Yamuna River - Sach Kahoon Punjabi
Delhi Floods: ਦਿੱਲੀ-ਨੋਇਡਾ ’ਚ ਹੜ੍ਹ ਦਾ ਕਹਿਰ: ਯਮੁਨਾ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਪਾਰ, ਕਈ ਇਲਾਕਿਆਂ ’ਚ ਭਰਿਆ ਪਾਣੀ
Delhi Floods: ਨਵੀਂ ਦਿੱਲੀ, (ਆਈਏਐਨਐਸ)। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਅਤੇ ਹਥਿਨੀਕੁੰਡ ਬੈਰਾਜ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਯਮੁਨਾ ਨਦੀ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਪਾਣੀ ਦਿੱਲੀ ਦੇ ਕਸ਼ਮੀਰੀ ਗੇਟ ਖੇਤਰ ਵਿੱਚ ਸਥਿਤ ਵਾਸੁਦੇਵ ਘਾਟ ‘ਤੇ ਸੜਕ ਕਿਨਾਰੇ ਪਹੁੰਚ ਗਿਆ ਹੈ।
ਜਾਣਕਾਰੀ ਅਨੁਸਾਰ, ਹਰਿਆਣਾ ਦੇ ਹਥਿਨੀਕੁੰਡ ਬੈਰਾਜ ਤੋਂ ਵੱਡੀ ਮਾਤਰਾ ਵਿੱਚ ਪਾਣੀ ਲਗਾਤਾਰ ਛੱਡੇ ਜਾਣ ਕਾਰਨ, ਦਿੱਲੀ ਦੇ ਕਸ਼ਮੀਰੀ ਘਾਟ ਦਾ ਵਾਸੁਦੇਵ ਘਾਟ ਪੂਰੀ ਤਰ੍ਹਾਂ ਡੁੱਬ ਗਿਆ ਹੈ ਅਤੇ ਯਮੁਨਾ ਦਾ ਪਾਣੀ ਹੁਣ ਆਊਟਰ ਰਿੰਗ ਰੋਡ ਦੇ ਨੇੜੇ ਪਹੁੰਚ ਗਿਆ ਹੈ। ਪ੍ਰਸ਼ਾਸਨ ਦੇ ਅਨੁਸਾਰ, ਜੇਕਰ ਯਮੁਨਾ ਨਦੀ ਦਾ ਪਾਣੀ ਦਾ ਪੱਧਰ ਇਸੇ ਰਫ਼ਤਾਰ ਨਾਲ ਵਧਦਾ ਰਿਹਾ, ਤਾਂ ਅਗਲੇ ਕੁਝ ਘੰਟਿਆਂ ਵਿੱਚ ਆਊਟਰ ਰਿੰਗ ਰੋਡ ਵੀ ਹੜ੍ਹ ਦੇ ਪਾਣੀ ਦੀ ਲਪੇਟ ਵਿੱਚ ਆ ਸਕਦਾ ਹੈ। ਇਸ ਨਾਲ ਕਸ਼ਮੀਰੀ ਗੇਟ ਦੇ ਨੇੜੇ ਭਾਰੀ ਆਵਾਜਾਈ ਪ੍ਰਭਾਵਿਤ ਹੋਵੇਗੀ, ਜਿੱਥੇ ਹਰ ਸਮੇਂ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। Delhi Floods
ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਸਲਾਹ
ਤੁਹਾਨੂੰ ਦੱਸ ਦੇਈਏ ਕਿ 2023 ਵਿੱਚ ਵੀ ਯਮੁਨਾ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਇਸ ਖੇਤਰ ’ਚ ਪਾਣੀ ਭਰ ਗਿਆ ਅਤੇ ਟ੍ਰੈਫਿਕ ਜਾਮ ਹੋ ਗਿਆ। ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਵਾਸੂਦੇਵ ਘਾਟ ਦੇ ਪ੍ਰਵੇਸ਼ ਦੁਆਰ ‘ਤੇ ਪਾਣੀ ਨੂੰ ਰੋਕਣ ਲਈ ਬੋਰੀਆਂ ਲਗਾਈਆਂ ਹਨ, ਪਰ ਇਹ ਉਪਾਅ ਵਧਦੇ ਪਾਣੀ ਦੇ ਪੱਧਰ ਦੇ ਸਾਹਮਣੇ ਅਸਫਲ ਸਾਬਤ ਹੋ ਰਿਹਾ ਹੈ। ਇਸ ਦੌਰਾਨ, ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਸਲਾਹ ਦਿੱਤੀ ਹੈ। ਦਿੱਲੀ ਨਾਲ ਲੱਗਦੇ ਨੋਇਡਾ ਵਿੱਚ, ਯਮੁਨਾ ਨਦੀ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਤੋਂ ਬਾਅਦ, ਸੈਕਟਰ 125 ਤੋਂ ਸੈਕਟਰ 151 ਤੱਕ ਦੇ ਕਈ ਖੇਤਰ ਪਾਣੀ ਵਿੱਚ ਡੁੱਬ ਗਏ ਹਨ।
ਹੜ੍ਹ ਦੇ ਪਾਣੀ ਕਾਰਨ ਫਸਲਾਂ ਤਬਾਹ | Delhi Floods
ਹੜ੍ਹ ਦੇ ਪਾਣੀ ਕਾਰਨ ਫਸਲਾਂ ਤਬਾਹ ਹੋ ਗਈਆਂ ਹਨ। ਆਈਏਐਨਐਸ ਨਾਲ ਗੱਲਬਾਤ ਕਰਦਿਆਂ ਸਥਾਨਕ ਕਿਸਾਨ ਨੇ ਕਿਹਾ ਕਿ ਹੜ੍ਹ ਦੇ ਪਾਣੀ ਕਾਰਨ ਉਨ੍ਹਾਂ ਦੀ ਰੋਜ਼ੀ-ਰੋਟੀ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਹੜ੍ਹ ਤੋਂ ਬਾਅਦ ਇਲਾਕੇ ਵਿੱਚ ਰਹਿਣ ਵਾਲੇ ਲਗਭਗ 700 ਤੋਂ 800 ਲੋਕ ਪ੍ਰਭਾਵਿਤ ਹੋਏ ਹਨ। ਹਾਲਾਤ ਅਜਿਹੇ ਹਨ ਕਿ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੋਈ ਮੱਦਦ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਇੱਕ ਹੋਰ ਨਿਵਾਸੀ ਨੇ ਕਿਹਾ ਕਿ ਹੜ੍ਹ ਦੇ ਪਾਣੀ ਕਾਰਨ ਉਨ੍ਹਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਨੂੰ ਅਤੇ ਜਾਨਵਰਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਵਿੱਚ ਯਮੁਨਾ ਨਦੀ ਦਾ ਪਾਣੀ ਦਾ ਪੱਧਰ 206.97 ਮੀਟਰ ਤੱਕ ਪਹੁੰਚ ਗਿਆ ਹੈ, ਜੋ ਕਿ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਤੋਂ ਲਗਭਗ 1.64 ਮੀਟਰ ਉੱਪਰ ਹੈ।
ਇਹ ਵੀ ਪੜ੍ਹੋ: Ghaggar Rivar: ਵੇਖ ਲਵੋ ਘੱਗਰ ’ਚ ਪਾਣੀ ਦਾ ਵਹਾਅ, ਅਗਲੇ 48 ਘੰਟੇ ਬਹੁਤ ਭਾਰੀ, Ghaggar ਤੋਂ LIVE
ਹਥਿਨੀਕੁੰਡ ਬੈਰਾਜ, ਵਜ਼ੀਰਾਬਾਦ ਬੈਰਾਜ ਅਤੇ ਓਖਲਾ ਬੈਰਾਜ ਤੋਂ ਲਗਾਤਾਰ ਪਾਣੀ ਛੱਡਣ ਕਾਰਨ ਨਦੀ ਦਾ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਕਾਰਨ ਦਿੱਲੀ ਦੇ ਨੀਵੇਂ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਦਿੱਲੀ ਦੇ ਯਮੁਨਾ ਬਾਜ਼ਾਰ, ਮਯੂਰ ਵਿਹਾਰ, ਗੀਤਾ ਕਲੋਨੀ ਅਤੇ ਮਜਨੂੰ ਕਾ ਟੀਲਾ ਇਲਾਕਿਆਂ ਵਿੱਚ, ਪਾਣੀ ਘਰਾਂ, ਗਲੀਆਂ ਅਤੇ ਮੰਦਰਾਂ ਵਿੱਚ ਦਾਖਲ ਹੋ ਗਿਆ ਹੈ, ਜਿਸ ਨਾਲ ਭਾਰੀ ਨੁਕਸਾਨ ਹੋਇਆ ਹੈ।
Yamuna River Pollution: ਨਵੀਂ ਦਿੱਲੀ (ਏਜੰਸੀ)। ਯਮੁਨਾ ਨਦੀ ਦੇ 33 ’ਚੋਂ 23 ਸਥਾਨ ਪਾਣੀ ਦੀ ਗੁਣਵੱਤਾ ਜਾਂਚ ’ਚ ਫੇਲ੍ਹ ਹੋ ਗਏ ਹਨ। ਇੱਥੇ ਪਾਣੀ ’ਚ ਆਕਸੀਜਨ ਦੀ ਮਾਤਰਾ ਲਗਭਗ ਜ਼ੀਰੋ ਪਾਈ ਗਈ ਹੈ। ਇਹ ਜਾਣਕਾਰੀ ਜਲ ਸਰੋਤਾਂ ਬਾਰੇ ਸੰਸਦੀ ਸਥਾਈ ਕਮੇਟੀ ਨੇ ਦਿੱਤੀ ਹੈ। ਸਥਾਈ ਕਮੇਟੀ ਨੇ ਮੰਗਲਵਾਰ (11 ਮਾਰਚ) ਨੂੰ ਸੰਸਦ ’ਚ ਇਹ ਰਿਪੋਰਟ ਪੇਸ਼ ਕੀਤੀ। ਇਹ ਰਿਪੋਰਟ 33 ਥਾਵਾਂ ਦੀ ਨਿਗਰਾਨੀ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। ਇਸ ’ਚ ਦਿੱਲੀ ਦੀਆਂ 6 ਥਾਵਾਂ ਵੀ ਸ਼ਾਮਲ ਹਨ।
ਇਹ ਖਬਰ ਵੀ ਪੜ੍ਹੋ : Holiday: ਹੋਲੀ ਲੰਘਦਿਆਂ ਹੀ ਮੁੜ ਹੋਣਗੀਆਂ ਛੁੱਟੀਆਂ, ਚਾਰ ਦਿਨਾਂ ਦੀ ਛੁੱਟੀ ਦਾ ਐਲਾਨ
ਪੈਨਲ ਅਨੁਸਾਰ, 23 ਥਾਵਾਂ ਦੀਆਂ ਰਿਪੋਰਟਾਂ ’ਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਇਨ੍ਹਾਂ ਥਾਵਾਂ ’ਤੇ, ਪਾਣੀ ’ਚ ਘੁਲਿਆ ਹੋਇਆ ਆਕਸੀਜਨ ਦਾ ਪੱਧਰ ਜ਼ੀਰੋ ਪਾਇਆ ਗਿਆ ਹੈ। ਘੁਲਿਆ ਹੋਇਆ ਆਕਸੀਜਨ ਨਦੀ ਦੀ ਜੀਵਨ ਨੂੰ ਕਾਇਮ ਰੱਖਣ ਦੀ ਯੋਗਤਾ ਨੂੰ ਦਰਸ਼ਾਉਂਦਾ ਹੈ। ਦਿੱਲੀ ’ਚ ਉੱਪਰੀ ਯਮੁਨਾ ਨਦੀ ਸਫਾਈ ਪ੍ਰੋਜੈਕਟ ਤੇ ਨਦੀ ਦੇ ਤਲੇ ਪ੍ਰਬੰਧਨ ਬਾਰੇ ਆਪਣੀ ਰਿਪੋਰਟ ’ਚ, ਪੈਨਲ ਨੇ ਚੇਤਾਵਨੀ ਦਿੱਤੀ ਕਿ ਦਿੱਲੀ ਤੇ ਉੱਤਰ ਪ੍ਰਦੇਸ਼ ’ਚ ਸੀਵਰੇਜ ਟਰੀਟਮੈਂਟ ਪਲਾਂਟਾਂ ਦੇ ਨਿਰਮਾਣ ਤੇ ਅਪਗ੍ਰੇਡੇਸ਼ਨ ਦੇ ਬਾਵਜੂਦ, ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਤੌਰ ’ਤੇ ਉੱਚਾ ਹੈ। Yamuna River Pollution
ਜਨਵਰੀ 2021 ਤੋਂ ਮਈ 2023 ਵਿਚਕਾਰ ਕੀਤੀ ਗਈ ਜਾਂਚ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡਾਂ ਨਾਲ ਮਿਲ ਕੇ ਜਨਵਰੀ 2021 ਤੇ ਮਈ 2023 ਵਿਚਕਾਰ 33 ਥਾਵਾਂ ’ਤੇ ਪਾਣੀ ਦੀ ਗੁਣਵੱਤਾ ਦਾ ਮੁਲਾਂਕਣ ਕੀਤਾ। ਇਸਦੀ ਜਾਂਚ ਚਾਰ ਮੁੱਖ ਮਾਪਦੰਡਾਂ ਘੁਲਣਸ਼ੀਲ ਆਕਸੀਜਨ ਬਾਇਓਕੈਮੀਕਲ ਆਕਸੀਜਨ ਡਿਮਾਂਡ ਤੇ ਫੇਕਲ ਕੋਲੀਫਾਰਮ ’ਤੇ ਕੀਤੀ ਗਈ। Yamuna River Pollution
ਉਤਰਾਖੰਡ-ਹਿਮਾਚਲ ’ਚ ਸਥਿਤੀ ਬਿਹਤਰ | Yamuna River Pollution
ਰਿਪੋਰਟ ਅਨੁਸਾਰ, 33 ਨਿਗਰਾਨੀ ਸਥਾਨਾਂ ’ਚੋਂ, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ’ਚ 4-4 ਸਥਾਨ ਪਾਣੀ ਦੀ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਹਰਿਆਣਾ ਦੇ ਸਾਰੇ ਛੇ ਸਥਾਨ ਫੇਲ੍ਹ ਹੋ ਗਏ। 2021 ’ਚ ਦਿੱਲੀ ਦੀਆਂ 7 ਥਾਵਾਂ ’ਚੋਂ ਕਿਸੇ ਨੇ ਵੀ ਮਿਆਰਾਂ ਦੀ ਪਾਲਣਾ ਨਹੀਂ ਕੀਤੀ, ਹਾਲਾਂਕਿ ਪੱਲਾ ਸਾਈਟ ਨੇ 2022 ਤੇ 2023 ’ਚ ਸੁਧਾਰ ਦਿਖਾਇਆ।
ਯਮੁਨਾ ਦੇ ਤਲ ’ਤੇ ਜਮ੍ਹਾ ਮਲਬਾ ਇੱਕ ਵੱਡੀ ਚਿੰਤਾ | Yamuna River Pollution
ਯਮੁਨਾ ਨਦੀ ਦੇ ਤਲ ’ਤੇ ਇਕੱਠਾ ਹੋਇਆ ਮਲਬਾ ਇੱਕ ਵੱਡੀ ਚਿੰਤਾ ਬਣਿਆ ਹੋਇਆ ਹੈ। ਦਿੱਲੀ ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ ਵੱਲੋਂ ਦੇ ਸਹਿਯੋਗ ਨਾਲ ਇੱਕ ਅਧਿਐਨ ਕੀਤਾ ਗਿਆ ਸੀ। ਇਸ ’ਚ ਮਾਨਸੂਨ ਤੋਂ ਪਹਿਲਾਂ ਦੀ ਮਿਆਦ ਦੌਰਾਨ ਪੁਰਾਣੇ ਲੋਹੇ ਦੇ ਪੁਲ, ਗੀਤਾ ਕਲੋਨੀ ਤੇ ਡੀਐਨਡੀ ਪੁਲ ਦੇ ਉੱਪਰਲੇ ਹਿੱਸੇ ਵਰਗੇ ਮੁੱਖ ਸਥਾਨਾਂ ਤੋਂ ਸਲੱਜ ਦੇ ਨਮੂਨਿਆਂ ਦਾ ਸੰਗ੍ਰਹਿ ਸ਼ਾਮਲ ਸੀ। ਇਨ੍ਹਾਂ ਨਮੂਨਿਆਂ ’ਚ ਕ੍ਰੋਮੀਅਮ, ਤਾਂਬਾ, ਸੀਸਾ, ਨਿੱਕਲ ਤੇ ਜ਼ਿੰਕ ਵਰਗੀਆਂ ਭਾਰੀ ਧਾਤਾਂ ਦੀ ਉੱਚ ਪੱਧਰੀ ਮਾਤਰਾ ਪਾਈ ਗਈ।
Yamuna River: ਡੂੰਘਾ ਹੁੰਦਾ ਜਾ ਰਿਹਾ ਹੈ ਪਾਣੀ ਦਾ ਵਿਵਾਦ, ਚੋਣ ਕਮਿਸ਼ਨ ਨੇ ਆਤਿਸ਼ੀ ਅਤੇ ਮਾਨ ਨੂੰ ਸੱਦਿਆ
Yamuna River: ਨਵੀਂ ਦਿੱਲੀ, (ਆਈਏਐਨਐਸ)। ਯਮੁਨਾ ਦੇ ਵਧ ਰਹੇ ਅਮੋਨੀਆ ਦੇ ਪੱਧਰ ਕਾਰਨ ਪਾਣੀ ਦਾ ਵਿਵਾਦ ਹੁਣ ਵਧਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਭਾਜਪਾ ਅਤੇ ਕੇਂਦਰ ਸਰਕਾਰ ਦੇ ਨਾਲ-ਨਾਲ ਹਰਿਆਣਾ ਸਰਕਾਰ ’ਤੇ ਵੀ ਸਾਜਿਸ਼ ਅਮੋਨੀਆ ਦਾ ਪਾਣੀ ਯਮੁਨਾ ਨਦੀ ’ਚ ਛੱਡਣ ਦਾ ਇਲਜ਼ਾਮ ਲਗਾਇਆ ਹੈ। ਹਰਿਆਣਾ ਸਰਕਾਰ ਨੇ ਵੀ ਇਸ ਨੂੰ ਚੁਣਾਵੀ ਸਟੰਟ ਕਰਾਰ ਦਿੰਦਿਆਂ ਕੇਜਰੀਵਾਲ ਖਿਲਾਫ ਗਲਤ ਬਿਆਨੀ ’ਤੇ ਮਾਣਹਾਨੀ ਦਾ ਦਾਅਵਾ ਕਰਨ ਦੀ ਗੱਲ ਕੀਤੀ ਹੈ।
ਇਹ ਵੀ ਪੜ੍ਹੋ: Donald Trump: ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟਰੰਪ ਨਾਲ ਕੀਤੀ ਗੱਲਬਾਤ, ਮਹੱਤਵਪੂਰਨ ਮੁੱਦਿਆਂ ‘ਤੇ ਹੋਈ ਚ…
ਇਸ ਮੁੱਦੇ ‘ਤੇ, ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖਿਆ ਸੀ ਅਤੇ ਉਨਾਂ ਨੂੰ ਮਿਲਣ ਲਈ ਸਮਾਂ ਮੰਗਿਆ ਸੀ, ਜਿਸ ‘ਤੇ ਉਨਾਂ ਨੂੰ 28 ਜਨਵਰੀ ਸ਼ਾਮ ਚਾਰ ਵਜੇ ਦਾ ਸਮਾਂ ਦਿੱਤਾ ਗਿਆ ਹੈ। ਆਤਿਸ਼ੀ ਦੇ ਅਨੁਸਾਰ, ਹਰਿਆਣਾ ਤੋਂ ਦਿੱਲੀ ’ਚ ਪ੍ਰਵੇਸ਼ ਸਮੇਂ ਯਮੁਨਾ ਦੇ ਪਾਣੀ ’ਚ ਅਮੋਨੀਆ ਦਾ ਪੱਧਰ ਆਮ ਨਾਲੋਂ ਛੇ ਗੁਣਾ ਵੱਧ ਬਣਿਆ ਹੋਇਆ ਹੈ। ਅਜਿਹੇ ਪੱਧਰ ਮਨੁੱਖੀ ਸਰੀਰ ਲਈ ਬਹੁਤ ਜ਼ਹਿਰੀਲੇ ਹਨ। ਇਸ ਪਾਣੀ ਨੂੰ ਟ੍ਰੀਟ ਕਰਕੇ ਦਿੱਲੀ ਦੇ ਲੋਕਾਂ ਨੂੰ ਸਪਲਾਈ ਨਹੀਂ ਕੀਤਾ ਜਾ ਸਕਦਾ। ਨਹੀਂ ਤਾਂ ਉਨਾਂ ਦੀ ਜ਼ਿੰਦਗੀ ਖ਼ਤਰੇ ’ਚ ਪੈ ਜਾਵੇਗੀ। Yamuna River
ਆਤਿਸ਼ੀ ਅਨੁਸਾਰ, ਇਸ ਜ਼ਹਿਰੀਲੇ ਪਾਣੀ ਨੂੰ ਦਿੱਲੀ ਆਉਣ ਤੋਂ ਰੋਕਣ ਲਈ ਉਸਨੇ ਇਕ ਵਾਰ ਫਿਰ ਚੋਣ ਕਮਿਸ਼ਨ ਨੂੰ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ। ਆਤਿਸ਼ੀ ਦੀ ਚਿੱਠੀ ‘ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਨੇ ਅੱਜ ਸ਼ਾਮ 4 ਵਜੇ ਜਾਣ ਲਈ ਸਮਾਂ ਦਿੱਤਾ ਹੈ। ਆਤਿਸ਼ੀ ਅਤੇ ਮਾਨ ਨੂੰ ਮਿਲਣ ਲਈ ਬੁਲਾਇਆ ਗਿਆ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਜਲ ਬੋਰਡ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਦਿੱਲੀ ਅੰਦਰ ਜੋ ਪਾਣੀ ਆ ਰਿਹਾ ਹੈ ਉਸ ’ਚ ਅਮੋਨੀਆ ਨਾਮ ਦਾ ਜ਼ਹਿਰ ਮਿਕਸ ਆ ਰਿਹਾ ਹੈ। ਇਸ ਮੁੱਦੇ ‘ਤੇ ਚੋਣ ਕਮਿਸ਼ਨ ਨੇ ਅੱਜ ਸ਼ਾਮ ਸਵੇਰੇ 4 ਵਜੇ ਭਗਵੰਤ ਮਾਨ ਅਤੇ ਆਤਿਸ਼ੀ ਨੂੰ ਮਿਲਣ ਲਈ ਸਮਾਂ ਦਿੱਤਾ ਹੈ।
Yogi Adityanath: ਸਫਾਈ ਵੀ ਬਣੇ ਚੁਣਾਵੀ ਮੁੱਦਾ
Yogi Adityanath: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਆਨਾਥ ਨੇ ਅਰਵਿੰਦ ਕੇਜਰੀਵਾਲ ਨੂੰ ਯਮੁਨਾ ’ਚ ਡੁੱਬਕੀ ਲਾਉਣ ਦੀ ਚੁਣੌਤੀ ਦਿੱਤੀ ਹੈ ਯੋਗੀ ਨੇ ਕਿਹਾ ਕਿ ਜਿਵੇਂ ਅਸੀਂ ਸੰਗਮ ’ਤੇ ਆਪਣੇ ਮੰਤਰੀਮੰਡਲ ਨਾਲ ਡੁੱਬਕੀ ਲਾਈ ਹੈ, ਕੀ ਅਜਿਹਾ ਕੇਜਰੀਵਾਲ ਦਿੱਲੀ ’ਚ ਯਮੁਨਾ ’ਚ ਕਰ ਸਕਦੇ ਹਨ ਜਿਹੜੀਆਂ ਨਦੀਆਂ ਨੂੰ ਅਸੀਂ ਪਵਿੱਤਰ ਅਤੇ ਜੀਵਨ ਦੇਣ ਵਾਲੀਆਂ ਮੰਨਦੇ ਹਾਂ, ਉਨ੍ਹਾਂ ਦੀ ਸਾਫ ਸਫਾਈ ਰੱਖਣਾ ਵੀ ਸਾਡਾ ਫਰਜ਼ ਹੈ ‘ਨਮਾਮਿ ਗੰਗੇ’ ਯੋਜਨਾ ਤਹਿਤ ਗੰਗਾ ਜੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦਾ ਕਾਫੀ ਕੰਮ ਹੋਇਆ, ਪਰ ਯਮੁਨਾ ’ਚ ਪਾਣੀ ਐਨਾ ਪ੍ਰਦੂਸ਼ਿਤ ਹੈ ਜਿਵੇਂ ਕਿਸੇ ਗੰਦੇ ਨਾਲੇ ’ਚ ਹੁੰਦਾ ਹੈ ਛਠ ਉਤਸਵ ਦੌਰਾਨ ਲੋਕ ਯਮੁਨਾ ’ਚ ਇਸ਼ਨਾਨ ਕਰਦੇ ਹਨ।
ਇਹ ਖਬਰ ਵੀ ਪੜ੍ਹੋ : Sad News: ਜੰਮੂ ਕਸ਼ਮੀਰ ’ਚ ਜ਼ਿਲ੍ਹਾ ਮਾਨਸਾ ਦਾ ਫੌਜੀ ਜਵਾਨ ਸ਼ਹੀਦ
ਉਸ ਸਮੇਂ ਯਮੁਨਾ ਦੀ ਸਫਾਈ ’ਤੇ ਕਾਫੀ ਰੌਲਾ ਰੱਪਾ ਹੁੰਦਾ ਹੈ ਪ੍ਰਸ਼ਾਸਨ ਉਸ ਸਮੇਂ ਕੁਝ ਅਸਥਾਈ ਉਪਾਅ ਕਰਦਾ ਹੈ ਤਾਂ ਕਿ ਲੋਕ ਇਸ਼ਨਾਨ ਕਰ ਸਕਣ ਇਸ ਵਾਰ ਜਲ ਐਨਾ ਪ੍ਰਦੂਸ਼ਿਤ ਸੀ ਕਿ ਅਸਥਾਈ ਉਪਾਅ ਵੀ ਸਾਰਾ ਨਕਾਮ ਸਿੱਧ ਹੋਇਆ ਉਂਜ ਤਾਂ ਹਰ ਥਾਂ ਦੀ ਸਫਾਈ ਬੇਹੱਦ ਜ਼ਰੂਰੀ ਹੈ ਪਰ ਜਿਸ ਨੂੰ ਅਸੀਂ ਜੀਵਨ ਦੇਣ ਵਾਲੀ ਮੰਨਦੇ ਹਾਂ ਅਤੇ ਆਸਥਾ ਵੀ ਰੱਖਦੇ ਹਾਂ ਉਥੇ ਗੰਦਗੀ ਫੈਲਾਉਣਾ ਇੱਕ ਵੱਡਾ ਅਪਰਾਧ ਹੈ ਸਰਕਾਰ ਨੂੰ ਇਸ ਬਾਰੇ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਗੰਦਗੀ ਫੈਲਾਉਣ ਵਾਲਿਆਂ ’ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਦੀ ’ਚ ਕੋਈ ਵੀ ਗੰਦਾ ਨਾਲਾ ਜਾਂ ਉਦਯੋਗਿਕ ਕਚਰਾ ਨਹੀਂ ਸੁੱਟਿਆ ਜਾਣਾ ਚਾਹੀਦਾ। Yogi Adityanath
ਇਸ ’ਤੇ ਸਖਤੀ ਨਾਲ ਰੋਕ ਲੱਗੇ ਗੰਦੇ ਪਾਣੀ ਅਤੇ ਉਦਯੋਗਿਕ ਕਚਰੇ ਦੇ ਹੱਲ ਕਰਨ ਲਈ ਟ੍ਰੀਟਮੈਂਟ ਪਲਾਂਟ ਲਾਉਣਾ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਨਦੀ ਦੇ ਕਿਨਾਰਿਆਂ ਨੂੰ ਹਰਾ ਭਰਿਆ ਅਤੇ ਸੁੰਦਰ ਬਣਾਇਆ ਜਾਣਾ ਚਾਹੀਦਾ ਹੈ ਲੋਕਾਂ ਨੂੰ ਨਦੀ ਨੂੰ ਸਾਫ ਰੱਖਣ ਦੇ ਮਹੱਤਵ ਬਾਰੇ ਵੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਦਿੱਲੀ ਚੋਣ ’ਚ ਮੁਫਤ ਦੇ ਵੱਡੇ-ਵੱਡੇ ਵਾਅਦਿਆਂ ਵਿਚਕਾਰ ਯੂਪੀ ਦੇ ਮੁੱਖ ਮੰਤਰੀ ਯੋਗੀ ਨੇ ਸੜਕ, ਗੰਦਗੀ, ਸੀਵਰੇਜ, ਪਾਣੀ ਦੀ ਸਮੱਸਿਆ ਦਾ ਮੁੱਦਾ ਚੁੱਕ ਕੇ ਇੱਕ ਸਾਰਥਿਕ ਪਹਿਲ ਕੀਤੀ ਹੈ।
Yamuna River: ਸਿਆਸਤ ਤੋਂ ਉੁਪਰ ਉੱਠ ਕੇ ਲਏ ਜਾਣ ਫੈਸਲੇ
Yamuna River: ਹਰਿਆਣਾ ਸਰਕਾਰ ਨੇ ਯਮਨਾ ਨਦੀ ਦਾ ਵਾਧੂ ਪਾਣੀ ਰਾਜਸਥਾਨ ਨੂੰ ਦੇਣ ਲਈ ਟਾਸਕ ਫੋਰਸ ਥਾਪਣ ਦਾ ਐਲਾਨ ਕਰ ਦਿੱਤਾ ਹੈ ਪਿਛਲੇ ਸਾਲ ਦੀ ਸ਼ੁਰੂਆਤ ’ਚ ਹਰਿਆਣਾ ਸਰਕਾਰ ਨੇ ਪਾਣੀ ਦੇਣ ਦਾ ਫੈਸਲਾ ਕਰ ਲਿਆ ਸੀ ਸੂਬਾ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਵਰਖਾ ਦਾ ਜਿਹੜਾ ਪਾਣੀ ਅਜ਼ਾਈਂ ਚਲਾ ਜਾਂਦਾ ਹੈ ਉਹ ਰਾਜਸਥਾਨ ਨੂੰ ਦੇ ਦੇਣਾ ਚਾਹੀਦਾ ਹੈ ਭਾਵੇਂ ਦੋਵਾਂ ਸੂਬਿਆਂ ’ਚ ਭਾਜਪਾ ਦੀ ਸਰਕਾਰ ਹੈ ਫਿਰ ਵੀ ਅਜਿਹਾ ਘੱਟ ਹੀ ਹੁੰਦਾ ਹੈ ਜਦੋਂ ਇੱਕ ਸੂਬਾ ਦੂਜੇ ਸੂਬੇ ਨੂੰ ਦਰਿਆ ਦਾ ਪਾਣੀ ਦੇਣ ਲਈ ਦਰਿਆਦਿਲੀ ਵਿਖਾਉਂਦਾ ਹੈ ਬਹੁਤੀ ਵਾਰ ਸਿਆਸੀ ਨਫੇ-ਨੁਕਸਾਨ ਕਾਰਨ ਦੋ ਸੂਬਿਆਂ ’ਚ ਇੱਕੋ ਪਾਰਟੀ ਦੀ ਸਰਕਾਰ ਹੋਣ ਦੇ ਬਾਵਜ਼ੂਦ ਅਜਿਹੀ ਸਹਿਮਤੀ ਘੱਟ ਹੀ ਹੁੰਦੀ ਹੈ। Yamuna River
ਕਈ ਮਾਮਲਿਆਂ ’ਚ ਕੇਂਦਰ ਤੇ ਸੂਬਿਆਂ ’ਚ ਇੱਕੋ ਪਾਰਟੀ ਦੀਆਂ ਸਰਕਾਰਾਂ ਹੋਣ ਦੇ ਬਾਵਜ਼ੂਦ ਵਿਵਾਦਿਤ ਮਾਮਲਾ ਸਿਰੇ ਨਹੀਂ ਲੱਗਦਾ ਅਸਲ ’ਚ ਵੋਟ-ਬੈਂਕ ਦੀ ਰਾਜਨੀਤੀ ਹਾਵੀ ਹੋਣ ਕਾਰਨ ਵਿਗਿਆਨਕ ਤੇ ਸੰਤੁਲਿਤ ਫੈਸਲੇ ਲੈਣ ਦਾ ਰੁਝਾਨ ਬਹੁਤ ਘੱਟ ਹੈ ਜੇਕਰ ਸਿਆਸੀ ਪਾਰਟੀਆਂ ਸਬੰਧਿਤ ਮਾਮਲੇ ਨੂੰ ਵਿਗਿਆਨਕ ਨਜ਼ਰੀਏ ਨਾਲ ਨਿਪਟਾਉਣ ਦੀ ਪਹਿਲ ਕਰਨ ਤਾਂ ਬਹੁਤ ਸਾਰੇ ਮਾਮਲੇ ਸਦਭਾਵਨਾ ਨਾਲ ਨਜਿੱਠੇ ਜਾ ਸਕਦੇ ਹਨ ਅਸਲ ’ਚ ਕਈ ਮਾਮਲਿਆਂ ’ਚ ਕਾਨੂੰਨੀ ਤੇ ਤਕਨੀਕੀ ਅੜਚਣਾਂ ਹੁੰਦੀਆਂ ਹਨ ਜਿੱਥੇ ਮਾਮਲੇ ਸਰਕਾਰਾਂ ਦੀ ਆਪਸੀ ਸਮਝ ਤੇ ਸਦਭਾਵਨਾ ਨਾਲ ਸੁਲਝ ਸਕਦੇ ਹਨ। Yamuna River
Ganga River: ਗੰਗਾ ਦੀ ਰੱਖਿਆ
Ganga River: ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਦੀ ਹਾਲੀਆ ਰਿਪੋਰਟ ਨੇ ਗੰਗਾ ਦੇ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਨੂੰ ਉਜਾਗਰ ਕੀਤਾ ਹੈ ਰਿਪੋਰਟ ਅਨੁਸਾਰ, ਗੰਗਾ ਆਪਣੇ ਸਰੋਤ ਗੰਗੋਤਰੀ ਤੋਂ ਹੀ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿੰਦੀ ਹੈ ਗੰਗਾ ਅਤੇ ਯਮੁਨਾ ਵਰਗੇ ਜਲ ਸਰੋਤਾਂ ਦੀ ਸੁਰੱਖਿਆ ਸਿਰਫ ਸਰਕਾਰੀ ਯੋਜਨਾਵਾਂ ’ਤੇ ਨਿਰਭਰ ਨਹੀਂ ਹੋ ਸਕਦੀ ਜਦੋਂ ਅਸੀਂ ਗੰਗਾ ਬਾਰੇ ਸੋਚਦੇ ਹਾਂ, ਤਾਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਸਿਰਫ਼ ਨਦੀ ਨਹੀਂ, ਸਗੋਂ ਸਾਡੇ ਸੱਭਿਆਚਾਰਕ ਅਤੇ ਧਾਰਮਿਕ ਜੀਵਨ ਦਾ ਅਨਿੱਖੜਵਾਂ ਹਿੱਸਾ ਹੈ ਗੰਗਾ ਦੇ ਸੀਵੇਜ, ਕੂੜਾ ਅਤੇ ਉਦਯੋਗਿਕ ਰਹਿੰਦ-ਖੂੰਹਦ ਮਿਲਦੇ ਜਾ ਰਹੇ ਹਨ। Yamuna River
ਇਹ ਖਬਰ ਵੀ ਪੜ੍ਹੋ : Murder: ਦੋ ਧੀਆਂ ਦੀ ਮਾਂ ਦਾ ਭੇਦ ਭਰੇ ਹਾਲਾਤਾਂ ’ਚ ਕਤਲ, ਪੁਲਿਸ ਜਾਂਚ ਜੁਟੀ
ਪਰ ਸਾਨੂੰ ਇਹ ਸਮਝਣਾ ਹੋਵੇਗਾ ਕਿ ਸਿਰਫ਼ ਸਰਕਾਰੀ ਯੋਜਨਾਵਾਂ ਅਤੇ ਨੀਤੀਆਂ ਨਾਲ ਅਸੀਂ ਇਸ ਨੂੰ ਸਾਫ਼ ਨਹੀਂ ਕਰ ਸਕਦੇ ਇਹ ਸਾਡੀ ਸਮੂਹਿਕ ਜਿੰਮੇਵਾਰੀ ਹੈ ਜੇਕਰ ਅਸੀਂ ਸਾਰੇ ਗੰਗਾ ਨੂੰ ਆਪਣੀ ਮਾਂ ਮੰਨਦੇ ਹਾਂ, ਤਾਂ ਉਸ ਦੀ ਸਫਾਈ ਪ੍ਰਤੀ ਸਾਡੀ ਜਿੰਮੇਵਾਰੀ ਵੀ ਓਨੀ ਹੀ ਵੱਡੀ ਹੋਣੀ ਚਾਹੀਦੀ ਹੈ ਗੰਗਾ ’ਚ ਪ੍ਰਦੂਸ਼ਣ ਦੀ ਸਮੱਸਿਆ ਗੁੰਝਲਦਾਰ ਹੈ, ਪਰ ਇਸ ਨੂੰ ਹੱਲ ਕੀਤਾ ਜਾ ਸਕਦਾ ਹੈ ਅਸੀਂ ਇਹ ਮੰਨੀਏ ਜਾਂ ਨਾ ਮੰਨੀਏ, ਪਰ ਸਾਨੂੰ ਆਪਣੀਆਂ ਆਦਤਾਂ ਬਦਲਣ ਦੀ ਲੋੜ ਹੈ ਸਾਨੂੰ ਗੰਗਾ ਦੀ ਸੁਰੱਖਿਆ ਲਈ ਠੋਸ ਕਦਮ ਚੁੱਕਣੇ ਹੋਣਗੇ।
ਸਾਨੂੰ ਇਹ ਸਮਝਣਾ ਪਵੇਗਾ ਕਿ ਗੰਗਾ ਦਾ ਪ੍ਰਦੂਸ਼ਣ ਸਾਡੇ ਗੈਰ-ਜਿੰਮੇਵਾਰ ਰਵੱਈਏ ਦਾ ਨਤੀਜਾ ਹੈ ਜੇਕਰ ਅਸੀਂ ਅਸਲ ’ਚ ਗੰਗਾ ਨੂੰ ਉਸ ਦੀ ਪਵਿੱਤਰਤਾ ਵਾਪਸ ਦੇਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੇ ਹਿੱਸੇ ਦਾ ਯੋਗਦਾਨ ਦੇਣਾ ਪਵੇਗਾ ਗੰਗਾ ਦੀ ਸਫਾਈ ਸਿਰਫ਼ ਸਰਕਾਰੀ ਯੋਜਨਾਵਾਂ ’ਤੇ ਨਹੀਂ, ਸਗੋਂ ਸਾਡੇ ਸਮੂਹਿਕ ਯਤਨਾਂ ’ਤੇ ਨਿਰਭਰ ਕਰਦੀ ਹੈ ਜੇਕਰ ਅਸੀਂ ਸੱਚੀਂ ਗੰਗਾ ਨੂੰ ਪਵਿੱਤਰ ਬਣਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੀਆਂ ਜਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ ਅਤੇ ਇਸ ਨੂੰ ਸਾਫ ਰੱਖਣ ਲਈ ਇਮਾਨਦਾਰੀ ਨਾਲ ਯਤਨ ਕਰਨੇ ਪੈਣਗੇ।
ਨੌਜਵਾਨ ਮੁਰਥਲ ਯਮੁਨਾ ’ਚ ਰੁੜ੍ਹਿਆ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਗੋਤਾਖੋਰਾਂ ਵੱਲੋਂ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਬੀਤੇ ਦਿਨੀ ਸਥਾਨਕ ਸ਼ਹਿਰ ਦੇ ਗਰੀਬ ਪਰਿਵਾਰ ਦਾ ਲੜਕਾ ਮੁਰਥਲ ਯਮੁਨਾ ਵਿਚ ਰੁੜ੍ਹ ਗਿਆ, ਗੋਤਾਖੋਰਾਂ ਵੱਲੋਂ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਾਣਕਾਰੀ ਮੁਤਾਬਿਕ ਉਕਤ ਲੜਕੇ ਦਾ ਪੂਰਾ ਪਰਿਵਾਰ ਮੁਰਥਲ ਯਮੁਨਾ ਗਿਆ ਸੀ ਜਦੋਂਕਿ ਉਸਦੇ ਬਾਕੀ ਪਰਿਵਾਰਕ ਮੈਂਬਰ ਵੀ ਉੱਥੇ ਮੌਕੇ ’ਤੇ ਮੌਜੂਦ ਸਨ। (Murthal Yamuna River)
ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਵੱਲੋਂ ਹੜ੍ਹਾਂ ਆਉਣ ਦੀ ਸੂਰਤ ’ਚ ਬਣਾਈ ਰਣਨੀਤੀ ਦਾ ਲਿਆ ਜਾਇਜ਼ਾ
ਲੜਕੇ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਲੜਕਾ ਯਮੁਨਾ ਵਿੱਚ ਰੁੜ੍ਹਿਆ ਸੀ ਤਾਂ ਉਸ ਦੇ ਭਰਾ ਨੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕੱਢ ਨਾ ਸਕਿਆ, ਬਾਅਦ ਵਿੱਚ ਉਸ ਨੂੰ ਗੋਤਾਖੋਰਾਂ ਵੱਲੋਂ ਕੱਢਣ ਦੀ ਕੋਸ਼ਿਸ਼ਾਂ ਜਾਰੀ ਹੈ। ਹਾਲੇ ਤੱਕ ਨੌਜਵਾਨ ਦਾ ਕੁਝ ਪਤਾ ਨਹੀਂ ਚੱਲ ਸਕਿਆ, ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
ਬੁਰੀ ਖ਼ਬਰ : ਯਮਨਾ ਨਦੀ ’ਚ ਨਹਾਉਂਦੇ ਸਮੇਂ ਡੁੱਬੇ ਦੋ ਸਕੇ ਭਰਾ
ਕਰਨਾਲ। ਹਰਿਆਣਾ ਦੇ ਕਰਨਾਲ ’ਚ ਯਮਨਾ ਨਦੀ (Yamuna River) ’ਚ 2 ਸਕੇ ਭਰਾਵਾਂ ਦੇ ਡੁੱਬਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਦੋਵੇਂ ਪਰਿਵਾਰ ਦੇ ਨਾਲ ਘੁੰਮਣ ਆਏ ਸਨ। ਇਸੇ ਦੌਰਾਨ ਉਹ ਯਮਨਾ ’ਚ ਨਹਾਉਣ ਉੱਤਰੇ ਸਨ। ਪਿਤਾ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲ ਸਕੀ। ਉਨ੍ਹਾਂ ਦੀ ਭਾਲ ਜਾਰੀ ਹੈ।
ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਨੂੰ ਤਰਾਵੜੀ ਦਾ ਰਹਿਣ ਵਾਲਾ ਮੇਜਰ ਸਿੰਘ ਆਪਣੇ ਪਰਿਵਾਰ ਨਾਲ ਘੁੰਮਣ ਲਈ ਘਰ ਤੋਂ ਨਿੱਕਲਿਆ ਸੀ। ਉਹ ਘੁੰਮਦੇ-ਘੁੰਮਦੇ ਗੱਡੀ ਰਾਹੀਂ ਮੰਗਲੌਰਾ ਦੇ ਕੋਲ ਯਮਨਾ ’ਤੇ ਪਹੁੰਚੇ। ਮਾਂ-ਬਾਪ ਅਤੇ ਉਨ੍ਹਾਂ ਦੀ ਛੋਟੀ ਬੇਟੀ ਪੁਲ ’ਤੇ ਖੜ੍ਹੀ ਸੀ। ਇਸ ਦੌਰਾਨ ਮੇਜਰ ਦੇ ਦੋਵੇਂ ਪੁੱਤਰ ਸਾਗਰ (18) ਤੇ ਸੁਸ਼ਾਂਤ (15) ਯਮੁਨਾ ’ਚ ਨਹਾਉਣ ਲਈ ਹੇਠਾਂ ਉੱਤਰ ਗਏ।
ਡੂੰਘਾਈ ਜ਼ਿਆਦਾ ਸੀ Yamuna River ’ਚ
ਯਮੁਨਾ ’ਚ ਡੂੰਘਾਈ ਕਾਫ਼ੀ ਜ਼ਿਆਦਾ ਸੀ। ਸਾਗਰ ਅਤੇ ਸੁਸ਼ਾਂਤ ਨੇ ਜਿਵੇਂ ਹੀ ਯਮੁਨਾ ’ਚ ਗਏ ਤਾਂ ਦੋਵੇਂ ਡੂੰਘੇ ਪਾਣੀ ਵਿੱਚ ਚਲੇ ਗਏ ਤੇ ਵਹਿ ਗਏ। ਪਿਤਾ ਭੱਜਿਆ ਅਤੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਤੱਕ ਉਹ ਡੁੱਬ ਚੁੱਕੇ ਸਨ। ਇਸ ਦੀ ਸੂਚਨਾ ਮਿਲਦੇ ਹੀ ਪਿੰਡ ਦੇ ਲੋਕ ਪਹੁੰਚੇ। ਗੋਤਾਖੋਰਾਂ ਨੂੰ ਬੁਲਾਇਆ ਗਿਆ। ਦੋਵਾਂ ਭਰਾਵਾਂ ਨੂੰ ਲੱਭਿਆ ਗਿਆ ਪਰ ਦੋਵਾਂ ਦਾ ਕੋਈ ਸੁਰਾਗ ਨਹੀਂ ਲੱਗਿਆ।
ਸਾਗਰ ਦਾ ਹੁਣੇ ਹੀ ਆਈਆਈਟੀ ਮਦਰਾਸ ’ਚ ਦਾਖਲਾ ਹੋਇਆ ਸੀ। ਛੁੱਟੀ ’ਤੇ ਘਰ ਆਇਆ ਸੀ। ਉਸ ਦਾ ਸਪਨਾ ਕੰਪਿਊਟਰ ਇੰਜੀਨੀਅਰ ਬਨਣ ਦਾ ਸੀ। ਇਸ ਦੇ ਨਾਲ ਹੀ ਛੋਟਾ ਭਾਈ ਸੁਸ਼ਾਂਤ 10ਵੀਂ ’ਚ ਪੜ੍ਹ ਰਿਹਾ ਸੀ। ਜਿਸ ਏਰੀਏ ’ਚ ਹਾਦਸਾ ਹੋਇਆ ਉਹ ਯੂਪੀ ਅਤੇ ਹਰਿਆਣਾ ਦੋਵਾਂ ਸੂਬਿਆਂ ’ਚ ਪੈਂਦਾ ਹੈ ਇਸ ਲਈ ਘਟਨਾ ਵਾਲੀ ਜਗ੍ਹਾ ’ਤੇ ਦੋਵਾਂ ਸੂਬਿਆਂ ਦੀ ਪੁਲਿਸ ਪਹੁੰਚ ਚੁੱਕੀ ਸੀ।
ਰੇਲਗੱਡੀਆਂ ਦੀ ਆਵਾਜਾਈ ਠੱਪ | Yamuna River
ਨਵੀ ਦਿੱਲੀ, (ਏਜੰਸੀ)। ਹਰਿਆਦਾ ਦੇ ਹਥਿਨੀ ਕੁੰਡ ਬੈਰਾਜ ਤੋਂ ਲਗਾਤਾਰ ਪਾਣੀ ਛੱਡਣ ਨਾਲ ਦਿੱਲੀ ‘ਚ ਯਮੁਨਾ (Yamuna River) ਨਦੀ ਉਫਾਨ ‘ਤੇ ਹੈ ‘ਤੇ ਹੜ ਦਾ ਸੰਕਟ ਬਣਿਆ ਹੋਇਆ ਹੈ। ਸੋਮਵਾਰ ਸਵੇਰੇ ਨਦੀ ਦਾ ਪਾਣੀ ਸਤਰ 205.66 ਮੀਟਰ ‘ਤੇ ਪਹੁੰਚ ਗਿਆ ਜਿਸ ਕੇ ਕਰੀਬ ਇੱਕ ਮੀਟਰ ਹੋਰ ਵਧਣ ਦਾ ਅਨੁਮਾਨ ਹੈ। ਹੜ ਕੰਟਰੋਲ ਪੈਨਲ ਅਨੁਮਾਨ ਬੈਰਾਜ ਨਾਲ ਸ਼ਨਿੱਚਰਵਾਰ ਨੂੰ ਛੇ ਲੱਗ ਕੁਸੇਕ ਤੋਂ ਵੱਧ ਪਾਣੀ ਛੱਡਿਆ ਗਿਆ ਸੀ ਜਿਸ ਤੇ ਸ਼ਾਮ ਤੱਕ ਦਿੱਲੀ ਪਹੁੰਚਣ ਦੀ ਉਮੀਦ ਹੇ। ਇਸ ਤੋਂ ਬਾਅਦ ਨਦੀ ‘ਤੇ ਖਤਰੇ ਦਾ ਨਿਸ਼ਾਨ 204.83 ਮੀਟਰ ਹੈ ਜਿਸਦੀ ਤੁਲਨਾ ‘ਚ ਪਾਣੀ ਸਤਰ ਫਿਲਹਾਲ 0.83 ਮੀਟਰ ਵੱਧ ਹੈ। ਪਾਣੀ ਸਤਰ ਵੱਧਕੇ 206.60 ਮੀਟਰ ਤੱਕ ਜਾਣ ਦੀ ਆਸ਼ੰਕਾ ਹੈ। ਸ਼ਨਿੱਚਰਵਾਰ ਨੂੰ ਇਹ ਯਮੁਨਾ ਨਦੀ ਦਾ ਪਾਣੀ ਸਤਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਸੀ। (Yamuna River)
ਉਤਰ ਰੇਲਵੇ ਨੇ ਸਾਵਧਾਨੀ ਤੌਰ ‘ਤੇ ਪੁਲ ਤੋਂ ਰੇਲਗੱਡੀਆਂ ਦੀ ਆਵਾਜਾਈ ਐਤਵਾਰ ਸ਼ਾਮ ਤੋਂ ਹੀ ਰੋਕ ਦਿੱਤੀ। ਇਸਦੀ ਵਜ੍ਹਾ ਨਾਲ 27 ਰੇਲਗੱਡੀਆਂ ਨੂੰ ਰੱਦ ਕੀਤਾ ਗਿਆ ਹੈ। ਕਈ ਰੇਲ ਮਾਰਗ ਬਦਲੇ ਗਏ ਹਨ। ਦਿੱਲੀ ਸਰਕਾਰ ਨੇ ਸਾਵਧਾਨੀ ਦੇ ਕਈ ਕਦਮ ਉਠਾਏ ਹਨ।  ਹੇਠਲੇ ਇਲਾਕਿਆਂ ‘ਚ ਰਹਿਣ ਵਾਲਿਆਂ ਨੂੰ ਸੁਰੱਖਿਆਤ ਸਥਾਨਾਂ ‘ਤੇ ਪਹੁੰਚਾਇਆ ਗਿਆ ਹੈ। ਹੜ ਕੰਟਰੋਲ ਵਿਭਾਗ ਦਾ ਕਹਿਣਾ ਹੈ ਕਿ ਖਤਰੇ ਦੀ ਆਸ਼ੰਕਾ ਨਹੀਂ ਹੈ। ਚਿਤਾਵਨੀ ਲਈ ਸਾਰੇ ਕਦਮ ਉਠਾਏ ਗਏ ਹਨ। ਬੈਰਾਜ ਤੋਂ ਸੋਮਵਾਰ ਨੂੰ ਵੱਧ ਛੱਡਣ ਦੀ ਖਬਰ ਨਹੀਂ ਹੈ। ਐਤਵਾਰ ਨੂੰ ਦੋ ਲੱਖ ਕੁਸੇਕ ਤੋਂ ਵੱਧ ਪਾਣੀ ਛੱਡਿਆ ਗਿਆ ਸੀ। (Yamuna River)
ਮੀਂਹ ਨਾਲ ਦੇਸ਼ ‘ਚ 465 ਵਿਅਕਤੀਆਂ ਦੀ ਮੌਤ | Yamuna River
ਮਹਾਂਰਾਸ਼ਟਰ ‘ਚ ਸਭ ਤੋਂ ਜ਼ਿਆਦਾ ਹੋਈਆਂ ਮੌਤਾਂ | Yamuna River
ਨਵੀਂ ਦਿੱਲੀ (ਏਜੰਸੀ)। ਦੇਸ਼ ਭਰ ‘ਚ ਪੈ ਰਹੇ ਮੀਂਹ ਨੇ ਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ ਉੱਤਰ ਪ੍ਰਦੇਸ਼ ਤੋਂ ਲੈ ਕੇ ਬੰਗਾਲ ਤੱਕ ਤੇ ਰਾਜਸਥਾਨ ਤੋਂ ਲੈ ਕੇ ਮਹਾਂਰਾਸ਼ਟਰ ਤੱਕ ਹੜ੍ਹ-ਮੀਂਹ ਨੇ 465 ਵਿਅਕਤੀਆਂ ਦੀ ਜਾਨ ਲੈ ਲਈ ਹੈ ਸਰਕਾਰ ਨੇ 5 ਸੂਬਿਆਂ ‘ਚ 465 ਵਿਅਕਤੀਆਂ ਦੀ ਮੌਤ ਦਾ ਅੰਕੜਾ ਦਿੱਤਾ ਗ੍ਰਹਿ ਮੰਤਰਾਲੇ ਦੇ ਐਨਈਆਰਸੀ ਕੇਂਦਰ ਤੋਂ ਜਾਰੀ ਅੰਕੜਿਆਂ ਅਨੁਸਾਰ ਮਹਾਂਰਾਸ਼ਟਰ ‘ਚ ਸਭ ਤੋਂ ਜ਼ਿਆਦਾ 138 ਮੌਤਾਂ ਹੋਈਆਂ ਉੱਤਰ ਪ੍ਰਦੇਸ਼ ‘ਚ ਪਿਛਲੇ ਤਿੰਨ ਦਿਨਾਂ ‘ਚ 58 ਵਿਅਕਤੀਆਂ ਨੇ ਜਾਨ ਗਵਾ ਦਿੱਤੀ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ ‘ਚ ਜਾਰੀ ਮੋਹਲੇਧਾਰ ਮੀਂਹ ਨਾਲ ਪਿਛਲੇ 24 ਘੰਟਿਆਂ ‘ਚ ਘੱਟ ਤੋਂ ਘੱਟ 45 ਵਿਅਕਤੀਆਂ ਦੀ ਮੌਤ ਹੋ ਗਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਤੇ ਬਚਾਅ ਕਾਰਜ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।
ਹਥਨੀ ਕੁੰਡ ਤੋਂ ਹਰਿਆਣਾ ਦੇ ਪਾਣੀ ਛੱਡਣ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਦੀ ਯਮੁਨਾ (Yamuna River) ਨਦੀ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨੇ ਤੋਂ ਉਪਰ ਚਲੇ ਜਾਣ ਨਾਲ ਦੇਸ਼ ਭਰ ‘ਚ ਮੀਂਹ ਕਹਿਰ ਬਣ ਗਿਆ ਹੈ ਯਮੁਨਾ ਦੇ ਕਿਨਾਰੇ ਸਥਿਤ ਗਾਂਧੀ ਮੰਡੂ, ਨਿਊ ਉਸਮਾਨਪੁਰ, ਯਮੁਨਾ ਪੁਸਤਾ ਤੇ ਸੋਨੀਆ ਵਿਹਾਰ ਵਰਗੇ ਹੇਠਲੇ ਇਲਾਕਿਆਂ ‘ਚ ਬਣੇ ਘਰਾਂ ਨੂੰ ਖਾਲੀ ਕਰਵਾਉਣ ਦਾ ਨਿਰਦੇਸ਼ ਜਾਰੀ ਕੀਤਾ ਹੈ। ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕਰਨ ਤੋਂ ਬਾਅਦ ਕਈ ਵਿਅਕਤੀਆਂ ਨੇ ਆਪਣੇ ਘਰਾਂ ਨੂੰ ਖਾਲੀ ਕਰ ਦਿੱਤਾ ਹੈ ਕੇਂਦਰ ਸਰਕਾਰ ਨੇ ਅਸਾਮ, ਗੁਜਰਾਤ, ਕੇਰਲਾ, ਬੰਗਾਲ , ਮਹਾਂਰਾਸ਼ਟਰ ‘ਚ ਕੁੱਲ 465 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਤੇ ਯੂਪੀ ‘ਚ 30 ਵਿਅਕਤੀਆਂ ਦੀ ਮੌਤ ਦੀ ਜਾਣਕਾਰੀ ਸਾਹਮਣੇ ਆਈ ਹੈ। (Yamuna River)