12th Results - Sach Kahoon Punjabi

12th Results: ਸਕੂਲ ਆਫ਼ ਐਮੀਨੈਂਸ ਭਾਦਸੋਂ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
12th Results:  (ਸੁਸ਼ੀਲ ਕੁਮਾਰ) ਭਾਦਸੋਂ । ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਅਤੇ ਪ੍ਰਿੰਸੀਪਲ ਪ੍ਰੀਤਇੰਦਰ ਘਈ ਦੀ ਅਗਵਾਈ ਵਿੱਚ ਸਕੂਲ ਆਫ਼ ਐਮੀਨੈਂਸ ਭਾਦਸੋਂ ਜਮਾਤ ਬਾਰਵੀਂ ਸੈਸ਼ਨ 2024-25 ਦਾ ਨਤੀਜਾ ਸ਼ਾਨਦਾਰ ਰਿਹਾ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਪ੍ਰੀਤਇੰਦਰ ਘਈ ਨੇ ਸਕੂਲ ਦੇ ਅਧਿਆਪਕਾਂ ,ਵਿਦਿਆਰਥੀਆਂ ਅਤੇ ਮਾਪਿਆਂ ਨੂੰ ਬਹੁਤ- ਬਹੁਤ ਮੁਬਾਰਕਾਂ ਦਿੱਤੀਆਂ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਉਹਨਾਂ ਨੇ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਵਿਦਿਆਰਥੀਆਂ ਅਤੇ ਆਪਣੇ ਹੋਣਹਾਰ ਅਤੇ ਮਿਹਨਤੀ ਅਧਿਆਪਕਾਂ ਨੂੰ ਦਿੱਤਾ। ਉਨਾਂ ਅੱਗੇ ਦੱਸਿਆ ਕਿ ਭਾਦਸੋਂ ਸਕੂਲ ਦੇ ਵੱਖ-ਵੱਖ ਗਰੁੱਪਾਂ ਦੇ ਨਤੀਜੇ ਬਹੁਤ ਵਧੀਆ ਰਹੇ ਹਨ। ਇਸ ਦੌਰਾਨ ਸਾਇੰਸ ਗਰੁੱਪ ਦੇ ਵਿੱਚ ਰੀਆ ਸ਼ਰਮਾ ਪੁੱਤਰੀ ਪਵਨ ਲਾਲ ਭਾਦਸੋਂ ਨੇ 95%ਅੰਕ ਪ੍ਰਾਪਤ ਕਰਕੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: Holiday: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਸਬੰਧੀ ਵੱਡੀ ਖਬਰ, ਜਾਰੀ ਹੋਏ ਨਵੇਂ ਹੁਕਮ

ਸਿਮਰਨਪ੍ਰੀਤ ਕੌਰ ਪੁੱਤਰੀ ਜਸਵੀਰ ਸਿੰਘ ਭਾਦਸੋਂ ਨੇ 94.4% ਅੰਕਾਂ ਦੇ ਨਾਲ ਦੂਜੀ ਅਤੇ ਅਰਸ਼ਦੀਪ ਕੌਰ ਪੁੱਤਰੀ ਜਸਵੀਰ ਸਿੰਘ ਨੇ 93% ਅੰਕ ਲੈ ਕੇ ਤੀਜੀ ਪੁਜੀਸ਼ਨ ਹਾਸਲ ਕੀਤੀ ਹੈ। ਕਮਰਸ ਸਟਰੀਮ ਦੇ ਵਿੱਚ ਗੁਰਲੀਨ ਕੌਰ ਪੁੱਤਰੀ ਗੁਰਸੇਵਕ ਸਿੰਘ ਨੇ 93.6% ਪ੍ਰਾਪਤ ਕਰਕੇ ਪਹਿਲੀ, ਕੋਮਲਪ੍ਰੀਤ ਕੌਰ ਪੁੱਤਰੀ ਸੁਰਿੰਦਰ ਸਿੰਘ ਨੇ 84 % ਅੰਕ ਪ੍ਰਾਪਤ ਕਰਕੇ ਦੂਜੀ ਅਤੇ ਅਭੀਨੂਰ ਸਿੰਘ ਪੁੱਤਰ ਹਰਦੀਪ ਸਿੰਘ ਨੇ 83.8% ਅੰਕ ਪ੍ਰਾਪਤ ਕਰਕੇ ਤੀਜੀ ਪੁਜੀਸ਼ਨ ਹਾਸਿਲ ਕੀਤੀ ਹੈ। 12th Results

ਇਸੇ ਤਰ੍ਹਾਂ ਆਰਟਸ ਸਟਰੀਮ ਦੇ ਅਧੀਨ ਏਕਜੋਤ ਕੌਰ ਪੁੱਤਰੀ ਸੁਰਜੀਤ ਸਿੰਘ ਨੇ 94.4% ਅੰਕ ਲੈ ਕੇ ਪਹਿਲੀ, ਅਨਮੋਲਪ੍ਰੀਤ ਕੌਰ ਪੁੱਤਰੀ ਅੰਗਰੇਜ਼ ਸਿੰਘ ਨੇ 92.2% ਅੰਕ ਲੈ ਕੇ ਦੂਜੀ ਅਤੇ ਦੀਆ ਗੁਪਤਾ ਪੁੱਤਰੀ ਪ੍ਰਦੀਪ ਕੁਮਾਰ ਨੇ 91.6% ਅੰਕ ਲੈ ਕੇ ਤੀਜੀ ਪੁਜੀਸ਼ਨ ਹਾਸਲ ਕੀਤੀ ਹੈ। SMC ਦੇ ਚੇਅਰਮੈਨ ਸੁਖਵਿੰਦਰ ਸਿੰਘ ਨੇ ਵੀ ਬੱਚਿਆਂ ਨੂੰ ਮੁਬਾਰਕਾਂ ਦਿੱਤੀਆਂ। 12th Results

ਸਕੂਲ ਆਫ ਐਮੀਨੈਸ ਅਮਲੋਹ ਦੇ ਮੈਰਿਟ ’ਚ ਆਏ ਵਿਦਿਆਰਥੀ ਕੀਤੇ ਸਨਮਾਨਿਤ
(ਅਨਿਲ ਲੁਟਾਵਾ) ਅਮਲੋਹ। ਪੰਜਾਬ ਸਕੂਲ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਤੇ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਸਕੂਲ ਆਫ ਐਮੀਨੈਂਸ ਅਮਲੋਹ ਦੇ ਵਿਦਿਆਰਥੀਆਂ ਨੂੰ ਅੱਜ ਪ੍ਰਿੰਸੀਪਲ ਇਕਬਾਲ ਸਿੰਘ ਦੀ ਅਗਵਾਈ ਹੇਠ ਸਮੁੱਚੇ ਸਟਾਫ ਨੇ ਉਨ੍ਹਾਂ ਨੂੰ ਸੀਲਡ, ਮੈਡਲ ਤੇ ਪ੍ਰਿੰਸੀਪਲ ਇਕਬਾਲ ਸਿੰਘ ਵੱਲੋਂ 5100 ਰੁਪਏ ਨਗਦ ਇਨਾਮ ਹਰ ਇੱਕ ਵਿਦਿਆਰਥੀ ਨੂੰ ਦੇ ਕੇ ਸਨਮਾਨਿਤ ਕੀਤਾ। ਕਮਰਸ ਅਤੇ ਨਾਨ ਮੈਡੀਕਲ ਵਿਚੋਂ ਦੋ ਵਿਦਿਆਰਥਣਾਂ ਮੰਨਤਪ੍ਰੀਤ ਕੌਰ ਵਿਰਕ ਤੇ ਮੈਹਕ ਜਿੰਦਲ ਨੇ 500 ਵਿੱਚੋਂ 487 ਅੰਕ 97.40 ਫੀਸਦੀ ਲੈ ਕੇ ਪੰਜਾਬ ਦੀ ਮੈਰਿਟ ਲਿਸਟ 247 ਅਤੇ 302 ਤੇ ਨਾਂਅ ਦਰਜ਼ ਕਰਾਇਆ ਹੈ ਤੇ ਸਕੂਲ ਦਾ ਨਾਂਅ ਉੱਚਾ ਕੀਤਾ ਹੈ। (Punjab School Board Result)

ਇਸ ਦੇ ਨਾਲ ਹੀ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਜਿਸ ਵਿਦਿਆਰਥੀ ਨੇ ਸਕੂਲ ਆਫ ਐਮੀਨੈਂਸ ਵਿੱਚ ਮੈਰਿਟ ਵਿੱਚ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ, ਹੁਣ ਉਸੇ ਵਿਦਿਆਰਥੀ ਕਾਰਤਿਕ ਕੁਮਾਰ ਨੇ 600 ਵਿੱਚੋਂ 589 ਅੰਕ ਲੈ ਪੰਜਾਬ ਦੀ ਮੈਰਿਟ ਲਿਸਟ ਵਿੱਚ ਰੈਕ 11ਵਾਂ ’ਤੇ ਆ ਕੇ ਨਾਂਅ ਚਮਕਾਇਆ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਵਿੱਚ ਬੁਲਾ ਕੇ ਸਨਮਾਨਿਤ ਕੀਤਾ ਗਿਆ। ਸਕੂਲ ਵਿੱਚ ਪਹੁੰਚਣ ਤੇ ਇਨ੍ਹਾਂ ਵਿਦਿਆਰਥੀਆਂ ਨੂੰ ਹਾਰ ਪਾ ਕੇ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਵੱਲੋਂ 5100 ਰੁਪਏ ਹਰ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀ ਨੂੰ ਦਿੱਤੇ ਗਏ।

ਇਸ ਮੌਕੇ ਇਨ੍ਹਾਂ ਵਿਦਿਆਰਥੀਆਂ ਦੇ ਮਾਤਾ-ਪਿਤਾ ਵੀ ਉਚੇਚੇ ਤੌਰ ’ਤੇ ਪਹੁੰਚੇ। ਪ੍ਰਿੰਸੀਪਲ ਇਕਬਾਲ ਸਿੰਘ ਵੱਲੋਂ ਸ਼ੁੱਭਕਾਮਨਾਵਾਂ ਦਿੰਦਿਆਂ ਆਉਣ ਵਾਲੇ ਭਵਿੱਖ ਲਈ ਆਸ਼ੀਰਵਾਦ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਵਿਦਿਆਰਥੀਆਂ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਵਿੱਚ ਪੜ੍ਹ ਕੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਤੇ ਅਸੀਂ ਹੋਰ ਉੱਚੀਆਂ ਬੁਲੰਦੀਆਂ ’ਤੇ ਜਾਣ ਲਈ ਸਖਤ ਮਿਹਨਤ ਕਰਾਂਗੇ।

ਇਹ ਵੀ ਪੜ੍ਹੋ: T20 World Cup: ਭਾਰਤ ਤੋਂ ਬਾਅਦ ਇਹ ਟੀਮਾਂ ਦਾ ਹੋਇਆ ਟੀ20 ਵਿਸ਼ਵ ਕੱਪ ਲਈ ਐਲਾਨ, ਪੜ੍ਹੋ ਤੇ ਜਾਣੋ

ਮੰਨਤਪ੍ਰੀਤ ਕੌਰ ਨੇ ਕਿਹਾ ਕਿ ਮੈਂ ਸੀਏ ਬਣਨਾ ਚਾਹੁੰਦੀ ਹਾਂ, ਜੋ ਕਿ ਬਾਸਕਟਬਾਲ ਦੀ ਖਿਡਾਰਨ ਵੀ ਹੈ ਤੇ ਇਸਦੇ ਨਾਲ ਹੀ ਮੈਹਕ ਨੇ ਦੱਸਿਆ ਕਿ ਮੈਂ ਇੰਜੀਨੀਅਰ ਬਣ ਕੇ ਦੇਸ਼ ਦੀ ਸੇਵਾ ਕਰਾਂਗੀ। ਇਸ ਮੌਕੇ ਜਗਤਾਰ ਸਿੰਘ, ਰਾਜਵੰਤ ਕੌਰ,ਅਵਤਾਰ ਸਿੰਘ, ਚਮਨ ਲਾਲ , ਦੀਪਿਕਾ, ਸ਼ੀਲਾ ਰਾਣੀ ,ਜਗਦੀਸ਼ ਚੰਦ, ਉਮੇਸ਼ ਕੁਮਾਰ ,ਦੀਪਾ ਰਾਣੀ,ਜਸਬੀਰ ਸਿੰਘ ਮਠਾੜੂ ਰਾਜਿੰਦਰ ਸਿੰਘ, ਬੀਰਰਾਜਵਿੰਦਰ ਸਿੰਘ, ਹਰਵਿੰਦਰ ਸਿੰਘ ,ਮੀਨਾਕਸ਼ੀ ਭਨੋਟ, ਹਰਪ੍ਰੀਤ ਕੌਰ, ਦਵਿੰਦਰ ਸਿੰਘ ਰਹਿਲ, ਦਲਵੀਰ ਸਿੰਘ ਸੰਧੂ ,ਬਲਜੀਤ ਸਿੰਘ ਸਲਾਣੀ, ਈਸ਼ਵਰ ਚੰਦਰ,ਗਗਨ ਗੁਪਤਾ ,ਅਮਰੀਕ ਸਿੰਘ ਧਰਮ ਸਿੰਘ ਰਾਈਏਵਾਲ ਬਲਵੀਰ ਸਿੰਘ, ਅਮਨਦੀਪ ਕੌਰ, ਮੀਨੂੰ ਪਜਨੀ ,ਹਰਵਿੰਦਰ ਕੌਰ, ਰੰਜੂ ਬਾਲਾ , ਪੂਜਾ ਸਿੰਗਲਾ,ਸੁਰੀਤਾ, ਸੀਮਾ ਰਾਣੀ, ਆਦਿ ਸਟਾਫ ਹਾਜ਼ਰ ਸੀ। Punjab School Board Result

ਬਾਰ੍ਹਵੀਂ ਦੇ ਨਤੀਜੇ : ਕੁੜੀਆਂ ਨੇ ਫਿਰ ਮਾਰੀ ਬਾਜ਼ੀ
ਲੁਧਿਆਣਾ ਦੀ ਅਮੀਸ਼ਾ ਅਰੋੜਾ ਰਹੀ ਅੱਵਲ

ਬਿਨਾਂ ਵਾਧੂ ਗਰੇਸ ਅੰਕਾਂ ਦੇ ਨਤੀਜਾ ਐਲਾਨਿਆ

ਪਿਛਲੇ ਵਰ੍ਹੇ ਨਾਲੋਂ 14.41 ਫੀਸਦੀ ਨਤੀਜਾ ਰਿਹਾ ਘੱਟ

ਲੁਧਿਆਣਾ ਫਿਰ ਛਾਇਆ, ਮੈਰਿਟਾਂ ‘ਚ ਫਰੀਦਕੋਟ ਜ਼ਿਲ੍ਹੇ ‘ਚ ਮੈਰਿਟਾਂ ਦਾ ਸੋਕਾ

ਮੋਹਾਲੀ, (ਕੁਲਵੰਤ ਕੋਟਲੀ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ 12ਵੀਂ ਸ਼੍ਰੇਣੀ ਦੀ ਮਾਰਚ-2017 ਦੀ ਸਾਲਾਨਾ ਪ੍ਰੀਖਿਆ ਦੇ ਨਤੀਜਿਆਂ ‘ਚ ਇਸ ਵਾਰ ਫਿਰ ਲੜਕੀਆਂ ਨੇ ਬਾਜ਼ੀ ਮਾਰੀ ਹੈ ਐਲਾਨੇ ਗਏ ਨਤੀਜੇ ਦੀ ਸਾਂਝੀ ਮੈਰਿਟ ਵਿੱਚ ਪਹਿਲੇ 6 ਸਥਾਨ ਲੜਕੀਆਂ ਦੇ ਨਾਂਅ ਰਹੇ। ਬੀਤੇ ਸਾਲ ਬੋਰਡ ਵੱਲੋਂ ਦਿੱਤੇ ਗਰੇਸ ਗੱਫਿਆਂ ਦੇ ਵਿਰੁੱਧ ਮੀਡੀਆ ਵਿੱਚ ਉਠੀ ਅਵਾਜ਼ ਦਾ ਅਸਰ ਇਸ ਸਾਲ ਦੇ ਨਤੀਜਿਆਂ ‘ਤੇ ਪਿਆ ਅਤੇ ਇਸ ਵਾਰ ਨਿਯਮਾਂ ਦੇ ਅਨੁਸਾਰ 1ਫੀਸਦੀ ਅੰਕ ਨੂੰ ਛੱਡ ਕੇ ਬਾਕੀ ਕਿਸੇ ਵੀ ਤਰ੍ਹਾਂ ਦੇ ਵਾਧੂ ਅੰਕ ਨਹੀਂ ਦਿੱਤੇ ਗਏ।

ਇਸ ਵਾਰ ਐਲਾਨਿਆ ਗਿਆ ਨਤੀਜਾ ਬੀਤੇ ਵਰ੍ਹੇ ਨਾਲੋਂ 14.41 ਫੀਸਦੀ ਘਟ ਕੇ 62.36 ਰਹਿ ਗਿਆ ਸਾਲ 2016 ਦਾ ਨਤੀਜਾ 76.77 ਫੀਸਦੀ ਜਦੋਂਕਿ ਉਸ ਤੋਂ ਪਿਛਲੇ ਸਾਲ 2015 ‘ਚ ਇਹ ਨਤੀਜਾ ਫੀਸਦੀ 76.24 ਸੀ। ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਨਤੀਜੇ ਦਾ ਐਲਾਨ ਕਰਦਿਆਂ ਚੇਅਰਮੈਨ ਬਲਵੀਰ ਸਿੰਘ ਢੋਲ ਨੇ ਦੱਸਿਆ ਕਿ ਅਕਾਦਮਿਕ ਕੈਟਾਗਰੀ (ਬਿਨਾਂ ਖੇਡ ਅੰਕਾਂ ਦੇ) ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਸ਼੍ਰੇਣੀ ਦੇ ਨਤੀਜੇ ‘ਚ ਆਰ ਐਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ, ਲੁਧਿਆਣਾ ਦੀ ਵਿਦਿਆਰਥਣ ਅਮੀਸ਼ਾ ਅਰੋੜਾ ਨੇ ਬਾਜ਼ੀ ਮਾਰਦਿਆਂ 450 ਅੰਕਾਂ ‘ਚੋਂ 443 ਅੰਕ (98.44 ਫੀਸਦੀ) ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿਚ ਪਹਿਲਾਂ ਸਥਾਨ ਹਾਸਿਲ ਕੀਤਾ।

ਦੂਜੇ ਸਥਾਨ ‘ਤੇ ਬੀ ਸੀ ਐਮ ਸੀਨੀਅਰ ਸੈਕੰਡਰੀ ਸਕੂਲ ਐਚ ਐਮ 150, ਜਮਾਲਪੁਰ ਕਾਲੋਨੀ ਫੋਕਲ ਪੁਆਇੰਟ, ਲੁਧਿਆਣਾ ਦੀ ਵਿਦਿਆਰਥਣ ਪ੍ਰਭਜੋਤ ਜੋਸ਼ੀ  ਨੇ 442 ਅੰਕ (98.22 ਫੀਸਦੀ) ਅੰਕ ਹਾਸਿਲ ਕੀਤੇ ਅਤੇ ਤੀਜੇ ਸਥਾਨ ਉਤੇ ਟੈਗੋਰ ਸੈਂਟਨਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਹਿਰਾਮਪੁਰ ਰੋਡ, ਗੁਰਦਾਸਪੁਰ ਦੀ ਵਿਦਿਆਰਥਣ ਰੀਆ  ਨੇ 441 (98 ਫੀਸਦੀ) ਅੰਕ ਹਾਸਿਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ ਹੈ।

ਸ. ਢੋਲ ਨੇ ਦੱਸਿਆ ਕਿ ਖਿਡਾਰੀਆਂ ਨੂੰ ਮਿਲੇ ਵਿਸ਼ੇਸ਼ ਖੇਡ ਅੰਕ ਵਾਲੇ ਪ੍ਰੀਖਿਆਰਥੀਆਂ ਦੀ ਵੱਖਰੀ ਮੈਰਿਟ ਸੂਚੀ ਅਨੁਸਾਰ 12ਵੀਂ ਸ਼੍ਰੇਣੀ ਦੇ ਨਤੀਜੇ ‘ਚ ਬਾਬਾ ਸਾਹਿਬ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੱਗੂਵਾਲਾ ਜ਼ਿਲਾ ਸੰਗਰੂਰ ਦੀ ਵਿਦਿਆਰਥਣ ਹੁਸਨਦੀਪ ਕੌਰ ਨੇ 450 ਅੰਕਾਂ ਵਿਚੋਂ 450 ਅੰਕ (100 ਫੀਸਦੀ) ਅੰਕ ਪ੍ਰਾਪਤ ਕੀਤੇ ਜਦੋਂ ਕਿ ਇਸ ਵਿਦਿਆਰਥਣ ਦੇ ਅਕਾਦਮਿਕ ਅੰਕ 437 ਸਨ, ਇਸੇ ਤਰਾਂ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ, ਐਚ ਐਮ 150, ਜਮਾਲਪੁਰ ਕਲੋਨੀ, ਫੋਕਲ ਪੁਆਇੰਟ ਲੁਧਿਆਣਾ ਦੀ ਵਿਦਿਆਰਥਣ ਨੈਨਸ਼ੀ ਗੋਇਲ ਨੇ 100 ਫੀਸਦੀ ਅੰਕ (ਅਕਾਦਮਿਕ ਅੰਕ 436) ਲੈ ਕੇ ਦੂਜਾ ਸਥਾਨ ਅਤੇ ਆਰ ਐਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਲੁਧਿਆਣਾ ਦੇ ਵਿਦਿਆਰਥੀ ਸ਼ਿਵਮ ਕੁਮਾਰ  ਨੇ 100 ਫੀਸਦੀ ਅੰਕ (ਅਕਾਦਮਿਕ ਅੰਕ 435) ਪ੍ਰਾਪਤ ਕਰਕੇ ਖੇਡ ਅੰਕ ਪ੍ਰਾਪਤ ਕਰਨ ਵਾਲੇ ਪ੍ਰੀਖਿਆਰਥੀਆਂ ‘ਚੋਂ ਪੰਜਾਬ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਕੁੱਲ 3 ਲੱਖ 14 ਹਜ਼ਾਰ 815 (3,14,815) ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨਾਂ ‘ਚੋਂ 1 ਲੱਖ 96 ਹਜ਼ਾਰ 321 (1,96,321) ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨਾਂ ਦੀ ਪਾਸ ਪ੍ਰਤੀਸ਼ਤਤਾ 62.36 ਫੀਸਦੀ ਰਹੀ ਹੈ। ਉਨਾਂ ਦੱਸਿਆ ਕਿ ਰੈਗੂਲਰ ਸਕੂਲ ਦੇ ਕੁੱਲ 2 ਲੱਖ 85 ਹਜ਼ਾਰ 138 (2,85,138) ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨਾਂ ‘ਚੋਂ 1 ਲੱਖ 86 ਹਜ਼ਾਰ 278 (1,86,278) ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨਾਂ ਦੀ ਪਾਸ ਪ੍ਰਤੀਸ਼ਤਤਾ 65.33 ਫੀਸਦੀ ਰਹੀ, ਜਦੋਂ ਕਿ ਓਪਨ ਸਕੂਲ ਦੇ ਕੁੱਲ 29,677 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨਾਂ ‘ਚੋਂ 10,043 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨਾਂ ਦੀ ਪਾਸ ਪ੍ਰਤੀਸ਼ਤਤਾ 33.84 ਫੀਸਦੀ ਰਹੀ। ਇਸ ਸਾਲ ਰੈਗੂਲਰ ਪ੍ਰੀਖਿਆਰਥੀਆਂ ਵਿੱਚੋਂ 62,916 ਪ੍ਰੀਖਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ, ਜਦਕਿ ਓਪਨ ਸਕੂਲ ਦੇ 18,822 ਪ੍ਰੀਖਿਆਰਥੀਆਂ ਦੀ ਰੀਪੀਅਰ ਆਈ ਹੈ। ਉਨ੍ਹਾਂ ਦੱਸਿਆ ਕਿ 36,376 ਵਿਦਿਆਰਥੀ ਫੇਲ੍ਹ ਹੋਏ ਹਨ।

ਇਸ ਮੌਕੇ ਉਨ੍ਹਾਂ ਸਮੂਹ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਚੋਣਾਂ ਦੇ ਕਾਰਨ ਭਾਵੇਂ ਪ੍ਰੀਖਿਆਵਾਂ ਲੇਟ ਹੋਈਆਂ ਹਨ, ਪ੍ਰੰਤੂ ਯੋਗ ਬੋਰਡ ਦੇ ਸਮੂਹ ਸਟਾਫ ਦੀ ਸਖਤ ਮਿਹਨਤ ਸਦਕੇ ਹੀ ਨਤੀਜਾ ਸਾਰੇ ਬੋਰਡਾਂ ਦੇ ਨਾਲ ਪਹਿਲਾਂ ਜਾਰੀ ਕੀਤਾ ਗਿਆ ਹੈ। ਇਸ ਮੌਕੇ ਬੋਰਡ ਸੀਨੀਅਰ ਵਾਈਸ ਚੇਅਰਪਰਸਨ ਸ੍ਰੀਮਤੀ ਸਸ਼ੀ ਕਾਂਤਾ ਅਤੇ ਬੋਰਡ ਦੇ ਮੀਤ ਪ੍ਰਧਾਨ ਡਾਕਟਰ ਸੁਰੇਸ਼ ਕੁਮਾਰ ਟੰਡਨ, ਸਕੱਤਰ ਜਨਕ ਰਾਜ ਮਹਿਰੋਕ, ਸੰਯੁਕਤ ਸਕੱਤਰ ਪ੍ਰੀਖਿਆਵਾਂ ਕਰਨਜਗਦੀਸ਼ ਕੌਰ, ਕੰਪਿਊਟਰ ਡਾਇਰੈਕਟਰ ਨਵਨੀਤ ਕੌਰ ਗਿੱਲ, ਡਾਇਰੈਕਟਰ ਅਕਾਦਮਿਕ ਮਨਜੀਤ ਕੌਰ, ਡਿਪਟੀ ਡਾਇਰੈਕਟਰ ਰਣਜੀਤ ਸਿੰਘ ਮਾਨ, ਪੀ. ਆਰ. ਓ ਕੋਮਲ ਸਿੰਘ ਆਦਿ ਅਧਿਕਾਰੀ ਮੌਜੂਦ ਸਨ।