Mother - Sach Kahoon Punjabi
ਬਾਲ ਕਹਾਣੀ:ਬੰਟੀ ਦੀ ਆਈਸਕ੍ਰੀਮ
ਬਾਲ ਕਹਾਣੀ:ਬੰਟੀ ਦੀ ਆਈਸਕ੍ਰੀਮ
ਬੰਟੀ ਅੱਜ ਜਦੋਂ ਸਕੂਲੋਂ ਆਇਆ ਤਾਂ ਉਸ ਨੇ ਘਰ ਦੇ ਬੂਹੇ ਨੂੰ ਜਿੰਦਰਾ ਵੱਜਾ ਵੇਖਿਆ ਘਰ ਦੀਆਂ ਪੌੜੀਆਂ ‘ਤੇ ਉਹ ਆਪਣਾ ਬੈਗ ਰੱਖ ਕੇ ਬੈਠ ਗਿਆ ਉਸ ਨੂੰ ਭੁੱਖ ਲੱਗੀ ਸੀ ਅਤੇ ਉਹ ਥੱਕਿਆ ਹੋਇਆ ਵੀ ਸੀ ਉਹ ਸੋਚਣ ਲੱਗਾ, ‘ਕਾਸ਼! ਮੇਰੀ ਮਾਂ ਵੀ ਰਾਜੂ ਦੀ ਮਾਂ ਵਾਂਗ ਘਰੇ ਹੀ ਹੁੰਦੀ ਜਦੋਂ ਮੈਂ ਸਕੂਲੋਂ ਆਉਂਦਾ ਤਾਂ ਮੈਨੂੰ ਸਕੂਲ ਬਾਰੇ ਪੁੱਛਦੀ, ਮੇਰੇ ਲਈ ਗਰਮ-ਗਰਮ ਖਾਣਾ ਬਣਾਉਂਦੀ ਤੇ ਮੈਨੂੰ ਪਿਆਰ ਨਾਲ ਖਵਾਉਂਦੀ ਅਸਲ ‘ਚ ਕਿੰਨਾ ਖੁਸ਼ਕਿਸਮਤ ਹੈ ਰਾਜੂ!’ ਇਨ੍ਹਾਂ ਹੀ ਖਿਆਲਾਂ ‘ਚ ਗੁਆਚਿਆਂ ਬੰਟੀ ਨੂੰ ਪਤਾ ਨਹੀਂ ਕਦੋਂ ਨੀਂਦ ਆ ਗਈ ਉਹ ਉੱਥੇ ਹੀ ਬੈਠਾ-ਬੈਠਾ ਸੌਣ ਲੱਗਾ ਕੁਝ ਦੇਰ ਬਾਅਦ ਮਾਂ ਦਫ਼ਤਰੋਂ ਆਈ ਤੇ ਬੋਲੀ, ‘ਬੰਟੀ, ਉੱਠੋ ਬੇਟਾ, ਚੱਲੋ ਅੰਦਰ ਚੱਲੋ’ ਬੰਟੀ ਉਨੀਂਦਰੇ ਜਿਹੇ ‘ਚ ਬੋਲਿਆ, ‘ਓ..ਹੋ.. ਮਾਂ, ਤੁਸੀਂ ਕਿੰਨੀ ਦੇਰ ਕਰ ਦਿੱਤੀ, ਮੈਂ ਕਦੋਂ ਦਾ ਤੁਹਾਡੀ ਉਡੀਕ ਕਰ ਰਿਹਾ ਹਾਂ ਤੁਹਾਨੂੰ ਪਤਾ ਹੈ, ਮੈਨੂੰ ਕਿੰਨੀ ਜ਼ੋਰਾਂ ਦੀ ਭੁੱਖ ਲੱਗੀ ਹੋਈ ਹੈ ਮੇਰੇ ਪੇਟ ‘ਚ ਚੂਹੇ ਦੌੜ ਰਹੇ ਹਨ’
ਮਾਂ ਬੰਟੀ ਨੂੰ ਪਿਆਰ ਨਾਲ ਕਹਿੰਦੀ, ‘ਦੇਖ, ਮੈਂ ਹੁਣੇ ਤੇਰੀ ਥਕਾਵਟ ਦੂਰ ਕਰਦੀ ਹਾਂ ਖਾਣਾ ਗਰਮ ਕਰਕੇ ਕੇ ਹੁਣੇ ਪਰੋਸਦੀ ਹਾਂ’ ਅਜਿਹਾ ਕਹਿੰਦੇ ਹੋਏ ਮਾਂ ਨੇ ਜਿੰਦਰਾ ਖੋਲ੍ਹਿਆ, ਜਲਦੀ ਨਾਲ ਆਪਣਾ ਪਰਸ ਸੋਫ਼ੇ ‘ਤੇ ਸੁੱਟਦੇ ਹੋਏ ਮਾਂ ਰਸੋਈ ‘ਚ ਚਲੀ ਗਈ ‘ਬੰਟੀ, ਜਲਦੀ ਨਾਲ ਕੱਪੜੇ ਬਦਲੋ, ਦੋ ਮਿੰਟ ‘ਚ ਖਾਣਾ ਆ ਰਿਹਾ ਹੈ’ ਬੰਟੀ ਸੋਫ਼ੇ ‘ਤੇ ਫਿਰ ਤੋਂ ਲੇਟਣ ਲੱਗਾ ਮਾਂ ਨੇ ਆ ਕੇ ਬੰਟੀ ਨੂੰ ਉਠਾਇਆ ਤੇ ਉਸ ਨੂੰ ਬਾਥਰੂਮ ਭੇਜਿਆ ਬੰਟੀ ਨੇ ਹੱਥ-ਮੂੰਹ ਧੋਤਾ ਤੇ ਖਾਣੇ ਦੀ ਮੇਜ਼ ‘ਤੇ ਜਾ ਬੈਠਾ ਖਾਣਾ ਖਾਂਦਾ-ਖਾਂਦਾ ਬੰਟੀ ਕੁਝ ਸੋਚਣ ਲੱਗਾ
ਉਸਨੂੰ ਉਹ ਦਿਨ ਯਾਦ ਆਉਣ ਲੱਗੇ ਜਦੋਂ ਪਾਪਾ ਵੀ ਸਨ ਘਰ ਖੁਸ਼ੀਆਂ ਦਾ ਖੇੜਾ ਬਣਿਆ ਰਹਿੰਦਾ ਸੀ ਪਾਪਾ ਦਾ ਹਾਸਾ, ਪਾਪਾ ਦੇ ਚੁਟਕਲੇ, ਸਾਰੇ ਘਰ ਨੂੰ ਰੰਗੀਨ ਬਣਾ ਦਿੰਦੇ ਸਨ ਪਾਪਾ ਪਿਆਰ ਨਾਲ ਉਸ ਨੂੰ ਮਿੱਠੂ ਬੁਲਾਉਂਦੇ ਸੀ ਬੰਟੀ ਦੀ ਕੋਈ ਵੀ ਪਰੇਸ਼ਾਨੀ ਹੁੰਦੀ, ਪਾਪਾ ਕੋਲ ਸਭ ਦਾ ਹੱਲ ਹੁੰਦਾ, ਮੰਨੋ ਪਰੇਸ਼ਾਨੀਆਂ ਪਾਪਾ ਸਾਹਮਣੇ ਜਾਣ ਤੋਂ ਡਰਦੀਆਂ ਹੋਣ ਕਿੰਨੇ ਬਹਾਦਰ ਸੀ ਪਾਪਾ ਇੱਕ ਵਾਰ ਉਸ ਨੂੰ ਯਾਦ ਹੈ ਜਦੋਂ ਪਾਪਾ ਦਫ਼ਤਰੋਂ ਆਈਸਕ੍ਰੀਮ ਲੈ ਕੇ ਆਏ ਸਨ ਤਿੰਨਾਂ ਲਈ ਵੱਖ-ਵੱਖ ਫਲੇਵਰ ਵਾਲੀ ਆਈਸਕ੍ਰੀਮ ਘਰ ਤੱਕ ਆਉਂਦੇ-ਆਉਂਦੇ ਆਈਸਕ੍ਰੀਮ ਪਿਘਲ ਚੁੱਕੀ ਸੀ ਤੇ ਮਾਂ ਨੇ ਕਿਹਾ ਸੀ, ‘ਤੁਸੀਂ ਵੀ ਬੱਸ…! ਕੀ ਇੰਨੀ ਗਰਮੀ ‘ਚ ਆਈਸਕ੍ਰੀਮ ਉਂਝ ਹੀ ਜੰਮੀ ਰਹੇਗੀ?’ ਤੇ ਪਾਪਾ ਨੇ ਤਿੰਨੋਂ ਆਈਸਕ੍ਰੀਮ ਨੂੰ ਮਿਲਾ ਕੇ ਨਵੇਂ ਫਲੇਵਰ ਵਾਲਾ ਮਿਲਕ ਸ਼ੇਕ ਬਣਾਇਆ ਸੀ
ਅਚਾਨਕ ਮਾਂ ਦਾ ਕੋਮਲ ਹੱਥ ਉਸਦੇ ਵਾਲਾਂ ਨੂੰ ਸਹਿਲਾਉਣ ਲੱਗਾ ਉਹ ਮੰਨੋ ਨੀਂਦ ‘ਚੋਂ ਜਾਗ ਉੱਠਿਆ ਹੋਵੇ ਮਾਂ ਨੇ ਕਿਹਾ, ‘ਕੀ ਗੱਲ ਹੈ? ਅੱਜ ਤੂੰ ਬੜਾ ਗੁੰਮ-ਸੁੰਮ ਜਿਹਾ ਦਿਖਾਈ ਦੇ ਰਿਹਾ ਹੈਂ ਕਿਤੇ ਅੱਜ ਫਿਰ ਅਜੇ ਨਾਲ ਤੇਰਾ ਝਗੜਾ ਤਾਂ ਨਹੀਂ ਹੋ ਗਿਆ ਜਾਂ ਫਿਰ ਤੁਹਾਡੀ ਕ੍ਰਿਕਟ ਟੀਮ ਮੈਚ ਹਾਰ ਗਈ?’ ਬੰਟੀ ਨੇ ਕਿਹਾ, ‘ਮਾਂ ਪਤਾ ਨਹੀਂ ਕਿਉਂ ਅੱਜ ਮੈਨੂੰ ਪਾਪਾ ਦੀ ਬੜੀ ਯਾਦ ਆ ਰਹੀ ਹੈ
ਪਾਪਾ ਨੂੰ ਭਗਵਾਨ ਨੇ ਆਪਣੇ ਕੋਲ ਕਿਉਂ ਬੁਲਾ ਲਿਆ?’ ਇੰਨਾ ਸੁਣਦੇ ਹੀ ਮਾਂ ਨੇ ਘੁੱਟਕੇ ਬੰਟੀ ਨੂੰ ਗਲ਼ ਨਾਲ ਲਾ ਲਿਆ ਤੇ ਉਸਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਮਾਂ ਦੀਆਂ ਸਿਸਕੀਆਂ ਬੰਦ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਸੀ ਇਹ ਦੇਖ ਕੇ ਬੰਟੀ ਦਾ ਉਦਾਸ ਮਨ ਕੁਝ ਹੋਰ ਉਦਾਸ ਹੋ ਗਿਆ ਉਸ ਨੂੰ ਲੱਗਾ ਜਿਵੇਂ ਇਸ ਪਲ਼ ਉਹ ਬਹੁਤ ਵੱਡਾ ਹੋ ਗਿਆ ਹੈ ਤੇ ਮਾਂ ਦਾ ਭਾਰ ਉਸੇ ਦੇ ਮੋਢਿਆਂ ‘ਤੇ ਆ ਗਿਆ ਹੈ ਉਸ ਨੇ ਧਾਰ ਲਈ ਕਿ ਉਹ ਆਪਣੇ ਹੰਝੂਆਂ ਨਾਲ ਮਾਂ ਨੂੰ ਕਮਜ਼ੋਰ ਨਹੀਂ ਹੋਣ ਦੇਵੇਗਾ ਕਿੰਨੀ ਮਿਹਨਤੀ ਹੈ ਮਾਂ! ਘਰ ਦਾ, ਬਾਹਰ ਦਾ ਸਾਰਾ ਕੰਮ ਕਰਕੇ ਉਹ ਉਸਨੂੰ ਹਮੇਸ਼ਾ ਖੁਸ਼ ਰੱਖਣ ਦੀ ਕੋਸ਼ਿਸ ਕਰਦੀ ਹੈ
ਹੁਣ ਉਹ ਕਦੀ ਨਹੀਂ ਰੋਵੇਗਾ ਉਹ ਪਾਪਾ ਵਾਂਗ ਬਣੇਗਾ, ਹਮੇਸ਼ਾ ਖੁਸ਼ੀਆਂ ਵੰਡਣ ਵਾਲਾ ਤੇ ਤਕਲੀਫ਼ਾਂ ‘ਤੇ ਪੈਰ ਰੱਖ ਕੇ ਅੱਗੇ ਵਧਣ ਵਾਲਾ ਉਹ ਮਾਂ ਨੂੰ ਬਹੁਤ ਸੁਖ ਦੇਵੇਗਾ ਉਸ ਨੂੰ ਹਮੇਸ਼ਾ ਸੁਖੀ ਰੱਖੇਗਾ ਇਹ ਸੋਚਦਾ ਹੋਇਆ ਉਹ ਜਲਦੀ-ਜਲਦੀ ਖਾਣਾ ਖਾਣ ਲੱਗਾ ਅਗਲੇ ਦਿਨ ਉਠ ਕੇ ਬੰਟੀ ਨੇ ਆਪਣੀ ਗੋਲਕ ‘ਚੋਂ ਪੰਜ ਰੁਪਏ ਦਾ ਨੋਟ ਕੱਢਿਆ ਮਾਂ ਤੋਂ ਲੁਕੋ ਕੇ ਜੇਬ੍ਹ ‘ਚ ਪਾਉਂਦੇ ਹੋਏ ਉਹ ਸਕੂਲ ਵੱਲ ਨੂੰ ਚੱਲ ਪਿਆ ਇਹ ਪੈਸੇ ਉਹ ਐਰੋ ਮਾਡਲਿੰਗ ਲਈ ਬਚਾ ਰਿਹਾ ਸੀ
ਉਸ  ਨੂੰ ਨਵੇਂ-ਨਵੇਂ ਛੋਟੇ-ਛੋਟੇ ਲੜਾਕੂ ਜ਼ਹਾਜ ਬਣਾਉਣ ਦਾ ਬਹੁਤ ਸ਼ੌਂਕ ਸੀ ਪਰ ਅੱਜ ਇਹ ਪੈਸੇ ਕਿਸੇ ਹੋਰ ਮਕਸਦ ਲਈ ਸੀ ਸਕੂਲ ਤੋਂ ਆ ਕੇ ਉਹ ਮਾਂ ਨੂੰ ਬੋਲਿਆ, ‘ਮਾਂ ਦੇਖੋ ਤਾਂ ਮੈਂ ਤੁਹਾਡੇ ਲਈ ਕੀ ਲੈ ਕੇ ਆਇਆ ਹਾਂ! ਇਹ ਰਹੀ ਤੁਹਾਡੀ ਫਰੂਟ ਐਂਡ ਨਟ ਆਈਸਕ੍ਰੀਮ ਤੇ ਮੇਰੀ ਚਾਕਲੇਟ ਆਈਸਕ੍ਰੀਮ’ ਲਿਫ਼ਾਫਾ ਅੱਗੇ ਵਧਾਇਆ ਤਾਂ ਦੇਖਿਆ, ਦੋਵੇਂ ਆਈਸਕ੍ਰੀਮ ਘੁਲ ਕੇ ਇੱਕ ਹੋ ਗਈਆਂ ਸੀ ਮਾਂ ਨੇ ਕਿਹਾ, ‘ਤੂੰ ਵੀ ਬੱਸ… ਕੀ ਇੰਨੀ ਗਰਮੀ…’ ਤੇ ਬੰਟੀ ਨੇ ਵਾਕ ਪੂਰਾ ਕਰਦੇ ਹੋਏ ਕਿਹਾ, ‘ਆਈਸਕ੍ਰੀਮ ਇੰਜ ਹੀ ਜੰਮੀ ਰਹੇਗੀ?’ ਤੇ ਦੋਵੇਂ ਜ਼ੋਰ ਦੀ ਹੱਸਣ ਲੱਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੰਨਤ ਦਾ ਪਰਛਾਵਾਂ ‘ਮਾਂ’
ਜੰਨਤ ਦਾ ਪਰਛਾਵਾਂ ‘ਮਾਂ’
ਇੱਕ ਔਰਤ ਦੇ ਅਨੇਕਾਂ ਹੀ ਰੂਪ ਹਨ। ਉਹ ਵੱਖਰੀਆਂ-ਵੱਖਰੀਆਂ ਥਾਵਾਂ ’ਤੇ ਵੱਖਰੇ-ਵੱਖਰੇ ਕਿਰਦਾਰ ਨਿਭਾਉਦੀ ਕਰਦੀ ਹੈ। ਰਿਸ਼ਤੇ ਬਣਾਉਂਦੀ ਹੈ, ਨਿਭਾਉਂਦੀ ਹੈ ਅਤੇ ਹੰਢਾਉਂਦੀ ਹੈ। ਕਿਤੇ ਬੇਟੀ ਦਾ, ਕਿਤੇ ਭੈਣ ਦਾ, ਕਿਤੇ ਪਤਨੀ ਦਾ, ਕਿਤੇ ਮਾਂ ਦਾ। ਇਹ ਸਾਰੇ ਰਿਸ਼ਤੇ ਉਸਦੀ ਜ਼ਿੰਦਗੀ ਦਾ ਸਰਮਾਇਆ ਹਨ। ਔਰਤ ਇਹਨਾਂ ਰਿਸ਼ਤਿਆਂ ਨੂੰ ਨਿਭਾਉਂਦੀ ਕਦੇ ਅੱਕਦੀ ਜਾਂ ਥੱਕਦੀ ਨਹੀਂ ਸਗੋਂ ਉਹ ਇਹਨਾਂ ਰਿਸ਼ਤਿਆਂ ਵਿੱਚੋਂ ਆਨੰਦ ਪ੍ਰਾਪਤ ਕਰਦੀ ਹੈ।
ਸਭ ਤੋਂ ਵੱਧ ਕੋਮਲ ਤੇ ਅਜ਼ੀਜ਼ ਰਿਸ਼ਤਾ ‘ਮਾਂ’ ਦਾ ਹੈ। ‘ਮਾਂ’ ਸ਼ਬਦ ਹੀ ਰੂਹ ਦੇ ਸਕੂਨ ਲਈ ਕਾਫ਼ੀ ਹੈ। ਬੱਚੇ ਲਈ ਜਿੰਨੀ ਘਾਲਣਾ ਇੱਕ ਮਾਂ ਘਾਲਦੀ ਹੈ, ਹੋਰ ਕੋਈ ਨਹੀਂ ਘਾਲ ਸਕਦਾ। ਪਹਿਲਾਂ ਤਾਂ ਮਾਂ ਔਲਾਦ ਦੀ ਪ੍ਰਾਪਤੀ ਲਈ ਸੁੱਖਾਂ ਸੁੱਖਦੀ ਹੈ, ਫਿਰ ਉਸਨੂੰ ਕੁੱਖ ਵਿੱਚ ਆਪਣੇ ਲਹੂ ਨਾਲ ਸਿੰਜਦੀ ਹੈ, ਪਾਲਣ-ਪੋਸ਼ਣ ਕਰਦੀ ਹੈ ਅਤੇ ਇੱਕ ਮਾਸ ਦੇ ਲੋਥੜੇ ਨੂੰ ਇਨਸਾਨ ਬਣਾਉਂਦੀ ਹੈ।
ਮਾਂ ਸੁੱਖਾਂ ਦੀ ਛਾਂ ਹੈ। ਔਲਾਦ ਦੀ ਤਕਲੀਫ਼ ਨੂੰ ਮਾਂ ਉਸਦੀਆਂ ਅੱਖਾਂ ਵਿੱਚੋਂ ਪੜ੍ਹ ਲੈਂਦੀ ਹੈ ਅਤੇ ਉਸ ਤਕਲੀਫ਼ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕਰਦੀ ਹੈ। ਮਾਂ ਆਪ ਲੱਖਾਂ ਹੀ ਤਕਲੀਫ਼ਾਂ, ਤਸੀਹੇ ਝੱਲ ਸਕਦੀ ਹੈ ਪਰ ਉਹ ਆਪਣੀ ਔਲਾਦ ਦੀਆਂ ਅੱਖਾਂ ਵਿੱਚ ਹਮੇਸ਼ਾ ਖੁਸ਼ੀ ਦੀ ਚਮਕ ਵੇਖਣਾ ਚਾਹੁੰਦੀ ਹੈ। ਮਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਉਸਦੀ ਔਲਾਦ ਮੁੰਡਾ ਹੈ ਜਾਂ ਕੁੜੀ। ਉਹ ਤਾਂ ਬੱਸ ਆਪਣੇ ਬੱਚਿਆਂ ਉੱਪਰ ਮਮਤਾ ਲੁਟਾਉਣਾ ਜਾਣਦੀ ਹੈ।
ਮਾਂ ਹੀ ਬੱਚੇ ਦਾ ਪਹਿਲਾ ਅਧਿਆਪਕ ਬਣਦੀ ਹੈ। ਉਹ ਆਪਣੇ ਬੱਚਿਆਂ ਨੂੰ ਮਜ਼ਬੂਤ ਬਣਾਉਂਦੀ ਹੈ। ਉਹਨਾਂ ਨੂੰ ਹਰ ਮੁਸ਼ਕਲ ਅੱਗੇ ਚੱਟਾਨ ਵਾਂਗੂੰ ਖੜ੍ਹਨਾ ਤੇ ਮੁਸ਼ਕਲ ਨੂੰ ਚੂਰ-ਚੂਰ ਕਰਨਾ ਸਿਖਾਉਂਦੀ ਹੈ। ਹਾਲਾਤਾਂ ਨਾਲ ਲੜਨਾ ਸਿਖਾਉਂਦੀ ਹੈ ਨਾ ਕਿ ਹਾਲਾਤਾਂ ਅੱਗੇ ਝੁਕਣਾ। ਮਾਂ ਦੇ ਹਰ ਲਾਡ ਵਿੱਚ ਜੰਨਤ ਦਾ ਸੁਖ ਹੁੰਦਾ ਹੈ। ਮਾਂ ਦੇ ਹੱਸਣ ਨਾਲ ਕਣ-ਕਣ ਹੱਸਦਾ ਹੈ ਤੇ ਉਸਦੇ ਉਦਾਸ ਹੋਣ ’ਤੇ ਕੁਦਰਤ ਵੀ ਉਦਾਸ ਜਾਪਦੀ ਹੈ। ਮਾਂ ਦੀ ਸ਼ੀਤਲਤਾ ਅੱਗੇ ਚੰਨ ਵੀ ਗੋਡੇ ਟੇਕ ਦਿੰਦਾ ਹੈ। ਆਪਣੀ ਔਲਾਦ ਨੂੰ ਖੁਸ਼ ਵੇਖ ਕੇ ਉਸਦੀਆਂ ਚਮਕਦੀਆਂ ਅੱਖਾਂ ਅੱਗੇ ਸੂਰਜ ਵੀ ਸਿਰ ਝੁਕਾ ਕੇ ਮੱਥਾ ਟੇਕਦਾ ਹੈ। ਜਦੋਂ ਮਾਂ ਰਾਤ ਨੂੰ ਬੱਚੇ ਨੂੰ ਲੋਰੀ ਸੁਣਾ ਰਹੀ ਹੁੰਦੀ ਹੈ ਤਾਂ ਤਾਰੇ ਵੀ ਉਸਦੀ ਮਧੁਰ ਆਵਾਜ਼ ਵਿੱਚ ਮੰਤਰ-ਮੁਗਧ ਹੋ ਕੇ ਉਸਦੀ ਗੋਦ ਵਿੱਚ ਸੌਂ ਜਾਂਦੇ ਹਨ।
ਰੱਬ ਨੂੰ ਤਾਂ ਕਦੇ ਕਿਸੇ ਨੇ ਅੱਖੀਂ ਵੇਖਿਆ ਨਹੀਂ ਪਰ ਮਾਂ ਦੀ ਰੂਹ ਵਿੱਚ ਅਨੇਕਾਂ ਹੀ ਰੱਬ ਨਿਵਾਸ ਕਰਦੇ ਹਨ। ਇਹ ਰੂਹ ਆਪਣੇ ਬੱਚੇ ਲਈ ਜਿੰਦ ਕੁਰਬਾਨ ਕਰਨ ਤੱਕ ਤਿਆਰ ਰਹਿੰਦੀ ਹੈ। ਇਹ ਮਿੱਠੀਆਂ-ਮਿੱਠੀਆਂ ਗੱਲਾਂ ਨਾਲ ਬੱਚਿਆਂ ਨੂੰ ਚੰਗੇ ਸੰਸਕਾਰਾਂ ਦੇ ਧਨੀ ਬਣਾ ਦਿੰਦੀ ਹੈ। ਛੋਟੀਆਂ-ਛੋਟੀਆਂ ਕਹਾਣੀਆਂ ਸੁਣਾ ਕੇ ਵੱਡੀਆਂ-ਵੱਡੀਆਂ ਮੁਸੀਬਤਾਂ ਨਾਲ ਮੱਥਾ ਲਾਉਣਾ ਸਿਖਾ ਦਿੰਦੀ ਹੈ। ਇੱਕ ਵਾਰ ਨਜ਼ਰ ਉਤਾਰ ਕੇ ਲੱਖਾਂ ਹੀ ਨਜ਼ਰਾਂ ਦਾ ਸਾਹਮਣਾ ਕਰਨ ਦੇ ਕਾਬਲ ਬਣਾ ਦਿੰਦੀ ਹੈ।
ਕੋਈ ਵੀ ਮਾਂ ਇਸ ਤਾਕਤਵਰ ਦੁਨੀਆਂ ਵਿੱਚ ਆਪਣੀ ਔਲਾਦ ਨੂੰ ਕਮਜ਼ੋਰ ਨਹੀਂ ਬਣਨ ਦੇ ਸਕਦੀ। ਮਾਂ, ਔਲਾਦ ਨੂੰ ਉਂਗਲੀ ਫੜ ਕੇ ਔਖੇ ਰਾਹਾਂ ’ਤੇ ਤੁਰਨਾ ਸਿਖਾ ਦਿੰਦੀ ਹੈ, ਜਿੱਥੇ ਫਿਰ ਕਦੇ ਉਸਦਾ ਦਿਲ ਨਹੀਂ ਡੋਲਦਾ। ਪੈਂਤੀ ਅੱਖਰੀ ਪੜ੍ਹਾਉਂਦੇ-ਪੜ੍ਹਾਉਂਦੇ ਮਾਂ ਆਪਣੀ ਔਲਾਦ ਨੂੰ ਲੋਕਾਂ ਦਾ ਚਿਹਰਾ ਪੜ੍ਹਨਾ ਵੀ ਸਿਖਾ ਦਿੰਦੀ ਹੈ। ਉਹ ਬੱਚੇ ਨੂੰ ਹੱਥ ਫੜ ਕੇ ਲਿਖਣਾ ਸਿਖਾਉਂਦੀ-ਸਿਖਾਉਂਦੀ, ਇਤਿਹਾਸ ਦੇ ਪੰਨਿਆਂ ’ਤੇ ਉਸਨੂੰ ਆਪਣਾ ਨਾਂਅ ਲਿਖਣਾ ਸਿਖਾ ਦਿੰਦੀ ਹੈ। ਜਦੋਂ ਇੱਕ ਬੱਚਾ ਆਪਣੀ ਮਾਂ ਦੀਆਂ ਪੈੜਾਂ ’ਤੇ ਤੁਰਦਾ ਹੈ, ਉਸਦੀਆਂ ਬਣਾਈਆਂ ਰਾਹਾਂ ’ਤੇ ਚੱਲਦਾ ਹੈ ਤਾਂ ਉਹ ਕਿਸੇ ਸਵਰਗ ਦਾ ਅਨੁਭਵ ਕਰ ਰਿਹਾ ਹੁੰਦਾ ਹੈ।
ਮਾਂ ਤਾਂ ਮਮਤਾ ਦਾ ਰੂਪ ਹੈ। ਪੰਛੀਆਂ, ਜਾਨਵਰਾਂ ਵਿੱਚ ਮਾਦਾ ਵਿੱਚ ਵੀ ਮਮਤਾ ਭਰਪੂਰ ਹੁੰਦੀ ਹੈ। ਉਹ ਵੀ ਆਪਣੇ ਬੱਚਿਆਂ ਨੂੰ ਲਾਡ ਲਡਾਉਂਦੀਆਂ ਹਨ, ਭੋਜਨ ਦਿੰਦੀਆਂ ਹਨ ਅਤੇ ਉਹਨਾਂ ਨੂੰ ਉੱਡਣ ਦੇ ਕਾਬਲ ਬਣਾਉਂਦੀਆਂ ਹਨ। ਮਾਂ ਤਾਂ ਜੰਨਤ ਦਾ ਪਰਛਾਵਾਂ ਹੈ, ਠੰਢੀ-ਮਿੱਠੀ ਛਾਂ ਹੈ। ਇਸਦੇ ਬਾਰੇ ਜਿੰਨਾ ਲਿਖੋ ਉਨਾ ਹੀ ਘੱਟ ਹੈ। ਮਾਂ ਦੀ ਮਮਤਾ ਨੂੰ ਬਿਆਨ ਕਰਨ ਲਈ ਸ਼ਬਦਾਂ ਨੂੰ ਮੋਤੀਆਂ ਵਾਂਗ ਪਿਰੋਣਾ ਚਾਹਿਆ ਪਰ ਕੋਈ ਵੀ ਸ਼ਬਦ ਮਾਂ ਦੀ ਮਮਤਾ ਦੇ ਬਰਾਬਰ ਦਾ ਨਹੀਂ। ਮਾਂ ਬਾਰੇ ਤਾਂ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਮਾਂ ਇੱਕ ਧੜਕਦਾ ਦਿਲ ਹੈ, ਜੋ ਔਲਾਦ ਦੇ ਸੀਨੇ ਵਿੱਚ ਧੜਕਦਾ ਹੈ ਅਤੇ ਉਸਨੂੰ ਜੀਵਨ ਦਿੰਦਾ ਹੈ। ਪਰਿਵਰਤਨ ਪ੍ਰਕਿਰਤੀ ਦਾ ਨਿਯਮ ਹੈ ਪਰ ਮਾਂ ਕਦੇ ਵੀ ਬਦਲਦੀ ਨਹੀਂ, ਉਸਦੀ ਮਮਤਾ ਵਿੱਚ ਕਦੇ ਵੀ ਕਮੀ ਨਹੀਂ ਆਉਂਦੀ।
ਮਾਂ ਦਾ ਸਾਇਆ ਬੱਚੇ ਨੂੰ ਬੁਰਾਈਆਂ ਖਿਲਾਫ਼ ਲੜਨ ਦੀ ਹਿੰਮਤ ਦਿੰਦਾ ਹੈ। ਮਾਂ ਦੀ ਮੌਜ਼ੂਦਗੀ ਬੱਚੇ ਨੂੰ ਕਦੇ ਟੁੱਟਣ ਜਾਂ ਬਿਖਰਨ ਨਹੀਂ ਦਿੰਦੀ। ਮਾਂ ਆਪ ਦੁੱਖਾਂ ਦੀ ਠੰਢ ਸਹਿ ਕੇ ਔਲਾਦ ਨੂੰ ਸੁੱਖਾਂ ਦਾ ਨਿੱਘ ਦਿੰਦੀ ਹੈ। ਮਾਂ ਔਲਾਦ ਦੇ ਹਾਸਿਆਂ ਵਿੱਚ ਹੱਸਦੀ ਅਤੇ ਦੁੱਖਾਂ ਵਿੱਚ ਉਹਨਾਂ ਦਾ ਹੌਂਸਲਾ ਬਣਦੀ ਹੈ। ਕਦੇ-ਕਦੇ ਆਪਣੀ ਔਲਾਦ ਨੂੰ ਗ਼ਲਤ ਰਾਹਵਾਂ ’ਤੇ ਜਾਣ ਤੋਂ ਰੋਕਣ ਲਈ ਸਖ਼ਤ ਵੀ ਹੋ ਜਾਂਦੀ ਹੈ ਪਰ ਉਸਦਾ ਦਿਲ ਮੋਮ ਵਰਗਾ ਹੁੰਦਾ ਹੈ ਜੋ ਔਲਾਦ ਦੇ ਕੋਸੇ ਹੰਝੂਆਂ ਨਾਲ ਹੀ ਪਿਘਲ ਜਾਂਦਾ ਹੈ।
ਸਾਰਿਆਂ ਨੂੰ ਹਮੇਸ਼ਾ ਇਹੀ ਅਰਦਾਸ ਕਰਨੀ ਚਾਹੀਦੀ ਹੈ? ਕਿ ਸਭਨਾਂ ਦੀਆਂ ਮਾਵਾਂ ਸਲਾਮਤ ਰਹਿਣ। ਮਾਵਾਂ ਬਿਨ ਤਾਂ ਕਿਸੇ ਨੇ ਨਜ਼ਰ ਵੀ ਨਹੀਂ ਉਤਾਰਨੀ।
ਅਮਨਦੀਪ ਕੌਰ ‘ਕਲਵਾਨੂੰ’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ
ਵਿਆਹ ਸਮਾਰੋਹ ‘ਚੋਂ ਵਾਪਸ ਆ ਰਿਹਾ ਸੀ ਪਰਿਵਾਰ
ਅਬੋਹਰ,(ਸੁਧੀਰ ਅਰੋੜਾ)  (road accident) ਪਿੰਡ ਬਕੈਨਵਾਲਾ ਨਿਵਾਸੀ ਇੱਕ ਪਰਿਵਾਰ ਦੀ ਕਾਰ ਬੀਤੀ ਰਾਤ ਅਬੋਹਰ ਵਿੱਚ ਵਿਆਹ ਸਮਾਰੋਹ ਤੋਂ ਵਾਪਸ ਆਉਣ ਵੇਲੇ ਫਾਜਿਲਕਾ ਰੋਡ ‘ਤੇ ਇੱਕ ਕੈਂਟਰ ਨਾਲ ਟਕਰਾਉਣ ਦੇ ਬਾਅਦ ਇੱਕ ਹੋਰ ਕਾਰ ਨਾਲ ਟਕਰਾ ਗਈ,ਜਿਸ ਵਿੱਚ ਕਾਰ ਵਿੱਚ ਸਵਾਰ ਇੱਕ ਔਰਤ ਅਤੇ ਉਸਦੇ ਬੇਟੇ ਦੀ ਦਰਦਨਾਕ ਮੌਤ ਹੋ ਗਈ ਜਦੋਂ ਕਿ ਔਰਤ ਦਾ ਪਤੀ ਜਖ਼ਮੀ ਹੋ ਗਿਆ ਲਾਸ਼ਾਂ  ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ ਜਦੋਂ ਕਿ ਜਖ਼ਮੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਹਾਦਸੇ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ
ਜਾਣਕਾਰੀ ਅਨੁਸਾਰ ਪਿੰਡ ਬਕੈਨਵਾਲਾ ਨਿਵਾਸੀ ਮਨਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਆਪਣੀ ਪਤਨੀ ਰਘੁਬੀਰ ਕੌਰ (40) ਅਤੇ ਇਕਲੌਤੇ ਪੁੱਤਰ ਖੁਸ਼ਪ੍ਰੀਤ  (14) ਨਾਲ ਬੀਤੀ ਰਾਤ ਅਬੋਹਰ ਦੇ ਮਲੋਟ ਰੋਡ ਸਥਿਤ ਇੱਕ ਪੈਲੇਸ ਵਿੱਚ ਵਿਆਹ ਸਮਾਰੋਹ ਵਿੱਚ ਭਾਗ ਲੈ ਕੇ ਰਾਤ ਕਰੀਬ 11 ਵਜੇ ਆਪਣੀ ਕਾਰ ਰਾਹੀਂ ਵਾਪਸ ਪਿੰਡ ਬਕੈਨ ਵਾਲਾ ਜਾ ਰਹੇ ਸਨ ਕਿ ਜਦੋਂ ਉਨ੍ਹਾਂ ਦੀ ਕਾਰ ਫਾਜਿਲਕਾ ਰੋਡ ਸਥਿਤ ਅਨਾਜ ਮੰਡੀ ਨੇੜੇ ਪਹੁੰਚੀ ਤਾਂ ਇੱਕ ਕੈਂਟਰ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ ਜਿਸ ਨਾਲ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆਂ ਗਿਆ  ਇਸ ਦੌਰਾਨ ਇਹ ਕਾਰ ਬੇਕਾਬੂ ਹੋਕੇ ਇੱਕ ਹੋਰ ਕਾਰ ਨਾਲ ਟਕਰਾ ਗਈ
ਆਸਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਕਾਰ ‘ਚੋਂ ਬਾਹਰ ਕੱਢਿਆ ਅਤੇ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਮਾਂ ਬੇਟੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਸਿਟੀ 1 ਦੀ ਪੁਲਿਸ ਨੇ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਘਟਨਾ ਦੇ ਬਾਅਦ ਸਿਟੀ 1 ਦੇ ਇੰਚਾਰਜ ਚੰਦਰ ਸ਼ੇਖਰ ਅਤੇ ਏਐਸਆਈ ਸੁਖਵਿੰਦਰ ਸਿੰਘ ਆਪਣੀ ਟੀਮ ਸਹਿਤ ਮੌਕੇ ‘ਤੇ ਪਹੁੰਚੇ ਅਤੇ ਨੁਕਸਾਨੇ ਵਾਹਨਾਂ ਨੂੰ ਰਸਤੇ ਤੋਂ ਹਟਵਾਇਆ ਪੁਲਿਸ ਨੇ ਜਖ਼ਮੀ ਮਨਪ੍ਰੀਤ ਦੇ ਪਿਤਾ ਗੁਰਪ੍ਰੀਤ ਦੇ ਬਿਆਨ ਤੇ 174 ਦੀ ਕਾੱਰਵਾਈ ਕੀਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭੀਮ ਟਾਂਕ ਦੀ ਮਾਤਾ ਨੇ ਸੁਖਬੀਰ ਤੇ ਮਜੀਠੀਆ ਨੇ ਮੜ੍ਹੇ ਦੋਸ਼
Bheem taank | ਅਕਾਲੀ ਲੀਡਰਾਂ ‘ਤੇ ਸ਼ਿਵ ਲਾਲ ਡੋਡਾ ਅਤੇ ਗੈਂਗਸਟਰਾਂ ਦੀ ਹਿਮਾਇਤ ਦੇ ਦੋਸ਼
ਅਬੋਹਰ। ਪੰਜਾਬ ਦੇ ਬਹੁਚਰਚਿਤ ਭੀਮ ਟਾਂਕ (Bheem taank) ਹੱਤਿਆਕਾਂਡ ਦੇ ਦੋਸ਼ੀ ਸ਼ਿਵ ਲਾਲ ਡੋਡਾ ਖਿਲਾਫ਼ ਮ੍ਰਿਤਕ ਭੀਮ ਦੀ ਮਾਤਾ ਕੌਸ਼ਲਿਆ ਦੇਵੀ ਤੇ ਗੁਰਜੰਟ ਸਿੰਘ ਜੰਟਾ ਨੇ ਗੰਭੀਰ ਦੋਸ਼ ਲਾਏ ਹਨ। ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸ਼ਿਵ ਲਾਲ ਡੋਡਾ ਨਾਲ ਨੇੜਤਾ ‘ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਰਹੇ ਹਨ। ਜੰਟਾ ਨੇ ਕੱਲ ਡੋਡਾ ਦੀ ਪੇਸ਼ੀ ਦੌਰਾਨ ਫੋਟੋ ਪੇਸ਼ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਤੇ ਮਜੀਠੀਆ ਨੇ ਕਈ ਵਾਰ ਕਿਹਾ ਕਿ ਉਨ੍ਹਾਂ ਦਾ ਡੋਡਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਮੰਗਲਵਾਰ ਨੂੰ ਜਦੋਂ ਡੋਡਾ ਨੂੰ ਬੈਂਕ ਫਰਾਡ ਦੇ ਮਾਮਲੇ ‘ਚ ਗੁਰਦਾਸਪੁਰ ਜੇਲ ਤੋਂ ਅਬੋਹਰ ਲਿਆਂਦਾ ਗਿਆ ਤਾਂ ਅਕਾਲੀ ਦਲ ਦੇ ਗੁਰਵਿੰਦਰ ਸਿੰਘ ਉਰਫ ਲਾਊ ਜਾਖੜ ਅਤੇ ਸ਼ਹਿਰੀ ਸਰਕਲ ਪ੍ਰਧਾਨ ਸੁਰੇਸ਼ ਸਤੀਜਾ ਸਮੇਤ ਕਈ ਅਕਾਲੀ ਲੀਡਰ ਉਸਦੇ ਸਵਾਗਤ ਲਈ ਕੋਰਟ ‘ਚ ਪਹੁੰਚੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Bheem taank
ਪਿੰਡ ਦੇ ਸਾਬਕਾ ਸਰਪੰਚ ਨੇ ਮੌਕੇ ‘ਤੇ ਪੁੱਜ ਕੇ ਡੇਰਾ ਸੱਚਾ ਸੌਦਾ ਦੇ ਕਾਰਜ ਦੀ ਕੀਤੀ ਭਰਪੂਰ ਪ੍ਰਸੰਸਾ
ਵਿੱਕੀ ਕੁਮਾਰ/ਭੁਪਿੰਦਰ ਸਿੰਘ/ਮੋਗਾ। ਅੱਜ ਮੋਗਾ ਵਿੱਚ ਇਨਸਾਨੀਅਤ ਦੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਸਾਧ-ਸੰਗਤ ਨੇ ਮੋਗਾ ਦੇ ਪਿੰਡ ਸਿੰਘਾਵਾਲਾ ਵਿੱਚ ਭੈਣ ਸਰਬਜੀਤ ਕੌਰ ਵਿਧਵਾ ਬੂਟਾ ਸਿੰਘ ਨੂੰ ਮਕਾਨ ਬਣਾ ਕੇ ਦਿੱਤਾ ਪ੍ਰਾਪਤ ਜਾਣਕਾਰੀ ਅਨੁਸਾਰ ਭੈਣ ਸਰਬਜੀਤ ਕੌਰ ਦੇ ਪਤੀ ਦੀ ਕੁੱਝ ਸਾਲ ਪਹਿਲਾਂ ਅਚਾਨਕ ਹਾਰਟ ਫੇਲ੍ਹ ਹੋਣ ਕਾਰਨ ਮੌਤ ਹੋ ਗਈ ਸੀ ਇਹਨਾਂ ਦੀਆਂ 6 ਬੇਟੀਆਂ ਹਨ ਜਿਨ੍ਹਾਂ ਦਾ ਪਾਲਣ-ਪੋਸ਼ਣ ਕਰਨਾ ਭੈਣ ਸਰਬਜੀਤ ਕੌਰ ਲਈ ਬਹੁਤ ਔਖਾ ਸੀ ਇਹਨਾਂ ਦੀ ਸੱਸ ਵਿਧਵਾ ਵਿੱਦਿਆ ਕੌਰ ਵੀ ਇਹਨਾਂ ਨਾਲ ਹੀ ਰਹਿੰਦੇ ਹਨ।
ਘਰ ਦੀ ਮਾਲੀ ਹਾਲਤ ਬਹੁਤ ਖਰਾਬ ਹੈ ਉਸਦੇ ਪਤੀ ਦੀ ਮੌਤ ਨਾਲ ਘਰ ਦੀ ਸਥਿਤੀ ਬਹੁਤ ਖਰਾਬ ਹੋ ਗਈ ਸੀ। ਘਰ ਵਿੱਚ ਆਰਥਿਕ ਤੰਗੀ ਹੋਣ ਕਰਕੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਸੀ Àੁੱਧਰ ਕੱਚਾ ਕੋਠਾ, ਜੋ ਡਿੱਗਣ ਵਾਲਾ ਸੀ, ਇਸਦਾ ਪਤਾ ਜਦੋਂ ਪਿੰਡ ਦੀ ਸਾਧ-ਸੰਗਤ ਨੂੰ ਲੱਗਾ ਤਾਂ ਉਹਨਾਂ ਨੇ ਡੇਰਾ ਸੱਚਾ ਸੌਦਾ ਦੇ ਜਿੰਮੇਵਾਰਾਂ ਨਾਲ ਰਾਬਤਾ ਕਾਇਮ ਕੀਤਾ ਤਾਂ ਕਮੇਟੀ ਨੇ ਪੜਤਾਲ ਕਰਨ ਤੋਂ ਬਾਅਦ ਭੈਣ ਸਰਬਜੀਤ ਕੌਰ ਦਾ ਮਕਾਨ ਬਣਾਉਣ ਦਾ ਫੈਸਲਾ ਕੀਤਾ ।
ਬਲਾਕ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ, ਯੂਥ ਵੈਲਫ਼ੇਅਰ ਫੈਡਰੇਸ਼ਨ ਤੇ ਸਾਧ-ਸੰਗਤ ਨੇ ਅੱਜ ਤਨ ਮਨ ਲਾ ਕੇ 14ਗੁਣ15 ਦੇ ਦੋ ਕਮਰੇ, ਇੱਕ ਬਰਾਂਡਾ, ਇੱਕ ਲੈਟਰੀਨ ਤੇ ਬਾਥਰੂਮ ਤੇ ਚਾਰਦੀਵਾਰੀ ਬਣਾਉਣ ਦੀ ਸੇਵਾ ਕੀਤੀ ਅੱਜ ਭੈਣ ਸਰਬਜੀਤ ਕੌਰ ਨੂੰ ਸਾਧ-ਸੰਗਤ ਨੇ ਕੁੱਝ ਹੀ ਘੰਟਿਆਂ ਵਿੱਚ ਕਮਰੇ ਬਣਾ ਕੇ ਦਿੱਤੇ ਮੌਕੇ ‘ਤੇ ਪੁੱਜ ਕੇ ਪਿੰਡ ਸਿੰਘਾਵਾਲਾ ਦੇ ਸਾਬਕਾ ਸਰਪੰਚ ਤੀਰਥ ਸਿੰਘ ਉਰਫ ਕਾਲਾ ਨੇ ਡੇਰਾ ਸੱਚਾ ਸੌਦਾ ਦੇ ਇਸ ਕਾਰਜ ਦੀ ਭਰਪੂਰ ਪ੍ਰਸੰਸਾ ਕੀਤੀ ਤੇ ਕਿਹਾ ਕਿ ਡੇਰਾ ਪ੍ਰੇਮੀਆਂ ਨੇ ਹਮੇਸ਼ਾ ਹੀ ਲੋਕਾਂ ਦਾ ਭਲਾ ਕੀਤਾ ਹੈ, ਜਿਸਦੀ ਕਿ ਆਸ-ਪਾਸ ਦੇ ਇਲਾਕੇ ਵਿੱਚ ਚਰਚਾ ਹੋਈ।
ਡੇਰਾ ਪ੍ਰੇਮੀਆਂ ਨੇ ਹਮੇਸ਼ਾ ਹੀ ਲੋਕਾਂ ਦਾ ਭਲਾ ਆਸ-ਪਾਸ ਦੇ ਇਲਾਕੇ ਵਿੱਚ ਚਰਚਾ ਹੋਈ
ਇਸ ਮੌਕੇ ਤੇ ਭਗਵੰਤ ਸਿੰਘ ਇੰਸਾਂ, ਅਜਮੇਰ ਸਿੰਘ ਇੰਸਾਂ, 15 ਮੈਂਬਰ ਜਿੰਦਰਪਾਲ ਇੰਸਾਂ, 15 ਮੈਂਬਰ ਵਿਜੈ ਕੁਮਾਰ, 15 ਮੈਂਬਰ ਚਰਨ ਸਿੰਘ, ਫੋਟੋਗ੍ਰਾਫਰ ਦਲਜੀਤ ਸਿੰਘ ਇੰਸਾਂ, ਪਰਮਜੀਤ ਸਿੰਘ ਘਾਲੀ, ਮਾਸਟਰ ਪ੍ਰਿੰਸ ਇੰਸਾਂ, ਰਾਮ ਲਾਲ ਇੰਸਾਂ ਜਿੰਮੇਵਾਰ ਗ੍ਰੀਨ ਐੱਸ, ਮਾਸਟਰ ਭਗਵਾਨ ਦਾਸ ਇੰਸਾਂ ਜਿੰਮੇਵਾਰ ਗ੍ਰੀਨ ਐੱਸ, ਅਰੁਣ ਇੰਸਾਂ, ਅਮਨਦੀਪ ਮਿੰਟੂ, ਰੂਪ ਸਿੰਘ ਸਾਫੂਵਾਲਾ, ਅਜਮੇਰ ਸਿੰਘ, ਬੂਟਾ ਸਿੰਘ,  ਵਿਪਨ ਇੰਸਾਂ,  ਮਿਸਤਰੀ ਸੰਤੋਖ ਸਿੰਘ, ਮਿਸਤਰੀ ਤਰਸੇਮ ਸਿੰਘ, ਮਿਸਤਰੀ ਰਾਮਲਾਲ ਇੰਸਾਂ, ਮਿਸਰਤੀ ਦਵਿੰਦਰ ਸਿੰਘ, ਜਗਰੂਪ ਸਿੰਘ, ਭੈਣ ਸਿਮਰਨ ਕੌਰ, ਪਿੰਦਰ ਕੌਰ, ਪ੍ਰੀਤ ਗੋਇਲ ਇੰਸਾਂ, ਸੁਜਾਨ ਭੈਣ ਸੁਖਵਿੰਦਰ ਕੌਰ, ਬਲਜੀਤ ਕੌਰ ਇੰਸਾਂ, ਸੁਖਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜਰ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਟਕਪੂਰਾ (ਕਿਰਨ ਇੰਸਾਂ) ਪਿੰਡ ਢਿਲਵਾਂ ਦੇ ਗੁਰਦੁਆਰਾ ਸਾਹਿਬ ਵਿਖੇ ਆਪਣੀ ਬੇਟੀ ਦੇ ਵਿਆਹ ਦੇ ਆਨੰਦ ਕਾਰਜ ਦੀ ਰਸਮ ਕਰਵਾਉਣ ਗਈ ਔਰਤ ਦਾ ਪਰਸ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਪਰਸ ਵਿੱਚ ਸੋਨੇ ਦੇ ਗਹਿਣੇ ਅਤੇ ਤਿੰਨ ਲੱਖ ਦੀ ਨਗਦੀ ਸੀ । ਇਸ ਮਾਮਲੇ ਵਿੱਚ ਪੁਲਿਸ ਨੇ 14-15 ਸਾਲ ਦੀ ਅਣਪਛਾਤੀ ਲੜਕੀ ਅਤੇ 16-17 ਸਾਲ ਦੇ ਅਣਪਛਾਤੇ ਲੜਕੇ ਦੇ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਨਗਰ ਨਿਵਾਸੀ ਨਰਿੰਦਰ ਸਿੰਘ ਨੇ ਆਪਣੀ ਬੇਟੀ ਦਾ ਵਿਆਹ ਕੋਟਕਪੂਰਾ ਦੇ ਇੱਕ ਪੈਲਸ ਵਿੱਚ ਸੀ ਉਸਦੇ ਵਿਆਹ ਦੇ ਆਨੰਦ ਕਾਰਜ ਦੀਆਂ ਰਸਮਾਂ ਪਿੰਡ ਢਿਲਵਾਂ ਦੇ ਗੁਰੂਦਵਾਰਾ ਸਾਹਿਬ ਵਿਖੇ ਰੱਖੀ ਗਈ ਸੀ ਅਤੇ ਉਹ ਆਪਣੀ ਪਤਨੀ ਅਮ੍ਰਿਤ ਕੌਰ ਤੇ ਹੋਰ ਰਿਸ਼ਤੇਦਾਰਾਂ ਨਾਲ ਗੁਰੂਦੁਵਾਰਾ ਸਾਹਿਬ ਪਹੁੰਚੇ। ਉਥੇ ਇੱਕ ਅਣਪਛਾਤਾ ਲੜਕਾ ਤੇ ਲੜਕੀ ਉਸਦੀ ਪਤਨੀ ਅਮ੍ਰਿਤ ਕੌਰ ਦਾ ਪਰਸ ਉਠਾ ਕੇ ਲੈ ਗਏ। ਜਿਸ ਵਿੱਚ ਦੋ ਤੋਲੇ ਸੋਨੇ ਦਾ ਕੜਾ, 6 ਗ੍ਰਾਮ ਸੋਨੇ ਦੀਆਂ ਵਾਲੀਆਂ , ਦੋ ਸੋਨੇ ਦੀਆਂ ਆਗੂੰਠੀਆਂ ( 4 ਗਾਮ ਤੇ ਤਿੰਨ ਗਾਮ ਸੋਨੇ) , ਇੱਕ ਸੋਨੇ ਦੀ ਚੈਨੀ 15 ਗ੍ਰਾਮ ਤੋਂ ਇਲਾਵਾ ਕਰੀਬ ਤਿਨ ਲੱਖ ਦੀ ਨਗਦੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ ‘ਤੇ ਹੱਤਿਆ ਦਾ ਪ੍ਰਗਟਾਇਆ ਸ਼ੱਕ
ਸਮਾਣਾ (ਸੁਨੀਲ ਚਾਵਲਾ) ਤਿੰਨ ਲੜਕੀਆਂ ਦੀ ਮਾਂ ਦੀ ਅੱਜ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸਦੇ ਪਤੀ ‘ਤੇ ਉਨ੍ਹਾਂ ਦੀ ਲੜਕੀ ਦਾ ਕਤਲ ਕਰਨ ਦਾ ਸ਼ੱਕ ਜਾਹਰ ਕੀਤਾ ਹੈ ਪੁਲਿਸ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ Mother
ਸਿਵਲ ਹਸਪਤਾਲ ਵਿਖੇ ਤਿੰਨ ਲੜਕੀਆਂ ਦੀ ਮਾਂ ਮ੍ਰਿਤਕਾ ਕੁਲਦੀਪ ਕੌਰ ਦੇ ਪਿਤਾ ਅਜੈਬ ਸਿੰਘ ਅਤੇ ਭਰਾ ਹਰਜੀਤ ਸਿੰਘ ਵਾਸੀ ਪਿੰਡ ਗਾਜੇਵਾਸ ਨੇ ਦੱÎਸਿਆ ਕਿ ਉਨ੍ਹਾਂ ਆਪਣੀ ਲੜਕੀ ਕੁਲਦੀਪ ਕੌਰ ਦਾ ਵਿਆਹ ਪਿੰਡ ਤਰਖਾਨਮਾਜਰਾ ਦੇ ਹਰਪਾਲ ਸਿੰਘ ਨਾਲ ਕਰੀਬ 7 ਸਾਲ ਪਹਿਲਾ ਕੀਤਾ ਸੀ
ਵਿਆਹ ਤੋਂ ਕੁਲਦੀਪ ਕੌਰ ਦੇ ਤਿੰਨ ਲੜਕੀਆਂ ਹੋਈਆਂ ਜਿਨਾਂ ਵਿਚੋਂ ਇੱਕ ਲੜਕੀ 10 ਮਹੀਨੇ ਦੀ ਹੈ ਲੜਕੀਆਂ ਦੇ ਜਨਮ ਤੋਂ ਬਾਅਦ ਤੋਂ ਉਸਨੇ ਕੁਲਦੀਪ ਕੌਰ ਨੂੰ ਬਹੁਤ ਜਿਆਦਾ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਵਾਰ ਪੰਚਾਇਤੀ ਸਮਝੌਤਾ ਵੀ ਹੋਇਆ ਪਰ ਹਰਪਾਲ ਸਿੰਘ ਦਾ ਹਾਲ ਉਹ ਹੀ ਰਿਹਾ ਮ੍ਰਿਤਕਾ ਦੇ ਭਰਾ ਹਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਸ ਨੇ ਅਚਾਨਕ ਆਪਣੀ ਭੈਣ ਨੂੰ ਫੋਨ ਕੀਤਾ ਤਾਂ ਹਰਪਾਲ ਸਿੰਘ ਨੇ ਦੱਸਿਆ ਕਿ ਕੁਲਦੀਪ ਬਿਮਾਰ ਹੈ ਤੇ ਉਹ ਉਸ ਨੂੰ ਹਸਪਤਾਲ ਲੈ ਕੇ ਜਾ ਰਿਹਾ ਹੈ ਪੰ੍ਰਤੂ ਜਦੋਂ ਉਨ੍ਹਾਂ ਸਮਾਣਾ ਆ ਕੇ ਦੇਖਿਆ ਤਾਂ ਕੁਲਦੀਪ ਕੌਰ ਦੀ ਮੌਤ ਹੋ ਚੁੱਕੀ ਸੀ ਉਨ੍ਹਾਂ ਸ਼ੱਕ ਜਾਹਰ ਕੀਤਾ ਹੈ ਕਿ ਹਰਪਾਲ ਸਿੰਘ ਨੇ ਹੀ ਉਸਦੀ ਭੈਣ ਦੀ ਹੱਤਿਆ ਕੀਤੀ ਹੈ ਸਦਰ ਥਾਣਾ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ਼ ਕਰ ਲਏ ਗਏ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਛੇ ਸਾਲ ਦੇ ਬੱਚੇ ਦੀ ਕਾਤਲ ਮਾਂ ਨੂੰ ਉਮਰ ਕੈਦ ਦੀ ਸਜ਼ਾ
ਛੇ ਸਾਲ ਦੇ ਬੱਚੇ ਦੀ ਕਾਤਲ ਮਾਂ ਨੂੰ ਉਮਰ ਕੈਦ ਦੀ ਸਜ਼ਾ
ਬਠਿੰਡਾ (ਸੱਚ ਕਹੂੰ ਨਿਊਜ਼)। ਸਥਾਨਕ ਸ਼ਹਿਰ ‘ਚ ਆਪਣੇ ਹੀ ਛੇ ਸਾਲਾ ਬੱਚੇ ਦਾ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰਨ ਵਾਲੀ ਮਾਂ ਨੂੰ ਅੱਜ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਇੱਕ ਜੁਲਾਈ 2018 ਨੂੰ ਇੱਕ ਮਾਂ ਨੇ ਆਪਣੇ ਹੀ 6 ਸਾਲ ਦੇ ਬੇਟੇ ਹਰਕੀਰਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉੱਤਾਰ ਦਿੱਤਾ ਸੀ। ਇਸ ਮਾਮਲੇ ‘ਚ ਬਠਿੰਡਾ ਦੀ ਜ਼ਿਲ੍ਹਾ ਸੈਸ਼ਨ ਜੱਜ ਨੇ ਮੁਲਜ਼ਮ ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਮਹਿਲਾ ਦਾ ਨਾਂਅ ਰਾਜਵੀਰ ਕੌਰ ਹੈ। (Bathinda News)
ਇਹ ਮਾਮਲਾ ਪਿਛਲੇ ਸਾਲ ਦਾ ਹੈ। ਜਿਸ ‘ਚ ਮਾਂ ਨੇ ਆਪਣੇ ਬੱਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਰਾਜਵੀਰ ਨੇ ਬੱਚੇ ਨੂੰ ਨਹਾਉਂਦੇ ਹੋਏ ਉਸ ਦੇ ਮੂੰਹ ‘ਚ ਕਪੜਾ ਪਾ ਮਾਰਿਆ ਸੀ ਤਾਂ ਜੋ ਬੱਚੇ ਦੀ ਆਵਾਜ਼ ਬਾਹਰ ਨਾ ਜਾ ਸਕੇ। ਕਾਤਮ ਮਾਂ ਨੇ ਬੱਚੇ ‘ਤੇ ਕਈ ਵਾਰ ਹਮਲਾ ਕੀਤਾ। ਇੱਕ ਸਾਲ ਤੱਕ ਚੱਲੇ ਇਸ ਕੇਸ ‘ਚ ਅਦਾਲਤ ਨੇ ਆਖਰਕਾਰ ਆਪਣਾ ਫੈਸਲਾ ਸੁਣਾ ਮੁਲਜ਼ਮ ਨੂੰ ਸਜ਼ਾ ਦਿੱਤੀ ਹੈ।
ਪੁੱਤ ਵੱਲੋਂ ਮਾਂ ਦਾ ਗਲਾ ਵੱਢ ਕੇ ਕਤਲ, ਮਾਮਲਾ ਦਰਜ਼
ਦੋ ਭਰਾਵਾਂ ‘ਤੇ ਇੱਕ ਹੋਰ ਵਿਅਕਤੀ ‘ਤੇ ਵੀ ਕੀਤਾ ਹਮਲਾ
ਸੁਧੀਰ ਅਰੋੜਾ, ਅਬੋਹਰ
ਨੇੜਲੇ ਪਿੰਡ ਭੰਗਾਲਾ ਦੇ ਕੋਲ ਬਣੀ ਕਲੋਨੀ ਨਿਵਾਸੀ ਇੱਕ ਕਲਯੁਗੀ ਪੁੱਤਰ ਨੇ ਆਪਣੀ ਇੱਕ ਮਹਿਲਾ ਮਿੱਤਰ ਨਾਲ ਮਿਲ ਕੇ ਪਿਛਲੀ ਦੇਰ ਰਾਤ ਆਪਣੀ ਹੀ ਮਾਂ ਦਾ ਗਲਾ ਰੇਤ ਕੇ ਕਤਲ ਕਰ ਦਿੱਤਾ ਹੈ। ਇੰਨਾ ਹੀ ਨਹੀਂ ਉਸਨੇ ਆਪਣੇ ਦੋ ਭਰਾਵਾਂ ਅਤੇ ਇੱਕ ਹੋਰ ਵਿਅਕਤੀ ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਉਸਦਾ ਸਕਾ ਰਿਸ਼ਤੇਦਾਰ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਜਾਣਕਾਰੀ ਦੇ ਅਨੁਸਾਰ ਭੰਗਾਲਾ ਕਲੋਨੀ ਨਿਵਾਸੀ 70 ਸਾਲ ਦੀ ਔਰਤ ਹਰਪਾਲ ਕੌਰ ਪਤਨੀ ਭੋਲੂ ਸਿੰਘ ਦੇ 4 ਬੇਟੇ ਰੇਸ਼ਮ ਸਿੰਘ, ਸਵਰਾਜ ਸਿੰਘ, ਸੁਖਜਿੰਦਰ ਸਿੰਘ ਅਤੇ ਬਲਕਾਰ ਸਿੰਘ ਉਰਫ ਕਾਲੀ ਹਨ। ਮ੍ਰਿਤਕਾ ਦੇ ਬੇਟੇ ਰੇਸ਼ਮ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਬਲਕਾਰ ਉਰਫ ਕਾਲੀ ਨਸ਼ੇੜੀ ਕਿਸਮ ਦਾ ਹੈ, ਜਿਸ ਦੇ ਚਲਦੇ ਕਰੀਬ 7 ਸਾਲ ਪਹਿਲਾਂ ਥੇਹੜੀ ਪਿੰਡ ਨਿਵਾਸੀ ਉਸ ਦੀ ਪਤਨੀ ਮਨਪ੍ਰੀਤ ਕੌਰ ਉਸਨੂੰ ਛੱਡ ਗਈ ਸੀ, ਜਿਸ ਤੋਂ ਬਾਅਦ ਬਲਕਾਰ ਸਿੰਘ ਦੇ ਬੱਲੂਆਨਾ ਨਿਵਾਸੀ ਔਰਤ ਅਮਰਜੀਤ ਕੌਰ ਨਾਲ ਗੈਰ ਸਮਾਜਿਕ ਸਬੰਧ ਬਣ ਗਏ
ਰੇਸ਼ਮ ਸਿੰਘ ਨੇ ਦੱਸਿਆ ਕਿ ਉਸਦੀ ਮਾਂ ਨੇ ਸਾਰਿਆਂ ਨੂੰ ਆਪਣਾ-ਆਪਣਾ ਹਿੱਸਾ ਵੰਡ ਕੇ ਦਿੱਤਾ ਹੋਇਆ ਹੈ ਪਰ ਬਲਕਾਰ ਸਿੰਘ ਅਮਰਜੀਤ ਕੌਰ ਨਾਲ ਮਿਲਕੇ ਮਾਂ ਨੂੰ ਆਪਣੇ ਹਿੱਸੇ ਦਾ ਵੀ ਕਰੀਬ 1 ਲੱਖ ਦਾ ਪਲਾਂਟ ਉਸਦੇ ਨਾਂਅ ਕਰਨ ਦਾ ਦਬਾਅ ਬਣਾਉਂਦੇ ਹੋਏ। ਪਰੇਸ਼ਾਨ ਕਰਦਾ ਸੀ ਜਦੋਂ ਕਿ ਉਸਦੀ ਮਾਂ ਹਰਪਾਲ ਕੌਰ ਦਾ ਕਹਿਣਾ ਸੀ ਕਿ ਉਹ ਆਪਣਾ ਹਿੱਸਾ ਉਸਦੀ ਪਹਿਲੀ ਪਤਨੀ ਮਨਪ੍ਰੀਤ ਦੇ ਬੇਟੇ ਦੇ ਨਾਂਅ ਕਰੇਗੀ। ਇਸ ਰੰਜਸ਼ ਦੇ ਚਲਦੇ ਪਿਛਲੀ ਰਾਤ ਉਸਨੇ ਅਮਰਜੀਤ ਕੌਰ ਦੇ ਨਾਲ ਯੋਜਨਾ ਬਣਾਈ ਅਤੇ ਦੇਰ ਰਾਤ ਕਸੀਏ ਨਾਲ ਹਮਲਾ ਕਰ ਮਾਂ ਹਰਪਾਲ ਕੌਰ ਦਾ ਗਲਾ ਰੇਤ ਦਿੱਤਾ। ਸਵੇਰੇ ਕਰੀਬ 4 ਵਜੇ ਉਨ੍ਹਾਂ ਦੀ ਪੜੋਸ਼ਨ ਵੀਰਪਾਲ ਕੌਰ ਨੇ ਇਹ ਘਟਨਾ ਵੇਖ ਉਨ੍ਹਾਂ ਨੂੰ ਸੂਚਨਾ ਦਿੱਤੀ
ਰੇਸ਼ਮ ਨੇ ਦੱਸਿਆ ਕਿ ਜਦੋਂ ਉਹ, ਉਸ ਦਾ ਭਰਾ ਸਵਰਾਜ ਅਤੇ ਪਿੰਡ ਦਾ ਹੀ ਜਗਸੀਰ ਪੁੱਤਰ ਮਿਠੂ ਬਾਈਕ ਤੇ ਸਵਾਰ ਹੋ ਕੇ ਪਿੰਡ ਦੇ ਸਰਪੰਚ ਨੂੰ ਮਿਲਣ ਜਾ ਰਹੇ ਸਨ ਤਾਂ ਰਸਤੇ ਵਿੱਚ ਬਲਕਾਰ ਸਿੰਘ ਉਨਾਂਨੂੰ ਮਿਲਿਆ ਜਿਨੇ ਉਨ੍ਹਾਂ ਦੇ ਬਾਈਕ ਤੇ ਇੱਟਾਂ ਨਾਲ ਪੱਥਰਾਵ ਕੀਤਾ ਜਿਸਦੇ ਨਾਲ ਉਹ ਡਿੱਗ ਗਏ ਜਦੋਂ ਜਗਸੀਰ ਨੇ ਬਲਕਾਰ ਨੂੰ ਫੜਣ ਦਾ ਯਤਨ ਕੀਤਾ ਤਾਂ ਉਸਨੇ ਜਗਸੀਰ ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਉਸਨੂੰ ਵੀ ਲਹੁਲੁਹਾਨ ਕਰ ਦਿੱਤਾ। ਜਿਸਦੇ ਬਾਅਦ ਉਨ੍ਹਾਂ ਨੇ ਕਿਸੇ ਤਰ੍ਹਾਂ ਬਲਕਾਰ ਨੂੰ ਕਾਬੂ ਕਰ ਬੰਨ੍ਹ ਕੇ ਘਰ ਲੈ ਆਏ ਇੱਧਰ ਸੂਚਨਾ ਮਿਲਣ ਤੇ ਪਿੰਡ ਦਾ ਸਰਪੰਚ ਲਾਭ ਸਿੰਘ ਅਤੇ ਹੋਰ ਪਿੰਡਵਾਸੀ ਵੀ ਉਨਾਂ ਦੇ ਘਰ ਪਹੁਚੇਂ ਅਤੇ ਸਦਰ ਪੁਲਿਸ ਨੂੰ ਸੂਚਨਾ ਦਿੱਤੀ,
ਜਿਸ ਤੇ ਥਾਨਾ ਪ੍ਰਭਾਰੀ ਰਣਜੀਤ ਸਿੰਘ  ਅਤੇ ਏਐੱਸਆਈ ਦਿਆਲ ਸਿੰਘ ਮੌਕੇ ਤੇ ਪਹੁਚੇਂ ਅਤੇ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਉਂਦੇ ਹੋਏ ਅੱਗੇ ਦੀ ਕਾਨੂੰਨੀ ਕਾੱਰਵਾਈ ਸ਼ੁਰੂ ਕੀਤੀ ਵਾਰਸਾਂ ਨੇ ਦੱਸਿਆ ਕਿ ਉਨਾਂਨੇ ਬਲਕਾਰ ਸਿੰਘ  ਅਤੇ ਔਰਤ ਅਮਰਜੀਤ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਥਾਨਾ ਪ੍ਰਭਾਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਘਟਨਾ ਸਥਾਨ ‘ਤੇ ਜਾਕੇ ਵੇਖਿਆ ਤਾਂ ਪਾਇਆ ਕਿ ਮ੍ਰਤਕਾ ਘਰ ਵਿੱਚ ਮ੍ਰਿਤ ਪਈ ਸੀ। ਉਨ੍ਹਾਂ ਨੇ ਰੇਸ਼ਮ ਸਿੰਘ ਦੇ ਬਿਆਨ ਤੇ ਉਸ ਦੇ ਭਰਾ ਬਲਕਾਰ ਅਤੇ ਅਮਰਜੀਤ ਕੌਰ  ਦੇ ਖਿਲਾਫ ਭਾਂਦਸ ਦੀ ਧਾਰਾ 302,34 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਂ ਨੇ ਗੁਆਂਢੀ ਤੋਂ ਬਦਲਾ ਲੈਣ ਲਈ ਮਾਸੂਮ ਧੀ ਨੂੰ ਬਣਾਇਆ ਮੋਹਰਾ
ਪੰਜ ਸਾਲ ਦੀ ਮਾਸੂਮ ਧੀ ਨੂੰ ਪਾਣੀ ਵਾਲੀ ਟੈਂਕੀ ‘ਚ ਸੁੱਟਿਆ
ਤੀਸਰੀ ਮੰਜ਼ਿਲ ‘ਤੇ ਪਾਣੀ ਵਾਲੀ ਟੈਂਕੀ ‘ਚੋਂ ਜਿਉਂਦਾ ਮਿਲੀ ਲੜਕੀ
ਪਟਿਆਲਾ ਪੁਲਿਸ ਵੱਲੋਂ 20 ਘੰਟਿਆਂ ‘ਚ ਸੁਲਝਾਇਆ ਗਿਆ ਮਸਲਾ
ਖੁਸ਼ਵੀਰ ਤੂਰ/ਸੁਨੀਲ ਚਾਵਲਾ, ਪਟਿਆਲਾ/ਸਮਾਣਾ
ਸਮਾਣਾ ਨੇੜਲੇ ਪਿੰਡ ਆਲਮਪੁਰ ਵਿਖੇ ਬੀਤੀ ਰਾਤ ਲਾਪਤਾ ਹੋਈ ਪਿੰਡ ਦੀ 5 ਸਾਲਾ ਦੋਹਤੀ ਨੂੰ ਪਟਿਆਲਾ ਪੁਲਿਸ ਨੇ ਮੁਸਤੈਦੀ ਵਰਤਦਿਆਂ 20 ਘੰਟਿਆਂ ਦੇ ਅੰਦਰ ਹੀ ਇੱਕ ਘਰ ਦੀ ਤੀਸਰੀ ਮੰਜ਼ਿਲ ‘ਤੇ ਪਈ ਪਾਣੀ ਦੀ ਟੈਂਕੀ ‘ਚੋਂ ਜਿਉਂਦਾ ਬਰਾਮਦ ਕਰ ਲਿਆ ਹੈ ਪੰਜ ਸਾਲਾ ਲੜਕੀ ਨੂੰ ਮਾਂ ਵੱਲੋਂ ਹੀ ਆਪਣੇ ਗੁਆਂਢੀਆਂ ਤੋਂ ਬਦਲਾ ਲੈਣ ਲਈ ਗੁਆਂਢੀਆਂ ਦੀ ਹੀ ਪਾਣੀ ਵਾਲੀ ਟੈਂਕੀ ਵਿੱਚ ਸੁੱਟ ਦਿੱਤਾ ਸੀ।
ਇਸ ਦਿਲ ਕੰਬਾਊ ਘਟਨਾ ਬਾਰੇ ਪਟਿਆਲਾ ਦੇ ਐੱਸਐੱਸਪੀ ਸ੍ਰ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ  8 ਜੁਲਾਈ ਨੂੰ ਗੁਰਪ੍ਰੀਤ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਪਿੰਡ ਰੋਗਲਾ ਥਾਣਾ ਦਿੜ੍ਹਬਾ ਜ਼ਿਲ੍ਹਾ ਸੰਗਰੂਰ ਨੇ ਐੱਸ. ਆਈ. ਸਾਧਾ ਸਿੰਘ ਇੰਚਾਰਜ ਚੌਂਕੀ ਗਾਜੇਵਾਸ ਕੋਲ ਆਪਣਾ ਬਿਆਨ ਲਿਖਵਾਇਆ ਕਿ ਉਸ ਦੀ ਪਤਨੀ ਸੁਮਨ ਰਾਣੀ ਬੱਚਿਆਂ ਨੂੰ ਛੁੱਟੀਆਂ ਹੋਣ ਕਰਕੇ, ਬੱਚਿਆਂ ਸਮੇਤ ਆਪਣੇ ਪੇਕੇ ਘਰ ਪਿੰਡ ਆਲਮਪੁਰ ਪਿਛਲੇ ਇੱਕ ਮਹੀਨੇ ਤੋਂ ਆਈ ਹੋਈ ਸੀ ਉਸ ਅਨੁਸਾਰ 8 ਜੁਲਾਈ ਨੂੰ ਸਵੇਰੇ ਕਰੀਬ 5 ਵਜੇ ਉਸ ਦੀ ਪਤਨੀ ਨੇ, ਉਸ ਨੂੰ ਫੋਨ ਕੀਤਾ ਕਿ ਉਹ ਰਾਤ ਨੂੰ ਰੋਟੀ ਖਾਕੇ ਬੱਚਿਆਂ ਨੂੰ ਨਾਲ ਲੈ ਕੇ ਇੱਕ ਮੰਜੇ ‘ਤੇ ਵਿਹੜੇ ‘ਚ ਪੱਖਾ ਲਾ ਕੇ ਸੁੱਤੇ ਸੀ, ਸੁਬ੍ਹਾ ਉੱਠਣ ‘ਤੇ ਦੇਖਿਆ ਕਿ ਉਸ ਦੀ ਲੜਕੀ ਮੰਜੇ ‘ਤੇ ਨਹੀਂ ਸੀ ਉਹ ਤੁਰੰਤ ਆਪਣੇ ਸਹੁਰੇ ਘਰ ਪੁੱਜਾ ਤੇ ਆਪਣੀ ਲੜਕੀ ਦੀ ਭਾਲ ਕੀਤੀ ਜੋ ਨਹੀਂ ਮਿਲੀ, ਜਿਸ ਉਪਰੰਤ ਥਾਣਾ ਸਦਰ ਸਮਾਣਾ ‘ਚ ਸੂਚਨਾ ਦਿੱਤੀ
ਐੱਸਐੱਸਪੀ ਸ੍ਰ. ਸਿੱਧੂ ਨੇ ਦੱਸਿਆ ਕਿ ਲਾਪਤਾ ਲੜਕੀ ਦੀ ਭਾਲ ਲਈ ਪੁਲਿਸ ਵੱਲੋਂ ਪਿੰਡ ਆਲਮਪੁਰ ਦੇ ਘਰਾਂ ਦੀ ਤਲਾਸ਼ੀ ਲਈ ਗਈ ਤੇ ਪਿੰਡ ਦੇ ਸੀ.ਸੀ.ਟੀ.ਵੀ. ਕੈਮਰੇ, ਰੂੜੀਆਂ ਤੇ ਤੂੜੀ ਵਾਲੇ ਕੁੱਪਾਂ, ਪਾਣੀ ਵਾਲੇ ਟੋਭੇ ਦੀ ਚੰਗੀ ਤਰ੍ਹਾਂ ਸ਼ਾਮ ਤੱਕ ਛਾਣਬੀਣ ਕੀਤੀ ਗਈ ਐੱਸਐੱਸਪੀ ਨੇ ਦੱਸਿਆ ਕਿ ਰਾਤ ਸਮੇਂ ਪਿੰਡ ‘ਚ ਠੀਕਰੀ ਪਹਿਰਾ ਲਗਵਾਇਆ ਗਿਆ ਤੇ ਪੁਲਿਸ ਫੋਰਸ ਨਾਲ ਪਿੰਡ ਆਲਮਪੁਰ ਆਉਣ ਵਾਲੀਆਂ ਸਾਰੀਆਂ ਸੜਕਾਂ ‘ਤੇ ਰਾਤ ਸਮੇਂ ਨਾਕਾਬੰਦੀ ਕੀਤੀ ਗਈ ਉਨ੍ਹਾਂ ਦੱਸਿਆ ਕਿ 9 ਜੁਲਾਈ ਨੂੰ ਸਵੇਰੇ 5 ਤੋਂ 6 ਵਜੇ ਗੁਰਪ੍ਰੀਤ ਸਿੰਘ ਦੇ ਸਹੁਰਿਆਂ ਦੇ ਘਰ ਦੇ ਨਾਲ ਵਾਲੇ ਇੱਕ ਘਰ ਨੂੰ ਛੱਡਕੇ, ਨਾਲ ਲੱਗਦੇ ਗੁਰਨਾਮ ਸਿੰਘ ਪੁੱਤਰ ਚਰਨਾਂ ਰਾਮ ਦੇ ਘਰ ਦੀ ਤੀਜੀ ਮੰਜਿਲ ‘ਤੇ ਰੱਖੀ ਪਾਣੀ ਵਾਲੀ ਇੱਕ ਹਜ਼ਾਰ ਲੀਟਰ ਦੀ ਟੈਂਕੀ ‘ਚੋਂ ਕੁਝ ਅਵਾਜ਼ਾਂ ਆਉਣ ਕਾਰਨ ਇਸ ਦੀ ਇਤਲਾਹ ਪੁਲਿਸ ਨੂੰ ਮਿਲੀ, ਜਿਸ ‘ਤੇ ਪੁਲਿਸ ਵੱਲੋਂ ਮੌਕੇ ‘ਤੇ ਜਾ ਕੇ ਲਾਪਤਾ ਲੜਕੀ ਨੂੰ ਪਾਣੀ ਵਾਲੀ ਟੈਂਕੀ ‘ਚੋਂ ਜਿਉਂਦਾ ਬਰਾਮਦ ਕਰਵਾਕੇ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਦਾਖਲ ਕਰਵਾਇਆ ਗਿਆ
ਸ੍ਰ. ਸਿੱਧੂ ਨੇ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਤੋਂ ਕੀਤੀ ਗਈ ਮੁੱਢਲੀ ਪੁੱਛਗਿਛ ਤੋਂ ਇਹ ਗੱਲ ਸਾਹਮਣੇ ਆਈ ਕਿ ਲਾਪਤਾ ਲੜਕੀ ਦੀ ਮਾਤਾ ਸੁਮਨ ਰਾਣੀ ਪਤਨੀ ਗੁਰਪ੍ਰੀਤ ਸਿੰਘ ਨੇ ਕਰੀਬ ਇੱਕ ਹਫਤਾ ਪਹਿਲਾਂ ਗੁਰਨਾਮ ਸਿੰਘ ਪੁੱਤਰ ਚਰਨਾਂ ਰਾਮ ਦੇ ਘਰੋਂ 4,000 ਰੁਪਏ ਚੋਰੀ ਕੀਤੇ ਸੀ, ਜਿਸ ਬਾਰੇ ਪਤਾ ਲੱਗਣ ਕਰਕੇ ਉਸ ਨੇ ਇਹ ਪੈਸੇ ਵਾਪਸ ਕਰ ਦਿੱਤੇ ਪਰ ਲੜਕੀ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ ਕਿ ਜੇ ਤੂੰ ਚੋਰੀ ਕੀਤੀ ਹੈ ਤਾਂ ਉਹ ਬੱਚਿਆਂ ਨੂੰ ਨਾਲ ਲੈਕੇ ਜਾਵੇਗਾ ਪਰ ਉਸਨੂੰ ਵਾਪਸ ਨਹੀਂ ਲਿਜਾਵੇਗਾ ਇਸ ਕਰਕੇ ਲੜਕੀ ਦੀ ਮਾਤਾ ਸੁਮਨ ਰਾਣੀ ਨੇ ਆਪਣੀ ਬੇਇਜਤੀ ਦਾ ਬਦਲਾ ਲੈਣ ਲਈ ਆਪਣੀ ਲੜਕੀ ਨੂੰ ਗੁਰਨਾਮ ਸਿੰਘ ਦੇ ਘਰ ਦੀ ਤੀਜੀ ਮੰਜਿਲ ‘ਤੇ ਬਣੀ ਪਾਣੀ ਵਾਲੀ ਟੈਂਕੀ ‘ਚ ਸੁੱਟ ਦਿੱਤਾ ਸੀ, ਕਿ ਜੇਕਰ ਲੜਕੀ ਮਰ ਗਈ ਤਾਂ ਇਸ ਦਾ ਸਾਰਾ ਇਲਜਾਮ ਗੁਰਨਾਮ ਸਿੰਘ ਤੇ ਉਸ ਦੇ ਪਰਿਵਾਰ ‘ਤੇ ਲਾਕੇ, ਉਨ੍ਹਾਂ ਨੂੰ ਫਸਾਇਆ ਜਾ ਸਕੇ
ਸ੍ਰ. ਸਿੱਧੂ ਨੇ ਦੱਸਿਆ ਕਿ ਇਹ ਸਾਰਾ ਓਪਰੇਸ਼ਨ ਬਹੁਤ ਹੀ ਸੁਚੱਜੇ ਢੰਗ ਨਾਲ ਤੇ ਬੜੀ ਹੀ ਮੁਸਤੈਦੀ ਨਾਲ ਨੇਪਰੇ ਚਾੜ੍ਹਿਆ ਗਿਆ ਤੇ ਲਾਪਤਾ 5 ਸਾਲਾ ਮਾਸੂਮ ਲੜਕੀ ਨੂੰ 20 ਘੰਟੇ ਦੇ ਅੰਦਰ ਅੰਦਰ ਸਹੀ ਸਲਾਮਤ ਬਰਾਮਦ ਕਰਵਾਇਆ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਖੌਰਾ ਕਲਾਂ ਦੇ ਮਾਤਾ ਨਿਹਾਲ ਕੌਰ ਇੰਸਾਂ ਵੀ ਬਣੇ ਸਰੀਰਦਾਨੀ
ਪਰਿਵਾਰ ਨੇ ਮਾਤਾ ਦੀ ਇੱਛਾ ਅਨੁਸਾਰ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਕੀਤਾ ਦਾਨ
ਲਹਿਰਾਗਾਗਾ (ਰਾਜ ਸਿੰਗਲਾ) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਣਾ ‘ਤੇ ਚਲਦਿਆਂ ਬਲਾਕ ਲਹਿਰਾਗਾਗਾ ਦੇ ਪਿੰਡ ਬਖੌਰਾ ਕਲਾਂ ਦੇ ਬਲਵੀਰ ਸਿੰਘ ਅਤੇ ਭੋਲਾ ਸਿੰਘ ਦੀ ਮਾਤਾ ਨਿਹਾਲ ਕੌਰ ਇੰਸਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਇੱਛਾ ਅਨੁਸਾਰ ਦੇਹਾਂਤ ਤੋਂ ਬਾਅਦ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ।
ਜਾਣਕਾਰੀ ਮੁਤਾਬਕ ਮਾਤਾ ਨਿਹਾਲ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਜੀ.ਐਸ. ਮੈਡੀਕਲ ਕਾਲਜ, ਹਾਪੁੜ ਯੂ.ਪੀ. ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਮਾਤਾ ਦੀ ਮ੍ਰਿਤਕ ਦੇਹ ਨੂੰ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਪਵਿੱਤਰ ਨਾਅਰਾ ਲਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ ਤੇ ਮ੍ਰਿਤਕ ਦੇਹ ਵਾਲੀ ਗੱਡੀ ਨੂੰ ਖੁਸ਼ਪ੍ਰੀਤ ਕੌਰ ਸਰਪੰਚ, ਪੰਚ ਹਰਬੰਸ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਤੋਂ ਪਹਿਲਾਂ ਪਰਿਵਾਰ ਵੱਲੋਂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਣਾ ‘ਤੇ ਚਲਦੇ ਹੋਏ ਪੋਤਰੀਆਂ-ਪੋਤਿਆਂ ਨੇ ਅਰਥੀ ਨੂੰ ਮੋਢਾ ਦਿੱਤਾ। ਇਸ ਮੌਕੇ ਬਲਾਕ ਦੇ 45 ਮੈਂਬਰ ਬਲਵੀਰ ਸਿੰਘ, 25 ਮੈਂਬਰ ਓਮ ਪ੍ਰਕਾਸ਼ ਮੀਣਾ, ਗੁਰਜੰਟ ਸਿੰਘ 15 ਮੈਂਬਰ, ਗੁਰਪ੍ਰੀਤ ਸਿੰਘ 15 ਮੈਂਬਰ, ਗੁਰਮੇਲ ਸਿੰਘ 15 ਮੈਂਬਰ, ਗੁਲਜਾਰੀ ਲਾਲ ਕਾਕਾ 15 ਮੈਂਬਰ, ਗੁਰਪ੍ਰੀਤ ਸਿੰਘ 15 ਮੈਂਬਰ, ਮਲਕੀਤ ਸਿੰਘ 15 ਮੈਂਬਰ, ਮਾਗਾ ਸਿੰਘ 15 ਮੈਂਬਰ, ਦੀਪੀ 15 ਮੈਂਬਰ, ਹਰਦੀਪ ਕੁਮਾਰ ਇੰਸਾਂ, ਬਲਾਕ ਭੰਗੀਦਾਸ ਬਲਵੰਤ ਸਿੰਘ ਇੰਸਾਂ, ਬਿੱਟਾ ਇੰਸਾਂ, ਸੋਹਣ ਲਾਲ (ਨਾਮ ਜਾਮ ਟੀਮ), ਸ਼ਤੀਸ ਕੁਮਾਰ, ਗਾਂਧੀ ਰਾਮ, ਰਾਜ ਕੁਮਾਰ ਪੁਰੀ, ਗੁਰਵਿੰਦਰ ਸਿੰਘ ਬੱਗੜ, ਮਾਸਟਰ ਗੁਰਜੰਟ ਸਿੰਘ, ਸੰਦੀਪ ਸਿੰਘ, ਦੀਪੂ, ਵਿੱਕਰ ਸਿੰਘ, ਅਤੇ ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸਾਰੇ ਮੈਂਬਰ ਅਤੇ ਸਾਧ-ਸੰਗਤ ਹਾਜ਼ਰ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵਜਨਮੀ ਬੱਚੀ ਨੂੰ ਹਸਪਤਾਲ ਤੋਂ ਮਿਲ ਕੇ ਆ ਰਹੇ ਸਨ
ਅਬੋਹ (ਸੁਧੀਰ ਅਰੋੜਾ ) | ਗਿੱਦੜਬਾਹਾ ਹਲਕੇ ਦੇ ਪਿੰਡ ਬੰਬੀਹਾ ‘ਚ ਅੱਜ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਆਪਣੀ ਨਵਜਨਮੀ ਧੀ ਨਾਲ ਖੁਸ਼ੀਆਂ ਮਨਾ ਕੇ ਪਰਤ ਰਹੇ ਉਸ ਦੇ ਪਿਤਾ ਤੇ ਉਸਦੀ ਦਾਦੀ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ ਹੋ ਗਈ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਮਾਂ-ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਦੱਸਿਆ ਜਾਂਦਾ ਹੈ ਕਿ ਇਸ ਹਾਦਸੇ ‘ਚ ਪਿਕਅੱਪ ਦੀ ਰਫ਼ਤਾਰ ਤੇਜ਼ ਹੋਣ ਕਾਰਨ ਪਿਕਅੱਪ ਵੀ ਦੋ ਪਲਟੇ ਖਾ ਕੇ ਵਾਪਸ ਸਿੱਧੀ ਹੋ ਗਈ, ਜਿਸ ਨਾਲ ਪਿਕਅੱਪ ਸਵਾਰ ਚਾਲਕ ਡਰਾਈਵਰ ਵੀ ਜ਼ਖ਼ਮੀ ਹੋ ਗਿਆ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਰਖਵਾਉਂਦੇ ਹੋਏ ਪਿਕਅੱਪ ਤੇ ਮੋਟਰਸਾਈਕਲ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੰਬੀਹਾ ਨਿਵਾਸੀ ਗੁਰਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਦਾ ਵਿਆਹ ਕਰੀਬ ਇੱਕ ਸਾਲ ਪਹਿਲਾਂ ਹੀ ਗੁਰਮੀਤ ਕੌਰ ਨਿਵਾਸੀ ਗੱਦਾਂਡੋਬ ਨਾਲ ਹੋਇਆ ਸੀ ਅਤੇ ਉਸ ਨੇ 18 ਮਈ ਨੂੰ ਸਰਕਾਰੀ ਹਸਪਤਾਲ ‘ਚ ਇੱਕ ਧੀ ਨੂੰ ਜਨਮ ਦਿੱਤਾ ਸੀ ਅੱਜ ਦੋ ਦਿਨ ਬਾਅਦ ਪਹਿਲੀ ਵਾਰ ਗੁਰਪ੍ਰੀਤ ਤੇ ਉਸ ਦੀ ਮਾਂ ਰਮਨਦੀਪ ਕੌਰ ਸਰਕਾਰੀ ਹਸਪਤਾਲ ‘ਚ ਉਸਨੂੰ ਦੇਖਣ ਲਈ ਆਏ ਸਨ ਕਰੀਬ ਤਿੰਨ ਘੰਟਿਆਂ ਤੱਕ ਮਾਸੂਮ ਬੱਚੀ  ਨਾਲ ਪਿਆਰ ਦੁਲਾਰ ਤੇ ਖੇਡਣ ਤੋਂ ਬਾਅਦ ਉਸ ਨੂੰ ਮਿਲ ਕੇ ਜਦੋਂ ਵਾਪਸ ਆਪਣੇ ਪਿੰਡ ਬਾਈਕ ‘ਤੇ ਜਾ ਰਹੇ ਸਨ ਤਾਂ ਮਲੋਟ ਰੋਡ ਗੋਬਿੰਦਗੜ੍ਹ ਟੀ ਪੁਆਇੰਟ ਨਜ਼ਦੀਕ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਪਿਕਅੱਪ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਨਾਲ ਦੋਵਾਂ ਮਾਂ-ਪੁੱਤਰ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ ਆਸ-ਪਾਸ ਦੇ ਇਕੱਠੇ ਹੋਏ ਲੋਕਾਂ ਨੇ ਪਿਕਅੱਪ ਦੇ ਜ਼ਖ਼ਮੀ ਚਾਲਕ ਡਰਾਈਵਰ ਨੂੰ ਕਾਫ਼ੀ ਦੇਰ ਤੱਕ ਫੜੀ ਰੱਖਿਆ ਤਾਂ ਕਿ ਉਨ੍ਹਾਂ ਨੂੰ ਪੁਲਿਸ ਹਵਾਲੇ ਕੀਤਾ ਜਾ ਸਕੇ ਪਰ ਜਦੋਂ ਤੱਕ ਪੁਲਿਸ ਘਟਨਾ ਸਥਾਨ ‘ਤੇ ਪਹੁੰਚੀ ਤਾਂ ਲੋਕਾਂ ਨੂੰ ਚਕਮਾ ਦੇ ਕੇ ਉੱਥੋਂ ਫਰਾਰ ਹੋ ਚੁੱਕਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।