Complain - Sach Kahoon Punjabi
ਬਲਦੇਵ ਖ਼ਿਲਾਫ਼ ਸ਼ਿਕਾਇਤ ਨਹੀਂ ਹੋਈ ਵਾਪਸ, ਫਰਜ਼ੀ ਅਰਜ਼ੀ ਅਤੇ ਦਸਤਖ਼ਤ ਵੀ ਬਲਦੇਵ ਦੀ ਸਾਜ਼ਿਸ਼!
ਆਪ ਵਿਧਾਇਕ Baldev singh ਖ਼ਿਲਾਫ਼ ਸਿਕਾਇਤਕਰਤਾ ਪੁੱਜਾ ਵਿਧਾਨ ਸਭਾ, ਵਿਧਾਇਕ ‘ਤੇ ਲਾਏ ਗੰਭੀਰ ਦੋਸ਼
ਦਲ ਬਦਲੂ ਕਾਨੂੰਨ ਤਹਿਤ ਸ਼ਿਕਾਇਤ ‘ਤੇ ਕਾਇਮ ਸਿਮਰਨਜੀਤ ਸਿੰਘ, ਬਲਦੇਵ ਸਿੰਘ ਖ਼ਿਲਾਫ਼ ਮੰਗੀ ਕਾਰਵਾਈ
ਚੰਡੀਗੜ (ਅਸ਼ਵਨੀ ਚਾਵਲਾ)। ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਖ਼ਿਲਾਫ਼ ਦਲ ਬਦਲੂ ਕਾਨੂੰਨ ਤਹਿਤ ਸ਼ਿਕਾਇਤ ਵਾਪਸ ਲੈਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਹੈ। ਮਾਸਟਰ ਬਲਦੇਵ ਸਿੰਘ ਨੇ ਆਪਣੀ ਵਿਧਾਇਕੀ ਨੂੰ ਬਚਾਉਣ ਲਈ ਖ਼ੁਦ ਨਾ ਸਿਰਫ਼ ਫਰਜ਼ੀ ਅਰਜ਼ੀ ਤਿਆਰ ਕਰਵਾਈ ਹੈ, ਸਗੋਂ ਇਸ ਅਰਜ਼ੀ ‘ਤੇ ਉਨਾਂ ਦੇ ਫਰਜ਼ੀ ਦਸਤਖ਼ਤ ਵੀ ਕਿਸੇ ਮਾਹਿਰ ਤੋਂ ਕਰਵਾਏ ਹਨ। ਇਸ ਲਈ ਮਾਸਟਰ ਬਲਦੇਵ ਸਿੰਘ ਖ਼ਿਲਾਫ਼ ਫਰਜ਼ੀ ਅਰਜ਼ੀ ਅਤੇ ਦਸਤਖ਼ਤ ਕਰਵਾਉਣ ਦੇ ਨਾਲ ਹੀ ਵਿਧਾਨ ਸਭਾ ਨੂੰ ਗੁਮਰਾਹ ਕਰਨ ਦੇ ਦੋਸ਼ ਵਿੱਚ ਪੁਲਿਸ ਵਿੱਚ ਐਫ.ਆਈ.ਆਰ. ਵੀ ਦਰਜ਼ ਕਰਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਇਹ ਗੰਭੀਰ ਦੋਸ਼ ਮਾਸਟਰ ਬਲਦੇਵ ਸਿੰਘ ਖ਼ਿਲਾਫ਼ ਦਲ ਦਬਲੂ ਕਾਨੂੰਨ ਤਹਿਤ ਸ਼ਿਕਾਇਤ ਕਰਨ ਵਾਲੇ ਸਿਮਰਨਜੀਤ ਸਿੰਘ ਨੇ ਵਿਧਾਨ ਸਭਾ ਵਿੱਚ ਸ਼ੁੱਕਰਵਾਰ ਨੂੰ ਪੇਸ਼ ਹੁੰਦੇ ਹੋਏ ਲਗਾਏ ਹਨ।
ਸ਼ਿਕਾਇਤ ਕਰਤਾ ਸਿਮਰਨਜੀਤ ਸਿੰਘ ਦੇ ਇਨਾਂ ਦੋਸ਼ਾਂ ਨੂੰ ਪੰਜਾਬ ਵਿਧਾਨ ਸਭਾ ਦੀ ਸਕੱਤਰ ਸ਼ਸੀ ਲਖਨਪਾਲ ਮਿਸ਼ਰਾ ਨੇ ਦਰਜ ਕਰ ਲਏ ਹਨ।
ਹੁਣ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਰਨੀ ਹੈ।
ਸਿਰਮਜੀਤ ਸਿੰਘ ਵੱਲੋਂ ਸ਼ੁੱਕਰਵਾਰ ਨੂੰ ਦਿੱਤੇ ਗਏ ਬਿਆਨਾਂ ਨਾਲ ਬਲਦੇਵ ਸਿੰਘ ਦੇ ਮਾਮਲੇ ਵਿੱਚ ਵੱਡਾ ਸਿਆਸੀ ਮੋੜ ਬਾਹਰ ਆ ਗਿਆ ਹੈ
ਹੁਣ ਜਿਥੇ ਉਸ ਵਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ ਦਲ ਬਦਲੂ ਕਾਨੂੰਨ ਤਹਿਤ ਕਾਰਵਾਈ ਚਲਦੀ ਰਹੇਗੀ,
ਉਥੇ ਹੀ ਹੁਣ ਫਰਜ਼ੀ ਦਸਤਖ਼ਤ ਵਾਲੀ ਅਰਜ਼ੀ ਦੇ ਮਾਮਲੇ ਵਿੱਚ ਮਾਸਟਰ ਬਲਦੇਵ ਸਿੰਘ ਲਈ ਦਿੱਕਤ ਪੈਦਾ ਹੋ ਸਕਦੀ ਹੈ।
ਜਾਣਕਾਰੀ ਅਨੁਸਾਰ ਜੈਤੋਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਵਲੋਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਤੋਂ ਬਾਗੀ ਹੁੰਦੇ ਹੋਏ ਕਿਸੇ ਹੋਰ ਪਾਰਟੀ ਦੀ ਟਿਕਟ ਤੋਂ ਚੋਣ ਲੜੀ ਸੀ। ਜਿਸ ਤੋਂ ਬਾਅਦ ਉਨਾਂ ਖ਼ਿਲਾਫ਼ ਦਲ ਬਦਲੂ ਕਾਨੂੰਨ ਤਹਿਤ ਕਾਰਵਾਈ ਕਰਨ ਲਈ ਜਲੰਧਰ ਵਾਸੀ ਸਿਮਰਨਜੀਤ ਸਿੰਘ ਵਲੋਂ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਸ਼ਿਕਾਇਤ ਦਿੱਤੀ ਗਈ ਸੀ। ਇਸ ਸ਼ਿਕਾਇਤ ਤੋਂ ਬਾਅਦ ਸੁਣਵਾਈ ਅਜੇ ਚਲ ਹੀ ਰਹੀ ਸੀ ਕਿ ਵਿਧਾਨ ਸਭਾ ਵਿੱਚ ਇੱਕ ਹੋਰ ਪੱਤਰ ਪੁੱਜਦਾ ਹੈ, ਜਿਸ ਵਿੱਚ ਸ਼ਿਕਾਇਤ ਵਾਪਸ ਲੈਣ ਦੀ ਦਰਖ਼ਾਸਤ ਕਰਦੇ ਹੋਏ ਸਿਮਰ ਜੀਤ ਸਿੰਘ ਦੇ ਦਸਤਖ਼ਤ ਦੇ ਨਾਲ ਹੀ ਉੁਸ ਦਾ ਪਛਾਣ ਪੱਤਰ ਵੀ ਸ਼ਾਮਲ ਹੁੰਦਾ ਹੈ। ਇਸ ਸ਼ਿਕਾਇਤ ਵਾਪਸੀ ਦੇ ਮਾਮਲੇ ਵਿੱਚ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਨ ਪਾਲ ਮਿਸ਼ਰਾ ਨੂੰ ਸ਼ਿਕਾਇਤਕਰਤਾ ਨੂੰ ਸੱਦ ਕੇ ਬਿਆਨ ਕਲਮ ਕਰਨ ਦੇ ਆਦੇਸ਼ ਦਿੱਤੇ ਗਏ ਸਨ
10 ਜਨਵਰੀ ਸ਼ੁਕਰਵਾਰ ਨੂੰ ਸਿਮਰਨਜੀਤ ਸਿੰਘ ਨੂੰ ਚੰਡੀਗੜ ਵਿਖੇ ਸੱਦਿਆ ਗਿਆ ਸੀ
ਇਸ ਤੋਂ ਬਾਅਦ 10 ਜਨਵਰੀ ਸ਼ੁਕਰਵਾਰ ਨੂੰ ਸਿਮਰਨਜੀਤ ਸਿੰਘ ਨੂੰ ਚੰਡੀਗੜ ਵਿਖੇ ਸੱਦਿਆ ਗਿਆ ਸੀ।  ਉਸ ਨੇ ਵਿਧਾਨ ਸਭਾ ਦੀ ਸਕੱਤਰ ਸ਼ਸੀ ਲਖਨਪਾਲ ਮਿਸ਼ਰਾ ਕੋਲ ਪੇਸ਼ ਹੋ ਕੇ ਕਿਹਾ ਕਿ ਉਸ ਵਲੋਂ ਇਸ ਤਰਾਂ ਦੀ ਕੋਈ ਅਰਜ਼ੀ ਦਾਖ਼ਲ ਨਹੀਂ ਕੀਤੀ ਗਈ ਹੈ,
ਜਿਸ ਵਿੱਚ ਸ਼ਿਕਾਇਤ ਵਾਪਸ ਲੈਣ ਦਾ ਜਿਕਰ ਕੀਤਾ ਗਿਆ ਹੋਵੇ।
ਉਸ ਨੇ ਆਪਣੇ ਦਸਤਖ਼ਤ ਜਾਅਲੀ ਕਰਾਰ ਦਿੰਦੇ ਹੋਏ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ,
ਕਿਉਂਕਿ ਦਸਤਖ਼ਤ ਹੂੰ-ਬ-ਹੂੰ ਉਨਾਂ ਦੇ ਦਸਤਖ਼ਤ ਨਾਲ ਹੀ ਮਿਲ ਰਹੇ ਸਨ।
ਇਥੇ ਹੀ ਸਿਮਰਨਜੀਤ ਸਿੰਘ ਨੇ ਇਸ ਮਾਮਲੇ ਵਿੱਚ ਐਸ.ਐਸ.ਪੀ. ਚੰਡੀਗੜ ਨੂੰ ਵੀ ਸ਼ਿਕਾਇਤ ਦਿੰਦੇ ਹੋਏ ਮਾਮਲੇ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਹੈ।
ਪੈਸੇ ਦੀ ਡਿਮਾਂਡ ਕਰ ਰਿਹਾ ਐ ਸਿਮਰਨਜੀਤ ਸਿੰਘ, ਲੈਬਾਰਟਰੀ ‘ਚ ਸਾਬਤ ਹੋ ਜਾਣਗੇ ਦਸਤਖ਼ਤ : ਬਲਦੇਵ ਸਿੰਘ
ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਸਿਮਰਨਜੀਤ ਸਿੰਘ ਆਮ ਆਦਮੀ ਪਾਰਟੀ ਦਾ ਵਰਕਰ ਹੈ ਅਤੇ ਉਨਾਂ ਵੱਲੋਂ ਪਾਰਟੀ ਵਿੱਚ ਵਾਪਸੀ ਕਰਨ ਦੇ ਚਲਦੇ ਸਿਮਰਨਜੀਤ ਸਿੰਘ ਨੂੰ ਪਾਰਟੀ ਪੱਧਰ ‘ਤੇ ਸ਼ਿਕਾਇਤ ਵਾਪਸ ਲੈਣ ਲਈ ਕਿਹਾ ਗਿਆ ਸੀ।
ਜਿਸ ਤੋਂ ਬਾਅਦ ਸਿਮਰਨਜੀਤ ਸਿੰਘ ਨੇ ਸ਼ਿਕਾਇਤ ਵਾਪਸ ਲੈਣ ਲਈ ਅਰਜ਼ੀ ਵੀ ਖ਼ੁਦ ਭੇਜੀ ਹੈ
ਪਰ ਹੁਣ ਉਹ ਦੇ ਮੰਨ ਵਿੱਚ ਲਾਲਚ ਆ ਗਿਆ ਹੈ।
ਜਿਸ ਕਾਰਨ ਉਹ ਸ਼ਿਕਾਇਤ ਵਾਪਸ ਲੈਣ ਦੇ ਬਦਲੇ ਮੋਟੇ ਪੈਸੇ ਦੀ ਡਿਮਾਂਡ ਕਰ ਰਿਹਾ ਹੈ
ਪਰ ਉਹ ਇਸ ਤਰਾਂ ਦੀ ਸੌਦੇਬਾਜ਼ੀ ਨਹੀਂ ਕਰਨਗੇ।
ਉਨਾਂ ਕਿਹਾ ਕਿ ਸਿੱਧੇ ਪੈਸੇ ਮੰਗਣ ਦੀ ਥਾਂ ‘ਤੇ ਉਸ ਕਿਸੇ ਰਾਹੀਂ ਸੰਦੇਸ਼ ਭੇਜਿਆ ਸੀ ਕਿ ਪੈਸੇ ਦੇਣ ਤੋਂ ਬਾਅਦ ਹੀ ਮਾਮਲੇ ਦੀ ਹਲ਼ ਹੋ ਸਕਦਾ ਹੈ ਪਰ ਉਨਾਂ ਨੇ ਇਨਕਾਰ ਕਰ ਦਿੱਤਾ ਹੈ। ਉਨਾਂ ਕਿਹਾ ਕਿ ਦਸਤਖ਼ਤ ਫਰਜ਼ੀ ਕਹਿਣ ਦੇ ਮਾਮਲੇ ਵਿੱਚ ਲੈਬਾਰਟਰੀ ਹੀ ਸੱਚ ਬਾਹਰ ਲਿਆ ਸਕਦੀ ਹੈ। ਜੇਕਰ ਲੈਬਾਰਟਰੀ ਵਿੱਚ ਦਸਤਖ਼ਤ ਚੈੱਕ ਹੋ ਗਏ ਤਾਂ ਸਿਮਰਨਜੀਤ ਸਿੰਘ ਝੂਠ ਸਾਬਤ ਹੋ ਜਾਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੇਰੁਜ਼ਗਾਰ ਬੀਐੱਡ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦਾ ਘਿਰਾਓ
ਸੰਗਰੂਰ (ਗੁਰਪ੍ਰੀਤ ਸਿੰਘ) ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਸਮਾਗਮ ‘ਚ ਪਹੁੰਚੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਉਸ ਸਮੇਂ ਬੇਰੁਜ਼ਗਾਰ ਬੀ.ਐੱਡ .ਟੈੱਟ ਪਾਸ ਅਧਿਆਪਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ, ਸਿੱਖਿਆ ਮੰਤਰੀ ਦੇ ਆਉਂਦਿਆਂ ਹੀ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕਾਂ ਨੇ ਸਮਾਗਮ ‘ਚ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿੱਥੇ ਪੁਲਿਸ ਪ੍ਰਸ਼ਾਸਨ ਸਿੱਖਿਆ ਮੰਤਰੀ ਨੂੰ ਬੇਰੁਜ਼ਗਾਰਾਂ ਦੀ ਸੰਘਰਸ਼ੀ ਨਾਅਰੇਬਾਜ਼ੀ ਤੋਂ ਬਚਾਉਣ ਲਈ ਚਾਰਾਜੋਈ ਕਰਦਾ ਰਿਹਾ ਤੇ ਹੱਥਾਂ ਪੈਰਾਂ ਦੀ ਪੈ ਗਈ ਤੇ ਸਿੱਖਿਆ ਮੰਤਰੀ ਵੀ ਬੇਰੁਜ਼ਗਾਰਾਂ ਤੋਂ ਅੱਖਾਂ ਬਚਾਉਦੇ ਰਹੇ।
ਆਖਿਰ ਪੁਲਿਸ ਅਧਿਕਾਰੀ ਸਿੱਖਿਆ ਮੰਤਰੀ ਸਿੰਗਲਾ ਨੂੰ ਦੂਜੇ ਗੇਟ ਤੋਂ ਕੱਢ ਕੇ ਲੈ ਗਏ ਤੇ ਕੁਝ ਸਮੇਂ ਲਈ ਦੋ ਬੇਰੁਜ਼ਗਾਰ ਅਧਿਆਪਕਾਂ ਰਣਬੀਰ ਨਦਾਮਪੁਰ ਅਤੇ ਰਮਨ ਮਲੋਟ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ , ਪਰ ਬੇਰੁਜ਼ਗਾਰਾਂ ਦੇ ਸੰਘਰਸ਼ ਦੀ ਬਦੌਲਤ ਤੇ ਭਰਾਤਰੀ ਜਥੇਬੰਦੀਆਂ ਦੇ ਮੌਕੇ ‘ਤੇ ਪਹੁੰਚਣ ‘ਤੇ ਬੇਰੁਜਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਦਿੱਤੀ ਵੱਡੀ ਹਮਾਇਤ ਕਾਰਨ ਹਿਰਾਸਤ ਵਿੱਚ ਲਏ ਰਣਵੀਰ ਨਿਦਾਮਪੁਰ ਅਤੇ ਰਮਨ ਮਲੋਟ ਨੂੰ ਤੁਰੰਤ ਛੱਡ ਦਿੱਤਾ ।   Minister
ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ‘ਚ ਪ੍ਰਦਰਸ਼ਨ ਕਰਨ ਵਾਲੇ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਕਿਹਾ ਕਿ ਕੱਲ੍ਹ 30 ਸਤੰਬਰ ਚੰਡੀਗੜ੍ਹ ਪੰਜਾਬ ਵਿਧਾਨ ਸਭਾ ਵਿਖੇ ਹੋਈ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੇ ਨਵੀਂ ਭਰਤੀ ਤੋਂ  ਟਾਲਾ ਵੱਟ ਲਿਆ ਹੈ। ਢਿਲਵਾਂ ਨੇ ਕਿਹਾ ਕਿ ਮੀਟਿੰਗ ਤਾਂ ਇੱਕ ਬਹਾਨਾ ਸੀ, ਅਸਲ ਵਿੱਚ ਸਰਕਾਰ ਬੇਰੁਜਗਾਰ ਅਧਿਆਪਕਾਂ ਦੇ ਰੋਹ ਨੂੰ ਆਨੇ-ਬਹਾਨੇ ਸ਼ਾਂਤ ਕਰਕੇ ਜਿਮਨੀ ਚੋਣਾਂ ‘ਚ ਬਾਜ਼ੀ ਮਾਰਨਾ ਚਾਹੁੰਦੀ ਹੈ, ਜਿਸ ‘ਚ ਬੇਰੁਜ਼ਗਾਰ ਅਧਿਆਪਕ ਸਰਕਾਰ ਨੂੰ ਸਫਲ ਨਹੀਂ ਹੋਣ ਦੇਣਗੇ ।
ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2500 ਅਧਿਆਪਕਾਂ ਦੀ ਭਰਤੀ ਜਲਦ ਕਰਨ ਦਾ ਦਾਅਵਾ ਕਰ ਰਹੇ ਹਨ। ਉਹਨਾਂ ਕਿਹਾ ਕਿ 8 ਸਤੰਬਰ ਤੋਂ ਉਹ ਇੱਥੇ ਪੱਕਾ ਧਰਨਾ ਲਾ ਕੇ ਬੈਠੇ ਹਨ। ਇਸ ਸਮੇਂ ਬੇਰੁਜਗਾਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਯੁੱਧਜੀਤ ਬਠਿੰਡਾ ਸੂਬਾ ਕਮੇਟੀ ਮੈਂਬਰ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਬੁਨਿਆਦ ਬਹੁਤੀ ਦੇਰ ਨਹੀਂ ਟਿਕੀ ਸਕੇਗੀ । ਆਗੂਆਂ ਨੇ ਸਾਂਝੀ ਸੁਰ ‘ਚ ਕਿਹਾ ਕਿ ਸਰਕਾਰ ਜਦੋਂ ਤੱਕ ਅਧਿਆਪਕ ਭਰਤੀ ਦਾ ਨੋਟੀਫਿਕੇਸ਼ਨ ਨਹੀਂ ਕਰਦੀ, ਸਾਡਾ ਸੰਘਰਸ਼ ਰਹੇਗਾ। ਇਸ ਅਧਿਆਪਕ ਆਗੂਆਂ ਨੂੰ?ਭਰਾਤਰੀ ਜਿੱਥੇ ਸੰਗਰੂਰ ਦੇ ਪ੍ਰਸ਼ਾਸਨ ਦੀ ਕਾਰਜਗੁਜਾਰੀ ਦੀ ਨਿਖੇਧੀ ਕੀਤੀ ਤੇ ਸਿੱਖਿਆ ਮੰਤਰੀ ਨੂੰ ਚੇਤਾਵਨੀ ਦਿੱਤੀ ਕਿ ਬੇਰੁਜਗਾਰ ਅਧਿਆਪਕਾਂ ਲਈ ਜਲਦ ਹੀ ਰੁਜਗਾਰ ਮੁਹੱਈਆ ਕਰਵਾਇਆ ਜਾਵੇ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਧੂ ਨੂੰ ਉਡੀਕ ਰਿਹਾ ਐ ਦਫ਼ਤਰ, ਦਰਜਨਾਂ ਫਾਈਲਾਂ ਰੁਕੀਆਂ, ਅਮਰਿੰਦਰ ਕੋਲ ਹੋਏਗੀ ਸ਼ਿਕਾਇਤ
ਨਵਜੋਤ ਸਿੱਧੂ ਪਿਛਲੇ 4 ਮਹੀਨਿਆਂ ਵਿੱਚ ਕੁਝ ਦਿਨ ਹੀ ਆਏ ਹਨ ਦਫ਼ਤਰ, ਫਾਈਲਾਂ ਦਾ ਰੁਕੀਆਂ ਪਿਆ ਐ ਕੰਮ
ਚੰਡੀਗੜ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਦੇ ਕੰਮ ਕਰਨ ਦੇ ਸਟਾਈਲ ਤੋਂ ਕਾਂਗਰਸੀ ਮੇਅਰ ਕਾਫ਼ੀ ਜਿਆਦਾ ਔਖੇ ਹੋਏ ਬੈਠੇ ਹਨ, ਕਿਉਂਕਿ ਪਿਛਲੇ 4 ਮਹੀਨੇ ਤੋਂ ਨਵਜੋਤ ਸਿੱਧੂ ਦੀ ਦਫ਼ਤਰ ਵਿੱਚ ਹਾਜ਼ਰੀ ਨਾਂ ਦੇ ਬਰਾਬਰ ਹੋਣ ਦੇ ਚਲਦੇ ਉਸ ਸਾਰੀਆਂ ਫਾਈਲਾਂ ਰੁਕੀ ਪਈਆਂ ਹਨ, ਜਿਨਾਂ ਫਾਈਲਾਂ ਨੂੰ ਮੰਤਰੀ ਪੱਧਰ ਤੱਕ ਦੀ ਪ੍ਰਵਾਨਗੀ ਚਾਹੀਦੀ ਹੈ। ਨਵਜੋਤ ਸਿੱਧੂ ਦੇ ਦਫ਼ਤਰ ਪਿਛਲੇ 4 ਮਹੀਨੇ ਵਿੱਚ ਬਹੁਤ ਹੀ ਘੱਟ ਆਉਣ ਕਾਰਨ ਪੰਜਾਬ ਦੀਆਂ 5 ਨਗਰ ਨਿਗਮ ਅਤੇ ਕਈ ਨਗਰ ਕੌਂਸਲਾਂ ਸਣੇ ਦਫ਼ਤਰ ਦੀਆਂ ਦਰਜਨਾਂ ਫਾਈਲਾਂ ਸਿੱਧੂ ਦੇ ਦਸਤਖ਼ਤ ਨੂੰ ਹੀ ਉਡੀਕ ਰਹੀਆਂ ਹਨ। ਹਾਲਾਂਕਿ ਨਵਜੋਤ ਸਿੱਧੂ ਦੀ ਗੈਰ ਹਾਜ਼ਰੀ ਵਿੱਚ ਉਨਾਂ ਦੀ ਧਰਮ-ਪਤਨੀ ਨਵਜੋਤ ਕੌਰ ਅਤੇ ਉਨਾਂ ਦੇ ਕੁਝ ਸਾਥੀ ਦੋਸਤ ਦਫ਼ਤਰ ਵਿੱਚ ਆਪਣੀ ਗੈਰ ਹਾਜ਼ਰੀ ਨਹੀਂ ਲੱਗਣ ਦੇ ਰਹੇ ਹਨ ਅਤੇ ਸਾਰੀਆਂ ਸਰਕਾਰੀ ਫਾਈਲਾਂ ਦੀ ਪੜਤਾਲ ਵੀ ਕਰ ਰਹੇ ਹਨ ਪਰ ਉਹ ਕਿਸੇ ਵੀ ਫਾਈਲ ‘ਤੇ ਦਸਤਖ਼ਤ ਨਹੀਂ ਕਰ ਸਕਦੇ ਹਨ, ਜਿਸ ਕਾਰਨ ਨਵਜੋਤ ਸਿੱਧੂ ਦੀ ਹੀ ਦਫ਼ਤਰ ਆਉਣ ਲਈ ਉਡੀਕ ਹੋ ਰਹੀਂ ਹੈ।
ਦੱਸਿਆ ਜਾ ਰਿਹਾ ਹੈ ਕਿ ਅਗਸਤ ਮਹੀਨੇ ਤੋਂ ਬਾਅਦ ਅਚਾਨਕ ਹੀ ਨਵਜੋਤ ਸਿੱਧੂ ਦੀ ਸਥਾਨਕ ਸਰਕਾਰਾਂ ਵਿਭਾਗ ਵਿੱਚ ਹਾਜ਼ਰੀ ਘਟ ਗਈ ਹੈ, ਜਦੋਂ ਕਿ ਦੁਸਹਿਰੇ ਮੌਕੇ ਅੰਮ੍ਰਿਤਸਰ ਵਿਖੇ ਹਾਦਸਾ ਹੋਣ ਤੋਂ ਬਾਅਦ ਤਾਂ ਨਵਜੋਤ ਸਿੱਧੂ ਇੱਕ ਦੋ ਵਾਰ ਹੀ ਆਪਣੇ ਦਫ਼ਤਰ ਵਿੱਚ ਆਏ ਹਨ। ਇਸੇ ਦੌਰਾਨ ਨਵਜੋਤ ਸਿੱਧੂ ਪਾਕਿਸਤਾਨੀ ਫੇਰੀ ਅਤੇ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਵਿੱਚ ਡਿਊਟੀ ਹੋਣ ਕਾਰਨ ਦਫ਼ਤਰ ਨਹੀਂ ਆਏ।  Complain
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾੜੀ ਪਰਾਲੀ ਵਾਲੀਆਂ ਜ਼ਮੀਨਾਂ ਦੀ ਗਰਦੌਰੀ ਕਰਨ ਆਏ ਪਟਵਾਰੀ ਨੂੰ ਕਿਸਾਨਾਂ ਨੇ ਬਣਾਇਆ ਬੰਦੀ
ਸ਼ੁਰੂਆਤੀ ਦੌਰ ‘ਚ ਹੀ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਈ ਸਰਕਾਰ ਦੀ ਅੱਗ ਨਾ ਲਾਉਣ ਦੀ ਮੁਹਿੰਮ
ਨਾਇਬ ਤਹਿਸੀਲਦਾਰ ਦੇ ਭਰੋਸੇ ਤੋਂ ਬਾਅਦ ਪਟਵਾਰੀ ਨੂੰ ਦਿੱਤਾ ਗਿਆ ਜਾਣ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਮੁਹਿੰਮ ਸ਼ੁਰੂਆਤੀ ਦੌਰ ਵਿੱਚ ਹੀ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਈ ਹੈ। ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਅੱਜ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਦੀ ਗਿਰਦਾਵਰੀ ਕਰਨ ਗਏ ਇੱਕ ਪਟਵਾਰੀ ਨੂੰ ਕਿਸਾਨਾਂ ਨੇ ਬੰਧਕ ਬਣਾ ਲਿਆ। ਆਲਮ ਇਹ ਰਿਹਾ ਕਿ ਪਟਵਾਰੀ ਕਿਸਾਨਾਂ ਅੱਗੇ ਬੇਵੱਸ ਹੋ ਕੇ ਰਹਿ ਗਿਆ ਤੇ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਕਿਸਾਨਾਂ ਨੇ ਦੋਸ਼ ਲਾਇਆ ਕਿ ਸਰਕਾਰ ਜਾਣਬੁੱਝ ਕੇ ਪਰਾਲੀ ਦੇ ਮਾਮਲੇ ‘ਚ ਤੰਗ ਪ੍ਰੇਸ਼ਾਨ ਕਰ ਰਹੀ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਟਿਆਲਾ ਦੇ ਪਿੰਡ ਫਤਿਹਪੁਰ ਵਿਖੇ ਕੁਝ ਕਿਸਾਨਾਂ ਵੱਲੋਂ ਆਪਣਾ ਝੋਨਾ ਕੁਝ ਦਿਨ ਪਹਿਲਾਂ ਵੱਢਿਆ ਗਿਆ ਸੀ ਤੇ ਉਸ ਦੇ ਬਚਦੇ ਪਰਾਲੀ ਦੇ ਨਾੜ ਨੂੰ ਅੱਗ ਲਾਈ ਗਈ ਸੀ। ਸਰਕਾਰ ਵੱਲੋਂ ਇਸ ਵਾਰ ਪਰਾਲੀ ਨੂੰ ਅੱਗ ਲਾਉਣ ਨੂੰ ਲੈ ਕੇ ਸਖਤ ਕਾਰਵਾਈ ਕਰਨ ਦਾ ਆਦੇਸ਼ ਚਾੜ੍ਹਿਆ ਹੋਇਆ ਹੈ, ਜਿਸ ਕਾਰਨ ਅੱਜ ਸਬੰਧਿਤ ਹਲਕਾ ਪਟਵਾਰੀ ਅਮਰਿੰਦਰ ਸਿੰਘ ਅੱਗ ਲਾਉਣ ਵਾਲੇ ਕਿਸਾਨਾਂ ਦੀ ਗਿਰਦਵਾਰੀ ਕਰਨ ਗਿਆ ਸੀ ਕਿ ਕਿਸ-ਕਿਸ ਕਿਸਾਨ ਨੇ ਆਪਣੀ ਪਰਾਲੀ ਨੂੰ ਅੱਗ ਲਗਾਈ ਹੈ, ਤਾਂ ਜੋ ਅੱਗੇ ਰਿਪੋਰਟ ਭੇਜੀ ਜਾ ਸਕੇ।
ਇਸ ਬਾਰੇ ਜਦੋਂ ਕਿਸਾਨਾਂ ਨੂੰ ਭਿਣਕ ਪਈ ਤਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਕਾਰਕੁੰਨਾਂ ਨੇ ਪਟਵਾਰੀ ਅਮਰਿੰਦਰ ਸਿੰਘ ਨੂੰ ਪਿੰਡ ਦੀ ਸਾਂਝੀ ਥਾਂ ‘ਤੇ ਕੁਰਸੀ ‘ਤੇ ਬਿਠਾ ਲਿਆ ਤੇ ਉਸਦੇ ਆਲੇ-ਦੁਆਲੇ ਕਿਸਾਨ ਇਕੱਠੇ ਹੋ ਗਏ। ਪਟਵਾਰੀ ਦੇ ਬੰਧਕ ਦੀ ਖਬਰ ਤੋਂ ਬਾਅਦ ਪ੍ਰਸ਼ਾਸਨ ‘ਚ ਭਾਜੜਾਂ ਪੈ ਗਈਆਂ ਤੇ ਤਹਿਸੀਲਦਾਰ ਮੌਕੇ ‘ਤੇ ਪਿੰਡ ਪੁੱਜੇ। ਇਸ ਮੌਕੇ ਨਾਇਬ ਤਹਿਸੀਲਦਾਰ ਵੱਲੋਂ ਆਪਣਾ ਬਚਾਅ ਕਰਦਿਆਂ ਪਿੰਡ ਦੇ ਲੋਕਾਂ ਨੂੰ ਦੱਸਿਆ ਕਿ ਪਟਵਾਰੀ ਤਾਂ ਸਾਉਣੀ ਦੀ ਫਸਲ ਦੀ ਗਿਰਦਵਾਰੀ ਕਰਨ ਆਇਆ ਸੀ ਤੇ ਕਿਸਾਨਾਂ ਨੂੰ ਗਲਤ ਫਹਿਮੀ ਹੋ ਗਈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦਾ ਕੋਈ ਆਦੇਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਲੈਵਲ ਦਾ ਹੈ। ਨਾਇਬ ਤਹਿਸੀਲਦਾਰ ਦੇ ਭਰੋਸੇ ਤੋਂ ਬਾਅਦ ਹੀ ਪਟਵਾਰੀ ਨੂੰ ਕਿਸਾਨਾਂ ਵੱਲੋਂ ਜਾਣ ਦਿੱਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਹੁਲ ਗਾਂਧੀ ਨਾਲ ਕੁਝ ਮਿੰਟ ਦੀ ਹੀ ਹੋਈ ਮੁਲਾਕਾਤ (Navjot Singh Sidhu)
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਸਰਕਾਰ ਵਿੱਚ ਦਾਲ ਨਾ ਗਲਣ ਦੇ ਕਾਰਨ ਕਾਫ਼ੀ ਜ਼ਿਆਦਾ ਦੁਖੀ ਚੱਲ ਰਹੇ ਨਵਜੋਤ ਸਿੱਧੂ (Navjot Singh Sidhu) ਨੂੰ ਰਾਹੁਲ ਗਾਂਧੀ ਦੇ ਦਰਬਾਰ ਵਿੱਚ ਵੀ ਕੋਈ ਰਾਹਤ ਨਹੀਂ ਮਿਲੀ ਦੋ ਦਿਨਾਂ ਤੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਵਿੱਚ ਜੁਟੇ ਨਵਜੋਤ ਸਿੱਧੂ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਨੇ ਕੁਝ ਹੀ ਮਿੰਟ ਦਾ ਸਮਾਂ ਦਿੰਦੇ ਹੋਏ ਸਿਰਫ਼ ਇੰਨਾ ਹੀ ਕਿਹਾ ਕਿ ਚੋਣਾਂ ਸਿਰ ‘ਤੇ ਹਨ, ਇਸ ਲਈ ਅਮਰਿੰਦਰ ਸਿੰਘ ਨਾਲ ਮਿਲ ਕੇ ਕੰਮ ਕੀਤਾ ਜਾਵੇ, ਨਾ ਕਿ ਉਨ੍ਹਾਂ ਦੇ ਵਿਰੋਧ ਵਿੱਚ ਬਿਆਨਬਾਜ਼ੀ ਕੀਤੀ ਜਾਵੇ। (Navjot Singh Sidhu)
ਇਸ ਮੁਲਾਕਾਤ ਦੌਰਾਨ ਸਿੱਧੂ ਨੇ ਆਪਣਾ ਪੱਖ ਜ਼ਰੂਰ ਰੱਖਿਆ ਪਰ ਰਾਹੁਲ ਗਾਂਧੀ ਇਸ ਮਾਮਲੇ ਵਿੱਚ ਕੁਝ ਵੀ ਜਿਆਦਾ ਸੁਣਨ ਨੂੰ ਤਿਆਰ ਹੀ ਨਹੀਂ ਹੋਏ ਨਵਜੋਤ ਸਿੱਧੂ ਦੀ ਰਾਹੁਲ ਗਾਂਧੀ ਨਾਲ ਦਿੱਲੀ ਵਿਖੇ ਬੁੱਧਵਾਰ ਨੂੰ ਮੁਲਾਕਾਤ ਬਾਅਦ ਦੁਪਹਿਰ ਹੋਈ ਸੀ, ਜਿੱਥੇ ਸਿੱਧੂ ਵੱਲੋਂ ਪੰਜਾਬ ਵਿੱਚ ਕੀਤੇ ਜਾ ਰਹੇ ਕੰਮਾਂ ਦੇ ਵੇਰਵੇ ਸਣੇ ਆਪਣੀ ਨਰਾਜ਼ਗੀ ਦੀ ਫਾਈਲ ਲੈ ਕੇ ਪੁੱਜੇ ਸਨ।
ਗਾਂਧੀ ਨੇ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਦਿੱਤੇ ਆਦੇਸ਼
ਉਨ੍ਹਾਂ ਮੁੜ ਤੋਂ ਰਾਹੁਲ ਗਾਂਧੀ ਨੂੰ ਬਾਦਲਾ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਣ ਦੀ ਸ਼ਿਕਾਇਤ ਕੀਤੀ ਤਾਂ ਰਾਹੁਲ ਗਾਂਧੀ ਨੇ ਇਸ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਲਈ ਕਹਿ ਦਿੱਤਾ ਹੈ। ਸਿੱਧੂ, ਰਾਹੁਲ ਗਾਂਧੀ ਦੇ ਰਾਹੀ ਪੰਜਾਬ ਬਾਰੇ ਕੋਈ ਆਦੇਸ਼ ਜਾਰੀ ਕਰਵਾਉਣਾ ਚਾਹੁੰਦੇ ਸਨ ਪਰ ਅਜਿਹਾ ਨਹੀਂ ਹੋ ਸਕਿਆ ਸਗੋਂ ਨਵਜੋਤ ਸਿੱਧੂ ਨੂੰ ਹੀ ਹੌਲੀ ਚਲਣ ਦੀ ਸਲਾਹ ਦੇ ਦਿੱਤੀ ਗਈ ਹੈ।
ਹਾਲਾਂਕਿ ਰਾਹੂਲ ਗਾਂਧੀ ਕਿਸੇ ਵੀ ਹਾਲਤ ਵਿੱਚ ਨਵਜੋਤ ਸਿੱਧੂ (Navjot Singh Sidhu) ਨੂੰ ਵੀ ਨਰਾਜ਼ ਨਹੀਂ ਕਰਨਾ ਚਾਹੁੰਦੇ ਹਨ, ਕਿਉਂਕਿ 2019 ਦੀਆਂ ਚੋਣਾਂ ਵਿੱਚ ਪ੍ਰਚਾਰ ਦੌਰਾਨ ਨਵਜੋਤ ਸਿੱਧੂ ਕਾਂਗਰਸ ਦੇ ਕਾਫ਼ੀ ਜਿਆਦਾ ਕੰਮ ਆਉਣ ਵਾਲੇ ਹਨ। ਇਸ ਲਈ ਗਾਂਧੀ ਨੇ ਸਿੱਧੂ ਨੂੰ ਲਗਭਗ 20-25 ਮਿੰਟ ਦਾ ਸਮਾਂ ਦਿੰਦੇ ਹੋਏ ਪੂਰੀ ਗੱਲਬਾਤ ਸੁਣ ਕੇ ਇੱਕ ਵਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਲਈ ਕਿਹਾ ਹੈ, ਉਸ ਤੋਂ ਬਾਅਦ ਹੀ ਰਾਹੂਲ ਗਾਂਧੀ ਨੇ ਕੋਈ ਦਖ਼ਲ ਦੇਣ ਸਬੰਧੀ ਭਰੋਸਾ ਵੀ ਦਿੱਤਾ ਹੈ।
ਕਮਜ਼ੋਰ ਲੋਕ ਲਾਉਂਦੇ ਹਨ ਸ਼ਿਕਾਇਤਾਂ, ਮੇਰੀਆਂ ਜ਼ਰੂਰ ਲੱਗ ਰਹੀਆਂ ਨੇ : ਸਿੱਧੂ (Navjot Singh Sidhu)
ਨਵਜੋਤ ਸਿੱਧੂ ਨੇ ਦਿੱਲੀ ਵਿਖੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਸ਼ਿਕਾਇਤਾਂ ਤਾਂ ਸਿਰਫ਼ ਕਮਜ਼ੋਰ ਲੋਕ ਹੀ ਲਾਉਂਦੇ ਹਨ ਅਤੇ ਨਵਜੋਤ ਸਿੱਧੂ (Navjot Singh Sidhu) ਇੰਨਾਂ ਕਮਜ਼ੋਰ ਨਹੀਂ ਹੈ ਪਰ ਉਨ੍ਹਾਂ ਦੀਆਂ ਸ਼ਿਕਾਇਤਾਂ ਜ਼ਰੂਰ ਇੱਥੇ ਲੱਗ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਰਾਜ਼ਗੀ ਨਹੀਂ ਹੈ ਅਤੇ ਉਹ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ, ਇੱਥੇ ਕੰਮ ਕਰਨ ਲਈ ਹੀ ਆਏ ਹਨ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਉਹ ਆਪਣਾ ਲੀਡਰ ਮੰਨਦੇ ਹਨ, ਇਸ ਵਿੱਚ ਕੋਈ ਸ਼ੱਕ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।