰਧਾ ਦੇ ਚੋਰੀ ਦੇ ਮਾਮਲੇ ਦੀ ਉਹ ਤਫਤੀਸ਼ ਕਰ ਰਹੇ ਹਨ, ਐੱਸਐੱਚਓ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਹਰ ਪਿੰਡ ਦੇ ਵਿੱਚ ਠੀਕਰੀ ਪਹਿਰੇ ਲਾਏ ਜਾਣ ਅਤੇ ਪਿੰਡਾਂ ਦੇ ਹਰ ਗਲੀ ਮੋੜ ਤੇ ਸੀਸੀਟੀਵੀ ਕੈਮਰੇ ਵੀ ਲਗਾਉਣ ਦੀ ਗੱਲ ਆਖੀ ਹੈ ਤਾਂ ਜੋ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਜਲਦ ਸੁਲਝਾਇਆ ਜਾ ਸਕੇ।
ਚੋਰ ਆਂਗਣਵਾਡ਼ੀ ’ਚੋਂ ਖਿੱਚਡ਼ੀ ਤੱਕ ਲੈ ਗਏ
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਬੱਚਿਆਂ ਅਤੇ ਔਰਤਾਂ ਲਈ ਪੰਜਾਬ ਸਰਕਾਰ ਵੱਲੋਂ ਆਂਗਨਵਾੜੀ ਕੇਂਦਰਾਂ (Anganwadi Center) ਰਾਹੀਂ ਦਿੱਤਾ ਜਾਣ ਵਾਲਾ ਸਰਕਾਰੀ ਰਾਸ਼ਨ ਵੀ ਹੁਣ, ਚੋਰ-ਲੁਟੇਰਿਆਂ ਤੋਂ ਨਹੀਂ ਬਚ ਸਕਿਆ। ਸ਼ਹਿਰੀ ਖੇਤਰ ਦੀ ਸੰਘਣੀਂ ਅਬਾਦੀ ਵਾਲੇ ਕੱਚਾ ਥਾਂਦੇਵਾਲਾ ਰੋਡ ’ਤੇ ਸਥਿੱਤ ਬਾਬਾ ਨਾਮਦੇਵ ਭਵਨ ‘ਚ ਚੱਲਦੇ ਆਂਗਨਵਾੜੀ ਕੇਂਦਰ ਦੇ ਸਰਕਾਰੀ ਰਾਸ਼ਨ ਨੂੰ ਅਣ-ਪਛਾਤੇ ਚੋਰਾਂ ਨੇ ਨਿਸ਼ਾਨਾ ਬਣਾਇਆ। ਹੈਰਾਨੀ ਦੀ ਗੱਲ ਹੈ ਕਿ ਇਸ ਇਮਾਰਤ ‘ਚ ਸੀਸੀਟੀਵੀ ਲੱਗੇ ਹੋਣ ਦੇ ਬਾਵਜੂਦ ਵੀ ਚੋਰਾਂ ਨੇ ਇਸ ਦੀ ਪ੍ਰਵਾਹ ਨਹੀਂ ਕੀਤੀ।
ਆਂਗਨਵਾੜੀ ਕੇਂਦਰ ਦੀ ਸੰਚਾਲਕ ਪਰਨੀਤ ਕੌਰ ਬੇਦੀ ਨੇ ਦੱਸਿਆ ਕਿ ਸੈਂਟਰ ’ਚ ਪਏ 7 ਪੈਕਟ ਡਾਲਡਾ ਘਿਓ, 2 ਪੈਕਟ ਨਮਕ, 4 ਪੈਕਟ ਖਿੱਚੜੀ, 8 ਪੈਕਟ ਵੇਸਣ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ। ਉਕਤ ਮਾਮਲੇ ਦੀ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਅਤੇ ਥਾਣਾ ਸਿਟੀ ਪੁਲਿਸ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ
2.5 ਕਰੋੜ ਦੇ ਹੀਰੇ ਚੋਰੀ ਮਾਮਲੇ ‘ਚ ਬਾਗਪਤ ਦਾ ਸਰਾਫ ਹਿਰਾਸਤ ਵਿੱਚ
ਬਾਗਪਤ l ਕਰੀਬ ਤਿੰਨ ਸਾਲ ਪਹਿਲਾਂ ਮੁੰਬਈ ਦੇ ਇੱਕ ਹੀਰਾ ਵਪਾਰੀ ਤੋਂ 2.5 ਕਰੋੜ ਰੁਪਏ ਦੇ ਹੀਰੇ ਦੀ ਚੋਰੀ ਦੇ ਮਾਮਲੇ ਵਿੱਚ ਪੁਲਿਸ ਦੇ ਰਡਾਰ ’ਤੇ ਉੱਤਰ ਪ੍ਰਦੇਸ਼ ਵਿੱਚ ਬਾਗਪਤ ਦੇ ਬੜੌਤ ਸ਼ਹਿਰ ਦੇ ਰਹਿਣ ਵਾਲੇ ਕਈ ਸਰਾਫਾ ਵਪਾਰੀ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਫਰਾਰ ਚੱਲ ਰਹੇ ਬਾਕੀ ਆਰੋਪੀਆਂ ਦੀ ਤਲਾਸ਼ ਵਿੱਚ ਭਾਲ ਕੀਤੀ ਜਾ ਰਹੀ ਹੈ। ਬੜੌਤ ਕੋਤਵਾਲੀ ਦੇ ਇੰਚਾਰਜ ਐਮਐਸ ਗਿੱਲ ਨੇ ਸੋਮਵਾਰ ਨੂੰ ਦੱਸਿਆ ਕਿ ਸਾਲ 2019 ਵਿੱਚ ਮੁੰਬਈ ਦੇ ਹੀਰਾ ਵਪਾਰੀ ਦੀਪਾਂਕਰ ਤੋਂ 2.5 ਕਰੋੜ ਰੁਪਏ ਦੇ ਹੀਰੇ ਚੋਰੀ ਹੋਏ ਸਨ। ਮੁੰਬਈ ਪੁਲਸ ਸ਼ਨੀਵਾਰ ਨੂੰ ਦੀਪਾਂਕਰ ਦੇ ਨੌਕਰ ਦੀਪਕ ਚੌਧਰੀ ਨਿਵਾਸੀ ਜ਼ਿਲਾ ਮਧੂਬਨੀ ਬਿਹਾਰ ਦੇ ਚਚੇਰੇ ਭਰਾ ਰਵਿੰਦਰ ਨੂੰ ਲੈ ਕੇ ਬੜੌਤ ਆਈ।
ਰਵਿੰਦਰ ਨੇ ਦੱਸਿਆ ਸੀ ਕਿ ਇਹ ਹੀਰੇ ਬੜੌਤ ਦੇ ਇਕ ਵਪਾਰੀ ਸੰਜੇ ਜੈਨ ਨੂੰ ਵੇਚੇ ਗਏ ਸਨ। ਰਵਿੰਦਰ ਦੀ ਨਿਸ਼ਾਨਦੇਹੀ ‘ਤੇ ਮੁੰਬਈ ਪੁਲਸ ਨੇ ਸੰਜੇ ਜੈਨ ਨੂੰ ਹਿਰਾਸਤ ‘ਚ ਲੈ ਲਿਆ, ਜਦਕਿ ਸੰਜੇ ਦੇ ਦੋ ਸਾਥੀ ਫਰਾਰ ਹੋ ਗਏ। ਮੁੰਬਈ ਪੁਲਸ ਦੇ ਡਿਪਟੀ ਕਮਿਸ਼ਨਰ ਰੂਪਮਤੇ ਅਤੇ ਵਿਕਰਮ ਟਾਕਾਮੋਗੇ ਦੀ ਅਗਵਾਈ ‘ਚ ਦੋ ਹੋਰ ਸ਼ੱਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਦੋ ਹੋਰ ਸਰਾਫਾ ਵਪਾਰੀਆਂ ਨੂੰ ਫੜਨ ਲਈ ਇੱਕ ਟੀਮ ਅਜੇ ਵੀ ਬੜੌਤ ਵਿੱਚ ਡੇਰਾ ਲਾਈ ਬੈਠੀ ਹੈ। ਉਦੋਂ ਤੋਂ ਲੈ ਕੇ ਐਤਵਾਰ ਨੂੰ ਸਰਾਫਾ ਬਾਜ਼ਾਰ ‘ਚ ਦਿਨ ਭਰ ਇਸੇ ਮੁੱਦੇ ਦੀ ਚਰਚਾ ਹੁੰਦੀ ਰਹੀ। ਸੂਤਰਾਂ ਮੁਤਾਬਕ ਮੁੰਬਈ ਪੁਲਸ ਨੂੰ ਹੋਰ ਸੁਰਾਗ ਮਿਲੇ ਹਨ, ਜਿਨ੍ਹਾਂ ਦੇ ਆਧਾਰ ‘ਤੇ ਉਹ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਕੰਮ ਕਰ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਡੇਢ ਤੋਲੇ ਸੋਨਾ, 7 ਤੋਲੇ ਚਾਂਦੀ ਤੇ ਨਗਦੀ ਚੋਰੀ
ਡੇਢ ਤੋਲੇ ਸੋਨਾ, 7 ਤੋਲੇ ਚਾਂਦੀ ਤੇ ਨਗਦੀ ਚੋਰੀ
(ਜਸਵੀਰ ਸਿੰਘ ਗਹਿਲ/ਰਜਿੰਦਰ ਸ਼ਰਮਾ) ਬਰਨਾਲਾ। ਬਰਨਾਲਾ ਸ਼ਹਿਰ ’ਚ ਰਾਤਾਂ ਦੇ ਹਨ੍ਹੇਰੇ ਦਾ ਫਾਇਦਾ ਉਠਾਉਣ ਤੋਂ ਬਾਅਦ ਹੁਣ ਚੋਰਾਂ ਨੇ ਦਿਨ- ਦਿਹਾੜੇ ਵੀ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਜਿਸ ਦੀ ਤਾਜਾ ਮਿਸਾਲ ਅੱਜ ਉਸ ਸਮੇਂ ਮਿਲੀ ਜਦੋਂ ਸਥਾਨਕ ਨਾਨਕਸਰ ਗੁਰਦੁਆਰਾ ਦੇ ਲਾਗੇ ਹੀ ਸਿਖਰ ਦੁਪਿਹਰੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਤੇ ਡੇਢ ਤੋਲੇ ਸੋਨਾ, 7 ਤੋਲੇ ਚਾਂਦੀ ਤੇ ਹਜ਼ਾਰਾਂ ਰੁਪਏ ਦੀ ਨਗਦੀ ਸਮੇਤ ਹੋਰ ਕੀਮਤੀ ਸਮਾਨ ਲੈ ਕੇ ਰਫੂ ਚੱਕਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਫੌਜੀ ਭੋਲਾ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਤੋਂ ਤਕਰੀਬਨ ਅੱਠ ਸੌ ਮੀਟਰ ਦੀ ਦੂਰੀ ’ਤੇ ਹੀ ਲੱਗੇ ਲੰਗਰ ’ਚ ਸੇਵਾ ਕਰਨ ਲਈ ਗਿਆ ਹੋਇਆ ਸੀ, ਜਦਕਿ ਉਸ ਦੀ ਘਰਵਾਲੀ ਕੰਮ ’ਤੇ ਗਈ ਹੋਈ ਸੀ। ਇਸ ਪਿੱਛੋਂ ਦੁਪਿਹਰ ਵਕਤ ਕਰੀਬ 12 ਤੋਂ 3 ਦੇ ਦਰਮਿਆਨ ਕੰਧ ਟੱਪ ਕੇ ਘਰ ’ਚ ਦਾਖਲ ਹੋਏ ਚੋਰਾਂ ਨੇ ਅਲਮਾਰੀ ਦਾ ਜਿੰਦਰਾ ਤੋੜ ਕੇ ਉਸ ਵਿੱਚੋਂ ਡੇਢ ਤੋਲੇ ਸੋਨਾ, 7 ਤੋਲੇ ਚਾਂਦੀ, 8 ਹਜ਼ਾਰ ਰੁਪਏ ਦੀ ਨਗਦੀ ਤੇ ਇੱਕ ਕੀਮਤੀ ਮੋਬਾਇਲ ਚੋਰੀ ਕਰ ਲਿਆ। ਇਸ ਤੋਂ ਇਲਾਵਾ ਚੋਰਾਂ ਨੇ ਘਰ ਅੰਦਰ ਹੀ ਖੜ੍ਹਾ ਮੋਟਰਸਾਇਕਲ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਚੋਰੀ ਕਰਨ ਲਈ ਸਮਾਨ ਵੀ ਘਰ ਅੰਦਰੋਂ ਹੀ ਚੁੱਕਿਆ ਗਿਆ।
ਇਸ ਦੇ ਨਾਲ ਹੀ ਥਾਣਾ ਸਿਟੀ-1 ਦੇ ਖੇਤਰ ਅਧੀਨ ਆਉਂਦੇ ਸ਼ਹਿਰ ਦੇ ਐਸਡੀ ਕਾਲਜ਼ ਨਜ਼ਦੀਕ ਵੀ ਚੋਰਾਂ ਨੇ ਓਵਰ ਬਰਿੱਜ ਹੇਠਾਂ ਖੜ੍ਹੀ ਇੱਕ ਸਵਿਫ਼ਟ ਗੱਡੀ ਨੂੰ ਨਿਸ਼ਾਨਾ ਬਣਾਉਂਦਿਆਂ ਗੱਡੀ ਦੇ ਚਾਰੇ ਟਾਇਰ ਚੋਰੀ ਕਰ ਲਏ। ਗੱਡੀ ਮਾਲਕ ਨਿਤਿਨ ਕੁਮਾਰ ਪੁੱਤਰ ਨਰੇਸ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੀਬੀ-19- ਐੱਲ-5271 ਨੰਬਰ ਗੱਡੀ ਉਨ੍ਹਾਂ ਦੀ ਆਪਣੀ ਦੁਕਾਨ ਦੇ ਸਾਹਮਣੇ ਪੁਲ ਦੇ ਹੇਠਾਂ ਖੜ੍ਹੀ ਸੀ ਜਿਸ ਦੇ ਬੀਤੀ ਰਾਤ ਕਿਸੇ ਨੇ ਚਾਰੇ ਟਾਇਰ ਚੋਰੀ ਕਰ ਲਏ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਸ ਦੇ ਲਾਗੇ ਹੀ ਗਲੀ ਨੰਬਰ ਚਾਰ ’ਚ ਕੁੱਝ ਕਾਰਾਂ ਦੀ ਤੋੜਭੰਨ ਹੋਈ ਹੈ।
ਇਸ ਸਬੰਧੀ ਥਾਣਾ ਸਿਟੀ -2 ਦੇ ਐਸਐਚਓ ਮਨੀਸ਼ ਗਰਗ ਨੇ ਦੱਸਿਆ ਕਿ ਵਾਪਰੀ ਘਟਨਾ ਸਬੰਧੀ ਪੜਤਾਲ ਤਹਿਤ ਲਾਗਲੇ ਸੀਸੀਟੀਵੀ ਕੈਮਰੀ ਦੇ ਫੁਟੇਜ਼ ਪ੍ਰਾਪਤ ਕਰ ਲਈ ਗਈ ਹੈ। ਜਿਸ ਦੇ ਅਧਾਰ ’ਤੇ ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਥਾਣਾ ਸਿਟੀ -1 ਦੇ ਐਸਐਚਓ ਗੁਰਮੀਤ ਸਿੰਘ ਨੇ ਕਿਹਾ ਕਿ ਲਾਗਲੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਪ੍ਰਾਪਤ ਕਰਕੇ ਜਾਂਚ ਕੀਤੀ ਜਾ ਰਹੀ ਹੈ। ਫੁਟੇਜ਼ ’ਚ ਤਿੰਨ ਵਿਅਕਤੀ ਨਜ਼ਰ ਆ ਰਹੇ ਹਨ, ਜਿਸ ਦੀ ਪਛਾਣ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਕਾਰਾਂ ਦੀ ਭੰਨਤੋੜ ਦੇ ਮਾਮਲੇ ’ਚ ਵੀ ਪੜਤਾਲ ਜਾਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਦਿੜ੍ਹਬਾ ਵਿਖੇ ਅਸਲਾ ਦੁਕਾਨ ਵਿੱਚ ਹੋਈ ਚੋਰੀ
ਵੱਡੀ ਗਿਣਤੀ ਵਿੱਚ ਅਸਲਾ ਹੋਇਆ ਚੋਰੀ, ਪੁਲਿਸ ਡੌਗ ਸਕੈਅਟ ਅਤੇ ਫੋਰੈਂਸਿਸਕ ਟੀਮ ਨੂੰ ਲੈ ਕੇ ਜਾਂਚ ਵਿੱਚ ਜੁਟੀ
(ਪ੍ਰਵੀਨ ਗਰਗ) ਦਿੜ੍ਹਬਾ  ਮੰਡੀ। ਦਿੜ੍ਹਬਾ ਵਿਖੇ ਰਾਸ਼ਟਰੀ ਮਾਰਗ ਉਤੇ ਸਥਿੱਤ ਅਸਲਾ ਦੀ ਦੁਕਾਨ ਉਤੇ ਰਾਤ ਨੂੰ ਚੋਰਾਂ ਨੇ ਹੱਥ ਸਾਫ ਕਰ ਦਿੱਤਾ ਹੈ। ਇਸ ਚੋਰੀ ਨੂੰ ਲੈ ਕੇ ਜ਼ਿਲ੍ਹੇ ਦੀ ਸਾਰੀ ਪੁਲਿਸ ਹਰਕਤ ਵਿੱਚ ਆ ਗਈ ਹੈ। ਜ਼ਿਲ੍ਹਾ ਪੁਲਿਸ ਮੁੱਖੀ ਸਵਪਨ ਸ਼ਰਮਾ, ਐਸਪੀ (ਡੀ) ਪਲਵਿੰਦਰ ਸਿੰਘ ਚੀਮਾ, ਡੀਐਸਪੀ (ਡੀ) ਯੋਗੇਸ਼ ਸ਼ਰਮਾ, ਡੀਐਸਪੀ ਦਿੜ੍ਹਬਾ ਪਿ੍ਰਥਵੀ ਸਿੰਘ ਚਾਹਲ ਅਤੇ ਹੋਰ ਪੁਲਿਸ ਅਧਿਕਾਰੀ ਮਾਮਲੇ ਦੇ ਜਾਂਚ ਕਰਨ ਵਿੱਚ ਲੱਗੇ ਹੋਏ ਹਨ।
ਜਾਣਕਾਰੀ ਅਨੁਸਾਰ ਧੰਨਰਾਜ ਗੰਨ ਹਾਉਸ ਦੀ ਦੁਕਾਨ ਵਿੱਚ ਰੱਖਿਆ ਗਿਆ ਅਸਲਾ ਚੋਰੀ ਹੋ ਗਿਆ ਹੈ। ਚੋਰਾਂ ਨੇ ਅਸਲਾ ਦੁਕਾਨ ਦੇ ਨਾਲ ਵਾਲੇ ਖਾਲੀ ਪਲਾਂਟ ਵਿੱਚੋਂ ਸੰਨ ਲਾ ਕੇ ਚੋਰੀ ਕੀਤੀ ਹੈ। ਦੁਕਾਨ ਵਿੱਚ ਦਾਖਲ ਹੋਣ ਲਈ ਦੋ ਜਗ੍ਹਾ ਉਤੇ ਪਾੜ ਲਾਏ ਗਏ। ਇੱਕ ਪਾੜ ਦੁਕਾਨ ਦੇ ਦਫਤਰ ਵਿੱਚ ਜਾਣ ਲਈ ਅਤੇ ਦੂਜਾ ਅਸਲਾ ਰੂਮ ਵਿੱਚ ਦਾਖਲ ਹੋਣ ਲਈ ਲਾਇਆ ਗਿਆ ਹੈ। ਐਸਪੀ (ਡੀ) ਪਲਵਿੰਦਰ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਪੁਲਿਸ ਦੁਕਾਨ ਵਿੱਚ ਲੱਗੇ ਕੈਮਰੇ ਅਤੇ ਬਾਹਰ ਹੋਰ ਦੁਕਾਨਾਂ ’ਤੇ ਲੱਗੇ ਕੈਮਰਿਆਂ ਦੇ ਫੁੱਟੇਜ਼ ਵੇਖੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਗੰਨ ਹਾਊਸ ਮਾਲਕ ਦੀ ਕੋਈ ਅਣਗਹਿਲੀ ਪਾਈ ਗਈ ਤਾਂ ਉਸ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਕੁੱਝ ਹਥਿਆਰ ਅਤੇ ਰੌਂਦ ਮਿਸ ਹੋਣ ਦੀ ਸੰਭਾਵਨਾ ਹੈ ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ। ਇਸ ਦਾ ਪੁਲਿਸ ਰਿਕਾਰਡ ਵੇਖ ਕੇ ਹੀ ਸਹੀ ਦੱਸ ਸਕਦੀ ਹੈ। ਇਸ ਲਈ ਡੌਗ ਸਕੈਅਟ ਅਤੇ ਫੌਰੈਂਸਿਸਕ ਵਿਭਾਗ ਦੇ ਅਧਿਕਾਰੀ ਵਿਸ਼ੇਸ਼ ਤੌਰ ਉਤੇ ਜਾਂਚ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਜਿਸ ਦੁਕਾਨ ਵਿੱਚ ਚੋਰੀ ਹੋਈ ਉਹ ਦੁਕਾਨ ਬੱਸ ਸਟੈਂਡ ਤੋਂ 50 ਗਜ਼ ਦੀ ਦੂਰੀ ’ਤੇ ਹੈ ਜਿੱਥੇ ਪੁਲਿਸ ਦੀ ਪਿਕਟ ਵੀ ਬਣੀ ਹੋਈ ਹੈ ਅਤੇ ਬੱਸ ਸਟੈਂਡ ਜਿਸ ਨੂੰ ਦਿੜ੍ਹਬਾ ਦਾ ਮੁੱਖ ਚੌਂਕ ਕਿਹਾ ਜਾਂਦਾ ਹੈ ਉੱਥੇ ਹਰ ਸਮੇਂ ਦਿਨ ਰਾਤ ਪੁਲਿਸ ਤਾਇਨਾਤ ਰਹਿੰਦੀ ਹੈ। ਪਹਿਲਾਂ ਵੀ ਅਕਸਰ ਚੋਰੀ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਪਰ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਪਰ ਇਸ ਘਟਨਾ ਨੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇੱਕ ਦਰਜਨ ਦੇ ਕਰੀਬ ਹਥਿਆਰ ਚੋਰੀ ਹੋਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਫਿਰੋਜ਼ਪੁਰ(ਸਤਪਾਲ ਥਿੰਦ)। ਬਾਬਾ ਫਰੀਦ ਮਾਰਕਿਟ ਇੱਛੇ ਵਾਲਾ ਰੋਡ ਫਿਰੋਜ਼ਪੁਰ ਸ਼ਹਿਰ ਸਥਿਤ ਇੱਕ ਕੱਪੜੇ ਦੀ ਦੁਕਾਨ ਵਿੱਚੋਂ ਚੋਰ ਕੱਪੜੇ ਸਮੇਤ ਨਗਦੀ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਤਮ ਪ੍ਰਕਾਸ਼ ਵਾਸੀ ਧਵਨ ਕਲੌਨੀ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਸ ਦੀ ਦੁਕਾਨ ਬਾਬਾ ਫਰੀਦ ਮਾਰਕਿਟ ਇੱਛੇ ਵਾਲਾ ਰੋਡ ਫਿਰੋਜ਼ਪੁਰ ਸ਼ਹਿਰ ਵਿਖੇ ਹੈ, ਜਿੱਥੇ ਦਰਮਿਆਨੀ ਰਾਤ ਨੂੰ ਕੋਈ ਅਣਪਛਾਤੇ ਚੋਰ ਉਸਦੀ ਦੁਕਾਨ ਦੀ ਤੀਜੀ ਮੰਜ਼ਿਲ ‘ਤੇ ਲੱਗੇ ਲੱਕੜ ਦਾ ਦਰਵਾਜ਼ਾ ਤੋੜ ਕੇ ਦੁਕਾਨ ਅੰਦਰੋਂ ਕੀਮਤੀ ਕੱਪੜੇ ਆਦਿ ਅਤੇ ਗੱਲੇ ਵਿੱਚੋਂ ਨਗਦੀ ਚੋਰੀ ਕਰਕੇ ਲੈ ਗਏ ਹਨ ਉਨ੍ਹਾਂ ਦੱਸਿਆ ਕਿ ਚੋਰੀ ਹੋਏ ਸਮਾਨ ਦੀ ਕੁੱਲ ਮਲੀਤੀ ਕੀਮਤ 2 ਲੱਖ 75 ਹਜ਼ਾਰ ਰੁਪਏ ਬਣਦੀ ਹੈ ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਤੋਂ ਏਐਸਆਈ ਦਲੀਪ ਕੁਮਾਰ ਨੇ ਦੱਸਿਆ ਕਿ ਆਤਮ ਪ੍ਰਕਾਸ਼ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਟੀਐਮ ਹੈਕ ਕਰਕੇ ਲੱਖਾਂ ਦੀ ਚੋਰੀ
ਸਾਰੀ ਪ੍ਰਸੈਸਿੰਗ ਹੋਣ ਤੋਂ ਬਾਅਦ ਵੀ ਨਹੀਂ ਆਉਂਦੇ ਸਨ ਰੁਪਏ
ਨਵੀਂ ਦਿੱਲੀ। ਚਿਰਾਗ ਦਿੱਲੀ ਦੇ ਸ਼ੇਖ ਸਰਾਏ ਇਲਾਕੇ ‘ਚ ਮੌਜੂਦ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਨੂੰ ਕੁੱਝ ਬਦਮਾਸ਼ਾਂ ਨੇ ਹੈਕ ਕਰ ਗਾਹਕਾਂ ਦੇ ਲੱਖਾਂ ਰੁਪਏ ਕੱਢ ਲਏ ਹਨ। ਪਿਛਲੇ ਕੁਝ ਦਿਨਾਂ ‘ਚ ਇਸ ਏਟੀਐਮ ‘ਚੋਂ ਜਿਸ ਨੇ ਵੀ ਪੈਸੇ ਕਢਵਾਏ ਉਸ ਦੇ ਅਕਾਉਂਟ ‘ਚ ਜਮ੍ਹਾਂ ਰੁਏ ਸਾਫ ਹੋ ਗਏ। ਲੋਕਾਂ ਮੁਤਾਬਕ ਏਟੀਐਮ ਚੋਂ ਰੁਪਏ ਕਢਵਾਉਣ ਲਈ ਆਪਦਾ ਏਟੀਐਮ ਕਾਰਡ ਮਸ਼ੀਨ ‘ਚ ਇੰਸਰਟ ਕੀਤਾ ਤਾਂ ਪੂਰੀ ਪਰੋਸੈਸਿੰਗ ਤੋਂ ਬਾਅਦ ਵੀ ਪੈਸੇ ਨਹੀਂ ਨਿਕਲੇ ਅਤੇ ਕੁੱਝ ਸਮੇਂ ਬਾਅਦ ਉਨ੍ਹਾਂ ਦੇ ਫੋਨ ‘ਚ ਪੈਸੇ ਟਰਾਂਸਟਰ ਦਾ ਮੈਸੇਜ ਆਇਆ ਇਸ ਤਰ੍ਹਾਂ ਕਿਸੇ ਦੇ ਖਾਤੇ ਚੋਂ 10,000 ਅਤੇ ਕਿਸੇ ਦੇ 20,000 ਰੁਪਏ ਤਾਂ ਕਿਸੇ ਦੇ ਲੱਖਾਂ ਰੁਪਏ ਸਾਫ ਹੋ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਚੋਰੀ ਦੇ 21 ਮੋਟਰਸਾਈਕਲ ਬਰਾਮਦ
ਚੋਰੀ ਦੇ ਮੋਟਰਸਾਈਕਲਾਂ ਅਤੇ ਨਸ਼ੀਲੇ ਪਦਾਰਥਾਂ ਸਣੇ ਚਾਰ ਕਾਬੂ | Moga News
ਮੋਗਾ (ਲਖਵੀਰ ਸਿੰਘ)। ਰਾਜਜੀਤ ਸਿੰਘ ਸੀਨੀਅਰ ਕਪਤਾਨ ਪੁਲਿਸ ਮੋਗਾ ਦੀਆਂ ਹਦਾਇਤਾ ਅਤੇ ਸ੍ਰੀ ਕੇਸਰ ਸਿੰਘ ਉਪ ਕਪਤਾਨ ਪੁਲਿਸ ਸਿਟੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਥਾਣਾ ਸਿਟੀ ਮੋਗਾ ਪੁਲਿਸ ਵੱਲੋ ਗੁਪਤ ਸੂਚਨਾ ਦੇ ਅਧਾਰ ਤੇ ਜ਼ਿਲ•ੇ ‘ਚੋ ਚੋਰੀ ਹੋਏ ਮੋਟਰਸਾਈਕਲ ਨੂੰ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ ਛਾਪਾਮਾਰੀ ਕਰਕੇ ਪੁਲਿਸ ਨੇ 20 ਮੋਟਰਸਾਈਕਲ ਬਰਾਮਦ ਕੀਤੇ ਹਨ। (Moga News)
ਡੀ.ਐਸ.ਪੀ.ਸਿਟੀ ਕੇਸਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਨਸ਼ਾਂ ਤਸਕਰਾਂ ਅਤੇ ਵਹੀਕਲ ਚੋਰਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਵੱਲੋਂ ਵੱਖ ਵੱਖ ਟੀਮਾਂ ਗਠਿਤ ਕਰਕੇ ਵੱਖ ਵੱਖ ਇਲਾਕਿਆਂ ਵਿੰਚ ਗਸਤਾਂ ਤੇ ਨਾਕਾਬੰਦੀ ਕਰਵਾਈ ਗਈ ਹੈ। ਇਸ ਦੌਰਾਨ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਗੁਰਪ੍ਰੀਤ ਸਿੰਘ ਉਰਫ ਗੁਰਾ ਪੁੱਤਰ ਇਕਬਾਲ ਸਿੰਘ ਵਾਸੀ ਦੌਲੇਵਾਲਾ ਮਾਇਰ ਥਾਣਾ ਕੋਟ ਈਸੇ ਖਾਂ ਅਤੇ ਜਗਜੀਤ ਸਿੰਘ ਉਰਫ ਜੱਗੀ ਪੁੱਤਰ ਰਾਮਪਾਲ ਸਿੰਘ ਵਾਸੀ ਵਾਰਡ ਨੰਬਰ 18 ਨੇੜੇ ਬਾਊਲੀ ਮੋਗਾ ਨੂੰ ਕਾਬੂ ਕਰਕੇ ਉਹਨਾਂ ਕੋਲੋ 270 ਗ੍ਰਾਮ ਨਸ਼ੀਲਾ ਪਾਊਡਰ ਅਤੇ ਮੋਟਰਸਾਈਕਲ ਬਰਾਮਦ ਕਰਕੇ ਉਸ ਖਿਲਾਫ ਥਾਣਾ ਸਿਟੀ ਮੋਗਾ ਵਿੱਚ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। (Moga News)
ਇਸ ਤਰਾਂ ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਪੁਲਿਸ ਚੌਕੀ ਫੋਕਲ ਪੁਆਇੰਟ ਮੋਗਾ ਵੱਲੋ ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਬਲਜੀਤ ਸਿੰਘ ਵਾਸੀ ਚੀਮਾਂ ਅਤੇ ਗੁਰਪ੍ਰੇਮ ਸਿੰਘ ਉਰਫ ਗੋਪੀ ਵਾਸੀ ਬੁੱਟਰ ਕਲਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋ 260 ਗ੍ਰਾਮ ਨਸ਼ੀਲਾ ਪਾਊਡਰ ਅਤੇ ਮੋਟਰਸਾਈਕਲ ਰਜਿਸਟਰਸਨ ਨੰਬਰ ਪੀਬੀ 29 ਆਈ 2585 ਬਰਾਮਦ ਕੀਤਾ ਗਿਆ। ਇਸ ਸਬੰਧੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਕਥਿਤ ਦੋਸ਼ੀਆਂ ਖਿਲਾਫ ਥਾਣਾ ਸਿਟੀ ਮੋਗਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। (Moga News)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਨਮੋ ਐਪ’ ਨਾਲ ਚੋਰੀ ਹੋ ਰਿਹਾ ਹੈ ਭਾਰਤੀਆਂ ਦਾ ਡਾਟਾ : ਰਾਹੁਲ ਗਾਂਧੀ | Namo App
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਡਾਟਾ ਲੀਕ ਮਾਮਲੇ ‘ਚ ਭਾਜਪਾ ਖਿਲਾਫ਼ ਵਿੱਢੀ ਜੰਗ
ਨਵੀਂ ਦਿੱਲੀ (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ (Namo App) ‘ਨਮੋ ਐਪ’ ਨਾਲ ਲੋਕਾਂ ਦਾ ਨਿੱਜੀ ਡਾਟਾ ਚੋਰੀ ਹੋਣ ਦੀ ਖਬਰ ‘ਤੇ ਅੱਜ ਮੋਦੀ ਦਾ ਮਜ਼ਾਕ ਉਡਾਇਆ ਤੇ ਇਸ ਤਰ੍ਹਾਂ ਦੀ ਖਬਰ ਸਾਹਮਣੇ ਲਿਆਉਣ ਲਈ  ਅਖਬਾਰਾਂ ਦਾ ਧੰਨਵਾਦ ਕੀਤਾ ਗਾਂਧੀ ਨੇ ਟਵੀਟ ਕਰਕੇ ਮੋਦੀ ਦਾ ਮਜ਼ਾਕ ਉਡਾਉਂਦਿਆਂ ਕਿਹਾ, ‘ਹਾਏ, ਮੇਰਾ ਨਾਂਅ ਨਰਿੰਦਰ ਮੋਦੀ ਹੈ।
ਮੈਂ ਭਾਰਤ ਦਾ ਪ੍ਰਧਾਨ ਮੰਤਰੀ ਹਾਂ ਮੇਰੇ ਅਧਿਕਾਰਿਕ ਐਪ ‘ਤੇ ਤੁਸੀਂ ਜਦੋਂ ਵੀ ‘ਸਾਇਨਅਪ’ ਕਰਦੇ ਹੋ ਤਾਂ ਮੈਂ ਤੁਹਾਡਾ ਸਾਰਾ ਡਾਟਾ ਅਮਰੀਕੀ ਕੰਪਨੀਆਂ ਦੇ ਆਪਣੇ ਦੋਸਤਾਂ ਨੂੰ ਦੇ ਦਿੰਦਾ ਹਾਂ ਮੁੱਖ ਧਾਰਾ ਦੇ ਮੀਡੀਆ ਦਾ ਸ਼ੁਕਰੀਆ ਕਿ ਉਹ ਹਮੇਸ਼ਾ ਦੀ ਤਰ੍ਹਾਂ ਇਸ ਖਬਰ ਨੂੰ ਵੀ ਸਾਹਮਣੇ ਲੈ ਕੇ ਆਇਆ’ ਕਾਂਗਰਸ ਪ੍ਰਧਾਨ ਨੇ ਇਸ ਟਵੀਟ ਨਾਲ ਇੱਕ ਖਬਰ ਵੀ ਪੋਸਟ ਕੀਤੀ ਹੈ, ਜਿਸ ‘ਚ ਸਾਈਬਰ ਸੁਰੱਖਿਆ ਲਈ ਕੰਮ ਕਰਨ ਵਾਲੇ ਫਰਾਂਸ ਦੇ ਖੋਜੀ ਇਲੀਅਟ ਏਲਡਰਸਨ ਨੇ ਖੁਲਾਸਾ ਕੀਤਾ ਹੈ ਕਿ ‘ਨਮੋ ਐਪ’ ਨੂੰ ਡਾਊਨਲੋਡ ਕਰਦੇ ਹੀ ਡਾਊਨਲੋਡ ਕਰਨ ਵਾਲੇ ਦੀ ਪੂਰੀ ਸੂਚਨਾ ਅਮਰੀਕੀ ਕੰਪਨੀਆਂ ਨੂੰ ਪਹੁੰਚ ਜਾਂਦੀ ਹੈ ਏਲਡਰਸਨ ਨੇ ਆਪਣੇ ਟਵੀਟ ਦੀ ਲੜੀ ‘ਚ ਕਿਹਾ, ਤੁਸੀਂ ਨਰਿੰਦਰ ਮੋਦੀ ਦੇ ਅਧਿਕਾਰਿਕ ਐਪ ‘ਤੇ ਜਿਵੇਂ ਹੀ ਆਪਣੀ ਪ੍ਰੋਫਾਇਲ ਦਿੰਦੇ ਹੋ ਤੁਹਾਡੀ ਨਿੱਜੀ ਸੂਚਨਾ ਨਾਂਅ, ਈਮੇਲ, ਫੋਟੋ, ਲਿੰਗ ਆਦਿ ਸਬੰਧੀ ਸਾਰੀ ਸੂਚਨਾ ਅਮਰੀਕਾ ਪਹੁੰਚ ਜਾਂਦੀ ਹੈ।
ਮੁੱਦੇ ਤੋਂ ਦੇਸ਼ ਦਾ ਧਿਆਨ ਭਟਕਾਉਣਾ ਚਾਹੁੰਦੇ ਹਨ ਰਾਹੁਲ : ਪੀਐਮਓ | Namo App
ਨਵੀਂ ਦਿੱਲੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਿਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਡਾਟਾ ਲੀਕ ਦਾ ਦੋਸ਼ ਲਾਇਆ ਹੈ ਕਿ ਉਸ ‘ਤੇ ਆਖਰਕਾਰ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸਫ਼ਾਈ ਦਿੱਤੀ ਗਈ ਹੈ ਪੀਐਮਓ ਦਫ਼ਤਰ ਵੱਲੋਂ ਕਿਹਾ ਗਿਆ ਹੈ ਕਿ ਕਾਂਗਰਸ ਤੇ ਰਾਹੁਲ ਗਾਂਧੀ ਨੂੰ ਤਕਨੀਕ ਦੀ ਜਾਣਕਾਰੀ ਨਹੀਂ ਹੈ ਨਾਲ ਹੀ ਪ੍ਰਧਾਨ ਮੰਤਰੀ ਦਫ਼ਤਰ ਨੇ ਕਾਂਗਰਸ ‘ਤੇ ਸੰਗੀਨ ਦੋਸ਼ ਲਾਉਂਦਿਆਂ ਕਿਹਾ ਕਿ ਕੈਂਮਬ੍ਰਿਜ ਏਨਾਲਿਟਿਕਾ ਦਾ ਡਾਟਾ ਚੋਰੀ ਕਰਨ ਲਈ ਕਾਂਗਰਸ ਦਾ ਬ੍ਰਹਮਅਸਤਰ ਦੱਸਿਆ।
ਨਾਲ ਹੀ ਰਾਹੁਲ ‘ਤੇ ਲੋਕਾਂ ਦਾ ਮੁੱਦੇ ਤੋਂ ਧਿਆਨ ਭਟਕਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ਸਭ ਲੋਕਾਂ ਦਾ ਇਸ ਮੁੱਦੇ ਤੋਂ ਧਿਆਨ ਹਟਾਉਣ  ਲਈ ਕੀਤਾ ਗਿਆ ਹੈ ਪੀਐਮਓ ਵੱਲੋਂ ਸਫ਼ਾਈ ਦਿੱਤੀ ਗਈ ਹੈ ਕਿ ਮੀਡੀਆ ਹਾਊਸ ਵੀ ਆਪਣੇ ਐਪ  ਲਈ ਥਰਡ ਪਾਰਟੀ ਸਰਵਿਸ ਦੀ ਵਰਤੋਂ ਕਰਦੇ ਹਨ ਜਿਸ ਨਾਲ ਉਨ੍ਹਾਂ ਦੀਆਂ ਖਬਰਾਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਪੀਐਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਪ ‘ਤੇ ਸਫ਼ਾਈ ਦਿੰਦਿਆਂ ਇਸ ਦੀ ਕਾਰਜਪ੍ਰਣਾਲੀ ਦੀ ਜਾਣਕਾਰ ਦੀ ਹੈ ਇਸ ‘ਚ ਕਿਹਾ ਗਿਆ ਹੈ ਕਿ ਇਸ ਐਪ ਦੇ ਅੰਦਰ ਕੋਈ ਵੀ ਵਿਅਕਤੀ ਗੈਸਟ ਮੋਡ ‘ਤੇ ਸਾਈਨ ਇਨ ਕਰ ਸਕਦਾ ਹੈ, ਇਸ ਲਈ ਉਸ ਨੂੰ ਆਪਣੇ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਦੀ ਲੋੜ ਨਹੀਂ ਹੈ, ਉਹ ਮਹਿਮਾਨ ਵਾਂਗ ਵੀ ਇਸ ਐਪ ਦੀ ਵਰਤੋਂ ਕਰ ਸਕਦਾ ਹੈ ਇਸ ਲਈ ਕਿਸੇ ਦੀ ਆਗਿਆ ਜਾਂ ਡਾਟਾ ਦੀ ਲੋੜ ਨਹੀਂ ਹੁੰਦੀ ਹੈ।
ਡਾਟਾ ਲੀਕ : ਫੇਸਬੁੱਕ ਨੇ ਬ੍ਰਿਟਿਸ਼ ਅਖਬਾਰਾਂ ‘ਚ ਛਪਵਾਇਆ ਫੁੱਲ ਪੇਜ਼ ਮਾਫ਼ੀਨਾਮਾ | Namo App
ਲੰਦਨ ਡਾਟਾ ਲੀਕ ਵਿਵਾਦ ‘ਚ ਮਾਫ਼ੀ ਮੰਗ ਚੁੱਕੇ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਦੇ ਚੀਫ਼ ਮਾਰਕ ਜਕਰਬਰਗ ਨੇ ਹੁਣ ਬ੍ਰਿਟੇਨ ਦੀਆਂ ਅਖਬਾਰਾਂ ‘ਚ ਫੁੱਲ ਪੇਜ ਦਾ ਮੁਆਫ਼ੀਨਾਮਾ ਪ੍ਰਕਾਸ਼ਿਤ ਕਰਵਾਇਆ ਹੈ ਜ਼ਿਕਰਯੋਗ ਹੈ ਕਿ ਇਸ ਡਾਟਾ ਲੀਕ ਨੇ ਭਾਰਤ ਸਮੇਤ ਕਈ ਦੇਸ਼ਾਂ ‘ਚ ਤਹਿਲਕਾ ਮਚਾ ਦਿੱਤਾ ਹੈ ਅਖਬਾਰ ਦੇ ਪਿਛਲੇ ਪੰਨੇ ‘ਤੇ ਪ੍ਰਕਾਸ਼ਿਤ ਮੁਆਫ਼ੀਨਾਮੇ ‘ਚ ਉਨ੍ਹਾਂ ਕਿਹਾ, ਤੁਹਾਡੀ ਸੂਚਨਾ ਸੁਰੱਖਿਅਤ ਰੱਖਣੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਜੇਕਰ ਨਹੀਂ ਕਰ ਸਕਦੇ ਤਾਂ ਅਸੀਂ ਇਸ ਦੇ ਯੋਗ ਨਹੀਂ ਹਾਂ ਜ਼ਕਰਬਰਗ ਨੇ ਅੱਗੇ ਕਿਹਾ ਕਿ ਇੱਕ ਯੂਨੀਵਰਸਿਟੀ ਦੇ ਸੋਧਕਰਤਾ ਵੱਲੋਂ ਕਵਿੱਜ ਤਿਆਰ ਕੀਤਾ ਸੀ, ਜਿਸ ਨੇ 2014 ‘ਚ ਲੱਖਾਂ ਲੋਕਾਂ ਦਾ ਫੇਸਬੁੱਕ ਡਾਟਾ ਲੀਕ ਕੀਤਾ।
ਉਨ੍ਹਾਂ ਅੱਗੇ ਕਿਹਾ, ਵਿਸ਼ਵਾਸਘਾਤ ਹੋਇਆ ਹੈ ਤੇ ਮੈਂ ਮੁਆਫ਼ੀ ਮੰਗਦਾ ਹਾਂ ਕਿ ਅਸੀਂ ਜ਼ਿਆਦਾ ਕੁਝ ਨਹੀਂ ਕੀਤਾ ਅੱਗੋਂ ਤੋਂ ਅਜਿਹਾ ਕੁਝ ਨਾ ਹੋਵੇ, ਇਸ ਲਈ ਅਸੀਂ ਹੁਣ ਕਦਮ ਉਠਾ ਰਹੇ ਹਾਂ ਇਸ ਮੁਆਫ਼ੀਨਾਮੇ ‘ਚ ਪਿਛਲੇ ਹਫ਼ਤੇ ਦੇ ਉਨ੍ਹਾਂ ਦੇ ਬਿਆਨ ਦੀ ਝਲਕ ਦਿਸੀ ਡਾਟਾ ਲੀਕ ਦੀ ਖਬਰ ਆਉਣ ਤੋਂ ਬਾਅਦ ਯੂਰਪ ਤੇ ਅਮਰੀਕਾ ‘ਚ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ, ਜਿਸ ਨਾਲ ਫੇਸਬੁੱਕ ਦੇ ਸ਼ੇਅਰਾਂ ‘ਚ ਗਿਰਾਵਟ ਦੇਖੀ ਗਈ ਜਕਰਬਰਗ ਨੇ ਫਿਰ ਦੁਹਰਾਇਆ ਕਿ ਫੇਸਬੁੱਕ ਨੇ ਆਪਣੇ ਨਿਯਮਾਂ ਨੂੰ ਬਦਲ ਦਿੱਤਾ ਹੈ ਤਾਂ ਕਿ ਦੁਬਾਰਾ ਡਾਟਾ ਚੋਰੀ ਨਾ ਹੋ ਸਕੇ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਆਰੰਭੀ
ਰਾਮ ਗੋਪਾਲ ਰਾਏਕੋਟੀ, ਰਾਏਕੋਟ:ਪਿਛਲੇ ਕੁਝ ਸਮੇਂ ਤੋਂ ਇਲਾਕੇ ‘ਚ ਚੋਰੀ ਦੀਆਂ ਘਟਨਾਵਾਂ ‘ਚ ਇਕਦਮ ਵਾਧਾ ਹੋਇਆ ਹੈ। ਬੀਤੀ ਰਾਤ  ਵੀ ਚੋਰਾਂ ਨੇ ਸ਼ਹਿਰ ਦੇ ਕਮੇਟੀ ਗੇਟ ਨੇੜੇ ਸਥਿੱਤ ਇਕ ਬੇਕਰੀ ਅਤੇ ਕਰਿਆਨਾ ਸਟੋਰ ‘ਚ ਪਾੜ ਲਗਾ ਕੇ ਲੱਖਾਂ ਦੇ ਗਹਿਣੇ ਅਤੇ ਨਗਦੀ ਚੋਰੀ ਕਰਕੇ ਇਕ ਵਾਰ ਫਿਰ ਤੋਂ ਪੁਲਿਸ ਨੂੰ ਵੰਗਾਰਿਆ ਹੈ।
ਘਟਨਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਜਤਿੰਦਰ ਪਾਸੀ ਨੇ ਦੱਸਿਆ ਕਿ ਅੱਜ ਸਵੇਰੇ ਜਦ ਉਹ ਆਪਣੀ ਦੁਕਾਨ ਤੇ ਆਇਆ ਤਾਂ ਦੇਖਿਆ ਕਿ ਦੁਕਾਨ ਦਾ ਗੱਲਾ ਅਤੇ ਉੱਥੇ ਬਣਿਆ ਲਾਕਰ ਟੁੱਟਾ ਹੋਇਆ ਹੈ। ਜਿਸ ਵਿੱਚੋਂ ਤੀਹ ਹਜਾਰ ਰੁਪਏ ਅਤੇ ਉੱਥੇ ਰੱਖੇ 15 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਗਾਇਬ ਸਨ। ਜਿਨ੍ਹਾਂ ਦੀ ਕੀਮਤ ਲਗਪਗ 5 ਲੱਖ ਰੁਪਏ ਦੇ ਕਰੀਬ ਬਣਦੀ ਹੈ। ਜਦ ਉਨ੍ਹਾਂ ਦੁਕਾਨ ਦੇ ਪਿੱਛੇ ਬਣੇ ਗੋਦਾਮ ‘ਚ ਜਾ ਕੇ ਦੇਖਿਆ ਤਾਂ ਗੋਦਾਮ ਦੀ ਪਿਛਲੀ ਦੀਵਾਰ ਤੇ ਇਕ ਪਾੜ ਲੱਗਿਆ ਹੋਇਆ ਸੀ। ਦੁਕਾਨ ‘ਚ ਲਾਕਰ ਬਣਿਆ ਹੋਣ ਕਰਕੇ ਦੁਕਾਨਦਾਰ ਨੇ ਗਹਿਣੇ ਵੀ ਦੁਕਾਨ ਦੇ ਲਾਕਰ ‘ਚ ਰੱਖੇ ਹੋਏ ਸਨ।
ਘਟਨਾਂ ਦੀ ਸੂਚਨਾਂ ਮਿਲਦੇ ਹੀ ਡੀ.ਐੱਸ.ਪੀ ਸੁਰਜੀਤ ਸਿੰਘ ਧਨੋਆ, ਥਾਣਾ ਮੁਖੀ ਜਰਨੈਲ ਸਿੰਘ ਅਤੇ ਏ.ਐੱਸ.ਆਈ ਲਖਵੀਰ ਸਿੰਘ ਮੌਕੇ ਤੇ ਪੁੱਜੇ ਅਤੇ ਘਟਨਾਂ ਦੀ ਜਾਣਕਾਰੀ ਲਈ। ਫੌਰੈਂਸਿਕ ਵਿਭਾਗ ਦੀ ਟੀਮ ਵੀ ਘਟਨਾਂ ਵਾਲੀ ਥਾਂ ਤੇ ਪੁੱਜੀ ਅਤੇ ਦੋਸ਼ੀਆਂ ਦੇ ਸੁਰਾਗ ਲਈ ਫਿੰਗਰ ਪ੍ਰਿੰਟ ਆਦਿ ਇਕੱਠਾ ਕੀਤੇ।
ਇਸ ਮੌਕੇ ਕਰਿਆਨਾ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਏਬੰਤ ਜੈਨ ਅਤੇ ਆਲ਼ ਟ੍ਰੇਡਰਜ਼ ਯੂਨੀਅਨ ਦੇ ਪ੍ਰਧਾਨ ਡਾ. ਪ੍ਰਵੀਨ ਅੱਗਰਵਾਲ ਨੇ ਪੁਲਿਸ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਸ਼ਹਿਰ ‘ਚ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਜਲਦੀ ਕਾਬੂ ਕੀਤਾ ਜਾਵੇ। ਡੀ.ਐੱਸ.ਪੀ ਸੁਰਜੀਤ ਸਿੰਘ ਧਨੋਆ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।