Bhakra Dam - Sach Kahoon Punjabi
CISF Bhakra Dam Security: CISF ਨੇ ਸੰਭਾਲੀ ਪੰਜਾਬ ਦੇ ਭਾਖੜਾ ਡੈਮ ਪ੍ਰੋਜੈਕਟ ਦੀ ਸੁਰੱਖਿਆ, ਪੜ੍ਹੋ ਪੂਰਾ ਅਪਡੇਟ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। CISF Bhakra Dam Security: ਨੰਗਲ ’ਚ ਭਾਖੜਾ ਡੈਮ ਪ੍ਰੋਜੈਕਟ ਦੀ ਸੁਰੱਖਿਆ ਹੁਣ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਵੱਲੋਂ ਸੰਭਾਲੀ ਜਾਵੇਗੀ। ਮਈ ’ਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਕੰਮ ਲਈ ਸੀਆਈਐਸਐਫ ਦੇ 296 ਹਥਿਆਰਬੰਦ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤਹਿਤ ਨੰਗਲ ਟਾਊਨਸ਼ਿਪ ’ਚ ਸੀਆਈਐਸਐਫ ਨੂੰ ਪ੍ਰਾਜੈਕਟ ’ਚ ਸ਼ਾਮਲ ਕਰਨ ਲਈ ਸਮਾਗਮ ਕਰਵਾਇਆ ਗਿਆ। ਭਾਖੜਾ ਡੈਮ ਸਤਲੁਜ ਦਰਿਆ ’ਤੇ ਸਥਿਤ ਹੈ ਤੇ ਟਿਹਰੀ ਡੈਮ ਤੋਂ ਬਾਅਦ 225.55 ਮੀਟਰ ਦੀ ਉਚਾਈ ਦੇ ਨਾਲ ਏਸ਼ੀਆ ਦਾ ਦੂਜਾ ਸਭ ਤੋਂ ਉੱਚਾ ਡੈਮ ਹੈ ਜਿਸ ਦੀ ਉਚਾਈ 261 ਮੀਟਰ ਹੈ। CISF Bhakra Dam Security
ਇਹ ਖਬਰ ਵੀ ਪੜ੍ਹੋ : Registration News Punjab: ਰਜਿਸਟਰੇਸ਼ਨ ਕਰਵਾਉਣ ਵਾਲਿਆਂ ਲਈ ਜ਼ਰੂਰੀ ਖਬਰ, ਪੰਜਾਬ ਸਰਕਾਰ ਦਾ ਵੱਡਾ ਫੈਸਲਾ
ਇਹ ਪਾਣੀ ਦੀ ਸਟੋਰੇਜ ਸਮਰੱਥਾ ਦੇ ਮਾਮਲੇ ’ਚ ਭਾਰਤ ਦਾ ਦੂਜਾ ਸਭ ਤੋਂ ਵੱਡਾ ਡੈਮ ਹੈ, ਪਹਿਲਾ ਮੱਧ ਪ੍ਰਦੇਸ਼ ’ਚ ਸਥਿਤ ਇੰਦਰਾ ਸਾਗਰ ਡੈਮ ਹੈ। ਧਿਆਨ ਯੋਗ ਹੈ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ’ਚ ਪੰਜਾਬ ਵਿਧਾਨ ਸਭਾ ਨੇ ਜੁਲਾਈ ’ਚ ਭਾਖੜਾ-ਨੰਗਲ ਡੈਮ ਪ੍ਰੋਜੈਕਟ ’ਤੇ ਸੀਆਈਐਸਐਫ ਦੇ ਜਵਾਨਾਂ ਦੀ ਤਾਇਨਾਤੀ ਖਿਲਾਫ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਡੈਮ ਦੀ ਪਹਿਰੇਦਾਰੀ ਕੀਤੀ ਜਾ ਰਹੀ ਸੀ। ਇਸ ਕਦਮ ਦਾ ਉਦੇਸ਼ ਡੈਮ ਦੇ ਸੁਰੱਖਿਆ ਮਾਪਦੰਡਾਂ ਨੂੰ ਹੋਰ ਮਜ਼ਬੂਤ ​​ਕਰਨਾ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣਾ ਯਕੀਨੀ ਬਣਾਉਣਾ ਦੱਸਿਆ ਜਾਂਦਾ ਹੈ। CISF Bhakra Dam Security
Bhakra Dam: ਖਤਰਾ ਪੈਦਾ ਕਰ ਸਕਦੈ ਭਾਖੜਾ ਡੈਮ! ਹਾਈ ਅਲਰਟ ’ਤੇ ਪੰਜਾਬ ਦੇ ਇਹ ਸ਼ਹਿਰ, ਪੜ੍ਹੋ ਪੂਰੀ ਰਿਪੋਰਟ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Bhakra Dam: ਪੌਂਗ ਤੇ ਰਣਜੀਤ ਸਾਗਰ ਡੈਮ ਵਾਂਗ, ਭਾਖੜਾ ਡੈਮ ਵੀ ਪੰਜਾਬ ਦੇ ਮਾਲਵਾ ਖੇਤਰ ’ਚ ਤਬਾਹੀ ਮਚਾਉਣ ਦੀ ਤਿਆਰੀ ਕਰ ਚੁੱਕਿਆ ਹੈ। ਸੋਮਵਾਰ ਨੂੰ ਡੈਮ ’ਚ ਜਲ ਭੰਡਾਰ ਦਾ ਪਾਣੀ ਦਾ ਪੱਧਰ 1674.01 ਫੁੱਟ ਸੀ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 6 ਫੁੱਟ ਘੱਟ ਹੈ। ਪਾਣੀ ਦਾ ਪੱਧਰ ਵਧਣਾ ਡੈਮ ਲਈ ਖ਼ਤਰਾ ਪੈਦਾ ਕਰ ਸਕਦਾ ਹੈ, ਇਸੇ ਕਰਕੇ ਬੀਬੀਐਮਬੀ ਨੇ ਸੋਮਵਾਰ ਨੂੰ ਭਾਖੜਾ ਡੈਮ ਦੇ ਫਲੱਡ ਗੇਟ 4 ਫੁੱਟ ਤੱਕ ਖੋਲ੍ਹ ਦਿੱਤੇ ਤੇ ਸਤਲੁਜ ’ਚ 56,000 ਕਿਊਸਿਕ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ। ਆਮ ਦਿਨਾਂ ’ਚ, ਭਾਖੜਾ ਤੋਂ ਸਤਲੁਜ ਆਉਣ ਵਾਲਾ ਪਾਣੀ 36,000 ਕਿਊਸਿਕ ਰੱਖਿਆ ਜਾਂਦਾ ਹੈ।
ਇਹ ਖਬਰ ਵੀ ਪੜ੍ਹੋ : Holiday News: ਪੰਜਾਬ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਸਕੂਲਾਂ ’ਚ ਵੀ ਛੁੱਟੀਆਂ! ਪੜ੍ਹੋ ਪੂਰੀ ਅਪਡੇਟ
ਆਮ ਦਿਨਾਂ ਦੇ ਮੁਕਾਬਲੇ, ਇਸ ਸਮੇਂ ਸਤਲੁਜ ਨੂੰ ਡੈਮ ਤੋਂ ਲਗਭਗ 20,000 ਕਿਊਸਿਕ ਵਾਧੂ ਪਾਣੀ ਝੱਲਣਾ ਪੈਂਦਾ ਹੈ। ਸਤਲੁਜ ’ਚ ਵਾਧੂ ਪਾਣੀ ਛੱਡੇ ਜਾਣ ਕਾਰਨ, ਰੋਪੜ, ਨਵਾਂਸ਼ਹਿਰ, ਮੋਹਾਲੀ, ਪਟਿਆਲਾ, ਸੰਗਰੂਰ, ਮਾਨਸਾ, ਫਤਿਹਗੜ੍ਹ ਸਾਹਿਬ, ਆਨੰਦਪੁਰ ਸਾਹਿਬ, ਲੁਧਿਆਣਾ ਜ਼ਿਲ੍ਹਿਆਂ ਦੇ ਸੈਂਕੜੇ ਪਿੰਡਾਂ ’ਤੇ ਹੜ੍ਹ ਦਾ ਖ਼ਤਰਾ ਵੱਧ ਗਿਆ ਹੈ। ਸਤਲੁਜ ਤੋਂ ਨਿਕਲਣ ਵਾਲੀਆਂ ਸਾਰੀਆਂ ਸਹਾਇਕ ਨਦੀਆਂ ਸਤਲੁਜ, ਘੱਗਰ, ਟਾਂਗਰੀ, ਮਾਰਕੰਡਾ ਤੇ ਭਾਖੜਾ ਦੇ ਆਲੇ-ਦੁਆਲੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਲੋਕਾਂ ਨੇ ਆਪਣੇ ਕੀਮਤੀ ਸਮਾਨ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। Bhakra Dam
ਖੁਸ਼ਹਾਲੀ ਦਾ ਪ੍ਰਤੀਕ ਹੈ ਭਾਖੜਾ ਬੰਨ੍ਹ
ਭਾਖੜਾ ਡੈਮ ਦੇ ਸਥਾਪਨਾ ਦਿਵਸ ’ਤੇ ਵਿਸ਼ੇਸ਼ | Bhakra Dam
ਭਾਰਤ ਦੇਸ਼ ਦਾ ਮਾਣ ਮੰਨੇ ਜਾਂਦੇ ਅਤੇ ਉੱਤਰੀ ਭਾਰਤ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਭਾਖੜਾ ਬੰਨ੍ਹ ਭਾਰਤ ਦਾ ਪ੍ਰਭਾਵਸ਼ਾਲੀ ਅਤੇ ਦੂਜਾ ਵੱਡਾ ਡੈਮ ਹੈ ਜੋ ਸਿੰਚਾਈ ਲਈ ਪਾਣੀ, ਉਦਯੋਗਾਂ, ਟਿਊਬਵੈੱਲਾਂ ਨੂੰ ਚਲਾਉਣ ਲਈ ਅਤੇ ਘਰਾਂ ਨੂੰ ਰੁਸ਼ਨਾਉਣ ਲਈ ਬਿਜਲੀ ਪ੍ਰਦਾਨ ਕਰਦਾ ਹੈ। ਭਾਖੜਾ ਡੈਮ (Bhakra Dam) ਸਤਲੁਜ ਦਰਿਆ ਦੇ ਪਾਰ ਇੱਕ ਕੰਕਰੀਟ ਗਰੈਵਿਟੀ ਡੈਮ ਹੈ। ਇਹ ਡੈਮ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਭਾਖੜਾ ਪਿੰਡ ਵਿੱਚ ਸਥਿਤ ਹੈ ਜੋਕਿ ਨੰਗਲ ਟਾਊਨਸ਼ਿਪ ਤੋਂ ਲਗਭਗ 13 ਕਿਲੋਮੀਟਰ ਦੀ ਦੂਰੀ ’ਤੇ ਹੈ।
ਭਾਰਤ ਵਿੱਚ ਟਿਹਰੀ ਡੈਮ ਤੋਂ ਬਾਅਦ 740 ਫੁੱਟ ਉੱਚਾਈ ਤੇ ਏਸ਼ੀਆ ਦਾ ਦੂਜਾ ਸਭ ਤੋਂ ਉੱਚਾ ਡੈਮ ਹੈ। ਪਾਣੀ ਦੇ ਭੰਡਾਰਨ ਦੇ ਮਾਮਲੇ ਵਿੱਚ ਇਹ ਭਾਰਤ ਵਿੱਚ ਦੂਜਾ ਸਭ ਤੋਂ ਵੱਡਾ ਭੰਡਾਰ ਹੈ। ਡੈਮ ਤੋਂ ਬਿਜਲੀ ਪੈਦਾ ਕਰਨ ਲਈ ਦੋ ਬਿਜਲੀ ਘਰ ਭਾਖੜਾ ਡੈਮ ਦੇ ਕਿਨਾਰਿਆਂ ਤੇ ਬਣੇ ਹੋਏ ਹਨ। ਇਨਾਂ ਦੀ ਸਮਰੱਥਾ 5-5 ਯੂਨਿਟ ਦੀ ਹੈ। ਭਾਖੜਾ ਸੱਜੇ ਬੈਂਕ ਪਾਵਰ ਹਾਊਸ ਦੀ ਸਥਾਪਿਤ ਸਮਰੱਥਾ 785 ਮੈਗਾਵਾਟ ਅਤੇ ਭਾਖੜਾ ਖੱਬੇ ਬੈਂਕ ਪਾਵਰ ਹਾਊਸ ਦੀ 594 ਮੈਗਾਵਾਟ ਹੈ।
ਉੱਚਾਈ ਲੱਗਭੱਗ 95 ਫੁੱਟ | Bhakra Dam
ਇੱਥੇ 20 ਪੈਸੇ ਪ੍ਰਤੀ ਯੂਨਿਟ ਦੀ ਲਾਗਤ ਨਾਲ ਬਿਜਲੀ ਦਾ ਉਤਪਾਦਨ ਕੀਤਾ ਜਾਂਦਾ ਹੈ। ਭਾਖੜਾ ਡੈਮ ਸਿੱਧਾ ਗਰੈਵਿਟੀ ਕਮ ਕੰਕਰੀਟ ਡੈਮ ਹੈ ਜਿਸ ਵਿੱਚ 8212 ਕਿਊਸਿਕ ਦੀ ਡਿਜ਼ਾਇਨ ਕੀਤੀ ਸਪਿਲਵੇਅ ਸਮਰੱਥਾ ਵਾਲੇ ਚਾਰ ਸਪਿਲਵੇ ਰੇਡੀਅਲ ਗੇਟ ਹਨ।ਭਾਖੜਾ ਡੈਮ ਤੋਂ ਲੱਗਭੱਗ 13 ਕਿਲੋਮੀਟਰ ਦੂਰੀ ’ਤੇ ਨੰਗਲ ਡੈਮ ਵੀ ਹੈ ਜਿਸ ਦੀ ਉੱਚਾਈ ਲੱਗਭੱਗ 95 ਫੁੱਟ ਹੈ। ਇਸ ਕਰਕੇ ਦੋਵੇਂ ਡੈਮਾਂ ਨੂੰ ਭਾਖੜਾ-ਨੰਗਲ ਡੈਮ ਕਿਹਾ ਜਾਂਦਾ ਹੈ। ਨੰਗਲ ਡੈਮ ਵਿੱਚ ਸੰਭਾਲੇ ਪਾਣੀ ਵਿੱਚੋਂ ਦੋ ਨਹਿਰਾਂ ਨਿਕਲਦੀਆਂ ਹਨ ਜੋ ਅੱਗੇ ਜਾਕੇ ਵੱਖ-ਵੱਖ ਖੇਤਰਾਂ ਵਿੱਚ ਪਾਣੀ ਦੀ ਪੂਰਤੀ ਕਰਦੀਆਂ ਹਨ।
ਭਾਖੜਾ ਡੈਮ ਤੋਂ ਪੈਦਾ ਹੋ ਰਹੀ ਬਿਜਲੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ ਨੂੰ ਜਾਂਦੀ ਹੈ।ਇਸ ਪ੍ਰੋਜੈਕਟ ਨੂੰ ਬਣਾਉਣ ਦਾ ਖਿਆਲ ਬੇਸ਼ੱਕ ਅਜ਼ਾਦੀ ਤੋਂ ਪਹਿਲਾਂ ਹੀ ਆਇਆ ਸੀ ਪਰ ਇਸ ਪ੍ਰੋਜੈਕਟ ਦਾ ਨਿਰਮਾਣ ਅਜ਼ਾਦੀ ਤੋਂ ਬਾਅਦ ਹੀ ਸ਼ੁਰੂ ਹੋਇਆ ਸੀ।ਮੌਜ਼ੂਦਾ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਸਥਿਤ ਭਾਖੜਾ ਡੈਮ ਪ੍ਰੋਜੈਕਟ ਨੂੰ ਬਣਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਸਰ ਲੂਈਸ ਡੈਨੇ ਦੁਆਰਾ 8 ਨਵੰਬਰ, 1908 ਨੂੰ ਦਿੱਤਾ ਗਿਆ ਸੀ ਅਤੇ ਇਸ ਸਬੰਧੀ ਵਿਸਥਾਰ ਰਿਪੋਰਟ ਮਾਰਚ 1919 ਵਿੱਚ ਪੇਸ਼ ਕੀਤੀ ਗਈ। ਸਾਲ 1920 ਤੋਂ ਲੈਕੇ 1938 ਤੱਕ ਇਸ ਸਬੰਧੀ ਵੱਖ-ਵੱਖ ਤਰ੍ਹਾਂ ਦੇ ਸਰਵੇਖਣ ਹੋਏ ਅਤੇ 1939 ਤੋਂ 1942 ਤੱਕ ਇਸ ਪ੍ਰੋਜੈਕਟ ਸਬੰਧੀ ਰਿਪੋਰਟਾਂ ਤਿਆਰ ਕੀਤੀਆਂ ਗਈਆਂ।
ਸ਼ੁਰੂ ਵਿੱਚ ਇਸ ਪ੍ਰੋਜੈਕਟ ਦਾ ਉਦੇਸ਼ | Bhakra Dam
ਸ਼ੁਰੂ ਵਿੱਚ ਇਸ ਪ੍ਰੋਜੈਕਟ ਦਾ ਉਦੇਸ਼ ਸਿਰਫ਼ ਸਿੰਚਾਈ ਲਈ ਪਾਣੀ ਇਕੱਠਾ ਕਰਨਾ ਸੀ ਅਤੇ ਇਸ ਪ੍ਰੋਜੈਕਟ ਵਿੱਚ ਭਾਖੜਾ ਬੰਨ੍ਹ, ਅੱਪਰ ਸਰਹੰਦ ਨਹਿਰ, ਹੇਠਲੀ ਸਰਹੰਦ ਨਹਿਰ ਅਤੇ ਪੱਛਮੀ ਯਮੁਨਾ ਨਹਿਰ ਦਾ ਵਿਸਥਾਰ ਸ਼ਾਮਲ ਸਨ। ਉਸ ਵੇਲੇ ਪ੍ਰਸਤਾਵਿਤ ਭਾਖੜਾ ਬੰਨ੍ਹ ਦੀ ਉਚਾਈ 395 ਫੁੱਟ ਹੋਣੀ ਸੀ ਅਤੇ ਵੱਧ ਤੋਂ ਵੱਧ 2.58 ਮਿਲੀਅਨ ਏਕੜ ਫੁੱਟ ਪਾਣੀ ਭੰਡਾਰਨ ਦੀ ਵਿਵਸਥਾ ਹੋਣੀ ਸੀ। ਇਸ ਪ੍ਰੋਜੈਕਟ ਨੂੰ ਬਣਾਉਣ ਵਿੱਚ ਡਾ. ਭੀਮ ਰਾਓ ਅੰਬੇਡਕਰ ਦੀ ਵੀ ਮੁੱਖ ਭੂਮਿਕਾ ਰਹੀ ਹੈ।
ਡਾ. ਅੰਬੇਡਕਰ ਦਾਮੋਦਰ ਵੈਲੀ ਪ੍ਰੋਜੈਕਟ, ਭਾਖੜਾ-ਨੰਗਲ ਡੈਮ ਪ੍ਰੋਜੈਕਟ, ਸੋਨ ਰਿਵਰ ਵੈਲੀ ਪ੍ਰੋਜੈਕਟ, ਅਤੇ ਹੀਰਾਕੁੰਡ ਡੈਮ ਪ੍ਰੋਜੈਕਟ ਦੇ ਨਿਰਮਾਤਾ ਸਨ। ਭਾਰਤ ਵਿੱਚ ਸਿੰਚਾਈ ਦੇ ਵਿਕਾਸ ਲਈ ਡਾ. ਅੰਬੇਡਕਰ ਦਾ ਦਿ੍ਰਸ਼ਟੀਕੋਣ ਅਤੇ ਵਕਾਲਤ ਉਸ ਦੇ ਵਿਸ਼ਵਾਸ ਤੇ ਅਧਾਰਤ ਸੀ ਕਿ ਪਾਣੀ ਤੱਕ ਪਹੁੰਚ ਇੱਕ ਬੁਨਿਆਦੀ ਅਧਿਕਾਰ ਹੈ ਜੋ ਸਾਰੇ ਨਾਗਰਿਕਾਂ ਲਈ ਉਪਲਬਧ ਹੋਣਾ ਚਾਹੀਦਾ ਹੈ। ਡਾਕਟਰ ਅੰਬੇਡਕਰ ਨੇ ਇਹ ਯਕੀਨੀ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਕਿ ਪਾਣੀ ਅਤੇ ਬਿਜਲੀ ਦੇ ਸਰੋਤਾਂ ਨੂੰ ਉਹਨਾਂ ਦੀ ਪੂਰੀ ਸਮਰੱਥਾ ਨਾਲ ਵਿਕਸਤ ਕੀਤਾ ਜਾਵੇ।
ਜਦੋਂ ਬਾਬਾ ਸਾਹਿਬ 1942 ਤੋਂ 1946 ਤੱਕ ਸਿੰਚਾਈ ਅਤੇ ਬਿਜਲੀ ਵਿਭਾਗ ਦੇ ਇੰਚਾਰਜ ਮੈਂਬਰ ਸਨ ਉਨਾਂ ਨੇ ਭਾਖੜਾ ਡੈਮ ਪ੍ਰੋਜੈਕਟ ਨੂੰੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਯਤਨ ਕੀਤੇ ਸਨ। ਡਾਕਟਰ ਅੰਬੇਡਕਰ ਨੇ 1942-46 ਦੌਰਾਨ ਦੇਸ਼ ਦੇ ਜਲ ਸਰੋਤਾਂ ਦੀ ਵਰਤੋਂ ਹਰ ਕਿਸੇ ਦੇ ਬਿਹਤਰੀਨ ਲਾਭ ਲਈ ਕਰਦੇ ਹੋਏ ਇੱਕ ਨਵੀਂ ਜਲ ਅਤੇ ਬਿਜਲੀ ਨੀਤੀ ਤਿਆਰ ਕੀਤੀ ਸੀ ਅਤੇ ਅਮਰੀਕਾ ਦੀ ਟੇਨੇਸੀ ਵੈਲੀ ਸਕੀਮ ਇਸ ਦੀ ਨਕਲ ਕਰਨ ਲਈ ਇੱਕ ਆਦਰਸ਼ ਮਾਡਲ ਸੀ। ਡਾਕਟਰ ਅੰਬੇਡਕਰ ਨੇ ਭਾਰਤ ਵਿੱਚ ਬਹੁ-ਉਦੇਸ਼ੀ ਰਿਵਰ ਵੈਲੀ ਪ੍ਰੋਜੈਕਟਾਂ ਅਤੇ ਵੱਡੇ ਡੈਮ ਤਕਨਾਲੋਜੀਆਂ ਨੂੰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਭਾਰਤ ਦਾ ਸਭ ਤੋਂ ਉੱਚਾ ਡੈਮ
ਭਾਖੜਾ-ਨੰਗਲ ਡੈਮਭਾਰਤ ਦਾ ਸਭ ਤੋਂ ਵੱਡਾ ਮਲਟੀਪਰਪਜ਼ ਰਿਵਰ ਵੈਲੀ ਪ੍ਰੋਜੈਕਟ ਹੈ ਜੋ ਭਾਰਤ ਦਾ ਸਭ ਤੋਂ ਉੱਚਾ ਡੈਮ ਹੈ। ਸਾਲ 2016 ਵਿੱਚ ਭਾਰਤ ਸਰਕਾਰ ਨੇ ਘੋਸ਼ਣਾ ਕੀਤੀ ਕਿ 14 ਅਪਰੈਲ ਨੂੰ ਡਾਕਟਰ ਅੰਬੇਡਕਰ ਦੇ ਜਨਮ ਦਿਨ ਨੂੰ ਦੇਸ਼ ਵਿੱਚ ‘‘ਜਲ ਦਿਵਸ’’ ਵਜੋਂ ਮਨਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਜਲ ਸਰੋਤਾਂ ਦੇ ਵਿਕਾਸ ਵਿੱਚ ਉਨਾਂ ਦੇ ਯੋਗਦਾਨ ਬਾਰੇ ਹੋਰ ਜਾਣੂ ਕਰਵਾਇਆ ਜਾ ਸਕੇ।ਸਿੱਟੇ ਵਜੋਂ ਭਾਰਤ ਵਿੱਚ ਸਿੰਚਾਈ ਦੇ ਵਿਕਾਸ ਲਈ ਡਾਕਟਰ ਅੰਬੇਡਕਰ ਦਾ ਦਿ੍ਰਸ਼ਟੀਕੋਣ ਅਤੇ ਵਕਾਲਤ ਉਸ ਦੇ ਵਿਸ਼ਵਾਸ ਤੇ ਅਧਾਰਤ ਸੀ ਕਿ ਪਾਣੀ ਤੱਕ ਪਹੁੰਚ ਇੱਕ ਬੁਨਿਆਦੀ ਅਧਿਕਾਰ ਹੈ ਜੋ ਸਾਰੇ ਨਾਗਰਿਕਾਂ ਲਈ ਉਪਲਬਧ ਹੋਣਾ ਚਾਹੀਦਾ ਹੈ ਅਤੇ ਸਿੰਚਾਈ ਦੇਸ਼ ਵਿੱਚ ਆਰਥਿਕ ਅਤੇ ਸਮਾਜਿਕ ਸਮਾਨਤਾ ਪ੍ਰਾਪਤ ਕਰਨ ਲਈ ਜ਼ਰੂਰੀ ਸੀ।
ਰਾਜਸਥਾਨ ’ਚ ਭਖਿਆ ਚੋਣ ਮੈਦਾਨ, ਕਾਂਗਰਸ ਤੇ ਭਾਜਪਾ ਉਮੀਦਵਾਰਾਂ ਦਾ ਕੀਤਾ ਐਲਾਨ
ਸਾਲ 1944 ਵਿੱਚ ਡਾਕਟਰ ਜੇ. ਐਲ.ਸੈਵੇਜ ਜੋ ਅਮਰੀਕਾ ਦੀ ਬਿਉਰੋ ਫਾਰ ਰੈਕਲੇਮੇਸ਼ਨ ਦਾ ਚੀਫ਼ ਇੰਜੀਨੀਅਰ ਸੀ ਨੇ 1600 ਫੁੱਟ ਉਚਾਈ ਤੱਕ ਪਾਣੀ ਭੰਡਾਰਨ ਦੀ ਸਮੱਰਥਾ ਵਾਲਾ ਡੈਮ ਬਣਾਉਣ ਦਾ ਸੁਝਾਅ ਦਿਤਾ। ਯੂ.ਐਸ.ਏ. ਦੀ ਅੰਤਰਰਾਸ਼ਟਰੀ ਡੈਨਵਰ ਨਾਂਅ ਦੀ ਕੰਪਨੀ ਨੇ ਇਹ ਉਚਾਈ 1580 ਫੁੱਟ ਰੱਖਣ ਦੀ ਤਜਵੀਜ਼ ਰੱਖੀ ਜਿਸਦਾ ਮੁੱਖ ਕਾਰਨ ਇਹ ਸੀ ਕਿ ਉਚਾਈ ਵਧਾਉਣ ਨਾਲ ਰਾਜਾ ਬਿਲਾਸਪੁਰ ਦੇ ਮਹਿਲ ਅਤੇ ਕੁਝ ਮੰਦਿਰ ਡੈਮ ਦੀ ਝੀਲ ਵਿੱਚ ਡੁਬਦੇ ਸਨ ਅਤੇ ਰਾਜਾ ਬਿਲਾਸਪੁਰ ਨੇ ਇਸ ਸਬੰਧੀ ਇਤਰਾਜ਼ ਕੀਤਾ ਸੀ।
ਆਜ਼ਾਦੀ ਤੋਂ ਬਾਦ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਇਸ ਮਾਮਲੇ ਵਿੱਚ ਨਿੱਜੀ ਤੌਰ ਤੇ ਦਖਲ ਦੇਣ ਤੋਂ ਬਾਦ ਬਿਲਾਸਪੁਰ ਦੇ ਰਾਜਾ ਨੇ ਆਪਣੇ ਇਤਰਾਜ਼ਾਂ ਨੂੰ ਵਾਪਸ ਲੈ ਲਿਆ ਅਤੇ ਡੈਮ ਦੇ ਪਾਣੀ ਦਾ ਵੱਧ ਤੋਂ ਵੱਧ ਪੱਧਰ 1680 ਫੁੱਟ ਤੱਕ ਰੱਖਿਆ ਗਿਆ। 1948 ਤੋਂ 1951 ਦੌਰਾਨ ਇਸ ਪ੍ਰੋਜੈਕਟ ਨੂੰ ਪਾਸ ਕੀਤਾ ਗਿਆ।
ਅਪਰੈਲ 1952 | Bhakra Dam
ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੀ ਸਿੰਚਾਈ ਸ਼ਾਖਾ ਅਤੇ ਅੰਤਰਰਾਸ਼ਟਰੀ ਕੰਪਨੀ ਆਈਐਨਸੀਯੂ ਐਸ ਏ ਵਿੱਚ 14 ਨਵੰਬਰ, 1948 ਨੂੰ ਹੋਏ ਸਮਝੌਤੇ ਅਨੁਸਾਰ ਇਸ ਪ੍ਰੋਜੈਕਟ ਸਬੰਧੀ ਦਸਤਾਵੇਜ਼ ਅਤੇ ਡਿਜਾਇਨ ਸਮੇਤ ਦਿਸ਼ਾ ਨਿਰਦੇਸ਼ ਕੰਪਨੀ ਨੂੰ ਸੋਂਪੇ ਗਏ। ਅਪਰੈਲ 1952 ਵਿੱਚ ਐਮ ਹਾਰਵੇ ਸਲੋਕਮ ਅਮਰੀਕਾ ਤੋਂ ਅਪਣੇ ਤਕਨੀਕੀ ਮਾਹਿਰਾਂ ਅਤੇ ਇੰਜਨੀਅਰਾਂ ਦੀ ਟੀਮ ਨਾਲ ਆਏ ਅਤੇ ਇਸ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਵਾਇਆ। ਇਸ ਪ੍ਰੋਜੈਕਟ ਦੇ ਨਿਰਿਖਣ ਅਤੇ ਪ੍ਰਗਤੀ ਸਬੰਧੀ ਭਾਖੜਾ ਨਿਯੰਤਰਣ ਬੌਰਡ ਦਾ ਗਠਨ ਕੀਤਾ ਗਿਆ ਜਿਸ ਵਿੱਚ ਕੇਂਦਰ ਸਰਕਾਰ, ਪੰਜਾਬ ਸਰਕਾਰ, ਰਾਜਸਥਾਨ ਅਤੇ ਪੈਪਸੂ ਦੇ ਪ੍ਰਤੀਨਿਧੀ ਸ਼ਾਮਲ ਸਨ।
1000 Rupees Note: 1000 ਰੁਪਏ ਦੇ ਨੋਟ ’ਤੇ ਆਰਬੀਆਈ ਦਾ ਆਇਆ ਵੱਡਾ ਅਪਡੇਟ
ਇਸ ਵਿੱਚ ਪੰਜਾਬ ਦੇ ਰਾਜਪਾਲ ਨੂੰ ਕਮੇਟੀ ਦਾ ਚੇਅਰਮੈਨ, ਭਾਰਤ ਸਰਕਾਰ ਦੇ ਵਿੱਤ ਮੰਤਰਾਲਿਆ ਦੇ ਸਕੱਤਰ ਨੂੰ ਉਪੱ ਚੇਅਰਮੈਨ, ਕੇਂਦਰੀ ਜਲ ਅਤੇ ਊਰਜਾ ਕਮਿਸ਼ਨ ਭਾਰਤ ਸਰਕਾਰ ਦੇ ਚੇਅਰਮੈਨ ਨੂੰ ਮੈਂਬਰ, ਵੱਖ ਵੱਖ ਰਾਜ ਸਰਕਾਰਾਂ ਦੇ ਸਿੰਚਾਈ ਵਿਭਾਗ ਦੇ ਸਕੱਤਰਾਂ ਅਤੇ ਊਰਜਾ ਵਿਭਾਗ ਦੇ ਇੰਚਾਰਜਾਂ ਨੂੰ ਵਿੱਤੀ ਮੈਂਬਰ, ਭਾਖੜਾ ਡੈਮ ਦੇ ਨਿਰਮਾਣ ਵਿੱਚ ਲੱਗੇ ਹੋਏ ਸਾਰੇ ਮੁੱਖ ਇੰਜਨੀਅਰਾਂ ਨੂੰ ਮੈਂਬਰ ਅਤੇ ਸੰਯੁਕਤ ਸਕੱਤਰ ਵਿੱਤ ਮੰਤਰਾਲਿਆ ਭਾਰਤ ਸਰਕਾਰ ਨੂੰ ਮੈਂਬਰ ਬਣਾਇਆ ਗਿਆ ਸੀ। ਸਾਲ 1952 ਵਿੱਚ ਡਾ. ਏ ਐਨ ਖੋਸਲਾ ਦੀ ਚੇਅਰਮੈਨਸ਼ਿਪ ਅਧੀਨ ਬੌਰਡ ਆਫ ਕਾਂਸਿਉਲੇਟਸ ਦੀ ਸਥਾਪਨਾ ਵੀ ਕੀਤੀ ਗਈ।
18 ਨਵੰਬਰ, 1955 ਨੂੰ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕੰਕਰੀਟ ਦੀ ਪਹਿਲੀ ਟੋਕਰੀ ਪਾਕੇ ਇਸ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ। ਇਸ ਪ੍ਰੋਜੈਕਟ ਦੇ ਨਿਰਮਾਣ ਵਿੱਚ ਮੁੱਖ ਤੋਰ ਤੇ ਭਾਖੜਾ ਬੰਨ੍ਹ ਅਤੇ ਊਰਜਾ ਸੰਚਾਲਣ ਯੰਤਰ, ਨੰਗਲ ਬੰਨ, ਨੰਗਲ ਹਾਈਡਲ ਚੈਨਲ, ਗੰਗੂਵਾਲ ਅਤੇ ਕੋਟਲਾ ਪਾਵਰ ਹਾੳੂਿਸਜ਼, ਰੋਪੜ ਹੈਡ ਵਰਕਸ ਦਾ ਪੁਨਰ-ਨਿਰਮਾਣ, ਸਰਹੰਦ ਨਹਿਰ ਦਾ ਪੁਨਰ-ਨਿਰਮਾਣ, ਭਾਖੜਾ ਨਹਿਰ, ਬਿਸਤ-ਦੋਆਬ ਨਹਿਰ, ਬਿਜਲੀ ਦੀ ਪੈਦਾਵਰ ਅਤੇ ਵਿਤਰਣ ਪ੍ਰਣਾਲੀ, ਭਾਖੜਾ-ਨੰਗਲ ਖੇਤਰ ਦੀ ਮਾਰਕੀਟ ਅਤੇ ਸੰਚਾਰ ਦਾ ਵਿਕਾਸ ਆਦਿ ਯੂਨਿਟ ਸ਼ਾਮਲ ਸਨ। ਭਾਖੜਾ ਬੰਨ੍ਹ ਦੀ ਉਚਾਈ ਦਿੱਲੀ ਵਿੱਚ ਸਥਿਤ ਕੁਤਬ ਮੀਨਾਰ ਦੀ ਉਚਾਈ ਤੋਂ ਵੀ 3 ਗੁਣਾ ਵੱਧ ਹੈ।
Bhakra Dam
ਇਸ ਡੈਮ ਦੀ ਉਸਾਰੀ ਲਈ ਵੱਖ ਵੱਖ ਤਰ੍ਹਾਂ ਦੀ ਮਸ਼ੀਨਰੀ ਤੋਂ ਇਲਾਵਾ ਲੱਗਭੱਗ 13000 ਕਾਮੇ, 300 ਇੰਜੀਨੀਅਰ, 30 ਅਮਰੀਕਨ ਮਾਹਿਰ ਲਗਾਏ ਗਏ ਜਿਨਾਂ ਨੇ ਦਿਨ-ਰਾਤ ਕੰਮ ਕੀਤਾ। ਭਾਖੜਾ ਬੰਨ ਦੇ ਨਿਰਮਾਣ ਵਿੱਚ ਵਰਤੀ ਗਈ ਸੀਮੇਂਟ, ਕੰਕਰੀਟ ਦੀ ਮਾਤਰਾ ਧਰਤੀ ਦੇ ਭੂ-ਮੱਧ ਰੇਖਾ ਤੇ 2.44 ਮੀਟਰ ਚੌੜੀ ਸੜਕ ਬਣਾਉਣ ਵਿੱਚ ਸਮਰੱਥ ਸੀ। ਇਸਦੇ ਨਿਰਮਾਣ ਵਿੱਚ ਕੁੱਲ ਇੱਕ ਲੱਖ ਟਨ ਸਰੀਏ ਦਾ ਇਸਤੇਮਾਲ ਕੀਤਾ ਗਿਆ ਸੀ।
ਇੰਜਨੀਅਰਾਂ ਦੀ ਤਕਨੀਕ ਦਾ ਹੀ ਕਮਾਲ ਹੈ ਕਿ ਭਾਖੜਾ ਬੰਨ੍ਹ ਵਿੱਚ ਲੱਚਕਤਾ ਰੱਖੀ ਗਈ ਹੈ ਜਿਸ ਨਾਲ ਪਾਣੀ ਦਾ ਪੱਧਰ 1680 ਫੁੱਟ ਪਹੁੰਚਣ ਤੇ ਭਾਖੜਾ ਬੰਨ੍ਹ 2 ਇੰਚ ਤੱਕ ਝੁਕਣ ਦੀ ਸਮਰੱਥਾ ਰੱਖਦਾ ਹੈ ਅਤੇ ਪਾਣੀ ਦਾ ਪੱਧਰ ਘੱਟਣ ਤੋਂ ਬਾਅਦ ਡੈਮ ਆਪਣੀ ਪਹਿਲਾਂ ਵਾਲੀ ਸਥਿਤੀ ਵਿੱਚ ਆ ਜਾਂਦਾ ਹੈ। ਸਾਬਕਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਇਸ ਪ੍ਰੋਜੈਕਟ ਦੇ ਨਿਰਮਾਣ ਦੌਰਾਨ 10 ਵਾਰ ਦੌਰਾ ਕੀਤਾ। ਵਰਣਨਯੋਗ ਹੈ ਕਿ ਉਨਾਂ ਨੇ ਇਸ ਪਰਿਯੋਜਨਾ ਦੀ ਸਾਈਟ ਤੇ ਹੀ ਪੰਚਸ਼ੀਲ ਸਮਝੌਤੇ ਤੇ ਚੀਨ ਦੇ ਪ੍ਰਧਾਨ ਮੰਤਰੀ ਚਾਓਇਨ ਲਾਈ ਦੇ ਨਾਲ ਗੱਲਬਾਤ ਕੀਤੀ ਸੀ।
ਪੁਰਾਣੀ ਰੰਜਿਸ਼ ਦੌਰਾਨ ਹੋਈ ਲੜਾਈ ਨੇ ਧਾਰਿਆ ਖੂ+ਨੀ ਰੂਪ
ਇਸ ਪ੍ਰੋਜੈਕਟ ਦਾ ਦੇਸ਼ ਦੇ ਮਹਿਮਾਨਾਂ ਤੋਂ ਇਲਾਵਾ ਬਹੁਤ ਸਾਰੇ ਵਿਦੇਸ਼ੀ ਮਹਿਮਾਨਾਂ ਜਿਵੇਂ ਕਿ ਮਿਸਰ ਦੇ ਰਾਸ਼ਟਰਪਤੀ ਕਰਨਲ ਨਾਸਰ, ਯੂਗੋਸਲਾਵੀਆ ਦੇ ਰਾਸ਼ਟਰਪਤੀ ਜੋਸਫ਼ ਟੀਟੋ, ਚੀਨ ਦੇ ਪ੍ਰਧਾਨ ਮੰਤਰੀ ਚੂਇਨ ਲਾਈ, ਉੱਤਰੀ ਵੀਅਤਨਾਮ ਦੇ ਰਾਸ਼ਟਰਪਤੀ ਹੋਚੀ ਮਿਨ, ਕਲੈਮੈਂਟ ਐਂਟਲੀ, ਇੰਗਲੈਂਡ ਦੇ ਪ੍ਰਧਾਨ ਮੰਤਰੀ, ਸੋਵੀਅਤ ਰੂਸ ਦੇ ਪ੍ਰਧਾਨ ਮੰਤਰੀ ਖੁਰਸ਼ਚੇਵ, ਸੋਵੀਅਤ ਰੂਸ ਦੇ ਪਿ੍ਰੰਸ ਫਿਲਪ ਡਯੂਕ ਆਫ਼ ਐਡਨਸਰਾ, ਬੋਧ ਗੁਰੂ ਦਲਾਈਲਾਮਾ, ਪੰਚਨਲਾਮਾ, ਈਰਾਨ ਦੇ ਬਾਦਸ਼ਾਹ ਰਜ਼ਾ ਸ਼ਾਹ ਪਹਿਲਵੀ ਆਦਿ ਇਸ ਡੈਮ ਦਾ ਦੌਰਾ ਕਰ ਚੁੱਕੇ ਹਨ।
ਭਾਖੜਾ ਬੰਨ ਦੇ ਪਿੱਛੇ ਬਣੀ ਝੀਲ ਦਾ ਨਾਮਗੋਬਿੰਦ ਸਾਗਰ ਝੀਲ ਰੱਖਿਆ ਗਿਆ ਹੈ। ਸਤਲੁਜ ਦਰਿਆ ਦੀ ਲੰਬਾਈ ਲੱਗਭੱਗ 1536 ਕਿਲੋਮੀਟਰ ਹੈ ਅਤੇ ਇਸ ਦਾ ਲੱਗਭੱਗ 75369 ਕਿਲੋਮੀਟਰ ਖੇਤਰ ਹੈ। ਸਤਲੁਜ ਦਰਿਆ ਦੀਆਂ ਅੱਠ ਵੱਡੀਆਂ ਸਹਾਇਕ ਨਦੀਆਂ ਹਨ ਸਭ ਤੋਂ ਵੱਡੀ ਸਹਾਇਕ ਨਦੀ ਬਿਆਸ ਦਰਿਆ ਹੈ ਜੋ ਕਿ 464 ਕਿਲੋਮੀਟਰ ਲੰਮੀ ਹੈ ਅਤੇ 9920 ਕਿਲੋਮੀਟਰ ਦੇ ਜਲ ਗ੍ਰਹਿਣ ਖੇਤਰ ਦੇ ਨਾਲ ਹੈ।
ਕੁਲਦੀਪ ਚੰਦ ਦੋਭੇਟਾ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ, ਜ਼ਿਲ੍ਹਾ ਰੂਪਨਗਰ
ਮੋ : 94175-63054
ਭਾਰਤ ਦੇ ਵਿਕਾਸ ਦੀ ਰੀੜ ਦੀ ਹੱਡੀ ਭਾਖੜਾ ਬੰਨ੍ਹ
ਭਾਰਤ ਦੇ ਵਿਕਾਸ ਦੀ ਰੀੜ ਦੀ ਹੱਡੀ ਭਾਖੜਾ ਬੰਨ੍ਹ
ਭਾਰਤ ਦੇਸ਼ ਦਾ ਗੌਰਵ ਮੰਨੇ ਜਾਂਦੇ ਅਤੇ ਉਤਰੀ ਭਾਰਤ ਦੇ ਵਿਕਾਸ ਦੀ ਰੀੜ ਦੀ ਹੱਡੀ ਭਾਖੜਾ ਬੰਨ ਭਾਰਤ ਦਾ ਪ੍ਰਭਾਵਸ਼ਾਲੀ ਅਤੇ ਦੂਜਾ ਵੱਡਾ ਡੈਮ ਹੈ ਜੋ ਸਿੰਚਾਈ ਲਈ ਪਾਣੀ, ਉਦਯੋਗਾਂ, ਟਿਊਬਵੈੱਲਾਂ ਨੂੰ ਚਲਾਉਣ ਲਈ ਅਤੇ ਘਰਾਂ ਨੂੰ ਰੁਸ਼ਨਾਉਣ ਲਈ ਬਿਜਲੀ ਪ੍ਰਦਾਨ ਕਰਦਾ ਹੈ। ਇਹ ਇੱਕ ਟੂਰਿਸਟ ਸਥਾਨ ਵੀ ਬਣਦਾ ਜਾ ਰਿਹਾ ਹੈ ਜਿੱਥੇ ਅੰਦਾਜਨ ਪੰਜ ਲੱਖ ਟੂਰਿਸਟ ਹਰ ਸਾਲ ਇਸ ਨੂੰ ਵੇਖਣ ਲਈ ਪਹੁੰਚਦੇ ਹਨ।
ਪਿਛਲੇ ਕਈ ਸਾਲਾਂ ਤੋਂ ਸੁਰੱਖਿਆ ਕਾਰਨਾਂ ਕਰਕੇ ਡੈਮ ਦੇ ਅੰਦਰ ਜਾਣ ਦੀ ਮਨਾਹੀ ਹੈ ਅਤੇ ਇੱਥੇ ਜਾਣ ਲਈ ਸਵੇਰੇ 8 ਵਜੇ ਤੋਂ ਲੈ ਕੇ ਦੁਪਿਹਰ 3 ਵਜੇ ਤੱਕ ਹੀ ਸਥਾਨਕ ਲੋਕ ਸੰਪਰਕ ਵਿਭਾਗ ਤੋਂ ਪਾਸ ਬਣਦੇ ਹਨ। ਭਾਖੜਾ ਡੈਮ ਗੋਬਿੰਦ ਸਾਗਰ ਝੀਲ ਜੋ 168.35 ਵਰਗ ਕਿਲੋਮੀਟਰ (65 ਵਰਗ ਮੀਲ) ਦੇ ਖੇਤਰ ਵਿੱਚ ਫੈਲੀ ਹੋਈ ਹੈ ਤੇ ਬਣਿਆ ਹੋਇਆ ਹੈ। ਡੈਮ ਤੋਂ ਬਿਜਲੀ ਪੈਦਾ ਕਰਨ ਲਈ ਦੋ ਬਿਜਲੀ ਘਰ ਭਾਖੜਾ ਡੈਮ ਦੇ ਕਿਨਾਰਿਆਂ ਤੇ ਬਣੇ ਹੋਏ ਹਨ।ਇਨਾਂ ਦੀ ਸਮਰੱਥਾ 5-5 ਯੂਨਿਟ ਦੀ ਹੈ। ਇਨ੍ਹਾਂ ਤੋਂ ਕ੍ਰਮਵਾਰ 108 ਮੈਗਾਵਾਟ ਅਤੇ 157 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ।
ਭਾਖੜਾ ਡੈਮ ਤੋਂ ਲੱਗਭੱਗ 13 ਕਿਲੋਮੀਟਰ ਦੂਰੀ ਤੇ ਨੰਗਲ ਡੈਮ ਵੀ ਹੈ ਜਿਸ ਦੀ ਉੱਚਾਈ 95 ਫੁੱਟ ਹੈ। ਇਸ ਕਰਕੇ ਦੋਵੇਂ ਡੈਮਾਂ ਨੂੰ ਭਾਖੜਾ ਨੰਗਲ ਡੈਮ ਕਿਹਾ ਜਾਂਦਾ ਹੈ। ਨੰਗਲ ਡੈਮ ’ਚ ਸੰਭਾਲੇ ਪਾਣੀ ’ਚੋਂ ਨਹਿਰਾਂ ਵੀ ਨਿਕਲਦੀਆਂ ਹਨ ਜੋ ਅੱਗੇ ਜਾ ਕੇ ਵੱਖ ਵੱਖ ਖੇਤਰਾਂ ’ਚ ਪਾਣੀ ਦੀ ਪੂਰਤੀ ਕਰਦੀਆਂ ਹਨ। ਭਾਖੜਾ ਡੈਮ ਤੋਂ ਪੈਦਾ ਹੋ ਰਹੀ ਬਿਜਲੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ, ਦਿੱਲੀ ਅਤੇ ਰਾਜਸਥਾਨ ਨੂੰ ਜਾਂਦੀ ਹੈ। ਇਸ ਪ੍ਰੋਜੈਕਟ ਨੂੰ ਬਣਾਉਣ ਦਾ ਖਿਆਲ ਬੇਸ਼ੱਕ ਅਜ਼ਾਦੀ ਤੋਂ ਪਹਿਲਾਂ ਹੀ ਆਇਆ ਸੀ ਪਰੰਤੂ ਇਸ ਪ੍ਰੋਜੈਕਟ ਦਾ ਨਿਰਮਾਣ ਅਜ਼ਾਦੀ ਤੋਂ ਬਾਦ ਹੀ ਸ਼ੁਰੂ ਹੋਇਆ ਸੀ।
ਮੌਜੂਦਾ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲੇ੍ਹ ’ਚ ਸਥਿਤ ਭਾਖੜਾ ਡੈਮ ਪ੍ਰੋਜੈਕਟ ਨੂੰ ਬਣਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਸਰ ਲੂਈਸ ਡੈਨੇ ਦੁਆਰਾ 8 ਨਵੰਬਰ, 1908 ਨੂੰ ਦਿਤਾ ਗਿਆ ਸੀ ਅਤੇ ਇਸ ਸਬੰਧੀ ਵਿਸਥਾਰ ਰਿਪੋਰਟ ਮਾਰਚ 1919 ਵਿੱਚ ਪੇਸ਼ ਕੀਤੀ ਗਈ। 1920 ਤੋਂ ਲੈ ਕੇ 1938 ਤੱਕ ਇਸ ਸਬੰਧੀ ਵੱਖ ਵੱਖ ਤਰ੍ਹਾਂ ਦੇ ਸਰਵੇਖਣ ਹੋਏ ਅਤੇ 1939 ਤੋਂ 1942 ਤੱਕ ਇਸ ਪ੍ਰੋਜੈਕਟ ਸਬੰਧੀ ਰਿਪੋਰਟਾਂ ਤਿਆਰ ਕੀਤੀਆਂ ਗਈਆਂ।
ਸ਼ੁਰੂ ਵਿੱਚ ਇਸ ਪ੍ਰੋਜੈਕਟ ਦਾ ਉਦੇਸ਼ ਸਿਰਫ ਸਿੰਚਾਈ ਲਈ ਪਾਣੀ ਇਕੱਠਾ ਕਰਨਾ ਸੀ ਅਤੇ ਇਸ ਪ੍ਰੋਜੈਕਟ ’ਚ ਭਾਖੜਾ ਬੰਨ੍ਹ, ਅਪਰ ਸਰਹਿੰਦ ਨਹਿਰ, ਹੇਠਲੀ ਸਰਹਿੰਦ ਨਹਿਰ ਅਤੇ ਪੱਛਮੀ ਯਮੁਨਾ ਨਹਿਰ ਦਾ ਵਿਸਥਾਰ ਸ਼ਾਮਿਲ ਸੀ। ਉਸ ਵੇਲੇ ਪ੍ਰਸਤਾਵਿਤ ਭਾਖੜਾ ਬੰਨ ਦੀ ਉਚਾਈ 395 ਫੁੱਟ ਹੋਣੀ ਸੀ ਅਤੇ ਵੱਧ ਤੋਂ ਵੱਧ 2.58 ਮਿਲੀਅਨ ਏਕੜ ਫੁੱਟ ਪਾਣੀ ਭੰਡਾਰਨ ਦੀ ਵਿਵਸਥਾ ਹੋਣੀ ਸੀ। ਸਾਲ 1944 ਵਿੱਚ ਡਾਕਟਰ ਜੇ. ਐਲ. ਸੈਵੇਜ ਜੋ ਅਮਰੀਕਾ ਦੀ ਬਿਉਰੋ ਫਾਰ ਰੈਕਲੇਮੇਸ਼ਨ ਦਾ ਚੀਫ਼ ਇੰਜੀਨੀਅਰ ਸੀ ਨੇ 1600 ਫੁੱਟ ਉਚਾਈ ਤੱਕ ਪਾਣੀ ਭੰਡਾਰਣ ਦੀ ਸਮੱਰਥਾ ਵਾਲਾ ਡੈਮ ਬਣਾਉਣ ਦਾ ਸੁਝਾਅ ਦਿਤਾ।
ਯੂ.ਐਸ.ਏ. ਦੀ ਅੰਤਰਰਾਸ਼ਟਰੀ ਡੈਨਵਰ ਨਾਂਅ ਦੀ ਕੰਪਨੀ ਨੇ ਇਹ ਉਚਾਈ 1580 ਫੁੱਟ ਰੱਖਣ ਦੀ ਤਜਵੀਜ਼ ਰੱਖੀ ਜਿਸਦਾ ਮੁੱਖ ਕਾਰਨ ਇਹ ਸੀ ਕਿ ਉਚਾਈ ਵਧਾਉਣ ਨਾਲ ਰਾਜਾ ਬਿਲਾਸਪੁਰ ਦੇ ਮਹਿਲ ਅਤੇ ਕੁਝ ਮੰਦਿਰ ਡੈਮ ਦੀ ਝੀਲ ਵਿੱਚ ਡੁਬਦੇ ਸਨ ਅਤੇ ਰਾਜਾ ਬਿਲਾਸਪੁਰ ਨੇ ਇਸ ਸਬੰਧੀ ਇਤਰਾਜ਼ ਕੀਤਾ ਸੀ। ਆਜ਼ਾਦੀ ਤੋਂ ਬਾਅਦ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਇਸ ਮਾਮਲੇ ਵਿੱਚ ਨਿੱਜੀ ਤੌਰ ਤੇ ਦਖਲ ਦੇਣ ਤੋਂ ਬਾਦ ਬਿਲਾਸਪੁਰ ਦੇ ਰਾਜਾ ਨੇ ਆਪਣੇ ਇਤਰਾਜ਼ਾਂ ਨੂੰ ਵਾਪਸ ਲੈ ਲਿਆ ਅਤੇ ਡੈਮ ਦੇ ਪਾਣੀ ਦਾ ਵੱਧ ਤੋਂ ਵੱਧ ਪੱਧਰ 1680 ਫੁੱਟ ਤੱਕ ਰੱਖਿਆ ਗਿਆ। 1948 ਤੋਂ 1951 ਦੌਰਾਨ ਇਸ ਪ੍ਰੋਜੈਕਟ ਨੂੰ ਪਾਸ ਕੀਤਾ ਗਿਆ।
ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੀ ਸਿੰਚਾਈ ਸ਼ਾਖਾ ਅਤੇ ਅੰਤਰਰਾਸ਼ਟਰੀ ਕੰਪਨੀ ਆਈਐਨਸੀਯੂ ਐਸ ਏ ਵਿੱਚ 14 ਨਵੰਬਰ, 1948 ਨੂੰ ਹੋਏ ਸਮਝੋਤੇ ਅਨੁਸਾਰ ਇਸ ਪ੍ਰੋਜੈਕਟ ਸਬੰਧੀ ਦਸਤਾਵੇਜ਼ ਅਤੇ ਡਿਜਾਇਨ ਸਮੇਤ ਦਿਸ਼ਾ ਨਿਰਦੇਸ਼ ਕੰਪਨੀ ਨੂੰ ਸੋਂਪੇ ਗਏ। ਅਪ੍ਰੈਲ 1952 ਵਿੱਚ ਐਮ ਹਾਰਵੇ ਸਲੋਕਮ ਅਮਰੀਕਾ ਤੋਂ ਅਪਣੇ ਤਕਨੀਕੀ ਮਾਹਿਰਾਂ ਅਤੇ ਇੰਜਨੀਅਰਾਂ ਦੀ ਟੀਮ ਨਾਲ ਆਏ ਅਤੇ ਇਸ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਵਾਇਆ।
ਇਸ ਪ੍ਰੋਜੈਕਟ ਦੇ ਨਿਰੀਖਣ ਅਤੇ ਪ੍ਰਗਤੀ ਸਬੰਧੀ ਭਾਖੜਾ ਨਿਯੰਤਰਣ ਬੋਰਡ ਦਾ ਗਠਨ ਕੀਤਾ ਗਿਆ ਜਿਸ ਵਿੱਚ ਕੇਂਦਰ ਸਰਕਾਰ, ਪੰਜਾਬ ਸਰਕਾਰ, ਰਾਜਸਥਾਨ ਅਤੇ ਪੈਪਸੂ ਦੇ ਪ੍ਰਤੀਨਿਧੀ ਸ਼ਾਮਿਲ ਸਨ। ਇਸ ਵਿੱਚ ਪੰਜਾਬ ਦੇ ਰਾਜਪਾਲ ਨੂੰ ਕਮੇਟੀ ਦਾ ਚੇਅਰਮੈਨ, ਭਾਰਤ ਸਰਕਾਰ ਦੇ ਵਿੱਤ ਮੰਤਰਾਲਿਆ ਦੇ ਸਕੱਤਰ ਨੂੰ ਉਪੱ ਚੇਅਰਮੈਨ, ਕੇਂਦਰੀ ਜਲ ਅਤੇ ਊਰਜਾ ਆਯੋਗ ਭਾਰਤ ਸਰਕਾਰ ਦੇ ਚੇਅਰਮੈਨ ਨੂੰ ਮੈਂਬਰ, ਵੱਖ ਵੱਖ ਰਾਜ ਸਰਕਾਰਾਂ ਦੇ ਸਿੰਚਾਈ ਵਿਭਾਗ ਦੇ ਸਕੱਤਰਾਂ ਅਤੇ ਊਰਜਾ ਵਿਭਾਗ ਦੇ ਇੰਚਾਰਜਾਂ ਨੂੰ ਵਿੱਤੀ ਮੈਂਬਰ, ਭਾਖੜਾ ਡੈਮ ਦੇ ਨਿਰਮਾਣ ਵਿੱਚ ਲੱਗੇ ਹੋਏ ਸਾਰੇ ਮੁੱਖ ਇੰਜਨੀਅਰਾਂ ਨੂੰ ਮੈਂਬਰ ਅਤੇ ਸੰਯੁਕਤ ਸਕੱਤਰ ਵਿੱਤ ਮੰਤਰਾਲਿਆ ਭਾਰਤ ਸਰਕਾਰ ਨੂੰ ਮੈਂਬਰ ਬਣਾਇਆ ਗਿਆ ਸੀ। 1952 ਵਿੱਚ ਡਾਕਟਰ ਏ ਐਨ ਖੋਸਲਾ ਦੀ ਚੇਅਰਮੈਨਸ਼ਿਪ ਅਧੀਨ ਬੌਰਡ ਆਫ ਕਾਂਸਿਉਲੇਟਸ ਦੀ ਸਥਾਪਨਾ ਵੀ ਕੀਤੀ ਗਈ।
18 ਨਵੰਬਰ , 1955 ਨੂੰ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕੰਕਰੀਟ ਦੀ ਪਹਿਲੀ ਟੋਕਰੀ ਪਾ ਕੇ ਇਸ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ। ਇਸ ਪ੍ਰੋਜੈਕਟ ਦੇ ਨਿਰਮਾਣ ਵਿੱਚ ਮੁੱਖ ਤੌਰ ’ਤੇ ਭਾਖੜਾ ਬੰਨ ੍ਹ ਤੇ ਊਰਜਾ ਸੰਚਾਲਣ ਯੰਤਰ, ਨੰਗਲ ਬੰਨ, ਨੰਗਲ ਹਾਇਡਲ ਚੈਨਲ, ਗੰਗੂਵਾਲ ਅਤੇ ਕੋਟਲਾ ਪਾਵਰ ਹਾੳÇੂਸਜ਼, ਰੋਪੜ ਹੈਡ ਵਰਕਸ ਦਾ ਪੁਨਰ-ਨਿਰਮਾਣ, ਸਰਹੰਦ ਨਹਿਰ ਦਾ ਪੁਨਰ-ਨਿਰਮਾਣ, ਭਾਖੜਾ ਨਹਿਰ, ਬਿਸਤ-ਦੋਆਬ ਨਹਿਰ, ਬਿਜਲੀ ਦੀ ਪੈਦਾਵਰ ਅਤੇ ਵਿਤਰਣ ਪ੍ਰਣਾਲੀ, ਭਾਖੜਾ-ਨੰਗਲ ਖੇਤਰ ਦੀ ਮਾਰਕੀਟ ਅਤੇ ਸੰਚਾਰ ਦਾ ਵਿਕਾਸ ਆਦਿ ਯੂਨਿਟ ਸ਼ਾਮਲ ਸਨ। ਭਾਖੜਾ ਬੰਨ ਦੀ ਉਚਾਈ ਦਿੱਲੀ ਵਿੱਚ ਸਥਿਤ ਕੁਤਬ ਮੀਨਾਰ ਦੀ ਉਚਾਈ ਤੋਂ ਵੀ 3 ਗੁਣਾ ਵੱਧ ਹੈ।
ਇਸ ਡੈਮ ਦੀ ਉਸਾਰੀ ਲਈ ਵੱਖ-ਵੱਖ ਤਰ੍ਹਾਂ ਦੀ ਮਸ਼ੀਨਰੀ ਤੋਂ ਇਲਾਵਾ ਲਗਭਗ 13000 ਕਾਮੇ, 300 ਇੰਜੀਨੀਅਰ, 30 ਅਮਰੀਕਨ ਮਾਹਿਰ ਲਗਾਏ ਗਏ ਜਿਨਾਂ ਨੇ ਦਿਨ-ਰਾਤ ਕੰਮ ਕੀਤਾ। ਇਸਦੇ ਨਿਰਮਾਣ ਵਿੱਚ ਇੱਕ ਲੱਖ ਟਨ ਸਰੀਏ ਦਾ ਇਸਤੇਮਾਲ ਕੀਤਾ ਗਿਆ ਸੀ। ਇੰਜਨੀਅਰਾਂ ਦੀ ਤਕਨੀਕ ਦਾ ਹੀ ਕਮਾਲ ਹੈ ਕਿ ਭਾਖੜਾ ਬੰਨ੍ਹ ਵਿੱਚ ਲੱਚਕਤਾ ਰੱਖੀ ਗਈ ਹੈ ਜਿਸ ਨਾਲ ਪਾਣੀ ਦਾ ਪੱਧਰ 1680 ਫੁੱਟ ਪਹੁੰਚਣ ਤੇ ਭਾਖੜਾ ਬੰਨ੍ਹ 2 ਇੰਚ ਤੱਕ ਝੁਕਣ ਦੀ ਸਮਰੱਥਾ ਰੱਖਦਾ ਹੈ ਅਤੇ ਪਾਣੀ ਦਾ ਪੱਧਰ ਘੱਟਣ ਤੋਂ ਬਾਅਦ ਡੈਮ ਆਪਣੀ ਪਹਿਲਾਂ ਵਾਲੀ ਸਥਿਤੀ ਵਿੱਚ ਆ ਜਾਂਦਾ ਹੈ।
ਸਾਬਕਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਇਸ ਪ੍ਰੋਜੈਕਟ ਦੇ ਨਿਰਮਾਣ ਦੌਰਾਨ 10 ਵਾਰ ਦੌਰਾ ਕੀਤਾ। ਵਰਣਨਯੋਗ ਹੈ ਕਿ ਉਨਾਂ ਨੇ ਇਸ ਪਰਿਯੋਜਨਾ ਦੀ ਸਾਈਟ ਤੇ ਹੀ ਪੰਚਸ਼ੀਲ ਸਮਝੌਤੇ ਤੇ ਚੀਨ ਦੇ ਪ੍ਰਧਾਨ ਮੰਤਰੀ ਚਾਓ ਇਨ ਲਾਈ ਦੇ ਨਾਲ ਗੱਲਬਾਤ ਕੀਤੀ ਸੀ। ਇਸ ਪ੍ਰੋਜੈਕਟ ਦਾ ਦੇਸ਼ ਦੇ ਮਹਿਮਾਨਾਂ ਤੋਂ ਇਲਾਵਾ ਬਹੁਤ ਸਾਰੇ ਵਿਦੇਸ਼ੀ ਮਹਿਮਾਨਾਂ ਜਿਵੇਂ ਕਿ ਮਿਸਰ ਦੇ ਰਾਸ਼ਟਰਪਤੀ ਕਰਨਲ ਨਾਸਰ, ਯੂਗੋਸਲਾਵੀਆ ਦੇ ਰਾਸ਼ਟਰਪਤੀ ਜੋਸਫ਼ ਟੀਟੋ, ਚੀਨ ਦੇ ਪ੍ਰਧਾਨ ਮੰਤਰੀ ਚੂਇਨ ਲਾਈ, ਉੱਤਰੀ ਵੀਅਤਨਾਮ ਦੇ ਰਾਸ਼ਟਰਪਤੀ ਹੋਚੀ ਮਿਨ, ਕਲੈਮੈਂਟ ਐਂਟਲੀ, ਇੰਗਲੈਂਡ ਦੇ ਪ੍ਰਧਾਨ ਮੰਤਰੀ, ਸੋਵੀਅਤ ਰੂਸ ਦੇ ਪ੍ਰਧਾਨ ਮੰਤਰੀ ਖੁਰਸ਼ਚੇਵ, ਸੋਵੀਅਤ ਰੂਸ ਦੇ ਪ੍ਰਿੰਸ ਫਿਲਪ ਡਯੂਕ ਆਫ਼ ਐਡਨਸਰਾ, ਬੋਧ ਗੁਰੂ ਦਲਾਈਲਾਮਾ, ਪੰਚਨਲਾਮਾ, ਈਰਾਨ ਦੇ ਬਾਦਸ਼ਾਹ ਰਜ਼ਾ ਸ਼ਾਹ ਪਹਿਲਵੀ ਆਦਿ
ਇਸ ਡੈਮ ਦਾ ਦੌਰਾ ਕਰ ਚੁੱਕੇ ਹਨ।ਭਾਖੜਾ ਬੰਨ੍ਹ ਦੇ ਪਿੱਛੇ ਬਣੀ ਝੀਲ ਦਾ ਨਾਮਕਰਨ ਸਿੱਖਾਂ ਦੇ ਮਹਾਨ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਹੀ ਗੋਬਿੰਦ ਸਾਗਰ ਝੀਲ ਰੱਖਿਆ ਗਿਆ ਹੈ। ਇਹ ਝੀਲ 96.56 ਕਿਲੀਮੀਟਰ ਲੰਬੀ ਹੈ ਅਤੇ 168.35 ਵਰਗ ਕਿਲੋਮੀਟਰ ਖੇਤਰ ਵਿੱਚ ਫੈਲੀ ਹੋਈ ਹੈ।ਬੰਨ੍ਹ ਤੱਕ ਸਤਲੁਜ ਦਰਿਆ ਦਾ ਕੁੱਲ ਕੈਚ ਮੈਂਟ ਏਰੀਆਂ 56980 ਵਰਗ ਕਿਲੋਮੀਟਰ ਹੈ ਜਿਸ ਵਿੱਚ 37050 ਵਰਗ ਕਿਲੋਮੀਟਰ ਖੇਤਰ ਤਿੱਬਤ ਅਤੇ ਬਾਕੀ 19930 ਵਰਗ ਕਿਲੋਮੀਟਰ ਭਾਰਤ ਵਿੱਚ ਹੈ।
ਗਰਮੀਆਂ ਦੇ ਮੌਸਮ ’ਚ ਮਾਨ ਸਰੋਵਰ ਝੀਲ ਅਤੇ ਰਸਤੇ ਦੀ ਬਰਫ ਦਾ ਪਿਘਲਿਆ ਹੋਇਆ ਪਾਣੀ ਅਤੇ ਬਾਰਿਸ਼ ਦੀ ਰੁੱਤ ਵਿੱਚ ਕੈਚਮੈਂਟ ਏਰੀਆਂ ਤੋਂ ਆਉਣ ਵਾਲਾ ਵਰਖਾ ਦਾ ਪਾਣੀ ਬੰਨ੍ਹ ਵਿੱਚ ਇਕੱਠਾ ਕੀਤਾ ਜਾਂਦਾ ਹੈ। ਇਸ ਬੰਨ੍ਹ ਵਿੱਚ 50 ਤੋਂ 60 ਫੀਸਦੀ ਪਾਣੀ ਬਰਫ ਦੇ ਪਿਘਲਣ ਕਾਰਨ ਆਉਂਦਾ ਹੈ ਅਤੇ ਬਾਕੀ ਬਾਰਿਸ਼ ਤੋਂ। ਝੀਲ ਵਿੱਚ 1680 ਫੁੱਟ ਤੱਕ 93400 ਲੱਖ ਘਣ ਮੀਟਰ ਪਾਣੀ ਇਕੱਠਾ ਕੀਤਾ ਜਾਂਦਾ ਹੈ। ਝੀਲ ’ਚ ਬਰਸਾਤ ਦੇ ਦਿਨਾਂ ਵਿੱਚ ਜਮਾ ਕੀਤੇ ਜਾਣ ਵਾਲੇ ਪਾਣੀ ਦੀ ਬਦੌਲਤ ਜਿੱਥੇ ਪੰਜਾਬ, ਹਰਿਆਣਾ ਅਤੇ ਹੋਰ ਪ੍ਰਾਂਤਾ ਦੇ ਇਲਾਕਿਆਂ ਨੂੰ ਹੜ੍ਹ ਤੋਂ ਰਾਹਤ ਮਿਲਦੀ ਹੈ। ਇਸ ਝੀਲ ਤੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ 65 ਲੱਖ ਹੈਕਟੇਅਰ ਭੂਮੀ ਦੀ ਸਿੰਚਾਈ ਹੁੰਦੀ ਹੈ।
ਭਾਖੜਾ ਬੰਨ੍ਹ ਤੋਂ ਪੰਜਾਬ, ਹਰਿਆਣਾ, ਪੱਛਮੀ ਰਾਜਸਥਾਨ, ਚੰਡੀਗੜ ਅਤੇ ਦਿੱਲੀ ਦੇ ਮੁੱਖ ਸ਼ਹਿਰਾਂ ਦੇ ਲਈ ਪੀਣ ਦੇ ਪਾਣੀ ਦੀ ਪੂਰਤੀ ਵੀ ਕੀਤੀ ਜਾਂਦੀ ਹੈ। ਭਾਖੜਾ ਡੈਮ ਤੋਂ ਬਾਦ ਨੰਗਲ ਡੈਮ ਬਣਾਇਆ ਗਿਆ ਜਿਸ ’ਚ ਭਾਖੜਾ ਡੈਮ ਤੋਂ ਆਉਣ ਵਾਲੇ ਪਾਣੀ ਨੂੰ ਰੋਕ ਕੇ ਅੱਗੇ ਵੱਖ-ਵੱਖ ਨਹਿਰਾਂ ਵਿੱਚ ਛੱਡਿਆ ਜਾਂਦਾ ਹੈ।ਭਾਖੜਾ ਬੰਨ੍ਹ ਕਾਰਨ ਦੇਸ਼ ਵਿੱਚ ਹਰੀ ਕ੍ਰਾਂਤੀ ਦਾ ਸੁਪਨਾ ਸਾਕਾਰ ਹੋ ਸਕਿਆ ਹੈ।
283.90 ਕਰੋੜ ਰੁਪਏ ਦੀ ਲਾਗਤ ਨਾਲ ਸਾਲ 1962 ਵਿੱਚ ਬਣ ਕੇ ਤਿਆਰ ਹੋਇਆ ਭਾਖੜਾ ਬੰਨ੍ਹ ਉਸ ਵੇਲੇ ਏਸ਼ੀਆਂ ਵਿੱਚ ਸਭ ਤੋਂ ਉੱਚਾ ਅਤੇ ਵਿਸ਼ਵ ਵਿੱਚ ਦੂਜੇ ਨੰਬਰ ’ਤੇ ਸੀ। ਭਾਖੜਾ ਡੈਮ ਦੇ ਦੋਨੋਂ ਪਾਸੇ ਪਾਵਰ ਪਲਾਂਟ ਬਣਾਏ ਗਏ ਹਨ ਜਿੱਥੇ ਟਰਵਾਇਨਾਂ ਰਾਹੀਂ ਸਿਰਫ 20 ਪੈਸੇ ਪ੍ਰਤੀ ਯੂਨਿਟ ਦੀ ਲਾਗਤ ਨਾਲ ਬਿਜ਼ਲੀ ਪੈਦਾ ਕੀਤੀ ਜਾਂਦੀ ਹੈ ਅਤੇ ਦੇਸ਼ ਦੇ ਵੱਖ-ਵੱਖ ਭਾਗਾਂ ਨੂੰ ਸਪਲਾਈ ਕੀਤੀ ਜਾਂਦੀ ਹੈ। ਪਿਛਲੇ ਕਈ ਸਾਲਾਂ ਤੋਂ ਭਾਖੜਾ ਬਿਆਸ ਪ੍ਰਬੰਧਕੀ ਬੌਰਡ ਦਾ ਬਿਜਲੀ ਉਦਪਾਦਨ ਕੇਂਦਰੀ ਬਿਜਲੀ ਅਥਾਰਟੀ (ਸੀਈਏ) ਦੁਆਰਾ ਨਿਰਧਾਰਤ ਟੀਚਿਆਂ ਤੋਂ ਲਗਾਤਾਰ ਵੱਧ ਰਿਹਾ ਹੈ।
ਇਸਦਾ ਜਲ ਭੰਡਾਰਨ ਦੇਸ਼ ਦੇ ਸਭ ਤੋਂ ਵੱਡੇ ਜਲ ਭੰਡਾਰਾਂ ਵਿੱਚੋਂ ਇੱਕ ਹੈ। ਜਿਸਦੀ ਸਮਰੱਥਾ 9620 ਅਤੇ 8570 ਮਿਲੀਅਨ ਘਣਮੀਟਰ ਹੈ। ਅੱਜ ਦੇ ਦਿਨ 22 ਅਕਤੂਬਰ 1963 ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਵਰਗੀ ਜਵਾਹਰ ਲਾਲ ਨਹਿਰੂ ਨੇ ਇਸ ਡੈਮ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਇਸ ਬਾਰੇ ਕਿਹਾ ਕਿ ਭਾਖੜਾ ਨੰਗਲ ਪ੍ਰੋਜੈਕਟ ਕੁੱਝ ਹੈਰਾਨੀਜਨਕ ਹੈ, ਕੁੱਝ ਚਮਤਕਾਰੀ ਹੈ, ਕੁੱਝ ਅਜਿਹਾ ਹੈ ਜਿਸ ਨੂੰ ਵੇਖਕੇ ਤੁਹਾਡੇ ਦਿਲ ਵਿੱਚ ਤੁਫਾਨ ਉਠਦਾ ਹੈ।2013 ਵਿੱਚ ਗੋਲਡਨ ਜੁਬਲੀ ਮੌਕੇ ਹੋਏ ਸਮਾਰੋਹ ਵਿੱਚ ਕੇਂਦਰ ਅਤੇ ਵੱਖ-ਵੱਖ ਹਿੱਸੇਦਾਰ ਰਾਜਾਂ ਦੇ ਆਗੂਆਂ ਨੇ ਇਸ ਡੈਮ ਅਤੇ ਇਲਾਕੇ ਦੇ ਵਿਕਾਸ ਲਈ ਘੋਸ਼ਣਾਵਾਂ ਕੀਤੀਆਂ ਸਨ ਪਰ ਇਲਾਕੇ ਦੀ ਹੋ ਰਹੀ ਬਰਬਾਦੀ ਉਨਾਂ ਘੋਸ਼ਣਾਵਾਂ ਦੀ ਪੋਲ ਖੋਲ੍ਹਦੀ ਹੈ।
ਹਰ ਸਾਲ ਵਾਂਗ ਅੱਜ 22 ਅਕਤੂਬਰ ਨੂੰ ਭਾਖੜਾ ਡੈਮ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਪਰ ਸਰਕਾਰਾਂ ਦੀ ਲਾਪਰਵਾਹੀ ਅਤੇ ਕੁੱਝ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਕਾਰਨ ਇਸ ਡੈਮ ਦੀ ਤਰੱਕੀ ਲਈ ਕੋਈ ਠੋਸ ਯੋਜਨਾ ਲਾਗੂ ਨਹੀਂ ਹੋਈ ਹੈ ਅਤੇ ਇਸ ਡੈਮ ਕਾਰਨ ਵਸਿਆ ਨੰਗਲ ਸ਼ਹਿਰ ਉੱਜੜ ਰਿਹਾ ਹੈ। ਕੇਂਦਰ ਸਰਕਾਰ ਅਧੀਨ ਚੱਲ ਰਹੇ ਇਸ ਅਦਾਰੇ ਨੂੰ ਹੋਰ ਵਿਕਸਿਤ ਕਰਨ ਲਈ ਠੋਸ ਯੋਜਨਾ ਬਣਾ ਕੇ ਅਮਲੀਜਾਮਾ ਪਹਿਨਾਉਣ ਦੀ ਜ਼ਰੂਰਤ ਹੈ।
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ
ਜ਼ਿਲ੍ਹਾ ਰੂਪਨਗਰ 94175-63054
ਕੁਲਦੀਪ ਚੰਦ ਦੋਭੇਟਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਭਾਖੜਾ ਡੈਮ ਤੋਂ ਪਾਣੀ ਦਾ ਛੱਡਿਆ ਜਾਣਾ ਜਾਰੀ, ਹੜ੍ਹ ਪੀੜਤ ਪ੍ਰੇਸ਼ਾਨ | Bhakra Dam
ਮੱਤੇਵਾੜਾ (ਰਾਮ ਗੋਪਾਲ ਰਾਏਕੋਟੀ)। ਮਾਛੀਵਾੜਾ ਖੇਤਰ ‘ਚ ਮੱਤੇਵਾੜਾ ਕੰਪਲੈਕਸ ਨੇੜੇ ਸਤਲੁਜ ਦਰਿਆ ਦੇ ਬੰਨ ‘ਤੇ ਪਾਣੀ ਦਾ ਖਤਰਾ ਅਜੇ ਜਿਉਂ ਦਾ ਤਿਉਂ ਬਣਿਆ ਹੋਇਆ ਹੈ, ਸਤਲੁਜ ਦਰਿਆ ‘ਚ ਆ ਰਿਹਾ ਪਾਣੀ ਪਿੰਡ ਗੜੀ ਫਾਜ਼ਲ ਨਾਲ ਲੱਗਦੇ ਇਸ ਖੇਤਰ ਦੇ ਬੰਨ ਨੂੰ ਤੇਜੀ ਨਾਲ ਖੋਰਾ ਲਗਾ ਰਿਹਾ ਹੈ। ਜਿੱਥੋਂ ਵੀ ਬੰਨ ਕਮਜੋਰ ਪੈਂਦਾ ਹੈ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਸਿੰਘ ਗਰੀਨ ਐਸ ਵੈਲਫੇਅਰ ਫੋਰਸ ਦੇ ਮੈਂਬਰ ਸਥਾਨਕ ਲੋਕਾਂ ਨਾਲ ਰਲ ਬੰਨ ‘ਤੇ ਦਰਖਤ ਕੱਟ ਕੇ ਤੇ ਮਿੱਟੀ ਨਾਲ ਭਰੀਆਂ ਬੋਰੀਆਂ ਸੁੱਟ ਕੇ ਬੰਨ ਨੂੰ ਮਜਬੂਤ ਕਰਦੇ ਹਨ ਤੇ ਪਾਣੀ ਹੋਰ ਪਾਸੇ ਖਾਰ ਪਾਉਣੀ ਸ਼ੁਰੂ ਕਰ ਦਿੰਦਾ ਹੈ। ਡੇਰਾ ਪ੍ਰੇਮੀ ਇਸ ਬੰਨ ਦੀ ਰਾਖੀ ਲਈ ਪਿਛਲੇ 48 ਘੰਟੇ ਤੋਂ ਇਸ ਬੰਨ ‘ਤੇ ਡਟੇ ਹੋਏ ਹਨ। 45 ਮੈਂਬਰ ਸੰਦੀਪ ਇੰਸਾਂ, 45 ਮੈਂਬਰ ਜਸਬੀਰ ਇੰਸਾਂ। (Bhakra Dam)
ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਣ ਇਨ੍ਹਾਂ ਲੋਕਾਂ ਦਾ ਬਣੇਗਾ ਆਯੂਸ਼ਮਾਨ ਕਾਰਡ, ਜਲਦੀ ਦੇਖੋ
45 ਮੈਂਬਰ ਜਗਦੀਸ਼ ਇੰਸਾਂ, ਗਰੀਨ ਐਸ ਜਿੰਮੇਵਾਰ ਸੋਨੂੰ ਇੰਸਾਂ, ਲੁਧਿਆਣਾ ਬਲਾਕ ਜਿੰਮੇਵਾਰ ਸ਼ੰਟਾਂ ਇਸਾਂ, ਕ੍ਰਿਸ਼ਨ ਇੰਸਾਂ, ਰੌਕੀ ਇੰਸਾਂ, ਕਮਲ ਇੰਸਾਂ ਮਲੌਦ, ਸੋਹਨ ਲਾਲ ਇੰਸਾਂ ਦੌਰਾਹਾ, ਕਰਮ ਸਿੰਘ ਇੰਸਾਂ, ਰਾਏਕੋਟ ਤੋਂ ਸੇਵਕ ਇੰਸਾਂ ਬਿੰਜਲ ਤੇ ਦਵਿੰਦਰ ਇੰਸਾਂ ਹੋਰ ਪ੍ਰੇਮੀਆਂ ਨਾਲ ਬੰਨ ‘ਤੇ ਡਟੇ ਹੋਏ ਸਨ। ਅੱਜ ਬਲਾਕ ਲੁਧਿਆਣਾ, ਮਾਂਗਟ, ਦੌਰਾਹਾ, ਮਲੌਦ ਤੇ ਸਰੀਂਹ ਦੇ ਸੇਵਾਦਾਰ ਬੰਨ ‘ਤੇ ਡਟੇ ਹੋਏ ਸਨ। ਅੱਜ ਰਾਤ ਨੂੰ ਰਾਏਕੋਟ, ਮਾਣੂਕੇ, ਜਗਰਾਉਂ ਤੇ ਮੁੱਲਾਂਪੁਰ ਤੋਂ ਪ੍ਰੇਮੀ ਬੰਨ ਦੀ ਰਾਖੀ ਲਈ ਜਾਣਗੇ। (Bhakra Dam)
ਪ੍ਰਸਾਸ਼ਨ ਵਲੋਂ ਬੰਨ ‘ਤੇ ਡਿਊਟੀ ਦੇ ਰਹੇ ਐਸ ਡੀ ਐਮ ਸੰਦੀਪ ਸਿੰਘ ਤੇ ਐਸ ਡੀ ਐਮ ਅਮਰਜੀਤ ਸਿੰਘ ਬੈਂਸ ਨੇ ਡੇਰਾ ਪ੍ਰੇਮੀਆਂ ਦੀ ਭਰਪੂਰ ਸ਼ਲਾਘਾ ਕੀਤੀ ਹੈ। ਇਸ ਇਲਾਕੇ ਦੇ ਲੋਕ ਵੀ ਡੇਰਾ ਪ੍ਰੇਮੀਆਂ ਦੀ ਨਿਸਵਾਰਥ ਸੇਵਾ ਤੋਂ ਬਹੁਤ ਪ੍ਰਭਾਵਿਤ ਤੇ ਖੁਸ਼ ਸਨ। ਇਲਾਕੇ ਦੇ ਲੇਕਾਂ ਜਿਹਨਾਂ ਵਿੱਚ ਜੰਗੀਰ ਸਿੰਘ, ਪ੍ਰੀਤਮ ਸਿੰਘ ਸਿੱਧੂ, ਹਰਨਾਮ ਸਿੰਘ ਆਦਿ ਸ਼ਾਮਲ ਸਨ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਨੇ ਇਕ ਬਹੁਤ ਵੱਡੇ ਇਲਾਕੇ ਨੂੰ ਪਾਣੀ ਦੀ ਮਾਰ ਤੋਂ ਬਚਾ ਲਿਆ ਹੈ ਪੰ੍ਰਤੂ ਅਜੇ ਵੀ ਖਤਰਾ ਟਲਿਆ ਨਹੀਂ ਹੈ। (Bhakra Dam)
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭਾਖੜਾ ਬੰਨ ਦੀ ਗੋਬਿੰਦ ਸਾਗਰ ਝੀਲ ‘ਚ ਪਾਣੀ ਦਾ ਪੱਧਰ ਇਸ ਸਮੇਂ 1678 ਫੁੱਟ ਦੇ ਕਰੀਬ ਹੈ ਤੇ ਭਾਖੜਾ ਬਿਆਸ ਪ੍ਰਬੰਧਕੀ ਬੋਰੜ ਨੇ ਫੈਸਲਾ ਕੀਤਾ ਹੋਇਆ ਹੈ ਕਿ ਭਾਖੜਾ ‘ਚ ਪਾਣੀ ਦਾ ਪੱਧਰ 1675 ਫੁੱਟ ਹੋਣ ਤੱਕ ਪਾਣੀ ਛੱਡਿਆ ਜਾਂਦਾ ਰਹੇਗਾ। ਸਤਲੁਜ ‘ਚ  ਪਾਣੀ ਨਾ ਘਟਣ ਕਰਕੇ ਹੜ੍ਹ ਪੀੜਤਾਂ ਨੂੰ ਅਜੇ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। (Bhakra Dam)
ਅਜੇ ਹੋਰ ਛੱਡਿਆ ਜਾਵੇਗਾ ਭਾਖੜਾ ਡੈਮ ਵਿੱਚੋਂ ਪਾਣੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਚੰਡੀਗੜ੍ਹ ‘ਚ ਬੁੱਧਵਾਰ ਨੂੰ ਭਾਖੜਾ ਬਿਆਸ ਮੈਨਜਮੈਂਟ ਬੋਰਡ (ਬੀ. ਬੀ. ਐੱਮ. ਬੀ.) ਵੱਲੋਂ ਇਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ‘ਚ ਪਾਣੀ ਦੇ ਪੱਧਰ ਬਾਰੇ ਜਾਣਕਾਰੀ ਦਿੱਤੀ ਗਈ। ਬੀ. ਬੀ. ਐੱਮ. ਬੀ. ਦੇ ਚੇਅਰਮੈਨ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਭਾਖੜਾ ਡੈਮ ‘ਚੋਂ ਅਜੇ ਹੋਰ ਪਾਣੀ ਛੱਡਿਆ ਜਾਵੇਗਾ। (Bhakra Dam)
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ 6 ਵਜੇ ਤੱਕ ਭਾਖੜਾ ਡੈਮ ‘ਚ ਪਾਣੀ ਦਾ ਪੱਧਰ 1679.5 ਸੀ ਅਤੇ ਇਸ ਨੂੰ 5 ਫੁੱਟ ਹੋਰ ਘਟਾ ਕੇ 1675 ਫੁੱਟ ‘ਤੇ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ 19 ਹਜ਼ਾਰ ਕਿਊਸਿਕ ਅਤੇ ਬਾਅਦ ‘ਚ 40 ਹਜ਼ਾਰ ਕਿਊਸਿਕ ਪਾਣੀ ਭਾਖੜਾ ਡੈਮ ‘ਚੋਂ ਛੱਡਿਆ ਗਿਆ ਸੀ। ਚੇਅਰਮੈਨ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਕਾਰਨ ਹਾਲਾਤ ਬਹੁਤ ਮੁਸ਼ਕਲ ਸੀ ਪਰ ਉਨ੍ਹਾਂ ਨੂੰ ਸਮਝਦਾਰੀ ਨਾਲ ਨਜਿੱਠ ਲਿਆ ਗਿਆ ਹੈ। ਫਿਲਹਾਲ ਬੋਰਡ ਵਲੋਂ ਅੱਜ ਤੋਂ ਛੱਡੇ ਜਾ ਰਹੇ ਪਾਣੀ ਨੂੰ ਘਟਾਉਣਾ ਦਾ ਅੰਦਾਜ਼ਾ ਜਤਾਇਆ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਵੀ ਜਾਣਕਾਰੀ ਦਿੰਦੇ ਹਏ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਮੌਸਮ ਠੀਕ ਰਹੇਗਾ ਅਤੇ ਜ਼ਿਆਦਾ ਬਾਰਸ਼ ਨਹੀਂ ਹੋਵੇਗੀ, ਜਿਸ ਨਾਲ ਪਾਣੀ ਦਾ ਵਹਾਅ ਘਟੇਗਾ ਅਤੇ ਹਾਲਾਤ ‘ਚ ਸੁਧਾਰ ਹੋਵੇਗਾ।
ਅੱਧੀ ਦਰਜਨ ਜ਼ਿਲ੍ਹੇ ਨਹਿਰੀ ਪਾਣੀ ਦੀ ਕਟੌਤੀ ਹੇਠ | Bhakra Dam
ਜੇ ਨਹਿਰੀ ਪਾਣੀ ਨਹੀਂ ਮਿਲਿਆ ਤਾਂ ਝੋਨੇ ਦੀ ਪੈਦਾਵਾਰ ‘ਤੇ ਪੈ ਸਕਦਾ ਹੈ ਪ੍ਰਭਾਵ | Bhakra Dam
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੁੰ ਨਿਊਜ਼)। ਭਾਖੜਾ ਡੈਮ (Bhakra Dam) ‘ਚ ਪਾਣੀ ਦਾ ਪੱਧਰ ਘਟਣ ਕਾਰਨ ਮਾਲਵੇ ਦੇ ਅੱਧੀ ਦਰਜਨ ਤੋਂ ਵੱਧ ਜਿਲ੍ਹਿਆਂ ‘ਚ ਸਿੰਚਾਈ ਲਈ ਜਲ ਸੰਕਟ ਪੈਦਾ ਹੋ ਗਿਆ ਹੈ। ਇਸ ਸੰਕਟ ਦੇ ਅਗਾਮੀ ਤਿੰਨ ਮਹੀਨਿਆਂ ਤੱਕ ਜਾਰੀ ਰਹਿਣ ਦੇ ਅਨੁਮਾਨ ਲਾਏ ਜਾ ਰਹੇ ਹਨ ਜੇਕਰ ਅਗਲੇ ਦਿਨਾਂ ਦੌਰਾਨ ਭਰਵਾਂ ਮੀਂਹ ਨਹੀਂ ਪਿਆ ਤਾਂ ਸੰਕਟ ਹੋਰ ਵੀ ਡੂੰਘਾ ਹੋ ਸਕਦਾ ਹੈ। ਨਹਿਰ ਮੰਡਲ ਬਠਿੰਡਾ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਫਰੀਦਕੋਟ ਅਤੇ ਸ਼੍ਰੀ ਮੁਕਤਸਰ ਸਾਹਿਬ ਅਧੀਨ ਪੈਂਦੀਆਂ ਨਹਿਰਾਂ, ਸੂਏ ਤੇ ਕੱਸੀਆਂ ਤਾਜਾ ਸੰਕਟ ਦੀ ਮਾਰ ਹੇਠ ਆ ਗਏ ਹਨ ਇਨ੍ਹਾਂ ਜ਼ਿਲ੍ਹਿਆਂ ‘ਚ ਜ਼ਿਆਦਾਤਰ ਰਕਬਾ ਝੋਨੇ ਅਤੇ ਨਰਮੇ ਦੀ ਕਾਸ਼ਤ ਵਾਲਾ ਹੈ।
ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਨਰਮੇ ਦੇ ਮਾਮਲੇ ‘ਚ ਕੁਝ ਬੱਚਤ ਹੈ  ਜੇ ਨਹਿਰੀ ਪਾਣੀ ਨਹੀਂ ਮਿਲਦਾ ਤਾਂ ਝੋਨੇ ਦੀ ਪੈਦਾਵਾਰ ਨੂੰ ਸੱਟ ਵੱਜ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਗਰਮੀ ਵੀ ਜ਼ਿਆਦਾ ਹੈ, ਜਿਸ ਕਰਕੇ ਵੀ ਪਾਣੀ ਦੀ ਲੋੜ ਆਮ ਨਾਲੋਂ ਵੱਧ ਹੈ ਸੰਕਟ ਨੂੰ ਦੇਖਦਿਆਂ ਨਹਿਰੀ ਵਿਭਾਗ ਨੇ ਨਹਿਰੀ ਪਾਣੀ ਦੀ ਵਾਰੀ ਬੰਨ੍ਹ ਦਿੱਤੀ ਹੈ। ਵੇਰਵਿਆਂ ਮੁਤਾਬਕ ਇਸ ਸਮੇਂ ਭਾਖੜਾ ਡੈਮ ਦਾ ਲੈਵਲ ਪਿਛਲੇ ਸਾਲ ਨਾਲੋਂ ਲਗਭਗ 65 ਫੁੱਟ ਘੱਟ ਹੈ।
ਇਹ ਵੀ ਪੜ੍ਹੋ : ਇਸ ਸ਼ਹਿਰ ‘ਚ ਵਰ੍ਹਿਆ ਰਿਕਾਰਡ ਤੋੜ ਮੀਂਹ, 30 ਵਰ੍ਹਿਆਂ ਤੱਕ ਏਨਾ ਮੀਂਹ ਨਹੀਂ ਪਿਆ, ਦੇਖੋ ਤਸਵੀਰਾਂ
ਐਤਕੀਂ ਮੌਨਸੂਨ ਦਾ ਮੌਸਮ ਹੋਣ ਦੇ ਬਾਵਜੂਦ ਭਾਖੜਾ ਡੈਮ ਵਿੱਚ ਜੋ ਪਾਣੀ ਆ ਰਿਹਾ ਹੈ, ਬਹੁਤ ਘੱਟ ਹੈ ਨਹਿਰੀ ਵਿਭਾਗ ਨੇ ਸਿੰਚਾਈ ਲਈ ਪਾਣੀ ‘ਚ ਕਟੌਤੀ ਕਰ ਦਿੱਤੀ ਹੈ। ਜਲ ਸਰੋਤ ਵਿਭਾਗ ਪੰਜਾਬ ਦੇ ਮੁੱਖ ਇੰਜਨੀਅਰ ਨੇ ਸਾਰੀਆਂ ਨਹਿਰਾਂ ਨੂੰ ਵਾਰੀਬੰਦੀ ਅਨੁਸਾਰ ਚਲਾਉਣ ਲਈ 23 ਅਕਤੂਬਰ, ਤੱਕ ਰੋਟੇਸ਼ਨ ਬਣਾਇਆ ਹੈ। ਰੋਟੇਸ਼ਨ ਮੁਤਾਬਕ 6 ਤੋਂ 13 ਸਤੰਬਰ ਤੱਕ ਬਠਿੰਡਾ ਬਰਾਂਚ ‘ਚ ਕਿਸਾਨਾਂ ਦੀ ਮੰਗ ਦੇ ਅਧਾਰ ਤੇ ਪੂਰਾ ਪਾਣੀ ਮਿਲੇਗਾ ਜਿਸ ਨਾਲ ਸਾਰੇ ਸੂਏ ਕੱਸੀਆਂ ਆਪਣੀ ਨਿਰਧਾਰਤ ਸਮਰੱਥਾ ਅਨੁਸਾਰ ਚੱਲਣਗੇ।
ਇਸੇ ਤਰਾਂ ਹੀ 5 ਤੋਂ 12 ਅਗਸਤ ਅਤੇ 22 ਸਤੰਬਰ ਤੋਂ 29 ਸਤੰਬਰ, ਤੱਕ ਬਣਦੀ ਸਪਲਾਈ ਤੋਂ ਥੋੜ੍ਹਾ ਘੱਟ ਪਾਣੀ ਮਿਲਣ ਦੀ ਸੰਭਾਵਨਾ ਹੈ ਇਸ ਤੋਂ ਬਿਨਾਂ ਜੋ ਬਾਕੀ ਸਮਾਂ ਬਚੇਗਾ ਉਸ ਦੌਰਾਨ ਪਾਣੀ ਮਿਲਣਾ ਮੁਸ਼ਕਲ ਜਾਪਦਾ  ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਧਰਤੀ ਹੇਠਲਾ ਪਾਣੀ ਲਾਉਣਾ ਪੈਂਦਾ ਹੈ ਤਾਂ ਇਸ ਨਾਲ ਜਿਨਸ ਦੀ ਕੁਆਲਿਟੀ ਤੇ ਪੈਦਾਵਾਰ ਦੋਨੋਂ ਪ੍ਰਭਾਵਿਤ ਹੋਣਗੀਆਂ। ਕਿਸਾਨ ਆਗੂ ਦਰਸ਼ਨ ਸਿੰਘ ਮਾਈਸਰਖਾਨਾ ਨੇ ਦੱਸਿਆ ਕਿ ਮੌੜ ਬਲਾਕ ‘ਚ ਟੇਲਾਂ ਤੇ ਪੈਂਦੇ ਪਿੰਡਾਂ ਦੀ ਹਾਲਤ ਪਹਿਲਾਂ ਹੀ ਮਾੜੀ ਹੈ
ਟੇਲਾਂ ‘ਤੇ ਸੈਂਕੜੇ ਏਕੜ ਜ਼ਮੀਨ ਨਹਿਰੀ ਪਾਣੀ ਦੇ ਸਹਾਰੇ ਪਲਦੀ ਹੈ ਅਤੇ ਲਗਭਗ 5000 ਏਕੜ ਜ਼ਮੀਨ ਪਾਣੀ ਨਾ ਮਿਲਣ ਕਰਕੇ ਬੰਜਰ ਹੋਣ ਕਿਨਾਰੇ ਹੈ। ਉਨ੍ਹਾਂ ਦੱਸਿਆ ਕਿ ਜਦੋਂ ਜਰੂਰਤ ਨਹੀਂ ਹੁੰਦੀ ਤਾਂ ਟੇਲਾਂ ਤੇ ਵਾਧੂ ਪਾਣੀ ਨਾਲ ਇੰਨ੍ਹਾਂ ਪਿੰਡਾਂ ਦੀਆਂ ਫਸਲਾਂ ਡੁੱਬ ਜਾਂਦੀਆਂ ਹਨ ਅਤੇ ਲੋੜ ਵੇਲੇ ਪਾਣੀ ਨਾ ਆਉਣ ਕਾਰਨ ਸੋਕੇ ਨਾਲ ਜੂਝਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਹਿਲਾਂ ਤੋਂ ਹੀ ਮੰਦੇ ਹਾਲਾਤਾਂ ਦਾ ਸਾਹਮਣਾ ਕਰ ਰਹੀ ਕਿਸਾਨੀ ਦਾ ਖਿਆਲ ਰੱਖਣਾ ਚਾਹੀਦਾ ਸੀ ਇਸੇ ਤਰ੍ਹਾਂ ਹੀ ਮੁਕਤਸਰ ਜਿਲ੍ਹੇ ਦੇ ਕਈ ਪਿੰਡ ਸੇਮ ਦੀ ਮਾਰ ਹੇਠ ਹਨ ਅਤੇ ਕਈ ਪਿੰਡਾਂ ਨੂੰ ਪਹਿਲਾਂ ਨਹਿਰੀ ਪਾਣੀ ਨਹੀਂ ਮਿਲ ਸਕਿਆ ਹੈ। ਇਸ ਖਿੱਤੇ ਦੇ ਬਾਕੀ ਜਿਲ੍ਹੇ ਦੇ ਕਈ ਪਿੰਡ ਧਰਤੀ ਹੇਠਲੇ ਮਾੜੇ ਪਾਣੀ ਤੇ ਕਾਫੀ ਪਾਣੀ ਦੀ ਤੋਟ ਦਾ ਸ਼ਿਕਾਰ ਹਨ।
ਡੈਮ ‘ਚ ਪਾਣੀ ਦਾ ਪੱਧਰ ਘਟਿਆ : ਐਕਸੀਅਨ
ਬਠਿੰਡਾ ਨਹਿਰ ਮੰਡਲ ਦੇ ਕਾਰਜਕਾਰੀ ਇੰਜਨੀਅਰ ਗੁਰਜਿੰਦਰ ਸਿੰਘ ਬਾਹੀਆ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਘਟ ਗਿਆ ਹੈ ਜਿਸ ਕਰਕੇ ਨਹਿਰਾਂ ਪੂਰੀ ਸਮਰੱਥਾ ‘ਤੇ ਨਹੀਂ ਚਲਾਈਆਂ ਜਾ ਸਕਦੀਆਂ। ਉਨ੍ਹਾਂ ਦੱਸਿਆ ਕਿ ਅਜਿਹੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਜਲ ਸਰੋਤ ਵਿਭਾਗ ਪੰਜਾਬ ਨੇ ਰੋਟੇਸ਼ਨ ਸਿਸਟਮ ਲਾਗੂ ਕੀਤਾ ਹੈ ਜੋ ਅਗਾਮੀ 23 ਅਕਤੂਬਰ ਤੱਕ ਜਾਰੀ ਰਹੇਗਾ।
ਫਸਲਾਂ ‘ਤੇ ਮਾੜਾ ਅਸਰ : ਰੋਮਾਣਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਖੇਤੀ ਖੋਜ ਕੇਂਦਰ ਬਠਿੰਡਾ ਦੇ ਵਿਗਿਆਨੀ ਡਾ.ਗੁਰਜਿੰਦਰ ਸਿੰਘ ਰੋਮਾਣਾ ਦਾ ਕਹਿਣਾ ਸੀ ਕਿ ਨਿਰਸੰਦੇਹ ਨਹਿਰੀ ਪਾਣੀ ਦੀ ਘਾਟ ਕਾਰਨ ਫਸਲਾਂ ਤੇ ਮਾੜਾ ਅਸਰ ਪਵੇਗਾ। ਖਾਸ ਤੌਰ ‘ਤੇ ਝੋਨੇ ਲਈ ਤਾਂ ਨਹਿਰੀ ਪਾਣੀ ਅੰਮ੍ਰਿਤ ਹੈ ਕਿਉਂਕਿ ਇੰਨ੍ਹਾਂ ਜਿਲ੍ਹਿਆਂ ਦਾ ਧਰਤੀ ਹੇਠਲਾ ਪਾਣੀ ਬੇਹੱਦ ਮਾੜਾ ਹੈ। ਸ੍ਰੀ ਰੋਮਾਣਾ ਨੇ ਕਿਹਾ ਕਿ ਹੁਣ ਤਾਂ ਬਾਰਸ਼ ਹੀ ਕਿਸਾਨਾਂ ਨੂੰ ਰਾਹਤ ਦੇ ਸਕਦੀ ਹੈ। (Bhakra Dam)
ਕੋਈ ਬਹੁਤਾ ਪ੍ਰਭਾਵ ਨਹੀਂ | Bhakra Dam
ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ.ਗੁਰਾਂਦਿੱਤਾ ਸਿੰਘ ਦਾ ਕਹਿਣਾ ਸੀ ਕਿ ਇਸ ਵੇਲੇ ਫਸਲਾਂ ਚੱਲ ਪਈਆਂ ਹਨ, ਜਿਸ ਕਰਕੇ ਕੋਈ ਬਹੁਤਾ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ। (Bhakra Dam)