Says - Sach Kahoon Punjabi
ਅਮਰਿੰਦਰ ਦੇ ਬਿਆਨ ਨੇ ਪਾਰਟੀ ਅੰਦਰਲੇ ਵਿਰੋਧੀਆਂ ਨੂੰ ਲਿਆਂਦੀਆਂ ਤਰੇਲੀਆਂ
ਅਸ਼ਵਨੀ ਚਾਵਲਾ/ਚੰਡੀਗੜ। ਵਿਧਾਨ ਸਭਾ 2017 ਵਿੱਚ ਆਪਣੀ ਆਖਰੀ ਚੋਣ ਦਾ ਐਲਾਨ ਕਰਨ ਵਾਲੇ ਅਮਰਿੰਦਰ ਸਿੰਘ ਹੁਣ ਆਪਣੇ ਇਸ ਐਲਾਨ ਤੋਂ ਪਲਟ ਗਏ ਹਨ ਅਤੇ ਉਨ੍ਹਾਂ ਨੇ ਹੁਣ ਐਲਾਨ ਕਰ ਦਿੱਤਾ ਹੈ ਕਿ ਉਹ ਅਗਲੀ ਚੋਣ ਲੜਨ ਲਈ ਵੀ ਤਿਆਰ ਹਨ, ਇਥੇ ਤੱਕ ਕਿ ਉਹ ਉਸ ਸਮੇਂ ਤੱਕ ਚੋਣ ਮੈਦਾਨ ਵਿੱਚ ਡਟੇ ਰਹਿਣਗੇ, ਜਦੋਂ ਤੱਕ ਕਿ ਪੰਜਾਬ ਪਹਿਲੇ ਨੰਬਰ ‘ਤੇ ਨਹੀਂ ਆ ਜਾਂਦਾ ਹੈ। ਅਮਰਿੰਦਰ ਸਿੰਘ ਨੇ ਇਹ ਐਲਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਅਤੇ ਫੇਸਬੁੱਕ ‘ਤੇ ਕੀਤਾ ਹੈ। ਅਮਰਿੰਦਰ ਸਿੰਘ ਵਲੋਂ ਕੀਤੇ ਗਏ ਇਸ ਐਲਾਨ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਭਵਿੱਖ ਦੇ ਮੁੱਖ ਮੰਤਰੀਆਂ ਲਈ ਬੁਰੀ ਖ਼ਬਰ ਹੈ, ਕਿਉਂਕਿ ਹੁਣ ਜਦੋਂ ਤੱਕ ਅਮਰਿੰਦਰ ਸਿੰਘ ਚੋਣ ਲੜਦੇ ਰਹਿਣਗੇ ਤਾਂ ਉਸ ਸਮੇਂ ਤੱਕ ਉਹ ਮੁੱਖ ਮੰਤਰੀ ਦੇ ਦਾਅਵੇਦਾਰ ਨਹੀਂ ਬਣ ਸਕਣਗੇ।
ਮੇਰੇ ਪੰਜਾਬ ਵਾਸੀਆਂ ਨੂੰ ਮੇਰੀ ਲੋੜ ਹੈ : ਅਮਰਿੰਦਰ
ਅਮਰਿੰਦਰ ਸਿੰਘ ਨੇ ਲਿਖਿਆ ਹੈ ਕਿ ” ਮੈ ਉਦੋਂ ਤੱਕ ਅਰਾਮ ਨਾਲ ਨਹੀਂ ਬੈਠ ਸਕਦਾ ਹਾਂ, ਜਦੋਂ ਤੱਕ ਕਿ ਮੇਰੇ ਪੰਜਾਬ ਵਾਸੀਆਂ ਨੂੰ ਮੇਰੀ ਲੋੜ ਹੈ। ਜਦੋਂ ਸਾਲ 2017 ਵਿੱਚ ਮੈਂ ਮੁੱਖ ਮੰਤਰੀ ਦੇ ਤੌਰ ‘ਤੇ ਦੂਜੀ ਵਾਰ ਪੰਜਾਬ ਦੀ ਕਮਾਨ ਸੰਭਾਲੀ ਤਾਂ ਮੈਂ ਸੂਬੇ ਦੇ ਹਰ ਇੱਕ ਵਾਸੀ ਨੂੰ ਉਹ ਸੁਵਿਧਾ, ਉਹ ਹੱਕ ਦੇਣ ਦਾ ਵਾਅਦਾ ਕੀਤਾ, ਜਿਸ ਦੇ ਉਹ ਹੱਕਦਾਰ ਹਨ।
ਮੈਂ ਉਦੋਂ ਤੱਕ ਹਾਰ ਨਹੀਂ ਮੰਨਾਂਗਾ ਜਿੰਨੀ ਦੇਰ ਤੱਕ ਮੈਂ ਆਪਣਾ ਕੰਮ ਪੂਰਾ ਨਹੀਂ ਕਰ ਲੈਂਦਾ। ਅਮਰਿੰਦਰ ਸਿੰਘ ਨੇ ਅੱਗੇ ਲਿਖਿਆ ਹੈ ਕਿ ਪੰਜਾਬ ਤੇ ਪੰਜਾਬ ਵਾਸੀਆਂ ਨੇ ਪਿਛਲੇ 10 ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਬਹੁਤ ਬੁਰਾ ਸਮਾਂ ਦੇਖਿਆ ਹੈ, ਬਹੁਤ ਕੁਝ ਝੱਲਿਆ ਹੈ। ਇਹ ਮੇਰਾ ਵਾਅਦਾ ਹੈ ਕਿ ਮੈਂ ਅਕਾਲੀ ਦਲ ਦੇ ਰਾਜ ਦੇ 10 ਸਾਲਾਂ ਦੌਰਾਨ ਪੰਜਾਬ ਉੱਤੇ ਆਏ ਕਾਲੇ ਦਿਨਾਂ ਤੇ ਕਾਲੀਆਂ ਯਾਦਾਂ ਨੂੰ ਮਿਟਾਉਣ ‘ਤੇ ਕੰਮ ਕਰ ਰਿਹਾ ਹਾਂ ਤੇ ਉਦੋਂ ਤੱਕ ਕਰਦਾ ਰਹਾਂਗਾ ਜਦੋਂ ਤੱਕ ਪੰਜਾਬ ਪਹਿਲੇ ਨੰਬਰ ‘ਤੇ ਨਹੀਂ ਪਹੁੰਚ ਜਾਂਦਾ। ਜੇਕਰ ਉਸ ਲਈ ਮੈਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਵੀ ਲੜਨੀਆਂ ਪੈਣ ਤਾਂ ਮੈਂ ਲੜਾਗਾਂ।
ਭਵਿੱਖ ‘ਚ ਮੁੱਖ ਮੰਤਰੀ ਦੇ ਦਾਅਵੇਦਾਰ ਦੇ ਤੌਰ ‘ਤੇ ਦੇਖ ਰਹੇ ਕਈ ਕਾਂਗਰਸੀਆਂ ਨੂੰ ਵੱਡਾ ਝਟਕਾ
ਅਮਰਿੰਦਰ ਸਿੰਘ ਵੱਲੋਂ ਇਹ ਸੋਸ਼ਲ ਮੀਡੀਆ ‘ਤੇ ਐਲਾਨ ਕਰਨ ਤੋਂ ਬਾਅਦ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਬਾਹਰ ਆ ਰਹੀਆਂ ਹਨ, ਇਸ ਐਲਾਨ ਨਾਲ ਉਨਾਂ ਕਾਂਗਰਸ ਦੇ ਵੱਡੇ ਚਿਹਰਿਆਂ ਨੂੰ ਧੱਕਾ ਲੱਗਿਆ ਹੈ, ਜਿਹੜੇ ਭਵਿੱਖ ਵਿੱਚ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਦੇ ਤੌਰ ‘ਤੇ ਦੇਖ ਰਹੇ ਸਨ। ਹਾਲਾਂਕਿ ਅਮਰਿੰਦਰ ਸਿੰਘ ਦੇ ਇਸ ਐਲਾਨ ਸਬੰਧੀ ਕਾਂਗਰਸ ਕੁਝ ਵੀ ਨਹੀਂ ਕਹਿ ਰਹੇ ਹਨ, ਪਰ ਅਮਰਿੰਦਰ ਸਿੰਘ ਖ਼ਿਲਾਫ਼ ਚਲਣ ਵਾਲੇ ਕਾਂਗਰਸੀ ਵੀ ਹੁਣ ਕੁਝ ਵੀ ਕਰਨ ਤੋਂ ਪਹਿਲਾਂ ਸੋਚ ਵਿਚਾਰ ਕੇ ਹੀ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਰਵਾਹ ਨਹੀਂ ਕੌਣ ਕੀ ਕਹਿੰਦਾ ਹੈ: ਵਿਰਾਟ
ਟੀਮ ਲਈ ਚੰਗਾ ਕਰਨਾ ਇੱਕੋ ਇੱਕ ਟੀਚਾ
ਅਜ਼ਬੈਸਟਨ, 1 ਅਗਸਤ
ਭਾਰਤੀ ਕਪਤਾਨ ਵਿਰਾਟ ਕੋਹਲੀ 2014 ‘ਚ ਪਿਛਲੇ ਇੰਗਲੈਂਡ ਦੌਰੇ ‘ਚ ਆਪਣੀ ਖ਼ਰਾਬ ਲੜੀ ‘ਤੇ ਕੋਈ ਧਿਆਨ ਨਹੀਂ ਦੇਣਾ ਚਾਹੁੰਦੇ ਅਤੇ ਉਹਨਾਂ ਦਾ ਇੱਕੋ ਇੱਕ ਟੀਚਾ ਮੈਦਾਨ ‘ਤੇ ਉੱਤਰ ਕੇ ਟੀਮ ਲਈ ਚੰਗਾ ਪ੍ਰਦਰਸ਼ਨ ਕਰਨ ‘ਤੇ ਹੈ ਟੈਸਟ ਰੈਂਕਿੰਗ ‘ਚ ਦੁਨੀਆਂ ਦੇ ਦੂਸਰੇ ਨੰਬਰ ਦੇ ਬੱਲੇਬਾਜ਼ ਵਿਰਾਟ ਨੇ ਇੰਗਲੈਂਡ ਵਿਰੁੱਧ ਸ਼ੁਰੂ ਹੋਏ ਪਹਿਲੇ ਟੈਸਟ ਤੋਂ ਪਹਿਲਾਂ ਪੱਤਰਕਾਰ ਸਮਾਗਮ ‘ਚ ਕਿਹਾ ਕਿ ਜਦੋਂ ਮੈਂ ਜ਼ਿਆਦਾ ਪੜ੍ਹਦਾ ਸੀ ਕਿ ਮੀਡੀਆ ‘ਚ ਕੀ ਲਿਖਿਆ ਗਿਆ ਹੈ ਤਾਂ ਮੈਂ ਆਪਣੇ ਪ੍ਰਦਰਸ਼ਨ ਦੀ ਚਿੰਤਾ ਕਰਿਆ ਕਰਦਾ ਸੀ ਪਰ ਹੁਣ ਮੈਂ ਬਾਹਰੀ ਗੱਲਾਂ ਬਾਰੇ ਸੋਚਣਾ ਬੰਦ ਕਰ ਦਿੱਤਾ ਹੈ ਕਿ ਲੋਕ ਕੀ ਕਹਿੰਦੇ ਹਨ, ਕੀ ਸੋਚਦੇ ਹਨ ਅਤੇ ਕੀ ਲਿਖਦੇ ਹਨ
ਪਿਛਲੇ ਦੌਰੇ ਬਾਰੇ ਸੋਚ ਕੇ ਬੋਝ ਨਹੀਂ ਪਾਉਣਾ ਚਾਹੁੰਦਾ
ਭਾਰਤੀ ਕਪਤਾਨ ਨੇ ਕਿਹਾ ਕਿ ਮੈਂ ਆਪਣੇ ਦਿਮਾਗ ‘ਤੇ ਪਿਛਲੇ ਦੌਰੇ ਬਾਰੇ ਸੋਚ ਕੇ ਬੋਝ ਨਹੀਂ ਪਾਉਣਾ ਚਾਹੁੰਦਾ ਮੈਂ ਇਸ ਨੂੰ ਸਾਫ਼ ਸੁਥਰਾ ਰੱਖਣਾ ਚਾਹੁੰਦਾ ਹਾਂ ਤਾਂਕਿ ਮੈਂ ਸਿਰਫ਼ ਇਸ ਲੜੀ ਦੌਰਾਨ ਆਪਣੀ ਬੱਲੇਬਾਜ਼ੀ ‘ਤੇ ਧਿਆਨ ਲਗਾ ਸਕਾਂ ਵਿਰਾਟ ਨੇ ਕਿਹਾ ਕਿ ਜਦੋਂ ਮੈਂ ਮੈਦਾਨ ‘ਤੇ ਉੱਤਰਦਾ ਹਾਂ ਤਾਂ ਮੇਰੇ ਹੱਥ ‘ਚ ਬੱਲਾ ਹੁੰਦਾ ਹੈ ਅਤੇ ਮੈਂ ਉਹਨਾਂ ਲੋਕਾਂ ਬਾਰੇ ਨਹੀਂ ਸੋਚਦਾ ਜੋ ਬਾਹਰ ਬੈਠ ਕੇ ਲਿਖਦੇ ਹਨ ਅਤੇ ਚੀਜ਼ਾਂ ਦੀ ਭਵਿੱਖਬਾਣੀ ਕਰਦੇ ਹਨ ਅੰਤਰਰਾਸ਼ਟਰੀ ਕ੍ਰਿਕਟ ‘ਚ ਛੇਤੀ ਹੀ 10 ਸਾਲ ਪੂਰੇ ਕਰਨ ਜਾ ਰਹੇ ਵਿਰਾਟ ਨੇ ਕਿਹਾ ਕਿ ਜਦੋਂ ਮੈਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਤਾਂ ਮੈਂ ਇਸ ਬਾਰੇ ਨਹੀਂ ਸੋਚਿਆ ਸੀ ਫਿਰ ਵੀ ਮੈਂ ਖ਼ੁਸ਼ ਹਾਂ ਕਿ 10 ਸਾਲ ਛੇਤੀ ਹੀ ਪੂਰੇ ਕਰਾਂਗਾ ਮੈਂ ਇੱਥੇ ਕੁਝ ਸਾਬਤ ਨਹੀਂ ਕਰਨਾ ਹੈ ਮੈਂ ਸਿਰਫ਼ ਆਪਣੀ ਟੀਮ ਲਈ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ, ਮੈਂ ਆਪਣੀ ਟੀਮ ਲਈ ਦੌੜਾਂ ਬਣਾਉਣਾ ਚਾਹੁੰਦਾ ਹਾਂ ਅਤੇ ਭਾਰਤੀ ਕ੍ਰਿਕਟ ਨੂੰ ਅੱਗੇ ਲਿਜਾਣਾ ਚਾਹੁੰਦਾ ਹਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੁਮਲੇ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਕਰ ਸਕਦੇ : ਮਨਮੋਹਨ
ਪ੍ਰਧਾਨ ਮੰਤਰੀ ਨੂੰ ਖੁਦ ਦੀ ਪ੍ਰਸੰਸਾ ਕਰਨ ਵਾਲਾ ਅਤੇ ਜੁਮਲੇਬਾਜ਼ ਦੱਸਿਆ | Manmohan Singh
ਨਵੀਂ ਦਿੱਲੀ, (ਏਜੰਸੀ)। ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਸ੍ਰ. ਮਨਮੋਹਨ ਸਿੰਘ ਨੇ ਅੱਜ ਕਾਂਗਰਸ ਵਰਕਿੰਗ ਕਮੇਟੀ ‘ਚ ਪ੍ਰਧਾਨ ਮੰਤਰੀ ‘ਤੇ ਤਿੱਖੇ ਹਮਲੇ ਕੀਤੇ। ਮੀਟਿੰਗ ‘ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਖੁਦ ਦੀ ਪ੍ਰਸੰਸਾ ਕਰਨ ਵਾਲਾ ਅਤੇ ਜੁਮਲੇਬਾਜ਼ ਦੱਸਿਆ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਾਅਵੇ ‘ਤੇ ਸਿੰਘ ਨੇ ਕਿਹਾ ਕਿ ਖੇਤੀ ‘ਚ 14 ਫੀਸਦੀ ਦੀ ਵਿਕਾਸ ਦਰ ਹਾਸਲ ਕੀਤੇ। ਬਿਨਾ ਅਜਿਹਾ ਹੋਣਾ ਸੰਭਵ ਨਹੀਂ ਹੈ। (Manmohan Singh)
ਮਨਮੋਹਨ ਸਿੰਘ ਨੇ ਪੀਐਮ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਵਿਕਾਸ ਲਈ ਮਜ਼ਬੂਤ ਨੀਤੀਆਂ ਦੀ ਬਣਾਉਣ ਦੀ ਬਜਾਇ ਪੀਐਮ ਜੁਮਲੇਬਾਜ਼ੀ ਕਰਦੇ ਹਨ। ਸਾਬਕਾ ਪ੍ਰਧਾਨ ਮੰਤਰੀ ਨੇ ਮੋਦੀ ਵੱਲੋਂ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦੇ ਵਾਅਦੇ ‘ਤੇ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ 2022 ਤੱਕ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨੀ ਹੈ ਤਾਂ ਖੇਤੀ ‘ਚ 14 ਫੀਸਦੀ ਵਿਕਾਸ ਦਰ ਹੋਣੀ ਚਾਹੀਦੀ ਹੈ, ਜਿਸ ਦੀ ਫਿਲਹਾਲ ਕੋਈ ਸੰਭਾਵਨਾ ਨਜਰ ਨਹੀਂ ਆਉਂਦੀ ਹੈ। ਇਸ ਸਾਲ ਵਿੱਤ ਮੰਤਰੀ ਅਰੁਣ ਜੇਤਲੀ ਨੇ 2018 ਲਈ ਪੇਸ਼ ਕੀਤੇ ਗਏ। ਆਰਥਿਕ ਸਰਵੇ ‘ਚ ਖੇਤੀ ਖੇਤਰ ‘ਚ 2.1 ਫੀਸਦੀ ਵਿਕਾਸ ਦਰ ਹੋਣ ਦਾ ਅਨੁਮਾਨ ਲਾਇਆ ਸੀ।