Harmanpreet Kaur - Sach Kahoon Punjabi
IND vs AUS: ਜੇਮੀਮਾ ਤੇ ਹਰਮਨਪ੍ਰੀਤ ਅੱਗੇ ਬੇਵੱਸ ਕੰਗਾਰੂ ਗੇਂਦਬਾਜ਼, ਮਹਿਲਾ ਟੀਮ ਵਿਸ਼ਵ ਕੱਪ ਦੇ ਫਾਈਨਲ ’ਚ
ਅਸਟਰੇਲੀਆ ਨੂੰ ਹਰਾ ਕੀਤਾ ਬਾਹਰ
ਦੱਖਣੀ ਅਫਰੀਕਾ ਨਾਲ ਹੋਵੇਗਾ ਭਾਰਤੀ ਟੀਮ ਦਾ ਫਾਈਨਲ ’ਚ ਸਾਹਮਣਾ
IND vs AUS: ਸਪੋਰਟਸ ਡੈਸਕ। ਭਾਰਤ ਨੇ ਮਹਿਲਾ ਵਨਡੇ ਵਿਸ਼ਵ ਕੱਪ ਦੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਟੀਮ ਨੇ ਵੀਰਵਾਰ ਨੂੰ 7 ਵਾਰ ਦੀ ਚੈਂਪੀਅਨ ਅਸਟਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ। ਭਾਰਤੀ ਟੀਮ ਨੇ ਡੀਵਾਈ ਪਾਟਿਲ ਸਟੇਡੀਅਮ ’ਚ 339 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 48.3 ਓਵਰਾਂ ’ਚ 5 ਵਿਕਟਾਂ ’ਤੇ ਜਿੱਤ ਹਾਸਲ ਕੀਤੀ। ਜੇਮੀਮਾ ਰੌਡਰਿਗਜ਼ 127 ਅਤੇ ਅਮਨਜੋਤ ਕੌਰ 15 ਦੌੜਾਂ ’ਤੇ ਅਜੇਤੂ ਰਹੀਆਂ। ਇਸ ਨਾਲ ਭਾਰਤੀ ਟੀਮ ਤੀਜੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ ’ਚ ਪਹੁੰਚ ਗਈ। ਹੁਣ ਭਾਰਤੀ ਟੀਮ ਦਾ ਸਾਹਮਣਾ 2 ਨਵੰਬਰ ਨੂੰ ਦੱਖਣੀ ਅਫਰੀਕਾ ਨਾਲ ਹੋਵੇਗਾ। ਭਾਰਤੀ ਟੀਮ ਨੇ 59 ਦੌੜਾਂ ’ਤੇ ਦੋ ਵਿਕਟਾਂ ਗੁਆ ਦਿੱਤੀਆਂ ਸਨ। ਇੱਥੋਂ, ਜੇਮੀਮਾ ਰੌਡਰਿਗਜ਼ ਨੇ ਕਮਾਨ ਸੰਭਾਲੀ ਤੇ ਟੀਮ ਨੂੰ ਜਿੱਤ ਵੱਲ ਲੈ ਗਈ।
ਜੇਮੀਮਾ 134 ਗੇਂਦਾਂ ’ਤੇ 127 ਦੌੜਾਂ ਬਣਾ ਕੇ ਨਾਬਾਦ ਪਵੇਲੀਅਨ ਪਰਤੀ। ਜੇਮੀਮਾ ਨੇ 14 ਚੌਕੇ ਲਾਏ। ਉਸਨੇ ਕਪਤਾਨ ਹਰਮਨਪ੍ਰੀਤ ਕੌਰ (89 ਦੌੜਾਂ) ਨਾਲ 167, ਦੀਪਤੀ ਸ਼ਰਮਾ (24 ਦੌੜਾਂ) ਨਾਲ 38, ਰਿਚਾ ਘੋਸ਼ (26 ਦੌੜਾਂ) ਨਾਲ 46 ਤੇ ਅਮਨਜੋਤ ਕੌਰ (15 ਦੌੜਾਂ ਨਾਬਾਦ) ਨਾਲ 31 ਦੌੜਾਂ ਦੀਆਂ ਮਹੱਤਵਪੂਰਨ ਸਾਂਝੇਦਾਰੀਆਂ ਕੀਤੀਆਂ। ਕਿਮ ਗਾਰਥ ਨੇ 2 ਵਿਕਟਾਂ ਹਾਸਲ ਕੀਤੀਆਂ। ਕੰਗਾਰੂਆਂ ਲਈ ਫੋਬੀ ਲਿਚਫੀਲਡ ਨੇ 119, ਐਲਿਸ ਪੈਰੀ ਨੇ 77 ਤੇ ਐਸ਼ਲੇ ਗਾਰਡਨਰ ਨੇ 63 ਦੌੜਾਂ ਬਣਾਈਆਂ। ਭਾਰਤ ਲਈ ਸਪਿੰਨਰਾਂ ਸ਼੍ਰੀ ਚਰਨੀ ਤੇ ਦੀਪਤੀ ਸ਼ਰਮਾ ਨੇ 2-2 ਵਿਕਟਾਂ ਲਈਆਂ। ਕ੍ਰਾਂਤੀ ਗੌਰ, ਅਮਨਜੋਤ ਕੌਰ ਤੇ ਰਾਧਾ ਯਾਦਵ ਨੇ 1-1 ਵਿਕਟ ਹਾਸਲ ਕੀਤੀ। 3 ਬੱਲੇਬਾਜ਼ ਰਨ ਆਊਟ ਹੋਏ।
ਦੋਵੇਂ ਟੀਮਾਂ ਦੀ ਪਲੇਇੰਗ-11 | IND vs AUS
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਅਮਨਜੋਤ ਕੌਰ, ਜੇਮੀਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਰਾਧਾ ਯਾਦਵ, ਕ੍ਰਾਂਤੀ ਗੌਡ, ਸ਼੍ਰੀ ਚਰਨੀ, ਰੇਣੂਕਾ ਸਿੰਘ ਠਾਕੁਰ।
ਅਸਟਰੇਲੀਆ : ਐਲਿਸਾ ਹੀਲੀ (ਕਪਤਾਨ ਤੇ ਵਿਕਟਕੀਪਰ), ਫੋਬੀ ਲਿਚਫੀਲਡ, ਐਲਿਸ ਪੈਰੀ, ਬੈਥ ਮੂਨੀ, ਐਨਾਬੇਲ ਸਦਰਲੈਂਡ, ਐਸ਼ਲੇ ਗਾਰਡਨਰ, ਟਾਹਲੀਆ ਮੈਕਗ੍ਰਾ, ਕਿਮ ਗਾਰਥ, ਸੋਫੀ ਮੋਲੀਨੇਕਸ, ਅਲਾਨਾ ਕਿੰਗ, ਤੇ ਮੇਗਨ ਸ਼ੱਟ।
IND Vs SL: ਮਹਿਲਾ ਟੀ20 ਵਿਸ਼ਵ ਕੱਪ, ਭਾਰਤੀ ਟੀਮ ਦਾ ਸਾਹਮਣਾ ਸ਼੍ਰੀਲੰਕਾ ਨਾਲ, ਸੈਮੀਫਾਈਨਲ ਲਈ ਜਿੱਤ ਜ਼ਰੂਰੀ
ਸੈਮੀਫਾਈਨਲ ’ਚ ਪਹੁੰਚਣ ਲਈ ਵੱਡੀ ਜਿੱਤ ਜ਼ਰੂਰੀ | IND Vs SL
ਸਪੋਰਟਸ ਡੈਸਕ। IND Vs SL: ਮਹਿਲਾ ਟੀਮ ਇੰਡੀਆ ਲਈ ਮਹਿਲਾ ਟੀ-20 ਵਿਸ਼ਵ ਕੱਪ 2024 ਦੇ ਸੈਮੀਫਾਈਨਲ ਦੀ ਦੌੜ ’ਚ ਬਣੇ ਰਹਿਣਾ ਮੁਸ਼ਕਲ ਹੋ ਗਿਆ ਹੈ। ਟੀਮ ਅੱਜ ਆਪਣੇ ਤੀਜੇ ਮੈਚ ’ਚ ਸ਼੍ਰੀਲੰਕਾ ਦਾ ਸਾਹਮਣਾ ਕਰੇਗੀ। ਜੇਕਰ ਭਾਰਤ ਨੇ ਸੈਮੀਫਾਈਨਲ ’ਚ ਪਹੁੰਚਣਾ ਹੈ ਤਾਂ ਉਸ ਨੂੰ ਆਪਣੇ ਬਾਕੀ ਦੋਵੇਂ ਗਰੁੱਪ ਮੈਚ ਵੱਡੇ ਫਰਕ ਨਾਲ ਜਿੱਤਣੇ ਹੋਣਗੇ। ਸ਼੍ਰੀਲੰਕਾ ਤੋਂ ਬਾਅਦ ਟੀਮ ਦਾ ਸਾਹਮਣਾ 13 ਅਕਤੂਬਰ ਨੂੰ ਅਸਟਰੇਲੀਆ ਨਾਲ ਹੋਵੇਗਾ। ਇਸ ਤਰ੍ਹਾਂ ਭਾਰਤ ਨੇ ਮਹਿਲਾ ਟੀ-20 ਕ੍ਰਿਕੇਟ ’ਚ ਸ਼੍ਰੀਲੰਕਾ ’ਤੇ ਦਬਦਬਾ ਬਣਾਇਆ ਹੈ। IND Vs SL
ਇਹ ਵੀ ਪੜ੍ਹੋ : ENG Vs SA: ਮਹਿਲਾ ਵਿਸ਼ਵ ਕੱਪ : ਇੰਗਲੈਂਡ ਗਰੁੱਪ-ਬੀ ਦੇ ਸਿਖਰ ’ਤੇ ਪਹੁੰਚੀ
ਪਰ, ਸ਼੍ਰੀਲੰਕਾ ਨੇ ਇਸ ਸਾਲ ਜੁਲਾਈ ’ਚ ਮਹਿਲਾ ਟੀ-20 ਏਸ਼ੀਆ ਕੱਪ ਦੇ ਫਾਈਨਲ ’ਚ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤਿਆ ਸੀ। ਅਜਿਹੇ ’ਚ ਭਾਰਤੀ ਟੀਮ ਨੂੰ ਸਾਵਧਾਨ ਰਹਿਣਾ ਹੋਵੇਗਾ। ਭਾਰਤੀ ਮਹਿਲਾ ਟੀਮ ਨੇ ਟੀ-20 ਵਿਸ਼ਵ ਕੱਪ ’ਚ ਸ਼੍ਰੀਲੰਕਾ ’ਤੇ ਦਬਦਬਾ ਬਣਾ ਲਿਆ ਹੈ। ਵਿਸ਼ਵ ਕੱਪ ’ਚ ਦੋਵਾਂ ਵਿਚਾਲੇ ਹੁਣ ਤੱਕ 5 ਮੈਚ ਖੇਡੇ ਜਾ ਚੁੱਕੇ ਹਨ। ਇਸ ’ਚ ਭਾਰਤ ਨੇ 4 ਮੈਚ ਜਿੱਤੇ ਹਨ ਤੇ ਸ਼੍ਰੀਲੰਕਾ ਨੇ 1 ਮੈਚ ਜਿੱਤਿਆ ਹੈ। IND Vs SL
ਦੋਵਾਂ ਟੀਮਾਂ ਦੇ ਦਿਲਚਸਪ ਤੱਥਾਂ ਤੇ ਰਿਕਾਰਡਾਂ ਤੋਂ ਪਹਿਲਾਂ ਮੈਚ ਦੇ ਵੇਰਵੇ
ਟੂਰਨਾਮੈਂਟ : ਮਹਿਲਾ ਟੀ-20 ਵਿਸ਼ਵ ਕੱਪ
ਟੀਮਾਂ : ਭਾਰਤ ਬਨਾਮ ਸ਼੍ਰੀਲੰਕਾ
ਕਦੋਂ : 9 ਅਕਤੂਬਰ
ਕਿੱਥੇ : ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ, ਦੁਬਈ
ਟਾਸ : ਸ਼ਾਮ 7 ਵਜੇ/ਮੈਚ ਸ਼ੁਰੂ: ਸ਼ਾਮ 7:30 ਵਜੇ।
ਦੋਵਾਂ ਗਰੁੱਪਾਂ ਦੀਆਂ ਟਾਪ-2 ਟੀਮਾਂ ਸੈਮੀਫਾਈਨਲ ’ਚ ਪ੍ਰਵੇਸ਼ ਕਰਨਗੀਆਂ
ਮਹਿਲਾ ਟੀ-20 ਵਿਸ਼ਵ ਕੱਪ ’ਚ ਸਿਰਫ 10 ਟੀਮਾਂ ਹੀ ਹਿੱਸਾ ਲੈ ਰਹੀਆਂ ਹਨ। 5 ਟੀਮਾਂ ਨੂੰ 2 ਗਰੁੱਪਾਂ ’ਚ ਵੰਡਿਆ ਗਿਆ ਹੈ। ਭਾਰਤੀ ਟੀਮ ਗਰੁੱਪ-ਏ ’ਚ ਹੈ। ਭਾਰਤ ਤੋਂ ਇਲਾਵਾ ਇਸ ਗਰੁੱਪ ’ਚ ਨਿਊਜੀਲੈਂਡ, ਅਸਟਰੇਲੀਆ, ਪਾਕਿਸਤਾਨ ਤੇ ਸ਼੍ਰੀਲੰਕਾ ਸ਼ਾਮਲ ਹਨ। ਇੱਕ ਟੀਮ ਗਰੁੱਪ ਪੜਾਅ ’ਚ 4 ਮੈਚ ਖੇਡੇਗੀ। ਗਰੁੱਪ ਗੇੜ ਦੀ ਸਮਾਪਤੀ ਤੋਂ ਬਾਅਦ, ਅੰਕ ਸੂਚੀ ਵਿੱਚ ਸਿਖਰ ’ਤੇ ਰਹਿਣ ਵਾਲੀਆਂ ਦੋ ਟੀਮਾਂ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰਨਗੀਆਂ।
ਮੈਚ ਦੀ ਮਹੱਤਤਾ | IND Vs SL
ਇਸ ਵਿਸ਼ਵ ਕੱਪ ’ਚ ਦੋਵਾਂ ਟੀਮਾਂ ਦਾ ਇਹ ਤੀਜਾ ਮੈਚ ਹੋਵੇਗਾ। ਭਾਰਤ ਨੂੰ ਪਹਿਲੇ ਮੈਚ ’ਚ ਨਿਊਜੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੀਮ ਨੇ ਦੂਜੇ ਮੈਚ ’ਚ ਵਿਰੋਧੀ ਪਾਕਿਸਤਾਨ ਨੂੰ ਹਰਾਇਆ ਸੀ। ਦੂਜੇ ਪਾਸੇ, ਸ਼੍ਰੀਲੰਕਾ ਆਪਣੇ ਦੋਵੇਂ ਮੈਚ ਹਾਰਨ ਤੋਂ ਬਾਅਦ ਗਰੁੱਪ ਏ ਦੇ ਅੰਕ ਸੂਚੀ ’ਚ ਸਭ ਤੋਂ ਹੇਠਲੇ 5ਵੇਂ ਸਥਾਨ ’ਤੇ ਹੈ। ਇਹ ਮੈਚ ਭਾਰਤ ਲਈ ਬਹੁਤ ਮਹੱਤਵਪੂਰਨ ਹੋਵੇਗਾ। ਕਿਉਂਕਿ ਇਸ ਗਰੁੱਪ ’ਚੋਂ ਟਾਪ-2 ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ, ਭਾਰਤੀ ਟੀਮ ਇਹ ਮੈਚ ਵੱਡੇ ਫਰਕ ਨਾਲ ਜਿੱਤ ਕੇ ਦੌੜ ’ਚ ਬਣੇ ਰਹਿਣਾ ਚਾਹੇਗੀ। ਭਾਰਤ ਚੌਥੇ ਸਥਾਨ ’ਤੇ ਹੈ।
ਸ਼੍ਰੀਲੰਕਾ ’ਤੇ ਦਬਦਬਾ ਹੈ ਭਾਰਤੀ ਟੀਮ ਦਾ
ਭਾਰਤੀ ਮਹਿਲਾ ਟੀਮ ਨੇ ਟੀ-20 ਕ੍ਰਿਕੇਟ ’ਚ ਸ਼੍ਰੀਲੰਕਾ ’ਤੇ ਦਬਦਬਾ ਬਣਾਇਆ ਹੋਇਆ ਹੈ। ਦੋਵਾਂ ਵਿਚਾਲੇ 2009 ਤੋਂ ਹੁਣ ਤੱਕ 25 ਮੈਚ ਖੇਡੇ ਜਾ ਚੁੱਕੇ ਹਨ। ਇਸ ’ਚ ਭਾਰਤ ਨੇ 19 ਮੈਚ ਜਿੱਤੇ ਤੇ ਸ਼੍ਰੀਲੰਕਾ ਨੇ 5 ਮੈਚ ਜਿੱਤੇ। ਜਦਕਿ 1 ਮੈਚ ਨਿਰਣਾਇਕ ਰਿਹਾ। ਦੋਵਾਂ ਵਿਚਾਲੇ ਆਖਰੀ ਟੀ-20 ਮੈਚ ਇਸ ਸਾਲ ਜੁਲਾਈ ’ਚ ਖੇਡੇ ਗਏ ਏਸ਼ੀਆ ਕੱਪ ਦਾ ਫਾਈਨਲ ਸੀ। ਜਿਸ ’ਚ ਸ਼੍ਰੀਲੰਕਾ ਨੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ। IND Vs SL
ਹਰਮਨਪ੍ਰੀਤ ਕੌਰ ਸਭ ਤੋਂ ਵੱਧ ਸਕੋਰਰ | IND Vs SL
ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਕੌਰ ਸਭ ਤੋਂ ਵੱਧ ਸਕੋਰਰ ਰਹੀ। ਹਰਮਨਪ੍ਰੀਤ ਪਿਛਲੇ ਮੈਚ ’ਚ 29 ਦੌੜਾਂ ਬਣਾ ਕੇ ਰਿਟਾਇਰ ਹਰਟ ਹੋ ਗਈ ਸੀ। ਗੇਂਦਬਾਜੀ ’ਚ ਅਰੁੰਧਤੀ ਰੈੱਡੀ ਚੋਟੀ ’ਤੇ ਹੈ। ਸਮ੍ਰਿਤੀ ਮੰਧਾਨਾ ਇਸ ਸਾਲ ਟੀ-20 ਕ੍ਰਿਕੇਟ ’ਚ 514 ਦੌੜਾਂ ਦੇ ਨਾਲ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਭਾਰਤੀ ਬੱਲੇਬਾਜ ਹੈ। ਪਰ ਨਿਊਜੀਲੈਂਡ ਅਤੇ ਪਾਕਿਸਤਾਨ ਖਿਲਾਫ ਉਸ ਦਾ ਬੱਲਾ ਕੰਮ ਨਹੀਂ ਕਰ ਸਕਿਆ। ਭਾਰਤ ਦੀ ਬੱਲੇਬਾਜੀ ਲਾਈਨਅੱਪ ’ਚ ਡੂੰਘਾਈ ਹੈ, ਪਰ ਪਿਛਲੇ ਦੋ ਮੈਚਾਂ ’ਚ ਕੋਈ ਵੀ ਬੱਲੇਬਾਜ ਵੱਡੀ ਪਾਰੀ ਨਹੀਂ ਖੇਡ ਸਕਿਆ। ਅੱਜ ਜਿੱਤਣ ਲਈ ਟੀਮ ਨੂੰ ਬੱਲੇਬਾਜੀ ਤੇ ਗੇਂਦਬਾਜੀ ਦੋਵਾਂ ਵਿਭਾਗਾਂ ’ਚ ਸਿਖਰਲਾ ਪ੍ਰਦਰਸ਼ਨ ਦੇਣਾ ਹੋਵੇਗਾ।
ਹਰਮਨਪ੍ਰੀਤ ਕੌਰ ਤੇ ਪੂਜਾ ਜਖਮੀ
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਪਿਛਲੇ ਮੈਚ ਵਿੱਚ ਜਖਮੀ ਹੋ ਗਈ ਸੀ। ਇਸ ਕਾਰਨ ਉਸ ਨੂੰ ਰਿਟਾਇਰਮੈਂਟ ਹਾਰਟ ਲੈਣਾ ਪਿਆ। ਟੀਮ ਮੈਨੇਜਮੈਂਟ ਨੇ ਅਜੇ ਤੱਕ ਉਸ ਦੀ ਸੱਟ ਬਾਰੇ ਕੋਈ ਅਪਡੇਟ ਨਹੀਂ ਦਿੱਤੀ ਹੈ। ਤੇਜ ਗੇਂਦਬਾਜ ਪੂਜਾ ਵਸਤਰਕਾਰ ਵੀ ਜਖਮੀ ਹੈ। ਪੂਜਾ ਪਿਛਲੇ ਮੈਚ ’ਚ ਵੀ ਨਹੀਂ ਖੇਡ ਸਕੀ ਸੀ।
ਪਿਚ ਰਿਪੋਰਟ ਤੇ ਰਿਕਾਰਡ | IND Vs SL
ਭਾਰਤ ਦਾ ਇਸ ਟੂਰਨਾਮੈਂਟ ਦਾ ਤੀਜਾ ਮੈਚ ਵੀ ਦੁਬਈ ਇੰਟਰਨੈਸ਼ਨਲ ਸਟੇਡੀਅਮ ’ਚ ਖੇਡਿਆ ਜਾਣਾ ਹੈ। ਇੱਥੇ ਦੀ ਪਿੱਚ ਬੱਲੇਬਾਜੀ ਦੇ ਅਨੁਕੂਲ ਹੈ। ਤੇਜ ਗੇਂਦਬਾਜਾਂ ਨੂੰ ਵੀ ਸ਼ੁਰੂਆਤ ’ਚ ਮਦਦ ਮਿਲ ਸਕਦੀ ਹੈ। ਇਸ ਸਟੇਡੀਅਮ ’ਚ ਹੁਣ ਤੱਕ 9 ਮਹਿਲਾ ਟੀ-20 ਮੈਚ ਖੇਡੇ ਜਾ ਚੁੱਕੇ ਹਨ। ਇਸ ’ਚ ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਨੇ 3 ਮੈਚ ਜਿੱਤੇ ਹਨ ਤੇ ਪਿੱਛਾ ਕਰਨ ਵਾਲੀ ਟੀਮ ਨੇ 6 ਮੈਚ ਜਿੱਤੇ ਹਨ।
ਮੌਸਮ ਦੀ ਸਥਿਤੀ | IND Vs SL
ਦੁਬਈ ’ਚ ਬੁੱਧਵਾਰ ਨੂੰ ਬਹੁਤ ਤੇਜ ਧੁੱਪ ਤੇ ਗਰਮੀ ਹੋਵੇਗੀ। ਮੈਚ ਵਾਲੇ ਦਿਨ ਇੱਥੇ ਤਾਪਮਾਨ 29 ਤੋਂ 37 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਹਵਾ ਦੀ ਰਫਤਾਰ 15 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੇਮੀਮਾ ਰੌਡਰਿਗਜ, ਰਿਚਾ ਘੋਸ਼ (ਵਿਕਟਕੀਪਰ), ਸਜਨਾ ਸਜੀਵਨ, ਦੀਪਤੀ ਸ਼ਰਮਾ, ਅਰੁੰਧਤੀ ਰੈਡੀ, ਸ਼੍ਰੇਅੰਕਾ ਪਾਟਿਲ, ਆਸ਼ਾ ਸ਼ੋਭਨਾ ਤੇ ਰੇਣੁਕਾ ਸਿੰਘ।
ਸ਼੍ਰੀਲੰਕਾ : ਚਮਾਰੀ ਅਟਾਪੱਟੂ (ਕਪਤਾਨ), ਵਿਸਾਮੀ ਗੁਣਾਰਤਨ, ਹਰਸ਼ਿਤਾ ਸਮਰਾਵਿਕਰਮਾ, ਕਵੀਸਾ ਦਿਲਹਾਰੀ, ਨੀਲਕਸ਼ਿਕਾ ਸਿਲਵਾ, ਹਸੀਨੀ ਪਰੇਰਾ, ਅਨੁਸ਼ਕਾ ਸੰਜੀਵਨੀ, ਸੁਗੰਧਿਕਾ ਕੁਮਾਰੀ, ਇਨੋਸੀ ਪ੍ਰਿਆਦਰਿਸ਼ਨੀ, ਉਦੇਸ਼ਿਕਾ ਪ੍ਰਬੋਧਿਨੀ ਤੇ ਇਨੋਕਾ ਰਣਵੀਰਾ।
Woman Asia Cup Final: ਸ਼੍ਰੀਲੰਕਾ ਮਹਿਲਾ ਟੀਮ ਨੇ 20 ਸਾਲਾਂ ’ਚ ਪਹਿਲਾ ਏਸ਼ੀਆ ਕੱਪ ਜਿੱਤਿਆ, ਫਾਈਨਲ ’ਚ ਭਾਰਤ ਨੂੰ ਹਰਾਇਆ
ਭਾਰਤੀ ਟੀਮ ਨੂੰ ਫਾਈਨਲ ’ਚ 8 ਵਿਕਟਾਂ ਨਾਲ ਹਰਾਇਆ
ਅਟਾਪੱਟੂ-ਹਰਸ਼ਿਤਾ ਦੇ ਅਰਧਸੈਂਕੜੇ | Woman Asia Cup Final
ਸਪੋਰਟਸ ਡੈਸਕ। Woman Asia Cup Final : ਸ਼੍ਰੀਲੰਕਾਈ ਮਹਿਲਾ ਟੀਮ ਨੇ ਇਤਿਹਾਸ ਰਚਦੇ ਹੋਏ ਮਹਿਲਾ ਏਸ਼ੀਆ ਕੱਪ 2024 ਦਾ ਖਿਤਾਬ ਜਿੱਤ ਲਿਆ ਹੈ। ਟੀਮ ਨੇ ਫਾਈਨਲ ’ਚ ਭਾਰਤੀ ਟੀਮ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਸ਼੍ਰੀਲੰਕਾ ਵੱਲੋਂ ਕਪਤਾਨ ਅਟਾਪੱਟੂ ਨੇ 61 ਤੇ ਹਰਸ਼ਿਤਾ ਨੇ 69 ਦੌੜਾਂ ਦੀਆਂ ਪਾਰੀਆਂ ਖੇਡੀਆਂ। ਦੋਵਾਂ ਵਿਚਕਾਰ 87 ਦੌੜਾਂ ਦੀ ਸਾਂਝੇਦਾਰੀ ਹੋਈ। 2004 ’ਚ ਸ਼ੁਰੂ ਹੋਏ ਮਹਿਲਾ ਏਸ਼ੀਆ ਕੱਪ ਤੋਂ ਬਾਅਦ ਹੁਣ ਇਸ ਵਾਰ ਸ਼੍ਰੀਲੰਕਾ ਪਹਿਲੀ ਵਾਰ ਚੈਂਪੀਅਨ ਬਣੀ ਹੈ, ਟੀਮ ਇਸ ਤੋਂ ਪਹਿਲਾਂ 5 ਵਾਰ ਫਾਈਨਲ ’ਚ ਹਾਰੀ ਹੈ। ਨਾਲ ਹੀ ਭਾਰਤ ਨੇ ਦੂਜੀ ਵਾਰ ਮਹਿਲਾ ਏਸ਼ੀਆ ਕੱਪ ਦਾ ਫਾਈਨਲ ਗੁਆਇਆ ਹੈ। ਟੀਮ ਨੂੰ ਇਸ ਤੋਂ ਪਹਿਲਾਂ 2018 ’ਚ ਬੰਗਲਾਦੇਸ਼ ਨੇ ਹਰਾਇਆ ਸੀ। ਭਾਰਤ ਨੇ 7 ਵਾਰ ਮਹਿਲਾ ਏਸ਼ੀਆ ਕੱਪ ਜਿੱਤਿਆ ਹੈ। Woman Asia Cup Final
Read This : IND Vs SL : ਸ਼ਮੀ, ਸਿਰਾਜ ਦਾ ਕਹਿਰ, Sri Lanka ਦੇ ਸ਼ੇਰ ਸਮੇਂ ਤੋਂ ਪਹਿਲਾਂ ਹੀ ਢੇਰ
ਭਾਰਤ ਵੱਲੋਂ ਸਮ੍ਰਿਤੀ ਮੰਧਾਨਾਂ ਦਾ ਅਰਧਸੈਂਕੜਾ | Woman Asia Cup Final
ਦਾਂਬੁਲਾ ’ਚ ਭਾਰਤ ਨੇ ਟਾਸ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ ’ਚ 165 ਦੌੜਾਂ ਦਾ ਸਕੋਰ ਬਣਾਇਆ। ਸਮ੍ਰਿਤੀ ਮੰਧਾਨਾ ਨੇ ਅਰਧਸੈਂਕੜਾ ਜੜਿਆ। ਜੇਮਿਮਾ ਰੌਡਰਿਗਜ਼ ਨੇ 29 ਤੇ ਰਿਚਾ ਘੋਸ਼ ਨੇ 30 ਦੌੜਾਂ ਬਣਾਈਆਂ। ਸ਼੍ਰੀਲੰਕਾ ਵੱਲੋਂ ਕਵਿਸ਼ਾ ਦਿਲਹਾਰੀ ਨੇ 2 ਵਿਕਟਾਂ ਲਈਆਂ। ਜਵਾਬ ’ਚ ਸ਼੍ਰੀਲੰਕਾਈ ਮਹਿਲਾ ਟੀਮ ਨੇ ਇਹ ਟੀਚਾ 19 ਓਵਰਾਂ ’ਚ ਹੀ 2 ਵਿਕਆਂ ਗੁਆ ਕੇ ਹਾਸਲ ਕਰ ਲਿਆ। ਟੀਮ ਵੱਲੋਂ ਕਵਿਸ਼ਾ ਦਿਲਹਾਰੀ 30 ਦੌੜਾਂ ਬਣਾ ਕੇ ਨਾਟਆਊਟ ਰਹੀ, ਉਨ੍ਹਾਂ ਨੇ ਪੂਜਾ ਵਸਤਰਕਾਰ ਖਿਲਾਫ ਜੇਤੂ ਛੱਕਾ ਜੜਿਆ। ਭਾਰਤ ਵੱਲੋਂ ਦੀਪਤੀ ਸ਼ਰਮਾ ਨੇ ਇੱਕ ਵਿਕਟ ਲਈ। ਇੱਕ ਬੱਲੇਬਾਜ਼ ਰਨਆਊਟ ਹੋਈ। Woman Asia Cup Final
Woman Asia Cup Final: ਮਹਿਲਾ ਏਸ਼ੀਆ ਕੱਪ ਦਾ ਫਾਈਨਲ ਅੱਜ, ਛੇਵੀਂ ਵਾਰ ਫਾਈਨਨ ’ਚ ਆਹਮੋ-ਸਾਹਮਣੇ ਹੋਣਗੇ ਭਾਰਤ-ਸ਼੍ਰੀਲੰਕਾ
ਦੋਵਾਂ ਟੀਮਾਂ ਨੇ ਇਸ ਟੂਰਨਾਮੈਂਟ ਦੇ ਸਾਰੇ ਮੈਚ ਜਿੱਤੇ | Woman Asia Cup Final
ਟੂਰਨਾਮੈਂਟ ’ਚ ਭਾਰਤੀ ਟੀਮ ਦਾ ਪੱਲਾ ਭਾਰੀ
ਪਿੱਛਲੀ ਵਾਰ ਦੀ ਚੈਂਪੀਅਨ ਹੈ ਭਾਰਤੀ ਟੀਮ
ਸਪੋਰਟਸ ਡੈਸਕ। ਮਹਿਲਾ ਏਸ਼ੀਆ ਕੱਪ ਦਾ ਫਾਈਨਲ ਮੁਕਾਬਲਾ ਅੱਜ ਭਾਰਤ ਤੇ ਸ਼੍ਰੀਲੰਕਾ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਅੱਜ ਦੁਪਹਿਰ 3 ਵਜੇ ਰੰਗੀਰੀ ਦਾਂਬੁਲਾ ਕੌਮਾਂਤਰੀ ਕ੍ਰਿਕੇਟ ਸਟੇਡੀਅਮ, ਸ਼੍ਰੀਲੰਕਾ ਸਟੇਡੀਅਮ ’ਚ ਖੇਡਿਆ ਜਾਵੇਗਾ। ਟੂਰਨਾਮੈਂਟ ’ਚ ਅੱਜੇ ਤੱਕ ਦੋਵਾਂ ਟੀਮਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਦੋਵੇਂ ਹੀ ਟੀਮਾਂ ਨੇ ਇਸ ਏਸ਼ੀਆ ਕੱਪ ’ਚ ਇੱਕ ਵੀ ਮੈਚ ਨਹੀਂ ਹਾਰਿਆ ਹੈ। ਭਾਰਤੀ ਟੀਮ ਨੌਵੀਂ ਵਾਰ ਏਸ਼ੀਆ ਕੱਪ ਦਾ ਫਾਈਨਲ ਖੇਡ ਰਹੀ ਹੈ, ਜਦਕਿ ਸ਼੍ਰੀਲੰਕਾ ਛੇਵੀਂ ਵਾਰ ਫਾਈਨਲ ’ਚ ਪਹੁੰਚੀ ਹੈ। ਦੋਵੇਂ ਟੀਮਾਂ ਲਗਾਤਾਰ ਦੂਜੀ ਵਾਰ ਤੇ ਕੁੱਲ ਛੇਵੀਂ ਵਾਰ ਫਾਈਨਲ ’ਚ ਆਹਮੋ-ਸਾਹਮਣੇ ਹੋਣਗੀਆਂ। ਏਸ਼ੀਆ ਕੱਪ ਦੇ ਹਰ ਫਾਈਨਲ ’ਚ ਭਾਰਤੀ ਮਹਿਲਾ ਟੀਮ ਨੇ ਸ਼੍ਰੀਲੰਕਾ ਦੀ ਮਹਿਲਾ ਟੀਮ ਨੂੰ ਹਰਾਇਆ ਹੈ। Woman Asia Cup Final
ਹੁਣ ਮੈਚ ਸਬੰਧੀ ਜਾਣਕਾਰੀ | Woman Asia Cup Final
ਟੂਰਨਾਮੈਂਟ : ਮਹਿਲਾ ਏਸ਼ੀਆ ਕੱਪ
ਮੈਚ : ਫਾਈਨਲ ਮੁਕਾਬਲਾ
ਟੀਮਾਂ : ਭਾਰਤ ਬਨਾਮ ਸ਼੍ਰੀਲੰਕਾ
ਮਿਤੀ : 28 ਜੁਲਾਈ
ਟਾਸ : ਦੁਪਹਿਰ 2:30 ਵਜੇ, ਮੈਚ ਸ਼ੁਰੂ : ਦੁਪਹਿਰ 3:00 ਵਜੇ
ਸਟੇਡੀਅਮ : ਰੰਗੀਰੀ ਦਾਂਬੁਲਾ ਕੌਮਾਂਤਰੀ ਸਟੇਡੀਅਮ, ਸ਼੍ਰੀਲੰਕਾ
ਦੋਵੇਂ ਟੀਮਾਂ ਇਸ ਟੂਰਨਾਮੈਂਟ ’ਚ ਅਜੇਅ
ਭਾਰਤੀ ਮਹਿਲਾ ਟੀਮ ਹੁਣ ਫਾਰਮ ’ਚ ਹੈ। ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ’ਚ ਪਾਕਿਸਤਾਨ ਨੂੰ, ਦੂਜੇ ਮੈਚ ’ਚ ਯੂਏਈ ਨੂੰ, ਤੀਜੇ ਮੈਚ ’ਚ ਨੇਪਾਲ ਨੂੰ ਤੇ ਸੈਮੀਫਾਈਨਲ ਮੁਕਾਬਲੇ ’ਚ ਬੰਗਲਾਦੇਸ਼ ਨੂੰ ਹਰਾਇਆ ਹੈ। ਦੂਜੇ ਪਾਸੇ ਸ਼੍ਰੀਲੰਕਾ ਦੀ ਟੀਮ ਨੇ ਪਹਿਲੇ ਮੈਚ ’ਚ ਬੰਗਲਾਦੇਸ਼ ਨੂੰ, ਦੂਜੇ ਮੈਚ ’ਚ ਮਲੇਸ਼ੀਆ, ਤੀਜੇ ਮੈਚ ’ਚ ਥਾਈਲੈਂਡ ਤੇ ਸੈਮੀਫਾਈਨਲ ’ਚ ਪਾਕਿਸਤਾਨ ਨੂੰ ਹਰਾਇਆ ਹੈ।
ਮੌਸਮ ਸਬੰਧੀ ਰਿਪੋਰਟ
ਮੈਚ ਵਾਲੇ ਦਿਨ ਭਾਵ ਅੱਜ ਇਸ ਦਿਨ ਮੀਂਹ ਦੀ ਸੰਭਾਵਨਾ ਹੈ। ਮਹਿਲਾ ਏਸ਼ੀਆ ਕੱਪ 2024 ਫਾਈਨਲ ਮੈਚ ਦੌਰਾਨ ਮੌਸਮ ਥੋੜਾ-ਬਹੁਤ ਬਦਲੇਗਾ। ਮੈਚ ਵਾਲੇ ਦਿਨ ਦਾ ਤਾਪਮਾਨ 29 ਤੋਂ 23 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਟਾਸ ਦਾ ਰੋਲ ਤੇ ਪਿੱਚ ਰਿਪੋਰਟ
ਰੰਗੀਰੀ ਦਾਂਬੁਲਾ ਕ੍ਰਿਕੇਟ ਸਟੇਡੀਅਮ ’ਚ ਅੱਜ ਤੱਕ ਕੁੱਲ 17 ਮਹਿਲਾ ਟੀ20 ਕੌਮਾਂਤਰੀ ਕ੍ਰਿਕੇਟ ਮੁਕਾਬਲੇ ਖੇਡੇ ਗਏ ਹਨ। ਇਹ ਮੈਦਾਨ ’ਤੇ ਟਾਸ ਜਿੱਤਣ ਵਾਲੀ ਟੀਮ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ 11 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ। ਦੋਵਾਂ ਹੀ ਟੀਮਾਂ ਦੇ ਕਪਤਾਨ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਨਾ ਚਾਹੁਣਗੇ। ਦਾਂਬੁਲਾ ਕ੍ਰਿਕੇਟ ਸਟੇਡੀਅਮ ਦੀ ਪਿੱਚ ਗੇਂਦਬਾਜ਼ਾਂ ਲਈ ਸਹੀ ਮੰਨੀ ਜਾਂਦੀ ਹੈ। Woman Asia Cup Final
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਉਮਾ ਛੇਤਰੀ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼, ਪੂਜਾ ਵਸਤਰਕਾਰ, ਦੀਪਤੀ ਸ਼ਰਮਾ, ਰੇਣੁਕਾ ਸਿੰਘ, ਰਾਧਾ ਯਾਦਵ ਤੇ ਤਨੁਜਾ ਕੰਵਰ।
ਸ਼੍ਰੀਲੰਕਾ : ਚਮਾਰੀ ਅਥਾਰਪੱਥੂ (ਕਪਤਾਨ), ਵਿਸ਼ਮੀ ਗੁਣਾਰਤਨ, ਹਰਸ਼ਿਤਾ ਸਮਰਾਵਿਕਰਮਾ, ਹਸੀਨੀ ਪਰੇਰਾ, ਅਨੁਸ਼ਕਾ ਸੰਜੀਵਨੀ (ਵਿਕਟਕੀਪਰ), ਕਵੀਸ਼ਾ ਦਿਲਹਾਰੀ, ਨੀਲਾਕਸ਼ੀ ਡੀ ਸਿਲਵਾ, ਇਨੋਸ਼ੀ ਪ੍ਰਿਯਾਦਰਸ਼ਿਨੀ, ਉਦੇਸ਼ਿਕਾ ਪ੍ਰਬੋਧਨੀ, ਸੁਗੰੰਧਿਕਾ ਕੁਮਾਰੀ ਤੇ ਅਚਿਨੀ ਕੁਲਸੁਰਿਆ। Woman Asia Cup Final
ਸਮ੍ਰਿਤੀ ਮੰਧਾਨਾ ਦਾ ਅਰਧਸੈਂਕੜਾ | IND vs BAN
ਸਪੋਰਟਸ ਡੈਸਕ। ਮਹਿਲਾ ਏਸ਼ੀਆ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ ਭਾਰਤ ਤੇ ਬੰਗਲਾਦੇਸ਼ ਵਿਚਕਾਰ ਖੇਡਿਆ ਗਿਆ, ਜਿੱਥੇ ਭਾਰਤੀ ਟੀਮ ਨੇ ਫਾਈਨਲ ‘ਚ ਜਗ੍ਹਾ ਬਣਾ ਲਈ। ਭਾਰਤ ਦਾ ਸੈਮੀਫਾਈਨਲ ਮੁਕਾਬਲਾ ਬੰਗਲਾਦੇਸ਼ ਨਾਲ ਸੀ, ਜਿਸ ਵਿੱਚ ਭਾਰਤੀ ਟੀਮ ਨੇ ਬੰਗਲਾਦੇਸ਼ੀ ਟੀਮ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ ‘ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜਿਸ ਵਿੱਚ ਬੰਗਲਾਦੇਸ਼ੀ ਮਹਿਲਾ ਟੀਮ ਆਪਣੇ 20 ਓਵਰਾਂ ‘ਚ 8 ਵਿਕਟਾਂ ਗੁਆ ਕੇ ਸਿਰਫ 80 ਦੌੜਾਂ ਹੀ ਬਣਾ ਸਕੀ। ਭਾਰਤੀ ਟੀਮ ਵੱਲੋਂ ਰਾਧਾ ਯਾਦਵ ਨੇ ਰੇਣੁਕਾ ਸਿੰਘ ਨੇ 3-3 ਵਿਕਟਾਂ ਹਾਸਲ ਕੀਤੀਆਂ। ਪੂਜਾ ਵਸਤਰਕਾਰ ਤੇ ਦੀਪਤੀ ਸ਼ਰਮਾ ਨੂੰ 1-1 ਵਿਕਟ ਮਿਲੀ। IND vs BAN
Read This : Hardik Pandya: ਹਾਰਦਿਕ ਨੂੰ ਟੀ20 ’ਚ ਕਪਤਾਨੀ ਤੋਂ ਹਟਾਉਣ ਦਾ ਇਹ ਵੱਡਾ ਕਾਰਨ ਆਇਆ ਸਾਹਮਣੇ, ਜਾਣੋ
ਜਵਾਬ ‘ਚ ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਨੇ ਤੇਜ਼ ਸ਼ੁਰੂਆਤ ਕੀਤੀ, ਸਮ੍ਰਿਤੀ ਮੰਧਾਨਾ ਤੇ ਸ਼ੈਫਾਲੀ ਵਰਮਾ ਵਿਚਕਾਰ ਪਹਿਲੇ ਵਿਕਟ ਲਈ 81 ਦੌੜਾਂ ਦੀ ਸਾਂਝੇਦਾਰੀ ਹੋਈ। ਬੰਗਲਾਦੇਸ਼ੀ ਮਹਿਲਾ ਟੀਮ ਦੀ ਕੋਈ ਵੀ ਗੇਂਦਬਾਜ਼ ਕੁਝ ਖਾਸ ਨਹੀਂ ਕਰ ਸਕੀ। ਸਮ੍ਰਿਤੀ ਮੰਧਾਨਾ ਨੇ 55 ਦੌੜਾਂ ਜਦਕਿ ਸ਼ੈਫਾਲੀ ਵਰਮਾ ਨੇ 26 ਦੌੜਾਂ ਦੀ ਪਾਰੀ ਖੇਡੀ। ਭਾਰਤੀ ਟੀਮ ਨੇ ਬੰਗਲਾਦੇਸ਼ ਵੱਲੋਂ ਦਿੱਤੇ ਗਏ ਟੀਚੇ ਨੂੰ 11 ਓਵਰਾਂ ‘ਚ ਹੀ ਹਾਸਲ ਕਰ ਲਿਆ। ਹੁਣ ਭਾਰਤੀ ਟੀਮ ਦਾ ਫਾਈਨਲ ‘ਚ ਮੁਕਾਬਲਾ ਭਲਕੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ। ਦੂਜਾ ਸੈਮੀਫਾਈਨਲ ਪਾਕਿਸਤਾਨ ਤੇ ਸ਼੍ਰੀਲੰਕਾ ਵਿਚਕਾਰ ਭਲਕੇ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ।
ਜਵਾਬ ‘ਚ ਭਾਰਤੀ ਟੀਮ ਨੇ 2 ਓਵਰਾਂ ਦੀ ਸਮਾਪਤੀ ਤੱਕ 15 ਦੋੜਾਂ ਬਣਾ ਲਈਆਂ ਹਨ। ਇਸ ਸਮੇਂ ਕ੍ਰੀਜ ‘ਤੇ ਸਮ੍ਰਿਤੀ ਮੰਧਾਨਾ ਤੇ ਸ਼ੈਫਾਲੀ ਵਰਮਾ ਹਨ।
3 ਓਵਰਾਂ ਦੀ ਸਮਾਪਤੀ ਤੱਕ ਭਾਰਤੀ ਟੀਮ ਦਾ ਸਕੋਰ 26 ਦੌੜਾਂ ਦਾ ਹੈ। ਕ੍ਰੀਜ ‘ਤੇ ਸਮ੍ਰਿਤੀ ਮੰਧਾਨਾ ਤੇ ਸ਼ੈਫਾਲੀ ਵਰਮਾ ਨਾਬਾਦ ਹਨ। ਹਨ।
4 ਓਵਰਾਂ ਦੀ ਸਮਾਪਤੀ ਤੱਕ ਭਾਰਤੀ ਟੀਮ ਦਾ ਸਕੋਰ 33 ਦੌੜਾਂ ਹੈ। ਸਮ੍ਰਿਤੀ ਮੰਧਾਨਾ ਸ਼ੈਫਾਲੀ ਵਰਮਾ ਕ੍ਰੀਜ ‘ਤੇ ਨਾਬਾਦ ਹਨ।
5 ਓਵਰਾਂ ਦੀ ਸਮਾਪਤੀ ਤੱਕ ਭਾਰਤੀ ਟੀਮ ਦਾ ਸਕੋਰ 45 ਦੌੜਾਂ ਦਾ ਹੈ। ਸਮ੍ਰਿਤ ਮੰਧਾਨਾ 27 ‘ਤੇ ਨਾਬਾਦ ਹੈ, ਜਦਕਿ ਸ਼ੈਫਾਲੀ ਵਰਮਾ 17 ਦੋੜਾਂ ‘ਤੇ ਨਾਬਾਦ ਹਨ।
6 ਓਵਰਾਂ ਦੀ ਸਮਾਪਤੀ ਤੱਕ ਭਾਰਤੀ ਟੀਮ ਦਾ ਸਕੋਰ 46 ਦੋੜਾਂ ਦਾ ਹੈ।
7 ਓਵਰਾਂ ਦੀ ਸਮਾਪਤੀ ਤੱਕ ਭਾਰਤੀ ਟੀਮ ਦਾ ਸਕੋਰ 49/0 ਦੋੜਾਂ ਦਾ ਹੈ।
8 ਓਵਰਾਂ ਦੀ ਸਮਾਪਤੀ ਤੱਕ ਭਾਰਤੀ ਟੀਮ ਨੇ 58 ਦੌੜਾਂ ਬਣਾ ਲਈਆਂ ਹਨ, ਕ੍ਰੀਜ ‘ਤੇ ਸ਼ੈਫਾਲੀ ਵਰਮਾ ਦੇ ਸਮ੍ਰਿਤੀ ਮੰਧਾਨਾ ਨਾਬਾਦ ਹਨ।
9 ਓਵਰਾਂ ਦੀ ਸਮਾਪਤੀ ਤੱਕ ਭਾਰਤੀ ਟੀਮ ਦਾ ਸਕੋਰ 65 ਦੌੜਾਂ ਦਾ ਹੈ।
10 ਓਵਰਾਂ ਦੀ ਸਮਾਪਤੀ ਤੱਕ ਭਾਰਤੀ ਟੀਮ ਦਾ ਸਕੋਰ 70 ਦੌੜਾਂ ਦਾ ਹੈ।
https://twitter.com/BCCIWomen/status/1816759759166722123
IND Vs BAN: ਮਹਿਲਾ ਏਸ਼ੀਆ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ, ਆਹਮੋ-ਸਾਹਮਣੇ ਹੋਣਗੇ ਭਾਰਤ-ਬੰਗਲਾਦੇਸ਼
ਟੂਰਨਾਮੈਂਟ ’ਚ ਅਜੇ ਤੱਕ ਇੱਕ ਵੀ ਮੈਚ ਨਹੀਂ ਹਾਰੀ ਭਾਰਤੀ ਮਹਿਲਾ ਟੀਮ
ਪਿੱਛਲੀ ਵਾਰ ਦੀ ਏਸ਼ੀਆ ਕੱਪ ਚੈਂਪੀਅਨ ਹੈ ਭਾਰਤੀ ਮਹਿਲਾ ਟੀਮ
ਦੀਪਤੀ ਸ਼ਰਮਾ ਹਨ ਸਭ ਤੋ ਜ਼ਿਆਦਾ ਵਿਕਟਾਂ ਲੈਣ ਵਾਲੀ ਗੇਂਦਬਾਜ਼
ਸਪੋਰਟਸ ਡੈਸਕ। ਮਹਿਲਾ ਏਸ਼ੀਆ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ ਭਾਰਤ ਤੇ ਬੰਗਲਾਦੇਸ਼ ਵਿਚਕਾਰ ਖੇਡਿਆ ਜਾਵੇਗਾ। ਭਾਰਤੀ ਟੀਮ ਪਿੱਛਲੀ ਵਾਰ ਦੀ ਚੈਂਪੀਅਨ ਹੈ। ਇਸ ਟੂਰਨਾਮੈਂਟ ’ਚ ਪਹਿਲੀ ਵਾਰ ਦੋਵੇਂ ਟੀਮਾਂ ਆਹਮੋ-ਸਾਮਹਣੇ ਹੋਣਗੀਆਂ। ਦੋਵੇਂ ਟੀਮਾਂ ਅੱਜ ਵਾਲਾ ਮੈਚ ਜਿੱਤ ਕੇ ਫਾਈਨਲ ਲਈ ਕੁਆਲੀਫਾਈ ਕਰਨ ਦੀ ਕੋਸ਼ਿਸ਼ ਕਰਨਗੀਆਂ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ’ਚ ਆਪਣੇ ਸਖਤ ਵਿਰੋਧੀ ਪਾਕਿਸਤਾਨ ਨੂੰ 7 ਵਿਕਟਾਂ ਨਾਲ, ਦੂਜੇ ਮੈਚ ’ਚ ਯੂਏਈ ਨੂੰ 78 ਦੌੜਾਂ ਨਾਲ ਤੇ ਤੀਜੇ ਮੈਚ ’ਚ ਨੇਪਾਲ ਨੂੰ 82 ਦੌੜਾਂ ਨਾਲ ਹਰਾਇਆ ਹੈ। IND Vs BAN
ਦੂਜੇ ਪਾਸੇ ਬੰਗਲਾਦੇਸ਼ੀ ਟੀਮ ਨੂੰ ਆਪਣੇ ਪਹਿਲੇ ਮੈਚ ’ਚ ਸ਼੍ਰੀਲੰਕਾ ਤੋਂ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਵਾਪਸੀ ਕਰਦੇ ਹੋਏ ਬੰਗਲਾਦੇਸ਼ੀ ਟੀਮ ਨੇ ਥਾਈਲੈਂਡ ਨੂੰ 7 ਵਿਕਟਾਂ ਨਾਲ ਤੇ ਮਲੇਸ਼ੀਆ ਨੂੰ 114 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੈਮੀਫਾਈਨਲ ’ਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਇਹ ਏਸ਼ੀਆ ਕੱਪ ’ਚ ਭਾਰਤ ਤੇ ਸ਼੍ਰੀਲੰਕਾ ਅਜਿਹੀਆਂ ਦੋ ਟੀਮਾਂ ਹਨ ਜਿਨ੍ਹਾਂ ਨੇ ਅਜੇ ਤੱਕ ਇੱਕ ਵੀ ਮੈਚ ਨਹੀਂ ਹਾਰਿਆ ਹੈ। ਦੂਜਾ ਸੈਮੀਫਾਈਨਲ ਭਲਕੇ ਸ਼ਾਮ 7 ਵਜੇ ਤੋਂ ਪਾਕਿਸਤਾਨ ਤੇ ਸ਼੍ਰੀਲੰਕਾ ਵਿਚਕਾਰ ਖੇਡਿਆ ਜਾਵੇਗਾ। IND Vs BAN
Read This : ਦੋਵੇਂ ਬਾਹਾਂ ਕੱਟੀਆਂ ਗਈਆਂ, ਫਿਰ ਵੀ ਕ੍ਰਿਕੇਟਰ ਬਣਨ ਦੇ ਸੁਫਨੇ ਨੂੰ ਪੂਰਾ ਕੀਤਾ ਆਮਿਰ ਹੁਸੈਨ ਨੇ
ਮੈਚ ਸਬੰਧੀ ਜਾਣਕਾਰੀ | IND Vs BAN
ਟੂਰਨਾਮੈਂਟ : ਮਹਿਲਾ ਏਸ਼ੀਆ ਕੱਪ, ਪਹਿਲਾ ਸੈਮੀਫਾਈਨਲ
ਮਿਤੀ : 26 ਜੁਲਾਈ
ਮੈਚ : ਭਾਰਤ ਬਨਾਮ ਬੰਗਲਾਦੇਸ਼
ਸਟੇਡੀਅਮ : ਰੰਗੀਰੀ ਦਾਂਬੁਲਾ ਸਟੇਡੀਅਮ, ਸ਼੍ਰੀਲੰਕਾ
ਟਾਸ : ਦੁਪਹਿਰ 1:30 ਵਜੇ, ਮੈਚ ਸ਼ੁਰੂ : 2:00 ਵਜੇ
ਟਾਸ ਦਾ ਰੋਲ ਤੇ ਪਿੱਚ ਰਿਪੋਰਟ | IND Vs BAN
ਰੰਗੀਰੀ ਦਾਂਬੁਲਾ ਸਟੇਡੀਅਮ ਸ਼੍ਰੀਲੰਕਾ ’ਚ ਹੋਣ ਵਾਲੇ ਏਸ਼ੀਆ ਕੱਪ ਦੇ ਸਾਰੇ ਮੈਚ ਇਹ ਹੀ ਸਟੇਡੀਅਮ ’ਚ ਖੇਡੇ ਜਾਣਗੇ। ਇਹ ਸਟੇਡੀਅਮ ’ਚ ਹੁਣ ਤੱਕ 15 ਮਹਿਲਾ ਟੀ20 ਕੌਮਾਂਤਰੀ ਮੈਚ ਖੇਡੇ ਜਾ ਚੁੱਕੇ ਹਨ। ਇਸ ਸਟੇਡੀਅਮ ’ਚ ਟਾਸ ਕੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ 9 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ। ਦੋਵੇਂ ਹੀ ਟੀਮਾਂ ਦੇ ਕਪਤਾਨ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨਾ ਦਾ ਫੈਸਲਾ ਕਰਨਾ ਚਾਹੁਣਗੇ। ਦਾਂਬੁਲਾ ਸਟੇਡੀਅਮ ਦੀ ਪਿੱਚ ਗੇਂਦਬਾਜ਼ਾਂ ਲਈ ਮੱਦਦ ਕਰਦੀ ਹੈ। IND Vs BAN
ਮੈਚ ਸਬੰਧੀ ਭਵਿੱਖਬਾਣੀ ਤੇ ਮੌਸਮ ਅਪਡੇਟ | IND Vs BAN
ਭਾਰਤੀ ਮਹਿਲਾ ਟੀਮ ਫਿਲਹਾਲ ਅਜੇ ਤੱਕ ਫਾਰਮ ’ਚ ਹੈ। ਪਹਿਲਾ ਮੈਚ ’ਚ ਭਾਰਤ ਨੇ ਪਾਕਿਸਤਾਨ ਨੂੰ, ਦੂਜੇ ਮੈਚ ’ਚ ਯੂਏਈ ਨੂੰ ਤੇ ਤੀਜੇ ਮੈਚ ’ਚ ਨੇਪਾਲ ਨੂੰ ਹਰਾਇਆ ਹੈ ਤੇ ਕੁੱਝ ਸਮਾਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫਰੀਕੀ ਟੀਮ ਤੋਂ ਸੀਰੀਜ਼ ਜਿੱਤੀ ਸੀ। ਇਸ ਮੈਚ ’ਚ ਭਾਰਤ ਦੀ ਮੈਚ ਜਿੱਤਣ ਦੀ ਸੰਭਾਵਨਾ 90 ਫੀਸਦੀ ਹੈ। ਦਾਂਬੁਲਾ ’ਚ ਅੱਜ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। IND Vs BAN
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND Vs BAN
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮਿ੍ਰਤੀ ਮੰਧਾਨਾ, ਸ਼ੈਫਾਲੀ ਵਰਮਾ, ਦਿਆਲਨ ਹੇਮਲਤਾ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼, ਪੂਜਾ ਵਸਤਰਕਾਰ, ਦੀਪਤੀ ਸ਼ਰਮਾ, ਰੇਣੁਕਾ ਸਿੰਘ, ਰਾਧਾ ਯਾਦਵ ਤੇ ਤਨੁਜਾ ਕੰਵਰ।
ਬੰਗਲਾਦੇਸ਼ : ਨਿਗਾਰ ਸੁਲਤਾਨਾ (ਕਪਤਾਨ), ਦਿਲਰਾ ਅਖਤਰ, ਮੁਰਸ਼ਿਦਾ ਖਾਤੁਨ, ਰੁਮਾਨਾ ਅਹਿਮਦ, ਇਸ਼ਮਾ ਤਨਜ਼ੀਮ, ਰਿਤੂ ਮੋਨੀ, ਰਾਬੇਯਾ ਖਾਤੂਨ, ਸ਼ੌਰਨਾ ਅਖਤਰ, ਜਹਾਨਰਾ ਆਲਮ, ਨਾਹਿਦਾ ਅਖਤਰ ਤੇ ਸਬਿੰਕੁਨ ਨਾਹਰ ਜੈਸਮੀਨ।
IND-W vs UAE-W: ਭਾਰਤੀ ਮਹਿਲਾ ਟੀਮ ਨੇ ਯੂਏਈ ਮਹਿਲਾ ਟੀਮ ਨੂੰ 78 ਦੌੜਾਂ ਨਾਲ ਹਰਾਇਆ
ਭਾਰਤੀ ਟੀਮ ਨੇ ਦਿੱਤਾ ਸੀ 202 ਦੌੜਾਂ ਦਾ ਟੀਚਾ | India Women vs UAE Women
ਇੱਕ ਸਮੇਂ ਭਾਰਤੀ ਟੀਮ ਦੀਆਂ ਪਾਵਰਪਲੇ ’ਚ ਡਿੱਗ ਗਈਆਂ ਸਨ 3 ਵਿਕਟਾਂ
ਰਿਚਾ ਘੋਸ਼ ਦਾ ਤੂਫਾਨੀ ਅਰਧਸੈਂਕੜਾ
ਸਪੋਰਟਸ ਡੈਸਕ। ਮਹਿਲਾ ਏਸ਼ੀਆ ਕੱਪ ਦਾ 5ਵਾ ਮੁਕਾਬਲਾ ਅੱਜ ਭਾਰਤ ਤੇ ਯੂਏਈ ਵਿਚਕਾਰ ਸ਼੍ਰੀਲੰਕਾ ਤੇ ਰੰਗੀਰੀ ਦਾਂਬੁਲਾ ਕ੍ਰਿਕੇਟ ਸਟੇਡੀਅਮ ‘ਚ ਖੇਡਿਆ ਗਿਆ, ਜਿੱਥੇ ਭਾਰਤੀ ਟੀਮ ਨੇ ਯੂਏਈ ਮਹਿਲਾ ਟੀਮ ਨੂੰ 78 ਦੌੜਾਂ ਨਾਲ ਹਰਾ ਦਿੱਤਾ। ਯੂਏਈ ਦੀ ਕਪਤਾਨ ਨੇ ਟਾਸ ਜਿੱਤ ਕੇ ਪਹਿਨਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤੀ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ 5 ਵਿਕਟਾਂ ਗੁਆ ਕੇ 201 ਦੌੜਾਂ ਬਣਾਈਆਂ। ਜਵਾਬ ‘ਚ ਯੂਏਈ ਦੀ ਮਹਿਲਾ ਟੀਮ ਆਪਣੇ 20 ਓਵਰਾਂ ‘ਚ 123 ਦੌੜਾਂ ਹੀ ਬਣਾ ਸਕੀ। ਭਾਰਤੀ ਮਹਿਲਾ ਟੀਮ ਵੱਲੋਂ ਪੂਜਾ ਵਸਤਰਾਕਾਰ ਨੇ ਸਭ ਤੋਂ ਜਿ਼ਆਦਾ 4 ਵਿਕਟਾਂ ਲਈਆਂ। ਰਾਧਾ ਯਾਦਵ ਨੂੰ ਇੱਕ ਵਿਕਟ ਮਿਲੀ।
Read This : ਹਾਰਦਿਕ ਪਾਂਡਿਆ ਅਤੇ ਨਤਾਸ਼ਾ ਹੋਏ ਵੱਖ, ਹਾਰਦਿਕ ਨੇ ਪੋਸਟ ਕਰਕੇ ਦਿੱਤੀ ਜਾਣਕਾਰੀ
ਭਾਰਤੀ ਟੀਮ ਵੱਲੋਂ ਕਪਤਾਨ ਹਰਮਨਪ੍ਰੀਤ ਕੌਰ ਨੇ ਅਰਧਸੈਂਕੜੇ ਵਾਲੀ ਪਾਰੀ ਖੇਡੀ। ਇਸ ਤੋਂ ਇਲਾਵਾ ਰਿਚਾ ਘੋਸ਼ ਨੇ 220 ਦੇ ਸਟ੍ਰਾਈਕ ਰੇਟ ਨਾਲ ਤੂਫਾਨੀ ਅਰਧਸੈਂਕੜਾ ਜੜਿਆ। ਉਨ੍ਹਾਂ ਨੇ 64 ਦੌੜਾਂ ਬਣਾਈਆਂ। ਜਦਕਿ ਕਪਤਾਨ ਹਰਮਨਪ੍ਰੀਤ ਕੌਰ ਨੇ (66) ਦੌੜਾਂ ਬਣਾਈਆਂ। ਇੱਕ ਸਮੇਂ ਭਾਰਤੀ ਟੀਮ ਨੇ ਪਾਵਰਪਲੇ ’ਚ ਹੀ ਆਪਣੀਆਂ ਸ਼ੁਰੂਆਤੀ 3 ਵੱਡੀਆਂ ਵਿਕਟਾਂ ਗੁਆ ਦਿੱਤੀਆਂ ਸਨ। ਭਾਰਤ ਨੇ ਹੇਮਲਤਾ (2), ਸ਼ੈਫਾਲੀ ਵਰਮਾ (37) ਤੇ ਸਮ੍ਰਿਤੀ ਮੰਧਾਨਾ (13) ਦੌੜਾਂ ਬਣਾ ਕੇ ਆਊਟ ਹੋਈ। India Women vs UAE Women
ਜਵਾਬ ‘ਚ ਟੀਚੇ ਦਾ ਪਿੱਛਾ ਕਰਨ ਆਈ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ ਟੀਮ ਨੇ ਆਪਣੀਆਂ 2 ਵਿਕਟਾਂ 24 ਦੌੜਾਂ ਦੇ ਸਕੋਰ ‘ਤੇ ਗੁਆ ਦਿੱਤੀਆਂ।
ਹੁਣ 8 ਓਵਰਾਂ ਦੀ ਸਮਾਪਤੀ ਤੱਕ ਟੀਮ ਦਾ ਸਕੋਰ 43/3 ਹੈ।
ਟੀਚੇ ਦਾ ਪਿੱਛਾ ਕਰਦੇ ਹੋਏ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ ਟੀਮ ਨੇ 50 ਦੌੜਾਂ ਅੰਦਰ ਆਪਣੀਆਂ 3 ਵਿਕਟਾਂ ਗੁਆ ਦਿੱਤੀਆਂ ਹਨ। ਰੇਣੁਕਾ ਸਿੰਘ, ਪੂਜਾ ਵਸਤਰਾਕਰ ਤੇ ਦੀਪਤੀ ਸ਼ਰਮਾ ਨੇ ਇੱਕ-ਇੱਕ ਵਿਕਟ ਲਈ ਹੈ। ਫਿਲਹਾਲ ਟੀਮ ਦਾ ਸਕੋਰ ਇਸ ਸਮੇਂ 9 ਓਵਰਾਂ ਦੀ ਸਮਾਪਤੀ ਤੱਕ 53/3 ਹੈ।
10 ਓਵਰਾਂ ਦੀ ਸਮਾਪਤੀ ਤੱਕ ਟੀਮ ਦਾ ਸਕੋਰ 67/3 ਹੈ।
ਟੀਚੇ ਦਾ ਪਿੱਛਾ ਕਰਦੇ ਹੋਏ ਯੂਏਈ ਦੀ ਬੱਲੇਬਾਜ਼ੀ ਜਾਰੀ ਹੈ। ਹੁਣ ਫਿਲਹਾਲ 12 ਓਵਰਾਂ ਦੀ ਸਮਾਪਤੀ ਤੱਕ ਟੀਮ ਦਾ ਸਕੋਰ 75/3 ਦਾ ਹੈ।
13 ਓਵਰਾਂ ਦੀ ਸਮਾਪਤੀ ਤੱਕ ਟੀਮ ਦਾ ਸਕੋਰ 77/4 ਦਾ ਹੈ। ਡੇਬਿਊ ਕਰ ਰਹੀ ਤਨੁਜਾ ਤੰਵਰ ਨੇ ਲਈ ਪਹਿਲੀ ਕੌਮਾਂਤਰੀ ਕ੍ਰਿਕੇਟ ਵਿਕਟ
14 ਓਵਰਾਂ ਬਾਅਦ ਟੀਮ ਦਾ ਸਕੋਰ 86/4 ਦਾ ਹੈ।
16 ਓਵਰਾਂ ਦੀ ਸਮਾਪਤੀ ਤੱਕ ਯੂਏਈ ਦੀ ਟੀਮ ਦਾ ਸਕੋਰ 99/5 ਦਾ ਹੈ।
17 ਓਵਰਾਂ ਦੀ ਸਮਾਪਤੀ ਤੱਕ ਟੀਮ ਦਾ ਸਕੋਰ 106/5 ਦਾ ਹੈ।
IND vs UAE: ਮਹਿਲਾ ਏਸ਼ੀਆ ਕੱਪ ’ਚ ਅੱਜ IND vs UAE, ਜਾਣੋ ਪਲੇਇੰਗ-11
ਟੂਰਨਾਮੈਂਟ ’ਚ ਭਾਰਤੀ ਟੀਮ ਦਾ ਪੱਲਾ ਭਾਰੀ | IND vs UAE
2022 ਏਸ਼ੀਆ ਕੱਪ ’ਚ ਭਾਰਤ ਨੇ ਯੂਏਈ ਨੂੰ 104 ਦੌੜਾਂ ਨਾਲ ਹਰਾਇਆ ਸੀ
ਸਪੋਰਟਸ ਡੈਸਕ। ਮੌਜ਼ੂਦਾ ਚੈਂਪੀਅਨ ਭਾਰਤੀ ਮਹਿਲਾ ਕ੍ਰਿਕੇਟ ਟੀਮ ਐਤਵਾਰ ਨੂੰ ਏਸ਼ੀਆ ਕੱਪ ਦੇ ਆਪਣੇ ਦੂਜੇ ਮੈਚ ’ਚ ਸੰਯੁਕਤ ਅਰਬ ਅਮੀਰਾਤ (ਯੂਏਈ) ਨਾਲ ਖੇਡੇਗੀ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਪਹਿਲੇ ਮੈਚ ’ਚ ਆਪਣੇ ਸਭ ਤੋਂ ਵੱਡੇ ਵਿਰੋਧੀ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਸੀ ਤੇ ਟੂਰਨਾਮੈਂਟ ’ਚ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਅੱਜ ਵਾਲਾ ਮੈਚ ਭਾਰਤੀ ਮਹਿਲਾ ਟੀਮ ਦਾ ਦੂਜਾ ਮੈਚ ਹੋਵੇਗਾ। IND vs UAE
ਆਖਰੀ ਵਾਰ 2022 ’ਚ ਹੋਇਆ ਸੀ ਮੁਕਾਬਲਾ | IND vs UAE
ਭਾਰਤੀ ਟੀਮ ਨੇ ਆਖਰੀ ਵਾਰ 2022 ਏਸ਼ੀਆ ਕੱਪ ’ਚ ਯੂਏਈ ਨੂੰ 104 ਦੌੜਾਂ ਨਾਲ ਹਰਾਇਆ ਸੀ। ਉਸ ਮੈਚ ’ਚ ਜੇਮਿਮਾ ਰੌਡਰਿਗਜ ਨੇ 45 ਗੇਂਦਾਂ ’ਤੇ 75 ਦੌੜਾਂ ਦੀ ਪਾਰੀ ਖੇਡੀ ਸੀ। ਏਸ਼ੀਆ ਕੱਪ ’ਚ ਭਾਰਤੀ ਮਹਿਲਾ ਟੀਮ ਦਾ ਦਬਦਬਾ ਰਿਹਾ ਹੈ। ਭਾਰਤ ਨੇ ਚਾਰ ’ਚੋਂ ਤਿੰਨ ਵਾਰ ਏਸ਼ੀਆ ਕੱਪ ਟੀ-20 ਖਿਤਾਬ ਜਿੱਤਿਆ ਹੈ ਤੇ ਏਸ਼ੀਆ ਕੱਪ ਦੇ 50 ਓਵਰਾਂ ਦੇ ਫਾਰਮੈਟ ਨੂੰ ਚਾਰੋਂ ਵਾਰ ਜਿੱਤਿਆ ਹੈ। ਭਾਰਤ ਨੇ ਮਹਿਲਾ ਏਸ਼ੀਆ ਕੱਪ ਟੀ-20 ਟੂਰਨਾਮੈਂਟ ’ਚ 20 ’ਚੋਂ 17 ਮੈਚ ਜਿੱਤੇ ਹਨ। ਟੀਮ ਨੇ 2022 ਦੇ ਫਾਈਨਲ ’ਚ ਬੰਗਲਾਦੇਸ਼ ਨੂੰ ਹਰਾਇਆ ਸੀ। ਇਸ ਮਹੀਨੇ ਦੀ ਸ਼ੁਰੂਆਤ ’ਚ ਦੱਖਣੀ ਅਫਰੀਕਾ ਨਾਲ ਭਾਰਤ ਦੀ ਟੀ-20 ਸੀਰੀਜ 1-1 ਨਾਲ ਡਰਾਅ ਰਹੀ ਸੀ। IND vs UAE
ਜਦਕਿ ਤਿੰਨ ਟੀ-20 ਮੈਚਾਂ ’ਚੋਂ ਦੂਜਾ ਮੀਂਹ ਕਾਰਨ ਰੱਦ ਹੋ ਗਿਆ ਸੀ। ਭਾਰਤ ਲਈ ਸਭ ਤੋਂ ਚੰਗੀ ਗੱਲ ਸਮ੍ਰਿਤੀ ਮੰਧਾਨਾ ਤੇ ਸ਼ੈਫਾਲੀ ਦਾ ਸ਼ਾਨਦਾਰ ਫਾਰਮ ਹੈ। ਦੋਵਾਂ ਨੇ ਪਾਕਿਸਤਾਨ ਖਿਲਾਫ 85 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਸਮ੍ਰਿਤੀ ਨੇ 45 ਤੇ ਸ਼ੈਫਾਲੀ ਨੇ 40 ਦੌੜਾਂ ਬਣਾਈਆਂ। ਗੇਂਦਬਾਜੀ ’ਚ ਦੀਪਤੀ ਸ਼ਰਮਾ ਨੇ 3 ਤੇ ਰੇਣੁਕਾ ਠਾਕੁਰ ਨੇ 2 ਵਿਕਟਾਂ ਹਾਸਲ ਕੀਤੀਆਂ ਸਨ। ਯੂਏਈ ਆਪਣਾ ਪਹਿਲਾ ਮੈਚ ਨੇਪਾਲ ਤੋਂ 6 ਵਿਕਟਾਂ ਨਾਲ ਹਾਰ ਗਿਆ ਸੀ। ਗਰੁੱਪ-ਏ ’ਚ ਪਾਕਿਸਤਾਨ ਦਾ ਭਲਕੇ ਨੇਪਾਲ ਨਾਲ ਮੁਕਾਬਲਾ ਹੋਵੇਗਾ। ਦੋਵਾਂ ਗਰੁੱਪਾਂ ’ਚੋਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਖੇਡਣਗੀਆਂ। ਨੇਪਾਲ 2016 ਤੋਂ ਬਾਅਦ ਪਹਿਲੀ ਵਾਰ ਟੂਰਨਾਮੈਂਟ ’ਚ ਖੇਡ ਰਿਹਾ ਹੈ ਜਦਕਿ ਯੂਏਈ ਦਾ ਇਹ ਲਗਾਤਾਰ ਦੂਜਾ ਟੂਰਨਾਮੈਂਟ ਹੈ। IND vs UAE
ਹੁਣ ਮੈਚ ਸਬੰਧੀ ਜਾਣਕਾਰੀ | IND vs UAE
ਟੂਰਨਾਮੈਂਟ : ਮਹਿਲਾ ਏਸ਼ੀਆ ਕੱਪ 2024
ਮਿਤੀ : 21 ਜੁਲਾਈ 2023
ਮੈਚ : ਭਾਰਤ ਬਨਾਮ ਯੂਏਈ
ਟਾਸ : ਦੁਪਹਿਰ 1:30 ਵਜੇ, ਮੈਚ ਸ਼ੁਰੂ, ਦੁਪਹਿਰ 2:00 ਵਜੇ
ਸਟੇਡੀਅਮ : ਰੰਗੀਰੀ ਦਾਂਬੁਲਾ ਸਟੇਡੀਅਮ, ਸ਼੍ਰੀਲੰਕਾ
ਟਾਸ ਰੋਲ ਤੇ ਪਿੱਚ ਰਿਪੋਰਟ | IND vs UAE
ਸ਼੍ਰੀਲੰਕਾ ’ਚ ਹੋਣ ਵਾਲੇ ਏਸ਼ੀਆ ਕੱਪ ਦੇ ਸਾਰੇ ਮੈਚ ਇੱਥੇ ਰੰਗੀਰੀ ਦਾਂਬੁਲਾ ਸਟੇਡੀਅਮ ’ਚ ਖੇਡੇ ਜਾਣਗੇ। ਹੁਣ ਤੱਕ ਇੱਥੇ 6 ਮਹਿਲਾ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਜਿਸ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਨੇ 5 ਮੈਚ ਜਿੱਤੇ ਹਨ। ਦੋਵੇਂ ਟੀਮਾਂ ਦੇ ਕਪਤਾਨ ਟਾਸ ਜਿੱਤ ਕੇ ਬੱਲੇਬਾਜੀ ਕਰਨਾ ਚਾਹੁਣਗੇ। IND vs UAE
Read This : David Warner: ਵਾਰਨਰ ਦੀਆਂ ਉਮੀਦਾਂ ਨੂੰ ਝਟਕਾ, ਕ੍ਰਿਕੇਟ ਅਸਟਰੇਲੀਆ ਦਾ ਵੱਡਾ ਬਿਆਨ
ਮੌਸਮ ਸਬੰਧੀ ਰਿਪੋਰਟ ਤੇ ਮੈਚ ਦੀ ਭਵਿੱਖਬਾਣੀ | IND vs UAE
ਭਾਰਤੀ ਮਹਿਲਾ ਟੀਮ ਇਸ ਸਮੇਂ ਫਾਰਮ ’ਚ ਹੈ। ਪਿਛਲੇ ਮੈਚ ’ਚ ਇਸ ਨੇ ਪਾਕਿਸਤਾਨ ਨੂੰ ਹਰਾਇਆ ਹੈ ਤੇ ਹਾਲ ਹੀ ’ਚ ਦੱਖਣੀ ਅਫਰੀਕਾ ਤੋਂ ਲੜੀ ਜਿੱਤੀ ਸੀ। ਜੇਕਰ ਅਸੀਂ ਹੈਡ ਟੂ ਹੈਡ ਰਿਕਾਰਡ ’ਤੇ ਨਜਰ ਮਾਰੀਏ ਤਾਂ ਵੀ ਭਾਰਤੀ ਟੀਮ ਯੂਏਈ ਤੋਂ ਕਾਫੀ ਅੱਗੇ ਹੈ। ਭਾਰਤ ਦੀ ਇਹ ਮੈਚ ਜਿੱਤਣ ਦੀ ਸੰਭਾਵਨਾ 90 ਫੀਸਦੀ ਹੈ। ਕੱਲ੍ਹ ਦਾਂਬੁਲਾ ’ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। IND vs UAE
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੇਮੀਮਾ ਰੌਡਰਿਗਜ, ਰਿਚਾ ਘੋਸ਼, ਪੂਜਾ ਵਸਤਰਕਾਰ, ਦੀਪਤੀ ਸ਼ਰਮਾ, ਰੇਣੁਕਾ ਸਿੰਘ, ਡੀ ਹੇਮਲਥਾ, ਰਾਧਾ ਯਾਦਵ ਤੇ ਸ਼੍ਰੇਅੰਕਾ ਪਾਟਿਲ।
ਯੂਏਈ : ਈਸ਼ਾ ਰੋਹਿਤ ਓਝਾ (ਕਪਤਾਨ), ਕਵੀਸ਼ਾ ਕੁਮਾਰੀ, ਰਿਤਿਕਾ ਰਜਤ, ਸਮਾਇਰਾ ਡੀ, ਲਵਣਿਆ ਕੇਨੀ, ਐਮਿਲੀ ਥਾਮਸ, ਹਿਨਾ ਹੋਚੰਦਾਨੀ, ਮਹਿਕ ਠਾਕੁਰ, ਇੰਦੂਜਾ ਨੰਦਕੁਮਾਰ, ਸੂਤੀ ਸਤੀਸ਼ ਤੇ ਵੈਸ਼ਨਵੀ ਮਹੇਸ਼।
IND vs PAK: ਮਹਿਲਾ ਏਸ਼ੀਆ ਕੱਪ ’ਚ ਅੱਜ ਮਹਾਮੁਕਾਬਲਾ, ਭਾਰਤ-ਪਾਕਿਸਤਾਨ ਹੋਣਗੇ ਆਹਮੋ-ਸਾਹਮਣੇ
ਏਸ਼ੀਆ ਕੱਪ ’ਚ ਭਾਰਤੀ ਟੀਮ ਦਾ ਪੱਲਾ ਭਾਰੀ | IND vs PAK
ਪਾਕਿਸਤਾਨ 14 ਵਿੱਚੋਂ ਸਿਰਫ 3 ਮੈਚ ਹੀ ਜਿੱਤਿਆ | IND vs PAK
ਭਾਰਤੀ ਮਹਿਲਾ ਟੀਮ ਹੈ ਸੱਤ ਵਾਰ ਦੀ ਚੈਂਪੀਅਨ
ਸਪੋਰਟਸ ਡੈਸਕ। ਮੌਜ਼ੂਦਾ ਚੈਂਪੀਅਨ ਭਾਰਤੀ ਮਹਿਲਾ ਟੀਮ ਸ਼ੁੱਕਰਵਾਰ ਨੂੰ ਏਸ਼ੀਆ ਕੱਪ ਦੇ ਪਹਿਲੇ ਮੈਚ ’ਚ ਆਪਣੇ ਸਭ ਤੋਂ ਵੱਡੇ ਵਿਰੋਧੀ ਪਾਕਿਸਤਾਨ ਨਾਲ ਭਿੜੇਗੀ। ਅਕਤੂਬਰ ’ਚ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਇਸ ਟੂਰਨਾਮੈਂਟ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਭਾਰਤੀ ਟੀਮ ਦਾ ਏਸ਼ੀਆ ਕੱਪ ’ਚ ਦਬਦਬਾ ਰਿਹਾ ਹੈ। ਭਾਰਤ ਨੇ ਚਾਰ ’ਚੋਂ ਤਿੰਨ ਵਾਰ ਏਸ਼ੀਆ ਕੱਪ ਟੀ-20 ਖਿਤਾਬ ਜਿੱਤਿਆ ਹੈ ਤੇ ਏਸ਼ੀਆ ਕੱਪ ਦੇ 50 ਓਵਰਾਂ ਦੇ ਫਾਰਮੈਟ ਨੂੰ ਚਾਰੋਂ ਵਾਰ ਜਿੱਤਿਆ ਹੈ।
ਭਾਰਤ ਨੇ ਮਹਿਲਾ ਏਸ਼ੀਆ ਕੱਪ ਟੀ-20 ਟੂਰਨਾਮੈਂਟ ’ਚ 20 ’ਚੋਂ 17 ਮੈਚ ਜਿੱਤੇ ਹਨ। ਇਸ ਨੇ 2022 ਦੇ ਫਾਈਨਲ ’ਚ ਬੰਗਲਾਦੇਸ਼ ਨੂੰ ਹਰਾਇਆ ਸੀ। ਭਾਰਤ ਨੇ ਇਸ ਟੂਰਨਾਮੈਂਟ ’ਚ ਪਾਕਿਸਤਾਨ ਖਿਲਾਫ਼ 14 ਮੈਚਾਂ ’ਚ 11 ਜਿੱਤਾਂ ਦਰਜ ਕੀਤੀਆਂ ਹਨ। ਇਸ ਮਹੀਨੇ ਦੀ ਸ਼ੁਰੂਆਤ ’ਚ ਭਾਰਤ ਨੇ ਦੱਖਣੀ ਅਫਰੀਕਾ ਨਾਲ ਟੀ-20 ਸੀਰੀਜ 1-1 ਨਾਲ ਡਰਾਅ ਕੀਤੀ ਸੀ। ਜਦਕਿ ਤਿੰਨ ਟੀ-20 ਮੈਚਾਂ ’ਚੋਂ ਦੂਜਾ ਮੈਚ ਮੀਂਹ ਕਾਰਨ ਰੱਦ ਹੋ ਗਿਆ। ਉਥੇ ਹੀ ਪਾਕਿਸਤਾਨ ਨੂੰ ਮਈ ’ਚ ਹੋਈ ਸੀਰੀਜ ’ਚ ਇੰਗਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸੀਰੀਜ ’ਚ ਇੰਗਲੈਂਡ ਨੇ ਪਾਕਿਸਤਾਨ ਨੂੰ 3-0 ਨਾਲ ਹਰਾਇਆ ਸੀ। IND vs PAK
ਭਾਰਤੀ ਟੀਮ ਦੀ ਸ਼ਾਨਦਾਰ ਫਾਰਮ | IND vs PAK
ਭਾਰਤ ਲਈ ਸਭ ਤੋਂ ਚੰਗੀ ਗੱਲ ਓਪਨਰ ਸਮ੍ਰਿਤੀ ਮੰਧਾਨਾ ਦੀ ਸ਼ਾਨਦਾਰ ਫਾਰਮ ਹੈ। ਜਦੋਂ ਕਿ ਪੂਜਾ ਵਸਤਰਕਾਰ ਨੇ ਸ਼ਾਨਦਾਰ ਆਲਰਾਊਂਡਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ 3 ਮੈਚਾਂ ’ਚ 8 ਵਿਕਟਾਂ ਲਈਆਂ ਜਦਕਿ ਸਪਿਨਰ ਰਾਧਾ ਯਾਦਵ ਵੀ ਸਫਲ ਰਹੀ। ਸਪਿਨਰਾਂ ’ਚ ਦੀਪਤੀ ਸ਼ਰਮਾ, ਸਜੀਵਨ ਸਜਨਾ ਤੇ ਸ਼੍ਰੇਅੰਕਾ ਪਾਟਿਲ ਸ਼ਾਮਲ ਹਨ। ਪਾਕਿਸਤਾਨ ਨੇ ਏਸ਼ੀਆ ਕੱਪ ਲਈ ਨਿਦਾ ਡਾਰ ਨੂੰ ਕਪਤਾਨ ਬਣਾਇਆ ਹੈ, ਪਰ ਟੀਮ ’ਚ ਕਈ ਬਦਲਾਅ ਕੀਤੇ ਗਏ ਹਨ। IND vs PAK
ਇਰਮ ਜਾਵੇਦ, ਓਮੈਮਾ ਸੋਹੇਲ ਤੇ ਸ਼ਈਦਾ ਅਰੂਬ ਸ਼ਾਹ ਨੂੰ ਇਸ ਸਾਲ ਪਹਿਲੀ ਵਾਰ ਟੀਮ ’ਚ ਜਗ੍ਹਾ ਮਿਲੀ ਹੈ ਜਦਕਿ ਤਸਮੀਆ ਰੁਬਾਬ ਡੈਬਿਊ ਕਰੇਗੀ। ਗਰੁੱਪ-ਏ ’ਚ ਨੇਪਾਲ ਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਵੀ ਪਹਿਲੇ ਦਿਨ ਆਹਮੋ-ਸਾਹਮਣੇ ਹੋਣਗੇ। ਦੋਵਾਂ ਗਰੁੱਪਾਂ ’ਚੋਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਖੇਡਣਗੀਆਂ। ਨੇਪਾਲ 2016 ਤੋਂ ਬਾਅਦ ਪਹਿਲੀ ਵਾਰ ਟੂਰਨਾਮੈਂਟ ’ਚ ਖੇਡ ਰਿਹਾ ਹੈ ਜਦਕਿ ਯੂਏਈ ਦਾ ਇਹ ਲਗਾਤਾਰ ਦੂਜਾ ਟੂਰਨਾਮੈਂਟ ਹੈ। IND vs PAK
Read This : ਹਾਰਦਿਕ ਪਾਂਡਿਆ ਅਤੇ ਨਤਾਸ਼ਾ ਹੋਏ ਵੱਖ, ਹਾਰਦਿਕ ਨੇ ਪੋਸਟ ਕਰਕੇ ਦਿੱਤੀ ਜਾਣਕਾਰੀ
ਹੁਣ ਮੈਚ ਸਬੰਧੀ ਜਾਣਕਾਰੀ | IND vs PAK
ਟੂਰਨਾਮੈਂਟ : ਮਹਿਲਾ ਏਸ਼ੀਆ ਕੱਪ
ਮਿਤੀ : 19 ਜੁਲਾਈ
ਮੈਚ : ਭਾਰਤ ਬਨਾਮ ਪਾਕਿਸਤਾਨ
ਟਾਸ : ਸ਼ਾਮ 7:00, ਮੈਚ ਸ਼ੁਰੂ, 7:30
ਸਟੇਡੀਅਮ : ਰੰਗੀਰੀ ਦਾਂਬੁਲਾ ਸਟੇਡੀਅਮ, ਸ਼੍ਰੀਲੰਕਾ
ਟਾਸ ਰੋਲ ਤੇ ਪਿੱਚ ਰਿਪੋਰਟ | IND vs PAK
ਸ਼੍ਰੀਲੰਕਾ ’ਚ ਹੋਣ ਵਾਲੇ ਏਸ਼ੀਆ ਕੱਪ ਦੇ ਸਾਰੇ ਮੈਚ ਇੱਥੇ ਰੰਗੀਰੀ ਦਾਂਬੁਲਾ ਸਟੇਡੀਅਮ ’ਚ ਖੇਡੇ ਜਾਣਗੇ। ਹੁਣ ਤੱਕ ਇੱਥੇ 3 ਮਹਿਲਾ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਜਿਸ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਨੇ ਮੈਚ ਜਿੱਤੇ ਹਨ। ਦੋਵੇਂ ਟੀਮਾਂ ਦੇ ਕਪਤਾਨ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੁਣਗੇ।
ਮੌਸਮ ਸਬੰਧੀ ਰਿਪੋਰਟ ਤੇ ਮੈਚ ਦੀ ਭਵਿੱਖਬਾਣੀ | IND vs PAK
ਭਾਰਤੀ ਮਹਿਲਾ ਟੀਮ ਇਸ ਸਮੇਂ ਫਾਰਮ ’ਚ ਹੈ। ਉਸ ਨੇ ਹਾਲ ਹੀ ’ਚ ਦੱਖਣੀ ਅਫਰੀਕਾ ਨੂੰ ਹਰਾਇਆ ਹੈ। ਜੇਕਰ ਹੈਡ ਟੂ ਹੈਡ ਰਿਕਾਰਡ ’ਤੇ ਨਜਰ ਮਾਰੀਏ ਤਾਂ ਭਾਰਤੀ ਟੀਮ ਪਾਕਿਸਤਾਨ ਤੋਂ ਬਹੁਤ ਅੱਗੇ ਹੈ। ਭਾਰਤ ਦੀ ਇਹ ਮੈਚ ਜਿੱਤਣ ਦੀ ਸੰਭਾਵਨਾ 90 ਫੀਸਦੀ ਹੈ। ਕੱਲ੍ਹ ਦਾਂਬੁਲਾ ’ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮਹਿਲਾ ਏਸ਼ੀਆ ਕੱਪ ਜੇਤੂ ਮਹਿਲਾ ਏਸ਼ੀਆ ਕੱਪ 2004 ’ਚ ਸ਼ੁਰੂ ਹੋਇਆ ਸੀ। ਜਦੋਂ ਭਾਰਤ ਨੇ ਜਿੱਤ ਹਾਸਲ ਕੀਤੀ। ਮਹਿਲਾ ਏਸ਼ੀਆ ਕੱਪ ਹੁਣ ਤੱਕ 8 ਵਾਰ ਹੋਇਆ ਹੈ। ਭਾਰਤ ਨੇ ਇਹ ਟੂਰਨਾਮੈਂਟ 7 ਵਾਰ ਜਿੱਤਿਆ ਹੈ ਜਦਕਿ ਬੰਗਲਾਦੇਸ਼ ਨੇ 1 ਵਾਰ ਏਸ਼ੀਆ ਕੱਪ ਜਿੱਤਿਆ ਹੈ। IND vs PAK
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs PAK
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੇਮੀਮਾ ਰੌਡਰਿਗਜ, ਰਿਚਾ ਘੋਸ਼, ਪੂਜਾ ਵਸਤਰਕਾਰ, ਦੀਪਤੀ ਸ਼ਰਮਾ, ਰੇਣੁਕਾ ਸਿੰਘ, ਡੀ ਹੇਮਲਥਾ, ਰਾਧਾ ਯਾਦਵ ਤੇ ਸ਼੍ਰੇਅੰਕਾ ਪਾਟਿਲ।
ਪਾਕਿਸਤਾਨ : ਨਿਦਾ ਡਾਰ (ਕਪਤਾਨ), ਆਲੀਆ ਰਿਆਜ, ਡਾਇਨਾ ਬੇਗ, ਫਾਤਿਮਾ ਸਨਾ, ਇਰਮ ਜਾਵੇਦ, ਨਾਸ਼ਰਾ ਸੰਧੂ, ਓਮੈਮਾ ਸੋਹੇਲ, ਸਾਦੀਆ ਇਕਬਾਲ, ਸਿਦਰਾ ਅਮੀਨ, ਸ਼ਈਦਾ ਅਰੁਬ ਸ਼ਾਹ ਤੇ ਤਸਮੀਆ ਰੁਬਾਬ।
INDW vs SAW: ਭਾਰਤੀ ਮਹਿਲਾ ਟੀਮ ਦੀ ਇਤਿਹਾਸਕ ਜਿੱਤ, ਇਕਲੌਤੇ ਟੈਸਟ ਮੈਚ ’ਚ ਅਫਰੀਕਾ ਨੂੰ 10 ਵਿਕਟਾਂ ਨਾਲ ਹਰਾਇਆ
ਗੇਂਦਬਾਜ਼ਾਂ ਨੇ ਮਚਾਈ ਤਬਾਹੀ | INDW vs SAW
ਸਪੋਰਟਸ ਡੈਸਕ। ਭਾਰਤੀ ਮਹਿਲਾ ਟੀਮ ਨੇ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ’ਚ ਖੇਡੀ ਜਾ ਰਹੀ ਦੱਖਣੀ ਅਫਰੀਕਾ ਖਿਲਾਫ ਇੱਕ ਮੈਚ ਦੀ ਟੈਸਟ ਸੀਰੀਜ ’ਚ ਖੇਡ ਦੇ ਚੌਥੇ ਦਿਨ 10 ਵਿਕਟਾਂ ਨਾਲ ਜਿੱਤ ਹਾਸਲ ਕਰ ਲਈ। ਟੀਮ ਇੰਡੀਆ ਨੂੰ ਇਸ ਮੈਚ ਦੀ ਚੌਥੀ ਪਾਰੀ ’ਚ ਜਿੱਤ ਲਈ ਸਿਰਫ 37 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਸ਼ੈਫਾਲੀ ਵਰਮਾ ਤੇ ਸ਼ੁਭਾ ਸਤੀਸ਼ ਦੀ ਸਲਾਮੀ ਜੋੜੀ ਨੇ ਬਿਨਾਂ ਕਿਸੇ ਨੁਕਸਾਨ ਦੇ ਹਾਸਲ ਕਰ ਲਿਆ। ਭਾਰਤੀ ਮਹਿਲਾ ਟੈਸਟ ਕ੍ਰਿਕੇਟ ਦੇ ਇਤਿਹਾਸ ’ਚ ਇਹ ਦੂਜੀ ਵਾਰ ਹੈ ਜਦੋਂ ਟੀਮ ਨੇ ਕੋਈ ਟੈਸਟ ਮੈਚ 10 ਵਿਕਟਾਂ ਨਾਲ ਜਿੱਤਿਆ ਹੈ। ਘਰੇਲੂ ਮੈਦਾਨ ’ਤੇ ਟੀਮ ਇੰਡੀਆ ਨੇ ਦੂਜੀ ਵਾਰ ਇਹ ਉਪਲਬਧੀ ਹਾਸਲ ਕੀਤੀ ਹੈ। ਸ਼ੇਫਾਲੀ ਵਰਮਾ ਨੇ ਦੂਜੀ ਪਾਰੀ ’ਚ ਅਜੇਤੂ 24 ਦੌੜਾਂ ਬਣਾਈਆਂ ਜਦਕਿ ਸੁਭਾ ਸਤੀਸ਼ ਨੇ 13 ਦੌੜਾਂ ਬਣਾਈਆਂ। (INDW vs SAW)
ਇਹ ਵੀ ਪੜ੍ਹੋ : ICC ਨੇ ਟੀ20 ਵਿਸ਼ਵ ਕੱਪ ਦੀ ‘Team of the Tournament’ ਚੁਣੀ, ਭਾਰਤ ਦੇ ਇਹ ਖਿਡਾਰੀ ਸ਼ਾਮਲ
ਭਾਰਤੀ ਟੀਮ ਦੇ ਸਪਿਨ ਗੇਂਦਬਾਜਾਂ ਨੇ ਦਿਖਾਇਆ ਦਮ | INDW vs SAW
ਇਸ ਮੈਚ ’ਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 603 ਦੌੜਾਂ ਬਣਾ ਕੇ ਆਪਣੀ ਪਾਰੀ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਬੱਲੇਬਾਜੀ ਕਰਨ ਆਈ ਦੱਖਣੀ ਅਫਰੀਕੀ ਮਹਿਲਾ ਟੀਮ ਆਪਣੀ ਪਹਿਲੀ ਪਾਰੀ ’ਚ ਸਿਰਫ 266 ਦੌੜਾਂ ’ਤੇ ਹੀ ਸਿਮਟ ਗਈ, ਜਿਸ ’ਚ ਭਾਰਤੀ ਟੀਮ ’ਤੇ ਸਨੇਹ ਰਾਣਾ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਜਿਸ ਨੇ 25.3 ’ਚ 77 ਦੌੜਾਂ ਦੇ ਕੇ 8 ਵਿਕਟਾਂ ਝਟਕਾਈਆਂ। ਬਾਅਦ ’ਚ ਦੱਖਣੀ ਅਫਰੀਕੀ ਟੀਮ ਨੂੰ ਫਾਲੋਆਨ ਦਾ ਸਾਹਮਣਾ ਕਰਨਾ ਪਿਆ, ਜਿਸ ’ਚ ਦੂਜੀ ਪਾਰੀ ’ਚ ਉਸ ਦੀ ਟੀਮ ਤੋਂ ਬਿਹਤਰ ਬੱਲੇਬਾਜੀ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਹਾਲਾਂਕਿ ਟੀਮ ਇਸ ਮੈਚ ’ਚ ਆਪਣੀ ਹਾਰ ਨਹੀਂ ਬਚਾ ਸਕੀ। ਅਫਰੀਕੀ ਟੀਮ ਲਈ ਦੂਜੀ ਪਾਰੀ ’ਚ ਸਨੇ ਲੂਸ ਨੇ 109 ਦੌੜਾਂ ਤੇ ਕਪਤਾਨ ਵੋਲਵਾਡਾਰਟ ਨੇ 122 ਦੌੜਾਂ ਬਣਾਈਆਂ, ਜਿਸ ਦੀ ਮਦਦ ਨਾਲ ਟੀਮ 373 ਦੌੜਾਂ ਦੇ ਸਕੋਰ ਤੱਕ ਪਹੁੰਚ ਸਕੀ। (INDW vs SAW)
ਦੂਜੀ ਪਾਰੀ ’ਚ ਤਿੰਨ ਗੇਂਦਬਾਜਾਂ ਨੇ ਹਾਸਲ ਕੀਤੀਆਂ 2-2 ਵਿਕਟਾਂ | INDW vs SAW
ਦੱਖਣੀ ਅਫਰੀਕਾ ਦੀ ਮਹਿਲਾ ਟੀਮ ਖਿਲਾਫ ਭਾਰਤ ਦੀ ਦੂਜੀ ਪਾਰੀ ’ਚ ਤਿੰਨ ਗੇਂਦਬਾਜਾਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਜਿਸ ’ਚ ਉਨ੍ਹਾਂ ਨੇ 2-2 ਵਿਕਟਾਂ ਲਈਆਂ। ਸਨੇਹ ਰਾਣਾ ਨੇ ਇਸ ਮੈਚ ’ਚ ਕੁੱਲ 10 ਵਿਕਟਾਂ ਲਈਆਂ। ਜੇਕਰ ਇਸ ਮੈਚ ’ਚ ਭਾਰਤੀ ਟੀਮ ਦੇ ਬੱਲੇਬਾਜੀ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਸ਼ੈਫਾਲੀ ਵਰਮਾ ਨੇ ਪਹਿਲੀ ਪਾਰੀ ’ਚ 205 ਦੌੜਾਂ ਬਣਾਈਆਂ ਜਦਕਿ ਸਮ੍ਰਿਤੀ ਮੰਧਾਨਾ ਨੇ ਪਹਿਲੀ ਪਾਰੀ ’ਚ 149 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰਿਚਾ ਘੋਸ਼ ਨੇ 86 ਦੌੜਾਂ ਬਣਾਈਆਂ ਜਦਕਿ ਕਪਤਾਨ ਹਰਮਨਪ੍ਰੀਤ ਕੌਰ ਨੇ ਵੀ 69 ਦੌੜਾਂ ਦੀ ਜਬਰਦਸਤ ਪਾਰੀ ਖੇਡੀ। (INDW vs SAW)
ਅਸਟਰੇਲੀਆ ਖਿਲਾਫ਼ ਇੱਕ ਰੋਜ਼ਾ ਰਿਕਾਰਡ ’ਚ ਸੁਧਾਰ ਕਰਨ ਉੱਤਰੇਗੀ ਭਾਰਤੀ ਮਹਿਲਾ ਟੀਮ
50 ਇੱਕ ਰੋਜ਼ਾ ਮੈਚਾਂ ’ਚ ਸਿਰਫ਼ 10 ਮੈਚਾਂ ’ਚ ਹੀ ਜਿੱਤ ਸਕਿਆ ਭਾਰਤ | IND Vs AUS
ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਇੱਕ ਵੱਜ ਕੇ 30 ਮਿੰਟ ’ਤੇ ਸ਼ੁਰੂ ਹੋਵੇਗਾ | IND Vs AUS
ਮੁੰਬਈ (ਏਜੰਸੀ)। ਲਗਾਤਾਰ ਦੋ ਟੈਸਟ ਮੈਚਾਂ ’ਚ ਜਿੱਤ ਨਾਲ  ਉਤਸ਼ਾਹਿਤ ਭਾਰਤੀ ਮਹਿਲਾ ਟੀਮ ਅਸਟਰੇਲੀਆ ਖਿਲਾਫ਼ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚਾਂ ਦੀ ਲੜੀ ’ਚ ਆਪਣੇ ਇਸ ਵਿਰੋਧੀ ਖਿਲਾਫ਼ ਰਿਕਾਰਡ ’ਚ ਸੁਧਾਰ ਕਰਨ ਦੀ ਕੋਸ਼ਿਸ਼ ਕਰੇਗੀ ਭਾਰਤੀ ਟੀਮ ਇਸ ਸਮੇਂ ਸ਼ਾਨਦਾਰ ਫਾਰਮ ’ਚ ਚੱਲ ਰਹੀ ਹੈ ਉਸ ਨੇ ਇੰਗਲੈਂਡ ਨੂੰ ਰਿਕਾਰਡ 347 ਦੌੜਾਂ ਨਾਲ ਹਰਾਉਣ ਤੋਂ ਬਾਅਦ ਵਾਨਖੇੜੇ ਸਟੇਡੀਅਮ ’ਚ ਅਸਟਰੇੇਲੀਆ ਖਿਲਾਫ਼ ਖੇਡੇ ਗਏ ਟੈਸਟ ਮੈਚ ’ਚ 8 ਵਿਕਟਾਂ ਨਾਲ ਜਿੱਤ ਦਰਜ਼ ਕੀਤੀ ਸੀ ਇੱਕ ਰੋਜ਼ਾ ਲੜੀ ਦੇ ਸਾਰੇ ਮੈਚ ਵਾਨਖੇੜੇ ਸਟੇਡੀਅਮ ’ਚ ਖੇਡੇ ਜਾਣਗੇ। (IND Vs AUS)
ਹਰਿਆਣਾ, ਪੰਜਾਬ ਅਤੇ ਦਿੱਲੀ ’ਚ ਕਿਵੇਂ ਰਹੇਗਾ ਆਉਣ ਵਾਲੇ ਦਿਨਾਂ ਦਾ ਮੌਸਮ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ
ਭਾਰਤ ਆਗਾਮੀ ਮੈਚਾਂ ’ਚ ਆਪਣਾ ਜੇਤੂ ਅਭਿਆਨ ਜਾਰੀ ਰੱਖਣ ਲਈ ਵਚਨਬੱਧ ਹੈ ਪਰ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ਼ ਹੋਵੇਗੀ ਕਿ ਅਸਟਰੇਲੀਆ ਨੂੰ ਹਰਾਉਣਾ ਸੌਖਾ ਨਹੀਂ ਹੋਵੇਗਾ, ਜਿਸ ਦਾ 50 ਓਵਰਾਂ ਦੇ ਫਾਰਮੈਟ ’ਚ ਸ਼ੁਰੂ ਤੋਂ ਦਬਦਬਾ ਰਿਹਾ ਹੈ ਅਸਟਰੇਲੀਆ ਖਿਲਾਫ਼ ਖੇਡੇ ਗਏ 50 ਇੱਕ ਰੋਜ਼ਾ ਮੈਚਾਂ ’ਚ ਭਾਰਤ ਸਿਰਫ਼ 10 ਮੈਚਾਂ ’ਚ ਜਿੱਤ ਦਰਜ ਕਰ ਸਕਿਆ ਹੈ ਜਦੋਂਕਿ 40 ਮੈਚਾਂ ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਘਰੇਲੂ ਮੈਦਾਨਾਂ ’ਤੇ ਭਾਰਤ ਦਾ ਰਿਕਾਰਡ ਜ਼ਿਆਦਾ ਖਰਾਬ ਹੈ ਭਾਰਤ ਨੇ ਅਸਟਰੇੇਲੀਆ ਖਿਲਾਫ਼ ਆਪਣੀ ਧਰਤੀ ’ਤੇ ਜੋ 21 ਇੱਕ ਰੋਜ਼ਾ ਮੈਚ ਖੇਡੇ ਹਨ ਉਨ੍ਹਾਂ ’ਚੋਂ ਉਸ ਨੇ ਸਿਰਫ਼ ਚਾਰ ਮੈਚ ਜਿੱਤੇ ਹਨ, ਜਦੋਂਕਿ 17 ਮੈਚਾਂ ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। (IND Vs AUS)
ਭਾਰਤ ਨੇ ਫਰਵਰੀ 2007 ਤੋਂ ਲੈ ਕੇ ਅਸਟਰੇਲੀਆ ਖਿਲਾਫ਼ ਆਪਣੀ ਧਰਤੀ ’ਤੇ ਜੋ ਸੱਤ ਮੈਚ ਖੇਡੇ ਹਨ ਉਨ੍ਹਾਂ ਸਾਰਿਆਂ ’ਚ ਉਸ ਨੂੰ ਹਾਰ ਝੱਲਣੀ ਪਈ ਭਾਰਤ ਨੇ ਅਸਟਰੇਲੀਆ ਖਿਲਾਫ਼ ਵਾਨਖੇੜੇ ਸਟੇਡੀਅਮ ’ਚ ਪਿਛਲੇ ਦੋ ਇੱਕ ਰੋਜ਼ਾ ਮੈਚ ਮਾਰਚ 2012 ’ਚ ਖੇਡੇ ਸਨ, ਜਿਨ੍ਹਾਂ ’ਚੋਂ ਉਸ ਨੂੰ 221 ਦੌੜਾਂ ਤੇ 5 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਸ ਲੜੀ ਦਾ ਪਹਿਲਾ ਮੈਚ ਅਹਿਮਦਾਬਾਦ ’ਚ ਖੇਡਿਆ ਗਿਆ ਸੀ ਜਿਸ ’ਚ ਅਸਟਰੇਲੀਆ ਨੇ 30 ਦੌੜਾਂ ਨਾਲ ਜਿੱਤ ਦਰਜ਼ ਕੀਤੀ ਸੀ ਪਰ ਹੁਣ ਭਾਰਤ ਕੋਲ ਹਰਮਨਪ੍ਰੀਤ ਦੇ ਤੌਰ ’ਤੇ ਨਵੀਂ ਕਪਤਾਨ ਤੇ ਅਮੋਲ ਮਜ਼ੂਮਦਾਰ ਦੇ ਤੌਰ ’ਤੇ ਨਵਾਂ ਕੋਚ ਹੈ ਭਾਰਤੀ ਟੀਮ ਕੋਲ ਇਹ 2025 ’ਚ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਦੀਆਂ ਤਿਆਰੀਆਂ ਦੀ ਸ਼ੁਰੂਆਤ ਕਰਨ ਤੇ ਅਸਟਰੇਲੀਆ ਖਿਲਾਫ਼ ਆਪਣੇ ਰਿਕਾਰਡ ’ਚ ਸੁਧਾਰ ਕਰਨ ਦਾ ਮੌਕਾ ਹੈ। (IND Vs AUS)
Smriti ਅਤੇ Deepti ਦੇ ਅਰਧਸੈਂਕੜੇ, ਮੁੰਬਈ ਟੈਸਟ ’ਚ ਦੂਜੇ ਭਾਰਤੀ ਮਹਿਲਾ ਟੀਮ ਮਜ਼ਬੂਤ ਸਥਿਤੀ ’ਚ
ਜੇਮਿਮਾ ਹੌਡਰਿਗਜ਼ ਅਤੇ ਰਿਚਾ ਘੋਸ਼ ਦੀਆਂ ਵੀ ਅਰਧਸੈਂਕੜੇ ਵਾਲੀਆਂ ਪਾਰੀਆਂ | IND Vs AUS
ਦੂਜੇ ਦਿਨ ਭਾਰਤ ਦਾ ਸਕੋਰ 376/7 ਦੌੜਾਂ | IND Vs AUS
ਪਹਿਲੇ ਦਿਨ ਪੂਜਾ ਵਸਤਾਰਕਾਰ ਨੇ ਕੀਤੀ ਸੀ ਘਾਤਕ ਗੇਂਦਬਾਜ਼ੀ | IND Vs AUS
ਮੁੰਬਈ (ਏਜੰਸੀ)। ਭਾਰਤੀ ਮਹਿਲਾ ਕ੍ਰਿਕੇਟ ਟੀਮ ਅਤੇ ਅਸਟਰੇਲੀਆ ਦੀ ਮਹਿਲਾ ਕ੍ਰਿਕੇਟ ਟੀਮ ਵਿਚਕਾਰ ਇੱਕੋ-ਇੱਕ ਟੈਸਟ ਮੈਚ ਵੀਰਵਾਰ ਤੋਂ ਮੁੰਬਈ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ ਜਿੱਥੇ ਪਹਿਲੇ ਦਿਨ ਅਸਟਰੇਲੀਆ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਬੱਲੇਬਾਜ਼ੀ ਕਰਦੀ ਹੋਈ ਅਸਟਰੇਲੀਆ ਦੀ ਪੂਰੀ ਟੀਮ ਪਹਿਲੇ ਦਿਨ ਹੀ 219 ਦੌੜਾਂ ’ਤੇ ਆਲਆਊਟ ਹੋ ਗਈ ਸੀ, ਜਿਸ ਵਿੱਚ ਭਾਰਤੀ ਗੇਂਦਬਾਜ਼ ਪੂਜਾ ਵਸਤਰਾਕਾਰ ਦੀਆਂ 4 ਵਿਕਟਾਂ ਵੀ ਸ਼ਾਮਲ ਸਨ, ਉਨ੍ਹਾਂ ਤੋਂ ਇਲਾਵਾ ਸਨੇਹ ਰਾਣਾ ਨੇ 3 ਵਿਕਟਾਂ ਹਾਸਲ ਕੀਤੀਆਂ। ਅਸਟਰੇਲੀਆ ਲਈ ਸਿਰਫ ਇੱਕ ਬੱਲੇਬਾਜ਼ ਹੀ ਅਰਧਸੈਂਕੜਾ ਜੜ ਸਕੀ ਸੀ, ਉਹ ਤਾਹਿਲਾ ਮੈਗ੍ਰਾਥ ਨੇ 56 ਗੇਂਦਾਂ ਦਾ ਸਾਹਮਣਾ ਕੀਤਾ ਅਤੇ 50 ਦੌੜਾਂ ਬਣਾਇਆਂ ਜਿਸ ਵਿੱਚ ਉਨ੍ਹਾਂ 8 ਚੌਕੇ ਜੜੇ ਓਪਨਰ ਮੂਨੀ ਨੇ 94 ਗੇਂਦਾਂ ਦਾ ਸਾਹਮਣਾ ਕਰਕੇ 40 ਦੌੜਾਂ ਬਣਾਇਆਂ। (IND Vs AUS)
ਇਹ ਵੀ ਪੜ੍ਹੋ : ਪੱਥਰਾਂ ਨਾਲ ਭਰਿਆ ਟਿੱਪਰ ਕਾਰ ’ਤੇ ਪਲਟਿਆ, ਚਾਰ ਮੌਤਾਂ
ਉਸ ਤੋਂ ਬਾਅਦ ਟੀਚੇ ਦਾ ਪਿਛਾ ਕਰਦੇ ਹੋਏ ਭਾਰਤੀ ਟੀਮ ਨੂੰ ਚੰਗੀ ਸ਼ੁਰੂਆਤ ਮਿਲੀ, ਭਾਰਤੀ ਮਹਿਲਾ ਕ੍ਰਿਕੇਟ ਟੀਮ ਵੱਲੋਂ ਓਪਨਰ ਸਮ੍ਰਿਤੀ ਮੰਧਾਨਾ ਅਤੇ ਸ਼ੇਫਾਲੀ ਵਰਮਾ ਨੇ ਚੰਗੀ ਸ਼ੁਰੂਆਤ ਦਿੱਤੀ ਸਮ੍ਰਿਤੀ ਮੰਧਾਨਾ ਨੇ 106 ਗੇਂਦਾਂ ਦਾ ਸਾਹਮਣਾ ਕਰਕੇ 74 ਦੌੜਾਂ ਦੀ ਪਾਰੀ ਖੇਡੀ ਅਤੇ ਸ਼ੇਫਾਲੀ ਵਰਮਾ ਨੇ 40 ਦੌੜਾਂ ਬਣਾਇਆਂ ਸਨੇਹ ਰਾਣਾ 9 ਦੌੜਾਂ ਬਣਾ ਕੇ ਆਊਟ ਹੋ ਗਈ ਉਨ੍ਹਾਂ ਤੋਂ ਇਲਾਵਾ ਦੀਪਤੀ ਸ਼ਰਮਾ ਅਤੇ ਰਿਚਾ ਘੋਸ਼ ਦੀਆਂ ਵੀ ਅਰਧਸੈਂਕੜੇ ਵਾਲੀਆਂ ਪਾਰੀਆਂ ਸ਼ਾਮਲ ਹਨ ਭਾਰਤੀ ਮਹਿਲਾ ਕ੍ਰਿਕੇਟ ਟੀਮ ਵੱਲੋਂ ਕੁਲ ਮਿਲਾ ਕੇ 4 ਬੱਲੇਬਾਜ਼ਾਂ ਨੇ ਅਰਧਸੈਂਕੜੇ ਜੜੇ ਹਨ ਹੁਣ ਭਾਰਤੀ ਟੀਮ ਨੇ ਦੂਜੇ ਦਿਨ ਆਪਣੀ ਇਸ ਮੈਚ ’ਤੇ ਸਥਿਤੀ ਮਜ਼ਬੂਤ ਕਰ ਲਈ ਹੈ। ਹੁਣ ਭਾਰਤੀ ਟੀਮ ਦੀ ਕੁਲ ਲੀੜ 157 ਦੌੜਾਂ ਦੀ ਹੋ ਗਈ ਹੈ ਅਤੇ ਉਸ ਦੀਆਂ ਤਿੰਨ ਵਿਕਟਾਂ ਬਾਕੀ ਹਨ। (IND Vs AUS)
ਇਸ ਤੋਂ ਪਹਿਲਾਂ ਅੱਜ ਕਪਤਾਨ ਹਰਮਨਪ੍ਰੀਤ ਕੌਰ ਕੁਝ ਖਾਸ ਨਹੀਂ ਕਰ ਸਕੀ। ਉਨ੍ਹਾਂ ਨੂੰ ਗਾਰਡਨਰ ਨੇ ਜੀਰੋ ’ਤੇ ਆਊਟ ਕੀਤਾ। ਵਿਕਟਕੀਪਰ ਬੱਲੇਬਾਜ ਯਸਤਿਕਾ ਭਾਟੀਆ ਵੀ ਸਸਤੇ ’ਚ ਆਊਟ ਹੋ ਗਈ। ਉਨ੍ਹਾਂ ਨੂੰ 1 ਰਨ ਦੇ ਨਿੱਜੀ ਸਕੋਰ ’ਤੇ ਗਾਰਡਨਰ ਨੇ ਆਊਟ ਕੀਤਾ। ਦੀਪਤੀ ਸ਼ਰਮਾ ਅੱਜ ਨਾਬਾਦ ਰਹੀ ਹਨ। ਉਨ੍ਹਾਂ ਨੇ ਹੁਣ ਤੱਕ 147 ਗੇਂਦਾਂ ਦਾ ਸਾਹਮਣਾ ਕੀਤਾ ਹੈ ਜਿਸ ਵਿੱਚ ਉਨ੍ਹਾਂ 9 ਚੌਕਿਆਂ ਦੀ ਮਦਦ ਨਾਲ 70 ਦੌੜਾਂ ਬਣਾਈਆਂ ਹਨ ਅਤੇ ਨਾਬਾਦ ਹਨ। ਪੂਜਾ ਨੇ 115 ਗੇਂਦਾਂ ਦਾ ਸਾਹਮਣਾ ਕਰਦਿਆਂ ਅਜੇਤੂ 33 ਦੌੜਾਂ ਬਣਾਈਆਂ। ਪੂਜਾ ਵਸਤਰਾਕਾਰ ਦੀ ਪਾਰੀ ’ਚ 4 ਚੌਕੇ ਸ਼ਾਮਲ ਸਨ। (IND Vs AUS)
ਇਹ ਵੀ ਪੜ੍ਹੋ : ਸ਼ਹੀਦੀ ਸਭਾ ਸਬੰਧੀ ‘ਫ਼ੋਟੋ ਕਾਂਟੈੱਸਟ’ ਮੁਕਾਬਲੇ ਲਈ ਕਰੋ ਅਪਲਾਈ, 80 ਹਜ਼ਾਰ ਤੋਂ ਵੱਧ ਦੇ ਇਨਾਮ ਜਿੱਤੋ
ਅਸਟਰੇਲੀਆਈ ਮਹਿਲਾ ਟੀਮ ਲਈ ਗਾਰਡਨਰ ਨੇ ਸ਼ਾਨਦਾਰ ਗੇਂਦਬਾਜੀ ਕੀਤੀ ਅਤੇ 4 ਵਿਕਟਾਂ ਲਈਆਂ। ਉਨ੍ਹਾਂ 41 ਓਵਰਾਂ ’ਚ 100 ਦੌੜਾਂ ਦਿੱਤੀਆਂ ਅਤੇ 7 ਮੇਡਨ ਓਵਰ ਸੁੱਟੇ। ਕਿਮ ਗਰਥ ਨੇ 10 ਓਵਰਾਂ ’ਚ 49 ਦੌੜਾਂ ਦੇ ਕੇ ਇੱਕ ਵਿਕਟ ਲਈ। ਜੇਸ਼ ਜਾਨਸਨ ਨੇ 18 ਓਵਰਾਂ ’ਚ 42 ਦੌੜਾਂ ਦੇ ਕੇ 1 ਵਿਕਟ ਲਈ। ਐਲਿਸ ਪੇਰੀ ਨੂੰ ਇੱਕ ਵੀ ਸਫਲਤਾ ਨਹੀਂ ਮਿਲੀ। ਤਾਹਿਲਾ ਮਗਰਾਥ ਨੇ 10 ਓਵਰਾਂ ’ਚ 22 ਦੌੜਾਂ ਦਿੱਤੀਆਂ। ਉਨ੍ਹਾਂ ਦੋ ਓਵਰ ਮੇਡਨ ਸੁੱਟੇ। ਅਲਾਨਾ ਕਿੰਗ ਨੇ 19 ਓਵਰਾਂ ’ਚ 69 ਦੌੜਾਂ ਦਿੱਤੀਆਂ ਹਨ। ਉਨ੍ਹਾਂ ਨੂੰ ਵੀ ਕੋਈ ਸਫਲਤਾ ਨਹੀਂ ਮਿਲੀ। (IND Vs AUS)