Though - Sach Kahoon Punjabi
ਬਹੁਤ ਸੌਖੀ ਹੈ ਨੁਕਤਾਚੀਨੀ ਕਰਨੀ, ਪਰ
ਬਲਰਾਜ ਸਿੰਘ ਸਿੱਧੂ ਐਸਪੀ
ਭਾਰਤੀਆਂ ਦੇ ਸੁਭਾਅ ਵਿੱਚ ਸਭ ਤੋਂ ਬੁਰੀ ਆਦਤ ਹੈ ਕਿ ਕਿਸੇ ਵੀ ਚੰਗੇ-ਮਾੜੇ ਵਿਅਕਤੀ ਦੀ ਨੁਕਤਾਚੀਨੀ ਕਰਨ ਲੱਗਿਆਂ ਮਿੰਟ ਨਹੀਂ ਲਗਾਉਂਦੇ। ਚੰਗੇ ਭਲੇ ਖਾਨਦਾਨੀ ਬੰਦੇ ਦੀ ਕੋਈ ਨਾ ਕੋਈ ਕਮੀ ਕੱਢ ਹੀ ਲੈਂਦੇ ਹਨ। ਸਰਕਾਰੀ ਮਹਿਕਮਿਆਂ ਵਿੱਚ ਵੀ ਮਹਾਂ ਨਲਾਇਕ ਮੁਲਾਜ਼ਮ ਹਮੇਸ਼ਾਂ ਆਪਣੇ ਅਫਸਰ ਬਾਰੇ ਗਲਤ ਹੀ ਬੋਲਣਗੇ ਚਾਹੇ ਉਹ ਕਿੰਨਾ ਵੀ ਦਿਆਨਤਦਾਰ ਤੇ ਕਾਬਲ ਕਿਉਂ ਨਾ ਹੋਵੇ। ਸਿਆਸੀ ਲੋਕਾਂ ਦਾ ਤਾਂ ਧੰਦਾ ਹੀ ਇਸ ਕੰਮ ‘ਤੇ ਚੱਲਦਾ ਹੈ। ਸਰਕਾਰ, ਆਪੋਜ਼ੀਸ਼ਨ ਪਾਰਟੀ ਅਤੇ ਵਿਰੋਧੀ ਨੇਤਾਵਾਂ ਦੀਆਂ ਕਮੀਆਂ ਪੁੱਟ-ਪੁੱਟ ਕੇ ਲਿਆਉਣਗੇ। ਵੈਸੇ ਵੀ ਜੇ ਕਿਸੇ ਨੇ ਆਪਣੇ ਖਾਨਦਾਨ ਦੀ ਅਸਲੀਅਤ ਦਾ ਪਤਾ ਲਗਾਉਣਾ ਹੋਵੇ ਤਾਂ ਇੱਕ ਵਾਰ ਇਲੈਕਸ਼ਨ ਜ਼ਰੂਰ ਲੜਨੀ ਚਾਹੀਦੀ ਹੈ।   ਵਿਰੋਧੀ ਤੁਹਾਡੀਆਂ ਸੱਤ ਪੀੜ੍ਹੀਆਂ ਦਾ ਇਤਿਹਾਸ ਫੋਲ ਕੇ ਦੱਸ ਦੇਣਗੇ। ਅਸਲ ਵਿੱਚ ਨੁਕਤਾਚੀਨੀ ਕਰਨੀ ਸੌਖੀ ਹੀ ਬਹੁਤ ਹੈ।
ਕਿਸੇ ਵੀ ਵਿਅਕਤੀ ਦੇ ਸੈਂਕੜੇ ਨੁਕਸ ਮਿੰਟਾਂ ਵਿੱਚ ਕੱਢੇ ਜਾ ਸਕਦੇ ਹਨ। ਇਸ ਗੋਲਾਬਾਰੀ ਦੀ ਸਭ ਤੋਂ ਵੱਡੀ ਸ਼ਿਕਾਰ ਅੱਜ ਭਾਰਤੀ ਕ੍ਰਿਕਟ ਟੀਮ ਬਣੀ ਹੋਈ ਹੈ। ਜਦੋਂ ਦੀ ਟੀਮ ਨਿਊਜ਼ੀਲੈਂਡ ਹੱਥੋਂ ਹਾਰ ਕੇ ਵਰਲਡ ਕੱਪ ਤੋਂ ਬਾਹਰ ਹੋਈ ਹੈ, ਹਰ ਜਣਾ-ਖਣਾ ਕ੍ਰਿਕਟ ਦਾ ਮਾਹਿਰ ਬਣਿਆ ਹੋਇਆ ਹੈ। ਮੇਰੇ ਵਰਗੇ, ਜਿਹਨਾਂ ਨੇ ਕਦੇ ਗੁੱਲੀ ਡੰਡਾ ਨਹੀਂ ਖੇਡਿਆ, ਉਹ ਧੋਨੀ ਅਤੇ ਵਿਰਾਟ ਕੋਹਲੀ ਦੀ ਖੇਡ ਅਤੇ ਯੋਜਨਾਬੰਦੀ ਬਾਰੇ ਵਿਚਾਰ ਪੇਸ਼ ਕਰ ਰਹੇ ਹਨ। ਜਿਹੜੇ ਟੀ. ਵੀ. ਚੈਨਲ ਭਾਰਤ ਦੇ ਸੈਮੀਫਾਈਨਲ ਵਿੱਚ ਪਹੁੰਚਣ ਸਮੇਂ ‘ਕੱਲੇ-‘ਕੱਲੇ ਖਿਡਾਰੀ ਦੇ ਕਸੀਦੇ ਪੜ੍ਹ ਰਹੇ ਸਨ, ਉਹ ਰਿਟਾਇਰਡ ਪਲੇਅਰਾਂ ਨੂੰ ਬੁਲਾ ਕੇ ਸਾਰੀ ਟੀਮ ਨੂੰ ਲਾਹਨਤਾਂ ਪਾ ਰਹੇ ਸਨ। ਜਦੋਂ  ਟੀਮ ਜਿੱਤ ਰਹੀ ਸੀ ਤਾਂ ਦੇਸ਼ ਵਾਸੀਆਂ ਨੂੰ ਖਿਡਾਰੀ ਦੇਵਤੇ ਨਜ਼ਰ ਆਉਂਦੇ ਸਨ, ਉਹਨਾਂ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਜਾ ਰਹੇ ਸਨ। ਪਰ ਜਿਉਂ ਹੀ ਟੀਮ ਹਾਰੀ, ਉਹੀ ਲੋਕ ਖਿਡਾਰੀਆਂ ਦੇ ਪੁਤਲੇ ਫੂਕਣ ਤੱਕ ਚਲੇ ਗਏ। ਇੱਥੋਂ ਤੱਕ ਕਿ ਖਿਡਾਰੀਆਂ ਦੀਆਂ ਪਤਨੀਆਂ ਅਤੇ ਮਹਿਲਾ ਦੋਸਤਾਂ ‘ਤੇ ਉਹਨਾਂ ਦਾ ਧਿਆਨ ਭਟਕਾਉਣ ਦੇ ਇਲਜ਼ਾਮ ਲਗਾਏ ਜਾਣ ਲੱਗੇ।
ਸੋਸ਼ਲ ਮੀਡੀਆ ਵਾਲੇ ਵਿਦਵਾਨ ਆਪਣੇ-ਆਪ ਨੂੰ ਦੁੱਧ ਧੋਤੇ ਸਮਝਦੇ ਹਨ। ਸਾਰਾ ਦਿਨ ਹੋਰ ਲੋਕਾਂ- ਲੀਡਰਾਂ ਦੀਆਂ ਨੁਕਤਾਚੀਨੀ ਭਰੀਆਂ ਵੀਡੀਉ ਤੇ ਮੈਸੇਜ਼ ਪੋਸਟ ਕਰੀ ਜਾਂਦੇ ਹਨ। ਪੌਣਾ ਪੰਜਾਬ ਤਾਂ ਫੇਸਬੁੱਕ-ਵਟਸਐਪ ‘ਤੇ ਹੈਗਾ ਈ ਆ। ਸਾਰੇ ਈ ਜੇ ਐਨੇ ਸਿਆਣੇ ਆ ਤਾਂ ਫਿਰ ਲੜਾਈਆਂ, ਜ਼ਬਰ ਜਿਨਾਹਾਂ, ਲੁੱਟਾਂ ਅਤੇ ਕਤਲਾਂ ਦੀਆਂ ਖਬਰਾਂ ਨਾਲ ਭਰੀਆਂ ਅਖਬਾਰਾਂ ਕੀ ਯੂ.ਪੀ.-ਬਿਹਾਰ ਦੀਆਂ ਵਾਰਦਾਤਾਂ ਨਾਲ ਭਰੀਆਂ ਹੁੰਦੀਆਂ ਹਨ ਜਦੋਂ ਅਸੀਂ ਘਰੋਂ ਤੁਰਦੇ ਹਾਂ ਤਾਂ ਸਿਰ ‘ਤੇ ਹੈਲਮੇਟ ਜਾਂ ਕਾਰ ਦੇ ਕਾਗਜ਼ਾਤ ਨਾਲ ਰੱਖਣ ਦੀ ਬਜਾਏ ਕਿਸੇ ਰਿਸ਼ਤੇਦਾਰ ਨੇਤਾ ਜਾਂ ਪੁਲਿਸ ਵਾਲੇ ਦਾ ਫੋਨ ਨੰਬਰ ਜੇਬ੍ਹ ਵਿੱਚ ਰੱਖਣਾ ਜ਼ਿਆਦਾ ਜਰੂਰੀ ਸਮਝਦੇ ਹਾਂ।
ਟਰੈਫਿਕ ਪੁਲਿਸ ਵਾਲੇ ਨੂੰ ਡਰਾਇਵਿੰਗ ਲਾਇਸੰਸ ਵਿਖਾਉਣ ਦੀ ਬਜਾਏ ਮੋਬਾਇਲ ਉਸ ਦੇ ਕੰਨ ਨੂੰ ਲਾ ਦੇਂਦੇ ਹਾਂ। ਜੇ ਹੈਲਮੇਟ ਨਾ ਪਾਉਣ ਕਾਰਨ ਸਿਰ ਪਾਟ ਜਾਵੇ ਜਾਂ ਉਵਰ ਸਪੀਡ ਤੇ ਸੀਟ ਬੈਲਟ ਨਾ ਲਗਾਉਣ ਕਾਰਨ ਸੱਟਾਂ ਲੱਗ ਜਾਣ ਤਾਂ ਆਪਣੀ ਗਲਤੀ ਮੰਨਣ ਦੀ ਬਜਾਏ ਨਾਕਸ ਟਰੈਫਿਕ ਪ੍ਰਬੰਧਾਂ ਅਤੇ ਮਾੜੀਆਂ ਸੜਕਾਂ ਕਾਰਨ ਪੁਲਿਸ-ਸਰਕਾਰ ਦੀ ਨੁਕਤਾਚੀਨੀ ਕੀਤੀ ਜਾਂਦੀ ਹੈ। ਜੇ ਕੋਈ ਆਪਣੀ ਮਸਤੀ ਨਾਲ ਮਜ਼ੇ-ਮਜ਼ੇ ਗੱਡੀ ਚਲਾ ਰਿਹਾ ਹੋਵੇ ਤਾਂ ਲੋਕ ਕਹਿਣਗੇ, ਉਏ ਇਸ ਕੱਛੂਕੁੰਮੇ ਦੀ ਔਲਾਦ ਨੂੰ ਲਾਇਸੰਸ ਕਿਸ ਨੇ ਦੇ ਦਿੱਤਾ ਨਾ ਆਪ ਤੁਰਦਾ ਨਾ ਕਿਸੇ ਨੂੰ ਤੁਰਨ ਦੇਂਦਾ। ਉੱਥੇ ਜੇ ਕੋਈ ਅੰਨ੍ਹੇਵਾਹ ਗੱਡੀ ਨਠਾਈ ਜਾਵੇ ਤਾਂ ਫਿਰ, ਹੂੰ! ਫੁਕਰਾ ਕਿਸੇ ਥਾਂ ਦਾ। ਆਪ ਤਾਂ ਮਰਨਾ, ਕਿਸੇ ਹੋਰ ਨੂੰ ਵੀ ਲੈ ਕੇ ਮਰੇਗਾ। ਓ ਦੱਸੋ ਹੁਣ ਕੋਈ ਕੀ ਕਰੇ!
ਅਸੀਂ ਹੋਰ ਕੌਮਾਂ ਨੂੰ ਭ੍ਰਿਸ਼ਟ ਕਰਨ ਵਿੱਚ ਵੀ ਕਸਰ ਨਹੀਂ ਛੱਡ ਰਹੇ। ਕੈਨੇਡਾ ਵਿੱਚ ਆਪਣੇ ਇੱਕ ਮਿੱਤਰ ਨੂੰ ਫਰੀ ਪਾਰਕਿੰਗ ਕਰਾਉਣ ਲਈ ਗਾਰਡਾਂ ਨੂੰ 5-10 ਡਾਲਰ ਦਾ ਲਾਲਚ ਦੇਣ ਦੀ ਕੋਸ਼ਿਸ਼ ਕਰਦਿਆਂ ਮੈਂ ਆਪਣੀ ਅੱਖੀਂ ਵੇਖਿਆ। ਪਰ ਇੱਕ ਵੀ ਵਿਦੇਸ਼ੀ ਨੇ ਉਸ ਦੀ ਰਿਸ਼ਵਤ ਸਵੀਕਾਰ ਨਾ ਕੀਤੀ। ਅਸੀਂ ਰੱਜ ਕੇ ਹਵਾ-ਪਾਣੀ ਗੰਦਾ ਕਰਦੇ ਹਾਂ। ਪੂਰੀ ਬੇਸ਼ਰਮੀ ਨਾਲ ਨਹਿਰਾਂ, ਡਰੇਨਾਂ ਅਤੇ ਦਰਿਆਵਾਂ ਵਿੱਚ ਜ਼ਹਿਰ ਘੋਲਦੇ ਹਾਂ।
ਉਹਨਾਂ ਨੂੰ ਪਵਿੱਤਰ ਰੱਖਣ ਦੀ ਬਜਾਏ ਘਰਾਂ ਵਿੱਚ ਆਰ.ਉ. ਲਗਾ ਕੇ ਸਾਫ ਪਾਣੀ ਪੀਣਾ ਜਿਆਦਾ ਬਿਹਤਰ ਸਮਝਦੇ ਹਾਂ। ਘਰ ਦਾ ਸਾਰਾ ਕੂੜਾ ਅਤੇ ਹੋਰ ਗੰਦ-ਮੰਦ ਸੜਕਾਂ ‘ਤੇ ਖਿਲਾਰਦੇ ਹਾਂ ਤੇ ਫਿਰ ਗੰਦਗੀ ਦਾ ਦੋਸ਼ ਪੰਚਾਇਤ ਅਤੇ ਮਿਊਂਸਪਲ ਕਮੇਟੀ ਦੇ ਸਿਰ ਮੜ੍ਹਦੇ ਹਾਂ। ਖਰੀਦਦਾਰ ਸਸਤੇ ਦੇ ਲਾਲਚ ਵਿੱਚ ਤੇ ਵਪਾਰੀ ਟੈਕਸ ਬਚਾਉਣ ਦੇ ਚੱਕਰ ਵਿੱਚ ਬਿੱਲ ਨਹੀਂ ਕੱਟਦੇ। ਇੱਕ ਦੂਸਰੇ ਨੂੰ ਲੁੱਟਣ ਦੇ ਚੱਕਰ ਵਿੱਚ ਦੇਸ਼ ਨੂੰ ਲੁੱਟੀ ਜਾਂਦੇ ਹਨ। ਜਦੋਂ ਬਿਨਾਂ ਬਿੱਲ ਦੀ ਵਸਤੂ ਖਰਾਬ ਨਿੱਕਲਣ ‘ਤੇ ਵਪਾਰੀ ਵਾਪਸ ਨਹੀਂ ਕਰਦਾ ਤੇ ਨਾ ਹੀ ਕੰਜ਼ਿਊਮਰ ਕੋਰਟ ਸੁਣਦੇ ਹਨ, ਤਾਂ ਦੋਸ਼ ਫਿਰ ਸਰਕਾਰ ਦੇ ਸਿਰ ਥੋਪਿਆ ਜਾਂਦਾ ਹੈ। ਲੁੱਟਣ ਵਾਲੇ ਵੀ ਪੰਜਾਬੀ ਤੇ ਲੁਟਾਉਣ ਵਾਲੇ ਵੀ ਪੰਜਾਬੀ। ਸਾਡੀ ਤਰਾਸਦੀ ਇਹ ਹੈ ਕਿ ਅਸੀਂ ਆਪਣੇ-ਆਪ ਨੂੰ ਬਦਲਣ ਦੀ ਬਜਾਏ ਬੇਗਾਨਿਆਂ ਦੇ ਬਦਲਣ ਦੀ ਆਸ ਜ਼ਿਆਦਾ ਰੱਖਦੇ ਹਾਂ। ਜਦੋਂ ਤੱਕ ਅਸੀਂ ਦੂਸਰਿਆਂ ਦੀ ਨੁਕਤਾਚੀਨੀ ਕਰਨ ਦੀ ਬਜਾਏ ਆਪਣੇ ਨੁਕਸ ਨਹੀਂ ਵੇਖਦੇ, ਸਮਾਜ ਕਦੇ ਵੀ ਸੁਧਰ ਨਹੀਂ ਸਕਦਾ।
ਪੰਡੋਰੀ ਸਿੱਧਵਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤੁਰਲੇ ਵਾਲੀ ਪੱਗ ਬੰਨ੍ਹ ਕੇ ਸੰਸਦ ਭਵਨ ਪਹੁੰਚੇ ਮੁਹੰਮਦ ਸਦੀਕ
ਮੁਹੰਮਦ ਸਦੀਕ ਨੇ ਲੋਕ ਸਭਾ ਮੈਂਬਰ ਵਜੋਂ ਸ਼ੁਰੂ ਕੀਤੀ ਦੂਜੀ ਪਾਰੀ
ਸੁਖਜੀਤ ਮਾਨ, ਮਾਨਸਾ
ਸਾਲ 2012 ‘ਚ ਪੰਜਾਬ ਵਿਧਾਨ ਸਭਾ ਦੀ ਚੋਣ ਜਿੱਤਕੇ ਗਾਇਕ ਤੋਂ ਵਿਧਾਇਕ ਬਣਨ ਮਗਰੋਂ ਹੁਣ ਮੁਹੰਮਦ ਸਦੀਕ ਨੇ ਲੋਕ ਸਭਾ ਦੇ ਮੈਂਬਰ ਵਜੋਂ ਸਿਆਸਤ ਦੀ ਦੂਜੀ ਪਾਰੀ ਸ਼ੁਰੂ ਕੀਤੀ ਹੈ ਵਿਧਾਨ ਸਭਾ ਦੀ ਪਹਿਲੀ ਹਾਜ਼ਰੀ ‘ਚ ਸਦੀਕ ਨੇ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੁਝ ਗਾਉਣ ਦੀ ਕੀਤੀ ਫਰਮਾਇਸ਼ ‘ਤੇ ਪ੍ਰੋ. ਮੋਹਨ ਸਿੰਘ ਦੀ ਰਚਨਾ ‘ਭਾਰਤ ਹੈ ਵਾਂਗ ਮੁੰਦਰੀ, ਵਿੱਚ ਨਗ ਪੰਜਾਬ ਦਾ’ ਗਾਇਆ ਸੀ ਰਚਨਾ ਖਤਮ ਹੁੰਦਿਆਂ ਹੀ ਭਾਵੇਂ ਬਾਦਲ ਨੇ ਕਾਂਗਰਸ ਦੀ ਹਾਰ ‘ਤੇ ਵੈਣ ਪਾਉਣ ਦੀ ਗੱਲ ਆਖਕੇ ਇਸ ਕਲਾਕਾਰ ਵਿਧਾਇਕ ਦਾ ਦਿਲ ਤੋੜਿਆ ਸੀ ਤੇ ਵਿਰੋਧੀਆਂ ਦੀ ਅਲੋਚਨਾ ਝੱਲਣੀ ਪਈ ਪਰ ਹੁਣ ਸੰਸਦ ਭਵਨ ‘ਚ ਅਜਿਹਾ ਨਹੀਂ ਹੋਇਆ ਲੋਕ ਸਭਾ ਹਲਕਾ ਫਰੀਦਕੋਟ ਦੇ ਸੰਸਦ ਮੈਂਬਰ ਵਜੋਂ ਜਦੋਂ ਕੱਲ੍ਹ ਮੁਹੰਮਦ ਸਦੀਕ ਸੰਸਦ ਭਵਨ ‘ਚ ਗਏ ਤਾਂ ਉਨ੍ਹਾਂ ਦੇ ਪੰਜਾਬੀ ਪਹਿਰਾਵੇ ਨੇ ਸਭ ਦਾ ਧਿਆਨ ਖਿੱਚਿਆ ਸਿਰ ‘ਤੇ ਬੰਨ੍ਹੀ ਤੁਰਲੇ ਵਾਲੀ ਪੱਗ ਵੇਖਦਿਆਂ ਹੀ ਉਨ੍ਹਾਂ ਦੀ ਗਾਇਕੀ ਦੇ ਪ੍ਰਸੰਸਕਾਂ ਦੇ ਦਿਮਾਗ ‘ਚ ਤੂੰਬੀ ਵਾਲਾ ਸਦੀਕ ਆ ਗਿਆ ਸਦੀਕ ਦੇ ਹੱਥ ਸੰਸਦ ‘ਚ ਭਾਵੇਂ ਤੂੰਬੀ ਨਹੀਂ ਸੀ ਪਰ ਭਾਰਤੀ ਲੋਕਤੰਤਰ ਦੀ ਇਸ ਸਭ ਤੋਂ ਵੱਡੀ ਸੱਥ ‘ਚ ਉਹ ਇਕੱਲੇ ਫਰੀਦਕੋਟ ਦਾ ਨਹੀਂ ਸਗੋਂ ਸਮੁੱਚੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਨੁਮਾਇੰਦਾ ਜਾਪਿਆ
ਵੇਰਵਿਆਂ ਮੁਤਾਬਿਕ 17ਵੀਂ ਲੋਕ ਸਭਾ ਲਈ ਚੁਣੇ ਗਏ ਸੰਸਦ ਮੈਂਬਰਾਂ ਨੇ ਕੱਲ੍ਹ ਸੰਸਦ ਭਵਨ ‘ਚ ਸਹੁੰ ਚੁੱਕੀ ਪੰਜਾਬ ਦੇ 13 ਸੰਸਦ ਮੈਂਬਰਾਂ ‘ਚੋਂ 12 ਨੇ ਪੰਜਾਬੀ ‘ਚ ਸਹੁੰ ਚੁੱਕੀ ਸਹੁੰ ਚੁੱਕਣ ਦੀ ਇਸ ਰਸਮ ਦੌਰਾਨ ਭਾਵੇਂ ਬਾਕੀ ਸੰਸਦ ਮੈਂਬਰ ਆਪਣੇ ਰੋਜ਼ਾਨਾ ਵਾਲੇ ਪਹਿਰਾਵੇ ‘ਚ ਹੀ ਸਨ ਪਰ ਮੁਹੰਮਦ ਸਦੀਕ ਕੁੜਤਾ-ਚਾਦਰਾ ਬੰਨ੍ਹ ਕੇ ਸਹੁੰ ਚੁੱਕਣ ਪੁੱਜੇ ਇੱਕ ਖਾਸੀਅਤ ਇਹ ਵੀ ਸੀ ਕਿ ਇਸ ਦੌਰਾਨ ਉਨ੍ਹਾਂ ਦੀ ਪੱਗ ‘ਤੇ ਤੁਰਲਾ ਵੀ ਸੀ ਜਦੋਂਕਿ ਆਮ ਦਿਨਾਂ ‘ਚ ਜਾਂ ਚੋਣ ਪ੍ਰਚਾਰ ਦੌਰਾਨ ਮੁਹੰਮਦ ਸਦੀਕ ਦੇ ਸ਼ਮਲੇ ਵਾਲੀ ਪੱਗ ਹੀ ਬੰਨ੍ਹੀਂ ਹੁੰਦੀ ਸੀ ਜਦੋਂ ਪੰਜਾਬ ਦੇ ਸੰਸਦ ਮੈਂਬਰ ਸਹੁੰ ਚੁੱਕ ਰਹੇ ਸੀ ਤਾਂ ਲੋਕ ਮੁਹੰਮਦ ਸਦੀਕ ਦੀ ਵਾਰੀ ਦੇ ਇੰਤਜਾਰ ‘ਚ ਸਨ
ਪੰਜਾਬੀ ਸਾਹਿਤਕ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਅਤੇ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਸਦ ‘ਚ ਪਹਿਲੀ ਵਾਰ ਕੋਈ ਮੈਂਬਰ ਚਾਦਰਾ ਬੰਨ੍ਹ ਕੇ ਅਤੇ ਪੱਗ ਦਾ ਫਰਲਾ ਉੱਪਰ ਕਰਕੇ ਗਿਆ ਹੈ ਜੋ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਹੈ ਉਨ੍ਹਾਂ ਆਖਿਆ ਕਿ ਇਹ ਮੁਹੰਮਦ ਸਦੀਕ ਦੀ ਪੰਜਾਬੀ ਸੱਭਿਆਚਾਰ ਪ੍ਰਤੀ ਦਿਲੀ ਭਾਵਨਾ ਦਾ ਹੀ ਨਤੀਜਾ ਹੈ ਨਹੀਂ ਤਾਂ ਉਹ ਵੀ ਬਾਕੀਆਂ ਵਾਂਗ ਸਿਰਫ ਕੁੜਤਾ-ਪਜਾਮਾ ਜਾਂ ਪੈਂਟ-ਸ਼ਰਟ ਪਾ ਕੇ ਜਾ ਸਕਦੇ ਸੀ ਸ੍ਰ. ਗਿੱਲ ਨੇ ਦੱਸਿਆ ਕਿ ਮੁਹੰਮਦ ਸਦੀਕ ਸਾਹਿਬ ਉਨ੍ਹਾਂ ਨਾਲ  ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਵੀ ਹਨ ਉਨ੍ਹਾਂ ਨੇ ਤਾਂ ਮੁਹੰਮਦ ਸਦੀਕ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਇਹ ਗੁਜ਼ਾਰਿਸ਼ ਵੀ ਕੀਤੀ ਹੈ ਕਿ ਹੁਣ ਸਾਰੇ ਹੀ ਰੰਗਾਂ ਦੀਆਂ ਪੱਗਾਂ ਅਤੇ ਕੁੜਤੇ-ਚਾਦਰੇ ਸੰਸਦ ‘ਚ ਲਹਿਰਾਉਣੇ ਚਾਹੀਦੇ ਹਨ ਤਾਂ ਜੋ ਲੱਗੇ ਕਿ ਪੰਜਾਬ ਸੱਚਮੁੱਚ ਭਾਰਤ ਦੀ ਮੁੰਦਰੀ ‘ਚ ਨਗੀਨਾ ਹੈ
ਮੈਂ ਪੰਜਾਬੀ ਪਹਿਰਾਵਾ ਨਹੀਂ ਛੱਡਣਾ : ਸਦੀਕ
ਮੁਹੰਮਦ ਸਦੀਕ ਦਾ ਕਹਿਣਾ ਹੈ ਕਿ ‘ਜੀਅ ਤਾਂ ਉਸਦਾ ਇਹੋ ਕਰਦੈ ਕਿ ਉਹ ਸੰਸਦ ‘ਚ ਇਸੇ ਤਰ੍ਹਾਂ ਹੀ ਜਾਵੇ ਪਰ ਇੱਥੇ (ਨਵੀਂ ਦਿੱਲੀ) ਪੱਗ ਨੂੰ ਮਾਵਾ ਦੇਣ ਵਾਲਾ ਕੋਈ ਨਹੀਂ ਪਰ ਮੈਂ ਲੱਭ ਲਵਾਂਗਾ” ਉਨ੍ਹਾਂ ਆਖਿਆ ਕਿ ਹੁਣ ਜਦੋਂ ਉਹ ਆਇਆ ਕਰੇਗਾ ਤਾਂ ਕਈ ਪੱਗਾਂ ਆਪਣੇ ਨਾਲ ਲੈ ਕੇ ਆਇਆ ਕਰੇਗਾ ਸਦੀਕ ਨੇ ਦੱਸਿਆ ਕਿ ਜਿੰਨੇ ਵੀ ਲੋਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਦੇ ਨੇ ਉਨ੍ਹਾਂ ਨੇ ਬਹੁਤ ਫੋਨ ਕੀਤੇ ਭਵਿੱਖ ‘ਚ ਵੀ ਚਾਦਰਾ ਬੰਨ੍ਹ ਕੇ ਜਾਣ ਸਬੰਧੀ ਪੁੱਛਣ ‘ਤੇ ਉਨ੍ਹਾਂ ਆਖਿਆ ਕਿ ਉਹ ਪੰਜਾਬੀ ਲਿਬਾਸ ਨਹੀਂ ਛੱਡੇਗਾ ਅਤੇ ਬਦਲਵੇਂ ਰੰਗਾਂ ਵਾਲੀਆਂ ਪੱਗਾਂ ਅਤੇ ਚਾਦਰਾ ਬੰਨ੍ਹ ਕੇ ਹੀ ਸੰਸਦ ‘ਚ ਜਾਇਆ ਕਰੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਕਾਰ ਭਾਵੇਂ ਕਾਂਗਰਸ ਦੀ ਐ ਪਰ ਪੁੱਛ ਪਰਤੀਤ ਅਕਾਲੀਆਂ ਦੀ ਹੀ ਆ- ਰਾਹੀ
ਅਕਾਲੀ ਨੇਤਾ ਐਡਵੋਕੇਟ ਸਤਨਾਮ ਰਾਹੀ ਨੇ ਕੀਤੀਆਂ ਨੁੱਕੜ ਮੀਟਿੰਗਾਂ
ਹਰਬੰਸ ਸਿੰਘ ਦੀਪਗੜ੍ਹ ਨੂੰ ਅਕਾਲੀ ਦਲ ਦਾ ਜਿਲ੍ਹਾ ਉਪ ਪ੍ਰਧਾਨ ਨਿਯੁਕਤ ਕੀਤਾ।
ਭਦੌੜ, ਜੀਵਨ ਰਾਮਗੜ੍ਹ/ਕਾਲਾ ਸ਼ਰਮਾ/ਸੱਚ ਕਹੂੰ ਨਿਊਜ਼
ਸ਼ਿਰੋਮਣੀ ਅਕਾਲੀ ਦੇ ਹਲਕਾ ਭਦੌੜ ਦੇ ਇੰਚਾਰਜ ਅਤੇ ਸੀਨੀਅਰ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਅੱਜ ਭਦੌੜ ਦੇ ਵੱਖ ਵੱਖ ਪਿੰਡਾਂ ‘ਚ ਨੁੱਕੜ ਮੀਟਿੰਗਾਂ ਕਰਕੇ ਜਿਥੇ ਵਰਕਰਾਂ ਤੇ ਇਕਾਈ ਆਗੂਆਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਉਥੇ ਅਗਾਮੀ ਚੋਣਾਂ ਦੇ ਮੱਦੇਨਜ਼ਰ ਅਕਾਲੀ ਵਰਕਰਾਂ ਚ ਜੋਸ਼ ਵੀ ਭਰਨ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਉਨ੍ਹਾਂ ਹਰਬੰਸ ਸਿੰਘ ਦੀਪਗੜ੍ਹ ਨੂੰ ਅਕਾਲੀ ਦਲ ਦਾ ਜਿਲ੍ਹਾ ਉਪ ਪ੍ਰਧਾਨ ਨਿਯੁਕਤ ਕੀਤਾ।
ਪਿੰਡ ਰਾਮਗੜ੍ਹ ਵਿਖੇ ਇਕਾਈ ਢਾਂਚੇ ਨੂੰ ਸੰਬੋਧਿਤ ਹੁੰਦਿਆਂ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਹਰ ਪਾਰਟੀ ਦੀ ਅਸਲ ਤਾਕਤ ਪਿੰਡਾਂ ਦੀ ਇਕਾਈ ਹੀ ਹੁੰਦੀ ਹੈ। ਜਿਸ ਦੀ ਮਜਬੂਤੀ, ਏਕਤਾ ਅਤੇ ਚੜ੍ਹਦੀਕਲਾ ਲਈ ਉਹ ਸਦਾ ਸਹਿਯੋਗੀ ਰਹਿਣਗੇ। ਉਨ੍ਹਾਂ ਕੀਤਾ ਕਿ ਬਲਾਕ ਸੰਮਤੀ, ਜਿਲ੍ਹਾ ਪ੍ਰੀਸ਼ਦ ਸਮੇਤ ਪੰਚਾਇਤੀ ਚੋਣਾਂ ਚ ਅਕਾਲੀ ਦਲ ਜਿੱਤਾਂ ਦਰਜ਼ ਕਰਵਾਵੇਗਾ। ਸ਼੍ਰੀ ਰਾਹੀ ਨੇ ਕਿਹਾ ਕਿ ਸੂਬੇ ਚ ਕਾਂਗਰਸ ਦੀ ਸਰਕਾਰ ਦੀ ਕਾਰਜਸ਼ੈਲੀ ਤੋਂ ਲੋਕ ਇੱਕ ਸਾਲ ਬਾਅਦ ਹੀ ਅਕਾਊ ਹੋ ਗਏ ਹਨ ਅਤੇ ਆਮ ਆਦਮੀ ਪਾਰਟੀ ਵਾਲਿਆਂ ਦਾ ਹਾਲ ਦੱਸਣ ਦੀ ਹੁਣ ਕੋਈ ਲੋੜ ਨਹੀਂ ਰਹਿ ਗਈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਕਾਰਜਾਂ ਤੇ ਲੋਕ ਪੱਖੀ ਨੀਤੀਆਂ ਦਾ ਹੀ ਪ੍ਰਭਾਵ ਹੈ ਕਿ ਅੱਜ ਕਾਂਗਰਸ ਦੀ ਸਰਕਾਰ ‘ਚ ਵੀ ਅਫਸਰਸ਼ਾਹੀ ‘ਚ ਹਰ ਅਕਾਲੀ ਨੇਤਾ ਤੇ ਵਰਕਰ ਦੀ ਪੂਰੀ ਪੁੱਛ ਪ੍ਰਤੀਤ ਹੈ। ਸ਼੍ਰੀ ਰਾਹੀ ਨੇ ਕਿਹਾ ਕਿ ਸਿਰਫ ਅਕਾਲੀ ਦਲ ਹੀ ਹੈ ਅਜਿਹੀ ਪਾਰਟੀ ਹੈ ਜਿਥੇ ਰਾਜ ਤੇ ਕੌਮੀ ਪੱਧਰ ਦੇ ਆਗੂਆਂ ਨੂੰ ਦਲਾਲਾਂ ਤੇ ਵਿਚੋਲਿਆਂ ਤੋਂ ਬਿਨਾਂ ਬਿਨਾਂ ਕਿਸੇ ਝਿਜਕ ਮਿਲਿਆ ਜਾ ਸਕਦਾ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਸਰਕਲ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਮਝੂਕੇ, ਕਿਸਾਨ ਸੈੱਲ ਦਾ ਜਿਲਾ ਪ੍ਰਧਾਨ ਜਸਵੀਰ ਧੰਮੀ, ਬਿੰਦਰ ਸਿੰਘ ਐਸ ਸੀ ਸੈੱਲ ਸਰਕਲ ਪ੍ਰਧਾਨ, ਇਕਾਈ ਆਗੂ ਰਾਜ ਸਿੰਘ ਰਾਮਗੜ੍ਹ, ਜਰਨੈਲ ਸਿੰਘ ਰਾਮਗੜ੍ਹ, ਮਨਜੀਤ ਸਿੰਘ, ਸੁੱਚਾ ਸਿੰਘ, ਰੂਪ ਸਿੰਘ, ਸੇਵਕ ਸਿੰਘ, ਗੁਰਜੰਟ ਸਿੰਘ,ਬਲੌਰ ਸਿੰਘ ਆਦਿ ਸਮੇਤ ਵਰਕਰ ਵੀ ਹਾਜ਼ਰ ਸਨ। ਇਸ ਸਮੇਂ ਉਨ੍ਹਾਂ ਦੀਪਗੜ੍ਹ ਵਿਖੇ ਸਾਬਕਾ ਸਰਪੰਚ ਹਰਬੰਸ ਸਿੰਘ ਨੂੰ ਜਿਲ੍ਹੇ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਅਤੇ ਜਗਸੀਰ ਸਿੰਘ ਸੀਰਾ ਨੂੰ ਜਿਲ੍ਹਾ ਕਾਰਜਕਾਰਨੀ ਚ ਲਿਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।