Bearers - Sach Kahoon Punjabi
ਆਪ ਖ਼ਿਲਾਫ਼ ਬੋਲਣ ਵਾਲੇ ਬੂਟਾ ਸਿੰਘ ਨੂੰ ਡਾ. ਬਲਬੀਰ ਨੇ ਹਟਾਇਆ, ਖਹਿਰਾ ਨੇ ਮੁੜ ਲਾਇਆ
ਆਮ ਆਦਮੀ ਪਾਰਟੀ ਵੱਲੋਂ ਬੂਟਾ ਸਿੰਘ ਸਨ ਮੀਡੀਆ ਪੈਨਲ ਲਿਸਟ
ਖਹਿਰਾ ਨੂੰ ਕੋਈ ਹੱਕ ਨਹੀਂ ਤੈਨਾਤੀਆਂ ਕਰਨ ਦਾ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਆਮ ਆਦਮੀ ਪਾਰਟੀ ਦੀ ਆਪਸੀ ਫੁੱਟ ਤੋਂ ਬਾਅਦ ਹੁਣ ਇਸ ਲੜਾਈ ‘ਚ ਅਹੁਦੇਦਾਰੀਆਂ ਦੀ ਵੰਡ ਵੀ ਸ਼ਾਮਲ ਹੋ ਗਈਆਂ ਹੈ।  ਆਮ ਆਦਮੀ ਪਾਰਟੀ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਇੱਕ ਲੀਡਰ ਬੂਟਾ ਸਿੰਘ ਬੈਰਾਗੀ ਨੂੰ ਮੀਡੀਆ ਪੈਨਲ ਲਿਸਟ ਤੋਂ ਬਾਹਰ ਕੱਢ ਰਹੇ ਹਨ ਤਾਂ ਸੁਖਪਾਲ ਖਹਿਰਾ ਅਗਲੇ ਦਿਨ ਹੀ ਡਾ. ਬਲਬੀਰ ਸਿੰਘ ਦੇ ਫੈਸਲੇ ਨੂੰ ਪਲਟਦੇ ਹੋਏ ਬੂਟਾ ਸਿੰਘ ਬੈਰਾਗੀ ਨੂੰ ਮੁੜ ਤੋਂ ਮੀਡੀਆ ਪੈਨਲ ਲਿਸਟ ‘ਚ ਸ਼ਾਮਲ ਕਰਨ ਦਾ ਐਲਾਨ ਕਰ ਰਹੇ ਹਨ। ਆਮ ਆਦਮੀ ਪਾਰਟੀ ਦੀ ਇਸ ਆਪਸੀ ਲੜਾਈ ‘ਚ ਕਾਫ਼ੀ ਜਿਆਦਾ ਸਥਿਤੀ ਭੰਬਲਭੂਸੇ ਵਾਲੀ ਬਣੀ ਹੋਈ ਹੈ ਕਿ ਕਿਹੜਾ ਲੀਡਰ ਪਾਰਟੀ ਦਾ ਅਹੁਦੇਦਾਰ ਹੈ ਜਾਂ ਫਿਰ ਕਿਹੜਾ ਲੀਡਰ ਪਾਰਟੀ ਦਾ ਅਹੁਦੇਦਾਰ ਨਹੀਂ ਹੈ।
ਇੱਥੇ ਇਹ ਦੱਸਣ ਯੋਗ ਹੈ ਕਿ ਬੀਤੇ ਦਿਨੀਂ ਇੱਕ ਟੀਵੀ ਚੈਨਲ ਦੀ ਡਿਬੇਟ ‘ਤੇ ਆਮ ਆਦਮੀ ਪਾਰਟੀ ਦੇ ਮੀਡੀਆ ਪੈਨਲ ‘ਚ ਸ਼ਾਮਲ ਬੂਟਾ ਸਿੰਘ ਬੈਰਾਗੀ ਨੇ ਆਪਣੀ ਹੀ ਪਾਰਟੀ ਨੂੰ ਗਲਤ ਠਹਿਰਾਉਂਦੇ ਹੋਏ ਸੁਖਪਾਲ ਖਹਿਰਾ ਦਾ ਪੱਖ ਮਾਰਿਆ ਸੀ। ਜਿਸ ਤੋਂ ਬਾਅਦ ਡਾ. ਬਲਬੀਰ ਸਿੰਘ ਨੇ ਇੱਕ ਆਦੇਸ਼ ਜਾਰੀ ਕਰਦੇ ਹੋਏ ਬੂਟਾ ਸਿੰਘ ਬੈਰਾਗੀ ਨੂੰ ਮੀਡੀਆ ਟੀਮ ਵਿੱਚੋਂ ਬਾਹਰ ਕਰ ਦਿੱਤਾ ਸੀ ਤਾਂ ਕਿ ਉਹ ਪਾਰਟੀ ਵਲੋਂ ਕਿਸੇ ਵੀ ਤਰਾਂ ਦੀ ਮੀਡੀਆ ਵਿੱਚ ਬਿਆਨ ਨਾ ਦੇ ਸਕਣ ਪਰ ਸੁਖਪਾਲ ਖਹਿਰਾ ਨੇ ਐਤਵਾਰ ਨੂੰ ਇੱਕ ਆਦੇਸ਼ ਜਾਰੀ ਕਰਦੇ ਹੋਏ ਬੂਟਾ ਸਿੰਘ ਬੇਰਾਗੀ ਨੂੰ ਮੁੜ ਤੋਂ ਮੀਡੀਆ ਪੈਨਲਲਿਸਟ ਘੋਸ਼ਿਤ ਕਰ ਦਿੱਤਾ ਹੈ।
ਹੁਣ ਸਮਝ ਨਹੀਂ ਆ ਰਿਹਾ ਹੈ ਕਿ ਕਿਹੜਾ ਆਮ ਆਦਮੀ ਪਾਰਟੀ ਦਾ ਪੈਨਲਿਸਟ ਮੰਨਿਆ ਜਾਵੇ ਅਤੇ ਕਿਹੜਾ  ਨਾ ਮੰਨਿਆ ਜਾਵੇ, ਕਿਉਂਕਿ ਹੁਣ ਤੱਕ ਸੁਖਪਾਲ ਖਹਿਰਾ ਨੇ ਨਾਲ ਹੀ ਪਾਰਟੀ ਛੱਡੀ ਹੈ ਅਤੇ ਨਾ ਹੀ ਪਾਰਟੀ ਨੇ ਉਨਾਂ ਨੂੰ ਕੱਢਿਆ ਹੈ ਪਰ ਉਨਾਂ ਕੋਲ ਕਿਸੇ ਦੀ ਤੈ ਨਾਤੀ ਕਰਨ ਦਾ ਵੀ ਕੋਈ ਹੱਕ ਨਹੀਂ ਹੈ ਪਰ ਇਸ ਲੜਾਈ ਵਿੱਚ ਹੁਣ ਅਹੁਦੇ ਦਾਰੀਆ ਦੇ ਵੰਡਣ ਦਾ ਵੀ ਕੰਮ ਸ਼ੁਰੂ ਹੋ ਗਿਆ ਹੈ।
ਖਹਿਰਾ ਨਹੀਂ ਵੰਡ ਸਕਦੇ ਅਹੁਦੇਦਾਰੀ : ਡਾ. ਬਲਬੀਰ ਸਿੰਘ
ਆਮ ਆਦਮੀ ਪਾਰਟੀ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੁਖਪਾਲ ਖਹਿਰਾ ਇਸ ਸਮੇਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਵਿੱਚ ਲੱਗੇ ਹੋਏ ਹਨ ਤੇ ਉਨ੍ਹਾਂ ਕੋਲ ਇੱਕ ਵਿਧਾਇਕ ਹੁੰਦੇ ਹੋਏ ਕੋਈ ਅਧਿਕਾਰ ਨਹੀਂ ਹੈ ਕਿ ਉਹ ਅਹੁਦੇਦਾਰੀਆਂ ਦੀ ਵੰਡ ਕਰਨ। ਕਿਸੇ ਵੀ ਤਰ੍ਹਾਂ ਦੀ ਅਹੁਦੇਦਾਰੀ ਦੀ ਵੰਡ ਕਰਨਾ ਪਾਰਟੀ ਪ੍ਰਧਾਨ ਤੇ ਸਹਿ ਪ੍ਰਧਾਨ ਕੋਲ ਹੀ ਅਧਿਕਾਰ ਹੈ ਪਰ ਸੁਖਪਾਲ ਖਹਿਰਾ ਇਹੋ ਜਿਹੀਆਂ ਹਰਕਤਾਂ ਕਰਦੇ ਹੋਏ ਪਾਰਟੀ ਦੇ ਸਿਸਟਮ ਦੇ ਉਲਟ ਚੱਲ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਪਾਰ ਅਤੇ ਉਦਯੋਗ ਵਿੰਗ, ਐਕਸ ਸਰਵਿਸਮੈਨ ਵਿੰਗ ਅਤੇ ਐਂਟੀ ਕਰੱਪਸ਼ਨ ਵਿੰਗ ਕੀਤੇ ਗਠਿਤ | AAP
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਆਮ ਆਦਮੀ ਪਾਰਟੀ ਪੰਜਾਬ ਨੇ ਆਪਣੇ ਸੰਗਠਨਾਤਮਕ ਢਾਂਚੇ ਦਾ ਵਿਸਤਾਰ ਕਰਦੇ ਹੋਏ 12 ਹਲਕਾ ਪ੍ਰਧਾਨ, 2 ਜ਼ਿਲ੍ਹਾ ਪ੍ਰਧਾਨ, 3 ਜਨਰਲ ਸਕੱਤਰ, ਸਹਿ-ਸਕੱਤਰ, ਉਪ-ਪ੍ਰਧਾਨ ਨਿਯੁਕਤ ਕਰਨ ਸਮੇਤ ਵਪਾਰ ਅਤੇ ਉਦਯੋਗ ਵਿੰਗ, ਐਂਟੀ ਕਰੱਪਸ਼ਨ ਵਿੰਗ, ਐਕਸ ਸਰਵਿਸਮੈਨ ਵਿੰਗ ਦਾ ਗਠਨ ਕੀਤਾ ਹੈ। ਇਸ ਤੋਂ ਇਲਾਵਾ ਸੂਬਾ ਵਿੱਤ ਕਮੇਟੀ ਸਮੇਤ ਕਈ ਵਿੰਗਾਂ ਤੇ ਜ਼ੋਨਾਂ ਦੇ ਅਹੁਦੇਦਾਰ ਵੀ ਐਲਾਨੇ ਹਨ।’ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਪਾਰਟੀ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਉਪਰੰਤ ਅੱਜ ਇਹਨਾਂ ਨਵੀਆਂ ਨਿਯੁਕਤੀਆਂ ਦੀ ਸੂਚੀ ਦਾ ਰਸਮੀ ਤੌਰ ‘ਤੇ ਐਲਾਨ ਕੀਤਾ। (AAP)
ਜਾਰੀ ਸੂਚੀ ਅਨੁਸਾਰ ਹਲਕਾ ਪ੍ਰਧਾਨਾਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਅੰਮ੍ਰਿਤਸਰ ਕੇਂਦਰੀ ਤੋਂ ਅਸ਼ੋਕ ਤਲਵਾਰ, ਅੰਮ੍ਰਿਤਸਰ ਉੱਤਰੀ ਤੋਂ ਮੁਨੀਸ਼ ਅਗਰਵਾਲ, ਅੰਮ੍ਰਿਤਸਰ ਪੱਛਮੀ ਤੋਂ ਡਾ. ਇੰਦਰਪਾਲ, ਮਜੀਠਾ ਤੋਂ ਪ੍ਰਗਟ ਸਿੰਘ ਚੋਗਾਵਾ ਅਤੇ ਰਾਜਾਸਾਂਸੀ ਤੋਂ ਬਲਵਿੰਦਰ ਸਿੰਘ ਸਰਪੰਚ, ਗੁਰਦਾਸਪੁਰ ਜ਼ਿਲੇ ਨਾਲ ਸੰਬੰਧਿਤ ਵਿਧਾਨ ਸਭਾ ਹਲਕਾ ਬਟਾਲਾ ਤੋਂ ਸ਼ੈਰੀ ਕਲਸੀ, ਫ਼ਤਿਹਗੜ ਚੂੜੀਆਂ ਤੋਂ ਗੁਰਦੀਪ ਸਿੰਘ ਪੱਡਾ, ਦੀਨਾਨਗਰ ਤੋਂ ਹਕੀਕਤ ਰਾਏ,  ਕਾਦੀਆਂ ਤੋਂ ਡਾ. ਕੰਵਲਜੀਤ ਸਿੰਘ ਕੇਜੇ ਅਤੇ ਗੁਰਦਾਸਪੁਰ ਤੋਂ ਜੋਬਨ ਪ੍ਰੀਤ ਸਿੰਘ ਬੋਪਾਰਾਏ ਸਮੇਤ ਮੋਗਾ ਤੋਂ ਨਵਦੀਪ ਸਿੰਘ ਸੰਘਾ ਸ਼ਾਮਲ ਹਨ।
ਇਹ ਵੀ ਪੜ੍ਹੋ : ਪ੍ਰਸ਼ਾਸਨ ਨੇ ਰਾਤੋ-ਰਾਤ ਕੀਤੀ ਨਿਕਾਸੀ ਨਾਲਿਆਂ ਦੀ ਮੁਰੰਮਤ
ਜਾਰੀ ਸੂਚੀ ਅਨੁਸਾਰ ਧਰਮਜੀਤ ਸਿੰਘ ਰਾਮੇਆਣਾ ਨੂੰ ਜ਼ਿਲਾ ਪ੍ਰਧਾਨ ਫ਼ਰੀਦਕੋਟ ਅਤੇ ਰਣਵੀਰ ਸਿੰਘ ਭੁੱਲਰ ਨੂੰ ਜ਼ਿਲਾ ਪ੍ਰਧਾਨ ਫ਼ਿਰੋਜ਼ਪੁਰ, ਮਨਪ੍ਰੀਤ ਕੌਰ ਡੌਲੀ, ਨਰਿੰਦਰ ਸਿੰਘ ਸ਼ੇਰਗਿੱਲ ਅਤੇ ਇੰਜ. ਅਮਰੀਕ ਸਿੰਘ ਢਿੱਲੋਂ ਨੂੰ ਜਨਰਲ ਸਕੱਤਰ, ਧਰਮਿੰਦਰ ਸਿੰਘ ਰਾਜਪੁਰਾ ਨੂੰ ਸਹਿ-ਸਕੱਤਰ, ਪ੍ਰਦੀਪ ਜੋਸ਼ਨ ਨੂੰ ਉਪ-ਪ੍ਰਧਾਨ, ਅਮਰਦੀਪ ਕੌਰ ਨੂੰ ਕਾਨੂੰਨੀ ਸਲਾਹਕਾਰ ਮਹਿਲਾ ਵਿੰਗ, ਸੁਰਜੀਤ ਸਿੰਘ ਕੰਗ ਨੂੰ ਕੋਆਰਡੀਨੇਟਰ ਕਿਸਾਨ ਵਿੰਗ, ਕਾਰਜ ਸਿੰਘ ਲੰਬੀ ਉਪ-ਪ੍ਰਧਾਨ ਕਿਸਾਨ ਵਿੰਗ, ਪ੍ਰੋ. ਸੁਖਵਿੰਦਰ ਸਿੰਘ ਨੂੰ ਉਪ-ਪ੍ਰਧਾਨ ਬੁੱਧੀਜੀਵੀ ਸੈੱਲ ਅਤੇ ਪੰਕਜ ਸੂਦ ਨੂੰ ਉਪ-ਪ੍ਰਧਾਨ ਮਾਲਵਾ ਜ਼ੋਨ-2 ਨਿਯੁਕਤ ਕੀਤਾ ਗਿਆ।
ਆਮ ਆਦਮੀ ਪਾਰਟੀ ਨੇ ਵਪਾਰ ਅਤੇ ਉਦਯੋਗ ਵਿੰਗ ਦਾ ਗਠਨ ਕਰਦੇ ਹੋਏ  ਮੈਡਮ ਨੀਨਾ ਮਿੱਤਲ ਨੂੰ ਪ੍ਰਧਾਨ, ਅਨਿਲ ਠਾਕੁਰ ਨੂੰ ਸਹਿ-ਪ੍ਰਧਾਨ ਅਤੇ ਮੁਨੀਸ਼ ਅਗਰਵਾਲ ਨੂੰ ਮਾਝਾ ਜ਼ੋਨ ਦਾ ਪ੍ਰਧਾਨ ਨਿਯੁਕਤ ਕੀਤਾ।’ਆਪ’ ਨੇ ਸੂਬੇ ‘ਚ ਹਰ ਪੱਧਰ ‘ਤੇ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਐਂਟੀ ਕਰੱਪਸ਼ਨ ਵਿੰਗ ਦਾ ਉਚੇਚੇ ਤੌਰ ‘ਤੇ ਗਠਨ ਕੀਤਾ ਹੈ, ਜਿਸ ‘ਚ ਹਰਕੇਸ਼ ਸਿੰਘ ਸਿੱਧੂ (ਆਈਏਐਸ) ਨੂੰ ਪ੍ਰਧਾਨ, ਪ੍ਰੋ. ਦਰਸ਼ਨ ਸਿੰਘ ਸੰਧੂ, ਇੰਦਰਮੋਹਨ ਸਿੰਘ ਲੁਧਿਆਣਾ ਅਤੇ ਮਾਸਟਰ ਭੋਲਾ ਸਿੰਘ ਖਨੌਰੀ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਹੈ।