personnel - Sach Kahoon Punjabi
ਵਿਦੇਸ਼ ਦੌਰੇ ‘ਤੇ ਵੀ ਨਾਲ ਰਹਿਣਗੇ ਐੱਸਪੀਜੀ ਸੁਰੱਖਿਆ ਕਰਮਚਾਰੀ Security
ਨਵੀਂ ਦਿੱਲੀ (ਏਜੰਸੀ)। ਮੋਦੀ ਸਰਕਾਰ ਨੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸ.ਪੀ.ਜੀ.) ਦੀ ਸੁਰੱਖਿਆ ਪਾਉਣ ਵਾਲੇ ਲੋਕਾਂ ਲਈ ਨਵਾਂ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਹੁਣ ਜਿਸ ਨੂੰ ਵੀ ਐੱਸ.ਪੀ.ਜੀ. ਸੁਰੱਖਿਆ ਮਿਲੀ ਹੈ, ਉਸ ਨੂੰ ਹਰ ਸਮੇਂ ਐੱਸ.ਪੀ.ਜੀ. ਟੀਮ ਆਪਣੇ ਨਾਲ ਰੱਖਣੀ ਹੋਵੇਗੀ ਭਾਵੇਂ ਹੀ ਉਹ ਵਿਦੇਸ਼ ਦੌਰੇ ‘ਤੇ ਹੀ ਕਿਉਂ ਨਾ ਹੋਣ। (Security)
ਮੌਜ਼ੂਦਾ ਸਮੇਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਐੱਸ.ਪੀ.ਜੀ. ਸੁਰੱਖਿਆ ਮਿਲੀ ਹੈ।
ਇਹੀ ਕਾਰਨ ਹੈ ਕਿ ਕਾਂਗਰਸ ਪਾਰਟੀ ਇਸ ਫਰਮਾਨ ਨੂੰ ਗਾਂਧੀ ਪਰਿਵਾਰ ‘ਤੇ ਸਰਕਾਰੀ ਨਿਗਰਾਨੀ ਰੱਖੇ ਜਾਣ ਦੀ ਮੰਸ਼ਾ ਨਾਲ ਜੋੜ ਰਹੀ ਹੈ।। ਕਾਂਗਰਸ ਬੁਲਾਰੇ ਬ੍ਰਜੇਸ਼ ਕਲੱਪਾ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ‘ਚ ਕਿਹਾ ਕਿ ਇਹ ਸਿੱਧੀ-ਸਿੱਧੀ ਨਿਗਰਾਨੀ ਰੱਖਣ ਦਾ ਮਾਮਲਾ ਹੈ। ਹਾਲਾਂਕਿ ਭਾਜਪਾ ਨੇ ਕਾਂਗਰਸ ਦੇ ਇਸ ਦੋਸ਼ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਗਾਂਧੀ ਪਰਿਵਾਰ ਦਾ ਕੋਈ ਮੈਂਬਰ ਜਦੋਂ ਵਿਦੇਸ਼ ਜਾਂਦਾ ਹੈ ਤਾਂ ਉਸ ਦੀ ਸੁਰੱਖਿਆ ‘ਚ ਲੱਗੀ ਐੱਸ.ਪੀ.ਜੀ. ਟੀਮ ਹਵਾਈ ਅੱਡੇ ਤੋਂ ਵਾਪਸ ਆ ਜਾਂਦੀ ਹੈ। ਕੇਂਦਰ ਸਰਕਾਰ ਨੇ ਇਸ ਨੂੰ ਸੁਰੱਖਿਆ ਨੂੰ ਲੈ ਕੇ ਲਾਪਰਵਾਹੀ ਮੰਨਦੇ ਹੋਏ ਨਿਯਮ ਦਾ ਸਖਤੀ ਨਾਲ ਪਾਲਣ ਕਰਵਾਉਣ ਦੀ ਮੰਸ਼ਾ ਜ਼ਾਹਰ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਗਾਂਧੀ ਪਰਿਵਾਰ ਨੇ ਕੇਂਦਰ ਸਰਕਾਰ ਦੀ ਇੱਛਾ ਅਨੁਸਾਰ ਐੱਸ.ਪੀ.ਜੀ. ਸੁਰੱਖਿਆ ਰੂਲ ਨੂੰ ਪੂਰਾ-ਪੂਰਾ ਮੰਨਣ ‘ਤੇ ਸਹਿਮਤੀ ਜ਼ਾਹਰ ਕੀਤੀ ਹੈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਹੁਣ ਵੀ ਵਿਦੇਸ਼ ‘ਚ ਹੈ, ਜਿੱਥੇ ਉਨ੍ਹਾਂ ਨਾਲ ਐੱਸ.ਪੀ.ਜੀ. ਟੀਮ ਨਹੀਂ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਐੱਨ-32: ਬਚਾਅ ਕਰਮੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ
ਜੰਗਲ ‘ਚ ਜ਼ਹਿਰੀਲੇ ਸੱਪ ਤੇ ਕੀੜਿਆਂ ਦਰਮਿਆਨ 17 ਦਿਨਾਂ ਤੋਂ ਫਸੀ ਸੀ ਰੈਸਕਿਊ ਟੀਮ
ਖਰਾਬ ਮੌਸਮ ਬਣਿਆ ਦੇਰੀ ਦਾ ਕਾਰਨ ਹਵਾਈ ਫੌਜ ਨੇ ਏਅਰਲਿਫਟ ਕਰਕੇ ਕੱਢੇ ਸਾਰੇ 12 ਬਚਾਅ ਕਰਮੀ
ਏਜੰਸੀ
ਈਟਾਨਗਰ, 29 ਜੂਨ
ਭਾਰਤੀ ਹਵਾਈ ਫੌਜ ਦੇ ਹਾਦਸਾਗ੍ਰਸਤ ਹੋਏ ਜਹਾਜ਼ ਏਐੱਨ-32 ‘ਚ ਸਵਾਰ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਨ ਗਏ 12 ਬਚਾਅ ਕਰਮੀ ਜੋ ਆਪਣੀ ਜ਼ਿੰਦਗੀ ਲਈ ਜੰਗ ਲੜ ਰਹੇ ਸਨ ਆਖਰਕਾਰ 17 ਦਿਨ ਦੀ ਜੱਦੋ-ਜਹਿਦ ਤੋਂ ਬਾਅਦ ਉਨ੍ਹਾਂ ਨੂੰ ਹਵਾਈ ਫੌਜ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ।
ਜ਼ਿਕਰਯੋਗ ਹੈ ਕਿ ਅਰੁਣਾਚਲ ਪ੍ਰਦੇਸ਼ ਦੇ ਸਿਆਂਗ ਜ਼ਿਲ੍ਹੇ ਦੇ ਖਤਰਨਾਕ ਪਰਬਤੀ ਖੇਤਰ ‘ਚ ਇਹ ਟੀਮ ਉੱਥੇ ਫਸੀ ਹੋਈ ਸੀ ਜਿੱਥੇ ਜਹਾਜ਼ ਕਰੈਸ਼ ਹੋਇਆ ਸੀ ਇੱਥੇ ਲਗਾਤਾਰ ਮੀਂਹ, ਜ਼ਹਿਰੀਲੇ ਸੱਪ ਤੇ ਕੀੜਿਆਂ ਦਾ ਸਾਹਮਣਾ ਕਰ ਰਹੇ ਬਚਾਅ ਕਰਮੀਆਂ ਨੂੰ 17 ਦਿਨ ਬੀਤਣ ਤੋਂ ਬਾਅਦ ਵਾਪਸ ਲਿਆਂਦਾ ਗਿਆ ਖਰਾਬ ਮੌਸਮ ਕਾਰਨ, ਹਵਾਈ ਫੌਜ ਹੁਣ ਤੱਕ ਬਚਾਅ ਟੀਮ ਨੂੰ ਘਰ ਲਿਆਉਣ ‘ਚ ਸਮਰੱਥ ਨਹੀਂ ਹੋਈ ਸੀ ਇਸ ਬਚਾਅ ਟੀਮ ‘ਚ 9 ਹਵਾਈ ਫੌਜ ਕਰਮੀ ਇੱਕ ਐਵਰੇਸਟਰ ਤੇ ਦੋ ਲੋਕਲ ਹੰਟਰ ਸ਼ਾਮਲ ਸਨ ਸ਼ੁੱਕਰਵਾਰ ਨੂੰ ਰੱਖਿਆ ਬੁਲਾਰੇ ਨੇ ਦੱਸਿਆ, ‘ਸਾਰੇ ਲੋਕ ਸਾਈਟ  ‘ਤੇ ਹਨ ਹਵਾਈ ਫੌਜ ਉਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਏਅਰਲਿਫਟ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਇਸ ਮੌਸਮ ‘ਚ ਪਹਾੜਾਂ ‘ਤੇ ਖੁਦ ਨੂੰ ਉਤਾਰਨਾ ਮੁਸ਼ਕਲ ਹੈ ਜ਼ਿਕਰਯੋਗ ਹੈ ਕਿ ਤਿੰਨ ਜੂਨ ਨੂੰ ਅਸਾਮ ਦੇ ਜੋਰਹਾਟ ਤੋਂ ਉਡਾਣ ਭਰਨ ਦੇ 33 ਮਿੰਟਾਂ ‘ਤੇ ਰੂਸੀ ਏ ਐੱਨ-32 ਜਹਾਜ਼ ਲਾਪਤਾ ਹੋ ਗਿਆ ਸੀ।
ਬਚਾਅ ਕਰਮੀਆਂ ਕੋਲ ਖ਼ਤਮ ਹੋ ਰਿਹਾ ਸੀ ਰਾਸ਼ਨ
ਪੱਛਮੀ ਸਿਆਂਗ ਜ਼ਿਲ੍ਹੇ ਦੇ ਜ਼ਿਲ੍ਹਾ ਸੂਚਨਾ ਤੇ ਜਨਸੰਪਰਕ ਅਧਿਕਾਰੀ ਜੀਜ਼ੁਮ ਤਾਲੀ ਨੇ ਦੱਸਿਆ, ਐਕਸਟਰਾ ਬੈਟਰੀ ਵਾਲਾ ਇੱਕ ਮੋਬਾਇਲ ਫੋਨ ਹਾਲੇ ਵੀ ਕੰਮ ਕਰ ਰਿਹਾ ਸੀ ਪਰ ਉੱਥੇ ਮੁਸ਼ਕਲ ਨਾਲ ਹੀ ਸਿਗਨਲ ਆ ਰਹੇ ਸਨ ਸਿਗਨਲ ਮਿਲਣ ਲਈ ਉਨ੍ਹਾਂ ਹੋਰ ਜ਼ਿਆਦਾ ਉੱਚਾਈ ‘ਤੇ ਜਾਣਾ ਹੁੰਦਾ ਸੀ ਅਜਿਹੇ ‘ਚ ਉਨ੍ਹਾਂ ਨਾਲ ਸੰਪਰਕ ਉਦੋਂ ਕੀਤਾ ਜਾਂਦਾ ਜਦੋਂ ਬਹੁਤ ਜ਼ਰੂਰੀ ਹੋਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਕਸਲੀਆਂ ਨੇ ਕੀਤਾ IED ਬਲਾਸਟ, 15 ਸੁਰੱਖਿਆ ਕਰਮਚਾਰੀ ਸ਼ਹੀਦ
ਮਹਾਰਾਸ਼ਟਰ : ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲੇ ‘ਚ ਬੁੱਧਵਾਰ ਨੂੰ ਨਕਸਲੀਆਂ ਨੇ ਇਕ ਸ਼ਕਤੀਸ਼ਾਲੀ ਬਲਾਸਟ ਕਰ ਕੇ ਪੁਲਸ ਦੇ ਇਕ ਵਾਹਨ ਨੂੰ ਉੱਡਾ ਦਿੱਤਾ, ਜਿਸ ‘ਚ 15 ਸੁਰੱਖਿਆ ਕਰਮਚਾਰੀ ਸ਼ਹੀਦ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਗੜ੍ਹਚਿਰੌਲੀ ‘ਚ ਨਕਸਲੀਆਂ ਨੇ ਪੁਲਸ ਦੇ ਵਾਹਨ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਪੁਲਸ ਦੀ ਇਕ ਟੀਮ ਇਕ ਮੁਹਿੰਮ ‘ਤੇ ਜਾ ਰਹੀ ਸੀ। ਇਸ ਤੋਂ ਪਹਿਲਾਂ ਸਵੇਰੇ ਨਕਸਲੀਆਂ ਨੇ ਗੜ੍ਹਚਿਰੌਲੀ ਖੇਤਰ ‘ਚ ਇਕ ਸੜਕ ਬਣਾਉਣ ਵਾਲੀ ਕੰਪਨੀ ਦੇ ਘੱਟੋ-ਘੱਟ 25 ਵਾਹਨ ਸਾੜ ਦਿੱਤੇ ਸਨ। ਨਕਸਲੀਆਂ ਵੱਲੋਂ ਪੁਲਸ ਵਾਹਨ ਉਡਾਏ ਜਾਣ ਤੋਂ ਬਾਅਦ ਪੁਲਸ ਅਤੇ ਨਕਸਲੀਆਂ ਦਰਮਿਆਨ ਫਾਇਰਿੰਗ ਵੀ ਹੋਈ। ਰਾਜ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ,”ਨਕਸਲੀਆਂ ਦੇ ਇਸ ਕਾਇਰਾਨਾ ਹਮਲੇ ‘ਚ ਸੀ-60 ਫੋਰਸ ਦੇ ਸਾਡੇ 16 ਜਵਾਨ ਸ਼ਹੀਦ ਹੋ ਗਏ ਹਨ ਅਤੇ ਮੇਰੀ ਹਮਦਰਦੀ ਸ਼ਹੀਦ ਜਵਾਨਾਂ ਦੇ ਪਰਿਵਾਰ ਵਾਲਿਆਂ ਨਾਲ ਹੈ। ਮੈਂ ਪੁਲਸ ਡਾਇਰੈਕਟਰ ਜਨਰਲ ਅਤੇ ਗੜ੍ਹਚਿਰੌਲੀ ਦੇ ਪੁਲਸ ਮੁਖੀ ਦੇ ਸੰਪਰਕ ‘ਚ ਹਾਂ” ਮੁੱਖ ਮੰਤਰੀ ਨੇ ਹਮਲੇ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ ਨਕਸਲੀ ਸਮੱਸਿਆ ਨਾਲ ਹੋਰ ਸਖਤੀ ਨਾਲ ਨਿਪਟਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਕਸਲੀ ਹਮਲਾ : ਦਿੱਲੀ ਦੂਰਦਰਸ਼ਨ ਦਾ ਕੈਮਰਾਮੈਨ ਤੇ ਦੋ ਪੁਲਿਸ ਮੁਲਾਜ਼ਮ ਸ਼ਹੀਦ
ਦੰਤੇਵਾੜਾ, ਏਜੰਸੀ।
ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ ‘ਚ ਨਕਸਲੀਆਂ ਦੇ ਘਾਤ ਲਗਾ ਕੇ ਕੀਤੇ ਗਏ ਹਮਲੇ ‘ਚ ਅੱਜ ਦੂਰਦਰਸ਼ਨ ਦਾ ਇੱਕ ਕੈਮਰਾਮੈਨ, ਪੁਲਿਸ ਦਾ ਇੱਕ ਸਹਾਇਕ ਇੰਸਪੈਕਟਰ ਤੇ ਇੱਕ ਜਵਾਨ ਸ਼ਹੀਦ ਹੋ ਗਿਆ| ਦੰਤੇਵਾੜਾ ਦੇ ਪੁਲਿਸ ਮੁਖੀ ਅਭਿਸ਼ੇਕ ਪੱਲਵ ਨੇ ਦੱਸਿਆ, ‘ਅਰਨਪੁਰ ਥਾਣੇ ਇਲਾਕੇ ਦੇ ਨੀਵਾਯਾ ‘ਚ ਮੰਗਲਵਾਰ ਨੂੰ ਨਕਸਲੀਆਂ ਨੇ ਘਾਤ ਲਗਾ ਕੇ ਹਮਲਾ ਕੀਤਾ ਮੁਕਾਬਲੇ ‘ਚ ਏਐੱਸਆਈ ਰੁਦਰਪ੍ਰਤਾਪ ਤੇ ਸਹਾਇਕ ਰੱਖਿਅਕ ਮੰਗਲਰਾਮ ਸ਼ਹੀਦ ਹੋ ਗਏ ਜਵਾਨ ਵਿਸ਼ਣੂ ਨੇਤਾਮ ਤੇ ਸਹਾਇਕ ਰੱਖਿਅਕ ਰਾਕੇਸ਼ ਕੌਸ਼ਲ ਜ਼ਖਮੀ ਹਨ|
ਉਨ੍ਹਾਂ ਦੱਸਿਆ ਦੂਰਦਰਸ਼ਨ ਦੀ ਤਿੰਨ ਮੈਂਬਰੀ ਟੀਮ ‘ਤੇ ਵੀ ਇੱਥੇ ਨਕਸਲੀਆਂ ਨੇ ਗੋਲੀਬਾਰੀ ਕੀਤੀ ਹੈ, ਜਿਸ ‘ਚ ਕੈਮਰਾਮੈਨ ਅਚਯੁਤਾਨੰਦ ਸਾਹੂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਇੱਕ ਹੋਰ ਪੱਤਰਕਾਰ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਹੈ| ਜ਼ਿਕਰਯੋਗ ਹੈ?ਕਿ ਛੱਤੀਸਗੜ੍ਹ ‘ਚ ਛੇਤੀ ਹੀ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਇਸ ਲਈ ਨਕਸਲੀਆਂ ਦੀ ਸਰਗਰਤਾ ਵਧਣ ਦੀ ਖਬਰ ਹੈ|
ਛੱਤੀਸਗੜ੍ਹ ‘ਚ ਦੋ ਗੇੜਾਂ ‘ਚ ਚੋਣਾਂ ਹੋਣਗੀਆਂ ਪਹਿਲੇ ਗੇੜ ਲਈ 12 ਨਵੰਬਰ ਨੂੰ ਵੋਟਿੰਗ ਹੋਵੇਗੀ ਦੂਜਾ ਗੇੜ 20 ਨਵੰਬਰ ਨੂੰ ਹੋਵੇਗਾ ਵੋਟਾਂ ਦੀ ਗਿਣਤੀ 11 ਦਸੰਬਰ ਨੂੰ ਹੋਵੇਗੀ ਛੱਤੀਸਗੜ੍ਹ ‘ਚ ਵਿਧਾਨ ਸਭਾ ਦੀਆਂ 90 ਸੀਟਾਂ ਹਨ| ਕੈਮਰਾਮੈਨ ਦੇ ਪਰਿਵਾਰ ਨਾਲ ਮੇਰੀ ਹਮਦਰਦੀ ਹੈ ਮੈਂ ਉਨ੍ਹਾਂ ਸਾਰੇ ਮੀਡੀਆ ਕਰਮੀਆਂ ਨੂੰ ਸਲਾਮ ਕਰਦਾ ਹਾਂ ਜੋ ਇੰਨੀਆਂ ਖਤਰਨਾਕ ਥਾਵਾਂ ‘ਤੇ ਕਵਰੇਜ ਲਈ ਜਾਂਦੇ ਹਨ ਉਨ੍ਹਾਂ ਦੀ ਬਹਾਦਰੀ ਨੂੰ ਯਾਦ ਰੱਖਿਆ ਜਾਵੇਗਾ ਕੇਂਦਰੀ ਸੂਚਨਾ ਪ੍ਰਸਾਰਨ ਮੰਤਰੀ ਰਾਜਵਰਧਨ ਸਿੰਘ ਰਾਠੌੜ। (Naxal Attack)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੇਰਠ ਵਿੱਚ ਫੌਜ ਦਾ ਜਵਾਨ ਪਾਕਿਸਤਾਨ ਲਈ ਜਾਸੂਸੀ ਦੇ ਇਲਜ਼ਾਮ ਵਿੱਚ ਗਿਰਫਤਾਰ
ਮੇਰਠ, ਏਜੰਸੀ
ਉੱਤਰ ਪ੍ਰਦੇਸ਼  ਦੇ ਮੇਰਠ ਮੇਂ ਫੌਜ ਦਾ ਇੱਕ ਜਵਾਨ ਪਾਕਿਸਤਾਨ ਲਈ ਜਾਸੂਸੀ ਕਰਦਾ ਗ੍ਰਿਫਤਾਰ ਕੀਤਾ ਗਿਆ ਹੈ।  ਪੁਲਿਸ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਮੇਰਠ ਛਾਉਨੀ ਸਥਿਤ ਸਿਗਨਲ ਰੇਜਿਮੈਂਟ ‘ਚ ਸਿਗਨਲਮੈਨ ਅਹੁਦੇ ‘ਤੇ ਤੈਨਾਤ ਜਵਾਨ ਨੂੰ ਪਾਕਿਸਤਾਨ ਲਈ ਜਾਣਕਾਰੀਆਂ ਜੁਟਾਣ ਅਤੇ ਸਾਂਝਾ ਕਰਨ ਦੇ ਇਲਜ਼ਾਮ ‘ਚ ਫੌਜ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਵਾਨ ਵੱਲੋਂ ਕਈ ਮਹੱਤਵਪੂਰਣ ਜਾਣਕਾਰੀਆਂ ਹਾਸਲ ਕੀਤੀਆਂ ਗਈਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਜਵਾਨ ਪਾਕਿਸਤਾਨੀ ਖੁਫੀਆ ਏਜੰਸੀ ਪਾਕਿਸਤਾਨ ਇੰਟੇਲਿਜੇਂਸ ਆਪਰੇਟਿਵ (ਪੀਆਇਓ) ਨੂੰ ਪੱਛਮ ਵਾਲਾ ਕਮਾਨ ਅਤੇ ਇਸਦੇ ਤਹਿਤ ਆਉਣ ਵਾਲੇ ਕੋਰ ਅਤੇ ਡਿਵੀਜਨ ਨਾਲ ਜੁੜੀ ਗੁਪਤ ਜਾਣਕਾਰੀ ਉਪਲੱਬਧ ਕਰਵਾ ਰਿਹਾ ਸੀ। ਮੇਰਠ ਛਾਉਣੀ ‘ਚ ਇਹ ਪਹਿਲੀ ਵਾਰ ਹੈ ਜਦੋਂ ਇੱਕ ਫੌਜੀ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਇਲਜ਼ਾਮ ਵਿੱਚ ਫੜਿਆ ਗਿਆ ਹੈ। ਫੌਜ ਦੀ ਤਮਾਮ ਖੁਫੀਆ ਏਜੰਸੀ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ।
ਸੂਤਰਾਂ ਨੇ ਦੱਸਿਆ ਕਿ ਮੁੱਖ ਤੌਰ ‘ਤੇ ਉਤਰਾਖੰਡ ਨਿਵਾਸੀ ਇਹ ਫੌਜੀ ਪਿਛਲੇ ਦਸ ਸਾਲਾਂ ਤੋਂ ਭਾਰਤੀ ਫੌਜ ‘ਚ ਕੰਮ ਕਰ ਰਿਹਾ ਹੈ। ਪਿਛਲੇ ਕਰੀਬ ਦਸ ਮਹੀਨਿਆਂ ਤੋਂ ਪਾਕਿਸਤਾਨੀ ਖੁਫੀਆ ਏਜੰਸੀ ਨਾਲ ਸਬੰਧਤ ਲੋਕਾਂ ਦੇ ਸੰਪਰਕ ‘ਚ ਸੀ। ਇਸ ਦੌਰਾਨ ਫੌਜ ਦੇ ਕਈ ਗੁਪਤ ਦਸਤਾਵੇਜ਼ ਵੱਟਸਅੱਪ ਨਾਲ ਭੇਜੇ ਗਏ ਅਤੇ ਉਸਦੀ ਪਾਕਿਸਤਾਨ ਦੇ ਕਈ ਫੋਨ ਨੰ‍ਬਰਾਂ ‘ਤੇ ਵੀ ਗੱਲ ਹੋਈ। ਆਰਮੀ ਇੰਟੇਲਿਜੇਂਸ ਨੂੰ ਕਰੀਬ ਤਿੰਨ ਮਹੀਨੇ ਪਹਿਲਾਂ ਇਸਦੀ ਭਿਨਕ ਲੱਗੀ ਸੀ।
ਫੋਨ ‘ਤੇ ਪਾਕਿਸਤਾਨ ਨਾਲ ਸੰਪਰਕ ਵਿੱਚ ਰਹਿਣ ਦੇ ਨਾਲ ਹੀ ਮੌਕਾ ਮਿਲਦੇ ਹੀ ਵਾਟਸਅੱਪ ‘ਤੇ ਐਂਡ-ਟੂ-ਐਂਡ ਇੰਸਕਰਿਪਸ਼ਨ ਦੇ ਨਾਲ ਗੁਪਤ ਦਸਤਾਵੇਜ਼ ਭੇਜਦਾ ਸੀ। ਫੌਜ ਨੂੰ ਫੜੇ ਗਏ ਫੌਜੀ ਦਾ ਨਾਂਅ ਪਤਾ ਨਹੀਂ ਲੱਗ ਸਕਿਆ ਹੈ। ਸਿਗਨਲ ਰੇਜਿਮੈਂਟ ਨਾਲ ਜੁੜੇ ਤਮਾਮ ਦਫਤਰਾਂ ‘ਚ ਇਸ ਦਿਨਾਂ ਲਗਾਤਾਰ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਜਾਸੂਸੀ ਕਰਦੇ ਫੜੇ ਗਏ ਫੌਜੀ ਦੇ ਇਲਾਵਾ ਵੀ ਕੁੱਝ ਹੋਰ ਸੈਨਿਕਾਂ ਵੱਲੋਂ ਵੱਖ-ਵੱਖ ਸਥਾਨ ‘ਤੇ ਪੁੱਛ-ਗਿੱਛ ਚੱਲ ਰਹੀ ਹੈ। ਇਸ ਮਾਮਲੇ ਵਿੱਚ ਫੌਜ ਵੱਲੋਂ ਕੋਰਟ ਆਫ ਇੰਕਵਾਇਰੀ ਕੀਤੀ ਜਾਵੇਗੀ। ਫੜੇ ਗਏ ਸਿਪਾਹੀ ਤੋਂ ਇਲਾਵਾ ਹੋਰ ਲੋਕਾਂ ਵੱਲੋਂ ਵੀ ਪੁੱਛ-ਗਿੱਛ ਕੀਤੀ ਜਾਵੇਗੀ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚਾਰ ਪੁਲਿਸ ਮੁਲਾਜ਼ਮ ਕੀਤੇ ਬਰਖਾਸਤ
ਨਸ਼ਾ ਤਸਕਰੀ ਰੋਕਣ ਲਈ ਖਾਕੀ ‘ਤੇ ਖਾਕੀ ਦੀ ਸਖ਼ਤੀ
ਵਿਭਾਗੀ ਕਾਰਵਾਈ ਦੌਰਾਨ ਪਾਏ ਗਏ ਦੋਸ਼ੀ, ਪਿਛਲੇ ਸਮੇਂ ਤੋਂ ਚੱਲ ਰਹੀ ਸੀ ਜਾਂਚ
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼
ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਲਿਪਤ ਚਾਰ ਪੁਲਿਸ ਮੁਲਾਜ਼ਮਾਂ ‘ਤੇ ਵੱਡੀ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਨ੍ਹਾਂ ਚਾਰ ਪੁਲਿਸ ਮੁਲਾਜ਼ਮਾਂ ਵਿੱਚ ਇੱਕ ਏਐੱਸਆਈ, ਇੱਕ ਹੋਲਦਾਰ ਅਤੇ ਦੋ ਸਿਪਾਹੀ ਸ਼ਾਮਲ ਹਨ। ਇਨ੍ਹਾਂ ਪੁਲਿਸ ਮੁਲਾਜ਼ਮਾਂ ‘ਤੇ ਇਹ ਕਰਵਾਈ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਕੀਤੀ ਗਈ ਹੈ।
ਇਕੱਤਰ ਜਾਣਕਾਰੀ ਅਨੁਸਾਰ  ਨਸ਼ਿਆਂ ਦੇ ਕਾਰੋਬਾਰ ਅਤੇ ਭ੍ਰਿਸ਼ਟਾਚਾਰ ਵਿੱਚ ਲਿਪਤ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਵਿਭਾਗੀ ਜਾਂਚ ਦੌਰਾਨ ਦੋਸ਼ੀ ਪਾਇਆ ਗਿਆ ਹੈ। ਨੌਕਰੀ ਤੋਂ ਬਰਖਾਸਤ ਕੀਤੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਵਿੱਚ ਸਹਾਇਕ ਥਾਣੇਦਾਰ (ਲੋਕਲ ਰੈਂਕ) ਬਲਵਿੰਦਰ ਸਿੰਘ ‘ਤੇ ਅੱਠ ਹਜ਼ਾਰ ਰਿਸ਼ਵਤ ਲੈਣ  ਦੇ ਦੋਸ਼ ਸਨ, ਜਿਸ ਦੀ ਪਿਛਲੇ ਸਮੇਂ ਦੌਰਾਨ ਵਿਭਾਗੀ ਜਾਂਚ ਚੱਲ ਰਹੀ ਸੀ ਅਤੇ ਜਾਂਚ ਵਿੱਚ ਇਸ ਤੇ ਦੋਸ਼ ਸਾਬਤ ਹੋਏ ਜਿਸ ਤੋਂ ਬਾਅਦ ਇਸ ਨੂੰ ਬਰਖਾਸਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਹੀ ਹੈਡ ਕਾਸਟੇਬਲ ਰਣਜੀਤ ਸਿੰਘ ਜੋ ਕਿ ਪੀ.ਸੀ.ਆਰ ਪਟਿਆਲਾ ਵਿਖੇ ਤਇਨਾਤ ਸੀ ਨੂੰ 20 ਕਿੱਲੋ ਭੁੱਕੀ ਨਾਲ ਕਾਬੂ ਕੀਤਾ ਗਿਆ ਸੀ, ਜਿਸ ਨੂੰ ਜਾਂਚ ਦੌਰਾਨ ਬਰਖਾਸਤ ਕੀਤਾ ਗਿਆ ਹੈ। ਇਸੇ ਤਰ੍ਹਾਂ ਕਾਸਟੇਬਲ ਸੋਮ ਨਾਥ ਜੋਂ ਕਿ ਪੁਲਿਸ ਲਾਈਨ ਪਟਿਆਲਾ ਵਿਖੇ ਤੈਨਾਤ ਸੀ ਨੂੰ 2 ਕਿੱਲੋ 10 ਗਰਾਮ ਅਫ਼ੀਮ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ, ਇਸ ਨੂੰ ਵੀ ਵਿਭਾਗੀ ਤਫਤੀਸ ਦੌਰਾਨ ਦੋਸ਼ੀ ਪਾਏ ਜਾਣ ਤੇ ਬਰਖ਼ਾਸਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਕਾਸਟੇਬਲ ਜਗਵਿੰਦਰ ਸਿੰਘ ਜੋਂ ਕਿ ਪੁਲਿਸ ਲਾਈਨ ਪਟਿਆਲਾ ਵਿਖੇ ਤੈਨਾਤ ਸੀ ਨੂੰ ਵੀ 15 ਗਰਾਮ 60 ਮਿਲੀਗਰਾਮ ਸਮੈਕ ਨਾਲ ਕਾਬੂ ਕੀਤਾ ਗਿਆ ਸੀ, ਜਿਸ ਤੇ ਕਾਰਵਾਈ ਕਰਦਿਆ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।
ਪਟਿਆਲਾ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਨਸ਼ਿਆਂ ਅਤੇ ਰਿਸ਼ਵਤ ਖੋਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਦਿੱਤੇ ਨਿਰਦੇਸ਼ਾਂ ਤਹਿਤ ਹੀ ਇਹ ਸ਼ਖਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਕਿਸੇ ਵੀ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਨੂੰ ਨੌਕਰੀ ਦੌਰਾਨ ਅਣਗਿਹਲੀ ਵਰਤਿਆ ਜਾਂ ਕਿਸੇ ਕਾਰਵਾਈ ਵਿੱਚ ਲਿਪਤ ਹੋਣ ਬਾਰੇ ਸਾਹਮਣੇ ਆਇਆ ਤਾ ਉਨ੍ਹਾਂ ਨੂੰ ਬਖਸਿਆ ਨਹੀਂ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।