Youngest - Sach Kahoon Punjabi
13 ਫਰਵਰੀ ਨੂੰ ਛੁੱਟੀ ਕੱਟ ਕੇ ਘਰੋਂ ਗਿਆ ਸੀ ਵਾਪਸ ਡਿਊਟੀ
ਗੁਰਦਾਸਪੁਰ (ਸਰਬਜੀਤ ਸਾਗਰ) | ਪੁਲਵਾਮਾ ਦਹਿਸ਼ਤਗਰਦੀ ਹਮਲੇ ‘ਚ ਸ਼ਹੀਦ ਹੋਏ ਸੈਨਿਕਾਂ ਵਿੱਚੋਂ ਇੱਕ ਸ਼ਹੀਦ ਦੀਨਾਨਗਰ ਸ਼ਹਿਰ ਦੀ ਕਾਲੌਨੀ ਆਰੀਆ ਨਗਰ ਦਾ ਰਹਿਣ ਵਾਲਾ ਹੈ। ਜੋ ਅਜੇ ਦੋ ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਘਰੋਂ ਵਾਪਸ ਡਿਊਟੀ ‘ਤੇ ਗਿਆ ਸੀ। ਸ਼ਹੀਦ ਦਾ ਨਾਂ ਮਨਜਿੰਦਰ ਸਿੰਘ (30) ਹੈ ਅਤੇ ਉਹ ਅਣਵਿਆਹਿਆ ਸੀ। ਤਿੰਨ ਭੈਣਾਂ ਦੇ ਭਰਾ ਮਨਜਿੰਦਰ ਸਿੰਘ ਦੇ ਵਿਆਹ ਲਈ ਪਰਿਵਾਰ ਵੱਲੋਂ ਸੁਪਨੇ ਸਜਾਏ ਜਾ ਰਹੇ ਸਨ ਕਿ ਉਸਦੇ ਸ਼ਹੀਦ ਹੋਣ ਦੀ ਮਨਹੂਸ ਖ਼ਬਰ ਘਰ ਪਹੁੰਚ ਗਈ। ਜਿਸ ਨੇ ਪੂਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਤੇ ਇਲਾਕੇ ਭਰ ‘ਚ ਸੋਗ ਦੀ ਲਹਿਰ ਫ਼ੈਲ ਗਈ। ਮਨਜਿੰਦਰ ਦਾ ਛੋਟਾ ਭਰਾ ਵੀ ਸੀਆਰਐਫ਼ ‘ਚ ਅਸਾਮ ਵਿਖੇ ਤਾਇਨਾਤ ਹੈ। ਉਸਦੀ ਮਾਤਾ ਦਾ ਕਾਫ਼ੀ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਪਿਤਾ ਸੱਤਪਾਲ ਅੱਤਰੀ ਰੋਡਵੇਜ਼ ਮਹਿਕਮੇ ‘ਚੋਂ ਸੇਵਾਮੁਕਤ ਹੋ ਚੁੱਕਾ ਹੈ ਅਤੇ ਤਿੰਨੋਂ ਭੈਣਾਂ ਵਿਆਹੀਆਂ ਹੋਈਆਂ ਹਨ।
ਪਿਤਾ ਅਨੁਸਾਰ ਉਸ ਦਾ ਸ਼ਹੀਦ ਪੁੱਤਰ ਬਹੁਤ ਮਿਲਾਪੜੇ ਸੁਭਾਅ ਦਾ ਮਾਲਕ ਸੀ ਅਤੇ ਕੁਵਾਰਾ ਹੋਣ ਦੇ ਬਾਵਜ਼ੂਦ ਪਰਿਵਾਰ ਦੀਆਂ ਸਭ ਜ਼ਿੰਮੇਵਾਰੀਆਂ ਨੂੰ ਚੰਗੀ ਤਰਾਂ ਸਮਝਦਾ ਸੀ। ਉਸਨੇ ਪੁੱਤਰ ਦੀ ਸ਼ਹਾਦਤ ਦਾ ਬਦਲਾ ਲੈਣ ਦੀ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਅਤੇ ਕਿਹਾ ਕਿ ਉਹ ਰੋਜ਼-ਰੋਜ਼ ਭਾਰਤ ਮਾਤਾ ਦੇ ਸਪੂਤਾਂ ਨੂੰ ਇੰਝ ਮਰਦਾ ਨਹੀਂ ਦੇਖ ਸਕਦੇ।
ਉੱਧਰ ਮਨਜਿੰਦਰ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਜਿਵੇਂ ਹੀ ਉਨਾਂ ਦੇ ਘਰ ਪਹੁੰਚੀ ਤਾਂ ਆਰੀਆ ਨਗਰ ਤੇ ਆਸਪਾਸ ਦੇ ਵੱਡੀ ਗਿਣਤੀ ਲੋਕਾਂ ਦਾ ਉਨਾਂ ਦੇ ਘਰ ਅਫ਼ਸੋਸ ਕਰਨ ਲਈ ਤਾਂਤਾ ਲੱਗ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਸੀ। ਕਾਲੌਨੀ ਨਿਵਾਸੀਆਂ ਨੂੰ ਮਨਜਿੰਦਰ ਦੀ ਮੌਤ ਝੂਠ ਲੱਗ ਰਹੀ ਸੀ ਅਤੇ ਉਹ ਕਹਿ ਰਹੇ ਸਨ ਕਿ ਉਨਾਂ ਨੂੰ ਅਜੇ ਵੀ ਉਸਦੇ ਆਉਣ ਦੀ ਆਸ ਹੈ। ਕਾਲੌਨੀ ਦੇ ਬਜ਼ੁਰਗਾਂ ਨੇ ਦਹਿਸ਼ਤਗਰਦੀ ਹਮਲੇ ਨੂੰ ਪਾਕਿਸਤਾਨ ਦੀ ਘਟੀਆ ਸੋਚ ਤੇ ਨੀਚ ਹਰਕਤ ਕਰਾਰ ਦਿੱਤਾ। ਉਨਾਂ ਮੰਗ ਕੀਤੀ ਕਿ ਮਾਵਾਂ ਦੇ ਲਾਲਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਣੀ ਚਾਹੀਦੀ ਅਤੇ ਭਾਰਤ ਸਰਕਾਰ ਨੂੰ ਪਾਕਿਸਤਾਨ ‘ਚ ਘੁਸ ਕੇ ਸਾਰੇ ਅਤਿਵਾਦੀਆਂ ਨੂੰ ਮਾਰ ਮੁਕਾਉਣਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਕਾਰਤਾ (ਏਜੰਸੀ)। ਇੰਡੋਨੇਸ਼ੀਆ ‘ਚ ਕੱਲ੍ਹ ਸ਼ੁਰੂ ਹੋਈਆਂ 18ਵੀਆਂ ਏਸ਼ੀਆਈ ਖੇਡਾਂ ‘ਚ ਫਿਲੀਪੀਂਸ ਦੇ ਕੋਂਗ ਟੀ ਯਾਂਗ ਸਭ ਤੋਂ ਉਮਰਦਰਾਜ਼ ਅਥਲੀਟ ਹੋਣਗੇ ਜਦੋਂਕਿ ਇੰਡੋਨੇਸ਼ੀਆ ਦੇ ਅਲੀਕਾ ਨੋਵੇਰੀ ਸਭ ਤੋਂ ਛੋਟੀ ਅਥਲੀਟ ਹੈ ਅਤੇ ਦੋਵਾਂ ਦਰਮਿਆਨ ਉਮਰ ਦਾ ਫ਼ਰਕ 76 ਸਾਲ ਦਾ ਹੈ 85 ਸਾਲ ਦੇ ਫਿਲੀਪੀਂਸ ਦੇ ਬ੍ਰਿਜ ਖਿਡਾਰੀ ਦਾ ਜਨਮ 1933 ‘ਚ ਹੋਇਆ ਸੀ ਜਦੋਂਕਿ ਸਕੇਟਬੋਰਡਰ ਅਲੀਕਾ ਸਿਰਫ਼ 9 ਸਾਲ ਦੀ ਹੈ ਜਿਸ ਦਾ ਜਨਮ 2009 ‘ਚ ਹੋਇਆ ਹੈ ਮੌਜ਼ੂਦਾ ਏਸ਼ੀਆਈ ਖੇਡਾਂ ‘ਚ ਇਹਨਾਂ ਦੋਵਾਂ ਹੀ ਖੇਡਾਂ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ ਏਸ਼ੀਆਡ ‘ਚ ਦੋਵਾਂ ਹੀ ਖੇਡਾਂ ਲਈ ਉਮਰ ਦੀ ਕੋਈ ਹੱਦ ਨਹੀਂ ਹੈ ਹਾਲਾਂਕਿ ਸਕੇਟਬੋਰਡਰ ਅਤੇ ਬ੍ਰਿਜ ਖੇਡਾਂ ਲਈ ਅੰਤਰਰਾਸ਼ਟਰੀ ਮਹਾਂਸੰਘ ਖ਼ੁਦ ਉਮਰ ਦਾ ਪੈਮਾਨਾ ਤੈਅ ਕਰਦੇ ਹਨ ਤਾਸ਼ ਦੀ ਖੇਡ ‘ਚ ਸ਼ਰੀਰਕ ਸਮਰੱਥਾ ਦੀ ਬਜਾਏ ਮਾਨਸਿਕ ਮਜ਼ਬੂਤੀ ਦੀ ਜਰੂਰਤ ਹੁੰਦੀ ਹੈ ਇਸ ਲਈ ਪੁਰਸ਼ ਅਤੇ ਮਹਿਲਾਵਾਂ ਦੋਵਾਂ ਵਰਗਾਂ ‘ਚ ਹੀ ਉਮਰਦਰਾਜ਼ ਖਿਡਾਰੀ ਹਿੱਸਾ ਲੈ ਰਹੇ ਹਨ। (Asian Games)
17000 ਖਿਡਾਰੀਆਂ ‘ਚ ਵੀ ਸਭ ਤੋਂ ਅਮੀਰ ਅਥਲੀਟ ਬ੍ਰਿਜ ਚ ਲਵੇਗਾ ਹਿੱਸਾ
ਏਸ਼ੀਆਡ ‘ਚ ਇਸ ਵਾਰ ਬ੍ਰਿਜ਼ ‘ਚ ਸਭ ਤੋਂ ਤਜ਼ਰਬੇਕਾਰ ਖਿਡਾਰੀਆਂ ਦਾ ਇਕੱਠ ਰਹੇਗਾ ਜਿਸ ਵਿੱਚ 11 ਖਿਡਾਰੀ 70 ਤੋਂ 79 ਸਾਲ ਦੀ ਉਮਰ ਦੇ ਹਨ ਜਿਸ ਵਿੱਚ ਇੰਡੋਨੇਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬੰਬਾਂਗ ਹਰਤੋਨੋ ਵੀ ਸ਼ਾਮਲ ਹਨ ਜੋ 79 ਸਾਲ ਦੇ ਹਨ ਇਸ ਤੋਂ ਇਲਾਵਾ ਬ੍ਰਿਜ ਦੀ ਖੇਡ ‘ਚ 30 ਖਿਡਾਰੀਆਂ ਦੀ ਉਮਰ 60 ਤੋਂ 69 ਸਾਲ ਦਰਮਿਆਨ ਹੈ। (Asian Games)
ਹਾਰਤੋਨੋ ਏਸ਼ੀਆਈ ਖੇਡਾਂ ‘ਚ ਹਿੱਸਾ ਲੈ ਰਹੇ 17000 ਖਿਡਾਰੀਆਂ ‘ਚ ਵੀ ਸਭ ਤੋਂ ਅਮੀਰ ਅਥਲੀਟ ਹਨ ਜਿੰਨ੍ਹਾਂ ਦੀ ਕੁੱਲ ਆਮਦਨ 16.7 ਅਰਬ ਡਾਲਰ ਹੈ ਹਾਰਤੋਨੋ ਨੇ ਕਿਹਾ ਕਿ ਮੈਂ ਖੇਡ ਆਪਣਾ ਦਿਮਾਗ ਤੇਜ਼ ਰੱਖਣ ਲਈ ਖੇਡਦਾ ਹਾਂ ਅਤੇ ਮੈਂ ਛੇ ਸਾਲ ਦੀ ਉਮਰ ਤੋਂ ਖੇਡ ਰਿਹਾ ਹਾਂ ਹਾਰਤੋਨੋ ਨੇ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਜੇਕਰ ਉਹ ਏਸ਼ੀਆਡ ‘ਚ ਸੋਨ ਤਗਮਾ ਜਿੱਤਦੇ ਹਨ ਤਾਂ ਆਪਣੀ ਇਨਾਮੀ ਰਾਸ਼ੀ ਨੂੰ ਅਥਲੀਟ ਟਰੇਨਿੰਗ ਪ੍ਰੋਗਰਾਮ ਨੂੰ ਦਾਨ ਕਰ ਦੇਣਗੇ। (Asian Games)
ਸਕੇਟਬੋਰਡਿੰਗ ਇਸ ਵਾਰ 2020 ਦੀਆਂ ਟੋਕੀਓ ਓਲੰਪਿਕ ‘ਚ ਵੀ ਸ਼ਾਮਲ
ਬ੍ਰਿਜ ‘ਚ ਪੁਰਸ਼, ਮਹਿਲਾ, ਪੁਰਸ਼ ਡਬਲਜ਼, ਮਿਕਸਡ ਡਬਲਜ਼, ਮਿਕਸਡ ਟੀਮ ਅਤੇ ਸੁਪਰ ਮਿਕਸਡ ਟੀਮ ਵਰਗ ‘ਚ ਪੰਜ ਸੋਨ ਤਗਮੇ ਦਾਅ ‘ਤੇ ਹਨ ਇੰਡੋਨੇਸ਼ੀਆਈ ਏਸ਼ੀਆਈ ਖੇਡ ਪ੍ਰਬੰਧਕੀ ਕਮੇਟੀ (ਆਈਐਨਏਐਸਜੀਓਸੀ) ਨੇ ਆਪਣੀ ਵੈਬਸਾਈਟ ‘ਤੇ ਲਿਖਿਆ ਕਿ ਸਕੇਟਬੋਰਡਿੰਗ ਦੀ ਖੇਡ ‘ਚ ਖਿਡਾਰੀਆਂ ਨੂੰ ਕੌਸ਼ਲ, ਫੁਰਤੀ, ਸੰਤੁਲਨ ਅਤੇ ਤੇਜ਼ੀ ਦੀ ਜਰੂਰਤ ਹੁੰਦੀ ਹੈ ਇਹ ਖੇਡ ਨੌਜਵਾਨਾਂ ‘ਚ ਕਾਫ਼ੀ ਪਸੰਦੀਦਾ ਹੈ। (Asian Games)
ਇਸ ਵਿੱਚ ਹਿੱਸਾ ਲੈਣ ਵਾਲੇ 60 ਫੀਸਦੀ ਅਥਲੀਟ 20 ਸਾਲ ਤੋਂ ਘੱਟ ਉਮਰ ਦੇ ਹਨ 9 ਸਾਲ ਦੀ ਨੋਵੇਰੀ ਏਸ਼ੀਆਡ ‘ਚ ਹਿੱਸਾ ਲੈਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰੀ ਹੈ ਜਿਸਨੇ ਸੱਤ ਸਾਲ ਦੀ ਉਮਰ ਤੋਂ ਇਸ ਖੇਡ ਨੂੰ ਸ਼ੁਰੂ ਕੀਤਾ ਸੀ ਸਕੇਟਬੋਰਡਿੰਗ ‘ਚ ਇਸ ਵਾਰ ਚਾਰ ਸੋਨ ਤਗਮੇ ਦਾਅ ‘ਤੇ ਹਨ ਜਿਸ ਵਿੱਚ ਇੰਡੋਨੇਸ਼ੀਆ ਨੂੰ ਤਿੰਨ ਸੋਨ ਤਗਮਿਆਂ ਦੀ ਆਸ ਹੈ ਸਕੇਟਬੋਰਡਿੰਗ ਦੀ ਖੇਡ ਨੂੰ ਇਸ ਵਾਰ 2020 ਦੀਆਂ ਟੋਕੀਓ ਓਲੰਪਿਕ ‘ਚ ਵੀ ਸ਼ਾਮਲ ਕੀਤਾ ਗਿਆ ਹੈ ਜਿਸ ਕਾਰਨ ਇਸ ਦੀ ਅਹਿਮੀਅਤ ਹੋਰ ਵੀ ਵਧ ਗਈ ਹੈ।
ਵਿਦੇਸ਼ੋਂ ਪਰਤੇ ਨੌਜਵਾਨ ਨੇ ਜਿਉਂਦਾ ਸਾੜਿਆ ਸਾਰਾ ਪਰਿਵਾਰ
ਪਤਨੀ, ਪੁੱਤਰ ਤੇ ਧੀ ਸਮੇਤ ਚਾਰ ਦੀ ਮੌਤ
ਕਪੂਰਥਲਾ, ਸੱਚ ਕਹੂੰ ਨਿਊਜ਼
ਲਗਭਗ ਦੋ ਸਾਲ ਪਹਿਲਾਂ ਵਿਦੇਸ਼ ਗਏ ਨੌਜਵਾਨ ਵੱਲੋਂ ਵਾਪਸ ਪਰਤ ਕੇ ਪੂਰੇ ਪਰਿਵਾਰ (Family) ਨੂੰ ਅੱਗ ਲਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦੌਰਾਨ ਉਸ ਦੀ ਪਤਨੀ, ਪੁੱਤਰ ਤੇ ਧੀ ਸਮੇਤ 4 ਜਣਿਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਕਾਲਾ ਸੰਘਿਆਂ ਦੇ ਸਵ. ਭੋਲਾ ਸਿੰਘ ਤੇ ਮਹਿੰਦਰ ਕੌਰ ਦਾ ਪੁੱਤਰ ਕੁਲਵਿੰਦਰ ਸਿੰਘ ਉਰਫ ਬੱਗਾ (35 ਸਾਲ) ਪੌਣੇ 2 ਸਾਲ ਤੋਂ ਦੁਬਈ ‘ਚ ਰੋਜ਼ਗਾਰ ਲਈ ਗਿਆ ਹੋਇਆ ਸੀ।
ਉਸ ਦੀ ਮਾਂ ਮਹਿੰਦਰ ਕੌਰ ਨੇ ਮੌਕੇ ‘ਤੇ ਘਟਨਾ ਦਾ ਜਾਇਜ਼ਾ ਲੈਣ ਲਈ ਪੁੱਜੇ ਜਗਜੀਤ ਸਿੰਘ ਸਰੋਆ ਐੱਸਪੀ (ਡੀ) ਕਪੂਰਥਲਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪੁੱਤਰ ਕੁਲਵਿੰਦਰ ਸਿੰਘ ਵਿਦੇਸ਼ ਗਿਆ ਸੀ ਪਰ ਉਸ ਦੀ ਪਤਨੀ ਤੇ 2 ਬੱਚੇ ਇੱਥੇ ਹੀ ਰਹਿੰਦੇ ਸਨ। ਮਹਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਨੂੰਹ ਤੇ ਲੜਕਾ ਉਸ ਦੀ ਦੇਖ-ਭਾਲ ਨਹੀਂ ਕਰਦੇ ਸਨ, ਜਿਸ ਕਾਰਨ ਉਸ ਨੇ ਆਪਣੀ ਵੱਡੀ ਲੜਕੀ ਜਸਵਿੰਦਰ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਪਿੰਡ ਪ੍ਰਤਾਪਰਾ (ਜਲੰਧਰ) ਨੂੰ ਆਪਣੀ ਦੇਖ-ਭਾਲ ਲਈ ਕੋਲ ਰੱਖਿਆ ਹੋਇਆ ਸੀ ਤੇ ਨੂੰਹ-ਪੁੱਤਰ ਨਾਲ ਉਸ ਦੀ ਬੋਲਚਾਲ ਨਹੀਂ ਸੀ। (Family)
ਉਸ ਨੇ ਦੱਸਿਆ ਕਿ ਦੇਰ ਰਾਤ ਉਸ ਦਾ ਲੜਕਾ ਘਰ ਆਇਆ ਤੇ ਆਪਣੇ ਕਮਰੇ ‘ਚ ਸਾਰੇ ਪਰਿਵਾਰ ‘ਤੇ ਪੈਟਰੋਲ ਛਿੜਕ ਕੇ ਅੱਗ ਹਵਾਲੇ ਕਰ ਦਿੱਤਾ, ਜਿਸ ਕਾਰਨ ਕੁਲਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਰੌਬਨ (5) ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ, ਜਦੋਂ ਕਿ ਲੜਕੀ ਰਬੀਨਾ (7) ਤੇ ਪਤਨੀ ਮਨਦੀਪ ਕੌਰ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਕੁਲਵਿੰਦਰ ਸਿੰਘ ਬੁੱਗਾ ਨੇ ਆਪਣੇ ਪਰਿਵਾਰ ਨੂੰ ਅੱਗ ਲਾਉਣ ਤੋਂ ਪਹਿਲਾਂ ਆਪਣੇ ਬਿਆਨ ਰਿਕਾਰਡ ਕਰਕੇ ਆਪਣੇ ਹੀ ਪਿੰਡ ਦੇ ਨੌਜਵਾਨ ਸੰਨੀ ਪੁੱਤਰ ਸੱਤਿਆ ਪਤਨੀ ਗੁਰਨਾਮ ਵਾਸੀ ਮੋਤੀ ਨਗਰ ਮੁਹੱਲਾ, ਕਾਲਾ ਸੰਘਿਆ ਨੂੰ ਮੁੱਖ ਦੋਸ਼ੀ ਦੱਸਿਆ ਤੇ ਦੋਸ਼ ਲਾਇਆ ਕਿ ਸੰਨੀ ਉਸ ਦੀ ਪਤਨੀ ਮਨਦੀਪ ਕੌਰ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਗਲਤ ਤਸਵੀਰਾਂ ਤੇ ਵੀਡੀਓ ਬਣਾ ਕੇ ਬਲੈਕਮੇਲ ਕਰ ਰਿਹਾ ਸੀ, ਜਿਸ ‘ਚ ਸੱਤਿਆ, ਬਲਕਾਰ ਸਿਘ ਉਰਫ ਮੰਤਰੀ ਨੰਬਰਦਾਰ ਤੀਰਥ ਸਿੰਘ ਵੀ ਬਰਾਬਰ ਦੇ ਦੋਸ਼ੀ ਸਨ। ਇਹ ਵੀ ਪਤਾ ਲੱਗਾ ਹੈ ਕਿ ਮਨਦੀਪ ਕੌਰ ਨੇ ਇਸ ਦੀ ਸ਼ਿਕਾਇਤ ਪਹਿਲਾਂ ਵੀਂ ਪੁਲਸ ਨੂੰ ਦਿੱਤੀ ਸੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। (Family)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।