No - Sach Kahoon Punjabi
ਭੈਣੋ ਤੇ ਭਰਾਵੋ
ਭੈਣੋ ਤੇ ਭਰਾਵੋ ਇੱਕ ਗੱਲ ਨੂੰ ਵਿਚਾਰਿਓ,
ਰੁੱਖਾਂ ਨੂੰ ਨਾ ਪੁੱਟਿਓ ਜੀ ਧੀਆਂ ਨੂੰ ਨਾ ਮਾਰਿਓ
ਭੈਣੋ ਤੇ ਭਰਾਵੋ….
ਰੁੱਖਾਂ ਬਿਨਾਂ ਕੌਣ ਭਲਾ ਛਾਵਾਂ ਸਾਨੂੰ ਕਰੂਗਾ,
ਧੀਆਂ ਬਿਨਾਂ ਜੱਗ ਦਾ ਨਾ ਬੇੜਾ ਕਦੇ ਤਰੂਗਾ
ਪਾਣੀ ਨੂੰ ਸੰਭਾਲਿਓ ਤੇ ਨਸ਼ੇ ਦੁਰਕਾਰਿਓ,
ਭੈਣੋ ਤੇ ਭਰਾਵੋ….
ਹੱਕ ਦੀ ਕਮਾਈ ਨਾਲ ਸਦਾ ਪੇਟ ਭਰਿਓ,
ਤਨੋ-ਮਨੋ ਮਾਪਿਆਂ ਦੀ ਸੇਵਾ ਖੂਬ ਕਰਿਓ
ਲੋੜਵੰਦ ਲੋਕਾਂ ਲਈ ਤਿੱਲ-ਫੁੱਲ ਚਾੜ੍ਹਿਓ,
ਭੈਣੋ ਤੇ ਭਰਾਵੋ….
ਚੰਗੇ ਗੀਤ ਸੁਣਿਓ ਤੇ ਚੰਗਾ ਸਾਹਿਤ ਪੜ੍ਹਿਓ,
‘ਧਰਮੀ ਤੁੰਗਾਂ’ ਆਖੇ ਇੱਕ-ਦੂਜੇ ਨਾਲ ਖੜ੍ਹਿਓ
ਸੁਬ੍ਹਾ ਉੱਠ ਸੈਰ ਕਰ ਸਿਹਤ ਨੂੰ ਸ਼ਿੰਗਾਰਿਓ,
ਭੈਣੋ ਤੇ ਭਰਾਵੋ….
ਧਰਮੀ ਤੁੰਗਾਂ, ਤੁੰਗਾਂ (ਸੰਗਰੂਰ)
ਮੋ. 98150-78408
ਕੀ ਹੋ ਰਿਹਾ ?
ਦੱਸੋ ਬਈ ਦੱਸੋ ਕਿੱਥੇ ਕੀ-ਕੀ ਹੋ ਰਿਹਾ,
ਕਿਹੜਾ ਬੈਠ ਕੇ ਏ ਸੀ ਵਿਚ ਖਾ ਰਿਹਾ,
ਕੀਹਦਾ ਖੂਨ ਬਣ ਕੇ ਪਸੀਨਾ ਚੋਅ ਰਿਹਾ
ਦੱਸੋ ਬਈ ਦੱਸੋ….
ਗੱਲ ਕਿਸੇ ਧੁੱਪ ਵਿਚ ਸੜਦੇ ਕਿਸਾਨ ਦੀ ਦੱਸੋ,
ਰੋਟੀ ਲਈ ਤੜਫ ਰਹੀ ਬੇਵੱਸ ਜਾਨ ਦੀ ਦੱਸੋ,
ਕੌਣ ਬਿਨਾ ਕੰਮ ਕੀਤੇ ਖਾ ਕੇ ਸੌਂ ਰਿਹਾ
ਦੱਸੋ ਬਈ ਦੱਸੋ….
ਵੋਟਾਂ ਲੈ ਕੇ ਲੁਕ ਗਈ ਜੋ ਸਰਕਾਰ ਬਾਰੇ ਦੱਸੋ,
ਲੱਖਾਂ ਕਰੋੜਾਂ ਖਾ ਗਿਆ ਭ੍ਰਿਸ਼ਟਾਚਾਰ ਬਾਰੇ ਦੱਸੋ,
ਕੌਣ ਹਾਲੇ ਵੀ ਦੱਸੋ ਸੱਚ ਲਕੋ ਰਿਹਾ
ਦੱਸੋ ਬਈ ਦੱਸੋ….
ਦੇਸ਼ ਦੇ ਮਾੜੇ ਹਾਲਾਤਾਂ ਦਾ ਜ਼ਿੰਮੇਵਾਰ ਕੌਣ ਹੈ,
ਜ਼ੁਲਮ ਦੇ ਅੱਗੇ ਕਿਸਨੇ ਖੜ੍ਹੀ ਕੀਤੀ ਧੌਣ ਹੈ,
ਕਿਸਦਾ ਬੁੱਤ ਵਿਚ ਚੌਂਕ ਦੇ ਰੋ ਰਿਹਾ
ਦੱਸੋ ਬਈ ਦੱਸੋ….
ਘੁਣ ਵਾਂਗਰਾਂ ਖਾ ਗਿਆ ਹੈ ਨਸ਼ਾ ਜਵਾਨੀ,
ਨਾ ਦੇਖਣ ਚੰਗਾ-ਮਾੜਾ ਕਰਦੇ ਨੇ ਮਨਮਾਨੀ,
ਕੌਣ ਹੈ ਦੋਸ਼ੀ ਜੋ ਭਵਿੱਖ ਡਬੋ ਰਿਹਾ
ਦੱਸੋ ਬਈ ਦੱਸੋ….
ਜੀਤ ਹਰਜੀਤ,
ਪ੍ਰੀਤ ਨਗਰ,ਸੰਗਰੂਰ
ਮੋ. 97816-77772
ਫੁੱਟਦੇ ਝਰਨੇ
ਮੇਰੇ ਦਿਲ ‘ਚੋਂ ਫੁੱਟਦੇ ਝਰਨੇ ਬਣ ਜੋ ਵਹਿੰਦੇ ਨੇ,
ਖੁਦਾ ਹੈਰਤ ਦੀ ਗੱਲ ਓਹੀ ਪਾਗਲ ਕਹਿੰਦੇ ਨੇ
ਉਸ ਅਜੀਜ ਦੇ ਅਦਬ ਲਈ ਸਿਰ ਝੁਕ ਜਾਂਦਾ,
ਫਿਰ ਆਪ-ਮੁਹਾਰੇ ਸਜਦੇ ਹੁੰਦੇ ਰਹਿੰਦੇ ਨੇ
ਸਭ ਰੰਗ ਫਿੱਕੇ ਲੱਗਦੇ ਮੈਨੂੰ ਓਹਦੇ ਸਾਵੇਂ ਜੀ,
ਸੂਰਜ ਚੰਨ ਖੌਰੇ ਕਿੱਦਾਂ ਇਹ ਸਭ ਸਹਿੰਦੇ ਨੇ
ਦਿਲ ਢੇਰੀ ਹੋ ਜਾਂਦਾ ਕਰਦੇ ਤਸਲੀਮ ਜਦੋਂ,
ਉਹਦੇ ਮਾਖਿਓਂ ਮਿੱਠੇ ਬੋਲ ਜਦ ਕੰਨੀਂ ਪੈਂਦੇ ਨੇ
ਰੁਖਸਤ ਨਾ ਦਿਲੋਂ ਕਰਦੇ ਦਿਲ ਤਾਂ ਹੀ ਡਰਦਾ ਏ,
ਰੁੱਸ ਜੇ, ਅੰਬਰੀਂ ਲੱਗੇ ਮਹਿਲ ਸੋਚਾਂ ਦੇ ਢਹਿੰਦੇ ਨੇ
ਓਹਦੇ ਮੇਚ ਦਾ ਅੱਖਰ ਵੀ ਨਾ ਲਿਖ ਹੋਇਆ,
ਭਾਵੇਂ ਜਾਦੂਗਰ ਮੈਨੂੰ ਸ਼ਬਦਾਂ ਦੀ ਉਂਝ ਕਹਿੰਦੇ ਨੇ
ਹਰਪ੍ਰੀਤ ਕੌਰ ਘੁੰਨਸ
ਮੋ: 97795-20194
ਪੁਕਾਰ
ਸਮਝ ਨਾ ਆਵੇ ਸਿੰਗਰਾਂ ਦੀ ਸੋਚ ਦੀ,
ਦੇ ਕੇ ਪੰਪ ਜੱਟਾਂ ਦੀ ਐ ਮੰਜੀ ਠੋਕ’ਤੀ
ਜੱਟਾਂ ਦੇ ਪੁੱਤ ਵਿਹਲੇ ਪੈਲੀ ਠੇਕੇ ਕਰਕੇ,
ਲਾਉਂਦੇ ਬੁਲਟਾਂ ‘ਤੇ ਗੇੜੀ ਡੱਬ ਪਿਸਟਲ ਭਰਕੇ
ਕਰਜਾ ਚੁੱਕ ਦਿਖਾਉਂਦੇ ਫੋਕੀ ਸ਼ਾਨ ਏ,
ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ ਤਾਲਿਬਾਨ ਏ
ਜਾ ਕੇ ਪਿਛਾਵਰ ਪੁੱਛੋ ਉਹਨਾ ਮਾਵਾਂ ਨੂੰ,
ਪੈ ਗਿਆ ਏ ਡਾਕਾ ਜਿਹਨਾਂ ਦਿਆਂ ਚਾਵਾਂ ਨੂੰ
ਦਰਦ ਗੋਲੀਆਂ ਦਾ ਬੱਸ ਉਹੀ ਜਾਣਦੇ,
ਅੱਖਾਂ ਸਾਵੇਂ ਮਰੇ ਨੇ ਜਿਹਨਾਂ ਦੇ ਹਾਣ ਦੇ
ਲੁਕ ਬੈਂਚਾਂ ਥੱਲੇ ਬਚਾਈ ਜਿਹਨਾਂ ਜਾਨ ਏ,
ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ…
ਕੀਤਾ ਬਦਨਾਮ ਸੱਸੀ ਸੋਹਣੀ ਹੀਰ ਨੂੰ,
ਸਹਿਬਾਂ ਹੱਥੀਂ ਗੋਲੀ ਮਾਰਦੀ ਸ਼ਮੀਰ ਨੂੰ
ਸੋਹਣਾ ਸੱਭਿਆਚਾਰ ਇਨ੍ਹਾਂ ਕੀਤਾ ਗੰਧਲਾ,
ਭੁੱਬਾਂ ਮਾਰ ਰੋਂਦਾ ਏ ਪੰਜਾਬ ਰੰਗਲਾ
ਪਵਿੱਤਰ ਪਿਆਰ ਇਨ੍ਹਾਂ ਕੀਤਾ ਬਦਨਾਮ ਏ,
ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ…
ਦੁਤਾਲ ਵਾਲਾ ਗਿੱਲ ਅਰਜ ਗੁਜ਼ਾਰਦਾ
ਵਾਸਤਾ ਵੀ ਪਾਵੇ ਮਾਂ ਬੋਲੀ ਦੇ ਪਿਆਰ ਦਾ
ਬਾਬੇ ਗੁਰਦਾਸ ਜਿਹੇ ਗੀਤ ਗਾ ਲਵੋ,
ਕੁਰਾਹੇ ਪੈਂਦੀ ਜਵਾਨੀ ਨੂੰ ਬਚਾ ਲਵੋ
ਲੋਕਾਂ ਲਈ ਗਾਇਕ ਸੀਸ਼ੇ ਦੇ ਸਮਾਨ ਏ,
ਲੱਗੇ ਪੰਜਾਬ ਨੂੰ ਬਣਾਉਣਾ ਇਨ੍ਹਾਂ…
ਦਰਸ਼ਨ (ਗਿੱਲ ਦੁਤਾਲ)
ਮੋ. 99880-32249
ਸਾਹਾਂ ਦੀ ਡੋਰ
ਰਾਤ ਦੇ ਹਨ੍ਹੇਰ ਨਾਲ, ਗਮਾਂ ਵਾਲੇ ਢੇਰ ਨਾਲ,
ਅੱਜ ਦੀ ਨਹੀਂ ਸਾਂਝ ਸਾਡੀ ਚਿਰਾਂ ਤੋਂ ਪੁਰਾਣੀ ਏ।
ਹਿਜ਼ਰਾਂ ਦੀ ਲਾਟ ਵਾਂਗ ਕੋਹਾਂ ਲੰਮੀ ਵਾਟ ਵਾਂਗ,
ਅੱਖੀਆਂ ਦੇ ਹੰਝੂ ਸਾਡੇ ਗੰਗਾ ਵਾਲਾ ਪਾਣੀ ਏ।
ਟੁੱਟੀ ਹੋਈ ਡੋਰ ਨੂੰ, ਗਲ਼ ਲਾਇਆ ਥੋਹਰ ਨੂੰ,
ਰੋਹੀ ਵਾਲੇ ਰੁੱਖ ਦੀ ਵੀ ਛਾਂ ਕਿਸੇ ਮਾਣੀ ਏ?
ਫੱਟ ਬੰਨ੍ਹੀ ਲੀਰ ਵਾਂਗ, ਦੇਖਣ ਨੂੰ ਕਰੀਰ ਵਾਂਗ,
ਜ਼ਿੰਦਗੀ ਤਾਂ ਬੱਸ ਸਾਡੀ ਕੰਡਿਆਂ ਦੀ ਟਾਹਣੀ ਏ।
ਜੜ੍ਹ ਦੀ ਸਿਉਂਕ ਵਾਂਗ, ਮੌਤ ਵਾਲੇ ਖੌਫ਼ ਵਾਂਗ,
ਕਲਮ ਨੇ ਛਾਪੀ ਹੈ ਜੋ ਸੱਚ ਦੀ ਕਹਾਣੀ ਏ।
ਸਾਹਾਂ ਦੀ ਜੋ ਡੋਰ ਏ, ਬੜੀ ਕਮਜ਼ੋਰ ਏ,
ਛੱਡ ‘ਬਲਵਿੰਦਰਾ’ ਵੇ ਟੁੱਟ ਇਹ ਜਾਣੀ ਏ।
ਬਲਵਿੰਦਰ ਰਾਏ,
ਦੋਦਾ (ਸ੍ਰੀ ਮੁਕਤਸਰ ਸਾਹਿਬ)
ਮੋ. 93573-05252
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਹੁਣ ਸੀਤਾ ਦੇਵੀ ਨੂੰ ਨਹੀਂ ਡਰਾਏਗੀ ਡਿਗੂੰ-ਡਿਗੂੰ ਕਰਦੀ ਛੱਤ
ਡੇਰਾ ਸ਼ਰਧਾਲੂਆਂ ਨੇ ਕੁਝ ਹੀ ਘੰਟਿਆਂ ‘ਚ ਬਣਾ ਕੇ ਦਿੱਤਾ ਪੁਰਾ ਮਕਾਨ
ਮੇਵਾ ਸਿੰਘ/ਲੰਬੀ।  ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਿਲੀ ਪਵਿੱਤਰ ਸਿੱਖਿਆ ‘ਤੇ ਅਮਲ ਕਰਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਗਰਮੀ ਜਾਂ ਸਰਦੀ ਦੇ ਮੌਸਮ ਦੀ ਪ੍ਰਵਾਹ ਕੀਤੇ ਬਿਨਾ ਹਰ ਪਲ ਸੇਵਾ ਲਈ ਤੱਤਪਰ ਰਹਿੰਦੇ ਹਨ। ਇਸੇ ਤਹਿਤ ਬਲਾਕ ਲੰਬੀ ਦੇ ਸਮੂਹ ਜਿੰਮੇਵਾਰਾਂ ਤੇ ਸਾਧ-ਸੰਗਤ ਨੇ ਬਲਾਕ ਦੇ ਪਿੰਡ ਕਿੱਲਿਆਂਵਾਲੀ ਦੀ ਨਿਵਾਸੀ ਸੀਤਾ ਦੇਵੀ ਦਾ ਮਕਾਨ ਕੁਝ ਹੀ ਘੰਟਿਆਂ ‘ਚ ਬਣਾ ਕੇ ਦਿੱਤਾ ਬਲਾਕ ਦੇ ਜ਼ਿੰਮੇਵਾਰਾਂ ਤੇ ਸਾਧ-ਸੰਗਤ ਨੂੰ ਸੀਤਾ ਦੇਵੀ ਵਿਧਵਾ ਤਰਸੇਮ ਸਿੰਘ ਨੇ ਆਪਣੇ ਖਸਤਾ ਹਾਲਤ ਮਕਾਨ ਨੂੰ ਬਣਾਉਣ ਸਬੰਧੀ ਇੱਕ ਲਿਖਤੀ ਅਰਜੀ ਦਿੱਤੀ ਸੀ।
ਅਰਜੀ ਵਿੱਚ ਭੈਣ ਸੀਤਾ ਦੇਵੀ ਨੇ ਦੱਸਿਆ ਕਿ ਉਸ ਦਾ ਪਤੀ ਤਰਸੇਮ ਸਿੰਘ ਕਰੀਬ 22 ਸਾਲ ਪਹਿਲਾਂ ਸਦੀਵੀ ਵਿਛੋੜਾ ਦੇ ਗਿਆ ਸੀ, ਤੇ ਉਸ ਨੇ ਲੋਕਾਂ ਦੇ ਘਰਾਂ ਵਿਚ ਕੰਮ-ਧੰਦਾ ਕਰਕੇ ਆਪਣੀਆਂ 3 ਬੇਟੀਆਂ ਨੂੰ ਪਾਲਿਆ ਹੈ, ਤੇ ਇਸ ਵਕਤ ਉਸ ਦੀ ਆਰਥਿਕ ਹਾਲਤ ਵੀ ਬਹੁਤ ਖਸਤਾ ਹੋਣ ਕਰਕੇ ਉਹ ਆਪਣੇ ਡਿਗੂੰ-ਡਿਗੂੰ ਕਰਦੇ ਮਕਾਨ ਨੂੰ ਬਣਾਉਣ ਦੀ ਹਾਲਤ ਵਿੱਚ ਨਹੀਂ ਹੈ ਤਾਂ ਸਮੂਹ ਸੇਵਾਦਾਰਾਂ ਤੇ ਸਾਧ-ਸੰਗਤ ਨੇ ਸਾਰੀ ਜਾਂਚ-ਪੜਤਾਲ ਤੋਂ ਬਾਅਦ ਇਸ ਭੈਣ ਦੇ ਨਿਵਾਸ ਲਈ ਇੱਕ ਕਮਰਾ, ਰਸੋਈ ਤੇ ਲੈਟਰੀਨ ਕੁਝ ਹੀ ਘੰਟਿਆਂ ਵਿਚ ਤਿਆਰ ਕਰਕੇ ਉਸ ਦੇ ਹਵਾਲੇ ਕੀਤਾ।
ਮਕਾਨ ਬਣਨ ਤੋਂ ਬਾਅਦ ਭੈਣ ਸੀਤਾ ਦੇਵੀ ਨੇ ਜਿੱਥੇ ਸਮੂਹ ਸੇਵਾਦਾਰਾਂ ਤੇ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕੀਤਾ, ਉੱਥੇ ਪੂਜਨੀਕ ਗੁਰੂ ਜੀ ਨੂੰ ਕੋਟਿਨ-ਕੋਟਿ ਪ੍ਰਣਾਮ ਕਰਦਿਆਂ ਕਿਹਾ ਕਿ ਧੰਨ ਹਨ ਡੇਰਾ ਸੱਚਾ ਸੌਦਾ ਸਰਸਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜਿਨ੍ਹਾਂ ਦੀ ਪਾਵਨ ਸਿੱਖਿਆ ‘ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਡੇਰੇ ਦੀ ਮਰਿਆਦਾ ਵਿੱਚ ਰਹਿ ਕੇ ਉੁਸ ਨੂੰ ਮਕਾਨ ਬਣਾ ਕੇ ਦਿੱਤਾ ਹੈ, ਤੇ ਹੁਣ ਉਹ ਤੇ ਉਸ ਦੀਆਂ ਬੇਟੀਆਂ ਮਕਾਨ ਵਿਚ ਬੇਫਿਕਰ ਹੋ ਕੇ ਆਪਣੇ ਜਿੰਦਗੀ ਦੇ ਪਲ ਗੁਜ਼ਾਰ ਸਕਣਗੀਆਂ।
ਇਸ ਮੌਕੇ ਇਸ ਮਕਾਨ ਨੂੰ ਬਣਾਉਣ ਵਿਚ ਸਹਿਯੋਗ ਕਰਨ ਵਾਲੇ ਸੇਵਾਦਾਰਾਂ ਵਿਚ ਬਲਾਕ ਲੰਬੀ ਦੇ ਭੰਗੀਦਾਸ ਗੁਰਮੇਜ ਸਿੰਘ ਇੰਸਾਂ, ਬਲਾਕ ਦੇ 15 ਮੈਂਬਰਾਂ ਵਿਚ ਲਛਮਣ ਸਿੰਘ ਇੰਸਾਂ, ਹਰਜੀ ਰਾਮ ਇੰਸਾਂ, ਗੁਰਤੇਜ ਸਿੰਘ ਇੰਸਾਂ, ਅੰਗਰੇਜ ਸਿੰਘ ਇੰਸਾਂ, ਬਲਕਰਨ ਸਿੰਘ ਇੰਸਾਂ, ਦਰਸ਼ਨ ਸਿੰਘ ਇੰਸਾਂ, ਚੰਨਾ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ ਤੇ ਬਲਾਕ ਲੰਬੀ ਦੇ ਪਿੰਡਾਂ ਤੇ ਡੱਬਵਾਲੀ ਮੰਡੀ ਦੇ ਸੇਵਾਦਾਰ ਮੌਜ਼ੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਸਸੀ/ ਐਸਟੀ ਦੇ ਸਰਕਾਰੀ ਕਰਮਚਾਰੀਆਂ ਦੀ ਤਰੱਕੀ ‘ਚ ਰਾਖਵਾਂਕਰਨ ਦਾ ਮਾਮਲਾ
ਨਵੀਂ ਦਿੱਲੀ, ਏਜੰਸੀ।
ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇੱਕ ਮਹੱਤਵਪੂਰਨ ਫੈਸਲੇ ‘ਚ ਕਿਹਾ ਕਿ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ (ਐਸਸੀ/ ਐਸਟੀ) ਦੇ ਸਰਕਾਰੀ ਕਰਮਚਾਰੀਆਂ ਦੀ ਤਰੱਕੀ ‘ਚ ਰਾਖਵਾਂਕਰਨ ਦੇ ਮਾਮਲੇ ‘ਚ 12 ਸਾਲ ਪੁਰਾਣੇ ‘ਨਾਗਰਾਜ’ ਫੈਸਲੇ ‘ਤੇ ਫਿਰ ਤੋਂ ਵਿਚਾਰ ਕਰਨ ਦੀ ਲੋੜ ਨਹੀਂ ਹੈ। ਮੁੱਖ ਜੱਜ ਦੀਪਕ ਮਿਸ਼ਰਾ, ਜਸਟਿਸ ਕੁਰੀਅਨ ਜੋਸੇਫ, ਜੱਜ ਰੋਹਿੰਗਟਨ ਐਫ ਨਰੀਮਨ, ਜੱਜ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਇੰਦੂ ਮਲਹੋਤਰਾ ਦੀ ਸੰਵਿਧਾਨ ਬੈਂਚ ਨੇ ਐਮ ਨਾਗਰਾਜ ਬਨਾਮ ਭਾਰਤ ਸਰਕਾਰ ਮਾਮਲੇ ‘ਚ 2006 ਦੇ ਪੰਜ ਮੈਂਬਰੀ ਸੰਵਿਧਾਨ ਬੈਂਚ ਦੇ ਫੈਸਲੇ ਨੂੰ ਸੱਤ ਮੈਂਬਰੀ ਬੈਂਚ ਦੇ ਸਪੁਰਦ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਫੈਸਲੇ ‘ਚ ਐਸਸੀ ਐਸਟੀ ਕਰਮਚਾਰੀਆਂ ਨੂੰ ਤਰੱਕੀ ਦੇਣ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ ਹਨ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ  ਤਰੱਕੀ ‘ਚ ਰਾਖਵਾਂਕਰਨ ਲਈ ਐਸਸੀ/ ਐਸਟੀ ਨਾਲ ਸਬੰਧਿਤ ਸੰਖਿਆਤਮਕ ਅੰਕੜਾ ਇਕੱਠਾ ਕਰਨ ਦੀ ਲੋੜ ਨਹੀਂ ਹੈ। ਜਿਕਰਯੋਗ ਹੈ ਕਿ 2006 ‘ਚ ਪੰਜ ਜੱਜਾਂ ਦੀ ਸੰਵਿਧਾਨਿਕ ਬੈਂਚ ਨੇ ਆਪਣੇ ਫੈਸਲੇ ‘ਚ ਕਿਹਾ ਸੀ ਕਿ ਰਾਜ ਐਸਸੀ/ ਐਸਟੀ ਦੇ ਪਿਛੜੇਪਣ ‘ਤੇ ਸੰਖਿਆਤਮਕ ਅੰਕੜਾ ਦੇਣ ਲਈ ਮਜਬੂਰ ਹੈ। ਅਦਾਲਤ ਨੇ ਕਿਹਾ ਸੀ ਕਿ ਇਹਨਾਂ ਭਾਈਚਾਰਿਆਂ ਦੇ ਕਰਮਚਾਰੀਆਂ ਨੂੰ ਤਰੱਕੀ ‘ਚ ਰਾਖਵਾਂਕਰਨ ਦੇਣ ਤੋਂ ਪਹਿਲਾਂ ਰਾਜ ਸਰਕਾਰੀ ਨੌਕਰੀਆਂ ‘ਚ ਲੋੜੀਂਦਾ ਪ੍ਰਤੀਨਿਧਤਵ ਤਅੇ ਪ੍ਰਸ਼ਾਸਨਿਕ ਕਾਰਜਕੁਸ਼ਲਤਾ ਬਾਰੇ ਤੱਥ ਪੇਸ਼ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਚਕੂਲਾ ਹਿੰਸਾ : ਸੁਰੱਖਿਆ ਕਰਮੀਆਂ ਸਮੇਤ 22 ਵਿਅਕਤੀਆਂ ਤੋਂ ਹਟੀ ਦੇਸ਼ਧ੍ਰੋਹ ਦੀ ਧਾਰਾ | Panchkula Violence
ਪੰਚਕੂਲਾ ਦੀ ਅਦਾਲਤ ਵਿੱਚ ਟੁੱਟੀ ਧਾਰਾ 121, 121 ਏ, 124 | Panchkula Violence
ਕਰਮਜੀਤ, ਰੋਹਿਤ, ਸਤਵੀਰ ਅਤੇ ਮੱਖਣ ਹਨ ਸਰਕਾਰੀ ਸੁਰਖਿਆ ਕਰਮਚਾਰੀ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪਿਛਲੇ ਸਾਲ 25 ਅਗਸਤ ਨੂੰ ਪੰਚਕੂਲਾ ਵਿਖੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੁਲਿਸ ਹਿਰਾਸਤ ‘ਚੋਂ ਲੈ ਕੇ ਸੁਰੱਖਿਆ ਕਰਮੀਆਂ ਵੱਲੋਂ ਭਜਾ ਕੇ ਲਿਜਾਣ ਦੀ ਕਹਾਣੀ ਨੂੰ ਪੰਚਕੂਲਾ ਅਦਾਲਤ ਨੇ ਨਕਾਰ ਦਿੱਤਾ ਹੈ  ਅਦਾਲਤ ਨੇ 22 ਹੋਰ ਵਿਅਕਤੀਆਂ ਨੂੰ ਦੇਸ਼ ਧ੍ਰੋਹ ਦੇ ਦੋਸ਼ ਤੋਂ ਮੁਕਤ ਕਰ ਦਿੱਤਾ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੂਜਨੀਕ ਗੁਰੂ ਜੀ ਦੀ ਸੁਰੱਖਿਆ ਵਿੱਚ ਤੈਨਾਤ ਸਨ।
ਜਾਣਕਾਰੀ ਅਨੁਸਾਰ ਪੰਚਕੂਲਾ ਵਿਖੇ ਬੀਤੇ ਸਾਲ 25 ਅਗਸਤ ਨੂੰ ਹੋਈ ਹਿੰਸਾ ਤੋਂ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੀ ਇੰਸਾਂ ਦੀ ਸੁਰੱਖਿਆ ਵਿੱਚ ਤੈਨਾਤ ਕੁਝ ਕਰਮਚਾਰੀਆਂ ਸਣੇ ਕੁਝ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਨੇ ਦੋਸ਼ ਲਗਾਏ ਸਨ ਕਿ ਇਹ ਸਾਰੇ ਗੁਰੂ ਜੀ ਨੂੰ ਭਜਾਉਣ ਦੀ ਸਾਜ਼ਿਸ਼ ਤਿਆਰ ਕਰਕੇ ਇੱਥੇ ਆਏ ਸਨ ਅਤੇ ਇਨ੍ਹਾਂ ਕੋਲੋਂ ਹਥਿਆਰ ਵੀ ਮਿਲੇ ਹਨ, ਮੌਕੇ ‘ਤੇ ਇਨ੍ਹਾਂ ਦੀ ਗੱਡੀ ਦੀ ਡਿੱਗੀ ਵਿੱਚੋਂ ਮਿਲੇ ਹਨ। ਪੁਲਿਸ ਦਾ ਕਹਿਣਾ ਸੀ ਕਿ ਇਨ੍ਹਾਂ ਨੇ ਪੂਜਨੀਕ ਗੁਰੂ ਜੀ ਨੂੰ ਅਦਾਲਤ ਵਿੱਚੋਂ ਭਜਾਉਣ ਦੇ ਨਾਲ ਹੀ ਉਨ੍ਹਾਂ ਦੇਸ਼ ਤੋਂ ਬਾਹਰ ਭੇਜਣਾ ਸੀ। (Panchkula Violence)
ਇਹ ਵੀ ਪੜ੍ਹੋ : ਨਿਊ ਮਾਧੋਪੁਰੀ ਦੇ ਵਾਸੀਆਂ ਨੇ ਖੜ੍ਹਕਾਇਆ ਡੀਸੀ ਦਾ ਬੂਹਾ
ਇਨ੍ਹਾਂ ਸਾਰੇ 22 ਵਿਅਕਤੀਆਂ ‘ਤੇ ਹੋਰਨਾਂ ਧਾਰਾਵਾਂ ਦੇ ਨਾਲ ਹੀ ਦੇਸ਼ ਧ੍ਰੋਹ ਦੀ ਧਾਰਾ 121, 121 ਏ ਅਤੇ 124 ਏ ਲਗਾਈ ਗਈ ਸੀ। ਇਸ ਮਾਮਲੇ ਵਿੱਚ ਬਚਾਅ ਪੱਖ ਵਲੋਂ ਲੰਬੀ ਬਹਿਸ ਕਰਨ ਤੋਂ ਬਾਅਦ ਅਦਾਲਤ ਵਿੱਚ ਸਾਬਤ ਕਰ ਦਿੱਤਾ ਗਿਆ ਕਿ ਪੰਚਕੂਲਾ ਪੁਲਿਸ ਵੱਲੋਂ ਬਣਾਈ ਗਈ ਕਹਾਣੀ ਪੂਰੀ ਤਰ੍ਹਾਂ ਝੂਠੀ ਹੈ ਨਾ ਹੀ ਇਸ ਤਰ੍ਹਾਂ ਦੀ ਕੋਈ ਸਾਜ਼ਿਸ਼ ਤਿਆਰ ਕੀਤੀ ਗਈ ਸੀ ਅਤੇ ਨਾ ਹੀ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। (Panchkula Violence)
ਜਿਸ ਨਾਲ ਇਹ ਦੇਸ਼ਧ੍ਰੋਹ ਦੀ ਕਾਰਵਾਈ ਬਣਦੀ ਹੋਵੇ ਇਸ ਬਹਿਸ ਦੌਰਾਨ ਪੰਚਕੂਲਾ ਦੀ ਮਾਨਯੋਗ ਰਾਜਨ ਵਾਲੀਆ ਦੀ ਅਦਾਲਤ ਨੇ ਬਚਾਅ ਪੱਖ ਦੇ ਤੱਥਾਂ ਨਾਲ ਸਹਿਮਤ ਹੁੰਦੇ ਹੋਏ ਐਫ.ਆਈ.ਆਰ. ਨੰਬਰ 336 ਵਿੱਚ ਖ਼ੁਸਵੀਰ ਸਿੰਘ, ਰਾਕੇਸ਼ ਕੁਮਾਰ, ਪ੍ਰੀਤਮ, ਰੋਹਿਤ, ਸਤਵੀਰ, ਕਰਮਜੀਤ ਸਿੰਘ, ਰਣਧੀਰ, ਵਿਜੈ, ਕ੍ਰਿਸ਼ਨ, ਲਾਲ ਚੰਦ, ਚਮਕੌਰ ਸਿੰਘ, ਫੁੱਲ ਕੁਮਾਰ ਅਤੇ ਜਗਸੀਰ ਤੇ ਹੋਰਨਾਂ ਖ਼ਿਲਾਫ਼ ਲੱਗੀਆਂ ਧਾਰਾਵਾਂ 121, 121 ਏ ਅਤੇ 124 ਏ ਨੂੰ ਖ਼ਾਰਜ ਕਰ ਦਿੱਤਾ ਹੈ. ਮੁਲਜ਼ਮਾਂ ਵੱਲੋਂ ਐਡਵੋਕੇਟ ਸਰਬਜੀਤ ਸਿੰਘ ਵੜੈਚ ਅਤੇ ਨਰਿੰਦਰਪਾਲ ਸਿੰਘ ਵੜੈਚ ਨੇ ਅਦਾਲਤ ਵਿੱਚ ਆਪਣਾ ਪੱਖ ਰੱਖਿਆ। (Panchkula Violence)
ਸਿੰਧੂ ਨੂੰ ਮਾਨਸਿਕ ਅੜਿੱਕਾ ਨਹੀਂ, ਦਬਾਅ ਘੱਟ ਕਰਨ ਦੀ ਜਰੂਰਤ: ਪਾਦੁਕੋਣ
ਜੂਨੀਅਰ ਚੈਂਪੀਅਨਸ਼ਿਪ ਸੀਜ਼ਨ 4 ਦੇ ਜੇਤੂ ਖਿਡਾਰੀਆਂ ਨੂੰ ਸਨਮਾਨਤ ਕਰਨ ਤੋਂ ਬਾਅਦ ਪੱਤਰਕਾਰ ਸਮਾਗਮ ‘ਚ ਗੱਲਬਾਤ
ਏਜੰਸੀ, ਨਵੀਂ ਦਿੱਲੀ, 7 ਅਗਸਤ
ਭਾਰਤ ਦੇ ਲੀਜ਼ੇਂਡ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੁਕੋਣ ਦਾ ਮੰਨਣਾ ਹੈ ਕਿ ਲਗਾਤਾਰ ਫਾਈਨਲ ‘ਚ ਹਾਰ ਰਹੀ ਪੀਵੀ ਸਿੰਧੂ ਦੇ ਸਾਹਮਣੇ ਮਾਨਸਿਕ ਅੜਿੱਕੇ ਜਿਹੀ ਕੋਈ ਸਮੱਸਿਆ ਨਹੀਂ ਹੈ ਅਤੇ ਉਸ ਤੋਂ ਦਬਾਅ ਘੱਟ ਕਰਨ ਦੀ ਜ਼ਰੂਰਤ ਹੈ ਪਾਦੂਕੋਣ ਨੇ ਮੰਗਲਵਾਰ ਨੂੰ ਇੱਥੇ ਤਿਆਗਰਾਜ ਸਟੇਡੀਅਮ ‘ਚ ਪੀਐਨਬੀ ਮੈਟਲਾਈਫ ਜੂਨੀਅਰ ਚੈਂਪੀਅਨਸ਼ਿਪ ਸੀਜ਼ਨ 4 ਦੇ ਜੇਤੂ ਖਿਡਾਰੀਆਂ ਨੂੰ ਸਨਮਾਨਤ ਕਰਨ ਤੋਂ ਬਾਅਦ ਪੱਤਰਕਾਰ ਸਮਾਗਮ ‘ਚ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਸਿੰਧੂ ਸਾਹਮਣੇ ਮਾਨਸਿਕ ਅੜਿੱਕੇ ਜਿਹੀ ਕੋਈ ਸਮੱਸਿਆ ਹੈ ਤੁਹਾਨੂੰ ਇਹ ਤਾਂ ਦੇਖਣਾ ਚਾਹੀਦਾ ਹੈ ਕਿ ਉਹ ਲਗਾਤਾਰ ਦੋ ਵਿਸ਼ਵ ਚੈਂਪੀਅਨਸ਼ਿਪ ਅਤੇ ਓਲੰਪਿਕ ਦੇ ਫ਼ਾਈਨਲ ‘ਚ ਪਹੁੰਚ ਚੁੱਕੀ ਹੈ ਜੋ ਆਪਣੇ ਆਪ ‘ਚ ਇੱਕ ਵੱਡੀ ਪ੍ਰਾਪਤੀ ਹੈ
ਸਿੰਧੂ ਤੋਂ ਦਬਾਅ ਹਟਾਉਣ ਦੀ ਜ਼ਰੂਰਤ
ਵਿਸ਼ਵ ਦੇ ਸਾਬਕਾ ਨੰਬਰ ਇੱਕ ਖਿਡਾਰੀ ਰਹਿ ਚੁੱਕੇ ਅਤੇ ਦੇਸ਼ ਦੇ ਪਹਿਲੇ ਆਲ ਇੰਗਲੈਂਡ ਚੈਂਪੀਅਨ ਪਾਦੁਕੋਣ ਨੇ ਨਾਲ ਹੀ ਕਿਹਾ ਕਿ ਸਾਨੂੰ ਉਸ ਤੋਂ ਦਬਾਅ ਹਟਾਉਣ ਦੀ ਜ਼ਰੂਰਤ ਹੈ ਮੀਡੀਆ ਉਸ ‘ਤੇ ਲਗਾਤਾਰ ਜ਼ਿਆਦਾ ਦਬਾਅ ਬਣਾਉਂਦਾ ਹੈ ਕਿ ਉਹ ਫ਼ਾਈਨਲ ਕਿਉਂ ਹਾਰ ਰਹੀ ਹੈ ਪਰ ਲੋਕ ਉਸਦੀ ਸਕਾਰਾਤਮਕ ਚੀਜ਼ਾਂ ਨੂੰ ਨਹੀਂ ਦੇਖਦਾ ਸਾਨੂੰ ਉਸਦਾ ਪੂਰਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਮੈਨੂੰ ਭਰੋਸਾ ਹੈ ਕਿ ਉਹ ਖ਼ਿਤਾਬ ਜਿੱਤਣ ‘ਚ ਕਾਮਯਾਬ ਹੋਵੇਗੀ
ਸਿੰਧੂ ਹਾਲ ਹੀ ‘ਚ ਵਿਸ਼ਵ ਚੈਂਪੀਅਨਸ਼ਿਪ ਦੇ ਫ਼ਾਈਨਲ ‘ਚ ਹਾਰ ਗਈ ਸੀ ਇਸ ਤੋਂ ਪਹਿਲਾਂ ਉਹ 2017 ‘ਚ ਵਿਸ਼ਵ ਚੈਂਪੀਅਨਸ਼ਿਪ ਦੇ ਫ਼ਾਈਨਲ ਅਤੇ 2016 ‘ਚ ਰਿਓ ਓਲੰਪਿਕ ਦੇ ਫ਼ਾਈਨਲ ‘ਚ ਹਾਰੀ ਸੀ ਪਾਦੁਕੋਣ ਨੇ ਸਿੰਧੂ ਦਾ ਪੁਰਜ਼ੋਰ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਨੌਜਵਾਨ ਖਿਡਾਰੀ ਹੈ ਉਸ ਕੋਲ ਬਹੁਤ ਸਮਾਂ ਹੈ ਅਤੇ ਮੈਨੂੰ ਲੱਗਦਾ ਹੈ ਕਿ ਉਸਨੂੰ ਅਗਲੀ ਚੈਂਪੀਅਨਸ਼ਿਪ ‘ਚ ਸੋਨੇ ਨੂੰ ਟੀਚਾ ਬਣਾ ਕੇ ਨਿੱਤਰਨਾ ਚਾਹੀਦਾ ਹੈ
ਪਾਦੂਕੋਣ ਨੇ ਕਿਹਾ ਕਿ ਉਹ ਜਾਪਾਨ ਦੀਆਂ ਦੋ ਚੋਟੀ ਦੀਆਂ ਖਿਡਾਰਨਾਂ ਨੂੰ ਹਰਾ ਕੇ ਫਾਈਨਲ ‘ਚ ਪਹੁੰਚੀ ਸੀ ਵਿਸ਼ਵ ਚੈਂਪੀਅਨਸ਼ਿਪ ਇੱਕ ਮੁਸ਼ਕਲ ਟੂਰਨਾਮੈਂਟ ਹੈ ਜਿੱਥੇ ਦੁਨੀਆਂ ਦੇ ਚੋਟੀ ਦੇ ਖਿਡਾਰੀ ਹਿੱਸਾ ਲੈਂਦੇ ਹਨ ਅਜਿਹੇ ‘ਚ ਲਗਾਤਾਰ ਦੋ ਚਾਂਦੀ ਤਗਮੇ ਜਿੱਤਣਾ ਇੱਕ ਵੱਡੀ ਪ੍ਰਾਪਤੀ ਮੰਨੀ ਜਾਵੇਗੀ
ਪਾਦੂਕੋਣ ਨੇ ਇਹ ਵੀ ਕਿਹਾ ਕਿ ਬੈਡਮਿੰਟਨ ਖਿਡਾਰੀਆਂ ਨੂੰ ਬੇਹੱਦ ਮਸਰੂਫ਼ ਪ੍ਰੋਗਰਾਮ ਚੋਂ ਲੰਘਣਾ ਪੈ ਰਿਹਾ ਹੈ ਉਹਨਾਂ ਕਿਹਾ ਕਿ ਅਗਸਤ ‘ਚ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਹੁਣ ਖਿਡਾਰੀਆਂ ਨੇ ਏਸ਼ੀਆਈ ਖੇਡਾਂ ਲਈ ਤਿਆਰ ਹੋਣਾ ਹੈ ਜਿੱਥੇ ਮੁਕਾਬਲਾ ਬੇਹੱਦ ਸਖ਼ਤ ਹੋਵੇਗਾ
ਉਹਨਾਂ ਕਿਹਾ ਕਿ ਵੱਖ ਵੱਖ ਦੇਸ਼ਾਂ ਅਤੇ ਅੰਤਰਰਾਸ਼ਟਰੀ ਮਹਾਂਸੰਘ ਨੂੰ ਦੇਖਣਾ ਹੋਵੇਗਾ ਕਿ ਖਿਡਾਰੀਆਂ ਦਾ ਬੋਝ ਕਿਵੇਂ ਘੱਟ ਕੀਤਾ ਜਾਵੇ ਪਰ ਉਹ ਟੈਨਿਸ ਵਾਂਗ ਬੈਡਮਿੰਟਨ ‘ਚ ਵੀ ਪ੍ਰਯੋਜਕਾਂ ਦੇ ਦਬਾਅ ‘ਚ ਅੱਵਲ ਖਿਡਾਰੀਆਂ ਨੂੰ ਹਰ ਟੂਰਨਾਮੈਂਟ ‘ਚ ਸ਼ਾਮਲ ਕਰਨਾ ਚਾਹੁੰਦੇ ਹਨ ਹੁਣ ਇਹ ਖਿਡਾਰੀ ‘ਤੇ ਹੀ ਨਿਰਭਰ ਕਰਦਾ ਹੈ ਕਿ ਉਸਨੇ ਇਸ ਪ੍ਰੋਗਰਾਮ ਨੂੰ ਕਿਵੇਂ ਲੈਣਾ ਹੈ ਪਾਦੂਕੋਣ ਨੇ ਭਾਰਤੀ ਖਿਡਾਰੀਆਂ ਨੂੰ ਸਲਾਹ ਦਿੱਤੀਹ ਕਿ ਉਹ ਸਾਰੇ ਟੂਰਨਾਮੈਂਟ ਨਾ ਖੇਡਣ ਅਤੇ ਆਪਣੀ ਚੋਣ ਕਰਨ ਤਾਂਕਿ ਉਹਨਾਂ ‘ਤੇ ਵਾਧੂ ਬੋਝ ਘੱਟ ਹੋਵੇ ਅਤੇ ਉਹ ਬਰਨ ਆਊਟ ਦਾ ਸ਼ਿਕਾਰ ਹੋਣ ਤੋਂ ਬਚਣ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਜਸਥਾਨ ਤੇ ਗੁਜਰਾਤ ਦੇ ਅਧਿਕਾਰੀਆਂ ਨੇ ਡੇਰੇ ਦੇ ਹੱਕ ‘ਚ ਦਿੱਤੀ ਗਵਾਹੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮਾਨਵਤਾ ਭਲਾਈ ਮਾਮਲੇ ਵਿੱਚ ਡੇਰਾ (Dera Sacha Sauda) ਸੱਚਾ ਸੌਦਾ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ ਹੈ, ਡੇਰਾ ਸੱਚਾ ਸੌਦਾ ਨੇ ਨਾ ਸਿਰਫ਼ ਗੁਜਰਾਤ ਵਿੱਚ ਆਏ ਭੂਚਾਲ ਵਿੱਚ ਸੈਂਕੜੇ ਜਾਨਾਂ ਨੂੰ ਬਚਾਇਆ ਹੈ, ਸਗੋਂ ਬਾੜਮੇਰ ਗੁਜਰਾਤ ਵਿੱਚ ਪਏ ਸੋਕੇ ਦੌਰਾਨ ਹਜ਼ਾਰਾਂ ਪਸੂਆ ਦੀਆਂ ਜਾਨਾਂ ਨੂੰ ਬਚਾਉਣ ਦਾ ਵੱਡੇ ਪੱਧਰ ‘ਤੇ ਕੰਮ ਕੀਤਾ ਹੈ। ਜਿਸ ਸਬੰਧੀ ਦੋਵੇਂ ਸੂਬਾ ਸਰਕਾਰਾਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪ੍ਰਸੰਸਾ ਪੱਤਰ ਤੱਕ ਜਾਰੀ ਕੀਤੇ ਹੋਏ ਹਨ। ਇਹ ਬਿਆਨ ਰਣਜੀਤ ਸਿੰਘ ਅਤੇ ਛਤਰਪਤੀ ਹਤਿਆ ਮਾਮਲੇ ਵਿੱਚ ਗੁਜਰਾਤ ਅਤੇ ਰਾਜਸਥਾਨ ਸਰਕਾਰਾਂ ਦੇ ਸੀਨੀਅਰ ਅਧਿਕਾਰੀਆਂ ਨੇ ਪੰਚਕੂਲਾ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿੱਚ ਦਰਜ ਕਰਵਾਏ ਹਨ। (Dera Sacha Sauda)
ਪੰਚਕੂਲਾ ਸੀ.ਬੀ.ਆਈ. ਅਦਾਲਤ ਵਿੱਚ ਬਚਾਅ ਪੱਖ ਵੱਲੋਂ ਸ਼ੁੱਕਰਵਾਰ ਨੂੰ ਆਪਣੇ ਪੱਖ ‘ਚ ਕੁਝ ਗਵਾਹ ਪੇਸ਼ ਕੀਤੇ ਜਾਣੇ ਸਨ, ਜਿਸ ਵਿੱਚ ਅੱਜ ਦੀ ਸੁਣਵਾਈ ਦੌਰਾਨ ਗੁਜਰਾਤ ਸਰਕਾਰ ਦੇ ਸੀਨੀਅਰ ਸਿਵਲ ਅਧਿਕਾਰੀ ਕੇ. ਸੋਮਨ ਨੇ ਦੱਸਿਆ ਕਿ ਗੁਜਰਾਤ ਵਿੱਚ 26 ਜਨਵਰੀ 2001 ਨੂੰ ਜਦੋਂ ਭੂਚਾਲ ਆਇਆ ਸੀ ਤਾਂ ਉਸ ਸਮੇਂ ਕਾਫ਼ੀ ਜਿਆਦਾ ਬਰਬਾਦੀ ਹੋਈ ਸੀ। ਉਸ ਸਮੇਂ ਡੇਰਾ ਸੱਚਾ ਸੌਦਾ ਨੇ ਵੱਡੇ ਪੱਧਰ ‘ਤੇ ਮਹੀਨਾ ਭਰ ਮੌਕੇ ‘ਤੇ ਰਹਿੰਦੇ ਹੋਏ ਜ਼ਰੂਰਤਮੰਦਾਂ ਅਤੇ ਬੇਘਰਾ ਦੀ ਮਦਦ ਕਰਦੇ ਹੋਏ ਵੱਡੇ ਪੱਧਰ ‘ਤੇ ਮਾਨਵਤਾ ਭਲਾਈ ਦੇ ਕੰਮ ਕੀਤੇ ਸਨ, ਇੱਥੋਂ ਤੱਕ ਕਈ ਪਿੰਡ ਹੀ ਗੋਦ ਲੈਂਦੇ ਹੋਏ ਉਨ੍ਹਾਂ ਨੂੰ ਵਸਾਉਣ ਦਾ ਕੰਮ ਤੱਕ ਕੀਤਾ ਗਿਆ ਸੀ, ਜਿਸ ਨੂੰ ਦੇਖਦੇ ਹੋਏ ਗੁਜਰਾਤ ਸਰਕਾਰ ਨੇ ਡੇਰਾ ਸੱਚਾ ਸੌਦਾ ਨੂੰ ਪ੍ਰਸੰਸਾ ਪੱਤਰ ਜਾਰੀ ਕਰਦੇ ਹੋਏ  ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦਾ ਧੰਨਵਾਦ ਵੀ ਕੀਤਾ ਸੀ। (Dera Sacha Sauda)
ਰਾਜਸਥਾਨ ਵਿੱਚ ਸੋਕੇ ਤੋਂ ਪ੍ਰਭਾਵਿਤ ਪਸ਼ੂਆਂ ਦੀ ਬਚਾਈ ਸੀ ਜਾਨ | Dera Sacha Sauda
ਇਥੇ ਹੀ ਬਾੜਮੇਰ ਰਾਜਸਥਾਨ ਤੋਂ ਆਏ ਆਈ.ਏ.ਐਸ. ਅਧਿਕਾਰੀ ਮੂਲ ਚੰਦ ਆਰੀਆ ਨੇ ਅਦਾਲਤ ਨੂੰ ਦੱਸਿਆ ਕਿ ਰਾਜਸਥਾਨ ਵਿੱਚ ਅਚਾਨਕ ਸੋਕਾ ਪੈਣ ਦੇ ਕਾਰਨ ਵੱਡੇ ਪੱਧਰ ‘ਤੇ ਪਸੂਆ ਨੂੰ ਖਾਣ ਲਈ ਕੁਝ ਨਹੀਂ ਮਿਲ ਰਿਹਾ ਸੀ ਅਤੇ ਪਸੂਆ ਦੀ ਮੌਤ ਵੀ ਹੋਣੀ ਸ਼ੁਰੂ ਹੋ ਗਈ। ਇਸ ਦੌਰਾਨ ਡੇਰਾ ਸੱਚਾ ਸੌਦਾ ਵਲੋਂ ਰਾਜਸਥਾਨ ਦੇ ਬਾੜਮੇਰ ਇਲਾਕੇ ਵਿੱਚ ਵੱਡੇ ਪੱਧਰ ‘ਤੇ ਮਦਦ ਕਰਦੇ ਹੋਏ ਪਸੂਆ ਦੇ ਲਈ ਚਾਰੇ ਦਾ ਇੰਤਜ਼ਾਮ ਕੀਤਾ ਗਿਆ ਸੀ, ਇਸ ਮਹਾਨ ਕਾਰਜ ਲਈ ਡੇਰਾ ਸੱਚਾ ਸੌਦਾ ਨੂੰ ਪ੍ਰਸੰਸਾ ਪੱਤਰ ਵੀ ਜਾਰੀ ਕੀਤੇ ਗਏ ਸਨ।
ਪੰਜਾਬ ਸਰਕਾਰ ਨੇ ਕੀਤਾ ਸਪੱਸ਼ਟ, ਡਿਗਰੀ ਦੇਣ ਵਾਲੇ ਹੋ ਸਕਦੇ ਹਨ ਦੋਸ਼ੀ, ਹਰਮਨਪ੍ਰੀਤ ਨਹੀਂ ਦੋਸ਼ੀ | Harmanpreet Kaur
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਜਾਅਲੀ ਡਿਗਰੀ ਵਿਵਾਦ ਵਿੱਚ ਪੰਜਾਬ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹਰਮਨਪ੍ਰੀਤ ਖ਼ਿਲਾਫ਼ ਕੋਈ ਵੀ ਮਾਮਲਾ ਦਰਜ ਨਹੀਂ ਹੋਵੇਗਾ, ਕਿਉਂਕਿ ਹਰਮਨਪ੍ਰੀਤ ਕੌਰ ਨੇ ਨਾ ਹੀ ਇਹ ਜਾਣ-ਬੁੱਝ ਕੇ ਕੀਤਾ ਅਤੇ ਨਾ ਹੀ ਉਨ੍ਹਾਂ ਦੀ ਜਾਅਲੀ ਡਿਗਰੀ ਲੈਣ ਦੀ ਕੋਈ ਮਨਸ਼ਾ ਸੀ। ਇਸ ਲਈ ਹਰਮਨਪ੍ਰੀਤ ਖ਼ਿਲਾਫ਼ ਕੋਈ ਵੀ ਐਫ.ਆਈ.ਆਰ. ਦਰਜ ਨਹੀਂ ਹੋਵੇਗੀ ਸਗੋਂ ਪੰਜਾਬ ਦਾ ਨਾਅ ਵਿਦੇਸ਼ਾਂ ਵਿੱਚ ਰੋਸ਼ਨ ਕਰਨ ਵਾਲੀ ਹਰਮਨਪ੍ਰੀਤ ਨੂੰ ਹੁਣ ਡਿਗਰੀ ਕਰਨ ਦੀ ਵੀ ਜ਼ਰੂਰਤ ਨਹੀਂ ਪਵੇਗੀ, ਕਿਉਂਕਿ ਸਰਕਾਰ ਜਲਦ ਹੀ ਨਵੀਂ ਖੇਡ ਨੀਤੀ ਲੈ ਕੇ ਆ ਰਹੀ ਹੈ, ਜਿਸ ਵਿੱਚ ਕੌਮੀ ਖਿਡਾਰੀਆਂ ਨੂੰ ਇਸ ਤਰ੍ਹਾਂ ਦੀ ਨੌਕਰੀ ਲਈ ਡਿਗਰੀ ਨਹੀਂ ਸਗੋਂ ਬਾਰਵੀਂ ਪਾਸ ਹੀ ਯੋਗਤਾ ਰੱਖੀ ਜਾਵੇਗੀ।
ਪਿਛਲੇ ਕੁਝ ਦਿਨਾਂ ਤੋਂ ਕੌਮੀ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਦਾ ਨਾਂਅ ਜਾਅਲੀ ਡਿਗਰੀ ਨਾਲ ਜੁੜਨ ਤੋਂ ਬਾਅਦ ਕੁਝ ਲੋਕਾਂ ਨੇ ਹਰਮਨਪ੍ਰੀਤ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਵਾਉਣ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਸਰਕਾਰ ਨੇ ਇਸ ਮਾਮਲੇ ਵਿੱਚ ਫੈਸਲਾ ਕਰਨਾ ਸੀ ਕਿ ਉਹ ਖ਼ਿਲਾਫ਼ ਨੌਕਰੀ ਲੈਣ ਲਈ ਜਾਅਲੀ ਡਿਗਰੀ ਤਹਿਤ ਮਾਮਲਾ ਦਰਜ਼ ਕੀਤਾ ਜਾਵੇ ਜਾਂ ਫਿਰ ਨਹੀਂ।
ਇਹ ਵੀ ਪੜ੍ਹੋ : ਫੌਜ ਦੇ ਜਵਾਨਾਂ ਨੇ ਸੈਂਕੜੇ ਲੋਕਾਂ ਨੂੰ ਪਾਣੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ, ਵੇਖੋ ਤਸਵੀਰਾਂ
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਸਾਫ਼ ਕਰ ਦਿੱਤਾ ਹੈ ਕਿ ਸਰਕਾਰ ਨੇ ਇਹ ਫੈਸਲਾ ਲੈ ਲਿਆ ਹੈ ਕਿ ਉਹ ਖ਼ਿਲਾਫ਼ ਕੋਈ ਵੀ ਐਫ.ਆਈ.ਆਰ. ਦਰਜ਼ ਨਹੀਂ ਹੋਏਗੀ। ਉਨਾਂ ਕਿਹਾ ਕਿ ਇਸ ਤਰਾਂ ਦੀ ਖਿਡਾਰਨ ਨੂੰ ਤਾਂ ਪਲਕਾਂ ‘ਤੇ ਸਰਕਾਰ ਨੂੰ ਬਿਠਾਉਣਾ ਚਾਹੀਦਾ ਹੈ, ਜਿਹਨੇ ਦੇਸ਼ ‘ਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਪੰਜਾਬ ਦਾ ਨਾਅ ਉੱਚਾ ਕੀਤਾ ਹੈ, ਇਸ ਲਈ ਹਰਮਨਪ੍ਰੀਤ ਦੇ ਖ਼ਿਲਾਫ਼ ਕੋਈ ਮਾਮਲਾ ਦਰਜ਼ ਨਹੀਂ ਹੋਏਗਾ। ਉਨਾਂ ਦੱਸਿਆ ਕਿ ਉਨਾਂ ਦੀ ਗਲ ਹਰਮਨਪ੍ਰੀਤ ਨਾਲ ਹੋਈ ਹੈ ਅਤੇ ਹਰਮਨਪ੍ਰੀਤ ਨੇ ਸਾਰੀ ਗਲ ਦੱਸੀ ਹੈ, ਜਿਸ ਤੋਂ ਨੌਕਰੀ ਲੈਣ ਲਈ ਕੋਈ ਗਲਤ ਮਨਸ਼ਾ ਨਹੀਂ ਦਿਸ ਰਹੀਂ ਹੈ। (Harmanpreet Kaur)
ਉਨਾਂ ਕਿਹਾ ਕਿ ਹਰਮਨਪ੍ਰੀਤ ਵਰਗੇ ਖਿਡਾਰੀਆਂ ਲਈ ਉਹ ਖ਼ਾਸ ਨੀਤੀ ਤਿਆਰ ਕਰ ਰਹੇ ਹਨ, ਜਿਸ ਵਿੱਚ ਡਿਗਰੀ ਕਰਨ ਦੀ ਕੋਈ ਜਰੂਰਤ ਨਹੀਂ ਪਏਗੀ। ਕੌਮੀ ਖਿਡਾਰੀ ਸਿਰਫ਼ ਬਾਰਵੀਂ ਪਾਸ ਕਰ ਲਵੇ ਤਾਂ ਉਸ ਨੂੰ ਸਰਕਾਰ ਕੋਈ ਵੀ ਪੋਸਟ ‘ਤੇ ਬਿਰਾਜਮਾਨ ਕਰ ਸਕੇਗੀ। ਉਨਾਂ ਦੱਸਿਆ ਕਿ ਹਰਮਨਪ੍ਰੀਤ ਜੇਕਰ ਬੀ.ਏ. ਕਰਨਾ ਚਾਹੁੰਦੀ ਹੈ ਤਾਂ ਠੀਕ, ਨਹੀਂ ਤਾਂ ਇਸ ਖੇਡ ਨੀਤੀ ਦਾ ਫਾਇਦਾ ਉਹਨੂੰ ਵੀ ਮਿਲੇਗਾ। ਇਸ ਖੇਡ ਨੀਤੀ ਨੂੰ ਅਗਲੇ 1-2 ਮਹੀਨੇ ਵਿੱਚ ਐਲਾਨ ਦਿੱਤਾ ਜਾਏਗਾ। (Harmanpreet Kaur)