Cancer Treatment - Sach Kahoon Punjabi
Cancer Treatment: ਕੈਂਸਰ, ਡਿਪਰੈਸ਼ਨ ਤੇ ਦਿਲ ਦੀ ਬਿਮਾਰੀ ਦਾ ਖ਼ਤਰਾ ਘਟਾਉਂਦਾ ਹੈ ਇਹ ਤਰੀਕਾ, ਅਧਿਐਨ ’ਚ ਕੀਤਾ ਦਾਅਵਾ
Cancer Treatment: 57 ਖੋਜਾਂ ਦਾ ਵਿਸ਼ਲੇਸ਼ਣ ਅਤੇ ਡੇਢ ਲੱਖ ਤੋਂ ਵੱਧ ਬਾਲਗਾਂ ਦੇ ਡੇਟਾ ਸ਼ਾਮਲ
Cancer Treatment: ਨਵੀਂ ਦਿੱਲੀ (ਏਜੰਸੀ)। ਰੋਜ਼ਾਨਾ 7,000 ਕਦਮ ਤੁਰਨ ਨਾਲ ਕੈਂਸਰ, ਸ਼ੂਗਰ, ਡਿਪਰੈਸ਼ਨ ਅਤੇ ਡਿਮੈਂਸ਼ੀਆ ਵਰਗੇ ਗੰਭੀਰ ਸਿਹਤ ਜੋਖਮਾਂ ਨੂੰ ਘਟਾਇਆ ਜਾ ਸਕਦਾ ਹੈ। ਇਹ ਦਾਅਵਾ ਦ ਲੈਂਸੇਟ ਪਬਲਿਕ ਹੈਲਥ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਨਵੇਂ ਅਧਿਐਨ ਵਿੱਚ ਕੀਤਾ ਗਿਆ ਸੀ। ਅਧਿਐਨ ਵਿੱਚ 57 ਖੋਜਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ, ਜਿਸ ਵਿੱਚ 1,60,000 ਤੋਂ ਵੱਧ ਬਾਲਗਾਂ ਦਾ ਡੇਟਾ ਸ਼ਾਮਲ ਸੀ। ਅਧਿਐਨ ਵਿੱਚ ਪਾਇਆ ਗਿਆ ਕਿ ਰੋਜ਼ਾਨਾ 7,000 ਕਦਮ ਤੁਰਨ ਨਾਲ ਦਿਲ ਦੀ ਬਿਮਾਰੀ ਦੇ ਜੋਖਮ ਨੂੰ 25 ਫੀਸਦੀ, ਕੈਂਸਰ ਨੂੰ 6 ਫੀਸਦੀ, ਟਾਈਪ 2 ਸ਼ੂਗਰ ਨੂੰ 14 ਫੀਸਦੀ, ਡਿਮੈਂਸ਼ੀਆ ਨੂੰ 38 ਫੀਸਦੀ, ਡਿਪਰੈਸ਼ਨ ਨੂੰ 22 ਫੀਸਦੀ ਅਤੇ ਡਿੱਗਣ ਦੀ ਘਟਨਾ ਨੂੰ 28 ਫੀਸਦੀ ਘਟਾਇਆ ਜਾ ਸਕਦਾ ਹੈ।
ਨਾਲ ਹੀ ਬਿਮਾਰੀਆਂ ਤੋਂ ਮੌਤ ਦੇ ਜੋਖਮ ਨੂੰ ਲੱਗਭੱਗ 50 ਫੀਸਦੀ ਘਟਾਇਆ ਜਾ ਸਕਦਾ ਹੈ। ਵਰਤਮਾਨ ਵਿੱਚ, 10,000 ਕਦਮ ਪ੍ਰਤੀ ਦਿਨ ਇੱਕ ਗੈਰ-ਰਸਮੀ ਟੀਚਾ ਮੰਨਿਆ ਜਾਂਦਾ ਹੈ, ਪਰ ਅਧਿਐਨ ਸੁਝਾਅ ਦਿੰਦਾ ਹੈ ਕਿ ਘੱਟ ਸਰਗਰਮ ਲੋਕਾਂ ਲਈ 7,000 ਕਦਮਾਂ ਦਾ ਟੀਚਾ ਵਧੇਰੇ ਵਿਹਾਰਕ ਹੋ ਸਕਦਾ ਹੈ। ਅਸਟਰੇਲੀਆ ਦੀ ਸਿਡਨੀ ਯੂਨੀਵਰਸਿਟੀ ਦੇ ਚਾਰਲਸ ਪਾਰਕਿੰਸਨ ਸੈਂਟਰ ਦੇ ਪ੍ਰੋਫੈਸਰ ਡਿੰਗ ਡਿੰਗ ਨੇ ਕਿਹਾ ਕਿ ਹਾਲਾਂਕਿ 10,000 ਕਦਮ ਸਰਗਰਮ ਲੋਕਾਂ ਲਈ ਢੁਕਵੇਂ ਹੋ ਸਕਦੇ ਹਨ, ਪਰ 7,000 ਕਦਮ ਪ੍ਰਤੀ ਦਿਨ ਸਿਹਤ ਵਿੱਚ ਮਹੱਤਵਪੂਰਨ ਸੁਧਾਰ ਲਿਆਉਂਦੇ ਹਨ ਅਤੇ ਇਹ ਇੱਕ ਆਮ ਟੀਚਾ ਹੈ। Cancer Treatment
Read Also : ਸੜਕਾਂ ’ਤੇ ਘੁੰਮ ਰਹੀਆਂ ਓਵਰ ਲੋਡ ਤੂੜੀ ਦੀਆਂ ਟਰਾਲੀਆਂ ਲਵਾਉਂਦੀਆਂ ਨੇ ਵਾਹਨ ਚਾਲਕਾਂ ਦੀਆਂ ਬਰੇਕਾਂ
ਖੋਜਕਾਰਾਂ ਨੇ ਕੁਝ ਸੀਮਾਵਾਂ ਨੂੰ ਵੀ ਸਵੀਕਾਰ ਕੀਤਾ। ਇਹ ਮੰਨਿਆ ਜਾਂਦਾ ਹੈ ਕਿ ਕੈਂਸਰ ਅਤੇ ਡਿਮੈਂਸ਼ੀਆ ’ਤੇ ਸਾਡਾ ਅਧਿਐਨ ਸੀਮਤ, ਉਮਰ-ਵਿਸ਼ੇਸ਼ ਵਿਸ਼ਲੇਸ਼ਣ ਦੀ ਘਾਟ ਵਰਗੇ ਕਾਰਕਾਂ ਨਾਲ ਪ੍ਰਭਾਵਿਤ ਹੁੰਦਾ ਹੈ। ਫਿਰ ਵੀ, ਇਹ ਅਧਿਐਨ ਸੁਝਾਅ ਦਿੰਦਾ ਹੈ ਕਿ ਰੋਜ਼ਾਨਾ ਕਦਮਾਂ ਦੀ ਗਿਣਤੀ ਕਰਨਾ ਸਰੀਰਕ ਗਤੀਵਿਧੀ ਨੂੰ ਮਾਪਣ ਦਾ ਇੱਕ ਸਧਾਰਨ ਤਰੀਕਾ ਹੈ। ਖੋਜਕਾਰਾਂ ਦਾ ਮੰਨਣਾ ਹੈ ਕਿ ਇਹ ਖੋਜਾਂ ਭਵਿੱਖ ਦੇ ਜਨਤਕ ਸਿਹਤ ਦਿਸ਼ਾ-ਨਿਰਦੇਸ਼ਾਂ ਨੂੰ ਆਕਾਰ ਦੇ ਸਕਦੀਆਂ ਹਨ। ਇਹ ਇੱਕ ਸਰਲ ਅਤੇ ਵਿਹਾਰਕ ਹੱਲ ਹੈ ਜੋ ਲੋਕਾਂ ਨੂੰ ਤੁਰਨ ਲਈ ਪ੍ਰੇਰਿਤ ਕਰ ਸਕਦਾ ਹੈ।
ਘੱਟ ਕਦਮਾਂ ਨਾਲ ਵੀ ਮਿਲੇਗਾ ਲਾਭ | Cancer Treatment
ਅਧਿਐਨ ਨੇ ਇਹ ਵੀ ਪਾਇਆ ਕਿ ਇੱਕ ਦਿਨ ਵਿੱਚ ਸਿਰਫ਼ 4,000 ਕਦਮ ਤੁਰਨਾ ਵੀ 2,000 ਕਦਮਾਂ ਨਾਲੋਂ ਬਿਹਤਰ ਸਿਹਤ ਲਾਭ ਪ੍ਰਦਾਨ ਕਰਦਾ ਹੈ। ਕੁਝ ਮਾਮਲਿਆਂ ਵਿੱਚ, ਜਿਵੇਂ ਕਿ ਦਿਲ ਦੀ ਬਿਮਾਰੀ, 7,000 ਤੋਂ ਵੱਧ ਕਦਮ ਤੁਰਨਾ ਲਾਭਦਾਇਕ ਹੈ, ਪਰ ਜ਼ਿਆਦਾਤਰ ਬਿਮਾਰੀਆਂ ਵਿੱਚ ਇਸ ਪੱਧਰ ’ਤੇ ਲਾਭ ਸਥਿਰ ਹੁੰਦੇ ਹਨ।
Cancer Treatment: ਬਿਮਾਰ ਨਹੀਂ, ਤੰਦਰੁਸਤ ਬਣੇ ਭਾਰਤ
Cancer Treatment: ਪਿਛਲੇ ਦਿਨਾਂ ਤੋਂ ਕੈਂਸਰ ਦੇ ਇਲਾਜ ਬਾਰੇ ਤਰਕ-ਵਿਤਰਕ ਚੱਲ ਰਿਹਾ ਹੈ ਕੋਈ ਕਹਿ ਰਿਹਾ ਹੈ ਕਿ ਕੁਦਰਤੀ ਇਲਾਜ ਪ੍ਰਣਾਲੀ ਜਾਂ ਖਾਣ-ਪੀਣ ’ਚ ਸੁਧਾਰ ਹੀ ਇਲਾਜ ਹੈ ਦੂਜੀ ਧਿਰ ਐਲੋਪੈਥੀ ਇਲਾਜ ਨੂੰ ਹੀ ਪ੍ਰਮਾਣਿਤ ਇਲਾਜ ਮੰਨ ਰਹੀ ਹੈ ਇਸ ਤਰਕ-ਵਿਤਰਕ ਦਾ ਸਹੀ-ਗਲਤ ਕੀ ਹੈ ਇਹ ਤਾਂ ਵੱਖਰੀ ਗੱਲ ਹੈ ਪਰ ਇਹ ਜ਼ਰੂਰ ਸੱਚ ਹੈ ਕਿ ਲੋਕਾਂ ਅੰਦਰ ਨਾਮੁਰਾਦ ਬਿਮਾਰੀ ਕੈਂਸਰ ਦਾ ਭੈਅ ਬਹੁਤ ਜ਼ਿਆਦਾ ਹੈ ਦੇਰੀ ਨਾਲ ਸ਼ੁਰੂ ਹੋਣ ਕਰਕੇ ਇਲਾਜ ਬਹੁਤ ਮਹਿੰਗਾ ਹੋ ਜਾਂਦਾ ਹੈ ਜਾਂ ਮਰੀਜ਼ ਬਚਦਾ ਨਹੀਂ ਕੈਂਸਰ ਵਿਅਕਤੀ, ਸਮਾਜ ਤੇ ਸਰਕਾਰਾਂ ਸਭ ਲਈ ਵੱਡੀ ਚੁਣੌੌਤੀ ਹੈ ਅਸਲ ’ਚ ਪ੍ਰੇਸ਼ਾਨ ਹੋਏ ਲੋਕ ਜਿੱਥੋਂ ਵੀ ਸੌਖਾ ਤੇ ਸਸਤਾ ਇਲਾਜ ਸੁਣਦੇ ਹਨ।
ਇਹ ਖਬਰ ਵੀ ਪੜ੍ਹੋ : Health Benefits of Ajwain: ਸਰਦੀਆਂ ’ਚ ਬੀਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਡੇ ਘਰ ’ਚ ਰੱਖੀ ਇਹ ਚੀਜ਼ ਹੈ ਗੁ…
ਭੱਜ ਉੱਠਦੇ ਹਨ ਸੋਸ਼ਲ ਮੀਡੀਆ ’ਤੇ ਭਾਵੇਂ ਸਹੀ ਇਲਾਜ ਹੋਵੇ ਜਾਂ ਗਲਤ ਲੋਕ ਗੌਰ ਨਾਲ ਸੁਣਦੇ ਹਨ ਅਸਲੀਅਤ ਇਹ ਹੈ ਕਿ ਕੈਂਸਰ ਬੜੀ ਰਫਤਾਰ ਨਾਲ ਫੈਲ ਰਿਹਾ ਹੈ ਤੇ ਕਈ ਕਾਰਨਾਂ ਕਾਰਨ ਮਰੀਜ਼ਾਂ ਦੀ ਜਾਨ ਚਲੀ ਜਾਂਦੀ ਹੈ ਇਹ ਵੀ ਸੱਚਾਈ ਹੈ ਕਿ ਸਮੇਂ ਸਿਰ ਸ਼ੁਰੂ ਹੋਇਆ ਇਲਾਜ ਘੱਟ ਮਹਿੰਗਾ ਹੁੰਦਾ ਹੈ ਤੇ ਮਰੀਜ਼ ਦੇ ਰਾਜ਼ੀ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ ਕੁਝ ਵੀ ਹੋਵੇ ਸਰਕਾਰਾਂ ਨੂੰ ਇਸ ਗੱਲ ’ਤੇ ਜ਼ਰੂਰ ਗੌਰ ਕਰਨੀ ਚਾਹੀਦੀ ਹੈ ਕਿ ਇਲਾਜ ਹਰ ਮਰੀਜ਼ ਦੀ ਪਹੁੰਚ ’ਚ ਹੋਵੇ ਚੰਗੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਆਯੂਸ਼ਮਾਨ ਤਹਿਤ ਪੰਜ ਲੱਖ ਦੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੋਈ ਹੈ ਤੇ ਹੁਣ 70 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਆਯੂਸ਼ਮਾਨ ਦੇ ਦਾਇਰੇ ’ਚ ਲਿਆ ਗਿਆ ਹੈ ਰਾਜਸਥਾਨ ’ਚ ਇਹ ਸਹੂਲਤ 25 ਲੱਖ ਤੱਕ ਵੀ ਹੈ। Cancer Treatment
ਭਾਵੇਂ ਇਲਾਜ ਮੁਫਤ ਵੀ ਹੈ ਪਰ ਬਿਮਾਰੀ ਬੜੀ ਤਕਲੀਫਦੇਹ ਹੈ ਚੰਗਾ ਹੋਵੇ ਜੇਕਰ ਸਰਕਾਰਾਂ ਕੈਂਸਰ ਦੇ ਹਰ ਮਰੀਜ਼ ਦਾ ਇਲਾਜ ਮੁਫਤ ਕਰਨ ਦੀ ਸਹੂਲਤ ਦੇਣ, ਮਰੀਜ਼ ਚਾਹੇ ਅਮੀਰ ਹੋਵੇ ਜਾਂ ਵੱਡੀ ਉਮਰ ਦਾ ਗਰੀਬ ਹੋਵੇ, ਛੋਟੀ ਉਮਰ ਦਾ ਹੋਵੇ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਦੇਸ਼ ਅੰਦਰ ਇੱਕ ਸਿਹਤ ਸੰਸਕ੍ਰਿਤੀ ਪੈਦਾ ਕੀਤੀ ਜਾਵੇ ਜਿਸ ਨਾਲ ਲੋਕ ਜਾਗਰੂਕ ਰਹਿਣ, ਟੈਸਟ ਵੀ ਕਰਵਾਉਣ, ਕਸਰਤ ਤੇ ਖੁਰਾਕ ਬਾਰੇ ਵੀ ਜਾਗਰੂਕ ਰਹਿਣ ਸਰਕਾਰਾਂ ਸੈਰ ਕਰਨ ਲਈ ਪਾਰਕ ਅਤੇ ਜਿੰਮਾਂ ਦਾ ਪ੍ਰਬੰਧ ਕਰਨ ਇਸ ਦੇ ਨਾਲ ਹੀ ਉਹਨਾਂ ਸਾਰੇ ਕਾਰਨਾਂ ਨੂੰ ਦੂਰ ਕੀਤਾ ਜਾਵੇ ਜੋ ਕੈਂਸਰ ਪੈਦਾ ਕਰ ਰਹੇ ਹਨ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਘਟਾਉਣ ਦੇ ਨਾਲ -ਨਾਲ ਖੁਰਾਕੀ ਪਦਾਰਥਾਂ ’ਚ ਮਿਲਾਵਟਖੋਰੀ ਖਿਲਾਫ ਸਖ਼ਤ ਕਦਮ ਚੁੱਕੇ ਜਾਣ। Cancer Treatment
ਖੇਡਾਂ ਦੇ ਖੇਤਰ ‘ਚ ਨਾਮਣਾ ਖੱਟਣ ਵਾਲੇ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਵੀ ਦਿੱਤੀ ਜਾਵੇਗੀ ਨਗਦ ਵਿੱਤੀ ਸਹਾਇਤਾ | Cancer Treatment
ਚੰਡੀਗੜ, (ਸੱਚ ਕਹੂੰ ਨਿਊਜ਼)। ਪੰਜਾਬ ਦੇ ਕਿਰਤੀਆਂ ਨੂੰ ਹੁਣ ਕਿਸੇ ਵੀ ਗੰਭੀਰ ਬਿਮਾਰੀ ਲਈ 1 ਲੱਖ ਨਹੀਂ, ਸਗੋਂ ਪੰਜਾਬ ਸਰਕਾਰ ਤੋਂ 2 ਲੱਖ ਰੁਪਏ ਤੱਕ ਦੀ ਸਹਾਇਤਾ ਮਿਲੇਗੀ। ਇਸ ਸਬੰਧੀ ਵਿਭਾਗ ਵਲੋਂ ਆਖ਼ਰੀ ਫੈਸਲਾ ਲੈ ਲਿਆ ਗਿਆ ਹੈ। ਇਸ ਨਾਲ ਹੀ ਕਿਰਤੀਆਂ ਦੇ ਪਰਿਵਾਰ ‘ਚ ਲੜਕੀ ਦਾ ਵਿਆਹ ਹੋਣ ਮੌਕੇ ਸ਼ਗਨ 31 ਹਜ਼ਾਰ ਦੀ ਥਾਂ ‘ਤੇ 51 ਹਜ਼ਾਰ ਦਿੱਤਾ ਜਾਏਗਾ, ਜਿਹੜਾ ਕਿ ਕਿਰਤੀਆਂ ਨੂੰ ਸਰਕਾਰ ਵਲੋਂ ਵੱਡਾ ਤੋਹਫ਼ਾ ਦਿੱਤਾ ਗਿਆ ਹੈ। (Cancer Treatment)
ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੀ ਐਡਵਾਇਜ਼ਰੀ ਕਮੇਟੀ ਦੀ ਇੱਕ ਮੀਟਿੰਗ ਅੱਜ ਕਮੇਟੀ ਦੇ ਚੇਅਰਮੈਨ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਹ ਫੈਸਲਾ ਲਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਕਿਰਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦਾ ਮੁੱਖ ਮਨੋਰਥ ਬਿਲਡਿੰਗ ਐਂਡ ਅਦਰ ਕਨਸਟੱਰਕਸ਼ਨ ਵੈੱਲਫੇਅਰ ਬੋਰਡ ਦੀਆਂ ਵਿੱਤੀ ਸਹੂਲਤਾਂ ‘ਚ ਵਾਧਾ ਕਰਨ ਦੇ ਨਾਲ-ਨਾਲ ਬੋਰਡ ਵੱਲੋਂ ਪ੍ਰਾਪਤ ਕੀਤੇ ਜਾਂਦੇ ਸੈੱਸ ਵਿੱਚ ਹੋਰ ਵਾਧਾ ਕਰਨਾ ਸੀ ਤਾਂ ਜੋ ਲੋੜਵੰਦ ਉਸਾਰੂ ਕਿਰਤੀਆਂ ਨੂੰ ਸਮੇਂ ਸਿਰ ਵੱਖ-ਵੱਖ ਭਲਾਈ ਸਕੀਮਾਂ ਅਧੀਨ ਵਿੱਤੀ ਸਹਾਇਤਾ ਦਿੱਤੀ ਜਾ ਸਕੇ।
ਸ਼ਗਨ ਸਕੀਮ 31 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਕਰਨ ਤੱਕ ਕਰਨ ਦੀ ਸਿਧਾਂਤਕ ਪ੍ਰਵਾਨਗੀ
ਉਨਾਂ ਦੱਸਿਆ ਕਿ ਅੱਜ ਦੀ ਮੀਟਿੰਗ ‘ਚ ਮੁੱਖ ਤੌਰ ‘ਤੇ ਉਸਾਰੀ ਕਿਰਤੀਆਂ ਲਈ ਕੈਂਸਰ, ਦਿਲ ਤੇ ਗੁਰਦੇ ਦੀਆਂ ਬਿਮਾਰੀਆਂ ਦੇ ਇਲਾਜ ਲਈ ਦਿੱਤੀ ਜਾਣ ਵਾਲੀ ਇੱਕ ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਨੂੰ ਵਧਾ ਕੇ ਦੋ ਲੱਖ ਰੁਪਏ ਤੱਕ ਕਰਨ ਦਾ ਫ਼ੈਸਲਾ ਲਿਆ ਗਿਆ।ਕਿਰਤੀਆਂ ਦੀਆਂ ਬੱਚੀਆਂ ਦੇ ਵਿਆਹ ਤੇ ਦਿੱਤੀ ਜਾਣ ਵਾਲੀ ਸ਼ਗਨ ਰਾਸ਼ੀ ‘ਚ 31 ਹਜ਼ਾਰ ਰੁਪਏ ਤੋਂ ਵਧਾ ਕੇ 51 ਹਜ਼ਾਰ ਰੁਪਏ ਤੱਕ ਦਾ ਸ਼ਗਨ ਦਿੱਤੇ ਜਾਣ ਨੂੰ ਵੀ ਸਿਧਾਂਤਕ ਪ੍ਰਵਾਨਗੀ ਦਿੱਤੀ ਹੈ।
ਸ੍ਰ. ਸਿੱਧੂ ਨੇ ਦੱਸਿਆ ਕਿ ਕਮੇਟੀ ਨੇ ਸਰਬਸੰਮਤੀ ਨਾਲ ਇਹ ਫੈਸਲਾ ਵੀ ਲਿਆ ਕਿ ਊਸਾਰੀ ਕਿਰਤੀਆਂ ਦੇ ਬੱਚੇ ਜੋ ਕਿ ਜ਼ਿਲ੍ਹਾ, ਰਾਜ ਜਾਂ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਖੇਡਾਂ ਦੇ ਖੇਤਰ ‘ਚ ਨਾਮਣਾ ਖੱਟਦੇ ਹਨ ਉਨ੍ਹਾਂ ਲਈ ਨਗਦ ਵਿੱਤੀ ਇਮਦਾਦ ਬੋਰਡ ਵੱਲੋਂ ਦਿੱਤੀ ਜਾਇਆ ਕਰੇਗੀ। ਇਸ ਦੇ ਨਾਲ ਹੀ ਐਡਵਾਈਜ਼ਰੀ ਕਮੇਟੀ ਨੇ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਦਿੱਤੀ ਜਾਣ ਵਾਲੀ ਵਜ਼ੀਫ਼ਾ ਸਕੀਮ ‘ਚ ਸੋਧ ਕਰਨ ਦਾ ਫੈਸਲਾ ਵੀ ਲਿਆ, ਜਿਸ ਅਧੀਨ ਹੁਣ 85 ਫੀਸਦੀ ਦੀ ਬਜਾਇ 75 ਫੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਜ਼ੀਫਾ ਸਕੀਮ ਅਧੀਨ 11 ਹਜ਼ਾਰ ਰੁਪਏ ਸਿੱਧੇ ਤੌਰ ‘ਤੇ ਦਿੱਤੇ ਜਾਣਗੇ।