Understand - Sach Kahoon Punjabi

ਛਾਤੀ ਵਿੱਚ ਦਰਦ ਦੀ ਅਹਿਮੀਅਤ ਸਮਝੋ
ਛਾਤੀ ਵਿੱਚ ਦਰਦ ਦੀ ਅਹਿਮੀਅਤ ਸਮਝੋ

ਭਾਰਤ ‘ਚ ਦਿਲ ਦੇ ਰੋਗੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇੱਕ ਅਨੁਮਾਨ ਮੁਤਾਬਿਕ ਦੇਸ਼ ਦੀ ਕੁੱਲ ਅਬਾਦੀ ਵਿੱਚੋਂ ਕਰੀਬ ਛੇ ਕਰੋੜ ਲੋਕ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਹਨ। ਦਿਲ ਦੇ ਰੋਗੀਆਂ ਦੀ ਗਿਣਤੀ ਵਧਣ ਦੇ ਕਈ ਕਾਰਨ ਹਨ। ਖਾਣ -ਪੀਣ ਰਹਿਣ -ਸਹਿਣ ਤੇ ਤਣਾਅਪੂਰਨ ਜੀਵਨ ਸ਼ੈਲੀ ਦਿਲ ਦੇ ਰੋਗ ਨੂੰ ਹੱਲਾ-ਸ਼ੇਰੀ ਦਿੰਦੇ ਹਨ। ਭਾਰਤ ਵਿੱਚ ਖਾਣ ਪੀਣ ‘ਤੇ ਕੋਈ ਪਾਬੰਦੀ ਨਹੀਂ ਅਤੇ ਨਾ ਹੀ ਖਾਣ-ਪੀਣ ਦੀ ਮਾਤਰਾ ਤਹਿ ਹੈ। ਅਜਿਹੇ ‘ਚ ਦਿਲ ਨੂੰ ਉਹ ਖੁਰਾਕ ਨਹੀਂ ਮਿਲਦੀ, ਜੋ ਮਿਲਣੀ ਚਾਹੀਦੀ ਹੈ, ਇਸ ਕਰਕੇ ਦਿਲ ਨੂੰ ਵਧ ਦਬਾਅ ਝੱਲਣਾ ਪੈਂਦਾ ਹੈ। ਨਾਲ ਹੀ ਇਹ ਵੀ ਵੇਖਿਆ ਗਿਆ ਹੈ ਕਿ ਖਾਣ-ਪੀਣ ‘ਚ ਦੇਸੀ ਘਿਓ,ਹਾਈਡ੍ਰੋਜਨੇਟਿਡ ਆਇਲ, ਨਾਰੀਅਲ ਦਾ ਤੇਲ ਆਦਿ ਵਰਗੀਆਂ ਚਰਬੀਆਂ (ਫੈਟ) ਦੀ ਖਪਤ ਵਧੀ ਹੈ।

ਖਾਣ-ਪੀਣ ਚ ਇਕ ਪਾਸੇ ਚੀਨੀ ਦੀ ਅਧਿਕਤਾ ਤਾਂ ਦੂਜੇ ਪਾਸੇ ਨਮਕ ਅਤੇ ਖੱਟੀਆਂ ਚੀਜ਼ਾਂ ਵਾਧੂ ਖਾਧੀਆਂ ਜਾਂਦੀਆਂ ਹਨ। ਸ਼ੂਗਰ ਦੀ ਬਿਮਾਰੀ ਪੈਦਾ ਹੋ ਰਹੀ ਹੈ। ਨਮਕ ਤੇ ਨਮਕ ਵਾਲੀਆਂ ਬਣਾਈਆਂ ਚੀਜ਼ਾਂ ਜ਼ਿਆਦਾ ਵਰਤਣ ਨਾਲ ਹਾਈ ਬਲੱਡ ਪ੍ਰੈਸ਼ਰ ਹੋ ਜਾਂਦਾ ਹੈ, ਜਿਸ ਇਸ ਨਾਲ ਲੋਕ ਦਿਲ ਦੇ ਰੋਗਾਂ ਦੇ ਸ਼ਿਕਾਰ ਹੁੰਦੇ ਹਨ। ਦੇਰ ਰਾਤ ਬੈਠ ਕੇ ਕੰਮ ਕਰਦੇ ਰਹਿਣ ਦੀ ਆਦਤ ਤੇ ਸਰੀਰਕ ਕਸਰਤ ਨਾ ਕਰਨ ਵਾਲੇ ਲੋਕ ਕਿਸੇ ਲੋਕ ਇਸ ਰੋਗ ਦਾ ਸ਼ਿਕਾਰ ਵਧ ਹੁੰਦੇ ਹਨ। ਹੁਣ ਤਾਂ ਬੈਠ ਕੇ ਕਰਨ ਵਾਲੇ ਕਾਰੋਬਾਰ ਸ਼ਹਿਰ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਕਾਫੀ ਵੱਧ ਗਏ ਹਨ, ਜਿੱਥੇ ਕਈ ਕਈ ਘੰਟੇ ਲੱਗ ਰਹਿ ਕੇ ਕੰਮ ਕਰਨਾ ਪੈਂਦਾ ਹੈ। ਲੋਕਾਂ ਵਿੱਚ  ਚੱਲਣ-ਫਿਰਨ ਦੀ ਆਦਤ ਘੱਟ ਹੁੰਦੀ ਜਾ ਰਹੀ ਹੈ।

ਸਰੀਰਕ ਕਸਰਤ ਲਈ ਲੋਕਾਂ ਨੂੰ ਟਾਈਮ ਨਹੀਂ ਮਿਲ ਰਿਹਾ। ਦਿਲ ਦੇ ਰੋਗ ਦਾ ਰੁਝਾਨ ਹੈ ਕਿ ਇਹ ਪਿਤਾ-ਪੁਰਖੀ ਵੀ ਚੱਲਦਾ ਹੈ ਅਤੇ ਦੂਜੀ ਪੀੜੀ ਇਸ ਨਾਲ ਘੱਟ ਉਮਰ ਵਿੱਚ ਹੀ ਅਸਰ ਅੰਦਾਜ ਹੋ ਜਾਂਦੀ ਹੈ। ਜਦ ਵਿਅਕਤੀ ਦੀ ਛਾਤੀ ‘ਚ ਦਰਦ ਹੁੰਦਾ ਹੈ ਤਾਂ ਉਹ ਸਮਝ ਨਹੀਂ ਸਕਦਾ ਕਿ ਇਹ ਇਸ ਦਰਦ ਨੂੰ ਗੈਸ ਦਾ ਦਰਦ ਸਮਝੇ ਜਾਂ ਹਾਰਟ ਅਟੈਕ (ਅੰਜਾਇਨਾ) ਦਾ? ਅਕਸਰ ਇਸ ਨੂੰ ਉਹ ਗੈਸ ਦਾ ਦਰਦ ਸਮਝ ਕੇ ਟਾਲਦਾ ਰਹਿੰਦਾ ਹੈ। ਜਦੋਂ ਇਹ ਦਰਦ ਅਸਹਿ ਹੋ ਜਾਵੇ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਕਿਸ ਨਾਲ ਸੰਪਰਕ ਕੀਤਾ ਜਾਵੇ , ਜਦੋਂ ਬੰਦਾ ਡਾਕਟਰ ਕੋਲ ਜਾਂਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਸਾਰੀ ਜਾਂਚ ਕਰਵਾਉਂਦਾ ਹੈ। ਬਲੱਡ ਪ੍ਰੈਸ਼ਰ,ਡਾਇਬਿਟੀਜ ਦੇ ਨਾਲ ਨਾਲ, ਈਸੀਜੀ ਦੀ ਜਾਂਚ ਕੀਤੀ ਜਾਂਦੀ ਹੈ।

ਈਸੀਜੀ ਤੋਂ ਪਤਾ ਲੱਗ ਜਾਂਦਾ ਹੈ ਕਿ ਵਿਅਕਤੀ ਨੂੰ ਹਾਰਟ ਅਟੈਕ ਹੋਇਆ ਹੈ ਜਾਂ ਨਹੀਂ ? ਪਰ ਇਹ ਪਤਾ ਨਹੀਂ ਲੱਗਦਾ ਕਿ ਇਸ ਤੋਂ ਅੱਗੇ ਦੀ ਹਾਲਤ ਕੀ ਹੈ ? ਕਈ ਵਾਰ ਈਸੀਜੀ ਠੀਕ ਠਾਕ ਆਉਣ ਤੋਂ ਬਾਅਦ ਵੀ ਹਾਰਟ ਅਟੈਕ ਹੋ ਜਾਂਦਾ ਹੈ। ਅਜਿਹੀ ਹਾਲਤ ਵਿੱਚ ਟੀਐਮਟੀ ਟੈਸਟ ਕਰਵਾਇਆ ਜਾਂਦਾ ਹੈ। ਈਕੋ ਕਾਰਡੀਓਗ੍ਰਾਫੀ ਵੀ ਕੀਤੀ ਜਾਂਦੀ ਹੈ। ਖਾਣ-ਪੀਣ ਚ ਚਰਬੀ ਵਾਲੇ ਤੱਤ ਮਸਲਨ ਘਿਓ,ਤੇਲ,ਮੱਖਣ, ਮਾਸ, ਸ਼ਰਾਬ,ਚਾਹ,ਕੌਫੀ ਆਦਿ ਤੇ ਕੰਟਰੋਲ ਜ਼ਰੂਰੀ ਹੈ। ਸੁਬ੍ਹਾ ਸਵੇਰੇ ਹਰ ਬੰਦੇ ਨੂੰ ਪੰਤਾਲੀ ਮਿੰਟ ਤੇਜ਼ੀ ਨਾਲ ਟਹਿਲਣਾ ਚਾਹੀਦਾ ਹੈ। ਸਾਡੇ ਦਿਲ ਦੇ ਰੋਗ ਤੋਂ ਬਚਣ ਲਈ ਜ਼ਰੂਰੀ ਹੈ। ਸਿਗਰਟਨੋਸ਼ੀ ਤੇ ਸ਼ਰਾਬ ਦੀ ਵਰਤੋਂ ਨੁਕਸਾਨਦੇਹ ਹੈ।

ਨਿਯਮਿਤ ਸੰਗੀਤ ਸੁਣਨਾ ਤਣਾਅ ਘੱਟ ਕਰਨ ਵਿੱਚ ਸਹਾਇਕ ਹੁੰਦਾ ਹੈ। ਦਿਲ ਦੇ ਰੋਗ ਤੋਂ ਬਚਾਅ ਲਈ  ਸਾਨੂੰ ਪਹਿਲਾਂ ਹੀ ਸਾਵਧਾਨੀ ਵਰਤਨੀ ਚਾਹੀਦੀ ਹੈ। 35 ਸਾਲ ਦੀ ਉਮਰ ਤੋਂ ਪਿੱਛੋਂ ਮਿੱਠੇ ਦੀ ਵਰਤੋਂ ਤੇ ਕੰਟਰੋਲ ਰੱਖੋ। ਨਮਕ ਵੀ ਸੀਮਤ ਮਾਤਰਾ ‘ਚ ਹੀ ਲਓ। ਜੇ ਦਿਲ ਦੇ ਦੌਰੇ ਤੋਂ ਪਹਿਲਾਂ ਹੀ ਪਤਾ ਲੱਗ ਜਾਵੇ ਕਿ ਵਿਅਕਤੀ ਦਿਲ ਦੇ ਰੋਗ ਅਤੇ ਉਸ ਨਾਲ ਸਬੰਧਤ ਬਿਮਾਰੀਆਂ ਦਾ ਸ਼ਿਕਾਰ ਹੈ ਤਾਂ ਪਚਾਨਵੇਂ ਫ਼ੀਸਦੀ ਰੋਗੀਆਂ ਨੂੰ ਬਿਲਕੁਲ ਠੀਕ ਕੀਤਾ ਜਾ ਸਕਦਾ ਹੈ। ਜੇ ਪੱਚੀ ਸਾਲ ਦੀ ਉਮਰ ‘ਚ ਪ੍ਰੀਵੈਂਟਿਵ ਚੈਕਅੱਪ ਕੀਤਾ ਜਾਵੇ ਤਾਂ  ਵਿਅਕਤੀ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਪਰਿਵਾਰਕ ਇਤਿਹਾਸ ਹੋਣ ਦੇ ਬਾਵਜੂਦ ਦਿਲ ਦੇ ਜੋਖਮ ਨੂੰ ਘੱਟ ਕਰ ਸਕਦਾ ਹੈ।

ਕਾਰਡੀਅਕ ਸਟੈੱਮ ਸੈੱਲ ਤਕਨੀਕ:

ਗਲੋਬਲ ਹੈਲਥ ਪ੍ਰਾਈਵੇਟ ਲਿਮਟਿਡ ਨੇ ਕਾਰਡੀਡਆਕ ਸਟੈੱਮ ਸੈੱਲ ਤਕਨੀਕ ਦੀ ਗੋਲੀ ਚਲਾਈ ਹੈ, ਉਹ ਰੋਗੀਆਂ ਲਈ ਵਰਦਾਨ ਸਾਬਿਤ ਤੋਂ ਰਹੀ ਹੈ। ਇਸ ਥਰੈਪੀ ਵਿੱਚ ਸਟੈਮ ਸੈਲ ਦਿਲ ਦੇ ਰੋਗੀਆਂ ਦੇ ਆਪਣੇ ਖੂਨ ਤੋਂ ਲੈ ਜਾਂਦੇ ਹਨ। ਸਟੈਮ ਸੈੱਲ ਨੂੰ ਰੋਗਗ੍ਰਸਿਤ ਦਿਲ ‘ਚ ਟਰਾਂਸਪਲਾਂਟ ਕਰਨ ਤੋਂ ਪਹਿਲਾਂ ਟਰਾਂਸ ਮਾਇਓਕਾਰਡੀਅਲ ਰੀਵਸਕੂਲਰਾਇਜੇਸ਼ਨ ਇਲਾਜ ਦੀ ਤਕਨੀਕ ਵਰਤੀ ਜਾਂਦੀ ਹੈ। ਇਲਾਜ ਦੀ ਵਿਧੀ ਵਿੱਚ ਇੱਕ ਹਜ਼ਾਰ ਵਾਟ ਪਾਵਰ ਵਾਲੀ ਕਾਰਡੀਅਕ ਲੇਜਰ ਮਸ਼ੀਨ ਰਾਹੀਂ ਦਿਲ ਦੀਆਂ ਮਾਸਪੇਸ਼ੀਆਂ ‘ਚ ਸੁਰਾਖ ਬਣਾਏ ਜਾਂਦੇ ਹਨ ਕਿ ਅਕਸਰ ਇੱਕ ਮਿਲੀ ਮੀਟਰ ਲੰਮਾ ਹੁੰਦਾ ਹੈ ਅਤੇ ਇਹ ਸੁਰਾਖ ਪੰਜਾਹ ਮਿਲੀ ਸਕਿੰਟ ਜਾਂ ਉਸ ਤੋਂ ਵੀ ਘੱਟ ਸਮੇਂ ‘ਚ ਬਣਾਇਆ ਜਾਂਦਾ ਹੈ।

ਇਸ ਗੱਲ ਨੂੰ ਧਿਆਨ ‘ਚ ਰੱਖਦੇ ਹੋਇਆਂ ਕਿਹਾ ਦਮ ਦਿਲ ਦੇ ਚੈਂਬਰ ਵੈਂਟਰੀਕਲ ਵਿੱਚੋਂ ਖੂਨ ਦਿਲ ਦੀਆਂ ਉਨ੍ਹਾਂ ਮਾਸ ਪੇਸ਼ੀਆਂ ਵਿੱਚ ਜਿਹਨਾਂ ਚ ਖੂਨ ਦੀ ਸਪਲਾਈ ਘੱਟ ਰਹੀ ਹੈ  ਉਹਨਾਂ ਸੁਰਾਖਾਂ ਰਾਹੀਂ ਪੂਰੀ ਤਰ੍ਹਾਂ ਪਹੁੰਚ ਸਕੇ। ਕਰੀਬ ਵੀਹ ਤੋਂ ਤੀਹ ਸੁਰਾਖ ਰੋਗਗ੍ਰਸਤ ਦਿਲ ਨੂੰ ਲੋੜ ਮੁਤਾਬਕ  ਲ਼ੇਜ਼ਰ ਉੂਰਜਾ ਰਾਹੀਂ ਬਣਾਏ ਜਾਂਦੇ ਹਨ। ਇਹਨਾਂ ਸੁਰਾਖਾਂ ‘ਚੋਂ ਬਾਹਰੀ ਸੁਰਾਖ ਆਪਣੇ ਆਪ ਬੰਦ ਹੋ ਜਾਂਦਾ ਹੈ। ਪਰ ਅੰਦਰਲਾ ਸੁਰਾਖ ਤੇ ਬਰੀਕ ਛੇਕਾਂ ਦਾ ਆਇਤਨ ਬਰਕਰਾਰ ਰਹਿੰਦਾ ਹੈ।

ਫਿਰ ਦਿਲ ਦੇ ਰੋਗੀ ਦੇ ਆਪਣੇ ਆਪਣੇ ਖੂਨ ਤੋਂ ਲਏ ਗਏ ਸਟੈਮ ਸੈਲ ਨੂੰ ਰੋਗ ਗ੍ਰਸਤ ਦਿਲ ਵਾਲੇ ਹਿੱਸੇ ਵਿੱਚ ਟਰਾਂਸਪਲਾਂਟ ਕਰਦੇ ਹਨ। ਟਰਾਂਸਪਲਾਂਟ ਦੋ ਵਿਧੀਆਂ ਨਾਲ ਕਰਦੇ ਹਨ। ਪਹਿਲੀ ਵਿਧੀ ‘ਚ ਦਿਲ ਦੀ ਧਮਨੀ ਸੰਚਾਰ ਕੋਰੋਨਰੀ ਸਰਕੁਲੇਸ਼ਨ ਰਾਹੀਂ ਸਟੈਮ ਸੇਲ ਨੂੰ ਸਿੱਧੇ ਧਮਣੀ ‘ਚ ਪਹੁੰਚਾਉਂਦੇ ਹਨ।ਦੂਜਾ ਤਰੀਕਾ ਇੰਟਰਾ ਕਾਰਡੀਅਲ ਇੰਜੈਕਸ਼ਨ ਰਾਹੀਂ ਸਟੈਮ ਸੈਲ ਨੂੰ ਟਰਾਂਸਪਲਾਂਟ ਕੀਤਾ ਜਾਂਦਾ ਹੈ। ਇੰਟਰਾ ਕੋਰੋਨਰੀ ਟਰਾਂਸਫਰ ਕਰਨ ਦਾ ਤਰੀਕਾ ਵੱਧ ਸੁਰੱਖਿਅਤ ਤੇ ਕਾਰਗਰ ਹੈ।

ਅਕਸਰ ਦਿਲ ਵੱਧ ਬਲੱਡ ਸਰਕੂਲੇਸ਼ਨ ਦੀ ਮੰਗ ਕਰਦਾ ਹੈ। ਇਸ ਮੰਗ ਦੀ ਪੂਰਤੀ ਕਰਨ ਲਈ ਟਰਾਂਸਪਲਾਂਟ ਕੀਤੇ ਸਟੈਮ ਸੈਲ ਧਮਣੀਆਂ ਦੇ ਨਵੇਂ ਨੈੱਟਵਰਕ ਨੂੰ ਵਿਕਸਿਤ ਕਰਨ ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਤਕਨੀਕ ਉਨ੍ਹਾਂ ਰੋਗੀਆਂ ਲਈ ਵਰਦਾਨ ਹੈ, ਜਿਨ੍ਹਾਂ ਨੂੰ ਪਹਿਲਾਂ ਹਾਰਟ ਅਟੈਕ ਹੋ ਚੁੱਕਿਆ ਹੁੰਦਾ ਹੈ ਅਤੇ ਜੋ ‘ਇਸਕੀਮੀਆਂ’ ਤੋਂ ਪੀੜਤ ਹਨ। ਕਾਰਡੀਕ ਸਟੈਮ ਸੈਲ ਤਕਨੀਕ ਦਿਲ ਦੇ ਦੌਰੇ ਨਾਲ ਹਰਜਾ ਗ੍ਰਸਿਤ ਮਾਂਸਪੇਸ਼ੀਆਂ ਚ ਨਵੇਂ ਟਿਸ਼ੂ ਵਿਕਸਤ ਕਰਨ ‘ਚ ਸਹਾਇਕ ਹੁੰਦੀ ਹੈ; ਇੰਜਾਇਨਾ, ਸਰੀਰਕ ਉੂਰਜਾ ਦੀ ਘਾਟ ਦੇ ਸਾਹ ਫੁੱਲਣ ਵਰਗੀ ਹਾਲਤ ‘ਚ ਸਟੈਮ ਸੈਲ ਤਕਨੀਕ ਕਾਫੀ ਰਾਹਤ ਪਹੁੰਚਾਉਂਦੀ ਹੈ।

ਇੰਜੋਗ੍ਰਾਫੀ ਤੇ ਸਰਜਰੀ:

ਤਣਾਅ-ਪੀ੍ਰਖਣ ਲਈ ਈਕੋ-ਥੈਲੀਅਮ  ਜਾਂਚ ਕੀਤੀ ਜਾਂਦੀ ਹੈ। ਦਿਲ ਦਾ ਰੋਗ ਜਦੋਂ ਖਤਰਨਾਕ ਪੜ੍ਹਾਅ ਤੇ ਪਹੁੰਚ ਜਾਂਦਾ ਹੈ, ਉਦੋਂ ਈਕੋ ਤੇ ਸਟਰੈਸ ਥੈਲੀਅਮ ਡਿਟੈਕਟ ਟੈਸਟ ਕਰਵਾਇਆ ਜਾਂਦਾ ਹੈ। ਉਸ ਪਿਛੋਂ ਐਂਜੀਓਗ੍ਰਾਫੀ ਕਰਵਾਈ ਜਾਂਦੀ ਹੈ। ਸੀਨੇ, ਛਾਤੀ ਤੇ ਸਰੀਰ ਦੇ ਉਪਰੀ ਹਿੱਸਿਆਂ ਚ ਹੋਣ ਵਾਲੇ ਦਰਦ ਨੂੰ ਪੇਟ ਗੈਸ ਕਾਰਨ ਹੋਣ ਵਾਲਾ ਦਰਦ ਹੀ ਨਾ ਸਮਝਿਆ ਜਾਵੇ। ਉਸੇ ਵਕਤ ਜੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਤੋਂ ਜਾਂਚ ਕਰਵਾਈ ਜਾਵੇ ਤਾਂ, ਉਸ ਦਰਦ ਦਾ ਅਸਲੀ ਕਾਰਨ ਪਤਾ ਲੱਗ ਜਾਂਦਾ ਹੈ।

ਐਂਜੀਓਗਰਾਫੀ ਪਿੱਛੋਂ ਉਸ ਤੋਂ ਅੱਗੇ ਦੀਆਂ ਕਈ ਆਧੁਨਿਕ ਜਾਂਚ ਤਕਨੀਕਾਂ ਉਭਰ ਕੇ ਸਾਹਮਣੇ ਆਈਆਂ ਹਨ  ਮਸਲਨ ਸਪਾਇਰਲ ਸੀ ਟੀ, ਕਾਰਡੀਅਕ ਐਮ ਆਰ ਆਈ, ਟੀ ਈ ਈ, 3-ਡੀ ਈਕੋ ਤਕਨੀਕਾਂ ਸਬੰਧਿਤ ਸਾਰੀਆਂ ਬਿਮਾਰੀਆਂ ਦਾ ਪਤਾ ਲਾਉਣ ‘ਚ ਸਮਰੱਥਾ ਰੱਖਣ ਵਾਲੀਆਂ ਹਨ। ਦਿਲ ਦੀਆਂ ਇੱਕ ਦੋ ਨਾਲੀਆਂ ਬੰਦ ਹੋ ਜਾਣ ਤਾਂ ਸਟੰਟਾਂ ਦੀ ਵਰਤੋਂ ਨਾਲ ਇੰਜੀਓਪਲਾਸਟੀ, ਬੈਲੂਨਿੰਗ ਕੀਤੀ ਜਾਂਦੀ ਹੈ। ਜੇ ਸਪਾਈਨਲ ਬਲਾਕ ਹੋਵੇ ਤਾਂ ਬਾਈਪਾਸ ਸਰਜਰੀ ਨਾਲ ਇਲਾਜ ਹੁੰਦਾ ਹੈ।

ਦਿਲ ਦਾ ਰਾਹ ਪੇਟ ਤੋਂ ਹੋ ਕੇ ਜਾਂਦਾ ਹੈ। ਇਹ ਗੱਲ ਦਿਲ ਦੀ ਸਿਹਤ ‘ਤੇ ਵੀ ਲਾਗੂ ਹੁੰਦੀ ਹੈ। ਖਾਣੇ ‘ਚ ਟਰਾਂਸਫੈਟ ਤੇ ਬੈਡ ਕੋਲੈਸਟਰੋਲ ਦੀ ਵੱਡੀ ਮਾਤਰਾ ਲੈਣ ਦੀ ਕੀਮਤ ਤੁਹਾਡੇ ਨਾਜੁਕ ਦਿਲ ਨੂੰ ਚੁਕਾਉਣੀ ਪੈਂਦੀ ਹੈ; ਉਹ ਦਿਲ ਸਰੀਰ ਨੂੰ ਠੀਕ ਤਰ੍ਹਾਂ ਨਾਲ ਖੂਨ ਨਹੀਂ ਪਹੁੰਚਾ ਸਕਦਾ। ਭਾਰਤੀ ਸ਼ਾਕਾਹਾਰੀ ਭੋਜਨ ਦਿਲ ਲਈ ਬੇਹੱਦ ਫਾਇਦੇਮੰਦ ਹੈ। ਜੇ ਤੁਹਾਡਾ ਵਜਨ ਤਾਂ ਰੋਜ਼ਾਨਾ ਘੱਟ ਹੈ ਤਾਂ 35 ਕੈਲਰੀ/ਕਿਲੋ ਤੇ ਜੇ ਵਜ਼ਨ ਵੱਧ ਹੈ ਤਾਂ 25 ਕੈਲਰੀ/ ਕਿੱਲੋ ਦੇ ਹਿਸਾਬ ਨਾਲ ਭੋਜਨ ਖਾਓ।

ਭੋਜਨ ‘ਚ ਪ੍ਰੋਟੀਨ, ਕਾਰਬੋਹਾਈਡਰੇਟ, ਵਿਟਾਮਿਨ ਤੇ ਫੈਟ ਦਾ ਸਹੀ ਸੰਤੁਲਨ ਹੋਵੇ। ਹਰੀਆਂ ਸਬਜ਼ੀਆਂ (ਭਰਪੂਰ ਫੋਲੇਟ) ਜਿਵੇਂ ਪਾਲਕ, ਸਲਾਦ ਆਦਿ ਜ਼ਰੂਰ ਲਵੋ। ਟਮਾਟਰ ‘ਚ ਲਾਈਕੋਪੀਨ ਹੁੰਦਾ ਹੈ ਜੋ ਦਿਲ ਦੇ ਦੌਰੇ ਦੀ ਸੰਭਾਵਨਾ ਘਟਾਉਂਦਾ ਹੈ। ਫਾਈਬਰ (ਸਾਬਤ ਅਨਾਜ) ਵਰਤਣ ਨਾਲ ਸਰੀਰ  ‘ਚ ਵਾਧੂ ਫੈਟ ਘੱਟ ਹੁੰਦੀ ਹੈ। ਖਣਿਜ,ਪ੍ਰੋਟੀਨ, ਵਿਟਾਮਿਨ ਵਰਗੇ ਪਦਾਰਥ ਸਾਬਿਤ ਅਨਾਜ ‘ਚ ਹੁੰਦੇ ਹਨ। ਫਾਈਬਰ ਨਾਲ ਕੋਲੈਸਟਰੋਲ ਘੱਟਦਾ ਹੈ। ਬ੍ਰਾਊਨ ਚੌਲ, ਰੋਟੀ-ਦਾਲ, (ਸੇਮ,ਮਸਰ ਤੇ ਮਟਰ ਆਦਿ) ਠੀਕ ਹਨ। ਬਾਦਾਮ ਦਿਲ ਲਈ ਫਾਇਦੇਮੰਦ ਹੁੰਦੇ ਹਨ। ਇਸ ਨਾਲ ਖਰਾਬ ਕੋਲੇਸਟ੍ਰੋਲ ਘਟਦੀ ਹੈ।

ਡਾ. ਅਜੀਤਪਾਲ ਸਿੰਘ ਐਮ ਡੀ

ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ।

9815629301

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਚਾਰ ਦੀ ਘਾਟ ਕਾਰਨ ਲੋਕਾਂ ਦੇ ਸਮਝ ਨਹੀਂ ਪਿਆ ਫਾਸਟੈਗ
ਟੋਲ ਪਲਾਜੇ ‘ਤੇ ਫਾਸਟੈਗ ਗੇਟਾਂ ‘ਤੇ ਸੁੰਨ ਪਸਰੀ

ਸੁਖਜੀਤ ਮਾਨ/ਜਗਤਾਰ ਜੱਗਾ(ਬਠਿੰਡਾ/ਗੋਨਿਆਣਾ ਮੰਡੀ) ਫਾਸਟੈਗ ਦੀ ਨੀਤੀ ਆਮ ਲੋਕਾਂ ਨੂੰ ਹਾਲੇ ਨਹੀਂ ਭਾਅ ਰਹੀ ਨੀਤੀ ਦਾ ਪ੍ਰਚਾਰ-ਪ੍ਰਸਾਰ ਘੱਟ ਹੋਣ ਕਾਰਨ ਟੋਲ ਪਲਾਜਿਆਂ ‘ਤੇ ਲੜਾਈ-ਝਗੜੇ ਦੀ ਵੀ ਨੌਬਤ ਆ ਰਹੀ ਹੈ ਬਠਿੰਡਾ-ਅੰਮ੍ਰਿਤਸਰ ਰੋਡ ‘ਤੇ ਪਿੰਡ ਜੀਦਾ ‘ਚ ਲੱਗੇ ਟੋਲ ਪਲਾਜੇ ‘ਤੇ ਤਾਂ ਕੱਲ੍ਹ ਪੁਲਿਸ ਵੀ ਤਾਇਨਾਤ ਕਰਨੀ ਪਈ ਇਹ ਨੀਤੀ ਲਾਗੂ ਹੋਣ ਤੋਂ ਬਾਅਦ ਅੱਜ ਦੂਜੇ ਦਿਨ ਵੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਟੋਲ ਪਲਾਜੇ ‘ਤੇ ਲੱਗੀਆਂ ਵੇਖੀਆਂ ਗਈਆਂ ਜਦੋਂਕਿ ਫਾਸਟੈਗ ਗੇਟਾਂ ‘ਚੋਂ ਦੀ ਟਾਵੇਂ-ਟਾਵੇਂ ਵਾਹਨ ਹੀ ਲੰਘ ਰਹੇ ਸਨ।

ਟੋਲ ਪਲਾਜੇ ‘ਤੇ ਜਾ ਕੇ ਹਾਸਲ ਕੀਤੇ ਵੇਰਵਿਆਂ ਮੁਤਾਬਿਕ ਪਲਾਜੇ ਦੇ ਪੰਜ ਗੇਟਾਂ ਵਿੱਚੋਂ ਇੱਕ ਐਮਰਜੈਂਸੀ ਗੇਟ, ਇੱਕ ਕੈਸ਼ ਗੇਟ ਅਤੇ ਬਾਕੀ ਦੇ ਤਿੰਨ ਫਾਸਟੈਗ ਲਈ ਖੋਲ੍ਹੇ ਹੋਏ ਸਨ ਫਾਸਟੈਗ ਵਾਲੇ ਗੇਟਾਂ ‘ਤੇ ਲਗਭਗ ਸੁੰਨ ਪਸਰੀ ਹੋਈ ਸੀ ਅਤੇ ਜੋ ਇੱਕ ਗੇਟ ਕੈਸ਼ ਲਈ ਖੋਲ੍ਹਿਆ ਗਿਆ ਸੀ ਉਸ ‘ਤੇ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਲੋਕਾਂ ਦਾ ਫਾਸਟੈਗ ਵੱਲ ਕੋਈ ਬਹੁਤਾ ਰੁਝਾਨ ਨਹੀਂ ਹੈ ਤੇ ਕੈਸ਼ ਵਾਲੀ ਲਾਈਨ ਵਿੱਚੋਂ ਹੀ ਗੱਡੀਆਂ ਲੰਘ ਰਹੀਆਂ ਸਨ ਸਰਕਾਰ ਵੱਲੋਂ ਭਾਵੇਂ ਕੈਸ਼ ਵਾਲੀ ਲਾਈਨ ਵਿੱਚ ਡਬਲ ਟੋਲ ਪਲਾਜਾ ਲੈਣ ਦੀ ਗੱਲ ਕਹੀ ਜਾ ਰਹੀ ਹੈ ਪਰ ਉਸ ਤੋਂ ਛੋਟ ਦਿੱਤੀ ਹੋਈ ਹੈ ਜਦੋਂਕਿ ਛੋਟ ਦੀ ਅੰਤਿਮ ਮਿਤੀ ਬਾਰੇ ਮੈਨੇਜਰ ਉੱਤਮ ਸਿੰਘ ਪੰਨੂੰ ਨੇ ਕਿਹਾ ਕਿ ਸਰਕਾਰ ਨੇ ਇਸ ਦੀ ਅੰਤਿਮ ਮਿਤੀ ਹਾਲੇ ਤੈਅ ਨਹੀਂ ਕੀਤੀ ।

ਲੋਕਾਂ ਨੇ ਕਿਹਾ ਕਿ ਖੱਜਲ-ਖੁਆਰੀ ਤੋਂ ਬਿਨਾਂ ਫਾਸਟੈਗ ਨਾਂਅ ਦਾ ਸਿਸਟਮ ਹੋਰ ਕੋਈ ਬਹੁਤਾ ਵੱਡਾ ਮਾਅਰਕਾ ਨਹੀਂ ਮਾਰਨ ਵਾਲਾ ਹੈ ਪੇਟੀਐੱਮ ਕੰਪਨੀ ਦੇ ਫਾਸਟੈਗ ਚਿੱਪ ਵੇਚਣ ਵਾਲੇ ਜਗਤਾਰ ਸਿੰਘ ਨੇ ਦੱਸਿਆ ਕਿ ਪਹਿਲਾਂ ਸ਼ੁਰੂ-ਸ਼ੁਰੂ ਵਿੱਚ ਉਹ ਰੋਜ਼ਾਨਾ ਇੱਕ ਸੌ ਫਾਸਟੈਗ ਕਾਰਡ ਵੇਚਦੇ ਸਨ ਪਰ ਹੁਣ ਕੱਲ੍ਹ ਤੋਂ ਲੈ ਕੇ ਉਹ 120 ਦੇ ਕਰੀਬ ਫਾਸਟੈਗ ਵੇਚ ਰਹੇ ਹਨ ਉਨ੍ਹਾਂ ਕਿਹਾ ਕਿ ਲੋਕਾਂ ‘ਚ ਇਸ ਦਾ ਬਹੁਤਾ ਉਤਸ਼ਾਹ ਵੇਖਣ ਨੂੰ ਨਹੀਂ ਮਿਲ ਰਿਹਾ ਏਅਰਟੈੱਲ ਕੰਪਨੀ ਵੱਲੋਂ ਲਾਏ ਕਾਊਂਟਰ ‘ਤੇ ਜਸਵੀਰ ਸਿੰਘ ਨਾਂਅ ਦੇ ਕਰਮਚਾਰੀ ਨੇ ਦੱਸਿਆ ਕਿ ਉਹ ਸਿਰਫ਼ ਦਸ ਤੋਂ ਪੰਦਰਾਂ ਫਾਸਟੈਗ ਚਿਪ ਵੇਚ ਰਹੇ ਹਨ ਵਾਹਨ ਚਾਲਕਾਂ ਨਾਲ ਜਦੋਂ ਫਾਸਟੈਗ ਦੀ ਜਾਣਕਾਰੀ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਲੋਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਫਾਸਟੈਗ ਨਾਂਅ ਦੀ ਚਿੱਪ ਬਾਰੇ ਕੋਈ ਬਹੁਤੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਚਾਹੁੰਦੀ ਹੈ ਤਾਂ ਇਸ ਨੂੰ ਚਲਾਉਣ ਲਈ ਕੋਈ ਸੁਖਾਲੇ ਢੰਗ ਲੱਭਣੇ ਪੈਣਗੇ ਤਾਂ ਜੋ ਪ੍ਰਕਿਰਿਆ ਨੂੰ ਸੱਚਮੁੱਚ ਹੀ ਲੋਕਾਂ ਲਈ ਫਾਇਦੇਮੰਦ ਬਣਾਇਆ ਜਾ ਸਕੇ ਪਿੰਡ ਗੋਨਿਆਣਾ ਕਲਾਂ ਦੇ ਵਾਸੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਤਾਂ ਇਹ ਫਾਸਟੈਗ ਸਿਰਫ ਸਿਰਦਰਦੀ ਹੀ ਬਣਿਆ ਹੋਇਆ ਹੈ ਜਦੋਂ ਇਸ ਦੇ ਕੋਈ ਬਿਹਤਰ ਨਤੀਜੇ ਸਾਹਮਣੇ ਆਉਣਗੇ ਫਿਰ ਹੀ ਇਸ ਦੇ  ਫਾਇਦਿਆਂ ਬਾਰੇ ਜਾਣਿਆ ਜਾ ਸਕਦਾ ਹੈ

ਕੀ ਹੈ ਫਾਸਟੈਗ

ਆਮ ਲੋਕ ਹਾਲੇ ਫਾਸਟੈਗ ਪ੍ਰਤੀ ਪੂਰੀ ਤਰ੍ਹਾਂ ਜਾਣੂੰ ਹੀ ਨਹੀਂ ਹਨ ਫਾਸਟੈਗ ਇੱਕ ਅਜਿਹੀ ਚਿੱਪ ਹੈ ਜਿਸ ਨੂੰ ਵਾਹਨ ਦੇ ਸ਼ੀਸੇ ‘ਤੇ ਲਾਇਆ ਜਾਂਦਾ ਹੈ ਟੋਲ ਪਲਾਜਿਆਂ ‘ਤੇ ਲੱਗੇ ਵਾਇਰਲੈਸ ਸਿਸਟਮ ਨਾਲ ਹੀ ਫੀਸ ਕੱਟੀ ਜਾਂਦੀ ਹੈ ਜਿਸ ਲਈ ਉੱਥੇ ਰੁਕਣ ਦੀ ਵੀ ਜ਼ਰੂਰਤ ਨਹੀਂ ਪਵੇਗੀ

ਫਾਸਟੈਗ ਨਾ ਹੋਣ ‘ਤੇ ਇਹ ਹੋਣਗੇ ਨੁਕਸਾਨ

ਭਾਵੇਂ ਫਾਸਟੈਗ ਸਬੰਧੀ ਹਾਲੇ ਕੋਈ ਆਖਰੀ ਤਰੀਕ ਦੀ ਮੁਕੰਮਲ ਜਾਣਕਾਰੀ ਲੋਕਾਂ ਨੂੰ ਨਹੀਂ ਦਿੱਤੀ ਗਈ ਪਰ ਇਸ ਤਰੀਕ ਤੋਂ ਫਾਸਟੈਗ ਨਾ ਹੋਣ ‘ਤੇ ਫਾਸਟੈਗ ਵਾਲੀ ਲੇਨ ‘ਚ ਦਾਖਲ ਹੋਣ ‘ਤੇ ਨਿਸ਼ਚਿਤ ਟੋਲ ਫੀਸ ਦੀ ਦੁੱਗਣੀ ਰਕਮ ਦੇਣੀ ਪਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਅਮਰਿੰਦਰ ਦੇ ਸਮਝਾਏ ਨਹੀਂ ਸਮਝੇ ਧੀਮਾਨ, ਕਿਹਾ, ਪਾਰਟੀ ਛੱਡ ਸਕਦਾ ਹਾਂ ਪੁੱਤਰ ਨਹੀਂ
ਸੁਰਜੀਤ ਸਿੰਘ ਧੀਮਾਨ ਦਾ ਪੁੱਤਰ ਲੜੇਗਾ ਸੰਗਰੂਰ ਲੋਕ ਸਭਾ ਹਲਕੇ ਤੋਂ ਆਜ਼ਾਦ ਚੋਣ

ਚੰਡੀਗੜ (ਅਸ਼ਵਨੀ ਚਾਵਲਾ) | ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਮੰਗ ਰਹੇ ਜਸਵਿੰਦਰ ਸਿੰਘ ਧੀਮਾਨ ਦੇ ਪਿਤਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਟੋ ਟੁੱਕ ਸਾਫ਼ ਜੁਆਬ ਦੇ ਦਿੱਤਾ ਹੈ ਕਿ ਉਹ ਪਾਰਟੀ ਤਾਂ ਛੱਡ ਸਕਦੇ ਹਨ ਪਰ ਆਪਣੇ ਪੁੱਤਰ ਨੂੰ ਛੱਡ ਨਹੀਂ ਸਕਦੇ । ਇਸ ਦੀ ਥਾਂ ਜੇਕਰ ਉਨ੍ਹਾਂ ਦਾ ਪੁੱਤਰ ਸੰਗਰੂਰ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਖੜਾ ਹੋਇਆ ਤਾਂ ਉਹ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਲਈ ਵੋਟਾਂ ਮੰਗਣ ਦੀ ਥਾਂ ਉਨਾਂ ਦੇ ਖ਼ਿਲਾਫ਼ ਆਪਣੇ ਪੁੱਤਰ ਲਈ ਹੀ ਵੋਟਾਂ ਮੰਗਣਗੇ।

ਅਮਰਿੰਦਰ ਸਿੰਘ ਨੇ ਸੁਰਜੀਤ ਸਿੰਘ ਧੀਮਾਨ ਨੂੰ ਮਨਾਉਣ ਦੀ ਕਾਫ਼ੀ ਜਿਆਦਾ ਕੋਸ਼ਸ਼ ਕੀਤੀ ਪਰ ਅਮਰਿੰਦਰ ਸਿੰਘ ਦੇ ਕਾਫ਼ੀ ਜਿਆਦਾ ਸਮਝਾਉਣ ਤੋਂ ਬਾਅਦ ਵੀ ਸੁਰਜੀਤ ਸਿੰਘ ਧੀਮਾਨ ਨੇ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੁਰਜੀਤ ਸਿੰਘ ਧੀਮਾਨ ‘ਤੇ ਦਬਾਓ ਬਣਾਉਣ ਲਈ ਵਿਧਾਇਕ ਨੱਥੂ ਰਾਮ ਨੂੰ ਵੀ ਕਾਂਗਰਸ ਭਵਨ ਵਿਖੇ ਮੀਟਿੰਗ ਲਈ ਸੱਦਿਆ ਸੀ ਪਰ ਇਸ ਰਾਮ-ਲਖਨ ਵਿਧਾਇਕਾਂ ਦੀ ਜੋੜੀ ਨੂੰ ਮਨਾਉਣ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ।

ਨੱਥੂ ਰਾਮ ਪਹਿਲਾਂ ਤੋਂ ਹੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੋਂ ਉਨਾਂ ਦੇ ਹਲਕੇ ਵਿੱਚ ਕਥਿਤ ਦਖ਼ਲ-ਅੰਦਾਜ਼ੀ ਦੇ  ਜਿਆਦਾ ਨਰਾਜ਼ ਚਲ ਰਹੇ ਹਨ। ਜਿਸ ਕਾਰਨ ਇਸ ਮੀਟਿੰਗ ਵਿੱਚ ਸੁਨੀਲ ਜਾਖੜ ਖ਼ੁਦ ਗੈਰ ਹਾਜ਼ਰ ਰਹੇ ਹਨ। ਹਾਲਾਂਕਿ ਇਸ ਮੀਟਿੰਗ ਵਿੱਚ ਹਾਜ਼ਰ ਰਹਿੰਦੇ ਹੋਏ ਸਾਬਕਾ ਮੰਤਰੀ ਲਾਲ ਸਿੰਘ ਨੇ ਆਪਣੀ ਕੁਝ ਹੱਦ ਭੂਮਿਕਾ ਨਿਭਾਉਂਦੇ ਹੋਏ ਕੋਸ਼ਿਸ਼ ਤਾਂ ਕੀਤੀ ਪਰ ਉਨਾਂ ਦੀ ਇਹ ਕੋਸ਼ਸ਼ ਵੀ ਕਾਮਯਾਬ ਨਹੀਂ ਹੋ ਸਕੀ।

ਸੁਰਜੀਤ ਸਿੰਘ ਧੀਮਾਨ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਮਾਣ ਸਨਮਾਨ ਕਰਦੇ ਹਨ ਪਰ ਕਿਸੇ ਵੀ ਹਾਲਤ ਵਿੱਚ ਉਹ ਆਪਣੇ ਪੁੱਤਰ ਦੇ ਖ਼ਿਲਾਫ਼ ਨਹੀਂ ਜਾ ਸਕਦੇ । ਉਨਾਂ ਕਿਹਾ ਕਿ ਸੰਗਰੂਰ ਲੋਕ ਸਭਾ ਹਲਕੇ ਲਈ ਉਨਾਂ ਦੇ ਪੁੱਤਰ ਜਸਵਿੰਦਰ ਸਿੰਘ ਨੇ ਪਹਿਲਾਂ ਤੋਂ ਹੀ ਤਿਆਰੀ ਉਲੀਕੀ ਹੋਈ ਸੀ ਪਰ ਉਨਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਗਈ ਹੈ, ਇਸ ਲਈ ਜੇਕਰ ਉਨਾਂ ਦਾ ਪੁੱਤਰ ਸੰਗਰੂਰ ਲੋਕ ਤਾਂ ਉਹ ਆਪਣੇ ਪੁੱਤਰ ਦੇ ਹੱਕ ਵਿੱਚ ਹੀ ਘਰ ਘਰ ਕੇ ਵੋਟਾਂ ਮੰਗਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਗਡਕਰੀ ਦੇ ਬਿਆਨ ਦੀ ਗੰਭੀਰਤਾ ਨੂੰ ਸਮਝਣ ਨੇਤਾ
ਤਾਰਕੇਸ਼ਵਰ ਮਿਸ਼ਰ

ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਵਾਅਦੇ ਪੂਰੇ ਨਹੀਂ ਕਰਨ ‘ਤੇ ਬਿਆਨ ਨਾਲ ਸਿਆਸਤ ਗਰਮਾ ਗਈ ਹੈ ਕਾਂਗਰਸ ਤੇ ਉਸ ਦੀ ਸਹਿਯੋਗੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਕਿਹਾ ਕਿ ਗਡਕਰੀ ਦਾ ਬਿਆਨ ਭਾਜਪਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਸਫਲਤਾ ਪ੍ਰਤੀ ਉੱਠਦੀ ਅਵਾਜ਼ ਨੂੰ ਦਰਸਾਉਂਦਾ ਹੈ ਦੂਜੇ ਪਾਸੇ ਭਾਜਪਾ ਨੇ ਕਿਹਾ ਹੈ ਕਿ ਕੇਂਦਰੀ ਮੰਤਰੀ ਨੇ ਵਿਰੋਧੀ ਧਿਰ ਨੂੰ ਬੇਨਕਾਬ ਕੀਤਾ ਹੈ ਗਡਕਰੀ ਨੇ ਬੀਤੇ ਵੀਰਵਾਰ ਨੂੰ ਮੁੰਬਈ ‘ਚ ਇੱਕ ਸਮਾਰੋਹ ‘ਚ ਕਿਹਾ ਸੀ ਕਿ ਜੋ ਨੇਤਾ ਜਨਤਾ ਨਾਲ-ਵੱਡੇ-ਵੱਡੇ ਵਾਅਦੇ ਕਰਦੇ ਹਨ, ਪਰ ਵਾਅਦੇ ਪੂਰੇ ਨਹੀਂ ਕਰਦੇ ਤਾਂ ਜਨਤਾ ਉਨ੍ਹਾਂ ਨੂੰ ਹਰਾਉਂਦੀ ਵੀ ਹੈ ਉਨ੍ਹਾਂ ਇੱਥੇ ਵੀ ਕਿਹਾ ਕਿ ਉਹ ਕੰਮ ਕਰਦੇ ਹਨ ਅਤੇ ਜਨਤਾ ਨਾਲ ਕੀਤੇ ਗਏ ਵਾਅਦੇ ਪੂਰੇ ਕੀਤੇ ਹਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਇਹ ਬਿਆਨ ਚਰਚਾ ‘ਚ ਹੈ ਕਿ ਵਾਅਦੇ ਉਹੀ ਕਰੋ ਜਿਨ੍ਹਾਂ ਨੂੰ ਪੂਰਾ ਕਰ ਸਕੋਂ ਨਹੀਂ ਤਾਂ ਜਨਤਾ ਹਰਾਵੇਗੀ ਗਡਕਰੀ ਉਨ੍ਹਾਂ ਕੁਝ ਸਿਆਸਤਦਾਨਾਂ ‘ਚੋਂ ਹਨ ਜੋ ਕੰਮ ਕਰਨ ਲਈ ਜਾਣੇ ਜਾਂਦੇ ਹਨ ਮਹਾਂਰਾਸ਼ਟਰ ਦੇ ਲੋਕ ਨਿਰਮਾਣ ਮੰਤਰੀ ਦੇ ਤੌਰ ‘ਤੇ ਉਨ੍ਹਾਂ ਦੇ ਕੰਮ ਦੀ ਦੇਸ਼ ‘ਚ ਵਾਹ-ਵਾਹ ਹੋਈ ਸੀ ਨਰਿੰਦਰ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਗੰਗਾ ਸਫਾਈ, ਸੜਕ, ਪੁਲ, ਫਲਾਈ ਓਵਰ, ਹਾਈਵੇ ਤੇ ਬੰਦਰਗਾਹ ਬਣਾਉਣ ਵਰਗੇ ਕੰਮ ਵਾਲਾ ਮੰਤਰਾਲਾ ਦਿੱਤਾ ਗਿਆ ਤੇ ਪੰਜ ਸਾਲ ਪੂਰੇ ਹੁੰਦੇ-ਹੁੰਦੇ ਉਹ ਹੀ ਅਜਿਹੇ ਮੰਤਰੀ ਹਨ ਜਿਨ੍ਹਾਂ ਦਾ ਰਿਪੋਰਟ ਕਾਰਡ ਉਨ੍ਹਾਂ ਨੂੰ 90 ਫੀਸਦੀ ਅੰਕ ਦਿੰਦਾ ਹੈ ਉਨ੍ਹਾਂ ਦੇ ਤਾਜਾ ਬਿਆਨ ਨੂੰ ਪ੍ਰਧਾਨ ਮੰਤਰੀ ‘ਤੇ ਤੰਜ ਦੇ ਰੂਪ ‘ਚ ਲਿਆ ਜਾ ਰਿਹਾ ਹੈ ਸਿਆਸਤ ਦਾ ਵਿਸ਼ਲੇਸ਼ਣ ਕਰਨ ਵਾਲਿਆਂ ਅਨੁਸਾਰ ਗਡਕਰੀ ਦੀ ਨਜ਼ਰ ਚੋਣਾਂ ਬਾਅਦ ਦੇ ਸਿਆਸੀ ਹਾਲਾਤ ‘ਤੇ ਹੈ

ਚੋਣਾਂ ਜਿੱਤਣ ਤੋਂ ਬਾਅਦ ਸਿਆਸੀ ਲੋਕਾਂ ਦੀ ਆਤਮਾ ਹੀ ਬਦਲ ਜਾਂਦੀ ਹੈ ਤੁਸੀਂ ਜਿਸ ਸਿਆਸੀ ਆਗੂ ਨੂੰ ਜਿਤਾਉਣ ਲਈ ਆਪਣਾ ਦਿਨ-ਰਾਤ ਇੱਕ ਕਰਕੇ ਉਸ ਦੇ ਪ੍ਰਚਾਰ-ਪ੍ਰਸਾਰ ‘ਚ ਲੱਗੇ ਰਹਿੰਦੇ ਹੋ ਉਹੀ ਆਗੂ ਤੁਹਾਨੂੰ ਮੂੰਹ ਵੀ ਨਹੀਂ ਵਿਖਾਉਂਦਾ ਤੇ ਆਪਣੇ ਵਾਅਦਿਆਂ ਨੂੰ ਇੰਜ ਭੁੱਲ ਜਾਂਦਾ ਹੈ ਜਿਵੇਂ ਵਾਅਦੇ ਕਦੇ ਕੀਤੇ ਹੀ ਨਾ ਹੋਣ ਤੁਸੀਂ ਆਗੂ ਨੂੰ ਮਿਲਣ ਦੀ ਕੋਸ਼ਿਸ਼ ਵੀ ਕਰਦੇ ਹੋ ਪਰ ਤੁਹਾਨੂੰ ਮਿਲਣ ਨਹੀਂ ਦਿੱਤਾ ਜਾਂਦਾ ਤੇ ਗਲਤੀ ਨਾਲ ਤੁਸੀਂ ਵੀ ਮਿਲ ਵੀ ਜਾਂਦੇ ਹੋ ਤਾਂ ਤੁਹਾਨੂੰ ਫਿਰ ਤੋਂ ਕਿਸੇ ਨਾ ਕਿਸੇ ਤਰ੍ਹਾਂ ਦੇ ਝੂਠੇ ਭਰੋਸੇ ਦੇ ਕੇ ਭੇਜ ਦਿੱਤਾ ਜਾਂਦਾ ਹੈ ਤੇ ਇਹ ਚੀਜ਼ ਫਿਰ ਅਗਲੀਆਂ ਚੋਣਾਂ ‘ਚ ਦੁਹਰਾਈ ਜਾਂਦੀ ਹੈ ਫਿਰ ਤੋਂ ਆਉਣਾ ਤਾਂ ਉਹੀ ਆਗੂ ਜਾਂ ਕੋਈ ਹੋਰ ਆਗੂ ਨੇ ਵੀ ਝੂਠੀਆਂ ਗੱਲਾਂ, ਉਹੀ ਝੂਠੇ ਵਾਅਦੇ ਤੇ ਆਮ ਜਨਤਾ ਨੂੰ ਬੇਵਕੂਫ ਬਣਾਉਣਾ ਅਤੇ ਹਰ ਵਾਰ ਆਗੂਆਂ ਤੋਂ ਉਮੀਦ ਲਾ ਕੇ ਰੱਖਣਾ ਇਸ ਵਾਰ ਤਾਂ ਹੈ ਨਾ ਪਰ ਕਦੇ ਆਉਂਦਾ ਨਹੀਂ ਹੈ ਨਾ ਕਦੇ ਹੁੰਦਾ ਹੈ ਹਾਲੀਆ ਚੋਣਾਂ ਤੋਂ ਪਹਿਲਾਂ ਦੇ ਸਰਵੇਖਣਾਂ ਅਨੁਸਾਰ 2019 ਦੀਆਂ ਲੋਕ ਸਭਾ ਚੋਣਾਂ ‘ਚ ਹਾਲਾਂਕਿ ਐੱਨਡੀਏ ਸਭ ਤੋਂ ਜ਼ਿਆਦਾ ਸੀਟਾਂ ਜਿੱਤੇਗੀ ਪਰ ਉਸ ਨੂੰ ਬਹੁਮਤ ਨਹੀਂ ਮਿਲੇਗਾ ਤੇ ਉਸ ਹਾਲ ‘ਚ ਮੋਦੀ ਦੀ ਬਜਾਇ ਗਡਕਰੀ ਦੇ ਨਾਂਅ ‘ਤੇ ਬਾਹਰੀ ਸਮਰੱਥਨ ਇਕੱਠਾ ਕਰਕੇ ਸਰਕਾਰ ਬਣਾਈ ਜਾ ਸਕੇਗੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਤੇ ਉਨ੍ਹਾਂ ਦੇ ਤਾਜਾ ਬਿਆਨ ਨੂੰ ਉਸ ਦੇ ਅਸਲੀ ਨਜ਼ਰੀਏ ਨਾਲ ਵੇਖਿਆ ਜਾਵੇ ਤਾਂ ਉਹ ਇੱਕ ਸੰਦੇਸ਼ ਹੈ ਸਾਰੀਆਂ ਸਿਆਸੀ ਪਾਰਟੀਆਂ ਲਈ ਜੋ ਚੋਣਾਂ ਜਿੱਤਣ ਲਈ ਅਜਿਹੇ-ਅਜਿਹੇ ਵਾਅਦੇ ਕਰ ਦਿੰਦੀਆਂ ਹਨ ਜਿਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਅਤੇ ਊਸ ਦੀ ਵਜ੍ਹਾ ਨਾਲ ਜਨਤਾ ਦੇ ਮਨ ‘ਚ ਗੁੱਸਾ ਤਾਂ ਵਧਦਾ ਹੀ ਹੈ ਉਸ ਤੋਂ ਵੀ ਜਿਆਦਾ ਸਿਆਸਤ ਬਾਰੇ ਬੇਭਰੋਸਗੀ ਦਾ ਦਾਇਰਾ ਪੈਦਾ ਹੁੰਦਾ ਹੈ ।

1971 ਦੀਆਂ ਲੋਕ ਸਭਾ ਚੋਣਾਂ ‘ਚ ਆਪਣੀ ਹੀ ਪਾਰਟੀ ਅੰਦਰ ਸੰਕਟ ਨਾਲ ਘਿਰੀ ਇੰਦਰਾ ਜੀ ਨੇ ਜਨਤਾ ਦਰਮਿਆਨ ਜਾ-ਜਾ ਕੇ ਕਿਹਾ ਕਿ ਮੈਂ ਕਹਿੰਦੀ ਹਾਂ ਗਰੀਬੀ ਹਟਾਓ ਅਤੇ ਵਿਰੋਧੀ ਕਹਿੰਦੇ ਹਨ ਇੰਦਰਾ ਹਟਾਓ ਦੇਸ਼ ਦੀ ਜਨਤਾ ਨੇ ਉਨ੍ਹਾਂ ਦੀਆਂ ਗੱਲਾਂ ‘ਤੇ ਭਰੋਸਾ ਕਰਦੇ ਹੋਏ ਉਨ੍ਹਾਂ ਨੂੰ ਬਹੁਤ ਭਾਰੀ ਬਹੁਮਤ ਦੇ ਦਿੱਤਾ ਪਰ ਗਰੀਬੀ ਹਟਾਉਣਾ ਤਾਂ ਦੂਰ ਹੁਣ ਤਾਂ ਗਰੀਬੀ ਲਾਈਨ ਤੋਂ ਹੇਠਾਂ ਵਾਲੀ ਸ਼੍ਰੇਣੀ ਵੀ ਹੋਂਦ ‘ਚ ਆ ਗਈ ਇਹੀ ਹਾਲ ਰੁਜ਼ਗਾਰ ਦਾ ਹੈ ਕੇਂਦਰ ਦੀ ਸੱਤਾ ‘ਚ ਆਈ ਹਰ ਸਰਕਾਰ ਨੇ ਬੇਰੁਜ਼ਗਾਰੀ ਮਿਟਾਉਣ ਦਾ ਵਾਅਦਾ ਤਾਂ ਕੀਤਾ ਪਰ ਉਸ ਨੂੰ ਪੂਰਾ ਕਰਨ ‘ਚ ਅਸਫਲ ਰਹੀ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਵੀ ਹਵਾ-ਹਵਾਈ ਹੋ ਕੇ ਰਹਿ ਗਏ ਅੱਜ ਦੇਸ਼ ‘ਚ ਜੋ ਬੇਭਰੋਸਗੀ ਤੇ ਚਾਰੇ ਪਾਸੇ ਅਸੰਤੋਸ਼ ਦਾ ਵਾਤਾਵਰਨ ਹੈ ਉਸ ਦਾ ਸਭ ਤੋਂ ਵੱਡਾ ਕਾਰਨ ਚੁਣਾਵੀ ਵਾਅਦੇ ਪੂਰੇ ਨਾ ਹੋਣਾ ਹੀ ਹੈ ਅੱਜ-ਕੱਲ੍ਹ ਕਿਸਾਨਾਂ ਦੇ ਕਰਜ ਮਾਫ ਕੀਤਾ ਜਾਣਾ ਚੋਣਾਂ ਜਿੱਤਣ ਦਾ ਨੁਸਖਾ ਬਣ ਗਿਆ ਹੈ ਪਰ ਸੱਤਾ ‘ਚ ਆਉਣ ਤੋਂ ਬਾਅਦ ਉਸ ਨੂੰ ਪੂਰਾ ਕਰਨ ‘ਚ ਤਰ੍ਹਾਂ-ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਆਉਦੀਆਂ ਹਨ ਜਿਸ ਨਾਲ ਕਿਸਾਨਾਂ ਦਾ ਗੁੱਸਾ ਵਧਦਾ ਹੈ ।

ਸਾਡਾ ਦੇਸ਼ ਇੱਕ ਲੋਕਤੰਤਰਿਕ ਦੇਸ਼ ਹੈ ਇੱਥੇ ਸਾਰਿਆਂ ਨੂੰ ਆਪਣੀ ਅਜ਼ਾਦੀ ਦਾ ਅਧਿਕਾਰ ਪ੍ਰਾਪਤ ਹੈ ਇੱਥੇ ਸਾਰੇ ਲੋਕ ਅਜ਼ਾਦ ਹਨ ਪਰ ਦੁੱਖ ਵਾਲੀ ਗੱਲ ਇਹ ਹੈ ਕਿ ਸਾਡੇ ਦੇਸ਼ ‘ਚ ਅੱਜ ਵੀ ਅੱਧੇ ਤੋਂ ਜਿਆਦਾ ਲੋਕ ਗਰੀਬੀ ਰੇਖਾਂ ਤੋਂ ਹੇਠਾਂ ਜਿੰਦਗੀ ਗੁਜ਼ਾਰ ਰਹੇ ਹਨ ਸਾਡੇ ਦੇਸ਼ ‘ਚ ਸਾਖ਼ਰਤਾ ਵੀ ਹੇਠਲੇ ਪੱਧਰ ‘ਤੇ ਹੈ ਬੇਰੁਜ਼ਗਾਰੀ ਵੀ ਵਧ ਰਹੀ ਹੈ ਅੱਜ ਦੁਨੀਆ ਦੇ ਦੇਸ਼ ਵਿਕਸਿਤ ਹਨ ਅਤੇ ਸਾਡਾ ਦੇਸ਼ ਵਿਕਾਸਸ਼ੀਲ, ਅਜਿਹਾ ਕਿਉਂ? ਸਾਡੇ ਦੇਸ਼ ‘ਚ ਪ੍ਰਤੀ ਸਾਲ ਕਈ ਕਿਸਾਨ ਖੁਦਕੁਸ਼ੀ ਕਰ ਜਾਂਦੇ ਹਨ ਕਿਉਂ? ਇਨ੍ਹਾਂ ਸਾਰਿਆਂ ਦਾ ਜਵਾਬ ਕਿਸੇ ਕੋਲ ਨਹੀਂ ਹੈ ਜਿੱਥੋਂ ਤੱਕ ਕਿ ਜੋ ਸਾਡੀ ਸਰਕਾਰ ਹੈ ਉਨ੍ਹਾਂ ਕੋਲ ਵੀ ਨਹੀਂ ਹੈ ਸਾਡੇ ਦੇਸ਼ ‘ਚ ਲਗਭਗ ਸਵਾ ਅਰਬ ਤੋਂ ਵੀ ਜ਼ਿਆਦਾ ਜਨਸੰਖਿਆ ਹੈ ਇੰਨੇ ਵੱਡੇ ਲੋਕਤੰਤਰਿਕ ਦੇਸ਼ ‘ਚ ਅਸੀਂ ਲੋਕ ਇੱਕ ਸਹੀ ਲੀਡਰ ਨਹੀਂ ਚੁਣ ਸਕਦੇ ਜੋ ਸਾਡੇ ਲਈ ਬਹੁਤ ਦੁੱਖ ਤੇ ਸ਼ਰਮ ਦੀ ਗੱਲ ਹੈ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਸਾਡੇ ਦੇਸ਼ ਦੀ ਡੋਰ ਗਲਤ ਸਰਕਾਰ ਦੇ ਹੱਥਾਂ ‘ਚ ਚਲੀ ਜਾਂਦੀ ਹੈ ਅਤੇ ਇਸ ਦਾ ਨਤੀਜਾ ਸਾਨੂੰ ਹੀ ਭੁਗਤਨਾ ਪੈਂਦਾ ਹੈ।

ਗਡਕਰੀ ਜੀ ਦੇ ਜਿਸ ਬਿਆਨ ‘ਤੇ ਦੋ ਦਿਨ ਰੌਲਾ ਪਿਆ ਹੈ ਉਸ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੱਤਾ ‘ਚ ਆਉਣ ਤੋਂ ਬਾਅਦ ਹਰ ਵਿਅਕਤੀ ਨੂੰ ਘੱਟੋ-ਘੱਟ ਆਮਦਨ ਦੇਣ ਦਾ ਵਾਅਦਾ ਕਰਦਿਆਂ ਕਹਿ ਦਿੱਤਾ ਕਿ ਉਨ੍ਹਾਂ ਦੇ ਖਾਤੇ ‘ਚ ਪ੍ਰਤੀ ਮਹੀਨੇ ਇੱਕ ਫਿਕਸ ਰਾਸ਼ੀ ਜਮ੍ਹਾ ਕਰ ਦਿੱਤੀ ਜਾਵੇਗੀ ਕਿਹਾ ਜਾ ਰਿਹਾ ਹੈ ਕਿ ਮੋਦੀ ਸਰਕਾਰ ਪੇਸ਼ ਕੀਤੇ ਜਾਣ ਵਾਲੇ ਬਜਟ ‘ਚ ਅਜਿਹੀਆਂ ਹੀ ਤਜਵੀਜ਼ਾਂ ਕਰਨ ਵਾਲੀ ਹੈ ਇਸੇ ਨਾਲ ਕਿਸਾਨਾਂ ਦੇ ਖਾਤੇ ‘ਚ ਵੀ ਹਰ ਫਸਲ ਤੋਂ ਪਹਿਲਾਂ ਤੈਅ ਰਕਮ ਜਮ੍ਹਾ ਕਰਨ ਦਾ ਮਤਾ ਵੀ ਉਮੀਦ ਅਨੁਸਾਰ ਹੈ ਗਰੀਬ ਲੋਕਾਂ ਨੂੰ ਮਿਲਣ ਵਾਲੀਆਂ ਵੱਖ-ਵੱਖ ਸਬਸਿਡੀਆਂ ਦੇ ਏਵਜ਼ ‘ਚ ਰਾਸ਼ੀ ਉਨ੍ਹਾਂ ਦੇ ਬੈਂਕ ਖਾਤੇ ‘ਚ ਜਮ੍ਹਾ ਕੀਤੇ ਜਾਣ ਦੀ ਉਮੀਦ ਵੀ ਪ੍ਰਗਟਾਈ ਜਾ ਰਹੀ ਹੈ ਜੇਕਰ ਵਾਕਿਆਈ ਮੋਦੀ ਸਰਕਾਰ ਅਜਿਹਾ ਕਰਦੀ ਹੈ ਤਾਂ ਉਸ ਦੇ ਪਿੱਛੇ ਇੱਕੋ-ਇੱਕ ਉਦੇਸ਼ ਲੋਕ ਸਭਾ ਚੋਣਾਂ ਜਿੱਤਣਾ ਹੋਵੇਗਾ ਰਾਹੁਲ ਨੇ ਮਨਰੇਗਾ ਦੀ ਚਰਚਾ ਕਰਦਿਆਂ ਕਿਹਾ ਕਿ ਕਾਂਗਰਸ ਨੇ 100 ਦਿਨ ਦਾ ਰੁਜ਼ਗਾਰ ਯਕੀਨੀ ਕੀਤਾ ਸੀ ਜਿਵੇਂ-ਜਿਵੇਂ ਚੋਣਾ ਕਰੀਬ ਆਉਣਗੀਆਂ ਵਾਅਦਿਆਂ ਦੀ ਟੋਕਰੀ ਹੋਰ ਵੀ ਭਰਦੀ ਜਾਵੇਗੀ ਪ੍ਰਸ਼ਨ ਇਹ ਹੈ ਕਿ ਉਨ੍ਹਾਂ ਨੂੰ ਪੂਰਾ ਕਰਨ ਦੀ ਗਾਰੰਟੀ ਕੀ ਹੈ?

ਚੁਣਾਵੀ ਐਲਾਨ ਪੱਤਰ ਜ਼ਰੀਏ ਝੂਠੇ ਵਾਅਦੇ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੇ ਮੁਖੀ ਉਮੀਦਵਾਰਾਂ ਖਿਲਾਫ ਪਰਚੇ ਦਰਜ਼ ਕੀਤੇ ਜਾਣੇ ਚਾਹੀਦੇ ਹਨ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਜਿਹੇ ਨੇਤਾ ਲੋਕ ਜਨਤਾ ਨਾਲ ਝੂਠੇ ਵਾਅਦੇ ਕਰਕੇ ਸੱਤਾ ਦਾ ਸੁੱਖ ਲੈਂਦੇ ਹਨ ਪਰ ਕੀਤੇ ਹੋਏ ਵਾਅਦੇ ਨਹੀਂ ਨਿਭਾਉਂਦੇ ਚੋਣ ਕਮਿਸ਼ਨ ਨੂੰ ਅਜਿਹੇ ਆਗੂਆਂ ‘ਤੇ ਚੋਣਾਂ ਲੜਨ ‘ਤੇ ਪਾਬੰਦੀ ਲਾਉੁਣੀ ਚਾਹੀਦੀ ਹੈ ਚੋਣ ਕਮਿਸ਼ਨ ਦੇ ਨਾਲ ਸੁਪਰੀਮ ਕੋਰਟ ਨੇ ਵੀ ਸਮੇਂ-ਸਮੇਂ ‘ਤੇ ਚੋਣ ਐਲਾਨ ਪੱਤਰ ਨੂੰ ਹਲਫ਼ਨਾਮੇ ਦੇ ਤੌਰ ‘ਤੇ ਲਏ ਜਾਣ ਦੀ ਗੱਲ ਕਹੀ ਪਰ ਸਿਆਸੀ ਪਾਰਟੀਆਂ ਉਸ ਦੇ ਲਈ ਰਾਜ਼ੀ ਨਹੀਂ ਹਨ ਤੇ ਅੱਗੇ ਵੀ ਸ਼ਾਇਦ ਹੀ ਹੋਣਗੇ ਕਿਉਂਕਿ ਉਨ੍ਹਾਂ ਦਾ ਮਕਸਦ ਉਂਜ ਹੀ ਸਿਰਫ ਤੇ ਸਿਰਫ ਸੱਤਾ ਨੂੰ ਹਥਿਆਉਣਾ ਹੈ ਜੇਕਰ ਉਹ ਇਮਾਨਦਾਰ ਹੁੰਦੇ ਤਾਂ ਦੇਸ਼ ‘ਚ ਆਗੂਆਂ ਤੇ ਸਿਆਸਤ ਪ੍ਰਤੀ ਇੰਨੀ ਦਿਲਚਸਪੀ ਨਾ ਹੁੰਦੀ ਉਸ ਨਜ਼ਰੀਏ ਨਾਲ ਗਡਕਰੀ ਨੇ ਵਾਅਦੇ ਪੂਰੇ ਨਾ ਹੋਣ ‘ਤੇ ਜਨਤਾ ਵੱਲੋਂ ਹਰਾਉਣ ਸਬੰਧੀ ਜੋ ਗੱਲਾਂ ਕਹੀਆਂ ਉਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਬਿਆਨਬਾਜ਼ੀ ਨਾਲ ਘਸੀਟਣ ਤੋਂ ਮਤਲਬ ਸਿਰਫ ਸੱਤਾ ਤੋਂ ਹਟਾਉਣ ਹੀ ਨਹੀਂ ਸਗੋਂ ਉਸ ਤੋਂ ਅੱਗੇ ਵੀ ਸੰਭਵ ਹੈ ਸਮਾਂ ਆ ਗਿਆ ਹੈ ਜਦੋਂ ਚੁਣਾਵੀ ਵਾਅਦੇ ਕਰਨ ਦੀ ਗਾਰੰਟੀ ਦੀ ਦੀ ਤਜ਼ਵੀਜ਼ ਚੋਣ ਕਮਿਸ਼ਨ ਰੱਖੇ ਨਹੀਂ ਤਾਂ ਸਿਆਸਤਦਾਨਾਂ ਦੀ ਖਿੰਚਾਈ ਨੂੰ ਰੋਕਣਾ ਅਸੰਭਵ ਹੋ ਜਾਵੇਗਾ ਆਖਰ ਸਹਿਣਸ਼ਕਤੀ ਦੀ ਵੀ ਕੋਈ ਹੱਦ ਹੁੰਦੀ ਹੈ ਕਾਨੂੰਨ ‘ਚ ਤਜਵੀਜ਼ ਹੈ ਕਿ ਕਿਸੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਤੇ ਧੋਖਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਹੈਰਾਨੀਜਨਕ ਹੈ ਕਿ ਹਰ ਪੰਜ ਸਾਲਾਂ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਨੁਮਾਇੰਦੇ ਝੂਠੇ ਚੁਣਾਵੀ ਵਾਅਦੇ ਕਰਦੇ ਹਨ ਤੇ ਲੋਕਾਂ ਨਾਲ ਕੀਤੇ ਵਾਅਦੇ ਨਹੀਂ ਨਿਭਾਉਂਦੇ ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਆਗੂਆਂ ਖਿਲਾਫ ਸੰਘਰਸ਼ ਲਈ ਮੈਦਾਨ ‘ਚ ਆਉਣ ਗਡਕਰੀ ਨੇ ਜੋ ਕਿਹਾ ਉਸ ਦਾ ਸਿਆਸੀ ਮਤਲਬ ਤਾਂ ਲੋਕਾਂ ਨੇ ਕੱਢ ਲਿਆ ਪਰ ਉਸ ‘ਚ ਜੋ ਵਿਹਾਰਕ ਤੇ ਸਮੇਂ ਅਨੁਸਾਰ ਚਿਤਾਵਨੀ ਹੈ ਉਸ ‘ਤੇ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਅਤੇ ਇਹੀ ਸਾਡੇ ਦੇਸ਼ ਦੀ ਸਭ ਤੋਂ ਵੱਡੀ ਵਿਡੰਬਨਾ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਇਸ ਤਰਾਂ ਸਮਝੋ ਗੁਰਮੁਖ ਸਿੰਘ ਮੁਸਾਫ਼ਰ, ਨਵਜੋਤ ਸਿੱਧੂ ਤੇ ਸੁਖਪਾਲ ਖਹਿਰੇ ਵਿਚਾਲੇ ਫਰਕ
ਕਦੇ ਸਮਾਂ ਸੀ ਜਦੋਂ ਕਾਂਗਰਸ ਪਾਰਟੀ ਵੱਲੋਂ ਗੁਰਮੁਖ ਸਿੰਘ ਮੁਸਾਫ਼ਰ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਲੈ ਲਿਆ ਗਿਆ ਪਰ ਮੁਸਾਫ਼ਰ ਇਹ ਅਹੁਦਾ ਲੈਣ ਤੋਂ ਭੱਜ ਕੇ ਕਿਧਰੇ ਜਾ ਲੁਕੇ। ਬੜੀ ਮੁਸ਼ਕਲ ਨਾਲ ਉਨਾਂ ਦੇ ਸਾਥੀ ਆਗੂਆਂ ਨੇ ਉਨਾਂ ਨੂੰ ਲੱਭਿਆ ਤੇ ਫਿਰ ਮਿੰਨਤਾਂ ਤਰਲੇ ਕਰਕੇ ਮਨਾਇਆ। ਹੁਣ ਹਲਾਤ ਇਹ ਹਨ ਕਿ ਅਹੁਦੇ ਪਿੱਛੇ ਪਾਰਟੀ ਹੀ ਤੋੜ ਦਿੱਤੀ ਜਾਂਦੀ ਹੈ। ਅਹੁਦਾ ਤੇ ਸਿਆਸਤ ਇੱਕ ਦੂਜੇ ‘ਚ ਇੰਨੇ ਰਚ-ਮਿਚ ਗਏ ਹਨ ਕਿ ‘ਅਹੁਦਾ’ ਸ਼ਬਦ ਪਾਸੇ ਕਰਦਿਆਂ ਸਿਆਸਤ ਸ਼ਬਦ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ। ਤਾਜ਼ਾ ਮਿਸਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਹੈ।

ਖਹਿਰਾ ਨੇ ਬਠਿੰਡਾ ਦੇ ਆਪਣੇ ਧੜੇ ਦੇ 7 ਵਿਧਾਇਕਾਂ ਦੇ ਸਹਿਯੋਗ ਨਾਲ ਕਨਵੈਨਸ਼ਨ ਕਰ ਲਈ ਹਾਲਾਂਕਿ ਉਨਾਂ ਦੇ ਸਾਥੀ ਦੋ ਹੋਰ ਵਿਧਾਇਕ ਤਾਂ ਇਸ ਕਨਵੈਨਸ਼ਨ ‘ਚ ਨਹੀਂ ਆਏ ਇਕੱਠ ਵਾਸਤੇ ਇਸ ਤਰਾਂ ਜ਼ੋਰ ਲਾਇਆ ਗਿਆ ਜਿਵੇਂ ਉਹ ਕਿਸੇ ਲੋਕ ਮਸਲੇ ‘ਤੇ ਸਰਕਾਰ ਖਿਲਾਫ ਮੋਰਚਾ ਖੋਲ• ਰਹੇ ਹੋਣ। ਕਨਵੈਨਸ਼ਨ ਦਾ ਵੱਡਾ ਮੁੱਦਾ ਇਹੀ ਸੀ ਖਹਿਰਾ ਨੂੰ ਉਨਾਂ ਤੋਂ ਖੋਹਿਆ ਗਿਆ। ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਵਾਪਸ ਕੀਤਾ ਜਾਵੇ। ਕਨਵੈਨਸ਼ਨ ‘ਚ ਪੁੱਜੇ ਵਿਧਾਇਕਾਂ ਨੇ ਵੀ ਇਸ ਮੰਗ ‘ਤੇ ਜ਼ੋਰ ਦਿੱਤਾ।

ਇਸ ਘਟਨਾ ਨਾਲ ਸ਼ੁਰੂ ਤੋਂ ਹੀ ਵਿਵਾਦਾਂ ‘ਚ ਉਲਝੀ ਆਮ ਆਦਮੀ ਪਾਰਟੀ ਦੀ ਤਾਣੀ ਹੋਰ ਉਲਝ ਗਈ ਹੈ ਨਾ ਤਾਂ ਪਾਰਟੀ ਦੇ ਅੰਦਰ ਲੋਕਤੰਤਰ ਹੈ ਕਿ ਉਹ ਵਿਰੋਧੀ  ਧਿਰ ਦੇ ਆਗੂ ਨੂੰ ਬਦਲਣ ਲਈ ਵਿਧਾਇਕਾਂ ਦੀ ਮੀਟਿੰਗ ਤੇ ਨਾ ਹੀ ਆਗੂ ਹੀ ਅਨੁਸ਼ਾਸਨ ਪਸੰਦ ਹਨ ਕਿ ਉਹ ਮੀਡੀਆ ‘ਚ ਜਾਣ ਦੀ ਬਜਾਇ ਪਾਰਟੀ ਮੰਚ ‘ਤੇ ਆਪਣੀ ਗੱਲ ਰੱਖਣ ਆਮ ਆਦਮੀ ਪਾਰਟੀ ‘ਚ ਖਾਸ ਅਹੁਦਿਆਂ ਦੀ ਦੌੜ ‘ਚ ਆਦਰਸ਼ ਰੁਲਦੇ ਨਜ਼ਰ ਆ ਰਹੇ ਹਨ। ਜਨਤਾ ਦੇ ਹਿੱਤਾਂ ਦੀ ਗੱਲ ਕਰਨ ਦੀ ਥਾਂ ਸਾਰੇ ਸੂਬੇ ਦੀ ਲੀਡਰਸ਼ਿਪ ਨੂੰ ਇੱਕ ਅਹੁਦੇ ਦੇ ਲੋਭ ਨੇ ਲਪੇਟ ਲਿਆ ਹੈ। ਕਾਂਗਰਸ ਤੇ ਅਕਾਲੀ ਦਲ ਲਈ ‘ਆਪ’ ਦੀ ਦੁਰਦਸ਼ਾ ਫਾਇਦੇਮੰਦ ਸਿੱਧ ਹੋਵੇਗੀ।

ਇਸੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜ਼ਰੀਵਾਲ ਨੇ ਪਹਿਲੀ ਵਾਰ ਦਿੱਲੀ ਦਾ ਮੁੱਖ ਮੰਤਰੀ ਬਣਨ ਮੌਕੇ ਲੋਕਾਂ ਸਾਹਮਣੇ ਆਦਰਸ਼ ਰੱਖਿਆ ਸੀ ਕਿ ਉਹ ਸਰਕਾਰੀ ਬੰਗਲਾ ਨਹੀਂ ਲੈਣਗੇ। ਖਹਿਰਾ ਵੱਲੋਂ ਸਰਕਾਰੀ ਕੋਠੀ ਖਾਲੀ ਕਰਨ ਲਈ ਕੁਝ ਦਿਨਾਂ ਦੀ ਮੋਹਲਤ ਮੰਗੀ ਗਈ ਸੀ। ਪੰਜਾਬ ਨੂੰ ਇਸ ਵਕਤ ਜ਼ਰੂਰਤ ਹੈ। ਜਨਤਕ ਮੁੱਦਿਆਂ ਦੀ ਅਵਾਜ਼ ਉਠਾਉਣ ਦੀ ਦੂਜੇ ਪਾਸੇ ਕਾਂਗਰਸ ‘ਚ ਨਵਜੋਤ ਸਿੰਘ ਸਿੱਧੂ ਹਨ ਜੋ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਕਾਰਵਾਈ ਲਈ ਆਪਣੀ ਪਾਰਟੀ ਖਿਲਾਫ ਸੰਘਰਸ਼ ਕਰ ਰਹੇ ਹਨ। ਇਸੇ ਤਰਾਂ ਭ੍ਰਿਸ਼ਟ ਅਫਸਰਾਂ ਖਿਲਾਫ ਸਿੱਧੂ ਦੀ ਲੜਾਈ ਆਪਣੀ ਸਰਕਾਰ ਨਾਲ ਹੋ ਰਹੀ ਹੈ। ਨਵਜੋਤ ਸਿੱਧੂ ਦੇ ਪਰਿਵਾਰ ਨੇ ਵਿਰੋਧ ਹੋਣ ਕਰਕੇ ਸਰਕਾਰ ‘ਚ ਦੋ ਅਹਿਮ ਅਹੁਦੇ ਹੀ ਠੁਕਰਾ ਦਿੱਤੇ ਅਹੁਦਿਆਂ ਦੇ ਤਿਆਗ ਲਈ ਸਿੱਧੂ ਪੂਰੇ ਪੰਜਾਬ ਲਈ ਮਿਸਾਲ ਬਣ ਗਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।