Imran - Sach Kahoon Punjabi
ਭਾਰਤ ਨਾਲ ਸਬੰਧ ਸੁਧਾਰਨ ਲਈ ਇਮਰਾਨ ਨੇ ਸੰਯੁਕਤ ਰਾਸ਼ਨ ਨੂੰ ਕੀਤੀ ਅਪੀਲ
ਭਾਰਤ ਨਾਲ ਸਬੰਧ ਸੁਧਾਰਨ ਲਈ ਇਮਰਾਨ ਨੇ ਸੰਯੁਕਤ ਰਾਸ਼ਨ ਨੂੰ ਕੀਤੀ ਅਪੀਲ
ਇਸਲਾਮਾਬਾਦ (ਏਜੰਸੀ)। ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਪਾਕਿਸਤਾਨ Pakistan ਨੇ ਭਾਰਤ ਨਾਲ ਸਬੰਧ ਸੁਧਾਰਨ ਲਈ ਸੰਯੁਕਤ ਰਾਸ਼ਟਰ ਅਤੇ ਅਮਰੀਕਾ ਤੋਂ ਦਖ਼ਲਅੰਦਾਜ਼ੀ ਕਰਨ ਦੀ ਅਪੀਲ ਕੀਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਮੌਜ਼ੂਦਾ ਸਮੇਂ ‘ਚ ਭਾਰਤ ਨਾਲ ਯੁੱਧ ਵਰਗੀ ਤਨਾਅਪੂਰਨ ਸਥਿਤੀ ਨਹੀਂ ਹੈ, ਪਰ ਇਸ ਦੇ ਬਾਵਜ਼ੂਦ ਸੰਯੁਕਤ ਰਾਸ਼ਟਰ ਅਤੇ ਅਮਰੀਕਾ ਨੂੰ ਦੋਵਾਂ ਪਰਮਾਣੂ ਹਥਿਆਰ ਯੁਕਤ ਦੇਸ਼ਾਂ ਵਿਚਕਾਰ ਤਨਾਅ ਘੱਟ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਸਥਾਨਕ ਅਖ਼ਬਾਰ ਡਾਨ ਦੀ ਰਿਪੋਰਟ ਮੁਤਾਬਿਕ ਸ੍ਰੀ ਖਾਨ ਨੇ ਸਵਿੱਟਜ਼ਰਲੈਂਡ ਦੇ ਦਾਵੇਸ ਸ਼ਹਿਰ ‘ਚ ਹੋਏ ਵਿਸ਼ਵ ਆਰਥਿਕ ਮੰਚ (ਡਬਲਿਊੁਆਈਐੱਫ਼) ਦੀ ਬੈਠਕ ਤੋਂ ਬਾਅਦ ਬੁੱਧਵਾਰ ਨੂੰ ਕੌਮਾਂਤਰੀ ਮੀਡੀਆ  ਪਰਿਸ਼ਦ ਨੂੰ ਦਿੱਤੀ ਗਈ ਇੱਕ ਇੰਟਰਵਿਊ ਵਿੱਚ ਇਹ ਗੱਲ ਕਹੀ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਭਾਰਤ ਆਪਣੇ ਘਰੇਲੂ-ਪ੍ਰਦਰਸ਼ਨਾਂ ਤੋਂ ਧਿਆਨ ਭਟਕਾਉਣ ਲਈ ਸਰਹੱਦ ‘ਤੇ ਤਨਾਅ ਵਧਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਦੋ ਪਰਮਾਣੂ ਹਥਿਰਾਰ ਯੁਕਤ ਦੇਸ਼ ਕਦੇ ਯੁੱਧ ਬਾਰੇ ਸੋਚ ਨਹੀਂ ਕਸਦੇ ਇਸ ਲਈ ਸੰਯੁਕਤ ਰਾਸ਼ਟ ਅਤੇ ਅਮਰੀਕਾ ਨੂੰ ਇਸ ਦਿਸ਼ਾ ‘ਚ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਖਾਨ ਨੇ ਸੰਯੁਕਤ ਰਾਸ਼ਟਰ ਦੇ ਪਰਿਆਵੇਕਸ਼ਕਾਂ ਨੂੰ ਕੰਟਰੋਲ ਰੇਖਾ ਦੇ ਨੇੜੇ ਜਾ ਦੇਣ ਦੀ ਮੰਗ ਵੀ ਕੀਤੀ।
ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਭਾਰਤ ਨਾਲ ਉਨ੍ਹਾਂ ਦੇ ਦੇਸ਼ ਦਾ ਰਿਸ਼ਤਾ ਆਮ ਹੋ ਜਾਵੇਗਾ
ਉਦੋਂ ਦੁਨੀਆਂ ਨੂੰ ਪਾਕਿਸਤਾਨ ਦੀ ਸਹੀ ਆਰਥਿਕ ਸਮਰੱਥਾ ਦਾ ਅਹਿਸਾਸ ਹੋਵੇਗਾ।
ਖਾਨ ਨੇ ਕਿਹਾ ਕਿ ਸ਼ਾਂਤੀ ਅਤੇ ਸਥਿਰਤਾ ਦੇ ਬਿਨਾ ਆਰਥਿਕ ਵਿਕਾਸ ਸੰਭਵ ਨਹੀਂ ਹੈ।
ਉਨ੍ਹਾਂ ਕਿਹਾ ਕਿ ਬਦਕਿਸਮਤੀ ਹੈ ਕਿ ਭਰਤ ਨਾਲ ਸਾਡੇ ਸਬੰਧ ਚੰਗੇ ਨਹੀਂ ਹਨ।
ਜਦੋਂ ਇਹ ਆਮ ਹੋਣਗੇ ਤਾਂ ਦੁਨੀਆਂ ਨੂੰ ਪਾਕਿਸਤਾਨ ਦੀ ਰਣਨੀਤਿਕ ਆਰਿਥਕ ਸਮਰੱਥਾ ਬਾਰੇ ਪਤਾ ਲੱਗੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Pakistan
ਇਮਰਾਨ ਦਾ ‘ਜੰਗੀ ਡਰਾਮਾ’
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਮਾਮਲੇ ’ਚ ਭਾਰਤ ਨੂੰ ਅਸਿੱਧੇ ਤੌਰ ’ਤੇ ਪਰਮਾਣੂ ਬੰਬ ਦੀ ਧਮਕੀ ਦੇ ਕੇ ਆਪਣੇ ਡਰਾਮੇ ਦੀ ਹੱਦ ਕਰ ਦਿੱਤੀ ਹੈ ਕੌਮਾਂਤਰੀ ਪੱਧਰ ’ਤੇ ਕੋਈ ਹਮਾਇਤ ਨਾ ਮਿਲਣ ’ਤੇ ਖਾਨ ਕਹਿ ਰਹੇ ਹਨ ਕਿ ਕਸ਼ਮੀਰ ਲਈ ਪਾਕਿਸਤਾਨ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਇਮਰਾਨ ਇਹ ਭੁੱਲ ਰਹੇ ਹਨ ਕਿ ਅੰਤਰਰਾਸ਼ਟਰੀ ਸਥਿਤੀਆਂ ਪਾਕਿਸਤਾਨ ਦੇ ਉਲਟ ਹਨ ਉਹ ਕਸ਼ਮੀਰ ਲਈ ਜਿਸ ਸੰਯੁਕਤ ਰਾਸ਼ਟਰ ’ਚ ਜਾਣ ਦੀ ਗੱਲ ਕਰ ਰਹੇ ਹਨ ਉਹ ਸੰਯੁਕਤ ਰਾਸ਼ਟਰ ਹੀ ਪਰਮਾਣੂ ਹਥਿਆਰਾਂ ਤੇ ਪਰਮਾਣੂ ਜੰਗ ਦੇ ਖਿਲਾਫ਼ ਹੈ ਕੋਈ ਵੀ ਮੁਲਕ ਪਰਮਾਣੂ ਜੰਗ ਨੂੰ ਹਕੀਕਤ ਹੀ ਨਹੀਂ ਮੰਨ ਰਿਹਾ ਹੈ।
ਖੁਦ ਪਾਕਿਸਤਾਨ ਦੇ ਹੁਕਮਰਾਨ ਮੰਨਦੇ ਆਏ ਹਨ ਕਿ ਭਾਰਤ ਪਾਕਿ ਦਰਮਿਆਨ ਜੰਗ ਮੂਰਖਤਾ ਹੋਵੇਗੀ ਫੌਜੀ ਤਾਕਤ ਦੀ ਤੁਲਨਾ ਕਰੀਏ ਤਾਂ ਪਾਕਿ ਬਹੁਤ ਪਿੱਛੇ ਹੈ ਅਸਲ ’ਚ ਇਮਰਾਨ  ਖਾਨ ਲੀਹੋਂ ਲੱਥੀ ਆਪਣੀ ਅਰਥਵਿਵਸਥਾ ਨੂੰ ਸੰਭਾਲਣ ’ਚ ਨਕਾਮ ਨਜ਼ਰ ਆ ਰਹੇ ਹਨ ਜਿਸ ਦੇਸ਼ ਦੀ ਅਰਥਵਿਵਸਥਾ ਨੂੰ ਪਿਛਲੇ 50 ਸਾਲਾਂ ਤੋਂ ਉਸ ਦੇ ਸ਼ਾਸਕਾਂ ਨੇ ਹੀ ਖਰਾਬ ਕੀਤਾ ਹੋਵੇ ਉਸ ਨੂੰ ਇਮਰਾਨ ਇੱਕ ਚੁਟਕੀ ਨਾਲ ਠੀਕ ਨਹੀਂ ਕਰ ਸਕਦੇ ਕਸ਼ਮੀਰ ਦੇ ਰਾਗ ’ਚ ਪਾਕਿਸਤਾਨ ਨੇ ਅਪਾਣੀ ਆਰਥਿਕਤਾ ਤੇ ਅਮਨ-ਚੈਨ ਗੁਆ ਲਿਆ ਪਰ ਹਕੀਕਤ ਨੂੰ ਪਛਾਣਨ ਦਾ ਯਤਨ ਨਹੀਂ ਕੀਤਾ ਭਾਰਤ ’ਚ ਕੇਂਦਰ ’ਚ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਜਾਂ ਭਾਜਪਾ ਦੀ ਦੋਵੇਂ ਪਾਰਟੀਆਂ ਹੀ ਕਸ਼ਮੀਰ ਨੂੰ ਭਾਰਤ ਦਾ ਅਟੁੱਟ ਅੰਗ ਮੰਨਦੀਆਂ ਹਨ ਜਿੱਥੋਂ ਤੱਕ ਕਸ਼ਮੀਰ ’ਚ ਪਾਕਿ ਤੋਂ ਸਪਲਾਈ ਹੋ ਰਹੇ ਅੱਤਵਾਦ ਦਾ ਸਬੰਧ ਹੈ ਪੂਰੀ ਦੁਨੀਆ ਅੱਤਵਾਦ ਦੇ ਖਿਲਾਫ਼ ਹੈ ਮਸਲਾ ਅਮਨ-ਅਮਾਨ ਤੇ ਗੱਲਬਾਤ ਨਾਲ ਹੀ ਸੁਲਝਣਾ ਹੈ ਭਾਰਤ ਵੱਲੋਂ ਗੱਲਬਾਤ ਤੋਂ ਪਹਿਲਾਂ ਅਮਨ ਦੀ ਸ਼ਰਤ ਰੱਖੀ ਗਈ ਹੈ ਜਿਸ ਨੂੰ ਪਾਕਿ ਵੱਲੋਂ ਯਕੀਨੀ ਨਹੀਂ ਬਣਾਇਆ ਗਿਆ ਪਾਕਿਸਤਾਨ ਅੰਦਰ ਚੁਣਾਵੀਂ ਰਾਜਨੀਤੀ ਭਾਰੂ ਹੈ ਇਮਰਾਨ ਦੀਆਂ ਨਾਕਾਮੀਆਂ ਕਾਰਨ ਉੱਥੋਂ ਦੀਆਂ ਵਿਰੋਧੀ ਪਾਰਟੀਆਂ ਖਾਸ ਕਰ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਉਭਾਰ ’ਚ ਹੈ ਤੇ ਕਸ਼ਮੀਰ ਮਾਮਲਾ ਪੀਪੀਪੀ ਲਈ ਪੈਰਾਂ ਹੇਠ ਬਟੇਰਾ ਆਉਣ ਵਾਲੀ ਗੱਲ ਹੈ।
ਦਰਅਸਲ ਇਮਰਾਨ ਭਾਰਤ ਨੂੰ ਟੱਕਰ ਦੇਣ ਦੀ ਬਜਾਇ ਬਿਲਾਵਲ ਭੁੱਟੋ ਨੂੰ ਵਾਇਆ ਕਸ਼ਮੀਰ ਟੱਕਰ ਦੇ ਰਹੇ ਹਨ ਜਿਹੜਾ ਪ੍ਰਧਾਨ ਮੰਤਰੀ ਪੱਤਰਕਾਰਾਂ ਨੂੰ ਗੁੱਸੇ ’ਚ ਆ ਕੇ ਆਖਦਾ ਹੈ ਕਿ ਕੀ ਹੁਣ ਉਹ ਭਾਰਤ ’ਤੇ ਹਮਲਾ ਕਰ ਦੇਵੇ (ਭਾਵ ਉਹ ਹਮਲੇ ਦੇ ਹੱਕ ’ਚ ਨਹੀਂ) ਉਹੀ ਪ੍ਰਧਾਨ ਮੰਤਰੀ ਕਸ਼ਮੀਰ ਲਈ ਪਰਮਾਣੂ ਹਮਲੇ ਦੀ ਧਮਕੀ ਦੇਵੇ ਵਿਸ਼ਵਾਸ ਨਹੀਂ  ਆਉਂਦਾ ਤੇ ਇਹ ਡਰਾਮੇ ਵਾਂਗ ਨਜ਼ਰ ਆਉਂਦਾ ਹੈ ਪਰਮਾਣੂ ਜੰਗ ਦਾ ਹਸ਼ਰ ਕੀ ਹੋਵੇਗਾ ਹਮਲਾਵਰ ਬਚੇਗਾ ਜਾਂ ਨਿਸ਼ਾਨਾ ਬਚੇਗਾ, ਇਸ ਦਾ ਅੰਦਾਜਾ ਖੁਦ ਇਮਰਾਨ ਖਾਨ ਨਹੀਂ ਲਾ ਸਕਦੇ ਪਾਕਿਸਤਾਨ ਨੂੰ ਕਸ਼ਮੀਰ ਲਈ ਆਪਣੀ ਹੋਂਦ ਦਾਅ ’ਤੇ ਲਾਉਣ ਦੀ ਬਜਾਇ ਮਸਲੇ ਦਾ ਸ਼ਾਂਤਮਈ ਹੱਲ ਕੱਢਣ ਲਈ ਕੰਮ ਕਰਨਾ ਚਾਹੀਦਾ ਹੈ ਇਮਰਾਨ ਮਾਮਲੇ ਨੂੰ ਇਸ ਤਰ੍ਹ੍ਹਾਂ ਨਾ ਪੇਸ਼ ਕਰਨ ਕਿ ਭਾਰਤ ਨੇ ਧਾਰਾ 370 ਤੋੜ ਕੇ ਪਾਕਿ ਖਿਲਾਫ਼ ਜੰਗ ਦਾ ਐਲਾਨ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਮਰਾਨ ਦੀਆਂ ਗਿੱਦੜਭਬਕੀਆਂ
ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਤੇ 35ਏ ਹਟਾਏ ਜਾਣ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਜਿਸ ਤਰ੍ਹਾਂ ਭਾਰਤ ਨੂੰ ਧਮਕੀਆਂ ਦਿੱਤੀਆਂ ਹਨ ਉਸ ਨਾਲ ਇਮਰਾਨ ਖਾਨ ਦੀ ਛਵੀ ਹੀ ਧੁੰਦਲੀ ਹੋਈ ਹੈ ਜੋਸ਼ ‘ਚ ਆਏ ਇਮਰਾਨ ਖਾਨ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਜੰਗ ਹੋਈ ਤਾਂ ਉਹ ਖੂਨ ਦੇ ਆਖ਼ਰੀ ਕਤਰੇ ਤੱਕ ਲੜਨਗੇ ਇਮਰਾਨ ਦੇ ਬੋਲਾਂ ‘ਚੋਂ ਕਿਸੇ ਰਾਸ਼ਟਰਮੁਖੀ ਵਾਲੀ ਗੰਭੀਰਤਾ ਤੇ ਸੰਜਮ ਨਜ਼ਰ ਨਹੀਂ ਆ ਰਿਹਾ ਬਲਕਿ ਉਹਨਾਂ ਦੇ ਸ਼ਬਦਾਂ ‘ਚੋਂ ਅੰਤਰ ਵਿਰੋਧ ਤੇ ਦੁਵਿਧਾ ਝਲਕ ਰਹੀ ਹੈ ਇੱਕ ਪਾਸੇ ਇਮਰਾਨ ਕਹਿ ਰਹੇ ਹਨ ਕਿ ਕਸ਼ਮੀਰ  ਬਾਰੇ ਉਹ ਕੌਮਾਂਤਰੀ ਮੰਚ ‘ਤੇ ਜਾਣਗੇ ਦੂਜੇ ਪਾਸੇ ਜੰਗ ਦੀ ਧਮਕੀ ਦੇ ਰਹੇ ਹਨ ਇਹ ਗੱਲ ਆਪਣੇ-ਆਪ ‘ਚ ਹਲਕੀ ਹੈ ਕਿਉਂਕਿ ਇਮਰਾਨ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲਦਿਆਂ  ਹੀ ਇਹ ਗੱਲ ਕਹੀ ਸੀ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਖਾਨ ਨੇ ਮੰਨਿਆ ਸੀ ਭਾਰਤ-ਪਾਕਿ ਦੋਵੇਂ ਮੁਲਕ ਪਰਮਾਣੂ ਹਥਿਆਰਾਂ ਨਾਲ ਲੈਸ ਹਨ ਇਸ ਲਈ ਜੰਗ ਦੀ ਗਲਤੀ ਦੀ ਕੋਈ ਹਿੰਮਤ ਨਹੀਂ ਕਰੇਗਾ ਜਿੱਥੋਂ ਤੱਕ ਇਮਰਾਨ ਖਾਨ ਧਾਰਾ-370 ਤੋੜਨ ਨੂੰ ਭਾਰਤ ਦੀ ਦਾਖ਼ਲਅੰਦਾਜ਼ੀ ਮੰਨਦੇ ਹਨ ਤਾਂ ਸਭ ਤੋਂ ਪਹਿਲਾਂ ਪਾਕਿਸਤਾਨ ਨੂੰ ਖੁਦ ਆਪਣੇ ਅੰਦਰ ਝਾਕਣਾ ਪਵੇਗਾ ਕਸ਼ਮੀਰ ਨੂੰ ਅਜ਼ਾਦ ਖੇਤਰ ਮੰਨਣ ਵਾਲੇ ਪਾਕਿਸਤਾਨ ਨੇ ਹੀ ਇਸ ਖੇਤਰ ‘ਚ ਆਮ ਚੋਣਾਂ ਕਰਵਾ ਕੇ ਸ਼ਿਮਲਾ ਸਮਝੌਤੇ ਦੀ ਉਲੰਘਣਾ ਕੀਤੀ ਸੀ ਕੀ ਚੋਣਾਂ ਕਰਵਾਉਣ ਵੇਲੇ ਪਾਕਿਸਤਾਨ ਨੇ ਭਾਰਤ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾਂ ਮਕਬੂਜਾ ਕਸ਼ਮੀਰ ਦੇ ਉਹਨਾਂ ਆਗੂਆਂ ਦੀ ਸਲਾਹ ਲਈ ਸੀ ਜੋ ਇਸ ਖੇਤਰ ‘ਚ ਪਾਕਿ ਦੇ ਦਖ਼ਲ ਦਾ ਵਿਰੋਧ ਕਰ ਰਹੇ ਹਨ ਬਿਨਾਂ ਸ਼ੱਕ ਕੌਮਾਂਤਰੀ ਪੱਧਰ ‘ਤੇ ਪਾਕਿ ਅਲੱਗ-ਥਲੱਗ ਪੈ ਗਿਆ ਹੈ ਅਮਰੀਕਾ ਤੇ ਸੰਯੁਕਤ ਰਾਸ਼ਟਰ ਵੱਲੋਂ ਅੰਤਰਰਾਸ਼ਟਰੀ ਅੱਤਵਾਦੀ ਐਲਾਨੇ ਜਾਣ ਦੇ ਬਾਵਜ਼ੂਦ ਹਾਫ਼ਿਜ ਮੁਹੰਮਦ ਸਈਅਦ ਤੇ ਮਸੂਦ ਅਜ਼ਹਰ ਸ਼ਰ੍ਹੇਆਮ ਪਾਕਿ ‘ਚ ਘੁੰਮਦੇ ਰਹੇ ਹਨ ਨਿਰਸੰਦੇਹ ਧਾਰਾ 370 ਤੋੜਨ ਨਾਲ ਪਾਕਿਸਤਾਨ ਦੀਆਂ ਕਸ਼ਮੀਰ ‘ਚ ਅੱਤਵਾਦ ਫੈਲਾਉਣ ਦੀਆਂ ਕੋਸ਼ਿਸ਼ਾਂ ਬੰਦ ਹੋਣਗੀਆਂ ਇਮਰਾਨ ਖਾਨ ਨੂੰ ਨਵੀਂ ਸੋਚ ਦਾ ਆਗੂ ਮੰਨਿਆ ਗਿਆ ਸੀ ਜਿਨ੍ਹਾਂ ਨੇ ਨਵੇਂ ਪਾਕਿਸਤਾਨ ਦੇ ਨਿਰਮਾਣ ਦੀ ਗੱਲ ਕਹੀ ਸੀ ਇਮਰਾਨ ਨੇ ਇਹ ਵੀ ਐਲਾਨ ਕੀਤਾ ਸੀ ਕਿ ਪਾਕਿਸਤਾਨ ਕਿਸੇ ਹੋਰ ਮੁਲਕ ਦੀ ਲੜਾਈ ਨਹੀਂ ਲੜ ਸਕਦਾ ਪਰ ਲੱਗਦਾ ਹੈ ਕਿ ਇਮਰਾਨ ਇੱਕ ਵਾਰ ਫੇਰ ਫੌਜ ਦੇ ਦਬਾਅ ਹੇਠ ਹਨ ਤੇ ਫੌਜ ਨੂੰ ਖੁਸ਼ ਰੱਖਣ ਲਈ ਭਾਰਤ ਖਿਲਾਫ਼ ਬਿਆਨਬਾਜ਼ੀ ਕਰ ਰਹੇ ਹਨ ਦਰਅਸਲ ਕਹੀਕਤ ਹੈ ਕਿ ਪਾਕਿਸਤਾਨ ਭਾਰਤ ਨਾਲ ਨਾ ਤਾਂ ਜੰਗ ਲੜਨ ਦੇ ਸਮਰੱਥ ਹੈ ਤੇ ਨਾ ਹੀ ਅਜਿਹੇ ਕੋਈ ਹਾਲਾਤ ਹਨ ਇਹ ਮੁਲਕ ਇਸ ਵੇਲੇ ਆਰਥਿਕ ਤੌਰ ‘ਤੇ ਬੁਰੀ ਤਰ੍ਹਾਂ ਕੰਗਾਲ ਹੋ ਚੁੱਕਾ ਹੈ ਲੋੜ ਇਸ ਗੱਲ ਦੀ ਹੈ ਕਿ ਇਮਰਾਨ ਖਾਨ ਪਹਿਲੇ ਹੁਕਮਰਾਨਾਂ ਵਾਂਗ ਕਸ਼ਮੀਰ ਨੂੰ ਪਾਕਿ ਦੇ ਨੱਕ ਦਾ ਸਵਾਲ ਬਣਾਉਣ ਦੀ ਬਜਾਇ ਮੁਲਕ ‘ਚੋਂ ਅੱਤਵਾਦ ਦਾ ਖਾਤਮਾ ਕਰਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਮਰਾਨ ਦੀ ਬੇਤੁਕੀ ਕਸ਼ਮੀਰ ਦੁਹਾਈ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਅਮਰੀਕੀ ਦੌਰੇ ਦੌਰਾਨ ਜਿਸ ਤਰ੍ਹਾਂ ਦੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਉਹ ਇਤਿਹਾਸ ‘ਚ ਕਿਧਰੇ ਨਹੀਂ ਹੋਇਆ ਦੁਨੀਆ ਦੇ ਅਮੀਰ ਤੇ ਤਾਕਤਵਰ ਮੁਲਕ ਅਮਰੀਕਾ ‘ਚ ਕਥਿਤ ਪਰਮਾਣੂ ਹਥਿਆਰਾਂ ਵਾਲੇ ਮੁਲਕ ਪਾਕਿ ਦੇ ਪ੍ਰਧਾਨ ਮੰਤਰੀ ਦਾ ਉਹਨਾਂ ਦੇ ਅਹੁਦੇ ਦਾ ਪ੍ਰੋਟੋਕਾਲ ਮੁਤਾਬਕ ਇਸਤਕਬਾਲ ਨਹੀਂ ਹੋਇਆ ਪਾਕਿਸਤਾਨ ਆਪਣੀ ਕੰਗਾਲੀ ਕਾਰਨ ਅਮਰੀਕਾ ਦੀ ਹਰ ਸ਼ਰਤ ਮੰਨਣ ਲਈ ਤਿਆਰ ਹੈ ਇਸਦੇ ਬਾਵਜ਼ੂਦ ਇਮਰਾਨ ਕਸ਼ਮੀਰ ਮੁੱਦਾ ਭੁੱਲਣ ਲਈ ਤਿਆਰ ਨਹੀਂ ਡੋਨਾਲਡ ਟਰੰਪ ਦਾ ਬਿਆਨ ਚਰਚਾ ‘ਚ ਆਉਣ ਤੋਂ ਬਾਦ ਇਮਰਾਨ ਬੜੇ ਜ਼ੋਰ ਨਾਲ ਕਹਿ ਰਹੇ ਹਨ ਕਿ ਕਸ਼ਮੀਰ ਮੁੱਦਾ ਦੋਤਰਫ਼ੀ ਗੱਲਬਾਤ ਨਾਲ ਹੱਲ ਹੋਣ ਵਾਲਾ ਨਹੀਂ ਉਂਜ ਵਾਈਟ ਹਾਊਸ ਨੇ ਵੀ ਸਪੱਸ਼ਟ ਕੀਤਾ ਹੈ ਕਿ ਟਰੰਪ ਨੇ ਵਿਚੋਲਗੀ ਬਾਰੇ ਕੋਈ ਗੱਲ ਨਹੀਂ ਕੀਤੀ  ਗਰੀਬੀ ਦੇ ਹਾਲਾਤਾਂ ‘ਚ ਵੀ ਪਾਕਿ ਦੇ ਹੁਕਮਰਾਨਾਂ ਦਾ ਕਸ਼ਮੀਰ ਕਾਰਾ ਹੈਰਾਨੀ ਭਰਿਆ ਹੈ ਤਕਨੀਕੀ ਪੱਖ ਤੋਂ ਵੀ ਤੀਜੀ ਧਿਰ ਦੀ ਵਿਚੋਲਗੀ ਸ਼ਿਮਲਾ ਸਮਝੌਤੇ ਦਾ ਉਲੰਘਣ ਹੈ ਜਿਸ ਵਿੱਚ ਦੋਵਾਂ ਮੁਲਕਾਂ ਨੇ ਕਸ਼ਮੀਰ ਸਮੇਤ ਸਾਰੇ ਮਸਲੇ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਦਾ ਸਮਝੌਤਾ ਕੀਤਾ ਹੈ ਇਸ ਲਈ ਪਾਕਿ ਦਾ ਵਿਚੋਲਗੀ ਲਈ ਕਹਿਣਾ ਤਕਨੀਕੀ ਤੌਰ ‘ਤੇ ਵੀ ਗਲਤ ਹੈ ਇਹ ਪਾਕਿਸਤਾਨ ਦਾ ਦੁਖਾਂਤ ਹੈ ਕਿ ਉੱਥੇ ਹਰ ਹੁਕਮਰਾਨ ਆਪਣੀ ਕੁਰਸੀ ਕਾਇਮ ਰੱਖਣ ਲਈ ਕਸ਼ਮੀਰ ਦਾ ਰਾਗ ਅਲਾਪਣਾ ਜਾਰੀ ਰੱਖਦਾ ਹੈ ਹਕੀਕਤ ਇਹ ਹੈ ਕਿ ਪਾਕਿਸਤਾਨ ਦੇ ਹੁਕਮਰਾਨ ਮੁਲਕ ਦੀ ਆਰਥਿਕਤਾ ਪਟੜੀ ‘ਤੇ ਲਿਆਉਣ ‘ਚ ਬਿਲਕੁਲ ਨਾਕਾਮ ਹੋ ਰਹੇ ਹਨ ਉਹ ਅਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਕਸ਼ਮੀਰ ਦਾ ਮੁੱਦਾ ਉਠਾਉਂਦੇ ਹਨ ਤਾਜ਼ਾ ਹਾਲਾਤ ਤਾਂ ਬੇਹੱਦ ਸ਼ਰਮਨਾਕ ਹਨ ਪਾਕਿ ਨੂੰ ਇੰਟਰਨੈਸ਼ਨਲ ਮੁਦਰਾ ਫੰਡ ਤੋਂ ਬੜੀਆਂ ਸਖ਼ਤ ਸ਼ਰਤਾਂ ਤਹਿਤ ਕਰਜਾਂ ਮਿਲਿਆ ਹੈ ਜਿਸ ਕਾਰਨ ਸਰਕਾਰ ਦੀ ਮੁਲਕ ਅੰਦਰ ਬੜੀ ਫ਼ਜ਼ੀਹਤ ਹੋ ਰਹੀ ਹੈ ਉੱਤੋਂ ਅਮਰੀਕਾ ‘ਚ ਇਮਰਾਨ ਦਾ ਸਰਕਾਰੀ ਤੌਰ ‘ਤੇ ਸਵਾਗਤ ਨਾ ਹੋਣ ਨਾਲ ਪਾਕਿ ਨੂੰ ਆਪਣੀਆਂ ਨੀਤੀਆਂ ਦਾ ਖਾਮਿਆਜਾ ਭੁਗਤਣਾ ਪੈ ਰਿਹਾ ਹੈ ਦਰਅਸਲ ਕਸ਼ਮੀਰ ਮੁੱਦਾ ਹੱਲ ਨਾ ਹੋਣ ਦੀ ਅਸਲ ਵਜ੍ਹਾ ਅੱਤਵਾਦ ਹੈ ਭਾਰਤ ਹਿੰਸਾ ਖ਼ਤਮ ਹੋਣ ਤੋਂ ਪਹਿਲਾਂ ਗੱਲਬਾਤ ਲਈ ਤਿਆਰ ਨਹੀਂ ਤੇ ਪਾਕਿ ਸਰਕਾਰ ਅੱਤਵਾਦ ਖਿਲਾਫ਼ ਸਖ਼ਤ ਰੁਖ਼ ਨਹੀਂ ਅਪਣਾ ਰਹੀ ਪਾਕਿਸਤਾਨ ਕਿਸੇ ਹੋਰ ਦੇਸ਼ ਦੇ ਦਖ਼ਲ ਨਾਲੋਂ ਜ਼ਿਆਦਾ ਜ਼ੋਰ ਅੱਤਵਾਦ ਦੇ ਖਾਤਮੇ ‘ਤੇ ਲਾਏ ਤਾਂ ਕਿ ਆਰਥਿਕਤਾ ਪਟੜੀ ‘ਤੇ ਆ ਸਕੇ ਪਾਕਿ ਨੂੰ ਆਪਣੀਆਂ ਕਮਜ਼ੋਰੀਆਂ ਨੂੰ ਭਾਰਤ ਦੇ ਮੱਥੇ ਮੜ੍ਹਨ ਦੀ ਆਦਤ ਤੋਂ ਕਿਨਾਰਾ ਕਰਨਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਮਰਾਨ ਦੀ ਅਮਰੀਕੀ ਯਾਤਰਾ ਦੇ ਮਾਇਨੇ
ਡਾ. ਐਨਕੇ. ਸੋਮਾਨੀ
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੇ ਇਸਲਾਮਾਬਾਦ ਦੌਰੇ ਦੇ ਲਗਭਗ ਦਸ ਮਹੀਨਿਆਂ ਬਾਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕਾ ਦੀ ਯਾਤਰਾ ‘ਤੇ ਜਾ ਰਹੇ ਹਨ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੈ ਇਸ ਦੌਰਾਨ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣਗੇ ਹਾਲਾਂਕਿ ਇਮਰਾਨ ਦੇ ਅਮਰੀਕੀ ਦੌਰੇ ਦੀ ਕੋਈ ਵਿਸਥਾਰਿਤ ਜਾਣਕੀ ਹਾਲੇ ਤੱਕ ਜਨਤਕ ਨਹੀਂ ਹੋਈ ਹੈ, ਫਿਰ ਵੀ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਮੁਲਾਕਾਤ ਦੇ ਦੌਰਾਨ ਦੋਵਾਂ ਆਗੂਆਂ ਵਿਚਾਲੇ ਅੱਤਵਾਦ, ਰੱਖਿਆ, ਊਰਜਾ ਅਤੇ ਵਪਾਰ ਵਰਗੇ ਮੁੱਦਿਆਂ ‘ਤੇ ਚਰਚਾ ਹੋ ਸਕਦੀ ਹੈ ਕਿਆਸ ਇਸ ਗੱਲ ਦੇ ਵੀ ਹਨ ਕਿ ਦੋਵੇਂ ਆਗੂ ਸਮਾਨ ਖੇਤਰੀ ਹਿੱਤਾਂ ਨਾਲ ਜੁੜੇ ਮਸਲਿਆਂ ‘ਤੇ ਵੀ ਗੱਲਬਾਤ ਕਰ ਸਕਦੇ ਹਨ ਪਹਿਲਾਂ ਇਮਰਾਨ ਜੂਨ ਮਹੀਨੇ ਵਿਚ ਅਮਰੀਕਾ ਜਾਣ ਵਾਲੇ ਸਨ ਪਰ ਸਰਕਾਰ ਦੇ ਬਜਟ ਅਤੇ ਹੋਰ ਘਰੇਲੂ ਮਸਲਿਆਂ ਵਿਚ ਉਲਝੇ ਹੋਣ ਕਾਰਨ ਇਸਨੂੰ ਅੱਗੇ ਲਈ ਟਾਲ਼ ਦਿੱਤਾ ਗਿਆ।
ਦੇਖਿਆ ਜਾਵੇ ਤਾਂ ਇਮਰਾਨ ਖਾਨ ਅਜਿਹੀ ਮੁਸ਼ਕਲ ਸਥਿਤੀ ਵਿਚ ਅਮਰੀਕਾ ਜਾ ਰਹੇ ਹਨ ਜਦੋਂ ਕਿ ਇਸ ਸਮੇਂ ਨਾ ਸਿਰਫ਼ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਸਗੋਂ ਪਾਕਿ-ਅਮਰੀਕਾ ਸਬੰਧ ਬਹੁਤ ਜ਼ਿਆਦਾ ਚੰਗੀ ਸਥਿਤੀ ਵਿਚ ਨਹੀਂ ਹਨ ਟਰੰਪ ਦੇ ਸੱਤਾ ਵਿਚ ਆਉਣ ਦੇ ਬਾਅਦ  ਤੋਂ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਬਦਲਾਅ ਆਇਆ ਹੈ ਅਮਰੀਕਾ ਪਾਕਿਸਤਾਨ ‘ਤੇ ਅੱਤਵਾਦ ਕੇ ਖਿਲਾਫ਼ ਕਦਮ ਚੁੱਕਣ ਲਈ ਲਗਾਤਾਰ ਦਬਾਅ ਪਾਉਂਦਾ ਰਿਹਾ ਹੈ ਇਹੀ ਨਹੀਂ ਟਰੰਪ ਨੇ ਪਾਕਿਸਤਾਨ ਨੂੰ ਅੱਤਵਾਦ ਦੇ ਖਿਲਾਫ਼ ਸਾਂਝੀ ਲੜਾਈ ਵਿਚ ਦਿੱਤੀ ਜਾਣ ਵਾਲੀ ਅੱਸੀ ਕਰੋੜ ਡਾਲਰ ਦੀ ਆਰਥਿਕ ਮੱਦਦ ਅਤੇ ਫੌਜੀ ਸਮੱਗਰੀ ਦੇਣ ‘ਤੇ ਵੀ ਰੋਕ ਲਾ ਦਿੱਤੀ ਸੀ ਪਿਛਲੇ ਸਾਲ ਮਈ ਮਹੀਨੇ ਵਿਚ ਵੀ ਉਨ੍ਹਾਂ ਨੇ ਪਾਕਿਸਤਾਨ ਦੇ ਖਿਲਾਫ਼ ਟਵੀਟ ਕਰਕੇ ਉਸਨੂੰ ਦੁਸ਼ਮਣਾਂ ਦਾ ਘਰ ਕਿਹਾ ਸੀ।
ਦੂਜੇ ਪਾਸੇ ਪੀਐਮ ਬਣਨ ਤੋਂ ਬਾਅਦ ਇਮਰਾਨ ਲਗਾਤਾਰ ਇਸ ਦਿਸ਼ਾ ਵਿਚ ਯਤਨ ਕਰਦੇ ਰਹੇ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਟਰੰਪ ਨਾਲ ਮੁਲਾਕਾਤ ਕਰਕੇ ਪਾਕਿ ਅਮਰੀਕੀ ਸਬੰਧਾਂ ਨੂੰ ਮੁੜ ਪਟੜੀ ‘ਤੇ ਲਿਆਂਦਾ ਜਾਵੇ ਪਰ ਵਾਈਟ ਹਾਊਸ ਵੱਲੋਂ ਇਸਨੂੰ ਲਗਾਤਾਰ ਟਾਲ਼ਿਆ ਜਾਂਦਾ ਰਿਹਾ ਹੈ ਅਜਿਹੇ ਵਿਚ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਟਰੰਪ ਇਮਰਾਨ ਨੂੰ ਮਿਲਣ ਨੂੰ ਕਿਉਂ ਰਾਜ਼ੀ ਹੋ ਗਏ ਹਨ ਇਮਰਾਨ ਨੇ ਸੱਤਾ ਵਿਚ ਆਉਣ ਤੋਂ ਬਾਅਦ ਅੱਤਵਾਦ ਦੇ ਖਿਲਾਫ਼ ਅਜਿਹੇ ਕਿਹੜੇ ਕਦਮ ਚੁੱਕੇ ਹਨ ਕਿ ਅਮਰੀਕਾ ਪਾਕਿਸਤਾਨ ਨਾਲ ਗੱਲਬਾਤ ਨੂੰ ਤਿਆਰ ਹੋ ਗਿਆ ਹੈ ਕੀ ਇਸ ਮੁਲਾਕਾਤ  ਵਿਚ ਅਮਰੀਕਾ ਦੇ ਅਫ਼ਗਾਨਿਸਤਾਨ ਤੋਂ ਘਰ ਵਾਪਸੀ ਦੀ ਜ਼ਲਦਬਾਜ਼ੀ ਤਾਂ ਨਹੀਂ ਲੁਕੀ ਹੋਈ ਹੈ ।
ਅਫ਼ਗਾਨਿਸਤਾਨ ਵਿਚ ਹੁਣ ਜੋ ਸਥਿਤੀਆਂ ਬਣ ਰਹੀਆਂ ਹਨ ਉਸਨੂੰ ਦੇਖਦੇ ਹੋਏ ਤਾਂ ਅਜਿਹੀ ਹੀ ਲੱਗ ਰਿਹਾ ਹੈ ਸਾਲ 2001 ਵਿਚ ਅਮਰੀਕਾ ਨੇ ਅਫ਼ਗਾਨਿਸਤਾਨ ਵਿਚ ਅੱਤਵਾਦ ‘ਤੇ ਯੁੱਧ ਸ਼ੁਰੂ ਕਰਨ ਲਈ ਫੌਜ ਭੇਜੀ ਸੀ ਉਸ ਸਮੇਂ ਤੱਤਕਾਲੀ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਨੇ ਕਿਹਾ ਸੀ ਕਿ ਇਹ ਯੁੱਧ ਉਦੋਂ ਤੱਕ ਖ਼ਤਮ ਨਹੀਂ ਹੋਵੇਗਾ ਜਦੋਂ ਤੱਕ ਕਿ ਸੰਸਾਰਿਕ ਪਹੁੰਚ ਰੱਖਣ ਵਾਲੇ ਹਰ ਅੱਤਵਾਦੀ ਸਮੂਹ ਨੂੰ ਖ਼ਤਮ ਨਹੀਂ ਕਰ ਦਿੱਤਾ ਜਾਂਦਾ ਹੈ ਇਨ੍ਹਾਂ ਅਠਾਰਾਂ ਸਾਲਾਂ ਵਿਚ ਅਮਰੀਕਾ ਨੇ ਨਾ ਸਿਰਫ਼ ਅਫ਼ਗਾਨਿਸਤਾਨ ਵਿਚ ਦੋ ਖ਼ਰਬ ਡਾਲਰ ਗਵਾਏ ਹਨ, ਸਗੋਂ ਉਸਦੇ ਕਈ ਹਜ਼ਾਰ ਫੌਜੀ ਵੀ ਸ਼ਹੀਦ ਹੋਏ ਹਨ ਅਜਿਹੀ ਸਥਿਤੀ ਵਿਚ ਵਚਨਬੱਧਤਾਵਾਂ ਨੂੰ ਤੋੜਨ ਵਾਲੇ ਟਰੰਪ ਤਾਲਿਬਾਨ ਨਾਲ ਸ਼ਾਂਤੀ ਸਮਝੌਤੇ ਨੂੰ ਲੈ ਕੇ ਕਾਹਲੇ ਨਜ਼ਰ ਆਏ ਪਿਛਲੇ ਦਿਨੀਂ ਉਨ੍ਹਾਂ ਅਫ਼ਗਾਨਿਸਤਾਨ ਵਿਚ ਤੈਨਾਤ 14000 ਅਮਰੀਕੀ ਫੌਜੀਆਂ ‘ਚੋਂ ਲਗਭਗ ਅੱਧਿਆਂ ਨੂੰ ਵਾਪਸ ਸੱਦਣ ਦਾ ਐਲਾਨ ਕੀਤਾ ਸੀ ਟਰੰਪ ਜਾਣਦੇ ਹਨ ਕਿ ਪਾਕਿਸਤਾਨ ਤਾਲਿਬਾਨ ਆਗੂਆਂ ਦੀ ਰਗ-ਰਗ ਤੋਂ ਵਾਕਿਫ਼ ਹੈ, ਅਜਿਹੇ ਵਿਚ ਉਹ ਚਾਹੁਣਗੇ ਕਿ ਇਮਰਾਨ ਦੀ ਸਰਕਾਰ ਸ਼ਾਂਤੀ ਸਮਝੌਤੇ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਵਿਚ ਤਾਲਿਬਾਨੀ ਆਗੂਆਂ ਦਾ ਸਹਿਯੋਗ ਲਵੇ ਅਮਰੀਕੀ ਦੌਰੇ ਤੋਂ ਠੀਕ ਇੱਕ ਮਹੀਨਾਂ ਪਹਿਲਾਂ ਟਰੰਪ ਨੇ ਇਮਰਾਨ ਨੂੰ ਚਿੱਠੀ ਲਿਖ ਕੇ ਅਫ਼ਗਾਨ ਯੁੱਧ ਨੂੰ ਸਮਾਪਤ ਕਰਨ ਅਤੇ ਤਾਲਿਬਾਨ ਨੂੰ ਸਮਝੌਤੇ ਦੀ ਗੱਲਬਾਤ ਦੇ ਮੇਜ ਤੱਕ ਲਿਆਉਣ ਵਿਚ ਸਹਿਯੋਗ ਕਰਨ ਨੂੰ ਕਿਹਾ ਸੱਚ ਤਾਂ ਇਹ ਹੈ ਕਿ ਅਫ਼ਗਾਨਿਸਤਾਨ ਵਿਚ ਸ਼ਾਂਤੀ ਗੱਲਬਾਤ ਦਾ ਕਾਊਂਟਡਾਊਨ ਸ਼ੁਰੂ ਹੁੰਦਿਆਂ ਹੀ ਟਰੰਪ ਪ੍ਰਸ਼ਾਸਨ ਲਈ ਪਾਕਿਸਤਾਨ ਦਾ ਮਹੱਤਵ ਵਧ ਗਿਆ ਹੈ।
ਆਪਣੇ ਫੌਜੀਆਂ ਦੀ ਵਾਪਸੀ ਤੋਂ ਪਹਿਲਾਂ ਅਮਰੀਕਾ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੀ ਸੁਰੱਖਿਆ ਦੀ ਗਾਰੰਟੀ ਚਾਹੁੰਦਾ ਹੈ ਅਮਰੀਕਾ ਜਾਣਦਾ ਹੈ ਕਿ ਪਾਕਿਸਤਾਨ ਦੇ ਸਹਿਯੋਗ ਤੋਂ ਬਿਨਾ ਅਮਰੀਕਾ ਅਫ਼ਗਾਨਿਸਤਾਨ ਵਿਚ ਆਪਣੇ ਫੌਜੀ ਬਲਾਂ ਦੀ ਵਾਪਸੀ ਨਹੀਂ ਕਰ ਸਕਦਾ ਹੈ ਟਰੰਪ ਦੀ ਦੱਖਣੀ ਏਸ਼ੀਆਈ ਨੀਤੀ ਵੀ ਕਿਤੇ ਨਾ ਕਿਤੇ ਅਮਰੀਕੀ ਹਿੱਤਾਂ ਨੂੰ ਹਾਸਲ ਕਰਨ ਵਿਚ ਪਾਕਿਸਤਾਨ ਨੂੰ ਇੱਕ ਅਹਿਮ ਸਹਿਯੋਗੀ ਮੰਨਦੀ ਹੈ ਅਲਕਾਇਦਾ ਅਤੇ ਆਈਐਸਆਈਐਸ ਨਾਲ ਨਜਿੱਠਣ ਵਿਚ ਅਤੇ ਖੇਤਰੀ ਸਥਿਰਤਾ ਨੂੰ ਵਧਾਉਣ ਵਿਚ ਪਾਕਿਸਤਾਨ ਅਹਿਮ ਸਹਿਯੋਗੀ ਹੈ ਹੁਣ ਜਿੰਨ੍ਹਾਂ ਹਾਲਾਤਾਂ ਵਿਚ ਅਮਰੀਕਾ ਆਪਣੇ ਫੌਜੀਆਂ ਨੂੰ ਅਫ਼ਗਾਨਿਸਤਾਨ ਤੋਂ ਵਾਪਸ ਸੱਦ ਰਿਹਾ ਹੈ, ਉਸ ਵਿਚ ਕੁਝ ਸਵਾਲ ਉੱਠ ਰਹੇ ਹਨ ਪਹਿਲਾ ਤਾਂ ਇਹ ਕਿ ਅਫ਼ਗਾਨਿਸਤਾਨ ਵਿਚ ਅਮਰੀਕਾ ਦੀ ਸੀਮਤ ਭੂਮਿਕਾ ਤੋਂ ਬਾਅਦ ਕੀ ਸਾਲ 2001 ਵਿਚ ਪਿੱਛੇ ਹਟਣ ਵਾਲਾ ਤਾਲਿਬਾਨ ਅਫ਼ਗਾਨਿਸਤਾਨ ਵਿਚ ਇੱਕ ਮਜ਼ਬੂਤ ਸਥਿਤੀ ਵਿਚ ਉੱਭਰ ਕੇ ਸਾਹਮਣੇ ਨਹੀਂ ਆਵੇਗਾ ਕਿਉਂਕਿ ਤਾਲਿਬਾਨ ਦੇ ਖਿਲਾਫ਼ ਅਮਰੀਕਾ ਦੇ ਠੋਸ ਹਵਾਈ ਹਮਲਿਆਂ ਦੇ ਬਾਵਜ਼ੂਦ ਅੱਜ ਵੀ ਅਫ਼ਗਾਨਿਸਤਾਨ ਦੇ ਇੱਕ ਵੱਡੇ ਹਿੱਸੇ ‘ਤੇ ਤਾਲਿਬਾਨ ਦਾ ਕਬਜ਼ਾ ਹੈ ਦੂਜੇ ਪਾਸੇ ਇਮਰਾਨ ਵੀ ਇਸ ਗੱਲ ਨੂੰ ਬਾਖੂਬੀ ਜਾਣਦੇ ਹੋਣਗੇ ਕਿ ਪਾਕਿਸਤਾਲ ਦੇ ਨਾਲ ਅਮਰੀਕਾ ਦਾ ਰਿਸ਼ਤਾ ਸਿਰਫ਼ ਤੱਤਕਾਲੀ ਹਾਲਾਤਾਂ ਨਾਲ ਬਣਿਆ ਰਣਨੀਤਿਕ ਰਿਸ਼ਤਾ ਹੀ ਹੈ ਇਸ ਲਈ ਕਿਉਂ ਨਾ ਹਾਲਾਤਾਂ ਦਾ ਫਾਇਦਾ ਚੁੱਕਿਆ ਜਾਵੇ ਸੰਭਾਵਨਾ ਇਸ ਗੱਲ ਦੀ ਵੀ ਹੈ ਕਿ ਟਰੰਪ-ਇਮਰਾਨ ਗੱਲਬਾਤ ਦੇ ਦੌਰਾਨ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਮੁੱਦਾ ਵੀ ਉੱਠ ਸਕਦਾ ਹੈ।
ਪਾਕਿਸਤਾਨ ਹਮੇਸ਼ਾ ਤੋਂ ਇਹ ਕਹਿੰਦਾ ਆ ਰਿਹਾ ਹੈ ਕਿ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਵਿਚ ਅਮਰੀਕਾ ਭਾਰਤ-ਪਾਕਿਸਤਾਨ ਵਿਚ ਵਿਚੋਲਗੀ ਕਰੇ ਜੇਕਰ ਇਮਰਾਨ ਕਸ਼ਮੀਰ ਦਾ ਮੁੱਦਾ ਚੁੱਕਦੇ ਵੀ ਹਨ ਤਾਂ ਭਾਰਤ ਲਈ ਕੋਈ ਬਹੁਤ ਵੱਡੀ ਚਿੰਤਾ ਵਾਲੀ ਗੱਲ ਨਹੀਂ ਹੈ ਕਿਉਂਕਿ ਭਾਰਤ ਨੇ ਕਸ਼ਮੀਰ ਮਸਲੇ ‘ਤੇ ਕਿਸੇ ਤੀਸਰੇ ਪੱਖਕਾਰ ਦੀ ਭੂਮਿਕਾ ਦੇ ਸਵਾਲ ‘ਤੇ ਹਮੇਸ਼ਾ ਕਰੜਾ ਇਤਰਾਜ਼ ਪ੍ਰਗਟ ਕੀਤਾ ਹੈ ਟਰੰਪ ਵੀ ਇਸ ਗੱਲ ਨੂੰ ਜਾਣਦੇ ਹਨ ਦੂਜਾ, ਭਾਰਤ ਅਤੇ ਅਮਰੀਕਾ ਵਿਚ ਜਿਸ ਤਰ੍ਹਾਂ ਦੇ ਵਪਾਰਕ ਅਤੇ ਜੰਗੀ ਸਬੰਧ ਹਨ ਉਸਨੂੰ ਦੇਖਦੇ ਹੋਏ ਇਸ ਗੱਲ ਦੀ ਸੰਭਾਵਨਾ ਘੱਟ ਹੀ ਹੈ ਕਿ ਅਮਰੀਕਾ ਕਸ਼ਮੀਰ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਕਰੇਗਾ ਹਾਂ ਇਮਰਾਨ ਦੇ ਅਮਰੀਕੀ ਦੌਰੇ ਨਾਲ ਅਫ਼ਗਾਨਿਸਤਾਨ ਵਿਚ ਭਾਰਤ ਦੀ ਭੂਮਿਕਾ ‘ਤੇ ਜ਼ਰੂਰ ਸਵਾਲ ਖੜ੍ਹੇ ਹੋ ਗਏ ਹਨ ਹੁਣ ਭਾਰਤ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਉਹ ਕਿਸ ਤਰ੍ਹਾਂ ਦੀ ਭੂਮਿਕਾ ਅਫ਼ਗਾਨਿਸਤਾਨ ਵਿਚ ਨਿਭਾ ਸਕਦਾ ਹੈ ।
ਸਾਲ 2001 ਵਿਚ ਜਦੋਂ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਸਰਕਾਰ ਦਾ ਪਤਨ ਹੋਇਆ ਉਦੋਂ ਭਾਰਤ ਨੇ ਅਫ਼ਗਾਨਿਸਤਾਨ ਦੇ ਮੁੜ-ਨਿਰਮਾਣ ਵਿਚ ਸਹਿਯੋਗ ਦੀ ਨਵੇਂ ਸਿਰੇ ਤੋਂ ਸ਼ੁਰੂਆਤ ਕੀਤੀ ਹੁਣ ਤੱਕ ਭਾਰਤ ਅਫ਼ਗਾਨਿਸਤਾਨ ਵਿਚ 2 ਬਿਲੀਅਨ ਅਮਰੀਕੀ ਡਾਲਰ (139 ਅਰਬ ਰੁਪਏ) ਦਾ ਨਿਵੇਸ਼ ਕਰ ਚੁੱਕਾ ਹੈ ਅਤੇ ਭਾਰਤ ਇੱਕੇ ਸ਼ਾਂਤੀ, ਸਥਿਰਤਾ ਅਤੇ ਤਰੱਕੀ ਲਈ ਵਚਨਬੱਧ ਹੈ ਤਾਲਿਬਾਨ ਦੇ ਮਜ਼ਬੂਤ ਹੋਣ ਨਾਲ ਇਸ ਉਪ ਮਹਾਂਦੀਪ ‘ਤੇ ਸਭ ਤੋਂ ਜ਼ਿਆਦਾ ਨਕਾਰਾਤਮਿਕ ਅਸਰ ਭਾਰਤ ‘ਤੇ ਪੈ ਸਕਦਾ ਹੈ ਕੁੱਲ ਮਿਲਾ ਕੇ ਇਮਰਾਨ ਦੀ ਵਾਸ਼ਿੰਗਟਨ ਯਾਤਰਾ ਨਾਲ ਪਾਕਿਸਤਾਨ ਨੂੰ ਕੋਈ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ, ਇਸਦੀ ਉਮੀਦ ਘੱਟ ਹੀ ਹੈ ਫਿਰ ਵੀ ਜੇਕਰ ਉਹ ਅਮਰੀਕਾ ਨੂੰ ਆਰਥਿਕ ਸਹਿਯੋਗ ਅਤੇ ਪਾਕਿਸਤਾਨ ਵਿਚ ਨਿਵੇਸ਼ ਲਈ ਰਾਜ਼ੀ ਕਰ ਲੈਂਦੇ ਹਨ, ਤਾਂ ਉਨ੍ਹਾਂ ਦੀ ਤਿੰਨ ਰੋਜ਼ਾ ਯਾਤਰਾ ਦਾ ਇੱਕ ਸੁਖ਼ਦ ਅੰਤ ਹੋਵੇਗਾ ਨਹੀਂ ਤਾਂ ਟਰੰਪ ਦੇ ਉੱਤਰ ਕੋਰੀਆ ਦੌਰੇ ਵਾਂਗ ਇਮਰਾਨ ਦਾ ਵੀ ਇਹ ਦੌਰਾ ਸਿਰਫ਼ ਰਾਜਨੀਤਿਕ ਸਟੰਟ ਬਣ ਕੇ ਰਹਿ ਜਾਵੇਗਾ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਮਰਾਨ ਦੀ ਅਮਨ ਲਈ ਦੁਹਾਈ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਸੰਭਾਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਬਾਰਾ ਚੁਣੇ ਜਾਣ ਲਈ ਵਧਾਈ ਦੇ ਕੇ ਖੁਸ਼ਹਾਲੀ ਤੇ ਦੋਵਾਂ ਮੁਲਕਾਂ ਦੇ ਸਬੰਧਾਂ ‘ਚ ਸੁਧਾਰ ਲਈ ਕੰਮ ਕਰਨ ਦਾ ਸੱਦਾ ਦਿੱਤਾ ਹੈ ਦੂਜੇ ਪਾਸੇ ਨਰਿੰਦਰ ਮੋਦੀ ਨੇ ਇਮਰਾਨ ਨੂੰ ਅੱਤਵਾਦ ਮੁਕਤ ਮਾਹੌਲ ਬਣਾਉਣ ਲਈ ਕਿਹਾ ਹੈ ਭਾਵੇਂ ਇਹ ਵਧਾਈ ਰਸਮੀ ਜਿਹੀ ਹੈ ਫਿਰ ਵੀ ਇਹ ਗੱਲ ਤਾਂ ਸਾਫ਼ ਹੈ ਕਿ ਪਾਕਿਸਤਾਨ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਹ ਗੁਆਂਢੀ ਮੁਲਕ ਨਾਲ ਲਗਾਤਾਰ ਟਕਰਾਅ ਵਾਲੇ ਹਾਲਾਤ ਕਾਇਮ ਰੱਖ ਕੇ ਅੱਗੇ ਨਹੀਂ ਵਧ ਸਕਦਾ ਭਾਰਤ ਵੱਲੋਂ ਸਰਜ਼ੀਕਲ ਸਟਰਾਈਕ ਕੀਤੇ ਜਾਣ ਦੇ ਬਾਵਜੂਦ ਪਾਕਿ ਜਵਾਬੀ ਕਾਰਵਾਈ ਦੀ ਹਿੰਮਤ ਨਹੀਂ ਕਰ ਸਕਿਆ ਬਿਨਾਂ ਸ਼ੱਕ ਪਾਕਿਸਤਾਨ ਪੁਲਵਾਮਾ ਹਮਲੇ ਤੋਂ ਬਾਦ ਨਮੋਸ਼ੀ ਦਾ ਸਾਹਮਣਾ ਕਰ ਰਿਹਾ ਹੈ ਤੇ ਇਸ ਨਾਲ ਅੰਤਰਰਾਸ਼ਟਰੀ ਭਾਈਚਾਰੇ ‘ਚ ਵੀ ਪਾਕਿ ਦੇ ਵੱਕਾਰ ਨੂੰ ਢਾਹ ਲੱਗੀ ਹੈ ਇਮਰਾਨ ਖਾਨ ਜੇਕਰ ਵਾਕਿਆਈ ‘ਨਵੇਂ ਪਾਕਿਸਤਾਨ’ ਦੇ ਨਿਰਮਾਣ ਦੇ ਹੱਕ ‘ਚ ਹਨ ਤਾਂ ਉਹਨਾਂ ਨੂੰ ਅੱਤਵਾਦ ਦੇ ਖਾਤਮੇ ਸਬੰਧੀ ਭਾਰਤ ਦੀ ਗੱਲ ‘ਤੇ ਗੌਰ ਕਰਨੀ ਹੀ ਪੈਣੀ ਹੈ ਇਹਨਾਂ ਦਿਨਾਂ ‘ਚ ਮਹਿੰਗਾਈ ਨੇ ਪਾਕਿਸਤਾਨ ਦਾ ਕਚੂਮਰ ਕੱਢ ਦਿੱਤਾ ਹੈ ਪਾਕਿਸਤਾਨ ‘ਤੇ ਕਰਜੇ ਦੀ ਰਕਮ ਉਸ ਦੇ ਕੁੱਲ ਘਰੇਲੂ ਉਤਪਾਦਨ (ਜੀਡੀਪੀ) ਦੇ ਬਰਾਬਰ ਹੋ ਗਈ ਹੈ ਜੇਕਰ ਹਾਲਤ ਇਹੀ ਰਹੇ ਤਾਂ ਆਉਣ ਵਾਲੇ ਮਹੀਨਿਆਂ ‘ਚ ਉੱਥੇ ਭੁੱਖਮਰੀ ਦੇ ਹਾਲਾਤ ਪੈਦਾ ਹੋ ਸਕਦੇ ਹਨ ਅਮਨ-ਸ਼ਾਂਤੀ ਤੋਂ ਬਿਨਾਂ ਪਾਕਿ ਦੇ ਨਾ ਤਾਂ ਭਾਰਤ ਨਾਲ ਰਿਸ਼ਤੇ ਸੁਧਰ ਸਕਦੇ ਹਨ ਤੇ ਨਾ ਹੀ ਤਰੱਕੀ ਕਰ ਸਕਦਾ ਹੈ ਜੰਮੂ-ਕਸ਼ਮੀਰ ‘ਚ ਪਾਕਿ ਆਧਾਰਿਤ ਅੱਤਵਾਦੀ ਜਥੇਬੰਦੀਆਂ ਹਿੰਸਾ ਕਰ ਰਹੀਆਂ ਹਨ ਭਾਰਤੀ ਸੁਰੱਖਿਆ ਬਲਾਂ ਦੇ ਅੱਤਵਾਦੀਆਂ ਨਾਲ ਰੋਜ਼ਾਨਾ ਮੁਕਾਬਲੇ ਹੋ ਰਹੇ ਹਨ ਜਿੱਥੋਂ ਤੱਕ ਭਾਰਤ ਸਰਕਾਰ ਦੇ ਪਾਕਿ ਨਾਲ ਸਬੰਧਾਂ ਦੇ ਸੰਕਲਪ ਤੇ ਦ੍ਰਿਸ਼ਟੀਕੋਣ ਦੀ ਗੱਲ ਹੈ ਬਿਨਾਂ ਅੱਤਵਾਦੀ ਹਿੰਸਾ ਰੁਕੇ ਗੱਲਬਾਤ ਦਾ ਕੋਈ ਕਿਆਸ ਹੀ ਨਹੀਂ ਕੀਤਾ ਜਾ ਸਕਦਾ ਪਾਕਿ ਵੱਲੋਂ ਕਿਸੇ ਮਜ਼ਬੂਤ ਪਹਿਲ ਨਾਲ ਗੱਲ ਤੁਰਨ ਦੀ ਆਸ ਕੀਤੀ ਜਾ ਸਕਦੀ ਹੈ ਉਂਜ ਤਾਜ਼ਾ ਹਾਲਾਤਾਂ ਮੁਤਾਬਕ ਜੇਕਰ ਪਾਕਿ ਦਾ ਭਲਾ ਚਾਹੁਣ ਵਾਲਾ ਇਮਰਾਨ ਵਰਗਾ ਆਗੂ ਵੀ ਸਹੀ ਕਦਮ ਚੁੱਕਣ ‘ਚ ਦੇਰੀ ਕਰ ਗਿਆ ਤਾਂ ਦੋਵਾਂ ਮੁਲਕਾਂ ਦੇ ਰਿਸ਼ਤੇ ਸੁਧਰਨ ਨੂੰ ਬਹੁਤ ਸਮਾਂ ਲੱਗੇਗਾ ਅੱਤਵਾਦ ਰੁਕੇ ਬਿਨਾਂ ਅਮਨ ਤੇ ਖੁਸ਼ਹਾਲੀ ਦੀ ਆਸ ਨਹੀਂ ਕੀਤੀ ਜਾ ਸਕਦੀ ਜਿਸ ਦੀ ਦੁਹਾਈ ਇਮਰਾਨ ਦੇ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਮਰਾਨ ਨੂੰ ਸੱਦਾ ਨਾ ਦੇਣਾ ਭਾਰਤ ਦਾ ਅੰਦਰੂਨੀ ਮਾਮਲਾ: ਪਾਕਿਸਤਾਨ
ਇਮਰਾਨ ਨੂੰ ਸੱਦਾ ਨਾ ਦੇਣਾ ਭਾਰਤ ਦਾ ਅੰਦਰੂਨੀ ਮਾਮਲਾ: ਪਾਕਿਸਤਾਨ
ਇਸਲਾਮਾਬਾਦ, ਏਜੰਸੀ। ਪਾਕਿਸਤਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀਰਵਾਰ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਰੋਹ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੱਦਾ ਨਾ ਦੇਣ ਦੇ ਭਾਰਤ ਸਰਕਾਰ ਦੇ ਫੈਸਲੇ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਕਰਾਰ ਦਿੱਤਾ ਹੈ। ਸਥਾਨਕ ਸਮਾਚਾਰ ਪੱਤਰ ਦੀ ਇੱਕ ਰਿਪੋਰਟ ਅਨੁਸਾਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇੱਕ ਸਮਾਚਾਰ ਚੈਨਲ ਨੂੰ ਕਿਹਾ ਕਿ ਉਹਨਾਂ ਦਾ (ਸ੍ਰੀ ਮੋਦੀ) ਪੂਰਾ ਧਿਆਨ ਆਪਣੇ ਚੋਣ ਪ੍ਰਚਾਰ ਅਭਿਆਨ ਦੌਰਾਨ ਪਾਕਿਸਤਾਨ ਨੂੰ ਕੋਸਣ ‘ਤੇ ਸੀ। ਅਸੀਂ ਅਜੇ ਇਹ ਉਮੀਦ ਨਹੀਂ ਕਰ ਸਕਦੇ ਕਿ ਉਹ ਇੰਨੀ ਛੇਤੀ ਇਸ ਤੋਂ ਬਾਹਰ ਨਿੱਕਲਣਗੇ। ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀਰਵਾਰ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਰੋਹ ਲਈ ਸਾਰੇ ਬਿਮਸਟੇਕ ਦੇਸ਼ਾਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਹੈ।
ਬਿਮਸਟੇਕ ਦੇਸ਼ਾਂ ‘ਚ ਭਾਰਤ ਤੋਂ ਇਲਾਵਾ ਬੰਗਲਾਦੇਸ਼, ਭੂਟਾਨ, ਨੇਪਾਲ, ਸ੍ਰੀਲੰਕਾ, ਮਿਆਂਮਾਰ ਅਤੇ ਥਾਈਲੈਂਡ ਸ਼ਾਮਲ ਹਨ। ਜਿਕਰਯੋਗ ਹੈ ਕਿ ਜਦੋਂ 2014 ‘ਚ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਤਾਂ ਉਹਨਾਂ ਦੇ ਸਹੁੰ ਚੁੱਕ ਸਮਾਰੋਹ ‘ਚ ਦੱਖਣ ਏਸ਼ਿਆਈ ਖੇਤਰੀ ਸਹਿਯੋਗ ਸੰਘ (ਸਾਰਕ) ਦੇਸ਼ਾਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਸੀ ਜਿਹਨਾਂ ‘ਚ ਪਾਕਿਸਤਾਨ ਵੀ ਸ਼ਾਮਲ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਮਰਾਨ ਨੂੰ ਸਤਾ ਰਿਹਾ ਭਾਰਤ ਵੱਲੋਂ ਹਮਲਾ ਕਰਨ ਦਾ ਡਰ
ਇਸਲਾਮਾਬਾਦ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਵਿਚ ਆਮ ਚੋਣਾਂ ਪੂਰੀਆਂ ਹੋਣ ਤੱਕ ਭਾਰਤ-ਪਾਕਿਸਤਾਨ ਸਬੰਧ ਤਣਾਅਪੂਰਨ ਬਣੇ ਰਹਿਣਗੇ। ਇਸ ਦੇ ਨਾਲ ਹੀ ਇਮਰਾਨ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਬੀ ਗੁਆਂਢੀ ਦੇਸ਼ ਵੱਲੋਂ ਇਕ ਹੋਰ ਹਮਲਾ ਕੀਤੇ ਜਾਣ ਦਾ ਡਰ ਹੈ। ਜ਼ਿਕਰਯੋਗ ਹੈ ਕਿ ਪੁਲਵਾਮਾ ਵਿਚ ਪਾਕਿਸਤਾਨ ਆਧਾਰਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ 14 ਫਰਵਰੀ ਦੇ ਅੱਤਵਾਦੀ ਹਮਲੇ ਦੇ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਵੱਧ ਗਿਆ ਹੈ। ਇਮਰਾਨ ਨੇ ਕਿਹਾ ਕਿ ਖਤਰਾ ਹਾਲੇ ਵੀ ਪਾਕਿਸਤਾਨ ਅਤੇ ਭਾਰਤ ‘ਤੇ ਮੰਡਰਾ ਰਿਹਾ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਆਮ ਚੋਣਾਂ ਤੋਂ ਪਹਿਲਾਂ ਇਕ ਹੋਰ ਹਮਲਾ ਕਰ ਸਕਦੀ ਹੈ। ਇਕ ਅੰਗਰੇਜ਼ੀ ਅਖਬਾਰ ਨੇ ਇਮਰਾਨ ਦੇ ਹਵਾਲੇ ਨਾਲ ਦੱਸਿਆ,”ਖਤਰਾ ਹਾਲੇ ਟਲਿਆ ਨਹੀਂ ਹੈ। ਭਾਰਤ ਵਿਚ ਆਮ ਚੋਣਾਂ ਹੋਣ ਤੱਕ ਸਥਿਤੀ ਤਣਾਅਪੂਰਨ ਬਣੀ ਰਹੇਗੀ। ਅਸੀਂ ਭਾਰਤ ਵੱਲੋਂ ਕਿਸੇ ਵੀ ਤਰ੍ਹਾਂ ਦੇ ਹਮਲੇ ਰੋਕਣ ਲਈ ਪਹਿਲਾਂ ਹੀ ਤਿਆਰ ਹਾਂ।” ਇਮਰਾਨ ਨੇ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਨੇ ਅਫਗਾਨਿਸਤਾਨ ਸਰਕਾਰ ਦੀਆਂ ਚਿੰਤਾਵਾਂ ਦੇ ਕਾਰਨ ਤਾਲਿਬਾਨ ਨਾਲ ਇਸਲਾਮਾਬਾਦ ਵਿਚ ਆਪਣੀ ਪ੍ਰਸਤਾਵਿਤ ਬੈਠਕ ਰੱਦ ਕਰ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਾਂਤੀ ਦਾ ਇਕ ਮੌਕਾ ਦੇਣ ਮੋਦੀ : ਇਮਰਾਨ
ਇਸਲਾਮਾਬਾਦ। ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਪੀਲ ਕੀਤੀ ਹੈ ਕਿ ਸ਼ਾਂਤੀ ਦਾ ਇਕ ਮੌਕੇ ਦੇਣ। ਉਨ੍ਹਾਂ ਕਿਹਾ ਕਿ ਉਹ ਆਪਣੀ ਗੱਲ ਤੇ ਹਮੇਸ਼ਾ ਕਾਇਮ ਰਹਿੰਦੇ ਹਨ। ਪੁਲਵਾਮਾ ਮਾਮਲੇ ‘ਚ ਭਾਰਤ ਉਨ੍ਹਾਂ ਨੂੰ ਜੇਕਰ ਪੁਖਤਾ ਸਬੂਤ ਮੁਹਈਆ ਕਰਵਾਉਂਦਾ ਹੈ ਤਾਂ ਉਹ ਜਲਦ ਐਕਸ਼ਨ ਲੈਣਗੇ।
ਇਮਰਾਨ ਖਾਨ ਦਾ ਬਿਆਨ ਮੋਦੀ ਦੀ ਉਸ ਚਿਤਾਵਨੀ ਤੋਂ ਇਕ ਦਿਨ ਬਾਅਦ ਆਇਆ ਹੈ, ਜਿਸ ‘ਚ ਰਾਸਜਸਥਾਨ ‘ਚ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਭਾਰਤ ਨਹੀਂ ਛੱਡੇਗਾ। ਮੋਦੀ ਦਾ ਕਹਿਣਾ ਹੈ ਸੀ ਕਿ ਇਸ ਵਾਰ ਹਿਸਾਬ ਬਰਾਬਰ ਹੋਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਨਵੇਂ ਭਾਰਤ ਦੀ ਰੀਤੀ ਹੈ।
ਇਸ ‘ਚ ਦਰਦ ਨੂੰ ਸਹਿਨ ਨਹੀਂ ਕੀਤਾ ਜਾਵੇਗਾ, ਉਨ੍ਹਾਂ ਨੇ ਕਿਹਾ ਸਾਨੂੰ ਪਤਾ ਹੈ ਕਿ ਅੱਤਵਾਦ ਨੂੰ ਕਿਵੇਂ ਕੁਚਲਨਾ ਹੈ ? ਮੋਦੀ ਨੇ ਕਿਹਾ ਸੀ ਕਿ ਜਦੋਂ ਇਮਰਾਨ ਕਾਕਿ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਵਧਾਈ ਲਈ ਫੋਨ ਕੀਤਾ ਸੀ। ਉਸ ਸਮੇਂ ਇਮਰਾਨ ਨੇ ਖੁੱਦ ਨੂੰ ਪਠਾਨ ਦਾ ਬੱਚਾ ਦਸਦੇ ਹੋਏ ਗਰੀਬੀ ਅਤੇ ਸਿਖਿੱਆ ਮੁੱਦਿਆ ਤੇ ਰਲ ਕੇ ਕੰਮ ਕਰਨ ਦੀ ਗੱਲ ਕਹੀ ਸੀ। ਮੋਦੀ ਦਾ ਕਹਿਣਾ ਸੀ ਕਿ ਉਹ ਆਪਣੀ ਗੱਲਾਂ ਤੇ ਪਲਟ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਬਿਆਨ ਲਈ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਸਨ ਇਮਰਾਨ: ਰਹਿਮ
ਇਮਰਾਨ ਖਾਨ ਦੀ ਤਲਾਕਸ਼ੁਦਾ ਪਤਨੀ ਹੈ ਰਹਿਮ ਖਾਨ
ਨਵੀਂ ਦਿੱਲੀ (ਏਜੰਸੀ)। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਲਾਕਸ਼ੁਦਾ ਪਤਨੀ ਰਹਿਮ ਖਾਨ ਨੇ ਕਿਹਾ ਹੈ ਕਿ ਉਹ (ਇਮਰਾਨ ਖਾਨ) ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਬਿਆਨ ਦੇਣ ਲਈ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਸਨ। ਰਹਿਮ ਨੇ ਇੱਕ ਭਾਰਤੀ ਟੈਲੀਵਿਜ਼ਨ ਚੈਨਲ ਨੇ ਕਿਹਾ ਕਿ ਉਹ ਨਾ ਸਿਰਫ਼ ਵਿਸ਼ੇ ਨੂੰ ਟਾਲ ਗਏ, ਸਗੋਂ ਉਹ ਇਸ ‘ਤੇ ਬੋਲਣ ਲਈ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਖਾਨ ਦਾ ਮੰਗਲਵਾਰ ਦਾ ਬਿਆਨ ਬਹੁਤ ਹੀ ਨਾਪਿਆ-ਤੋਲਿਆ ਸੀ। ਉਹ ਉਹੀ ਬੋਲ ਰਹੇ ਸਨ ਜੋ ਉਨ੍ਹਾਂ ਨੂੰ ਬੋਲਣ ਲਈ ਕਿਹਾ ਗਿਆ ਸੀ। ਉਨ੍ਹਾਂ ਦਾ ਬਿਆਨ ਬਹੁਤ ਸੰਤੁਲਿਤ ਤੇ ਕੂਟਨੀਤੀ ਦੇ ਸਾਰੇ ਮਾਨਕਾਂ ਦੇ ਅਨੁਸਾਰ ਸੀ ਹਾਲਾਂਕਿ ਮੇਰੇ ਵਿਚਾਰ ਨਾਲ ਉਨ੍ਹਾਂ ਦਾ ਬਿਆਨ ਬਹੁਤ ਦੇਰ ਨਾਲ ਆਇਆ।
ਉਨ੍ਹਾਂ ਕਿਹਾ ਕਿ ਮੇਰੀ ਨਿੱਜੀ ਰਾਇ ਹੈ ਪਰ ਕਿਸੇ ਵੀ ਦੇਸ਼ ‘ਚ ਜਦੋਂ ਐਨੀ ਵੱਡੀ ਘਟਨਾ ਹੋ ਜਾਂਦੀ ਹੈ, ਚਾਹੇ ਉਹ ਭਾਰਤ ਹੋਵੇ ਜਾਂ ਦੁਨੀਆਂ ਦਾ ਕੋਈ ਵੀ ਦੇਸ਼, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਉਸ ਦੀ ਸਖ਼ਤ ਨਿੰਦਿਆ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਤੇ ਇਰਾਨ ਦੀ ਘਟਨਾ (ਜਿਸ ‘ਚ 27 ਇਰਾਨੀ ਸੁਰੱਖਿਆ ਗਾਰਡ ਮਾਰੇ ਗਏ) ਨੂੰ ਲੈ ਕੇ ਉਨ੍ਹਾਂ ਕੋਈ ਟਵੀਟ ਨਹੀਂ ਕੀਤਾ। ਉਹ (ਇਮਰਾਨ) ਬੜੀ ਸਹਿਜਤਾ ਨਾਲ ਸਰਦੀਆਂ ਦੀ ਵਰਖਾ ਬਾਰੇ ਟਵੀਟ ਕਰ ਰਹੇ ਹਨ ਇਸ ਲਈ ਮੈਂ ਥੋੜ੍ਹੀ ਹੈਰਾਨ ਹਾਂ।
ਰਹਿਮ ਨੇ ਪਾਕਿਸਤਾਨੀ ਫੌਜ ‘ਤੇ ਇਮਰਾਨ ਖਾਨ ਨੂੰ ਨਿਰਦੇਸ਼ ਦੇਣ ਨੂੰ ਲੈ ਕੇ ਪਰੋਕਸ਼ ਹਮਲਾ ਕਰਦੇ ਹੋਏ ਕਿਹਾ ਕਿ ਅੱਜ (19 ਫਰਵਰੀ ਨੂੰ) ਨਿਦਰੇਸ਼ ਸਪੱਸ਼ਟ ਸਨ ਅਤੇ ਮੈਨੂੰ ਭਾਸ਼ਣ ‘ਚ ਕੋਈ ਗਲਤੀ ਨਹੀਂ ਮਿਲੀ ਪਰ ਮੈਨੂੰ ਅੱਜ ਵੀ ਲੱਗਦਾ ਹੈ ਕਿ ਇਮਰਾਨ ਖਾਨ ਨੂੰ ਇਸ ਘਟਨਾ ਦੀ ਸਪੱਸ਼ਟ ਨਿੰਦਿਆ ਕਰਨੀ ਚਾਹੀਦੀ ਸੀ।
ਪੰਜ ਦਿਨ ਬਾਅਦ ਆਇਆ ਇਮਰਾਨ ਖਾਨ ਦਾ ਰੇਡੀਓ ਪ੍ਰਸਾਰਣ
ਇਮਰਾਨ ਖਾਨ ਦਾ ਰੇਡੀਓ ਪ੍ਰਸਾਰਣ ਪੁਲਵਾਮਾ ‘ਚ 14 ਫਰਵਰੀ ਨੂੰ ਹੋਏ ਹਮਲੇ ਦੇ ਪੰਜ ਦਿਨ ਬਾਅਦ ਆਇਆ ਜਿਸ ਦੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਖ਼ਤ ਅਲੋਚਨਾ ਕੀਤੀ ਹੈ। ਭਾਰਤ ਨੇ ਅੱਤਵਾਦ ਨੂੰ ਲੈ ਕੇ ਪਾਕਿਸਤਾਨ ਦੇ ਦੋਹਰੇ ਮਾਪਦੰਡ ‘ਤੇ ਨਿਸ਼ਾਨਾ ਸਾਧਦੇ ਹੋਏ ਉਸ ਨੂੰ ਅੱਤਵਾਦ ਦਾ ਕੇਂਦਰ ਕਰਾਰ ਦਿੱਤਾ ਅਤੇ ਕਿਹਾ ਕਿ ਪਾਕਿਸਤਾਨੀ ਪ੍ਰਧਾਨਮੰਤਰੀ ਜੇਕਰ ਅੱਤਵਾਦ ਦੇ ਵਿਰੁੱਧ ਗੰਭੀਰ ਹਨ ਤਾਂ ਉਨ੍ਹਾਂ ਨੂੰ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਤੇ ਉਸ ਦੇ ਸਰਗਨਾ ਮਸੂਦ ਅਜਹਰ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਸਲਾਮਾਬਾਦ : ਪੁਲਵਾਮਾ ਹਮਲੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਅਸੀ ਸਥਿਰਤਾ ਚਾਹੁੰਦੇ ਹਾਂ, ਫਰ ਅਸੀਂ ਹਮਲੇ ਦੀ ਸਾਜਿਸ਼ ਕਿਉਂ ਰਚਾਂਗੇ? ਅਸੀ ਦਹਸ਼ਤਗਰਦੀ ਤੇ ਵੀ ਗੱਲ ਕਰਨ ਨੂੰ ਤੈਆਰ ਹਾਂ। ਹਲਾਂਕਿ ਇਮਰਾਨ ਖਾਨ ਦੇ ਬਿਆਨ ਤੋਂ ਪਹਿਲਾਂ ਹੀ ਭਾਰਤੀ ਸੇਨਾ ਨੇ ਕਿਹਾ ਸੀ ਕਿ ਪੁਲਵਾਮ ਹਮਲੇ ਤੇ ਪਾਕਿ ਸੇਨਾ ਦਾ ਹੱਥ ਹੈ। ਇਮਰਾਨ ਖਾਨ ਨੇ ਕਿਹਾ ਕਿ ਅਸੀ ਹਰ ਤਰ੍ਹਾਂ ਦੀ ਗੱਲਬਾਤ ਕਰਨ ਲਈ ਤਿਆਰ ਹਾਂ ਇਹ ਭਾਰਤ ਸੋਚੇ ਕਿ ਕਸ਼ਮੀਰ ਦੇ ਯੁਵਾ ਮਰਨ ਮਾਰਨੇ ਤੱਕ ਕਿਉਂ ਉੱਤਰ ਆਏ। ਜਿਕਰਯੋਗ ਹੈ ਕਿ 18 ਫਰਵਰੀ ਨੂੰ ਸੁਰਖਿੱਆ ਬਲਾਂ ਨੇ ਹਮਲੇ ਦੇ ਮਾਸਟਰਮਾਈਂਡ ਕਾਮਰਾਨ ਨੂੰ ਪੁਲਵਾਮਾ ਦੇ ਪਿੰਗਲੇਨਾ ‘ਚ ਮਾਰ ਸੁੱਟਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਕਾਰ ਦੀਆਂ ਨੀਤੀਆਂ ਨਾਲ ਦੇਸ਼ ‘ਚ ਆਰਥਿਕ ਸੰਕਟ ਡੂੰਘਾ ਹੋ ਰਿਹੈ: ਆਸਿਫ
ਲਾਹੌਰ | ਪਾਕਿਸਤਾਨ ਮੁਸਲਿਮ ਲੀਗ (ਨਵਾਜ) ਦੇ ਆਗੂ ਤੇ ਸਾਬਕਾ ਵਿਦੇਸ਼ ਮੰਤਰੀ ਖਵਾਜਾ ਮਹਿਮੂਦ ਆਸਿਫ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਆਰਥਿਕ ਮਾਮਲਿਆਂ ਨਾਲ ਨਜਿੱਠਣ ‘ਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਸਰਕਾਰ ਦੀਆਂ ਨੀਤੀਆਂ ਨਾਲ ਦੇਸ਼ ‘ਚ ਆਰਥਿਕ ਸੰਕਟ ਡੂੰਘਾ ਹੋ ਰਿਹਾ ਹੈ ਆਸਿਫ ਨੇ ਕੱਲ੍ਹ ਇੱਕ ਪ੍ਰੋਗਰਾਮ ‘ਚ ਕਿਹਾ ਕਿ ਸੰਸਦ ‘ਚ ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ ਨੂੰ ਲੋਕ ਲੇਖਾ ਕਮੇਟੀ (ਪੀਏਸੀ) ਪ੍ਰਧਾਨ ਅਹੁਦੇ ਤੋਂ ਹਟਾਉਣ ਨਾਲ ਸਥਿਤੀਆਂ ਹੋਰ ਬਦਤਰ ਹੋ ਜਾਣਗੀਆਂ ਜ਼ਿਕਰਯੋਗ ਹੈ ਕਿ ਸ਼ਰੀਫ ਦੇ ਅਸਤੀਫੇ ਦੀ ਮੰਗ ਪੀਟੀਆਈ ਆਗੂ ਅਤੇ ਜਲਵਾਯੂ ਬਦਲਾਅ ਮੰਤਰੀ ਜਾਰਤਾਜ ਗੁਲ ਨੇ ਲਾਹੌਰ ‘ਚ ਇੱਕ ਪ੍ਰੋਗਰਾਮ ‘ਚ ਕੀਤੀ ਸੀ ਪੰਜਾਬ ਸੂਬੇ ਦੇ ਪੀਟੀਆਈ ਆਗੂ ਅਬਦੁਲ ਅਲੀਮ ਖਾਨ ਨੂੰ ਹਾਲ ਹੀ ‘ਚ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਕੌਮੀ ਜਵਾਬਦੇਹੀ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਇਸ ਤਰ੍ਹਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸ੍ਰੀ ਸ਼ਰੀਫ਼ ਫਿਲਹਾਲ ਬਿਊਰੋ ਦੀ ਹਿਰਾਸਤ ‘ਚ ਹਨ ਅਤੇ ਕੌਮੀ ਅਸੈਂਬਲੀ ਸਪੀਕਰ ਵੱਲੋਂ ਜਾਰੀ ਆਦੇਸ਼ਾਂ ਤੋਂ ਬਾਅਦ ਉਹ ਪੀਏਸੀ ਦੀਆਂ ਮੀਟਿੰਗਾਂ ‘ਚ ਹਿੱਸਾ ਲੈਂਦੇ ਹਨ
ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਿਆਸੀ ਸਲਾਹਕਾਰ ਨਈਮੁਲ ਹੱਕ ਨੇ ਲਾਹੌਰ ‘ਚ ਐਤਵਾਰ ਨੂੰ ਕਿਹਾ ਕਿ ਸਰਕਾਰ ਸ੍ਰੀ ਸ਼ਾਹਬਾਜ਼ ਨੂੰ ਪੀਏਸੀ ਮੁਖੀ ਦੇ ਅਹੁਦੇ ‘ਤੇ ਉਸੇ ਸ਼ਰਤ ‘ਤੇ ਬਣੇ ਰਹਿਣ ਦੀ ਮਨਜ਼ੂਰੀ ਦੇਵੇਗੀ ਜਦੋਂ ਉਹ ਆਪਣੇ ਵਰਤਾਓ ਬਾਰੇ ਇੱਕ ਲਿਖਤੀ ਭਰੋਸਾ ਦੇਣ ਸ੍ਰੀ ਆਸਿਫ ਨੇ ਇਹ ਵੀ ਕਿਹਾ ਕਿ ਅਜਿਹਾ ਲੱਗਦਾ ਹੈ ਜਿਵੇਂ ਸ੍ਰੀ ਖਾਨ ‘ਤੇ ਕੋਈ ਦਬਾਅ ਹੋਵੇ ਕਿਉਂਕਿ ਬਾਲਲੋਕੀ ‘ਚ ਇੱਕ ਪ੍ਰੋਗਰਾਮ ‘ਚ ਉਨ੍ਹਾਂ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਭ੍ਰਿਸ਼ਟ ਆਗੂਆਂ ਬਾਰੇ ਕੋਈ ਨਰਮੀ ਨਹੀਂ ਵਰਤੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।