Hundred - Sach Kahoon Punjabi
ਕੇਸ਼ਵ ਮਹਾਰਾਜ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਮਾਰ ਕੇ ਆਊਟ
ਚੇਨੱਈ। ਭਾਰਤ ਨੇ ਦੱਖਣੀ ਅਫਰੀਕਾ ਖਿਲਾਫ਼ ਟੈਸਟ ਸੀਰੀਜ਼ ਦੇ ਦੂਜੇ ਮੈਚ ‘ਚ ਪਹਿਲੀ ਪਾਰੀ ਦੇ ਆਧਾਰ ‘ਤੇ 326 ਦੌੜਾਂ ਦੇ ਵਾਧੇ ਨਾਲ ਅੱਗੇ ਹਨ। ਟੈਸਟ ਦੇ ਤੀਜੇ ਦਿਨ ਸ਼ਨਿੱਰਵਾਰ ਨੂੰ ਦੱਖਣੀ ਅਫਰੀਕਾ ਪਹਿਲੀ ਪਾਰੀ ‘ਚ 275 ਦੌੜਾਂ ‘ਤੇ ਆਲਆਊਟ ਹੋ ਗਈ।
ਉਹ ਫਾਲੋਆਨ ਨਹੀਂ ਬਚਾ ਸਕੀ। ਇਸ ਤੋਂ ਪਹਿਲਾ ਭਾਰਤ ਨੇ ਪਹਿਲੀ ਪਾਰੀ 5 ਵਿਕਟਾਂ ‘ਤੇ 601 ਦੌੜਾਂ ਬਣਾ ਕੇ ਐਲਾਨ ਕੀਤੀ ਸੀ। ਕੇਸ਼ਵ ਮਹਾਰਾਜ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੇ ਫਿਲੈਂਡਰ ਨਾਲ ਨੌਵੇਂ ਵਿਕਟ ਲਈ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ। ਫਾਫ ਡੁਪਲੇਸਿਸ 64 ਦੌੜਾਂ ਬਣਾਕੇ ਅਸ਼ਵਿਨ ਦੀ ਗੇਂਦ ‘ਤੇ ਆਜਿੰਕਾ ਰਹਾਣੇ ਦੇ ਹੱਥੋਂ ਕੈਚ ਆਊਟ ਹੋਏ।
ਇਹ ਉਨ੍ਹਾਂ ਦੇ ਟੈਸਟ ਕਰੀਅਰ ਦਾ 21ਵਾਂ ਅਰਧ ਸੈਂਕੜਾ ਸੀ। ਟੀਮ ‘ਤੇ ਫਾਲੋਆਨ ਦਾ ਖਤਰਾ ਮੰਡਰਾ ਰਿਹਾ ਹੈ। ਭਾਰਤ ਨੇ ਪਹਿਲੀ ਪਾਰੀ 5 ਵਿਕਟਾਂ ‘ਤੇ 601 ਦੌੜਾਂ ਬਣਾ ਕੇ ਐਲਾਨੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੂਨੇ|  ਕਪਤਾਨ ਵਿਰਾਟ ਕੋਹਲੀ (ਨਾਬਾਦ 254) ਦੇ ਰਿਕਾਰਡ ਤੋੜ ਦੂਹਰੇ ਸੈਂਕੜੇ ਅਤੇ ਉਨ੍ਹਾਂ ਦੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਆਪਣੀ ਪਹਿਲੀ ਪਾਰੀ ਪੰਜ ਵਿਕਟਾਂ ‘ਤੇ 601 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਕੇ ਐਲਾਨ ਕਰ ਦਿੱਤੀ ਦੱਖਣੀ ਅਫਰੀਕਾ ਨੇ ਇਸ ਦੇ ਜਵਾਬ ‘ਚ ਦਿਨ ਦੀ ਖੇਡ ਸਮਾਪਤ ਹੋਣ ਤੱਕ ਆਪਣੀਆਂ ਤਿੰਨ ਵਿਕਟਾਂ ਸਿਰਫ 36 ਦੌੜਾਂ ‘ਤੇ ਗਵਾ ਦਿੱਤੀਆਂ ਅਤੇ ਉਹ ਵੱਡੀ ਮੁਸੀਬਤ ‘ਚ ਫਸ ਗਿਆ ਹੈ ਭਾਰਤ ਨੇ ਵਿਸ਼ਾਖਾਪਟਨਮ ‘ਚ ਆਪਣੀ ਪਹਿਲੀ ਪਾਰੀ ਸੱਤ ਵਿਕਟਾਂ ‘ਤੇ 502 ਦੌੜਾਂ ਬਣਾ ਕੇ ਐਲਾਨੀ ਸੀ ਅਤੇ ਇੱਥੇ ਉਸ ਨੇ ਆਪਣੀ ਪਹਿਲੀ ਪਾਰੀ ਪੰਜ ਵਿਕਟਾਂ ‘ਤੇ 601 ਦੌੜਾਂ ‘ਤੇ ਐਲਾਨੀ ਭਾਰਤੀ ਕਪਤਾਨ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਸਕੋਰ ਬਣਾਉਂਦਿਆਂ 336 ਗੇਂਦਾਂ ‘ਤੇ 33 ਚੌÎਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ ਨਾਬਾਦ 254 ਦੌੜਾਂ ਦੀ ਪਾਰੀ ਖੇਡੀ ਭਾਰਤ ਨੇ ਸਵੇਰੇ ਕੱਲ੍ਹ ਦੀਆਂ ਤਿੰਨ ਵਿਕਟਾਂ ‘ਤੇ 273 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ
ਭਾਰਤ ਨੇ ਆਪਣੀ ਪਾਰੀ ਐਲਾਨ ਕਰਨ ਤੱਕ ਆਪਣੇ ਸਕੋਰ ‘ਚ 328 ਦੌੜਾਂ ਦਾ ਵਾਧਾ ਕੀਤਾ ਵਿਰਾਟ ਨੇ 63 ਅਤੇ ਅਜਿੰਕਿਆ ਰਹਾਣੇ ਨੇ 18 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਵਿਰਾਟ ਅਤੇ ਰਹਾਣੇ ਨੇ ਤੀਜੀ ਵਿਕਟ ਲਈ 178 ਦੌੜਾਂ ਦੀ ਸਾਂਝੇਦਾਰੀ ਕੀਤੀ ਵਿਰਾਟ ਨੇ ਫਿਰ ਰਵਿੰਦਰ ਜਡੇਜਾ ਨਾਲ ਪੰਜਵੀਂ ਵਿਕਟ ਦੀ ਸਾਂਝੇਦਾਰੀ ‘ਚ 225 ਦੌੜਾਂ ਜੋੜੀਆਂ
ਜਡੇਜਾ ਸਿਰਫ 9 ਦੌੜਾਂ ਤੋਂ ਆਪਣਾ ਦੂਜਾ ਟੈਸਟ ਸੈਂਕੜਾ ਬਣਾਉਣ ਤੋਂ ਖੁੰਝ ਗਏ ਵਿਰਾਟ ਨੇ ਜਡੇਜਾ ਦੇ ਆਊਟ ਹੁੰਦੇ ਹੀ ਭਾਰਤੀ ਪਾਰੀ ਐਲਾਨ ਕਰ ਦਿੱਤੀ ਭਾਰਤੀ ਕਪਤਾਨ ਨੇ ਇਸ ਗੱਲ ਦੀ ਉਡੀਕ ਨਹੀਂ ਕੀਤੀ ਕਿ ਉਨ੍ਹਾਂ ਕੋਲ ਤਿਹਰਾ ਸੈਂਕੜਾ ਪੂਰਾ ਕਰਨ ਦਾ ਸ਼ਾਨਦਾਰ ਮੌਕਾ ਹੈ ਉਨ੍ਹਾਂ ਨੇ ਟੀਮ ਹਿੱਤ ਨੂੰ ਵੇਖਦਿਆਂ ਭਾਰਤੀ ਪਾਰੀ ਐਲਾਨ ਕਰ ਦਿੱਤੀ ਅਤੇ ਦਿਨ ਦੀ ਖੇਡ ਸਮਾਪਤੀ ਤੋਂ ਪਹਿਲਾਂ ਤੱਕ ਦੱਖਣੀ ਅਫਰੀਕਾ ਦੀਆਂ ਤਿੰਨ ਵਿਕਟਾਂ ਹਾਸਲ ਕਰ ਲਈਆਂ
ਵਿਰਾਟ ਨੇ ਆਪਣੀਆਂ 50 ਦੌੜਾਂ 91 ਗੇਂਦਾਂ ‘ਚ, 100 ਦੌੜਾਂ 173 ਗੇਂਦਾਂ ‘ਚ 150 ਦੌੜਾਂ 241 ਗੇਂਦਾਂ ‘ਚ, 200 ਦੌੜਾਂ 295 ਗੇਂਦਾਂ ‘ਚ ਅਤੇ 250 ਦੌੜਾਂ 334 ਗੇਂਦਾਂ ‘ਚ ਪੂਰੀਆਂ ਕੀਤੀਆਂ ਭਾਰਤ ਦੇ 100 ਦੌੜਾਂ 33.4 ਓਵਰਾਂ ‘ਚ, 200 ਦੌੜਾਂ 64.4 ਓਵਰਾਂ ‘ਚ, 300 ਦੌੜਾਂ 96.1 ਓਵਰਾਂ ‘ਚ, 400 ਦੌੜਾਂ 124.3 ਓਵਰਾਂ ‘ਚ, 500 ਦੌੜਾਂ 146 ਓਵਰ ਅਤੇ 600 ਦੌੜਾਂ 156 ਓਵਰਾਂ ‘ਚ ਪੂਰੀਆਂ ਕੀਤੀਆਂ
ਭਾਰਤ ਦੇ ਵਿਸ਼ਾਲ ਸਕੋਰ ਦੇ ਜਵਾਬ ‘ਚ ਦੱਖਣੀ ਅਫਰੀਕਾ ਨੇ ਖਰਾਬ ਸ਼ੁਰੂਆਤ ਕੀਤੀ ਹਨੂੰਮਾ ਵਿਹਾਰੀ ਦੀ ਜਗ੍ਹਾ ਟੀਮ  ‘ਚ ਸ਼ਾਮਲ ਕੀਤੇ ਗਏ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਆਪਣੀ ਚੋਣ ਨੂੰ ਸਹੀ ਸਾਬਤ ਕਰਦਿਆਂ ਦੂਜੇ ਹੀ ਓਵਰ ‘ਚ ਐਡਨ ਮਾਰਕ੍ਰਮ ਨੂੰ ਲੱਤ ਅੜਿੱਕਾ ਆਊਟ ਕਰ ਦਿੱਤਾ ਮਾਰਕ੍ਰਮ ਦਾ ਖਾਤਾ ਵੀ ਨਹੀਂ ਖੁੱਲ੍ਹਿਆ
ਯਾਦਵ ਨੇ ਫਿਰ ਆਪਣੇ ਦੂਜੇ ਓਵਰ ‘ਚ ਡੀਨ ਐਲਗਰ ਨੂੰ ਬੋਲਡ ਕਰ ਦਿੱਤਾ ਐਲਗਰ ਛੇ ਦੌੜਾਂ ਹੀ ਬਣਾ ਸਕੇ ਪਹਿਲੇ ਟੈਸਟ ਦੀ ਦੂਜੀ ਪਾਰੀ ‘ਚ ਪੰਜ ਵਿਕਟਾਂ ਹਾਸਲ ਕਰਨ ਵਾਲੇ ਮੁਹੰਮਦ ਸ਼ਮੀ ਨੇ ਤੇਂਬਾ ਬਾਵੁਮਾ ਨੂੰ ਵਿਕਟਕੀਪਰ ਰਿਧੀਮਾਨ ਸ਼ਾਹਾ ਹੱਥੋਂ ਕੈਚ ਕਰਵਾ ਦਿੱਤਾ ਐਲਗਰ ਨੇ ਛੇ ਅਤੇ ਬਾਵੁਮਾ ਨੇ ਅੱਠ ਦੌੜਾਂ ਬਣਾਈਆਂ ਸਟੰਪ ਸਮੇਂ ਥਿਊਨਿਸ ਡੀ ਬਰੂਨ 20 ਅਤੇ ਐਨਰਿਕ ਨੋਰਤਜੇ ਦੋ ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ ਦੱਖਣੀ ਅਫਰੀਕਾ ਹਾਲੇ ਭਾਰਤ ਦੇ ਸਕੋਰ ਤੋਂ 565 ਦੌੜਾਂ ਪਿੱਛੇ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ੁਨਾਮ, ਉਧਮ ਸਿੰਘ ਵਾਲਾ (ਕਰਮ ਥਿੰਦ) ਨੇੜਲੇ ਪਿੰਡ ਭਗਵਾਨਪੁਰਾ ਸ਼ੇਰੋ ਰੋਡ ਵਿਖੇ ਅੱਜ ਅਚਾਨਕ ਇੱਕ 2 ਸਾਲ ਦਾ ਬੱਚਾ ਫਤਿਹਵੀਰ ਸਿੰਘ ਕਰੀਬ 150 ਫੁੱਟ ਡੂੰਘੇ ਬੋਰ ‘ਚ ਡਿੱਗ ਪਿਆ ਘਟਨਾ ਦਾ ਪਤਾ ਲੱਗਣ ‘ਤੇ ਪਿੰਡ ਵਾਸੀਆਂ ਨੇ ਫੁਰਤੀ ਨਾਲ ਟਰੈਕਟਰ ਤੇ ਹੋਰ ਸਾਧਨਾਂ ਨਾਲ ਰਾਹਤ ਕਾਰਜ ਵਿੱਢ ਦਿੱਤੇ ਹਨ ਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਘਟਨਾ ਸਥਾਨ ‘ਤੇ ਪੁੱਜ ਗਏ ਹਨ
ਪਰਿਵਾਰਕ ਮੈਬਰਾਂ ਅਨੁਸਾਰ ਫਤਿਹਵੀਰ ਘਰ ਦੇ ਬਾਹਰ ਖ਼ੇਤਾਂ ‘ਚ ਖੇਡ ਰਿਹਾ ਸੀ ਕਿ ਅਚਾਨਕ ਖੇਡਦਾ-ਖੇਡਦਾ ਉਥੇ ਕਾਫ਼ੀ ਸਮੇਂ ਤੋਂ ਖਾਲੀ ਪਏ ਬੋਰਵੈੱਲ ‘ਚ ਡਿੱਗ ਗਿਆ ਇਸ ਘਟਨਾ ਬਾਰੇ ਪਤਾ ਲੱਗਣ ‘ਤੇ ਪਰਿਵਾਰ ਵਾਲਿਆਂ ਨੇ ਰੌਲਾ ਪਾ ਕੇ ਪਿੰਡ ਵਾਸੀਆਂ ਨੂੰ ਸੂਚਿਤ ਕਰ ਦਿਤਾ ਪਿੰਡ ਵਾਸੀਆਂ ਨੇ ਬਿਨਾਂ ਦੇਰੀ ਕੀਤਿਆਂ ਟਰੈਕਟਰ ਨਾਲ ਮਿੱਟੀ ਪਾਸੇ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਮੌਕੇ ‘ਤੇ ਪਰਸ਼ਾਸਨਿਕ ਅਧਾਕਰੀ ਮੈਡਮ ਮਨਜੀਤ ਕੌਰ, ਡੀ.ਐਸ.ਪੀ. ਸੁਨਾਮ ਹਰਦੀਪ ਸਿੰਘ ਅਤੇ ਹੋਰ ਕਈ ਅਧਿਕਾਰੀ ਪੁੱਜ ਗਏ ਸਨ
ਮੈਡਮ ਮਨਜੀਤ ਕੌਰ ਨੇ ਦੱਸਿਆ ਕਿ ਬਚਾਅ ਕਾਰਜ ਆਰੰਭ ਕਰਵਾ ਦਿੱਤੇ ਗਏ ਹਨ ਭਾਰਤੀ ਫੌਜ ਦੇ ਮਾਹਰ ਵੀ ਮੌਕੇ ‘ਤੇ ਪੁੱਜ ਗਏ ਹਨ, ਜਿਹੜੇ ਜੀ ਤੋੜ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਉਨ੍ਹਾਂ ਦਸਿਆ ਕਿ ਕੈਮਰੇ ਲਾ ਕੇ ਫਤਿਹਵੀਰ ਦੀ ਹਰ ਹਰਕਤ ‘ਤੇ ਨਿਗ੍ਹਾ ਰੱਖੀ ਜਾ ਰਹੀ ਹੈ, ਉਸ ਤੱਕ ਆਕਸੀਜਨ ਭੇਜਣ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ ਦੇਖਨ ਦਾ ਇੰਤਜਾਮ ਕੀਤਾ ਗਿਆ ਹੈ ਮੈਡੀਕਲ ਟੀਮਾਂ ਪਲ-ਪਲ ‘ਤੇ ਨਜ਼ਰ ਰੱਖ ਰਹੀਆਂ ਹਨ
ਸ਼ਾਹ ਸਤਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ ਦੇ ਮੈਂਬਰ ਵੀ ਪੁੱਜੇ
ਘਟਨਾ ਬਾਰੇ ਪਤਾ ਲੱਗਣ ਤੇ ਵੱਖ-ਵੱਖ ਬਲਾਕਾਂ ਤੋਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ ਦੇ ਮੈਂਬਰ ਵੀ ਵੱਡੀ ਗਿਣਤੀ ਵਿੱਚ ਪਹੁੰਚਣੇ ਸ਼ੁਰੂ ਜੋ ਗਏ ਹਨ ਵੱਖ-ਵੱਖ ਬਲਾਕਾਂ ਦੇ ਜਿਮੇਵਾਰਾਂ ਵੱਲੋਂ ਇਹ ਸੂਚਨਾ ਵੱਖ-ਵੱਖ ਸਾਧਨਾਂ ਰਾਹੀਂ ਪਹੁੰਚਾਈ ਜਾ ਰਹੀ ਹੈ ਜੇਕਰ ਮੌਸਮ ਠੀਕ ਰਹਿੰਦਾ ਹੈ ਤਾਂ ਬਚਾਅ ਦਲ ਕਾਫੀ ਤੇਜ਼ੀ ਨਾਲ ਆਪਣੇ ਕੰਮ ਨੂੰ ਬਾਖੂਬੀ ਅੰਜਾਮ ਦੇ ਸਕਦਾ ਹੈ ਬੱਚੇ ਦੀ ਹਰ ਹਰਕਤ ‘ਤੇ ਨਿਗ੍ਹਾ ਰੱਖੀ ਜਾ ਰਹੀ ਹੈ ਆਮ ਲੋਕ ਵੀ ਪਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ ਕਿ ਬੱਚਾ ਸਹੀ ਸਲਾਮਤ ਬਾਹਰ ਆ ਜਾਵੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਣਜੀ ਮੈਚਾਂ ਦੀਆਂ 9 ਪਾਰੀਆਂ ‘ਚ 1000 ਦੌੜਾਂ ਪੂਰੀਆਂ ਕੀਤੀਆਂ
ਨਵੀਂ ਦਿੱਲੀ, 15 ਦਸੰਬਰ
ਰਣਜੀ ਟਰਾਫ਼ੀ ‘ਚ ਮਿਲਿੰਦ ਕੁਮਾਰ ਦੀ ਜ਼ੋਰਦਾਰ ਲੈਅ ਜਾਰੀ ਹੈ ਦਿੱਲੀ ਲਈ ਫਰਸਟ ਕਲਾਸ ਕ੍ਰਿਕਟ ਖੇਡਣ ਵਾਲੇ ਮਿਲਿੰਦ ਕੁਮਾਰ ਮੌਜ਼ੂਦਾ ਰਣਜੀ ਟਰਾਫ਼ੀ ‘ਚ ਸਿੱਕਮ ਲਈ ਖੇਡ ਰਹੇ ਹਨ ਬੱਲੇ ਨਾਲ ਦੌੜਾਂ ਦੀ ਵਾਛੜ ਜਾਰੀ ਰੱਖਦਿਆਂ ਮਿਲਿੰਦ ਨੇ ਮਿਜ਼ੋਰਮ ਵਿਰੁੱਧ ਵੀ 139 ਦੌੜਾਂ ਬਣਾ ਕੇ ਰਿਕਾਰਡ ਬੁੱਕ ‘ਚ ਆਪਣਾ ਨਾਂਅ ਦਰਜ ਕਰਵਾ ਲਿਆ
ਮਿਲਿੰਦ ਨੇ ਇਸ ਰਣਜੀ ਟਰਾਫ਼ੀ ਸੀਜ਼ਨ ਦੇ ਛੇ ਮੈਚਾਂ ਦੀਆਂ ਸਿਰਫ਼ 9 ਪਾਰੀਆਂ ‘ਚ 1000 ਦੌੜਾਂ ਪੂਰੀਆਂ ਕਰ ਲਈਆਂ ਹਨ ਅਤੇ ਸਭ ਤੋਂ ਤੇਜੀ ਨਾਲ 1000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਸ਼ਾਮਲ ਹੋ ਗਏ ਹਨ ਮਿਲਿੰਦ ਤੋਂ ਘੱਟ ਸਿਰਫ਼ ਰੂਸੀ ਮੋਦੀ ਨੇ 1944/45 ‘ਚ 7 ਪਾਰੀਆਂ ‘ਚ 1000 ਦੌੜਾਂ ਦਾ ਅੰਕੜਾ ਛੂਹਿਆ ਸੀ ਮਿਲਿੰਦ ਤੋਂ ਇਲਾਵਾ ਤਾਮਿਲਨਾਡੂ ਦੇ ਵੀ ਰਮਨ, ਐਸ ਸ਼੍ਰੀਰਾਮ ਨੇ ਵੀ 9 ਪਾਰੀਆਂ ‘ਚ ਰਣਜੀ ਟਰਾਫ਼ੀ ਦੇ ਇੱਕ ਸੀਜ਼ਨ ‘ਚ ਇੱਕ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ ਹਾਲਾਂਕਿ ਪਿਛਲੇ 19 ਸਾਲਾਂ ‘ਚ ਮਿਲਿੰਦ  ਸਭ ਤੋਂ ਤੇਜੀ ਨਾਲ 1000 ਦੌੜਾਂ ਦਾ ਅੰਕੜਾ ਛੂਹਣ ਵਾਲੇ ਬੱਲੇਬਾਜ਼ ਹਨ ਮਿਲਿੰਦ ਇਸ ਸੀਜ਼ਨ ‘ਚ 2 ਦੂਹਰੇ ਸੈਂਕੜੇ ਅਤੇ 2 ਸੈਂਕੜੇ ਲਾ ਚੁੱਕੇ ਹਨ ਉਹਨਾਂ ਦੀ ਔਸਤ 127.12 ਹੈ ਨਾਲ ਹੀ ਉਹਨਾਂ ਦੇ ਨਾਂਅ 3 ਅਰਧ ਸੈਂਕੜੇ ਵੀ ਹਨ ਇਹੀ ਨਹੀਂ ਮਿਲਿੰਦ ਸਭ ਤੋਂ ਜ਼ਿਆਦਾ 141 ਚੌਕੇ ਅਤੇ 14 ਛੱਕੇ ਵੀ ਲਾ ਚੁੱਕੇ ਹਨ ਮਿਲਿੰਦ ਨੇ 10 ਵਿਕਟਾਂ ਵੀ ਲਈਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੈਸਟਇੰਡੀ਼ਜ ਦਾ ਭਾਰਤ ਦੌਰਾ:ਵਿੰਡੀਜ਼ ਵਿਰੁੱਧ ਅੰਕਿਤ ਦਾ ਨਾਬਾਦ ਸੈਂਕੜਾ
6 ਵਿਕਟਾਂ ਂਤੇ 360 ਦੌੜਾਂ ਂਤੇ ਕੀਤੀ ਪਾਰੀ ਘੋਸਿ਼ਤ
ਵੜੋਦਰਾ, 29 ਸਤੰਬਰ
ਅੰਕਿਤ ਬਾਵਨੇ (ਨਾਬਾਦ 116, 191 ਗੇਂਦਾਂ, 15 ਚੌਕੇ) ਅਤੇ ਮਯੰਕ ਅੱਗਰਵਾਲ (111 ਗੇਂਦਾਂ, 90 ਦੌੜਾਂ, 14 ਚੌਕੇ, 2 ਛੱਕੇ) ਦੀ ਬਦੌਲਤ ਭਾਰਤੀ ਬੋਰਡ ਇਕਾਦਸ਼ ਨੇ ਮਹਿਮਾਨ ਵੈਸਟਇੰਡੀਜ਼ ਵਿਰੁੱਧ ਦੋ ਰੋਜ਼ਾ ਅਭਿਆਸ ਮੈਚ ਦੇ ਪਹਿਲੇ ਦਿਨ ਆਪਣੀ ਪਹਿਲੀ ਪਾਰੀ ਛੇ ਵਿਕਟਾਂ ‘ਤੇ 360 ਦੌੜਾਂ ਬਣਾ ਕੇ ਘੋਸ਼ਿਤ ਕਰ ਦਿੱਤੀ ਕਰਨਾਟਕ ਦੇ 27 ਸਾਲਾ ਮਯੰਕ 9ਵਾਂ ਪ੍ਰਥਮ ਸ਼੍ਰੇਣੀ ਸੈਂਕੜਾ ਬਣਾਉਣ ਤੋਂ ਸਿਰਫ਼ 10 ਦੌੜਾਂ ਤੋਂ ਖੁੰਝ ਗਏ ਜਦੋਂਕਿ ਓਰੰਗਾਬਾਦ ਦੇ 25 ਸਾਲਾ ਅੰਕਿਤ ਨੇ ਆਪਣਾ 18ਵਾਂ ਪ੍ਰਥਮ ਸ਼੍ਰੇਣੀ ਸੈਂਕੜਾ ਠੋਕਿਆ ਕਪਤਾਨ ਕਰੁਣ ਨਾਇਰ 29  ਅਤੇ ਸ਼੍ਰੇਅਸ ਅਈਅਰ ਵੱਲੋਂ (61 ਦੌੜਾਂ, 64 ਗੇਂਦਾਂ, 3 ਚੌਕੇ, 5 ਛੱਕੇ) ਦਾ ਯੋਗਦਾਨ ਰਿਹਾ
ਬੋਰਡ ਇਕਾਦਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਉਸਨੇ ਪ੍ਰਿਥਵੀ ਸ਼ਾੱ(8) ਅਤੇ ਹਨੁਮਾ ਵਿਹਾਰੀ (3) ਨੂੰ 40 ਦੇ ਸਕੋਰ ਤੱਕ ਗੁਆ ਦਿੱਤਾ ਮਯੰਕ ਅਤੇ ਨਾਇਰ ਨੇ ਤੀਸਰੀ ਵਿਕਟ ਲਈ 92 ਦੌੜਾਂ ਦੀ ਭਾਈਵਾਲੀ ਕੀਤੀ ਮਯੰਕ ਅਤੇ ਨਾਇਰ ਦੀਆਂ ਵਿਕਟਾਂ 13 ਦੌੜਾਂ ਦੇ ਫ਼ਰਕ ‘ਚ ਡਿੱਗੀਆਂ ਅਤੇ ਬੋਰਡ ਇਕਾਦਸ਼ ਦਾ ਸਕੋਚ 4 ਵਿਕਟਾਂ ‘ਤੇ 145 ਦੌੜਾਂ ਹੋ ਗਿਆ ਅਈਅਰ ਅਤੇ ਅੰਕਿਤ ਨੇ ਪੰਜਵੀਂ ਵਿਕਟ ਲਈ 113 ਦੌੜਾਂ ਦੀ ਭਾਈਵਾਲੀ ਕਰਕੇ ਬੋਰਡ ਇਕਾਦਸ਼ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ ਪਹਿਲੇ ਦਿਨ ਦੀ ਸਮਾਪਤੀ ਤੱਕ ਬੋਰਡ ਇਕਾਦਸ਼ ਨੇ 360 ਦੌੜਾਂਬਣਾ ਕੇ ਆਪਣੀ ਪਾਰੀ ਘੋਸ਼ਿਤ ਕਰ ਦਿੱਤੀ ਵੈਸਟਇੰਡੀਜ਼ ਵੱਲੋਂ ਸਪਿੱਨਰ ਦਵਿੰਦਰ ਬਿਸ਼ੂ ਨੇ 104 ਦੌੜਾਂ ‘ਤੇ 3 ਵਿਕਟਾਂ ਲਈਆਂ
ਇਸ ਦੌਰਾਨ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਕੇਮਰ ਰੋਚ ਆਪਣੀ ਦਾਦੀ ਦੀ ਮੌਤ ਕਾਰਨ ਅਭਿਆਸ ਮੈਚ ਛੱਡ ਕੇ ਬਾਰਬਾਡੋਸ ਵਾਪਸ ਚਲੇ ਗਏ ਉਹ ਭਾਰਤ ਵਿਰੁੱਧ 4 ਅਕਤੂਬਰ ਨੂੰ ਰਾਜਕੋਟ ‘ਚ ਸ਼ੁਰੂ ਹੋ ਰਹੀ ਦੋ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਟੀਮ ਨਾਲ ਜੁੜ ਜਾਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਰਾਟ-ਰਹਾਣੇ ਨੇ ਸੰਕਟ ਟਾਲਿਆ, ਪਰ ਸੈਂਕੜਿਆਂ ਤੋਂ ਖੁੰਝੇ
ਦੋਵਾਂ ਦਰਮਿਆਨ 159 ਦੌੜਾਂ ਦੀ ਭਾਈਵਾਲੀ | Virat Kohli
ਭਾਰਤੀ ਟੀਮ ‘ਚ ਤਿੰਨ ਬਦਲਾਅ | Virat Kohli
ਨਾਟਿੰਘਮ, (ਏਜੰਸੀ)। ਕਪਤਾਨ ਵਿਰਾਟ ਕੋਹਲੀ (97) ਅਤੇ ਉਪਕਪਤਾਨ ਅਜਿੰਕਾ ਰਹਾਣੇ (81) ਦੀਆਂ ਸ਼ਾਨਦਾਰ ਪਾਰੀਆਂ ਅਤੇ ਦੋਵਾਂ ਦਰਮਿਆਨ ਚੌਥੀ ਵਿਕਟ ਲਈ 159 ਦੌੜਾਂ ਦੀ ਜ਼ਿੰਮ੍ਹੇਦਾਰਾਨਾ ਭਾਈਵਾਲੀ ਦੀ ਬਦੌਲਤ ਭਾਰਤ ਨੇ ਇੰਗਲੈਂਡ ਵਿਰੁੱਧ ਤੀਸਰੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਛੇ ਵਿਕਟਾਂ ‘ਤੇ 307 ਦੌੜਾਂ ਦਾ ਸਨਮਾਨਜਨਕ ਸਕੋਰ ਬਣਾ ਲਿਆ।
ਲੰਚ ਤੱਕ 82 ਦੌੜਾਂ ‘ਤੇ 3 ਵਿਕਟਾਂ ਗੁਆ ਕੇ ਸੀ ਸੰਕਟ ‘ਚ ਭਾਰਤ
ਵਿਰਾਟ ਅਤੇ ਰਹਾਣੇ ਦੋਵੇਂ ਹੀ ਸੈਂਕੜੇ ਦੇ ਕਰੀਬ ਜਾ ਕੇ ਖੁੰਝ ਗਏ ਵਿਰਾਟ ਜ਼ਿਆਦਾ ਬਦਕਿਸਮਤ ਰਿਹਾ ਅਤੇ ਨਰਵਸ ਨਾਈਂਟੀਜ਼ ਦਾ ਸਿਕਾਰ ਹੋ ਗਿਆ ਪਰ ਦੋਵਾਂ ਬੱਲੇਬਾਜ਼ਾਂ ਨੇ ਭਾਰਤ ਨੂੰ 3 ਵਿਕਟਾਂ ‘ਤੇ 82 ਦੀ ਨਾਜ਼ੁਕ ਹਾਲਤ ਤੋਂ ਉਭਾਰ ਲਿਆ ਭਾਰਤ ਨੇ ਟਾਸ ਹਾਰਨ ਤੋਂ ਬਾਅਦ ਪਹਿਲੀ ਵਿਕਟ ਲਈ 60 ਦੌੜਾਂ ਦੀ ਚੰਗੀ ਸ਼ੁਰੂਆਤ ਕੀਤੀ ਪਰ ਫਿਰ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਨੇ ਸਿਰਫ਼ 22 ਗੇਂਦਾਂ ‘ਦੇ ਫ਼ਰਕ ‘ਚ ਭਾਰਤ ਦੀਆਂ ਤਿੰਨ ਵਿਕਟਾਂ ਝਟਕਾ ਕੇ ਭਾਰਤ ਨੂੰ ਖ਼ਤਰੇ ‘ਚ ਪਾ ਦਿੱਤਾ ਹਾਲਾਂਕਿ ਕਪਤਾਨ ਅਤੇ ਉਪ ਕਪਤਾਨ ਨੇ ਦੂਸਰੇ ਸੈਸ਼ਨ ‘ਚ ਟੀਮ ਨੂੰ ਕੋਈ ਹੋਰ ਨੁਕਸਾਨ ਨਹੀਂ ਹੋਣ ਦਿੱਤਾ ਦੋਵਾਂ ਨੇ ਇੰਗਲੈਂਡ ਨੂੰ ਹਾਵੀ ਹੋਣ ਤੋਂ ਰੋਕ ਦਿੱਤਾ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਨੇ ਰਹਾਣੇ ਨੂੰ ਆਊਟ ਕਰਕੇ ਇਸ ਭਾਈਵਾਲੀ ਨੂੰ ਤੋੜਿਆ। (Virat Kohli)
ਵਿਰਾਟ ਦੀ ਵਿਕਟ ਡਿੱਗਣ ਤੋਂ ਬਾਅਦ ਹਾਰਦਿਕ ਪਾਂਡਿਆ ਅਤੇ ਆਪਣਾ ਪਹਿਲਾ ਟੈਸਟ ਖੇਡ ਰਹੇ ਰਿਸ਼ਭ ਪੰਤ ਨੇ ਮੋਰਚਾ ਸੰਭਾਲਿਆ ਅਤੇ ਛੇਵੀ. ਵਿਕਟ ਲਈ 28 ਦੌੜਾਂ ਦੀ ਸੰਘਰਸ਼ਪੂਰਨ ਭਾਈਵਾਲੀ ਕੀਤੀ ਪਰ ਦਿਨ ਦੇ 87ਵੇਂ ਓਵਰ ਦੀ ਆਖ਼ਰੀ ਗੇਂਦ ਂਤੇ ਐਂਡਰਸਨ ਨੇ ਪਾਂਡਿਆ ਨੂੰ ਸਲਿੱਪ ਂਚ ਬਟਲਰ ਹੱਥੋਂ ਕੈਚ ਕਰਵਾ ਦਿੱਤਾ ਅਤੇ ਇਸ ਦੇ ਨਾਲ ਹੀ ਪਹਿਲੇ ਦਿਨ ਦੀ ਖੇਡ ਖ਼ਤਮ ਹੋ ਗਈ।ਨਾਬਾਦ ਰਹੇ  ਪੰਤ ਨੇ ਕਾਫ਼ੀ ਆਤਮਵਿਸ਼ਵਾਸ ਅਤੇ ਸਹੀ ਤਕਨੀਕ ਦਿਖਾਈ।
ਧਵਨ ਅਤੇ ਰਾਹੁਲ ਨੇ ਚੰਗੀ ਸ਼ੁਰੂਆਤ ਦਿੱਤੀ
ਭਾਰਤ ਨੂੰ ਸ਼ਿਖਰ ਧਵਨ ਅਤੇ ਕੇਐਲਰਾਹੁਲ ਨੇ ਚੰਗੀ ਸ਼ੁਰੂਆਤ ਦਿੱਤੀ ਪਰ ਜਦੋਂ ਟੀਮ ਮਜ਼ਬੂਤ ਸਥਿਤੀ ਵੱਲ ਵਧਦੀ ਦਿਸੀ ਤਾਂ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਨੇ ਲੰਚ ਤੋਂ ਕੁਝ ਸਮਾਂ ਪਹਿਲਾਂ ਤਿੰਨ ਵਿਕਟਾਂ ਝਟਕ ਦਿੱਤੀਆਂ ਅਤੇ ਭਾਰਤ ਨੂੰ ਲੰਚ ਦੇ ਸਮੇਂ ਤੱਕ 82 ਦੌੜਾਂ ‘ਤੇ 3 ਵਿਕਟਾਂ ਦੇ ਨੁਕਸਾਨ ਨਾਲ ਸੰਘਰਸ਼ ਕਰਨ ‘ਤੇ ਲਾ ਦਿੱਤਾ ਪਰ ਅਗਲੇ ਸੈਸ਼ਨ ‘ਚ ਭਾਰਤ ਨੇ ਚਾਹ ਤੱਕ ਬਿਨਾਂ ਵਿਕਟ ਗੁਆਇਆਂ 189 ਦੌੜਾਂ ਬਣਾ ਲਈਆਂ ਇਸ ਟੈਸਟ ਲੜੀ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਸੇਸ਼ਨ ‘ਚ ਕੋਈ ਵਿਕਟ ਨਹੀਂ ਡਿੱਗੀ ਹੈ।
ਵਿਰਾਟ ਨੇ ਟੀਮ ‘ਚ ਤਿੰਨ ਬਦਲਾਅ ਕੀਤੇ ਹਨ ਅਤੇ ਮੱਧਮ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਚਾਈਨਾਮੈਨ ਕੁਲਦੀਪ ਯਾਦਵ ਦੀ ਜਗ੍ਹਾ, ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਕਾਰਤਿਕ  ਅਤੇ ਓਪਨਿੰਗ ‘ਚ ਸ਼ਿਖਰ ਧਵਨ ਨੂੰ ਮੁਰਲੀ ਵਿਜੇ ਦੀ ਜਗ੍ਹਾ ਸ਼ਾਮਲ ਕੀਤਾ ਗਿਆ ਕਪਤਾਨ ਵਿਰਾਟ ਨੇ ਪੰਤ ਨੂੰ ਉਸਦੀ ਟੈਸਟ ਸ਼ੁਰੂਆਤ ਕਰਨ ਲਈ ਕੈਪ ਦਿੱਤੀ।
ਅਦਾਲਤ ਨੇ ਵਿਜੀਲੈਂਸ ਵੱਲੋਂ ਮਾਮਲਾ ਰੱਦ ਕਰਨ ਦੀ ਰਿਪੋਰਟ ਨੂੰ ਕੀਤਾ ਮਨਜ਼ੂਰ | Amarinder Singh
ਕੈਪਟਨ ਸਣੇ 15 ਹੋਰ ਵੀ ਹੋਏ ਬਰੀ | Amarinder Singh
ਮੋਹਾਲੀ (ਸੱਚ ਕਹੂੰ ਨਿਊਜ਼)। ਮੋਹਾਲੀ ਅਦਾਲਤ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਿਛਲੇ ਦਸ ਸਾਲਾਂ ਤੋਂ ਚੱਲ ਰਹੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਮਾਮਲੇ ‘ਚ ਵੱਡੀ ਰਾਹਤ ਦਿੱਤੀ ਹੈ ਮੋਹਾਲੀ ਅਦਾਲਤ ਨੇ ਵਿਜੀਲੈਂਸ ਵੱਲੋਂ ਕੇਸ ਰੱਦ ਕਰਨ ਲਈ ਦਾਇਰ ਕੀਤੀ ਰਿਪੋਰਟ ਨੂੰ ਮਨਜ਼ੂਰ ਕਰ ਲਿਆ ਹੈ ਕੈਪਟਨ ਸਣੇ 15 ਹੋਰ ਨੂੰ ਵੀ ਇਸ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ ਅੱਜ ਮੁੱਖ ਮੰਤਰੀ ਫੈਸਲਾ ਸੁਣਨ ਲਈ ਖ਼ੁਦ ਮੋਹਾਲੀ ਅਦਾਲਤ ਪਹੁੰਚੇ ਹੋਏ ਸਨ ਅਦਾਲਤ ਨੇ ਅੱਗੇ ਅਪੀਲ ਕਰਨ ਲਈ ਇੱਕ ਮਹੀਨੇ ਦੀ ਮੋਹਲਤ ਵੀ ਦਿੱਤੀ ਹੈ ਮਾਮਲੇ ਵਿੱਚ ਕੁੱਲ 18 ਮੁਲਜ਼ਮ ਸਨ ਤੇ ਤਿੰਨ ਦੀ ਮੌਤ ਹੋ ਗਈ ਸੀ।
ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਉੱਪਰ ਕੇਸ ਸਿਆਸੀ ਦਬਾਅ ਥੱਲੇ ਦਰਜ ਹੋਇਆ ਸੀ ਤੇ ਇਸ ਮਾਮਲੇ ‘ਚ ਜਿੱਥੇ ਉਨ੍ਹਾਂ ਨੂੰ ਪ੍ਰੇਸ਼ਾਨੀ ਹੋਈ, ਉਥੇ ਹੀ ਇਸ ਕੇਸ ‘ਚ 500 ਸੁਣਵਾਈਆਂ ਹੋਣ ਕਾਰਨ ਕੋਰਟ ਅਤੇ ਸਰਕਾਰ ਦਾ ਸਮਾਂ ਤੇ ਪੈਸਾ ਦੋਵੇਂ ਬਰਬਾਦ ਹੋਏ ਹਨ ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਕੈਪਟਨ ਅਮਰਿੰਦਰ ਸਿੰਘ ਸਮੇਤ 17 ਖਿਲਾਫ ਸਾਲ 2008 ‘ਚ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੀ 32 ਕਿੱਲੇ ਜ਼ਮੀਨ ਗ਼ੈਰਕਾਨੂੰਨੀ ਢੰਗ ਨਾਲ ਇੱਕ ਪ੍ਰਾਈਵੇਟ ਡਿਵੈਲਪਰ ਨੂੰ ਟਰਾਂਸਫਰ ਕਰਨ ਸਬੰਧੀ ਕੈਪਟਨ ਅਮਰਿੰਦਰ ਸਿੰਘ ਸਣੇ 17 ਲੋਕਾਂ ਖਿਲਾਫ ਕੇਸ ਦਰਜ ਕੀਤਾ ਸੀ।
ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਮਾਮਲੇ ਨੂੰ ਉਨ੍ਹਾਂ ਨੇ ਉਜਾਗਰ ਕੀਤਾ ਸੀ ਪਰ ਅਦਾਲਤ ਨੇ ਉਨ੍ਹਾਂ ਦੀ ਅਰਜ਼ੀ ਪਹਿਲਾਂ ਹੀ ਰੱਦ ਕਰ ਦਿੱਤੀ ਸੀ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਵਿਜੀਲੈਂਸ ਨੇ ਇਸ ਕੇਸ ‘ਚ ਕੈਪਟਨ ਸਮੇਤ 17 ਜਣਿਆਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਤੇ ਹੁਣ ਅਦਾਲਤ ਨੇ ਇਸ ਕੇਸ ਦੀ ਕੈਂਸੀਲੇਸ਼ਨ ਰਿਪੋਰਟ ਮਨਜ਼ੂਰ ਕਰ ਲਈ ਹੈ ਅਦਾਲਤ ਵਿੱਚ ਚੱਲ ਰਹੀ ਸੁਣਵਾਈ ਦੌਰਾਨ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ, ਸਾਬਕਾ ਵਿਧਾਨ ਸਭਾ ਸਪੀਕਰ ਕੇਵਲ ਕਿਸ਼ਨ ਅਤੇ ਸਾਬਕਾ ਮੰਤਰੀ ਰਘੂਨਾਥ ਸਹਾਇਪੁਰੀ ਦੀ ਮੌਤ ਵੀ ਹੋ ਗਈ ਸੀ।