Files - Sach Kahoon Punjabi
ਮਾਮਲਾ ਓਦੋਂ ਦਾ ਹੈ ਜਦੋਂ ਕਾਂਗਰਸ ‘ਤੇ ਐਨਸੀਪੀ ਦੀ ਗੱਠਜੋੜ ਸਰਕਾਰ ਸੀ
ਨਵੀਂ ਦਿੱਲੀ। ਅਜੀਤ ਪਵਾਰ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਦੋ ਦਿਨਾਂ ਦੇ ਵਿੱਚ ਹੀ 70 ਹਜ਼ਾਰ ਕਰੋੜ ਰੁਪਏ ਦੇ ਸਿੰਚਾਈ ਘੁਟਾਲੇ ਨਾਲ ਸਬੰਧਤ ਨੌਂ ਮਾਮਲਿਆਂ ਦੀ ਫਾਈਲ ਬੰਦ ਕਰ ਦਿੱਤੀ ਗਈ ਹੈ। ਇਹ ਘੁਟਾਲਾ ਵਿਦਰਭ ਖੇਤਰ ਵਿਚ ਹੋਇਆ ਸੀ ਅਤੇ ਮਹਾਰਾਸ਼ਟਰ ਦਾ ਐਂਟੀ ਕੁਰੱਪਸ਼ਨ ਬਿਊਰੋ (ਏ.ਸੀ.ਬੀ.) ਇਸਦੀ ਜਾਂਚ ਕਰ ਰਿਹਾ ਸੀ। ਐਂਟੀ ਕੁਰੱਪਸ਼ਨ ਬਿਊਰੋ (ਏ.ਸੀ.ਬੀ.) ਦੇ ਡੀਜੀ ਪਰਮਬੀਰ ਸਿੰਘ ਨੇ ਕਿਹਾ ਕਿ ਅਜੀਤ ਪਵਾਰ ਦਾ ਇਕ ਕੇਸ ਬੰਦ ਨਹੀਂ ਹੋਇਆ ਸੀ। ਇਹ ਰੁਟੀਨ ਦੇ ਮਾਮਲੇ ਸਨ ਅਤੇ ਉਨ੍ਹਾਂ ਵਿੱਚ ਅਜੀਤ ਪਵਾਰ ਦਾ ਨਾਂਅ  ਨਹੀਂ ਹੈ। ਜਾਣਕਾਰੀ ਅਨੁਸਾਰ ਜਦੋਂ ਕੋਈ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਹੈ, ਉਨ੍ਹਾਂ ਨੂੰ ਜਾਂਚ ਲਈ ਦੁਬਾਰਾ ਖੋਲ੍ਹਿਆ ਜਾ ਸਕਦਾ ਹੈ। ਇਹ ਮਾਮਲਾ ਉਦੋਂ ਹੈ ਜਦੋਂ ਰਾਜ ਵਿਚ ਕਾਂਗਰਸ ਅਤੇ ਐਨਸੀਪੀ ਦੀ ਗੱਠਜੋੜ ਦੀ ਸਰਕਾਰ ਸੀ।
ਅਜੀਤ ਪਵਾਰ 1999 ਅਤੇ 2014 ਦੇ ਵਿਚਕਾਰ ਵੱਖ-ਵੱਖ ਮੌਕਿਆਂ ‘ਤੇ ਇਸ ਸਰਕਾਰ ਵਿੱਚ ਸਿੰਜਾਈ ਮੰਤਰੀ ਰਹੇ ਸਨ। ਆਰਥਿਕ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਕਿ ਇਕ ਦਹਾਕੇ ਵਿਚ ਵੱਖ-ਵੱਖ ਸਿੰਚਾਈ ਪ੍ਰਾਜੈਕਟਾਂ ‘ਤੇ 70 ਹਜ਼ਾਰ ਕਰੋੜ ਰੁਪਏ ਖਰਚਣ ਦੇ ਬਾਵਜੂਦ ਰਾਜ ਵਿਚ ਸਿੰਚਾਈ ਖੇਤਰ ਵਿਚ ਸਿਰਫ 0.1% ਦਾ ਵਾਧਾ ਹੋਇਆ ਹੈ। ਪ੍ਰਾਜੈਕਟਾਂ ਦੇ ਠੇਕੇ ਨਿਯਮਾਂ ਦੀ ਪਾਲਣਾ ਕਰਦਿਆਂ ਕੁਝ ਚੋਣਵੇਂ ਵਿਅਕਤੀਆਂ ਨੂੰ ਦਿੱਤੇ ਗਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਫਾਈਲਾਂ ਦੀ ਮੂਵਮੈਂਟ ਲਈ ਈ-ਆਫਿਸ ਲਾਂਚ ਕਰਨ ਨਾਲ ਪੰਜਾਬ ਮੁਕੰਮਲ ਤੌਰ ‘ਤੇ ਬਣਿਆ ਹਾਈਟੈੱਕ
ਚੰਡੀਗੜ(ਅਸ਼ਵਨੀ ਚਾਵਲਾ)। ਸਰਕਾਰ ਨੂੰ ਪ੍ਰਭਾਵਸ਼ਾਲੀ ਤੇ ਪਾਰਦਰਸ਼ੀ ਫੈਸਲੇ ਲੈਣ ਦੇ ਮਨੋਰਥ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਈ-ਆਫਿਸ ਸੁਵਿਧਾ ਲਾਂਚ ਕੀਤੀ ਜਿਸ ਨਾਲ ਸਰਕਾਰੀ ਫਾਈਲਾਂ ਦੀ ਮੂਵਮੈਂਟ ਇਲੈਕਟ੍ਰਾਨਿਕ ਵਿਧੀ ਨਾਲ ਆਨਲਾਈਨ ਹੋਵੇਗੀ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਇਸ ਨਿਵੇਕਲੇ ਉਦਮ ਦੀ ਸ਼ੁਰੂਆਤ ਕੀਤੀ ਹੈ।
ਪੰਜਾਬ ਭਵਨ ਵਿਖੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਪਹਿਲਾਂ ਆਪਣੇ ਕੈਬਨਿਟ ਦੇ ਸਾਥੀਆਂ ਸਣੇ ਇਸ ਹਾਈਟੈੱਕ ਵਿਭਾਗੀ ਤੇ ਅੰਤਰ-ਵਿਭਾਗੀ ਸੁਵਿਧਾ ਨੂੰ ਲਾਂਚ ਕਰਦਿਆਂ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਦੇ ਵੱਡੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਆਉਂਦੀਆਂ ਨਵੀਆਂ ਤਕਨੀਕਾਂ ਨੂੰ ਨਿਰੰਤਰ ਲਾਗੂ ਕਰਦੇ ਰਹਿਣ। ਮੁੱਖ ਮੰਤਰੀ ਨੇ ਪ੍ਰਸ਼ਾਸਕੀ ਸੁਧਾਰ ਤੇ ਜਨਤਕ ਸ਼ਿਕਾਇਤਾਂ ਵਿਭਾਗ ਦੀ ਇਸ ਨੇਕ ਉਪਰਾਲੇ ਲਈ ਸ਼ਲਾਘਾ ਕੀਤੀ ਜਿਸ ਸਦਕਾ ਸਾਰੇ ਪ੍ਰਸ਼ਾਸਕੀ ਵਿਭਾਗ ਅਤੇ ਸਮੂਹ ਡਿਪਟੀ ਕਮਿਸ਼ਨਰ ਦਫਤਰ ਪੋਰਟਲ ਉਤੇ ਤੁਰੰਤ ਲਾਈਵ ਹੋ ਕੇ ਸਾਰੀਆਂ ਨਵੀਆਂ ਫਾਈਲਾਂ ਅਤੇ ਵਿਚਾਰ ਅਧੀਨ ਪੱਤਰਾਂ ਨੂੰ ਅਪਲੋਡ ਕਰ ਸਕਣਗੇ।
ਸਰਕਾਰੀ ਸੇਵਾਵਾਂ ਨੂੰ ਨਿਰਵਿਘਨ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਨਿਭਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਨੂੰ ਮਾਲ ਰਿਕਾਰਡ ਦੀ ਆਨਲਾਈਨ ਟਰਾਂਸਮਿਸ਼ਨ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਕਿਹਾ ਜਿਸ ਦੀ ਉਹ ਨਿੱਜੀ ਤੌਰ ‘ਤੇ ਨਿਰੰਤਰ ਸਮੀਖਿਆ ਕਰ ਰਹੇ ਹਨ।
ਉਨਾਂ ਸਾਰੇ ਵਿਭਾਗਾਂ ਅਤੇ ਹੋਰ ਫੀਲਡ ਦਫਤਰਾਂ ਲਈ ਪਹਿਲੀ ਜਨਵਰੀ 2020 ਤੱਕ ਨਵਾਂ ਈ-ਆਫਿਸ ਸਿਸਟਮ ਅੱਪਗ੍ਰੇਡ ਕਰਨ ਦੀ ਸਮਾਂ ਸੀਮਾ ਤੈਅ ਕੀਤੀ। ਨਵਾਂ ਸਿਸਟਮ ਜੋ ਆਈ.ਡਬਲਿਊ.ਡੀ.ਐਮ.ਐਸ. ਪ੍ਰਣਾਲੀ ਦਾ ਬਦਲ ਹੋਵੇਗਾ, ਕੌਮੀ ਸਾਫਟਵੇਅਰ ਉਤਪਾਦ ਹੈ ਜੋ ਪੰਜਾਬ ਸਰਕਾਰ ਤੇ ਕੌਮੀ ਸੂਚਨਾ ਕੇਂਦਰ (ਐਨ.ਆਈ.ਸੀ.) ਦੀ ਪਹਿਲ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਾਈਲਾਂ ਜਮ੍ਹਾ ਕਰਾਉਣ ਆਏ ਉਮੀਦਵਾਰਾਂ ਦੀ ਕੁੱਟਮਾਰ, ਫਾਈਲਾਂ ਪਾੜੀਆਂ
ਪੁਲਿਸ ਬਣੀ ਰਹੀ ਮੂਕ ਦਰਸ਼ਕ
ਫਿਰੋਜ਼ਪੁਰ/ਮਮਦੋਟ |  30 ਦਸੰਬਰ ਨੂੰ ਪੰਜਾਬ ਭਰ ‘ਚ ਪੈਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਹੁੰਦਿਆਂ ਨੂੰ ਤਿੰਨ ਦਿਨ ਹੋ ਗਏ ਹਨ ਤੇ ਚਾਹਵਾਨ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਕਾਫੀ ਖਿੱਚ ਧੂਹ ਕੀਤੀ ਜਾ ਰਹੀ ਹੈ। ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਵਿਖੇ ਅੱਜ ਤੀਜੇ ਦਿਨ ਦੂਜੀ ਵਾਰ ਉਸ ਵਕਤ ਮਾਹੌਲ ਤਨਾਣਪੂਰਨ ਬਣ ਗਿਆ ਜਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਬਣਾਏ ਗਏ ਨਾਮਜ਼ਦਗੀ ਕੇਂਦਰ ਦੇ ਅੰਦਰ ਪਿੰਡ ਗਜ਼ਨੀ ਵਾਲਾ (ਝੰਡੀਆਂ) ਤੋਂ ਜਿਵੇਂ ਹੀ ਉਮੀਦਵਾਰ ਰਿਟਰਨਿੰਗ ਅਫ਼ਸਰ ਦੇ ਦਫਤਰ ਅੱਗੇ ਪਹੁੰਚੇ ਤਾਂ ਸਵੇਰ ਤੋਂ ਅੰਦਰ ਖੜ੍ਹੇ ਕਰੀਬ ਇੱਕ ਦਰਜਨ ਦੇ ਕਰੀਬ ਵਿਅਕਤੀਆਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਤੇ ਹੱਥ ‘ਚ ਫੜੀਆਂ ਫਾਈਲਾਂ ਪਾੜ ਦਿੱਤੀਆਂ।
ਇਸ ਹਮਲਾਵਰ ਰੁਖ ਦੇ ਵਿੱਚ ਉਨ੍ਹਾਂ ਨੇ ਹੱਥ ‘ਚ ਫੜੇ ਦਸਤੇ ਤੇ ਡਾਂਗਾਂ ਨਾਲ ਕੁੱਟਮਾਰ ਵੀ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਇਹ ਗੱਲ ਦੱਸਣਯੋਗ ਹੋਵੇਗੀ ਕਿ ਇਸ ਹਮਲੇ ਦੌਰਾਨ ਦੋ ਤੋਂ ਤਿੰਨ ਦਰਜਨ ਮੌਜੂਦ ਪੁਲਿਸ ਮੁਲਾਜ਼ਮ ਸਾਰਾ ਤਮਾਸ਼ਾ ਵੇਖਦੇ ਰਹੇ ਅਤੇ ਕਿਸੇ ਨੇ ਵੀ ਉਨ੍ਹਾਂ ਨੂੰ ਛੁਡਾਉਣ ਦੀ ਜ਼ਰਾ ਵੀ ਕੋਸ਼ਿਸ਼ ਨਹੀਂ ਕੀਤੀ। ਇਨ੍ਹਾਂ ਗੁੰਡਾ ਅਨਸਰਾਂ ਵੱਲੋਂ ਕੀਤੀ ਗਈ ਕੁੱਟਮਾਰ ‘ਚ ਇੱਕ ਵਿਅਕਤੀ ਬੇਹੋਸ਼ ਹੋ ਗਿਆ, ਜਿਸ ਨੂੰ ਸਿਹਤ ਵਿਭਾਗ ਦੇ ਅਮਲੇ ਵੱਲੋਂ ਤੁਰੰਤ ਮੁੱਢਲੀ ਸਹਾਇਤਾ ਦੇ ਕੇ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ। ਇਸ ਘਟਨਾਕ੍ਰਮ ਦੀ ਖ਼ਬਰ ਸੁਣਦਿਆਂ ਹੀ ਮਾਰਕੀਟ ਕਮੇਟੀ ਵਿਖੇ ਬਣਾਏ ਗਏ ਕਲੱਸਟਰ ‘ਚ ਮੌਜੂਦ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਡੀਐੱਸਪੀ ਲਖਬੀਰ ਸਿੰਘ ਵੀ ਮੌਕੇ ‘ਤੇ ਪਹੁੰਚ ਗਏ ਜਿਨ੍ਹਾਂ ਨੇ ਸ਼ਰਾਰਤੀ ਅਨਸਰਾਂ ਖਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇੱਥੇ ਵੀ ਇੱਕ ਦਿਲਚਸਪ ਪਹਿਲੂ ਹੈ ਕਿ ਫਾਈਲਾਂ ਜਮ੍ਹਾ ਕਰਨ ਆਏ ਲੋਕਾਂ ਨੂੰ ਫਾਈਲਾਂ ਜਮ੍ਹਾ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਵਾਪਸ ਉਸੇ ਵੇਲੇ ਹੀ ਪੁਲਿਸ ਵੱਲੋਂ ਮੋੜ ਦਿੱਤਾ ਗਿਆ ਜਿਸ ਕਾਰਨ ਉਹ ਆਪਣੀਆਂ ਫਾਈਲਾਂ ਵੀ ਜਮ੍ਹਾ ਨਹੀਂ ਕਰਵਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਹਤ ਮੰਤਰੀ ਵੱਲੋਂ ਸਿਮਰਜੀਤ ਬੈਂਸ ਖਿਲਾਫ਼ ਮਾਣਹਾਨੀ ਦਾ ਕੇਸ ਦਾਇਰ
ਅਗਲੀ ਸੁਣਵਾਈ 24 ਅਗਸਤ ਨੂੰ (Health, Minister)
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼
ਪੰਜਾਬ ਦੇ ਸਿਹਤ ਮੰਤਰੀ (Health, Minister) ਬ੍ਰਹਮ ਮਹਿੰਦਰਾ ਵੱਲੋਂ ਅੱਜ ਲੋਕ ਇਨਸਾਫ਼ ਪਾਰਟੀ ਦੇ ਮੁੱਖ ਆਗੂ ਅਤੇ ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ਼ ਮਾਣਹਾਨੀ ਦਾ ਫੌਜਦਾਰੀ ਕੇਸ ਸਥਾਨਕ ਨਿਧੀ ਸੈਣੀ ਦੀ ਅਦਾਤਲ ਵਿੱਚ ਫਾਇਲ ਕੀਤਾ ਹੈ। ਬ੍ਰਹਮ ਮਹਿੰਦਰਾ ਖੁਦ ਅੱਜ ਬੈਂਸ ਖਿਲਾਫ਼ ਕੇਸ ਫਾਇਲ ਕਰਨ ਲਈ ਆਪਣੇ ਵਕੀਲਾਂ ਨਾਲ ਅਦਾਲਤ ‘ਚ ਪੁੱਜੇ ਹੋਏ ਸਨ।
ਇਸ ਮੌਕੇ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਵਿਧਾਇਕ ਸਿਮਰਜੀਤ ਬੈਂਸ ਵੱਲੋਂ ਉਨ੍ਹਾਂ ਖਿਲਾਫ਼ ਬਿਨ੍ਹਾਂ ਕਿਸੇ ਸਬੂਤਾਂ ਤੋਂ ਅਧਾਰਹੀਨ ਦੋਸ਼ ਲਗਾਏ ਗਏ ਹਨ ਜਿਸ ਨਾਲ ਕਿ ਉਨ੍ਹਾਂ ਦੇ ਮਾਣ ਸਨਮਾਨ ਨੂੰ ਠੇਸ ਪੁੱਜੀ ਹੈ ਅਤੇ ਉਨ੍ਹਾਂ ਦਾ ਅਕਸ ਖਰਾਬ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦਵਾਈ ਵਾਲੀ ਕੰਪਨੀ ਨਾਲ ਉਨ੍ਹਾਂ ਦੇ ਸਬੰਧ ਨਹੀਂ ਹਨ ਅਤੇ ਬੈਂਸ ਵੱਲੋਂ ਸਸਤੀ ਸੋਹਰਤ ਹਾਸਲ ਕਰਨ ਲਈ ਅਖਬਾਰਾਂ, ਸੋਸ਼ਲ ਮੀਡੀਆ ਆਦਿ ਉੱਪਰ ਉਨ੍ਹਾਂ ਖਿਲਾਫ਼
ਝੂਠੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਰਾਜਨੀਤਿਕ ਜੀਵਨ ਪੂਰੀ ਤਰ੍ਹਾਂ ਬੇਦਾਗ ਹੈ ਅਤੇ ਵਿਧਾਇਕ ਵੱਲੋਂ ਤੱਥਹੀਨ ਦੋਸ਼ ਲਗਾ ਕੇ ਉਨ੍ਹਾਂ ਦਾ ਰਾਜਸੀ ਅਤੇ ਸਮਾਜਿਕ ਤੌਰ ਤੇ ਅਪਮਾਣ ਕੀਤਾ ਗਿਆ ਹੈ, ਜਿਸ ਕਾਰਨ ਹੀ ਉਕਤ ਵਿਧਾਇਕ ਖਿਲਾਫ਼ ਮਾਮਲਾ ਦਾਇਰ ਕੀਤਾ ਗਿਆ ਹੈ।
ਇਸ ਮੌਕੇ ਬ੍ਰਹਮ ਮਹਿੰਦਰਾ ਦੇ ਵਕੀਲ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਧਾਇਕ ਸਿਮਰਜੀਤ ਸਿੰਘ ਬੈਸ ਖਿਲਾਫ਼ ਮਾਣਹਾਨੀ ਦਾ ਫੌਜਦਾਰੀ ਕੇਸ ਧਾਰਾ 499,500 ਤਹਿਤ ਦਾਇਰ ਕੀਤਾ ਗਿਆ ਹੈ। ਇਸ ਕੇਸ ਵਿੱਚ ਦੋਂ ਸਾਲ ਤੱਕ ਦੀ ਸ਼ਜਾ ਅਤੇ ਜੁਰਮਾਨੇ ਦਾ ਪ੍ਰਾਬਧਾਨ ਹੈ। ਅਦਾਲਤ ਵੱਲੋਂ ਇਸ ਮਾਮਲੇ ਅਗਲੀ ਸੁਣਵਾਈ 24 ਅਗਸਤ ਤੈਅ ਕੀਤੀ ਗਈ ਹੈ।
ਸਸਤੀ ਸੋਹਰਤ ਅਤੇ ਬਿਨਾ ਕਿਸੇ ਸਬੂਤਾਂ ਤੋਂ ਲਾਏ ਗਏ ਮੇਰੇ ਖਿਲਾਫ਼ ਦੋਸ-ਬ੍ਰਹਮ ਮਹਿੰਦਰਾ
ਦੱਸਣਯੋਗ ਹੈ ਕਿ ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਸ ਵੱਲੋਂ ਪਿਛਲੇ ਦਿਨੀ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਖਿਲਾਫ਼ ਅਖਬਾਰਾਂ ਅਤੇ ਸੋਸਲ ਮੀਡੀਆ ਜਰੀਏ ਦੋਸ ਲਗਾਏ ਗਏ ਸਨ ਕਿ ਸਿਹਤ ਵਿਭਾਗ ਦੇ ਹੀ  ਮੈਂਟਲ ਹੈਲਥ ਸੈਂਟਰ ਦੇ ਪੰਜਾਬ ਸਟੇਟ ਕੋਆਰਡੀਨੇਟਰ ਵੱਲੋਂ ਪੰਜਾਬ ਦੇ ਸਮੂਹ 80 ਨਸ਼ਾ ਛੁਡਾਊ ਕੇਂਦਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਰ ਬਾਰ ਬਾਇਓਟੈਂਕ ਕੰਪਨੀ ਸਿਹਤ ਮੰਤਰੀ ਦੀ ਹੈ, ਇਸ ਲਈ ਸਾਰੀਆਂ ਦਵਾਈਆਂ ਇੱਥੋਂ ਹੀ ਖਰੀਦਣੀਆਂ ਹਨ।
ਜੇਕਰ ਕੋਈ ਇਸ ਕੰਪਨੀ ਦੀ ਦਵਾਈ ਨਹੀਂ ਖਰੀਦੇਗਾ ਤਾ ਉਸ ਦਾ ਲਾਇਸੈਂਸ ਕੈਂਸਲ ਕੀਤੀ ਜਾਵੇਗਾ। ਬੈਂਸ ਦਾ ਕਹਿਣਾ ਸੀ ਕਿ ਮੰਤਰੀ ਜੀ ਇਸ ਕੰਪਨੀ ਜਰੀਏ ਮੋਟਾ ਪੈਸਾ ਕਮਾ ਰਹੇ ਹਨ। ਇਨ੍ਹਾਂ ਸਾਰੇ ਦੋਸਾਂ ਨੂੰ ਲੈ ਕੇ ਹੀ ਬ੍ਰਹਮ ਮਹਿੰਦਰਾ ਵੱਲੋਂ ਵਿਧਾਇਕ ਸਿਮਰਨਜੀਤ ਬੈਸ ਖਿਲਾਫ਼ ਅਦਾਲਤ ‘ਚ ਮਾਣਹਾਨੀ ਦਾ ਕੇਸ ਫਾਇਲ ਕੀਤਾ ਗਿਆ ਹੈ। ਇਸ ਮੌਕੇ ਬ੍ਰਹਮ ਮਹਿੰਦਰਾ ਨਾਲ ਕੌਸਲਰ ਹਰਵਿੰਦਰ ਸੁਕਲਾ ਸਮੇਤ ਹੋਰ ਸਮੱਰਥਕ ਮੌਜੂਦ ਸਨ।  (Health, Minister)
ਸਬੂਤਾਂ ਤਹਿਤ ਅਦਾਲਤ ‘ਚ ਦੇਵਾਗਾਂ ਜਵਾਬ-ਸਿਮਰਜੀਤ ਬੈਂਸ
ਇਸ ਸਬੰਧੀ ਜਦੋਂ ਵਿਧਾਇਕ ਸਿਮਰਜੀਤ ਸਿੰਘ ਬੈਸ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਉਹ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਕੀਤੇ ਕੇਸ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਜੋਂ ਦੋਸ਼ ਲਗਾਏ ਗਏ ਸਨ, ਉਨ੍ਹਾਂ ਤੇ ਅੱਜ ਵੀ ਉਹ ਕਾਇਮ ਹਨ। ਬੈਸ ਨੇ ਕਿਹਾ ਕਿ ਉਹ ਪੂਰੇ ਸਬੂਤਾਂ ਨਾਲ ਕੇਸ ਦੀ ਸੁਣਵਾਈ ਮੌਕੇ ਅਦਾਲਤ ‘ਚ ਪੁੱਜਣਗੇ ਅਤੇ ਲਗਾਏ ਗਏ ਦੋਸ ਸਿੱਧ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।