Prison - Sach Kahoon Punjabi
ਜੇਲ ਕੰਧ ਦੇ ਰਸਤੇ PCR ਕਰੇਗੀ 24 ਘੰਟੇ ਗਸ਼ਤ
PCR | 2 ਮੋਟਰਸਾਈਕਲਾਂ ‘ਤੇ ਕਰਨਗੇ ਗਸ਼ਤ
ਲੁਧਿਆਣਾ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਅਤੇ ਡੀ. ਸੀ. ਪੀ. ਅਸ਼ਵਨੀ ਕਪੂਰ ਵਲੋਂ ਬੀਤੇ ਦਿਨ ਤਾਜਪੁਰ ਰੋਡ ਦੀ ਕੇਂਦਰੀ ਜੇਲ ਦੀ ਕੰਧ ਦੇ ਬਾਹਰੀ ਰਸਤੇ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਸੀ, ਜਿਸ ਉਪਰੰਤ ਉਕਤ ਰਸਤੇ ‘ਤੇ 24 ਘੰਟੇ ਪੀ. ਸੀ. ਆਰ. ਮੁਲਾਜ਼ਮ 2 ਮੋਟਰਸਾਈਕਲਾਂ ‘ਤੇ ਗਸ਼ਤ ਕਰਨਗੇ। ਇਸ ਸਬੰਧੀ ਡੀ. ਸੀ. ਪੀ. ਅਸ਼ਵਨੀ ਕਪੂਰ ਨੇ ਦੱਸਿਆ ਕਿ ਕੰਧ ਦੇ ਰਸਤੇ ਇਤਰਾਜ਼ਯੋਗ ਚੀਜ਼ਾਂ ਦੇ ਪੈਕਟਾਂ ਨੂੰ ਗੈਰ ਸਮਾਜੀ ਤੱਤਾਂ ਵਲੋਂ ਸੁੱਟਣ ਦੀਆਂ ਘਟਨਾਵਾਂ ‘ਤੇ ਕਾਬੂ ਪਾਉਣ ਲਈ ਠੋਸ ਕਦਮ ਚੁੱਕਿਆ ਗਿਆ ਹੈ। ਕਪੂਰ ਨੇ ਦੱਸਿਆ ਕਿ ਜੇਲ ਦੇ ਅੰਦਰ ਕੋਟ ਮੌਕੇ ਤੋਂ ਵੀ ਸੁਰੱਖਿਆ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਸੀ। ਜੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਲ ਅੰਦਰ ਕੋਟ ਮੌਕਿਆਂ ‘ਤੇ ਗਸ਼ਤ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ। ਇਸ ‘ਚ ਨਿਗਰਾਨ ਕੈਦੀ ਵੀ ਸਹਿਯੋਗ ਦਿੰਦੇ ਹਨ। PCR
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
PCR
ਕਤਲ ਕੇਸ ਦਾ ਕੈਦੀ ਬੱਝਿਆ ਵਿਆਹ ਦੀ ਉਮਰ ਕੈਦ ‘ਚ
ਤਰੁਣ ਕੁਮਾਰ ਸ਼ਰਮਾ/ਨਾਭਾ। ਪੰਜ ਗੈਂਗਸਟਰਾਂ ਅਤੇ ਇੱਕ ਅੱਤਵਾਦੀ ਦੇ ਫਿਲਮੀ ਸਟਾਈਲ ਵਿੱਚ ਭੱਜਣ ਤੋਂ ਬਾਅਦ ਸੁਰੱਖੀਆਂ ਵਿੱਚ ਆਈ ਨਾਭਾ ਮੈਕਸੀਮਮ ਸਕਿਊਰਟੀ ਜ਼ੇਲ੍ਹ ਉਸ ਸਮੇਂ ਮੁੜ ਪ੍ਰਸਿੱਧ ਹੋ ਗਈ ਜਦੋਂ ਜ਼ੇਲ੍ਹ ਵਿੱਚ ਦੋਹਰੇ ਕਤਲ ਦੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਇੱਕ ਗੈਂਗਸਟਰ ਵਿਆਹ ਦੀ ਉਮਰ ਕੈਦ ਵਿੱਚ ਕੈਦ ਹੋ ਗਿਆ। ਅਜਿਹਾ ਪਹਿਲੀ ਵਾਰ ਦੇਖਣ ਵਿੱਚ ਆਇਆ ਹੈ ਜਦੋਂ ਸੂਬੇ ਦੀ ਜ਼ੇਲ੍ਹ ਵਿੱਚ ਵਿਆਹ ਦੀਆਂ ਸ਼ਹਿਨਾਈਆ ਵੱਜੀਆਂ ਹੋਣ।
ਜ਼ਿਕਰਯੋਗ ਹੈ ਕਿ ਮੋਗਾ ਦਾ ਵਾਸੀ ਮਨਦੀਪ ਸਿੰਘ ਦੋਹਰੇ ਕਤਲ ਵਿੱਚ ਨਾਭਾ ਮੈਕਸੀਮਮ ਸਕਿਊਰਟੀ ਜ਼ੇਲ੍ਹ ਵਿੱਚ ਉਮਰ ਕੈਦ ਕੱਟ ਰਿਹਾ ਹੈ ਜਿਸ ‘ਤੇ ਸਰਪੰਚ ਅਤੇ ਉਸ ਦੇ ਗੰਨਮੈਨ ਦੇ ਕਤਲ ਦੇ ਗੰਭੀਰ ਦੋਸ਼ਾਂ ਤੋਂ ਇਲਾਵਾ 08 ਹੋਰ ਮੁਕੱਦਮੇ ਵੀ ਦਰਜ ਹਨ। ਦੋਹਰੇ ਕਤਲ ਕਾਂਢ ਦੀ ਸਜਾ ਭੁਗਤ ਰਹੇ ਮਨਦੀਪ ਸਿੰਘ ਨਾਮੀ ਗੈਂਗਸਟਰ ਨੇ ਆਪਣੀ ਸ਼ਾਦੀ ਲਈ ਮਾਣਯੋਗ ਹਾਈਕੋਰਟ ਵਿੱਚ ਇੱਕ ਮਹੀਨੇ ਦੀ ਛੁੱਟੀ ਲਈ ਬੇਨਤੀ ਕੀਤੀ ਸੀ ਜਿਸ ‘ਤੇ ਮਾਣਯੋਗ ਅਦਾਲਤ ਨੇ ਜੇਲ ਅੰਦਰ ਹੀ ਸਥਿੱਤ ਧਾਰਮਿਕ ਸਥਾਨ ‘ਤੇ ਉਸ ਦੇ ਵਿਆਹ ਦੇ ਕਾਰਜ ਨੂੰ ਸੰਪੰਨ ਕਰਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਸਨ।
ਅੱਜ ਸਵੇਰ ਤੋਂ ਹੀ ਜੇਲ ਦੇ ਅੰਦਰ ਅਤੇ ਬਾਹਰ ਸਾਰੇ ਖੇਤਰ ਨੂੰ ਸੀਲ ਕਰਕੇ ਪੰਜਾਬ ਪੁਲਿਸ ਵੱਲੋਂ ਡੀਐਸਪੀ ਵਰਿੰਦਰਜੀਤ ਸਿੰਘ ਅਤੇ ਥਾਣਾ ਕੋਤਵਾਲੀ ਇੰਚਾਰਜ ਗੁਰਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਦੋ ਦਰਜ਼ਨ ਜਵਾਨਾਂ ਨੂੰ ਸੁਰੱਖਿਆ ਵਜੋਂ ਤਾਇਨਾਤ ਕਰਕੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬ੍ਰਿਜਾ ਲਾਲ ਸਜੀ ਧਜੀ ਕਾਰ ਵਿੱਚ ਸਜ ਧੱਜ ਕੇ ਕੈਦੀ ਦੀ ਲਾੜੀ ਆਪਣੇ ਮਾਪਿਆਂ ਸਣੇ ਜੇਲ ਅੰਦਰ ਮੌਜ਼ੂਦ ਧਾਰਮਿਕ ਸਥਾਨ ‘ਤੇ ਪੁੱਜੀ ਅਤੇ ਜ਼ੇਲ੍ਹ ਵਿੱਚੋਂ ਲਾੜੇ ਮਨਦੀਪ ਸਿੰਘ ਨੂੰ ਧਾਰਮਿਕ ਸਥਾਨ ‘ਤੇ ਲਿਆਂਦਾ ਗਿਆ।
ਇਸ ਤੋਂ ਬਾਅਦ ਦੋਨਾਂ ਧਿਰਾਂ ਦੇ ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਸਮੇਤ ਪੁਲਿਸ ਜਵਾਨਾਂ ਦੀ ਹਾਜ਼ਰੀ ਵਿੱਚ ਦੋਨਾਂ ਦਾ ਵਿਆਹ ਸੰਪੰਨ ਕਰਵਾਇਆ ਗਿਆ। ਜ਼ੇਲ੍ਹ ਅੰਦਰ ਸੰਪੰਨ ਹੋਏ ਵਿਆਹ ਵਿੱਚ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਉਪਰੋਕਤ ਵਿਆਹ ਨੂੰ ਦੇਖਣ ਲਈ ਭਾਵੇਂ ਪ੍ਰੈਸ ਨੂੰ ਇਜਾਜਤ ਨਹੀਂ ਦਿੱਤੀ ਗਈ ਪਰੰਤੂ ਜੇਲ ਅੰਦਰ ਹੋਏ ਵਿਆਹ ਦੀ ਵੀਡੀਉਜ਼ ਪਲਾਂ ਵਿੱਚ ਹੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਉਪਰੋਕਤ ਕਾਰਵਾਈ ਦੀ ਪੁਸ਼ਟੀ ਕਰਦਿਆਂ ਡੀਐਸਪੀ ਨਾਭਾ ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਦੀ ਹਦਾਇਤਾਂ ਅਨੁਸਾਰ ਅੱਜ ਦੋ ਦਰਜ਼ਨ ਜਵਾਨਾਂ ਨੂੰ ਸੁਰੱਖਿਆ ਵਜੋਂ ਜੇਲ੍ਹ ਦੇ ਅੰਦਰ ਅਤੇ ਬਾਹਰ ਤਾਇਨਾਤ ਕੀਤਾ ਗਿਆ ਕਿਉਂਕਿ ਅੱਜ ਜੇਲ੍ਹ ਅੰਦਰ ਹੀ ਸਥਿੱਤ ਧਾਰਮਿਕ ਸਥਾਨ ‘ਤੇ ਗੈਂਗਸਟਰ ਦਾ ਵਿਆਹ ਹੋਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਸ਼ ਦਾ ਪੈਸਾ ਲੈ ਕੇ ਭੱਜਣ ਵਾਲੇ ਬਾਹਰ, ਕਿਸਾਨ ਜੇਲ੍ਹ ਦੇ ਅੰਦਰ, ਇਹ ਕਿਹੋ ਜਿਹਾ ਨਿਆਂ
ਰਾਹੁਲ ਗਾਂਧੀ ਨੇ ਸਰਕਾਰ ਦੀਆਂ ਨੀਤੀਆਂ ਸਬੰਧੀ ਪੀਐਮ ਮੋਦੀ ‘ਤੇ ਵਿੰਨ੍ਹਿਆ ਨਿਸ਼ਾਨਾ
ਰੀਵਾ | ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ‘ਤੇ ਜੰਮ ਕੇ ਹਮਲਾ ਬੋਲਦਿਆਂ ਕਿਹਾ ਕਿ ਦੇਸ਼ ਦੇ ਬੈਂਕਾਂ ਦੇ ਕਰੋੜਾਂ ਰੁਪਏ ਲੈ ਕੇ ਵਿਦੇਸ਼ ਭੱਜ ਜਾਣ ਵਾਲੇ ਬਾਹਰ ਹਨ, ਜਦੋਂਕਿ ਦਸ ਤੋਂ ਵੀਹ ਹਜ਼ਾਰ ਦਾ ਕਰਜ਼ਾ ਲੈਣ ਵਾਲੇ ਕਿਸਾਨ ਜੇਲ੍ਹ ‘ਚ, ਇਹ ਕਿਹੋ ਜਿਹਾ ਨਿਆਂ ਹੈ  ਗਾਂਧੀ ਮੱਧ ਪ੍ਰਦੇਸ਼ ਦੇ ਰੀਵਾ ‘ਚ ਕਾਂਗਰਸ ਉਮੀਦਵਾਰ ਸਿਧਾਰਥ ਤਿਵਾੜੀ ਦੀ ਹਮਾਇਤ ‘ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਹੁਣ ਅਜਿਹਾ ਨਹੀਂ ਚੱਲੇਗਾ, ਵੱਡੇ ਚੋਰਾਂ ਨੂੰ ਫੜ ਕੇ ਜੇਲ੍ਹ ‘ਚ ਬੰਦ ਕਰਨਾ ਪਵੇਗਾ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਈ ਤਾਂ ਕਿਸਾਨਾਂ, ਨੌਜਵਾਨਾਂ, ਔਰਤਾਂ, ਵਪਾਰੀਆਂ, ਗਰੀਬਾਂ ਸਭ ਦੇ ਨਾਲ ਨਿਆਂ ਹੋਵੇਗਾ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਦੇ ਆਉਣ ‘ਤੇ ਨਿਆਂ ਯੋਜਨਾ ਲਾਗੂ ਕਰਕੇ ਦੇਸ਼ ਦੀ ਅਰਥਵਿਵਸਥਾ ‘ਚ ਸੁਧਾਰ ਕਰਾਂਗੇ   ਗਾਂਧੀ ਨੇ ਕਿਹਾ ਕਿ ਕਾਂਗਰਸ ਸਰਕਾਰ ਇੱਕ ਸਾਲ ‘ਚ 22 ਲੱਖ ਲੋਕਾਂ ਨੂੰ ਰੁਜ਼ਗਾਰ ਦੇਵੇਗੀ ਜਦੋਂÎਕ 10 ਲੱਖ ਲੋਕਾਂ ਨੂੰ ਪਿੰਡ ‘ਚ ਰੁਜ਼ਗਾਰ ਦਿਆਂਗੇ ਨੌਜਵਾਨਾਂ ਨੂੰ ਰੁਜ਼ਗਾਰ ਲਗਾਉਣ ਲਈ ਸਰਕਾਰੀ ਦਫ਼ਤਰ ਤੋਂ ਆਗਿਆ ਨਹੀਂ ਲੈਣੀ ਪਵੇਗੀ ਇਸ ਦੇ ਨਾਲ ਹੀ ਉਨ੍ਹਾਂ ਆਦੀਵਾਸੀਆਂ ਨੂੰ ਉਨ੍ਹਾਂ ਦਾ ਮਾਲਿਕਾਨਾ ਹੱਕ ਦਿਵਾਏ ਜਾਣ ਦੀ ਗੱਲ ਵੀ ਕਹੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਦੇਸ਼ ਜਾਣ ਦੀ ਲਾਲਸਾ ਨੇ ਪਹੁੰਚਾਇਆ ਜੇਲ੍ਹ
ਏਟੀਐੱਮ ਲੁੱਟਣ ‘ਚ ਨੌਜਵਾਨ ਰਿਹਾ ਅਸਫ਼ਲ, ਕੁਝ ਹੀ ਘੰਟਿਆਂ ਬਾਅਦ ਆਇਆ ਪੁਲਿਸ ਅੜਿੱਕੇ
ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਅੱਧੀ ਰਾਤ ਇੱਕ ਨੌਜਵਾਨ ਨੇ ਪੰਜਾਬੀ ਯੂਨੀਵਰਸਿਟੀ ਸਾਹਮਣੇ ਪ੍ਰੋਫੈਸਰ ਕਲੋਨੀ ਨੇੜੇ ਪੰਜਾਬ ਐਂਡ ਸਿੰਧ ਬੈਂਕ ਦਾ ਏਟੀਐੱਮ ਲੁੱਟਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਿਸ ਨੇ ਕੁਝ ਘੰਟਿਆਂ ਬਾਅਦ ਹੀ ਦਬੋਚ ਲਿਆ।
ਜਾਣਕਾਰੀ ਅਨੁਸਾਰ ਲੰਘੀ 23 ਤੇ 24 ਮਾਰਚ ਦੀ ਦਰਮਿਆਨੀ ਰਾਤ ਨੂੰ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪ੍ਰੋਫੈਸਰ ਕਲੋਨੀ ਦੇ ਪਿਛਲੇ ਪਾਸੇ ਐੱਚ. ਪੀ. ਪੈਟਰੋਲ ਪੰਪ ਦੇ ਨੇੜੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏਟੀਐੱਮ ਨੂੰ ਲੁੱਟਣ ਦੀ ਨੀਅਤ ਦਾ ਮਾਮਲਾ ਸਾਹਮਣੇ ਆਇਆ ਸੀ। ਏਟੀਐੱਮ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੀਆਂ ਤਸਵੀਰਾਂ ਸੀਸੀਟੀਵੀ ‘ਚ ਕੈਦ ਹੋ ਗਈਆਂ ਸਨ ਤੇ ਉਸ ਅਧਾਰ ‘ਤੇ ਹੀ ਇਹ ਨੌਜਵਾਨ ਅੱਜ ਪੁਲਿਸ ਹੱਥੇ ਚੜ੍ਹ ਗਿਆ। ਇਸ ਸਬੰਧੀ ਐੱਸਪੀ ਸਿਟੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਮੁੱਖ ਅਫ਼ਸਰ ਥਾਣਾ ਅਰਬਨ ਅਸਟੇਟ ਐੱਸਆਈ ਹਰਿੰਦਰ ਸਿੰਘ ਦੀ ਪੁਲਿਸ ਟੁਕੜੀ ਦੇ ਤਫ਼ਤੀਸ਼ੀ ਅਫ਼ਸਰ ਐੱਸਆਈ ਜਗਤਾਰ ਸਿੰਘ ਦੀ ਪੁਲਿਸ ਪਾਰਟੀ ਨੇ ਸਾਧੂ-ਬੇਲਾ ਰੋਡ ਫੇਸ-2 ਅਰਬਨ ਅਸਟੇਟ ਵਿਖੇ ਪੰਜਾਬੀ ਯੂਨੀਵਰਸਿਟੀ ਵਾਲੇ ਪਾਸੇ ਤੋਂ ਆ ਰਹੇ ਇੱਕ ਨੌਜਵਾਨ ਮੋਟਰਸਾਈਕਲ ਸਵਾਰ ਜੋ ਕਿ ਏਟੀਐੱਮ ਦੀ ਸੀਸੀਟੀਵੀ ਫੁਟੇਜ਼ ਦੇ ਅਧਾਰ ‘ਤੇ ਪਛਾਣਿਆ ਗਿਆ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੀ ਪਛਾਣ ਕੁਲਦੀਪ ਸਿੰਘ ਬੰਟੀ ਪੁੱਤਰ ਰਛਪਾਲ ਸਿੰਘ ਵਾਸੀ ਹੀਰਾ ਕਲੋਨੀ ਬਹਾਦਰਗੜ੍ਹ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਨੇ ਪੁੱਛ-ਗਿੱਛ ਦੌਰਾਨ ਮੰਨਿਆ ਕਿ ਉਹ ਵਿਦੇਸ਼ ਜਾਣ ਦਾ ਚਾਹਵਾਨ ਸੀ ਪਰ ਉਸ ਕੋਲ ਵਿਦੇਸ਼ ਜਾਣ ਲਈ ਪੈਸੇ ਨਹੀਂ ਸਨ। ਇਸ ਲਈ ਉਸ ਵੱਲੋਂ ਪੈਸੇ ਇਕੱਤਰ ਕਰਨ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਵਾਰਦਾਤ ਦੌਰਾਨ ਉਸਨੇ ਏਟੀਐੱਮ ਦੀ ਵੀ ਕਾਫੀ ਭੰਨ-ਤੋੜ ਕੀਤੀ ਤੇ ਸੀਸੀਟੀਵੀ ਕੈਮਰਿਆਂ ਦਾ ਵੀ ਨੁਕਸਾਨ ਕੀਤਾ ਪਰ ਉਹ ਏਟੀਐੱਮ ‘ਚੋਂ ਕੈਸ਼ ਚੋਰੀ ਕਰਨ ‘ਚ ਅਸਫਲ ਰਿਹਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਮਿਸ ਤ੍ਰਿਪਤਜੋਤ ਕੌਰ ਏਸੀਜੇਐੱਮ ਪਟਿਆਲਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਜਿੱਥੋਂ ਕੁਲਦੀਪ ਸਿੰਘ ਉਰਫ ਬੰਟੀ ਦਾ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ‘ਚ ਵਾਪਰੀ ਘਟਨਾ
ਤ੍ਰਿਪੋਲੀ, ਏਜੰਸੀ।
ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ‘ਚ ਵਿਦਰੋਹੀ ਗੁਟਾਂ ‘ਚ ਜਾਰੀ ਹਿੰਸਕ ਸੰਘਰਸ਼ ਦਰਮਿਆਨ ਇੱਕ ਜੇਲ੍ਹ ‘ਚੋਂ ਐਤਵਾਰ ਨੂੰ 400 ਕੈਦੀ ਫਰਾਰ ਹੋ ਗਏ। ਇੱਕ ਨਿਆਂਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਸੋਸ਼ਲ ਮੀਡੀਆ ‘ਤੇ ਜਾਰੀ ਨਿਆਂਇਕ ਪੁਲਿਸ ਦੇ ਬਿਆਨ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕੈਦੀਆਂ ਨੇ ਆਇਨ ਜਾਰਾ ਜੇਲ੍ਹ ਦੇ ਦਰਵਾਜੇ ਨੂੰ ਜਬਰਦਸ਼ਤੀ ਖੋਲ੍ਹ ਦਿੱਤਾ ਅਤੇ ਜੇਲ੍ਹ ਦੇ ਗਾਰਡ ਉਹਨਾਂ ਨੂੰ ਰੋਕਣ  ‘ਚ ਅਸਮਰਥ ਰਹੇ। ਆਇਨ ਜਾਰਾ ਜੇਲ੍ਹ ‘ਚ ਰੱਖੇ ਗਏ ਜ਼ਿਆਦਾਤਰ ਕੈਦੀਆਂ ਨੂੰ ਲੀਬੀਆ ਦੇ ਸਾਬਕਾ ਨੇਤਾ ਮੁਅੰਮਰ ਗੱਦਾਫੀ ਦਾ ਸਮਰਥਕ ਮੰਨਿਆ ਜਾਂਦਾ ਹੈ।
ਸਾਲ 2011 ‘ਚ ਗੱਦਾਫੀ ਦੀ ਸਰਕਾਰ ਖਿਲਾਫ ਹੋਏ ਵਿਦਰੋਹ ‘ਚ ਇਹਨਾਂ ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਪਾਇਆ ਗਿਆ ਸੀ। ਇਹ ਜੇਲ੍ਹ ੱਦੱਖਣੀ ਤ੍ਰਿਪੋਲੀ ‘ਚ ਸਥਿਤ ਹੈ ਜਿਸ ਇਲਾਕੇ ‘ਚ ਪਿਛਲੇ ਇੱਕ ਹਫਤੇ ਤੋਂ ਵਿਰੋਧੀ ਸਮੂਹਾਂ ਦਰਮਿਆਨ ਭਾਰੀ ਲੜਾਈ ਜਾਰੀ ਹੈ। ਲੀਬੀਆ ਦੇ ਸੰਯੁਕਤ ਰਾਸ਼ਟਰ ਮਿਸ਼ਨ ਨੇ ਲੜਾਈ ਨੂੰ ਸਮਾਪਤ ਕਰਨ ਅਤੇ ਸੁਰੱਖਿਆ ਦੀ ਸਥਿਤੀ ‘ਤੇ ਤੁਰੰਤ ਗੱਲਬਾਤ ਲਈ ਵੱਖ-ਵੱਖ ਸਬੰਧਿਤ ਪੱਖਾਂ ਦੀ ਮੰਗਲਵਾਰ ਦੁਪਹਿਰ ਨੂੰ ਇੱਕ ਬੈਠਕ ਵੀ ਬੁਲਾਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਸ਼ੇੜੀ ਕੈਦੀਆਂ ਨੂੰ ਮਿਲੇਗਾ ਜੇਲ੍ਹ ਤੋਂ ਛੁਟਕਾਰਾ
ਸੂਚੀ ਤਿਆਰ ਕਰਨ ਵਿੱਚ ਜੁਟੀ ਸਰਕਾਰ, ਰੱਦ ਹੋਣਗੇ ਸਾਰੇ ਮਾਮਲੇ | Prisoner
ਸਰਕਾਰ ਕੋਲ ਖ਼ੁਦ ਨਹੀਂ ਮੁਕੰਮਲ ਗਿਣਤੀ, ਕਿੰਨੇ ਨਸ਼ੇੜੀ ਸਿਰਫ਼ ਨਸ਼ਾ ਕਰਨ ਦੇ ਦੋਸ਼ ‘ਚ ਅੰਦਰ | Prisoner
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਨਸ਼ਾ ਕਰਨ ਦੇ ਦੋਸ਼ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਜੇਲ੍ਹਾਂ ਵਿੱਚ ਬੰਦ ਸਾਰੇ ਕੈਦੀਆਂ ਨੂੰ ਜਲਦ ਹੀ ਰਿਹਾ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੇ ਸਾਰੇ ਉਨ੍ਹਾਂ ਕੈਦੀਆਂ ਦੀ ਲਿਸਟ ਤਿਆਰ ਹੋਣੀ ਸ਼ੁਰੂ ਹੋ ਗਈ ਹੈ, ਜਿਨ੍ਹਾਂ ਨੂੰ ਸਿਰਫ਼ ਨਸ਼ਾ ਕਰਨ ਦੇ ਦੋਸ਼ ਹੇਠ ਹੀ ਜੇਲ ਵਿੱਚ ਬੰਦ ਕਰ ਦਿੱਤਾ ਗਿਆ ਹੈ, ਜਦੋਂ ਕਿ ਨਸ਼ਾ ਵੇਚਣ ਦਾ ਕੋਈ ਵੀ ਦੋਸ਼ ਉਨ੍ਹਾਂ ਉੱਪਰ ਸਾਬਤ ਨਹੀਂ ਹੋ ਪਾਇਆ ਹੈ। ਇਸ ਤਰ੍ਹਾਂ ਦੇ ਸਾਰੇ ਕੈਦੀਆਂ ਦੇ ਉੱਪਰ ਦਰਜ਼ ਕੀਤੇ ਗਏ ਕੇਸ ਵੀ ਰੱਦ ਕੀਤੇ ਜਾਣਗੇ। ਮੁੱਖ ਮੰਤਰੀ ਅਮਰਿੰਦਰ ਸਿੰਘ ਕਿਸੇ ਵੀ ਸਮੇਂ ਇਸ ਸਬੰਧੀ ਐਲਾਨ ਕਰ ਸਕਦੇ ਹਨ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕਰਨ ਤੋਂ ਬਾਅਦ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਨੇ ਨਸ਼ੇ ਦੇ ਵਪਾਰੀਆ ਨੂੰ ਘੱਟ ਅਤੇ ਨਸ਼ਾ ਕਰਨ ਵਾਲੇ ਜਿਆਦਾ ਨੌਜਵਾਨਾ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਸੁੱਟ ਦਿੱਤਾ ਸੀ। ਜਿਸ ਤੋਂ ਬਾਅਦ ਕਾਂਗਰਸ ਸਰਕਾਰ ਨੂੰ ਇਸ ਗਲਤੀ ਦਾ ਅਹਿਸਾਸ ਤਾਂ ਹੋ ਗਿਆ ਹੈ ਪਰ ਇਨ੍ਹਾਂ ਨੂੰ ਰਿਹਾਅ ਕਰਨ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।ਨਸ਼ਾ ਕਰਨ ਵਾਲੇ ਵੱਡੀ ਗਿਣਤੀ ਵਿੱਚ ਹਜ਼ਾਰਾਂ ਨੌਜਵਾਨ ਜੇਲ੍ਹਾਂ ਵਿੱਚ ਬੰਦ ਪਏ ਹਨ, ਜਿਨ੍ਹਾਂ ਨੂੰ ਕਿ ਹੁਣ ਰਿਹਾ ਕਰਨ ਬਾਰੇ ਪੰਜਾਬ ਸਰਕਾਰ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ : ਬਰਨਾਲਾ ਵਿੱਚ ਸਰਕਾਰੀ ਦਫਤਰਾਂ ਨੇੜੇ ਲਿਖੇ ਖਾਲਿਸਤਾਨ ਪੱਖੀ ਨਾਅਰੇ
ਸੂਤਰਾ ਅਨੁਸਾਰ ਇਸ ਤਰ੍ਹਾਂ ਦੇ ਸਾਰੇ ਮਾਮਲਿਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਹਰ ਜ਼ਿਲ੍ਹੇ ਦੇ ਐਸ.ਐਸ.ਪੀ. ਦੇ ਪੱਧਰ ‘ਤੇ ਇਹ ਸੂਚੀ ਪਾਸ ਕਰਨ ਤੋਂ ਬਾਅਦ ਗ੍ਰਹਿ ਵਿਭਾਗ ਨੂੰ ਭੇਜਿਆ ਜਾਏਗਾ, ਜਿਥੇ ਇਨ੍ਹਾਂ ਸਾਰੇ ਮਾਮਲਿਆਂ ਨੂੰ ਰੱਦ ਕਰਨ ਸਬੰਧੀ ਕਾਰਵਾਈ ਸ਼ੁਰੂ ਕੀਤੀ ਜਾਏਗੀ। ਜ਼ਿਲ੍ਹਾ ਪੱਧਰ ‘ਤੇ ਗਿਣਤੀ ਅਤੇ ਸੂਚੀ ਤਿਆਰ ਹੋਣ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੌਂਪੀ ਜਾਏਗੀ ਅਤੇ ਉਸ ਤੋਂ ਬਾਅਦ ਫੈਸਲਾ ਲਿਆ ਜਾਏਗਾ ਕਿ ਇਸ ਮਾਮਲੇ ਵਿੱਚ ਕੀ ਕਰਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਰੇ ਨਸ਼ੇੜੀਆਂ ਨੂੰ ਪਹਿਲਾਂ ਜ਼ਮਾਨਤ ਦਵਾਉਂਦੇ ਹੋਏ ਜਾਂ ਫਿਰ ਸਿੱਧਾ ਕੇਸ ਰੱਦ ਕਰਦੇ ਹੋਏ ਛੱਡਣ ਬਾਰੇ ਵਿਚਾਰ ਹੋ ਰਿਹਾ ਹੈ ਪਰ ਇਸ ਸਬੰਧੀ ਕੋਈ ਫੈਸਲਾ ਵੀ ਆਖ਼ਰੀ ਫੈਸਲਾ ਕਾਨੂੰਨੀ ਸਲਾਹ ਤੋਂ ਬਾਅਦ ਪੰਜਾਬ ਕੈਬਨਿਟ ਵਲੋਂ ਲਿਆ ਜਾਏਗਾ।