Disaster Relief - Sach Kahoon Punjabi

ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਹਰੇ ਚਾਰੇ ਦੀ ਸੇਵਾ ਲਗਾਤਾਰ ਜਾਰੀ
(ਰਜਨੀਸ਼ ਰਵੀ) ਫ਼ਾਜ਼ਿਲਕਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਰਾਹਤ ਕਾਰਜ ਜਾਰੀ ਹਨ। ਸੇਵਾਦਾਰਾਂ ਵੱਲੋਂ ਸਰਹੱਦੀ ਪੱਟੀ ਦੇ ਹੜ੍ਹ ਪ੍ਰਭਾਵਿਤ ਵਸਨੀਕਾਂ ਦੀ ਮੱਦਦ ਕਰਦਿਆਂ ਪਸ਼ੂਆਂ ਲਈ ਹਰੇ ਚਾਰੇ ਦੀ ਚੱਲ ਰਹੀ ਵੰਡ ਅੱਜ ਵੀ ਜਾਰੀ ਰਹੀ । ਜ਼ਿਲ੍ਹਾ ਫਾਜਿਲਕਾ ਦੀ ਸਾਧ-ਸੰਗਤ ਇਸ ਕਾਰਜ ’ਚ ਪੂਰਾ ਸਹਿਯੋਗ ਕਰ ਰਹੀ ਹੈ । (Flood Rescue Operation)

ਇਹ ਵੀ ਪੜ੍ਹੋ : ਪੀ ਏ ਯੂ ਵੱਲੋਂ ਤਿਆਰ ਕੀਤੇ ਪਰਾਲੀ ਅਧਾਰਿਤ ਬਾਇਓਗੈਸ ਪਲਾਂਟ ਮਾਡਲ ਨੂੰ ਕੇਂਦਰੀ ਮੰਤਰਾਲੇ ਨੇ ਪ੍ਰਵਾਨਗੀ ਦਿੱਤੀ

ਇਸ ਸੰਬਧੀ ਜਾਣਕਾਰੀ ਦਿੰਦਿਆਂ ਜਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਅੱਜ ਵੱਖ-ਵੱਖ ਪਿੰਡਾਂ ਜਿਹਨਾਂ ’ਚ ਗੱਟੀ ਨੰਬਰ ਨੰ.1 ਗੁਲਾਬਾ ਭੈਣੀ ,ਨੂਰਸਾਹ ਅਦਿ ਪਿੰਡਾਂ ਵਿੱਚ ਲਗਭਗ 425 ਕੁਇੰਟਲ ਚਾਰਾ ਵੰਡਿਆ ਗਿਆ। ਉਹਨਾਂ ਦੱਸਿਆ ਕਿ ਅੱਜ ਬਲਾਕ ਆਜਮ ਵਾਲਾ ਅਤੇ ਚੱਕ ਸਿੰਘੇਵਾਲਾ ਵੱਲੋਂ ਸੇਵਾ ਨਿਭਾਈ ਗਈ । ਇਸ ਮੌਕੇ 85 ਮੈਂਬਰ ਮਦਨ ਲਾਲ ,ਸੁਭਾਸ਼ ਛਾਬੜਾ, ਰਮੇਸ ਕੁਮਾਰ ਦੇਸ ਰਾਜ (ਚੱਕ ਸਿੰਘੇ ਵਾਲਾ) ਅਸੋਕ ਕੁਮਾਰ ਦਵਿੰਦਰ ਰਿਣਵਾ, ਰਾਹੁਲ ਮਨੂ ਅਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮੌਜੂਦ ਸਨ।

ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਪਿੰਡ ਰੰਗਾ ਨੂੰ ਹੜ੍ਹ ਦੇ ਪਾਣੀ ’ਚ ਰੰਗਣ ਤੋਂ ਬਚਾਇਆ
ਐੱਸਡੀਐੱਮ ਤੇ ਡੀਐੱਸਪੀ ਮੌਕੇ ’ਤੇ ਪਹੁੰਚੇ, ਸੇਵਾਦਾਰਾਂ ਦੀ ਸੇਵਾਭਾਵਨਾ ਨੂੰ ਸਲਾਹਿਆ

(ਸੱਚ ਕਹੂੰ ਨਿਊਜ਼/ਰਾਜੂ) ਸਰਸਾ/ਔਢਾਂ। ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਪਿੰਡ ਰੰਗਾ ’ਚ ਘੱਗਰ ਦਰਿਆ ਦੇ ਬੰਨ੍ਹਾਂ ਤੋਂ ਲਗਾਤਾਰ ਮਿੱਟੀ ਦੇ ਢੇਰ ਡਿੱਗਣ ਕਾਰਨ ਪਿੰਡ ’ਤੇ ਖ਼ਤਰਾ ਬਣਿਆ ਹੋਇਆ ਹੈ ਹਾਲਾਂਕਿ ਨਦੀ ਦੇ ਪਾਣੀ ਦਾ ਪੱਧਰ ਘੱਟ ਗਿਆ ਹੈ, ਪਰ ਖ਼ਤਰਾ ਅਜੇ ਟਲਿਆ ਨਹੀਂ ਹੈ ਸ਼ਨਿੱਚਰਵਾਰ ਰਾਤ ਤੇ ਐਤਵਾਰ ਸਵੇਰੇ ਬੰਨ੍ਹ ਦੇ ਇੱਕ ਹਿੱਸੇ ’ਚ ਕਰੀਬ 15 ਫੁੱਟ ਦਾ ਪਾੜ ਪੈ ਗਿਆ ਜਿਸ ਤੋਂ ਬਾਅਦ ਲੋਕਾਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ । (Sirsa News Floods) ਪ੍ਰਸ਼ਾਸਨ ਨੇ ਲੋਕਾਂ ਦੀ ਸਹਾਇਤਾ ਨਾਲ ਬੰਨ੍ਹ ਨਾਲ ਇੱਕ ਹੋਰ ਬੰਨ੍ਹ ਬਣਾਉਣਾ ਸ਼ੁਰੂ ਕਰਵਾਇਆ। ਇਸ ਕਾਰਜ ’ਚ ਵੱਡੀ ਗਿਣਤੀ ’ਚ ਪਿੰਡ ਵਾਸੀ ਟਰੈਕਟਰ ਲੈ ਕੇ ਪਹੁੰਚ ਗਏ ਅਤੇ ਬੰਨ੍ਹ ਬਣਾਉਣ ਦਾ ਕਾਰਜ ਜੰਗੀ ਪੱਧਰ ’ਤੇ ਸ਼ੁਰੂ ਕੀਤਾ।

ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਨੇ ਸੰਭਾਲਿਆ ਮੋਰਚਾ

ਸੂਚਨਾ ਮਿਲਦੇ ਹੀ ਵੱਡੀ ਗਿਣਤੀ ’ਚ ਡੇਰਾ ਸੱਚਾ ਸੌਦਾ ( Dera Sacha Sauda) ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮੌਕੇ ’ਤੇ ਪਹੁੰਚ ਗਏ ਅਤੇ ਮਿੱਟੀ ਦੀਆਂ ਬੋਰੀਆਂ ਭਰ-ਭਰ ਕੇ ਬੰਨ੍ਹ ’ਚ ਪਏ ਪਾੜ ਨੂੰ ਰੋਕਣ ਦਾ ਕੰਮ ਸ਼ੁਰੂ ਕੀਤਾ। ਇਸ ਦੌਰਾਨ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਭਾਵੇ ਸੇਵਾਦਾਰਾਂ ਨੂੰ ਪਰੇਸ਼ਾਨੀ ਤਾਂ ਆਈ, ਪਰ ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਪ੍ਰਵਾਹ ਕੀਤੇ ਬਿਨਾਂ ਬਾਂਸ ਦੱਬ ਕੇ ਮਿੱਟੀ ਦੀਆਂ ਬੋਰੀਆਂ ਨੂੰ ਜਾਲ ’ਚ ਬੰਨ੍ਹ ਕੇ ਲਾਉਦੇ ਹੋਏ ਬੰਨ੍ਹ ਦਾ ਪਾੜ ਭਰ ਦਿੱਤਾ। (Sirsa News Floods)

ਇਸ ਕਾਰਜ ’ਚ ਸੇਵਾਦਾਰ ਲੱਕ ’ਤੇ ਰੱਸੇ ਬੰਨ੍ਹ ਕੇ ਡੂੰਘੇ ਪਾਣੀ ’ਚ ਉੱਤਰੇ ਅਤੇ ਪਾੜ ਨੂੰ ਅੱਗੇ ਵਧਣ ਤੋਂ ਰੋਕਦੇ ਹੋਏ ਲੱਕੜ ਦੀਆਂ ਜਾਲੀਆਂ ਤੇ ਮਿੱਟੀ ਨਾਲ ਭਰੀਆਂ ਬੋਰੀਆਂ ਲਾਈਆਂ ਪਾੜ ਤੋਂ ਪਹਿਲਾਂ ਬੰਨ੍ਹ ਬਹੁਤ ਮਜ਼ਬੂਤ ਸੀ, ਪਰ ਪਾਣੀ ਦੇ ਤੇਜ਼ ਵਹਾਅ ਅੱਗੇ ਮਿੱਟੀ ਖਿਸਕਣ ਨਾਲ ਕਰੀਬ 60 ਫੁੱਟ ਦੇ ਖੇਤਰ ’ਚ ਬੰਨ੍ਹ ਕਮਜ਼ੋਰ ਹੋ ਗਿਆ। ਅਜਿਹੇ ’ਚ ਇਸ ਪਾੜ ਨੂੰ ਰੋਕਣ ਤੋਂ ਇਲਾਵਾ ਪਿੰਡ ਵਾਸੀਆਂ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਸਹਾਇਤਾ ਨਾਲ ਇੱਕ ਹੋਰ ਬੰਨ੍ਹ ਤਿਆਰ ਕੀਤਾ, ਤਾਂ ਕਿ ਜੇਕਰ ਉਸ ਜਗ੍ਹਾ ਤੋਂ ਬੰਨ੍ਹ ਟੁੱਟਦਾ ਤਾਂ ਦੂਜਾ ਬੰਨ੍ਹ ਪਾਣੀ ਨੂੰ ਰੋਕ ਸਕੇ।

ਸੂਚਨਾ ਮਿਲਣ ਤੋਂ ਬਾਅਦ ਐੱਸਡੀਐੱਮ ਸੁਰੇਸ਼ ਰਵੀਸ਼ ਤੇ ਡੀਐੱਸਪੀ ਗੁਰਦਿਆਲ ਸਿੰਘ ਮੌਕੇ ’ਤੇ ਪਹੁੰਚੇ ਉਨ੍ਹਾਂ ਨੇ ਬਚਾਅ ਕਾਰਜ ਦਾ ਜਾਇਜ਼ਾ ਲਿਆ ਉਨ੍ਹਾਂ ਨੇ ਮੌਕੇ ’ਤੇ ਮੌਜ਼ੂਦ ਡੇਰਾ ਸੱਚਾ ਸੌਦਾ ਤੋਂ 85 ਮੈਂਬਰ ਰਾਕੇਸ਼ ਬਜਾਜ ਇੰਸਾਂ ਤੇ ਬਲਾਕ ਰੋੜੀ ਦੇ ਪ੍ਰੇਮੀ ਸੇਵਕ ਪਵਨ ਇੰਸਾਂ ਤੋਂ ਜਾਣਕਾਰੀ ਲੈਂਦੇ ਹੋਏ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਸੇਵਾ ਦੇ ਜਜ਼ਬੇ ਦੀ ਸ਼ਲਾਘਾ ਕੀਤੀ।

ਖੁਦ ਦੀ ਜਾਨ ਖ਼ਤਰੇ ’ਚ ਪਾ ਕੇ ਲੋਕਾਂ ਨੂੰ ਬਚਾਉਣ ’ਚ ਜੁਟੇ ਸੇਵਾਦਾਰ

ਬੰਨ੍ਹ ਮਜ਼ਬੂਤ ਕਰਦੇ ਸਮੇਂ ਅਚਾਨਕ ਮਿੱਟੀ ਖਿਸਕਣ ਨਾਲ ਸੇਵਾਦਾਰ ਵਾਲ-ਵਾਲ ਬਚ ਗਏ ਜਿਸ ਤੋਂ ਬਾਅਦ ਸੇਵਾਦਾਰਾਂ ਨੇ ਇਲਾਹੀ ਨਾਅਰੇ ਨਾਲ ਨਵੇਂ ਸਿਰੇ ਤੋਂ ਮਿੱਟੀ ਨਾਲ ਭਰੀਆਂ ਬੋਰੀਆਂ ਨੂੰ?ਪਲਾਸਟਿਕ ਦੇ ਜਾਲ ’ਚ ਪਾ ਕੇ ਪਾੜ ਨੂੰ ਭਰਨਾ ਸ਼ੁਰੂ ਕੀਤਾ ਪਾਣੀ ਡੂੰਘਾ ਤੇ ਵਹਾਅ ਤੇਜ਼ ਹੋਣ ਦੇ ਬਾਵਜ਼ੂਦ ਸੇਵਾਦਾਰ ਖੁਦ ਦੀ ਜਾਨ ਖ਼ਤਰੇ ’ਚ ਪਾ ਕੇ ਬਚਾਅ ਕਾਰਜ ’ਚ ਜੁਟੇ ਰਹੇ ਸੇਵਾਦਾਰਾਂ ਦੇ ਇਸ ਜਜ਼ਬੇ ਨੂੰ ਦੇਖ ਕੇ ਉੱਥੇ ਮੌਜ਼ੂਦ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰਾਂ ਤੇ ਪੰਚਾਇਤਾਂ ਨੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ, ਜੋ ਵੀ ਕੰਮ ਕਰਦੇ ਹਨ ਉਹ ਪੂਰੀ ਲਗਨ ਤੇ ਨਿਸਵਾਰਥ ਸੇਵਾ ਭਾਵਨਾ ਨਾਲ ਕਰਦੇ ਹਨ।

ਇਹ ਵੀ ਪੜ੍ਹੋ : ਆਨਲਾਈਨ ਜੂਏ ’ਚ ਹਾਰੇ 58 ਕਰੋੜ ਰੁਪਏ, ਜਾਣੋ ਕਿਵੇਂ

ਉਨ੍ਹਾਂ ਕਿਹਾ ਕਿ ਜੇਕਰ ਇਹ ਸੇਵਾਦਾਰ ਨਾ ਹੁੰਦੇ ਤਾਂ ਪਾਣੀ ਪਿੰਡ ’ਚ ਵੜ ਜਾਂਦਾ ਅਤੇ ਵੱਡਾ ਨੁਕਸਾਨ ਹੋ ਸਕਦਾ ਸੀ 85 ਮੈਂਬਰ ਰਾਕੇਸ਼ ਬਜਾਜ ਇੰਸਾਂ ਨੇ ਦੱਸਿਆ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪਿਛਲੇ 6 ਦਿਨਾਂ ਤੋਂ?ਬਚਾਅ ਅਤੇ ਰਾਹਤ ਕਾਰਜ ’ਚ ਜੀ-ਜਾਨ ਨਾਲ ਜੁਟੇ ਹੋਏ ਹਨ ਸੇਵਾਦਾਰ ਬੰਨ੍ਹਾਂ ਨੂੰ ਮਜ਼ਬੂਤ ਕਰਨ ਤੋਂ?ਇਲਾਵਾ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਲੋਕਾਂ ਲਈ ਲੰਗਰ-ਪਾਣੀ ਤੇ ਮੈਡੀਕਲ ਸਹੂਲਤਾ ਸਮੇਤ ਹੋਰ ਸੇਵਾਵਾਂ ਦੇ ਰਹੇ ਹਨ।

ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ’ਚ ਸਥਿਤੀ ’ਤੇ ਨਿਰੰਤਰ ਰੱਖ ਰਿਹਾ ਹਾਂ ਨਿਗਰਾਨੀ : ਭਗਵੰਤ ਮਾਨ
ਲੋਕਾਂ ਨੂੰ ਸੰਕਟ ਵਿੱਚੋਂ ਕੱਢਣ ਲਈ ਸੂਬਾ ਸਰਕਾਰ ਪੂਰਨ ਤੌਰ ’ਤੇ ਵਚਨਬੱਧ (Bhagwant Maan)

ਮਨੁੱਖਤਾ ਦੀ ਸੇਵਾ ’ਚ ਜੁਟੀਆਂ ਗੈਰ-ਸਰਕਾਰੀ ਸੰਸਥਾਵਾਂ ਅਤੇ ਹੋਰ ਜਥੇਬੰਦੀਆਂ ਦਾ ਧੰਨਵਾਦ ਕੀਤਾ

ਸੂਬਾ ਸਰਕਾਰ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਇਕ-ਇਕ ਪੈਸੇ ਦੀ ਭਰਪਾਈ ਕਰੇਗੀ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਹੜ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਲੋਕਾਂ ਨੂੰ ਸੰਕਟ ਵਿੱਚੋਂ ਕੱਢਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੇ ਅੱਜ ਕਿਹਾ ਕਿ ਉਹ ਪਠਾਨਕੋਟ ਤੋਂ ਸਰਦੂਲਗੜ੍ਹ ਤੱਕ ਸੂਬਾ ਭਰ ਵਿਚ ਹੜਾਂ ਕਾਰਨ ਪੈਦਾ ਹੋਈ ਸਥਿਤੀ ਉਤੇ ਨਿਰੰਤਰ ਨਿਗਰਾਨੀ ਰੱਖ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਹੜਾਂ ਕਾਰਨ ਸੂਬੇ ਵਿਚ ਪੈਦਾ ਹੋਏ ਹਾਲਾਤ ਉਤੇ ਉਨਾਂ ਨੇ ਨਿੱਜੀ ਤੌਰ ਉਤੇ ਨਜ਼ਰ ਰੱਖੀ ਹੋਈ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਹੜ ਪੀੜਤ ਲੋਕਾਂ ਨੂੰ ਸਮੇਂ ਸਿਰ ਰਾਹਤ ਪਹੁੰਚਾਏ ਜਾਣ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਔਖੀ ਘੜੀ ਵਿਚ ਲੋਕਾਂ ਨਾਲ ਡਟ ਕੇ ਖੜੀ ਹੈ ਅਤੇ ਉਨਾਂ ਨੂੰ ਲੋੜੀਂਦੀ ਮੱਦਦ ਦਿੱਤੀ ਜਾ ਰਹੀ ਹੈ। (Bhagwant Maan)

ਇਹ ਵੀ ਪੜ੍ਹੋ : Uric Acid : ਸਰੀਰ ‘ਚ ਯੂਰਿਕ ਐਸਿਡ ਵਧਣ ‘ਤੇ ਬੰਦ ਕਰੋ ਇਹ ਚੀਜ਼ਾਂ, ਕਰਨਾ ਪੈ ਸਕਦਾ ਹੈ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਮੰਤਰੀ, ਉਚ ਅਧਿਕਾਰੀ ਅਤੇ ਹੋਰ ਪ੍ਰਸ਼ਾਸਨਿਕ ਮਸ਼ੀਨਰੀ ਪਹਿਲਾਂ ਹੀ ਲੋਕਾਂ ਦੀ ਇਮਦਾਦ ਲਈ ਪੂਰੀ ਤਰ੍ਹਾਂ ਸਰਗਰਮ ਹੈ। ਉਨਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਰਾਹਤ ਤੇ ਬਚਾਅ ਕਾਰਜ ਵੱਡੇ ਪੱਧਰ ਉਤੇ ਕੀਤੇ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਭਗਵੰਤ ਮਾਨ ਨੇ ਇਸ ਔਖੇ ਸਮੇਂ ਵਿਚ ਤਨ-ਮਨ ਨਾਲ ਲੋਕਾਂ ਦੀ ਸੇਵਾ ਵਿਚ ਜੁਟੀਆਂ ਗੈਰ-ਸਰਕਾਰੀ ਸੰਸਥਾਵਾਂ ਅਤੇ ਹੋਰ ਜਥੇਬੰਦੀਆਂ ਦੀ ਭਰਵੀਂ ਸ਼ਲਾਘਾ ਕੀਤੀ।

ਸਰਦੂਲਗੜ ਤੋਂ ਪਠਾਨਕੋਟ ਤੱਕ ਸਾਰੇ ਪੰਜਾਬ ਦੇ ਪਾਣੀ ਦੇ ਹਾਲਾਤਾਂ ਤੇ ਮੈਂ ਖੁਦ ਪਲ ਪਲ ਦੀ ਨਿਗਰਾਨੀ ਕਰ ਰਿਹਾ ਹਾਂ..ਪ੍ਰਸ਼ਾਸਨ,ਸਮਾਜਸੇਵੀ ਸੰਸਥਾਵਾਂ ਅਤੇ ਲੋਕ ਮਿਲਕੇ ਜੋ ਲੋੜਬੰਦਾਂ ਦੀ ਮਦਦ ਕਰ ਰਹੇ ਨੇ ਉਹ ਬਹੁਤ ਹੀ ਕਾਬਿਲੇ ਤਾਰੀਫ ਹੈ..ਸਰਕਾਰ ਹਮੇਸ਼ਾ ਲੋਕਾਂ ਦੇ ਨਾਲ ਰਹੇਗੀ..

— Bhagwant Mann (@BhagwantMann) July 20, 2023

ਨੁਕਸਾਨ ਦੇ ਇਕ-ਇਕ ਪੈਸੇ ਦੀ ਭਰਪਾਈ ਕਰੇਗੀ (Bhagwant Maan)

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਪ੍ਰਭਾਵਿਤ ਇਲਾਕਿਆਂ ਵਿਚ ਬਚਾਅ ਤੇ ਰਾਹਤ ਕਾਰਜਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਤਾਂ ਕਿ ਲੋਕਾਂ ਦੀ ਦੁੱਖ-ਤਕਲੀਫਾਂ ਘਟਾਈਆਂ ਜਾ ਸਕਣ। ਉਨਾਂ ਕਿਹਾ ਕਿ ਇਨਾਂ ਇਲਾਕਿਆਂ ਵਿਚ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।

ਮੁੱਖ ਮੰਤਰੀ (Bhagwant Maan) ਨੇ ਕਿਹਾ ਕਿ ਸੂਬਾ ਸਰਕਾਰ ਹੜ੍ਹਾਂ ਕਾਰਨ ਲੋਕਾਂ ਦੇ ਹੋਏ ਨੁਕਸਾਨ ਦੇ ਇਕ-ਇਕ ਪੈਸੇ ਦੀ ਭਰਪਾਈ ਕਰੇਗੀ। ਉਨਾਂ ਅੱਗੇ ਦੱਸਿਆ ਕਿ ਭਾਰੀ ਮੀਂਹ ਕਾਰਨ ਫਸਲਾਂ, ਘਰਾਂ ਅਤੇ ਹੋਰ ਨੁਕਸਾਨ ਦਾ ਪਤਾ ਲਾਉਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਫਸਲਾਂ, ਘਰਾਂ, ਪਸ਼ੂਆਂ ਆਦਿ ਦੀ ਗਿਰਦਾਵਰੀ ਪਹਿਲ ਦੇ ਆਧਾਰ ਉਤੇ ਕਰਵਾਉਣ ਦੀਆਂ ਵਿਸਥਾਰਤ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ।

ਸਾਧ-ਸੰਗਤ ਨੇ ਹੜ੍ਹ ਪ੍ਰਭਾਵਿਤ ਖੇਤਰ ’ਚ 50 ਪਰਿਵਾਰਾਂ ਨੂੰ ਦਿੱਤਾ ਰਾਸ਼ਨ
ਮਾਨਵਤਾ ਦੀ ਸੇਵਾ ਲਈ 24 ਘੰਟੇ ਹਾਜ਼ਰ ਡੇਰਾ ਸੱਚਾ ਸੌਦਾ ਦੇ ਸੇਵਾਦਾਰ: 85 ਮੈਂਬਰ ਪੰਜਾਬ

(ਸੁਨੀਲ ਚਾਵਲਾ)ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਂ ’ਤੇ ਚਲਦਿਆਂ ਬਲਾਕ ਸਮਾਣਾ ਤੇ ਨਵਾਂ ਗਾਓ ਦੀ ਸਾਧ-ਸੰਗਤ ਵੱਲੋਂ ਹੜ੍ਹ ਪੀੜਿਤਾਂ (Distribute Ration) ਵਾਲੇ ਇਲਾਕੇ ’ਚ ਸੁਕਾ ਰਾਸ਼ਨ ਦਿੱਤਾ ਗਿਆ। ਇਸ ਮੌਕੇ 85 ਮੈਂਬਰ ਪੰਜਾਬ ਨਰੇਸ਼ ਇੰਸਾਂ, ਗੁਰਚਰਨ ਇੰਸਾਂ ਤੇ ਸੁਰਿੰਦਰ ਇੰਸਾਂ ਨਵਾ ਗਾਓਂ ਨੇ ਦੱਸਿਆ ਕਿ ਪਿਛਲੇ ਦਿਨੀਂ ਘੱਗਰ ’ਚ ਪਾੜ ਕਾਰਨ ਸਮਾਣਾ ਦੇ ਕਈ ਪਿੰਡਾਂ ਵਿਚ ਹੜ੍ਹ ਆ ਗਿਆ ਸੀ ਤੇ ਉਸ ਦਿਨ ਤੋਂ ਹੀ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਹੜ੍ਹ ਪੀੜਿਤਾਂ ਵਾਲੇ ਇਲਾਕੇ ਵਿਚ ਖਾਣ ਲਈ ਖਾਣਾ, ਪਸ਼ੂਆਂ ਲਈ ਫੀਡ ਤੇ ਹਾਰਾ ਚਾਰਾ ਤੇ ਮੱਛਰਾਂ ਤੋਂ ਬਚਣ ਲਈ ਓਡੋਮਾਸ ਕਰੀਮ ਤੇ ਮੱਛਰ ਭਜਾਉਣ ਵਾਲੀ ਕੋਈਲ ਆਦਿ ਸਮਾਨ ਦਿੱਤਾ ਜਾ ਰਿਹਾ ਹੈ

ਜਿਹੜੀ ਸੇਵਾ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਕਰ ਰਹੇ ਹਨ ਉਹ ਸੱਚੀ ਮਾਨਵਤਾ ਦੀ ਸੇਵਾ: ਪਿੰਡ ਵਾਸੀ

ਤੇ ਅੱਜ ਪਿੰਡ ਘਿੳਰਾ ਅਤੇ ਪਿੰਡ ਧਰਮੇੜੀ ਵਿਖੇ 50 ਅਤਿ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਵਿੱਚ ਹਲਦੀ, ਮਿਰਚ, ਘਿਊ, ਚੀਨੀ, ਸ਼ੱਕਰ, ਨਮਕ ਆਦਿ ਹੈ। ਇਸ ਮੌਕੇ ਪ੍ਰੇਮੀ ਸੇਵਕ ਲਲਿਤ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਲਗਾਤਾਰ ਹੜ੍ਹ ਪੀੜਿਤਾਂ ਲਈ ਰਾਸ਼ਨ, ਪਸ਼ੂਆ ਲਈ ਹਰਾ ਚਾਰਾ ਤੇ ਫੀਡ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ : India A vs Pakistan A: ਭਾਰਤ ਦੇ ਇਹ ਖਿਡਾਰੀ ਪਾਕਿਸਤਾਨ ਲਈ ਬਣੇ ‘ਖੂਹ’ ਅਤੇ ‘ਖਾਈ’

ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਘਿਊਰਾ ਤੇ ਧਰਮੇੜੀ ਵਿਖੇ 4 ਤੋਂ 5 ਫੁੱਟ ਤੱਕ ਪਾਣੀ ਘਰਾਂ ਵਿਚ ਪੁੱਜ ਗਿਆ ਸੀ ਤੇ ਹਰ ਪਾਸੇ ਹਾਹਾਕਾਰ ਮੱਚੀ ਹੋਈ ਸੀ ਤੇ ਹਰ (Distribute Ration) ਇਕ ਮਦਦ ਦੀ ਗੁਹਾਰ ਲਗਾ ਰਿਹਾ ਸੀ ਤਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮਾਨਵਤਾ ਦੀ ਸੇਵਾ ਲਈ ਆ ਖੜੇ ਹੋ ਗਏ। ਉਨ੍ਹਾਂ ਕਿਹਾ ਕਿ ਜਿਹੜੀ ਸੇਵਾ ਡੇਰਾ ਸੱਚਾ ਸੌਦਾ ਦੇ ਸੇਵਾ ਕਰ ਰਹੇ ਹਨ ਇਸ ਤੋਂ ਵੱਡੀ ਸੇਵਾ ਹੋ ਹੀ ਨਹੀਂ ਸਕਦੀ ਉਨ੍ਹਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਸ਼ਲਾਘਾ ਕੀਤੀ ਤੇ ਇਸ ਸੇਵਾ ਲਈ ਤਹਿਦਿਲੋ ਧੰਨਵਾਦ ਕੀਤਾ।

ਸਾਬਕਾ ਫੌਜੀ ਦੇ ਪਰਿਵਾਰ ਦੀ ਮੱਦਦ ਲਈ ਅੱਗੇ ਆਏ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਘਰ ਦਾ ਕੀਮਤੀ ਸਮਾਨ ਪੰਜ-ਪੰਜ ਫੁੱਟ ਪਾਣੀ ’ਚੋਂ ਲੰਘ ਕੇ ਸੁਰੱਖਿਅਤ ਥਾਂ ’ਤੇ ਪਹੰੁਚਾਇਆ

(ਸੱਚ ਕਹੂੰ ਨਿਊਜ਼) ਗੋਬਿੰਦਗੜ੍ਹ ਜੇਜੀਆ। ਕਈ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਕਈ ਇਲਾਕਿਆਂ ’ਚ ਘੱਗਰ ਦਰਿਆ ਦੇ ਪਾਣੀ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ ਅਜਿਹੇ ਮੁਸੀਬਤ ਭਰੇ ਹਾਲਾਤਾਂ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚਲਦਿਆਂ (Dera Sacha Sauda) ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹੜ੍ਹ ਪੀੜਤਾਂ ਲਈ ਫਰਿਸ਼ਤੇ ਬਣ ਕੇ ਸਾਹਮਣੇ ਆਏ ਹਨ ਜਿਸ ਦੀ ਤਾਜਾ ਮਿਸਾਲ ਪਿਛਲੇ ਦਿਨੀਂ ਵੇਖਣ ਨੂੰ ਮਿਲੀ। (Punjab Floods)

ਜਾਣਕਾਰੀ ਅਨੁਸਾਰ ਮੂਣਕ ਇਲਾਕੇ ’ਚ ਘੱਗਰ ਦਰਿਆ ਦੇ ਪਾਣੀ ਨੇ ਪਿੰਡ ਪਾਪੜਾ ਦੇ ਲਛਮਣ ਸਿੰਘ ਨਾਗਰਾ ਫੌਜੀ ਪੁੱਤਰ ਸਤਨਾਮ ਸਿੰਘ ਦਾ ਘਰ ਪਿੰਡ ਤੋਂ ਦੂਰ ਖੇਤਾਂ ਵਿੱਚ ਸਮੇਤ ਪਰਿਵਾਰ ਰਹਿ ਰਿਹਾ ਸੀ ਅਚਾਨਕ ਹੀ ਘੱਗਰ ਦਰਿਆ ਦੇ ਪਾਣੀ ਨੇ ਫੌਜੀ ਵੀਰ ਦਾ ਰਿਹਾਇਸੀ ਮਕਾਨ ਚਾਰੋਂ ਪਾਸਿਓਂ ਘੇਰ ਲਿਆ ਫੌਜੀ ਵੀਰ ਦੇ ਘਰ ਨੂੰ ਜਾਣ ਲਈ ਕੋਈ ਰਾਸਤਾ ਵੀ ਨਹੀਂ ਰਿਹਾ ਸੀ ਜਦੋਂ ਇਸ ਘਟਨਾ ਦਾ ਪਤਾ 85 ਮੈਂਬਰ ਜਗਦੀਸ ਸਿੰਘ ਪਾਪੜਾ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਚਮਕੌਰ ਸਿੰਘ ਇੰਸਾਂ, ਸਵਰਨਜੀਤ ਸਿੰਘ ਇੰਸਾਂ,ਰਾਜੂ ਸਿੰਘ ਇੰਸਾਂ, ਅੰਮਿ੍ਰਤ ਪਾਲ ਸਿੰਘ ਇੰਸਾਂ,ਗੋਲਡੀ ਸਿੰਘ ਇੰਸਾਂ,ਹਰਜਸ ਸਿੰਘ ਇੰਸਾਂ ਰਾਮਗੜ੍ਹ ਜਵੰਧੇ, ਜੀਵਨ ਕੁਮਾਰ ਇੰਸਾਂ ਸੰਗਤੀਵਾਲਾ ,ਨਿਰਭੈ ਸਿੰਘ ਇੰਸਾਂ, ਸੁਖਦੀਪ ਸਿੰਘ ਇੰਸਾਂ, ਮੇਜਰ ਸਿੰਘ ਇੰਸਾਂ ਤੇ ਹੋਰ ਸੇਵਾਦਾਰ ਤੁਰੰਤ ਪੰਜ-ਪੰਜ ਪਾਣੀ ’ਚੋਂ ਲੰਘ ਕੇ ਲਛਮਣ ਸਿੰਘ ਫੌਜੀ ਦੇ ਖੇਤਾਂ ’ਚ ਮੱਦਦ ਕਰਨ ਲਈ ਪਹੁੰਚ ਗਏ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ। Punjab Floods

ਇਹ ਵੀ ਪੜ੍ਹੋ : …..ਤੇ ਹੁਣ ਸੇਵਾਦਾਰਾਂ ਨੇ ਸੜਕਾਂ ’ਚ ਵੱਡੇ ਪਾੜਾਂ ਨੂੰ ਪੂਰਨ ਦਾ ਬੀੜਾ ਚੁੱਕਿਆ

ਪੀੜਤ ਪਰਿਵਾਰਾਂ ਦੀਆਂ ਚਾਰ ਪੇਟੀਆਂ, ਤਿੰਨ ਬੈੱਡ ਜੋੜੇ, ਇੱਕ ਅਲਮਾਰੀ, ਇੱਕ ਫਰਿੱਜ ਅਤੇ ਹੋਰ ਕੀਮਤੀ ਸਾਮਾਨ 5-5 ਫੁੱਟ ਪਾਣੀ ’ਚੋਂ ਕੱਢ ਕੇ ਕੋਠੇ ’ਤੇ ਸੁਰੱਖਿਅਤ ਰੱਖਿਆ ਲਛਮਣ ਸਿੰਘ ਫੌਜੀ ਦੇ ਤਿੰਨ ਪਸੂਆਂ ਨੂੰ ਵੀ ਪਾਣੀ ’ਚੋਂ ਬਾਹਰ ਕੱਢ ਕੇ ਜਾਨ ਬਚਾਈ ਇਸ ਸੇਵਾ ਕਾਰਜ ’ਚ ਸੁਨਾਮ, ਧਰਮਗੜ੍ਹ ਜੇਜੀਆਂ, ਲਹਿਰਾਗਾਗਾ, ਧਰਮਗੜ੍ਹ, ਮੂਣਕ ਦੇ ਸੇਵਾਦਾਰਾਂ ਨੇ ਸੇਵਾ ਨਿਭਾਈ।

ਇਸ ਸਬੰਧੀ ਲਛਮਣ ਸਿੰਘ ਫੋਜੀ ਨਾਗਰਾ ਦੇ ਪਰਿਵਾਰ ਨੇ ਦੱਸਿਆ ਕਿ ਅਸੀਂ 19 ਤਰੀਕ ਨੂੰ ਬੇਟੀ ਨੂੰ ਵਿਦੇਸ਼ ਭੇਜਣਾ ਸੀ, ਉਹਦੇ ਸੰਬੰਧ ਵਿੱਚ ਨਗਦੀ ਰੁਪਏ ਜ਼ਰੂਰਤਾਂ ਦਾ ਸਮਾਨ ਇਕੱਤਰ ਕੀਤਾ ਹੋਇਆ ਸੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਮੁਸ਼ਕਿਲ ਦੀ ਘੜੀ ਵਿੱਚ ਸਾਨੂੰ ਡੁੱਬਣੋਂ ਬਚਾਇਆ, ਸਾਡੇ ਘਰਾਂ ਦੇ ਕੀਮਤੀ ਸਮਾਨ ਨੂੰ 5-5 ਫੁੱਟ ਪਾਣੀ ’ਚੋਂ ਬਾਹਰ ਕੱਢ ਕੇ ਸਾਮਾਨ ਸਾਰਾ ਛੱਤ ਉਪਰ ਸੁਰੱਖਿਅਤ ਪਹੁੰਚਾਇਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੇਕਰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਨਾ ਆਉਂਦੇ ਤਾਂ ਪਾਣੀ ਨੇ ਸਾਡੇ ਘਰ ਦੀ ਤਬਾਹੀ ਕਰ ਦੇਣੀ ਸੀ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਸੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਕੋਟਿਨ ਕੋਟ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਇਹ ਸੇਵਾਦਾਰ ਸਾਡੇ ਲਈ ਫਰਿਸ਼ਤੇ ਬਣ ਬਹੁੜੇ ਹਨ।

ਹੜ੍ਹ ਪੀੜਤਾਂ ਦੀ ਮੱਦਦ ਲਈ ਡੇਰਾ ਸ਼ਰਧਾਲੂਆਂ ਦਾ ਸਨਮਾਨ
ਨਵਦੀਪ ਕੁਮਾਰ ਪੀਸੀਐੱਸ ਉਪ ਮੰਡਲ ਮੈਜਿਸਟਰੇਟ ਪਾਤੜਾਂ ਨੇ ਸੇਵਾਦਾਰਾਂ ਨੂੰ ਦਿੱਤਾ ਪ੍ਰਸੰਸਾ ਪੱਤਰ (Flood Relief)

(ਭੂਸ਼ਣ ਸਿੰਗਲਾ) ਪਾਤੜਾਂ। ਪਹਾੜੀ ਇਲਾਕਿਆਂ ’ਚ ਪਏ ਭਾਰੀ ਮੀਂਹ ਤੋਂ ਬਾਅਦ ਮੈਦਾਨੀ ਇਲਾਕਿਆਂ ’ਚ ਆਏ ਪਾਣੀ ਨੇ ਭਾਰੀ ਤਬਾਹੀ ਮਚਾਈ ਘੱਗਰ ਰਾਹੀਂ ਜ਼ਿਲ੍ਹਾ ਪਟਿਆਲਾ ਦੇ ਸਬ ਡਵੀਜਨ ਪਾਤੜਾਂ ਵਿਖੇ ਆਏ ਹੜ੍ਹ (Flood Relief )ਦੌਰਾਨ ਡੇਰਾ ਸੱਚਾ ਸੌਦਾ ਸਰਸਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਪਾਤੜਾਂ ਦੇ ਸੇਵਾਦਾਰਾਂ ਵੱਲੋਂ ਹੜ੍ਹਾਂ ’ਚ ਫਸੇ ਲੋਕਾਂ ਦੀ ਸਹਾਇਤਾ ਕੀਤੀ ਗਈ ਇਸ ਦੌਰਾਨ ਦਿੱਤੀਆਂ ਸੇਵਾਵਾਂ ਲਈ ਨਵਦੀਪ ਕੁਮਾਰ ਪੀਸੀਐੱਸ ਉਪ ਮੰਡਲ ਮੈਜਿਸਟਰੇਟ ਪਾਤੜਾਂ ਵੱਲੋਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਪਾਤੜਾਂ ਦੇ ਸੇਵਾਦਾਰਾਂ ਦੀ ਸਲਾਹੁਤਾ ਕਰਦਿਆਂ ਪ੍ਰਸੰਸਾ ਪੱਤਰ ਦਿੱਤਾ ਗਿਆ।

ਉਪ ਮੰਡਲ ਮੈਜਿਸਟਰੇਟ ਨਵਦੀਪ ਕੁਮਾਰ ਵੱਲੋਂ ਦਿੱਤੇ ਗਏ ਪ੍ਰਸੰਸਾ ਪੱਤਰ ’ਚ ਡੇਰਾ ਸ਼ਰਧਾਲੂਆਂ ਦੀ ਸਲਾਹੁਤਾ ਕਰਦਿਆਂ ਕਿਹਾ ਗਿਆ ਹੈ ਕਿ ਮੌਨਸੂਨ ਸੀਜਨ 2023 ਦੌਰਾਨ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸਬ ਡਵੀਜਨ ਪਾਤੜਾਂ ਵਿਖੇ ਆਏ ਹੜ੍ਹ ਦੌਰਾਨ ਆਪ ਜੀ ਦੀ ਸੰਸਥਾ ਵੱਲੋਂ ਦਿਨ ਰਾਤ ਆਮ ਪਬਲਿਕ ਦੀ ਸੇਵਾ ਕੀਤੀ ਗਈ ਆਪ ਜੀ ਦੀ ਸੰਸਥਾ ਵੱਲੋਂ ਕੀਤਾ ਗਿਆ ਕੰਮ ਸ਼ਲਾਘਾਯੋਗ ਹੈ ਆਪ ਜੀ ਦੀ ਸੰਸਥਾ ਵੱਲੋਂ ਕੀਤੇ ਗਏ ਕੰਮ ਦੀ ਪ੍ਰਸੰਸਾ ਕਰਦਾ ਹਾਂ ਤੇ ਕਾਮਨਾ ਕਰਦਾ ਹਾਂ ਕਿ ਭਵਿੱਖ ’ਚ ਵੀ ਆਪ ਜੀ ਦੀ ਸੰਸਥਾ ਇਸੇ ਤਰ੍ਹਾਂ ਸੇਵਾ ਦਾ ਕੰਮ ਕਰਦੀ ਰਹੇਗੀ। (Flood Relief)

ਇਹ ਵੀ ਪੜ੍ਹੋ : …..ਤੇ ਹੁਣ ਸੇਵਾਦਾਰਾਂ ਨੇ ਸੜਕਾਂ ’ਚ ਵੱਡੇ ਪਾੜਾਂ ਨੂੰ ਪੂਰਨ ਦਾ ਬੀੜਾ ਚੁੱਕਿਆ

ਜਿਕਰਯੋਗ ਹੈ ਕਿ ਪਾਤੜਾਂ ਤੇ ਨਾਲ ਲੱਗਦੇ ਇਲਾਕਿਆਂ ’ਚ ਘੱਗਰ ਦੇ ਪਾਣੀ ਦੁਆਰਾ ਮਚਾਈ ਤਬਾਹੀ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾਂ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਰਾਹਤ ਤੇ ਬਚਾਅ ਕਾਰਜਾਂ ਦੀ ਕਮਾਨ ਸੰਭਾਲਦਿਆਂ ਜਿੱਥੇ ਹੜ੍ਹਾਂ ਦੇ ਪਾਣੀ ’ਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਉੁੱਥੇ ਹੜ੍ਹਾਂ ਦੇ ਪਾਣੀ ’ਚ ਘਿਰੇ ਲੋਕਾਂ ਲਈ ਲੰਗਰ ਭੋਜਨ, ਪਾਣੀ ਤੇ ਹੋਰ ਖਾਣ ਪੀਣ ਦਾ ਸਮਾਨ ਪਹੁੰਚਾਇਆ ਇਸ ਦੇ ਨਾਲ ਪਸ਼ੂਆਂ ਲਈ ਹਰੇ ਚਾਰੇ ਦਾ ਵੀ ਪ੍ਰਬੰਧ ਕੀਤਾ ਗਿਆ।

ਐੱਸਡੀਐਮ ਵੱਲੋਂ ਹੜ੍ਹਾਂ ਦੌਰਾਨ ਮੱਦਦ ਕਰਨ ਵਾਲਿਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਪ੍ਰਸੰਸਾ ਪੱਤਰ ਦਿੱਤੇ
(ਮਨੋਜ ਗੋਇਲ) ਬਾਦਸ਼ਾਹਪੁਰ/ ਘੱਗਾ। ਘੱਗਰ ਦਰਿਆ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿੱਚ ਪ੍ਰਭਾਵਿਤ ਹੋਏ ਲੋਕਾਂ ਨੂੰ ਹੜ੍ਹ ਦੇ ਪਾਣੀ ਵਿੱਚੋਂ ਬਾਹਰ ਕੱਢਣ ਅਤੇ ਰਾਹਤ ਸਮੱਗਰੀ ਭੇਜਣ ਵਿੱਚ ਸਹਿਯੋਗ ਕਰਨ ਵਾਲੀਆਂ ਸਮਾਜਿਕ ਧਾਰਮਿਕ ਅਤੇ ਵਪਾਰਕ ਸੰਸਥਾਵਾਂ ਨਾਲ ਐਸਡੀਐਮ ਪਾਤੜਾਂ ਨਵਦੀਪ ਕੁਮਾਰ ਵੱਲੋਂ ਵਿਸ਼ੇਸ਼ ਮੀਟਿੰਗ ਕਰਕੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ। (Flood Rescue Operation)

ਇਸ ਦੌਰਾਨ ਆੜਤੀ ਐਸੋਸੀਏਸ਼ਨ, ਸ੍ਰੀ ਖਾਟੂ ਸ਼ਿਆਮ ਮੰਦਿਰ ਕਮੇਟੀ, ਪ੍ਰਾਚੀਨ ਸ਼ਿਵ ਮੰਦਿਰ ਕਮੇਟੀ, ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਗਰੀਨ ਐਸ ਵੈਲਫੇਅਰ ਫੋਰਸ ਵਿੰਗ, ਰਾਧਾ ਸੁਆਮੀ ਸਤਿਸੰਗ ਬਿਆਸ , ਕੈਮਿਸਟ ਐਸੋਸੀਏਸ਼ਨ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਹਿਰ ਜੱਛ, ਬਹਿਰ ਜੱਛ ਮੰਦਿਰ ਕਮੇਟੀ, ਗੁੱਜਰਾਂ ਸੇਵਾ ਕਮੇਟੀ ਅਤੇ ਕਰਿਆਨਾ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਐੱਸਡੀਐੱਮ ਪਾਤੜਾਂ ਨਵਦੀਪ ਕੁਮਾਰ ਨੇ ਕਿਹਾ ਕਿ ਹੜ੍ਹਾਂ ਦੌਰਾਨ ਸਬ ਡਵੀਜ਼ਨ ਪਾਤੜਾਂ ਵਿੱਚ ਵੱਡੇ ਪੱਧਰ ਉੱਤੇ ਤਬਾਹੀ ਹੋਈ ਹੈ। (Flood Rescue Operation)

ਤਬਾਹੀ ਦੇ ਇਸ ਸਮੇਂ ਦੌਰਾਨ ਸਮਾਜਿਕ, ਧਾਰਮਿਕ ਤੇ ਵਪਾਰਕ ਸੰਸਥਾਵਾਂ ਨੇ ਪ੍ਰਸ਼ਾਸ਼ਨ ਦੇ ਕਹਿਣ ਉੱਤੇ ਪ੍ਰਭਾਵਿਤ ਲੋਕਾਂ ਦੀ ਦਿਲ ਖੋਲ ਕੇ ਮੱਦਦ ਕੀਤੀ ਹੈ। ਉਹਨਾਂ ਦੱਸਿਆ ਕਿ ਉਪਰੋਕਤ ਸੰਸਥਾਵਾਂ ਵਲੋਂ ਹੜ੍ਹ ਪੀੜਤਾਂ ਲਈ ਲੰਗਰ, ਦਵਾਈਆਂ, ਪੀਣ ਦਾ ਪਾਣੀ, ਡਰਾਈ ਫੂਡ ਆਦਿ ਦੇ ਪੈਕਟ ਬਣਾਕੇ ਪੀੜਤਾਂ ਤੱਕ ਪਹੁੰਚਣ ਲਈ ਸਹਿਯੋਗ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਸ਼ਾਹ ਸਤਿਨਾਮ ਗਰੀਨ ਐਸ ਵੈੱਲਫੇਅਰ ਫੋਰਸ ਵੱਲੋਂ ਐਨਡੀਆਰਐਫ ਅਤੇ ਫੌਜ ਦਾ ਸਹਿਯੋਗ ਕਰਦਿਆਂ ਪਾਣੀ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਨਿਭਾਈ ਗਏ ਰੋਲ ਦੀ ਪ੍ਰਸੰਸਾ ਕੀਤੀ। ‌

ਇਹ ਵੀ ਪੜ੍ਹੋ : ਘੱਗਰ ਦਰਿਆ ਦੇ ਉਸ ਪਾਰ ਰਾਹਤ ਸਮੱਗਰੀ ਲੈ ਕੇ ਪਹੁੰਚੇ ਗਰੀਨ ਐਸ ਦੇ ਸੇਵਾਦਾਰ

ਇਸ ਮੌਕੇ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਮਨਦੀਪ ਕੌਰ, ਨਾਇਬ ਤਹਿਸੀਲਦਾਰ ਭੀਮ ਸੈਨ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਪੈਂਦ, ਤੇਜਪਾਲ ਸ਼ਰਮਾਂ, ਸੰਜੇ ਗਰਗ, ਜਸਵਿੰਦਰ ਡਿੰਪਲ, ਰਾਜ ਕੁਮਾਰ ਖੇਤਲਾ, ਡਾਕਟਰ ਸੰਦੀਪ, ਭਗਵਤ ਦਿਆਲ ਨਿੱਕਾ, ਵਿਜੈ ਬਰਾਸ, ਸ਼ਿਵਜੀ ਰਾਮ, ਜੀਵਨ ਕੁਮਾਰ, ਡਾ ਨਿਰਭੈ ਇੰਸਾਂ, ਤੇਜਾ ਸਿੰਘ ਅਸ਼ੋਕਾ, ਜਗਦੀਸ਼ ਕੁਮਾਰ ਬਾਂਸਲ ਅਤੇ ਡਾ ਅਸ਼ੋਕ ਕੁਮਾਰ ਤੇ ਹਿਮਾਂਸ਼ੂ ਲਾਡਬੰਨਜਾਰਾ ਆਦਿ ਹਾਜ਼ਰ ਸਨ।‌‌

ਦੇਸ਼ ਅੰਦਰ ਆਫ਼ਤ ਰਾਹਤ ਸਹੂਲਤਾਂ ਬੇਹੱਦ ਕਮਜ਼ੋਰ
ਦੇਸ਼ ਅੰਦਰ ਕੁਦਰਤੀ ਤੇ ਮਨੁੱਖੀ ਤ੍ਰਾਸਦੀ ਪਿੱਛੋਂ ਆਫ਼ਤ ਪ੍ਰਬੰਧਾਂ ਦੀ ਹਾਲਤ ਬੇਹੱਦ ਕਮਜ਼ੋਰ ਹੈ ਖਾਸ ਕਰ ਓਦੋਂ ਜਦੋਂ ਕੋਈ ਤ੍ਰਾਸਦੀ  ਇੱਕ ਦਮ ਵਾਪਰ ਜਾਵੇ ਅਤੇ ਉਸ ਦਾ ਪਹਿਲਾਂ ਕੋਈ ਅਨੁਮਾਨ ਨਾ ਹੋਵੇ ਰੇਲ ਹਾਦਸੇ, ਬਹੁ ਮੰਜ਼ਿਲਾ ਇਮਾਰਤਾਂ ਦਾ ਡਿੱਗਣਾ, ਸਟੇਜ ਟੁੱਟ ਜਾਣਾ,ਬੰਬ ਫਟ ਜਾਣਾ, ਭਾਜੜ ਮੱਚ ਜਾਣੀ ਆਦਿ ‘ਚ ਤੁਰੰਤ ਰਾਹਤ ਪਹੁੰਚਾਉਣਾ ਦੇਸ਼ ਅੰਦਰ ਇੱਕ ਵੱਡੀ ਸਮੱਸਿਆ ਹੈ ਹਾਲ ਹੀ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ‘ਚ ਵਿਆਹ ਦੇ ਪ੍ਰੋਗਰਾਮ ‘ਚ ਹਨੇਰੀ ਅਤੇ ਖਰਾਬ ਮੌਸਮ ਕਾਰਨ ਮੈਰਿਜ ਪੈਲੇਸ ਦੀ ਇੱਕ ਕੰਧ ਡਿੱਗ ਪਈ ਜਿਸ ਕਾਰਨ 25 ਲੋਕਾਂ ਦੀ ਮੌਤ ਹੋ ਗਈ।

ਦੇਸ਼ ਦੇ ਹੋਰਨਾਂ ਸ਼ਹਿਰਾਂ ‘ਚ ਵੀ ਅਜਿਹੇ ਹਾਦਸੇ ਆਏ ਦਿਨ ਵਾਪਰਦੇ ਰਹਿੰਦੇ ਹਨ ਅਜਿਹੇ ਹਾਦਸੇ ਹੋਣ ਮੌਕੇ ਪੀੜਤਾਂ ਨੂੰ ਕਈ ਮਹੱਤਵਪੂਰਨ ਸੇਵਾਵਾਂ ਦੀ ਤੱਤਕਾਲ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਅੱਗ ਬੁਝਾਊ ਵਾਹਨ, ਐਂਬੂਲੈਂਸ, ਫਸਟ ਏਡ, ਦਵਾਈਆਂ, ਖੂਨ, ਫਸੇ ਹੋਏ ਲੋਕਾਂ ਨੂੰ ਕੱਢਣ ਲਈ ਸਮਾਨ ਅਤੇ ਮਸ਼ੀਨਾਂ ਇਹ ਸਾਰਾ ਸਮਾਨ ਹੁਣ ਦੇਸ਼ ਦੇ ਹਰ ਮਹਾਂਨਗਰ ਅਤੇ ਛੋਟੇ-ਛੋਟੇ ਕਸਬਿਆਂ ਤੱਕ ਮੁਹੱਈਆ ਹੈ ਪਰੰਤੂ ਇਹ ਸੰਗਠਿਤ ਤੌਰ ‘ਤੇ ਬੇਹੱਦ ਕਮਜ਼ੋਰ ਹਾਲਤ ‘ਚ ਅਤੇ ਸਭ ਖਿੰਡਿਆ-ਪੁੰਡਿਆ ਹੈ ਅਜੇ ਜੋ ਸਹੂਲਤਾਂ ਠੀਕ-ਠੀਕ ਮੁਹੱਈਆ ਹਨ, ਉਹ ਐਂਬੂਲੈਂਸ , ਪੁਲਿਸ ਹੀ ਕਹੀਆਂ ਜਾ ਸਕਦੀਆਂ ਹਨ ਇਸ ਤੋਂ ਅੱਗੇ ਅੱਗ ਬੁਝਾਉਣ, ਰਾਹਤ ਕਾਰਜ ਲਈ ਸਿੱਖਿਅਤ ਅਮਲਾ, ਮਸ਼ੀਨਾਂ-ਸਮਾਨ, ਦਵਾਈਆਂ ਆਦਿ ਦੀ ਬੇਹੱਦ ਘਾਟ ਹੈ ਦੇਸ਼ ਦੀ ਵਧਦੀ ਅਬਾਦੀ ਦੇ ਹਿਸਾਬ ਨਾਲ ਜਨਤਕ ਥਾਵਾਂ ਦੇ ਨਿਰਮਾਣ ‘ਚ ਅਜੇ ਗੰਭੀਰ ਲਾਪਰਵਾਹੀਆਂ ਵਰਤੀਆਂ ਜਾ ਰਹੀਆਂ ਹਨ।

ਵੱਡੀਆਂ ਕਾਰੋਬਾਰੀ ਇਮਾਰਤਾਂ ‘ਚ ਪਾਖ਼ਾਨੇ ਬਣਾਉਣ ‘ਚ ਵੀ ਪੈਸੇ ਬਚਾਉਣ ਦਾ ਜੁਗਾੜ ਲਾਇਆ ਜਾਂਦਾ ਹੈ, ਸੁਰੱਖਿਅਤ ਲਿਫ਼ਟ, ਪੌੜੀਆਂ, ਆਫ਼ਤ ਰਾਹਤ ਦੇ ਪ੍ਰਬੰਧ ਤਾਂ ਬਹੁਤ ਦੂਰ ਦੀ ਗੱਲ ਹੈ ਕੇਂਦਰ ਤੇ ਰਾਜ ਸਰਕਾਰਾਂ ਨੂੰ ਇਸ ਦਿਸ਼ਾ ‘ਚ ਪ੍ਰਭਾਵੀ ਕਦਮ ਚੁੱਕਣੇ ਪੈਣਗੇ ਪਹਿਲਾ ਤਾਂ ਦੇਸ਼ ਵਿੱਚ ਆਫ਼ਤ ਰਾਹਤ ਦੀ ਟ੍ਰੇਨਿੰਗ ਲਈ ਇੱਕ ਮਾਹਿਰ ਟੀਮ ਹਰ ਪਿੰਡ-ਸ਼ਹਿਰ ‘ਚ ਤਿਆਰ ਕੀਤੀ ਜਾਵੇ ਅਜਿਹੀਆਂ ਸੰਸਥਾਵਾਂ ਬਣਾਈਆਂ ਜਾਣ ਜੋ ਕਿ ਇੱਕ ਹੀ ਫ਼ੋਨ ‘ਤੇ ਹਰ ਤਰ੍ਹਾਂ ਦੀ ਆਫ਼ਤ ਰਾਹਤ ਨਾਗਰਿਕਾਂ ਤੱਕ ਪਹੁੰਚਾਉਣ ਇਨ੍ਹਾਂ ਸੰਸਥਾਵਾਂ ਦਾ ਫ਼ਾਇਦਾ ਦੇਸ਼ ਵਾਸੀਆਂ ਨੂੰ ਮਨੁੱਖ ਤੇ ਕੁਦਰਤ ਵੱਲੋਂ ਪੈਦਾ ਕੀਤੀਆਂ ਸਾਰੀਆਂ ਆਫ਼ਤਾਂ ‘ਚ ਮਿਲੇਗਾ ਕਿਸੇ ਵੀ ਰਾਸ਼ਟਰ ਦੀ ਸਭ ਤੋਂ ਕੀਮਤੀ ਪੂੰਜੀ ਉਸਦੇ ਨਾਗਰਿਕ ਹੁੰਦੇ ਹਨ ਇਸ ਲਈ ਇੱਕ ਵੀ ਨਾਗਰਿਕ ਦੀ ਜਾਨ ਮਨੁੱਖੀ ਲਾਪਰਵਾਹੀ ਦੀ ਵਜ੍ਹਾ ਨਾਲ ਨਹੀਂ ਜਾਣੀ ਚਾਹੀਦੀ ਕੁਦਰਤੀ ਆਫ਼ਤਾਂ ‘ਚ ਵੀ ਨਾਗਰਿਕਾਂ ਦਾ ਨੁਕਸਾਨ ਘੱਟ ਤੋਂ ਘੱਟ ਕੀਤਾ ਜਾਣਾ ਚਾਹੀਦਾ ਹੈ ਹਰ ਹਾਦਸੇ ਤੋਂ ਸਬਕ ਲਿਆ ਜਾਵੇ ਅਤੇ ਹਰ ਸੰਭਵ ਅਜਿਹੇ ਹਾਦਸਿਆਂ ਨੂੰ ਦੁਬਾਰਾ ਵਾਪਰਨ ਤੋਂ ਰੋਕਿਆ ਜਾਵੇ।