Works - Sach Kahoon Punjabi
Delhi | ਅਰਵਿੰਦ ਕੇਜਰੀਵਾਲ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖਣ ਦੀ ਕੀਤੀ ਅਪੀਲ
ਨਵੀਂ ਦਿੱਲੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਆਂਢੀ ਸੂਬਿਆ ‘ਚ ਪਰਾਲੀ ਸਾੜਨ ‘ਤੇ ਵਧੇ ਪਰਦੂਸ਼ਣ ਨੂੰ ਦੇਖਦਿਆਂ ਦਿੱਲੀ ਦੇ ਸਾਰੇ ਸਕੂਲ 5 ਨਵੰਬਰ ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ, ਸੁਪਰੀਮ ਕੋਰਟ ਦੇ ਇੱਕ ਪੈਨਲ ਨੇ ਹਵਾ ਪਰਦੂਸ਼ਣ ਦੀ ਸਥਿਤੀ ਨੂੰ ਦੇਖਦਿਆਂ ਸ਼ੁੱਕਰਵਾਰ ਨੂੰ ਦਿੱਲੀ-ਐਨਸੀਆਰ ‘ਚ ਪਬਲਿਕ ਹੈਲਥ ਐਂਮਰਜੰਸੀ ਦਾ ਐਲਾਨ ਕੀਤਾ।
ਵਾਤਾਵਰਣ ਪਰਦੂਸ਼ਣ ਨਿਯੰਤਰਣ ਪ੍ਰਾਧੀਕਰਣ (ਈਪੀਸੀਐਲ) ਮੁਤਾਬਕ, ਦਿੱਲੀ-ਐਨਸੀਆਰ ‘ਚ ਹਵਾ ਦੀ ਗੁਣਵਤਾ ਕਾਫੀ ਗੰਭੀਰ ਸਥਿਤੀ ‘ਚ ਹੈ। ਇਸ ਦੇ ਚਲਦਿਆਂ 5 ਨਵੰਬਰ ਤੱਕ ਹਰ ਤਰ੍ਹਾਂ ਦੇ ਨਿਰਮਾਣ ਕਾਰਜਾਂ ‘ਤੇ ਵੀ ਰੋਕ ਲਾਈ ਗਈ ਹੈ। ਨਾਲ ਹੀ ਸਰਦੀ ਦੇ ਮੌਸਮ ‘ਚ ਪਟਾਖੇ ਚਲਾਉਣ ‘ਤੇ ਵੀ ਪੂਰੀ ਤਰ੍ਹਾਂ ਰੋਕ ਰਹੇਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਸਕੂਲੀ ਬੱਚਿਆਂ ਨਾਲ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਬੱਚਿਆਂ ਤੋਂ ਆਪਣੀ ਚਿੱਠੀ ‘ਚ ਮੁੱਖ ਮੰਤਰੀਆਂ ਤੋਂ ਪਰਾਲੀ ਸਾੜਨ ‘ਤੇ ਰੋਕ ਲਾਉਣ ਦੀ ਅਪੀਲ ਕਰਨ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਦਿੱਲੀ ਇਸ ਸਮੇਂ ਗੈਸ ਚੈਂਬਰ ਬਣ ਚੁੱਕੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਰਸੋਂ ਰੱਖਣਗੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਕੈਪਟਨ
ਪਟਿਆਲਾ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਅੰਦਰ ਆਪਣੇ ਹੀ ਵਿਰੋਧੀਆਂ ਨੂੰ ਇਕੋ ਝਟਕੇ ਨਾਲ ਚਿੱਤ ਕਰਨ ਲਈ ‘ਇਕ ਪਰਿਵਾਰ-ਇਕ ਮੈਂਬਰ’ ਸਰਗਰਮ ਰਾਜਨੀਤੀ ਵਿਚ ਉਤਾਰਨ ਦਾ ਫੈਸਲਾ ਕੀਤਾ ਸੀ। ਇਹ ਹੁਣ ਲੋਕ ਸਭਾ ਦੀਆਂ ਚੋਣਾਂ ਵਿਚ ਫੇਲ ਹੁੰਦਾ ਨਜ਼ਰ ਆ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਧਰਮ-ਪਤਨੀ ਪ੍ਰਨੀਤ ਕੌਰ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਦਾਅਵੇਦਾਰੀ ਠੋਕਣ ਲਈ ਲਗਾਤਾਰ ਸਰਗਰਮੀਆਂ ਜਾਰੀ ਹਨ। ਉਨ੍ਹਾਂ ‘ਤੇ ਪੂਰਨ ਰੂਪ ਵਿਚ ਮੋਹਰ ਲਾਉਣ ਲਈ ਲਗਭਗ 1 ਸਾਲ ਬਾਅਦ ਸ਼ਾਹੀ ਸ਼ਹਿਰ ਅੰਦਰ ਵਿਕਾਸ ਕਾਰਜਾਂ ਦੇ ਨੀਂਹ-ਪੱਥਰ ਰੱਖਣ ਲਈ 25 ਜਨਵਰੀ ਨੂੰ ਪਟਿਆਲਾ ਪਹੁੰਚ ਰਹੇ ਹਨ। ਇਸ ਵਿਚ ਕੁੱਤਿਆਂ ਦੀ ਨਸਬੰਦੀ ਹਸਪਤਾਲ, ਅਰਬਨ ਅਸਟੇਟ ਫੇਜ਼-4, ਮਲਟੀਪਰਪਜ਼ ਸਕੂਲ ਲਾਇਬ੍ਰੇਰੀ, ਨਵਾਂ ਬੱਸ ਸਟੈਂਡ ਤੇ ਨਵੀਆਂ ਪਾਰਕਿੰਗਾਂ ਸਮੇਤ ਹੋਰ ਕਈ ਥਾਵਾਂ ‘ਤੇ ਪੂਰਾ ਦਿਨ ਨੀਂਹ-ਪੱਥਰ ਅਤੇ ਉਦਘਾਟਨਾਂ ਦਾ ਸਿਲਸਿਲਾ ਲਗਾਤਾਰ ਚੱਲੇਗਾ। ਇਸ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਪੱਬਾਂ ਭਾਰ ਹੈ। 26 ਜਨਵਰੀ ਦੇ ਗਣਤੰਤਰ ਦਿਵਸ ਮੌਕੇ ਪਟਿਆਲਾ ਵਿਖੇ ਹੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਇਨ੍ਹਾਂ ਪ੍ਰੋਗਰਾਮਾਂ ਤੋਂ ਸਾਫ ਝਲਕਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਆਪਣੀ ਧਰਮ-ਪਤਨੀ ਪ੍ਰਨੀਤ ਕੌਰ ਨੂੰ ਜਿਤਾਉਣ ਲਈ ਹੀ ਇਸ ਰੂਪ-ਰੇਖਾ ਨੂੰ ਅਮਲੀ ਜਾਮਾ ਪਹਿਨਾ ਰਹੇ ਹਨ। ਜ਼ਿਕਰਯੋਗ ਹੈ ਕਿ ਪੰਚਾਇਤੀ ਚੋਣਾਂ ਜਿੱਤਣ ਵਾਲੇ ਉਮੀਦਵਾਰਾਂ ਨੂੰ ਸਹੁੰ ਚੁਕਵਾਉਣ ਦਾ ਸਮਾਗਮ ਵੀ ਕਾਂਗਰਸ ਪਾਰਟੀ ਦੀ ਰੈਲੀ ਹੀ ਹੋ ਨਿੱਬੜਿਆ ਸੀ। ਇਸ ਵਿਚ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਇਕ ਹਲਕਾ ਵਿਧਾਇਕ ਅਤੇ ਉਸ ਦੀਆਂ ਪੰਚਾਇਤਾਂ ਸ਼ਾਮਲ ਨਹੀਂ ਸਨ ਹੋਈਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੋਕ ਨਿਰਮਾਣ ਮੰਤਰੀ ਸਿੰਗਲਾ ਵੱਲੋਂ ਮੰਤਰੀਆਂ ਅੱਗੇ ਪੁਕਾਰ
384 ਕਰੋੜ ਰੁਪਏ ਦੇ ਬਕਾਏ ਅਦਾ ਕਰਨ ਲਈ ਲਿਖੀ ਚਿੱਠੀ | Vijay Inder Singla
ਫੰਡ ਜਾਰੀ ਨਹੀਂ ਕਰ ਰਹੇ 8 ਸਰਕਾਰੀ ਵਿਭਾਗ, ਲਟਕੇ ਕਈ ਦਰਜਨ ਪ੍ਰੋਜੈਕਟ | Vijay Inder Singla
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕੈਬਨਿਟ ਮੰਤਰੀ ਸਾਹਿਬਾਨ ਧਿਆਨ ਦੇਣ, ਉਨ੍ਹਾਂ ਦੇ ਵਿਭਾਗ ਲਈ ਵੱਖ-ਵੱਖ ਪ੍ਰੋਜੈਕਟ ਤਹਿਤ ਤਿਆਰ ਹੋ ਰਹੀਆਂ ਇਮਾਰਤਾਂ ਦਾ ਬਕਾਇਆ ਪੈਸਾ ਜਾਰੀ ਕੀਤਾ ਜਾਵੇ ਨਹੀਂ ਤਾਂ ਉਨ੍ਹਾਂ ਦੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਮੁਕੰਮਲ ਨਾ ਹੋਣ ਕਾਰਨ ਖੰਡਰ ਬਣ ਸਕਦੇ ਹਨ, ਇਸ ਨਾਲ ਹੀ ਕੋਈ ਨਾ ਕੋਈ ਕਾਨੂੰਨੀ ਅੜਚਨ ਆ ਸਕਦੀ ਹੈ, ਇਸ ਲਈ ਕੈਬਨਿਟ ਮੰਤਰੀ ਖੁਦ ਆਪਣੇ ਪੱਧਰ ‘ਤੇ ਧਿਆਨ ਦਿੰਦੇ ਹੋਏ ਪ੍ਰੋਜੈਕਟਾਂ ਦੀ ਬਕਾਇਆ ਰਹਿੰਦੀ ਰਕਮ 384 ਕਰੋੜ ਰੁਪਏ ਜਾਰੀ ਕਰਨ ਦੀ ਕ੍ਰਿਪਾਲਤਾ ਕਰਨ। (Vijay Inder Singla)
ਇਹ ਪੱਤਰ ਪੀ.ਡਬਲਯੂ.ਡੀ. ਵਿਭਾਗ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਨੇ 8 ਵਿਭਾਗਾਂ ਦੇ ਕੈਬਨਿਟ ਮੰਤਰੀਆਂ ਨੂੰ ਲਿਖ ਕੇ ਭੇਜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਹਰ ਵਿਭਾਗ ਵੱਲੋਂ ਵੱਖ-ਵੱਖ ਪ੍ਰੋਜੈਕਟ ਅਧੀਨ ਬਿਲਡਿੰਗਾਂ ਬਣਾਉਣ ਦਾ ਕੰਮ ਪੀ.ਡਬਲੂ.ਡੀ. ਵਿਭਾਗ ਨੂੰ ਦੇ ਦਿੱਤਾ ਗਿਆ ਪਰ ਉਨ੍ਹਾਂ ਇਮਾਰਤਾਂ ਅਤੇ ਪ੍ਰੋਜੈਕਟ ਨੂੰ ਤਿਆਰ ਕਰਨ ਲਈ ਬਜਟ ਦਾ ਮੁਕੰਮਲ ਪ੍ਰਬੰਧ ਨਹੀਂ ਕੀਤਾ ਗਿਆ। ਨਿਯਮਾਂ ਅਨੁਸਾਰ ਪੀ.ਡਬਲੂ.ਡੀ. ਵਿਭਾਗ ਕੋਲ ਜਦੋਂ ਪ੍ਰੋਜੈਕਟ ਦੀ ਸਾਰੀ ਰਕਮ ਪੁੱਜਦੀ ਹੈ, ਉਸ ਤੋਂ ਬਾਅਦ ਹੀ ਪ੍ਰੋਜੈਕਟ ਦਾ ਟੈਂਡਰ ਲਗਦਾ ਹੈ ਪਰ ਪਿਛਲੀ ਸਰਕਾਰ ਵਿੱਚ ਸੁਖਬੀਰ ਬਾਦਲ ਦੇ ਇਸ਼ਾਰੇ ‘ਤੇ ਪੀ.ਡਬਲੂ.ਡੀ. ਵਿਭਾਗ ਨੇ 5-10 ਫੀਸਦੀ ਪੈਸਾ ਲੈਂਦੇ ਹੋਏ ਹੀ 8 ਵਿਭਾਗਾਂ ਦੇ ਪ੍ਰੋਜੈਕਟ ਦਾ ਟੈਂਡਰ ਖੋਲਦੇ ਹੋਏ ਕੰਮ ਸ਼ੁਰੂ ਕਰ ਦਿੱਤਾ ਅਤੇ ਜਿਵੇਂ ਜਿਵੇਂ ਪ੍ਰੋਜੈਕਟ ਦਾ ਕੰਮ  ਚਲਦਾ ਰਿਹਾ, ਉਸੇ ਤਰਾਂ ਥੋੜੇ ਥੋੜੇ ਕਰਦੇ ਹੋਏ ਪੈਸੇ ਜਾਰੀ ਹੁੰਦੇ ਗਏ। (Vijay Inder Singla)
ਸੱਤਾ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ 8 ਵਿਭਾਗਾਂ ਵੱਲੋਂ ਇੱਕ ਵੀ ਪੈਸਾ ਪੀ.ਡਬਲੂ.ਡੀ. ਵਿਭਾਗ ਨੂੰ ਜਾਰੀ ਨਹੀਂ ਕੀਤਾ ਗਿਆ, ਜਿਸ ਕਾਰਨ ਅੱਧ ਵਿਚਕਾਰ ਤਿਆਰ ਹੋਈਆਂ ਇਮਾਰਤਾਂ ਪਿਛਲੇ ਡੇਢ ਸਾਲ ਤੋਂ ਖੰਡਰ ਦੇ ਰੂਪ ਵਿੱਚ ਤਬਦੀਲ ਹੋ ਰਹੀਆਂ ਹਨ ਅਤੇ ਟੈਂਡਰ ਲੈਣ ਵਾਲੇ ਠੇਕੇਦਾਰ ਅਤੇ ਕੰਪਨੀਆਂ ਇਸ ਸਬੰਧੀ ਪੀ.ਡਬਲੂ.ਡੀ. ਨੂੰ ਨੋਟਿਸ ਦੇ ਰਹੀਆਂ ਹਨ ਕਿ ਭਵਿੱਖ ਵਿੱਚ ਇਮਾਰਤਾਂ ਅਤੇ ਪ੍ਰੋਜੈਕਟ ਸਬੰਧੀ ਖ਼ੁਦ ਵਿਭਾਗ ਹੀ ਜਿੰਮੇਵਾਰ ਹੋਏਗਾ। ਜਿਸ ਨੂੰ ਦੇਖਦੇ ਹੋਏ ਪੀ.ਡਬਲੂ.ਡੀ. ਵਿਭਾਗ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸਾਰੇ ਵਿਭਾਗਾਂ ਦੇ ਕੈਬਨਿਟ ਮੰਤਰੀਆਂ ਨੂੰ ਪੱਤਰ ਲਿਖਦੇ ਹੋਏ ਬਕਾਇਆ ਰਾਸ਼ੀ ਜਾਰੀ ਕਰਨ ਲਈ ਕਿਹਾ ਹੈ ਤਾਂ ਕਿ ਸਮਾਂ ਰਹਿੰਦੇ ਹੋਏ ਉਨ੍ਹਾਂ ਦੇ ਪ੍ਰੋਜੈਕਟ ਮੁਕੰਮਲ ਕੀਤੇ ਜਾ ਸਕਣ।
ਸਾਡੇ ਕੋਲ ਨਹੀਂ ਪੈਸੇ, ਭੇਜਣ ਤਾਂ ਹੀ ਪ੍ਰੋਜੈਕਟ ਹੋਣਗੇ ਸ਼ੁਰੂ : ਸਿੰਗਲਾ | Vijay Inder Singla
ਪੀ.ਡਬਲੂ.ਡੀ. ਵਿਭਾਗ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਉਨਾਂ ਦੇ ਵਿਭਾਗ ਕੋਲ ਪੈਸੇ ਨਹੀਂ ਹਨ ਕਿ ਜਿਹੜਾ ਉਹ 384 ਕਰੋੜ ਰੁਪਏ ਖ਼ਰਚ ਕੇ ਇਨਾਂ 10-20 ਫੀਸਦੀ ਰਹਿੰਦੇ ਪ੍ਰੋਜੈਕਟ ਨੂੰ ਮੁਕੰਮਲ ਕਰ ਦੇਣ। ਉਨਾਂ ਕਿਹਾ ਕਿ ਸਾਰੇ ਵਿਭਾਗਾਂ ਨੂੰ ਆਪਣੇ ਆਪਣੇ ਪੈਸੇ ਭੇਜਣੇ ਪੈਣਗੇ ਤਾਂ ਹੀ ਉਨਾਂ ਦੇ ਪ੍ਰੋਜੈਕਟ ਮੁਕੰਮਲ ਹੋਣਗੇ ਨਹੀਂ ਤਾਂ ਇਸੇ ਤਰਾਂ ਅਧੂਰੇ ਹੀ ਪਏ ਰਹਿਣਗੇ। ਉਨਾਂ ਕਿਹਾ ਕਿ ਪਿਛਲੀ ਸਰਕਾਰ ਨੇ ਗਲਤ ਕੰਮ ਕਰਦੇ ਹੋਏ ਥੋੜੇ ਥੋੜੇ ਪੈਸੇ ਭੇਜਦੇ ਹੋਏ ਪ੍ਰੋਜੈਕਟ ਸ਼ੁਰੂ ਕਰਵਾਏ ਸਨ, ਜਿਸ ਕਾਰਨ ਅਰਬਾਂ ਰੁਪਏ ਦੇ ਪ੍ਰੋਜੈਕਟ ਅਧੂਰੇ ਲਮਕੇ ਪਏ ਹਨ।
ਕਿਹੜੇ ਵਿਭਾਗ ਵੱਲ, ਕਿੰਨਾ ਐ ਬਕਾਇਆ?
ਸੈਰ ਸਪਾਟਾ ਤੇ ਕਲਚਰ                   98.51
“ਕਰੋੜ ਜੇਲ੍ਹ ਵਿਭਾਗ                       87.58
ਕਰੋੜ ਪਸ਼ੂ ਪਾਲਣ ਵਿਭਾਗ                 60.09
ਕਰੋੜ ਤਕਨੀਕੀ ਸਿੱਖਿਆ ਵਿਭਾਗ         46.52
ਕਰੋੜ ਉੱਚ ਸਿੱਖਿਆ ਵਿਭਾਗ              34.37
ਕਰੋੜ ਸਿੱਖਿਆ ਵਿਭਾਗ                   27.40
ਕਰੋੜ ਮੈਡੀਕਲ ਸਿੱਖਿਆ ਵਿਭਾਗ          15.36
ਕਰੋੜ ਖਜ਼ਾਨਾ ਵਿਭਾਗ                     14.00 ਕਰੋੜ