Excessive - Sach Kahoon Punjabi
ਕ੍ਰਿਸ਼ਨ ਕੁਮਾਰ ਸਿੱਖਿਆ ਵਿਭਾਗ ਦੇ ਨਾਲ ਦੇਖਦੇ ਸਨ ਜਨਤਕ ਸ਼ਿਕਾਇਤਾਂ ਤੇ ਪ੍ਰਸ਼ਾਸਨ ਸੁਧਾਰ ਦਾ ਕੰਮ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਸਰਕਾਰੀ ਸਕੂਲਾਂ ਦੇ ਅਧਿਆਪਕ ਲੀਡਰਾਂ ਨਾਲ ਛਿੜੀ ‘ਮਹਾਂਭਾਰਤ’ ਵਿੱਚ ਅਧਿਆਪਕਾਂ ਨੂੰ ਹਰਾਉਣ ਲਈ ਪੰਜਾਬ ਸਰਕਾਰ ਨੇ ਆਪਣੇ ‘ਕ੍ਰਿਸ਼ਨ’ ਨੂੰ ਖੁੱਲ੍ਹੀ ਛੋਟ ਦੇ ਦਿੱਤੀ ਹੈ ਇਸ ਮਹਾਂਭਾਰਤ ‘ਚ ਕ੍ਰਿਸ਼ਨ ਕੁਮਾਰ ਨੂੰ ਸਮੇਂ ਦੀ ਘਾਟ ਨਾ ਆਏ, ਇਸ ਲਈ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਦਿੱਤੇ ਹੋਏ ਹੋਰ ਵਿਭਾਗਾਂ ਦੇ ਵਾਧੂ ਬੋਝ ਤੋਂ ਵੀ ਮੁਕਤ ਕਰ ਦਿੱਤਾ ਹੈ। ਹੁਣ ਉਹ ਸਿਰਫ਼ ਸਿੱਖਿਆ ਵਿਭਾਗ ਦਾ ਹੀ ਕੰਮ ਦੇਖਣਗੇ, ਇਸ ਤੋਂ ਪਹਿਲਾਂ ਉਨ੍ਹਾਂ ਕੋਲ ਪ੍ਰਸ਼ਾਸਨ ਸੁਧਾਰ ਤੇ ਜਨਤਕ ਸ਼ਿਕਾਇਤਾਂ ਦਾ ਕੰਮ ਵੀ ਸੀ, ਜਿਸ ‘ਚ ਉਨ੍ਹਾਂ ਨੂੰ ਕਾਫ਼ੀ ਜ਼ਿਆਦਾ ਸਮਾਂ ਦੇਣਾ ਪੈ ਰਿਹਾ ਸੀ।
ਜਾਣਕਾਰੀ ਅਨੁਸਾਰ ਪੰਜਾਬ ‘ਚ ਅਧਿਆਪਕਾਂ ਵੱਲੋਂ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਦਾ ਬਾਈਕਾਟ ਕਰਦੇ ਹੋਏ ਸਿੱਖਿਆ ਵਿਭਾਗ ਵੱਲੋਂ ਭੇਜੇ ਜਾ ਰਹੇ ਅਧਿਕਾਰੀਆਂ ਨੂੰ ਸਕੂਲ ‘ਚ ਦਾਖ਼ਲ ਤੱਕ ਨਹੀਂ ਹੋਣ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਕਈ ਥਾਵਾਂ ‘ਤੇ ਅਧਿਆਪਕਾਂ ਨੇ ਸਿੱਖਿਆ ਵਿਭਾਗ ਵੱਲੋਂ ਭੇਜੇ ਗਏ ਅਧਿਕਾਰੀਆਂ ਨਾਲ ਬਦਤਮੀਜ਼ੀ ਕਰਦੇ ਹੋਏ ਮਾਰ ਕੁਟਾਈ ਤੱਕ ਵੀ ਕੀਤੀ, ਜਿਸ ਤੋਂ ਬਾਅਦ ਕਈ ਥਾਵਾਂ ‘ਤੇ ਅਧਿਆਪਕਾਂ ਖ਼ਿਲਾਫ਼  ਐਫ. ਆਈ. ਆਰ. ਦਰਜ ਹੋਈ ਤਾਂ ਕਈ ਥਾਵਾਂ ‘ਤੇ ਅਧਿਆਪਕਾਂ ਦੇ ਤਬਾਦਲੇ ਕਰਨ ਦੇ ਨਾਲ ਹੀ ਨੌਕਰੀ ਤੋਂ ਬਰਖ਼ਾਸਤ ਕਰਨ ਤੱਕ ਦੀ ਕਾਰਵਾਈ ਉਲੀਕ ਦਿੱਤੀ ਗਈ ਹੈ।
ਅਧਿਆਪਕ ਯੂਨੀਅਨ ਲੀਡਰ ਪਿਛਲੇ ਕਈ ਮਹੀਨਿਆਂ ਤੋਂ ਕ੍ਰਿਸ਼ਨ ਕੁਮਾਰ ਨੂੰ ਸਿੱਖਿਆ ਵਿਭਾਗ ਤੋਂ ਹਟਾਉਣ ਦੀ ਮੰਗ ਕਰ ਰਹੇ ਸਨ, ਜਿਸ ਦੇ ਚਲਦੇ ਬੀਤੇ ਦਿਨੀਂ ਆਈਏਐੱਸ ਅਧਿਕਾਰੀਆਂ ਦੇ ਤਬਾਦਲੇ ਦੀ ਲਿਸਟ ‘ਚ ਉਨ੍ਹਾਂ ਦਾ ਨਾਂਅ ਆਇਆ ਵੀ ਜ਼ਰੂਰ ਸੀ ਪਰ ਉਨ੍ਹਾਂ ਨੂੰ ਸਿੱਖਿਆ ਵਿਭਾਗ ਤੋਂ ਹਟਾਉਣ ਦੀ ਥਾਂ ‘ਤੇ ਪ੍ਰਸ਼ਾਸਨ ਸੁਧਾਰ ਤੇ ਜਨਤਕ ਸ਼ਿਕਾਇਤਾਂ ਵਿਭਾਗ ਦੇ ਵਾਧੂ ਭਾਰ ਤੋਂ ਮੁਕਤ ਕਰਨ ਦਾ ਆਦੇਸ਼ ਦੇ ਦਿੱਤਾ ਗਿਆ ਹੈ। ਸਰਕਾਰ ਵੱਲੋਂ ਕ੍ਰਿਸ਼ਨ ਕੁਮਾਰ ਨੂੰ ਹੁਣ ਕਿਸੇ ਹੋਰ ਵਿਭਾਗ ਦਾ ਕੰਮ ਨਹੀਂ ਦਿੱਤਾ ਗਿਆ
ਤਾਂ ਕਿ ਉਹ ਸਿੱਖਿਆ ਵਿਭਾਗ ‘ਚ ਆਪਣਾ ਸਾਰਾ ਸਮਾਂ ਦਿੰਦੇ ਹੋਏ ਸਿੱਖਿਆ ਵਿਭਾਗ ਨੂੰ ਲੀਹ ‘ਤੇ ਲਿਆਉਣ, ਜਿਸ ਦਾ ਸੁਫਨਾ ਪੰਜਾਬ ਦੀ ਕਾਂਗਰਸ ਸਰਕਾਰ ਦੇਖ ਰਹੀ ਹੈ। ਕਾਂਗਰਸ ਸਰਕਾਰ ਵੱਲੋਂ ਕ੍ਰਿਸ਼ਨ ਕੁਮਾਰ ਨੂੰ ਪੂਰੀ ਤਰ੍ਹਾਂ ਹਰ ਫੈਸਲਾ ਲੈਣ ਸਬੰਧੀ ਥਾਪੜਾ ਵੀ ਦਿੱਤੀ ਹੋਈ ਹੈ, ਜਿਸ ਕਾਰਨ ਕ੍ਰਿਸ਼ਨ ਕੁਮਾਰ ਹੀ ਇਹੋ ਜਿਹੇ ਸਕੱਤਰ ਹਨ, ਜਿਨ੍ਹਾਂ ਦਾ ਪਿਛਲੇ 2 ਸਾਲਾਂ ‘ਚ ਤਬਾਦਲਾ ਨਹੀਂ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਹੁਣ ਕ੍ਰਿਸ਼ਨ ਕੁਮਾਰ ਨੂੰ ਸਾਫ਼ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਵਿਭਾਗ ਦਾ ਵਾਧੂ ਕੰਮ ਦੇਖਣ ਦੀ ਥਾਂ ‘ਤੇ ਸਿਰਫ਼ ਸਿੱਖਿਆ ਵਿਭਾਗ ਲਈ ਆਪਣਾ ਫੋਕਸ ਕਰਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਨਕਲੀ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦਾ ਵੱਡਾ ਜ਼ਖੀਰਾ ਬਰਾਮਦ
ਮਾਮਲਾ ਪਟਿਆਲਾ ਦੇ ਦੇਵੀਗੜ੍ਹ ‘ਚ ਸਿਹੋਣ ਕਸਬੇ ‘ਚ ਫੈਕਟਰੀ ਦਾ
ਪਟਿਆਲਾ/ਸਨੌਰ, (ਖੁਸ਼ਵੀਰ ਸਿੰਘ ਤੂਰ/ਰਾਮ ਸਰੂਪ ਪੰਜੋਲਾ)। ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਪੁਲਿਸ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀ ਇੱਕ ਵੱਡੀ ਫ਼ੈਕਟਰੀ ਉਪਰ ਛਾਪਾ ਮਾਰ ਕੇ ਨਕਲੀ ਦੁੱਧ, ਨਕਲੀ ਪਨੀਰ ਤੇ ਦੇਸੀ ਘਿਓ ਦਾ ਵੱਡਾ ਜ਼ਖੀਰਾ ਕਬਜ਼ੇ ਵਿੱਚ ਲਿਆ ਹੈ। ਪਟਿਆਲਾ ਦੇ ਦੇਵੀਗੜ੍ਹ ਕਸਬੇ ‘ਚ ਮਿਹੌਣ ਸੜਕ ਉੱਪਰ ਸਥਿੱਤ ਇਸ ਫੈਕਟਰੀ ਵਿੱਚ ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਖੁੱਦ ਪੁੱਜੇ ਸਨ, ਜਿਨ੍ਹਾਂ ਵੱਲੋਂ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਅਨੁਸਾਰ ਨਕਲੀ ਦੁੱਧ ਅਤੇ ਉਸ ਨਾਲ ਬਣੇ ਪਦਾਰਥ ਬਨਾਉਣ ਵਾਲੇ ਕਾਰਖਾਨੇ ਮੈਸ: ਸਿੰਗਲਾ ਮਿਲਕ ਚਿਲਿੰਗ ਸੈਂਟਰ ਦੇਵੀਗੜ੍ਹ ਮਿਹੌਣ ਰੋਡ ‘ਤੇ ਸੀ.ਆਈ.ਏ. ਸਟਾਫ਼ ਪਟਿਆਲਾ ਦੀ ਟੀਮ ਨੇ ਅੱਜ ਸਵੇਰੇ 5 ਵਜੇ ਗੁਪਤ ਸੂਚਨਾ ਦੇ ਅਧਾਰ ‘ਤੇ ਛਾਪਾਮਾਰੀ ਕੀਤੀ ਗਈ। (Milk Products)
ਇਹ ਵੀ ਪੜ੍ਹੋ : Bad Cholesterol ਨੂੰ ਪਿੰਘਲਾ ਕੇ ਖੂਨ ਤੋਂ ਵੱਖ ਕਰ ਦੇਣਗੀਆਂ ਇਹ ਚੀਜ਼ਾਂ, ਪੜ੍ਹੋ ਤੇ ਸਿਹਤਮੰਦ ਰਹੋ
ਇਸ ਮੌਕੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਛਾਪੇ ਦੌਰਾਨ ਫੈਕਟਰੀ ਵਿੱਚੋਂ 53 ਥੈਲੇ ਸੁੱਕਾ ਦੁੱਧ, 5 ਕੈਨ ਤੇਜਾਬ (ਕਰੀਬ 250 ਲੀਟਰ), 51 ਕੈਨ ਕੈਮੀਕਲ (ਕਰੀਬ 1503 ਲੀਟਰ), 15 ਕੈਨ ਸਿਰਕਾ (ਕਰੀਬ 750 ਲੀਟਰ), 1020 ਕਿਲੋ ਚਿੱਟਾ ਪਾਊਡਰ, 9 ਕਿਲੋ ਫੈਨਾਂ ਸਰਫ (120 ਪਾਊਚ), 7 ਹਜ਼ਾਰ ਲੀਟਰ ਨਕਲੀ ਦੁੱਧ (ਤਿੰਨ ਟੈਂਕਰ), 15 ਤੋਂ 20 ਕਵਿੰਟਲ ਪਨੀਰ, 45 ਕਿਲੋਂ ਮੱਖਣ, ਢਾਈ ਕਵਿੰਟਲ ਦੇਸੀ ਘਿਓ (ਧਾਨਵੀ), 42 ਕਿਲੋ ਦੇਸੀ ਘਿਓ (ਗੁਰੂਧਾਮ) ਅਤੇ 12 ਕਵਿੰਲਟ ਸਮੇਤ ਟੈਂਕਰ ਖੁੱਲਾ ਦੇਸੀ ਘਿਓ ਦਾ ਵੱਡਾ ਜਖੀਰਾ ਬਰਾਮਦ ਕੀਤਾ ਗਿਆ ਹੈ ਅਤੇ ਸਾਰੇ ਪਦਾਰਥਾਂ ਦੇ ਸਿਹਤ ਵਿਭਾਗ ਤੋਂ ਸੈਪਲ ਭਰਾਉਣ ਉਪਰੰਤ ਫ਼ੈਕਟਰੀ ਨੂੰ ਸੀਲ ਕਰਨ ਲਈ ਕਾਰਵਾਈ ਪ੍ਰਕਿਰਿਆ ਜਾਰੀ ਹੈ। (Milk Products)
ਇਸ ਤੋਂ ਇਲਾਵਾ ਪੁਲਿਸ ਵੱਲੋਂ ਫ਼ੈਕਟਰੀ ਦੇ ਮਾਲਕ ਅਨਿਲ ਕੁਮਾਰ ਪੁੱਤਰ ਸ਼੍ਰੀ ਰਾਮ ਵਾਸੀ ਜਗਜੀਤ ਕਲੋਨੀ ਦੇਵੀਗੜ੍ਹ ਦੇ ਘਰ ‘ਤੇ ਵੀ ਛਾਪਾ ਮਾਰਕੇ ਘਰ ਵਿਚੋਂ ਸੁੱਕੇ ਦੁੱਧ ਦੇ 270 ਥੈਲੇ ਅਤੇ ਦੇਸੀ ਘਿਓ ਦੇ 1 ਕਿਲੋ ਪੈਕ ਦੇ 500 ਡੱਬੇ ਵੀ ਬਰਮਦ ਹੋਏ ਹਨ। ਪਤਾ ਲੱਗਾ ਹੈ ਕਿ ਇਹ ਫੈਕਟਰੀ ਪਹਿਲਾਂ 2012 ਵਿੱਚ ਦੇਵੀਗੜ੍ਹ ਵਿਖੇ ਕੰਮ ਕਰ ਰਹੀ ਸੀ ਅਤੇ 2014 ਤੋਂ ਮਿਹੌਣ ਰੋਡ ਦੇਵੀਗੜ੍ਹ ਵਿਖੇ ਤਬਦੀਲ ਹੋਈ ਅਤੇ ਇਸ ਵਿੱਚ ਲੰਮੇ ਸਮੇਂ ਤੋਂ ਨਕਲੀ ਦੁੱਧ ਪਦਾਰਥ ਬਣਾਉਣ ਦਾ ਕੰਮ ਚੱਲ ਰਿਹਾ ਸੀ।  ਐਸ.ਐਸ.ਪੀ. ਨੇ ਮਿਲਾਵਟਖੋਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਕਾਲੇ ਕਾਰੋਬਾਰ ਤੁਰੰਤ ਬੰਦ ਨਾ ਕੀਤੇ ਤਾਂ ਉਹ ਨਤੀਜੇ ਭੁਗਤਣ ਲਈ ਤਿਆਰ ਰਹਿਣ। (Milk Products)
ਪੁਲਿਸ ਵੱਲੋਂ ਫੈਕਟਰੀ ਮਾਲਕ ਗ੍ਰਿਫਤਾਰ | Milk Products
ਪੁਲਿਸ ਵੱਲੋਂ ਫ਼ੈਕਟਰੀ ਦੇ ਮਾਲਕ ਅਨਿਲ ਕੁਮਾਰ ਸਿੰਗਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਖਿਲਾਫ਼ ਥਾਣਾ ਜੁਲਕਾ ਵਿਖੇ ਆਈ.ਪੀ.ਸੀ. ਦੀ ਧਾਰਾ 420, 472, 473, 474 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾਵੇਗੀ ਕਿ ਇਸ ਫੈਕਟਰੀ ਨਾਲ ਹੋਰ ਕਿਹੜੇ ਕਿਹੜੇ ਲੋਕ ਜੁੜੇ ਹੋਏ ਹਨ।
ਸੂਚਨਾ ਦੇ ਅਧਾਰ ‘ਤੇ ਕੀਤੀ ਗਈ ਸੀ ਛਾਪੇਮਾਰੀ (Excessive)
14 ਪੇਟੀਆਂ ‘ਚੋਂ 1140 ਬੋਤਲਾਂ ਤੇ ਬੋਰੇ ‘ਚੋਂ 154 ਬੋਤਲਾਂ ਬਰਾਮਦ
ਭਭੂਆ, ਏਜੰਸੀ।
ਬਿਹਾਰ ‘ਚ ਕੈਮੂਰ ਜਿਲ੍ਹੇ ਦੇ ਨਗਰ ਥਾਣਾ ਖੇਤਰ ਦੇ ਵਾਰਡ ਨੰਬਰ 17 ਤੋਂ ਪੁਲਿਸ ਨੇ ਕੱਲ ਦੇਰ ਰਾਤ ਭਾਰੀ ਮਾਰਤਾ (Excessive) ‘ਚ ਵਿਦੇਸ਼ੀ ਸ਼ਰਾਬ ਨਾਲ ਦੋ ਕਾਰੋਬਾਰੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਵਾਰਡ ਨੰਬਰ 17 ਸਥਿਤ ਇਕ ਘਰ ‘ਚ ਛਾਪੇਮਾਰੀ ਕੀਤੀ ਗਈ।
ਇਸ ਦੌਰਾਨ ਘਰ ‘ਚ ਛੁਪਾ ਕੇ ਰੱਖੀਆਂ ਗਈਆਂ 14 ਪੇਟੀਆਂ ‘ਚ 1140 ਬੋਤਲਾਂ ਵਿਦੇਸ਼ੀ ਸ਼ਰਾਬ ਅਤੇ ਇਕ ਬੋਰੇ ‘ਚ ਰੱਖਿਆ 154 ਬੋਤਲਾਂ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ ਗਈ। ਬਰਾਮਦ ਸ਼ਰਾਬ ਉਤਰ ਪ੍ਰਦੇਸ਼ ‘ਚ ਬਣਾਈ ਹੈ। ਸੂਤਰਾਂ ਨੇ ਦੱਸਿਆ ਕਿ ਮੌਕੇ ‘ਤੇ ਦੋ ਸ਼ਰਾਬ ਕਾਰੋਬਾਰੀ ਨੀਰਜ ਗੌਡ ਅਤੇ ਮਹਿੰਦਰ ਗੌਡ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕਾਰੋਬਾਰੀਆਂ ਦੀ ਨਿਸ਼ਾਨਦੇਹੀ ‘ਤੇ ਇਕ ਕਾਰ ਅਤੇ ਮੋਬਾਇਲ ਫੋਨ ਵੀ ਬਰਾਮਦ ਕੀਤਾ ਗਿਆ ਹੈ। (Excessive)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।